This section allows you to view all posts made by this member. Note that you can only see posts made in areas you currently have access to.
Messages - ਮਾਨ ਸਾਹਿਬ
14561
« on: May 02, 2009, 09:10:19 AM »
ਰਬ ਤੋਂ ਸਹਾਰਾ ਕੀ ਲਵਾਂ , ਮੇਰਾ ਸਹਾਰਾ ਤੂੰ ਹੀ ਹੈ // ਤੈਥੋਂ ਕਿਨਾਰਾ ਕੀ ਕਰਾਂ , ਮੇਰਾ ਕਿਨਾਰਾ ਤੂੰ ਹੀ ਹੈ /
ਨਾ ਸੋਚਿਆ ਸੀ ਮੈਂ ਕਦੇ , ਦਿਲਬਰ ਮਿਲੂ ਤੇਰੇ ਜਿਹਾ , ਦਿਲਬਰ ਮੇਰੇ ,ਹਮਦਮ ਮੇਰੇ, ਜੱਗ ਤੋਂ ਨਿਆਰਾ ਤੂੰ ਹੀ ਹੈ /
ਪਰਬਤ ਵੀ ਨੇ, ਨਦੀਆਂ ਵੀ ਨੇ, ਝਰਨੇ ਵੀ ਨੇ, ਤੇ ਫੁੱਲ ਖਿੜੇ , ਬੇਸ਼ਕ ਪਿਆਰੇ ਨੇ ਮਗਰ, ਸਭ ਤੋਂ ਪਿਆਰਾ ਤੂੰ ਹੀ ਹੈ /
ਮੈਂ ਧੂੜ ਸੀ , ਮੈਂ ਕੂੜ ਸੀ , ਹਰ ਥਾਂ ਤੇ ਨਾ-ਮਨਜ਼ੂਰ ਸੀ , ਜਿਸ ਲੇਖ ਮੇਰੇ ਬਦਲ 'ਤੇ, ਕਿਸਮਤ ਸਿਤਾਰਾ ਤੂੰ ਹੀ ਹੈ /
ਮੇਰਾ ਸਹਾਰਾ ਯਾਰ ਤੂੰ , ਚਾਨਣ - ਮੁਨਾਰਾ ਯਾਰ ਤੂੰ , ਨਾ ਕਰ ਕਿਨਾਰਾ ਯਾਰ ਤੂੰ , ਅੱਖਾਂ ਦਾ ਤਾਰਾ ਤੂੰ ਹੀ ਹੈ /
ਤੇਰਾ ਸਹਾਰਾ ਬਣ ਸਕੇ , ਇਹ "munne" ਦੀ ਔਕਾਤ ਨਈ , ਪਰ ਤੂੰ ਕਿਨਾਰਾ "munne" ਦਾ, ਉਸਦਾ ਸਹਾਰਾ ਤੂੰ ਹੀ ਹੈ /
14562
« on: May 02, 2009, 09:07:27 AM »
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,
ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ, ਜਾ-ਜਾ ਵਡ਼ਦਾਂ ਮੰਦਰ-ਮਸੀਤੀਂ,
ਕਦੇ ਆਪਣੇ ਅੰਦਰ ਵਡ਼ਿਆ ਈ ਨਈਂ, ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,
ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ, ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,
ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ….
14563
« on: May 02, 2009, 09:06:43 AM »
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਯਾਰੀ ਪਰਖ ਗਏ, ਲੱਖ ਬੁਰਾ ਕਿਹਾ ਪਰ ਰੁਸੇ ਨਾ, ਕੁਝ ਬਿਨਾ ਕਹੇ ਹਿ ਹਰਖ ਗਏ, ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਸਰਕ ਗਏ, ਕੁਝ ਜਖਮ ਦਿੰਦੇ ਵੀ ਥੱਕੇ ਨਾ, ਕੁਝ ਸੀਨਾ ਬੰਨ ਕੇ ਤੜਫ ਗਏ, ੳਹ ਦੋਸਤ ਵਿਸ਼ੁ ਨੂੰ ਕਦੇ ਨਹਿ ਭੁਲਣੇ, ਜੋ ਬਣ ਜਿੰਦਗੀ ਦੇ ਹਰਫ ਗਏ.....
