1121
Lok Virsa Pehchaan / ਪੰਜਾਬ ਤੇ ਪੰਜਾਬੀ ਭਾਸ਼ਾ
« on: August 01, 2010, 08:53:04 AM »ਪੰਜਾਬੀ ਭਾਸ਼ਾ
ਪੰਜਾਬੀ ( ਜਿਸ ਨੂੰ ਅੰਗਰੇਜ਼ੀ ਵਿੱਚ Punjabi, ਗੁਰਮੁਖੀ ਵਿੱਚ ਪੰਜਾਬੀ ਅਤੇ, ਸ਼ਾਹਮੁਖੀ ਵਿੱਚ پنجابی ਵਾਂਗ ਲਿਖਿਆ ਜਾਦਾ ਹੈ।) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਰਤੀ-ਇਰਾਨੀ ਵਰਗ ਦੇ ਵਿੱਚੋਂ ਭਾਰਤੀ-ਯੂਰਪ ਵਰਗ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਪੰਜਾਬੀ ਸ਼ਬਦ ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ, ਜੋ ਕਿ ਪੰਜਾਬ ਜਾਂ ਪੰਜਾਬੀ ਨਾਲ ਸਬੰਧਤ ਹੋਵੇ, ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਅਤੇ ਪੰਜਾਬੀ ਖੇਤਰ ਵਿੱਚ ਪੰਜਾਬੀ ਹੀ ਕਿਹਾ ਜਾਦਾ ਹੈ।
ਪੰਜਾਬੀ, ਭਾਰਤੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ ਨੇੜਲੇ ਸੂਬਿਆਂ ਵਿੱਚ ਵੀ ਬੋਲੀ ਜਾਦੀ ਹੈ, ਜਿਵੇਂ ਕਿ ਹਰਿਆਣਾ, ਹਿਮਾਚਲ ਪਰਦੇਸ਼, ਅਤੇ ਦਿੱਲੀ ਆਦਿ।
ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਜਨ-ਗਣਨਾ ਦੇ ਮੁਤਾਬਕ ਪੰਜਵੀਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਿਮਾਣਾ ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ ਪਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਣਾ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਪਰਸ਼ੀਆਈ, ਅਤੇ ਅੰਗਰੇਜ਼ੀ ਤੋਂ ਪਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲੇਹਿੰਦਾ ਜਾਂ ਲੇਹੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਸਕਰਿਪਟਾਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿੱਚ ਲਿਖਿਆ ਜਾਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨਿਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ ਹਨ। ਇਸਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਕਿ ਪੰਜਾਬੀ ਵਿੱਚ ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ ਭਾਰਤੀ ਖੇਤਰ ਵਿੱਚ ਮੌਜੂਦ ਰੂਪਾਂ ਤੋਂ ਭਵਿੱਖ ਬਣਾਏਗੀ।
ਪੰਜ-ਆਬ (ਪੰਜ ਦਰਿਆ)
ਪੰਜਾਬ ਜਾਣੀ ਪੰਜਾਂ ਦਰਿਆਵਾਂ ਦੀ ਧਰਤੀ ਆਪਣੀ ਖੁਸ਼ਹਾਲੀ ਅਤੇ ਸੁੰਦਰਤਾ ਕਰਕੇ ਮੁੱਢ ਕਦੀਮ ਤੋਂ ਯਾਤਰੀਆਂ, ਵਪਾਰੀਆਂ, ਇਤਿਹਾਸਕਾਰਾਂ, ਭੁਗੋਲਕਾਰਾਂ, ਹਮਲਾਵਰਾਂ ਅਤੇ ਧਾੜਵੀਆਂ ਲਈ ਖਿੱਚ ਦਾ ਕਾਰਨ ਰਹੀ ਹੈ। ਇਹਨਾਂ ਚੋਂ ਕਈਆਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਆਪਣੀ ਆਪਣੀ ਭਾਸ਼ਾ ਵਿੱਚ ਇਸ ਧਰਤੀ,ਇਥੋਂ ਦੇ ਲੋਕਾਂ ਅਤੇ ਦਰਿਆਵਾਂ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ। ਇਹਨਾ ਲੋਕਾਂ ਚੋਂ ਸਭ ਤੋਂ ਪਹਿਲਾਂ ਆਰੀਅਨ ਫਿਰ ਪਾਰਸੀ, ਯੁਨਾਨੀ, ਬੈਕਟਰੀਅਨ, ਸਾਈਥੀਅਨ, ਮੰਗੋਲ ਆਏ। ਇਸ ਤੋਂ ਬਾਅਦ ਗਜ਼ਨੀ ਤੋਂ ਮਹਿਮੂਦ ਫਿਰ ਅਫਗਾਨ ਕਬੀਲੇ ਜਿਵੇਂ ਕਿ ਗੌਰੀ, ਤੁਗਲਕ, ਸੂਰ ਅਤੇ ਲੋਧੀ। ਇਹਨਾ ਸਮਿਆਂ ਵਿੱਚ (1395ਈ) ਤੈਮੂਰ ਵੀ ਆਇਆ ਤੇ ਫਿਰ ਬਾਬਰ ਨੇ ਆ ਕੇ ਮੁਗ਼ਲ ਰਾਜ ਸਥਾਪਤ ਕੀਤਾ।
ਆਰੀਅਨ ਲੋਕਾਂ ਨੇ ਇਸ ਧਰਤੀ ਨੂੰ ਸਪਤ ਸਿੰਧੂ ਜਾਣੀ ਕਿ ਸੱਤ ਦਰਿਆਵਾਂ ਦੀ ਧਰਤੀ ਆਖਿਆ ਹੈ। ਜਿਸ ਵਿੱਚ ਸਿੰਧ ਦਰਿਆ ਅਤੇ ਸਰਸਵਤੀ ( ਜੋ ਸੁੱਕ ਚੁੱਕਾ ਹੈ ) ਸ਼ਾਮਲ ਸਨ। ਯੂਨਾਨੀ ਇਤਿਹਾਸਕਾਰਾਂ ਨੇ ਇਸ ਨੂੰ ਪੈਂਟਾਪੋਟਾਮੀਆ ( ਪੰਜ ਦਰਿਆ) ਕਿਹਾ ਹੈ। ਅਜੋਕਾ ਨਾਮ ਫਾਰਸੀ ਦੇ ਦੋ ਲਫਜ਼ਾਂ ਨੂੰ ਜੋੜ ਕੇ ਬਣਿਆਂ ਹੈ ਪੰਜ ਅਤੇ ਆਬ ( ਪੰਜ ਪਾਣੀ )। ਸਿੰਧ ਦਰਿਆ ਨੂੰ ਹੱਦ ਤੇ ਹੋਣ ਕਰਕੇ ਸ਼ਾਇਦ ਇਸ ਨਾਂ ਵਿੱਚ ਸ਼ਾਮਲ ਨਹੀਂ ਕੀਤਾ।

