November 22, 2024, 03:25:08 AM

Show Posts

This section allows you to view all posts made by this member. Note that you can only see posts made in areas you currently have access to.


Topics - jass_cancerian

Pages: 1 2 3 4 [5] 6
81
ਕੱਚ ਦਾ ਰਿਸ਼ਤਾ ਸੀ ਜਿਹੜਾ ਚੂਰ ਦੇਖੋ ਹੋ ਗਿਆ,
ਜ਼ਖਮ ਜੋ ਉਹ ਦੇ ਗਈ ਨਾਸੂਰ ਦੇਖੋ ਹੋ ਗਿਆ,
ਹੈਨ ਕੁਝ ਰਿਸ਼ਤੇ ਜੋ ਟੁੱਟ ਕੇ ਸਾਥ ਛੱਡਦੇ ਹੀ ਨਹੀਂ,
ਪੱਖ ਉਸ ਦਾ ਫੇਰ ਅਸਾਂ ਤੋਂ ਪੂਰ ਦੇਖੋ ਹੋ ਗਿਆ,[/center

82
ਦੇਖ ਮੰਜ਼ਿਲ ਦੇ ਜਦ ਵੀ ਕਰੀਬ ਆ ਗਏ,
ਸਾਡੇ ਰਾਹਾਂ ਚ ਭੈੜੇ ਨਸੀਬ ਆ ਗਏ,
ਖੁਦ ਨਾਂ ਮਾਣੀ ਨਾ ਮਾਨਣ ਹੀ ਦਿੱਤੀ ਮਹਿਕ,
ਹਰ ਕਦਮ ਤੇ ਐਸੇ ਰਕੀਬ ਆ ਗਏ,
ਨਾਂ ਬਣੇ ਆਪਣੇ, ਨਾਂ ਪਰਾਏ ਬਣੇ,
ਕੁਝ ਕੁ ਰਿਸ਼ਤੇ ਸੀ ਐਸੇ ਅਜੀਬ ਆ ਗਏ,
ਹੈ ਮੇਰੀ ਮੌਤ ਕਿੰਨੀ ਹੀ ਭਾਗਾਂ ਭਰੀ,
ਕਿਸ ਤਰਾਂ ਨੇ ਉਹ ਮੇਰੇ ਕਰੀਬ ਆ ਗਏ,

83
ਸੀ ਬੜੀ ਖਲਕਤ ਜੁੜੀ ਤੇ ਸਨ ਬੜੇ ਲੋਕੀਂ ਮਿਲੇ,
ਭਾਲ ਸੀ ਜਿਸਦੀ ਅਸਾਂ ਨੂੰ ਇੱਕ ਬਸ ਸੋਈ ਨਾਂ ਸੀ,
ਭਾਲਦੇ ਫੁੱਲਾਂ ਨੂੰ ਸਾਂ ਐਪਰ ਸਦਾ ਕੰਡੇ ਮਿਲੇ,
ਕਟ ਰਹੇ ਐਸੀ ਫਸਲ ਜੋ ਕਦੇ ਅਸਾਂ ਬੋਈ ਨਾਂ ਸੀ,

84
ਜੇ ਨਹੀਂ ਮਿਲਣਾ ਕਦੇ ਭਗਵਾਨ ਦੇ ਵਾਂਗੂੰ,
ਮਿਲ ਪਿਆ ਕਰ ਸਾਨੂੰ ਫਿਰ ਇਨਸਾਨ ਦੇ ਵਾਂਗੂੰ,
ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ,
ਦਰ ਤੇਰੇ ਆ ਗਏ ਹਾਂ ਚਾਹਵਾਨ ਦੇ ਵਾਗੂੰ,

85
ਮੈਂ ਹਾਂ ਰਾਹੀ ਪਿਆਰ ਦਾ ਤੇ ਪਿਆਰ ਸਭ ਨੂੰ ਹੀ ਕਰਾਂ,

ਮੈਂ ਨਹੀਂ ਇਹ ਜਾਣਦਾ ਕੇ ਕੀ ਗਲਤ ਹੈ ਕੀ ਸਹੀ,

ਵਾਰ ਦਿੱਤੀ ਜਿੰਦ ਉਸਤੋਂ ਮੁਸਕੁਰਾ ਜੋ ਮਿਲ ਗਿਆ,

ਮੈਂ ਕਦੀ ਨਾਂ ਸੋਚਿਆ ਕਿ ਇਹ ਗਲਤ ਹੈ ਜਾਂ ਸਹੀ,

86
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ,
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ,
ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ,
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ,
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ,
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ,
[/size] [/color]


