![]() ![]() |
|
April 10, 2025, 07:29:38 AM
![]() ![]() ![]() ![]() ![]() ![]() ![]() ![]() ![]()
Contact Me :)
My Buddies
|
Profile Pictures
About Meਬੱਬੂ ਮਾਨ ਦਾ ਨਾਮ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ ਦੀ ਸੂਚੀ ਵਿੱਚ ਆਉਂਦਾ ਹੈ. ਉਹਨਾਂ ਦਾ ਜਨਮ 18 ਮਾਰਚ 1969 ਨੂੰ ਪੰਜਾਬ ਵਿੱਚ ਹੋਇਆ. ਬੱਬੂ ਦਾ ਪੂਰਾ ਨਾਂ ਤੇਜਿੰਦਰ ਸਿੰਘ ਮਾਨ ਉਹਨਾਂ ਦੇ ਪਿਤਾ ਦਾ ਨਾਮ ਬਾਬੂ ਸਿੰਘ ਮਾਨ ਅਤੇ ਮਾਤਾ ਦਾ ਨਾਮ ਕੁਲਬੀਰ ਕੌਰ ਹੈ. ਬੱਬੂ ਦੀਆਂ ਦੋ ਭੈਣਾਂ ਹਨ ਰੁਪੀ ਅਤੇ ਜੱਸੀ. ਬੱਬੂ ਮਾਨ ਗਾਇਕ ਹੋਣ ਦੇ ਨਾਲ- ਨਾਲ ਕਲਾਕਾਰ,ਸੰਗੀਤਕਾਰ ਅਤੇ ਗੀਤਕਾਰ ਵੀ ਹਨ. ਬੱਬੂ ਮਾਨ ਦੀ ਪਹਿਲੀ ਐਲਬਮ ਦਾ ਨਾਮ " ਤੂੰ ਮੇਰੀ ਮਿਸ ਇੰਡੀਆ" ਬਹੁਤ ਹੀ ਮਸ਼ਹੂਰ ਹੋਈ, ਇਸ ਦੇ ਬਾਅਦ ਬੱਬੂ ਮਾਨ ਦੇ ਐਲਬਮ ਮਸ਼ਹੂਰ ਹੁੰਦੇ ਗਏ.ਬੱਬੂ ਮਾਨ ਦੇ ਗਾਉਣ ਦਾ ਵਖਰਾ ਹੀ ਅੰਦਾਜ ਹੈ. ਆਪਣੀ ਆਵਾਜ ਨਾਲ ਉਹਨਾਂ ਨੇ ਹਜਾਰਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ.ਉਹਨਾਂ ਦੀ ਪਹਿਲੀ ਐਲਬਮ ਨੇ ਹੀ ਲੋਕਾਂ ਦੇ ਦਿਲਾਂ ਵਿੱਚ ਬੱਬੂ ਮਾਨ ਦੀ ਥਾਂ ਬਣਾ ਲਈ ਸੀ. ਉਸ ਐਲਬਮ ਦਾ ਗੀਤ "ਪਿੰਡ ਪਹਿਰਾ ਲੱਗਦਾ" ਉਸ ਐਲਬਮ ਦਾ ਸਭ ਤੋਂ ਮਸ਼ਹੂਰ ਗੀਤ ਸੀ. ਇਸ ਦੇ ਬਾਅਦ ਸਾਉਣ ਦੀ ਝੜੀ ਐਲਬਮ ਆਈ ਜਿਸ ਦਾ ਹਰ ਗੀਤ ਹਿਟ ਹੋਇਆ. ਬੱਬੂ ਮਾਨ ਦੀ ਐਲਬਮ "ਪਿਆਸ" ਨੇ ਰਿਕਾਰਡ ਦਰਜ ਕੀਤਾ. ਇਸ ਐਲਬਮ ਨੂੰ ਬਹੁਤ ਪਸੰਦ ਕੀਤਾ ਗਿਆ. ਬੱਬੂ ਮਾਨ ਨੇ 'ਹਵਾਏਂ' ਨਾਂ ਦੀ ਫਿਲਮ ਵਿੱਚ ਕੰਮ ਕੀਤਾ. ਉਹਨਾਂ ਨੇ ਇਸ ਫਿਲਮ ਵਿੱਚ ਬਹੁਤ ਵਧੀਆ ਅਦਾਕਾਰੀ ਦਿਖਾਈ. ਇਹ ਫਿਲਮ 1984 ਦੇ ਦੰਗੇ ਤੇ ਬਣਾਈ ਗਈ ਸੀ. ਇਹ ਫਿਲਮ ਹਿੰਦੀ ਅਤੇ ਪੰਜਾਬੀ ਦੋਨੋਂ ਭਾਸ਼ਾ ਵਿੱਚ ਰਿਲੀਜ਼ ਹੋਈ ਸੀ. ਇਸ ਫਿਲਮ ਨਾਲ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਇੱਕ ਮਹਾਨ ਗਾਇਕ ਹੋਣ ਦੇ ਨਾਲ-ਨਾਲ ਬਹੁਤ ਵਧੀਆ ਕਲਾਕਾਰ ਵੀ ਹਨ. ਬੱਬੂ ਮਾਨ ਦੀ ਪਿਛਲੇ ਦਿਨੀਂ ਇੱਕ ਹਿੰਦੀ ਗੀਤਾਂ ਦੀ ਐਲਬਮ 'ਮੇਰਾ ਗਮ' ਵੀ ਰਲੀਜ ਹੋਈ ਜਿਸਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ. ਬੱਬੂ ਮਾਨ ਨੇ ਬਹੁਤ ਜਲਦੀ ਲੋਕਾਂ ਦੇ ਦਿਲਾਂ ਵਿੱਚ ਜਗਾ ਬਣਾ ਲਈ. My InterestsSignature:![]()
My PJ FacebookThere are no comments. Would you like to add first?
Pages: [1]
|