February 01, 2015, 04:13:36 PM

Like Posts

Show post messages where you receive a Like from an other users.


Messages - ਦਿਲਰਾਜ -ਕੌਰ

ਦਿਲ ਨੂੰ ਦਿਲ ਦੇ ਰਾਹ ਹੁੰਦੇ ਨੇ,

ਚਾਵਾਂ ਨਾਲ ਹੀ ਚਾਅ ਹੁੰਦੇ ਨੇ।

ਪਿਆਰ ਨਾਲ ਹੀ ਵੱਸਦੇ ਘਰ,

ਨਫ਼ਰਤ ਨਾਲ ਫਨਾਹ ਹੁੰਦੇ ਨੇ।

ਕੌਣ ਕਿਸੇ ਨੂੰ ਮਿਲਦਾ ਓਦਾਂ,

ਚਾਹ ਹੋਵੇ ਤਾਂ ਰਾਹ ਹੁੰਦੇ ਨੇ।

ਬੰਦੇ ਚਾਰ ਕਮਾਉਂਦੇ ਜਿਹੜੇ,

ਓਹੀ ਅਸਲੋਂ ਸ਼ਾਹ ਹੁੰਦੇ ਨੇ।

ਕੁਝ ਤਾਂ ਚਾਹਤ ਹੋਵੇਗੀ ਹੀ,

ਨਾ ਇੰਝ ਪੈਂਡੇ ਗਾਹ ਹੁੰਦੇ ਨੇ।

ਯਾਦਾਂ ਜਿਥੇ ਹੋਵਣ ਜੁੜੀਆਂ,

ਨਾ ਘਰ ਸੌਖੇ ਢਾਹ ਹੁੰਦੇ ਨੇ।

ਬਚਪਨ ਵਰਗਾ ਜੀਵਨ ਕਿੱਥੇ,

ਬਚਪਨ ਬੇਪ੍ਰਵਾਹ ਹੁੰਦੇ ਨੇ।

ਮਾਪਿਆਂ ਵਰਗਾ ਨਹੀਂ ਸਹਾਰਾ,

ਜਿਸ ਵਿਚ ਸੁੱਖ ਅਥਾਹ ਹੁੰਦੇ ਨੇ।

ਇਹ ਬਾਵ੍ਹਾਂ ਵੀ ਬੇਸ਼ੱਕ ਬਾਵ੍ਹਾਂ,

ਬਾਵ੍ਹਾਂ ਇਕ ਭਰਾ ਹੁੰਦੇ ਨੇ।

ਕਾਹਦਾ ਮਾਣ ਬੇਗਾਨਿਆਂ ਉਤੇ,

ਆਪਣੇ ਹੋਵਣ ਭਾਅ ਹੁੰਦੇ ਨੇ।

ਲੋੜ ਪੈਣ 'ਤੇ ਪਿੱਠ ਵਿਖਾ ਜਾਣ,

ਉਹ ਵੀ ਯਾਰ ਸੁਆਹ ਹੁੰਦੇ ਨੇ।

ਬੜੇ ਅਜੀਬ ਨੇ ਹਿਜਰਾਂ ਦੇ ਟੁੱਕ,

ਢਕ ਹੁੰਦੇ ਨਾ ਖਾ ਹੁੰਦੇ ਨੇ।

ਸ਼ੇਅਰ ਗ਼ਜ਼ਲ ਦੇ ਉਸ ਦੀ ਕਿਰਪਾ,

ਸਾਥੋਂ ਕਦੋਂ ਨਿਭਾਹ ਹੁੰਦੇ ਨੇ।

ਬੇ-ਅਰਥਾ ਇੰਝ ਜਾਣ ਦਈਂ ਨਾ,

ਗਿਣਤੀ ਦੇ ਇਹ ਸਾਹ ਹੁੰਦੇ ਨੇ।

ਕਿਸ ਬਿਰਤੀ ਦਾ ਬੰਦਾ 'ਪਾਰਸ',

ਗ਼ਜ਼ਲਾਂ, ਗੀਤ ਗਵਾਹ ਹੁੰਦੇ ਨੇ।
- ਪ੍ਰਤਾਪ 'ਪਾਰਸ'

on: September 17, 2012, 02:07:52 PM 22 Lounge / Jail Pinjra / Birthdays / Re: Happy B'day Sarpanch Saab :)

Happy Birthday Sarpanch Sahab

on: September 13, 2012, 10:31:51 AM 23 Lounge / Jail Pinjra / Birthdays / Re: Happy Birthday! Aman Sau Jatt (:

Happy Birthday
ਸੂਲੀ ਚੜ੍ਹਨ ਦੀ ਜੀਹਦੇ ਵਿਚ ਨਹੀਂ ਹਿੰਮਤ

ਉਹ ਜ਼ੁਲਮ ਦੇ ਮੂਹਰੇ ਨੀ ਅੜ ਸਕਦਾ।

ਪੈ ਜੇ ਲਾਲਚ ਜੀਹਨੂੰ ਦੋਲਤ ਜਾਂ ਸ਼ੌਹਰਤ ਦਾ,

ਜੰਗ ਸੱਚ ਦੀ ਉਹ ਨਹੀਂ ਲੜ ਸਕਦਾ।

ਆਲਸੀ, ਅਕ੍ਰਿਤਘਣ ਤੇ ਮਾੜੀ ਨੀਅਤ ਵਾਲਾ,

ਪੌੜੀ ਸਫਲਤਾ ਦੀ ਕਦੇ ਨਹੀਂ ਚੜ੍ਹ ਸਕਦਾ।

ਜਿਹੜਾ ਆਪ ਹੀ ਜਿਉਂਦਾ ਹੈ ਮਰ ਮਰ ਕੇ,

'ਨਿੱਝਰ' ਦੁਸ਼ਮਣ ਨੂੰ ਧੌਣੋਂ ਨਹੀਂ ਫੜ ਸਕਦਾ।

 

