June 22, 2024, 09:48:15 PM

Show Posts

This section allows you to view all posts made by this member. Note that you can only see posts made in areas you currently have access to.


Messages - deep

Pages: 1 ... 18 19 20 21 22 [23] 24 25 26 27 28 ... 55
441
Shayari / Re: ਤੇਰਾ ਪਿਆਰ ਬਾਬਲਾ ….
« on: July 14, 2012, 04:55:16 PM »
Thanku dear

443
Shayari / Re: ਤੇਰਾ ਪਿਆਰ ਬਾਬਲਾ ….
« on: July 14, 2012, 12:47:45 AM »
thaxs

444
Shayari / Re: ਆਖਰੀ ਇਹ ਸਲਾਮ
« on: July 14, 2012, 12:46:33 AM »
very nice lines. i like it.
thaxs so much dear
very nice dear...
thaxs so much dear
i was looking for something like this today
thaxs agen dear ji

445
Shayari / ਤੇਰਾ ਪਿਆਰ ਬਾਬਲਾ ….
« on: July 14, 2012, 12:19:25 AM »
ਚੁੱਕ ਕੇ ਖਿਡਾਉਂਦਾ ਸੀ
 ਮੋਢੇ ਨਾਲ ਲਾਉਂਦਾ ਸੀ,
 ਨੀਂਦ ਆ ਜਾਣੀ ਜਦੋਂ
 ਸਕੂਨ ਜਿਹਾ ਆਉਂਦਾ ਸੀ,
 ਕਿਵੇਂ ਯਾਦਾਂ ਵਿੱਚੋਂ ਦਿਨ ਦੇਵਾਂ
 ਵਿਸਾਰ ਬਾਬਲਾ ,
 ਵੇ ਮੈਂ ਕਿੰਝ ਭੁੱਲ ਜਾਵਾਂ
 ਤੇਰਾ ਪਿਆਰ ਬਾਬਲਾ ….
 
ਲੜਦਾ ਸੀ ਵੀਰਾ ਜਦੋਂ
 ਤੂੰ ਭੱਜ ਕੇ ਛਡਾਉਂਦਾ ਸੀ,
 ਸੋਹਣਾ ਪੁੱਤ ਕਹਿ ਕੇ ਮੈਨੂੰ
 ਗਲ ਨਾਲ ਲਾਉਂਦਾ ਸੀ,
 ਚੁਮਦਾ ਸੀ ਮਥਾ
 ਵਾਰ ਵਾਰ ਬਾਬਲਾ
 "ਦੀਪ", ਕਿੰਝ ਭੁੱਲ ਜਾਵੇ...
 
ਤੇਰਾ ਪਿਆਰ ਬਾਬਲਾ ….

446
ਐਮ.ਏ ਕਰਕੇ ਵਿਹਲਾ ਹੁਣ ਗੱਭਰੂ ਖੇਤ ਜਾਣ ਤੋਂ ਡਰਦਾ ਆ,
ਖੇਤੀ ਨੂੰ ਹੁਣ ਹੀਣਤਾ ਸਮਝੇ ਜੌਬਾਂ ਲਈ ਅਪਲਾਈ ਕਰਦਾ ਆ,
ਕੱਲਾ ਬਹਿਕੇ ਗੀਤ ਲਿਖਦਾ ਜ਼ਹਾਜੇ ਚੜ੍ਹੀ ਮਸ਼ੂਕ ਦੇ,
ਕਹਿੰਦਾ ਵਿਛੜਨ ਲੱਗੀ ਦੇ ਬੋਲ ਤੇਰੇ ਕੰਨਾਂ ਵਿੱਚ ਕੂਕਦੇ,
ਹੁਣ ਲੌਨ ਬੈਂਕ ਤੋਂ ਲੈਕੇ ਕਹਿੰਦਾ ਟੇਪ ਕਰਾਉਣੀ ਆ,
ਪਾਇਰੇਸੀ ਆਲੇ ਖਾ ਜਾਣਗੇ ਕਿੱਥੋਂ ਰਾਸ ਇਹ ਆਉਣੀ ਆ.

ਸੁਣਿਆ ਪੰਜ-ਆਬਾਂ ਦੇ ਅੰਦਰ ਹੈਰੋਇਨ, ਸਮੈਕਾਂ ਵਿਕਦੇ ਨੇ,
ਜਵਾਨੀਓਂ ਪਹਿਲਾਂ ਬੁੱਢੇ ਲੱਗਦੇ ਨਾ ਰਿਸ਼ਤੇ ਆਲੇ ਟਿਕਦੇ ਨੇ,
ਓਤੋਂ ਆਈ ਟਵੰਟੀ ਮੰਗਦੇ ਜੀਹਨੂੰ ਚਾਰ ਕਿੱਲ੍ਹੇ ਆਉਂਦੇ ਨੇ,
ਊਂ ਕਹਿਣਗੇ ਕੋਈ ਮੰਗ ਨੀ ਫਿਰ ਵੀ ਸਾਲੇ ਲਿਸਟ ਬਣਾਉਂਦੇ ਨੇ,
ਦਾਜ ਖਾਤਰ ਕੁੜੀਆਂ ਨੂੰ ਅੱਗਾਂ ਲਾਉਂਦੇ ਨੇ,
ਉਤੋਂ ਹਰਾਮੀ ਪੜ੍ਹੇ ਲਿਖੇ ਇੱਕੀਵੀਂ ਸਦੀ ਦੇ ਪੁਰਖ ਕਹਾਉਂਦੇ ਨੇ.

