This section allows you to view all posts made by this member. Note that you can only see posts made in areas you currently have access to.
Messages - ਮਾਨ ਸਾਹਿਬ
Pages: 1 ... 727 728 729 730 731 [732] 733 734 735
14621
« on: April 30, 2009, 11:57:03 AM »
ਹਾਂ ਮਾਲਕ ਉੱਜੜੇ ਰਾਹਾਂ ਦੇ ਆਬਾਦ ਕਰਨ ਦੀ ਲੋੜ ਨਹੀਂ ਕੈਦੀ ਹਾਂ ਗਮ ਦੇ ਪਿੰਜਰੇ ਦੇ ਆਜ਼ਾਦ ਕਰਨ ਦੀ ਲੋੜ ਨਹੀਂ ਨਹੀਂ ਹੁੰਦਾ ਅਸਰ ਦੁਆਵਾਂ ਦਾ ਫਰਿਆਦ ਕਰਨ ਦੀ ਲੋੜ ਨਹੀਂ ਅਸੀਂ ਅੱਤ ਹਾਂ ਹੋਈ ਤਬਾਹੀ ਦੇ ਬਰਬਾਦ ਕਰਨ ਦੀ ਲੋੜ ਨਹੀਂ ਕੰਮ ਕਿਸੇ ਦੇ ਆਉਣੇ ਵਾਲੇ ਨਹੀਂ ਕਿਤੇ ਪੂਰੀ ਪਾਉਣੇ ਵਾਲੇ ਨਹੀਂ ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ ਅਸੀਂ ਚੰਗੇ ਮਾੜਿਆਂ ਤੋਂ ਮਾੜੇ ਸਾਨੂੰ ਯਾਦ ਕਰਨ ਦੀ ਲੋੜ ਨਹੀਂ
14622
« on: April 30, 2009, 10:02:41 AM »
ਸਾਡਾ ਵੱਖਰਾ ਸੁਭਾਅ ਪਾਇਆ ਫ਼ੱਕਰਾਂ ਨੇ ਰਾਹ ਟੀਲੇ ਜਾ ਕੇ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਕਰੋ ਫ਼ਕੀਰ ਸਾਈਂ ਤੇਰੇ ਦਰਸ ਦੀਦਾਰ ਦੇ ਦੇਖਣ ਨੂੰ ਆਇਆ ਦੇਸ਼ ਵਿਦੇਸ਼ ਮੈਂ ਚੀਰ ਸਾਈਂ ਸਿਦਕ ਧਾਰਕੇ ਨਾਲ਼ ਯਕੀਨ ਆਇਆ ਅਸੀ ਚੇਲੜੇ ਤੇ ਤੁਸੀ ਪੀਰ ਸਾਈਂ ਬਾਦਸ਼ਾਹ ਸੱਚਾ ਰਬ ਆਲਮ ਦਾ ਫ਼ੱਕਰ ਉਸਦੇ ਹਾਂ ਕਾਜ਼ੀਰ ਸਾਈਂ ਬਿਨਾਂ ਮੁਰਸ਼ਦਾਂ ਰਾਹ ਨਈ ਹੱਥ ਆਉਂਦੇ ਦੁੱਧਾਂ ਬਾਜ ਨਾ ਰਿਝੱਦੀ ਖ਼ੀਰ ਸਾਈਂ ਯਾਦ ਹੱਕ ਦੀ ਸਬਕ ਤਸਲੀਮ ਨੇਚਾ ਤੁਸਾਂ ਜੱਗ ਕੇ ਨਾਲ ਕੀ ਸੀਰ ਸਾਈਂ ਫ਼ੱਕਰ ਕੁੱਲ ਜਹਾਨ ਦਾ ਆਸਰਾ ਹੈ ਤਾਬੇ ਫ਼ਕੀਰ ਦੀ ਮੀਰ ਅਮੀਰ ਸਾਈ ਦੁਨੀਆ ਵਿਚ ਬਹੁਤ ਉਦਾਸ ਹੋਇਆ ਪੈਰੋਂ ਸਾਡਿਉ ਲਾਹ ਜੰਜ਼ੀਰ ਸਾਈਂ ਤੈਨੂੰ ਛੱਡ ਕੇ ਹੋਰ ਮੈਂ ਜਾਵਾਂ ਕਿੱਥੇ ਦਰ ਆਉਂਦਾ ਤੇਰਾ ਨਜ਼ਰ ਮੇਰੇ ਪੀਰ ਸਾਈਂ
14623
« on: April 30, 2009, 10:02:14 AM »
ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ, ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ ।
ਜੇਕਰ ਜੀਆਂਗੇ, ਜੀਆਂਗੇ ਸ਼ਾਨ ਦੇ ਨਾਲ, ਜੇਕਰ ਮਰਾਂਗੇ, ਮਰਾਂਗੇ ਸ਼ਾਨ ਦੇ ਨਾਲ ....
