This section allows you to view all posts made by this member. Note that you can only see posts made in areas you currently have access to.
Topics - deep
61
« on: July 14, 2012, 12:02:32 AM »
ਐਮ.ਏ ਕਰਕੇ ਵਿਹਲਾ ਹੁਣ ਗੱਭਰੂ ਖੇਤ ਜਾਣ ਤੋਂ ਡਰਦਾ ਆ, ਖੇਤੀ ਨੂੰ ਹੁਣ ਹੀਣਤਾ ਸਮਝੇ ਜੌਬਾਂ ਲਈ ਅਪਲਾਈ ਕਰਦਾ ਆ, ਕੱਲਾ ਬਹਿਕੇ ਗੀਤ ਲਿਖਦਾ ਜ਼ਹਾਜੇ ਚੜ੍ਹੀ ਮਸ਼ੂਕ ਦੇ, ਕਹਿੰਦਾ ਵਿਛੜਨ ਲੱਗੀ ਦੇ ਬੋਲ ਤੇਰੇ ਕੰਨਾਂ ਵਿੱਚ ਕੂਕਦੇ, ਹੁਣ ਲੌਨ ਬੈਂਕ ਤੋਂ ਲੈਕੇ ਕਹਿੰਦਾ ਟੇਪ ਕਰਾਉਣੀ ਆ, ਪਾਇਰੇਸੀ ਆਲੇ ਖਾ ਜਾਣਗੇ ਕਿੱਥੋਂ ਰਾਸ ਇਹ ਆਉਣੀ ਆ.
ਸੁਣਿਆ ਪੰਜ-ਆਬਾਂ ਦੇ ਅੰਦਰ ਹੈਰੋਇਨ, ਸਮੈਕਾਂ ਵਿਕਦੇ ਨੇ, ਜਵਾਨੀਓਂ ਪਹਿਲਾਂ ਬੁੱਢੇ ਲੱਗਦੇ ਨਾ ਰਿਸ਼ਤੇ ਆਲੇ ਟਿਕਦੇ ਨੇ, ਓਤੋਂ ਆਈ ਟਵੰਟੀ ਮੰਗਦੇ ਜੀਹਨੂੰ ਚਾਰ ਕਿੱਲ੍ਹੇ ਆਉਂਦੇ ਨੇ, ਊਂ ਕਹਿਣਗੇ ਕੋਈ ਮੰਗ ਨੀ ਫਿਰ ਵੀ ਸਾਲੇ ਲਿਸਟ ਬਣਾਉਂਦੇ ਨੇ, ਦਾਜ ਖਾਤਰ ਕੁੜੀਆਂ ਨੂੰ ਅੱਗਾਂ ਲਾਉਂਦੇ ਨੇ, ਉਤੋਂ ਹਰਾਮੀ ਪੜ੍ਹੇ ਲਿਖੇ ਇੱਕੀਵੀਂ ਸਦੀ ਦੇ ਪੁਰਖ ਕਹਾਉਂਦੇ ਨੇ.
ਲੱਕ ਤੇ ਪੈਂਟ ਨੀਂ ਖੜ੍ਹਦੀ ਉਂ ਕਹਿਣਗੇ ਬੌਡੀ ਬਣਾਈ ਆ, ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ ਕਹਿਣ ਥੋਡੀ ਭਰਜਾਈ ਆ, ਸਕੀ ਭੈਣ ਦਾ ਮੋਹ ਨੀਂ ਕਰਦੇ ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ, ਸ਼ਕਲ ਨੀਂ ਵੇਂਹਦੇ ਆਵਦੀ ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ, ਭਗਤ ਸਿਹੁੰ ਦੀਆਂ ਗੱਲਾਂ ਕਰਦੇ ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ, ਗੁਰੂਆਂ ਪੀਰਾਂ ਦੀ ਧਰਤੀ ਤੇ ਪਿੰਡੇ ਵਿਕਦੇ ਨਾਰਾਂ ਦੇ.....
62
« on: July 13, 2012, 04:14:53 PM »
ਜੇ ਤੁਸੀ ਬੀਅਰ ਦੇ ਸੌਂਕੀਨ ਹੋ ਅਤੇ ਉਮਰ ਭਰ ਲਈ ਤੁਹਗਨੂੰ ਮੁਫ਼ਤ ਬੀਅਰ ਪੀਣ ਨੂੰ ਮਿਲ ਜਾਵੇ ਤਾਂ ਤੁਹਾਡਾ ਤਨ ਮਨ ਖੁਸ਼ ਹੋ ਜਾਵੇਗਾ । ਇੰਗਲੈਂਡ ਵਿੱਚ 94 ਸਾਲ ਇੱਕ ਵਿਅਕਤੀ ਨੂੰ ਅਜਿਹੀ ਸੁਵਿਧਾ ਮਿਲੀ ਹੈ।
• ਫਰੈਡ ਡੇਲ ਨਾਂਮ ਦਾ ਇਹ ਵਿਅਕਤੀ ਬੀਤੇ 76 ਸਾਲਾਂ ਤੋਂ ਇੱਕ ਵੀ ਪਬ ਵਿੱਚੋਂ ਲਗਾਤਾਰ ਬੀਅਰ ਪੀਣ ਜਾ ਰਿਹਾ ਹੈ। ਪਹਿਲੀ ਵਾਰ ਜਦੋਂ ਉਹ ਇਸ ਪਬ ਵਿੱਚ ਗਿਆ ਤਾਂ ਉਸਦੀ ਉਮਰ ਸਿਰਫ਼ 18 ਸਾਲ ਦੀ ਸੀ।
• ਇਸ ਪਬ ਨਾਲ ਵਫਾਦਾਰੀ ਨਿਭਾਉਣ ਲਈ ਉਸਨੂੰ ਜੀਵਨ ਦੇ ਲਈ ਇੱਥੋਂ ਬੀਅਰ ਮੁਫ਼ਤ ਮਿਲੇਗੀ ।
