May 06, 2024, 11:23:18 AM

Show Posts

This section allows you to view all posts made by this member. Note that you can only see posts made in areas you currently have access to.


Topics - ਦਿਲਰਾਜ -ਕੌਰ

Pages: 1 2 3 4 [5] 6 7 8 9 10 ... 12
81
Lok Virsa Pehchaan / ਪੇਂਡੂ ਕਿੱਤੇ ਭੱਠੀਆਂ!
« on: December 19, 2011, 01:11:18 PM »
   




ਕੋਈ ਸਮਾਂ ਸੀ ਜਦ ਪਿੰਡਾਂ ਵਿਚ ਕਈ-ਕਈ ਭੱਠੀਆਂ ਹੁੰਦੀਆਂ ਸਨ। ਭੱਠੀਆਂ ਸ਼ਾਮ ਨੂੰ ਤਪਾਈਆਂ ਜਾਂਦੀਆਂ ਸਨ। ਦਾਣੇ ਭੁੰਨਾਉਣ ਵਾਲੇ ਮੁੰਡੇ, ਕੁੜੀਆਂ ਦਾ ਝੁਰਮਟ ਇਨ੍ਹਾਂ ਭੱਠੀਆਂ ਦੁਆਲੇ ਲੱਗਿਆ ਰਹਿੰਦਾ ਸੀ। ਸਿਆਲ ਦੀਆਂ ਲੰਮੀਆਂ, ਠੰਢੀਆਂ ਰਾਤਾਂ ਨੂੰ ਇਨ੍ਹਾਂ ਭੱਠੀਆਂ ਦੀ ਠੰਢੀ ਹੋ ਰਹੀ ਅੱਗ ਦੁਆਲੇ ਮੁੰਡਿਆਂ ਦੀਆਂ ਢਾਣੀਆਂ ਅੱਧੀ-ਅੱਧੀ ਰਾਤ ਤੱਕ ਪਿੰਡ ਦੇ ਭਖਦੇ ਮਸਲਿਆਂ 'ਤੇ ਚੁੰਜ ਚਰਚਾ ਕਰਦੀਆਂ ਰਹਿੰਦੀਆਂ ਸਨ। ਇਨ੍ਹਾਂ ਢਾਣੀਆਂ ਵਿਚ ਗੱਭਰੂ ਤੇ ਵਿਸ਼ੇਸ਼ ਤੌਰ 'ਤੇ ਵਿਆਹੋਂ ਖੁੰਝੇ ਛੜੇ ਰਹੇ ਮੁੰਡੇ ਜ਼ਿਆਦਾ ਹੁੰਦੇ ਸਨ। ਛੜੇ ਆਪਣੇ ਵਿਆਹ ਕਰਵਾਉਣ ਦੀਆਂ ਜੁਗਤਾਂ, ਦਲੀਲਾਂ ਵੀ ਇਨ੍ਹਾਂ ਭੱਠੀਆਂ 'ਤੇ ਕਰਦੇ ਰਹਿੰਦੇ ਸਨ-

ਛੜੇ ਬੈਠ ਕੇ ਦਲੀਲਾਂ ਕਰਦੇ,

ਵਿਆਹ ਕਰਵਾਉਣ ਦੀਆਂ।

ਇਹ ਭੱਠੀਆਂ ਆਸ਼ਕਾਂ ਦੇ ਮਿਲਣ ਸਥਾਨ ਵੀ ਹੁੰਦੀਆਂ ਸਨ-

ਤਿੰਨ ਥਾਂ ਆਸ਼ਕਾਂ ਦੇ,

ਹੱਟੀ, ਭੱਠੀ ਤੇ ਦਰਵਾਜ਼ਾ।

ਉਨ੍ਹਾਂ ਸਮਿਆਂ ਵਿਚ ਹਰ ਘਰ ਸ਼ਾਮ ਨੂੰ ਦਾਣੇ ਭੁੰਨਾਉਂਦਾ ਸੀ। ਆਮ ਤੌਰ 'ਤੇ ਰੋਟੀ ਸਵੇਰੇ ਅਤੇ ਰਾਤ ਨੂੰ ਬਣਾਈ ਜਾਂਦੀ ਸੀ। ਚਾਹ ਅਜੇ ਪਿੰਡਾਂ ਵਿਚ ਪਹੁੰਚੀ ਨਹੀਂ ਸੀ। ਸ਼ਾਮ ਨੂੰ ਕਾੜ੍ਹਨੀ ਦਾ ਕੜ੍ਹਿਆ ਹੋਇਆ ਦੁੱਧ ਪੀਣ ਦਾ ਰਿਵਾਜ ਸੀ। ਸ਼ਾਮ ਨੂੰ ਦਾਣੇ ਚੱਬਣਾ ਖੁਰਾਕ ਦਾ ਇਕ ਹਿੱਸਾ ਹੁੰਦਾ ਸੀ। ਦਾਣੇ ਜ਼ਿਆਦਾ ਤੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਜ਼ਮੀਨਾਂ ਜ਼ਿਆਦਾ ਮਾਰੂ ਹੁੰਦੀਆਂ ਸਨ। ਇਸ ਕਰਕੇ ਛੋਲਿਆਂ ਦੇ ਦਾਣੇ ਮੱਕੀ ਜੌਂ ਨਾਲੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਕਣਕ, ਜੌਂ ਤੇ ਜੁਆਰ ਦੇ ਦਾਣਿਆਂ ਨੂੰ ਭੁੰਨਾ ਕੇ ਵਿਚ ਗੁੜ ਪਾ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਕਈ ਦਿਨ ਖਾਂਦੇ ਰਹਿੰਦੇ ਸਨ। ਇਨ੍ਹਾਂ ਪਿੰਨੀਆਂ ਨੂੰ ਭੂਤ-ਪਿੰਨੇ ਕਹਿੰਦੇ ਸਨ।

ਝਿਉਰਾਂ ਦਾ ਮੁੱਖ ਕਿੱਤਾ ਦਾਣੇ ਭੁੰਨਣੇ, ਘਰਾਂ ਵਿਚ ਘੜਿਆਂ ਰਾਹੀਂ, ਮਸ਼ਕਾਂ ਰਾਹੀਂ ਪਾਣੀ ਭਰਨਾ ਤੇ ਵਿਆਹ-ਸ਼ਾਦੀਆਂ ਵਿਚ ਕੰਮ ਕਰਨਾ ਹੁੰਦਾ ਸੀ। ਦਾਣੇ ਭੁੰਨਣ ਨਾਲ ਉਨ੍ਹਾਂ ਦੀ ਨਿੱਤ ਜਿਣਸ ਰੂਪ ਵਿਚ ਕਮਾਈ ਵੀ ਹੁੰਦੀ ਸੀ। ਜਿਸ ਦੇ ਦਾਣੇ ਭੁੰਨੇ ਜਾਂਦੇ ਸਨ, ਉਨ੍ਹਾਂ ਦੇ ਦਾਣਿਆਂ ਵਿਚੋਂ ਕੜਾਹੀ ਵਿਚ ਪਾਉਣ ਸਮੇਂ ਹੱਥ ਅੱਗੇ ਕਰਕੇ ਤਾਣੇ ਭੁੰਨਣ ਵਾਲੀ ਕੁਝ ਦਾਣੇ ਕੱਢਦੀ ਹੁੰਦੀ ਸੀ, ਇਸ ਨੂੰ ਚੁੰਗ ਕੱਢਣੀ ਕਹਿੰਦੇ ਸਨ। ਦਾਣੇ ਭੁੰਨਣ ਸਮੇਂ ਕੜਾਹੀ ਵਿਚ ਦਾਤੀ ਫੇਰਨ ਵੇਲੇ ਜਿੰਨੇ ਦਾਣੇ ਕੜਾਹੀ ਤੋਂ ਬਾਹਰ ਡਿਗਦੇ ਸਨ, ਉਹ ਵੀ ਭੱਠੀ ਵਾਲੀ ਦੇ ਹੁੰਦੇ ਸਨ। ਸੁੱਕੀ ਮੱਕੀ ਦੇ ਦਾਣੇ ਭੁੰਨਾਉਣ ਸਮੇਂ ਮੱਕੀ ਦੀਆਂ ਖਿੱਲਾਂ ਹੋ ਕੇ ਬਾਹਰ ਬਹੁਤ ਡਿਗਦੀਆਂ ਸਨ। ਕਈ ਵਾਰ ਰੋਟੀ ਦਾ ਮਸਲਾ ਵੀ ਦਾਣੇ ਚੱਬ ਕੇ ਹੱਲ ਕਰਨ ਲਈ ਕਿਹਾ ਜਾਂਦਾ ਸੀ-

ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ,

ਰੋਟੀ ਮੇਰਾ ਯਾਰ ਖਾ ਗਿਆ।

ਪੰਜਾਬੀ ਦੇ ਬ੍ਰਿਹੋਂ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਆਪਣੇ ਇਕ ਗੀਤ ਵਿਚ ਭੱਠੀ ਵਾਲੀ ਨੂੰ ਮੁਖਾਤਬ ਹੋ ਕੇ ਲਿਖਦਾ ਹੈ-

ਭੱਠੀ ਵਾਲੀਏ, ਚੰਬੇ ਦੀਏ ਡਾਲੀਏ,

ਪੀੜਾਂ ਦਾ ਪਰਾਗਾ ਭੁੰਨ ਦੇ।

ਪਹਿਲੇ ਸਮਿਆਂ ਵਿਚ ਲੋਕੀਂ ਪੈਦਲ ਸਫਰ ਕਰਦੇ ਸਨ। ਕੱਚੇ ਰਾਹ ਹੁੰਦੇ ਸਨ। ਖੂਹ ਵੀ ਘੱਟ ਹੁੰਦੇ ਸਨ। ਗਰਮੀ ਦੇ ਮੌਸਮ ਵਿਚ ਰਾਹੀ ਪਾਂਧੀਆਂ ਲਈ ਲੋਕ ਪਿਆਉਂ ਲਾਉਂਦੇ ਸਨ, ਜਿਥੇ ਰਾਹੀ ਪਾਂਧੀਆਂ ਨੂੰ ਪਾਣੀ ਪਿਉਣ ਦੇ ਨਾਲ ਛੋਲਿਆਂ ਦੇ ਭੁੱਜੇ ਹੋਏ ਦਾਣੇ ਵੀ ਖਾਣ ਨੂੰ ਦਿੱਤੇ ਜਾਂਦੇ ਸਨ।

