June 19, 2013, 08:12:51 AM

Show Posts

This section allows you to view all posts made by this member. Note that you can only see posts made in areas you currently have access to.


Topics - ਦਿਲਰਾਜ -ਕੌਰ

Pages: 1 2 [3] 4 5 6 7 8 ... 17
41
ਆਤਮਾ ਸਰੀਰ ਦੀ ਚੇਤਨ ਸ਼ਕਤੀ ਹੈ। ਜਦੋਂ ਆਤਮਾ ਸਰੀਰ ਨੂੰ ਚੇਤਨ ਸ਼ਕਤੀ ਦੇਣਾ ਬੰਦ ਕਰ ਦਿੰਦੀ ਹੈ ਤਾਂ ਮਨੁੱਖ ਮਰ ਜਾਂਦਾ ਹੈ, ਸਰੀਰ, ਮਨ ਅਤੇ ਆਤਮਾ ਦਾ ਸੰਜੋਗ ਹੀ ਮੌਤ ਹੈ। ਸੰਸਾਰ ਵਿਚ ਸੰਜੋਗ-ਵਿਜੋਗ ਦੀ ਕਾਰ, ਪ੍ਰਮਾਤਮਾ ਦੇ ਹੁਕਮ ਨਾਲ ਚਲਦੀ ਹੈ। ਇਹ ਘਰ ਜਿਹੜੇ ਅਸੀਂ ਬਣਾਏ ਹਨ, ਉਹ ਸਦਾ ਨਹੀਂ ਰਹਿਣੇ। ਜਿਹੜੇ ਮਹਿਲ ਦਾ ਸੁਖ ਅਸੀਂ ਮਾਣ ਰਹੇ ਹਾਂ, ਇਹ ਸਾਰੇ ਸੁਖ ਸਾਨੂੰ ਸਦਾ ਵਾਸਤੇ ਨਹੀਂ ਮਿਲਣੇ। ਇਸ ਘਰ ਵਿਚ ਜਿਸ ਦਿਨ ਤੇਰੀ ਮੌਤ ਹੋ ਜਾਣੀ ਹੈ, ਘਰ ਦੇ ਜਿੰਨੇ ਬੰਦੇ ਹਨ, ਜਿਨ੍ਹਾਂ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ, ਉਨ੍ਹਾਂ ਨੇ ਚੁੱਕ ਕੇ ਘਰ ਤੋਂ ਬਾਹਰ ਕੱਢ ਦੇਣਾ ਹੈ। ਇਸ ਵਾਸਤੇ ਸਤਿਗੁਰੂ ਸਮਝਾਉਂਦੇ ਹਨ ਕਿ ਇਸ ਆਤਮਾ ਨੂੰ ਉਸ ਸੱਚੇ ਪ੍ਰਮਾਤਮਾ ਨਾਲ ਜੋੜੋ, ਜਿਸ ਨਾਲ ਤੁਹਾਨੂੰ ਮਾਣ ਪ੍ਰਾਪਤ ਹੋਣਾ ਹੈ। ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿਚ ਢਹਿ ਪਿਆ, ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ 'ਸਤਿਗੁਰੂ' ਸਿੱਖੀ ਦੀ ਦਾਤ ਬਖਸ਼ੋ। ਜਿਸ ਉੱਤੇ ਉਸ ਦੀ ਕਿਰਪਾ ਹੋ ਜਾਂਦੀ ਹੈ, ਉਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਉਹ ਮਨੁੱਖ ਉਸ ਸੱਚੇ ਪ੍ਰਭੂ ਨਾਲ ਚਿੱਤ ਜੋੜਦੇ ਹਨ। ਜਿਨ੍ਹਾਂ ਅੰਦਰ ਭਰੋਸਾ ਹੈ, ਵਿਸ਼ਵਾਸ ਹੈ ਅਤੇ ਉਹ ਹੀ ਇਹ ਦਾਨ ਪ੍ਰਾਪਤ ਕਰਦੇ ਹਨ। ਜਿਹੜੇ ਸਤਿਗੁਰੂ ਦੀ ਗੋਦ ਮੰਗਦੇ ਹਨ, ਖੁਸ਼ੀਆਂ, ਰਾਜ ਭਾਗ ਉਨ੍ਹਾਂ ਦੇ ਪੈਰ ਚੁੰਮਦੀ ਹੈ।

ਸਰਬ ਰੋਗ ਕਾ ਅਉਖਦੁ ਨਾਮ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 274)



-ਰਾਜਬੀਰ ਕੌਰ

42
Gur Bin Ghor Andhar Movie ਗੁਰੁ ਬਿਨੁ ਘੋਰ ਅੰਧਾਰ
  .

43
Love Pyar / ਕੰਮ ਦਾ ਬੋਝ
« on: May 05, 2012, 08:57:12 PM »
'ਬੇਬੇ! ਮੁੰਡੇ ਨੂੰ ਥੋੜ੍ਹੀ ਦੇਰ ਚੁੱਕ ਲੈ, ਸਵੇਰ ਦਾ ਕਈ ਵਾਰੀ ਰੋ-ਰੋ ਕੇ ਹਾਲੋਂ-ਬੇਹਾਲ ਹੋ ਚੁੱਕਾ ਏ, ਅਜੇ ਮੇਰਾ ਕਿੰਨਾ ਹੀ ਕੰਮ ਨਿਪਟਾਉਣ ਵਾਲਾ ਪਿਆ ਹੋਇਆ', ਵਿਹੜੇ ਵਿਚ ਝਾੜੂ ਮਾਰਦੀ ਹੋਈ ਨੂੰਹ ਨੇ ਮੰਜੇ 'ਤੇ ਵਿਹਲੀ ਬੈਠੀ ਸੱਸ ਨੂੰ ਕਿਹਾ।

'ਤੈਨੂੰ ਚੰਗਾ ਭਲਾ ਪਤਾ ਮੈਨੂੰ ਡਾਕਟਰ ਨੇ ਭਾਰ ਚੁਕਣੋਂ ਮਨ੍ਹਾ ਕੀਤਾ ਹੋਇਆ, ਲੱਖਾਂ ਰੁਪਿਆ ਲਾ ਕੇ ਤਾਂ ਦਿਲ ਦਾ ਆਪ੍ਰੇਸ਼ਨ ਕਰਵਾਇਆ, ਤੂੰ ਫਿਰ ਵੀ ਕਿਸੇ ਨਾ ਕਿਸੇ ਬਹਾਨੇ ਮੇਰੇ 'ਤੇ ਕੰਮ ਦਾ ਬੋਝ ਪਾਉਣ ਬਾਰੇ ਸੋਚਦੀ ਰਹਿੰਦੀ ਏਂ', ਸੱਸ ਕੜਕਦੀ ਆਵਾਜ਼ ਵਿਚ ਨੂੰਹ ਨੂੰ ਡਾਂਟਦੀ ਹੋਈ ਬੋਲੀ। ਨੂੰਹ ਸਾਰਾ ਦਿਨ ਸਿਰ ਸੁੱਟ ਕੇ, ਨਾਲ ਹੀ ਮੁੰਡੇ ਨੂੰ ਸੰਭਾਲਦੀ ਹੋਈ ਘਰ ਦੇ ਕੰਮਾਂ ਨੂੰ ਨਿਪਟਾਉਣ 'ਚ ਲੱਗੀ ਰਹੀ ਤੇ ਸੱਸ ਸ਼ਾਮ ਨੂੰ ਬਾਬਿਆਂ ਦੇ ਡੇਰੇ 'ਤੇ ਇੱਟਾਂ ਦੀ ਸੇਵਾ ਕਰ ਰਹੀ ਸੀ।    :hehe:

44
Religous Videos / Lalaan Nu Deewar Puchdi
« on: April 26, 2012, 09:03:06 PM »
Lalaan Nu Deewar Puchdi - Manmohan Waris



casea utte hath fer k fateh singh nu jalad aida kehnda
channa tu taan ship chalya randha akhri lagona rehnda

fateh singh ageyo akhiya asi hass k marn lai aye




45
ਰਾਜ ਭਾਗ ਦਾ ਨਸ਼ਾ ਖ਼ਰਾਬ ਕਰਦਾ,

ਹੋਸ਼ ਮਾਰਦਾ, ਹਵਸ ਵਧਾਏ ਦੂਣੀ।

ਸ਼ੁਹਰਤ ਨਾਲ ਦਿਮਾਗ਼ ਵਿਚ ਝੱਲ ਕੁੱਦੇ,

ਦੌਲਤ ਨਾਲ ਬੇਸ਼ੱਕ ਦੌਲਤ ਆਏ ਦੂਣੀ।

ਲਾਲਚ ਵਸ, ਵਪਾਰੀ ਦਾ ਖੋਟ ਵੇਖੋ,

ਰੇਤਾ ਖੰਡ ਦੇ ਵਿਚ ਮਿਲਾਏ ਦੂਣੀ।

ਆਵਾ ਊਤਿਆ ਵੇਖ ਹੈਰਾਨ ਹੋਈਏ,

ਹੈਂਕੜ ਨਾਲ ਬੰਦਾ ਸਜ਼ਾ ਪਾਏ ਦੂਣੀ।



ਨਵਰਾਹੀ ਘੁਗਿਆਣਵੀ

46
Religion, Faith, Spirituality / ਅਨਮੋਲ ਬਚਨ-ਹਉਮੈ
« on: April 26, 2012, 07:01:00 PM »
ਤ੍ਰਿਸ਼ਨਾ ਹਉਮੈ ਦਾ ਸਰੂਪ ਹੈ, ਜੋ ਦੁਨੀਆ (ਸੰਸਾਰ) ਦੇ ਸੁੱਖਾਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਤੋਂ ਜੋ ਪ੍ਰਾਪਤੀ ਹੁੰਦੀ ਹੈ, ਉਹ ਮੋਹ ਦਾ ਰੂਪ ਧਾਰਦੀ ਹੈ। ਜਿਹੜੇ ਮਨੁੱਖ ਪ੍ਰਮਾਤਮਾ (ਪ੍ਰਭੂ) ਦਾ ਨਾਮ ਨਹੀਂ ਜਪਦੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਵਿਚ ਫਸੇ ਰਹਿੰਦੇ ਹਨ, ਹਉਮੈ ਉਨ੍ਹਾਂ ਦੇ ਅੰਦਰੋਂ ਸਾਰੇ ਗੁਣ ਲੁੱਟ ਲੈਂਦੀ ਹੈ ਅਤੇ ਉਸ ਨੂੰ ਦੇਹ ਅਭਿਮਾਨੀ ਬਣਾ ਦਿੰਦੀ ਹੈ। ਹਉਮੈ ਜੀਵ ਨੂੰ ਪ੍ਰਭੂ ਨਾਲ ਮਿਲਣ ਨਹੀਂ ਦਿੰਦੀ ਪਰ ਜੇ ਜੀਵ ਇਸ ਤੋਂ ਉਪਜੇ ਭੈੜੇ ਕਰਮਾਂ ਦੇ ਦੁੱਖਾਂ ਦਾ ਪਸ਼ਚਾਤਾਪ ਕਰ ਲਵੇ ਤਾਂ ਉਸ ਨੂੰ ਪ੍ਰਭੂ ਪ੍ਰੇਮ ਦਾ ਵੈਰਾਗ ਉਪਜਦਾ ਹੈ, ਜਿਸ ਕਰਕੇ ਇਹੀ ਹਉਮੈ ਉਸ ਦੀ ਦਵਾਈ ਬਣ ਜਾਂਦੀ ਹੈ। ਇਹ ਸਾਡਾ ਬ੍ਰਹਿਮੰਡ ਪ੍ਰਭੂ ਨੇ ਪੰਜ ਤੱਤਾਂ (ਹਵਾ, ਮਿੱਟੀ, ਪਾਣੀ, ਅਗਨੀ ਤੇ ਆਕਾਸ਼) ਨਾਲ ਬਣਾਇਆ ਹੈ। ਸਾਡੇ ਸਰੀਰ ਦਾ ਪੂਰਾ ਢਾਂਚਾ ਅੰਨ ਅਤੇ ਪਾਣੀ ਨਾਲ ਬਣਿਆ ਹੈ। ਜੇ ਇਹ ਪਦਾਰਥ ਠੀਕ ਤਰੀਕੇ ਨਾਲ ਨਾ ਮਿਲਣ ਤਾਂ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਉਸੇ ਤਰ੍ਹਾਂ ਜੇ ਤੂੰ ਅੰਦਰ ਹਉਮੈ ਰੱਖੇਂਗਾ, ਨਾਮ ਨੂੰ ਨਹੀਂ ਵਸਾਵੇਂਗਾ ਤਾਂ ਤੇਰੇ ਸਰੀਰ ਦਾ ਸੰਤੁਲਨ ਵਿਗੜ ਜਾਵੇਗਾ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 466)

ਹਉਮੈ ਦੇ ਅਧੀਨ ਹੰਕਾਰੀ ਜੀਵ ਜੋ ਭੈੜੇ ਕਰਮ ਕਰਦਾ ਹੈ, ਉਸ ਦੇ ਪਾਪਾਂ (ਦੁੱਖਾਂ) ਦੀ ਸਜ਼ਾ ਜੋ ਮਨੁੱਖ ਨੂੰ ਮਿਲਦੀ ਹੈ, ਉਸ ਦੇ ਨਾਲ ਜੀਵ ਦੇ ਮਨ ਨੂੰ ਠੋਕਰ ਵੱਜਦੀ ਹੈ। ਉਹ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਬੇਨਤੀ ਕਰਦਾ ਹੈ। ਹੇ ਪ੍ਰਭੂ! ਮੈਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਦੁੱਖ ਤੋਂ ਮੁਕਤ ਕਰਦੇ। ਹਉਮੈ ਦੇ ਰੋਗ ਤੋਂ ਛੁਟਕਾਰਾ ਪਾਉਂਦੇ ਹੋਏ ਇਸ ਨਾਲ ਮੇਰੇ ਵਿਚ ਤੇਰੇ ਗੁਣਾਂ ਦੀ ਬਖਸ਼ਿਸ਼ ਹੋਵੇ ਤੇ ਮੈਂ ਤੇਰੇ ਵਿਚ ਲੀਨ ਹੋ ਜਾਵਾਂ।

ਐਸੋ ਗੁਨੁ ਮੇਰੋ ਪ੍ਰਭ ਕੀਨ॥

ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 716)