87
ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ,
ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ,
ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ,
ਤੁਹਾਡੇ ਦਿਲ ਤੇ ਮੇਰਾ ਇਖਤਿਆਰ ਥੋੜੀ ਹੈ,
ਮੈਨੂੰ ਵੀ ਨੀਂਦ ਨਾਂ ਆਵੇ ਉਸ ਨੂੰ ਵੀ ਚੈਨ ਨਾਂ ਹੋਵੇ,
ਸਾਡੇ ਵਿੱਚ ਭਲਾ ਇੰਨਾ ਪਿਆਰ ਥੋੜੀ ਹੈ,
ਪੱਤਝੜ ਹੀ ਲਭਦੀ ਰਹਿੰਦੀ ਹੈ ਹਰ ਜਗਾ ਮੈਨੂੰ,
ਮੇਰੀ ਤਲਾਸ਼ ਚ ਪਾਗਲ ਬਹਾਰ ਥੋੜੀ ਹੈ,
ਪਤਾ ਨਹੀਂ ਕੌਣ ਇਥੇ ਸੱਪ ਬਣ ਕੇ ਡਸ ਜਾਵੇ,
ਇਥੇ ਕਿਸੇ ਦਾ ਕੋਈ ਇਤਬਾਰ ਥੋੜੀ ਹੈ,


88
ਦੇਖ ਕੇ ਪਹਿਚਾਨਣਾ ਤਾਂ ਕੀ ਸੀ ਉਸ ਨੇ,
ਦੇਖਿਆਂ ਬਿਨਾਂ ਹੀ ਤੁਰ ਗਈ,ਇਹੋ ਕਹਿਰ ਹੈ,
ਜੀਣ ਨਾਂ ਦੇਵੇ ,ਤੇ ਨਾਂ ਇਹ ਮਰਨ ਹੀ ਦੇਵੇ,
ਮਹਿਕ ਉਸ ਦੀ ਦੇ ਗਈ ਐਸਾ ਜ਼ਹਿਰ ਹੈ,

89
ਛਾ ਗਈ ਹੈ ਧੁੰਦ ਭਾਵੇਂ ਸੰਘਣੀ ਚਾਰੇ ਚੁਫੇਰੇ,
ਆ ਰਹੇ ਫਿਰ ਵੀ ਨਜ਼ਰ ਨੇ ਨੈਣ ਤੇਰੇ ਨਕਸ਼ ਤੇਰੇ,

90
ਉਹ ਜਦੋਂ ਮੇਰੀ ਕਹਾਣੀ ਦਾ ਹੁੰਗਾਰਾ ਬਣ ਗਈ,
ਹੋਰਨਾਂ ਵਰਗੀ ਸੀ ਉਹ ਤਾਂ, ਪਰ ਨਿਆਰੀ ਬਣ ਗਈ,
ਕੁਝ ਨਾਂ ਕੁਝ ਤਾਂ ਜਾਦੂ ਉਸ ਦੇ ਕੋਲ ਕੋਈ ਹੈ ਜ਼ਰੂਰ,
ਜਿਸ ਦੇ ਕੋਲ ਉਹ ਬੈਠੀ, ਉਸ ਦੀ ਹੀ ਪਿਆਰੀ ਬਣ ਗਈ,
[/size][/b][/color]

91
ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,
ਕੋਲ ਬਹਿ ਕੇ ਇਸ ਤਰਾਂ ਫਿਰ ਬਾਤ ਹੋਏ ਨਾਂ ਹੋਏ,
ਕੋਈ ਵੀ ਲਮਹਾ ਅਜਾਈਂ ਜਾਣ ਦੇਣਾ ਹੈ ਨਹੀਂ,
ਕੀ ਕਹਾਂ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ,

92
ਅਸੀਂ ਵਾਅਦੇ ਦੇ ਕੱਚੇ ਨਹੀਂ,ਸਾਨੂੰ ਬੇਸ਼ੱਕ ਪਰਖ ਲਓ,
ਰਹਾਂਗੇ ਆਖਰੀ ਦਮ ਤੱਕ ਤੁਹਾਡੇ ਬਾ-ਵਫਾ ਬਣ ਕੇ,
ਬੁਰਾ ਕੀਤਾ ਹੈ ਤੂੰ ਬੇਸ਼ੱਕ, ਫੇਰ ਵੀ ਹੋਵੇ ਭਲਾ ਤੇਰਾ,
ਅਸਾਡੇ ਲਬ ਤੇ ਆਉਂਦੀ ਬਦ-ਦੁਆ, ਵੀ ਹੈ ਦੁਆ ਬਣ ਕੇ,
[/b][/size][/color]

93
ਤੇਰੀ ਹੀ ਮੁਸਕਾਨ ਵਾੰਗੂ ਦਿਸ ਰਹੇ ਨੇ ਫੁਲ ਖਿਲੇ,
ਸਾਨੂੰ ਤਾਂ ਹਰ ਫੁੱਲ ਵਿੱਚੋਂ ਮਹਿਕ ਤੇਰੀ ਹੀ ਮਿਲੇ,
ਹੌਸਲਾ ਇੱਕ ਵਾਰ ਕਰ ਕੇ ਨਾਲ ਤੂੰ ਤੁਰ ਤਾਂ ਸਹੀ,
ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ,