ਹੁਣ ਮੈਂ ਤੁਹਾਨੂੰ ਭੱਠੀ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ। ਆਮ ਤੌਰ 'ਤੇ ਭੱਠੀ ਝਿਉਰਾਂ ਦੇ ਘਰ ਦੇ ਮੂਹਰੇ ਹੀ ਪਾਈ ਹੁੰਦੀ ਸੀ। ਧਰਤੀ ਵਿਚ ਟੋਆ ਪੁੱਟ ਕੇ ਭੱਠੀ ਪੁੱਟੀ ਜਾਂਦੀ ਸੀ। ਭੱਠੀ ਦੇ ਪਿਛਲੇ ਹਿੱਸੇ ਵਿਚ ਧੂੰਆਂ ਨਿਕਲਣ ਖਾਤਰ ਥੋੜ੍ਹਾ ਜਿਹਾ ਮੋਰਾ ਰੱਖਿਆ ਹੁੰਦਾ ਸੀ। ਪੁੱਟੀ ਭੱਠੀ ਨੂੰ ਤੂੜੀ-ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਇਸੇ ਤਰ੍ਹਾਂ ਝਿਉਰੀ ਜਿਥੇ ਬੈਠ ਕੇ ਦਾਣੇ ਭੁੰਨਦੀ ਸੀ, ਜਿਥੇ ਦਾਣੇ ਭੁੰਨਾਉਣ ਵਾਲੇ ਆ ਕੇ ਬੈਠਦੇ ਸਨ, ਉਸ ਜਗ੍ਹਾ ਨੂੰ ਵੀ ਚੰਗੀ ਤਰ੍ਹਾਂ ਤੂੜੀ-ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਤੂੜੀ-ਮਿੱਟੀ ਦੇ ਉੱਪਰ ਫਿਰ ਪੀਲੀ ਮਿੱਟੀ ਵਿਚ ਗੋਹਾ ਮਿਲਾ ਕੇ ਫੇਰਿਆ ਜਾਂਦਾ ਸੀ ਤਾਂ ਜੋ ਬੈਠਣ ਵਾਲੀ ਥਾਂ ਸਾਫ-ਸੁਥਰੀ ਲੱਗੇ। ਭੱਠੀ ਉੱਪਰ ਦਾਣੇ ਭੁੰਨਣ ਲਈ ਕੜਾਹੀ ਰੱਖੀ ਜਾਂਦੀ ਸੀ। ਭੱਠੀ ਵਿਚ ਸੁੱਕੀ ਘਾਹ, ਫੂਸ, ਕਾਹੀ, ਸਲਵਾੜ ਦਾ ਝੋਕਾ ਝਿਉਰੀ ਦੇ ਪਰਿਵਾਰ ਦਾ ਕੋਈ ਮੈਂਬਰ ਲਾਉਂਦਾ ਸੀ। ਆਮ ਤੌਰ 'ਤੇ ਇਹ ਝੋਕਾ ਪਰਿਵਾਰ ਦੇ ਬੁੜ੍ਹਾ-ਬੁੜ੍ਹੀ ਹੀ ਲਾਉਂਦੇ ਸਨ। ਕੜਾਹੀ ਵਿਚ ਕੱਕਾ ਰੇਤਾ ਪਾਇਆ ਜਾਂਦਾ ਸੀ। ਬਾਲਣ ਦੇ ਝੋਕੇ ਨਾਲ ਰੇਤਾ ਗਰਮ ਹੋ ਜਾਂਦੀ ਸੀ। ਫਿਰ ਝਿਉਰੀ ਆਪਣੇ ਛਾਲਣੇ ਵਿਚ ਦਾਣੇ ਪਵਾਉਂਦੀ ਸੀ। ਛਾਲਣੀ ਵਿਚੋਂ ਦਾਣੇ ਕੜਾਹੀ ਵਿਚ ਸੁੱਟੇ ਜਾਂਦੇ ਸਨ। ਕੜਾਹੀ ਵਿਚ ਦਾਣੇ ਸੁੱਟਣ ਸਮੇਂ ਝਿਉਰੀ ਇਕ ਹੱਥ ਅੱਗੇ ਕਰਕੇ ਦਾਣਿਆਂ ਦੀ ਚੁੰਗ ਕੱਢਦੀ ਸੀ। ਕੜਾਹੀ ਵਿਚ ਪਾਏ ਦਾਣਿਆਂ ਨੂੰ ਫਸਲ ਵੱਢਣ ਵਾਲੀ ਦਾਤੀ ਦੇ ਪੁੱਠੇ ਪਾਸੇ ਨਾਲ ਹਿਲਾਇਆ ਜਾਂਦਾ ਸੀ। ਜਦ ਦਾਣੇ ਭੁੱਜ ਜਾਂਦੇ ਸਨ ਤਾਂ ਉਨ੍ਹਾਂ ਨੂੰ ਛਾਲਣੇ ਨਾਲ ਕੜਾਹੀ ਵਿਚੋਂ ਬਾਹਰ ਕੱਢ ਲਿਆ ਜਾਂਦਾ ਸੀ। ਜੇਕਰ ਛੋਲਿਆਂ ਦੇ ਦਾਣੇ ਹੁੰਦੇ ਸਨ ਤਾਂ ਉਨ੍ਹਾਂ ਨੂੰ ਕੜਾਹੀ ਵਿਚ ਹੀ ਕੁੱਜੇ ਦੇ ਹੇਠਲੇ ਹਿੱਸੇ ਨਾਲ ਫੇਰ ਕੇ ਦੋਫਾੜ ਕੀਤਾ ਜਾਂਦਾ ਸੀ। ਛਾਲਣੀ ਨਾਲ ਦਾਣੇ ਕੱਢਣ ਸਮੇਂ ਰੇਤਾ ਕੜਾਹੀ ਵਿਚ ਹੀ ਕਿਰ ਜਾਂਦਾ ਸੀ। ਭੁੱਜੇ ਦਾਣੇ ਛਾਲਣੀ ਵਿਚ ਰਹਿ ਜਾਂਦੇ ਸਨ। ਫਿਰ ਇਨ੍ਹਾਂ ਭੁੱਜੇ ਦਾਣਿਆਂ ਨੂੰ ਦਾਣੇ ਭੁੰਨਾਉਣ ਵਾਲਿਆਂ ਦੇ ਹਵਾਲੇ ਕੀਤਾ ਜਾਂਦਾ ਸੀ।