14564
« on: May 02, 2009, 09:06:09 AM »
ਕਿਵੇ ਭੁਲਾਵਾ ਮਿਲਿਆ ਇਸ਼ਕ ਸੁਗਾਤਾ ਨੂੰ, ਉਹ ਅੱਜ ਵੀ ਚੇਤੇ ਆਉਦੀ ਕਾਲੀਆ ਰਾਤਾ ਨੂੰ, ਜਿਹਦਾ ਹਰ ਇਕ ਬੋਲ ਮੇਰੇ ਲਈ ਅਮਰਿਤ ਸੀ, ਮੈ ਕਿਵੇ ਬਿਸਾਰਾ ਦਿਲ ਚੋ ਉਸਦੀਆ ਬਾਤਾ ਨੂੰ, ਮੈ ਤਾ ਉਸਨੂੰ ਜਿੰਦਗੀ ਆਪਣੀ ਮੰਨਦਾ ਸੀ ਪਰ ਓਹ ਕਮਲੀ ਸਮਝ ਸਕੀ ਨਾ " munne " ਦੇ ਜ਼ਜਬਾਤਾ ਨੂੰ..
14565
« on: May 02, 2009, 09:01:01 AM »
ਨਫਰਤ ਦੀ ਧੁਣੀ ਧੁਖਾ ਕੇ ਨਾ ਦੇਖ , ਨੁਹਬਤ ਦੀ ਚਿਤਾ ਜਲਾ ਕੇ ਨਾ ਦੇਖ ਰਸ ਚੁਸਦੇ ਭਵਰੇ ਨਾਜੁਕ ਕਲੀਆਂ ਦਾ, ਭੰਵਰਿਆਂ ਦੇ ਕਰੀਬ ਜਾ ਕੇ ਨਾ ਦੇਖ ਭਾਂਬੜ ਬਣ ਕੇ ਨਚ ਜਾਣਗੇ ਅਰਮਾਨ ਤੇਰੇ, ਫਰੇਬ ਦੀ ਖੇਧ ਰਚਾ ਕੇ ਨਾ ਦੇਖ ਸ਼ੀਸ਼ਾ ਤਾ ਖਿਡਾਉਣਾ ਹੁੰਦਾ ਹੈ ਦਿਲ, ਬੇਵਫਾਈ ਦਾ ਪੱਥਰ ਚਲਾ ਨਾ ਦੇਖ ਕੀਮਤ ਕੌਣ ਮੁਹੱਬਤ ਦੀ ਦੇ ਸਕਦਾ, ਮੁਹੱਬਤ ਨੂੰ ਨਾ ਨੀਲਾਮ ਕਰਾਕੇ ਨਾ ਦੇਖ ਪਿਆਰ ਨਾਲ ਪੈਸੇ ਦਾ ਮੁਕਾਬਲਾ ਨਹੀ, ਗਰੀਬ ਦਾ ਮਜਾਕ ਉਡਾਕੇ ਨਾ ਦੇਖ.
14566
« on: May 02, 2009, 08:59:59 AM »
ਕੀਹਨੂੰ ਮਾਰ ਆਵਾਜ਼ ਪੁੱਛਾਂ , ਕਰਾਂ ਕਿਸ ਨਾਲ ਗੱਲ.. ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..
ਮੇਰੇ ਸਭ ਚਾਅ ਅਧੂਰੇ , ਮੇਰੇ ਸਭ ਖੁਆਬ ਮੋਏ.. ਮੇਰੇ ਕਦਮ ਵੀ ਆਣ ਦਰ ਦੁਖਾਂ ਦੇ ਖਲੋਏ... ਹੁਣ ਧਸਦਾ ਹੀ ਜਾਵਾਂ , ਕੈਸੀ ਦੁਖਾਂ ਦੀ ਦਲਦਲ.. ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..
ਬੜੀਆਂ ਬਦਲੀਆਂ ਰੁੱਤਾਂ , ਬਦਲੀ ਵਕਤਾਂ ਨੇ ਚਾਲ, ਬਦਲੇ ਦਿਨ ਤੇ ਤਰੀਕਾਂ, ਬਦਲੇ ਕਿੰਨੇ ਹੀ ਸਾਲ , ਜੇ ਕੁਝ ਬਦਲਿਆ ਨਹੀਂ, ਉਹ ਮੇਰਾ ਅੱਜ ਤੇ ਕਲ... ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..
