November 22, 2024, 12:45:15 AM

Show Posts

This section allows you to view all posts made by this member. Note that you can only see posts made in areas you currently have access to.


Messages - jass_cancerian

Pages: 1 [2] 3 4 5 6 7 ... 11
21
ਮਹਿਕ ਉਸਦੀ ਜਦ ਹਵਾ ਦੇ ਵਿਚ ਘੁਲ ਕੇ ਆ ਮਿਲੀ, 
ਜਾਪਿਆ ਫਿਰ ਬਹਿਸ਼ਤ ਸਾਰੀ ਦੀ ਸਾਰੀ ਮਿਲ ਗਈ,
ਗਮ ਨਹੀਂ ਹੋਣਾ ਜੇ ਮਰਨੋਂ ਬਾਅਦ ਨਾਂ ਮਿਲਿਆ ਖੁਦਾ,
ਜੀਂਦਿਆਂ ਜਦ ਰਬ ਦਾ ਤੂੰ ਰੂਪ ਸਜਨੀਏਂ ਮਿਲ ਗਈ.......j@$$

22

ਅਜ ਕੋਲ ਅਾ ਕੇ ਵੀ ਉਹ ਅਾਈ ਨਾਂ ਲਗੀ,
ਫੇਰ ਵੀ ਤਾਂ ਉਹ ਪਰ ਪਰਾਈ ਨਾਂ ਲਗੀ.....j@$$
[/color][/s][/size]

23

superb  :won: :won:


Many many thx...,

...
ghaint aaa ...hun e copy krke janta nu msgs bhejdaa aaa  :excited: :excited:


Many many thx.....,

24
ਸਭ ਨੂੰ ਹੀ ਇਹ ਉਮੀਦ ਸੀ ਕੇ ਮੈਂ ਬੋਲਾਂਗਾ ਉਸਦੇ ਖਿਲਾਫ਼,
*ਚੁੱਪ ਰਹਿ ਕੇ ਪਰ ਮੈਂ ਤਾਂ ਉਹਦੀ ਹਮਾਇਤ ਕਰ ਆਇਆ,
*ਕਿਸ ਤਰਾਂ ਉਸਦੇ ਬਿਨਾਂ ਮੈਂ ਰਹਿੰਦਾ ਹਾਂ ਹਰ ਵਕਤ ਬੁਝਿਆ ਜਿਹਾ
*ਇੱਕ ਬੁਝਿਆ ਦੀਵਾ ਉਸਦੀ ਦਹਿਲੀਜ਼ ਤੇ ਰਾਤ ਨੂੰ ਚੁੱਪ ਚਾਪ ਮੈਂ ਪਰ ਧਰ ਆਇਆ
.......j@$$

25
ਸ਼ੇਅਰ  ਦੇ ਲਫ਼ਜ਼ ਅਪਣੇ ਆਪ ਆ ਜਾਂਦੇ ਨੇ ਕਾਗਜ਼ ਤੇ,
ਜਦ ਵੀ ਮੇਰਿਆਂ ਹੋਠਾਂ ਤੇ ਉਸ ਦਾ ਨਾਮ ਹੁੰਦਾ ਹੈ,
ਚੁਰਾਉਂਦੀ  ਤਾਂ ਹੈ ਕੋਈ ਹੋਰ ਹੈ ਆ ਕੇ ਨੀਂਦ ਰਾਤਾਂ ਦੀ,
ਇਹ ਸੁਪਨਾ ਤਾਂ ਵਿਚਾਰਾ ਮੁਫ਼ਤ ਵਿਚ ਬਦਨਾਮ ਹੁੰਦਾ ਹੈ.....j@$$
[/color][/size]

26
ਬਾਰ ਖੜਕਾਵੇ ਕੋਈ ਤਾਂ ,ਜਾਪਦਾ ਉਹ ਆ ਗਈ,
ਦੇਖਿਆ ਜਦ ਸਾਹਮਣੇ,ਕੋਈ ਹੋਰ ਹੁੰਦੀ ਘੂਰਦੀ,
ਘੁੱਟ ਕੇ ਗਲਵਕੜੀ ਉਸ ਨੂੰ ਮੈਂ ਇੱਕ ਦਮ ਪਾ ਲਈ,
ਮਿਲ ਗਈ ਸੁਪਨੇ ਚ ਰਾਤੀਂ, ਜਦ ਉਹ ਸਜਨੀ ਦੂਰ ਦੀ......j@$$

