This section allows you to view all posts made by this member. Note that you can only see posts made in areas you currently have access to.
Messages - ਮਾਨ ਸਾਹਿਬ
14521
« on: May 03, 2009, 04:56:45 AM »
ਓਹਦੀ ਜਾਨ ਮੁਕੰਮਲ ਬਣ ਜਾਈਏ, ਜਿਹੜਾ ਕਿਸੇ ਤਰਾਂ ਵੀ ਥਿੜਕੇ ਨਾ, ਈਮਾਨ ਮੁਕੰਮਲ ਬਨ ਜਾਈਏ, ਭਗਵਾਨ ਬਣੇ ਜੋ ਫ਼ਿਰਦੇ ਨੇ, ਅਸੀਂ ਓਨਾ ਦੀ ਰੀਸ ਨਹੀਂ ਕਰਦੇ, ਸਾਡੀ ਤਾਂ ਏਹੋ ਕੋਸ਼ਿਸ਼ ਹੈ, ਇਨਸਾਨ ਮੁਕੰਮਲ ਬਣ ਜਾਈਏ
14522
« on: May 03, 2009, 04:55:12 AM »
ਨਦਿਯੋ ਪਾਰ ਜ਼ਿਰਾ ਇਕ ਵਰ੍ਦਾ, ਕਿ ਜਿਦਾ ਦੁਆ ਪਰ੍ਗਟ ਹੋਵੇ. ਆਵੋ ਨੀ ਸਖਿਓਂ ਰੱਲ ਵੇਖ੍ਨ ਚਲਿਏ, ਕਿੱਤੇ ਯਾਰ ਨ ਜ਼ਰ੍ਦਾ ਹੋਵੇ. ਅੱਦੀ ਰਾਤ ਟਹਿਲ੍ਗਾ ਉੱਤੇ, ਵੇ ਕੋਈ ਸੁਪ੍ਨਾ ਆਣ ਖ੍ੱਲੋ ਜਾਂਦਾ ਹੈ. ਆ ਬਹਿਂਦੀ ਜੱਦ ਪ੍ਰੀਤ ਸਿਰ੍ਹਾਣੇ, ਮੇਰਾ ਸੋਣਾ ਮੁਸ਼੍ਕਿਲ ਹੋ ਜਾਂਦਾ ਹੈ. ਇਸ਼ਕ ਤੇਰੇ ਦਾ ਦਰ੍ਦ ਨੀ ਅੜੀਏ, ਮੇਰੀ ਨਾੜੀ-ਨਾੜੀ ਟੋਹ ਜਾਂਦਾ ਹੈ. ਸੋਂਹ ਰੱਬ ਦੀ ਮੈਂ ਪਿਆਰ ਨਹੀਂ ਕੀਤਾ, ਇਹ ਪਿਆਰ ਆਪੇ ਹੀ ਹੋ ਜਾਂਦਾ ਹੈ.