ਲੱਕ ਤੇ ਪੈਂਟ ਨੀਂ ਖੜ੍ਹਦੀ ਉਂ ਕਹਿਣਗੇ ਬੌਡੀ ਬਣਾਈ ਆ,
ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ ਕਹਿਣ ਥੋਡੀ ਭਰਜਾਈ ਆ,
ਸਕੀ ਭੈਣ ਦਾ ਮੋਹ ਨੀਂ ਕਰਦੇ ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ,
ਸ਼ਕਲ ਨੀਂ ਵੇਂਹਦੇ ਆਵਦੀ ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ,
ਭਗਤ ਸਿਹੁੰ ਦੀਆਂ ਗੱਲਾਂ ਕਰਦੇ ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ,
ਗੁਰੂਆਂ ਪੀਰਾਂ ਦੀ ਧਰਤੀ ਤੇ ਪਿੰਡੇ ਵਿਕਦੇ ਨਾਰਾਂ ਦੇ.....

447
aanu hi kunde aah punjab sarkarh

449
ਜੇ ਤੁਸੀ ਬੀਅਰ ਦੇ ਸੌਂਕੀਨ ਹੋ  ਅਤੇ  ਉਮਰ ਭਰ ਲਈ ਤੁਹਗਨੂੰ ਮੁਫ਼ਤ ਬੀਅਰ ਪੀਣ  ਨੂੰ ਮਿਲ ਜਾਵੇ ਤਾਂ ਤੁਹਾਡਾ ਤਨ ਮਨ ਖੁਸ਼ ਹੋ ਜਾਵੇਗਾ । ਇੰਗਲੈਂਡ   ਵਿੱਚ  94 ਸਾਲ ਇੱਕ ਵਿਅਕਤੀ ਨੂੰ ਅਜਿਹੀ ਸੁਵਿਧਾ ਮਿਲੀ ਹੈ।


•      ਫਰੈਡ ਡੇਲ ਨਾਂਮ ਦਾ ਇਹ ਵਿਅਕਤੀ ਬੀਤੇ 76 ਸਾਲਾਂ ਤੋਂ ਇੱਕ ਵੀ  ਪਬ  ਵਿੱਚੋਂ ਲਗਾਤਾਰ   ਬੀਅਰ ਪੀਣ  ਜਾ ਰਿਹਾ ਹੈ।  ਪਹਿਲੀ ਵਾਰ ਜਦੋਂ ਉਹ ਇਸ ਪਬ ਵਿੱਚ ਗਿਆ ਤਾਂ ਉਸਦੀ ਉਮਰ ਸਿਰਫ਼ 18 ਸਾਲ ਦੀ ਸੀ।


•    ਇਸ ਪਬ ਨਾਲ ਵਫਾਦਾਰੀ ਨਿਭਾਉਣ ਲਈ ਉਸਨੂੰ ਜੀਵਨ ਦੇ ਲਈ  ਇੱਥੋਂ ਬੀਅਰ ਮੁਫ਼ਤ ਮਿਲੇਗੀ ।
 

•    ਪਬ ਦੇ ਮਾਲਿਕ  ਡੇਵ ਸ਼ਾਅ ਕਹਿੰਦੇ ਹਨ ,  ‘ ਮੈਨੂੰ ਲੱਗਦਾ  ਹੈ ਕਿ ਅਜਿਹਾ ਕਰਨਾ   ਚੰਗਾ ਰਹੇਗਾ , ਫਰੈਡ ਇਸਦੇ ਹੱਕਦਾਰ ਹਨ ।  ਉਹ ਬਹੁਤ ਅੱਛੇ ਅਤੇ ਕਾਫੀ ਫਿੱਟ ਵਿਅਕਤੀ ਹਨ ।
 

•       ਫਰੈਡ   ਡੇਲ  ਕਿੱਤੇ ਵਜੋਂ ਬਾਗਬਾਨੀ ਕਰਦੇ ਸਨ ਅਤੇ ਹੁਣ ਸੇਵਾਮੁਕਤ ਹੋ ਚੁੱਕੇ ਹਨ ।


•     ਸਾਲ 1936    ਆਪਣਾ ਪਹਿਲਾਂ  ਪੁੰਆਇਟ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਪਹਿਲਾਂ ਬਹੁਤ ਘੱਟ ਪੈਸਿਆਂ ਵਿੱਚ ਬੀਅਰ ਮਿਲ ਜਾਂਦੀ  ਸੀ ।  ਉਸਨੇ ਸ਼ਾਦੀ ਨਹੀਂ ਕੀਤੀ  ।
 

•     ਲੰਬੀ ਉਮਰ ਦੇ  ਰਾਜ  ਸਬੰਧੀ  ਫਰੈਡ  ਦੱਸਦੇ ਹਨ ਕਿ ਉਸਨੇ ਬਤੌਰ ਬਾਗਬਾਨ ਕੰਮ ਕੀਤਾ ਅਤੇ ਲਗਾਤਾਰ  ਆਪਣੇ  ਕੰਮ ਵਿੱਚ ਸਰਗਰਮ ਰਹੇ । 
 
