November 22, 2024, 05:26:16 PM

Show Posts

This section allows you to view all posts made by this member. Note that you can only see posts made in areas you currently have access to.


Messages - ਮਾਨ ਸਾਹਿਬ

Pages: 1 ... 723 724 725 726 727 [728] 729 730 731 732 733 ... 735
14541
Shayari / Re: shairy. bas ese hi
« on: May 03, 2009, 04:33:40 AM »
ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ,
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ ।

ਜੇਕਰ ਜੀਆਂਗੇ, ਜੀਆਂਗੇ ਸ਼ਾਨ ਦੇ ਨਾਲ,
ਜੇਕਰ ਮਰਾਂਗੇ, ਮਰਾਂਗੇ ਸ਼ਾਨ ਦੇ ਨਾਲ ....

14542
Shayari / shairy. bas ese hi
« on: May 03, 2009, 04:33:01 AM »
Soh rab di tenu pyar kita
hor kise nu kade bulaya vi nayi
tenu apni samaj ke dil dita
hor kise te dil kade aaya hii nahi
pyar tere de butte nu pani laya
hor butta pyar da laya hi nayi
teri yaad vich rehnda main sher likhda
hor aj tak sher banaya hi nahi
tu keh pagal ya keh chhalla
gusa gallaa teriya da kade aaya hii nahi

14543
Shayari / Soh rab di
« on: May 03, 2009, 04:32:04 AM »
Soh rab di tenu pyar kita
hor kise nu kade bulaya vi nayi
tenu apni samaj ke dil dita
hor kise te dil kade aaya hii nahi
pyar tere de butte nu pani laya
hor butta pyar da laya hi nayi
teri yaad vich rehnda main sher likhda
hor aj tak sher banaya hi nahi
tu keh pagal ya keh chhalla
gusa gallaa teriya da kade aaya hii nahi

14544
ਜਿਹੜੇ ਆਪਣਾ - ਆਪਣਾ ਕਹਿੰਦੇ ਸੀ, ਅੱਜ ਉਹੀ ਨਾਤਾ ਤੋੜ ਗਏ
ਕੀ ਕਰੀਏਂ ਇਕੱਲੇ ਰਹਿ ਗਏ ਹਾਂ, ਮੰਜਿਲਾਂ ਨੇ ਵੀ ਮੁੱਖ ਮੋੜ ਲਏ
ਮੈਂ ਹਾਂ ਤਿਹਾਇਆ ਚਾਨਣ ਦਾ, ਹਨੇਰੇ ਨਾਲ ਬਾਤਾਂ ਪਾਉਂਦਾ ਹਾਂ
ਗਮ ਇਤਨਾ ਨਿਤ ਦਿਹਾੜੇ ਮੈਂ, ਅੱਖੀਆਂ ਚੋਂ ਨੀਰ ਵਹਾਉਂਦਾ ਹਾਂ

14545
ਯਾਦ ਬਣ ਜਿਉਂਦਾ ਏ ਅਹਦ-ਏ-ਵਫਾ ਉਸਦਾ,
ਕਰਦਾ ਨਾ ਉਲਫਤ ਤੇ ਨਾ ਕਦੇ ਯਾਰ ਰੁੱਸਦਾ,
ਸਿਰ ਨੇ ਅੱਜ ਵੀ ਸੀ ਕਿਸੇ ਦੇ ਕਦਮੀ ਝੁਕਣਾ,
ਬਸ ਮਜਬੂਰੀ ਵੱਸ ਬਣਿਆ ਅਦਾਕਾਰ ਸੀ,
ਫਰਕ ਇਹੋ ਸੀ ਯਾਰਾ ਮੇਰਿਆ,
ਥਾਵੇਂ ਖੁਦਾ ਦੇ ਮੇਰਾ ਪਿਆਰ ਸੀ

14546
ਹਾਂ ਮਾਲਕ ਉਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ.ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕੋਈ ਪੂਰੀ ਪਾਉਣੇ ਵਾਲੇ ਨਹੀਂ
ਅਸੀਂ ਭੁੱਲੇ ਵਿਸਰੇ ਚੰਗੇ ਆਂ,ਸਾਨੂੰ ਯਾਦ ਕਰਨ ਦੀ ਲੋੜ ਨਹੀਂ........

