December 20, 2014, 03:09:40 PM

Like Posts

Show post messages where you receive a Like from an other users.


Messages - ਦਿਲਰਾਜ -ਕੌਰ

ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ ,

ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ,

ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,

ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ,

ਮੋਢਾ ਨਾ ਦੇਣਾ ‘ਰਾਏ ‘ ਨੂੰ
ਅਰਥੀ ਚੱਕ ਲਿਓ ਬਾਹਵਾਂ ਦੇ ਨਾਲ
Sakhi of Martyrdom - Younger Sahibzadas Baba Zorawar Singh Ji & Baba Fateh Singh Ji
Sahibzada Baba Zorawar Singh Ji, Sahibzada Baba Fateh Singh Ji and Mata Ji
CHOTE SAHIBZAIDA JI DE STEEL DE GLASS, JDO MOTI MEHRA DUDH LEKE ANDA HUNDA SI ODO ES WICH DUDH PINDE HUNDE SI

Fatehgarh saheb-- Bhai Moti Ram Mehra g>ਪੰਜਾਬ ਦਾ ਅਮੀਰ ਸਭਿਆਚਾਰ ਦਿਨੋਂ ਦਿਨ ਗਰੀਬ ਅਤੇ ਲਾਚਾਰ ਹੋ ਰਿਹਾ ਹੈ। ਦੇਸੀ ਮਹੀਨਿਆਂ ਦੀ ਮਹੱਤਤਾ ਸਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। ਚੇਤ ਤੋਂ ਫੱਗਣ ਤੱਕ ਕੋਈ ਨਾ ਕੋਈ ਧਾਰਮਿਕ, ਸਮਾਜਿਕ ਰੀਤ ਜੁੜੀ ਹੋਈ ਹੈ। ਗੁਰਬਾਣੀ ਵਿਚ ਵੀ ਬਾਰਾਂ ਮਹੀਨਿਆਂ ਦੀ ਅਪਾਣੀ ਮਹਾਨਤਾ ਦਰਸਾਈ ਗਈ ਹੈ। ਸਾਉਣ ਦਾ ਮਹੀਨਾ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਅਤੇ ਇਸ ਮਹੀਨੇ ਮੀਂਹ ਨਾਲ ਫਸਲਾਂ, ਜਾਨਵਰਾਂ ਅਤੇ ਮਨੁੱਖਾਂ ਦੇ ਚਿਹਰਿਆਂ 'ਤੇ ਰੌਣਕ ਆ ਜਾਂਦੀ ਹੈ। ਜਦੋਂ ਕਿਤੇ ਸਾਉਣ ਵਿਚ ਮੀਂਹ ਨਾ ਪੈਂਦਾ ਤਾਂ ਇਹ ਲੋਕ ਬੋਲੀ ਸਭਿਆਚਾਰ ਉਤੇ ਪੈ ਰਹੇ ਅਸਰ ਨੂੰ ਦਰਸਾਉਂਦੀ -
ਸਾਉਣ ਮਹੀਨੇ ਮੀਂਹ ਨਾ ਪੈਂਦਾ,
ਸੁਕੀਆਂ ਵੈਹਣ ਜ਼ਮੀਨਾਂ,
ਤੂੜੀ ਖਾਂਦੇ ਬਲਦ ਹਾ ਗਏ,
ਗੱਭਰੂ ਗਿਝ ਗਏ ਫੀਮਾ,
ਆਦਿ ਜਦੋਂ ਮੀਂਹ ਦੀ ਨਿੱਕੀ ਨਿੱਕੀ ਭੂਰ ਪੈਂਦੀ ਹੈ ਤਾਂ ਕੁਝ ਅਜਿਹਾ ਨਜ਼ਾਰਾ ਪੇਸ਼ ਕਰਦੀ ਹੈ :
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਮਗਰੋਂ ਪੈਂਦੀ ਭੂਰ
ਰੋਟੀ ਲੈ ਨਿਕਲੀ ਖੇਤ ਹੋ ਗਿਆ ਦੂਰ

