September 28, 2024, 04:22:17 AM

Show Posts

This section allows you to view all posts made by this member. Note that you can only see posts made in areas you currently have access to.


Topics - jass_cancerian

Pages: 1 2 [3] 4 5 6
41
ਸ਼ਾਇਦ ਮਿਲੇਗਾ ਕਿਧਰੇ ਦਿਲਦਾਰ ਕੋਈ ਮੇਰਾ,
ਦਿਸਦਾ ਨਹੀਂ ਹੈ ਇਥੇ ਗਮਖਾਰ ਕੋਈ ਮੇਰਾ,
ਦੋ ਬੂੰਦ ਪਿਆਰ ਵਾਲਾ ਅਮ੍ਰਿੰਤ ਪਿਲਾ ਕੇ ਮੈਨੂੰ,
ਲੈ ਜਾਏ ਜ਼ਿੰਦਗੀ ਦਾ ਇਹ ਪਿਆਰ ਕੋਈ ਮੇਰਾ,
ਠੁਕਰਾ ਦਿਆਂ ਮੈਂ ਦੁਨੀਆ,ਜੀਵਨ ਲੁਟਾ ਦਿਆਂ ਮੈਂ,
ਬਣ ਕੇ ਰਹੇ ਘੜੀ ਭਰ ਇੱਕ ਵਾਰ ਕੋਈ ਮੇਰਾ,
ਕਈ ਰਾਤ ਦਿਨ ਬਿਤਾਏ ਮੈਂ ਇੰਤਜ਼ਾਰ ਕਰ ਕੇ,
ਪੂਰਾ ਕਿਸੇ ਨਾਂ ਕੀਤਾ ਇਕਰਾਰ ਕੋਈ ਮੇਰਾ,
ਦੀਵਾਨਗੀ ਮੇਰੀ ਦਾ ਹੈ ਪਾਸ ਕਿਸ ਨੂੰ ਇਥੇ,
ਸਮਝੇ ਨਾ ਬੇਵਸੀ ਦਾ ਇਜ਼ਹਾਰ ਕੋਈ ਮੇਰਾ,
ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,
ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ,
ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ,
ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ,

42
ਉਹ ਪਿਆਰ ਦੀ ਐਸੀ ਦਵਾ ਦੇ ਗਏ,ਕੇ ਉਮਰਾਂ ਦੀ ਦੇਖੋ ਸਜ਼ਾ ਦੇ ਗਏ,
ਮੈਂ ਚੇੱਤਨ ਵੀ ਹਾਂ ਤੇ ਬੇਹੋਸ਼ ਵੀ,ਉਹ ਖਬਰੇ ਇਹ ਕੈਸਾ ਨਸ਼ਾ ਦੇ ਗਏ,
ਨਾ ਮਰਿਆਂ ਬਣੇ ਤੇ ਨਾਂ ਜੀਣਾ ਸਰੇ,ਮੁਹਬਤ ਦਾ ਕੇਹਾ ਸਿਲਾ ਦੇ ਗਏ,
ਕਿਸੇ ਵੀ ਘੜੀ ਚੈਨ ਮਿਲਦਾ ਨਹੀਂ,ਉਹ ਛੁਹ ਕੇ ਕੇਹਾ ਆਸਰਾ ਦੇ ਗਏ,
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,
[/color]