14624
« on: April 30, 2009, 10:01:46 AM »
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ , ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !
ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ, ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ , ਲੈ ਕੋ ਮੁੜ ਹਿੰਮਤ ਨਹੀ ਪਰਤਾਣ ਦੀ !
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ, ਰੋਣ ਦੀ ਮਰਜੀ ਹੈ ਅੱਜ ਬਈਮਾਨ ਦੀ!.....
14625
« on: April 30, 2009, 10:01:16 AM »
ਜਿਹੜੇ ਆਪਣਾ - ਆਪਣਾ ਕਹਿੰਦੇ ਸੀ, ਅੱਜ ਉਹੀ ਨਾਤਾ ਤੋੜ ਗਏ ਕੀ ਕਰੀਏਂ ਇਕੱਲੇ ਰਹਿ ਗਏ ਹਾਂ, ਮੰਜਿਲਾਂ ਨੇ ਵੀ ਮੁੱਖ ਮੋੜ ਲਏ ਮੈਂ ਹਾਂ ਤਿਹਾਇਆ ਚਾਨਣ ਦਾ, ਹਨੇਰੇ ਨਾਲ ਬਾਤਾਂ ਪਾਉਂਦਾ ਹਾਂ ਗਮ ਇਤਨਾ ਨਿਤ ਦਿਹਾੜੇ ਮੈਂ, ਅੱਖੀਆਂ ਚੋਂ ਨੀਰ ਵਹਾਉਂਦਾ ਹਾਂ
14626
« on: April 30, 2009, 09:59:43 AM »
ਯਾਦ ਬਣ ਜਿਉਂਦਾ ਏ ਅਹਦ-ਏ-ਵਫਾ ਉਸਦਾ, ਕਰਦਾ ਨਾ ਉਲਫਤ ਤੇ ਨਾ ਕਦੇ ਯਾਰ ਰੁੱਸਦਾ, ਸਿਰ ਨੇ ਅੱਜ ਵੀ ਸੀ ਕਿਸੇ ਦੇ ਕਦਮੀ ਝੁਕਣਾ, ਬਸ ਮਜਬੂਰੀ ਵੱਸ ਬਣਿਆ ਅਦਾਕਾਰ ਸੀ, ਫਰਕ ਇਹੋ ਸੀ ਯਾਰਾ ਮੇਰਿਆ, ਥਾਵੇਂ ਖੁਦਾ ਦੇ ਮੇਰਾ ਪਿਆਰ ਸੀ
14627
« on: April 30, 2009, 09:59:04 AM »
ਹਾਂ ਮਾਲਕ ਉਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ ਅਸੀਂ ਅੱਤ ਹਾਂ ਹੋਈ ਤਬਾਹੀ ਦੇ.ਬਰਬਾਦ ਕਰਨ ਦੀ ਲੋੜ ਨਹੀਂ ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕੋਈ ਪੂਰੀ ਪਾਉਣੇ ਵਾਲੇ ਨਹੀਂ ਅਸੀਂ ਭੁੱਲੇ ਵਿਸਰੇ ਚੰਗੇ ਆਂ,ਸਾਨੂੰ ਯਾਦ ਕਰਨ ਦੀ ਲੋੜ ਨਹੀਂ........