14547
Shayari / sajjan
« on: May 03, 2009, 04:28:42 AM »
ਈਦ ਤੋਂ ਪਹਿਲਾਂ ਕਰ ਈਦ ਮੇਰੀ,
ਅੰਤ ਉਮਰਾਂ ਦਾ ਮਾਣ ਵੀ ਤੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਹੱਦ ਹੋ ਗਈ ਏ ਪਾਰ ਮੇਰੇ ਮਰਸੀਆਂ ਦੀ,
ਬਦਲ ਲਈ ਤਹਿਜ਼ੀਬ ਏ ਮੇਰੇ ਦੁਖਾਂ ਨੇ ਵੀ,
ਦਿੱਤੀਆਂ ਸੀ ਨਿਸ਼ਾਨੀਆਂ ਉਹਨਾ ਨੂੰ ਜੋ ਕਦੇ,
ਅੱਜ ਉਹ ਮੋੜ ਖੂਨ ਸਧਰਾਂ ਦਾ ਨਿਚੋੜ ਗਏ
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਬੇਕਰਾਰ ਦਿਲ ਕਦ ਤੱਕ ਕਰੇਗਾ ਉਡੀਕ,
ਬੁਲਬੁਲ-ਏ-ਬੇਤਾਬ ਦੇ ਕਦ ਜਾਗਣੇ ਨਸੀਬ,
ਪਿਆਰ ਵਿੱਚ ਭਿੱਜੇ ਮੇਰੇ ਹੰਝੂਆਂ ਨਾ ਲਿਖੇ ਹੋਏ,
ਅੱਜ ਉਹ ਪੈਗਾਮ-ਏ-ਇਸ਼ਕ ਸਭ ਮੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਪਤਾ ਨਹੀ ਕਿੰਝ ਜੀ ਲੈਂਦੇ ਨੇ ਇਹ ਲੋਗ,
ਬਿਨਾ ਸੱਜਣਾ ਦੇ ਸਾਡੀ ਜਿੰਦ ਬਣ ਗਈ ਏ ਸੋਗ,
ਕਹਿੰਦੇ ਸੀ ਜੋ ਸਾਨੂੰ ਕਦੇ ਡੁੱਬਣਾ ਨਹੀ,
ਜਾਂਦੀ ਵੇਰਾਂ ਬਿਰਹਾਂ ਦੇ ਸੈਲਾਬ ਵਿੱਚ ਰੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

14548
Shayari / la ke mehndi lahu wali
« on: May 03, 2009, 04:28:08 AM »
ਪਹਾੜਾਂ ਜੇਹੀਆਂ ਅੱਣਖਾਂ, ਕੌੜਾ ਬੋਲ ਨਾ ਸਹਿੰਦੇ
ਉੱਚੀਆਂ ਮਾਰਨ ਬੱੜਕਾਂ, ਗਿੱਦੜਾਂ ਨੂੰ ਸ਼ੇਰ ਨਹੀ ਕਹਿੰਦੇ
ਪਾਉਨ ਭਾਜੀਆਂ ਵੈਰੀ , ਕਰਜੇ ਦੂਨੇ ਹੋ ਲਹਿੰਦੇ
ਲਾ ਕੇ ਮਹਿੰਦੀ ਲਹੂ ਵਾਲੀ , ਲਾੜੀ ਮੌਤ ਵਿਹਾਊੰਦੇ
ਐਵੇਂ ਕੰਨ ਪੱੜਵਾ ਕਿਸੇ ਗੋਰਖ ਦੇ ਬਨਦੇ ਨਾ ਪੂਜਾਰੀ
ਹੁਣ ਸਾਡੀ ਬੰਦੂਕਾਂ ਦੇ ਨਾਲ ਪੈ ਗਈ ਯਾਰੀ.੧੧੧੧