• ਪਬ ਦੇ ਮਾਲਿਕ ਡੇਵ ਸ਼ਾਅ ਕਹਿੰਦੇ ਹਨ , ‘ ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨਾ ਚੰਗਾ ਰਹੇਗਾ , ਫਰੈਡ ਇਸਦੇ ਹੱਕਦਾਰ ਹਨ । ਉਹ ਬਹੁਤ ਅੱਛੇ ਅਤੇ ਕਾਫੀ ਫਿੱਟ ਵਿਅਕਤੀ ਹਨ ।
• ਫਰੈਡ ਡੇਲ ਕਿੱਤੇ ਵਜੋਂ ਬਾਗਬਾਨੀ ਕਰਦੇ ਸਨ ਅਤੇ ਹੁਣ ਸੇਵਾਮੁਕਤ ਹੋ ਚੁੱਕੇ ਹਨ ।
• ਸਾਲ 1936 ਆਪਣਾ ਪਹਿਲਾਂ ਪੁੰਆਇਟ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਪਹਿਲਾਂ ਬਹੁਤ ਘੱਟ ਪੈਸਿਆਂ ਵਿੱਚ ਬੀਅਰ ਮਿਲ ਜਾਂਦੀ ਸੀ । ਉਸਨੇ ਸ਼ਾਦੀ ਨਹੀਂ ਕੀਤੀ ।
• ਲੰਬੀ ਉਮਰ ਦੇ ਰਾਜ ਸਬੰਧੀ ਫਰੈਡ ਦੱਸਦੇ ਹਨ ਕਿ ਉਸਨੇ ਬਤੌਰ ਬਾਗਬਾਨ ਕੰਮ ਕੀਤਾ ਅਤੇ ਲਗਾਤਾਰ ਆਪਣੇ ਕੰਮ ਵਿੱਚ ਸਰਗਰਮ ਰਹੇ । • ਉਸਨੇ ਦੂਜੇ ਮਹਾਂਯੁੱਧ ਸਮੇਂ ਸਮੁੰਦਰੀ ਫੌਜ ਵਿੱਚ ਨੌਕਰੀ ਕੀਤੀ ਸੀ
63
« on: July 13, 2012, 04:11:33 PM »
ਅਨਾਰ ਇਕ ਸਦਾਬਹਾਰ ਫਲ ਹੈ। ਇਹ ਰਸਦਾਰ ਤੇ ਮਿੱਠਾ ਫਲ ਦਵਾਈ ਵਾਂਗ ਰੋਗੀ ਨੂੰ ਫਾਇਦਾ ਪਹੁੰਚਾਉਂਦਾ ਹੈ। ਇਸ ਦੀ ਛਿੱਲ ਕੌੜੀ ਹੁੰਦੀ ਹੈ, ਜਿਸ ਨਾਲ ਪੇਚਿਸ ਤੇ ਦਸਤ ਦੀ ਸ਼ਿਕਾਇਤ ਦੂਰ ਹੁੰਦੀ ਹੈ, ਜਦੋਂਕਿ ਇਸ ਦੇ ਮਿੱਠੇ ਦਾਣਿਆਂ ਨਾਲ ਦਿਲ ਮਜ਼ਬੂਤ ਹੁੰਦਾ ਹੈ। ਇਹ ਖੂਨ 'ਚ ਵਾਧਾ ਕਰਦਾ ਹੈ। ਇਸ ਨਾਲ ਚਮੜੀ ਦੀ ਚਮਕ ਬਰਕਰਾਰ ਰਹਿੰਦੀ ਹੈ। ਇਹ ਤਣਾਅ ਘਟਾਉਂਦਾ ਹੈ। ਇਕ ਖੋਜ ਅਨੁਸਾਰ ਇਹ ਬੁੱਢੇ ਹੋਣ ਦੀ ਰਫਤਾਰ ਘਟਾ ਦਿੰਦਾ ਹੈ ਤੇ ਵਿਅਕਤੀ ਨੂੰ ਜਵਾਨ ਬਣਾਈ ਰੱਖਦਾ ਹੈ
64
« on: July 13, 2012, 04:03:53 PM »
ਚੰਡੀਗੜ੍ਹ— ਚੈਂਪੀਅਨ ਕ੍ਰਿਕਟਰ ਯੁਵਰਾਜ ਸਿੰਘ ਨੂੰ ਪਿਛਲੇ ਸਾਲ ਵਿਸ਼ਵ ਕੱਪ 'ਚ ਭਾਰਤ ਦੀ ਖਿਤਾਬੀ ਜਿੱਤ 'ਚ ਅਹਿਮ ਯੋਗਦਾਨ ਲਈ ਪੰਜਾਬ ਸਰਕਾਰ ਸਨਮਾਨਤ ਕਰੇਗੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਓਲੰਪਿਕ ਸੰਘ ਦੇ ਪ੍ਰਧਾਨ ਐਸ. ਐਸ. ਢੀਂਡਸਾ ਯੁਵਰਾਜ ਨੂੰ ਇਕ ਕਰੋੜ ਰੁਪਏ ਭੇਟ ਕਿਤੇ। ਕੈਂਸਰ ਤੋਂ ਉਭਰ ਰਹੇ ਯੁਵਰਾਜ ਪਿਛਲੇ ਕੁਝ ਮਹੀਨੇ ਤੋਂ ਖੇਡ ਤੋਂ ਦੂਰ ਹਨ। ਪਿਛਲੇ ਸਾਲ ਵਿਸ਼ਵ ਕੱਪ 'ਚ ਉਨ੍ਹਾਂ ਨੇ ਚਾਰ ਮੈਨ ਆਫ ਦਿ ਮੈਚ ਪੁਰਸਕਾਰਾਂ ਤੋਂ ਇਲਾਵਾ ਪਲੇਅਰ ਆਫ ਦਿ ਟੂਰਨਾਮੈਂਟ ਦਾ ਐਵਾਰਡ ਵੀ ਜਿੱਤਿਆ ਸੀ।
65
« on: July 13, 2012, 03:55:20 PM »