14523
« on: May 03, 2009, 04:54:44 AM »
ਜਦ ਹਵਾ ਦਾ ਸਾਹ ਤੇ ਟੂਣਾ ਹੋ ਗਿਆ। ਜ਼ਿੰਦਗੀ ਦਾ ਬੋਝ ਊਣਾ ਹੋ ਗਿਆ।
ਰੌਸ਼ਨੀ ਏਨੀ ਹੈ ਉਸਦੀ ਯਾਦ ਦੀ, ਠੋਕਰਾਂ ਦਾ ਸਾਥ ਦੂਣਾ ਹੋ ਗਿਆ।
ਬੋਲਿਆ ਮਿੱਠੇ ਜਿਹੇ ਕੁਝ ਬੋਲ ਉਹ, ਮੂੰਹ ਮੇਰਾ ਐਵੇਂ ਹੀ ਲੂਣਾ ਹੋ ਗਿਆ।
ਧਰਤ ਤੇ ਆਕਾਸ਼ ਹਨ ਛੂੰਹਦੇ ਜਿਵੇਂ, ਇਸ ਤਰ੍ਹਾਂ ਉਸਨੂੰ ਵੀ ਛੂਣਾ ਹੋ ਗਿਆ।
ਖ਼ੂਨ ਛੱਡੋ ਹੁਣ ਤਾਂ ਪਾਣੀ ਵੀ ਨਹੀਂ, ਪਰ ਦਿਲਾਂ ਦਾ ਭਾਰ ਊਣਾ ਹੋ ਗਿਆ।
14524
« on: May 03, 2009, 04:53:36 AM »
ਮੇਰੇ ਹੀ ਖਾਰੇ ਹੰਝੂ ਮੇਰੀ ਦਵਾ ਬਣ ਗਏ, ਜਦ ਵੀ ਹੋਅਕਾ ਆਇਆ ਨੈਣਾ ਚੋ ਵਰ ਪਏ | ਮੈਰੇ ਦੀ ਭੁੱਖੀ ਭੋਂ ਤੇ ਗਮ ਦੀਆਂ ਔੜਾਂ ਵਿਚ, ਦਰਦਾਂ ਦੇ ਚੰਦਰੇ ਚੋਅ ਐਵੇਂ ਹੀ ਚੜ ਗਏ | ਕੋਹਾਂ ਦੂਰ ਮੈਂ ਉਸ ਤੋ ਜਿਵੇ ਧਰਤ ਤੋ ਸੂਰਜ , ਓਹ ਆਪਣੇ ਹੀ ਕਦਮਾਂ ਦੀ ਆਹਟ ਤੋ ਡਰ ਗਏ | ਓਹ ਪਲ ਜੋ ਓਹਦੇ ਨਾਲ ਗੁਜਾਰੇ ਸਨ ਕਦੇ , ਸੋਚਾਂ ਦੀ ਚੰਦਰੀ ਦੌਣੀ ਮੱਥੇ ਤੇ ਜੜ੍ਹ ਗਏ | ਕਦੇ ਓਹ ਖੜੇ ਸਨ ਮੇਰੇ ਨਾਲ ਕੰਧ ਬਣ ਕੇ , ਪਲਾ ਵਿਚ ਹੀ ਮੇਰੇ ਨਾਲ ਹਿਸਾਬ ਕਰ ਗਏ | ਕਦੇ ਓਹ ਮੇਨੂ ਅਪਣਾ ਸਕੂਨ ਕਿਹਣ ਵਾਲੇ , ਅੱਜ ਓਹ ਮੇਰੇ ਹੀ ਸ਼ਰੀਕ ਬਣ ਗਏ | ਲਪਟ ਬੇਰੁਖੀ ਦੀ ਜਦ ਵੀ ਉਸਦੀ ਉਠੀ , ਪਲਾ ਵਿਚ ਹੀ ਮੇਰੇ ਅਰਮਾਨ ਸੜ ਗਏ | ਕਿਸੇ ਤੇ ਐਵੇਂ ਹਸਣਾ ਨਹੀ ਸੀ ਉਸਦੀ ਆਦਤ ਪਰ ਓਹ ਮੇਰੇ ਪਿਆਰ ਨੂੰ ਮਜ਼ਾਕ ਕਰ ਗਏ
14525
« on: May 03, 2009, 04:52:58 AM »
ਮੇਰੇ ਅੱਖਾਂ ’ਚ ਹੰਝੂ ਖਬਰ ਦੀ ਤਰ੍ਹਾਂ ਫ਼ੈਲ ਰਹੇ ਸਨ | ਪੜ੍ਹਨ ਵਾਲੇ ਦੀ ਅੱਖਾਂ ‘ਚ ਮੇਰਾ ਜ਼ਿਕਰ ਸਾਫ਼ ਸਾਫ਼ ਬਿਆਨ ਹੋ ਰਿਹਾ ਸੀ ਹੰਝੂ ਅੱਖਾਂ ’ਚ ਜ਼ਿਆਦਾ ਚਰਚਾ ’ਚ ਘਿਰੇ ਸਨ ਹੰਝੂ ਮੇਰੀਆਂ ਅੱਖਾਂ ’ਚ ਘੱਟ ਲੋਕਾਂ ਦੇ ਸਵਾਲਾਂ ਦੇ ਨਾਲ ਜ਼ਿਆਦਾ ਜੁੜੇ ਸਨ ਉਹ ਮੇਰੇ ਹੋ ਕੇ ਵੀ ਗੈਰਾਂ ਦੀ ਤਰ੍ਹਾਂ ਗੱਲਾਂ ਕਰ ਰਹੇ ਸਨ ਸਕੇ ਹੋ ਕੇ ਵੀ ਪਰਾਇਆਂ ਦੀ ਤਰ੍ਹਾਂ ਲੱਗ ਰਹੇ ਸੀ ਸ਼ਾਇਦ ਕਿਸੇ ਆਪਣੇ ਦੇ ਸੀ ਤਾਂ ਹੀ ‘ਗੁਰੀ’ ਦੇ ਏਨੇ ਖਿਲਾਫ਼ ਸੀ |
14526
« on: May 03, 2009, 04:50:55 AM »
ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ , ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ, ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ ,"munne" ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ!!!
14527
« on: May 03, 2009, 04:48:44 AM »
ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ, ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ, ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ, ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ |
14528
« on: May 03, 2009, 04:48:09 AM »
ਬੇਗਰਜਾਂ ਦੀ ਦੁਨੀਆਂ ਵਿੱਚ, ਪੈਗਾਮ ਕਹਿਣ ਤੋਂ ਡਰਦੇ ਹਾਂ ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ
14529
« on: May 03, 2009, 04:47:44 AM »
sare janne koi comment vi kar dea karo
14530
« on: May 03, 2009, 04:46:23 AM »
ਅਸੀ ਵੀ ਕਰਾਗੇ ਤੈਨੂੰ ਭੱਲਣ ਦੀ ਕੌਸ਼ਿਸ਼ ਤੁਸੀ ਵੀ ਹੌ ਸਕੇ ਤਾ ਸਾਨੂੰ ਯਾਦ ਨਾ ਕਰਨਾ "munna" ਤਾ ਹੌਇਆ ਏ ਤੁਹਾਡੀ ਖਾਤਿਰ ਬਰਬਾਦ ਪਰ ਹਰ ਕਿਸੇ ਨੂੰ ਇੰਜ਼ ਬਰਬਾਦ ਨਾ ਕਰਨਾ........
14531
« on: May 03, 2009, 04:44:52 AM »
ਮੈਂ ਇਕੱਲਤਾ ਦੇ ਵਿੱਚ ਘਿਰਿਆ ਰੋਜ਼ ਹੀ ਡਰਦਾ ਰਹਿੰਦਾ, ਦੁਨੀਆਂ ਦੀ ਇਸ ਭੀੜ ਅੰਦਰ ਪਲ-ਪਲ ਮਰਦਾ ਰਹਿੰਦਾ |
ਕਿੰਨੇ ਸਾਥੀ, ਕਿੰਨੇ ਦੋਸਤ, ਮਿਲੇ ਤੇ ਮਿਲ ਕੇ ਵਿੱਛੜੇ, ਉਨ੍ਹਾਂ ਦੇ ਪਰਛਾਵਿਆਂ ਦਾ ਹੀ ਪਿੱਛਾ ਕਰਦਾ ਰਹਿੰਦਾ |
ਰਾਤਾਂ ਦੇ ਸੰਨਾਟੇ ਅੰਦਰ ਅਕਸਰ ਤ੍ਰ੍ਹਿ ਤ੍ਰ੍ਹਿ ਉਠੇ, ਇਕ ਬੋਝਲ ਜਿਹਾ ਸ਼ੋਰ ਹਮੇਸ਼ਾ ਮਨ ਵਿੱਚ ਭਰਦਾ ਰਹਿੰਦਾ |
ਪਤਾ ਨਹੀਂ ਕਿਉਂ ਹਰ ਰੁੱਤ ਮਨ ਵਿੱਚ ਪੱਤਝੜ ਲੈ ਕੇ ਆਵੇ, ਮਨ ਦੇ ਕਹਿਣ ਤੇ ਤਨ ਦਾ ਬਿਰਖ ਹੈ ਰੋਜ਼ ਸੰਵਰਦਾ ਰਹਿੰਦਾ |
ਘਰ ਆਈਏ ਤਾਂ ਮਨ ਅਹੁਲਦਾ ਬਾਹਰ ਜਾਣ ਲਈ ਕਿਧਰੇ, ਬਾਹਰ ਦੇ ਬਾਗਾਂ ਵਿਚ ਵੀ ਪਰ ਚੇਤਾ ਘਰ ਦਾ ਰਹਿੰਦਾ |