                                                               
•    ਉਸਨੇ ਦੂਜੇ  ਮਹਾਂਯੁੱਧ ਸਮੇਂ  ਸਮੁੰਦਰੀ ਫੌਜ ਵਿੱਚ ਨੌਕਰੀ ਕੀਤੀ ਸੀ

450
News Khabran / ਬੁਢਾਪਾ ਰੋਕਦਾ ਹੈ ਅਨਾਰ
« on: July 13, 2012, 04:11:33 PM »
ਅਨਾਰ ਇਕ ਸਦਾਬਹਾਰ ਫਲ ਹੈ। ਇਹ ਰਸਦਾਰ ਤੇ ਮਿੱਠਾ ਫਲ ਦਵਾਈ ਵਾਂਗ ਰੋਗੀ ਨੂੰ ਫਾਇਦਾ ਪਹੁੰਚਾਉਂਦਾ ਹੈ। ਇਸ ਦੀ ਛਿੱਲ ਕੌੜੀ ਹੁੰਦੀ ਹੈ, ਜਿਸ ਨਾਲ ਪੇਚਿਸ ਤੇ ਦਸਤ ਦੀ ਸ਼ਿਕਾਇਤ ਦੂਰ ਹੁੰਦੀ ਹੈ, ਜਦੋਂਕਿ ਇਸ ਦੇ ਮਿੱਠੇ ਦਾਣਿਆਂ ਨਾਲ ਦਿਲ ਮਜ਼ਬੂਤ ਹੁੰਦਾ ਹੈ। ਇਹ ਖੂਨ 'ਚ ਵਾਧਾ ਕਰਦਾ ਹੈ। ਇਸ ਨਾਲ ਚਮੜੀ ਦੀ ਚਮਕ ਬਰਕਰਾਰ ਰਹਿੰਦੀ ਹੈ। ਇਹ ਤਣਾਅ ਘਟਾਉਂਦਾ ਹੈ। ਇਕ ਖੋਜ ਅਨੁਸਾਰ ਇਹ ਬੁੱਢੇ ਹੋਣ ਦੀ ਰਫਤਾਰ ਘਟਾ ਦਿੰਦਾ ਹੈ ਤੇ ਵਿਅਕਤੀ ਨੂੰ ਜਵਾਨ ਬਣਾਈ ਰੱਖਦਾ ਹੈ

451
ਚੰਡੀਗੜ੍ਹ— ਚੈਂਪੀਅਨ ਕ੍ਰਿਕਟਰ ਯੁਵਰਾਜ ਸਿੰਘ ਨੂੰ ਪਿਛਲੇ ਸਾਲ ਵਿਸ਼ਵ ਕੱਪ 'ਚ ਭਾਰਤ ਦੀ ਖਿਤਾਬੀ ਜਿੱਤ 'ਚ ਅਹਿਮ ਯੋਗਦਾਨ ਲਈ ਪੰਜਾਬ ਸਰਕਾਰ ਸਨਮਾਨਤ ਕਰੇਗੀ।  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਓਲੰਪਿਕ ਸੰਘ ਦੇ ਪ੍ਰਧਾਨ ਐਸ. ਐਸ. ਢੀਂਡਸਾ  ਯੁਵਰਾਜ ਨੂੰ ਇਕ ਕਰੋੜ ਰੁਪਏ ਭੇਟ ਕਿਤੇ।  ਕੈਂਸਰ ਤੋਂ ਉਭਰ ਰਹੇ ਯੁਵਰਾਜ ਪਿਛਲੇ ਕੁਝ ਮਹੀਨੇ ਤੋਂ ਖੇਡ ਤੋਂ ਦੂਰ ਹਨ। ਪਿਛਲੇ ਸਾਲ ਵਿਸ਼ਵ ਕੱਪ 'ਚ ਉਨ੍ਹਾਂ ਨੇ ਚਾਰ ਮੈਨ ਆਫ ਦਿ ਮੈਚ ਪੁਰਸਕਾਰਾਂ ਤੋਂ ਇਲਾਵਾ ਪਲੇਅਰ ਆਫ ਦਿ ਟੂਰਨਾਮੈਂਟ ਦਾ ਐਵਾਰਡ ਵੀ ਜਿੱਤਿਆ ਸੀ।