ਅਮਰੀਕਾ 'ਚ ਭਾਰਤੀ ਮੂਲ ਦੇ ਵਿਦਾਰਥੀਆਂ ਨੇ ਦੇਸ਼ ਇਸ ਸਾਲ ਦੇ ਸਪੈਲਿੰਗ ਕੰਪੀਟੀਸ਼ਨ 'ਚ ਪਹਿਲੇ 3 ਸਥਾਨ ਆਪਣੇ ਨਾਂ ਕਰਕੇ ਆਪਣੇ ਦੇਸ਼ ਭਾਰਤ ਦੀ ਬੱਲੇ-ਬੱਲੇ ਕਰਵਾਈ ਹੈ। 14 ਵਰ੍ਹਿਆਂ ਦੀ ਸਨਿਗਧਾ ਦੱਖਣ-ਏਸ਼ੀਆ ਮੂਲ ਦੀ 5ਵੀਂ ਅਮਰੀਕੀ ਬਣ ਗਈ ਹੈ ਜਿਸ ਨੇ ਇਸ ਪ੍ਰਤਿਯੋਗਤਾ 'ਚ ਲਗਾਤਾਰ ਕਈ ਵਾਰ ਜਿੱਤ ਹਾਸਲ ਕੀਤੀ ਹੈ। 8ਵੀਂ ਜਮਾਤ ਦੀ ਵਿਦਿਆਰਥੀ ਸਨਿਗਧਾ ਕੈਲਿਫੋਰਨੀਆਂ ਦੇ ਸਾਣ ਦਿਯੋਗ 'ਚ ਰਹਿੰਦੀ ਹੈ। ਸਨਿਗਧਾ ਨੂੰ ਇਸ ਜਿੱਤ ਦੇ ਲਈ 30 ਹਜ਼ਾਰ ਡਾਲਰ ਨਕਦ, 1 ਟਰਾਫੀ, ਢਾਈ ਹਜ਼ਾਰ ਡਾਲਰ ਦੇ ਬੱਚਤ ਬਾਂਡ, 5000 ਦੀ ਸਕਾਲਰਸ਼ਿਪ, ਇਨਸਾਇਕਲੋਪੀਡੀਆ ਬਰੀਟਾਨਿਕਾ ਅਤੇ ਇਕ ਆਨਲਾਇਨ ਭਾਸ਼ਾ ਸਿਲੇਬਸ 'ਤੇ 26000 ਡਾਲਰ ਦੀ ਸੰਦਰਭ ਸਮਗਰੀ ਮਿਲੇਗੀ। ਫਲੋਰੀਡਾ ਦੇ ਆਰਲੈਂਡੋ ਦੀ 14 ਵਰ੍ਹਿਆਂ ਦੀ ਸਤੁਤੀ ਮਿਸ਼ਰਾ ਦੂਜੇ ਸਥਾਨ 'ਤੇ ਰਹੀ ਜਦਕਿ ਨਿਉਯੋਰਕ ਦੇ ਅਰਵਿੰਦ ਮਹਮਕਾਲੀ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰਤੀ ਮੂਲ ਦੇ 3 ਵਿਦਆਰਥੀ 278 ਕੋਮੀ ਮੁਕਾਬਲਿਆਂ 'ਚੋਂ ਅੰਤਿਮ ਦੌਰ 'ਚ ਹੋਣ ਵਾਲੇ 9 ਮੁਕਾਬਲਿਆਂ 'ਚ ਸ਼ਾਮਲ ਸਨ
66
« on: July 13, 2012, 03:51:59 PM »
ਅੱਜ ਇੰਟਰਨੈਟ ਦੇ ਯੁੱਗ 'ਚ ਫੇਸਬੁੱਕ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਫੇਸਬੁੱਕ ਰਾਹੀਂ ਕੁੜੀਆਂ ਮੁੰਡਿਆਂ ਨੂੰ ਅਤੇ ਮੁੰਡੇ ਕੁੜੀਆਂ ਨੂੰ ਦੋਸਤ ਬਣਾਉਣ 'ਚ ਰੁੱਝੇ ਰਹਿੰਦੇ ਹਨ। ਫੇਸਬੁੱਕ ਜਿਥੇ ਵੱਧ ਤੋਂ ਵੱਧ ਲੋਕਾਂ ਨਾਲ ਜੁੜਨ ਦੀ ਸਹੂਲਤਾ ਪ੍ਰਦਾਨ ਕਰ ਰਹੀ ਹੈ, ਉਥੇ ਕਈ ਪੁਆੜਿਆਂ ਦੀ ਜੜ੍ਹ ਵੀ ਬਣ ਰਹੀ ਹੈ। ਕਈ ਨੌਜਵਾਨ ਫਰਜੀ ਨਾਮ 'ਤੇ ਫੇਸਬੁੱਕ 'ਚ ਆਪਣੀ ਆਈ. ਡੀ. ਬਣਾ ਕੇ ਅਸ਼ਲੀਲ ਫੋਟੋਆਂ, ਫਿਲਮਾਂ ਆਦਿ ਲਗਾ ਕੇ ਅਸ਼ਲੀਲਤਾ ਪਰੋਸਦੇ ਹੀ ਨਹੀਂ ਬਲਕਿ ਹੋਰ ਨੌਜਵਾਨਾਂ ਨੂੰ ਫੈਲਾਉਣ ਲਈ ਉਕਸਾਉਂਦੇ ਹਨ। ਕਈ ਨੌਜਵਾਨ ਕੁੜੀਆਂ ਦੇ ਨਾਵਾਂ 'ਤੇ ਫੇਸਬੁੱਕ ਆਈ. ਡੀ. ਬਣਾ ਕੇ ਲੋਕਾਂ ਨੂੰ ਬੇਵਕੂਫ ਵੀ ਬਣਾਉਂਦੇ ਹਨ। ਫੇਸਬੁੱਕ 'ਤੇ ਅਸ਼ਲੀਲ ਕਮੈਂਟ ਲਿਖਣੇ ਤਾਂ ਆਮ ਜਿਹੀ ਗੱਲ ਹੈ। ਫੇਸਬੁੱਕ ਦੀ ਵਰਤੋਂ ਸਿਆਸੀ ਨੇਤਾ, ਲੇਖਕ, ਪੱਤਰਕਾਰ ਅਤੇ ਗਾਇਕ ਵੀ ਕਰ ਰਹੇ ਹਨ। ਫੇਸਬੁੱਕ 'ਤੇ ਕਈ ਮੁੰਡਿਆਂ ਵਲੋਂ ਕੁੜੀਆਂ ਦੀਆਂ ਫੋਟੋਆਂ ਨੂੰ ਅਸ਼ਲੀਲ ਬਣਾ ਕੇ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ
67
« on: July 13, 2012, 03:19:09 PM »