ਅਹਿਸਾਸ ਦੀ ਰੇਤ ਹੈ ਕਿਰਦੀ, ਵਕਤ ਦੀ ਮੁੱਠੀ ਵਿਚੋਂ, ਇਕ ਹਜੂਮ ਸੁਪਨਿਆਂ ਦਾ ਹੈ, ‘munna’ ਮਰਦਾ ਰਹਿੰਦਾ |
14532
« on: May 03, 2009, 04:43:59 AM »
yarro main inni mehnat nal shair likhda ha te tussi us nu phrde kahto ni. plz bhaina atte bhara mere shair pharia karo. hath jhor ke banti he.
14533
« on: May 03, 2009, 04:42:04 AM »
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਚਿੜੀਆਂ ਨੇ ਕੁੜੀਆਂ ਦਾ ਕੀ ਏ. ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ, ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ, ਸਮਝ ਨੀ ਆਉਦੀ ਫਿਰ ਵੀ ਏ ਕਾਤੋਂ ਬੇਬੱਸ ਤੇ ਮਜ਼ਬੂਰ ਨੇ ਕੁੜੀਆਂ, ਏ ਕਿਸ ਗੱਲ ਥੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਏ ਮਮਤਾ ਤੋਂ ਥੁੜੀਆਂ ਕੁੜੀਆਂ ਦਾ ਕੀ ਏ, ਸਾਇੰਸ ਤਾ ਬਹੁਤ ਤਰੱਕੀ ਕਰ ਗਈ ਪਰ ਕੁੱਝ ਅਣਹੋਣੀਆਂ ਹੋਈਆਂ ਵੀ ਨੇ, ਕਈ ਬਦਕਿਸਮਤ ਕੁੜੀਆਂ ਇੱਥੇ ਜਨਮ ਤੋਂ ਪਹਿਲਾਂ ਮੋਈਆਂ ਵੀ ਨੇ ਕੁੜੀਆਂ ਕਿਸਮਤ ਥੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ, ਰਿਸ਼ੀ ਮੁਨੀ ਅਵਤਾਰ-ਔਲੀਏ ਪੀਰ ਪੈਗੰਬਰ ਜਿਸਨੇ ਜਾਏ, ਦੇਵਤਿਆਂ ਦੇ ਧਰਤੀ ਦੇ ਉੱਤੇ ਫਿਰ ਵੀ ਏ ਕਿਉਂ ਕਾਸੀ ਅਖਵਾਏ, ਰੱਬ ਦੀਆਂ ਲਿਖੀਆਂ ਨਾ ਮੁੜੀਆਂ ਨਾ ਮੁੜੀਆਂ ਦਾ ਕੀ ਏ, ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ, ਬਲੀ ਦਹੇਜ ਦੀ ਚੜੀਆਂ ਨੇ ਕੁੜੀਆਂ, ਇੱਕ ਹੀ ਨਹੀਂ ਇੱਥੇ ਬੜੀਆਂ ਨੇ ਕੁੜੀਆਂ. ਆਪਣੇ ਸਿਰ ਦੇ ਸਾਈਆਂ ਦੇ ਹੱਥੋਂ, ਵਿੱਚ ਤੰਦੂਰਾਂ ਦੇ ਸੜੀਆਂ ਨੇ ਕੁੜੀਆਂ, ਏ ਹੋਕਿਆਂ ਚ ਰੁੜੀਆਂ ਨੇ ਰੁੜੀਆਂ ਦਾ ਕੀ ਏ
14534
« on: May 03, 2009, 04:39:39 AM »