ਸਾਉਣ ਮਹੀਨੇ ਅੰਬਰਾਂ ਉਤੇ ਘਟਾ ਕਾਲੀਆਂ ਛਾਈਆਂ
ਛੁੱਟੀ ਆਜਾ ਫੌਜੀਆਂ ਮੇਰਾ ਜ਼ੋਬਨ ਦੇਵੇ ਦੁਹਾਈਆਂ
ਇਕ ਖਾਸ ਗੱਲ ਜੋ ਇਸ ਮਹੀਨੇ ਨਾਲ ਜੁੜੀ ਹੈ, ਉਹ ਵਿਆਹੀਆਂ ਕੁੜੀਆਂ ਪੇਕੇ ਪਿੰਡ ਆਉਣਾ, ਕੁਝ ਦਹਾਕੇ ਪਹਿਲਾਂ ਕਿਸਾਨੀ ਹਾੜੀ ਦੀ ਫਸਲ 'ਤੇ ਨਿਰਭਰ ਕਰਦੀ ਹੁੰਦੀ ਸੀ ਅਤੇ ਵਿਆਹ ਹਾੜ ਦੇ ਮਹੀਨੇ ਵਿਚ ਹੀ ਹੋਇਆ ਕਰਦੇ ਸਨ। ਹਾੜ ਦੇ ਵਿਚ ਵਿਆਹੀ ਕੁੜੀ ਨੂੰ ਸਾਉਣ ਦੇ ਮਹਨੇ ਆਪਣੇ ਪੇਕੇ ਪਿੰਡ ਰੱਖਿਆ ਜਾਂਦਾ ਸੀ। ਕਾਰਣ ਤਾਂ ਇਹਦਾ ਸਾਇੰਸ ਦੀ ਖੋਜ ਸੀ ਪਰ ਪੁਰਾਣੇ ਲੋਕਾਂ ਨੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਗੱਲ ਨਾਲ ਇੰਜ ਜੋੜਿਆ ਸੀ ਕਿ ਉਸ 'ਤੇ ਕੋਈ ਕਿੰਤੂ-ਪ੍ਰੰਤੂ ਨਾ ਹੋਵੇ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਆਪਣਾ ਮਨ ਪ੍ਰਚਾਵਾ ਕਰਨ ਲਈ 'ਤੀਆਂ' ਨਾਂਅ ਦਾ ਤਿਉਹਾਰ ਬਣਾ ਲਿਆ। ਇਸ ਬਹਾਨੇ ਗਿੱਧੇ ਵਿਚ ਨੱਚ-ਟੱਪ ਕੇ ਮਨ ਵੀ ਖੁਸ਼ੀ ਨਾਲ ਝੂਮ ਉਠਦਾ ਤੇ ਨਾਲ ਹੀ ਤਨ ਦੀ ਅਰੋਗਤਾ ਵੀ ਜੁੜੀ ਸੀ।
ਉਦੋਂ ਕੁੜੀਆਂ ਗਿੱਧੇ ਨੂੰ ਵਾਜਾਂ ਮਾਰਦੀਆਂ ਕਹਿੰਦੀਆਂ ਸਨ :
ਗਿੱਧਿਆ ਪਿੰਡ ਵੜ ਵੇ ਬਾਹਰ ਬਾਹਰ ਨਾ ਜਾਈਂ।
ਸਾਉਣ ਦੀ ਘਟਾ ਨੂੰ ਵੇਖ ਕੇ ਜਦੋਂ ਮਨ ਝੂੰਮਦਾ ਤਾਂ ਇਹ ਲੋਕ ਬੋਲੀ ਕਹਿੰਦੀ ਐ :
ਸਾਉਣ ਮਹੀਨਾ ਦਿਨ ਗਿੱਧਿਆਂ ਦੇ ਸੱਭੇ ਸਹੇਲੀਆਂ ਆਈਆਂ
ਭਿੱਜ ਗਈ ਰੂਹ ਮਿੱਤਰਾ, ਘਟਾ ਕਾਲੀਆਂ ਛਾਈਆਂ।
ਸਾਉਣ ਮਹੀਨੇ ਤੋਂ ਬਾਅਦ ਸਾਰੀਆਂ ਨੇ ਸਹੁਰੇ ਚਲੀਆਂ ਜਾਣਾ ਤਾਂ ਇਹ ਬੋਲੀ ਇਸ ਵਿਛੋੜੇ ਨੂੰ ਉਜਾਗਰ ਕਰਦੀ ਹੈ :
ਸੌਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ
ਇਸ ਵਿਚ ਇਕ ਹੋਰ ਲੋਕ ਬੋਲੀ ਸਾਉਣ ਅਤੇ ਅਗਲੇ ਮਹੀਨੇ ਭਾਦੋਂ ਦੀ ਮਹੱਤਤਾ ਉਜਾਗਰ ਕਰਦੀ ਹੈ
ਤੀਆਂ ਤੀਜ ਦੀਆਂ, ਭਾਦੋਂ ਦੇ ਮੁਕਲਾਵੇ
ਜਾਂ ਫਿਰ ਪੰਜ ਭਾਦੋਂ ਨੂੰ ਆਈ ਵੇ, ਮੇਰਾ ਲੈਣ ਦਰੋਜਾ।
ਸਮੇਂ ਨੇ ਸਮਾਂ ਹੀ ਬਦਲ ਦਿੱਤਾ ਹੈ, ਨਾ ਹੁਣ ਸਾਉਣ ਵੀਰ ਕੱਠੀਆਂ ਕਰਦਾ ਹੈ ਤੇ ਨਾ ਹੀ ਭਾਦੋਂ ਵਿਛੋੜੇ ਪਾਉਂਦੀ ਐ। ਹੁਣ ਤੀਆਂ, ਗਿੱਧਾ, ਭੰਗੜਾ ਸਿਰਫ਼ ਸਕੂਲਾਂ, ਕਾਲਜਾਂ ਦੀਆਂ ਸਟੇਜ਼ਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਟੁੱਟ ਰਹੇ ਪੰਜਾਬ ਦੇ ਸਭਿਆਚਾਰ ਨੂੰ ਨਾ ਸਾਂਭਿਆ ਗਿਆ ਤਾਂ ਉਹ ਵੀ ਸਮਾਂ ਦੂਰ ਨਹੀਂ ਜਦੋਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਦੱਸਣ ਵਾਲਾ ਵੀ ਕੋਈ ਨਹੀਂ ਹੋਣਾ ਅਤੇ ਹੈਲੋ-ਹਾਏ ਹੀ ਰਹਿ ਜਾਵੇਗਾ।