ਹਰਕੇਸ਼ ਸਿੰਘ ਕਹਿਲ

82
ਮੈਂ ਕੈਸਾ ਪੀਠਿਆ ਤੇ ਕਿਸ ਤਰ੍ਹਾਂ ਦਾ ਛਾਣਿਆ ਹੈ ਮੈਂ,

ਬੁਝਾਰਤ ਜ਼ਿੰਦਗੀ ਨੂੰ ਕਿੱਥੋਂ ਤੀਕਰ ਜਾਣਿਆ ਹੈ ਮੈਂ।

ਅਜੇ ਤਾਂ ਜਾਲੇ ਨੇ ਜੱਫ਼ਰ, ਅਜੇ ਤਾਂ ਭੋਗਿਆ ਜੀਵਨ,

ਅਜੇ ਨਾ ਜ਼ਿੰਦਗੀ ਨੂੰ ਰੱਤੀ ਭਰ ਵੀ ਮਾਣਿਆ ਹੈ ਮੈਂ।

ਹਵਾਵਾਂ ਤੇ ਬਲਾਵਾਂ ਨਾਲ ਜਦ ਵੀ ਟਾਕਰਾ ਹੋਇਆ,

ਉਦੋਂ ਸਿਰ ਕੀਤਾ ਹੈ, ਉੱਚਾ ਤੇ ਸੀਨਾ ਤਾਣਿਆ ਹੈ ਮੈਂ।

ਸਦਾ ਸਮਝੌਤਿਆਂ ਤੋਂ ਉਪਰ ਉਠ ਕੇ ਜ਼ਿੰਦਗੀ ਜੀਵਾਂ,

ਇਹੋ ਹੀ ਅਹਿਦ ਕਰਿਆ ਹੈ, ਇਹੋ ਹੀ ਠਾਣਿਆਂ ਹੈ ਮੈਂ।

ਉਦੋਂ ਫੁੱਲ ਖਿੜਦੇ ਮੈਂ ਤੱਕੇ ਤੇ ਚਾਨਣ ਫੈਲਦਾ ਤੱਕਿਆ,

ਜਦੋਂ ਤੋਂ ਅਜਨਬੀ ਰਾਹਾਂ ਨੂੰ ਮੁੜ ਤੋਂ ਜਾਣਿਆ ਹੈ ਮੈਂ।

ਮੇਰੀ ਝੋਲੀ 'ਚ ਜੋ ਮੋਤੀ, ਇਹ ਅੰਬਰ ਤੋਂ ਨਹੀਂ ਡਿੱਗੇ,

ਮਿਲੇ ਧਰਤੀ 'ਚੋਂ ਸਾਰੇ ਇਹ, ਜਾ ਘੱਟਾ ਛਾਣਿਆ ਹੈ ਮੈਂ।

ਮੈਂ ਲੋਰੀ ਵਾਂਗ ਧਰਤੀ ਮਾਂ ਨੂੰ ਹਰ ਪਲ ਸਾਂਭਿਆ ਦਿਲ ਵਿਚ,

ਤੇ ਅੰਬਰ ਬਾਪ ਦੇ ਸਾਏ ਤਰ੍ਹਾਂ ਸਿਰ ਤਾਣਿਆ ਹੈ ਮੈਂ।

ਮੈਂ ਦੁੱਖ-ਸੁੱਖ ਜਾਣਾ ਸਮ ਕਰਕੇ ਅਜੇ ਨਈਂ ਇਸ ਅਵਸਥਾ ਵਿਚ,

ਅਜੇ ਤਾਂ ਦੁੱਖਾਂ-ਸੁੱਖਾਂ ਤਾਈਂ ਅੱਡ-ਅੱਡ ਜਾਣਿਆ ਹੈ ਮੈਂ।


ਸੁਰਿੰਦਰਪ੍ਰੀਤ ਘਣੀਆ

83
ਲੰਡਨ, 15 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕਲੀਆਂ ਦੇ ਬਾਦਸ਼ਾਹ ਪੰਜਾਬੀ ਬੋਲੀ ਦੀ ਝੋਲੀ ਆਪਣੀ ਸੁਰੀਲੀ ਗਾਇਕੀ ਨਾਲ ਭਰਨ ਵਾਲੇ ਕੁਲਦੀਪ ਮਾਣਕ ਦੀ ਯਾਦ ਵਿਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਮਹਾਨ ਗਾਇਕ ਨੂੰ ਇਸ ਮੌਕੇ ਯੂ. ਕੇ. ਦੇ ਕਲਾਕਾਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਤਰਲੋਚਨ ਸਿੰਘ ਬਿਲਗਾ ਅਤੇ ਗੁਰਚਰਨ ਮੱਲ੍ਹ ਵੱਲੋਂ ਕਰਵਾਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਬੋਲੀ ਨਾਲ ਸਨੇਹ ਰੱਖਣ ਵਾਲੇ ਕਲਾਕਾਰ ਪਹੁੰਚੇ। ਇਸ ਮੌਕੇ ਬੋਲਦਿਆਂ ਹਰਬੰਸ ਸਿੰਘ ਜੰਡੂ ਲਿੱਤਰਾਂਵਾਲਾ, ਕੇ. ਐਸ. ਭੰਵਰਾ ਅਪਨਾ ਸੰਗੀਤ, ਸ਼ਿੰਨ ਡੀ ਸੀ ਐਸ, ਇੰਦਰਜੀਤ ਸੰਘਾ, ਹਰਭਜਨ ਜਰਮਨੀ, ਦਰਸ਼ਨ ਸਿੰਘ ਭੋਗਲ ਆਦਿ ਨੇ ਕਿਹਾ ਕਿ ਕੁਲਦੀਪ ਮਾਣਕ ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

84
15 ਦਸੰਬਰ ਵੈਨਕੂਵਰ ਸ਼ਹਿਰ ਦੇ ਭਰਪੂਰ ਰੌਣਕ ਵਾਲੇ ਇਲਾਕੇ ਬਰੂਸ ਸਟਰੀਟ ਅਤੇ 49 ਐਵਿਨਿਯੂ ਨੇੜੇ, ਬਾਅਦ ਦੁਪਹਿਰ ਤਿੰਨ ਵਜੇ ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਵਲੋਂ, 38 ਸਾਲਾਂ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹੌਲਨਾਕ ਵਾਰਦਾਤ ਮੌਕੇ ਕਾਰ 'ਚ ਮ੍ਰਿਤਕਾ ਦਾ ਤਿੰਨ ਸਾਲਾ ਬੱਚਾ ਪਿਛਲੀ ਸੀਟ 'ਤੇ ਬੈਠਾ ਮਸਾਂ ਬੱਚਿਆ। ਪੁਲਿਸ ਦੇ ਸਿਪਾਹੀ ਲ਼ਿੰਡਗੇ ਹੌਗਟਨ ਅਨੁਸਾਰ ਇਹ ਵਾਰਦਾਤ ਘਾਤ ਲਾ ਕੇ ਕੀਤਾ ਹਮਲਾ ਜਾਪਦਾ ਹੈ ਤੇ ਹਮਲਾਵਾਰ ਵਲੋਂ ਮ੍ਰਿਤਕਾ ਨੂੰ ਮਿੱਥ ਕੇ ਮਾਰਿਆ ਗਿਆ। ਘਟਨਾ 'ਚ ਮ੍ਰਿਤਕਾ ਦੇ ਬੱਚੇ ਉੱਪਰ ਗੋਲੀ ਨਹੀਂ ਚਲਾਈ ਗਈ। ਵੈਨਕੂਵਰ ਪੁਲਿਸ ਨੇ ਮਾਰੀ ਗਈ ਔਰਤ ਦੀ ਪਛਾਣ ਜਾਰੀ ਨਹੀਂ ਕੀਤੀ ਅਤੇ ਮਾਸੂਮ ਬੱਚਾ ਬਾਲ ਤੇ ਪਰਿਵਾਰ ਮੰਤਰਾਲੇ ਨੂੰ ਸੌਂਪ ਦਿੱਤਾ ਗਿਆ ਹੈ। ਵਾਰਦਾਤ ਵਾਲੇ ਇਲਾਕੇ ਦੇ ਆਂਢ-ਗੁਆਂਢ 'ਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 18 ਸਾਲਾਂ 'ਚ ਉਨ੍ਹਾਂ, ਇਥੇ ਕਦੇ ਵੀ ਹਿੰਸਕ ਘਟਨਾ ਨਹੀਂ ਵੇਖੀ ਤੇ ਤਾਜ਼ਾ ਕਤਲ ਦੀ ਵਾਰਦਾਤ ਕਾਰਨ, ਇਲਾਕੇ 'ਚ ਸਹਿਮ ਵਾਲਾ ਮਾਹੋਲ ਹੈ। ਇਸ ਤੋਂ 24 ਘੰਟੇ ਪਹਿਲਾਂ ਹੀ ਡੇਵੀ ਤੇ ਹੋਅ ਸਟਰੀਟ 'ਤੇ ਸਥਿਤ ਟਿਮ ਹੌਰਟਨ 'ਤੇ ਇਕ ਆਦਮੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਵੈਨਕੂਵਰ 'ਚ ਇਸ ਸਾਲ ਹੁਣ ਤੱਕ 14 ਕਤਲ ਅਤੇ 24 ਗੋਲੀਆਂ ਚੱਲਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਆਖ਼ਰੀ ਖ਼ਬਰਾਂ ਮਿਲਣ ਤੱਕ ਪੁਲਿਸ ਕਿਸੇ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਵੈਨਕੂਵਰ. ਗੁਰਵਿੰਦਰ ਸਿੰਘ ਧਾਲੀਵਾਲ

85
Religion, Faith, Spirituality / ਉਮਰ ਦਾ ਫ਼ਰਕ
« on: December 10, 2011, 11:32:11 AM »
ਮਹਾਤਮਾ ਬੁੱਧ ਕੋਲ ਇਕ 75 ਸਾਲਾਂ ਦਾ ਬਜ਼ੁਰਗ ਰਹਿੰਦਾ ਸੀ। ਇਕ ਦਿਨ ਮਹਾਤਮਾ ਬੁੱਧ ਨੇ ਉਸ ਨੂੰ ਸਵਾਲ ਕੀਤਾ ਕਿ ਹੁਣ ਆਪ ਜੀ ਦੀ ਉਮਰ ਕਿੰਨੀ ਕੁ ਹੋਵੇਗੀ? ਉਸ ਬਜ਼ੁਰਗ ਨੇ ਕਿਹਾ ਕਿ ਮੇਰੀ ਉਮਰ ਸਿਰਫ਼ 5 ਸਾਲ ਦੀ ਹੈ। ਬੁੱਧ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਤੁਹਾਡੀ ਉਮਰ ਲਗਭਗ 75 ਸਾਲਾਂ ਦੀ ਹੋਵੇਗੀ, ਫਿਰ ਉਮਰ ਦਾ ਫ਼ਰਕ ਕਿਉਂ ਦੱਸ ਰਹੇ ਹੋ? ਉਸ ਬਜ਼ੁਰਗ ਨੇ ਬੜੇ ਪਿਆਰ ਨਾਲ ਮਹਾਤਮਾ ਜੀ ਨੂੰ ਦੱਸਿਆ ਕਿ ਮੈਂ ਪੰਜ ਸਾਲਾਂ ਤੋਂ ਹੀ ਆਪ ਜੀ ਦੀ ਸ਼ਰਨ ਵਿਚ ਆਇਆ ਹਾਂ। ਮੈਨੂੰ ਗਿਆਨ ਹੋ ਗਿਆ ਹੈ ਕਿ ਮਨੁੱਖ ਦਾ ਜੀਵਨ ਕੀ ਹੈ ਤੇ ਇਸ ਦਾ ਕੀ ਮਨੋਰਥ ਹੈ। ਇਸ ਤੋਂ ਪਹਿਲਾਂ ਦੇ ਸੱਤਰ ਸਾਲ ਮੈਂ ਭੰਗ ਦੇ ਭਾੜੇ 'ਚ ਹੀ ਖਰਾਬ ਕਰ ਲਏ। ਕਬੀਰ ਸਾਹਿਬ ਨੇ ਸੱਚ ਹੀ ਕਿਹਾ ਹੈ:

ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ।

ਹੀਰਾ ਜਨਮ ਅਨਮੋਲ ਥਾ, ਕੌਡੀ ਬਦਲੇ ਜਾਏ।




-ਡੀ. ਆਰ. ਬੰਦਨਾ

86
Shayari / ਦੇਸ਼ ਦੇ ਨੇਤਾ ਜੀ
« on: December 10, 2011, 11:28:49 AM »
ਕਿਤਨੀ ਹੈ ਮਹਿੰਗਾਈ, ਦੇਸ਼ ਦੇ ਨੇਤਾ ਜੀ,

ਲੋਕੀਂ ਦੇਣ ਦੁਹਾਈ, ਦੇਸ਼ ਦੇ ਨੇਤਾ ਜੀ।

ਜਾਗ ਪਏ ਹੁਣ ਲੋਕੀਂ ਘਪਲੇ ਬੰਦ ਕਰੋ,

ਕਰਲੀ ਬਹੁਤ ਕਮਾਈ, ਦੇਸ਼ ਦੇ ਨੇਤਾ ਜੀ।

ਤਕੜੇ ਹੋ ਕੇ ਫੜ ਲਓ, ਰਿਸ਼ਵਤਖੋਰਾਂ ਨੂੰ,

ਜਿਨ੍ਹਾਂ ਲੁੱਟ ਮਚਾਈ, ਦੇਸ਼ ਦੇ ਨੇਤਾ ਜੀ।

ਖੇਤ ਦੇ ਵਿਚੋਂ ਦੱਸੋ ਪੱਲੇ ਪੈਣਾ ਕੀ,

ਵਾੜ ਜੇ ਜਾਵੇ ਖਾਈ, ਦੇਸ਼ ਦੇ ਨੇਤਾ ਜੀ।

ਜਿਸ ਥਾਲੀ ਵਿਚ ਖਾਵੋਂ, ਉਸ ਵਿਚ ਛੇਕ ਕਰੋ,

ਕਿੱਡੇ ਹੋ ਹਰਜਾਈ, ਦੇਸ਼ ਦੇ ਨੇਤਾ ਜੀ।

ਥੋਨੂੰ ਵੇਖ ਕੇ ਥੋਡੇ ਵਰਗੇ ਹੋਗੇ ਉਹ,

ਪੰਡਿਤ, ਮੁੱਲਾਂ, ਭਾਈ, ਦੇਸ਼ ਦੇ ਨੇਤਾ ਜੀ।

ਸਭ ਦੇ ਮਨ ਵਿਚ ਗੁੱਸੇ ਦੀ ਅੱਗ ਭੜਕ ਰਹੀ,

ਐਪਰ ਫਿਰਨ ਦਬਾਈ, ਦੇਸ਼ ਦੇ ਨੇਤਾ ਜੀ।

ਤੁਹਾਨੂੰ ਸੱਪ ਸੁੰਘ ਜਾਵੇ, ਆਪਣਾ ਕਰਦਾ ਜਦ,

ਬਾਰਾਂ ਤੀਆ ਸਤਾਈ, ਦੇਸ਼ ਦੇ ਨੇਤਾ ਜੀ।

ਬੈਂਕਾਂ ਭਰ ਲਓ ਮਾਇਆ ਨਾਲ ਨਹੀਂ ਜਾਣੀ,

ਜਾਊ ਨਾਲ ਸਚਾਈ, ਦੇਸ਼ ਦੇ ਨੇਤਾ ਜੀ।

ਬੀਬੇ ਬਣ ਕੇ ਮੰਨੋ ਗੱਲ ਹਜ਼ਾਰੇ ਦੀ,

ਛੱਡੋ ਹੁਣ ਅੜਵਾਈ, ਦੇਸ਼ ਦੇ ਨੇਤਾ ਜੀ।

-ਹਰਕੋਮਲ ਬਰਿਆਰ

87
ਸੱਚ ਦੇ ਅੱਗੇ ਝੂਠ ਕਦੇ ਨਾ ਅੜਦਾ ਹੈ।

ਜਦ ਵੀ ਅੜਦਾ ਹੈ, ਆਖਰ ਨੂੰ ਝੜਦਾ ਹੈ।

ਅਣਖੀ ਯੋਧੇ ਸੀਸ ਤਲੀ 'ਤੇ ਧਰਦੇ ਨੇ,

ਧੌਣ ਝੁਕਾ ਕੇ ਬੁਜ਼ਦਿਲ ਅੰਦਰ ਵੜਦਾ ਹੈ।

ਤੇਲ ਜਦੋਂ ਤੱਕ ਦੀਵੇ 'ਚੋਂ ਮੁੱਕ ਜਾਵੇ ਨਾ,

ਘੁੱਪ ਹਨੇਰੇ ਨਾਲ ਉਦੋਂ ਤੱਕ ਲੜਦਾ ਹੈ।

ਆਪਣੇ ਦੁੱਖ ਦਾ ਐਨਾ ਦੁੱਖ ਨਾ ਬੰਦੇ, ਨੂੰ

ਦੂਜੇ ਦੇ ਸੁੱਖ ਕਰਕੇ ਜਿੰਨਾ ਸੜਦਾ ਹੈ।

ਗ਼ੈਰਾਂ ਨਾਲ ਕਲੋਲਾਂ ਕਰਦਾ ਥੱਕਦਾ ਨਾ,

ਦਿਲਬਰ ਸਾਡੀ ਵਾਰ ਬਹਾਨੇ ਘੜਦਾ ਹੈ।

ਯਾਰ ਖ਼ੁਦਾ ਹੁੰਦਾ ਹੈ ਸੱਚੇ ਆਸ਼ਕ ਦਾ,

ਨਗ ਦੇ ਵਾਂਗੂੰ ਮੂਰਤ ਮਨ ਵਿਚ ਜੜਦਾ ਹੈ।

ਬੇਸ਼ੱਕ 'ਜ਼ਖ਼ਮੀ' ਖੁਦ ਹੋਇਆ ਬੇਐਬ ਨਹੀਂ,

ਪਰ ਦੂਜੇ ਦੇ ਐਬ ਸਦਾ ਹੀ ਫੜਦਾ ਹੈ।

 

 ਕਰਮ ਸਿੰਘ ਜ਼ਖ਼ਮੀ

88
ਸਾਨੂੰ ਆਉਂਦੇ-ਜਾਂਦੇ ਦੱਸਿਓ ਪੰਜਾਬ ਵਾਲੀ ਗੱਲ।

ਮਾਝੇ ਮਾਲਵੇ ਤੇ ਮਿੱਠੜੇ ਦੁਆਬ ਵਾਲੀ ਗੱਲ।

ਸਾਡਾ ਅੰਬਰਸਰ ਵੱਸੇ ਤੇ ਲਾਹੌਰ ਸੋਹਣਾ ਹੱਸੇ,

ਰਹੇ ਦਿਲਾਂ ਵਿਚ ਜਾਗਦੀ ਗੁਲਾਬ ਵਾਲੀ ਗੱਲ।

ਅਸੀਂ ਕਿਵੇਂ ਗਏ ਵੰਡੇ ਅਸੀਂ ਕਿਵੇਂ ਗਏ ਵੱਢੇ?

ਆਓ ਰਲ-ਮਿਲ ਸੋਚੀਏ ਹਿਸਾਬ ਵਾਲੀ ਗੱਲ।

ਕੇਹੀ ਚੰਦਰੀ ਸੰਤਾਲੀ ਵੱਜੀ ਦਿਲਾਂ 'ਚ ਦੁਨਾਲੀ,

ਰੁੜ੍ਹੀ ਰੇਤਿਆਂ 'ਚ ਰਾਵੀ ਤੇ ਚਨਾਬ ਵਾਲੀ ਗੱਲ।

ਸਾਨੂੰ ਬੜਾ ਰੋਣ ਆਏ ਜਦੋਂ ਝੂਣ ਕੇ ਜਗਾਵੇ,

ਆਵੇ ਯਾਦ ਜਦੋਂ ਟੁੱਟਗੀ ਰਬਾਬ ਵਾਲੀ ਗੱਲ।

ਨਾ ਕਬੀਰ ਧੰਦੀ ਸੁਣੀ ਨਾ ਹੀ ਨਾਨਕ ਦੇ ਬੋਲ,

ਸਾਡੇ ਮਨ ਹੀ ਮੰਨੀ ਝੂਠੇ ਖ਼ਾਬ ਵਾਲੀ ਗੱਲ।

ਛੱਡ ਦਿੱਤਾ ਫੇਰ ਦੇਸ ਲੱਥੇ ਆਣ ਪਰਦੇਸ,

ਤਾਹੀਏਂ ਪੀਲੇ ਭੂਕ ਹੋਏ ਹੋਈ ਦਾਬ ਵਾਲੀ ਗੱਲ।

ਅਸੀਂ ਕਿਵੇਂ ਭਲਾ ਜੀਂਦੇ ਇਨ੍ਹਾਂ ਮਾਰੂਥਲਾਂ ਵਿਚ?

ਜੇ ਨਾ ਜ਼ਿੰਦਗੀ 'ਚ ਹੁੰਦੀ ਜੀ ਸ਼ਬਾਬ ਵਾਲੀ ਗੱਲ।

ਜਦੋਂ ਮਹਿਫ਼ਲੀਂ ਸੀ ਲੜੀ ਸਾਡੀ ਥੋਡੇ ਨਾਲ ਅੱਖ,

ਅਸੀਂ ਭੁੱਲੇ ਨਾ ਜੀ ਕਦੇ ਉਹ ਜਨਾਬ ਵਾਲੀ ਗੱਲ।

ਲੱਖ ਹੋਏ ਹਾਂ ਖਰਾਬ ਸੁਣੇ ਬੋਲ ਤੇ ਕੁ-ਬੋਲ,

ਸਾਡੇ ਨਾਲ ਨਾਲ ਤੁਰੀ ਜੀ ਸ਼ਰਾਬ ਵਾਲੀ ਗੱਲ।

ਲੋਕੀਂ ਚੰਗੇ ਹੋਣ ਲਈ ਨੇ ਮਖੌਟੇ ਲੱਖ ਪਾਉਂਦੇ,

ਅਸਾਂ ਕੋਠੇ ਚੜ੍ਹ ਦੱਸੀ 'ਹਾਂ ਖਰਾਬ' ਵਾਲੀ ਗੱਲ।

ਧੋਖਾ ਖੁਦ ਨੂੰ ਵੀ ਦੇਵੋਂ ਕਦੇ ਆਏ ਨਹੀਂ ਬਾਜ਼,

ਕੀਤੀ ਲੱਖ ਲੋਕਾਂ ਮੂੰਹ 'ਤੇ ਖਿਜ਼ਾਬ ਵਾਲੀ ਗੱਲ।

ਸੂਟ ਮੰਗਵਾਂ ਤੇ ਟਾਈ ਲੋਕ ਵੇਖਦੇ ਹੀ ਰਹਿਗੇ,

ਅਸਾਂ ਬੂਟ 'ਚ ਛੁਪਾਈ ਉਹ ਜੁਰਾਬ ਵਾਲੀ ਗੱਲ।

ਅਸੀਂ ਆਸਾਂ ਵਾਲੇ ਉੱਚੇ ਉੱਚੇ ਲਾਏ ਸੀ ਅੰਬਾਰ,

ਉਹੀਓ ਬਣ ਗਏ ਅਸਾਂ ਲਈ ਤਿਜ਼ਾਬ ਵਾਲੀ ਗੱਲ।

ਅਸੀਂ ਅੱਖਰਾਂ ਦੀ ਖੇਡ, ਖੇਡ ਖੇਡ ਵੀ ਨਾ ਹੰਭੇ,

ਸਾਥੋਂ ਮਸਾਂ ਤੋੜ ਚੜ੍ਹੀ ਜੀ ਕਿਤਾਬ ਵਾਲੀ ਗੱਲ।

ਅਸੀਂ ਨਿੱਕੇ-ਨਿੱਕੇ ਕਿੰਨੇ ਕਾਹਲੇ ਕਦਮਾਂ ਨਾ ਚੱਲੇ,

ਚੱਲੀ ਪੈਰਾਂ ਵਿਚੋਂ ਕਿਰ ਉਹ ਸ਼ਤਾਬ ਵਾਲੀ ਗੱਲ।

ਸਾਨੂੰ ਆਉਂਦੇ-ਜਾਂਦੇ ਦੱਸਿਓ ਪੰਜਾਬ ਵਾਲੀ ਗੱਲ।

ਰੰਗੀ ਵੱਸਦੇ ਤੇ ਹੱਸਦੇ ਗੁਲਾਬ ਵਾਲੀ ਗੱਲ!!