-ਰਵਿੰਦਰ ਸਿੰਘ ਨਿੱਝਰ
ਕਿਉਂ ਤੂੰ ਮੈਂ ਮੈਂ ਕਰਦਾ ਹੈਂ।

ਹਉਮੇ ਦਾ ਦਮ ਭਰਦਾ ਹੈਂ।

ਖੌਫ਼ ਖ਼ੁਦਾ ਦਾ ਕਰਿਆ ਕਰ,

ਲੋਕਾਂ ਤੋਂ ਕਿਉਂ ਡਰਦਾ ਹੈਂ।

ਕਿਸ ਤੋਂ ਭੇਦ ਛੁਪਾਵੇਂ ਤੂੰ,

ਕਿਸ ਤੋਂ ਪਰਦਾ ਕਰਦਾ ਹੈਂ।

ਜੀਵਨ ਇਕ ਮ੍ਰਿਗ ਤ੍ਰਿਸ਼ਨਾ,

ਖਪ-ਖਪ ਕੇ ਕਿਉਂ ਮਰਦਾ ਹੈਂ।

ਖੇਡਣ ਬਾਰੇ ਜਾਣੇ ਨਾ,

ਤਾਂ ਹੀ ਬਾਜ਼ੀ ਹਰਦਾ ਹੈਂ।


- ਰਾਜਦੀਪ ਸਿੰਘ ਤੂਰ
ਪੁਰਾਣੇ ਵੇਲਿਆਂ 'ਚ ਧੀ ਦੇ ਸਾਕ ਵੇਲੇ ਸਹੁਰਿਆਂ ਦਾ ਟੱਬਰ ਜਦੋਂ ਕੁੜੀ ਨੂੰ ਦੇਖਣ ਆਉਂਦਾ ਤਾਂ ਲਾੜੀ ਦੀ ਮਾਂ ਹੁੱਬ-ਹੁੱਬ ਦੱਸਿਆ ਕਰਦੀ ਸੀ, 'ਦੇਖੋ ਭੈਣ ਜੀ, ਧੀ ਮੇਰੀ ਪੂਰੀ ਸਚਿਆਰੀ ਐ। ਚੌਕੇ ਚੁੱਲ੍ਹੇ, ਸਿਲਾਈ ਕਢਾਈ, ਸੀਣਾ ਪਰੋਣਾ ਸਾਰੇ ਕੰਮ ਜਾਣਦੀ ਐ। ਸਾਡੀ ਬੀਬੋ ਤਾਂ ਜਿਹੜੇ ਘਰ ਵੀ ਜਾਊ, ਉਸ ਨੂੰ ਸੁਰਗ ਬਣਾ ਦੂ। ਨੂੰਹਾਂ ਧੀਆਂ ਵਾਲੇ ਸਾਰੇ ਚੱਜ ਆਚਾਰ ਜਾਣਦੀ ਐ। ਐਡਾ ਸਾਡਾ ਮੰਨਿਆ ਪ੍ਰਮੰਨਿਆ ਟੱਬਰ ਐ ਜੀ, ਪੂਰੇ ਸੰਸਕਾਰ ਦਿੱਤੇ ਐ ਬੀਬੋ ਨੂੰ।'

ਅੱਜਕਲ੍ਹ ਇਹ ਦ੍ਰਿਸ਼ ਕੁਝ ਇਸ ਤਰ੍ਹਾਂ ਪੇਸ਼ ਹੁੰਦਾ ਹੈ। ਧੀ ਦੀ ਮਾਂ ਦੇ ਡਾਇਲਾਗ ਸੁਣਨ ਵਾਲੇ ਹੁੰਦੇ ਹਨ, 'ਦੇਖੋ ਜੀ, ਲੜਕੀ ਸਾਡੀ ਪੜ੍ਹੀ-ਲਿਖੀ ਐ। ਸਰਕਾਰੀ ਨੌਕਰੀ ਕਰਦੀ ਐ। ਚੜ੍ਹੇ ਮਹੀਨੇ ਵੀਹ ਹਜ਼ਾਰ ਲਿਆਉਂਦੀ ਐ। ਹੁਸ਼ਿਆਰ ਐ।'

'ਘਰ ਦਾ ਕੰਮਕਾਰ ਯਾਨਿ ਰੋਟੀ ਪਾਣੀ ਬਣਾਉਣ ਜਾਣਦੀ ਐ ਕੁਸ਼?' ਅਗਲੇ ਗਲਤੀ ਨਾਲ ਪੁੱਛ ਲੈਣ ਤਾਂ ਮਾਵਾਂ-ਧੀਆਂ ਡਿਊਟ ਗਾਉਣ ਵਾਲੀਆਂ ਵਾਂਗ ਇਕੋ ਸੁਰ 'ਚ ਕਹਿ ਦਿੰਦੀਆਂ ਹਨ, 'ਸਾਰਾ ਟੈਮ ਤਾਂ ਕੁੜੀ ਦਾ ਪੜ੍ਹਾਈ 'ਚ ਨਿਕਲ ਗਿਆ ਜੀ। ਖਾਣਾ-ਵਾਣਾ ਬਣਾਉਣਾ ਕਿੱਥੋਂ ਸਿੱਖਣਾ ਸੀ। ਬੱਸ ਮਾੜਾ ਮੋਟਾ ਢਾਅ ਭੰਨ ਕਰ ਲੈਂਦੀ ਐ। ਸਰਕਾਰੀ ਨੌਕਰੀ ਲੱਗੀ ਹੋਈ ਐ। ਚੜ੍ਹੇ ਮਹੀਨੇ ਵੀਹ ਹਜ਼ਾਰ...।'

ਮਾਂ ਦੀ ਗੱਲ ਵਿਚੇ ਕੱਟਦੀ ਹੋਈ ਸੁਸ਼ੀਲ ਕੰਨਿਆ ਵੀ ਆਪਣਾ ਡਾਇਲਾਗ ਮਾਰਨਾ ਨਹੀਂ ਭੁੱਲਦੀ, 'ਮੰਮੀ ਮੇਰੇ ਕੋਲੋਂ ਨੀ ਰੋਟੀਆਂ-ਸ਼ੋਟੀਆਂ ਦਾ ਖ਼ਲਜਗਣ ਹੋਣਾ, ਨਾਲੇ ਨੌਕਰੀ ਕਰੋ, ਨਾਲੇ ਅੰਨ ਥੱਪੋ। ਮਰ ਖਪ ਕੇ ਆਈਦੈ ਨੌਕਰੀ ਤੋਂ, ਆਉਂਦੇ ਈ ਰਸੋਈ 'ਚ ਤੜ ਜੋ। ਵਾਹ ਜੀ ਵਾਹ!'

ਸਿਆਣੇ ਕਹਿੰਦੇ ਵੀ ਤਾਂ ਹਨ ਕਿ ਇਸ ਦੁਨੀਆ 'ਚ ਕਿਸੇ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ। ਇਹੋ ਜਿਹੀਆਂ ਸੁਸ਼ੀਲ ਕੰਨਿਆਵਾਂ ਨੂੰ ਵੀ ਚੰਗੇ ਵਰ ਘਰ ਮਿਲ ਹੀ ਜਾਂਦੇ ਹਨ।

ਫੇਰ ਮਾਵਾਂ ਧੀਆਂ ਦੀਆਂ ਗੱਲੜੀਆਂ ਦਾ ਅਗਲਾ ਪ੍ਰੋਗਰਾਮ ਸ਼ੁਰੂ ਹੋਣ ਲਗਦਾ ਹੈ। ਤੁਸੀਂ ਕਿਸੇ ਪੁਰਾਣੀ ਫ਼ਿਲਮ ਦਾ ਇਹ ਗਾਣਾ ਜ਼ਰੂਰ ਸੁਣਿਆ ਹੋਵੇਗਾ, 'ਦੂਰ ਦੂਰ ਬੈਠੇ ਹੋ, ਜ਼ਰੂਰ ਕੋਈ ਬਾਤ ਹੈ ਜੀ, ਜ਼ਰੂਰ ਕੋਈ ਬਾਤ ਹੈ, ਮਾਂ ਬੇਟੀ ਕੀ ਮੁਲਾਕਾਤ ਹੈ ਜੀ, ਮਾਂ ਬੇਟੀ ਕੀ...।'

ਮੰਨ ਲਓ ਸੁਸ਼ੀਲ ਕੰਨਿਆ ਨੇ ਕੜਾਹ ਪ੍ਰਸ਼ਾਦ ਬਣਾਉਣਾ ਹੈ। ਉਹ ਝੱਟ ਆਪਣੀ ਮਾਤਾ-ਸ੍ਰੀ ਨੂੰ ਮੋਬਾਈਲ ਦਾ ਬਟਨ ਦੱਬ ਕੇ ਪੁੱਛਦੀ ਹੈ, 'ਮੰਮੀ, ਮੰਮੀ ਇਹ ਸੜਿਆ ਕੜਾਹ ਕਿਵੇਂ ਬਣਾਈਦਾ? ਘਰ ਵਾਲੇ ਐਵੇਂ ਪੰਗੇ ਜਿਹੇ ਪਾਈ ਰੱਖਦੇ ਐ ਮੇਰੀ ਜਾਨ ਨੂੰ।' ਮਾਤਾ-ਸ੍ਰੀ ਇਹੋ ਜਿਹੇ ਵੇਲੇ ਆਪਣੀ ਧੀ ਦੀ ਨਿਸ਼ਠਾ ਡਿੱਗਣ ਨਹੀਂ ਦਿੰਦੀ। ਝੱਟ ਪਟ ਸਾਰੇ ਕੰਮ ਛੱਡ ਕੇ ਬੇਟੀ ਨੂੰ ਕੜਾਹ ਬਣਾਉਣ ਦੇ ਤੌਰ-ਤਰੀਕੇ ਸਮਝਾਉਣ ਲਗਦੀ ਹੈ, 'ਇਉਂ ਕਰ ਪਹਿਲਾਂ ਤੇਲ ਕੜਾਹੀ 'ਚ ਪਾ ਕੇ ਚੁੱਲ੍ਹੇ 'ਤੇ ਧਰ ਦੇ। ਜਦੋਂ ਥੋੜ੍ਹਾ ਗਰਮ ਹੋ ਜੇ ਤਾਂ ਉਸ ਵਿਚ ਸੂਜੀ ਪਾ ਕੇ ਭੁੰਨਣ ਲੱਗ ਜੀਂ। ਜਦੋਂ ਇਹ ਗੁਲਾਬੀ ਭੂਰੀ ਜਿਹੀ ਹੋਣ ਲੱਗ ਜੇ ਤਾਂ ਹਿਸਾਬ ਸਿਰ ਖੰਡ ਪਾ ਦੀਂ। ਨਾਲ ਨਾਲ, ਖੁਰਚਣੇ ਨਾਲ, ਹਿਲਾਈ ਜਾਈਂ।'