ਕੀਤਾ ਸਬਰ ਸੰਤੋਖ, ਹਟੇ ਨਾ ਦੁਖਾਂ ਦਾ ਇਹ ਰੋਗ,, ਹਰ ਪਲ ਮਰਦਾ ਹਾਂ, ਹਰ ਪਲ ਮਨਾਵਾਂ ਸੋਗ.. ਕਿੰਨੀ ਹੋਰ ਦੇਰ ਲੱਗੂ , ਕਦ ਪੱਕੂ ਸਬਰਾਂ ਦਾ ਫਲ.. ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..
'deep' ਸੋਚੀਂ ਪਿਆ ਬੈਠਾ, ਦਿਲ 'ਚ ਉਠਦੇ ਸਵਾਲ, ਕਦ ਹੋਰਾਂ ਵਾਂਗੂੰ ਹੋਣਾ , ਮੇਰਾ ਵੀ ਚੰਗਾ ਹਾਲ ,, ਬੋਲਦਾ ਵੀ ਨੀ ਰੱਬ, ਉਹ ਵੀ ਦੱਸਦਾ ਨੀ ਹੱਲ... ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..
14567
« on: May 02, 2009, 08:56:45 AM »
ਬਦਲਿਆ ਇਹ ਬਦਲਦੀ ਦੁਨੀਆ ਇਹ ਬਦਲਦਾ ਮੌਸਮ ਪਲ ਪਲ ਬਦਲ ਰਿਹਾਂ ਏ ਬੰਦਿਆ ਤੇਰੀ ਜ਼ੁਬਾਨ ਕਿੱਥੇ ਹੈ.......
ਇਹ ਲਿੱਪਣ ਪੋਚਣ ਇਹ ਗਹਿਣੇ ਗੱਟੇ ਜਿਸ ਤੇ ਰਾਝਾਂ ਮਰਦਾ ਸੀ ਹੀਰੇ ਤੇਰੀ ਉਹ ਮੁੱਸਕਾਨ ਕਿੱਥੇ ਹੈ.......
ਇਹ ਉਚੀਆਂ-ਉਚੀਆਂ ਇਮਾਰਤਾ ਇਹ ਮਸ਼ੀਨ ਜ਼ਿੰਦਗੀ ਜੋ ਪੈਸੇ ਦੀ ਦੋੜ ਵਿੱਚ ਗਵਾਚ ਗਿਆ ਏ ਉਹ ਇਨਸਾਨ ਕਿੱਥੇ ਹੈ.........
ਇਹ ਲੁਕੀ ਹੋਈ ਦੁਨੀਆਂ ਇਹ ਨਕਾਬਾ ਪਿੱਛੇ ਲੁਕੇ ਚਹਿਰੇ ਤੂੰ ਕਿਉ ਲੁਕਿਆ ਪਿਆ ਏ ਤੇਰੀ ਆਪਣੀ ਪਹਿਚਾਣ ਕਿੱਥੇ ਹੈ......
ਉਹ 'munne' ਹੋਰ ਨਾ ਬੋਲੀ ਨਾ ਭੇਦ ਦਿਲਾਂ ਦੇ ਖੋਲੀ ਲਾ ਦੇਣਗੇ ਫਾਹੇ ਇਹ ਫਿਰ ਤੈਨੂੰ ਵੀ ਪਤਾ ਲੱਗ ਜਾਊ ਇਨਸਾਨ ਤੋ ਬਣ ਗਿਆ ਹੈਵਾਨ ਇੱਥੇ ਹੈ........