-rajvir kaur
ਬਚਪਨ ਹੁੰਦਾ ਸੀ ਬੇਪ੍ਰਵਾਹ
ਸਾਰਾ ਦਿਨ ਬੱਸ ਜਾਣਾ ਖੇਲ੍ਹੀ,
ਕੱਟੇ, ਵੱਛੇ, ਬਿੱਲੀਆਂ, ਕੁੱਤੇ
ਇਹ ਵੀ ਸਨ ਲਗਦੇ ਸੱਜਣ ਬੇਲੀ।
ਹੱਟੀ ਜਾ ਕੇ ਮੰਗਣਾ ਝੂੰਗਾ
ਮੰਗੇ ਕੋਈ ਤਾਂ ਕਹੇ, ਮੈਂ ਨਾ ਦੂੰਗਾ,
ਕਾਂ ਨੇ ਖੌ ਲੈਣਾ, ਮਾਰ ਕੇ ਠੂੰਗਾ
ਦੇ ਜਾਹ ਕਾਂਵਾਂ ਤੇਰਾ ਸੜ ਜੇ ਡੱਗਾ।
ਝਾਅ ਝਾਅ ਕਰਨਾ ਮੋਰੀਆਂ ਥਾਣੀ
ਕਰ ਸ਼ਰਾਰਤਾਂ ਨਿੱਤ ਕੁੱਟ ਖਾਣੀ।
ਘਰ ਸੀ ਜਦੋਂ ਪ੍ਰਾਹੁਣੇ ਆਉਂਦੇ
ਬਿਸਕੁਟ ਨਾਲ ਸੀ ਚਾਹ ਪਿਲਾਉਂਦੇ,
ਉਹ ਤੇ ਸੀ ਇੱਕ ਅੱਧਾ ਖਾਂਦੇ
ਆਪਾਂ ਸਾਰੇ ਚੁੱਕ ਭੱਜ ਜਾਂਦੇ।
ਕੱਟੀ ਤੇ ਬਹਿ ਕੇ ਝੂਟੇ ਲੈਣੇ
ਰਾਤ ਨੂੰ ਫੜਨੇ ਜਗਦੇ ਟਟਹਿਣੇ,
‘ਰਾਏ’ ਕਦੇ ਜਵਾਨ ਨਾ ਹੁੰਦਾ
ਪਤਾ ਹੁੰਦਾ ਜੇ ਉਹ ਦਿਨ ਨਹੀਂ ਰਹਿਣੇ।


-ਰਾਏ

on: December 26, 2011, 12:33:00 PM 66 Hobbies Interests Lifestyle / Lok Virsa Pehchaan / RIWAJBHAJJI WANDAN DA RIWAJ KIS KIS DE PIND WICH HEGA ?  AND JE KISE KOL EHDE NAL SAMBANDHIT HOR PICTURES NE TAAN ITHE SHARE KAR SAKDA
ਸ੍ਰੀ ਕਰਤਾਰ ਪੁਰ ਸਾਹਿਬ,ਵਿਚ ਇਹ ਉਹ ਖੂਹ ਹੈ,ਜਿਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ,ਪੂਰੀ ਮਨੁਖਤਾ ਨੂੰ ਪਿਆਰ ਦੀਆਂ ਭਰ ਭਰ ਟਿੰਡਾਂ
ਅਮ੍ਰਿਤ ਜਲ ਛਕਾਇਆ

on: December 23, 2011, 04:37:41 PM 68 Fun Shun Junction / Shayari / Re: asi eine v khushnaseeb kithe....

congrats pawan , oh ve bina ssa tou  :mean:

on: December 22, 2011, 06:15:39 PM 71 Fun Shun Junction / PJ Games / Re: **Voting Singing Competition 2011**

GS ji Tusi Apni Vote Kar Sakde Vaise vi Bouat din Voting Khuli Shaddi Si.. Te Janta Bouat Gusse hundi aa Fer.. twade lyi 15 mint lyi vote khol sakde aa :pagel:
rules tod k dekho taan jara  :angr:

on: December 20, 2011, 11:30:07 PM 72 Fun Shun Junction / PJ Games / Re: PJ Award Ceremony 2011.

                                                Females


Most Happiest -         _noXiouS_  ,   ♥♡❀ Sukhnoor Dhillon ♥♡❀  ,    °•ChAn0•°

Most Saddest -          ਸੱਗੀ

 Most Emotional -     ╰✿╮ਮੁਸਕਾਨ╰✿╮   ,ਸੱਗੀ ,  •°o.O тîтℓєє O.o°•

Easiest to Love/Easiest to get along with-    _noXiouS_ , °•ChAn0•° ,PrInCeSs oF gOd

Biggest Ninja (most ladaku) -

Biggest Flirt -

Best Poet -                      BloriAkh / Arsh B.)

Biggest Gossiper -

Most Wise -                      _noXiouS_ , KohiNoor ,Kudrat Kaur

PJ Clown (makes people laugh) -            °•ChAn0•° , Silkpreet , Preeti ♥
Most Cunning (chalaak) -

Best New Member  -               ਨਿਮਾਣੀ_ ਬਰਾੜ

Most Reputable -                             Silkpreet ,♥ simarii ♥

Most Useful -                   _noXiouS_ , KohiNoor , °•ChAn0•°

Most Addicted to PJ -     _noXiouS_ , KohiNoor , °•ChAn0•°

Best PJ Female Profile -   Gurseerat Kaur , °•ChAn0•° ,♥ simarii ♥

Best PJ Radio Host -       KohiNoor ,°•ChAn0•° ,╰✿╮ਮੁਸਕਾਨ╰✿╮

Chat di Jaan -              jasmeen, jatti heer , °•ChAn0•°

Forum di Jaan -            _noXiouS_ ,╰✿╮ਮੁਸਕਾਨ╰✿╮ ,Kudrat Kaur

Best User ID -               ♥♡❀ Sukhnoor Dhillon ♥♡❀  ,PrInCeSs oF gOd ,  °•ChAn0•°

Best Topic Starter –       _noXiouS_ ,  Kudrat Kaur ,KohiNoor                                                      Males


Most Happiest -    Grenade Singh ,, ╬нƹ ѕσυℓ мα╬ƹ™  , ќαɾαṃ ṡïṉģh

Most Saddest -     Insane ,   ● ਛੜਾ ﻝคtt™ ●®  ,  moneysingh  (ok)

Most Emotional -    preet_luv  ,  ● ਛੜਾ ﻝคtt™ ●®  ,$GAGAN$
 
Easiest to Love/Easiest to get along with -

Biggest Ninja (most ladaku)    -rav gill :he:

Biggest Flirt -

Best Poet -          RG  ,  Tezy Sandhu  , ਰਾਜ ਔਲਖ

Biggest Gossiper -

Most Wise -         Grenade Singh  ,  ќαɾαṃ ṡïṉģh , Jhanda_Amli

PJ Clown (makes people laugh) -     ~Marjana Gill~  ,  ╬нƹ ѕσυℓ мα╬ƹ™ , @@JeEt@@

Most Cunning (chalaak) -

Best New Member -           Jatt Mullanpuria

Most Reputable -           preet_luv

Most Useful -          Grenade Singh . Pawan ਜੱtt ,~Marjana Gill~

Most Addicted to PJ -      Pawan ਜੱtt , ~Marjana Gill~ , rav gill

Best PJ Male Profile -      ● ਛੜਾ ﻝคtt™ ●®  ќαɾαṃ ṡïṉģh , Pawan ਜੱtt

Best PJ Radio Host -       Grenade Singh , ● ਛੜਾ ﻝคtt™ ●® , ☬☬Village_Boy☬☬

Chat di Jaan -     $GAGAN$  ,  Pawan ਜੱtt ,  ☬☬Village_Boy☬☬

Forum di Jaan -     Jhanda_Amli , ќαɾαṃ ṡïṉģh , ∑"PJ Sarpanch"∑ ,

Best User ID -      ♪♥♥♪ Jind Noor Di ♪♥♥♪ Jatt Yamla ,  gujr  :he:

Best Topic Starter -     Gurpinder Mand  , @@JeEt@@ ,  ©od€nam€ 47
   
ਕੋਈ ਸਮਾਂ ਸੀ ਜਦ ਪਿੰਡਾਂ ਵਿਚ ਕਈ-ਕਈ ਭੱਠੀਆਂ ਹੁੰਦੀਆਂ ਸਨ। ਭੱਠੀਆਂ ਸ਼ਾਮ ਨੂੰ ਤਪਾਈਆਂ ਜਾਂਦੀਆਂ ਸਨ। ਦਾਣੇ ਭੁੰਨਾਉਣ ਵਾਲੇ ਮੁੰਡੇ, ਕੁੜੀਆਂ ਦਾ ਝੁਰਮਟ ਇਨ੍ਹਾਂ ਭੱਠੀਆਂ ਦੁਆਲੇ ਲੱਗਿਆ ਰਹਿੰਦਾ ਸੀ। ਸਿਆਲ ਦੀਆਂ ਲੰਮੀਆਂ, ਠੰਢੀਆਂ ਰਾਤਾਂ ਨੂੰ ਇਨ੍ਹਾਂ ਭੱਠੀਆਂ ਦੀ ਠੰਢੀ ਹੋ ਰਹੀ ਅੱਗ ਦੁਆਲੇ ਮੁੰਡਿਆਂ ਦੀਆਂ ਢਾਣੀਆਂ ਅੱਧੀ-ਅੱਧੀ ਰਾਤ ਤੱਕ ਪਿੰਡ ਦੇ ਭਖਦੇ ਮਸਲਿਆਂ 'ਤੇ ਚੁੰਜ ਚਰਚਾ ਕਰਦੀਆਂ ਰਹਿੰਦੀਆਂ ਸਨ। ਇਨ੍ਹਾਂ ਢਾਣੀਆਂ ਵਿਚ ਗੱਭਰੂ ਤੇ ਵਿਸ਼ੇਸ਼ ਤੌਰ 'ਤੇ ਵਿਆਹੋਂ ਖੁੰਝੇ ਛੜੇ ਰਹੇ ਮੁੰਡੇ ਜ਼ਿਆਦਾ ਹੁੰਦੇ ਸਨ। ਛੜੇ ਆਪਣੇ ਵਿਆਹ ਕਰਵਾਉਣ ਦੀਆਂ ਜੁਗਤਾਂ, ਦਲੀਲਾਂ ਵੀ ਇਨ੍ਹਾਂ ਭੱਠੀਆਂ 'ਤੇ ਕਰਦੇ ਰਹਿੰਦੇ ਸਨ-