452
ਅਮਰੀਕਾ 'ਚ ਭਾਰਤੀ ਮੂਲ ਦੇ ਵਿਦਾਰਥੀਆਂ ਨੇ ਦੇਸ਼ ਇਸ ਸਾਲ ਦੇ ਸਪੈਲਿੰਗ ਕੰਪੀਟੀਸ਼ਨ 'ਚ ਪਹਿਲੇ 3 ਸਥਾਨ ਆਪਣੇ ਨਾਂ ਕਰਕੇ ਆਪਣੇ ਦੇਸ਼ ਭਾਰਤ ਦੀ ਬੱਲੇ-ਬੱਲੇ ਕਰਵਾਈ ਹੈ।
 14 ਵਰ੍ਹਿਆਂ ਦੀ ਸਨਿਗਧਾ ਦੱਖਣ-ਏਸ਼ੀਆ ਮੂਲ ਦੀ 5ਵੀਂ ਅਮਰੀਕੀ ਬਣ ਗਈ ਹੈ ਜਿਸ ਨੇ ਇਸ ਪ੍ਰਤਿਯੋਗਤਾ 'ਚ ਲਗਾਤਾਰ ਕਈ ਵਾਰ ਜਿੱਤ ਹਾਸਲ ਕੀਤੀ ਹੈ। 8ਵੀਂ ਜਮਾਤ ਦੀ ਵਿਦਿਆਰਥੀ ਸਨਿਗਧਾ ਕੈਲਿਫੋਰਨੀਆਂ ਦੇ ਸਾਣ ਦਿਯੋਗ 'ਚ ਰਹਿੰਦੀ ਹੈ।
 ਸਨਿਗਧਾ ਨੂੰ ਇਸ ਜਿੱਤ ਦੇ ਲਈ 30 ਹਜ਼ਾਰ ਡਾਲਰ ਨਕਦ, 1 ਟਰਾਫੀ, ਢਾਈ ਹਜ਼ਾਰ ਡਾਲਰ ਦੇ ਬੱਚਤ ਬਾਂਡ, 5000 ਦੀ ਸਕਾਲਰਸ਼ਿਪ, ਇਨਸਾਇਕਲੋਪੀਡੀਆ ਬਰੀਟਾਨਿਕਾ ਅਤੇ ਇਕ ਆਨਲਾਇਨ ਭਾਸ਼ਾ ਸਿਲੇਬਸ 'ਤੇ 26000 ਡਾਲਰ ਦੀ ਸੰਦਰਭ ਸਮਗਰੀ ਮਿਲੇਗੀ।
 ਫਲੋਰੀਡਾ ਦੇ ਆਰਲੈਂਡੋ ਦੀ 14 ਵਰ੍ਹਿਆਂ ਦੀ ਸਤੁਤੀ ਮਿਸ਼ਰਾ ਦੂਜੇ ਸਥਾਨ 'ਤੇ ਰਹੀ ਜਦਕਿ ਨਿਉਯੋਰਕ ਦੇ ਅਰਵਿੰਦ ਮਹਮਕਾਲੀ ਨੇ ਤੀਜਾ ਸਥਾਨ ਹਾਸਲ ਕੀਤਾ।
 ਭਾਰਤੀ ਮੂਲ ਦੇ 3 ਵਿਦਆਰਥੀ 278 ਕੋਮੀ ਮੁਕਾਬਲਿਆਂ 'ਚੋਂ ਅੰਤਿਮ ਦੌਰ 'ਚ ਹੋਣ ਵਾਲੇ 9 ਮੁਕਾਬਲਿਆਂ 'ਚ ਸ਼ਾਮਲ ਸਨ

453
ਅੱਜ ਇੰਟਰਨੈਟ ਦੇ ਯੁੱਗ 'ਚ ਫੇਸਬੁੱਕ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਫੇਸਬੁੱਕ ਰਾਹੀਂ ਕੁੜੀਆਂ ਮੁੰਡਿਆਂ ਨੂੰ ਅਤੇ ਮੁੰਡੇ ਕੁੜੀਆਂ ਨੂੰ ਦੋਸਤ ਬਣਾਉਣ 'ਚ ਰੁੱਝੇ ਰਹਿੰਦੇ ਹਨ। ਫੇਸਬੁੱਕ ਜਿਥੇ ਵੱਧ ਤੋਂ ਵੱਧ ਲੋਕਾਂ ਨਾਲ ਜੁੜਨ ਦੀ ਸਹੂਲਤਾ ਪ੍ਰਦਾਨ ਕਰ ਰਹੀ ਹੈ, ਉਥੇ ਕਈ ਪੁਆੜਿਆਂ ਦੀ ਜੜ੍ਹ ਵੀ ਬਣ ਰਹੀ ਹੈ। ਕਈ ਨੌਜਵਾਨ ਫਰਜੀ ਨਾਮ 'ਤੇ ਫੇਸਬੁੱਕ 'ਚ ਆਪਣੀ ਆਈ. ਡੀ. ਬਣਾ ਕੇ ਅਸ਼ਲੀਲ ਫੋਟੋਆਂ, ਫਿਲਮਾਂ ਆਦਿ ਲਗਾ ਕੇ ਅਸ਼ਲੀਲਤਾ ਪਰੋਸਦੇ ਹੀ ਨਹੀਂ ਬਲਕਿ ਹੋਰ ਨੌਜਵਾਨਾਂ ਨੂੰ ਫੈਲਾਉਣ ਲਈ ਉਕਸਾਉਂਦੇ ਹਨ। ਕਈ ਨੌਜਵਾਨ ਕੁੜੀਆਂ ਦੇ ਨਾਵਾਂ 'ਤੇ ਫੇਸਬੁੱਕ ਆਈ. ਡੀ. ਬਣਾ ਕੇ ਲੋਕਾਂ ਨੂੰ ਬੇਵਕੂਫ ਵੀ ਬਣਾਉਂਦੇ ਹਨ। ਫੇਸਬੁੱਕ 'ਤੇ ਅਸ਼ਲੀਲ ਕਮੈਂਟ ਲਿਖਣੇ ਤਾਂ ਆਮ ਜਿਹੀ ਗੱਲ ਹੈ। ਫੇਸਬੁੱਕ ਦੀ ਵਰਤੋਂ ਸਿਆਸੀ ਨੇਤਾ, ਲੇਖਕ, ਪੱਤਰਕਾਰ ਅਤੇ ਗਾਇਕ ਵੀ ਕਰ ਰਹੇ ਹਨ। ਫੇਸਬੁੱਕ 'ਤੇ ਕਈ ਮੁੰਡਿਆਂ ਵਲੋਂ ਕੁੜੀਆਂ ਦੀਆਂ ਫੋਟੋਆਂ ਨੂੰ ਅਸ਼ਲੀਲ ਬਣਾ ਕੇ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ

454
yp  :excited: :excited:

455
ਰੁਚੀ  ਸੰਘਵੀ   ਦੀ ਉਮਰ 23 ਸਾਲ ਸੀ ਜਦੋਂ ਉਹ  ਸ਼ੋਸ਼ਲ ਨੈਟਵਰਕਿੰਗ ਸਾਈਟ  ਫੇਸਬੁੱਕ ਵਿੱਚ ਪਹਿਲੀ   ਮਹਿਲਾ ਇੰਜੀਨੀਅਰ ਬਣੀ ।
   ਰੁਚੀ ਨੇ ਫੇਸਬੁੱਕ  ਦੇ  ਨਿਊਜ ਫੀਡ ਵਿਕਸਤ ਕੀਤੇ  ਅਤੇ  ਉਸਨੇ ਇਸ ਵੈੱਬਸਾਈਟ ਤੇ ਛੋਟੀ ਜਿਹੀ ਸ਼ੁਰੂਆਤ ਨਾਲ ਦੁਨੀਆਂ ਵਿੱਚ   ਸਭ ਤੋਂ ਵੱਡਾ  ਸੋ਼ਸ਼ਲ ਨੈਟਵਰਕ ਬਣਦੇ ਹੋਏ ਦੇਖਿਆ।
ਸਿਲੀਕਨ ਵੈਲੀ ਕਿਹੇ ਜਾਂਦੇ ਅਮਰੀਕੀ ਆਈਟੀ ਸੈਕਟਰ  ਵਿੱਚ ਸ਼ਾਨਦਾਰ ਕਾਮਯਾਬੀ ਹਾਸਿਲ ਕਰਨ ਵਾਲੀ ਰੁਚੀ   ਦੱਸਦੀ ਹੈ ਕਿ ਉਸ ਜਦੋਂ ਉਸਨੇ  ਇੰਜਨੀਅਰਿੰਗ ਕਰਨ ਦੀ ਸੋਚੀ ਦਾ   ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। 
 ਬੀਬੀਸੀ ਨਾਲ ਗੱਲ ਬਾਤ ਦੌਰਾਨ  ਉਸਨੇ ਦੱਸਿਆ, ‘ ਲੋਕਾਂ ਨੇ ਮੈਨੂੰ ਪੁੱਛਿਆ ਕਿ  ਮੈਂ ਆਪਣੀ  ਆਸਤੀਨ ਚੜ੍ਹਾਂ  ਕੇ  ਕਿਸੇ ਫੈਕਟਰੀ ਵਿੱਚ ਕੰਮ ਕਰਨਾ ਚਾਹੁੰਦੀ ਹਾਂ ।’
ਰੁਚੀ ਕਹਿੰਦੀ ਹੈ  ਇੱਕ  ਔਰਤ ਅਤੇ ਇੱਕ ਇੰਜੀਨੀਅਰ ਹੋਣ ਦੇ ਨਾਤੇ ਮੈਨੂੰ ਕਰੀਅਰ ਵਿੱਚ ਅੱਗੇ ਵਧਣ ਦੀ  ਮਦਦ ਮਿਲੀ । 
 ਉਹ ਕਹਿੰਦੀ ਹੈ, ‘ ਇੰਜੀਨੀਅਰਿੰਗ ਨੂੰ ਲੈ ਕੇ ਲੋਕਾਂ ਦੀ ਸੋਚ ਬਦਲੀ ਹੈ ਅਤੇ ਹਾਲ ਸਾਲਾਂ ਇਸ ਕਿੱਤੇਵਿੱਚ ਕਾਫੀ  ਫਰਕ ਆਇਆ ਹੈ। ’
 ਭਾਰਤ ਵਿੱਚ ਜਨਮੀ ਰੁਚੀ  ਦੇ ਮੁਤਾਬਿਕ ਸਿਲੀਕਨ ਵੈਲੀ  ਵਿੱਚ ਹੁਣ ਕੰਪਨੀਆਂ ਮਹਿਲਾਂਵਾ  ਅਤੇ ਪੁਰਸ਼ਾਂ  ਨੂੰ ਇੱਕੋ ਜਿਹੀਆਂ ਸੁਵਿਧਾਵਾਂ ਦੇ ਰਹੀਆਂ ਹਨ  ਤਾਂ ਕਿ   ਕੰਮ ਅਤੇ ਨਿੱਜੀ ਜੀਵਨ  ਵਿੱਚ  ਆਸਾਨੀ ਨਾਲ ਸੰਤੁਲਨ ਕਾਇਮ ਰਹਿ ਸਕੇ ।
