September 28, 2024, 04:24:23 AM

Show Posts

This section allows you to view all posts made by this member. Note that you can only see posts made in areas you currently have access to.


Topics - jass_cancerian

Pages: 1 [2] 3 4 5 6
21
ਤੇਰੀ ਮੇਰੀ ਇਕ ਕਹਾਣੀ,ਸਾਂਝ ਅਪਣੀ ਇੰਨੀ ਡੂੰਘੀ ਜਿੱਦਾਂ ਸਾਗਰ ਵਿਚਲਾ ਪਾਣੀ,
ਤੇਰੀ ਮੇਰੀ ਪੀੜ ਹੈ ਇੱਕੋ,ਦਰਦ ਅਸਾਂ ਨੇ ਨਿੱਤ ਨੇ ਵੰਡੇ,ਨਿਤ ਵਹਾਇਆ ਅੱਖੋਂ ਪਾਣੀ,
ਤੇਰੀ ਮੇਰੀ ਮਰਜ਼ੀ ਇੱਕ ਹੈ,ਇਕਠੇ ਇਕਠੇ ਤੁਰਨਾ ਚਾਹੀਏ ,ਇਕਠੇ ਵਾਰ ਦੇਈਏ ਜ਼ਿੰਦਗਾਨੀ,
ਤੇਰੀ ਮੇਰੀ ਸੋਚ ਹੈ ਇੱਕੋ,ਤੂੰ ਵੀ ਚਾਹੇਂ ਮੰਜ਼ਿਲ ਪਾਉਣੀ, ਮੈਂ ਵੀ ਚਾਹਾਂ ਨਵੀਂ ਰਵਾਨੀ,
ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂੰ ਹੋਵੇ,ਮੇਰੀ ਅੱਖ ਚੋਂ ਵਹਿੰਦਾ ਪਾਣੀ,
ਤੇਰੀ ਮੇਰੀ ਖੁਸ਼ੀ ਹੈ ਇੱਕੋ,ਤੈਨੂੰ ਖੁਸ਼ ਵੇਖਣ ਦੀ ਖਾਤਿਰ ਮੈਂ ਦੇਵਾਂ ਹਰ ਇੱਕ ਕੁਰਬਾਨੀ,
ਤੇਰੀ ਮੇਰੀ ਐਸੀ ਜੋੜੀ,ਤੂੰ ਤੇ ਮੈਂ ਜੇ ਨਾਲ ਹੋਈਏ ਤਾਂ ਕੋਈ ਨਾਂ ਹੋਵੇ ਸਾਡਾ ਸਾਨੀ.....j@$$

22
changed the style coz u asked for it...,

ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,
ਕੋਲ ਬਹਿ ਕੇ ਇਸ ਤਰਾਂ ਫਿਰ ਬਾਤ ਹੋਏ ਨਾਂ ਹੋਏ,
ਦਿਲ ਕਰੇ ਮੈਂ ਤੇਰੇ ਸ਼ਰਬਤੀ ਨੈਣਾਂ ਨੂੰ ਤੱਕਦਾ ਹੀ ਰਹਾਂ,
ਤੇਰਿਆਂ ਨੈਣਾਂ ‘ਚ ਫਿਰ ਇਹ ਝਾਤ ਹੋਏ ਨਾਂ ਹੋਏ,
ਹਰ ਤਰਫ ਹੀ ਕਿਸ ਤਰਾਂ ਮਿੱਠੀ ਨਸ਼ੀਲੀ ਮਹਿਕ ਹੈ,
ਹਰ ਕਿਸੇ ਦੇ ਲੇਖਾਂ ‘ਚ ਇਹ ਸੌਗਾਤ ਹੋਏ ਨਾਂ ਹੋਏ,
ਕੋਈ ਵੀ ਲਮਹਾ ਅਜਾਈਂ ਜਾਣ ਦੇਣਾ ਹੈ ਨਹੀਂ,
ਹੋ ਸਕਦਾ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ........j@$$