94
ਵਕਤ ਤੇ ਤਕਦੀਰ ਦੋਵੇਂ ਜਦ ਕਦੇ ਵੀ ਮਿਲ ਗਏ,
ਜ਼ਿੰਦਗਾਨੀ ਦੇ ਚਮਨ ਵਿਚ ਫੁੱਲ ਹੀ ਫੁੱਲ ਖਿਲ ਗਏ,
ਡਰਦੀ ਡਰਦੀ ਨਾਲ ਮੇਰੇ ਜਦ ਉਹ ਆ ਕੇ ਖੜ੍ਹ ਗਈ,
ਦੋਖੀਆਂ ਦੇ ਧਰਤੀ ਤੇ ਜੰਮੇ ਪੈਰ, ਦੇਖੋ ਫਿਰ ਹਿਲ ਗਏ,
[/size][/color]

95
ਫਾਸਲਾ ਕੁਝ ਲੋਕਾਂ ਤੋਂ ਜੇ ਕਰ ਬਣਾ ਕੇ ਰੱਖਿਆ,
ਫਾਸਲਾ ਪਰ ਕੁਝ ਲਈ ਸਾਰਾ ਮਿਟਾ ਕੇ ਰੱਖਿਆ,
ਬੇਵਫਾਈ ਦਾ ਮੇਰੇ ਸਿਰ ਇਲਜ਼ਾਮ ਨਾਂ ਲਾ,
ਹਰ ਵਕਤ ਤੈਨੂੰ ਹੀ ਮੈਂ ਨੈਣਾਂ ਚ ਵਸਾ ਕੇ ਰੱਖਿਆ,
[/b][/size][/color]

96
ਉਸਦਿਆਂ ਨੈਣਾਂ ਚ ਜਦ ਤਸਵੀਰ ਮੇਰੀ ਹੈ ਹਜ਼ੂਰ,
ਫੇਰ ਵੀ ਕਿਉਂ ਭਟਕਣਾ ਤਕਦੀਰ ਮੇਰੀ ਹੈ ਹਜ਼ੂਰ,
ਕੋਲ ਉਹ ਬੈਠੇ ਕਦੀ ਤਾਂ ਦਿਲ ਦੀਆਂ ਗੱਲਾਂ ਕਰੇ,
ਇਸ ਤਰ੍ਹਾਂ ਦੀ ਨਾ ਬਣੀ ਤਕਦੀਰ ਮੇਰੀ ਹੈ ਹਜ਼ੂਰ,

97
ਉਹ ਜਦੋਂ ਮੇਰੀ ਕਹਾਣੀ ਦਾ ਹੁੰਗਾਰਾ ਬਣ ਗਈ,
ਹੋਰਨਾਂ ਵਰਗੀ ਸੀ ਉਹ ਤਾਂ,ਪਰ ਨਿਆਰੀ ਬਣ ਗਈ,
[/size][/color]

98
ਪਿੱਛੇ ਸਭ ਕੁਝ ਰਹਿ ਗਿਆ ਸੀ ਪਰ ਗਮ ਹੀ ਨਾਲ ਚਲਦਾ ਰਿਹਾ,
ਛੱਡਿਆ ਕਈ ਵਾਰ ਪਿੱਛੇ ਪਰ ਨਾਲ ਉਹ ਰਲਦਾ ਰਿਹਾ,
ਫਾਸਲੇ ਦੀ ਲੀਕ ਕਿਉਂ ਪੈ ਕੇ ਫਿਰ ਮਿਟਦੀ ਨਹੀਂ,
ਆਸ ਦਾ ਦੀਵਾ ਵੀ ਬੁਝ ਬੁਝ ਕੇ ਹੈ ਕਿਉਂ ਜਲਦਾ ਰਿਹਾ,

99
ਉਪਰੇ ਪਨ ਦੀ ਕਿਧਰੇ ਦੀਵਾਰ ਜੇ ਢਹਿ ਜਾਂਵਦੀ,
ਰੂਹ ਸਾਡੀ ਇੱਕ ਦੂਏ ਨੂੰ ਤਾਂ ਕੁਝ ਕਹਿ ਜਾਂਵਦੀ,

ਦੋ ਕੁ ਹੰਝੂ ਉਸਦੇ ਸਾਡੀ ਝੋਲੀ ਵਿਚ ਗਿਰਦੇ ਤਾਂ ਫਿਰ,
ਸ਼ਿਕਵਿਆਂ ਦੀ ਧੂੜ ਸਾਡੇ ਦਿਲ ਤੋਂ ਝੱਟ ਲਹਿ ਜਾਂਵਦੀ,

100
ਰੋਜ਼ ਸਾਨੂੰ ਦੇਖ ਕੇ ਜੋ ਲੁਕਦੇ ਰਹੇ ਨੇ,
ਫਿਰ ਵੀ ਸਾਨੂੰ ਕੋਲ ਉਹ ਦਿਸਦੇ ਰਹੇ ਨੇ,
ਸੀ ਪਰਾਏ ਕਿਸ ਤਰ੍ਹਾਂ ਹੁਣ ਜਾਣਿਆ ਹੈ,
ਰੋਜ਼ ਹੀ ਜੋ ਆਪਣੇ ਲਗਦੇ ਰਹੇ ਨੇ,
[/size]

Pages: 1 2 3 4 [5] 6