ਬੇਟੀ ਮਾਂ ਦੇ ਦੱਸੇ ਅਨੁਸਾਰ ਕਰਦੀ ਰਹੀ। ਏਨੇ ਨੂੰ ਉਸ ਦੇ ਸੀਰੀਅਲ ਦਾ ਟਾਈਮ ਹੋ ਗਿਆ। ਕੜਾਹ ਦਾ ਢਾਂਡਸ ਕਰਦੇ ਕਰਦੇ ਇਕ ਅੱਧ ਸੀਨ ਲੰਘ ਵੀ ਗਿਆ ਸੀ। ਕੜਾਹ ਚੁੱਲ੍ਹੇ 'ਤੇ ਹੀ ਛੱਡ ਉਹ ਟੀ. ਵੀ. ਆਨ ਕਰਨ ਲਈ ਨੱਸ ਗਈ। ਸੀਰੀਅਲ ਦੀ ਨੋਕ-ਝੋਕ 'ਚ ਕੜਾਹ ਭੁੱਲ ਹੀ ਗਿਆ। ਜਦੋਂ ਕੌੜੀ ਜਿਹੀ ਵਾਸ਼ਨਾ ਨੱਕ ਨੂੰ ਚੜ੍ਹੀ ਤਾਂ ਭੱਜ ਕੇ ਕੜਾਹ ਕੋਲ ਪਹੁੰਚੀ। ਮੰਮੀ-ਸ੍ਰੀ ਨੂੰ ਫੋਨ 'ਤੇ ਦੱਸਿਆ, 'ਮੰਮੀ ਲੇਈ ਭੂਰੀ ਹੋਣ ਦੀ ਥਾਂ ਕਾਲੀ ਹੋਗੀ ਐ। ਹੁਣ ਕੀ ਕਰਾਂ?'

'ਥੋੜ੍ਹਾ ਪਾਣੀ ਪਾ ਕੇ ਹਿਲਾ ਦੇ, ਬੱਸ ਲੈ ਕੜਾਹ ਤਿਆਰ ਹੋ ਗਿਆ।'

ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਸੁਸ਼ੀਲ ਕੰਨਿਆ ਤਾਂ ਪਹਿਲਾਂ ਹੀ ਸੜਿਆ ਕੜਾਹ ਬਣਾਉਣਾ ਚਾਹੁੰਦੀ ਸੀ। ਸੋ, ਉਸ ਦੀ ਇੱਛਾ ਪੂਰਨ ਹੋ ਗਈ। ਹੁਣ ਸੜਿਆ ਕੜਾਹ ਤਿਆਰ-ਬਰ-ਤਿਆਰ ਸੀ। ਚੱਕੋ ਪਲੇਟਾਂ ਤੇ ਭਾਵੇਂ ਚਮਚਿਆਂ ਦੀ ਥਾਂ ਉਂਗਲਾਂ ਨਾਲ ਹੀ ਚੱਟ ਕਰ ਜਾਓ।

ਘਰਦਿਆਂ ਦੀ ਅਗਲੀ ਫਰਮਾਇਸ਼ ਖੀਰ ਖਾਣ ਦੀ ਸੀ। ਸੁਸ਼ੀਲ ਕੰਨਿਆ ਦੀ ਤਾਰ ਫੇਰ ਮਾਤਾ-ਸ੍ਰੀ ਨਾਲ ਮਿਲਦੀ ਹੈ।

'ਮੰਮੀ ਮੰਮੀ, ਇਹ ਤਾਂ ਸਾਰੇ ਖਾਊ ਪੀਊ ਯਾਰ ਨੇ। ਹਰ ਵੇਲੇ ਇਨ੍ਹਾਂ ਦੀ ਜੀਭ ਮੂਤਦੀ ਰਹਿੰਦੀ ਐ। ਲੈ ਹੁਣ ਖੀਰ ਬਣਾਉਣ ਦਾ ਪੁਆੜਾ ਪਾ 'ਤਾ। ਨਾਲੇ ਪਤੈ ਬਈ ਮੈਥੋਂ ਇਹੋ ਜੇ ਦੁਕੰਮਣ ਨਹੀਂ ਹੁੰਦੇ। ਐਵੇਂ ਮੈਨੂੰ ਟੈਸਟ ਜੇ 'ਚ ਪਾਈ ਰੱਖਦੇ ਐ।'

ਬੇਟੀ ਦੀ ਮਾਤਾ ਸਹਿਜ ਸੁਭਾਓ ਆਪਣੀ ਬੇਟੀ ਦੀ ਗੱਲ ਸੁਣਦੀ ਹੋਈ, ਉਸ ਨੂੰ ਖੀਰ ਬਣਾਉਣ ਦੀ ਤਰਕੀਬ ਦੱਸਦੀ ਐ। 'ਤੂੰ ਇਉਂ ਕਰ, ਪਹਿਲਾਂ ਚੌਲ ਭਿਉਂ ਲੈ। ਦੁੱਧ ਚੁੱਲ੍ਹੇ 'ਤੇ ਉਬਲਣਾ ਧਰ ਦੇ। ਜਦ ਚੌਲ ਚੰਗੀ ਤਰ੍ਹਾਂ ਭਿੱਜ ਜਾਣ, ਦੁੱਧ ਉਬਲਣ ਲੱਗ 'ਜੇ, ਚੌਲ ਦੁੱਧ 'ਚ ਪਾ ਦੀਂ। ਕੜਛੀ ਨਾਲ ਹਿਲਾਈ ਜਾਈਂ। ਫਿਰ ਵਿਉਂਤ ਮੁਤਾਬਿਕ ਚੀਨੀ, ਦਾਖਾਂ ਤੇ ਬਦਾਮ ਪਾ ਦੀਂ। ਲੈ ਖੀਰ ਬਣਾਉਣੀ ਕਿਹੜੀ ਔਖੀ ਐ।'

ਹੁਣ ਸੁਸ਼ੀਲ ਕੰਨਿਆ ਤਾਂ ਇਹ ਵੀ ਨਹੀਂ ਜਾਣਦੀ ਕਿ ਕਿੰਨੇ ਦੁੱਧ 'ਚ ਕਿੰਨੇ ਚਾਵਲ ਪਾਉਣੇ ਨੇ, ਕਿੰਨੀ ਚੀਨੀ ਰਲਾਉਣੀ ਐ। ਕਿਲੋ ਦੁੱਧ 'ਚ ਕਿਲੋ ਚਾਵਲ ਪਾ 'ਤੇ। ਅੱਧ ਕਿਲੋ ਚੀਨੀ ਡੋਕਤੀ। ਟੱਬਰ ਦੇ ਜੀਅ ਖੀਰ ਖਾਣ ਲੱਗੇ ਇਕ ਦੂਸਰੇ ਦੇ ਮੂੰਹ ਵੱਲ ਦੇਖ-ਦੇਖ ਆਖੀ ਜਾਣ, 'ਗੁਤਾਵਾ ਬਹੁਤ ਸੁਆਦ ਬਣਿਐ। ਇਕ ਵਾਰੀ ਖਾਣ ਨਾਲ ਹੀ ਸ਼ੂਗਰ ਤਾਂ ਵੱਟ 'ਤੇ ਹੀ ਹੋਈ ਪਈ ਆ। ਗੁਤਾਵੇ ਦੇ ਕਿਆ ਕਹਿਣੇ...।'