ਰੁਚੀ ਸੰਘਵੀ ਦੀ ਉਮਰ 23 ਸਾਲ ਸੀ ਜਦੋਂ ਉਹ ਸ਼ੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਵਿੱਚ ਪਹਿਲੀ ਮਹਿਲਾ ਇੰਜੀਨੀਅਰ ਬਣੀ । ਰੁਚੀ ਨੇ ਫੇਸਬੁੱਕ ਦੇ ਨਿਊਜ ਫੀਡ ਵਿਕਸਤ ਕੀਤੇ ਅਤੇ ਉਸਨੇ ਇਸ ਵੈੱਬਸਾਈਟ ਤੇ ਛੋਟੀ ਜਿਹੀ ਸ਼ੁਰੂਆਤ ਨਾਲ ਦੁਨੀਆਂ ਵਿੱਚ ਸਭ ਤੋਂ ਵੱਡਾ ਸੋ਼ਸ਼ਲ ਨੈਟਵਰਕ ਬਣਦੇ ਹੋਏ ਦੇਖਿਆ। ਸਿਲੀਕਨ ਵੈਲੀ ਕਿਹੇ ਜਾਂਦੇ ਅਮਰੀਕੀ ਆਈਟੀ ਸੈਕਟਰ ਵਿੱਚ ਸ਼ਾਨਦਾਰ ਕਾਮਯਾਬੀ ਹਾਸਿਲ ਕਰਨ ਵਾਲੀ ਰੁਚੀ ਦੱਸਦੀ ਹੈ ਕਿ ਉਸ ਜਦੋਂ ਉਸਨੇ ਇੰਜਨੀਅਰਿੰਗ ਕਰਨ ਦੀ ਸੋਚੀ ਦਾ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀਬੀਸੀ ਨਾਲ ਗੱਲ ਬਾਤ ਦੌਰਾਨ ਉਸਨੇ ਦੱਸਿਆ, ‘ ਲੋਕਾਂ ਨੇ ਮੈਨੂੰ ਪੁੱਛਿਆ ਕਿ ਮੈਂ ਆਪਣੀ ਆਸਤੀਨ ਚੜ੍ਹਾਂ ਕੇ ਕਿਸੇ ਫੈਕਟਰੀ ਵਿੱਚ ਕੰਮ ਕਰਨਾ ਚਾਹੁੰਦੀ ਹਾਂ ।’ ਰੁਚੀ ਕਹਿੰਦੀ ਹੈ ਇੱਕ ਔਰਤ ਅਤੇ ਇੱਕ ਇੰਜੀਨੀਅਰ ਹੋਣ ਦੇ ਨਾਤੇ ਮੈਨੂੰ ਕਰੀਅਰ ਵਿੱਚ ਅੱਗੇ ਵਧਣ ਦੀ ਮਦਦ ਮਿਲੀ । ਉਹ ਕਹਿੰਦੀ ਹੈ, ‘ ਇੰਜੀਨੀਅਰਿੰਗ ਨੂੰ ਲੈ ਕੇ ਲੋਕਾਂ ਦੀ ਸੋਚ ਬਦਲੀ ਹੈ ਅਤੇ ਹਾਲ ਸਾਲਾਂ ਇਸ ਕਿੱਤੇਵਿੱਚ ਕਾਫੀ ਫਰਕ ਆਇਆ ਹੈ। ’ ਭਾਰਤ ਵਿੱਚ ਜਨਮੀ ਰੁਚੀ ਦੇ ਮੁਤਾਬਿਕ ਸਿਲੀਕਨ ਵੈਲੀ ਵਿੱਚ ਹੁਣ ਕੰਪਨੀਆਂ ਮਹਿਲਾਂਵਾ ਅਤੇ ਪੁਰਸ਼ਾਂ ਨੂੰ ਇੱਕੋ ਜਿਹੀਆਂ ਸੁਵਿਧਾਵਾਂ ਦੇ ਰਹੀਆਂ ਹਨ ਤਾਂ ਕਿ ਕੰਮ ਅਤੇ ਨਿੱਜੀ ਜੀਵਨ ਵਿੱਚ ਆਸਾਨੀ ਨਾਲ ਸੰਤੁਲਨ ਕਾਇਮ ਰਹਿ ਸਕੇ । ਉਹ ਮੰਨਦੀ ਹੈ ਕਿ ਬੱਚਿਆਂ ਦੀ ਦੇਖਭਾਲ ਲਈ ਛੁੱਟੀਆਂ, ਕੰਮ ਦੀ ਲਚਕੀਲੀ ਸਿਫ਼ਟ ਅਤੇ ਦਫ਼ਤਰ ਵਿੱਚ ਬੱਚਿਆਂ ਦੀ ਦੇਖਭਾਲ ਲਈ ਸੁਵਿਧਾਵਾਂ ਕਾਫੀ ਫਾਇਦੇਮੰਦ ਹਨ। ਪਰ ਉਸਦਾ ਕਹਿਣਗ ਹੈ ਕਿ ਆਖਿਰਕਾਰ ਫੈਸਲਾ ਔਰਤਾਂ ਨੂੰ ਹੀ ਕਰਨਾ ਪਵੇਗਾ ਕਿ ਉਹ ਕੀ ਫੈਸਲਾ ਲੈਂਦੀਆਂ ਹਨ। ਉਹ ਕਹਿੰਦੀ ਹੈ, “ ਔਰਤਾਂ ਨੂੰ ਇਹ ਸਮਝਣਾ ਹੋਵੇਗਾ ਕਿ ਕੰਮ ਕਰਦੀ ਰਹਿ ਸਕਦੀਆਂ ਹਨ। ਬਹੁਤ ਸਾਰੀਆਂ ਔਰਤਾਂ ਗਰਭਵਤੀ ਹੋਣ ਤੋਂ ਪਹਿਲਾਂ ਹੀ ਕਦਮ ਪਿੱਛੇ ਹਟਾਉਣ ਲੱਗ ਜਾਂਦੀਆਂ ਹਨ । ਮੇਰਾ ਮੰਨਣਾ ਹੈ ਕਿ ਜਦ ਤੱਕ ਤੁਸੀ ਜਿੰਦਗੀ ਦੇ ਅਗਲੇ ਕਦਮ ਲਈ ਤਿਆਰ ਨਹੀਂ ਤਾਂ , ਤੁਹਾਨੂੰ ਡਟ ਕੇ ਕੰਮ ਕਰਨਾ ਚਾਹੀਦਾ ਹੈ।” ਫੇਸਬੁੱਕ ਵਿੱਚ ਆਪਣੇ ਸੁ਼ਰੂਆਤੀ ਦਿਨਾਂ ਵਿੱਚ ਰੁਚੀ ਨੇ ਅਮਰੀਕੀ ਸ਼ਹਿਰ ਪਾਲੋ ਅਲਟੋ ਵਿੱਚ ਇੱਕ ਚੀਨੀ ਰੈਸਤਰਾਂ ਦੇ ਉਪਰ ਇੱਕ ਛੋਟੇ ਜਿਹੇ ਦਫ਼ਤਰ ਵਿੱਚ ਕੰਮ ਕੀਤਾ । ਉਸਨੇ 2005 ਵਿੱਚ ਜਦੋਂ ਫੇਸਬੁੱਕ ਜੁਆਇਨ ਕੀਤੀ ਸੀ ਤਾਂ ਪਤਾ ਨਹੀਂ ਸੀ ਕਿ ਅੱਗੇ ਕੀ ਹੋਵੇਗਾ । ਰੁਚੀ ਨੇ 2010 ਵਿੱਚ ਫੇਸਬੁੱਕ ਛੱਡ ਦਿੱਤਾ ਸੀ ਅਤੇ ਆਪਣੇ ਪਤੀ ਨਾਲ ਮਿਲ ਕੇ ਕੋਵ ਨਾਂਮ ਦੀ ਆਪਣੀ ਕੰਪਨੀ ਸਥਾਪਿਤ ਕੀਤੀ ਸੀ । ਉਸਨੇ ਪਤੀ ਨੇ ਵੀ 2005 ਵਿੱਚ ਇੰਜੀਨੀਅਰਿੰਗ ਨਿਰਦੇਸ਼ਕ ਦੇ ਤੌਰ ਫੇਸਬੁੱਕ ਜੁਆਇਨ ਕੀਤੀ ਸੀ ।