14628
« on: April 30, 2009, 09:58:30 AM »
ਗੀਤ ਹੀਜਰ ਦਾ ਕੋਣ ਸੁਣਾਵੇ, ਸਾਹਵਾਂ ਦੇ ਨੇੜੇ ਕੋਣ ਆਵੇ, ਪਿਆਰ ਪਾ ਕੇ, ਕੋਣ ਸਤਾਵੇ, ਉਮਰਾਂ ਬੀਤਦੀਆਂ ਜਾੰਦੀਆਂ ਵਿਚ ਖੁਸ਼ਬੂ ਕੋਣ ਮਹਕਾਵੇ, ਬੁੱਤ ਤਾਂ ਇਸ ਪਿਆਸ ਜੋਗਾ ਰਹਿ ਗਿਆ, ਇਸ਼ਕ ਦਾ ਬੱਦਲ ਬਣ ਵੱਰ ਜਾਵੇ ਕੋਣ, ਇਹ ਤਾਂ ਤਨਹਾਈਆਂ ਦਾ ਯਾਰ ਬਣ ਬੈਠਾ ਅ, ਇਸ ਬੁੱਤ ਨੁੰ ਸਮਝਾਵੇ ਕੋਣ....... ਕੋਣ ਇਹਨੂੰ ਚੋਂਹਦਾ, ਕੋਣ ਇਹਦਾ ਮੁੱਲ ਪੋਂਦਾ, ਬੁੱਤ ਨੂੰ ਦਿਖਾਵੇ ਕੋਣ ਸਾਵਣ ਝੜੀਆਂ ਏਸੀਆਂ ਲਾਈਆਂ, ਬਣ ਬਿਰਹਨ ਤੜਪਾਫੇ ਕੋਣ, ਬੁੱਤ ਤਾਂ ਏਵੇਂ ਹੀ ਆਸ਼ਿਕ ਬਣਿਆ ਫਿਰਦਾ ਹੈ, ਇਸ ਨੂੰ ਇਸ਼ਕ ਦੀ ਰਮਜ ਸਿਖਾਵੇ ਕੋਣ, ਜਿੰਦਗੀ ਤੁਰ ਚੱਲੀ ਇਹਨਾਂ ਰਾਵਾਂ ਵਿਚ, ਬਣ ਮਸੀਹਾ, ਇਹਨੂੰ ਰਾਹ ਦਿਖਾਵੇ ਕੋਣ ਸ਼ਾਇਰ ਤਾਂ ਦੁਨਿਆ ਤੇ ਹੋਰ ਵੀ ਬਹੁਤ, ਬੁੱਤ ਵੀ ਬਣਿਆ ਫਿਰਦਾ ਹੈ, ਇਸ ਪਾਪੀ ਮਰ ਜਾਨੇ ਨੂੰ ਸਮਝਾਵੇ ਕੋਣ, ਸਾਹਿਲ ਤੇ ਤੁਰਿਆ ਫਿਰਦਾ ਹੈ, ਗਹਰਾਈ ਵਿਚ ਲੈ ਜਾਵੇ ਕੋਣ.........
14629
« on: April 30, 2009, 09:57:43 AM »
ਸ੍ਟੂਡੈਂਟ੍ ਵੀਜ਼ਾ ਲੈ ਕੇ ਔਂਦੇ melbourne ਹਸ੍ਦੇ, ਟੂ ਬੇਡਰੂਮ੍ ਯੂਨਿਟ੍ ਵਿਚ੍ 5-5 ਵਸ੍ਦੇ, ਦਿਨ੍ ਰਾਤ੍ ਮੇਹ੍ਨਤ੍ ਕਰ੍ ਕੇ ਡੌਲਰ੍ ਕਮੌਂਦੇ ਨੇ, ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ!
ਪੜ੍ਨਾ ਵੀ ਜਰੂਰਿ ਨਾਲੇ ਕਮ੍ ਵੀ ਜਰੂਰਿ ਏ, ਡੋਲਰਾਂ ਨੇ ਦੇਖੋ ਕੈਸਿ ਪਾਈ ਮਜ੍ਬੂਰਿ ਏ, ਇਂਡਿਆ ਦੇ ਵਿਚ੍ ਜੇਹ੍ੜੇ ਫ਼ੌਰ੍ਨਰ੍ ਕਹੌਂਦੇ ਨੇ, ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ!