ਹੁਣ ਸੁਸ਼ੀਲ ਕੰਨਿਆ ਕੋਲ ਇਹ ਡਾਇਲਾਗ ਬੋਲਣ ਤੋਂ ਸਿਵਾਇ ਚਾਰਾ ਹੀ ਕੀ ਰਹਿ ਜਾਂਦਾ, 'ਖਾਣੀ ਐ ਤਾਂ ਚੁੱਪ ਕਰਕੇ ਖਾ ਲੋ, ਨਹੀਂ ਬਹਿ ਜੋ ਪਰ੍ਹਾਂ ਹੋ ਕੇ। ਮੈਂ ਕਿਹੜਾ ਤਾਜ ਹੋਟਲ 'ਚ ਕੁੱਕ ਰਹੀ ਆਂ, ਬਈ ਤੁਹਾਡੇ ਲਈ ਬਣਾ ਕੇ ਰੱਖ ਦੂੰ ਭਾਂਤ-ਭਾਂਤ ਦੇ ਪਕਵਾਨ।'  :D:

ਮਾਤਾ-ਸ੍ਰੀ ਦਾ ਫੋਨ ਆਉਂਦਾ ਹੈ, 'ਧੀਏ ਕਿੱਥੇ ਐਂ, ਇਸ ਵੇਲੇ?'

'ਮੰਮੀ, ਰਸੋਈ 'ਚ', ਧੀ ਦਾ ਜਵਾਬ ਹੁੰਦਾ ਹੈ।

'ਮਾਤਾ-ਸ੍ਰੀ ਖਿਝ ਕੇ ਆਖਦੀ ਹੈ, 'ਤੂੰ ਹਰ ਵੇਲੇ ਰਸੋਈ 'ਚ ਈ ਤੜੀ ਰਹਿੰਨੀ ਐਂ। ਤੇਰੇ ਬਹਿਣ ਨੂੰ ਘਰ 'ਚ ਹੋਰ ਕੋਈ ਕਮਰਾ ਈ ਨੀ ਲੱਭਦਾ। ਕਿੱਡਾ ਵਧੀਆ ਸੀਰੀਅਲ ਆ ਰਿਹੈ ਤੇ ਤੂੰ ਕੁਕੜੀ ਵਾਂਗ ਰਸੋਈ 'ਚ ਈ ਤੜੀ ਬੈਠੀ ਐਂ।'  :loll:

ਹੁਣ ਤੁਸੀਂ ਆਪ ਹੀ ਦੱਸੋ ਮਾਂ ਧੀ ਦੀ ਇਹ ਗੱਲੜੀ ਧੀ ਦੇ ਸਹੁਰੇ ਟੱਬਰ 'ਚ ਕੀ ਗੁਲ ਖਿਲਾਏਗੀ। ਸੱਸ ਝੱਟ ਆਪਣਾ ਬਾਣ ਛੱਡਦੀ ਹੈ, 'ਕੁੜੀਏ, ਤੇਰੀ ਮਾਂ ਨੂੰ ਆਪਣੇ ਘਰ ਕੋਈ ਕੰਮ ਨੀਂ। ਸਾਰਾ ਦਿਨ ਮੋਬੈਲ ਨੂੰ ਈ ਚਿੰਬੜੀ ਰਹਿੰਦੀ ਐ। ਕਦੇ ਸਾਹ ਵੀ ਲੈਂਦੀ ਐ ਕਿ ਨਹੀਂ? ਉਹਨੂੰ ਕਹਿ ਦੀਂ ਧੀ ਨੂੰ ਵਸਣ ਦੇਵੇ। ਐਵੇਂ ਫੋਨ ਦੀ ਈ ਜਾਨ ਨਾ ਕੱਢਦੀ ਰਵ੍ਹੇ ਹਰ ਵੇਲੇ।'

ਮਾਤਾ-ਸ੍ਰੀ ਦਾ ਪ੍ਰਤੀਕਰਮ ਝੱਟ ਆ ਪਹੁੰਚਦਾ ਹੈ, 'ਉਸ ਰੰਡੀ ਨੂੰ ਦੱਸਦੀਂ ਅਸੀਂ ਕੁੜੀ ਉਨ੍ਹਾਂ ਦੇ ਘਰ ਵਿਆਹੀ ਐ, ਵੇਚੀ ਨੀਂ।' ਸਾਨੂੰ ਆਪਣੀ ਧੀ ਨੂੰ ਫੋਨ ਕਰਨੋਂ ਕਿਹੜੀ ਪ੍ਰਧਾਨ ਮੰਤਰੀ ਰੋਕ ਲੂ... ਕਮਾਲ ਹੋਗੀ... ਹੈਂਅ।' :laugh:

ਤੇ ਜਨਾਬ ਇਹ ਰਸਤਾ ਹੁਣ ਸਿੱਧਾ ਤਲਾਕ ਵੱਲ ਜਾਂਦਾ ਹੈ। ਵਸਦੇ ਰਸਦੇ ਘਰ ਉਜਾੜ ਵੱਲ ਜਾਂਦੇ ਹਨ। ਆਪਾਂ ਕੁਝ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ।

ਕੇ. ਐਲ.ਗਰਗ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰਕ ਜਾਮਾ ਤਿਆਗਣ ਸਮੇਂ ਸਪੱਸ਼ਟ ਹਦਾਇਤ ਕਰ ਦਿੱਤੀ ਸੀ ਕਿ 'ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ' ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦੀਵ ਕਾਲ ਲਈ ਸਿੱਖ ਜਗਤ ਦੇ ਗੁਰੂ ਥਾਪ ਦਿੱਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਨਿਰੰਕਾਰ ਦੇ ਬੋਲ ਹਨ ਤੇ ਸ਼ਬਦ ਦੀ ਬਰਾਬਰੀ ਕੋਈ ਸਰੀਰ ਨਹੀਂ ਕਰ ਸਕਦਾ।

ਗੁਰੂ ਜੀ ਦੇ ਸਿੱਖ ਅਖਵਾਉਣ ਲਈ ਜੇ ਤੁਹਾਨੂੰ ਗੁਰੂ ਹੁਕਮਾਂ ਦੀ ਸਮਝ ਨਹੀਂ ਆਈ ਤਾਂ ਕਿਸੇ ਵਿਦਵਾਨ ਦੇ ਲਿਖੇ ਹੋਏ ਬੋਲ ਹੀ ਯਾਦ ਕਰ ਲਓ-'ਕਿਸੇ ਮੁਰਦਾ ਲਾਸ਼ ਨੂੰ ਗਲਣ ਤੋਂ ਬਚਾਉਣਾ ਹੋਵੇ ਤਾਂ ਉਸ ਨੂੰ ਸ਼ਰਾਬ ਵਿਚ ਪਾ ਦਿਓ। ਜੇਕਰ ਕਿਸੇ ਜੀਵਤ ਸਰੀਰ ਨੂੰ ਮੁਰਦਾ ਬਣਾਉਣਾ ਹੋਵੇ ਤਾਂ ਫਿਰ ਸ਼ਰਾਬ ਵਿਚ ਪਾ ਦਿਓ।' ਪਹਿਲਾਂ ਸ਼ਰਾਬੀ ਸ਼ਰਾਬ ਨੂੰ ਲੈਂਦਾ ਹੈ ਤੇ ਫਿਰ ਸ਼ਰਾਬ ਸ਼ਰਾਬੀ ਨੂੰ ਖਤਮ ਕਰ ਦਿੰਦੀ ਹੈ।