43
ਜ਼ਿੰਦਗੀ ਦਾ ਭੇਦ ਪਾਇਆ ਨਾਂ ਗਿਆ,
ਚਾਹੁੰਦਿਆਂ ਵੀ ਮੁਸਕੁਰਾਇਆ ਨਾਂ ਗਿਆ,
ਕੀਤੀਆਂ ਲੱਖ ਕੋਸ਼ਿਸ਼ਾਂ ਭੁੱਲਣ ਦੀਆਂ,
ਉਸ ਨੂੰ ਸਾਥੋਂ ਭੁਲਾਇਆ ਨਾਂ ਗਿਆ,
ਮੰਨਿਆਂ ਮੰਡੀ ਚ ਤੇਜ਼ੀ ਸੀ ਮਗਰ,
ਮੁੱਲ ਸਾਥੋਂ ਹੀ ਪਵਾਇਆ ਨਾਂ ਗਿਆ,
ਜਿਥੇ ਲਾਉਣਾ ਚਾਹਿਆ ਲੱਗ ਸਕਿਆ ਨਹੀਂ,
ਹੋਰ ਕਿਧਰੇ ਦਿਲ ਲਗਾਇਆ ਨਾਂ ਗਿਆ,
ਫ਼ੇਲ ਹੋ ਜਾਂਦਾ ਉਹ ਸ਼ਾਇਦ ਇਸ ਡਰੋਂ,
ਯਾਰ ਸਾਥੋਂ ਅਜ਼ਮਾਇਆ ਨਾਂ ਗਿਆ,
[/color]

44
ਰੋਜ਼ ਦਾ ਝਗੜਾ ਮੁਕਾ ਦੇ ਜ਼ਿਦ ਨਾਂ ਕਰ,
ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,
ਕਿਰਨ ਮੇਰੀ ਆਸ ਦੀ ਬਣ ਕੇ ਕਦੀ,
ਜ਼ਿੰਦਗੀ ਨੂੰ ਜਗ-ਮਗਾ ਦੇ ਜ਼ਿਦ ਨਾਂ ਕਰ,
ਇਹ ਅੜਿਕਾ ਹੈ ਨਜ਼ਰ ਦੇ ਦਰਮਿਆਨ,
ਇਹ ਦੁਪੱਟਾ ਵੀ ਹਟਾ ਦੇ ਜ਼ਿਦ ਨਾਂ ਕਰ,
ਜ਼ਿੰਦਗੀ ਦਾ ਸਿਲਸਿਲਾ ਹੋਵੇ ਸ਼ੁਰੂ,
ਮੁਸਕਰਾ ਦੇ ਮੁਸਕਰਾ ਦੇ ਜ਼ਿਦ ਨਾਂ ਕਰ,
[/color]

45
ਆਸਮਾਨ   ਵਿਚ   ਉੱਡਣਾ   ਸਾਨੂੰ   ਸਿਖਾ   ਕੇ,
ਉਹਨਾਂ  ਨੇ  ਰੱਖ  ਲਿਆ  ਪਿੰਜਰੇ  ਚ  ਪਾ  ਕੇ,
ਰਿਹਾ  ਨਾਂ  ਯਾਦ  ਹੁਣ  ਏਨਾ  ਵੀ  ਖੁਦ  ਨੂੰ,
ਕਦੋਂ   ਮੈਂ   ਵੇਖਿਆ   ਸੀ   ਮੁਸਕੁਰਾ   ਕੇ,
[/color]

46
ਮੁੱਢ  ਤੋਂ   ਹੀ   ਤਾਂਘਦੇ   ਰਹੇ   ਦੋਵੇਂ,
ਫਾਸਲਾ  ਸੀ  ਕਿ  ਮੇਟਿਆ  ਨਾ  ਗਿਆ,
ਮੈਂ  ਤੈਨੂੰ  ਦੌੜ  ਕੇ  ਨਾ  ਮਿਲ  ਸਕਿਆ,
ਤੈਥੋਂ  ਖੜ੍ਹ  ਕੇ  ਉਡੀਕਿਆ  ਨਾ  ਗਿਆ,

47
[/color]ਜ਼ਮਾਨੇ ਦੇ ਸਿਤਮ ਸਹਿਣੇ ਵਫ਼ਾ ਵੀ ਪਾਲਦੇ ਰਹਿਣਾ,
[/color] ਬੜਾ ਦੁਸ਼ਵਾਰ ਹੁੰਦਾ ਅੱਖੀਆਂ ਨੂੰ ਗਾਲਦੇ ਰਹਿਣਾ,
[/color]ਵਫ਼ਾ ਆਖੋ ਤੁਸੀਂ ਇਸ ਨੂੰ ਕਿ ਦੀਵਾਨੇ ਦੀ ਜ਼ਿਦ ਆਖੋ,
[/color] ਹਵਾ ਦੇ ਦੌਰ ਵਿਚ ਵੀ ਦੀਵਿਆਂ ਨੂੰ ਬਾਲਦੇ ਰਹਿਣਾ,
[/color][/b]