27
ਤੇਰੀ ਮੇਰੀ ਇਕ ਕਹਾਣੀ,ਸਾਂਝ ਅਪਣੀ ਇੰਨੀ ਡੂੰਘੀ ਜਿੱਦਾਂ ਸਾਗਰ ਵਿਚਲਾ ਪਾਣੀ,
ਤੇਰੀ ਮੇਰੀ ਪੀੜ ਹੈ ਇੱਕੋ,ਦਰਦ ਅਸਾਂ ਨੇ ਨਿੱਤ ਨੇ ਵੰਡੇ,ਨਿਤ ਵਹਾਇਆ ਅੱਖੋਂ ਪਾਣੀ,
ਤੇਰੀ ਮੇਰੀ ਮਰਜ਼ੀ ਇੱਕ ਹੈ,ਇਕਠੇ ਇਕਠੇ ਤੁਰਨਾ ਚਾਹੀਏ ,ਇਕਠੇ ਵਾਰ ਦੇਈਏ ਜ਼ਿੰਦਗਾਨੀ,
ਤੇਰੀ ਮੇਰੀ ਸੋਚ ਹੈ ਇੱਕੋ,ਤੂੰ ਵੀ ਚਾਹੇਂ ਮੰਜ਼ਿਲ ਪਾਉਣੀ, ਮੈਂ ਵੀ ਚਾਹਾਂ ਨਵੀਂ ਰਵਾਨੀ,
ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂੰ ਹੋਵੇ,ਮੇਰੀ ਅੱਖ ਚੋਂ ਵਹਿੰਦਾ ਪਾਣੀ,
ਤੇਰੀ ਮੇਰੀ ਖੁਸ਼ੀ ਹੈ ਇੱਕੋ,ਤੈਨੂੰ ਖੁਸ਼ ਵੇਖਣ ਦੀ ਖਾਤਿਰ ਮੈਂ ਦੇਵਾਂ ਹਰ ਇੱਕ ਕੁਰਬਾਨੀ,
ਤੇਰੀ ਮੇਰੀ ਐਸੀ ਜੋੜੀ,ਤੂੰ ਤੇ ਮੈਂ ਜੇ ਨਾਲ ਹੋਈਏ ਤਾਂ ਕੋਈ ਨਾਂ ਹੋਵੇ ਸਾਡਾ ਸਾਨੀ.....j@$$

28
changed the style coz u asked for it...,

ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,
ਕੋਲ ਬਹਿ ਕੇ ਇਸ ਤਰਾਂ ਫਿਰ ਬਾਤ ਹੋਏ ਨਾਂ ਹੋਏ,
ਦਿਲ ਕਰੇ ਮੈਂ ਤੇਰੇ ਸ਼ਰਬਤੀ ਨੈਣਾਂ ਨੂੰ ਤੱਕਦਾ ਹੀ ਰਹਾਂ,
ਤੇਰਿਆਂ ਨੈਣਾਂ ‘ਚ ਫਿਰ ਇਹ ਝਾਤ ਹੋਏ ਨਾਂ ਹੋਏ,
ਹਰ ਤਰਫ ਹੀ ਕਿਸ ਤਰਾਂ ਮਿੱਠੀ ਨਸ਼ੀਲੀ ਮਹਿਕ ਹੈ,
ਹਰ ਕਿਸੇ ਦੇ ਲੇਖਾਂ ‘ਚ ਇਹ ਸੌਗਾਤ ਹੋਏ ਨਾਂ ਹੋਏ,
ਕੋਈ ਵੀ ਲਮਹਾ ਅਜਾਈਂ ਜਾਣ ਦੇਣਾ ਹੈ ਨਹੀਂ,
ਹੋ ਸਕਦਾ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ........j@$$

29
ਆਪਣੇ ਦਿਲ ਨੂੰ ਸਾਡੇ ਨਾਲ ਲਗਾ ਕੇ ਤਾਂ ਦੇਖੋ,
ਮੁਹੱਬਤ ਕੀ ਹੈ, ਆਜ਼ਮਾ ਤੇ ਤਾਂ ਦੇਖੋ,
ਚੰਨ ਵੀ ਬਸ ਦੇਖਦਾ ਹੀ ਰਹਿ ਜਾਏਗਾ,
ਆਪਣੇ ਚਿਹਰੇ ਤੋਂ ਪਰਦਾ ਹਟਾ ਕੇ ਤਾਂ ਦੇਖੋ,
ਕੰਡੇ ਫੁਲ ਬਣ ਜਾਣਗੇ ,ਇੱਕ ਸ਼ਰਤ ਹੈ ਮਗਰ,
ਆਪਣੀਆਂ ਜ਼ੁਲਫਾਂ ਇਹਨਾਂ ਨੂੰ ਲਗਾ ਕੇ ਤਾਂ ਦੇਖੋ,
ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,
ਆਪਣੇ ਹਥਾਂ ਨਾਲ ਮੈਨੂੰ ਪਿਲਾ ਕੇ ਤਾਂ ਦੇਖੋ.....j@$$
[/color][/size]