ਅਸੀਂ ਆਪਣੇ ਅੰਦਰ ਝਾਤ ਮਾਰੀਏ। ਜਿਹੜੇ ਸਤਿਗੁਰੂ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ, ਬਖਸ਼ਿਸ਼ ਕੀਤੀ, ਸਾਨੂੰ ਸਰਦਾਰੀਆਂ ਬਖਸ਼ੀਆਂ, ਅਸੀਂ ਉਸ ਦੇ ਹੁਕਮ ਦੀ ਪ੍ਰਵਾਹ ਨਹੀਂ ਕਰਦੇ, ਬਲਕਿ ਲੋਕ ਲਾਜ ਦੀ ਪ੍ਰਵਾਹ ਕਰਦੇ ਹਾਂ। ਜਿਹੜੇ ਸਤਿਗੁਰੂ ਨੇ ਸਾਨੂੰ ਸਰਦਾਰੀਆਂ ਦਿੱਤੀਆਂ, ਪਿਤਾ ਕੁਰਬਾਨ ਕਰ ਦਿੱਤਾ, ਸਾਨੂੰ ਸੁਖ ਦੇਣ ਲਈ ਆਪ ਕੰਡਿਆਂ 'ਤੇ ਵਿਚਰਦੇ ਰਹੇ, ਸਾਨੂੰ ਮਖਮਲੀ ਸੇਜਾਂ ਬਖਸ਼ਣ ਲਈ ਆਪ ਮਿੱਟੀ ਦੀ ਢੇਰੀ ਦਾ ਸਿਰਹਾਣਾ ਬਣਾ ਕੇ ਮਾਛੀਵਾੜੇ ਦੇ ਜੰਗਲ ਵਿਚ ਜਾ ਬਿਰਾਜੇ। ਸਾਨੂੰ ਏਅਰ ਕੰਡੀਸ਼ਨ ਠੰਢੀਆਂ ਹਵਾਵਾਂ ਦੇਣ ਲਈ ਆਪ ਉੱਬਲਦੀ ਦੇਗ ਵਿਚ ਉਬਾਲੇ ਖਾਂਦੇ ਰਹੇ। ਅੱਜ ਸਾਨੂੰ ਉਸ ਸਤਿਗੁਰੂ ਦੀ ਸਿੱਖੀ ਸਾਂਭਣੀ ਭਾਰੀ ਲਗਦੀ ਹੈ। ਆਓ! ਅੱਜ ਇਹ ਪ੍ਰਣ ਕਰੀਏ ਕਿ ਅਸੀਂ ਕੇਵਲ ਦਿਖਾਵੇ ਮਾਤਰ ਨਹੀਂ, ਸਗੋਂ ਅੰਦਰੋਂ ਸਤਿਗੁਰੂ ਦਾ ਸਤਿਕਾਰ ਕਰੀਏ।

ਸਤਿਗੁਰੂ ਜੀ ਸਮਝਾਉਂਦੇ ਹਨ, ਤੂੰ ਸਾਰੀ ਜਗਤ ਸ੍ਰਿਸ਼ਟੀ ਦਾ ਰਾਜ-ਭਾਗ (ਸੁਖ) ਵੀ ਲੈ-ਲੈ, ਤਾਂ ਵੀ ਤੂੰ ਸੁਖੀ ਨਹੀਂ, ਜੇ ਤੇਰੇ ਕੋਲ ਨਾਮ ਨਹੀਂ। ਕਰੋੜਾਂ ਵਿਚੋਂ ਕੋਈ ਵਿਰਲਾ ਹੈ, ਜਿਸ ਨੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਜਿਹੜੇ ਪਿਛਲੀ ਰਾਤ ਨੂੰ ਉਠ ਕੇ ਪ੍ਰਮਾਤਮਾ (ਪ੍ਰਭੂ) ਦਾ ਨਾਮ ਜਪਦੇ ਹਨ, ਉਨ੍ਹਾਂ ਉੱਤੇ ਸਤਿਗੁਰੂ ਦੀ ਦਇਆ ਹੁੰਦੀ ਹੈ। ਜਿਹੜਾ ਮਨੁੱਖ ਨਾਮ ਨਾਲ ਜੁੜਿਆ ਹੋਵੇਗਾ, ਉਹ ਫਰਸ਼ 'ਤੇ ਸੁੱਤਾ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ।

ਜਿਨ੍ਹਾਂ ਨੇ ਤੇਰੇ ਨਾਮ ਨੂੰ ਧਿਆਇਆ ਹੈ, ਯਾਦ ਕੀਤਾ ਹੈ, ਉਨ੍ਹਾਂ ਨੂੰ ਸੁਖ ਪ੍ਰਾਪਤ ਹੋਏ ਹਨ। ਆਓ ਅਸੀਂ ਪ੍ਰਣ ਕਰੀਏ ਕਿ ਅਸੀਂ ਆਪ ਆਪਣੇ ਬੱਚਿਆਂ ਤੇ ਆਪਣੇ ਆਸ-ਪਾਸ ਦੇ ਗੁਰਸਿੱਖ ਪਰਿਵਾਰਾਂ ਨੂੰ ਗੁਰਬਾਣੀ ਪੜ੍ਹਨ-ਸੁਣਨ ਵੱਲ ਪ੍ਰੇਰਿਤ ਕਰਾਂਗੇ। ਇਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸਤਿਕਾਰ।

ਰਾਜਬੀਰ ਕੌਰ
Kuj disda nai ji :sad:
ਖੂਨ ਦੇ ਰਿਸ਼ਤੇ ਝੂਠੇ ਪੈ ਜਾਣ,
ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,
ਯਾਰਾਂ ਦੇ ਲਈ ਜਾਨ ਵੀ ਹਾਜ਼ਰ,
ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ,
ਯਾਰ ਰੱਬ ਦੀਆਂ ਅਨਮੋਲ ਦਾਤਾਂ ਵਿੱਚੋਂ,
ਇਹਨਾਂ ਦਾ ਸਾਥ ਰੱਬ ਦਾ ਸਾਥ ਹੁੰਦਾ ਹੈ,
ਯਾਰੀ ਵਿੱਚ ਹੁੰਦਾ ਅਹਿਸਾਨ ਕੋਈ ਨਾ,
ਪੈਸੇ ਲਈ ਯਾਰ ਛੱਡਣਾ ਬਨਾਉਣਾ,
ਰੱਬ ਦੀ ਰਜ਼ਾ ਦੇ ਖਿਲਾਫ ਹੁੰਦਾ ਹੈ,
ਬੱਸ ਰਹਿਣ ਵਸਦੀਆਂ ਯਾਰਾਂ ਦੀਆਂ ਢਾਣੀਆਂ,
ਨਾਲ ਯਾਰਾਂ ਦੇ ਹੀ ਖੂਨ ਚ ਤਾਪ ਹੁੰਦਾ ਹੈ,
ਯਾਰ ਹੁੰਦੇ ਨੇ ਜ਼ਿੰਦਗੀ ਦੇ ਸਹਾਰੇ ਮਿੱਤਰੋ,
ਯਾਰੀ ਤੋੜ ਨਿਭਾਉਣ ਚ ਹੀ ਯਾਰੀ ਨਾਲ ਇਨਸਾਫ ਹੁੰਦਾ ਹੈ... !