20 ਘਂਟੇ ਸਿਰ੍ਫ਼੍ ਕਮ੍ ਕਰ੍ਨਾ ਅਲਾਊਡ੍ ਬਈ, ਕੈਮਰੀ ਤੇ ਕੋਮੋਡੋਰ੍ ਕਰ੍ ਲੈਨ੍ ਏ ਅਫ਼ੋਰ੍ਡ੍ ਬਈ, ਸੜ੍ਕਾਂ ਤੇ ਜਾਂਦੇ ਬੜਿ ਧੂਮ੍ ਮਚੌਂਦੇ ਨੇ, ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ!
ਸ੍ਕ੍ਯੋਰਟਿ ਦਿ ਸ਼ਿਫ਼੍ਟ੍ ਤੇ ਰੈਹ੍ਣਾ ਪੈਂਦਾ ਏ ਅਲਰ੍ਟ੍ ਬੜਾ, ਕਰ੍ਦੇ ਆ ਗੋਰਿਆਂ ਨਾ ਮੁਂਡੇ ਏ ਫ਼ਲਰ੍ਟ੍ ਬੜਾ, ਕਲਬਾਂ ਵਿਚ੍ ਜਾਕੇ ਦੇਸਿ ਭਂਗ੍ੜੇ ਵੀ ਪੌਂਦੇ ਨੇ, ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ! ਔਸ੍ਟ੍ਰੇਲਿਆ ਵਿਚ੍ ਸ੍ਟੂਡੈਂਟ੍ਸ੍ ਯਾਰੋ ਬਕਰੇ ਬੁਲੌਂਦੇ ਨੇ....
14630
« on: April 30, 2009, 09:56:55 AM »
ਈਦ ਤੋਂ ਪਹਿਲਾਂ ਕਰ ਈਦ ਮੇਰੀ, ਅੰਤ ਉਮਰਾਂ ਦਾ ਮਾਣ ਵੀ ਤੋੜ ਗਏ, ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ, ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...
ਹੱਦ ਹੋ ਗਈ ਏ ਪਾਰ ਮੇਰੇ ਮਰਸੀਆਂ ਦੀ, ਬਦਲ ਲਈ ਤਹਿਜ਼ੀਬ ਏ ਮੇਰੇ ਦੁਖਾਂ ਨੇ ਵੀ, ਦਿੱਤੀਆਂ ਸੀ ਨਿਸ਼ਾਨੀਆਂ ਉਹਨਾ ਨੂੰ ਜੋ ਕਦੇ, ਅੱਜ ਉਹ ਮੋੜ ਖੂਨ ਸਧਰਾਂ ਦਾ ਨਿਚੋੜ ਗਏ ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ, ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...
ਬੇਕਰਾਰ ਦਿਲ ਕਦ ਤੱਕ ਕਰੇਗਾ ਉਡੀਕ, ਬੁਲਬੁਲ-ਏ-ਬੇਤਾਬ ਦੇ ਕਦ ਜਾਗਣੇ ਨਸੀਬ, ਪਿਆਰ ਵਿੱਚ ਭਿੱਜੇ ਮੇਰੇ ਹੰਝੂਆਂ ਨਾ ਲਿਖੇ ਹੋਏ, ਅੱਜ ਉਹ ਪੈਗਾਮ-ਏ-ਇਸ਼ਕ ਸਭ ਮੋੜ ਗਏ, ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ, ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...
ਪਤਾ ਨਹੀ ਕਿੰਝ ਜੀ ਲੈਂਦੇ ਨੇ ਇਹ ਲੋਗ, ਬਿਨਾ ਸੱਜਣਾ ਦੇ ਸਾਡੀ ਜਿੰਦ ਬਣ ਗਈ ਏ ਸੋਗ, ਕਹਿੰਦੇ ਸੀ ਜੋ ਸਾਨੂੰ ਕਦੇ ਡੁੱਬਣਾ ਨਹੀ, ਜਾਂਦੀ ਵੇਰਾਂ ਬਿਰਹਾਂ ਦੇ ਸੈਲਾਬ ਵਿੱਚ ਰੋੜ ਗਏ, ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ, ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...