ਦੋਸਤ ਥੋੜੇ ਹੀ ਹੋਣ ਬੇਸ਼ਕ, ਪਰ ਉਹਨਾਂ ਨਾਲ ਨਿਭਾ ਹੋਜੇ. ਕੌਲ-ਕਰਾਰ ਵੀ ਤਾਹੀਂ ਕਰੀਏ, ਜੇ ਹੱਸ-ਹੱਸ ਉਹ ਪੁਗਾ ਹੋਜੇ. ਉਹ ਪਿਆਰ ਕੋਈ ਪਿਆਰ ਨਹੀਂ, ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ. ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ, ਜੇ ਪਿਆਰ ਚ ਨਾਲ ਕਦੇ ਦਗਾ ਹੋਜੇ. ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ, ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ. ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ, ਏਸਾ ਹਸੀਨ ਜਿੰਦਗੀ ਚ ਸਮਾ ਹੋਜੇ. ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ, ਏਸਾ "றunne " ਤੋਂ ਨਾ ਗੁਨਾਹ ਹੋਜੇ..!!
14535
« on: May 03, 2009, 04:38:56 AM »
ਕਿਸੇ ਦੇ ਰੰਗ ਵਿੱਚ ਹੁਣ ਰੰਗ ਹੋ ਗਈ ....
ਹੁਣ ਹੋਰਾਂ ਦੇ ਤਾਂ BRACELIT ਵੀ FIT ਹੋ ਗਏ, ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....
ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA, ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....
ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ, ਸਾਡੀ ਵਾਰੀ MADAM ਨੂੰ ਸੰਗ ਹੋ ਗਈ ....
ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ, ਸਾਡੇ honda 0154 ਦੀ ਵਾਰੀ ਕਹਿੰਦੀ ਠੰਡ HOOO GYi
14536
« on: May 03, 2009, 04:38:14 AM »
ਉਜਾੜ ਕੇ ਗਰੀਬ ਦੇਹੀ ਜੇ ਫਿਰ ਵੀ ਨਾਂ ਚੈਣ ਮਿਲੇ, ਕਰੀਬ ਆ ਕੇ ਨਾਲ ਨੋਹੀਂ ਸੁੱਕੇ ਜਖ਼ਮ ਖਰੋਚਦੇ ਨੇ, ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ, ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....
ਮੈਂ ਵੀ ਪਿਆ ਵੱਸ ਇੱਕ ਉੱਚੇ ਮਹਿਲ ਵਾਲੇ ਦੇ, ਖ਼ਬਰ ਨਾ ਸੀ ਵੱਢ ਮਾਸ ਦਿਲ ਦਾ ਖਵਾਉਣਾ ਪਊ, ਯਾਦਾਂ ਵਾਲੀ ਕਰ ਪੱਟੀ ਹੁਣ ਬੰਨਦਾ ਹਾਂ ਜ਼ਖਮਾਂ ਨੂੰ, ਇਹ ਨੈਣ ਦੋ ਨਿਮਾਣੇ ਮੇਰੇ ਨਿੱਤ ਰੋਣਾ ਲੋਚਦੇ ਨੇ. ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ, ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....