ਪ੍ਰੋ: ਸ਼ੇਰ ਸਿੰਘ ਕੰਵਲ

89
ਜਦ ਵੀ ਸਾਨੂੰ ਜ਼ਖ਼ਮ ਦਿੱਤੇ ਨੇ ਦਿੱਤੇ ਸਾਡੇ ਯਾਰਾਂ ਨੇ।

ਜਦ ਵੀ ਸਾਨੂੰ ਲੂਹਿਆ ਯਾਰੋ ਲੂਹਿਆ ਸਦਾ ਬਹਾਰਾਂ ਨੇ।

ਇਸ਼ਕ ਝਨਾਂ ਤਾਂ ਪਾਰ ਅਸੀਂ ਕਰ ਜਾਣਾ ਸੀ,

ਅੱਧ 'ਚ ਡੋਬੀ ਕਿਸ਼ਤੀ ਸਾਡੀ ਕਿਸ਼ਤੀ ਦੇ ਪਤਵਾਰਾਂ ਨੇ।

ਦੇ ਦੇ ਦੁੱਧ ਦਹੀਂ ਤੇ ਮੱਖਣ ਜਿਸਮ ਵੀ ਸਾਰਾ ਗਾਲ ਲਿਆ,

ਸਾਡੇ ਲਈ ਨਹੀਂ ਚਾਰਾ ਛੱਡਿਆ ਨੇਤਾ ਕਈ ਮਕਾਰਾਂ ਨੇ।

ਭਾਈਆਂ ਦੀ ਰਾਖੀ ਲਈ ਬਣੀਆਂ ਸਨ ਕਦੇ ਤਲਵਾਰਾਂ ਜੋ,

ਭਾਈਆਂ ਦੇ ਸਿਰ ਕਲਮ ਨੇ ਕੀਤੇ ਭਾਈਆਂ ਦੀਆਂ ਤਲਵਾਰਾਂ ਨੇ।

ਲੁੱਟਾਂ, ਰੇਪ, ਡਕੈਤੀਆਂ, ਖੂਨ ਖਰਾਬੇ ਤਕੇ ਰਿਸ਼ਵਤ ਖੋਰਾਂ ਦੇ,

ਪਾਏ ਕੀਰਨੇ ਹਰ ਪੰਨੇ ਤੇ ਨਿੱਤ ਛਪਦੀਆਂ ਅਖ਼ਬਾਰਾਂ ਨੇ।

ਧਰਮ ਦੇ ਨਾਂਅ 'ਤੇ ਲੁੱਟਾਂ ਲੁੱਟ ਕੇ ਆਪਸ ਵਿਚ ਲੜਾਇਆ ਹੈ,

ਧਰਮ ਦੀਆਂ ਨਿੱਤ ਖੋਲ੍ਹ ਦੁਕਾਨਾਂ ਧਰਮ ਦੇ ਠੇਕੇਦਾਰਾਂ ਨੇ।

ਅਗਲੇ ਜਨਮ ਦਾ ਲਾਰਾ ਲਾ ਕੇ ਪਾਗ਼ਲ ਕਰਦੇ ਲੋਕਾਂ ਨੂੰ,

ਇਸ ਜਨਮ ਕੋਈ ਬਾਂਹ ਨਹੀਂ ਫੜਦਾ ਹਰ ਥਾਂ ਚੀਕ ਪੁਕਾਰਾਂ ਨੇ।

ਸਦੀਆਂ ਤੋਂ ਹੀ ਦੌਰ ਸਮੇਂ ਦੇ ਰਹੇ ਨੇ ਏਦਾਂ ਕੁਝ 'ਸੈਣੀ',

ਈਸਾ ਨੂੰ ਵੀ ਟੰਗਿਆ ਸੂਲੀ ਸਮੇਂ-ਸਮੇਂ ਸਰਕਾਰਾਂ ਨੇ।

 ਗੁਰਬਖ਼ਸ਼ ਸਿੰਘ ਸੈਣੀ

90
ਸਰਬੱਤ ਦਾ ਭਲਾ ਮੰਗਣ ਨਾਲ ਜੀਵ ਦੇ ਹਿਰਦੇ ਵਿਚੋਂ ਦਵੈਤ ਖਤਮ ਹੋ ਜਾਂਦੀ ਹੈ ਅਤੇ ਮਨ ਵਿਚ ਨਿਮਰਤਾ ਆ ਜਾਂਦੀ ਹੈ। ਉਹ ਅਕਾਲ ਪੁਰਖ ਦੀ ਹਜ਼ੂਰੀ ਨੂੰ ਜ਼ਿਆਦਾ ਪ੍ਰਤੀਤ ਕਰਦਾ ਹੈ, ਜਿਸ ਨਾਲ ਮਨੁੱਖਾ ਜਨਮ ਸਫਲ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਉੱਚੇ-ਸੁੱਚੇ ਇਲਾਹੀ ਮਿਸ਼ਨ ਦੀ ਨੀਂਹ ਆਪਣੇ ਨਿਮਾਣੇ ਗੁਰੂ ਸਿੱਖ ਭਾਈ ਘਨੱਈਆ ਜੀ ਕੋਲੋਂ ਅੱਜ ਤੋਂ 300 ਸਾਲ ਪਹਿਲਾਂ ਹੀ ਰਖਵਾ ਦਿੱਤੀ ਸੀ। ਭਾਈ ਜੀ ਲੜਾਈ ਦੇ ਮੈਦਾਨ ਵਿਚ ਕਲਗੀਧਰ ਪਾਤਸ਼ਾਹ ਦੇ ਮਿਸ਼ਨ ਵਿਚ ਲੜਨ ਵਾਲਾ ਸਿੱਖ ਧੜਾ ਆਪਣੇ ਵਿਰੋਧੀ ਧੜੇ ਦੇ ਫੱਟੜ ਸਿਪਾਹੀਆਂ ਨੂੰ ਪਾਣੀ ਪਿਲਾਉਂਦਾ ਅਤੇ ਮੱਲ੍ਹਮ-ਪੱਟੀ ਕਰਦਾ ਰਿਹਾ ਹੈ। ਸਤਿਗੁਰੂ ਸਭ ਥਾਂ ਵਿਆਪਕ ਹੈ। ਤੂੰ ਜਿਥੇ ਵੀ ਉਸ ਦੀ ਯਾਦ ਵਿਚ ਜੁੜ ਜਾਵੇਂਗਾ, ਉਥੇ ਹੀ ਉਹ ਪਹੁੰਚ ਜਾਵੇਗਾ, ਜੋ ਪ੍ਰਕਾਸ਼ ਦੇ ਰੂਪ ਵਿਚ ਹੈ, ਜੋ ਸ਼ਬਦ ਦੇ ਰੂਪ ਵਿਚ ਹੈ, ਉਹ ਹੀ ਪ੍ਰਮਾਤਮਾ ਹੈ। ਜਿਹੜਾ ਪ੍ਰਮਾਤਮਾ ਤੋਂ ਟੁੱਟ ਗਿਆ, ਉਸ ਨੇ ਕਦੇ ਵੀ ਸੁਖ ਨਹੀਂ ਪਾਉਣਾ। ਮਨੁੱਖ ਦੀ ਪਹਿਚਾਣ ਕੱਪੜੇ ਨਾਲ ਨਹੀਂ ਹੁੰਦੀ, ਉਸ ਦੇ ਗੁਣਾਂ ਨਾਲ ਹੁੰਦੀ ਹੈ, ਜਿਸ ਤਰ੍ਹਾਂ ਸੂਰਜ ਤੋਂ ਹੀ ਸਾਨੂੰ ਸਾਰੇ ਸੰਸਾਰ ਨੂੰ ਰੌਸ਼ਨੀ ਮਿਲਦੀ ਹੈ, ਕਿਉਂਕਿ ਸੂਰਜ ਦਾ ਸਬੰਧ ਸੂਰਜ ਦੀਆਂ ਕਿਰਨਾਂ ਨਾਲ ਹੈ, ਇਸੇ ਤਰ੍ਹਾਂ ਸਾਨੂੰ ਆਪਣੇ ਪ੍ਰਮਾਤਮਾ (ਪਿਤਾ) ਨਾਲੋਂ ਸਬੰਧ ਨਹੀਂ ਤੋੜਨਾ ਚਾਹੀਦਾ। ਅਸੀਂ ਆਪਣੇ ਸਤਿਗੁਰੂ ਨੂੰ ਬੇਗਾਨਾ ਸਮਝਦੇ ਹਾਂ, ਜਦੋਂ ਅਸੀਂ ਮਾਤਾ-ਪਿਤਾ, ਭੈਣ-ਭਰਾ, ਸਕੇ-ਸਬੰਧੀਆਂ ਨੂੰ ਚੇਤੇ ਕਰਦੇ ਹਾਂ ਤਾਂ ਵਾਜੇ ਨਹੀਂ ਵਜਾਉਂਦੇ। ਜਦੋਂ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ, ਵਾਜੇ ਵਜਾਉਂਦੇ ਹਾਂ, ਤਬਲੇ ਵਜਾਉਂਦੇ ਹਾਂ ਪਰ ਅੰਦਰੋਂ ਨਹੀਂ ਜੁੜਦੇ। ਕਬੀਰ ਜੀ ਕਹਿੰਦੇ ਹਨ ਜਿਹੜਾ ਮਨੁੱਖ ਆਪਣੇ ਪ੍ਰਭੂ-ਪਿਆਰੇ ਨੂੰ ਬੇਗਾਨਾ ਸਮਝਦਾ ਹੈ, ਉਹ ਮੂਰਖ ਹੈ। ਸਤਿਗੁਰੂ ਅੱਗੇ ਬੇਨਤੀ (ਅਰਦਾਸ) ਕਰ ਕਿ ਤੁਸੀਂ ਮੈਨੂੰ ਆਪਣੇ ਨਾਲ ਜੋੜ ਲਵੋ। ਸਾਨੂੰ ਸਰਬੱਤ ਦਾ ਭਲਾ ਕਰਨ ਦੀ ਜਾਚ ਆ ਜਾਵੇ। ਇਹ ਜਾਚ ਤਾਂ ਹੀ ਆਉਣੀ ਹੈ, ਜਿਸ ਦਿਨ ਸਾਡਾ ਮਨ ਸਿਮਰਨ ਨਾਲ ਜੁੜ ਜਾਵੇਗਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ॥ ਉਸ ਦਿਨ ਪਤਾ ਲੱਗ ਜਾਣਾ ਹੈ ਵਾਹਿਗੁਰੂ ਦਾ ਨਾਮ ਸੱਚਾ ਹੈ। ਦੁਨਿਆਵੀ ਪਦਾਰਥ ਸਭ ਝੂਠ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਇਲਾਹੀ ਮਿਸ਼ਨ ਅੱਜਕਲ੍ਹ ਦੇ ਰੈੱਡ ਕਰਾਸ ਦੇ ਮਿਸ਼ਨ ਨਾਲੋਂ ਕਿਤੇ ਵਧੇਰੇ ਉੱਚਾ ਹੈ। ਅੱਜ ਵੀ ਗੁਰਸਿੱਖ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਦੂਜੇ ਧਰਮਾਂ ਦੇ ਲੋਕਾਂ ਦੀ ਮਦਦ ਕਰਦੇ ਹਨ ਅਤੇ ਹਰ ਕੌਮ ਅਤੇ ਮਜ਼੍ਹਬ ਲਈ ਗੁਰੂ ਦਾ ਸਾਂਝਾ ਲੰਗਰ ਚਲਾਉਂਦੇ ਹਨ। ਗੁਰਸਿੱਖ ਗੁਰਮਤਿ ਮਾਰਗ 'ਤੇ ਚੱਲਣ ਲਈ ਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਆਪਣੇ ਹਿਰਦੇ ਵਿਚ ਵਸਾਉਣ ਦਾ ਪੂਰਾ-ਪੂਰਾ ਯਤਨ ਕਰਦੇ ਹਨ-

ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ॥

-ਰਾਜਬੀਰ ਕੌਰ,

91
Religion, Faith, Spirituality / ਪਿਆਰ
« on: November 26, 2011, 01:19:58 PM »
'ਮਾਂ... ਮੇਰੇ ਭਰਤੀ ਵਾਲੇ ਫਾਰਮ ਕਿੱਥੇ ਨੇ, ਜੋ ਮੈਂ ਕੱਲ੍ਹ ਸ਼ਹਿਰੋਂ ਲਿਆ ਕੇ ਭਰੇ ਸਨ', ਕਰਮੇ ਨੇ ਕੰਮ 'ਤੇ ਜਾਣ ਲਈ ਤਿਆਰ ਹੁੰਦੇ ਅਤੇ ਕਾਹਲੀ-ਕਾਹਲੀ ਫਾਰਮ ਭਾਲਦੇ ਹੋਏ ਨੇ ਆਪਣੀ ਮਾਂ ਨੂੰ ਪੁੱਛਿਆ।

'ਨਹੀਂ ਪੁੱਤ ਮੈਂ ਤਾਂ ਨਹੀਂ ਵੇਖੇ, ਸਾਨੂੰ ਕੀ ਪਤਾ ਅਨਪੜ੍ਹਾਂ ਨੂੰ ਇਨ੍ਹਾਂ ਕਾਗਜ਼ਾਂ-ਪੱਤਰਾਂ ਦਾ', ਕਰਮੇ ਦੀ ਮਾਂ ਨੇ ਚੌਂਕੇ ਵਿਚੋਂ ਰੋਟੀਆਂ ਪਕਾਉਂਦੀ ਹੋਈ ਨੇ ਜਵਾਬ ਦਿੱਤਾ।

'ਪਤਾ ਹੈ ਮਾਂ ਉਨ੍ਹਾਂ ਨੇ ਸਾਰੇ ਗਰੀਬਾਂ ਦੇ ਲੜਕੇ ਹੀ ਨੌਕਰੀ 'ਤੇ ਰੱਖਣੇ ਹਨ। ਲਗਦਾ ਸੀ ਇਸ ਵਾਰ ਕੰਮ ਬਣ ਜਾਵੇਗਾ, ਪਰ ਉਹ ਫਾਰਮ ਕਿਤੇ ਵੀ ਨਹੀਂ ਮਿਲ ਰਹੇ ਅਤੇ ਉਨ੍ਹਾਂ ਦੀ ਅੱਜ ਆਖਰੀ ਤਰੀਕ ਹੈ। ਏਨੀ ਜਲਦੀ ਨਵੇਂ ਫਾਰਮ ਸ਼ਹਿਰੋਂ ਲਿਆ ਕੇ ਤਿਆਰ ਕਰਨੇ ਮੁਸ਼ਕਿਲ ਹਨ', ਕਰਮੇ ਨੇ ਆਪਣੀ ਮਾਂ ਨੂੰ ਸਾਰੀ ਵਿਥਿਆ ਸੁਣਾਉਂਦੇ ਹੋਏ ਨੇ ਦੱਸਿਆ।

'ਕੋਈ ਗੱਲ ਨਹੀਂ ਪੁੱਤਰ, ਜੇਕਰ ਰੱਬ ਨੇ ਚਾਹਿਆ ਤਾਂ ਫੇਰ ਕਦੇ ਜ਼ਰੂਰ ਮਿਹਨਤ ਦਾ ਮੁੱਲ ਪਊਗਾ, ਤੂੰ ਇਹ ਫੜ ਰੋਟੀ ਵਾਲਾ ਡਿੱਬਾ ਅਤੇ ਕੰਮ 'ਤੇ ਚਲਾ ਜਾ ਕਿਤੇ ਤੇਰੀ ਬੱਸ ਨਾ ਲੰਘ ਜਾਵੇ', ਕਰਮੇਂ ਦੀ ਮਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਹੋਇਆਂ ਕਿਹਾ, ਰੋਟੀ ਵਾਲਾ ਡੱਬਾ ਫੜ ਕੇ ਕਰਮਾ ਕੰਮ 'ਤੇ ਚਲਾ ਗਿਆ, ਦੁਪਹਿਰ ਵੇਲੇ ਜਦੋਂ ਕਰਮੇ ਨੇ ਜਦੋਂ ਰੋਟੀ ਖਾਣ ਲਈ ਡੱਬਾ ਖੋਲ੍ਹਿਆ ਤਾਂ ਵੇਖਿਆ ਕਿ ਨੌਕਰੀ ਵਾਲੇ ਫਾਰਮ ਵਿਚ ਮਾਂ ਨੇ ਰੋਟੀ ਲਪੇਟ ਕੇ ਡੱਬੇ ਵਿਚ ਪਾ ਦਿੱਤੀ ਸੀ, ਕਰਮੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਚੁੱਕੀਆਂ ਸਨ, ਹੁਣ ਕਰਮਾ ਆਪਣੀ ਨੌਕਰੀ ਤੋਂ ਜ਼ਿਆਦਾ ਆਪਣੀ ਮਾਂ ਦੇ ਪਿਆਰ ਨੂੰ ਵੱਧ ਅਹਿਮੀਅਤ ਦੇ ਰਿਹਾ ਸੀ।

-ਕਰਮਜੀਤ

92
Shayari / ਸਾਡੇ ਪਿੰਡ
« on: November 26, 2011, 01:14:55 PM »
ਟੂਟੀ ਖੋਲ੍ਹੀਏ ਤਾਂ ਵਿਚੋਂ ਸੱਪ ਨਿਕਲਣ,
ਬਟਨ ਦੱਬੀਏ ਤਾਂ ਬਿਜਲੀ ਗੁੱਲ ਹੋਵੇ।
ਥਾਂ-ਥਾਂ ਤੋਂ ਟੁੱਟੀਆਂ ਲਿੰਕ ਸੜਕਾਂ,
ਘੱਟਾ ਫੱਕਣ ਨੂੰ ਫੁੱਲ ਬਟਾ ਫੁੱਲ ਹੋਵੇ।
ਰਾਊਂਡ ਨੇਤਾ ਜੀ ਉਦੋਂ ਹੀ ਲਾਉਣ ਏਧਰ,
ਪੰਜੀਂ ਸਾਲੀਂ ਬਖ਼ਸ਼ਾਉਣੀ ਜਦ ਭੁੱਲ ਹੋਵੇ।
ਸਾਡੇ ਪਿੰਡ ਸਵਰਗ ਹਨ ਕਾਗਜ਼ਾਂ ਵਿਚ,
ਕਿਹੜਾ ਹੈ ਜੋ ਇਨ੍ਹਾਂ ਦੇ ਤੁੱਲ ਹੋਵੇ?