30
ਮਨ ਚੋਂ ਮੇਰੇ ਸ਼ਿਕਵੇ ਸਾਰੇ ਤੇ ਸਾਰੇ ਹੀ ਫਿਕਰ ਗਏ ਨੇ,

ਅਪਣੇ ਅਤੇ ਪਰਾਏ ਸਭ ਹੀ ਜਦ ਤੋਂ ਮੈਨੂੰ ਵਿਸਰ ਗਏ ਨੇ,

ਬੜੇ ਹੀ ਸੁਪਨੇ ਮਨ ਵਿਚ ਲੈ ਕੇ ਜੀਵਨ ਦਾ ਰਾਹ ਚੁਣਿਆ ਹੈ ਸੀ,

ਜੱਗ ਦੇ ਭੀੜ ਭੱੜਕੇ ਅੰਦਰ ਪਰ ਉਹ ਸੁਪਨੇ ਸਾਰੇ ਬਿਖਰ ਗਏ ਨੇ.....j@$$
[/color][/size]

31
ਗਿਰ ਕੇ ਟੀਸੀ ਤੋਂ ਤਾਂ ਸਭ ਰਿਸ਼ਤੇ ਹੀ ਹੋਏ ਚੂਰ ਨੇ,
ਫੇਰ ਵੀ ਉਹਨਾਂ ਦੀ ਕੁਝ ਪਹਿਚਾਨ ਬਾਕੀ ਹੈ ਅਜੇ,
ਤੂੰ ਹੈ ਤੇਰੇ ਨਾਲ ਸਾਰੇ ਜੱਗ ਦੀ ਰੌਣਕ ਵੀ ਹੈ,
ਫੇਰ ਵੀ ਕਿਉਂ ਦੂਰ ਤੱਕ ਸੁੰਨਸਾਨ ਬਾਕੀ ਹੈ ਅਜੇ,
ਕਿਸ ਤਰਾਂ ਬੱਤੀ ਬੁਝਾਵਾਂ ਬੰਦ ਕਰਾਂ ਬੂਹੇ ਕਿਵੇਂ,
ਲੈ ਕੇ ਆਉ ਮਹਿਕ ਜੋ ਮਹਿਮਾਨ ਬਾਕੀ ਹੈ ਅਜੇ,
ਧਾਰ ਕੇ ਤੂੰ ਰੂਪ ਫੁੱਲਾਂ ਦਾ ਹੀ ਆ ਜਾ ਘਰ ਮੇਰੇ,
ਤਰਸਦਾ ਖੁਸ਼ਬੂ ਲਈ ਗੁਲਦਾਨ ਬਾਕੀ ਹੈ ਅਜੇ.....j@$$
[/color][/size]

32
ਦਿਲ ਦਾ ਸੌਦਾ ਇੱਕ ਵਾਰੀ, ਉਹੀ ਪਹਿਲਾ ਉਹੀ ਆਖਿਰ,
ਜੋ ਦਿਲ ਦਿੱਤਾ ਗਿਆ,ਵਾਪਿਸ ਉਹ ਪਰਤਾਇਆ ਨਹੀਂ ਜਾਂਦਾ,
ਅਨੋਖਾ ਪਿਆਰ ਦਾ ਸੁਰ ਹੈ,ਇਹਦੀ ਸਰਗਮ ਹੀ ਵਖਰੀ ਏ,
ਇਹ ਨਿਆਰਾ ਗੀਤ ਹਰ ਬੰਦੇ ਤੋਂ,ਗਾਇਆ ਨਹੀਂ ਜਾਂਦਾ,
ਕਦੇ ਪਿਆਰਾਂ ਦੀ ਦੁਨੀਆਂ ਵਿਚ,ਨਫਾ ਘਾਟਾ ਨਹੀਂ ਹੁੰਦਾ,
ਜਿੰਨਾਂ ਵੀ ਪਿਆਰ ਵੰਡ ਦੇਈਏ,ਕਦੇ ਜ਼ਾਇਆ ਨਹੀਂ ਜਾਂਦਾ,
ਹਮੇਸ਼ਾ ਦੂਰ ਰਖਿਆ ਸਾਨੂੰ,ਆਪਣੀ ਆਪਣੀ ਹਾਉਮੈ ਨੇ,
ਨਾਂ ਉਸ ਤੋਂ ਆਇਆ ਜਾਂਦਾ ਏ,ਨਾਂ ਮੈਥੋਂ ਜਾਇਆ ਜਾਂਦਾ ਏ,
ਹੁਣ ਤੱਕ ਚੰਗੀ ਨਿਭਾ ਲਈ ਹੈ,ਮੇਰੇ ਸਭ ਯਾਰ ਕਹਿੰਦੇ ਨੇ,
ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨਹੀਂ ਜਾਂਦਾ.....j@$$
[/color]