23
ਆਪਣੇ ਦਿਲ ਨੂੰ ਸਾਡੇ ਨਾਲ ਲਗਾ ਕੇ ਤਾਂ ਦੇਖੋ,
ਮੁਹੱਬਤ ਕੀ ਹੈ, ਆਜ਼ਮਾ ਤੇ ਤਾਂ ਦੇਖੋ,
ਚੰਨ ਵੀ ਬਸ ਦੇਖਦਾ ਹੀ ਰਹਿ ਜਾਏਗਾ,
ਆਪਣੇ ਚਿਹਰੇ ਤੋਂ ਪਰਦਾ ਹਟਾ ਕੇ ਤਾਂ ਦੇਖੋ,
ਕੰਡੇ ਫੁਲ ਬਣ ਜਾਣਗੇ ,ਇੱਕ ਸ਼ਰਤ ਹੈ ਮਗਰ,
ਆਪਣੀਆਂ ਜ਼ੁਲਫਾਂ ਇਹਨਾਂ ਨੂੰ ਲਗਾ ਕੇ ਤਾਂ ਦੇਖੋ,
ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,
ਆਪਣੇ ਹਥਾਂ ਨਾਲ ਮੈਨੂੰ ਪਿਲਾ ਕੇ ਤਾਂ ਦੇਖੋ.....j@$$
[/color][/size]

24
ਮਨ ਚੋਂ ਮੇਰੇ ਸ਼ਿਕਵੇ ਸਾਰੇ ਤੇ ਸਾਰੇ ਹੀ ਫਿਕਰ ਗਏ ਨੇ,

ਅਪਣੇ ਅਤੇ ਪਰਾਏ ਸਭ ਹੀ ਜਦ ਤੋਂ ਮੈਨੂੰ ਵਿਸਰ ਗਏ ਨੇ,

ਬੜੇ ਹੀ ਸੁਪਨੇ ਮਨ ਵਿਚ ਲੈ ਕੇ ਜੀਵਨ ਦਾ ਰਾਹ ਚੁਣਿਆ ਹੈ ਸੀ,

ਜੱਗ ਦੇ ਭੀੜ ਭੱੜਕੇ ਅੰਦਰ ਪਰ ਉਹ ਸੁਪਨੇ ਸਾਰੇ ਬਿਖਰ ਗਏ ਨੇ.....j@$$
[/color][/size]

25
ਗਿਰ ਕੇ ਟੀਸੀ ਤੋਂ ਤਾਂ ਸਭ ਰਿਸ਼ਤੇ ਹੀ ਹੋਏ ਚੂਰ ਨੇ,
ਫੇਰ ਵੀ ਉਹਨਾਂ ਦੀ ਕੁਝ ਪਹਿਚਾਨ ਬਾਕੀ ਹੈ ਅਜੇ,
ਤੂੰ ਹੈ ਤੇਰੇ ਨਾਲ ਸਾਰੇ ਜੱਗ ਦੀ ਰੌਣਕ ਵੀ ਹੈ,
ਫੇਰ ਵੀ ਕਿਉਂ ਦੂਰ ਤੱਕ ਸੁੰਨਸਾਨ ਬਾਕੀ ਹੈ ਅਜੇ,
ਕਿਸ ਤਰਾਂ ਬੱਤੀ ਬੁਝਾਵਾਂ ਬੰਦ ਕਰਾਂ ਬੂਹੇ ਕਿਵੇਂ,
ਲੈ ਕੇ ਆਉ ਮਹਿਕ ਜੋ ਮਹਿਮਾਨ ਬਾਕੀ ਹੈ ਅਜੇ,
ਧਾਰ ਕੇ ਤੂੰ ਰੂਪ ਫੁੱਲਾਂ ਦਾ ਹੀ ਆ ਜਾ ਘਰ ਮੇਰੇ,
ਤਰਸਦਾ ਖੁਸ਼ਬੂ ਲਈ ਗੁਲਦਾਨ ਬਾਕੀ ਹੈ ਅਜੇ.....j@$$
[/color][/size]

