This section allows you to view all posts made by this member. Note that you can only see posts made in areas you currently have access to.
Messages - ਮੈਂਟਲੀ ਅਪਸੈੱਟ Gill
21
« on: July 15, 2010, 11:33:46 AM »
ਨੇੜੇ ਤੇੜੇ ਰਹਿਂਦਾ ਹਾਂ ਪਰ ਲੁਕਿਆ ਰਹਿਂਦਾ ਹਾਂ,
ਮੈਂ ਭੁਲਾਂਵੇਂ ਅੱਖਰ ਵਾਂਗੁਂ ਲੱਬਣਾ ਪੈਂਦਾ ਹਾਂ |
ਦੁਨੀਆਂ ਜੋ ਵੀ ਦੇਵੇ ਝੋਲੀ ਵਿੱਚ ਪਾ ਲੈਂਦਾ ਹਾਂ,
ਪਾਣੀ ਹਾਂ ਮੈਂ ਨੀਵੇਂ ਪਾਸੇ ਵੱਲ ਵੈਂਹਦਾ ਹਾਂ|
ਅਕਲ ਸ਼ਕਲ ਤੇ ਨਾਂ ਜਾਇਓ ਏਹ ਬਹੁਤੀਆਂ ਚਂਗੀਆਂ ਨਈਂ,
ਇੱਕੋ ਖੂਬੀ ਜੋ ਕਹਿਂਦਾ ਹਾਂ ਦਿਲ ਤੋਂ ਕਹਿਂਦਾ ਹਾਂ|
ਕਾਹਤੋਂ ਓਹਨੂਂ ਨਜਰ ਨੀਂ ਆਉਂਦਾ ਓਤੋਂ ਪੁੱਛ ਲਵੋ,
ਮੈਂ ਓਹੀਓ ਹਾਂ ਅਜੇ ਓਹਦੇ ਸ਼ਹਿਰ ਚ ਰਹਿਂਦਾ ਹਾਂ
22
« on: July 15, 2010, 11:31:27 AM »
ਅੱਖ ਮਟੱਕਾ ਕਰਕੇ ਸਿਰ ਟੇਢੀ ਪੱਗੜੀ ਧਰਕੇ ਕੋਈ ਆਸ਼ਕ ਨੀ ਬਣ ਜਾਂਦਾ,
ਮੋੜਾਂ ਉੱਤੇ ਖੜਕੇ ਹੱਥ ਮੁੱਛਾਂ ਉੱਤੇ ਧਰਕੇ ਕੋਈ ਆਸ਼ਕ ਨੀ ਬਣ ਜਾਂਦਾ,
ਗੱਲਾਂ ਬਾਤਾਂ ਕਰਕੇ ਦੋ ਚਾਰ ਪੋਥੀਆਂ ਪੜਕੇ ਕੋਈ ਆਸ਼ਕ ਨੀ ਬਣ ਜਾਂਦਾ,
ਕਾਰ ਸਕੂਟਰ ਉੱਤੇ ਚੜਕੇ ਕਿਸੇ ਕੁੜੀ ਦਾ ਪਿੱਛਾ ਕਰਕੇ ਕੋਈ ਆਸ਼ਕ ਨੀ ਬਣ ਜਾਂਦਾ,
ਘਰਦਿਆਂ ਦੇ ਨਾਲ ਲੜਕੇ ਹੱਥ ਡਾਂਗਾਂ ਸੋਟੇ ਫੜਕੇ ਕੋਈ ਆਸ਼ਕ ਨੀ ਬਣ ਜਾਂਦਾ,
ਆਸ਼ਕ ਦਾ ਘਰ ਦੂਰ ਸੁਣੀਦਾ ਬੁੱਲੇ ਸ਼ਾਹ ਇਹ ਕਹਿੰਦਾ ਏ .....
ਤੇਰੇ ਇਸ਼ਕ ਦਾ ਗਿੜਦਾ ਪੈਂਦਾ ਏ
23
« on: July 15, 2010, 09:52:24 AM »
ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ, ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ, ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ, ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ..
~*~*~*~*~*~*~*~*~*~*~*~*~*~*~
24
« on: July 15, 2010, 09:49:25 AM »
ਓਹ ਕਹਿੰਦੀ ਰਹੀ ਤੇ ਅਸੀਂ ਕਰਦੇ ਰਹੇ ਨਿੱਤ ਇਸ਼੍ਕ਼ ਕਿਤਾਬਾਂ ਪੜ੍ਹਦੇ ਰਹੇ ਹੁਣ ਤੱਕ ਤਾਂ 'ਗਿੱਲ' ਮੁੱਕ ਜਾਣਾ ਸੀ ਬੱਸ ਦੂਰ ਹੋਣ ਤੋਂ ਡਰ੍ਦੇ ਰਹੇ...
25
« on: July 15, 2010, 09:48:23 AM »
ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ, ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ, ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ, ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ, ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ, ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ, ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ, ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ, ਹਾਲੇ ਤੱਕ ਐਸਾ ਪਰਬੰਧ ਕੋਈ ਨਾ.........
26
« on: July 15, 2010, 09:46:44 AM »
sun sakdi hai ta aaj sun lai aake tainu dil da haal sunawa ki pata kal sil jan bulliya te main sada lai chup ho jawa
dekh sakdi hai ta aaj dekh lai aake tainu ehna naina ch samoye sapne dikhawa ki pata kal meech jan aakhiya te main dobara na khol pawa
rok sakdi hai ta aaj rok lai aake sath chhad reha hai vang paraiya ki pata kal reh jan hadiya te main rokeya na ruk pawa
shhu sakdi hai ta aaj shhu lai aake shayad tham jan meriya aaha ki pta kal raakh dI dheri ho java te main rahwaa wich oud pud jawa
mil sakdi hai ta aaj mil lai aake vichiya palka ne vich raha ki pta kal main na hova te teriya khuliya reh jan baahwaa
27
« on: July 15, 2010, 09:42:40 AM »
Mein kehndi rahi ohnu apne dil diyan par ohne khwaab pyar da buneya nahin
Mein kiha ik vaar maaf karde ohne tarla koi suneya nahin
Mein kar dita sab kujh ohde havaale par ohne dil ton yaar chuneya nahin
Mein keh ditta,”TERE BINA MEIN MAR CHALLIYA..” Oh hass ke kehndi,”KEE KIHA?? MEIN TA SUNEYA NAHIN..
28
« on: July 15, 2010, 09:40:57 AM »
ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....? ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....?
ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ, ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....?
ਲੱਗਣ ਉਸਦੀਆਂ ਗਲੀਆਂ ਸੁੰਨੀਆਂ ਹਰ ਪਾਸੇ ਤੋਂ, ਫਿਰ ਵੀ ਉੱਥੇ ਜਾ ਐਵੇਂ ਦਿਲ ਨੂ ਭਰਮਾਉਂਦਾ ਹੈ ਕਿਉਂ ਕੋਈ.....?
ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ, ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....?
ਬਹੁਤ ਪਰੇ ਹੋ ਗਿਆ ਏ ਓਹ ਦਿਲ ਤੋਂ, ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....? ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ...
29
« on: July 15, 2010, 09:38:46 AM »
ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ, ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ।
ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ, ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ।
ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ, ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ।
ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ, ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ।
ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ, ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।
30
« on: July 11, 2010, 11:29:10 AM »
ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ ,
ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ ,
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,
ਦਿਲ ਕਰਦਾ ਨਾਲ ਤੇਰੇ ਇਕਰਾਰ ਕੋਈ ਕਰੀਏ ,
ਬੁਲਾ ਤੇ ਰੁਕਦਾ ਜੋ ਇੰਜਹਾਰ ਕੋਈ ਕਰੀਏ ,
ਇੰਨਕਾਰ ਤੋ ਡਰ ਲੱਗਦਾ ਚੁਪ ਰਹਿ ਵੀ ਹੁੰਦਾ ਨਹੀ ,
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,
ਇਕ ਦਰਦ ਅਵੱਲਾ ਏ ਇਕ ਚੀਸ ਅਨੋਖੀ ਏ ,
ਅਸੀ ਪੀਤਲ ਦੇ ਛੱਲੇ ਤੂੰ ਸੁੱਚਾ ਮੋਤੀ ਏ ,
ਤੈਨੂੰ ਜਿੱਤ ਵੀ ਸੱਕਦੇ ਨਾ ਮੁਲ ਲੈ ਵੀ ਹੁੰਦਾ ਨਹੀ ,
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,
31
« on: July 11, 2010, 12:27:54 AM »
ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! ਕੌਣ ਦਿੰਦਾ ਉਮਰ ਭਰ ਦਾ ਸਹਾਰਾ!!!!!!!!!
32
« on: July 11, 2010, 12:11:04 AM »
ਅਸੀਂ ਸ਼ੇਰਾਂ ਜਿਹੇ "ਜੱਟ",ਡੂੰਘੀ ਮਾਰਦੇ ਆ ਸੱਟ,ਕੱਢਈਏ ਵੈਰੀਆਂ ਦੇ ਵੱਟ... ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ, ਯਾਰ ਦੀਆਂ ਜੜਾ ਤੇ ਚਲਾਓਣ ਆਰੀਆ ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, :hug:......................