33
ਜ਼ਖਮ ਕੁਝ ਤਾਂ ਉਹ ਮਿਲੇ ਜੋ ਬਣ ਗਏ ਨਾਸੂਰ ਸੀ,
ਜ਼ਖਮ ਕੁਝ ਹੌਲੀ ਹੌਲੀ ਭਰਦੇ ਭਰਦੇ ਭਰ ਗਏ,
ਇਹ ਭੁਲੇਖਾ ਉਸ ਨੂੰ ਕੇ ਸਾਡਾ ਉਸ ਬਿਨ ਸਰਨਾ ਨਹੀਂ,
ਪਰ ਕੰਮ ਸਾਰੇ ਹੀ ਉਸ ਬਿਨ ਸਰਦੇ ਸਰਦੇ ਸਰ ਗਏ.....j@$$

34
ਮੇਰੇ ਤੇ ਉਸ ਕੁੜੀ ਦੇ ਰਿਸ਼ਤੇ ਦਾ ਕਿਹੜਾ ਨਾਮ ਹੈ,
ਜੋ ਨਾ ਬਣੀ ਆਪਣੀ ਪਰ ਆਪਣੀ ਲਗਦੀ ਰਹੀ.....j@$$

35
ਬਹੁਤ ਸਮਾ ਬੇਚੈਨ ਕੀਤਾ ਦੇਖ ਲੈ ਮੈਨੂੰ ਇਹਨਾਂ ਨੇ ,

ਚੈਨ ਮੈਨੂੰ ਮਿਲ ਗਿਆ ਹੁਣ ਖਤ ਤੇਰੇ ਜਲਾ ਕੇ....j@ss

36
ਉਹ ਨਹੀਂ ਮਿਲੀ ਤਾਂ ਉਸ ਦੀ ਯਾਦ ਨੂੰ ਗਲ ਲਾ ਲਿਆ,
ਜ਼ਿੰਦਗੀ ਦੇ ਨਾਲ ਇਉਂ ਹੀ ਮਕਰ ਹਾਂ ਕਰਦੇ ਰਹੇ,
ਜਾਣਦੇ ਸਾਂ ਕੋਲ ਉਸ ਦੇ ਹੌਸਲਾ ਨਾਂ ਮਿਲਣ ਦਾ,
ਫਿਰ ਵੀ ਉਸ ਦੇ ਸ਼ਹਿਰ ਤੀਕਰ ਸਫ਼ਰ ਹਾਂ ਕਰਦੇ ਰਹੇ......j@ss

37
ਉਸ ਦਿਆਂ ਨੈਣਾਂ ‘ਚ ਜਦ ਤਸਵੀਰ ਮੇਰੀ ਹੈ ਹਜ਼ੂਰ,
ਫੇਰ ਵੀ ਕਿਉਂ ਭਟਕਣਾ ਤਕਦੀਰ ਮੇਰੀ ਹੈ ਹਜ਼ੂਰ.......jass

38
Bahut sohna likhiya mr jass

thx a lot for compliments......,

...
bohut bohut shukriya.....,

39
ਲੰਘ ਗਏ ਨੇ ਕੋਲ ਦੀ ਸਾਰੇ ਦੇ ਸਾਰੇ ਕਾਫਿਲੇ,
 ਭਟਕਦੇ ਰਾਹੀ ਨੂੰ ਤਾਂ ਹੁਣ ਤੱਕ ਵੀ ਉਸ ਦੀ ਆਸ ਹੈ....jass
[/color]

40
[
size=18pt]ਪਲ ਚ ਜੋ ਆਪਣੇ ਬਣੇ ਪਲ ਵਿਚ ਬਿਗਾਨੇ ਹੋ ਗਏ,
 ਫੇਰ ਵੀ ਭੁੱਲਦੇ ਨਾਂ ਉਹ ਭਾਵੇਂ ਜ਼ਮਾਨੇ ਹੋ ਗਏ....jass
[/size]

Pages: 1 [2] 3 4 5 6 7 ... 11