 ਉਹ ਮੰਨਦੀ ਹੈ ਕਿ ਬੱਚਿਆਂ ਦੀ ਦੇਖਭਾਲ ਲਈ ਛੁੱਟੀਆਂ, ਕੰਮ ਦੀ ਲਚਕੀਲੀ  ਸਿਫ਼ਟ  ਅਤੇ ਦਫ਼ਤਰ ਵਿੱਚ ਬੱਚਿਆਂ ਦੀ ਦੇਖਭਾਲ ਲਈ ਸੁਵਿਧਾਵਾਂ ਕਾਫੀ  ਫਾਇਦੇਮੰਦ ਹਨ।
ਪਰ ਉਸਦਾ ਕਹਿਣਗ ਹੈ ਕਿ ਆਖਿਰਕਾਰ  ਫੈਸਲਾ ਔਰਤਾਂ ਨੂੰ ਹੀ ਕਰਨਾ ਪਵੇਗਾ ਕਿ ਉਹ ਕੀ ਫੈਸਲਾ ਲੈਂਦੀਆਂ ਹਨ।
ਉਹ ਕਹਿੰਦੀ ਹੈ, “   ਔਰਤਾਂ ਨੂੰ  ਇਹ ਸਮਝਣਾ ਹੋਵੇਗਾ ਕਿ ਕੰਮ ਕਰਦੀ ਰਹਿ ਸਕਦੀਆਂ ਹਨ। ਬਹੁਤ  ਸਾਰੀਆਂ ਔਰਤਾਂ  ਗਰਭਵਤੀ ਹੋਣ ਤੋਂ ਪਹਿਲਾਂ ਹੀ ਕਦਮ ਪਿੱਛੇ ਹਟਾਉਣ ਲੱਗ ਜਾਂਦੀਆਂ ਹਨ । ਮੇਰਾ ਮੰਨਣਾ ਹੈ ਕਿ ਜਦ ਤੱਕ ਤੁਸੀ ਜਿੰਦਗੀ ਦੇ ਅਗਲੇ ਕਦਮ ਲਈ ਤਿਆਰ ਨਹੀਂ  ਤਾਂ , ਤੁਹਾਨੂੰ ਡਟ ਕੇ ਕੰਮ ਕਰਨਾ ਚਾਹੀਦਾ ਹੈ।”
ਫੇਸਬੁੱਕ ਵਿੱਚ ਆਪਣੇ ਸੁ਼ਰੂਆਤੀ ਦਿਨਾਂ  ਵਿੱਚ ਰੁਚੀ ਨੇ  ਅਮਰੀਕੀ ਸ਼ਹਿਰ ਪਾਲੋ ਅਲਟੋ ਵਿੱਚ ਇੱਕ ਚੀਨੀ ਰੈਸਤਰਾਂ ਦੇ ਉਪਰ ਇੱਕ ਛੋਟੇ ਜਿਹੇ ਦਫ਼ਤਰ ਵਿੱਚ ਕੰਮ ਕੀਤਾ ।   ਉਸਨੇ 2005  ਵਿੱਚ  ਜਦੋਂ ਫੇਸਬੁੱਕ ਜੁਆਇਨ ਕੀਤੀ ਸੀ ਤਾਂ ਪਤਾ ਨਹੀਂ ਸੀ ਕਿ ਅੱਗੇ ਕੀ ਹੋਵੇਗਾ ।
 ਰੁਚੀ ਨੇ 2010 ਵਿੱਚ ਫੇਸਬੁੱਕ ਛੱਡ ਦਿੱਤਾ ਸੀ ਅਤੇ ਆਪਣੇ ਪਤੀ ਨਾਲ ਮਿਲ ਕੇ  ਕੋਵ ਨਾਂਮ ਦੀ ਆਪਣੀ  ਕੰਪਨੀ ਸਥਾਪਿਤ ਕੀਤੀ ਸੀ । ਉਸਨੇ ਪਤੀ  ਨੇ ਵੀ 2005 ਵਿੱਚ ਇੰਜੀਨੀਅਰਿੰਗ  ਨਿਰਦੇਸ਼ਕ ਦੇ ਤੌਰ  ਫੇਸਬੁੱਕ ਜੁਆਇਨ ਕੀਤੀ ਸੀ ।
                                                             