ਪੰਜਾਬ ਦੇ ਪੰਜ ਦਰਿਆਵਾਂ ਦੇ ਨਾਂ ਪੱਛਮ ਤੋਂ ਪੂਰਬ ਵੱਲ ਇਸ ਤਰ੍ਹਾਂ ਹਨ:-ਜੇਹਲਮ,ਝਨਾਂ(ਚਿਨਾਬ),ਰਾਵੀ,ਬਿਆਸ ਅਤੇ ਸਤਲੁਜ।ਇਹ ਦਰਿਆ ਮੁੱਖ ਰੂਪ ਚ' ਉੱਤਰ-ਪੂਰਬ ਵਲੋਂ ਦੱਖਣ-ਪੱਛਮ ਵੱਲ ਨੂੰ ਵਗਦੇ ਹਨ। ਪਹਿਲਾਂ ਜੇਹਲਮ ਤੇ ਝਨਾਂ ਰਲਦੇ ਹਨ ਫਿਰ ਇਸ ਵਿੱਚ ਰਾਵੀ ਰਲਦਾ ਹੈ (ਇਸ ਮੇਲ ਤੋਂ ਬਾਅਦ ਇਸ ਦਾ ਨਾਂ ਝਨਾਂ ਹੀ ਰਹਿੰਦਾ ਹੈ)। ਦੂਜੇ ਪਾਸੇ ਬਿਆਸ ਅਤੇ ਸਤਲੁਜ ਇਕੱਠੇ ਹੋਕੇ ਸਤਲੁਜ ਨਾਂ ਥੱਲੇ ਵਗਦੇ ਹਨ।ਇਸ ਤੋਂ ਬਾਅਦ ਝਨਾਂ ਤੇ ਸਤਲੁਜ ਮਿਲਕੇ ਇੱਕ ਹੋ ਜਾਂਦੇ ਹਨ। ਇਸ ਨੂੰ ਪੰਜਨਾਦ (ਪੰਜ ਨਦੀਆਂ) ਕਹਿੰਦੇ ਹਨ ਕਿਉਂਕਿ ਇਸ ਵਿੱਚ ਪੰਜਾਂ ਦਰਿਅਵਾਂ ਦਾ ਪਾਣੀ ਹੈ। ਪੰਜਨਾਦ ਅੱਗੇ ਜਾ ਕੇ ਸਿੰਧ ਵਿੱਚ ਰਲ ਜਾਂਦਾ ਹੈ ਅਤੇ ਸਿੰਧ ਦਰਿਆ ਪਾਕਿਸਤਾਨ ਦੇ ਦੱਖਣ ਵਿੱਚ ਸਮੁੰਦਰ ਚ' ਜਾ ਡਿੱਗਦਾ ਹੈ।ਪੰਜਾਂ ਦਰਿਆਵਾਂ ਦੀ ਥੋੜ੍ਹੀ ਥੌੜ੍ਹੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਜੇਹਲਮ
ਇਸ ਦਾ ਪੁਰਾਤਨ ਨਾਮ ਹਿਦਾਸਪੇਸ, ਸੰਸਕ੍ਰਿਤ ਨਾਮ ਵਿਦਾਸਤਾ ਹੈ। ਜੇਹਲਮ ਨੂੰ ਵਿਆਤ, ਬੇਬੂਤ, ਬੇਤੁਸਟਾ, ਬਿਦਾਸਪੇਸ, ਡੇਂਡਾਨ, ਗਾਮਾਦ ਅਤੇ ਬੇਬਾਤ ਆਦਿ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ। ਇਸ ਦਾ ਸਰੋਤ ਜਿਸ ਨੂੰ ਲਿਦੂਰ ਕਹਿੰਦੇ ਹਨ, ਕਸ਼ਮੀਰ ਘਾਟੀ ਦੀ ਉੱਤਰ-ਪੂਰਬੀ ਹੱਦ ਨੇੜੇ ਦੀਆਂ ਪਹਾੜੀਆਂ ਵਿੱਚ ਹੈ। ਇਸ ਵਿੱਚ ਬਰੈਂਗ,ਸੰਦਰਨ,ਵਿਸ਼ਨ ਅਤੇ ਹੋਰ ਛੋਟੀਆਂ ਛੋਟੀਆਂ ਨਦੀਆਂ (ਜਿੰਨ੍ਹਾਂ ਦਾ ਸਰੋਤ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਹੈ) ਵੀ ਰਲਦੀਆਂ ਹਨ।ਇਹ ਦਰਿਆ ਬਰਫਾਨੀ, ਚਟਾਨੀ ਪਹਾੜੀਆਂ ਅਤੇ ਕਈ ਝੀਲਾਂ ਵਿੱਚੋਂ ਲੰਘਦਾ ਹੋਇਆ ਲੱਗਭੱਗ 375 ਕਿਲੋਮੀਟਰ ਦਾ ਸਫਰ ਤਹਿ ਕਰਕੈ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਦਾਖਲ ਹੁੰਦਾ ਹੈ।