26
ਦਿਲ ਦਾ ਸੌਦਾ ਇੱਕ ਵਾਰੀ, ਉਹੀ ਪਹਿਲਾ ਉਹੀ ਆਖਿਰ,
ਜੋ ਦਿਲ ਦਿੱਤਾ ਗਿਆ,ਵਾਪਿਸ ਉਹ ਪਰਤਾਇਆ ਨਹੀਂ ਜਾਂਦਾ,
ਅਨੋਖਾ ਪਿਆਰ ਦਾ ਸੁਰ ਹੈ,ਇਹਦੀ ਸਰਗਮ ਹੀ ਵਖਰੀ ਏ,
ਇਹ ਨਿਆਰਾ ਗੀਤ ਹਰ ਬੰਦੇ ਤੋਂ,ਗਾਇਆ ਨਹੀਂ ਜਾਂਦਾ,
ਕਦੇ ਪਿਆਰਾਂ ਦੀ ਦੁਨੀਆਂ ਵਿਚ,ਨਫਾ ਘਾਟਾ ਨਹੀਂ ਹੁੰਦਾ,
ਜਿੰਨਾਂ ਵੀ ਪਿਆਰ ਵੰਡ ਦੇਈਏ,ਕਦੇ ਜ਼ਾਇਆ ਨਹੀਂ ਜਾਂਦਾ,
ਹਮੇਸ਼ਾ ਦੂਰ ਰਖਿਆ ਸਾਨੂੰ,ਆਪਣੀ ਆਪਣੀ ਹਾਉਮੈ ਨੇ,
ਨਾਂ ਉਸ ਤੋਂ ਆਇਆ ਜਾਂਦਾ ਏ,ਨਾਂ ਮੈਥੋਂ ਜਾਇਆ ਜਾਂਦਾ ਏ,
ਹੁਣ ਤੱਕ ਚੰਗੀ ਨਿਭਾ ਲਈ ਹੈ,ਮੇਰੇ ਸਭ ਯਾਰ ਕਹਿੰਦੇ ਨੇ,
ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨਹੀਂ ਜਾਂਦਾ.....j@$$
[/color]

27
ਜ਼ਖਮ ਕੁਝ ਤਾਂ ਉਹ ਮਿਲੇ ਜੋ ਬਣ ਗਏ ਨਾਸੂਰ ਸੀ,
ਜ਼ਖਮ ਕੁਝ ਹੌਲੀ ਹੌਲੀ ਭਰਦੇ ਭਰਦੇ ਭਰ ਗਏ,
ਇਹ ਭੁਲੇਖਾ ਉਸ ਨੂੰ ਕੇ ਸਾਡਾ ਉਸ ਬਿਨ ਸਰਨਾ ਨਹੀਂ,
ਪਰ ਕੰਮ ਸਾਰੇ ਹੀ ਉਸ ਬਿਨ ਸਰਦੇ ਸਰਦੇ ਸਰ ਗਏ.....j@$$

28
ਮੇਰੇ ਤੇ ਉਸ ਕੁੜੀ ਦੇ ਰਿਸ਼ਤੇ ਦਾ ਕਿਹੜਾ ਨਾਮ ਹੈ,
ਜੋ ਨਾ ਬਣੀ ਆਪਣੀ ਪਰ ਆਪਣੀ ਲਗਦੀ ਰਹੀ.....j@$$

29
ਬਹੁਤ ਸਮਾ ਬੇਚੈਨ ਕੀਤਾ ਦੇਖ ਲੈ ਮੈਨੂੰ ਇਹਨਾਂ ਨੇ ,

ਚੈਨ ਮੈਨੂੰ ਮਿਲ ਗਿਆ ਹੁਣ ਖਤ ਤੇਰੇ ਜਲਾ ਕੇ....j@ss

30
ਉਹ ਨਹੀਂ ਮਿਲੀ ਤਾਂ ਉਸ ਦੀ ਯਾਦ ਨੂੰ ਗਲ ਲਾ ਲਿਆ,
ਜ਼ਿੰਦਗੀ ਦੇ ਨਾਲ ਇਉਂ ਹੀ ਮਕਰ ਹਾਂ ਕਰਦੇ ਰਹੇ,
ਜਾਣਦੇ ਸਾਂ ਕੋਲ ਉਸ ਦੇ ਹੌਸਲਾ ਨਾਂ ਮਿਲਣ ਦਾ,
ਫਿਰ ਵੀ ਉਸ ਦੇ ਸ਼ਹਿਰ ਤੀਕਰ ਸਫ਼ਰ ਹਾਂ ਕਰਦੇ ਰਹੇ......j@ss