ਫਰਵਰੀ 2012 ਵਿੱਚ ਕੋਵ ਨੂੰ ਡਰਾਪਬਾਕਸ ਨਾਂ ਦੀ  ਕੰਪਿਊੂਟਰ ਡੇਟਾ ਸੇ਼ਅਰਿੰਗ ਕੰਪਨੀ ਨੇ ਖਰੀਦ ਲਿਆ ਅਤੇ ਰੁਚੀ  30 ਸਾਲ  ਦੀ ਉਪਰ ਵਿੱਚ ਕੰਪਨੀ ਦੀ  ਮੁਖੀ  ਬਣ ਗਈ ।
 ਫੇਸਬੁੱਕ ਹੁਣ  ਜਨਤਕ ਖੇਤਰ ਦੀ ਕੰਪਨੀ ਬਣ ਗਈ ਹੈ ਤਾਂ   ਰੁਚੀ ਕੁਝ ਸਲਾਹ ਦੇਣਾ ਚਾਹੁੰਦੀ ਹੈ ਕਿ  ਫੇਸਬੁੱਕ ਨੂੰ ‘  ਤੇਜੀ ਨਾਲ ਅੱਗੇ ਵੱਧਦੇ ਹੋਏ  ਅਤੇ ਧਾਰਨਾਵਾਂ ਨੂੰ ਤੋੜਣ ’ ਦੇ ਜ਼ਜ਼ਬੇ ਨੂੰ ਕਾਇਮ ਰੱਖਣਾ ਚਾਹੀਦਾ ।
 ਫੇਸਬੁੱਕ   ਸਬੰਧੀ ਉਹ ਕਹਿੰਦੀ ਹੈ “  ਹੁਣ ਇਹ ਕੰਪਨੀ  ਪਹਿਲਾਂ ਵਰਗੀ ਨਹੀਂ , ਬਹੁਤ ਕੁਝ ਬਦਲ ਗਿਆ ਹੈ।  ਦਰਅਸਲ  ਸਾਨੂੰ ਤਾਂ ਪਤਾ ਹੀ ਨਹੀਂ ਸੀ  ਕਿ   ਸਾਡੀ ਸੀਮਾਵਾਂ ਕੀ  ਹਨ।  ਅਸੀਂ ਫੈਸਲਾ ਕੀਤਾ  ਕਿ  ਅਸੀਂ ਅਜਿਹੀ ਥਾਂ ਬਣਾਂਵਾਗੇ   ਜਿੱਥੇ ਲੋਕ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜੁੜਨ ਅਤੇ  ਗੱਲ ਕਰ ਸਕਣ ।”
ਦੁਨੀਆਂ ਭਰ ਵਿੱਚੋਂ  ਇਸ ਸਮੇਂ  90 ਕਰੋੜ ਫੇਸਬੁੱਕ ਨਾਲ ਜੁੜੇ ਹਨ।
ਰੁਚੀ ਨੇ ਦੋ ਹੋਰ ਇੰਜੀਨੀਅਰਾਂ ਨਾਲ ਮਿਲ ਕੇ ਨਿਊਜ ਫਡਿ  ਨੂੰ ਵਿਕਸਤ ਕੀਤਾ ਸੀ । ਉਹ ਦੱਸਦੀ ਹੈ ਕਿ ਉਸਦਾ ਉਦੇਸ਼ ਗਤੀਸ਼ੀਲ ਅਤੇ ਵਿਸ਼ੇਸ਼  ਅਖਬਾਰ ਨੂੰ ਸਾਕਾਰ ਕਰਨਾ ਸੀ ।
 ਜਦੋਂ   ਨਿਊਜ ਫੀਡ ਸ਼ੁਰੂ ਕੀਤਾ ਸੀ ਤਾਂ ਫੇਸਬੁੱਕ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਸੰਖਿਆ ਇੱਕ ਕਰੋੜ ਸੀ  , ਹੁਣ 90 ਕਰੋੜ ਲੋਕ  ਫੇਸਬੁੱਕ ਨਾਲ ਜੁੜੇ ਹਨ।
ਕੀ ਇਹ ਕੰਪਨੀ ਆਪਣੀ ਰਫ਼ਤਾਰ ਇਸ ਤਰ੍ਹਾਂ ਬਣਾਈ ਰੱਖ ਸਕਦੀ ਹੈ  ਇਸ ਬਾਰੇ ਰੁਚੀ ਕਹਿੰਦੀ ਹੈ ਕਿ ਫੇਸਬੁੱਕ   ਸਿਰਫ਼ ਦੂਜੇ ਸੋ਼ਸ਼ਲ ਮੀਡੀਆ ਪਲੇਟਫਾਰਮ ਵਰਗਾ ਨਹੀਂ ।  ਇੱਥੇ ਲੋਕ ਇੱਕ ਦੂਜੇ ਨਾਲ ਜੁੜਦੇ ਹਨ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਦੀ  ਪਰਵਾਹ ਕਰਦੇ ਹਨ।  ਇਹ ਕੋਈ ਅਸਥਾਈ ਪ੍ਰੋਡਕਟ ਨਹੀਂ  ਹੈ।  ਇਹ ਤੁਹਾਡੇ ਰਿਸ਼ਤੇ ਦੀ ਤਰ੍ਹਾਂ ਹੈ ਅਤੇ ਇਹ  ਲਗਾਅ ਅਸਥਾਈ ਨਹੀਂ ਹੁੰਦਾ ।