ਫਿਰ ਇਹ ਕੁਲ ਲਗਭੱਗ 750 ਕਿਲੋਮੀਟਰ ਦਾ ਸਫਰ ਕਰ ਕੇ ਤਰਿਮੂ ਦੇ ਸਥਾਨ ਤੇ ਦਰਿਆ ਝਨਾਂ (ਚਿਨਾਬ) ਵਿੱਚ ਰਲ ਜਾਂਦਾ ਹੈ।ਇਸ ਤੋਂ ਅੱਗੇ ਨਾਂ ਝਨਾਂ ਹੋ ਜਾਂਦਾ ਹੈ।
ਸਿੰਧ ਅਤੇ ਜੇਹਲਮ ਵਿਚਲੇ ਇਲਾਕੇ ਨੂੰ ਸਿੰਧ ਸਾਗਰ ਦੋਆਬ ਕਹਿੰਦੇ ਹਨ।ਇਸ ਦੇ ਮੁੱਖ ਸ਼ਹਿਰ ਹਰੀਪੁਰ,ਹਸਨ ਅਬਦਾਲ, ਤਕਸਲਾ, ਰਾਵਲਪਿੰਡੀ, ਜੇਹਲਮ ਅਤੇ ਮੀਆਂਵਾਲੀ ਹਨ। ਸਿਕੰਦਰ ਅਤੇ ਪੋਰਸ ਦੀ ਲੜਾਈ ਜੇਹਲਮ ਦੇ ਕੰਢਿਆਂ ਤੇ ਹੀ ਹੋਈ ਸੀ।
ਝਨਾਂ (ਚਿਨਾਬ)
ਇਸ ਦਾ ਪੁਰਾਤਨ ਨਾਮ ਏਸਾਈਨਸ ਅਤੇ ਸੰਸਕ੍ਰਿਤ ਨਾਂ ਚੰਦਰਭਾਗ ਹੈ।ਇਸ ਦਰਿਆ ਨੂੰ ਸੰਦਾਬਿਲੀਸ, ਜੰਦਾਬਾਲਾ, ਸ਼ੰਤਰੂ, ਚੀਨ-ਆਬ ਆਦਿ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਸਰੋਤ ਵੀ ਕਸ਼ਮੀਰ ਵਿੱਚ ਹਿਮਾਲੀਆ ਦੀਆਂ ਪਹਾੜੀਆਂ ਵਿੱਚ ਹੀ ਹੈ।ਇਸ ਨੂੰ ਚੰਦਰਾ ਨਾਮੀ ਝੀਲ ਵਿੱਚੋਂ ਨਿਕਲਦਾ ਮੰਨਿਆਂ ਜਾਂਦਾ ਹੈ ਇਸ ਲਈ ਇਸ ਨੂੰ ਉਤਲੇ ਭਾਗ ਵਿੱਚ ਚੰਦਰਾ ਕਹਿੰਦੇ ਹਨ। ਇਹ ਦਰਿਆ ਰਿਤਾਂਕਾ ਪਾਸ ਵਿੱਚੋਂ ਦੀ ਵਗਦਾ ਹੋਇਆ ਅੱਗੇ ਵਧਦਾ ਹੈ ਤਾਂ ਇਸ ਵਿੱਚ ਸੂਰਜ ਭਾਗ ਨਾਂ ਦੀ ਨਦੀ ਰਲਦੀ ਹੈ ਫਿਰ ਇਸ ਦਾ ਨਾਂ ਚਿਨਾਬ ਹੋ ਜਾਂਦਾ ਹੈ। ਇਸ ਤੋਂ ਅੱਗੇ ਕਿਸ਼ਤਵਾਰ ਤੱਕ 200 ਕਿਲੋਮੀਟਰ ਆਰਾਮ ਨਾਲ ਵਗਦਾ ਹੈ ਜਿੱਥੇ ਇਸ ਵਿੱਚ ਸਿਨੂਦ ਨਾਂ ਦੀ ਇੱਕ ਵੱਡੀ ਨਦੀ ਮਿਲਕੇ ਇਸ ਨੂੰ ਹੋਰ ਵੱਡਾ ਕਰਦੀ ਹੈ। ਜੰਮੂ ਤੋਂ ਥੋੜਾ ਉਪਰ ਅਖ਼ਨੂਰ ਕੋਲੋਂ ਲੰਘ ਕੇ ਝਨਾਂ ਸਿਆਲਕੋਟ ਦੇ ਇਲਾਕੇ ਵਿੱਚ ਪੰਜਾਬ ਦੇ ਮੈਦਾਨਾਂ ਵਿੱਚ ਉਤਰਦਾ ਹੈ। ਫਿਰ ਝੰਗ ਦੇ ਇਲਾਕੇ ਵਿੱਚੋਂ ਵਗ ਕੇ ਤਰਿਮੂ ਵਿਖੇ ਜੇਹਲਮ ਇਸ ਇਸ ਵਿੱਚ ਮਿਲਦਾ ਹੈ। ਫ਼ਜ਼ਲਸ਼ਾਹ ਅਤੇ ਅਹਿਮਦਪੁਰ ਨੇੜੇ ਰਾਵੀ ਇਸ ਵਿੱਚ ਆ ਮਿਲਦਾ ਹੈ। ਫਿਰ ਝਨਾਂ ਮੁਲਤਾਨ ਤੋਂ 7-8 ਕਿਲੋਮੀਟਰ ਦੇ ਫਾਸਲੇ ਤੋਂ ਲੰਘਦਾ ਹੋਇਆ ਸੀਹਣੀ ਬੱਕਰੀ ਦੇ ਸਥਾਨ ਤੇ ਸਤਲੁਜ (ਜਿਸ ਵਿੱਚ ਬਿਆਸ ਦਾ ਵੀ ਪਾਣੀ ਹੈ) ਨਾਲ ਮਿਲ ਜਾਂਦਾ ਕੇ ਪੰਜਨਾਦ ਬਣ ਜਾਂਦਾ ਹੈ। ਪੰਜਨਾਦ ਸਿੰਧ ਵਿੱਚ ਰਲ ਕੇ ਸਾਗਰ ਵਿੱਚ ਜਾ ਮਿਲਦਾ ਹੈ। ਝਨਾਂ ਪੰਜਾਬ ਦਾ ਸਭ ਤੋਂ ਤੇਜ਼ ਵਗਣ ਵਾਲਾ ਦਰਿਆ ਹੈ।
ਜੇਹਲਮ ਅਤੇ ਝਨਾਂ ਵਿਚਲੇ ਇਲਾਕੇ ਨੂੰ ਝੱਜ ਜਾਂ ਚੱਜ ਦੁਆਬ ਕਹਿੰਦੇ ਹਨ।ਇਸ ਦੇ ਮੁੱਖ ਸ਼ਹਿਰ ਗੁਜ਼ਰਾਤ,ਭੇਰਾ,ਸ਼ਾਹਪੁਰ ਅਤੇ ਸਾਹੀਵਾਲ ਹਨ।
ਸਤਲੁਜ ਅਤੇ ਜਮੁਨਾ ਵਿਚਲੇ ਇਲਾਕੇ ਨੂੰ ਸੀਸ-ਸਤਲੁਜ ਦੁਆਬ ਜਾਂ ਮਾਲਵਾ ਕਹਿੰਦੇ ਹਨ। ਇਸ ਦੇ ਮੁੱਖ ਸ਼ਹਿਰ ਸ਼ਿਮਲਾ, ਅਨੰਦਪੁਰ ਸਾਹਿਬ, ਰੋਪੜ, ਲੁਧਿਆਨਾ, ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ ਆਦਿ ਹਨ।
ਰਾਵੀ
ਇਸ ਦਾ ਪੁਰਾਤਨ ਨਾਂ ਯਾਰੋਤਿਸ ਹੈ ਅਤੇ ਸੰਸਕ੍ਰਿਤ ਨਾਂ ਇਰਾਵਤੀ ਹੈ। ਇਸ ਨੂੰ ਏਦਰਿਸ, ਹਾਈਡਰਾaਤਸ, ਫੁਆਦਿਸ, ਰੇਡ ਆਦਿ ਨਾਂਵਾਂ ਨਾਲ ਵੀ ਜਾਣਿਆਂ ਗਿਆ ਹੈ। ਇਸ ਦੀ ਸ਼ੁਰੂਆਤ ਕੁੱਲੂ ਕੋਲ ਰੋਹਤਾਂਗ ਪਾਸ ਦੇ ਪੱਛਮ ਵਿੱਚ ਬੰਗਲ ਨਾਂ ਦੀਆਂ ਪਹਾੜੀਆਂ ਚੋਂ ਹੁੰਦੀ ਹੈ। ਇੱਥੋਂ ਪੱਛਮ ਵਲ ਵਗਦਾ ਹੈ ਅਤੇ ਇਸ ਵਿੱਚ ਸਿਬਕੀਰੋਤਰ ਨਾਂ ਦੀ ਨਦੀ (ਜੋ ਦਲ ਕੁੰਡ ਅਤੇ ਗੌਰੀ ਕੁੰਡ ਵਿੱਚੋਂ ਨਿਕਲਦੀ ਹੈ) ਮਿਲਦੀ ਹੈ। ਇਸ ਇਲਾਕੇ ਵਿੱਚ ਇਸ ਨੂੰ ਰਾਇਨਾ ਕਹਿੰਦੇ ਹਨ।ਫਿਰ ਇਹ ਦਰਿਆ ਚੰਬੇ ਕੋਲੋਂ ਲੰਘ ਕੇ ਉਲਾਂਸ ਤੱਕ ਜਾਂਦਾ ਹੈ ਜਿੱਥੇ ਇਸ ਵਿੱਚ ਲਿਆਂਗ ਨਾਂ ਦੀ ਨਦੀ ਮਿਲਦੀ ਹੈ। ਇਥੋਂ ਇਸ ਦਾ ਨਾਂ ਰਾਵੀ ਹੋ ਜਾਂਦਾ ਹੈ।ਇਸ ਤੋਂ ਅੱਗੇ ਤਰਿਮੂ ਘਾਟ ਤੇ ਤਵੀ ਨਾਂ ਦੀ ਨਦੀ (ਜੋ ਜੰਮੂ ਵਲੋਂ ਆਉਂਦੀ ਹੈ) ਰਾਵੀ ਵਿੱਚ ਮਿਲਦੀ ਹੈ। ਇਸ ਤੋਂ ਅੱਗੇ ਮਾਧੋਪੁਰ, ਕਠੂਆ ਨੇੜੇ ਮੈਦਾਨ ਵਿੱਚ ਉਤਰਦਾ ਹੈ। ਫਿਰ ਕਰਤਾਰਪੁਰ, ਡੇਰਾ ਬਾਬਾ ਨਾਨਕ, ਲਹੌਰ ਕੋਲੋਂ ਦੀ ਲੰਘਦਾ ਹੋਇਆ ਅਹਿਮਦਪੁਰ ਨੇੜੇ ਕੁੱਲ ਲੱਗਭੱਗ 100 ਕਿਲੋਮੀਟਰ ਦਾ ਪੰਧ ਕਰਕੇ ਝਨਾਂ ਵਿੱਚ ਮਿਲ ਜਾਂਦਾ ਹੈ।