ਫਰਵਰੀ 2012 ਵਿੱਚ ਕੋਵ ਨੂੰ ਡਰਾਪਬਾਕਸ ਨਾਂ ਦੀ ਕੰਪਿਊੂਟਰ ਡੇਟਾ ਸੇ਼ਅਰਿੰਗ ਕੰਪਨੀ ਨੇ ਖਰੀਦ ਲਿਆ ਅਤੇ ਰੁਚੀ 30 ਸਾਲ ਦੀ ਉਪਰ ਵਿੱਚ ਕੰਪਨੀ ਦੀ ਮੁਖੀ ਬਣ ਗਈ । ਫੇਸਬੁੱਕ ਹੁਣ ਜਨਤਕ ਖੇਤਰ ਦੀ ਕੰਪਨੀ ਬਣ ਗਈ ਹੈ ਤਾਂ ਰੁਚੀ ਕੁਝ ਸਲਾਹ ਦੇਣਾ ਚਾਹੁੰਦੀ ਹੈ ਕਿ ਫੇਸਬੁੱਕ ਨੂੰ ‘ ਤੇਜੀ ਨਾਲ ਅੱਗੇ ਵੱਧਦੇ ਹੋਏ ਅਤੇ ਧਾਰਨਾਵਾਂ ਨੂੰ ਤੋੜਣ ’ ਦੇ ਜ਼ਜ਼ਬੇ ਨੂੰ ਕਾਇਮ ਰੱਖਣਾ ਚਾਹੀਦਾ । ਫੇਸਬੁੱਕ ਸਬੰਧੀ ਉਹ ਕਹਿੰਦੀ ਹੈ “ ਹੁਣ ਇਹ ਕੰਪਨੀ ਪਹਿਲਾਂ ਵਰਗੀ ਨਹੀਂ , ਬਹੁਤ ਕੁਝ ਬਦਲ ਗਿਆ ਹੈ। ਦਰਅਸਲ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡੀ ਸੀਮਾਵਾਂ ਕੀ ਹਨ। ਅਸੀਂ ਫੈਸਲਾ ਕੀਤਾ ਕਿ ਅਸੀਂ ਅਜਿਹੀ ਥਾਂ ਬਣਾਂਵਾਗੇ ਜਿੱਥੇ ਲੋਕ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜੁੜਨ ਅਤੇ ਗੱਲ ਕਰ ਸਕਣ ।” ਦੁਨੀਆਂ ਭਰ ਵਿੱਚੋਂ ਇਸ ਸਮੇਂ 90 ਕਰੋੜ ਫੇਸਬੁੱਕ ਨਾਲ ਜੁੜੇ ਹਨ। ਰੁਚੀ ਨੇ ਦੋ ਹੋਰ ਇੰਜੀਨੀਅਰਾਂ ਨਾਲ ਮਿਲ ਕੇ ਨਿਊਜ ਫਡਿ ਨੂੰ ਵਿਕਸਤ ਕੀਤਾ ਸੀ । ਉਹ ਦੱਸਦੀ ਹੈ ਕਿ ਉਸਦਾ ਉਦੇਸ਼ ਗਤੀਸ਼ੀਲ ਅਤੇ ਵਿਸ਼ੇਸ਼ ਅਖਬਾਰ ਨੂੰ ਸਾਕਾਰ ਕਰਨਾ ਸੀ । ਜਦੋਂ ਨਿਊਜ ਫੀਡ ਸ਼ੁਰੂ ਕੀਤਾ ਸੀ ਤਾਂ ਫੇਸਬੁੱਕ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਸੰਖਿਆ ਇੱਕ ਕਰੋੜ ਸੀ , ਹੁਣ 90 ਕਰੋੜ ਲੋਕ ਫੇਸਬੁੱਕ ਨਾਲ ਜੁੜੇ ਹਨ। ਕੀ ਇਹ ਕੰਪਨੀ ਆਪਣੀ ਰਫ਼ਤਾਰ ਇਸ ਤਰ੍ਹਾਂ ਬਣਾਈ ਰੱਖ ਸਕਦੀ ਹੈ ਇਸ ਬਾਰੇ ਰੁਚੀ ਕਹਿੰਦੀ ਹੈ ਕਿ ਫੇਸਬੁੱਕ ਸਿਰਫ਼ ਦੂਜੇ ਸੋ਼ਸ਼ਲ ਮੀਡੀਆ ਪਲੇਟਫਾਰਮ ਵਰਗਾ ਨਹੀਂ । ਇੱਥੇ ਲੋਕ ਇੱਕ ਦੂਜੇ ਨਾਲ ਜੁੜਦੇ ਹਨ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਪਰਵਾਹ ਕਰਦੇ ਹਨ। ਇਹ ਕੋਈ ਅਸਥਾਈ ਪ੍ਰੋਡਕਟ ਨਹੀਂ ਹੈ। ਇਹ ਤੁਹਾਡੇ ਰਿਸ਼ਤੇ ਦੀ ਤਰ੍ਹਾਂ ਹੈ ਅਤੇ ਇਹ ਲਗਾਅ ਅਸਥਾਈ ਨਹੀਂ ਹੁੰਦਾ ।
68
« on: July 13, 2012, 03:05:52 PM »
ਦੁਨੀਆਂ ਦੀ ਸਭ ਤੋਂ ਉਚੀ ਪਰਬਤ ਚੋਟੀ ਮਾਊਂਟ ਐਵਰੈਸਟ ਜਿਸ ਨੂੰ ਸਰ ਕਰਨ ਲਈ ਗੱਭਰੂਆਂ ਨੂੰ ਮੌਤ ਹੋ ਹੱਥ ਧੋਣੇ ਪੈ ਜਾਂਦੇ ਹਨ ਪਰ ਜਾਪਾਨ ਦੀ 73 ਸਾਲਾ ਔਰਤ ਤਮਾਏ ਵਟਨਾਬੇ ]ਨੇ ਇਸ ਨੂੰ ਸਰ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ।