14568
« on: May 02, 2009, 08:56:16 AM »
ਆ ਸੱਜਣਾ ਵੇ ਕਿਤੇ ਬਹਿ ਸੱਜਣਾ ਦਰਦ ਦਿਲਾਂ ਦੇ ਛੇੜਾਂ
ਤੇਰੀ ਯਾਦ ਆਂਉਦੀ ਇਹ ਨਿੱਤ ਪਿਆਸੀ ਖੂਹ ਨੈਣਾਂ ਦੇ ਗੇੜਾ
ਤੈ ਜਖਮ ਦਿੱਤਾ ਨਾਲੇ ਬੰਨੀ ਪੱਟੀ ਕੱਲਾ ਕਿੰਝ ਮੈ ਦੇੜਾਂ
ਦੁੱਖ ਦੁੱਖਦੇ ਬਾਅਲੇ ਝੱਲ ਨਹੀ ਹੁੰਦੇ ਮੈ ਆਪਣਾ ਆਪ ਨਿਬੇੜਾਂ
ਜੱਸ ,, ਧੂੜ ਹੋਇਆ ਤੇਰੀਆ ਰਾਹਵਾਂ ਦੀ ਤਨ ਮਨ ਪਈਆ ਤੇੜਾਂ
ਆ ਸੱਜਣਾ ਵੇ ਕਿਤੇ ਬਹਿ ਸੱਜਣਾ ਦਰਦ ਦਿਲਾਂ ਦੇ ਛੇੜਾਂ
14569
« on: May 02, 2009, 08:53:20 AM »
ਦਿਲ ਮੇਰੇ ਦਾ ਆਸ਼ਿਆਂ ਉੱਜੜ ਗਿਆ ਮੌਸਮੀ ਪੰਛੀ ਬਿਠਾਇਆ ਉੜ ਗਿਆ
ਧੁਰ ਨਸਾਂ ਵਿਚ ਰੁਮਕਦੇ ਮੇਰੇ ਖੂਨ ਦਾ ਆਖਿਰੀ ਕਤਰਾ ਅਖੀਂ ਨੁੱਚੜ ਗਿਆ
ਇਸ਼ਕ ਦੇ ਨੱਕਾਸ਼ ਦਿਲ ਤੇ ਉਕਰਿਆ ਜਿੰਨਾ ਤੈਨੂੰ ਮੇਟਿਆ ਉੱਘੜ ਗਿਆ
ਅੱਖ ਭਰ ਤਕ ਲੈਣ ਦਾ ਤੈਨੂੰ ਮੇਰਾ ਹਿਰਖ ਐਨਾ? ਕੀ ਹੈ ਤੇਰਾ ਥੁੜ ਗਿਆ
ਸਾਹ ਕਥੂਰੀ ਭਰਦੀਆਂ ਪੌਣਾਂ ਫਿਰਨ 'ਕੌਣ ਮੇਰੇ ਸ਼ਹਰ ਆ ਕੇ ਮੁੜ ਗਿਆ' *
ਕੀ ਕਰਾਂਗੇ ਦਾਸਤਾਂ ਜੇ ਹੋ ਗਏ ਨਾਮ ਤੇਰੇ ਨਾਲ ਮੇਰਾ ਜੁੜ ਗਿਆ
ਨੂਰ ਸਾਰੇ ਆਲਮਾਂ ਦਾ ਬਣ ਤੇਰੀ ਮੁਸਕੜੀ ਬੁੱਲੀਂ ਤੇਰੇ ਸੁੱਕੜ ਗਿਆ
14570
« on: May 02, 2009, 08:52:52 AM »
ਗਿੱਲੀ ਮਿੱਟੀ ਦੀ ਕਬਰ ਆਪਣੇ ਆਲ੍ਹਣੇ ‘ਚ ਪਾ ਜੈ-ਰੋਇਆ ਮਨ ਬਿਜੜਾ ਰੋਜ਼ ਤੁਰ ਪੈਂਦਾ ਏ ਇੱਕ ਅਦਦ ਪੜਬੀਜਣੇ ਦੀ ਭਾਲ ‘ਚ ਜਿਸ ਦਾ ਮੂੰਹ ਉਸ ਮਿੱਟੀ ‘ਚ ਨੱਪ ਉਹਦੇ ਜਿਸਮ ਦੀ ਚਾਨਣੀ ਥੱਲੇ ਰਾਤ ਦੇ ਨ੍ਹੇਰੇ ‘ਚ ਡਰੇ ਦਿਲ ਦੀ ਇੱਕ ਰਾਤ ਰੋਸ਼ਨ ਕਰ ਲਏ !!