48
ਕਿਤਨੀ ਸਾਦਗੀ ਨਾਲ ਦੇਖੋ ਉਹ ਛਲ ਰਹੇ ਨੇ,
[/color]
ਕਿਧਰੇ ਹੋਰ ਜਾ ਰਹੇ ਨੇ ਪਰ ਮੇਰੇ ਨਾਲ ਚਲ ਰਹੇ ਨੇ,
ਅਜੇ ਕੋਈ ਕਸਰ ਬਾਕੀ ਰਹਿ ਗਈ ਦਿਲ ਦੁਖਾਉਣ ਦੀ,
ਦੇਖੋ ਹੁਣ ਫੇਰ ਦੋਸਤੀ ਦਾ ਪੈਗਾਮ ਘੱਲ ਰਹੇ ਨੇ,

49
ਦੋਸਤਾਂ ਦੀ ਭੀੜ ਵਿਚ ,ਅਸਲੋਂ ਮੈਨੂੰ ਭੁਲਾਇਆ ਸੀ,
ਕੋਈ ਵੀ ਨਾਂ ਸੀ ਕੋਲ ਜਦ,ਸਹਾਰਾ ਉਸ ਮੈਨੂੰ ਬਣਾਇਆ ਸੀ,
ਇੱਕੋ ਮੈਂ ਹੀ ਹਾਂ ਉਸ ਦਾ ਸਹਾਰਾ,ਰਿਹਾ ਮੈਂ ਭੁਲੇਖੇ ਇਸੇ,
ਮੇਰੇ ਸਾਹਮਣੇ ਉਸ ਨੇ ਪਰ, ਗੈਰਾਂ ਨੂੰ ਅਪਣਾਇਆ ਸੀ,

50
ਇੱਕ ਕੁੜੀ ਜ਼ਿੰਦਗੀ ਵਿਚ ਸ਼ਾਮ ਕਰ ਗਈ,
ਖਾਲੀ ਜਿਹਾ ਸ਼ਹਿਰ ਮੇਰੇ ਨਾਮ ਕਰ ਗਈ,
ਮਿਜਾਜ਼ ਸੀ ਸਭ ਨਾਲ ਹੱਸਣ ਦਾ ਮੇਰਾ,
ਮੇਰੇ ਸੁਭਾਅ ਨੂੰ ਹੀ ਉਹ ਬਦਨਾਮ ਕਰ ਗਈ,
ਡਿੱਗੀ ਅੱਖਾਂ ਚੋਂ ਜੋ ਬੂੰਦ ਇੱਕ ਪਾਣੀ ਦੀ,
ਗੱਲ ਦੱਬੀ ਹੋਈ ਨੂੰ ਉਹ ਆਮ ਕਰ ਗਈ,
ਮੈਂ ਕੰਢਿਆਂ ਵਿਚ ਵੀ ਹੱਸਣਾ ਚਾਹਿਆ,
ਉਹ ਫਿਰ ਧੋਖਾ ਖੁੱਲ੍ਹੇਆਮ ਕਰ ਗਈ,
ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,
ਉਹ ਮੈਨੂੰ ਬਾਜ਼ਾਰ ਚ ਨੀਲਾਮ ਕਰ ਗਈ,
ਚਹਿਚਹਾਉਂਦੇ ਤੇ ਅਣੱਥਕ ਹੋਠਾਂ ਨੂੰ,
ਉਹ ਬੇਈਮਾਨ ਬੇਜ਼ੁਬਾਨ ਕਰ ਗਈ,
[/size][/color][/b]