ਕੱਲ੍ਹ ਉਸਨੇ ਆਪਣਾ ਹੀ 10 ਸਾਲ ਪਹਿਲਾਂ ਬਣਾਇਆ ਰਿਕਾਰਡ ਤੋੜਿਆ । ਉਦੋਂ ਉਹ 63 ਦੀ ਉਮਰ ਵਿੱਚ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ (8848 ਮੀਟਰ) ਮਾਊਂਟ ਐਵਰੈਸਟ ਨੂੰ ਸਰ ਕੀਤਾ ਸੀ
69
« on: July 13, 2012, 02:40:48 PM »
ਭਾਰਤੀ ਕ੍ਰਿਕਟ ਟੀਮ ਦੇ ਪੰਜਾਬੀ ਸ਼ੇਰ ਯੁਵਰਾਜ ਸਿੰਘ ਬਹੁਤ ਜ਼ਲਦੀ ਹੀ ਮੈਦਾਨ 'ਤੇ ਉੱਤਰ ਸਕਦੇ ਹਨ। ਉਨ੍ਹਾਂ ਦੇ ਖੂਨ ਦੀ ਜਾਂਚ ਰਿਪੋਰਟ ਤੋਂ ਸਾਫ ਹੋ ਗਿਆ ਹੈ ਕਿ ਹੁਣ ਉਹ ਪੂਰੀ ਤਰ੍ਹਾਂ ਫਿੱਟ ਹਨ। ਮਿਲੀ ਜਾਣਕਾਰੀ ਮੁਤਾਬਕ ਯੁਵਰਾਜ ਦੀ ਸਕੈਨ ਰਿਪੋਰਟ ਵਿਚ ਕਾਫੀ ਸੁਧਾਰ ਸਾਹਮਣੇ ਆਇਆ ਹੈ, ਜਿਸ ਤੋਂ ਉਨ੍ਹਾਂ ਦਾ ਸਾਰਾ ਪਰਿਵਾਰ ਖੁਸ਼ ਹੈ। ਯੁਵਰਾਜ ਨੇ ਪਿਛਲੇ ਹਫਤੇ ਬੰਗਲੌਰ ਦੀ ਕੌਮੀ ਕ੍ਰਿਕਟ ਅਕੈਡਮੀ ਵਿਚ ਕੁਝ ਦਿਨ ਬਿਤਾਏ ਸਨ। ਉੱਥੇ ਦੀ ਮੈਡੀਕਲ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ। ਅਕੈਡਮੀ ਵਿਚ ਯੁਵਰਾਜ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਇਕ ਮੈਚ ਵਿਚ ਹਿੱਸਾ ਵੀ ਲਿਆ ਸੀ :happy:
70
« on: July 13, 2012, 02:13:33 PM »
ਜੇਕਰ ਇਨਸਾਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ 32 ਦੰਦ ਹੁੰਦੇ ਹਨ ਪਰ ਵਿਗਿਆਨਕਾਂ ਅਨੁਸਾਰ ਮੱਛਰਾਂ ਦੇ ਦੰਦ ਸਭ ਤੋਂ ਜ਼ਿਆਦਾ ਹੁੰਦੇ ਹਨ। ਉਨ੍ਹਾਂ ਦੀ ਖੋਜ ਅਨੁਸਾਰ ਮੱਛਰਾਂ ਦੇ 47 ਦੰਦ ਹੁੰਦੇ ਹਨ।
71
« on: July 13, 2012, 02:09:27 PM »
ਮਧੂਮੱਖੀਆਂ ਫੁੱਲਾਂ 'ਚੋਂ ਰਸ ਚੂਸ ਕੇ ਉਸ ਨੂੰ ਸ਼ਹਿਦ ਦੇ ਰੂਪ 'ਚ ਆਪਣੇ ਛੱਤਿਆਂ ਵਿਚ ਇਕੱਠਾ ਕਰਕੇ ਰੱਖਦੀਆਂ ਹਨ। ਇਹ ਸ਼ਹਿਦ ਦਵਾਈ ਦਾ ਕੰਮ ਕਰਦਾ ਹੈ। ਇਹ ਨਵਜੰਮੇ ਬੱਚਿਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਕਿਸੇ ਵੀ ਦਵਾਈ ਦੇ ਨਾਲ ਮਿਲ ਕੇ ਉਸ ਦੇ ਅਸਰ ਨੂੰ ਵਧਾ ਦਿੰਦਾ ਹੈ। ਸ਼ਹਿਦ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ। ਇਹ ਸ਼ਿਕੰਜਵੀ ਨਾਲ ਮਿਲ ਕੇ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਦਾ ਹੈ। ਸ਼ਹਿਦ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਚਮਕੀਲੀ ਤੇ ਜਵਾਨ ਬਣੀ ਰਹਿੰਦੀ ਹੈ। ਰੋਜ਼ਾਨਾ ਇਕ ਗਲਾਸ ਪਾਣੀ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਵਿਅਕਤੀ ਦੀ ਉਮਰ ਲੰਮੀ ਹੁੰਦੀ ਹੈ।
72
« on: July 12, 2012, 10:18:12 PM »
ਕਰੀਂ ਕਬੂਲ ਤੂੰ ਸਾਡੀ ਆਖਰੀ ਇਹ ਸਲਾਮ ਨੂੰ,