14571
« on: May 02, 2009, 08:47:19 AM »
ਕਲਮ ਚੁਕੀ ਕੋਈ ਵਾਰ ਕਰ ਨਾ ਸਕਿਆ ਚੌਥਾ ਹਿਸਾ ਵੀ ਕਾਗਜ਼ ਦਾ ਭਰ ਨਾ ਸਕਿਆ ਇਹਸਾਸ ਖਤਮ ਸੀ ਬੇਜ਼ੁਬਾਨ ਹੋ ਬੈਠੇ ਜਦੋ ਦੇ ਸਾਹਾਂ ਵਰਗੇ ਮਹਿਮਾਨ ਹੋ ਬੈਠੇ ਉਹਨਾਂ ਕਰਕੇ ਆਪਣੇ ਲਈ ਵੀ ਖੜ ਸਕਿਆ ਇਹੀ ਸੀ ਕੋਈ ਦਿਸ਼ਾ ਦੀ ਪੌੜੀ ਚੜ ਨਾ ਸਕਿਆ
ਭਰ ਬੈਠਾ ਸੀ ਮੈਂ ਆਸਾਂ ਦੀ ਪੰਡ ਨੂੰ ਹੌਸਲਾ ਦੇ ਨਾ ਸਕਿਆ ਜ਼ਖਮੀ ਮਨ ਨੂੰ ਝੂਠੇ ਨਿਕਲੇ ਸਭ ਦਿਲਾਸੇ ਮਿਲੇ ਯਾਰ ਦੇ ਓਦੋਂ ਥੋੜੇ ਲਗੇ ਜ਼ਖਮ ਦਿਤੇ ਪਿਆਰ ਦੇ ਦੂਰ ਤਕ ਨਾ ਦਿਖੀ ,ਕਿਤੇ ਇਜ਼ਤ ਮੇਰੇ ਲਈ ਜਿਸ ਨਾਲ ਮੇਰੀ ਅੱਖ ਦਾ ਸਰ ਨਾ ਸਕਿਆ
ਹੌਲੀ ਹੌਲੀ ਧਾਰ ਵੀ ਖੁੰਡੀ ਹੋ ਚੁਕੀ ਸੀ ਸੁਪਨਿਆਂ ਅੱਗੇ ਮਜਬੂਰੀ ਪਹਿਰੇਦਾਰੀ ਕਰ ਚੁਕੀ ਸੀ ਹਕ ਖੋਹ ਬੈਠਾ ਸੀ ਅਪਣੇ ਆਪ ਨੂੰ ਵੀ ਚੁੰਹਣ ਦਾ ਸਭ ਦਾ ਨਿਸ਼ਾਨਾ ਸੀ ਮੈਨੂੰ ਮਾਤ ਪਾਓਣ ਦਾ ਆਖੀਰ,,,,,,,,,,,,, ਨਿਹਥਾ ਸੀ ਮੈਂ ਨਾਗੀ ਦੁਖ ਹਰ ਨਾ ਸਕਿਆ ਸ਼ਇਦ ਕੋਈ ਇਨਸਾਨ ਕਰਕੇ ਮੈਂ ਮਰ ਨਾ ਸਕਿਆ ਸ਼ਇਦ ਓਸੇ ਇਨਸਾਨ ਕਰਕੇ ਮੈਂ ਮਰ ਨਾ ਸਕਿਆ
14572
« on: May 02, 2009, 08:42:38 AM »
ਕਦਰ ਕਰੀ ਨਾ ਬੇਪਰਵਾਹ ਸੱਜਣਾ ਨੇ,
ਅਸੀ ਐਵੈ ਹੱਕ ਜਿਤਾਉਦੇ ਰਹੇ,
ਕੁੱਲੀ ਆਪਨੀ ਦੇ ਵਿੱਚ ਕਰ ਹਨੇਰਾ,
ਅਸੀ ਦੀਪ ਓਹਨਾ ਦੇ ਘਰ ਜਗਾਓਦੇ ਰਹੇ,
ਬੁਝੱਣ ਦਿੱਤੇ ਨਾ ਦੀਪ ਅਸੀ ਖੁਸ਼ੀਆ ਦੇ, ਕੱਢ ਖੂਨ ਜ਼ਿਗਰ ਦਾ ਅਸੀ ਪਾਉਦੇ ਰਹੇ,
ਦੁਸ਼ਮਣ ਵੀ ਦੁਖੀ ਸਨ ਮੇਰੀ ਮੌਤ ਤੇ,
ਪਰ "ਬਰਾੜ" ਸਾਡੇ ਯਾਰ ਹੀ ਸ਼ਗਨ ਮਨਾਉਦੇ ਰਹੇ....
