June 27, 2024, 10:32:06 AM

Show Posts

This section allows you to view all posts made by this member. Note that you can only see posts made in areas you currently have access to.


Topics - jass_cancerian

Pages: 1 2 3 [4] 5 6
61


ਦਿਲ ਦਾ ਚੈਨ ਢੂੰਡਣ ਆਏ ਸੀ, ਅਸੀਂ ਉਹਨਾਂ ਦੇ ਸ਼ਹਿਰ ਵਿਚ,

ਦਿਲ ਦਾ ਚੈਨ ਢੂੰਡਣ ਆਏ ਸੀ, ਅਸੀਂ ਉਹਨਾਂ ਦੇ ਸ਼ਹਿਰ ਵਿਚ,
ਹੁਣ ਕੀ ਚੈਨ ਦੀ ਗੱਲ ਕਰੀਏ ,ਜਦੋਂ ਦਿਲ ਹੀ ਅਸਾਡਾ ਖੋ ਗਿਆ,

ਇਕ ਦਿਲ ਹੀ ਅਸਾਡਾ ਦੋਸਤ ਸੀ ,ਜਿਸ ਉਤੇ ਸੀ ਸਾੰਨੂ ਨਾਜ਼,
ਦੇਖ ਲਓ ਪਿਆਰ ਦੇ ਵਿਚ, ਇਹ ਵੀ ਉਹਨਾਂ ਦਾ ਤਰਫਦਾਰ ਹੋ ਗਿਆ,

62
ਕਿਸ ਤਰਾਂ ਹੁਣ ਮੈਂ ਜੀਆਂ, ਇਹ ਗੱਲ ਸਮਝਾਉਣ ਲਈ ਆ,
ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ, ਵਾਪਸ ਚਲੇ ਜਾਣ ਲਈ ,
ਤੂੰ ਜੋ ਵੀ ਗੱਲ ਕਹੀ,ਚੰਗੀ ਜਾਂ ਬੁਰੀ ਮੈਂ ਮੰਨਦਾ ਹੀ ਗਿਆ,
ਗੈਰ ਮੁਮਕਿਨ ਗੱਲ ਹੈ ਜੋ, ਉਹ ਵੀ ਮੈਥੋਂ ਮਨਵਾਉਣ ਲਈ ਆ,
ਸੁਣਿਆ ਦਾਣੇ ਦਾਣੇ ਤੇ ਲਿਖਿਆ ਹੁੰਦਾ ਹੈ, ਖਾਣ ਵਾਲੇ ਦਾ ਨਾਂ,
ਮੇਰਾ ਦਿਲ ਦਾਣਾ ਹੈ,ਅਪਣਾ ਨਾਂ ਤੂੰ ਲਿਖਵਾਉਣ ਲਈ ਆ,
ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ,
ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ,
ਮੈਂ ਗਲਤ ਹਾਂ,ਹਰ ਜਗਾ ਤੂੰ ਹੀ ਕਿਹਾ ਹੈ ਹਰ ਜਗਾ,
ਕਿਸ ਜਗਾ ਮੈਂ ਗਲਤ ਹਾਂ, ਇਹ ਗੱਲ ਮੈਨੂੰ ਸਮਝਾਉਣ ਲਈ ਆ,

63
ਕਿੰਨੇ ਨਜ਼ਦੀਕ ਹੋ ਮੇਰੇ,ਕਿੰਨੇ ਹੀ ਦੂਰ ਹੋ,
ਮੇਰਾ ਰੱਬ ਤੁਸੀਂ ਹੋ,ਤੁਸੀਂ ਉਸ ਦਾ ਨੂਰ ਹੋ,
ਜੰਨਤ ਬਣਿਆ ਹੈ ਬਸ ਤੁਹਾਡੇ ਕਦਮਾਂ ਦੀ ਧੂੜ ਤੋਂ,
ਇਹ ਬਿਲਕੁਲ ਗਲਤ ਹੈ ਕੇ ਤੁਸੀਂ ਜੰਨਤ ਦੀ ਹੂਰ ਹੋ,