-ਰਾਜਬੀਰ ਕੌਰ

47
ਮਿੱਠੇ ਮਿੱਠੇ ਬੋਲ ਸੀਨਿਆਂ ਨੂੰ ਠਾਰਦੇ।

ਕੌੜੇ ਬੋਲ ਦਿਲਾਂ ਉਤੇ ਡੰਗ ਮਾਰਦੇ।

ਆਪੇ ਹੀ ਕਮਾਇਆ ਆਪੇ ਰੱਜ ਪੁੱਜ ਗਏ,

ਐਸੇ ਲੋਕੀਂ ਕਿਸੇ ਦਾ ਨੇ ਕੀ ਸੰਵਾਰਦੇ।

ਓਸ ਘਰ ਨਾਲੋਂ ਚੰਗੀ ਹੈ ਉਜਾੜ ਵੀ,

ਲੜੀ ਜਾਣ ਬੰਦੇ ਜਿਹੜੇ ਪਰਿਵਾਰ ਦੇ।

ਉਹਦੇ ਵਿਚ ਜ਼ਿੰਦਗੀ ਦੇ ਸਾਰੇ ਰਸ ਨੇ,

ਜਿਹੜੀ ਬਾਣੀ ਬਾਬਾ ਨਾਨਕ ਉਚਾਰਦੇ।

ਦੁਨੀਆ 'ਚ ਜੀਣ ਦਾ ਵੀ ਢੰਗ ਹੁੰਦਾ ਹੈ,

ਕੁਝ ਲੋਕੀਂ ਬੁੱਤਾ ਲਾਉਂਦੇ, ਡੰਗ ਸਾਰਦੇ।

ਓਨੀ ਛੇਤੀ ਮੋੜ ਦੇਣੇ ਚੰਗੇ ਹੁੰਦੇ ਨੇ,

ਜਿੰਨੀ ਛੇਤੀ ਪੈਸੇ ਲਏ ਨੇ ਉਧਾਰ ਦੇ।

ਉਨ੍ਹਾਂ ਦਾ ਸ਼ੁਮਾਰ ਹੁੰਦਾ ਸਾਊ ਲੋਕਾਂ ਵਿਚ,

ਵਾਅਦੇ ਜੋ ਪੁਗਾਉਣ ਕੀਤੇ ਇਕਰਾਰ ਦੇ।

ਜਨਤਾ ਨੂੰ ਲੋੜੀਂਦਾ ਜੁ ਸੁੱਖ ਨ ਦਵੇ,

ਥੋੜ੍ਹੇ ਦਿਨ ਹੁੰਦੇ ਐਸੀ ਸਰਕਾਰ ਦੇ।

ਜ਼ਿੰਦਗੀ ਨੂੰ ਜੀਣਾ ਵੀ ਕਲਾ ਹੈ

ਲੱਖਾਂ ਰੰਗ ਮਿਲਦੇ ਨੇ ਸੰਸਾਰ ਦੇ।

ਧੰਨ ਧੰਨ ਜੀਹਨੇ ਦੁਨੀਆ ਬਣਾਈ ਹੈ,

ਵੇਖੀ ਜਾ 'ਧਵਨ' ਰੰਗ ਕਰਤਾਰ ਦੇ।


 ਡੀ. ਆਰ. ਧਵਨ

48
ਇਹ ਕੈਦ ਕਿੰਝ ਰਹਿ ਸਕਦੈ, ਅਕਲ ਦੇ ਦਾਇਰਿਆਂ ਅੰਦਰ।

ਖੁਦ ਰਹਿਣਾ ਪਸੰਦ ਕਰਦੈ, ਸਦਾ ਭੋਲੇ ਦਿਲਾਂ ਅੰਦਰ।

ਸਭ ਵਿਚ ਜੋਤ ਹੈ ਰੱਬ ਦੀ, ਕਥਨ ਇਹ ਧਰਮੀ ਲੋਕਾਂ ਦਾ।

ਕਿਉਂ ਕਸ਼-ਮ-ਕਸ਼ ਧਰਮਾਂ ਦੀ ਹੈ, ਰੱਬ ਦੇ ਬੰਦਿਆਂ ਅੰਦਰ।

ਬੂਟੇ ਵਿਸ਼ਾਲ ਬਣਦੇ, ਜੁ ਉਗਦੇ ਧਰਤ ਦੀ ਕੁੱਖੋਂ,

ਕਦੀ ਉਹ ਛਾਂ ਨਹੀਂ ਦਿੰਦੇ, ਜੋ ਰੰਿਹਦੇ ਗਮਲਿਆਂ ਅੰਦਰ।

ਮਕਸਦ ਪਿਆਰ ਜ਼ਿੰਦਗੀ ਦਾ ਮਿਲੀ ਹੈ ਚਾਰ ਦਿਨ ਜਿਹੜੀ,

ਖ਼ਤਮ ਐਵੇਂ ਨਾ ਕਰ ਬਹੀਏ, ਰੋਸੇ ਝਗੜਿਆਂ ਅੰਦਰ।

ਕਿਸੇ ਦੇ ਐਬ ਛਾਂਟਣ ਦਾ ਤੈਨੂੰ ਹੱਕ ਨਹੀਂ

ਹਮੇਸ਼ਾ ਵੇਖਿਆ ਕਰ ਬਸ ਆਪਣੇ ਗਿਰੇਬਾਂ ਅੰਦਰ।


 ਉਂਕਾਰ ਸਿੰਘ

49

ਨਾਂਅ ਲੈ ਕੇ ਅਦਬ ਨਾਲ ਪੁਕਾਰੋ ਕਿਸੇ ਦਾ।

ਹੋ ਸਕੇ ਤਾਂ ਵਿਗੜਿਆ ਕੰਮ ਸੰਵਾਰੋ ਕਿਸੇ ਦਾ।

ਦੁੱਖ ਮੁਸੀਬਤ ਵਕਤ ਹੀ ਪਤਾ ਚਲਦਾ,

ਕੌਣ ਦੁਸ਼ਮਣ ਤੇ ਦੋਸਤ ਹੈ ਯਾਰੋ ਕਿਸੇ ਦਾ।

ਅਮੀਰੀ ਗ਼ਰੀਬੀ ਤਾਂ ਸਭ ਦੇਣ ਹੈ ਉਸ ਦੀ,

ਆਦਮੀ ਹੋ ਕੇ ਬੁਰਾ ਨਾ ਵਿਚਾਰੋ ਕਿਸੇ ਦਾ।

ਹੱਥ ਮਜ਼ਦੂਰ ਦਾ ਤੇਰੇ ਨਿਰਮਾਣ ਦੇ ਵਿਚ ਹੈ,

ਅਦਾ ਕਰੋ ਸ਼ੁਕਰੀਆ ਮਹਿਲ ਮੁਨਾਰੋ ਕਿਸੇ ਦਾ।

ਦੁਆ ਕਰੇਗਾ ਉਹ ਹੱਕ ਦੇ ਵਿਚ ਤੁਹਾਡੇ,

ਗਰੀਬ ਜਾਣ ਕੇ ਹੱਕ ਨਾ ਮਾਰੋ ਕਿਸੇ ਦਾ।

ਵਾਲ ਵਿੰਗਾ ਨਹੀਂ ਹੋ ਸਕਦਾ ਕਦੀ ਵੀ ਫਿਰ ਤਾਂ,

ਲੜ ਫੜ ਲਓ ਮੁਰਸ਼ਦ ਦੇ ਪਿਆਰੋ ਕਿਸੇ ਦਾ।

ਛੁਪੀ ਹੈ ਜਿਸ 'ਚ ਤੇਰੀ ਦਾਨਾਈ ਵੀ

ਮੰਦਾ ਬੋਲਿਆ ਜੇਕਰ ਸਹਾਰੋ ਕਿਸੇ ਦਾ।



ਦੀਦਾਰ ਸਿੰਘ ਬਲਾਚੌਰੀਆ

50
Punjabi Videos / Babul De Vehre by harbhajan maan
« on: April 26, 2012, 06:14:49 PM »
Babul De Vehre harbhajan maan




Mera veer sandhara leya
ni lambe cheer k painde aya
metho khushi na sambhi jandi
ni ajj ghar aya amri jaya
amride jaya ve gal lag millye
aa dove bhen bhara :)

kina sohna gana hai  8->

51
Shayari / ਮੁਸ਼ਕਿਲ
« on: April 24, 2012, 12:04:57 PM »
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਸਿਦਕਦਿਲੀ ਨਿਭਾਵਣੀ ਬੜੀ ਮੁਸ਼ਕਿਲ।

ਕੰਢੇ ਬੈਠ ਕੇ ਸਾਗਰ ਨਹੀਂ ਪਾਰ ਹੁੰਦੇ,

ਥਾਹ ਦਿਲਾਂ ਦੀ ਪਾਵਣੀ ਬੜੀ ਮੁਸ਼ਕਿਲ।

ਕੇਵਲ ਬਹਿਸ ਨਾ ਨਿਆਂ ਨਿਬੇੜ ਸਕਦੀ,

ਸੱਚੀ ਆਖ ਸੁਣਾਵਣੀ ਬੜੀ ਮੁਸ਼ਕਿਲ।

ਫੜਾਂ ਮਾਰਨਾ ਬੜਾ ਆਸਾਨ ਬੇਸ਼ੱਕ,

ਐਪਰ ਗੱਲ ਵਿਆਹਵਣੀ ਬੜੀ ਮੁਸ਼ਕਿਲ।




ਨਵਰਾਹੀ

52
Religous Videos / Ucha Dar Babe Nanak Da
« on: April 23, 2012, 03:09:21 PM »
Ucha Dar Babe Nanak Da

53
Punjabi Videos / NANKA MAIL [FULL SONG] - SUKSHINDER SHINDA
« on: April 21, 2012, 08:43:02 PM »
NANKA MAIL [FULL SONG] - SUKSHINDER SHINDA {OFFICIAL VIDEO}

54
Religous Videos / Inderpreet Singh recites a Vaar on Vaisakhi 2011
« on: April 21, 2012, 12:17:18 PM »
Inderpreet Singh recites a Vaar on Vaisakhi 2011