lae anniye hun parhla  :laugh:nyc  :okk:
ਮਨੁੱਖ ਪ੍ਰਮਾਤਮਾ ਦੇ ਹੁਕਮ ਵਿਚ ਸਰੀਰ, ਆਤਮਾ ਅਤੇ ਮਨ ਦੇ ਸੰਯੋਗ ਨਾਲ ਬਣਿਆ ਹੈ। ਸਰੀਰ ਦੀ ਰਚਨਾ ਪੰਜ ਤੱਤਾਂ ਧਰਤੀ, ਪਾਣੀ, ਅਗਨੀ, ਹਵਾ ਅਤੇ ਆਕਾਸ਼ ਤੋਂ ਹੋਈ ਹੈ।
ਪੰਚ ਤਤੁ ਮਿਲਿ ਇਹ ਤਨੁ ਕੀਆ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1039)

ਇਸ ਸਰੀਰ ਦੇ ਅੰਦਰ ਇਕ ਥਾਂ ਨਾ ਟਿਕਣ ਵਾਲੇ ਚੰਚਲ ਮਨ ਦਾ ਵੀ ਵਾਸਾ ਹੈ। ਸਰੀਰ ਦੇ ਨੌਂ ਦੁਆਰ ਇਸ ਚੰਚਲ ਮਨ ਦੇ ਅਸਰ ਹੇਠ ਰਹਿੰਦੇ ਹਨ। ਜਦੋਂ ਮਨੁੱਖ ਨਾਮ ਸਿਮਰ ਕੇ ਹਊਮੈ ਨੂੰ ਮਾਰ ਲੈਂਦਾ ਹੈ ਤਾਂ ਉਹ ਦਸਵੇਂ ਦੁਆਰ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਉਹ ਆਤਮਦਰਸ਼ੀ ਬਣ ਜਾਂਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ ਤੈਨੂੰ ਇਹ ਸਰੀਰ (ਮਨੁੱਖਾ ਦੇਹੀ) ਮਿਲੀ ਹੈ। ਇਹ ਬਹੁਤ ਕੀਮਤੀ ਹੈ, ਇਸ ਨੂੰ ਦੇਵਤੇ ਵੀ ਤਰਸਦੇ ਹਨ। ਜੇ ਤੂੰ ਸਿਮਰਨ ਨਹੀਂ ਕਰਦਾ, ਤੂੰ ਆਪਣਾ ਜੀਵਨ ਸੂਰ ਅਤੇ ਕੁੱਤੇ ਵਰਗਾ ਸਮਝ। ਤੇਰਾ ਇਹ ਜੀਵਨ ਅਗਿਆਨਤਾ ਦੇ ਕਾਰਨ ਬੇਕਾਰ ਵਿਅਰਥ ਜਾ ਰਿਹਾ ਹੈ। ਜੇ ਤੂੰ ਆਪਣੇ ਸਰੀਰ ਨੂੰ ਠੀਕ ਰੱਖਣਾ ਚਾਹੁੰਦਾ ਹੈ ਤਾਂ ਉਸ ਸੱਚੇ ਪ੍ਰਭੂ (ਪ੍ਰਮਾਤਮਾ) ਦੇ ਸਿਮਰਨ ਵਿਚ ਜੁੜ। ਸਿਮਰਨ ਕਰਦੇ ਜਿਸ ਦਿਨ ਤੇਰੀਆਂ ਅੱਖਾਂ ਵਿਚ ਵੈਰਾਗ ਦੇ ਹੰਝੂ ਆ ਜਾਣ, ਉਸ ਦਿਨ ਸਮਝ ਲਈਂ ਅੱਜ ਅੰਦਰ ਦੀ ਹਊਮੈ ਖਤਮ ਹੋ ਗਈ ਹੈ। ਅੰਦਰ ਖੇੜਾ ਆ ਗਿਆ ਹੈ। ਅੱਜ ਤਪਦਾ ਹੋਇਆ ਹਿਰਦਾ ਸ਼ਾਂਤ ਹੋ ਗਿਆ ਹੈ। ਸਰੀਰ ਦੀ ਬਣਤਰ ਉਪਰੰਤ ਜਦੋਂ ਤੱਕ ਮਨੁੱਖ ਦਾ ਸੂਖਸ਼ਮ ਸਰੀਰ (ਮਨ) ਮਾਤਾ ਦੇ ਗਰਭ ਵਿਚ ਬਣ ਰਹੇ ਸਥੂਲ ਸਰੀਰ ਵਿਚ ਹੁੰਦਾ ਹੈ, ਤਦ ਤੱਕ ਉਸ ਦੀ ਸੁਰਤ ਆਤਮਾ ਨਾਲ ਜੁੜੀ ਰਹਿੰਦੀ ਹੈ ਅਤੇ ਸਰੀਰ ਦੀ ਹੋਂਦ ਦਾ ਹੰਕਾਰ ਅਥਵਾ ਦੇਹ ਅਭਿਮਾਨ ਨਹੀਂ ਹੁੰਦਾ।

ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 93)

ਪਰ ਗਰਭ 'ਚੋਂ ਜਨਮ ਲੈਣ ਤੋਂ ਬਾਅਦ ਦੁਨੀਆ ਉੱਤੇ ਆਉਂਦਿਆਂ ਹੀ ਇਨਸਾਨ ਅਕਾਲ ਪੁਰਖ ਨੂੰ ਭੁਲਾ ਦਿੰਦਾ ਹੈ।

-ਰਾਜਬੀਰ ਕੌਰ
Happy Birthday Sandhu sahab :)
Happy Birthday :)
sat sri akal ji .welcome to pj :)
ਮਨੁੱਖ ਨੂੰ ਦੂਜਿਆਂ ਦਾ ਭਲਾ ਕਰਨ ਲਈ ਜਾਂ ਇਸ ਦੁਨੀਆ ਵਿਚ ਸੁੰਦਰ ਨਿਰਮਾਣ ਲਈ ਮੋਤੀ ਬਣਾਉਣ ਵਾਲੀ ਸਿੱਪੀ ਸਮਾਨ ਬਣਨਾ ਚਾਹੀਦਾ ਹੈ। ਇਸ ਸਬੰਧੀ ਸਵਾਮੀ ਵਿਵੇਕਾਨੰਦ ਕਹਿੰਦੇ ਹਨ, 'ਇਕ ਭਾਰਤੀ ਕਵੀ ਨੇ ਗੁਣਾਂ ਪ੍ਰਤੀ ਦੋਹਾ ਲਿਖਿਆ ਹੈ-