14549
Shayari / yamla bhai
« on: May 03, 2009, 04:25:47 AM »
ਦੁਨੀਆਂ ਮੰਗੇ ਪਿਆਰ ਨੂੰ ।
ਫਿਰ ਮਹਿਕਾਦੇ ਗੀਤਾਂ ਦੀ ਉਹੀ ਗੁਲਜ਼ਾਰ ਨੂੰ ।
ਕਿਹੜੇ ਦੇਸ ‘ਚ ਸੌ ਗਿਆਂ ਜਾਕੇ, ਲੰਬੀਆਂ ਤਾਣਕੇ ?
ਹਾਲ ਵੇਖ ਲੈ ਗੀਤਾਂ ਦਾ ਅੱਜ, ਅੱਖੀ ਆਣਕੇ ।
ਮਾਰ ਦੁਹੱਥੜ ਪਿੱਟੂ ਤੂੰਬੀ, ਕਲਾ਼ ਬਾਜ਼ਾਰ ਨੂੰ ।
ਫਿਰ ਮਹਿਕਾਦੇ ਗੀਤਾਂ ਦੀ…………..
ਤੇਰੇ ਗੀਤਾਂ ਜੰਗਲਾਂ ਦੇ ਵਿੱਚ, ਖੂਹ ਲਵਾਏ ਨੇ ।
ਮਹਿਕ ਖ਼ਜ਼ੀਨੇ ਸਭ ਫੁੱਲਾਂ ਦੇ, ਕੋਲ ਸੰਭਾਏ ਨੇ ।
ਇੱਕੋ ਹੱਥ ਨਾ’ ਦੱਸ ਟੁਣਕਾਕੇ, ਜੱਟਾ ਤਾਰ ਨੂੰ ।
ਫਿਰ ਮਹਿਕਾਦੇ ਗੀਤਾਂ ਦੀ……….
ਜੱਲਾਦਾਂ ਤੋ ਪੂਰਨ ਮਾਰਨ ਨੂੰ, ਨਾਂਹ ਕਰਵਾਈ ਏ ।
ਹਰ ਚੀਜ਼ ਬਣਾਉਟੀ ਗੀਤਾਂ ਸਦਕਾ, ਨਜ਼ਰੀ ਆਈ ਏ ।
ਮਰਨ ਭੁੱਖੇ ਉਹ ਲੋਕੀ ਜੋ ਨਾ, ਕਰਦੇ ਕਾਰ ਨੂੰ ।
ਫਿਰ ਮਹਿਕਾਦੇ ਗੀਤਾਂ ਦੀ……..
ਕਿਹੜੇ ਕਿਹੜੇ ਗੀਤ ਤੇਰੇ ਦਾ, ਕਰਾਂ ਖ਼ੁਲਾਸਾ ਵੇ ?
ਅੱਜ ਗੀਤਾਂ ਵਿੱਚ ਲੱਚਰਤਾ ਦਾ, ਬਣ ਗਿਆ ਖ਼ਾਸਾ ਵੇ ।
ਕੌਣ ਵੰਡਾਊ ਮਾਂਬੋਲੀ ਸਿਰ, ਪਦੇ ਭਾਰ ਨੂੰ ?
ਫਿਰ ਮਹਿਕਾਦੇ ਗੀਤਾਂ ਦੀ…….
ਸੱਜਣ ਠੱਗ ਸਿਰ ਚੁੱਕੀ ਅਪਣੇ, ਖੁੰਬਾਂ ਵਾਂਗ ਖੜ੍ਹੇ ।
ਜਾਂ ਫਿਰ ਟਕੂਏ, ਬਰਛੇ, ਪਿਸਟਲ, ਹੱਥਾਂ ਵਿੱਚ ਫੜੇ ।
ਬੇਹਯਾ ਕਰ ਦਿੱਤਾ ਵਿਰਸੇ, ਦੇ ਸੰਸਾਰ ਨੂੰ ।
ਫਿਰ ਮਹਿਕਾਦੇ ਗੀਤਾਂ ਦੀ………
ਰੂਹ ਅਪਣੀ ਨੂੰ ਕਲਾਕਾਰ ਚੰਗੇ, ਵਿੱਚ ਭਰਦੇ ਤੂੰ ।
ਦੂਰ ਨਾ ਜਾਵੀ ਮੁੜ ਪਰਮਿੰਦਰ ‘ਤੇ, ਰਹਿਮਤ ਕਰਦੇ ਤੂੰ ।
ਐਰ ਗ਼ੈਰ ਕੀ ਜਾਣੇ ਗੀਤ, ਕਲਾ ਦੀ ਸਾਰ ਨੂੰ ?
ਫਿਰ ਮਹਿਕਾਦੇ ਗੀਤਾਂ ਦੀ…… । ਕੁੱਝ ਗਾਕੇ ਨਵਾਂ ਸੁਣਾ ਜਾ ।
ਦੁਨੀਆਂ ਮੰਗੇ ਪਿਆਰ ਨੂੰ ।