31
ਉਸ ਦਿਆਂ ਨੈਣਾਂ ‘ਚ ਜਦ ਤਸਵੀਰ ਮੇਰੀ ਹੈ ਹਜ਼ੂਰ,
ਫੇਰ ਵੀ ਕਿਉਂ ਭਟਕਣਾ ਤਕਦੀਰ ਮੇਰੀ ਹੈ ਹਜ਼ੂਰ.......jass

32
ਲੰਘ ਗਏ ਨੇ ਕੋਲ ਦੀ ਸਾਰੇ ਦੇ ਸਾਰੇ ਕਾਫਿਲੇ,
 ਭਟਕਦੇ ਰਾਹੀ ਨੂੰ ਤਾਂ ਹੁਣ ਤੱਕ ਵੀ ਉਸ ਦੀ ਆਸ ਹੈ....jass
[/color]

33
[
size=18pt]ਪਲ ਚ ਜੋ ਆਪਣੇ ਬਣੇ ਪਲ ਵਿਚ ਬਿਗਾਨੇ ਹੋ ਗਏ,
 ਫੇਰ ਵੀ ਭੁੱਲਦੇ ਨਾਂ ਉਹ ਭਾਵੇਂ ਜ਼ਮਾਨੇ ਹੋ ਗਏ....jass
[/size]

34
ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,
 ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ,
 ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,
 ਪਹਿਨ ਕੇ ਸੀ ਜੋ ਨਕਾਬ ਨਾਲ ਸਾਡੇ ਫਿਰਦੇ ਰਹੇ.....jass
[/color]
 

35
ਉਸ ਦਿਆਂ ਨੈਣਾਂ ਚ ਜਦ ਤਸਵੀਰ ਮੇਰੀ ਹੈ ਹਜ਼ੂਰ,
ਫੇਰ ਵੀ ਕਿਉਂ ਭਟਕਣਾ ਤਕਦੀਰ ਮੇਰੀ ਹੈ ਹਜ਼ੂਰ,
ਕੋਲ ਉਹ ਬੈਠੇ ਕਦੀ ਤਾਂ ਦਿਲ ਦੀਆਂ ਗੱਲਾਂ ਕਰੇ,
ਇਸ ਤਰਾਂ ਦੀ ਨਾਂ  ਬਣੀ ਤਕਦੀਰ ਮੇਰੀ ਹੈ ਹਜ਼ੂਰ,

36
ਠੀਕ ਨਹੀਂ ਕੀਤਾ ਦਵਾ ਨੇ ਇਸ਼ਕ ਦੇ ਬੀਮਾਰ ਨੂੰ,
ਹੋ ਸਕੇ ਤਾਂ ਲਭ ਲਿਆਵੋ ਏਸ ਦੇ ਦਿਲਦਾਰ ਨੂੰ,

37
ਪਿਆਰ ਵੀ ਕੀ ਚੀਜ਼ ਹੈ, ਇਹ ਮਨ ਚੋਂ ਮਿਟਦਾ ਹੀ ਨਹੀਂ,
ਸਿਰ ਤੋਂ ਲੈ ਕੇ ਪੈਰਾਂ ਤੀਕ, ਭਰ ਜਾਣ ਖਾਤਿਰ ਦਿਲ ਕਰੇ,
ਪਿਆਰ ਜੇ ਕਰ ਕੁਝ ਨਹੀਂ ਹੈ,ਪ੍ਰੀਤ ਜੇ ਕਰ ਰੋਗ ਹੈ,
ਫੇਰ ਕਿਉਂ ਉਸ ਲਈ, ਸਭ ਕੁਝ ਕਰ ਜਾਣ ਖਾਤਿਰ ਜੀ ਕਰੇ,