ਬਲਦੇਵ ਸਿੰਘ ਆਜ਼ਾਦ

93
Shayari / ਕਿਰਦਾਰ
« on: November 26, 2011, 01:10:19 PM »
ਕਿਸੇ ਫ਼ਰਜ਼ ਦੀ ਨਹੀਂ ਪ੍ਰਵਾਹ ਸਾਨੂੰ,
ਸਲਾਮਤ ਰਹਿਣ ਸਦਾ ਅਧਿਕਾਰ ਸਾਡੇ।
ਜਾਤ-ਪਾਤ, ਕੌਮ ਤੇ ਧਰਮ ਵਾਲੀ,
ਨਿੱਤ ਉਸਰਦੀ ਕੰਧ ਵਿਚਕਾਰ ਸਾਡੇ।
ਜ਼ਖ਼ਮ ਜਿਸਮ ਦੇ ਰਹਿੰਦੇ ਤਰੋਤਾਜ਼ਾ,
ਲਹੇ ਰੂਹ ਦੇ ਪਏ ਲੰਗਾਰ ਸਾਡੇ।
ਸਾਡੇ ਕਣ ਕਣ 'ਚ ਘੁਲਗੀ ਰਾਜਨੀਤੀ,
ਕਿੰਨੇ ਨਿੱਘਰ ਗਏ ਕਿਰਦਾਰ ਸਾਡੇ।

-ਹਰਦਮ ਸਿੰਘ ਮਾਨ

94
Shayari / ਮੱਕਾਰੀ
« on: November 26, 2011, 01:09:04 PM »
ਪਹਿਲਾਂ ਦੰਗਿਆਂ ਤਾਈਂ ਉਤਸ਼ਾਹ ਦਿੱਤਾ,
ਫੇਰ ਖੇਖਣਾਂ ਨਾਲ ਧੋਣੇ ਧੋਣ ਲੱਗੇ।
ਏਸ ਦੇਸ਼ ਦੇ ਘੋਰ ਮੱਕਾਰ ਲੀਡਰ,
ਮਗਰਮੱਛ ਵਾਲਾ ਰੋਣਾ ਰੋਣ ਲੱਗੇ।
ਕਈ ਹੋਰ ਜੋ ਦੇਣ ਵਧਾਈ ਪਹੁੰਚੇ,
ਇਕ-ਦੂਸਰੇ ਦੇ ਮੂਹਰੇ ਹੋਣ ਲੱਗੇ।
ਆਪਸ ਵਿਚ ਭਿਆਲੀਆਂ ਪਾਉਣ ਕਾਤਿਲ,
ਇਕ-ਦੂਜੇ ਦੇ ਐਬ ਲੁਕੋਣ ਲੱਗੇ।


ਨਵਰਾਹੀ ਘੁਗਿਆਣਵੀ

95
Religion, Faith, Spirituality / ਸੇਵਾ
« on: November 26, 2011, 01:03:31 PM »
'ਪੁੱਤ ਆਹ ਭਾਂਡੇ ਲੈ ਜਾਹ ਰਾਤ ਵਾਲੇ ਵੀ ਪਏ ਨੇ ਮਾਂਜਣ ਤੋਂ, ਬਿਮਾਰ ਅਤੇ ਬਿਰਧ ਅਵਸਥਾ ਵਿਚ ਮੰਜੇ 'ਤੇ ਪਏ ਕਿਰਪਾਲ ਸਿਹੁੰ ਨੇ ਸਵੇਰ ਦੀ ਰੋਟੀ ਖਾ ਕੇ ਆਪਣੀ ਨੂੰਹ ਨੂੰ ਆਵਾਜ਼ ਮਾਰੀ। 'ਲੈ ਜਾਊਂ ਗੀ, ਮੈਂ ਈ ਕਰਦੀ ਆਂ ਤੇਰਾ ਬਾਲਣ ਫੂਕਣ, ਹੋਰ ਨੀ ਕੋਈ ਮਾਂਜਦੀ ਤੇਰੀ ਚਗਲ' ਪਤਾ ਨੀਂ ਕੀ ਕੁਝ ਕਹਿੰਦੀ, ਉਹ ਭਾਂਡੇ ਵਿਚੇ ਹੀ ਛੱਡ ਬਾਹਰ ਡੇਰੇ 'ਤੇ ਜਾਣ ਲਈ ਖੜ੍ਹੀਆਂ ਗੁਆਂਢਣਾ ਨਾਲ ਰਲਦੀ ਕਹਿ ਰਹੀ ਸੀ, 'ਭੈਣ ਫਟਾ ਫਟ ਚੱਲੋ, ਕਿਤੇ ਲੇਟ ਨਾ ਹੋ ਜਾਈਏ ਅੱਜ ਤਾਂ ਮਸਾਂ ਕਰਮਾਂ ਨਾਲ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਦੀ ਸੇਵਾ ਮਿਲੀ ਹੈ।'     :loll:

-ਬਿੰਦਰ ਸਿੰਘ
   

96
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ॥
ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਭਾਵ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਜਪਦਾ ਹੈ। ਅੱਜ ਤੱਕ ਕਿਸੇ ਵੀ ਅਵਤਾਰ, ਪੈਗ਼ੰਬਰ ਨੇ ਅੰਮ੍ਰਿਤ ਵੇਲੇ ਨੂੰ ਏਨੀ ਮਹੱਤਤਾ ਨਹੀਂ ਦਿੱਤੀ। ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ, ਵਾਹਿਗੁਰੂ ਦਾ ਸਿਮਰਨ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਸਿੱਖ ਦਾ ਮੁੱਢਲਾ ਨਿਯਮ ਹੈ। ਦਿਨ ਨੂੰ ਸੰਸਾਰਕ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਦਾ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ, ਸ਼ਾਮ ਨੂੰ ਰਹਿਰਾਸ ਸਾਹਿਬ ਜੀ ਅਤੇ ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਨਾ ਹੈ। ਇਸ ਦੇ ਸਾਹਮਣੇ ਪ੍ਰਭੂ ਪ੍ਰਾਪਤੀ ਲਈ ਕੀਤੇ ਸਾਰੇ ਕਰਮ ਕਾਂਡ, ਘਰ-ਬਾਰ ਛੱਡ ਕੇ ਜੰਗਲਾਂ ਵਿਚ, ਭੋਰਿਆਂ ਵਿਚ, ਗੁਫਾਵਾਂ ਵਿਚ ਤਰ੍ਹਾਂ-ਤਰ੍ਹਾਂ ਦੇ ਕਸ਼ਟ ਸਹਾਰ ਕੇ ਜਪ-ਤਪ ਕਰਨਾ ਆਦਿ ਸਭ ਤੁੱਛ ਹੈ।

ਜਿਸ ਦਿਨ ਸੁਰਤਿ ਉਸ ਨਾਲ ਜੁੜ ਜਾਂਦੀ ਹੈ, ਉਸ ਦਿਨ ਸਮਝ ਲੈਣਾ ਕਿ ਅੰਦਰ ਦੀ ਮੈਲ ਖਤਮ ਹੋ ਗਈ ਹੈ। ਕਈ ਲੋਕ ਬਾਹਰੋਂ ਕੁਝ ਹੁੰਦੇ ਹਨ, ਅੰਦਰੋਂ ਕੁਝ ਹੋਰ ਹੁੰਦੇ ਹਨ। ਜਦੋਂ ਆਦਮੀ ਸ਼ਮਸ਼ਾਨਘਾਟ ਵੱਲ ਜਾਂਦਾ ਹੈ ਤਾਂ ਉਸ ਦੇ ਅੰਦਰ ਦਾ ਹੰਕਾਰ, ਹਉਮੈ ਖਤਮ ਹੋ ਜਾਂਦੀ ਹੈ। ਉਸ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ, ਕਿਉਂਕਿ ਆਪਣਾ ਸਮਾਂ ਸਾਹਮਣੇ ਨਜ਼ਰ ਆਉਂਦਾ ਹੈ, ਖਤਰਾ ਬਣਿਆ ਰਹਿੰਦਾ ਹੈ।

ਜਿਸ ਤਰ੍ਹਾਂ ਨਵਾਂ-ਨਵਾਂ ਬੰਦਾ ਸਾਈਕਲ, ਸਕੂਟਰ, ਕਾਰ ਬੜੀ ਇਕਾਗਰਤਾ ਨਾਲ ਚਲਾਉਂਦਾ ਹੈ, ਉਸ ਨੂੰ ਪਤਾ ਹੈ ਕਿ ਜੇ ਧਿਆਨ ਹਟ ਗਿਆ ਤਾਂ ਮੈਂ ਗਿਰ ਜਾਵਾਂਗਾ ਪਰ ਜਦੋਂ ਉਸ ਨੂੰ ਚਲਾਉਣਾ ਆ ਜਾਂਦਾ ਹੈ ਤਾਂ ਉਹ ਗੱਲਾਂ ਕਰਦੇ ਹੋਏ ਵੀ ਚਲਾਈ ਜਾਂਦਾ ਹੈ। ਸੋ ਆਪਣੇ-ਆਪ ਨੂੰ ਗੁਰੂ ਦਾ ਸਿੱਖ ਅਖਵਾਉਣ ਲਈ ਅੰਮ੍ਰਿਤ ਵੇਲੇ ਉਠ ਕੇ ਸਿਮਰਨ ਕਰਨਾ ਬੇਹੱਦ ਜ਼ਰੂਰੀ ਹੈ।

-ਰਾਜਬੀਰ ਕੌਰ,

97
Shayari / ਧਰਤੀ ਪੰਜਾਬ ਦੀ
« on: November 15, 2011, 10:46:06 AM »
ਧਰਤੀ ਮੇਰੇ ਪੰਜਾਬ ਦੀ, ਇਹ ਪਾਕਿ-ਪਵਿੱਤਰ ਥਾਂ,
ਇਥੇ ਪੁੱਤਰ ਸ਼ੇਰਾਂ ਵਰਗੇ, ਮਾਂ ਗੂੜ੍ਹੀ ਬੋਹੜ ਦੀ ਛਾਂ।
ਇਹਨੇ ਲੱਖ ਔਕੜਾਂ ਝੱਲੀਆਂ, ਹਾਏ ਨਾ ਕੀਤੀ ਤਾਂ,
ਇਹ ਧਰਤੀ ਗੁਰੂਆਂ ਪੀਰਾਂ ਦੀ, ਇਥੇ ਹੋਏ ਸੰਤ ਮਹਾਂ।
ਇਹ ਧਰਤੀ ਯੋਧੇ ਵੀਰਾਂ ਦੀ, ਇਥੇ ਜੰਮੇ ਊਧਮ ਸਿੰਘ ਜਵਾਂ,
ਇਹ ਦੁਨੀਆ ਦਾ ਅੰਨਦਾਤਾ, ਇਥੇ ਵਗਦੇ ਪੰਜ ਦਰਿਆ।
ਇਹਦੀ ਮਿੱਟੀ ਮੱਥੇ ਲਾਵਾਂ, ਇਥੋਂ ਦੂਰ ਕਦੇ ਨਾ ਜਾਵਾਂ,
ਮਿੱਠੀ ਬੋਲੀ ਮੇਰੇ ਪੰਜਾਬ ਦੀ, ਮੰਗੇ ਸਰਬੱਤ ਦਾ ਭਲਾ।

-ਵੀਨਾ ਸਾਮਾ,

98
Religion, Faith, Spirituality / ਉਹ ਕੌਣ ਸੀ?
« on: November 15, 2011, 10:38:49 AM »
ਉਹ ਬਹੁਤ ਹੀ ਧੂਮਧਾਮ ਨਾਲ ਤੀਰਥ ਯਾਤਰਾ ਨੂੰ ਨਿਕਲੇ ਤੇ ਇਕ ਵੱਡੇ ਮੰਦਿਰ 'ਚ ਮੋਟੀ ਰਕਮ ਦਾਨ ਵਾਸਤੇ ਦਿੱਤੀ। ਅਸੂਲ ਮੁਤਾਬਿਕ ਦਾਨੀ ਦੀ ਪਹਿਚਾਣ ਦਾ ਵਹੀ ਖਾਤਾ ਲਿਖਣਾ ਪੈਂਦਾ ਹੈ ਉਹਨੂੰ ਪੰਡਿਤ ਜੀ ਨੇ ਪੁੱਛਿਆ 'ਤੁਹਾਡਾ ਨਾਂਅ ਕੀ ਹੈ?'