64
ਬੜੀ ਮੁਸ਼ਕਿਲ ਦੇ ਨਾਲ ਮੈਂ ਅੱਜ ਗਮ ਦੀ ਮੰਜ਼ਿਲ ਪਾਈ ਹੈ,
ਖੁਦਾ ਮਿਲਦਾ ਹੈ ਇਸ ਨਾਲ ਇਹੀ ਉਸ ਦੀ ਖੁਦਾਈ ਹੈ,
ਜੇ ਤੂੰ ਬਾ-ਵਫਾ ਹੁੰਦੀ ਤਾਂ ਮੈਂ ਖਾਲੀ ਗਮ ਤੋਂ ਰਹਿ ਜਾਂਦਾ,
ਤੇਰੀ ਬੇਵਫਾਈ ਹੀ ਤਾਂ ਅੱਜ ਮੇਰੇ ਕੰਮ ਆਈ ਹੈ,
ਬਣਾ ਕੇ ਖਾਕਾ ਖੁਸ਼ੀਆਂ ਦਾ ਭਰੇ ਨੇ ਰੰਗ ਸਭ ਗਮ ਦੇ,
ਮੇਰੀ ਤਸਵੀਰ ਹੀ ਉਸ ਰੱਬ ਨੇ ਕੁਝ ਐਸੀ ਬਣਾਈ ਹੈ,
ਤਮਾਸ਼ਾ ਦੇਖ ਕੇ ਦੁਨੀਆਂ ਪਰੇਸ਼ਾਨ ਭੀ ਹੈ ਹੈਰਾਨ ਭੀ,
ਕੇ ਮੇਰੇ ਕਾਤਿਲਾਂ ਨੇ ਹੀ ਅੱਜ ਮੇਰੀ ਮ੍ਯੀਅਤ ਉਠਾਈ ਹੈ,

65
ਵੇਖ ਕੇ ਅੱਖਾਂ ਚੁਰਾ ਲੈਂਦੇ ਨੇ ਲੋਗ,
ਕਿੰਨੇ ਹੌਲੇ ਦਿਲ ਬਣਾ ਲੈਂਦੇ ਨੇ ਲੋਗ,
ਤੋੜ ਕੇ ਬਰਸਾਂ ਪੁਰਾਣੀ ਦੋਸਤੀ,
ਝੱਟ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਗ,
ਚੁਪ ਹੀ ਭਲੀ ਇਸ ਜੱਗ ਅੰਦਰ,
ਕਿ ਗੱਲ ਤੋਂ ਗੱਲਾਂ ਬਣਾ ਲੈਂਦੇ ਨੇ ਲੋਗ,

66
ਹਰ ਇਕ ਨਾਲ ਇਹ ਵਾਅਦਾ ਨਿਭਾਉਗੇ ਕਿਸ ਤਰਾਂ,
ਖੁਲ ਗਿਆ ਜੇ ਕਰ ਭੇਦ ਤਾਂ ਛੁਪਾਉਗੇ ਕਿਸ ਤਰਾਂ,
ਤੁਹਾਨੂੰ ਤਾਂ ਹਰ ਵਕਤ ਆਦਤ ਹੈ ਰੁੱਸ ਜਾਣ ਦੀ,
ਜੇ ਕਰ ਅਸੀਂ ਰੁੱਸ ਗਏ ਤਾਂ ਮਨਾਉਗੇ ਕਿਸ ਤਰਾਂ,


67
ਮੂੰਹ ਫੇਰ ਕੇ ਉਹ ਮੇਰੇ ਨਾਲ, ਜਦੋਂ ਤੋਂ ਬਿਗਾਨੇ ਦੀ ਹੋ ਗਈ,
ਉਹਦੀ ਕਿਸਮਤ ਜਾਗ ਗਈ ,ਤੇ ਮੇਰੀ ਸਦਾ ਲਈ ਸੋ ਗਈ,

68
 ਬੜਾ ਹੀ ਰੋਲਿਆ ਪੈਰਾਂ ਚ ,ਮੈਨੂੰ ਇਸ ਜ਼ਮਾਨੇ ਨੇ,
ਪਿਆ ਬੇ ਸੁਰਤ ਹਾਂ ਚਿਰ ਦਾ, ਤੂੰ ਹੁਣ ਆ ਕੇ ਉਠਾ ਮੈਨੂੰ,
ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋਂ,
ਤੇਰੇ ਦਿਲ ਚ ਜੇ ਕਰ ਮਿਲ ਜਾਏ, ਜੇ ਥੋੜੀ ਜਗਾਹ ਮੈਨੂੰ,

 

