June 19, 2013, 09:38:48 AM

Like Posts

Show post messages where you receive a Like from an other users.


Messages - ਦਿਲਰਾਜ -ਕੌਰ

ਧੁਖ ਰਹੇ ਮੌਸਮ ਨਾ ਹੁਣ ਤਿਤਲੀਆਂ ਦੀ ਗੱਲ ਕਰੋ।

ਸਾਡਿਆਂ ਸਾਹਾਂ 'ਚ ਜੋ ਵਿਸ ਘੋਲ ਰਹੀਆਂ ਚੱਤੋ ਪਹਿਰ,

ਹੁਣ ਤਾਂ ਕਲਮਾਂ ਵਾਲਿਓ ਕੋਈ ਚਿਮਨੀਆਂ ਦੀ ਗੱਲ ਕਰੋ।

ਬਣਕੇ ਸ਼ੀਸ਼ਾ ਪਾਰਦਰਸ਼ੀ ਪਾਣੀ ਤੇ ਅੱਗ ਲਾ ਦਿਓ,

ਜੂਝਦੇ ਜੋ ਮੁਸ਼ਕਿਲਾਂ ਸੰਗ ਕਿਰਤੀਆਂ ਦੀ ਗੱਲ ਕਰੋ।

ਪਾਣੀਆਂ ਦੇ ਕੰਨਾਂ ਤੇ ਜੂੰਅ ਤੱਕ ਨਾ ਸਰਕਣ ਦੀ ਉਮੀਦ,

ਜੋ ਤੜਪ ਰਹੀਆਂ ਨੇ ਕੰਢੇ ਮਛਲੀਆਂ ਦੀ ਗੱਲ ਕਰੋ।

ਕੰਨਾਂ ਵਿਚ ਸ਼ੀਸ਼ੇ ਦੇ ਪਰਦੇ ਲੋਹੇ ਦਾ ਰੱਖਦੇ ਹੋ ਦਿਲ,

ਹਾਕਮੋ ਭੁਲਕੇ ਕਦੇ ਤਾਂ ਸਿਸਕੀਆਂ ਦੀ ਗੱਲ ਕਰੋ।

ਰਾਤ ਮਾਰੂਥਲ ਨੂੰ ਜਿਨ੍ਹਾਂ ਨੇ ਸਮਝ ਸਾਗਰ ਲਿਆ,

ਰੇਤ 'ਤੇ ਪਈਆਂ ਸਵੇਰੇ ਕਿਸ਼ਤੀਆਂ ਦੀ ਗੱਲ ਕਰੋ।

ਉੱਚਿਆਂ ਮਹਿਲਾਂ ਦੇ ਪਰਛਾਵੇਂ ਤਾਂ ਨੇ, ਛਾਵਾਂ ਨਹੀਂ,

ਸਿਦਕ ਹੈ ਜਿਨ੍ਹਾਂ ਦੇ ਪੱਲੇ ਬਸਤੀਆਂ ਦੀ ਗੱਲ ਕਰੋ।



ਮਹਿਮਾ ਸਿੰਘ ਤੂਰ
ਮਾਂ ਮਹਿਟਰ ਉਸ ਤਰ੍ਹਾਂ ਹਰਦਮ ਲੋਚੇ ਮਾਂ।

ਬਹੁਤ ਸੁਖਾਲਾ ਕਹਿਣ ਨੂੰ, ਜੋ ਕੁਝ ਮਰਜ਼ੀ ਕਹਿ,

ਬੋਲ ਪੁਗਾਵੇਂ ਜੇ ਕਹੇ, ਤੈਨੂੰ ਮੰਨੀਏਂ ਤਾਂ।

ਟੁੱਕ, ਟੁੱਕ ਸਾਰੇ ਫ਼ਲਾਂ ਨੂੰ ਕਰ ਗਏ ਸਤਿਆਨਾਸ,

ਹੁਣ ਤੰ ਫੜ੍ਹ ਕੇ ਗੋਪੀਆ, ਖੜ੍ਹਾ ਉਡਾਵੇਂ ਕਾਂ।

ਰੌਣਕ ਸਾਰੇ ਸ਼ਹਿਰ ਦੀ ਮਿੱਤਰ ਲੈ ਗਏ ਨਾਲ,

ਹਰ ਇਕ ਰਸਤਾ ਸ਼ਹਿਰ ਦਾ ਕਰਦਾ ਏ ਸਾਂ, ਸਾਂ।

ਨਾ ਨੰਬਰ ਨਾ ਹੀ ਪਤਾ, ਨਾ ਕੋਈ ਲੱਗੇ ਸੂਹ,

ਕੁਝ ਵੀ ਨਾ ਤੂੰ ਦੱਸਿਆ, ਲੱਭਾਂ ਕਿਹੜੀ ਥਾਂ?