wah ji wah kya baat hai gs sahab

55
ਕਿਸੇ ਦਿਆਂ ਔਗਣਾਂ ਨੂੰ ਫੋਲਿਆ ਨਾ ਕਰ,

ਚੁੱਪ ਹੈ ਸੁਨਹਿਰੀ ਬਹੁਤਾ ਬੋਲਿਆ ਨਾ ਕਰ।

ਰੱਬ ਤੇਰੇ ਦਿਲ ਵਿੱਚ ਵਸਦਾ ਏ ਮੂਰਖਾ,

ਮੰਦਰਾਂ ਦੇ ਵਿੱਚ ਇਹਨੂੰ ਟੋਲਿਆ ਨਾ ਕਰ।

ਗ਼ਮਾਂ ਵੇਲੇ ਇਨ੍ਹਾਂ ਦੀ ਹੈ ਬਹੁਤ ਲੋੜ ਪੈਂਦੀ,

ਹੰਝੂਆਂ ਨੂੰ ਐਂਵੇ ਬਹੁਤਾ ਡੋਲ੍ਹਿਆ ਨਾ ਕਰ।

ਦਿਲਾਂ ਦੀ ਸਾਰ ਤਾਂ ਦਿਲਾਂ ਵਾਲੇ ਹੀ ਨੇ ਜਾਣਦੇ,

ਬੇਦਿਲਾਂ ਦੇ ਕੋਲ ਦਿਲ ਫੋਲਿਆ ਨਾ ਕਰ।



ਸੁਖਮੰਦਰ ਸਿੰਘ ਬਰਾੜ

56
Shayari / ਕਲਮ
« on: April 14, 2012, 12:36:58 PM »
ਕਲਮ ਬਣਾਓਂਦੀ ਕਲਮ ਹੀ ਢਾਓਂਦੀ

ਕਲਮ ਹੀ ਜਗ ਨੂੰ ਧੰਦੇ ਲਾਓਂਦੀ

ਜੁਸੇ ਵਿਚ ਇਹ ਪਤਲੀ ਭਾਵੇਂ , ਤਕੜੀ ਹੈ ਤਲਵਾਰਾਂ ਨਾਲੋਂ

ਸਤ ਆਕਾਸ਼ੀਂ ਲਾਏ ਉਡਾਰੀ ਹਦਾਂ ਵਿਚ ਨਾ ਆਓਂਦੀ

ਪਾਗਲ ਕਲਮ ਤਾਂ ਜ਼ਖਮ ਉਧੇੜੇ ਗੱਲ ਗੱਲ ਤੇ ਟਕਰਾਵੇ

ਹੋਸ਼ਵੰਦ ਹੈ ਜ਼ਖਮ ਮੇਲਦੀ ਮਰਹਮ-ਪਟੀ ਲਾਓਂਦੀ

ਕਲਮ ਦੀ ਕਾਰੀਗਰੀ ਦੇ ਸਦਕੇ ਪੁਟੀਆਂ ਜਾਣ ਪੁਲਾਂਘਾਂ

ਆਸਾਂ ਦੇ ਨਿਤ ਮਹਿਲ ਉਸਾਰ ਕੇ ਪਕੀਆਂ ਕਰਦੀ ਸਾਂਝਾਂ

ਤਾਕਤ ਦੇ ਨਸ਼ੇ ਵਿਚ ਆ ਕੇ ਜਦ ਪਾਗਲ ਹੋ ਜਾਵੇ

ਨਫਰਤ ਦੇ ਫਿਰ ਬੀਜ ਬੀਜ'ਕੇ ਸਾਂਝਾਂ ਸਭ ਮਿਟਾਂਦੀ

ਬਣੀਆਂ ਖੇਡਾਂ ਬਿਗੜ ਜਾਂਦੀਆਂ ਇਸ ਪਾਗਲ ਦੇ ਹਥੋਂ

ਆਸਾਂ ਦੇ ਮੰਦਰਾਂ ਨੂੰ ਜਦ ਇਹ ਮਾਰ ਦੁਲਤੇ ਢਾਓਂਦੀ

'ਘੱਗ 'ਵਿਕੀ ਹੋਈ ਕਲਮ ਨਾ ਚੰਗੀ ਝੂਠੀ  ਸ਼ੋਹਰਤ ਕਰਦੀ

ਪਾਬੰਦੀ ਵਿਚ ਰੁਕੀ ਹੋਈ ਵੀ ਸਚ ਕਹਿਣ ਤੋਂ ਡਰਦੀ

ਕਾਨੂੰਨਾ ਨਾਲ ਜਦੋਂ ਜਕੜੀਏ ਕਲਮਾਂ ਹੋਣ ਨਕਾਰਾ

ਦੇਸ਼ ਕੌਮ ਦੀ ਬਣਤਰ ਵਿਚ ਫਿਰ ਲਾਓਂਣ ਨਾ ਇਟਾਂ ਗਾਰਾ



ਮੁਹਿੰਦਰ ਸਿੰਘ ਘੱਗ

57
ਮੈਂ ਲੱਖ ਗਮਾਂ ਦਾ ਸਾਥੀ ਹਾਂ

 
ਤੂੰ ਖੁਸ਼ੀਆਂ ਦੀ ਪਰਛਾਈ ਏਂ
ਇੱਕ ਰੀਝ ਹੈ ਮੇਰੇ ਦਿਲ ਵਿੱਚ ਕਿ
ਤੇਰੇ ਹੋਠਾਂ ਦੀ ਮੁਸਕਾਨ ਬਣਾਂ
ਇੱਕ ਰੀਝ ਹੈ...........
 
ਮੈਂ ਆਮ ਰਹਾਂ ਜਾਂ ਖਾਸ ਬਣਾਂ
ਤੇਰੇ ਮਨ ਦਾ ਇੱਕ ਅਹਿਸਾਸ ਬਣਾਂ
ਤੇਰੇ ਦਿਲ ਵਿੱਚ ਥਾਂ ਬੱਸ ਮਿਲ ਜਾਵੇ
ਚਾਹੇ ਦੋ ਪਲ ਦਾ ਮਹਿਮਾਨ ਬਣਾਂ
ਇੱਕ ਰੀਝ ਹੈ............
 
ਮੈਂ ਚਹੁੰਦਾ ਹਾਂ ਤੇਰੇ ਦਿਲ ਅੰਦਰ
ਕੋਈ ਖਾਬ ਨਾ ਮਰਿਆ ਰਹਿ ਜਾਵੇ
ਅੱਖੀਆਂ ਵਿੱਚ ਪਛਤਾਵੇ ਦਾ ਕੋਈ
ਨੀਰ ਨਾ ਰੁਕਿਆ ਰਹਿ ਜਾਵੇ
ਹਰ ਸੁਪਨਾ ਪੂਰਾ ਹੋ ਜਾਵੇ
ਮੈਂ ਐਸਾ ਇੱਕ ਵਰਦਾਨ ਬਣਾਂ
ਇੱਕ ਰੀਝ ਹੈ..............
 
ਮੈਂ ਚਾਹੁੰਦਾ ਹਾਂ ਤੇਰੀਆਂ ਅੱਖਾਂ ਵਿੱਚ
ਕੋਈ ਰੋਸਾ ਰਹੇ ਨਾ ਉਮਰਾਂ ਦਾ
ਤੂੰ ਮੇਰਾ ਸਿਰਨਾਵਾਂ ਬਣ ਜਾਵੇਂ
ਤੇ ਮੈਂ ਤੇਰੀ ਪਹਿਚਾਨ ਬਣਾਂ
ਇੱਕ ਰੀਝ ਹੈ.............

ਮੇਰੇ ਅਧਵਾਟੇ ਰਾਹਾਂ ਤੇ
ਤੇਰਾ ਸਾਥ ਜੇ ਮਿਲ ਜਾਵੇ
ਪੱਥਰਾਂ ਦਾ ਪੈਂਡਾ ਚੱਲ ਕੇ ਵੀ
ਇੱਕ ਮੰਜਿਲ ਮੈਂ ਆਸਾਨ ਬਣਾਂ
ਇੱਕ ਰੀਝ ਹੈ..............
 
ਮੇਰੇ ਸਾਹਾਂ ਵਿੱਚ ਤੇਰਾ ਵਾਸ ਰਹੇ
ਹੁਣ ਹੋਰ ਕੋਈ ਨਾ ਪਿਆਸ ਰਹੇ
ਮੇਰੀ ਹਰ ਸੋਚ ਵਿੱਚ ਤੂੰ ਹੋਵੇਂ
ਇਹ ਰੱਬ ਅੱਗੇ ਅਰਦਾਸ ਰਹੇ
ਜੇ ਭੁੱਲ ਭੁਲੇਖੇ ਤੈਨੂੰ ਭੁੱਲ ਜਾਵਾਂ
ਉਸ ਦਿਨ ਮੈਂ ਵਾਂਗ ਸ਼ਮਸ਼ਾਨ ਬਣਾਂ
ਇੱਕ ਰੀਝ ਹੈ ਮੇਰੇ ਦਿਲ ਵਿੱਚ ਕਿ
ਤੇਰੇ ਹੋਠਾਂ ਦੀ ਮੁਸਕਾਨ ਬਣਾਂ

