This section allows you to view all posts made by this member. Note that you can only see posts made in areas you currently have access to.
Topics - jass_cancerian
101
« on: November 17, 2010, 02:15:23 AM »
ਦਿਲ ਉਸ ਤੋਂ ਜਦ ਦੂਰ ਜਾਣ ਨੂੰ ਕਰਦਾ ਹੈ,
ਦਿਲ ਉਸ ਤੋਂ ਜਦ ਦੂਰ ਜਾਣ ਨੂੰ ਕਰਦਾ ਹੈ, ਇੱਕ ਪਲ ਵੀ ਫਿਰ ਉਸ ਬਾਝ ਨਾ ਸਰਦਾ ਹੈ, ਤੇ ਨਾਂ ਜੀਣਾ ਨਾ ਮਰਨਾ ਸਾਨੂੰ ਸੁਝਦਾ ਹੈ, ਉਹ ਸਭ ਨੂੰ ਜਦ ਆਖੇ ਬੰਦਾ ਘਰ ਦਾ ਹੈ,
102
« on: November 12, 2010, 02:04:16 AM »
ਤੇਰੀ ਯਾਦ ਨੇ ਸਤਾਇਆ ਰਾਤ ਭਰ,
ਨੀਰ ਅੱਖਾਂ ਨੇ ਵਹਾਇਆ ਰਾਤ ਭਰ,
ਦਿਲ ਮੇਰਾ ਰੋਂਦਾ ਰਿਹਾ, ਮੇਰਾ ਨਸੀਬ,
ਹੁਸਨ ਤੇਰਾ ਮੁਸਕਰਾਇਆ ਰਾਤ ਭਰ,
ਤੁਰ ਗਈ ਜਦ ਮੇਰੀ ਦਿਲਬਰ ਸ਼ਾਮ ਨੂੰ,
ਦਿਲ ਨੇ ਰੋ ਰੋ ਗੀਤ ਗਾਇਆ ਰਾਤ ਭਰ,
ਢਾਅ ਕੇ ਢੇਰੀ ਕਰ ਗਈ ਸਭ ਕੁਝ, ਸਵੇਰ,
ਸੁਪਨਿਆਂ ਦਾ ਘਰ ਬਣਾਇਆ ਰਾਤ ਭਰ,
ਕਰ ਕੇ ਵਾਅਦਾ ਤੂੰ ਨਾਂ ਆਈ ਰਾਤ ਨੂੰ,
ਤੇਰਾ ਵਾਅਦਾ ਆਜ਼ਮਾਇਆ ਰਾਤ ਭਰ,
ਬੇਵਫ਼ਾ ਅੱਜ ਤੁਰ ਗਈ ਹੋ ਕੇ ਖਫ਼ਾ,
ਗਮ ਰਿਹਾ ਮੇਰੇ ਤੇ ਛਾਇਆ ਰਾਤ ਭਰ,
ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,
ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,
103
« on: November 05, 2010, 04:33:33 PM »
ਵਕਤ ਦੀ ਮੁੱਠੀ ਚੋਂ ਕਿਰਦਾ ਜਾ ਰਿਹਾ ਹਾਂ, ਹੋਰ ਮੈਂ ਦੁੱਖਾਂ ਚ ਘਿਰਦਾ ਜਾ ਰਿਹਾ ਹਾਂ, ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ, ਉਸਦੇ ਘਰ ਨੂੰ ਮੈਂ ਚਿਰ ਦਾ ਜਾ ਰਿਹਾ ਹਾਂ, [/size]
104
« on: November 05, 2010, 04:25:08 PM »
ssa friends main jass london ton originally ludhiana punjab ton music,driving,travel te poetry meriyaan hobbies ne ajj kujh post krna chahoonda sii par meriyaan bohut saariyaan post kujh members ne aapne naam naal already post keetiyan hoyiyaan ne anyways u all tk cr...,
105
« on: December 17, 2009, 08:58:24 AM »
ਦੂਰ ਜਾ ਕੇ ਪਾਸ ਆਉਣਾ ਖੂਬ ਹੈ,
ਯਾਰ ਤੇਰਾ ਮੁਸਕੁਰਾਣਾ ਖੂਬ ਹੈ, ਵੇਖ ਕੇ ਨਜ਼ਰਾਂ ਚੁਰਾਉਣਾ ਖੂਬ ਹੈ, ਦੂਰ ਹੋਈ ਸੀ ਜਿਵੇਂ ਮਿਲਣਾ ਨਹੀਂ, ਦੂਰ ਜਾ ਕੇ ਪਾਸ ਆਉਣਾ ਖੂਬ ਹੈ, ਹੋਸ਼ ਮੈਨੂੰ ਹੁਣ ਆਪਣਾ ਰਿਹਾ ਨਹੀਂ, ਮਸਤ ਨਜ਼ਰਾਂ ਚੋਂ ਪਿਲਾਉਣਾ ਖੂਬ ਹੈ, ਉੰਝ ਤਾਂ ਭਾਵੇਂ ਹਰ ਅਦਾ ਕਾਤਿਲ ਤੇਰੀ, ਪਰ ਤੀਰ ਨਜ਼ਰਾਂ ਦੇ ਚਲਾਉਣਾ ਖੂਬ ਹੈ,
|