14573
« on: May 02, 2009, 08:42:13 AM »
ਕੰਧ ਸਰਹੰਦ ਅਸਾਂਨੂੰ ਪੁੱਛੇ ਇੱਕ ਸਵਾਲ ਉਮਰ ਜਿਨ੍ਹਾਂ ਦੀ ਹੈ ਅੱਜ 5-7 ਸਾਲ..
ਰਾਤ ਨੂੰ ਖੜਕਾ ਹੋਵੇ ਅਸੀਂ ਡਰ ਜਾਂਦੇ ਹਾਂ ਬਿਜਲੀ ਚਲੀ ਜਾਵੇ ਅਸੀਂ ਠਰ ਜਾਂਦੇ ਹਾਂ
ਕੀ ਲੜ ਸਕਦੇ ਹਾਂ ਚਮਕੌਰ ਦੀ ਜੰਗ ਕੀ ਪਹਿਨ ਸਕਦੇ ਹਾਂ ਕੁਰਬਾਨੀ ਦੇ ਰੰਗ?
ਹੈ ਹਿੰਮਤ, ਨੀਹਾਂ ਵਿਚ ਖੜਨ ਦੀ ਹੈ ਹਿੰਮਤ, ਜ਼ੁਲਮ ਮੂਹਰੇ ਅੜਨ ਦੀ
ਕਿਹੋ ਜਿਹਾ ਹੋਵੇਗਾ ਉਹ ਹਿੰਦ ਦਾ ਰਾਖਾ ਸਾਡੀ ਸਮਝ ਤੋਂ ਦੂਰ ਹੈ ਸਰਹੰਦ ਦਾ ਸਾਕਾ
ਖੇਡੀ ਮੌਤ ਦੀ ਖੇਡ ਸੀ ਉਹ ਖੇਡ ਬੇਮਿਸਾਲ ਕੰਧ ਸਰਹੰਦ ਅਸਾਂਨੂੰ ਪੁੱਛੇ ਇੱਕ ਸਵਾਲ ਉਮਰ ਜਿਨ੍ਹਾਂ ਦੀ ਹੈ ਅੱਜ 5-7 ਸਾਲ..
14574
« on: May 02, 2009, 08:41:52 AM »
ਕਵੀ ਜੀ! ਆਪਾਂ ਕਿਹੜੇ ਕਤਲ ਦੀ ਗੱਲ ਕਰਦੇ ਹਾਂ? ਪੁੱਠੀ ਵਗਦੀ ਹਵਾ ਨਾਲ ਆਪਣੇ ਸਾਹ ਵੀ ਜੁੜੇ ਹਨ
ਜੇ ਆਪਾਂ ਕਦੀ ਮਾਂ ਦੀ ਗਾਲ਼ ਕੱਢੀ ਹੈ ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦੀ ਕੋਈ ਲੋੜ ਨਹੀਂ ਜੇ ਕਦੀ ਭੈਣ ਦੀ ਗਾਲ਼ ਕੱਢੀ ਹੈ ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦਾ ਕੋਈ ਮਤਲਬ ਨਹੀਂ ਜੇ ਕਦੀ ਕੁੜੀ ਦੀ ਗਾਲ਼ ਕੱਢੀ ਹੈ ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦਾ ਆਪਾਂ ਨੂੰ ਕੋਈ ਹੱਕ ਨਹੀਂ
ਕੁੱਖਾਂ ਅੰਦਰਲੀਆਂ ਕੁੜੀਆਂ ਹਵਾ ‘ਚ ਖਿਲਰੀਆਂ ਮਾਵਾਂ ਭੈਣਾਂ ਦੀਆਂ ਗਾਲ਼ਾਂ ਸੁਣ ਕੇ ਜੰਮਣੋਂ ਇਨਕਾਰ ਕਰਦੀਆਂ ਨੇ ਮਮਤਾ ਮੂਰਤਾਂ ਮਾਵਾਂ ਨੂੰ ਝੂਠੀਆਂ ਕਵਿਤਾਵਾਂ ਦੀ ਬਜਾਏ ਅਣਜੰਮੀਆਂ ਧੀਆਂ ਦੀ ਸੱਚੀ ਜਿਦ ਅੱਗੇ ਝੁਕਣਾ ਪੈਂਦਾ ਹੈ
ਕਵੀ ! ਆਪਾਂ ਕਿਹੜੇ ਕਤਲ ਦੀ ਗੱਲ ਕਰਦੇ ਹਾਂ?