58
ਅਸੂ ਦੀ ਬੀਜੀ ਕਣਕ ਜਦ ਸੁਨਹਿਰੀ ਭਾ ਮਾਰਨ ਲਗ ਜਾਂਦੀ ਹੈ ਕਣਕ ਦੀਆਂ ਬਾਲੀਆਂ ਦਾਣਿਆਂ ਦੇ ਭਾਰ ਨਾਲ ਸਿਰ ਝੁਕਾ ਕੇ ਕਿਰਸਾਨ ਅਗੇ ਕੁਰਬਾਨ ਹੋਣ ਲਈ ਤਿਆਰ ਬਰ ਤਿਆਰ ਹੋ ਜਾਨੀਆਂ ਹਨ । ਤਾਂ ਸਦੀਆਂ ਤੋਂ ਚਲੀ ਆਈ ਪਰੰਮਪਰਾ ਅਨੁਸਾਰ ਕਿਰਸਾਨ ਇਹਨਾਂ ਦੀ ਕੁਰਬਾਨੀ ਨੂੰ ਕਬੂਲਦਾ ਹੋਇਆ ਫਸਲ ਦੀ ਸਾਂਭ ਸੰਭਾਲ ਵਿਚ ਜੁਟ ਜਾਂਦਾ ਹੈ। ਭਰ ਗਰਮੀਆਂ ਵਿਚ ਬੜੀ ਕਰੜੀ ਘਾਲਣਾ ਕਰਕੇ ਹਾੜੀ ਦੀ ਫਸਲ ਸਾਂਭ ਸੰਭਾਲ ਕਰ ਲਈ, ਸ਼ਾਹ ਦਾ ਕੁਝ ਕਰਜ਼ਾ ਉਤਰ ਗਿਆ, ਸਾਲ ਭਰ ਦੇ ਨਿਰਬਾਹ ਲਈ ਕਣਕ ਨਾਲ ਭੜੋਲੇ ਭਰ ਲਏ, ਹੁਣ ਸਮਾਂ ਸ਼ੁਕਰਾਨਾ ਕਰਨ ਦਾ ਆਇਆ ਤਾਂ ਵਿਸਾਖ ਮਹੀਨੇ ਦਾ ਪਹਿਲਾ ਦਿਨ ਚੁਣਿਆ। ਵਿਸਾਖ ਮਹੀਨੇ ਦਾ ਨਾਮ ਵਿਸਾਖਾ ਨਛੱਤਰ ਤੋਂ ਰਖਿਆ ਗਿਆ ਹੈ । ਵਿਸਾਖਾ 27 ਨਛਤਰਾਂ ਵਿਚੋਂ ਸੋਲਵਾਂ ਨਛਤਰ ਹੈ। ਪੁਰਾਤਨ ਗਰੰਥਾਂ ਅਨੁਸਾਰ ਸਾਰੇ ਨਛਤਰਾਂ ਵਿਚੋਂ ਵਿਸਾਖਾ ਨਛਤਰ ਨੂੰ ਪਵਿਤਰ ਮਨਿਆ ਜਾਂਦਾ ਹੈ।

ਮਾਘੀ ਵਾਂਗ ਵਿਸਾਖੀ ਅਸ਼ਨਾਨ ਨੂੰ ਵੀ ਮਹਤੱਤਾ ਦਿਤੀ ਗਈ ਹੈ ਵਿਸਾਖੀ ਦੇ ਅਸ਼ਨਾਨ ਕਰਨ ਜਾਣ ਨੂੰ (ਬਸੋਆ ਨਾਉਣ ਜਾਣਾ ਵੀ ਆਖਿਆ ਜਾਂਦਾ ਹੈ)

ਸ਼ੁਰੂ ਸ਼ੁਰੂ ਵਿਚ  ਇਹ ਮੇਲਾ ਦਰਿਆਵਾਂ ਤੇ ਇਸ਼ਨਾਨ ਕਰਨ ਤਕ ਹੀ ਸੀਮਤ ਸੀ । ਜਿਊਂ ਜਿਊਂ ਖੁਸ਼ਹਾਲੀ ਆਈ ਮੇਲੇ ਦਾ ਤੌਰ ਤਰੀਕਾ ਵੀ ਬਦਲਿਆ। ਮੇਲਿਆਂ ਦਾ ਵਪਾਰੀ ਕਰਨ ਵੀ ਹੋਣ ਲਗਾ। ਮੁਟਿਆਰਾਂ ਅਤੇ ਗੱਭਰੂਆਂ ਲਈ ਹਾਰ ਸ਼ਿੰਗਾਰ ਅਤੇ ਬਚਿਆਂ ਲਈ ਹਟੀਆਂ ਤੇ ਪਏ ਖਿਲੌਣੇ ਖਿਚ ਦਾ ਕਾਰਨ ਬਣਦੇ । ਸਹਿਜੇ ਸਹਿਜੇ ਗਭਰੂਆਂ ਵਲੋਂ ਭੰਗੜਾ ਅਤੇ ਮੁਟਿਆਰਾਂ ਵਲੋਂ  ਗਿੱਧਾ ਵੀ ਵਿਸਾਖੀ ਦੀਆਂ ਖੁਸ਼ੀਆਂ ਦਾ ਹਿਸਾ ਬਣ ਗਿਆ। ਪੰਜਾਬੀ ਗਭਰੂਆਂ ਦੇ ਖੁਲੇ ਜੁਸੇ ਦੱਗ ਦੱਗ ਕਰਦੇ ਚੇਹਰੇ ਹਥ ਸਮਾਂ ਵਾਲੀ ਡਾਂਗ ਜਾਂ ਖੂੰਡਾ , ਧਰਤੀ ਹੂੰਝਦੇ ਚਾਦਰੇ ਸਰਦੇ ਪੁਜਦਿਆਂ ਦੇ ਗਲੀਂ ਕੰਠੇ, ਮੇਲੇ ਵਿਚ ਟੋਲੀਆਂ ਬਣਾ ਕੇ ਮਸਤ ਹਾਥੀਆਂ ਵਾਂਗ ਝੂਮਦੇ ਫਿਰਨਾ ਮੇਲੇ ਦੇ ਛਿੜਨ ਵੇਲੇ ਤਕ ਪਕੌੜਿਆਂ ਦੇ ਨਾਲ ਤਿਪ ਤਿਪ ਅੰਦਰ ਜਾਣ ਨਾਲ ਚੋਬਰਾਂ ਦੀਆਂ ਅਖਾਂ ਵਿਚ ਲਾਲੀ ਦੇ ਡੋਰੇ , ਮੱਘੇ ਅਤੇ ਬੁਲਬੁਲੀਆਂ ਦੇ ਰੂਪ ਵਿਚ ਅੰਗੜਾਈਆਂ ਲੈਂਦੀ ਜਵਾਨੀ ਬਸ ਕਿਸੇ ਪਾਸਿਓਂ ਇਕ ਖੰਘੂਰਾ ਹੀ ਖੂੰਡੇ ਖੜਕਣ ਦੀ ਕਿਰਿਆ ਅਰੰਭ ਦਿੰਦਾ। ਬਸ ਆਪਮੁਹਾਰੀ ਤਾਕਤ ਦੀ ਹਾਨੀਕਾਰਕ ਪ੍ਰਦਰਸ਼ਨੀ ਸ਼ੁਰੂ ਹੋ ਜਾਂਦੀ। ਨਤੀਜਾ ਕੀ ਨਿਕਲਦਾ, ਕਈ ਦਫਾ ਗਹਿਰੀਆਂ ਸਟਾਂ ਚੋਟਾਂ ਵੀ ਲਗ ਜਾਂਨੀਆਂ ਅਤੇ ਦੁਸ਼ਮਣੀ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆ ਬਦਲੇ ਦੀ ਭਾਵਨਾ ਪਨਪਦੀ ਰਹਿੰਦੀ।

ਗੁਰੂ ਬਾਬਾ ਨਾਨਕ ਤੌਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਬ ਗੁਰੂਆਂ ਨੇ ਇਸ  ਆਪ ਮੁਹਾਰੀ ਅਜਾਂਈਂ ਜਾਂਦੀ ਤਾਕਤ ਨੂੰ ਦਿਸ਼ਾ ਦੇ ਕੇ ਉਪਯੋਗੀ ਬਣਾਉਣ ਦਾ ਯਤਨ ਕੀਤਾ ਤਾਂ ਕਿ ਆਪਸ ਵਿਚ ਖੜਕਣ ਵਾਲਾ ਖੂੰਡਾ ਸਵੈ ਰਖਿਅਕ ਬਣ ਸਕੇ ।