51
[/color]ਦਿਲ ਦਾ ਹਾਲ ਸੁਣਾਈਏ ਕਿਵੇਂ,
[/color]
ਗੱਲ ਦਿਲ ਦੀ ਨਾਂ ਕਿਸੇ ਨੂੰ ਸੁਣਾ ਸਕੇ,
ਪੱਥਰ ਰਿਹਾ ਦਿਲ ਇੰਨਾ ਕੁ ਤੇਰਾ,
ਕਿ ਆਪਣਾ ਨਾਂ ਤੈਨੂੰ ਬਣਾ ਸਕੇ,
ਬੇ-ਵੱਸ ਸੀ ਬਹੁਤ ਦਿਲ ਮੇਰਾ,
ਜੋ ਦੂਰ ਨਾਂ ਤੇਰੇ ਕੋਲੋਂ ਜਾ ਸਕੇ,

52
ਨੈਣ ਉਸ ਨੂੰ ਮਿਲ ਕੇ ਵੀ, ਨਾਂ ਮਿਲ ਕੇ ਵੀ ਹੁਣ ਰੋਣਗੇ,

ਨੈਣ ਉਸ ਨੂੰ ਮਿਲ ਕੇ ਵੀ, ਨਾਂ ਮਿਲ ਕੇ ਵੀ ਹੁਣ ਰੋਣਗੇ,
ਕੀ ਪਤਾ ਹੈ ਪਿਆਰ ਦੇ, ਕੀਕਰ ਨਬੇੜੇ ਹੋਣਗੇ,
ਉਸ ਨੂੰ ਮਿਲਣ ਦੇ ਪਿੱਛੋਂ ਹੀ, ਅਸਾਂ ਨੇ ਜਾਣਿਆ,
ਦਿਲ ਨਿਰੇ ਪੱਥਰ ਦੇ ਹੀ, ਕਲੀਆਂ ਦੇ ਅੰਦਰ ਹੋਣਗੇ

53
ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,

ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,
ਕੋਲ ਬਹਿ ਕੇ ਇਸ ਤਰਾਂ ਫਿਰ ਬਾਤ ਹੋਏ ਨਾਂ ਹੋਏ,
ਕੋਈ ਵੀ ਲਮਹਾ ਅਜਾਈਂ ਜਾਣ ਦੇਣਾ ਹੈ ਨਹੀਂ,
ਹੋ ਸਕਦਾ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ,

54
ਚੁਪ   ਚਾਪ   ਆਪਣੇ   ਇਸ਼ਕ  ਦਾ   ਇਜ਼ਹਾਰ   ਕਰ  ਗਈ,
 
ਇੱਕ   ਕੁੜੀ  ਮੁੜਕੇ   ਆਉਣ  ਦਾ   ਇਕਰਾਰ   ਕਰ   ਗਈ,
 
ਮੰਨਿਆਂ   ਉਹ   ਨਾਲ  ਰਹਿ  ਕੇ  ਵੀ  ਨਾ  ਬਣ   ਸਕੀ  ਮੇਰੀ,
 
ਕੁਝ   ਪੱਲ  ਤਾਂ   ਮੈਨੂੰ  ਟੁੱਟ   ਕੇ   ਉਹ  ਪਿਆਰ  ਕਰ  ਗਈ,

55
ਇਹ ਨਸ਼ਾ ਕੇਹਾ, ਜੋ ਨਾਂ ਚੜ੍ਹਦਾ ਅਤੇ ਲਹਿੰਦਾ ਨਹੀਂ,
ਦੇਖੋ ਹਾਲਤ ਇਸ ਤਰ੍ਹਾਂ ਦੀ, ਮਨ ਤਾਂ ਹੁਣ ਸਹਿੰਦਾ ਨਹੀਂ,
ਘਾਟ ਉਸ ਦੇ ਵਿੱਚ ਤਾਂ , ਜਾਪਦੀ ਮੈਨੂੰ  ਕੋਈ ਨਹੀਂ,
ਰੱਬ ਤੋਂ ਡਰਦਾ ਮੈਂ ਉਸ ਨੂੰ, ਰੱਬ ਪਰ ਕਹਿੰਦਾ ਨਹੀਂ,