ਜਸਵੰਤ ਜ਼ਫਰ
14575
« on: May 02, 2009, 08:41:31 AM »
ਗ਼ਲਤ ਸਮਝਿਆ ਸੀ ਤੂੰ ਮਾਂ ! ਜਦ ਮੈਂ ਲੋਕ-ਗੀਤ ਦੇ ਬੁੱਲਾਂ ਤੇ ਨਿਰਾਸਤਾ ਦਾ ਸੁਰ ਹੋ ਆਖਿਆ ਸੀ "ਕਣਕਾਂ ਲੰਮੀਆਂ ਨੀ ਮਾਏ ਧੀਆਂ ਕਿਉਂ ਜੰਮੀਆਂ ਨੀ ਮਾਏ "; ਤੇ ਤੂੰ ਇਸ ਨੂੰ ਹਲਫੀਆ ਬਿਆਨ ਮੰਨ ਲਿਆ ਮੇਰਾ ਤੇਰੀ ਕੁੱਖ ਤੋਂ ਦਸਤ-ਬਰਦਾਰੀ ਦਾ, ਅਤੇ ਹੁਣ ਲੱਭਦੀ ਹੈ ਨਿੱਤ ਬਿਜਲਈ ਅੱਖ ਬਿੜਕ ਮੇਰੇ ਹੋਣ ਦੀ ਕੁੱਖਾਂ ਦੀ ਪੈਲੀ ਵਿਚ, ਤੇ ਫੇਰ ਜੜੋਂ ਪੁੱਟ ਲਿਆ ਜਾਂਦਾ ਮੈਨੂੰ ਕਣਕ ਚੋਂ ਕੰਗਿਆਣੀ ਜਿਵੇਂ,
14576
« on: May 02, 2009, 08:40:54 AM »
ਓਹਦੀ ਜਾਨ ਮੁਕੰਮਲ ਬਣ ਜਾਈਏ, ਜਿਹੜਾ ਕਿਸੇ ਤਰਾਂ ਵੀ ਥਿੜਕੇ ਨਾ, ਈਮਾਨ ਮੁਕੰਮਲ ਬਨ ਜਾਈਏ, ਭਗਵਾਨ ਬਣੇ ਜੋ ਫ਼ਿਰਦੇ ਨੇ, ਅਸੀਂ ਓਨਾ ਦੀ ਰੀਸ ਨਹੀਂ ਕਰਦੇ, ਸਾਡੀ ਤਾਂ ਏਹੋ ਕੋਸ਼ਿਸ਼ ਹੈ, ਇਨਸਾਨ ਮੁਕੰਮਲ ਬਣ ਜਾਈਏ
14577
« on: May 02, 2009, 08:40:24 AM »
ਜਦ ਹਵਾ ਦਾ ਸਾਹ ਤੇ ਟੂਣਾ ਹੋ ਗਿਆ। ਜ਼ਿੰਦਗੀ ਦਾ ਬੋਝ ਊਣਾ ਹੋ ਗਿਆ।
ਰੌਸ਼ਨੀ ਏਨੀ ਹੈ ਉਸਦੀ ਯਾਦ ਦੀ, ਠੋਕਰਾਂ ਦਾ ਸਾਥ ਦੂਣਾ ਹੋ ਗਿਆ।
ਬੋਲਿਆ ਮਿੱਠੇ ਜਿਹੇ ਕੁਝ ਬੋਲ ਉਹ, ਮੂੰਹ ਮੇਰਾ ਐਵੇਂ ਹੀ ਲੂਣਾ ਹੋ ਗਿਆ।
ਧਰਤ ਤੇ ਆਕਾਸ਼ ਹਨ ਛੂੰਹਦੇ ਜਿਵੇਂ, ਇਸ ਤਰ੍ਹਾਂ ਉਸਨੂੰ ਵੀ ਛੂਣਾ ਹੋ ਗਿਆ।
ਖ਼ੂਨ ਛੱਡੋ ਹੁਣ ਤਾਂ ਪਾਣੀ ਵੀ ਨਹੀਂ, ਪਰ ਦਿਲਾਂ ਦਾ ਭਾਰ ਊਣਾ ਹੋ ਗਿਆ।
14578
« on: May 02, 2009, 08:40:02 AM »
ਮੇਰੇ ਹੀ ਖਾਰੇ ਹੰਝੂ ਮੇਰੀ ਦਵਾ ਬਣ ਗਏ, ਜਦ ਵੀ ਹੋਅਕਾ ਆਇਆ ਨੈਣਾ ਚੋ ਵਰ ਪਏ | ਮੈਰੇ ਦੀ ਭੁੱਖੀ ਭੋਂ ਤੇ ਗਮ ਦੀਆਂ ਔੜਾਂ ਵਿਚ, ਦਰਦਾਂ ਦੇ ਚੰਦਰੇ ਚੋਅ ਐਵੇਂ ਹੀ ਚੜ ਗਏ | ਕੋਹਾਂ ਦੂਰ ਮੈਂ ਉਸ ਤੋ ਜਿਵੇ ਧਰਤ ਤੋ ਸੂਰਜ , ਓਹ ਆਪਣੇ ਹੀ ਕਦਮਾਂ ਦੀ ਆਹਟ ਤੋ ਡਰ ਗਏ | ਓਹ ਪਲ ਜੋ ਓਹਦੇ ਨਾਲ ਗੁਜਾਰੇ ਸਨ ਕਦੇ , ਸੋਚਾਂ ਦੀ ਚੰਦਰੀ ਦੌਣੀ ਮੱਥੇ ਤੇ ਜੜ੍ਹ ਗਏ | ਕਦੇ ਓਹ ਖੜੇ ਸਨ ਮੇਰੇ ਨਾਲ ਕੰਧ ਬਣ ਕੇ , ਪਲਾ ਵਿਚ ਹੀ ਮੇਰੇ ਨਾਲ ਹਿਸਾਬ ਕਰ ਗਏ | ਕਦੇ ਓਹ ਮੇਨੂ ਅਪਣਾ ਸਕੂਨ ਕਿਹਣ ਵਾਲੇ , ਅੱਜ ਓਹ ਮੇਰੇ ਹੀ ਸ਼ਰੀਕ ਬਣ ਗਏ | ਲਪਟ ਬੇਰੁਖੀ ਦੀ ਜਦ ਵੀ ਉਸਦੀ ਉਠੀ , ਪਲਾ ਵਿਚ ਹੀ ਮੇਰੇ ਅਰਮਾਨ ਸੜ ਗਏ | ਕਿਸੇ ਤੇ ਐਵੇਂ ਹਸਣਾ ਨਹੀ ਸੀ ਉਸਦੀ ਆਦਤ ਪਰ ਓਹ ਮੇਰੇ ਪਿਆਰ ਨੂੰ ਮਜ਼ਾਕ ਕਰ ਗਏ
14579
« on: May 02, 2009, 08:39:21 AM »
ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ , ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ, ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ ,"ਜੀਤ" ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ!!!
14580
« on: May 02, 2009, 08:36:42 AM »
--------------------------------------------------------------------------------
ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ, ਕਦੇ ਜਾਨ ਤਲੀ ਤੇ ਧਰ ਕੇ ਤਾਂ ਵੇਖ, ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀ, ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ, ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ, ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ, ਮੁਕੱਦਰਾ ਦੇ ਨਾਲ ਮਿਲਦਾ ਏ ਸਭ, ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ, ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ, ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ, ਪੱਟ ਚੀਰ ਖੁਆਉਣਾ ਔਖੀ ਗਲ ਨੀ, ਕੱਚਿਆ ਤੇ ਤੂੰ ਵੀ ਤਰ ਕੇ ਤਾਂ ਵੇਖ, ''munna" ਦੇਵੇਗਾ ਸਾਥ ਹਰ ਮੋੜ ਤੇ, ਉਮਰਾ ਲਈ ਹੱਥ ਤੂੰ ਫੜ ਕੇ ਤਾਂ ਵੇਖ .......
|