14631
« on: April 30, 2009, 09:54:58 AM »
ਪਹਾੜਾਂ ਜੇਹੀਆਂ ਅੱਣਖਾਂ, ਕੌੜਾ ਬੋਲ ਨਾ ਸਹਿੰਦੇ ਉੱਚੀਆਂ ਮਾਰਨ ਬੱੜਕਾਂ, ਗਿੱਦੜਾਂ ਨੂੰ ਸ਼ੇਰ ਨਹੀ ਕਹਿੰਦੇ ਪਾਉਨ ਭਾਜੀਆਂ ਵੈਰੀ , ਕਰਜੇ ਦੂਨੇ ਹੋ ਲਹਿੰਦੇ ਲਾ ਕੇ ਮਹਿੰਦੀ ਲਹੂ ਵਾਲੀ , ਲਾੜੀ ਮੌਤ ਵਿਹਾਊੰਦੇ ਐਵੇਂ ਕੰਨ ਪੱੜਵਾ ਕਿਸੇ ਗੋਰਖ ਦੇ ਬਨਦੇ ਨਾ ਪੂਜਾਰੀ ਹੁਣ ਸਾਡੀ ਬੰਦੂਕਾਂ ਦੇ ਨਾਲ ਪੈ ਗਈ ਯਾਰੀ.੧੧੧੧
14632
« on: April 30, 2009, 09:53:58 AM »
ਦੁਨੀਆਂ ਮੰਗੇ ਪਿਆਰ ਨੂੰ । ਫਿਰ ਮਹਿਕਾਦੇ ਗੀਤਾਂ ਦੀ ਉਹੀ ਗੁਲਜ਼ਾਰ ਨੂੰ । ਕਿਹੜੇ ਦੇਸ ‘ਚ ਸੌ ਗਿਆਂ ਜਾਕੇ, ਲੰਬੀਆਂ ਤਾਣਕੇ ? ਹਾਲ ਵੇਖ ਲੈ ਗੀਤਾਂ ਦਾ ਅੱਜ, ਅੱਖੀ ਆਣਕੇ । ਮਾਰ ਦੁਹੱਥੜ ਪਿੱਟੂ ਤੂੰਬੀ, ਕਲਾ਼ ਬਾਜ਼ਾਰ ਨੂੰ । ਫਿਰ ਮਹਿਕਾਦੇ ਗੀਤਾਂ ਦੀ………….. ਤੇਰੇ ਗੀਤਾਂ ਜੰਗਲਾਂ ਦੇ ਵਿੱਚ, ਖੂਹ ਲਵਾਏ ਨੇ । ਮਹਿਕ ਖ਼ਜ਼ੀਨੇ ਸਭ ਫੁੱਲਾਂ ਦੇ, ਕੋਲ ਸੰਭਾਏ ਨੇ । ਇੱਕੋ ਹੱਥ ਨਾ’ ਦੱਸ ਟੁਣਕਾਕੇ, ਜੱਟਾ ਤਾਰ ਨੂੰ । ਫਿਰ ਮਹਿਕਾਦੇ ਗੀਤਾਂ ਦੀ………. ਜੱਲਾਦਾਂ ਤੋ ਪੂਰਨ ਮਾਰਨ ਨੂੰ, ਨਾਂਹ ਕਰਵਾਈ ਏ । ਹਰ ਚੀਜ਼ ਬਣਾਉਟੀ ਗੀਤਾਂ ਸਦਕਾ, ਨਜ਼ਰੀ ਆਈ ਏ । ਮਰਨ ਭੁੱਖੇ ਉਹ ਲੋਕੀ ਜੋ ਨਾ, ਕਰਦੇ ਕਾਰ ਨੂੰ । ਫਿਰ ਮਹਿਕਾਦੇ ਗੀਤਾਂ ਦੀ…….. ਕਿਹੜੇ ਕਿਹੜੇ ਗੀਤ ਤੇਰੇ ਦਾ, ਕਰਾਂ ਖ਼ੁਲਾਸਾ ਵੇ ? ਅੱਜ ਗੀਤਾਂ ਵਿੱਚ ਲੱਚਰਤਾ ਦਾ, ਬਣ ਗਿਆ ਖ਼ਾਸਾ ਵੇ । ਕੌਣ ਵੰਡਾਊ ਮਾਂਬੋਲੀ ਸਿਰ, ਪਦੇ ਭਾਰ ਨੂੰ ? ਫਿਰ ਮਹਿਕਾਦੇ ਗੀਤਾਂ ਦੀ……. ਸੱਜਣ ਠੱਗ ਸਿਰ ਚੁੱਕੀ ਅਪਣੇ, ਖੁੰਬਾਂ ਵਾਂਗ ਖੜ੍ਹੇ । ਜਾਂ ਫਿਰ ਟਕੂਏ, ਬਰਛੇ, ਪਿਸਟਲ, ਹੱਥਾਂ ਵਿੱਚ ਫੜੇ । ਬੇਹਯਾ ਕਰ ਦਿੱਤਾ ਵਿਰਸੇ, ਦੇ ਸੰਸਾਰ ਨੂੰ । ਫਿਰ ਮਹਿਕਾਦੇ ਗੀਤਾਂ ਦੀ……… ਰੂਹ ਅਪਣੀ ਨੂੰ ਕਲਾਕਾਰ ਚੰਗੇ, ਵਿੱਚ ਭਰਦੇ ਤੂੰ । ਦੂਰ ਨਾ ਜਾਵੀ ਮੁੜ ਪਰਮਿੰਦਰ ‘ਤੇ, ਰਹਿਮਤ ਕਰਦੇ ਤੂੰ । ਐਰ ਗ਼ੈਰ ਕੀ ਜਾਣੇ ਗੀਤ, ਕਲਾ ਦੀ ਸਾਰ ਨੂੰ ? ਫਿਰ ਮਹਿਕਾਦੇ ਗੀਤਾਂ ਦੀ…… । ਕੁੱਝ ਗਾਕੇ ਨਵਾਂ ਸੁਣਾ ਜਾ । ਦੁਨੀਆਂ ਮੰਗੇ ਪਿਆਰ ਨੂੰ ।
14633
« on: April 30, 2009, 09:53:27 AM »
ਤੈਨੂੰ ਕਖ੍ ਵੀ ਪਤਾ ਨਹੀ ਕੌਣ ਕਿੰਨਾ ਤੈਨੂੰ ਚਾਹੁੰਦਾ....ਤੈਨੂੰ ਕਖ੍ ਵੀ ਪਤਾ ਨਹੀਂ.... ਕੌਣ ਰਾਤਾਂ ਨੂੰ ਨਹੀਂ ਸੌਂਦਾ....ਤੈਨੂੰ ਕਖ੍ ਵੀ ਪਤਾ ਨਹੀਂ.... ਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇ.... ਕੌਣ ਕਿੰਨਾ ਮੁੱਲ ਪਾਉਂਦਾ....ਤੈਨੂੰ ਕਖ੍ ਵੀ ਪਤਾ ਨਹੀਂ.... ਦੁਨੀਆ ਚ’ ਿਕੰਨੇ ਸੋਹਣੇ, ਉਂਗਲਾ ਤੇ ਿਗਣੀਏ ਜੇ.... ਹਏ, ਤੇਰਾ ਨਾਂ ਿਕ੍ਥੇ ਆਉਂਦਾ...ਤੈਨੂੰ ਕਖ੍ ਵੀ ਪਤਾ ਨਹੀਂ.... ਤੂੰ ਆਖੇ "ਦੇਬੀ" ਨਾਲ, ਬੱਸ ਜਾਣ-ਪਹਿਚਾਣ....ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ, ਤੈਨੂੰ ਕ੍ਖ ਵੀ ਪਤਾ ਨਹੀਂ...