69
 
ਉਹਦੇ ਜਾਵਣ ਦਾ ਗਮ ਅਜੇ ਲਥਾ ਨਹੀਂ,
ਤੇ ਉਹਦੇ ਆਵਣ ਦਾ ਨਸ਼ਾ ਅਜੇ ਮੋਇਆ ਨਹੀਂ,
ਇਸੇ ਲਈ ਤੇ ਅਜੇ ਤਕ ਯਾਰੋ,
ਮੈਂ ਅਪਣੇ ਘਰ ਦੇ ਬੂਹੇ ਨੂੰ ਢੋਇਆ ਨਹੀਂ,


70
Complaints / copied my post and blocked my messeges as well
« on: April 06, 2011, 12:09:16 PM »
some one copied my pst wen i tried to pm the person ,thts person blocked my messges,
wat shd i do nw,
shd i ask thts person openly or keep quite?

71
ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,
ਜੋ ਲੋ਼ਗ ਦਰ-ਬਦਰ ਭਟਕਣ ਸਦਾ ਨਾਕਾਮ ਹੁੰਦੇ ਨੇ,
ਮੇਰਾ ਦਿਲ ਤੋੜ ਕੇ ਜ਼ਾਲਮ ਤੂੰ ਸੁਖ ਦੀ ਨੀਂਦ ਨਹੀਂ ਸੌਣਾ,
ਅਜੇਹੇ ਦਿਲ - ਬੇਦਰਦੇ ਭਲਾ ਕਦ ਆਮ ਹੁੰਦੇ ਨੇ,
ਹਜ਼ਾਰਾ ਚੋਂ ਕੋਈ ਸਿਦਕਣ ਨਿਭਾਉਂਦੀ ਹੈ ਕੌਲ ਆਪਣਾ,
ਹਸੀਨਾਂ ਦੇ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ,
ਤੁਸੀਂ ਖੁਦ ਆਪ ਤੜਪੋਗੇ ਅਗਰ ਤੜਪਾਉਗੇ ਮੈਨੂੰ,
ਬੁਰੇ ਕੰਮਾਂ ਦੇ ਸੁਣਦੇ ਹਾਂ ਬੁਰੇ ਅੰਜਾਮ ਹੁੰਦੇ ਨੇ,

72
 ਹਰ ਕਿਸੇ ਦੀ ਪੀੜ ਅੰਦਰ ਅਪਣਾ ਹੀ ਚਿਹਰਾ ਦਿਸੇ,
ਫਿਰ ਵੀ ਅਪਣਾ ਦਰਦ ਕਿਉਂ ਇਹ ਸਭ ਤੋਂ ਹੀ ਵੱਖਰਾ ਦਿਸੇ,
ਦੱਬਿਆ ਕਈ ਸਾਲ ਜਿਸ ਨੂੰ ਸਮੇਂ ਦੀ ਧੂੜ ਹੇਠ,
ਜਦ ਵੀ ਉਸ ਨੂੰ ਦੇਖੀਏ ਉਹ ਜ਼ਖਮ ਪਰ ਸਜਰਾ ਦਿਸੇ,

 

73
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣੀਏ,
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ,
ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,
ਤੇਰੇ ਦਿਲ ਵਿਚ ਮੇਰੇ ਲਈ ਭੀ ਕੁਝ ਪਿਆਰ ਹੋਣਾ ਚਾਹੀਦਾ,
ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ,
ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦਾ,
ਆਖੇ ਲਗ ਕੇ ਲੋਕਾਂ ਦੇ ਕਹਿੰਦੇ ਹੋ ਮੈਨੂੰ ਬੇਵਫ਼ਾ,
ਆਪਣੇ ਆਸ਼ਿਕ ਤੇ ਕੁਝ ਤਾਂ ਇਤਬਾਰ ਹੋਣਾ ਚਾਹੀਦਾ,

74
ਖਤ ਲੈ ਕੇ ਜਾ ਰਹੇ ਹੋ,ਲੈ ਕੇ ਜਵਾਬ ਆਉਣਾ,
ਚੁਪ ਰਹਿਣ ਉਹ ਜੇ ਕਰ,ਤਾਂ ਲੈ ਕੇ ਸ਼ਰਾਬ ਆਉਣਾ,
ਸੌਗਾਤ ਵਿਚ ਮਿਲਣਗੇ ਹੁਣ ਹੋਰ ਜ਼ਖਮ ਕਿੰਨੇ,
ਜੇ ਹੋ ਸਕੇ ਤਾਂ ਉਹਨਾਂ ਦਾ ਹਿਸਾਬ ਲੈ ਕੇ ਆਉਣਾ,


