ssa ji wadia tusi sunayo
![]() |
|
Contact Me :)
|
Profile Pictures
About Me
ਸਾਂਝ.....!
ਮੈਂ ਨਹੀਂ ਜਾਣਦਾ, ਮੇਰਾ ਤੇ ਓਹਦਾ ਕੀ ਰਿਸ਼ਤਾ ਹੈ ਕਹਿੜੀ ਸਾਂਝ ਹੈ ਮੇਰੇ ਦਿਲ ਦੀ ਓਹਦੀਆਂ ਧੜਕਣਾ ਨਾਲ ਕਹਿੜੀ ਖਿੱਚ ਹੈ, ਜਹਿੜੀ ਮੈਨੂੰ ਓਹਦੇ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ ਓਹਦੇ ਘਰ ਵੱਲ ਵੱਧਦੇ ਕਦਮਾਂ ਨੂੰ ਰੋਕਣਾ ਕਿਓਂ ਮੇਰੇ ਵੱਸੋਂ ਬਾਹਰਾ ਹੋ ਜਾਂਦੈ ਕਿਓ ਮੇਰੀਆਂ ਅੱਖਾਂ ਹਰ ਵੇਲੇ ਓਸੇ ਨੂੰ ਦੇਖਣ ਦੀ ਜਿੱਦ ਕਰਦੀਆਂ ਨੇ ਪਤਾ ਨੀ ਕੀ ਮਿਲਦੈ ਇਹਨਾ ਨੂੰ ਇਹ ਸਬ ਕੁਝ ਕਰਕੇ....... ਪਰ ਹਾਂ ਹੁਣ ਓਹ ਮੇਰੇ ਤੋਂ ਵੱਖ ਨਹੀਂ ਰਹੀ, ਹੁਣ ਅਸੀਂ ਇਕ ਹੋ ਗਏ ਹਾਂ, ਸੱਚ ਜਾਣੀ, ਹੁਣ ਓਹ ਮੇਰੀ ਰੂਹ ਦਾ ਹੀ ਹਿੱਸਾ ਬਣ ਗਈ ਐ ਚੰਦਰੀ ਹਰ ਵੇਲੇ ਮੇਰੇ ਨਾਲ ਗੱਲਾਂ ਕਰਦੀ, ਹੱਸਦੀ, ਖੇਡਦੀ, ਰੁਸਦੀ, ਮੇਰੇ ਕੋਲ, ਮੇਰੇ ਖਿਆਲਾਂ 'ਚ' ਹੀ ਰਹਿੰਦੀ ਐ ਅਸਲ 'ਚ'........... ਹੁਣ ਮੈਂ ਹੀ ਓਹਦੇ ਬਿਨਾ ਨੀ ਰਹਿ ਸਕਦਾ ਓਹਦੇ ਤੋਂ ਬਿਨਾ ਹੋਰ ਕੁੱਝ ਸੁਝਦਾ ਹੀ ਨੀ.........! ਹਰਸਿਮਰਨਜੀਤ ਸਿੰਘ (ਢੁੱਡੀਕੇ) Signature:ਹਰਸਿਮਰਨਜੀਤ ਸਿੰਘ (ਢੁੱਡੀਕੇ)
My PJ Facebook
Pages: [1]
|