ਇਸ ਦਰਿਆ ਦਾ ਪਾਣੀ ਬਾਕੀਆਂ ਦੇ ਮੁਕਾਬਲੇ ਲਾਲ ਰੰਗ ਦਾ ਹੈ। ਝਨਾਂ ਵਿੱਚ ਮਿਲਣ ਤੋਂ ਬਾਅਦ ਕਾਫੀ ਦੂਰ ਤੱਕ ਵੱਖਰਾ ਦਿਸਦਾ ਰਹਿੰਦਾ ਹੈ। ਇਸ ਵਿੱਚ ਮੁਕਾਬਲਤਨ ਚਿੱਕੜ ਵੀ ਜ਼ਿਆਦਾ ਹੈ। ਝਨਾਂ ਅਤੇ ਰਾਵੀ ਵਿਚਲੇ ਇਲਾਕੇ ਨੂੰ ਰਚਨਾ ਦੁਆਬ ਕਹਿੰਦੇ ਹਨ। ਇਹ ਇਲਾਕਾ ਝੰਗ ਤੇ ਸਿਆਲਾਂ ਕਰਕੇ ਵੀ ਮਸ਼ਹੂਰ ਹੈ। ਇਸ ਦੇ ਮੁੱਖ ਸ਼ਹਿਰ ਸਿਆਲਕੋਟ, ਗੁਜਰਾਂਵਾਲਾ, ਏਮਨਾਬਾਦ ਸ਼ੇਖੂਪੁਰਾ,ਨਨਕਾਨਾ ਸਾਹਿਬ ਅਤੇ ਝੰਗ ਆਦਿ ਹਨ।
ਬਿਆਸ
ਇਸ ਦਾ ਪੁਰਾਤਨ ਨਾਂ ਹੀਫਾਸਿਸ ਹੈ ਅਤੇ ਸੰਸਕ੍ਰਿਤ ਨਾਂ ਵਇਆਸਾ ਹੈ। ਇਸ ਨੂੰ ਬਿਹਾਸਿਸ, ਹਿਪਾਸਿਸ, ਵਿਪਾਸਾ,ਬਿਆਂਦ ਅਤੇ ਬੇਆਹ ਆਦਿ ਹੋਰ ਵੀ ਕਈ ਰਲਦੇ ਮਿਲਦੇ ਨਾਂਵਾਂ ਨਾਲ ਜਾਣਿਆਂ ਜਾਂਦਾ ਹੈ। ਇਸ ਦਾ ਸਰੋਤ ਲਾਹੌਲ ਵਿੱਚ ਰਿਤਾਂਖਾ ਪਾਸ ਦੀਆਂ ਦੱਖਣੀ ਢਲਾਨਾਂ ਤੋਂ ਬਣਦਾ ਹੈ। ਉਥੋਂ ਚੱਲ ਕੇ ਲੱਗਭੱਗ 60 ਕਿਲੋਮੀਟਰ ਦੱਖਣ ਵੱਲ ਨੂੰ ਬਹੁਤ ਤੇਜ਼ੀ ਨਾਲ ਵਗਦਾ ਹੈ। ਫਿਰ ਮੰਡੀ, ਨਦੌਣ, ਸੰਗੋਲ, ਕਾਂਗੜਾ ਵਿੱਚੌਂ ਲੰਘ ਕੇ ਪਠਾਨਕੋਟ ਕੋਲ ਆ ਕੇ ਮੈਦਾਨ ਵਿੱਚ ਉਤਰਦਾ ਹੈ। ਅਤੇ ਅੱਗੇ ਜਾ ਕੇ ਹਰੀ ਕੇ ਪੱਤਣ ਤੇ ਸਤਲੁਜ ਵਿੱਚ ਮਿਲ ਜਾਂਦਾ ਹੈ। ਇੱਥੋਂ ਤੱਕ ਇਸ ਦਾ ਕੁੱਲ ਪੰਧ ਲੱਗਭੱਗ 840 ਕਿਲੋਮੀਟਰ ਹੈ।
ਰਾਵੀ ਅਤੇ ਬਿਆਸ ਦੇ ਵਿਚਲੇ ਇਲਾਕੇ ਨੂੰ ਬਾਰੀ ਦੁਆਬ ਅਤੇ ਮਾਝੇ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਤੇ ਲੋਕਾਂ ਨੂੰ ਮਝੈਲ ਕਿਹਾ ਜਾਂਦਾ ਹੈ। ਇਸ ਇਲਾਕੇ ਦੇ ਮੁੱਖ ਸ਼ਹਿਰ ਕਾਂਗੜਾ, ਗੁਰਦਾਸਪੁਰ, ਬਟਾਲਾ, ਅਮ੍ਰਿਤਸਰ, ਤਰਨਤਾਰਨ, ਗੋਇੰਦਵਾਲ, ਲਹੌਰ, ਕਸੂਰ, ਹੜੱਪਾ, ਮੁਲਤਾਨ ਆਦਿ ਹਨ।
ਸਤਲੁਜ