456
News Khabran / ਦਿਲ ਹੋਣ ਚਾਹੀਦਾ ਜਵਾਨ
« on: July 13, 2012, 03:05:52 PM »
ਦੁਨੀਆਂ  ਦੀ   ਸਭ ਤੋਂ ਉਚੀ  ਪਰਬਤ ਚੋਟੀ ਮਾਊਂਟ ਐਵਰੈਸਟ ਜਿਸ ਨੂੰ ਸਰ ਕਰਨ ਲਈ ਗੱਭਰੂਆਂ ਨੂੰ ਮੌਤ ਹੋ ਹੱਥ ਧੋਣੇ ਪੈ ਜਾਂਦੇ ਹਨ ਪਰ ਜਾਪਾਨ   ਦੀ  73 ਸਾਲਾ  ਔਰਤ ਤਮਾਏ ਵਟਨਾਬੇ ]ਨੇ  ਇਸ ਨੂੰ ਸਰ ਕਰਕੇ ਨਵਾਂ  ਇਤਿਹਾਸ ਸਿਰਜ ਦਿੱਤਾ  ।

ਕੱਲ੍ਹ ਉਸਨੇ ਆਪਣਾ ਹੀ 10 ਸਾਲ ਪਹਿਲਾਂ ਬਣਾਇਆ ਰਿਕਾਰਡ ਤੋੜਿਆ । ਉਦੋਂ ਉਹ 63 ਦੀ ਉਮਰ ਵਿੱਚ    ਹਿਮਾਲਿਆ ਪਰਬਤ ਦੀ    ਸਭ ਤੋਂ ਉੱਚੀ ਚੋਟੀ (8848 ਮੀਟਰ)  ਮਾਊਂਟ ਐਵਰੈਸਟ  ਨੂੰ ਸਰ ਕੀਤਾ ਸੀ

457
News Khabran / Re: ਮੱਛਰਾਂ ਦੇ 47 ਦੰਦ
« on: July 13, 2012, 02:42:16 PM »

 
aha photo nu thoda hor wada kar ke pao mae dand gin-ne aa :hehe:
hun kuj mhenth tusi  kar lo dear  :D: :D: :D: :D: :D:

458
ਭਾਰਤੀ ਕ੍ਰਿਕਟ ਟੀਮ ਦੇ ਪੰਜਾਬੀ ਸ਼ੇਰ ਯੁਵਰਾਜ ਸਿੰਘ ਬਹੁਤ ਜ਼ਲਦੀ ਹੀ ਮੈਦਾਨ 'ਤੇ ਉੱਤਰ ਸਕਦੇ ਹਨ। ਉਨ੍ਹਾਂ ਦੇ ਖੂਨ ਦੀ ਜਾਂਚ ਰਿਪੋਰਟ ਤੋਂ ਸਾਫ ਹੋ ਗਿਆ ਹੈ ਕਿ ਹੁਣ ਉਹ ਪੂਰੀ ਤਰ੍ਹਾਂ ਫਿੱਟ ਹਨ।
ਮਿਲੀ ਜਾਣਕਾਰੀ ਮੁਤਾਬਕ ਯੁਵਰਾਜ ਦੀ ਸਕੈਨ ਰਿਪੋਰਟ ਵਿਚ ਕਾਫੀ ਸੁਧਾਰ ਸਾਹਮਣੇ ਆਇਆ ਹੈ, ਜਿਸ ਤੋਂ ਉਨ੍ਹਾਂ ਦਾ ਸਾਰਾ ਪਰਿਵਾਰ ਖੁਸ਼ ਹੈ।
ਯੁਵਰਾਜ ਨੇ ਪਿਛਲੇ ਹਫਤੇ ਬੰਗਲੌਰ ਦੀ ਕੌਮੀ ਕ੍ਰਿਕਟ ਅਕੈਡਮੀ ਵਿਚ ਕੁਝ ਦਿਨ ਬਿਤਾਏ ਸਨ। ਉੱਥੇ ਦੀ ਮੈਡੀਕਲ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ। ਅਕੈਡਮੀ ਵਿਚ ਯੁਵਰਾਜ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਇਕ ਮੈਚ ਵਿਚ ਹਿੱਸਾ ਵੀ ਲਿਆ ਸੀ :happy:

459
News Khabran / Re: ਮੱਛਰਾਂ ਦੇ 47 ਦੰਦ
« on: July 13, 2012, 02:24:09 PM »
aankh (chasma) eyeglass lake deko dear fir diso dear :D: :D: :D: :D: :D: :D: :D: :D: :D: :D:

460
News Khabran / ਮੱਛਰਾਂ ਦੇ 47 ਦੰਦ
« on: July 13, 2012, 02:13:33 PM »
ਜੇਕਰ ਇਨਸਾਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ 32 ਦੰਦ ਹੁੰਦੇ ਹਨ ਪਰ ਵਿਗਿਆਨਕਾਂ ਅਨੁਸਾਰ ਮੱਛਰਾਂ ਦੇ ਦੰਦ ਸਭ ਤੋਂ ਜ਼ਿਆਦਾ ਹੁੰਦੇ ਹਨ। ਉਨ੍ਹਾਂ ਦੀ ਖੋਜ ਅਨੁਸਾਰ ਮੱਛਰਾਂ ਦੇ 47 ਦੰਦ ਹੁੰਦੇ ਹਨ।

Pages: 1 ... 18 19 20 21 22 [23] 24 25 26 27 28 ... 55