ਛੜੇ ਬੈਠ ਕੇ ਦਲੀਲਾਂ ਕਰਦੇ,

ਵਿਆਹ ਕਰਵਾਉਣ ਦੀਆਂ।

ਇਹ ਭੱਠੀਆਂ ਆਸ਼ਕਾਂ ਦੇ ਮਿਲਣ ਸਥਾਨ ਵੀ ਹੁੰਦੀਆਂ ਸਨ-

ਤਿੰਨ ਥਾਂ ਆਸ਼ਕਾਂ ਦੇ,

ਹੱਟੀ, ਭੱਠੀ ਤੇ ਦਰਵਾਜ਼ਾ।

ਉਨ੍ਹਾਂ ਸਮਿਆਂ ਵਿਚ ਹਰ ਘਰ ਸ਼ਾਮ ਨੂੰ ਦਾਣੇ ਭੁੰਨਾਉਂਦਾ ਸੀ। ਆਮ ਤੌਰ 'ਤੇ ਰੋਟੀ ਸਵੇਰੇ ਅਤੇ ਰਾਤ ਨੂੰ ਬਣਾਈ ਜਾਂਦੀ ਸੀ। ਚਾਹ ਅਜੇ ਪਿੰਡਾਂ ਵਿਚ ਪਹੁੰਚੀ ਨਹੀਂ ਸੀ। ਸ਼ਾਮ ਨੂੰ ਕਾੜ੍ਹਨੀ ਦਾ ਕੜ੍ਹਿਆ ਹੋਇਆ ਦੁੱਧ ਪੀਣ ਦਾ ਰਿਵਾਜ ਸੀ। ਸ਼ਾਮ ਨੂੰ ਦਾਣੇ ਚੱਬਣਾ ਖੁਰਾਕ ਦਾ ਇਕ ਹਿੱਸਾ ਹੁੰਦਾ ਸੀ। ਦਾਣੇ ਜ਼ਿਆਦਾ ਤੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਜ਼ਮੀਨਾਂ ਜ਼ਿਆਦਾ ਮਾਰੂ ਹੁੰਦੀਆਂ ਸਨ। ਇਸ ਕਰਕੇ ਛੋਲਿਆਂ ਦੇ ਦਾਣੇ ਮੱਕੀ ਜੌਂ ਨਾਲੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਕਣਕ, ਜੌਂ ਤੇ ਜੁਆਰ ਦੇ ਦਾਣਿਆਂ ਨੂੰ ਭੁੰਨਾ ਕੇ ਵਿਚ ਗੁੜ ਪਾ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਕਈ ਦਿਨ ਖਾਂਦੇ ਰਹਿੰਦੇ ਸਨ। ਇਨ੍ਹਾਂ ਪਿੰਨੀਆਂ ਨੂੰ ਭੂਤ-ਪਿੰਨੇ ਕਹਿੰਦੇ ਸਨ।

ਝਿਉਰਾਂ ਦਾ ਮੁੱਖ ਕਿੱਤਾ ਦਾਣੇ ਭੁੰਨਣੇ, ਘਰਾਂ ਵਿਚ ਘੜਿਆਂ ਰਾਹੀਂ, ਮਸ਼ਕਾਂ ਰਾਹੀਂ ਪਾਣੀ ਭਰਨਾ ਤੇ ਵਿਆਹ-ਸ਼ਾਦੀਆਂ ਵਿਚ ਕੰਮ ਕਰਨਾ ਹੁੰਦਾ ਸੀ। ਦਾਣੇ ਭੁੰਨਣ ਨਾਲ ਉਨ੍ਹਾਂ ਦੀ ਨਿੱਤ ਜਿਣਸ ਰੂਪ ਵਿਚ ਕਮਾਈ ਵੀ ਹੁੰਦੀ ਸੀ। ਜਿਸ ਦੇ ਦਾਣੇ ਭੁੰਨੇ ਜਾਂਦੇ ਸਨ, ਉਨ੍ਹਾਂ ਦੇ ਦਾਣਿਆਂ ਵਿਚੋਂ ਕੜਾਹੀ ਵਿਚ ਪਾਉਣ ਸਮੇਂ ਹੱਥ ਅੱਗੇ ਕਰਕੇ ਤਾਣੇ ਭੁੰਨਣ ਵਾਲੀ ਕੁਝ ਦਾਣੇ ਕੱਢਦੀ ਹੁੰਦੀ ਸੀ, ਇਸ ਨੂੰ ਚੁੰਗ ਕੱਢਣੀ ਕਹਿੰਦੇ ਸਨ। ਦਾਣੇ ਭੁੰਨਣ ਸਮੇਂ ਕੜਾਹੀ ਵਿਚ ਦਾਤੀ ਫੇਰਨ ਵੇਲੇ ਜਿੰਨੇ ਦਾਣੇ ਕੜਾਹੀ ਤੋਂ ਬਾਹਰ ਡਿਗਦੇ ਸਨ, ਉਹ ਵੀ ਭੱਠੀ ਵਾਲੀ ਦੇ ਹੁੰਦੇ ਸਨ। ਸੁੱਕੀ ਮੱਕੀ ਦੇ ਦਾਣੇ ਭੁੰਨਾਉਣ ਸਮੇਂ ਮੱਕੀ ਦੀਆਂ ਖਿੱਲਾਂ ਹੋ ਕੇ ਬਾਹਰ ਬਹੁਤ ਡਿਗਦੀਆਂ ਸਨ। ਕਈ ਵਾਰ ਰੋਟੀ ਦਾ ਮਸਲਾ ਵੀ ਦਾਣੇ ਚੱਬ ਕੇ ਹੱਲ ਕਰਨ ਲਈ ਕਿਹਾ ਜਾਂਦਾ ਸੀ-

ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ,

ਰੋਟੀ ਮੇਰਾ ਯਾਰ ਖਾ ਗਿਆ।

ਪੰਜਾਬੀ ਦੇ ਬ੍ਰਿਹੋਂ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਆਪਣੇ ਇਕ ਗੀਤ ਵਿਚ ਭੱਠੀ ਵਾਲੀ ਨੂੰ ਮੁਖਾਤਬ ਹੋ ਕੇ ਲਿਖਦਾ ਹੈ-

ਭੱਠੀ ਵਾਲੀਏ, ਚੰਬੇ ਦੀਏ ਡਾਲੀਏ,

ਪੀੜਾਂ ਦਾ ਪਰਾਗਾ ਭੁੰਨ ਦੇ।

ਪਹਿਲੇ ਸਮਿਆਂ ਵਿਚ ਲੋਕੀਂ ਪੈਦਲ ਸਫਰ ਕਰਦੇ ਸਨ। ਕੱਚੇ ਰਾਹ ਹੁੰਦੇ ਸਨ। ਖੂਹ ਵੀ ਘੱਟ ਹੁੰਦੇ ਸਨ। ਗਰਮੀ ਦੇ ਮੌਸਮ ਵਿਚ ਰਾਹੀ ਪਾਂਧੀਆਂ ਲਈ ਲੋਕ ਪਿਆਉਂ ਲਾਉਂਦੇ ਸਨ, ਜਿਥੇ ਰਾਹੀ ਪਾਂਧੀਆਂ ਨੂੰ ਪਾਣੀ ਪਿਉਣ ਦੇ ਨਾਲ ਛੋਲਿਆਂ ਦੇ ਭੁੱਜੇ ਹੋਏ ਦਾਣੇ ਵੀ ਖਾਣ ਨੂੰ ਦਿੱਤੇ ਜਾਂਦੇ ਸਨ।