14550
Shayari / singh surme
« on: May 02, 2009, 09:42:41 AM »

14551
Shayari / sher bhagat singh
« on: May 02, 2009, 09:33:36 AM »

14552
Pics / bhagat singh
« on: May 02, 2009, 09:33:08 AM »

14554
Shayari / Re: please read karo
« on: May 02, 2009, 09:19:54 AM »
hahaha

14555
Shayari / Re: Shayari by Munna Bhai
« on: May 02, 2009, 09:14:56 AM »
 ਵੀ ਕਾਫ਼ਿਰ, ਤੂੰ ਵੀ ਕਾਫ਼ਿਰ, ਮੈਨੂੰ ਸਭ ਜਗ ਕਾਫ਼ਿਰ ਦਿੱਸੇ
ਵਖਰੇ ਰਸਤੇ ਇਕ ਮੰਜ਼ਿਲ ਦੇ, ਸਾਰੇ ਮੈਨੂੰ ਮੁਸਾਫ਼ਿਰ ਦਿੱਸੇ

ਕਲ ਅਜ ਤੇ ਫ਼ਿਰ ਕਲ ਇੱਕੋ ਹੀ, ਕਿੱਸਾ ਹੈ ਦੁਹਰਾਇਆ ਜਾਣਾ
ਟੁੱਟੇ ਤੀਰ ਤੇ ਟੰਗਿਆ ਤਰ੍ਕਸ਼, ਮਿਰਜ਼ੇ ਦੇ ਆਇਆ ਹੈ ਹਿੱਸੇ

ਡਰ ਨਾ ਕੈਦੋਂ ਤੋਂ ਤੇ ਚਰਾ ਕੇ ਮੱਝਾਂ, ਖਾ ਤੂੰ ਘਿਉ ਦੀ ਚੂਰੀ
ਫ਼ਿਰ ਕੋਈ ਵਾਰਿਸ ਆਣ ਧਰਤ ਤੇ, ਲਿਖੇਗਾ ਤੇਰੇ ਇਸ਼ਕ ਦੇ ਕਿੱਸੇ

ਦੇਖ ਪਿਆਰ ਦੀ ਉਹੀ ਕਹਾਣੀ, ਦਿਲ ਕੇਰੇ ਫ਼ਿਰ ਖੂਨ ਦੇ ਹੰਝੂ
ਜਿਓਂ ਲਗ ਚੁੰਨੀ ਦੀ ਛਹੁ, ਚਮੜੀ ਦਾ ਕੋਈ ਛਾਲਾ ਫ਼ਿੱਸੇ