ਇਸ ਕੰਮ ਦੀ ਸ਼ੁਰੂਆਤ ਬਾਬਾ ਨਾਨਕ ਜੀ ਨੇ ਹਰਿਦਵਾਰ ਦੀ ਵਿਸਾਖੀ ਤੇ ਜੁੜੇ ਇਕੱਠ ਨਾਲ ਸੰਵਾਦ ਰਚਾਉਣ ਲਈ ਬੜੇ ਹੀ ਨਵੇਕਲੇ ਢੰਗ ਨਾਲ ਲੋਕਾਈ ਤੋਂ ਉਲਟ ਲਹਿੰਦੇ ਪਾਸੇ ਨੂੰ ਪਾਣੀ ਦੇ ਕੇ  ਫੋਕਟ ਕਰਮਾਂ ਬਾਰੇ ਲੋਕਾਈ ਨੂੰ ਸਮਝਾਇਆ। ਹਰਿਦਵਾਰ ਦੀ ਵਿਸਾਖੀ ਤੇ ਹੀ ਗੁਰੂ ਬਾਬੇ ਨੇ ਵਿਦਵਾਨ ਪੰਡਤਾਂ ਨਾਲ ਵੀ  ਗੋਸ਼ਟੀਆਂ ਕੀਤੀਆਂ। ਮੇਹਰਬਾਨ ਜੀ ਨੇ ਸਾਖੀ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੇ ‘ ਸਚੁ ਸੰਜਮੁ ਕਰਣੀ ਕਾਰਾਂ , ਨਾਵਣ ਨਾਉ ਜਪਾਇਆ ਤਾਂ ਯਾਤਰੂਆਂ ਨੇ ਜਨੇਊ ਲਾਹਿ ਕੇ ਗੰਗਾ ਬੀਚ ਡਾਰੇ। ਉਨ੍ਹਾਂ ਦੀ ਚੰਮ ਦ੍ਰਿਸ਼ਟੀ ਦੂਰ ਹੋਈ। ਬਾਬੇ ਦੀ ਰਹਿਮਤ ਨਾਲ ਦਿਬ ਦ੍ਰਿਸ਼ਟੀ ਮਿਲੀ । ਜੀਵਨ ਤਤ ਦੱਸਦਟ ਕਿਹਾ’

ਪੰਜਾਬ ਦੀ ਧਰਤੀ ਤੇ ਬਾਬਾ ਨਾਨਕ ਜੀ ਦਾ ਜ਼ਾਤ ਪਾਤ ਰਹਿਤ ਦਾ ਸਾਂਝਾ ਮਿਸ਼ਨ ਵਧ ਰਿਹਾ ਸੀ। ਵਡੀ ਗਿਣਤੀ ਵਿਚ ਲੋਕਾਈ ਇਸ ਮਿਸ਼ਨ ਨਾਲ ਜੁੜ ਰਹੀ ਸੀ । ਉਚ ਜ਼ਾਤ ਦੇ ਅਭਿਮਾਨੀਆ ਨੂੰ ਨਾਨਕ ਦੇ ਦਰ ਵਲੋਂ ਲੋਕਾਈ ਨੂੰ ਵੈਹਮਾਂ,ਭਰਮਾਂ, ਜੰਤਰਾਂ ਮੰਤਰਾ ਦੇ ਚੱਕ੍ਰੱਵਿਊ ਵਿਚੋਂ ਕੱਢਣ ਦਾ ਉਪਰਾਲਾ ਚੰਗਾ ਨਾ ਲੱਗਾ ਉਸਨੂੰ ਆਪਣੇ ਤੋਰੀ ਫੁਲਕੇ ਦਾ ਫਿਕਰ ਲੱਗਾ ਤਾਂ ਉਚ ਜ਼ਾਤੀ ਦੇ ਲੋਕ ਤਲਮਲਾ ਉਠੇ । ਗੁਰੂ ਜੀ ਦੇ ਪੈਰੋਕਾਰਾਂ ਨਾਲ ਵੀ ਭਿਨ ਭੇਦ ਸ਼ੁਰੂ ਕਰ ਦਿਤਾ ਖੂਹਾਂ ਤੋਂ ਪਾਣੀ ਭਰਨ ਦੀ ਮਨਾਹੀ ਕਰ ਦਿਤੀ ਗਈ। ਪਾਣੀ ਦੀ ਇਸ ਸਮਸਿਆ ਨੂੰ ਹਲ ਕਰਨ ਲਈ  ਗੁਰੂ ਅਮਰਦਾਸ ਜੀ ਨੇ ਗੋਇਂਦਦਵਾਲ ਵਿਚ ਇਕ ਨਵੇਲਕਲੀ ਕਿਸਮ ਦੀ ਬਾਉਲੀ ਬਣਵਾਈ। ਜਿਸ ਦਾ ਠੰਡਾ ਮਿਠਾ ਪਾਣੀ ਸਭ ਦੀਆਂ ਲੋੜਾ ਪੂਰੀਆਂ ਕਰਨ ਲੱਗਾ ।ਗੁਰੂ ਅਮਰਦਾਸ ਜੀ ਦੇ ਸੇਵਕ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਮਦ੍ਰ ਲੋਕ ਵਿਚ ਵੀ ਕਿਸੇ ਤੀਰਥ ਦੀ ਅਸਥਾਪਨਾ ਕੀਤੀ ਜਾਵੇ ਕਿਊਂਕਿ ਸਾਰੇ ਤੀਰਥ ਦੂਰ ਦੁਰਾਡੇ ਦੇਵ ਲੋਕ ਵਿਚ ਹੀ ਹਨ (ਕੁਰੂ ਕੁਸ਼ੇਤਰ ਤੋਂ ਅਗੇ ਦੇਵ ਲੋਕ ਗਿਣਿਆਂ ਜਾਂਦਾ ਸੀ ਅਤੇ ਪੰਜਾਬ ਨੂੰ ਮਦ੍ਰ ਲੋਕ ਕਹਿੰਦੇ ਸਨ) । ਬੇਨਤੀ ਨੂੰ ਪਰਵਾਨ ਕਰਦਿਆਂ ਗੁਰੂ ਅਮਰਦਾਸ ਜੀ ਨੇ 1558 ਈਸਵੀ ਨੂੰ ਗੋਇਂਦਵਾਲ ਵਿਚ ਬਣ ਰਹੀ ਬਾਉਲੀ ਦਾ ਉਦਘਾਟਨ ਵਿਸਾਖੀ ਵਾਲੇ ਦਿਨ ਬਾਉਲੀ ਤੇ ਸਫੇਦ ਝੰਡਾ ਲਾ ਕੇ ਕੀਤਾ।ਗੁਰੂ ਜੀ ਦੀ ਸਿਖੀ ਸੇਵਕੀ ਲਈ ਵਿਸਾਖੀ ਹੁਣ ਮੇਲੇ ਤੋਂ ਪੁਰਬ ਬਣ ਗਈ। 1634 ਈਸਵੀ ਦੀ ਵਿਸਾਖੀ ਗੁਰੂ ਹਰਗੋਬਿੰਦ ਜੀ ਨੇ ਕਰਤਾਰ ਪੁਰ ਵਿਚ ਅਤੇ ਉਸੇ ਪਰੰਪਰਾ ਨੂੰ ਕਾਇਮ ਰਖਿਦਆਂ ਗੁਰੂ ਹਰਿਰਾਏ ਜੀ ਦੇ ਸਮੇਂ ਵੀ ਵਿਸਾਖੀ  ਬੜੀ ਧੂਮ ਧਾਮ ਨਾਲ ਮਨਾਈ ਗਈ।  ਵਡੇ ਵਡੇ ਇਕੱਠ ਜੁੜੇ ਦੂਰ ਦੂਰ ਤਕ ਸਿਖੀ ਦਾ ਪਰਚਾਰ ਹੋਇਆ। ਬਰਾਬਰਤਾ ਦੇ ਅਧਾਰ ਤੇ ਨਿਰਵੈਰ ਅਤੇ ਨਿਰਭੌ ਸਮਾਜ ਦੀ ਉਸਾਰੀ ਸ਼ੁਰੂ ਹੋ ਗਈ।