14634
« on: April 30, 2009, 09:52:55 AM »
ਸੰਗ ਸ਼ਰਮ ਦੇ ਗਹਿਿਣਆਂ ਦੇ ਨਾਲ ਜੱਚਦੀ ਕੁੜੀ ਕੁਆਰੀ |
ਗੱਭਰੂ ਪੁੱਤ ਓਹੀ ਚੰਗਾ ਜਿਹੜਾ ਮਾਪਿਆਂ ਦਾ ਆਗਿਆਕਾਰੀ |
ਘਰ ਦਾ ਦਿਵਾਲਾ ਕੱਢ ਦਿੰਦੀ ਸ਼ੱਕ ਤੇ ਵਹਿਮ ਦੀ ਬਿਮਾਰੀ |
ਇੱਕੋ ਰਿਸ਼ਤਾ ਮਾਂ ਦਾ ਜੱਗ ਤੇ ਰੱਬ ਦੇ ਵਾਂਗ ਸਤਿਕਾਰੀ |
ਇੱਕੋ ਲਾ ਕੇ ਕਿਤੀ ਗੱਲ ਘੁਮਾਵੇ ਕੋਟ-ਕਚਿਹਰੀ ਸਾਰੀ |
ਇੱਕੋ ਬਣਦੀ ਸਰਕਾਰ ਹਰ ਪਾਸੇ ਜਿਹੜੀ ਬਣਾਓੁਂਦੀ ਬਹੁਮਤ ਭਾਰੀ |
ਇੱਕੋ ਗਵੱਈਆ ਜਿਓੂਂਦਾ ਜਿਹੜਾ ਆਪਣੇ-ਆਪ ਨੂੰ "ਮਰ-ਜਾਣਾ" ਕਹੇ ਵਾਰੀ-੨............
14635
« on: April 30, 2009, 09:52:14 AM »
ਹਰ ਸਾਹ ਵਿੱਚ ਆਵੇ ਨਾਂ mera ਐਨਾ ਪਿਆਰ ਤੈਨੂੰ ਮੇਰੇ ਨਾਲ ਹੋਵੇ , ਕੱਲੇ ਜਾਂਦਿਆਂ ਦਿਸਾਂ ਵਿੱਚ ਰਾਹਾਂ ਦੇ, ਭਾਵੇਂ ਧੁੱਪ ਹੋਵੇ ਯਾ ਛਾਂ ਹੋਵੇ , ਜੇ ਨੀਂਦ ਵੀ ਆਵੇ ਮੇਰੇ ਬਿਨਾਂ , ਹਰ ਸੁਫਨੇ ਵਿੱਚ ਮੇਰਾ ਨਾਂ ਹੋਵੇ , றunna ਵਸ ਜਾਵੇ ਤੇਰੀ ਹਰ ਰਗ ਵਿੱਚ , ਭਾਵੇਂ ਥਾਂ ਹੋਵੇ ਯਾ ਨਾ ਹੋਵੇ , ਮਰ ਮੈਂ ਵੀ ਜਾਣਾ, ਜਿਓਂ ਤੈਥੋਂ ਵੀ ਨੀ ਹੋਣਾ, ਦਿਲ ਮੇਰਾ ਟੁੱਟਣਾ, ਅੱਖਾਂ ਤੇਰੀਆਂ ਨੇ ਵੀ ਰੋਣਾ, ਨੀਂਦ ਮੇਰੀ ਉੱਡਣੀ , ਰਾਤ ਨੂੰ ਤੂੰ ਵੀ ਨੀ ਸੌਣਾ ......