56
ਲਗਦੀ ਹੈ ਅਵਾਜ਼ ਮੈਨੂੰ ਆਪਣੀ,
ਵੇਖਿਉ ਇਹ ਹਾਉਕੇ ਭਰਦਾ ਕੌਣ ਹੈ,
ਮਾਰਦਾ ਜਦ ਆਪਣਾ ਹੀ ਮਾਰਦਾ,
ਗੈਰ ਹਥੋਂ ਯਾਰ ਮਰਦਾ ਕੌਣ ਹੈ,
ਸੀ ਕਦੇ ਹੁੰਦਾ ਜ਼ਮਾਨਾ ਪਿਆਰ ਦਾ,
ਹੁਣ ਕਿਸੇ ਨੂੰ ਪਿਆਰ ਕਰਦਾ ਕੌਣ ਹੈ,
ਇਹ ਤਾਂ ਸਿਰਫ ਵਕਤ ਦਾ ਹੈ ਹੇਰ ਫੇਰ,
ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ,

57
ਤੁਹਾਡੀ ਇਹ ਖਵਾਹਿਸ਼ ਕਿ ਅਸੀਂ ਮਨਾਈਏ ਤੁਹਾਨੂੰ,
ਕੋਲ ਬੈਠ ਕੇ ਹੌਲੀ ਜੇਹੀ ਮੁਸਕੁਰਾਉਣਾ ਤੁਹਾਡਾ,
ਜਾਨ ਲੈ ਲਵੇਗਾ ਹਾਏ - ਉ ਸ਼ਰਮਾਉਣਾ ਤੁਹਾਡਾ,
ਬਸ ਕਿਆਮਤ ਹੀ ਢਾਅ ਦੇਵੇਗਾ ਕਦੇ,
ਅਪਣੇ ਬੁਲ੍ਹਾਂ ਨੂੰ ਦੰਦਾਂ ਚ ਦਬਾਉਣਾ ਤੁਹਾਡਾ,
ਤੁਹਾਡੀ ਇਹ ਖਵਾਹਿਸ਼ ਕਿ ਅਸੀਂ ਮਨਾਈਏ ਤੁਹਾਨੂੰ,
ਇਸ ਲਈ ਇੰਜ ਹੀ ਸਾਡੇ ਨਾਲ ਰੁੱਸ ਜਾਣਾ ਤੁਹਾਡਾ,
ਸੋਚਦਾ ਹਾਂ ਕਿਧਰੇ ਮਾਯੂਸ ਹੀ ਨਾ ਕਰ ਦੇਵੇ,
ਉਹ ਹਰ ਪਲ ਹੀ ਮੈਨੂੰ ਤੜਪਾਉਣਾ ਤੁਹਾਡਾ,
ਜਿੰਦਗੀ ਤੋਂ ਹੀ ਨਾ ਦੂਰ ਕਰ ਦੇਵੇ ਮੈਨੂੰ ਕਦੇ,
ਮੇਰੇ ਦਿਲ ਨੂੰ ਹਰ ਵਕਤ ਇੰਜ ਦੁਖਾਉਣਾ ਤੁਹਾਡਾ,