ਖਾਲਸੇ ਦੀ ਸਿਰਜਣਾ

ਸੂਰਜ ਚੜ੍ਹਦਾ ਹੈ ਡੁਬ ਜਾਂਦਾ ਹੈ ਦੂਜੇ ਭਲਕ ਹੀ ਬੀਤ ਚੁਕੇ ਦਿਨ ਦੀਆਂ ਯਾਦਾਂ ਧੁੰਦਲੀਆਂ ਹੋਣ ਲਗ ਜਾਨੀਆਂ ਹਨ, ਇਸੇ ਤਰਾਂ ਹਰ ਪਲ ਕੋਈ ਨਵਾਂ ਜੀਵ ਇਸ ਸੰਸਾਰ ਤੇ ਆਪਣੀ ਜੀਵਨ ਯਾਤਰਾ ਸ਼ੁਰੂ ਕਰਦਾ ਹੈ ਅਤੇ ਅੰਤਮ ਸਵਾਸ ਨਾਲ ਯਾਤਰਾ ਪੂਰੀ ਹੋ ਜਾਂਦੀ ਹੈ। ਉਸ ਦੀ ਯਾਦ ਵੀ ਫਿਕੀ ਪੈਂਦੀ ਪੈਂਦੀ ਪੈ ਜਾਦੀ ਹੈ। 30 ਮਾਰਚ 1699 ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਕੋਹਸ਼ਵਾਲਕ ਦੀ ਪਹਾੜੀ ਤੇ ਇਕ ਵੱਡਾ ਇਕੱਠ ਬੁਲਾਇਆ। ਵਿਸਾਖੀ 30 ਮਾਰਚ ਵਾਲੇ ਦਿਨ ਹੀ ਸੀ ਜਾਂ ਇਕ ਅਧ ਦਿਨ ਅਗੇ ਪਿਛੇ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਹੈ ਉਸ ਦਿਨ ਕੀ ਵਾਪਰਿਆ ਜਿਸ ਕਾਰਨ 1699 ਦੀ ਵਿਸਾਖੀ ਇਕ ਚਾਨਣਮੁਨਾਰਾ ਬਣ ਗਈ । 1699 ਦੀ ਵੁਸਾਖੀ ਤੇ ਜੁੜੇ ਇਕਠ ਸਮੇ ਗੁਰੂ ਜੀ ਨੇ (ਸਿਰ ਧਰਿ ਤਲੀ ਗਲੀ ਮੇਰੀ ਆਉ) ਦੇ ਫੁਰਮਾਨ ਨੂੰ ਦੁਹਰਾਂਉਂਦਿਆਂ ਇਕ ਵੰਗਾਰ ਦਿਤੀ। ਗੂਰੂ ਜੀ ਦੇ ਪੰਜ ਗਹਿਰ ਗੰਭੀਰ ਸੇਵਕ ” ਸਿਰ ਦੀਜੇ ਕਾਣ ਨਾ ਕੀਜੇ “ ਦੇ ਫੁਰਮਾਨ ਨੂੰ ਸਵੀਕਾਰਦੇ ਹੋਏ ਵਾਰੋ ਵਾਰੀ ਕਣਕ ਦੇ ਭਰੇ ਭਕੁਨੇ ਸਿਟਿਆਂ ਵਾਂਗ ਸਿਰ ਝੁਕਾ ਕੇ ਕੁਰਬਾਨ ਹੋਣ ਲਈ ਹਾਜ਼ਰ ਹੋ ਗਏ। ਕੁਰਬਾਨ ਹੋਣ ਵਾਲੇ ਦਾ ਜਦ ਆਪਣਾ ਕੋਈ ਸੁਆਰਥ ਨਾ ਹੋਵੇ ਤਾਂ ਉਹ ਕੁਰਬਾਨੀ ਸਦੀਆਂ ਤਕ ਕੌਮਾਂ ਦੀ ਰਾਹ ਦਰਸੇਤਾ ਬਣ ਜਾਂਦੀ ਹੈ। ਇਸ ਤਰਾਂ ਦੀ ਕੁਰਬਾਨੀ ਕਦੇ ਅੰਜਾਂਈਂ ਨਹੀਂ ਜਾਂਦੀ। ਕਣਕ ਦੀ ਇਸ ਕੁਰਬਾਨੀ ਦਾ ਲਾਭ ਜ਼ਿਮੀਂਦਾਰ , ਸ਼ਾਹ (ਆੜਤੀਆ ), ਮਜਦੂਰ ਗਰਜ਼ਕਿ ਹਰ ਬਸ਼ਰ ਨੂੰ ਹੁੰਦਾ ਹੈ। ਅਤੇ ਗੁਰੂ ਜੀ ਦੇ ਪੰਜ ਸੇਵਕ ਕੌਮ ਦੀ ਨਵ ਉਸਾਰੀ ਵਿਚ ਜੁਟ ਜਾਂਦੇ ਹਨ। ਅਮ੍ਰਿਤ ਸੰਚਾਰ ਲਈ ਪੰਜਾ ਦਾ ਹੋਣਾ ਜ਼ਰੂਰੀ ਹੈ। 30 ਮਾਰਚ 1699 ਵਾਲੇ ਦਿਨ ਗੁਰੂ ਮਹਾਰਾਜ ਨੇ ਭਾਰਤ ਵਰਸ਼ ਦੀ ਤਵਾਰੀਖ ਵਿਚ ਇਕ ਐਸਾ ਅਧਿਆਏ ਲਿਖਿਆ ਜਿਸ ਨਾਲ ਇਕ ਐਸੀ ਤਬਦੀਲੀ , ਇਕ ਐਸਾ ਪ੍ਰੀਵਰਤਨ ਆਇਆ ਕਿ ਦਬੇ ਕੁਚਲੇ ਵਰਣਵੰਡ ਕਾਰਨ ਲਿਤਾੜੇ ਲੋਕਾਂ ਦਾ ਸਵੈਮਾਨ ਜਾਗ ਉਠਿਆ। ਇਤਹਾਸ ਗਵਾਹ ਹੈ ਕਿ  ਖੰਡੇ ਬਾਟੇ ਦਾ ਅਮ੍ਰਿਤ ਪਾਨ ਕਰਨ ਵਾਲਿਆਂ ਨੇ ਧਰਮ ਰਾਜ ਦੀ ਕਲਮ ਫੜ ਕੇ ਆਪਣੀ ਤਕਦੀਰ ਆਪ ਲਿਖਣੀ ਸ਼ੁਰੂ ਕਰ ਦਿਤੀ। ਨਾਨਕ ਦੇ ਦਰ ਦਾ ਮਿਸ਼ਨ ਵੀ ਤਾਂ ਇਹੀ ਸੀ, ਕਿ ਕੌਮ ਮੰਦਰਾਂ ਵਿਚ ਨਕ ਰਗੜ ਰਗੜ ਕੇ ਜਾਂ ਵਡੇ ਵਡੇ ਯਗ ਕਰਵਾ ਕੇ ਮੰਤਰਾਂ ਦੇ ਜਾਪ ਨਾਲ ਕਿਸੇ ਅਣਡਿਠੀ ਸ਼ਕਤੀ ਦਾ ਆਸਰਾ ਭਾਲਣ ਦੀ ਬਜਾਏ ਖੁਦ ਆਪਣੇ ਕੰਮ ਆਪ ਸੰਵਾਰਨ ਯੋਗ ਹੋ ਜਾਵੇ।   ਇਕ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਵਿਆਖਿਆ  ਕਰਨ ਲਗਿਆਂ ਕਿਡੇ ਢੁਕਵੇਂ ਸ਼ਬਦ ਵਰਤੇ ਹਨ।

  ਆ ਉਰਾਂ  ਥਾਂਹ ਥਾਂਹ ਉਤੇ ਗਰਦਨ  ਝੁਕਾਵਣ ਵਾਲਿਆ ਅਜ਼ ਮੈਂ  ਤੇਰੀ ਅਣਖ ਨੂੰ ਮਗਰੂਰ  ਹੁੰਦੇ ਦੇਖਣਾ।

 ਤੇਰੇ ਨਿਰਬਲ  ਡੌਲਿਆਂ ਵਿਚ ਪਾ ਕੇ ਹਿੰਮਤ  ਦੀ ਕਣੀ ਤੇਰੇ ਹਥੋਂ ਦੇਸ਼ ਦਾ ਦੂਖ ਦੂਰ ਹੂੰਦਾ ਦੇਖਣਾ।

ਬਾਲਕੇ ਜੋਤੀ ਹਨੇਰੇ  ਵਿਚ ਦਇਆ ਤੇ ਧਰਮ ਦੀ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ  ਦੇਖਣਾ।