14556
Shayari / Re: Shayari by Munna Bhai
« on: May 02, 2009, 09:14:32 AM »
ਇਸ ਮੀਂਹ ਦੇ ਵਿੱਚ ਅੱਜ ਵੇਖਦੀ ਹਾਂ ਮੈਂ,
ਮੇਰੇ ਸੁਪਨਿਆਂ ਦਾ ਸ਼ੀਸ਼ਾ ਧੁਲਦਾ ਜਾਂਦਾ ਹੈ|
ਜਿਹੜੀ ਧੁੰਧਲੀ ਜਿਹੀ ਇੱਕ ਤਸਵੀਰ ਸੀ ਮੈਂ ਵੇਖੀ,
ਅੱਜ ਇਹ ਮੀਂਹ ਸਾਫ ਉਹਨੂੰ ਕਰੀ ਜਾਂਦਾ ਏ|
ਮੈਂ ਵੇਖਿਆ ਸੀ ਉਸ ਤਸਵੀਰ ਵਿੱਚ ਇੱਕ ਸੁਪਨਾ,
ਉਹ ਸੁਪਨਾ ਹੋਰ ਹਸੀਨ ਹੋਈ ਜਾਂਦਾ ਏ|
ਜਿਹਨੂੰ ਵੇਖਿਆ ਸੀ ਉਸ ਵਿਚ ਮੈਂ ਨਾਲ ਆਪਣੇ ਖੜਾ
ਉਹਦਾ ਚਿਹਰਾ ਅੱਜ ਮੈਨੂੰ ਦਿਸਦਾ ਜਾਂਦਾ ਏ|
ਮੈਂ ਰਹੀ ਸੀ ਅੱਜ ਤੱਕ ਟੋਲਦੀ,
ਉਹ ਚਿਹਰਾ ਅੱਜ ਸਾਫ ਹੁੰਦਾ ਏ|
ਪਰ ਹੋਰ ਧਿਆਨ ਨਾਲ ਵੇਖਣ ਤੇ,
ਇਹ ਤਾਂ ਹੋਰ ਵਿਸ਼ਾਲ ਹੁੰਦਾ ਜਾਂਦਾ ਏ|
ਨੀਝ ਲਾ ਕੇ ਵੇਖਿਆ ਮੈਂ,
ਇਹ ਤਾਂ ਸਰਬ ਸਮਰਥ ਹੁੰਦਾ ਜਾਂਦਾ ਏ|
ਮੈਂ ਸੋਚ ਰਹੀ ਇਹ ਕੌਣ ਹੈ,
ਜੋ ਮੈਨੂੰ ਬਾਹਾਂ ਵਿੱਚ ਲਈ ਜਾਂਦਾ ਏ|
ਇਹਸਾਸ ਹੋਇਆ, ਸਮਾਂ ਔਖਾ ਏ,
ਇਹ ਮੇਰਾ ਰੱਬ ਗਲਵੱਕੜੀ ਪਾਈ ਜਾਂਦਾ ਏ|
ਮੇਰੇ ਨਾਲ ਖੜਾ ਮੇਰੀ ਢਾਲ ਬਣਕੇ,
ਮੈਨੂੰ ਹਿੰਮਤ ਤੇ ਹੌਂਸਲਾ ਦੇਈ ਜਾਂਦਾ ਏ|
ਤੂੰ ਬੱਚੀ ਮੇਰੀ, ਮੈਂ ਨਾਲ ਤੇਰੇ,
ਇਹ ਦਿਲਾਸਾ ਉਹ ਮੈਨੂੰ ਦੇਈ ਜਾਂਦਾ ਏ|
ਮੈਂ ਯਕੀਨ ਕਰਾਂ ਪੂਰਾ ਉਸ ਰੱਬ ਤੇ,
ਇਹ ਯਕੀਨ ਉਹ ਆਪ ਦਵਾਈ ਜਾਂਦਾ ਏ|

14557
Shayari / Re: Shayari by Munna Bhai
« on: May 02, 2009, 09:14:11 AM »
ਜ਼ਹਿਨ ਰੋਕਦਾ ਰਿਹਾ
ਜ਼ਹਿਨ ਰੋਕਦਾ ਰਿਹਾ ਕਦਮਾਂ ਨੂੰ, ਤੇਰੀ ਬੇਰੁਖੀ ਤੋਂ ਬਾਖਬਰ,
ਪਰ ਨਾ ਤਾਂ ਮੰਨਦੈ ਦਿਲ ਮੇਰਾ ਤੇ ਨਾ ਹੀ ਮੰਨਦੀ ਏ ਨਜ਼ਰ

ਤੇਰੇ ਹਸਦੇ ਵਸਦੇ ਬਾਗਾਂ ਵਿੱਚ, ਅਸੀਂ ਉੱਜੜਨ ਨੂੰ ਆਉਂਦੇ ਰਹੇ,
ਫੁੱਲਾਂ ਦੀ ਤਮੰਨਾ ਛੱਡ ਦਿੱਤੀ ਸੂਲਾਂ ਨਾਲ ਕਰਕੇ ਦਰ ਗੁਜ਼ਰ

ਲੰਘਦੇ ਰਹੇ ਵਿੱਚੋਂ ਗਲੀ ਤੇਰੀ, ਹਰ ਰੋਜ਼ ਸਜਦਾ ਕਰ ਸੱਜਣਾ,
ਹਰ ਸ਼ਬ ਲੰਘਾਤੀ ਰੋਂਦਿਆਂ ਤੇ ਤੜਫਦਿਆਂ ਹੋਇਆਂ ਸਹਿਰ

ਭੁੱਲਕੇ ਵੀ ਨੈਣ ਲਾਉਂਦੀ ਨਾ, ਸਜ਼ਾਏ ਇਸ਼ਕ ਤੋਂ ਜੇ ਵਾਕਿਫ ਹੁੰਦੀ,
ਕਿ ਪਲਕਾਂ ਤੇ ਢੋਣਾ ਪੈਣਾ ਏ ਇੱਕ ਚਿਹਰੇ ਦਾ ਬੋਝ ਉਮਰ ਭਰ