14636
« on: April 30, 2009, 09:51:29 AM »
ਕੁਝ ਸੱਜਣ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਦੇਂ ਨੇ , ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਜਤਾਂਉਦੇ ਨੇ , ਇਸ਼ਕ ਸਕੂਲੋਂ ਕੱਚੀ ਪੈਲੀ ਕੌਈ-ਕੌਈ ਕਰਦਾ ਪਾਸ । ਕੁਝ ਸੱਜਣ ਐਸੇ ਵੀ ਹੁੰਦੇ ਬੋਲੇ ਬੋਲ ਪਗਉੰਦੇ ਜੋ , ਵਕਤ ਪਏ ਤਾਂ ਦਿਲ ਦਾ ਕਰਜਾ ਸਿਰ ਦੇ ਨਾਲ ਚੁਕਾਉਦੇ ਜੋ , ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ ।
14637
« on: April 30, 2009, 09:50:30 AM »
ਮਾਂ ਬੋਲੀ ਪੰਜਾਬੀ ਮੇਰੀ ਮੈਂ ਇਸ ਮਾਂ ਦਾ ਜਾਇਆ, ਇਸ ਵਿਚ ਮਾਂ ਨੇ ਲੋਰੀ ਦਿੱਤੀ ਤੇ ਪਾਧੇ ਨੇ ਪੜਾਇਆ, ਇਸ ਚ ਗੁਰਦਾਸ ਨੇ ਬਾਣੀ ਲਿਖੀ ਜਿਸ ਅੱਗੇ ਸੀਸ ਝੁਕਾਇਆ, ਜਿੰਨੂ ਬੁੱਲੇ ਦੀਆਂ ਕਾਫੀਆਂ ਨੇ ਨਿਹਾਰਿਆ ਏ, ਜਿੰਨੂ ਸ਼ਿਵ ਦੇ ਗੀਤਾਂ ਨੇ ਸ਼ਿਗਾਰਿਆ ਏ, ਜਿਸ ਚ' ਨਾਨਕ ਸਿੰਘ ਨੇ ਲਿਖਿਆ ਸੰਸਾਰ ਏ, ਜਿਸ ਚੋਂ ਵਾਰਸ ਸ਼ਾਹ ਦਾ ਹੁੰਦਾ ਦੀਦਾਰ ਏ, ਜਿਸ ਚੋਂ ਮਾਣਕ ਦੀ ਕਲੀਆਂ ਨੂੰ ਖੁਸ਼ਬੂ ਮਿਲੀ, ਜਿਸ ਚ' ਚਾਤਿ੍ਕ ਦੀ ਕਵਿਤਾ ਖਿਲੀ, ਜਿਸ ਦਾ ਅੱਜ ਵੀ ਟੋਹਰ ਨਵਾਬੀ ਏ, ਇਹ ਮੇਰੀ ਮਾਂ ਬੋਲੀ ਪੰਜਾਬੀ ਏ ।
14638
« on: April 30, 2009, 09:50:00 AM »
ਜਿੰਦ ਆਪਣੀ ਤੇਰੇ ਨਾ ਕਰ ਜਾਣ ਨੂੰ ਜੀਅ ਕਰਦਾ , ਇੱਕ ਪਲ ਦੀ ਖੁਸ਼ੀ ਲਈ ਮਰ ਹੀ ਜਾਣ ਨੂੰ ਜੀਅ ਕਰਦਾ , ਰੱਬ ਕੋਲੋ ਮੰਗਣੀ ਖੁਸ਼ੀ ਤੇਰੇ ਵਾਸਤੇ, ਇਸ ਲਈ ਮੇਰਾ ਰੱਬ ਕੋਲ ਜਾਣ ਨੂੰ ਜੀਅ ਕਰਦਾ....
14639
« on: April 30, 2009, 09:49:25 AM »
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ.. ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ.... ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??.. ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ.... ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ.. ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ.... ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ.. ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ.... ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ.. ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ.... ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’.. ਇਸੇ ਲਈ ਮੇਰੇਤੋਂ ਮਰਿਆ ਨਾਂ ਗਿਆ.. munna
14640
« on: April 30, 2009, 09:48:37 AM »
ਹਸਨਾ ਭੁਲ਼ਗਏ ਨੀਂਦ ਨਾ ਆਂਦੀ, ਨਾ “ਓਹ” ਆਵੇ ਨਾ ਯਾਦ ਹੈ ਜਾਂਦੀ, ਤਿਲ ਤਿਲ ਕਰ ਸਾਡੇ ਸਾਹ ਮੁੱਕ ਚਲੇ, ਭੇਜੇਯਾ ਸੁਨੇਹਾ ਅੱਜ ਓਹਦੇ ਵੱਲੇ, ਮਿਲ ਜਾ ਅੱਖ ਸੁੱਕਣ ਤੋਂ ਪਿਹਲਾ, ਨਬਜ਼ ਮੇਰੀ ਦੇ ਰੁੱਕਣ ਤੋ ਪਿਹਲਾ, ਸੂਰਜ ਸਾਮਨੇ ਰਾਤ ਨ੍ਹੀ ਹੁੰਦੀ , ਸਿਵਿਆ ਵਿਚ ਮੁਲਾਕਾਤ ਨੀ ਹੁੰਦੀ….
Pages: 1 ... 727 728 729 730 731 [732] 733 734 735
|