ਇਸ ਦਾ ਪੁਰਾਤਨ ਨਾਂ ਹੇਸੁਦਰੱਸ ਅਤੇ ਸੰਸਕ੍ਰਿਤ ਨਾਂ ਸੁਤਰੁਦਰਾ ਹੈ। ਇਸ ਨੂੰ ਇਹਨਾ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ:- ਸਰੈਂਜਸ, ਜ਼ਰਦਰੁਸ, ਜ਼ਾਪਾਦਪੁਸ, ਸਿਦਰੱਸ, ਕੇਸੀਦਰੁਸ, ਹਿਪਾਨਿਸ, ਸਿਤੋਦਾ, ਸਤਾਦਰੂ ਆਦਿ। ਸਤਲੁਜ ਕੈਲਾਸ਼ ਪਰਬਤ (ਮਾਨਸਰੋਵਰ ਝੀਲ ਦੇ ਪੂਰਬ ਵਾਲੇ ਪਾਸੇ) ਦੀਆਂ ਢਲਾਣਾਂ ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਸਰੋਤ ਦਰਿਆ ਸਿੰਧ, ਬ੍ਰਹਮਪੁਤਰ ਅਤੇ ਤਿੱਬਤ ਦੇ ਦਰਿਆ ਸ਼ਾਂਪੂ ਦੇ ਨੇੜੇ ਹੀ ਹੈ। ਇੱਥੋਂ ਚੱਲਕੇ ਗੋਜ ਤੇ ਖਾਬ ਕੋਲੋਂ ਲੰਘ ਕੇ ਲੇਹ ਪਹੁੰਚਦਾ ਹੈ। ਇੱਥੇ ਸਪਿਤੀ ਨਾਂ ਦੀ ਨਦੀ ਇਸ ਵਿੱਚ ਰਲਦੀ ਹੈ। ਸ਼ੁਰੂ ਵਿੱਚ ਇਸ ਦਾ ਕਾਫੀ ਸਫਰ ਚੀਨ ਵਿੱਚ ਹੈ। ਬਹੁਤ ਲੰਬਾ ਸਫਰ ਤਹਿ ਕਰ ਕੇ ਸਤਲੁਜ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਚੱਕਰ ਲਾਉਂਦਾ, ਕਦੇ ਹੌਲੀ ਕਦੇ ਤੇਜ਼ ਚੱਲਦਾ ਰੋਪੜ ਕੋਲ ਆ ਕੇ ਮੈਦਾਨ ਵਿੱਚ ਉਤਰਦਾ ਹੈ। ਇਸ ਤੋਂ ਪਿੱਛੇ ਬਿਲਾਸਪੁਰ ਅਤੇ ਭਾਖੜੇ ਵਿਚਾਲੇ ਇਸ ਦੇ ਪਾਣੀ ਨੂੰ ਭਾਖੜਾ ਡੈਮ ਨਾਲ ਰੋਕ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਝੀਲ ਨੂੰ ਗੋਬਿੰਦਸਾਗਰ ਦਾ ਨਾਂ ਦਿੱਤਾ ਗਿਆ ਹੈ। ਰੋਪੜ ਤੋਂ ਲੁਧਿਆਣਾ ਕੋਲ ਦੀ ਹੋਕੇ ਅੱਗੇ ਚੱਲ ਕੇ ਸਤਲੁਜ ਵਿੱਚ ਬਿਆਸ ਮਿਲ ਜਾਂਦਾ ਹੈ। ਪੰਜਨਾਦ ਵਿੱਚ ਮਿਲਣ ਤੱਕ ਇਸ ਦਾ ਨਾਂ ਸਤਲੁਜ ਹੀ ਰਹਿੰਦਾ ਹੈ।
ਬਿਆਸ ਅਤੇ ਸਤਲੁਜ ਵਿਚਲੇ ਇਲਾਕੇ ਨੂੰ ਜਲੰਧਰ ਦੁਆਬ ਜਾਂ ਬਿਸਤ ਦੂਆਬ ਕਹਿੰਦੇ ਹਨ। ਇਸ ਦੇ ਮੁੱਖ ਸ਼ਹਿਰ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਫਿਲੌਰ ਅਤੇ ਸੁਲਤਾਨਪੁਰ ਆਦਿ ਹਨ।
ਪੰਜਾਬ ਦੀ ਵਡਿਆਈ ਸਾਡੇ ਸਾਹਿਤ ਵਿੱਚ ਥਾਂ ਥਾਂ ਲਿਖੀ ਹੋਈ ਹੈ।
ਗਿਆਨੀ ਗੁਰਮੁਖ ਸਿੰਘ ਮੁਸਾਫਰ ਪੰਜਾਬ ਬਾਰੇ ਲਿਖਦੇ ਹਨ:-
ਮਾਝਾ,ਮਾਲਵਾ,ਮੈਣ-ਦੁਆਬ ਲੰਮਾ