ਰੂਹਾਂ ਦੇ ਮੇਲ ਵਾਲੇ ਐਸੇ ਲਾ ਗਿਆ ਓਹ ਵੱਟਣੇ, ਵਾਂਗ ਸੂਲਾਂ ਵਾਂਗ ਚੁੱਬਦੇ ਨੇ ਮਾਈਏ ਬਰਬਾਦੀ ਦੇ, ਚਿਣਗਾਂ ਨੇ ਫੁੱਟਦੀਆਂ ਤੇ ਚੱਲਦੀਆਂ ਨੇ ਚਾਲ ਕੀੜੀ, ਉਛਾਲਦਾਂ ਹਾਂ ਦਿਲ ਤਾਂ ਓਹ ਨੇਜਿਆਂ ਤੇ ਬੋਚਦੇ ਨੇ. ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ, ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....
ਕਰ-ਕਰ ਚੇਤੇ ਕੱਲ, ਅੱਜ ਨੂੰ ਉਜਾੜ ਰਿਹਾਂ, ਹੌਸਲਾ ਨਈ ਹੁੰਦਾ ਆਉਂਦੇ ਕੱਲ ਤਾਈਂ ਵੇਖਣੇ ਦਾ, ਮਾਰ-ਮਾਰ ਤਾੜੀਆਂ ਉਡਾਉਣ ਤੋਂ ਜੋ ਟੋਕਦੇ ਨੇ, ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ, ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ...
14537
« on: May 03, 2009, 04:37:29 AM »
ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ, ਕਦੇ ਜਾਨ ਤਲੀ ਤੇ ਧਰ ਕੇ ਤਾਂ ਵੇਖ, ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀ, ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ, ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ, ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ, ਮੁਕੱਦਰਾ ਦੇ ਨਾਲ ਮਿਲਦਾ ਏ ਸਭ, ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ, ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ, ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ, ਪੱਟ ਚੀਰ ਖੁਆਉਣਾ ਔਖੀ ਗਲ ਨੀ, ਕੱਚਿਆ ਤੇ ਤੂੰ ਵੀ ਤਰ ਕੇ ਤਾਂ ਵੇਖ, ''munna" ਦੇਵੇਗਾ ਸਾਥ ਹਰ ਮੋੜ ਤੇ, ਉਮਰਾ ਲਈ ਹੱਥ ਤੂੰ ਫੜ ਕੇ ਤਾਂ ਵੇਖ .......
14538
« on: May 03, 2009, 04:36:47 AM »
ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ, ਕਦੇ ਜਾਨ ਤਲੀ ਤੇ ਧਰ ਕੇ ਤਾਂ ਵੇਖ, ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀ, ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ, ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ, ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ, ਮੁਕੱਦਰਾ ਦੇ ਨਾਲ ਮਿਲਦਾ ਏ ਸਭ, ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ, ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ, ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ, ਪੱਟ ਚੀਰ ਖੁਆਉਣਾ ਔਖੀ ਗਲ ਨੀ, ਕੱਚਿਆ ਤੇ ਤੂੰ ਵੀ ਤਰ ਕੇ ਤਾਂ ਵੇਖ, ''munna" ਦੇਵੇਗਾ ਸਾਥ ਹਰ ਮੋੜ ਤੇ, ਉਮਰਾ ਲਈ ਹੱਥ ਤੂੰ ਫੜ ਕੇ ਤਾਂ ਵੇਖ .......