ਕਦਲੀ, ਸੀਪ, ਭੁਜੰਗ ਮੁਖ ਸਵਾਤੀ ਏਕ ਗੁਣ ਤੀਨ।

ਜੈਸੀ ਸੰਗਤ ਬੈਠੀਏ ਤੈਸੋ ਹੀ ਗੁਣ ਦੀਨ॥

ਸਵਾਤੀ ਨਛੱਤਰ ਵਾਲੇ ਦਿਨ ਮੀਂਹ ਦੀ ਇਕ ਬੂੰਦ ਤਿੰਨ ਥਾਵਾਂ 'ਤੇ ਡਿਗ ਕੇ ਵੱਖ-ਵੱਖ ਰੂਪ ਲੈਂਦੀ ਹੈ। ਜੇ ਉਹ ਕੇਲੇ ਦੀ ਕਦਲੀ ਵਿਚ ਪਵੇ ਤਾਂ ਅੰਮ੍ਰਿਤ ਸਮਾਨ ਬਣਦੀ ਹੈ। ਜੇ ਸਿੱਪੀ ਦੇ ਮੂੰਹ ਵਿਚ ਡਿਗੇ ਤਾਂ ਮੋਤੀ ਬਣਦੀ ਹੈ ਤੇ ਜਦ ਸੱਪ ਦੇ ਮੂੰਹ ਵਿਚ ਡਿਗਦੀ ਹੈ ਤਾਂ ਜ਼ਹਿਰ ਬਣਦੀ ਹੈ। ਸਿੱਪੀ (ਜਲੀ ਜੀਵ) ਨੂੰ ਇਸ ਦਾ ਗਿਆਨ ਹੁੰਦਾ ਹੈ। ਜਿਵੇਂ ਹੀ ਆਕਾਸ਼ ਵਿਚ ਸਵਾਤੀ ਨਛੱਤਰ ਚਮਕਦਾ ਹੈ ਤਾਂ ਸਿੱਪੀ ਸਮੁੰਦਰ ਦੀ ਸਤਹ 'ਤੇ ਆ ਕੇ ਉੱਪਰ ਵੱਲ ਮੂੰਹ ਕਰਦੀ ਹੈ। ਜੇ ਉਸ ਦੌਰਾਨ ਮੀਂਹ ਦੀ ਬੂੰਦ ਉਸ ਦੇ ਮੂੰਹ ਵਿਚ ਡਿਗਦੀ ਹੈ ਤਾਂ ਉਹ ਮੂੰਹ ਬੰਦ ਕਰਕੇ ਸਮੁੰਦਰ ਵਿਚ ਡੁਬਕੀ ਲਗਾ ਕੇ ਹੇਠਾਂ ਚਲੀ ਜਾਂਦੀ ਹੈ। ਬੜੇ ਹੀ ਧੀਰਜ ਨਾਲ ਆਪਣੇ ਅੰਦਰੋਂ ਰਸਾਇਣ ਦਾ ਰਿਸਾਬ ਕਰਕੇ ਉਸ ਬੂੰਦ ਨੂੰ ਮੋਤੀ ਦਾ ਰੂਪ ਦਿੰਦੀ ਹੈ। ਸਾਨੂੰ ਵੀ ਸਿੱਪੀ ਸਮਾਨ ਹੀ ਧੀਰਜਵਾਨ ਹੋਣਾ ਚਾਹੀਦਾ ਹੈ।' ਪਹਿਲਾਂ ਸੁਣੋ, ਫਿਰ ਮਨਨ ਕਰੋ ਅਤੇ ਅੰਤ ਵਿਚ ਦੁਬਿਧਾ ਛੱਡ ਕੇ ਆਪਣੇ ਅੰਤਾਕਰਣ ਨੂੰ ਬਾਹਰੀ ਪ੍ਰਭਾਵਾਂ ਪ੍ਰਤੀ ਬੰਦ ਕਰਕੇ ਸਚਾਈ ਦੇ ਪੋਸ਼ਣ ਵਿਚ ਲੱਗ ਜਾਓ। ਇਕ ਲਕਸ਼ ਲੈ ਕੇ ਉਸ ਨੂੰ ਹੀ ਆਪਣਾ ਕਾਰਜ ਸਮਝੋ। ਦਿਮਾਗ, ਮਾਸਪੇਸ਼ੀਆਂ, ਨਾੜੀਆਂ ਆਦਿ ਸਰੀਰ ਦੇ ਹਰ ਅੰਗ ਨੂੰ ਉਸ ਵੱਲ ਲਗਾ ਲਓ। ਸਫਲਤਾ ਦਾ ਇਹ ਹੀ ਰਾਜ ਮਾਰਗ ਹੈ। ਇਸੇ ਰਾਹ 'ਤੇ ਚੱਲ ਕੇ ਅਧਿਆਤਮਿਕ ਮਹਾਂਪੁਰਸ਼ ਪੈਦਾ ਹੋਏ ਹਨ।

-ਸੰਜੀਵਨ ਸਿੰਘ ਡਢਵਾਲ
ਪਹਾੜੀ ਦੀ ਇਕ ਉੱਚੀ ਚੋਟੀ 'ਤੇ ਇਕ ਬਟੇਰ ਗਰੁੜ ਨੂੰ ਮਿਲਿਆ। ਬਟੇਰ ਨੇ ਕਿਹਾ, 'ਸ਼ੁਭ ਸਵੇਰ।'

ਗਰੁੜ ਨੇ ਉਸ ਵੱਲ ਘੋਖਵੀਂ ਨਜ਼ਰ ਨਾਲ ਦੇਖਿਆ ਅਤੇ ਹੌਲੀ ਜਿਹੇ ਬੋਲਿਆ, 'ਸ਼ੁਭ ਸਵੇਰ।'

ਬਟੇਰ ਨੇ ਪੁੱਛਿਆ, 'ਆਸ ਹੈ, ਤੁਸੀਂ ਠੀਕ ਹੋਵੋਗੇ।'

'ਹੂੰ' ਗਰੁੜ ਬੋਲਿਆ, 'ਮੈਂ ਠੀਕ ਹਾਂ... ਪਰ ਕੀ ਤੂੰ ਇਹ ਨਹੀਂ ਜਾਣਦਾ ਕਿ ਮੈਂ ਸਾਰੇ ਪੰਛੀਆਂ ਦਾ ਰਾਜਾ ਹਾਂ।'

ਬਟੇਰ ਬੋਲਿਆ, 'ਮੇਰਾ ਵਿਚਾਰ ਹੈ ਕਿ ਅਸੀਂ ਸਾਰੇ ਇਕ ਹੀ ਘਰਾਣੇ 'ਚੋਂ ਹਾਂ।'

ਗਰੁੜ ਨੇ ਉਸ ਵੱਲ ਟੇਢੀ ਨਜ਼ਰ ਨਾਲ ਦੇਖਿਆ ਅਤੇ ਕਿਹਾ, 'ਤੇਰੇ ਕੰਨ ਵਿਚ ਇਹ ਕੀਹਨੇ ਫੂਕ ਮਾਰੀ ਹੈ ਕਿ ਤੂੰ ਅਤੇ ਮੈਂ ਇਕ ਹੀ ਘਰਾਨੇ ਤੋਂ ਹਾਂ।'

ਬਟੇਰ ਨੇ ਕਿਹਾ, 'ਤਾਂ ਫਿਰ ਮੈਨੂੰ ਇਹ ਦੱਸਣਾ ਹੀ ਪਵੇਗਾ ਕਿ ਮੇਰੀ ਉਡਾਰੀ ਤੁਹਾਡੇ ਨਾਲੋਂ ਵੀ ਉੱਚੀ ਹੈ। ਮੇਰੀ ਆਵਾਜ਼ ਤੁਹਾਡੇ ਨਾਲੋਂ ਵੀ ਵੱਧ ਮਿੱਠੀ ਹੈ ਅਤੇ ਮੈਂ ਗਾ ਕੇ ਵੀ ਦੂਸਰੇ ਜੀਵਾਂ ਨੂੰ ਖੁਸ਼ੀ ਦਿੰਦਾ ਹਾਂ, ਜਦ ਕਿ ਤੁਸੀਂ ਨਾ ਕਿਸੇ ਨੂੰ ਖੁਸ਼ੀ ਦੇ ਸਕਦੇ ਹੋ ਅਤੇ ਨਾ ਸੁੱਖ ਪਹੁੰਚਾ ਸਕਦੇ ਹੋ।'