'ਤਿਕੜਮੀ ਲਾਲ।'

ਤੁਹਾਡੇ ਪਿਤਾ ਦਾ ਨਾਂਅ।

'ਮੇਰਾ ਕੋਈ ਪਿਤਾ ਨਹੀਂ ਹੈ?'

ਤੁਹਾਡੀ ਮਾਤਾ ਜੀ ਦਾ ਨਾਂਅ ਦੱਸੋ।

ਤੁਹਾਨੂੰ ਕਹਿ ਦਿੱਤਾ ਮੇਰੀ ਨਾ ਕੋਈ ਮਾਂ ਹੈ ਨਾ ਪਿਓ, ਹੋਰ ਕੀ ਪੁੱਛਣਾ ਹੈ, ਜਲਦੀ ਕਰੋ ਤੇ ਉਹ ਛਟਪਟਾਏ।

ਫਿਰ ਪੰਡਿਤ ਜੀ ਨੇ ਨਿਮਰਤਾ ਨਾਲ ਕਿਹਾ ਬਸ ਦੋ ਸਵਾਲ ਹੋਰ ਕਰਨੇ ਹਨ।

ਸਵਾਲ ਜਲਦੀ ਕਰੋ।

ਤੁਹਾਡਾ ਧਰਮ ਕੀ ਹੈ?

ਮੇਰਾ ਕੋਈ ਧਰਮ ਨਹੀਂ।

ਚੰਗਾ ਇਹ ਤਾਂ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?

ਸਾਰਾ ਹਿੰਦੁਸਤਾਨ ਹਮਾਰਾ ਹੈ।

ਤੁਹਾਡਾ ਕਾਰੋਬਾਰ ਕੀ ਹੈ?

ਦੇਸ਼ ਸੇਵਾ, ਉਹ ਛਾਤੀ ਤਾਣ ਕੇ ਖੜ੍ਹੇ ਹੋ ਗਏ।

ਪੰਡਿਤ ਜੀ ਨੇ ਆਪਣੇ ਦਿਮਾਗ 'ਤੇ ਜ਼ੋਰ ਦਿੱਤਾ, ਜਿਵੇਂ ਕੋਈ ਵਿਚਾਰ ਕਰ ਰਹੇ ਹੋਣ ਤੇ ਇਕ ਵਾਰ ਫਿਰ ਪੰਡਿਤ ਜੀ ਨੇ ਉਸ ਵੱਲ ਗ਼ੌਰ ਨਾਲ ਵੇਖਿਆ ਤੇ ਕਹਿਣ ਲੱਗੇ... ਉਹ ਹੋ ਤਾਂ ਤੁਸੀਂ ਨੇਤਾ ਹੋ।

ਤਦ ਹੀ ਤਾਂ ਤੁਹਾਡਾ ਧਰਮ, ਕਰਮ, ਨਾਤਾ, ਰਿਸ਼ਤਾ, ਕੁਝ ਵੀ ਨਹੀਂ ਹੈ ਤੇ ਪੰਡਿਤ ਜੀ ਨੇ ਆਪਣਾ ਵਹੀ ਖਾਤਾ ਕੱਛ 'ਚ ਦੱਬਿਆ ਤੇ ਸਿਰ ਹਿਲਾਉਂਦੇ ਚਲੇ ਗਏ, ਨੇਤਾ ਜੀ ਹਾਂ ਨੇਤਾ...।




-ਭੁਪਿੰਦਰ

99



ਹਰ ਦੇਸ਼ ਅਤੇ ਕੌਮ ਦੀ ਹਕੂਮਤ ਦਾ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਅਨੁਸਾਰ ਆਪਣਾ-ਆਪਣਾ ਝੰਡਾ ਹੁੰਦਾ ਹੈ। ਇਸ ਨੂੰ ਉੱਚਾ ਚੁੱਕਣਾ ਉਸ ਕੌਮ, ਸਮਾਜ ਜਾਂ ਧਰਮ ਵਾਲਿਆਂ ਦਾ ਫਰਜ਼ ਹੁੰਦਾ ਹੈ। ਜਿਉਂਦੀਆਂ ਤੇ ਅਣਖ ਵਾਲੀਆਂ ਕੌਮਾਂ ਆਪਣੇ ਝੰਡੇ ਦੀ ਨਿਰਾਦਰੀ ਬਰਦਾਸ਼ਤ ਨਹੀਂ ਕਰ ਸਕਦੀਆਂ, ਕਿਉਂਕਿ ਕੌਮੀ ਝੰਡਾ ਹੀ ਉਸ ਕੌਮ ਦੀ ਵਡਿਆਈ ਨੂੰ ਪ੍ਰਗਟ ਕਰਦਾ ਹੈ।

ਸਿੱਖ ਕੌਮ ਦਾ ਵੀ ਆਪਣਾ ਨਿਸ਼ਾਨ ਹੈ। ਪੰਥਕ ਮਰਿਆਦਾ ਅਨੁਸਾਰ ਹਰ ਇਕ ਗੁਰਦੁਆਰੇ ਵਿਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ 'ਤੇ ਲੱਗਾ ਹੁੰਦਾ ਹੈ। ਸਿੱਖ ਧਰਮ ਵਿਚ ਪਹਿਲੀ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਬਹੁਤ ਉੱਚੇ ਨਿਸ਼ਾਨ ਸਾਹਿਬ ਝੁਲਾਏ।

ਉਸ ਸਮੇਂ ਤੋਂ ਨਿਸ਼ਾਨ ਸਾਹਿਬ ਝੁਲਾਉਣ ਦੀ ਪ੍ਰੰਪਰਾ ਸਾਰੇ ਗੁਰਦੁਆਰਿਆਂ ਵਿਚ ਚਲਦੀ ਆ ਰਹੀ ਹੈ, ਜਿਸ ਦਾ ਭਾਵ ਇਹ ਹੈ ਕਿ ਅਕਾਲ ਪੁਰਖ ਮਹਾਨ ਹੈ। ਆਓ, ਅਸੀਂ ਸਾਰੇ ਬਿਨਾਂ ਕਿਸੇ ਵਿਤਕਰੇ ਦੇ ਗੁਰਦੁਆਰਿਆਂ ਵਿਚ ਉਸ ਦੀ ਉਸਤਤਿ ਅਤੇ ਅਰਾਧਨਾ ਕਰਕੇ ਆਪਣਾ ਜਨਮ ਸਫਲਾ ਕਰੀਏ। ਨਿਸ਼ਾਨ ਸਾਹਿਬ ਦੇ ਝੰਡੇ ਵਿਚ ਦੋ ਤਲਵਾਰਾਂ ਮੀਰੀ-ਪੀਰੀ ਦੇ ਸਿਧਾਂਤ ਨੂੰ ਦਰਸਾਉਂਦੀਆਂ ਹਨ। ਇਸ ਵਿਚਕਾਰ ਦੋ ਧਾਰੀ ਖੰਡਾ ਹੁੰਦਾ ਹੈ, ਜੋ ਮੀਰੀ ਪੀਰੀ ਦੇ ਇਕੱਠੇ ਹੋਣ ਦਾ ਬੋਧਕ ਹੈ। ਇਹ ਤਿੰਨੇ ਇਕ ਚੱਕਰ ਵਿਚ ਬੱਧੇ ਹੋਏ ਅਕਾਲ ਪੁਰਖ ਦੀ ਬੇਅੰਤਤਾਈ ਨੂੰ ਦਰਸਾਉਂਦੇ ਹਨ ਕਿ ਉਹ ਇਲਾਹੀ ਸ਼ਕਤੀ (ਪ੍ਰਮਾਤਮਾ) ਦਾ ਆਦਿ ਅੰਤ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਾਲਸੇ ਦੇ ਝੰਡੇ, ਬੁੰਗੇ ਅਤੇ ਨਿਸ਼ਾਨ ਸਾਹਿਬ ਦੀ ਕਾਇਮੀ ਅਤੇ ਇਸ ਦੇ ਰਹਿੰਦੀ ਦੁਨੀਆ ਤੱਕ ਝੂਲਦੇ ਰਹਿਣ ਲਈ ਅਰਦਾਸ ਕਰਦੇ ਹਾਂ। ਨਿਸ਼ਾਨ ਸਾਹਿਬ 'ਤੇ ਕੇਸਰੀ ਜਾਂ ਨੀਲੇ ਰੰਗ ਦੇ ਬਸਤਰ ਚੜ੍ਹਾਏ ਜਾਂਦੇ ਹਨ।

-ਰਾਜਬੀਰ ਕੌਰ

100
Discussions / ਕਹਾਵਤ !!
« on: November 08, 2011, 06:48:27 PM »
ਪੰਜਾਬੀ  ਵਿਚ  ਇਕ  ਕਹਾਵਤ  ਹੈ!    ਸੌ (100)  ਨਿਆਮਤ  ਇਕ  ਘਿਉ ,ਲੱਖ  ਚਾਚੇ  ਤਾਏ  ਇਕ  ਪਿਉ!

ਪੰਜਾਬੀ  ਜੰਨਤਾ  ਤੇ  ਜਰੂਰ  ਕਿਸੇ   ਨਾ  ਕਿਸੇ  ਨੂੰ  ਇਸ  ਦਾ  ਮਤਲਵ (meaning)  ਪਤਾ  ਹੋਵੇਗਾ  ! ਇਸ  ਕਹਾਵਤ  ਬਾਰੇ  ਚਾਨਣਾ ਪਾਵੌ  ਇਹ  ਿਕਉ   ਤੇ ਕਿਸ  ਲਈ  ਬੌਲੀ  ਜਾਦੀ  ਹੈ !!

Pages: 1 2 3 4 [5] 6 7 8 9 10 ... 12