ਹੁਣ ਮੈਂ ਤੁਹਾਨੂੰ ਭੱਠੀ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ। ਆਮ ਤੌਰ 'ਤੇ ਭੱਠੀ ਝਿਉਰਾਂ ਦੇ ਘਰ ਦੇ ਮੂਹਰੇ ਹੀ ਪਾਈ ਹੁੰਦੀ ਸੀ। ਧਰਤੀ ਵਿਚ ਟੋਆ ਪੁੱਟ ਕੇ ਭੱਠੀ ਪੁੱਟੀ ਜਾਂਦੀ ਸੀ। ਭੱਠੀ ਦੇ ਪਿਛਲੇ ਹਿੱਸੇ ਵਿਚ ਧੂੰਆਂ ਨਿਕਲਣ ਖਾਤਰ ਥੋੜ੍ਹਾ ਜਿਹਾ ਮੋਰਾ ਰੱਖਿਆ ਹੁੰਦਾ ਸੀ। ਪੁੱਟੀ ਭੱਠੀ ਨੂੰ ਤੂੜੀ-ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਇਸੇ ਤਰ੍ਹਾਂ ਝਿਉਰੀ ਜਿਥੇ ਬੈਠ ਕੇ ਦਾਣੇ ਭੁੰਨਦੀ ਸੀ, ਜਿਥੇ ਦਾਣੇ ਭੁੰਨਾਉਣ ਵਾਲੇ ਆ ਕੇ ਬੈਠਦੇ ਸਨ, ਉਸ ਜਗ੍ਹਾ ਨੂੰ ਵੀ ਚੰਗੀ ਤਰ੍ਹਾਂ ਤੂੜੀ-ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਤੂੜੀ-ਮਿੱਟੀ ਦੇ ਉੱਪਰ ਫਿਰ ਪੀਲੀ ਮਿੱਟੀ ਵਿਚ ਗੋਹਾ ਮਿਲਾ ਕੇ ਫੇਰਿਆ ਜਾਂਦਾ ਸੀ ਤਾਂ ਜੋ ਬੈਠਣ ਵਾਲੀ ਥਾਂ ਸਾਫ-ਸੁਥਰੀ ਲੱਗੇ। ਭੱਠੀ ਉੱਪਰ ਦਾਣੇ ਭੁੰਨਣ ਲਈ ਕੜਾਹੀ ਰੱਖੀ ਜਾਂਦੀ ਸੀ। ਭੱਠੀ ਵਿਚ ਸੁੱਕੀ ਘਾਹ, ਫੂਸ, ਕਾਹੀ, ਸਲਵਾੜ ਦਾ ਝੋਕਾ ਝਿਉਰੀ ਦੇ ਪਰਿਵਾਰ ਦਾ ਕੋਈ ਮੈਂਬਰ ਲਾਉਂਦਾ ਸੀ। ਆਮ ਤੌਰ 'ਤੇ ਇਹ ਝੋਕਾ ਪਰਿਵਾਰ ਦੇ ਬੁੜ੍ਹਾ-ਬੁੜ੍ਹੀ ਹੀ ਲਾਉਂਦੇ ਸਨ। ਕੜਾਹੀ ਵਿਚ ਕੱਕਾ ਰੇਤਾ ਪਾਇਆ ਜਾਂਦਾ ਸੀ। ਬਾਲਣ ਦੇ ਝੋਕੇ ਨਾਲ ਰੇਤਾ ਗਰਮ ਹੋ ਜਾਂਦੀ ਸੀ। ਫਿਰ ਝਿਉਰੀ ਆਪਣੇ ਛਾਲਣੇ ਵਿਚ ਦਾਣੇ ਪਵਾਉਂਦੀ ਸੀ। ਛਾਲਣੀ ਵਿਚੋਂ ਦਾਣੇ ਕੜਾਹੀ ਵਿਚ ਸੁੱਟੇ ਜਾਂਦੇ ਸਨ। ਕੜਾਹੀ ਵਿਚ ਦਾਣੇ ਸੁੱਟਣ ਸਮੇਂ ਝਿਉਰੀ ਇਕ ਹੱਥ ਅੱਗੇ ਕਰਕੇ ਦਾਣਿਆਂ ਦੀ ਚੁੰਗ ਕੱਢਦੀ ਸੀ। ਕੜਾਹੀ ਵਿਚ ਪਾਏ ਦਾਣਿਆਂ ਨੂੰ ਫਸਲ ਵੱਢਣ ਵਾਲੀ ਦਾਤੀ ਦੇ ਪੁੱਠੇ ਪਾਸੇ ਨਾਲ ਹਿਲਾਇਆ ਜਾਂਦਾ ਸੀ। ਜਦ ਦਾਣੇ ਭੁੱਜ ਜਾਂਦੇ ਸਨ ਤਾਂ ਉਨ੍ਹਾਂ ਨੂੰ ਛਾਲਣੇ ਨਾਲ ਕੜਾਹੀ ਵਿਚੋਂ ਬਾਹਰ ਕੱਢ ਲਿਆ ਜਾਂਦਾ ਸੀ। ਜੇਕਰ ਛੋਲਿਆਂ ਦੇ ਦਾਣੇ ਹੁੰਦੇ ਸਨ ਤਾਂ ਉਨ੍ਹਾਂ ਨੂੰ ਕੜਾਹੀ ਵਿਚ ਹੀ ਕੁੱਜੇ ਦੇ ਹੇਠਲੇ ਹਿੱਸੇ ਨਾਲ ਫੇਰ ਕੇ ਦੋਫਾੜ ਕੀਤਾ ਜਾਂਦਾ ਸੀ। ਛਾਲਣੀ ਨਾਲ ਦਾਣੇ ਕੱਢਣ ਸਮੇਂ ਰੇਤਾ ਕੜਾਹੀ ਵਿਚ ਹੀ ਕਿਰ ਜਾਂਦਾ ਸੀ। ਭੁੱਜੇ ਦਾਣੇ ਛਾਲਣੀ ਵਿਚ ਰਹਿ ਜਾਂਦੇ ਸਨ। ਫਿਰ ਇਨ੍ਹਾਂ ਭੁੱਜੇ ਦਾਣਿਆਂ ਨੂੰ ਦਾਣੇ ਭੁੰਨਾਉਣ ਵਾਲਿਆਂ ਦੇ ਹਵਾਲੇ ਕੀਤਾ ਜਾਂਦਾ ਸੀ।


ਹਰਕੇਸ਼ ਸਿੰਘ ਕਹਿਲ

on: December 18, 2011, 06:47:50 PM 75 Lounge / Jail Pinjra / Birthdays / Re: HAPPY BIRTHDAY RUDE BOY

Happy  b`day rude boy :)

on: December 16, 2011, 06:45:44 PM 76 Lounge / Jail Pinjra / Birthdays / Re: Happy Birthday Ratanjot

Happy bday to youu

Happy bday to youu

Happy bday Dear princeeeeees

Happy bday to youuuuuuuuuuuuuuuuuuuuuu
    :superhappy:
ਮਹਾਤਮਾ ਬੁੱਧ ਕੋਲ ਇਕ 75 ਸਾਲਾਂ ਦਾ ਬਜ਼ੁਰਗ ਰਹਿੰਦਾ ਸੀ। ਇਕ ਦਿਨ ਮਹਾਤਮਾ ਬੁੱਧ ਨੇ ਉਸ ਨੂੰ ਸਵਾਲ ਕੀਤਾ ਕਿ ਹੁਣ ਆਪ ਜੀ ਦੀ ਉਮਰ ਕਿੰਨੀ ਕੁ ਹੋਵੇਗੀ? ਉਸ ਬਜ਼ੁਰਗ ਨੇ ਕਿਹਾ ਕਿ ਮੇਰੀ ਉਮਰ ਸਿਰਫ਼ 5 ਸਾਲ ਦੀ ਹੈ। ਬੁੱਧ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਤੁਹਾਡੀ ਉਮਰ ਲਗਭਗ 75 ਸਾਲਾਂ ਦੀ ਹੋਵੇਗੀ, ਫਿਰ ਉਮਰ ਦਾ ਫ਼ਰਕ ਕਿਉਂ ਦੱਸ ਰਹੇ ਹੋ? ਉਸ ਬਜ਼ੁਰਗ ਨੇ ਬੜੇ ਪਿਆਰ ਨਾਲ ਮਹਾਤਮਾ ਜੀ ਨੂੰ ਦੱਸਿਆ ਕਿ ਮੈਂ ਪੰਜ ਸਾਲਾਂ ਤੋਂ ਹੀ ਆਪ ਜੀ ਦੀ ਸ਼ਰਨ ਵਿਚ ਆਇਆ ਹਾਂ। ਮੈਨੂੰ ਗਿਆਨ ਹੋ ਗਿਆ ਹੈ ਕਿ ਮਨੁੱਖ ਦਾ ਜੀਵਨ ਕੀ ਹੈ ਤੇ ਇਸ ਦਾ ਕੀ ਮਨੋਰਥ ਹੈ। ਇਸ ਤੋਂ ਪਹਿਲਾਂ ਦੇ ਸੱਤਰ ਸਾਲ ਮੈਂ ਭੰਗ ਦੇ ਭਾੜੇ 'ਚ ਹੀ ਖਰਾਬ ਕਰ ਲਏ। ਕਬੀਰ ਸਾਹਿਬ ਨੇ ਸੱਚ ਹੀ ਕਿਹਾ ਹੈ:

ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ।

ਹੀਰਾ ਜਨਮ ਅਨਮੋਲ ਥਾ, ਕੌਡੀ ਬਦਲੇ ਜਾਏ।
-ਡੀ. ਆਰ. ਬੰਦਨਾ

on: December 04, 2011, 02:43:05 PM 79 Lounge / Jail Pinjra / Birthdays / Re: HaPPy B'Day To PaWan ,.,.

Happy Birthday  :)
ਜਦ ਵੀ ਸਾਨੂੰ ਜ਼ਖ਼ਮ ਦਿੱਤੇ ਨੇ ਦਿੱਤੇ ਸਾਡੇ ਯਾਰਾਂ ਨੇ।

ਜਦ ਵੀ ਸਾਨੂੰ ਲੂਹਿਆ ਯਾਰੋ ਲੂਹਿਆ ਸਦਾ ਬਹਾਰਾਂ ਨੇ।

ਇਸ਼ਕ ਝਨਾਂ ਤਾਂ ਪਾਰ ਅਸੀਂ ਕਰ ਜਾਣਾ ਸੀ,

ਅੱਧ 'ਚ ਡੋਬੀ ਕਿਸ਼ਤੀ ਸਾਡੀ ਕਿਸ਼ਤੀ ਦੇ ਪਤਵਾਰਾਂ ਨੇ।

ਦੇ ਦੇ ਦੁੱਧ ਦਹੀਂ ਤੇ ਮੱਖਣ ਜਿਸਮ ਵੀ ਸਾਰਾ ਗਾਲ ਲਿਆ,

ਸਾਡੇ ਲਈ ਨਹੀਂ ਚਾਰਾ ਛੱਡਿਆ ਨੇਤਾ ਕਈ ਮਕਾਰਾਂ ਨੇ।

ਭਾਈਆਂ ਦੀ ਰਾਖੀ ਲਈ ਬਣੀਆਂ ਸਨ ਕਦੇ ਤਲਵਾਰਾਂ ਜੋ,

ਭਾਈਆਂ ਦੇ ਸਿਰ ਕਲਮ ਨੇ ਕੀਤੇ ਭਾਈਆਂ ਦੀਆਂ ਤਲਵਾਰਾਂ ਨੇ।

ਲੁੱਟਾਂ, ਰੇਪ, ਡਕੈਤੀਆਂ, ਖੂਨ ਖਰਾਬੇ ਤਕੇ ਰਿਸ਼ਵਤ ਖੋਰਾਂ ਦੇ,

ਪਾਏ ਕੀਰਨੇ ਹਰ ਪੰਨੇ ਤੇ ਨਿੱਤ ਛਪਦੀਆਂ ਅਖ਼ਬਾਰਾਂ ਨੇ।

ਧਰਮ ਦੇ ਨਾਂਅ 'ਤੇ ਲੁੱਟਾਂ ਲੁੱਟ ਕੇ ਆਪਸ ਵਿਚ ਲੜਾਇਆ ਹੈ,

ਧਰਮ ਦੀਆਂ ਨਿੱਤ ਖੋਲ੍ਹ ਦੁਕਾਨਾਂ ਧਰਮ ਦੇ ਠੇਕੇਦਾਰਾਂ ਨੇ।

ਅਗਲੇ ਜਨਮ ਦਾ ਲਾਰਾ ਲਾ ਕੇ ਪਾਗ਼ਲ ਕਰਦੇ ਲੋਕਾਂ ਨੂੰ,

ਇਸ ਜਨਮ ਕੋਈ ਬਾਂਹ ਨਹੀਂ ਫੜਦਾ ਹਰ ਥਾਂ ਚੀਕ ਪੁਕਾਰਾਂ ਨੇ।

ਸਦੀਆਂ ਤੋਂ ਹੀ ਦੌਰ ਸਮੇਂ ਦੇ ਰਹੇ ਨੇ ਏਦਾਂ ਕੁਝ 'ਸੈਣੀ',

ਈਸਾ ਨੂੰ ਵੀ ਟੰਗਿਆ ਸੂਲੀ ਸਮੇਂ-ਸਮੇਂ ਸਰਕਾਰਾਂ ਨੇ।

 ਗੁਰਬਖ਼ਸ਼ ਸਿੰਘ ਸੈਣੀ
Pages: 1 2 3 [4] 5 6 7 8