38
ਹਰ ਖੁਸ਼ੀ ਹਰ ਸ਼ੌਕ ਹੈ ਕੁਰਬਾਨ ਉਸ ਲਈ,
ਹੈ ਅਸੀਂ ਰਖੀ ਬਚਾ ਕੇ ਜਾਨ ਉਸ ਲਈ,
ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,
ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ,
ਹਾਣ ਦੀ ਲੱਗੀ ਨਾਂ ਜਦ ਉਸ ਨੂੰ ਧਰਤੀ ਇਹ,
ਹੇਠਾਂ ਲੈ ਆਏ ਅਸੀਂ ਅਸਮਾਨ ਉਸ ਲਈ,
ਰਿਸ਼ਤਿਆਂ ਦੇ ਦਾਇਰੇ ਚ ਜਦ ਓਹ ਘਿਰੀ,
ਭੁੱਲ ਗਏ ਆਪਾਂ ਵੀ ਪਹਿਚਾਨ ਉਸ ਲਈ,
ਰੌਣਕਾਂ ਤੋਂ ਉਸ ਨੇ ਜੋ ਮੂੰਹ ਚੁਰਾਇਆ,
ਲਭ ਲਈ ਆਪਾਂ ਨੇ ਵੀ ਸੁੰਨਸਾਨ ਉਸ ਲਈ,
ਹਰ ਖੁਸ਼ੀ ਤੋਂ ਮੋੜ ਕੇ ਮੂੰਹ ਅਪਣਾ ਹੀ,
ਕਰ ਗਏ ਜੀਣਾ ਅਸੀਂ ਆਸਾਨ ਉਸ ਲਈ,
ਮੋਹ ਦੀ ਦੌਲਤ ਪਰ ਗਰੀਬੀ ਗਮ ਦੀ ਦਿੱਤੀ,
ਫੇਰ ਵੀ ਬੁਲ੍ਹਾਂ ਤੇ ਹੈ ਮੁਸਕਾਨ ਉਸ ਲਈ,

39
ਮੇਰਾ ਖੂਨ ਸੁਕਾਇਆ ਸੋਚਾਂ, ਤਨ ਮਨ ਖਾਕ ਬਣਾਇਆ ਸੋਚਾਂ,
ਉਸ ਦੇ ਪਿਆਰ ਚ ਉਲਝ ਗਿਆ ਮੈਂ, ਕੈਸਾ ਜਾਲ ਵਿਛਾਇਆ ਸੋਚਾਂ,
ਹੋਰ ਕਿਸੇ ਦੀ ਹੋ ਨਾਂ ਜਾਵੇ, ਮੈਨੂੰ ਮਾਰ ਮੁਕਾਇਆ ਸੋਚਾਂ,
ਪਿਆਰ ਦੀ ਬਾਜ਼ੀ ਹਾਰਨ ਪਿਛੋਂ, ਮੇਰਾ ਦਿਲ ਤੜਪਾਇਆ ਸੋਚਾਂ,
ਅਕਸਰ ਦਿਲ ਦੇ ਸ਼ੀਸ਼ੇ ਉੱਤੇ, ਉਹਦਾ ਅਕਸ ਬਣਾਇਆ ਸੋਚਾਂ,
ਮੁੜ ਮੁੜ ਆਵੇ ਯਾਦ ਉਹਨਾਂ ਦੀ, ਸਾਰੀ ਰਾਤ ਜਗਾਇਆ ਸੋਚਾਂ,
ਦਿਲ ਨੂੰ ਚੈਨ ਰੱਤੀ ਨਾਂ ਆਵੇ, ਦਿਲ ਦਾ ਬੋਝ ਵਧਾਇਆ ਸੋਚਾਂ,
ਮੇਰੀ ਰਹੀ ਨਾਂ ਹੋਸ਼ ਟਿਕਾਣੇ, ਐਸਾ ਜਾਦੂ ਪਾਇਆ ਸੋਚਾਂ,
[/color]

40
ਜ਼ਿੰਦਗੀ ਵਿਚ ਸੁੰਨੇਪਣ ਦਾ ਹੋ ਗਿਆ ਅਹਿਸਾਸ ਤਦ,
ਛੱਡ ਗਏ ਅਪਣੇ ਜਦੋਂ ਤੇ, ਤੁਰ ਗਏ ਮਹਿਮਾਨ ਵੀ,
ਜੀਣ ਜੋਗੇ ਛੱਡਿਆ ਨਾਂ, ਮਰਨ ਵੀ ਦਿੱਤਾ ਨਹੀਂ,
ਕਿਸਤਰ੍ਹਾਂ ਭੁੱਲਾਂ ਮੈਂ ਰੱਬਾ, ਇਹ ਤੇਰਾ ਅਹਿਸਾਨ ਵੀ,

Pages: 1 [2] 3 4 5 6