33
« on: July 10, 2010, 10:49:44 AM »
ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂੰ ਕੋਈ ਗ਼ਮ ਨਹੀਂ, ਮੈਂ ਕੀਤਾ ਧੰਨਵਾਦ ਓਸ ਖੁਦਾ ਦਾ ਜੋ ਮੈਨੂੰ ਤੇਰੇ ਜੇਹਾ ਯਾਰ ਬਖਸ਼ਿਆ, ਪਰ ਓਸ ਖੁਦਾ ਨੇ ਮੈਥੋਂ ਇੱਕ ਵਚਨ ਮੰਗਿਆ ਕਿ, ਆਓਣ ਨਾ ਦਵਾਂ ਕਦੇ ਹੰਜੂ ਇਸ ਯਾਰ ਦੀਆਂ ਅੱਖਾਂ ਵਿੱਚੋਂ, ਓਹਨੇ ਭੇਜਿਆ ਹੈ ਤੈਨੂੰ ਲੱਭ ਕੇ ਲੱਖਾਂ ਵਿੱਚੋਂ, ਖੁਆਹਿਸ਼ ਰਖਦੀ ਹਾਂ ਮੈਂ ਕਿ ਆਪਣੇ ਯਾਰ ਦੀਆਂ ਰਾਹਾਂ ਵਿੱਚ, ਮੈਂ ਦੀਵਾ ਬਣ ਜੱਗ ਜਾਵਾਂ ਓਹਦੀ ਹਰ ਇੱਕ ਪੀੜ ਦੇ ਗਲ਼, ਮੈਂ ਓਹਤੋਂ ਪਿਹਲਾਂ ਲੱਗ ਜਾਵਾਂ, ਯਾਰੀ ਲਾਕੇ ਜਿਹੜੇ ਮੁੱਖ ਮੋੜ ਜਾਂਦੇ ਨੇ ਅਸੀਂ ਓਹਨਾਂ ਵਿੱਚੋਂ ਨਹੀਂ, ਬੱਸ ਕਰੀਂ ਐਨਾ ਕੁ ਯਕੀਨ ਸਾਡੀ ਯਾਰੀ ਤੇ, ਕਿ ਦੌਲਤਾਂ ਸ਼ੌਹਰਤਾਂ ਤਾਂ ਲੱਖ ਮਿਲ ਜਾਂਦੀਆਂ ਸੱਚੇ ਯਾਰ ਲੱਭਣੇ ਸੌਖੇ ਨਹੀਂ , ਮਿਲਦੇ ਨੇ ਯਾਰ ਇਸ ਜਿੰਦਗੀ ਚ ਬਹੁਤ ਪਰ.... ਯਾਰੀਆਂ ਜੋ ਨਿਭਾਓਣ ਓਹ ਯਾਰ ਲਭਣੇ ਸੌਖੋ ਨਹੀਂ. X_X.
34
« on: July 10, 2010, 10:45:30 AM »
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ | ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ, ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ | ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.. :love:.
35
« on: July 06, 2010, 01:12:34 PM »
ஜਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ, ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ, ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ, ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ, ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ, ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ, ਲੌਕੀ ਲੱਬਦੇ ਫਿਰਨਗੇ
36
« on: July 05, 2010, 01:15:10 PM »
Kuchh Khoye Bina Humne Paya Ha Kuchh Maange Bina Humne Mila Hai Naaz Hai Hume Apni Taqdir Pe Jis Ne App Jese Dost Se Milaeya Hai
37
« on: July 04, 2010, 02:59:53 PM »
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ , ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ , ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ , ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ , ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ , ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ , ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ , ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ...
38
« on: July 04, 2010, 02:56:01 PM »
ਚਰਖਿਆਂ ਨਾਲ ਨੀ ਦੇਸ਼ ਆਜ਼ਾਦ ਹੋਇਆ..... ਐਵੇਂ ਲੋਕ ਗਾਂਧੀ ਨੂੰ ਸ਼ੇਰ ਬਣਾਈ ਫਿਰਦੇ... ਉਹਨਾ ਦੀਆਂ ਧੋਤੀਆਂ ਨਾਲ ਨੀ ਅੰਗਰੇਜ਼ੀ ਸਰਕਾਰ ਹਿੱਲੀ.... ਫੋਟੋ ਜਿਹਨਾ ਦੀ ਨੋਟਾਂ ਤੇ ਛਿਪਾਈ ਫਿਰਦੇ..... ਖੂਨ ਡੋਲਕੇ ਜਿਹਨਾ ਨੇ ਲਈ ਆਜ਼ਾਦੀ.... ਕੁਰਬਾਨੀ ਉਹਨਾ ਦੀ ਅੱਜ ਦਿਲੋਂ ਭੁਲਾਈ ਫਿਰਦੇ..... ਭੁੱਲਕੇ "ਭਗਤ ਸਿੰਘ",,,"ਊਧਮ ਸਿੰਘ',,, "ਕਰਤਾਰ ਸਿੰਘ ਸਰਾਭਾ" ਨੂੰ.......... ਐਵੇਂ ਗਾਂਧੀ ਨੂੰ ਬਾਪੂ ਬਣਾਈ ਫਿਰਦੇ... :angry:
|