14539
« on: May 03, 2009, 04:36:21 AM »
ਖਬਰੇ ਪਾਸ ਹੋ ਜਾਂਦਾਂ ਉਹਨਾਂ ਨੇ ਪਰਖਿਆ ਈ ਨਈ ਬੜਾ ਅਫਸੋਸ ਹੈ ਮੈਨੂੰ ਜਿਸ ਨੂਂ ਚਾਇਆ ਉਸ ਦਾ ਦਿਲ ਮੇਰੇ ਲਈ ਤੜਪਿਆ ਈ ਨਈ ਬੜਾ ਅਫਸੋਸ ਹੈ ਮੈਨੂੰ ਜਿਹਨਾ ਨੂੰ ਸਮਝਿਆ ਆਪਣਾ ਉਹਨਾਂ ਨੇ ਸਮਝਿਆ ਈ ਨਈ ਬੜਾ ਅਫਸੋਸ ਹੈ ਮੈਨੂੰ ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੜਕਿਆ ਈ ਨਈ ਬੜਾ ਅਫਸੋਸ ਹੈ ਮੈਨੂੰ ਜਾਲ ਕਿਂਨੇ ਸੀ ਜੁਲਫਾਂ ਦੇ ਪਰ ਕਿਸੇ ਚ ਉਲਝਿਆ ਈ ਨਈ ਬੜਾ ਅਫਸੋਸ ਹੈ ਮੈਨੂੰ ਸਿੱਕਾ ਕੀਮਤੀ ਸਾਂ ਕਿਸੇ ਨੇ ਖਰਚਿਆ ਈ ਨਈ ਬੜਾ ਅਫਸੋਸ ਹੈ ਮੈਨੂੰ ਉਮਰ ਬੀਤ ਚੱਲੀ ਕਈ ਦਿਲਾਂ ਤੱਕ ਪੁਹਂਚਿਆ ਈ ਨਈ ਬੜਾ ਅਫਸੋਸ ਹੈ ਮੈਨੂੰ ਜਿਸ ਤੇ ਮਾਣ ਕਰਾਂ ਕੋਈ ਸਿਰਜਿਆ ਈ ਨਈ ਬੜਾ ਅਫਸੋਸ ਹੈ ਮੈਨੂੰ......
14540
« on: May 03, 2009, 04:34:03 AM »
ਸਾਡਾ ਵੱਖਰਾ ਸੁਭਾਅ ਪਾਇਆ ਫ਼ੱਕਰਾਂ ਨੇ ਰਾਹ ਟੀਲੇ ਜਾ ਕੇ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਕਰੋ ਫ਼ਕੀਰ ਸਾਈਂ ਤੇਰੇ ਦਰਸ ਦੀਦਾਰ ਦੇ ਦੇਖਣ ਨੂੰ ਆਇਆ ਦੇਸ਼ ਵਿਦੇਸ਼ ਮੈਂ ਚੀਰ ਸਾਈਂ ਸਿਦਕ ਧਾਰਕੇ ਨਾਲ਼ ਯਕੀਨ ਆਇਆ ਅਸੀ ਚੇਲੜੇ ਤੇ ਤੁਸੀ ਪੀਰ ਸਾਈਂ ਬਾਦਸ਼ਾਹ ਸੱਚਾ ਰਬ ਆਲਮ ਦਾ ਫ਼ੱਕਰ ਉਸਦੇ ਹਾਂ ਕਾਜ਼ੀਰ ਸਾਈਂ ਬਿਨਾਂ ਮੁਰਸ਼ਦਾਂ ਰਾਹ ਨਈ ਹੱਥ ਆਉਂਦੇ ਦੁੱਧਾਂ ਬਾਜ ਨਾ ਰਿਝੱਦੀ ਖ਼ੀਰ ਸਾਈਂ ਯਾਦ ਹੱਕ ਦੀ ਸਬਕ ਤਸਲੀਮ ਨੇਚਾ ਤੁਸਾਂ ਜੱਗ ਕੇ ਨਾਲ ਕੀ ਸੀਰ ਸਾਈਂ ਫ਼ੱਕਰ ਕੁੱਲ ਜਹਾਨ ਦਾ ਆਸਰਾ ਹੈ ਤਾਬੇ ਫ਼ਕੀਰ ਦੀ ਮੀਰ ਅਮੀਰ ਸਾਈ ਦੁਨੀਆ ਵਿਚ ਬਹੁਤ ਉਦਾਸ ਹੋਇਆ ਪੈਰੋਂ ਸਾਡਿਉ ਲਾਹ ਜੰਜ਼ੀਰ ਸਾਈਂ ਤੈਨੂੰ ਛੱਡ ਕੇ ਹੋਰ ਮੈਂ ਜਾਵਾਂ ਕਿੱਥੇ ਦਰ ਆਉਂਦਾ ਤੇਰਾ ਨਜ਼ਰ ਮੇਰੇ ਪੀਰ ਸਾਈਂ
|