ਸੁੰਦਰ ਧਰਤ ਦਿੱਸ ਆਉਂਦੀ ਬਾਰ ਦੀ ਏ
ਸਤਲੁਜ,ਬਿਆਸ,ਰਾਵੀ ਤੇ ਝਨਾਂ ਸੋਹਣੇ
ਹੁੰਦੀ ਸਿਫਤ ਨਾ ਜਿਹਲਮੋਂ ਪਾਰ ਦੀ ਏ।
ਸੁੰਦਰ ਧਰਤ ਦਿੱਸ ਆਉਂਦੀ ਬਾਰ ਦੀ ਏ
ਸਤਲੁਜ,ਬਿਆਸ,ਰਾਵੀ ਤੇ ਝਨਾਂ ਸੋਹਣੇ
ਹੁੰਦੀ ਸਿਫਤ ਨਾ ਜਿਹਲਮੋਂ ਪਾਰ ਦੀ ਏ।
ਪ੍ਰੋ ਪੂਰਨ ਸਿੰਘ ਲਿਖਦੇ ਹਨ:-
ਪੰਜਾਬ ਵਿੱਚ ਸਤਗੁਰਾਂ ਦੀ ਨਿਗਾਹ ਵਿੱਚੋਂ
ਜੀਵਨ-ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ
ਸਤਲੁਜ ਤੇ ਬਿਆਸ ਤੇ ਰਾਵੀ ਤੇ ਝਨਾਂ ਤੇ ਜੇਹਲਮ ਤੇ ਅਟਕ ਸਭ ਬਲ ਉੱਠੇ।
ਜੀਵਨ-ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ
ਸਤਲੁਜ ਤੇ ਬਿਆਸ ਤੇ ਰਾਵੀ ਤੇ ਝਨਾਂ ਤੇ ਜੇਹਲਮ ਤੇ ਅਟਕ ਸਭ ਬਲ ਉੱਠੇ।
ਖਾਸ ਲੇਖਕ
*ਵਾਰਿਸ ਸ਼ਾਹ
*ਜਾਕਾ ਸ਼ਾਹ
*ਬੁੱਲ੍ਹੇ ਸ਼ਾਹ
*ਹਾਸ਼ਿਮ
*ਸੁਲਤਾਨ ਬਾਹੂ
*ਨਵਤੇਜ ਘੁਮਾਣ
*ਸ਼ਿਵ ਕੁਮਾਰ ਬਟਾਲਵੀ
*ਅੰਮ੍ਰਿਤਾ ਪ੍ਰੀਤਮ
*ਕਰਤਾਰ ਸਿੰਘ ਦੁੱਗਲ
*ਮੋਹਨ ਸਿੰਘ
*ਪਾਸ਼
*ਰਾਮ ਸਰੂਪ ਅਣਖੀ
*ਗੁਰਬਖਸ਼ ਸਿੰਘ ਪ੍ਰੀਤਲੜੀ
*ਨਾਨਕ ਸਿੰਘ
*ਇਲਆਸ ਘੁਮਾਣ
*ਸੁਰਜੀਤ ਪਾਤਰ
*ਭਾਈ ਵੀਰ ਸਿੰਘ
*ਧਨੀ ਰਾਮ ਚਾਤ੍ਰਿਕ
*ਹਰਜਦਰ ਸਿੰਘ ਦਿਲਗਰ
*ਗੁਰਦਿਆਲ ਸਿੰਘ
*ਸੋਹਣ ਸਿੰਘ ਸੀਤਲ
*ਸੰਤ ਸਿੰਘ ਸੇਖੋਂ
*ਜਸਵੰਤ ਸਿੰਘ ਕੰਵਲ
*ਪ੍ਰੋ. ਪੂਰਨ ਸਿੰਘ
*ਪ੍ਰੋ. ਪਿਆਰਾ ਸਿੰਘ ਪਦਮ
*ਜਾਕਾ ਸ਼ਾਹ
*ਬੁੱਲ੍ਹੇ ਸ਼ਾਹ
*ਹਾਸ਼ਿਮ
*ਸੁਲਤਾਨ ਬਾਹੂ
*ਨਵਤੇਜ ਘੁਮਾਣ
*ਸ਼ਿਵ ਕੁਮਾਰ ਬਟਾਲਵੀ
*ਅੰਮ੍ਰਿਤਾ ਪ੍ਰੀਤਮ
*ਕਰਤਾਰ ਸਿੰਘ ਦੁੱਗਲ
*ਮੋਹਨ ਸਿੰਘ
*ਪਾਸ਼
*ਰਾਮ ਸਰੂਪ ਅਣਖੀ
*ਗੁਰਬਖਸ਼ ਸਿੰਘ ਪ੍ਰੀਤਲੜੀ
*ਨਾਨਕ ਸਿੰਘ
*ਇਲਆਸ ਘੁਮਾਣ
*ਸੁਰਜੀਤ ਪਾਤਰ
*ਭਾਈ ਵੀਰ ਸਿੰਘ
*ਧਨੀ ਰਾਮ ਚਾਤ੍ਰਿਕ
*ਹਰਜਦਰ ਸਿੰਘ ਦਿਲਗਰ
*ਗੁਰਦਿਆਲ ਸਿੰਘ
*ਸੋਹਣ ਸਿੰਘ ਸੀਤਲ
*ਸੰਤ ਸਿੰਘ ਸੇਖੋਂ
*ਜਸਵੰਤ ਸਿੰਘ ਕੰਵਲ
*ਪ੍ਰੋ. ਪੂਰਨ ਸਿੰਘ
*ਪ੍ਰੋ. ਪਿਆਰਾ ਸਿੰਘ ਪਦਮ