75
ਵਹਿਣਗੇ ਜੇ ਹਝੂੰ ਤਾਂ ਹੁਣ ਅਸੀਂ ਨਾਂ ਪੀ ਸਕਾਂਗੇ,
ਕੋਈ ਜ਼ਖਮ ਦਿਲ ਦਾ ਨਾਂ ਹੁਣ ਅਸੀਂ ਸੀ ਸਕਾਂਗੇ,
ਜੇ ਬਿਛੜੋਗੇ ਸਾਡੇ ਕੋਲੋਂ ਤਾਂ ਇਹ ਯਾਦ ਰੱਖਣਾ,
ਨਾਂ ਤੁਸੀਂ ਜੀਅ ਸਕੋਗੇ ਨਾਂ ਅਸੀਂ ਸੀ ਸਕਾਂਗੇ,

76
ਹੋਣੀ ਨੂੰ ਟਾਲਣਾ ਹਰ ਆਦਮੀ ਦੇ ਵਸ ਨਹੀਂ,
ਵਕਤ ਨੂੰ ਸੰਭਾਲਣਾ ਹਰ ਆਦਮੀ ਦੇ ਵਸ ਨਹੀਂ,
ਦੋਸਤੀ ਹੋਣਾ ਪਰਸ-ਪਰ ਬਾਤ ਹੈ ਬਿਲਕੁਲ ਜੁਦਾ,
ਪਰ ਵਫ਼ਾ ਦਾ ਪਾਲਣਾ ਹਰ ਆਦਮੀ ਦੇ ਵਸ ਨਹੀਂ,

77
ਔਕੜਾਂ ਨੂੰ ਦੇਖ ਕੇ ਜਦ ਵੀ ਮੁਸਕੁਰਾਂਦਾ ਹਾਂ ਮੈਂ,
ਮੰਜ਼ਿਲਾਂ ਦੇ ਹੋਰ ਨੇੜੇ ਖੁਦ ਨੂੰ ਪਾਂਦਾ ਹਾਂ ਮੈਂ,
ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ,
ਮਹਿਕੀਆਂ ਘੜੀਆਂ ਨੂੰ ਕੋਲ ਫਿਰ ਬੁਲਾਂਦਾ ਹਾਂ ਮੈਂ,

78
ਹਵਾ ਮਹਿਕਾਂ ਭਰੀ ਜਦ ਵੀ ਉਸ ਦੇ ਸ਼ਹਿਰ ਤੋਂ ਆਵੇ,
ਅਸਲ ਵਿਚ ਉਹਦੇ ਦਿਲ ਦੀ ਬੇਚੈਨੀ ਦਾ ਇਹ ਪੈਗਾਮ ਹੁੰਦਾ ਹੈ,
ਮੇਰੀ ਭਟਕਣ ਤੇ ਬੇਚੈਨੀ ਨੇ ਕੀਤਾ ਇਧਰ ਹਾਲ ਇਹ ਮੇਰਾ,
ਕਿ ਜੋ ਅੱਖਰ ਵੀ ਪੜਦਾ ਹਾਂ ਉਹ ਉਸਦਾ ਨਾਮ ਹੁੰਦਾ ਹੈ,

79
ਕੱਢ ਦਿਉ ਮਨ ਚੋਂ ਭੁਲੇਖਾ ਹੁਣ ਕੱਢ ਦਿਉ,

ਮੁੜ ਕੇ ਨਾਂ ਹੁਣ ਉਸ ਲਈ ਹਉਕੇ ਭਰਾਂਗੇ,

ਪਰ ਜੋ ਦੁਆ ਕਰਦੀ ਹੈ ਸਾਡੀ ਜ਼ਿੰਦਗੀ ਦੀ,

ਉਸ ਦੀ ਖਾਤਿਰ ਤਾਂ ਅਸੀਂ ਹੱਸ ਕੇ ਮਰਾਂਗੇ,

80
ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,

ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ,

ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,

ਪਹਿਨ ਕੇ ਜੋ ਸੀ ਮੁਖੌਟੇ ਨਾਲ ਸਾਡੇ ਫਿਰਦੇ ਰਹੇ,

Pages: 1 2 3 [4] 5 6