ਅਸੀਂ ਜਾਂਦੀ ਵਾਰ ਜੋ ਤੈਨੂੰ ਕਹਿ ਚਲੇ,
ਮਰ ਕੇ ਰਖੂਂ ਯਾਦ ਮੈਂ ਓਹ ਸਮਾਂ,
ਜਿਨਾ ਚਿਰ ਤੇਰੇ ਦਿਲ ਰਹਿ ਚਲੇ,
ਕਰੀ ਨਾ ਪਰਵਾਹ ਇਸ ਦੁਨੀਆਂ ਦੀ,
ਤੇਰੇ ਹਿਸੇ ਦੇ ਵੀ ਅਸੀਂ ਤਾਨੇ ਮੇਹਣੇ ਦੁਨੀਆਂ ਦੇ ਸਹਿ ਚਲੇ,
ਕਦੀ ਅਖ ਨਾ ਭਰੀਂ "ਦੀਪ"' ਸਾਡੀ ਯਾਦ ਚ, ਚਾਹੇ ਅਸੀਂ ਵਾਂਗ ਅਥਰੂ ਤੁਪਕਾ ਤੁਪਕਾ ਕਰ ਵਹਿ ਚਲੇ....
73
« on: July 10, 2012, 11:39:23 PM »
Asi Ishq De Vairi Aap Hoye.. Asi Khud Nu ZehAr Khawa Baithe... Jehri Mout Ton Loki Darde Ne... Us Mout Nu Meet Bana Baithe.... Is Ishq Ch Enne Fatt Khaade... Asi Apna Aap Gawa Baithe.... O Vela Hun Nahi Sathon Bhul Hona... Jis Vele Sajjna Tainu Chah Baithe......
74
« on: July 02, 2012, 09:54:23 PM »
ਹੁਣ ਆਖੋ ਭਾਵੇਂ ਮੁਜਰਿਮ ਜਾਂ ਸਮਝੋ ਤੁਸੀਂ ਗੁਨਹਗਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਚਿਰਾਂ ਤੋਂ ਸੀ ਜੋ ਇਨਕਾਰ ਜਿਹਾ ਅੱਜ ਹੋ ਗਿਆ ਇਕਰਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਜਾਪਦਾ ਏ ਇਹ ਜੱਗ ਸਾਰਾ ਆਪਣਾਂ ਜਿਹਾ ਨਹੀਂ ਹੁਣ ਕਿਸੇ ਨਾਲ ਤਕਰਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਓਹਦਾ ਹੱਸ ਕੇ ਕਹਿਣਾ ਜਾਨ - ਜਾਨ ਨਹੀਂ ਹੋਣਾ ਕਦੀ ਵੀ ਹੁਣ ਵਿਸਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ
:love: i love you deep so much :love:
75
« on: July 02, 2012, 03:00:11 AM »
choose 2 words for me..... I ____________ U 1. miss 2. kill 3. hate 4. love 5. like to talk with 6. don't wanna talk with 7. like 8. trust 9. wanna meet 10. wanna drink coffee with 11. wanna stay away from
76
« on: July 02, 2012, 02:54:33 AM »
ਕੁੜੀਆਂ ਤੇ ਮੰਤਰੀਆਂ ਦੇ ਨਾ ਲਾਰੇ ਮੁੱਕਦੇ . . .ਆਸ਼ਕ ਤੇ ਪੁਲਸੀਏ ਨਾਕਿਆਂ ਤੇ ਸੁੱਕਦੇ :he:
77
« on: July 02, 2012, 02:52:34 AM »
ਅੱਜ ਕਲ ਦੇ ਮੁੰਡੇਆਂ ਤੇ ਕੁੜੀਆਂ ਦਾ ਹਾਲ ਦੇਖ ਲੋ ਅਸੀਂ ਸਰਕਾਰੀ ਸਕੂਲ ਚ ਨਹੀ ਪੜਨਾ ਅਸੀਂ ਸਰਕਾਰੀ ਬੁਸ ਚ ਨਹੀ ਬੇਠਨਾ ਅਸੀਂ ਸਰਕਾਰੀ ਹਸਪਤਾਲ ਚ ਨਹੀ ਜਾਣਾ . ... . .
ਪਰ ਅਸੀਂ ਨੌਕਰੀ ਸਰਕਾਰੀ ਹੀ ਲੇਨੀ ਆ .