ਤੇਰੇ ਸਾਏ ਦੀ ਸੂਹ ਲੈਂਦਿਆਂ ਈ, ਅਕਸਰ ਸਵੇਰ ਤੋਂ ਸ਼ਾਮ ਹੋਏ,
ਉਮੀਦ ਨਹੀਂ ਤੇਰੇ ਆਉਣੇ ਦੀ ਹੁਣ ਤਾਂ ਜਾਏਗੀ ਮੇਰੀ ਖਬਰ

ਤੇਰੀ ਅੱਖ ਦੇ ਨਸ਼ੇ ਵਿੱਚ ਚੂਰ, ਪਰੀਤ ਅੱਜ ਵੀ ਬੜੀ ਮਗਰੂਰ ਏ
ਬੇਸ਼ਕ ਕਿ ਲਭਦੀ ਫਿਰਦੀ ਏ ਉਸੇ ਤੇਰੀ ਨਜ਼ਰ ਨੂੰ ਦਰ ਬਦਰ....

14558
Shayari / Re: Shayari by Munna Bhai
« on: May 02, 2009, 09:13:01 AM »
ਖਿਡੌਣਾ ਬਣ ਕੇ ਰਹਾਂਗਾ ਤੇਰੇ ਹੱਥਾਂ ਦਾ,
ਰੱਖ ਕੇ ਭੁੱਲ ਜਾਵੀਂ ਜਾਂ ਇਹਦੇ ਨਾ ਖੇਡਦੀ ਰਹੀਂ|
ਤੇਰੇ ਦਿੱਤੇ ਜ਼ਖਮ ਮੈਂ ਤੈਨੂੰ ਹੀ ਦਿਖਾਉਣੇ,
ਫੂਕਾਂ ਮਾਰੀਂ ਜਾਂ ਜ਼ਖਮ ਉਚੇੜਦੀ ਰਹੀਂ|
ਤੇਰੇ ਹੀ ਬੂਹੇ ਤੇ ਆਵਾਂਗਾ ਹਰ ਜਨਮ,
ਬੂਹਾ ਖੁੱਲਾ ਰੱਖੀਂ ਜਾਂ ਬੂਹਾ ਭੇੜਦੀ ਰਹੀਂ|
ਮੇਰੀ ਤੇਰੇ ਨਾਲ ਸਾਂਝ ਵੇਖੀਂ ਮੌਤ ਤੱਕ ਹੋਊ,
ਜਿੰਨੇ ਮਰਜ਼ੀ ਤੂੰ ਨਵੇਂ ਸਹੇੜਦੀ ਰਹੀਂ|
ਤੂੰ ਲੱਭੇਂਗੀ ਮੈਂ ਤੈਂਨੂੰ ਨਹੀਂ ਲੱਭਣਾ,
ਤਾਰ ਦਿਲ ਵਾਲੇ ਕੱਲੀ ਬਹਿ ਕੇ ਛੇੜਦੀ ਰਹੀਂ|
ਲੋਕ "italy" ਦੇ ਕਹਿਣਗੇ ਤੂੰ ਬਰਬਾਦੀ "munne" ਦੀ,
ਫਿਰ ਲੋਕਾਂ ਨਾਲ ਗੱਲ ਇਹ ਨਿਬੇੜਦੀ ਰਹੀਂ|

14559
Shayari / Re: Shayari by Munna Bhai
« on: May 02, 2009, 09:11:41 AM »
ਹਰ ਨੱਖਰਾਂ ਤੇਰਾ ਸਿਰ ਮੱਥੇ
ਜੇ ਦਿਲ ਵਿੱਚ ਥੋੜੀ ਥਾਂ ਦੇਵੇ