58
ਜਿਸਦੇ ਦਿਲ ਵਿਚ ਗਰੂਰ ਹੁੰਦਾ ਹੈ,
ਹਰ ਕੋਈ ਉਸ ਤੋਂ ਦੂਰ ਹੁੰਦਾ ਹੈ,
ਅਛੇ ਬੰਦੇ ਦਾ ਜ਼ਿਕਰ ਹੋਵੇ ਭਾਵੇਂ ਨਾਂ ਹੋਵੇ ,
ਪਰ ਇਥੇ ਬੁਰੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ,
ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,
ਖੁਆਬ ਉਸਦਾ ਹੀ ਚੂਰ ਹੁੰਦਾ ਹੈ,
ਮੜ੍ਹ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ,
ਜਦੋਂ ਕੇ ਅਪਣਾ ਹੀ ਕਸੂਰ ਹੁੰਦਾ ਹੈ,
ਇਹ ਅਸਾਡਾ ਹੈ ਉਹ ਤੁਹਾਡਾ ਹੈ,
ਇਹਤਾਂ ਬੱਸ ਮੰਨ ਦਾ ਫਤੂਰ ਹੁੰਦਾ ਹੈ,

59
ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ
[/size][/color]
,
[/b]
ਅੱਗ ਵਿਚ ਤੁਰਦੇ ਰਹੇ ਹਾਂ ਪਰ ਸ਼ਰਾਰੇ ਨਾਂ ਮਿਲੇ,
ਅਰਸ਼ ਵਿਚ ਉਡਦੇ ਫਿਰੇ ਹਾਂ ਪਰ ਸਿਤਾਰੇ ਨਾਂ ਮਿਲੇ
[/size][/color]
,
ਬਹੁਤ ਵਾਰੀ ਵਕਤ ਸਾਡੇ ਨਾਲ ਇਉਂ ਵੀ ਖੇਡੀ ਗਿਆ,
ਕਿਸ਼ਤੀਆਂ ਮਿਲੀਆਂ ਮਗਰ ਕਿਧਰੇ ਕਿਨਾਰੇ ਨਾਂ ਮਿਲੇ
[/size][/color]
,
ਜ਼ਿੰਦਗੀ ਦਾ ਸਫਰ ਵੀ ਕੁਝ ਇਸ ਤਰਾਂ ਕਟਦਾ ਰਿਹਾ,
ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ
[/size][/color]
,
ਇਸ਼ਕ ਨੇ ਹੁਣ ਤੱਕ ਵੀ ਤੋੜੀ ਨਹੀਂ ਹੈ ਰੀਤ ਇਹ,
ਪਿਆਰ ਤਾਂ ਮਿਲਦਾ ਰਿਹਾ ਪਰ ਪਿਆਰੇ ਨਾਂ ਮਿਲੇ
[/size][/color]
,

60
ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,ਹਰ ਪਾਸੇ ਹੀ ਦਿਸਿਆ ਉਸ ਦਾ ਚਿਹਰਾ ਹੈ,
ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨੇ ਫੇਰ ਨਾਂ ਪਾਉਣਾ ਫੇਰਾ ਹੈ,
ਹੰਝੂ,ਹਾਉਕੇ,ਨਖਰੇ,ਰੋਸ,ਮੁੱਹਬਤ ਹੈ,ਪਿਆਰ ਦਾ ਦੇਖੋ ਕਿੰਨਾ ਚੌੜਾ ਘੇਰਾ ਹੈ,
ਦੇਖਦਿਆਂ ਹੀ ਉਸ ਨੂੰ,ਮੈਨੂੰ ਭੁੱਲ ਜਾਵੇ,ਲਗਦਾ ਹੈ ਹੁਣ ਮੇਰਾ ਦਿਲ ਨਾਂ ਮੇਰਾ ਹੈ,
ਜਦ ਤੱਕ  ਤੋਰੋ ਅਸੀਂ ਤਾਂ ਤੁਰਦੇ ਜਾਣਾ ਹੈ, ਸਾਡੇ ਕੋਲ ਤਾਂ ਨਦੀਆਂ ਵਾਲਾ ਜੇਰਾ ਹੈ,
ਉਸ ਦੀ ਖਾਤਿਰ ਛਡੀਆਂ ਆਦਤਾਂ ਸਾਰੀਆਂ ਨੇ,ਚਿੱਟੇ ਕਾਗਜ਼ ਵਰਗਾ ਹੁਣ ਇਹ ਮਨ ਮੇਰਾ ਹੈ,

Pages: 1 2 [3] 4 5 6