78
« on: June 30, 2012, 10:04:37 PM »
वो दीवारें वो तकिया वो मेज वो कलम ने, तेरे जाने के बाद, ग़र सहारा न दिया होता, तो आज इस कागज़ के टुकड़े पर, यूं एक नज़्म ने जन्म न लिया होता.. हर शब् में रोते रहने का, सबब न जानने वाले, ये आंसू यूं बेघर न होते, अगर नासूर, जो बन गया वोह ज़ख्म न दिया होता.. लोग यूं न मुझे दीवाना कहते, पागल समझते, मेरी ज़िन्दगी में तेरे लौट आने का, ग़र तूने भरम न दिया होता...
79
« on: June 30, 2012, 09:59:12 PM »
ਇਕ ਸ਼ਰਾਬੀ ਡਾਕਟਰ ਤੋਂ ਦਵਾਈ ਲੈਣ ਗਿਆ. ਡਾਕਟਰ ਕਹਿੰਦਾ,’’ ਦੇਖ ਬਈ ਅਮਲੀਆ, ਠੀਕ ਤਾਂ ਤੂੰ ਹੋ ਜਾਵੇਂਗਾ ਪਰ ਸ਼ਰਾਬ ਛਡਨੀ ਪਾਉਗੀ ..’’ ਸ਼ਰਾਬੀ ਸੋਚੀ ਪੈ ਗਿਆ. ਪੰਜ ਕੁ ਮਿੰਟ ਬਾਦ ਕਹਿੰਦਾ,’’ ਡਾਕਟਰ ਸਾਬ, ਗੁੜ ਤਾਂ ਖਾ ਸਕਦਾ?’’ ਡਾਕਟਰ,’’ ਹਾਂ ਹਾਂ....ਗੁੜ ਜਿਨਾ ਮਰਜੀ ਖਾ..’’’ ਸ਼ਰਾਬੀ,’’ ਪਾਣੀ ਪੀਣ ਦਾ ਤਾਂ ਕੋਈ ਡਰ ਨਹੀਂ ?’’ ਡਾਕਟਰ,’’ ਯਾਰ, ਹੱਦ ਹੋ ਗਈ, ਪਾਣੀ ਸਾਰੀ ਦੁਨਿਆ ਪੀਂਦੀ ਆ ..ਪਾਣੀ ਬਿਨਾ ਜਿਓਂਦਾ ਕਿਵੇਂ ਰਹੇਂਗਾ.?..ਪਾਣੀ ਜਿਨਾ ਮਰਜੀ ਪੀ..’’’ ਸ਼ਰਾਬੀ,’’ ਫਿਰ ਜੇ ਮੈਂ ਉਹੀ ਗੁੜ ਨੂੰ ਪਾਣੀ ਚ’ ਖੋਲ ਕੇ, ਉਸਦੀ ਸ਼ਰਾਬ ਕੱਡ ਲਵਾਂ ..ਫੇਰ ?.’’. ਡਾਕਟਰ ਚੁਪ...... ਸ਼ਰਾਬੀ (ਸਰਾਰਤ ਨਾਲ),’’ ਡਾਕਟਰ ਸਾਬ,,ਫਰਕ ਤਾਂ ਅੱਗ ਦਾ ਹੀ ਆ’’’ ਡਾਕਟਰ 10-15 ਮਿੰਟ ਸੋਚ ਕੇ ਕਹਿੰਦਾ,’’ ਚੱਲ ਮੰਨ ਲੈ ਤੂੰ ਥੱਲੇ ਖੜਾ ਅਤੇ ਮੈਂ ਉਪਰ ਪੰਜਵੀ ਮੰਜਿਲ ਤੇ’ ਖੜਾ ‘’ ਸ਼ਰਾਬੀ,’’ ਅਛਾ...’’’ ਡਾਕਟਰ,’’ ਮੈਂ ਤੇਰੇ ਸਿਰ ਉੱਤੇ ਇਕ ਪਾਣੀ ਦਾ ਗਿਲਾਸ ਡੋਲ ਦੇਵਾਂ, ਤੈਨੂੰ ਕੁਝ ਹੋਊ ?’’ ਸ਼ਰਾਬੀ,’’ ਲੈ ਦੱਸ...ਮੈਨੂੰ ਕੀ ਹੋਣਾ ??....ਮੇਰੀ ਘਰਵਾਲੀ ਮੇਰੇ ਤੇ’ ਰੋਜ ਬਾਲਟੀ ਪਾਣੀ ਦੀ ਮਾਰ ਕੇ ਸਵੇਰੇ ਉਠਾਉਂਦੀ ਆ, ਮੈਨੂੰ ਤਾਂ ਉਦੋਂ ਕੁਝ ਨਹੀਂ ਹੁੰਦਾ..’’ ਡਾਕਟਰ,’’ ਜੇ ਮੈਂ ਉਪਰੋਂ ਮੁਠੀ ਮਿੱਟੀ ਦੀ ਤੇਰੇ ਸਿਰ ਚ’ ਮਾਰਾ ....ਫੇਰ ਕੁਝ ਹੋਉਗਾ ??’’ ਸ਼ਰਾਬੀ,’’ ਨਾ ਜੀ...ਮਿੱਟੀ ਨੇ ਤਾਂ ਹਵਾ ਚ’ ਖਿਲਰ ਜਾਣਾ ..’’ ਡਾਕਟਰ,’’ ਹੁਣ ਜੇ ਉਹੀ ਮਿੱਟੀ ਵਿਚ ਪਾਣੀ ਘੋਲ ਕੇ, ਉਸਦੀ ਇੱਟ ਬਣਾ ਕੇ , ਪੰਜਵੀ ਮੰਜਿਲ ਤੋਂ ਤੇਰੇ ਸਿਰ ਵਿਚ ਮਾਰਾ.....ਫੇਰ?’’ ਸ਼ਰਾਬੀ ਚੁਪ...... . . . ਡਾਕਟਰ,’’ ਨਾ ਹੁਣ ਬੋਲ .......ਫਰਕ ਤਾਂ ਅੱਗ ਦਾ ਹੀ ਆ....’’’
80
« on: June 30, 2012, 09:53:17 PM »
us insaan se zyaada badnaseeb is dunia me kaun hoga... . . . . . . . . jiski maggi me masala na nikle :sad:
|