“ਦੀ ਰਸਮ ਸ਼ੁਰੂ ਹੋਈ। ਨਿਗਾਹਿ ਮਰਦ ਮੋਮਨ ਸੇ , ਬਦਲ ਜਾਤੀ ਹੈਂ ਤਕਦੀਰੇਂ “


30 ਮਾਰਚ 1699 ਦੀ ਵਿਸਾਖੀ  ਨੂੰ ਕੁਝ ਇਹੋ ਜਿਹਾ ਹੀ  ਹੋਇਆ। ਮਰਦ ਅਗ਼ੰਮੜੇ ਗੁਰੂ  ਗੋਬਿੰਦ ਸਿੰਘ ਜੀ ਦੀ ਸੋਚ  ਨੇ ਭਾਰਤ ਹੀ ਨਹੀਂ ਸੰਸਾਰ ਦੇ ਇਤਹਾਸ ਵਿਚ ਇਕ ਨਵਾਂ ਅਧਿਆਏ ਲਿਖਿਆ। ਤਲਵਾਰ ਦੀ ਨੋਕ ਤੇ ਪੰਜਾਂ ਦੀ ਚੋਣ ਕਰਕੇ ਊਹਨਾਂ ਨੂੰ ਇਕੋ ਬਾਟੇ ਵਿਚੋਂ ਅਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਨੂੰ ਇਕ ਲੜੀ ਵਿਚ ਪਰੋ ਦਿਤਾ । ਅਤੇ ਫੇਰ ਬੜੀ ਹੀ ਨਿਮ੍ਰਤਾ ਨਾਲ ਉਹਨਾਂ ਪੰਜਾ ਪਾਸੋਂ ਅਮ੍ਰਿਤ ਦੀ ਦਾਤ ਪਰਾਪਤ ਕਰਕੇ ਖੁਦ ਵੀ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਗੁਰੂ ਚੇਲੇ ਦਾ ਭੇਦ ਮਿਟਾ ਦਿਤਾ। ਸੰਸਾਰ ਦੇ ਇਤਹਾਸ ਵਿਚ ਪਹਿਲੀ ਵਾਰ ਕਿਸੇ ਨੇ ਆਪਣੀ ਤਾਕਤ ਤੇ ਖੁਦ ਰੋਕ ਲਾਈ ਹੈ।  ਅਮ੍ਰਿਤ ਪਾਨ ਕਰਨ ਵਾਲੇ ਗੁਰਭਾਈ ਬਣ ਗਏ।

ਊਂਚ ਨੀਚ ਜ਼ਾਤ ਪਾਤ ਦਾ  ਪਾੜਾ ਮਿਟਣ ਨਾਲ ਆਪਸੀ ਪਿਆਰ  ਸਤਕਾਰ ਵੱਧਿਆ। ਗੁਰੂ ਮਹਾਰਾਜ ਨੇ  ਇਕ ਪੁਰਖੀ ਤਾਕਤ ਦਾ ਭੋਗ ਪਾ ਦਿਤਾ ਅਤੇ ਆਪਣੇ ਖਾਲਸੇ ਨੂੰ ਗੁਰੂ ਗਰੰਥ ਸਾਹਿਬ ਦੇ ਲੜ ਲਾਇਆ।

ਸਰਬ ਸਾਂਝਾ ਗੁਰੂ ਗਰੰਥ ਸਾਹਿਬ ਖਾਲਸੇ ਦਾ ਰਾਹ  ਦਰਸੇਤਾ ਬਣ ਗਿਆ। 1699 ਦੀ ਵਿਸਾਖੀ ਨੇ ਸੰਸਾਰ ਨੂੰ ਇਕ ਨਵੀਂ ਸੇਧ ਦਿਤੀ 1707 ਵਿਚ ਇੰਗਲੈਂਡ ਦੀ ਪਾਰਲੀਮੈਂਟ ਹੋਂਦ ਵਿਚ ਆਈ ਅਤੇ 1776 ਵਿਚ ਅਮਰੀਕਾ ਦਾ ਧਰਮ ਨਿਰਪਖ ਵਿਧਾਨ ਹੋਂਦ ਵਿਚ ਆਇਆ 1848 ਵਿਚ ਫਰੈਂਚ ਰੈਵੂਲਿਊਸ਼ਨ ਇਸ ਤਰਾਂ 1699 ਦੀ ਵਿਸਾਖੀ ਇਕ ਇਨਕਲਾਬ ਹੋ ਨਿਬੜੀ।

ਇਡੀ ਅਮੀਰ ਵਿਰਾਸਤ ਦੇ ਮਾਲਕ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਰਾਹ ਤੋਂ ਕੋਹਾਂ ਦੂਰ ਭੱਜੇ ਤੁਰੇ ਜਾ ਰਹੇ ਹਾਂ। ਅਮ੍ਰਿਤ ਛਕਾਉਣ ਸਮੇਂ ਗੁਰੂ ਮਹਾਰਾਜ ਨੇ ਅਮ੍ਰਿਤ ਦੀਆਂ ਚੰਦ ਬੂਦਾਂ ਸਿਰ ਵਿਚ ਚੁਆ ਕਿ ਆਖਿਆ ਸੀ ਕਿ ਅਜ  ਤੁਹਾਡੀ ਅਣਖ ਜਾਗ ਪਈ ਹੈ ਇਹ ਸਿਰ ਸਵਾਏ ਅਕਾਲਪੁਰਖ ਦੇ ਕਿਸੇ ਅਗੇ ਨਹੀਂ ਝੁਕੇਗਾ ਫੇਰ ਕੀ ਕਾਰਨ ਹੈ ਕਿ ਅਜ ਹਰ ਸਾਧ ਦੇ ਡੇਰੇ ਤੇ ਸਿਜਦਾ ਕਰਨ ਲਈ ਵਹੀਰਾਂ ਘਤੀਆਂ ਹੋਈਆਂ ਹਨ । ਅਜ ਬ੍ਰਾਹਮਣ ਸਾਨੂੰ ਗਿਆਨ ਤੋਂ ਵਾਂਜਾਂ ਰਖਣ ਲਈ ਸਾਡੇ ਕੰਨਾ ਵਿਚ ਸਿਕਾ ਨਹੀਂ ਢਾਲਦਾ ਬਲਕਿ ਸਾਡੀ ਕੌਮ ਦੇ ਧਾਰਮਕ ਅਤੇ ਸਿਆਸੀ ਆਗੂ ਛੋਟੇ ਛੋਟੇ ਵਿਵਾਦ ਖੜ੍ਹੇ ਕਰਕੇ ਸਾਨੂੰ ਗਿਆਨ ਵਿਹੂਣੇ ਕਰ ਰਹੇ ਹਨ। ਹਰ ਇਕ ਡੇਡ੍ਹ ਇਟ ਦੀ ਮਸਜਦ ਬਣਾਈ ਖੜ੍ਹਾ ਹੈ ।ਅਮ੍ਰਿਤ ਛਕ ਕੇ ਸਾਡੀ ਆਤਮਾ ਬਲਵਾਨ ਹੋਣੀ ਚਾਹੀਦੀ ਸੀ ਪਰ ਅਫਸੋਸ ਹੈ ਨਾਹਰਿਆਂ ਅਤੇ ਜੈਕਾਰਿਆਂ ਦੇ ਸ਼ੋਰ ਵਿਚ ਸਾਡੀ ਅਜ਼ਾਦਨਾ ਸੋਚਣ ਸ਼ਕਤੀ ਵੀ ਗੁਆਚ ਗਈ ਹੈ ਅਸੀਂ ਇਕ ਮੁਠ ਸੀਰਨੀ ਬਦਲੇ  ਆਗੂਆਂ ਦੀ ਕੁਕਰਮਾਂ ਵਿਚ ਭਾਈਵਾਲ ਬਣ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ 1699 ਦੀ ਵਿਸਾਖੀ ਦੇ ਰਚੇ ਇਨਕਲਾਬ ਤੋਂ ਅਸੀਂ  ਖੁਦ ਬਾਗੀ ਹੋ ਗਏ ਹਾਂ  ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼।



ਮੁਹਿੰਦਰ ਸਿੰਘ ਘੱਗ

59
Religous Videos / Assen Oh Nahin Jo Samajh Laye
« on: April 02, 2012, 11:46:31 AM »
Assen Oh Nahin Jo Samajh Laye(Shaan-E-Qaum-harjeet harman-editing by jugnu sodhi).flv

60
ਇਕ ਦਿਲ ਤੇ ਲਖ ਸਮਝਾਉਣ  ਵਾਲੇ

ਕੁਝ ਸਮਝ ਨਾ ਆਵੇ ਤੇ ਕੀ ਕਰੀਏ

 ਚਲੋ ਛਡ ਦਿਤਾ ਕਿਸੇ ਦੀ ਗਲੀ ਜਾਣਾ

ਕੋਈ ਆਨ ਸਤਾਵੇ ਤੇ ਕੀ ਕਰੀਏ

 ਤੇਰੇ ਸਾਹਮਣੇ ਜਿਗਰ ਕਬਾਬ ਹੋਇਆ

ਤੇਨੁ ਸੇਕ ਨਾ ਆਵੇ ਤੇ ਕੀ ਕਰੀਏ

 ਜੇ ਦਰਦ ਦਿਲ ਦਾ ਹੋਵੇ ਤੇ ਦੁਆ ਕਰੀਏ

ਜੇ ਦਿਲ ਹੀ ਦਰਦ ਹੋ ਜਾਵੇ ਤੇ ਕੀ ਕਰੀਏ

Pages: 1 2 [3] 4 5 6 7 8 ... 17