ਗਰੁੜ ਗਰਜਿਆ, 'ਖੁਸ਼ੀ ਅਤੇ ਸੁਖ ਦੇ ਬੱਚੇ। ਇਕ ਪੰਜਾ ਮਾਰ ਦਊਂਗਾ ਤਾਂ ਸਾਹ ਨਿਕਲ ਜਾਏਗਾ। ਤੂੰ ਮੇਰੇ ਪੰਜੇ ਦੇ ਬਰਾਬਰ ਵੀ ਨਹੀਂ ਹੈਂ ਅਤੇ ਵੱਧ ਚੜ੍ਹ ਕੇ ਗੱਲਾਂ ਕਰ ਰਿਹਾ ਹੈਂ। ਇਸ ਤੇ ਬਟੇਰ ਉੱਡ ਕੇ ਗਰੁੜ ਦੀ ਪਿੱਠ 'ਤੇ ਜਾ ਬੈਠਾ ਅਤੇ ਉਸ ਦੇ ਖੰਭ ਨੋਚਣ ਲੱਗਾ। ਗਰੁੜ ਖਿਝ ਕੇ ਉੱਚੀ ਤੋਂ ਉੱਚੀ ਉਡਾਰੀ ਭਰਨ ਲੱਗਾ ਤਾਂ ਕਿ ਉਹ ਕਿਸੇ ਤਰ੍ਹਾਂ ਉਸ ਨੂੰ ਹੇਠਾਂ ਸੁੱਟ ਸਕੇ ਪਰ ਉਹ ਵੀ ਜੰਮਕੇ ਬੈਠਾ ਹੋਇਆ ਸੀ। ਆਖਿਰ ਥੱਕ ਕੇ ਗਰੁੜ ਨੂੰ ਵੀ ਹੇਠਾਂ ਲੱਥਣਾ ਪਿਆ। ਉਹ ਪਹਿਲਾਂ ਹੀ ਗੁੱਸੇ ਦਾ ਭਰਿਆ ਹੋਇਆ ਸੀ ਕਿ ਉਸੇ ਸਮੇਂ ਪਤਾ ਨਹੀਂ ਕਿੱਥੋਂ ਇਕ ਨਿੱਕਾ ਜਿਹਾ ਕਨਖਜੂਰਾ ਨਿਕਲ ਆਇਆ। ਇਹ ਸੀਨ ਦੇਖ ਕੇ ਹੱਸਦਾ-ਹੱਸਦਾ ਲੋਟ-ਪੋਟ ਹੋ ਗਿਆ।

ਗਰੁੜ ਨੇ ਬੜੇ ਗੁੱਸੇ ਨਾਲ ਉਸ ਵੱਲ ਦੇਖਦੇ ਹੋਏ ਪੁੱਛਿਆ, 'ਉਏ ਧਰਤੀ 'ਤੇ ਰਿੜ੍ਹਨ ਵਾਲੇ ਕੀੜੇ, ਤੈਨੂੰ ਕਿਹੜੀ ਗੱਲ 'ਤੇ ਹਾਸਾ ਆ ਰਿਹਾ ਹੈ?'

ਇਸ ਗੱਲ 'ਤੇ ਕਿ ਤੁਸੀਂ ਇਕ ਘੋੜਾ ਬਣ ਗਏ ਹੋ ਅਤੇ ਉਹ ਵੀ ਇਕ ਛੋਟੇ ਜਿਹੇ ਬਟੇਰ ਦਾ। ਇਸ 'ਤੇ ਗਰੁੜ ਗੁੱਸੇ ਨਾਲ ਚੀਕਿਆ, 'ਚਲੇ ਜਾਹ ਇਥੋਂ ਆਪਣਾ ਰਾਹ ਨਾਪ, ਇਹ ਸਾਡੇ ਦੋਵਾਂ ਭਰਾਵਾਂ ਦਾ ਘਰੇਲੂ ਮਾਮਲਾ ਹੈ, ਤੂੰ ਕੌਣ ਹੁੰਨੈ ਇਸ ਵਿਚ ਦਖਲ ਦੇਣ ਵਾਲਾ।'

-ਖਲੀਲ ਜਿਬਰਾਨ
ਆਤਮਾ ਸਰੀਰ ਦੀ ਚੇਤਨ ਸ਼ਕਤੀ ਹੈ। ਜਦੋਂ ਆਤਮਾ ਸਰੀਰ ਨੂੰ ਚੇਤਨ ਸ਼ਕਤੀ ਦੇਣਾ ਬੰਦ ਕਰ ਦਿੰਦੀ ਹੈ ਤਾਂ ਮਨੁੱਖ ਮਰ ਜਾਂਦਾ ਹੈ, ਸਰੀਰ, ਮਨ ਅਤੇ ਆਤਮਾ ਦਾ ਸੰਜੋਗ ਹੀ ਮੌਤ ਹੈ। ਸੰਸਾਰ ਵਿਚ ਸੰਜੋਗ-ਵਿਜੋਗ ਦੀ ਕਾਰ, ਪ੍ਰਮਾਤਮਾ ਦੇ ਹੁਕਮ ਨਾਲ ਚਲਦੀ ਹੈ। ਇਹ ਘਰ ਜਿਹੜੇ ਅਸੀਂ ਬਣਾਏ ਹਨ, ਉਹ ਸਦਾ ਨਹੀਂ ਰਹਿਣੇ। ਜਿਹੜੇ ਮਹਿਲ ਦਾ ਸੁਖ ਅਸੀਂ ਮਾਣ ਰਹੇ ਹਾਂ, ਇਹ ਸਾਰੇ ਸੁਖ ਸਾਨੂੰ ਸਦਾ ਵਾਸਤੇ ਨਹੀਂ ਮਿਲਣੇ। ਇਸ ਘਰ ਵਿਚ ਜਿਸ ਦਿਨ ਤੇਰੀ ਮੌਤ ਹੋ ਜਾਣੀ ਹੈ, ਘਰ ਦੇ ਜਿੰਨੇ ਬੰਦੇ ਹਨ, ਜਿਨ੍ਹਾਂ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ, ਉਨ੍ਹਾਂ ਨੇ ਚੁੱਕ ਕੇ ਘਰ ਤੋਂ ਬਾਹਰ ਕੱਢ ਦੇਣਾ ਹੈ। ਇਸ ਵਾਸਤੇ ਸਤਿਗੁਰੂ ਸਮਝਾਉਂਦੇ ਹਨ ਕਿ ਇਸ ਆਤਮਾ ਨੂੰ ਉਸ ਸੱਚੇ ਪ੍ਰਮਾਤਮਾ ਨਾਲ ਜੋੜੋ, ਜਿਸ ਨਾਲ ਤੁਹਾਨੂੰ ਮਾਣ ਪ੍ਰਾਪਤ ਹੋਣਾ ਹੈ। ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿਚ ਢਹਿ ਪਿਆ, ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ 'ਸਤਿਗੁਰੂ' ਸਿੱਖੀ ਦੀ ਦਾਤ ਬਖਸ਼ੋ। ਜਿਸ ਉੱਤੇ ਉਸ ਦੀ ਕਿਰਪਾ ਹੋ ਜਾਂਦੀ ਹੈ, ਉਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਉਹ ਮਨੁੱਖ ਉਸ ਸੱਚੇ ਪ੍ਰਭੂ ਨਾਲ ਚਿੱਤ ਜੋੜਦੇ ਹਨ। ਜਿਨ੍ਹਾਂ ਅੰਦਰ ਭਰੋਸਾ ਹੈ, ਵਿਸ਼ਵਾਸ ਹੈ ਅਤੇ ਉਹ ਹੀ ਇਹ ਦਾਨ ਪ੍ਰਾਪਤ ਕਰਦੇ ਹਨ। ਜਿਹੜੇ ਸਤਿਗੁਰੂ ਦੀ ਗੋਦ ਮੰਗਦੇ ਹਨ, ਖੁਸ਼ੀਆਂ, ਰਾਜ ਭਾਗ ਉਨ੍ਹਾਂ ਦੇ ਪੈਰ ਚੁੰਮਦੀ ਹੈ।

ਸਰਬ ਰੋਗ ਕਾ ਅਉਖਦੁ ਨਾਮ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 274)-ਰਾਜਬੀਰ ਕੌਰ

Je mittran nu chance milda ah hunda:
 
I'm getting so tired of this boys vs girls topics. It's such petty, uneducated nonsense!

GROW THE HELL UP.

Stop acting like we are 10 damn year olds.

Par sanu apni wisdom vandan da kade chance hi ni milda :laugh:
[/quote.  :laugh:
Gur Bin Ghor Andhar Movie ਗੁਰੁ ਬਿਨੁ ਘੋਰ ਅੰਧਾਰ
  .
Pages: 1 [2] 3 4 5 6 7 8