ਮੇਰਾ ਇੱਕਲੇਪਨ ਦਾ ਕੋੜ ਲੱਥੇ
ਜੇ ਹਾਂ ਦੇ ਬਦਲੇ ਹਾਂ ਦੇਵੇ

ਖੁਸ਼ੀਆਂ ਦੀਆਂ ਮਲਮਾਂ ਤੂੰ ਮਲਕੇ
ਜੇ ਮੇਰੇ ਅੱਲੇ ਜਖਮ ਸੁਖਾ ਦੇਵੇ

ਅੱਖੀਆਂ ਤਾਂ ਰੋਣਾਂ ਸਿੱਖ ਬੈਠੀਆਂ
ਜੇ ਬੁੱਲੀਆਂ ਨੂੰ ਹੱਸਣਾਂ ਸਿਖਾ ਦੇਵੇ

ਮੈਨੂੰ ਸੁਰ ਤਾਲ ਦਾ ਗਿਆਨ ਹੋਵੇ
ਜੇ ਕਿਤੇ ਝਾਂਜਰ ਤੂੰ ਛਣਕਾਂ ਦੇਵੇ

ਦਿਲ ਮਸੀਤ ਦੇ ਦੀਵੇ ਜਗ ਜਾਵਣ
ਜੇ ਵਿੱਚ ਤੇਲ ਪਿਆਰ ਦਾ ਪਾ ਦੇਵੇ

ਤੂੰ ਰੱਬ ਬਣ ਜਾਣਾ ਉਮਰਾਂ ਲਈ
ਜੇ ਮੇਰੇ ਵਿਛੜੇ ਯਾਰ ਭੁਲਾ ਦੇਵੇ

ਮੇਰੇ ਤਰਲੇ ਇਬਾਦਤ ਵਰਗੇ ਨੇ
ਜੇ ਤੈਨੂੰ ਦਿਲ ਦੀ ਗੱਲ ਸਮਝਾ ਦੇਵੇ

ਮੇਰੇ ਗੀਤਾਂ ਦਾ ਤਾਂ ਮੁੱਲ ਪੈਣਾਂ
ਜੇ ਤੂੰ ਆਪਣੇ ਮੂੰਹੋ ਗਾ ਦੇਵੇ

munne , ਦਾ ਵੀ ਜੱਗ ਤੇ ਨਾਂ ਰਹਿ ਜਾਊ
ਜੇ ਮੇਰੇ ਵਿਹੜੇ ਬੂਟਾ ਲਾ ਦੇਵੇ

14560
Shayari / Re: Shayari by Munna Bhai
« on: May 02, 2009, 09:10:46 AM »
ਅਸਾਂ ਜਿਨਾਂ ਨੂੰ ਜਾਣਿਆ ਸਦਾ ਚੰਗੇ
ਉਹਨਾ ਸਾਦੇ ਹੀ ਲਹੂ ਵਿਚ ਹੱਥ ਰੰਗੇ

ਸਾਦੇ ਸਬਰ ਦੀ ਅਜ ਅਖੀਰ ਹੋਈ
ਤੇਰੇ ਵਾਂਗ ਕੋਈ ਕਿਥੋਂ ਤੀਕ ਸੰਗੇ

ਭੈੜੈ ਲੱਭ ਪੇਂਦੇ ਭੈੜੀ ਨੀਅਤਾਂ ਤੋਂ
ਲੱਖਾਂ ਪਰਦਿਆਂ ਵਿਚ ਵੀ ਰਹਿਣ ਨੰਗੇ

ਬਾਜ਼ੀ ਸਦਾ ਈ ਕੈਦੋਂ ਨੇ ਜਿਤਣੀ ਏ
ਅੱਖਾਂਨਾਲ ਪੀ ਕੇ ਰਾਂਝੇ ਰਹਿਣ ਟੰਗੇ

ਰਾਤੀਂ ਤਾਰਿਆਂ ਨਾਲ ਹੀ ਖੇਡਦੇ ਨੇ
ਦਿਨੇ ਵਾਅਦਿਆਂ ਦੇ ਜਿਹੜੇ ਲੈਣ ਪੰਗੇ

ਜਿਹਦੇ ਰਹਿਣ ਦੀ ਤਾਂਘ ਏ ਸਾਰਿਆਂ ਨੂੰ
ਉਹਦੇ ਕਹਿਰ ਕੋਲੋਂ ਕਾਇਨਾਤ ਕੰਬੇ

ਸਾਨੂੰ ਮਿਹਣਿਆਂ ਨਾਲ ਕੀ ਮਾਰਦਾ ਏਂ
ਅਸੀਂ ਨਹੀਂ ਚੰਗੇ ਅਸੀਂ ਨਹੀਂ ਚੰਗੇ

'deep' ਦਿਲੇ ਦੇ ਕਮਲ ਦਾ ਕੀ ਕਰੀਏ
ਭੈੜਾ ਕੂੜੇ ਜਹਾਨ ਤੋਂ ਪਿਆਰ ਮੰਗੇ

Pages: 1 ... 723 724 725 726 727 [728] 729 730 731 732 733 ... 735