ਨਾ ਪਰਛਾਵਾਂ ਰੁੱਖ ਦਾ ਨਾ ਪਾਣੀ ਦੀ ਬੂੰਦ,

ਪੁਨੂੰ ਦੇ ਲਈ ਭੁੱਜ ਗਈ, ਸੱਸੀ ਵਿਚ ਥਲਾਂ।

ਪੁੰਨ ਦੇ ਨਾਂਅ 'ਤੇ ਬੰਨ੍ਹ ਰਿਹੈਂ, ਜੋ ਪਾਪਾਂ ਦੀ ਪੰਡ,

'ਸਾਧੂ ਸਿੰਘ' ਖੋਲ੍ਹ ਕੇ ਕੇਰਾਂ ਦੇਖੀਂ ਤਾਂ।
ਢਲ ਜਾਵੇਗੀ ਸੂਰਤ ਫਿਰ ਪਛਤਾਵੀਂ ਨਾ।

ਨਿਰਮਲ ਨੈਣਾਂ ਨੂੰ ਵੀ ਧੁੰਦਲਾ ਕਰ ਦੇਵੇ,

ਲਿਸ਼ਕ ਰਹੇ ਸ਼ੀਸ਼ੇ ਤੇ ਨਜ਼ਰ ਟਿਕਾਵੀਂ ਨਾ।

ਸ਼ਾਂਤ ਸਰੋਵਰ ਲੱਥੇ ਸੰਦਲੀ ਚੰਦਰਮਾ,

ਇਸ ਦਰਪਣ ਨੂੰ ਕੰਕਰ ਮਾਰ ਹਿਲਾਵੀਂ ਨਾ।

ਤੇਰੇ ਦਿਲ-ਦਰਪਣ ਵਿਚ ਸਾਲਮ ਲੱਥਾ ਹਾਂ,

ਮੈਨੂੰ ਮੇਰਾ ਟੁੱਟਿਆ ਅਕਸ ਵਿਖਾਵੀਂ ਨਾ।

ਔੜਾਂ ਬਾਝ ਨਾ ਤਪਦੇ ਥਲ ਦੀ ਹੋਂਦ ਰਹੇ,

ਮੇਰੇ ਦਿਲ ਤੇ ਬੂੰਦ ਕੋਈ ਬਰਸਾਵੀਂ ਨਾ।

ਅੱਖਰ ਅੱਖਰ ਹੀ ਖੰਡਰ ਹੋ ਜਾਵੇਗਾ,

ਪੱਥਰ ਉਤੇ ਭੁੱਲ ਕੇ ਨਾਮ ਲਿਖਾਵੀਂ ਨਾ।

ਲੋਰੀ ਵਾਂਗਰ ਨੈਣੀਂ ਨੀਂਦ ਉਤਾਰੇ ਜੋ,

ਤੜਪ ਮੇਰੀ ਨੂੰ ਐਸੀ ਬਾਤ ਸੁਣਾਵੀਂ ਨਾ।

ਬਣੀਂ ਬੈਰਾਗੀ, ਜੋਗੀ, ਸਾਧੂ, ਸੰਤ ਭਲਾ,

ਐਪਰ ਦਰ-ਦਰਵਾਜ਼ੀ ਅਲਖ ਜਗਾਵੀਂ ਨਾ।


 ਪ੍ਰੋ: ਸਾਧੂ ਸਿੰਘ

on: October 29, 2011, 08:08:33 PM 104 Fun Shun Junction / Shayari / Re: Muhabbat Chor Di Hum Ne

sohna likhya gujar shab

on: October 26, 2011, 06:29:25 PM 105 Lounge / Jail Pinjra / Gup Shup / Re: Sharabi Janta - KP's Hour

burraaaaaaaaaaaaaaaaaaaaaaaaaaaah

on: October 25, 2011, 04:42:22 PM 106 Entertainment / Religous Videos / diwali di raat by bhai anoop singh ji

diwali di raat by bhai anoop singh ji
ਝੰਬਿਆ 'ਨ੍ਹੇਰੀ ਨੇ ਮੈਨੂੰ ਇਹ ਗਿਲਾ ਕੋਈ ਨਹੀਂ।
ਕਿਉਂਕਿ ਇਹ ਸਭ ਜਾਣਦਾ ਤੇਰੇ ਸਿਵਾ ਕੋਈ ਨਹੀਂ।
ਸਭ ਜ਼ਬਾਨੀ-ਖ਼ਰਚ ਕਰਕੇ ਲੋਕ ਆਪਣੇ ਰਾਹ ਪਏ,
ਜਾਣਦਾ ਹਾਂ ਵਰ੍ਹਦੀਆਂ ਵਿਚ ਠਹਿਰਦਾ ਕੋਈ ਨਹੀਂ।
ਅਜਨਬੀ ਜਹੇ ਸ਼ਹਿਰ ਵਿਚ ਫਿਰਦਾਂ ਗੁਆਚਾ ਰਾਤ ਦਿਨ,
ਦਰਦ ਵਿੰਨ੍ਹੇ ਪੰਖਣੂ ਨੂੰ ਪੁੱਛਦਾ ਕੋਈ ਨਹੀਂ।
ਸੱਚ ਦੀ ਸੌਗਾਤ ਨੂੰ ਮੈਂ ਧਰਮ ਵਾਂਗੂੰ ਸਾਂਭਿਐ,
ਇਸ ਤਰ੍ਹਾਂ ਦੀ ਵਸਤ ਏਥੇ ਭਾਲਦਾ ਕੋਈ ਨਹੀਂ।
ਟਾਹਣੀਆਂ ਵਿਚਕਾਰ ਬਹਿ, ਪੰਛੀ ਹਮੇਸ਼ਾ ਸੋਚਦੈ,
ਪੱਤਿਆਂ ਦੀ ਢਾਲ ਓਹਲੇ, ਹੁਣ ਬਲਾ ਕੋਈ ਨਹੀਂ।
ਓਸ ਦੇ ਮੱਥੇ 'ਤੇ ਕਾਲੇ ਦਾਗ਼ ਦੀ ਤਸਵੀਰ ਹੈ,
ਤੋੜ ਕੇ ਸ਼ੀਸ਼ੇ ਨੂੰ ਜਿਹੜਾ ਆਖਦਾ ਕੋਈ ਨਹੀਂ।
ਮੈਂ ਜਦੋਂ ਵੀ ਆਪਣੇ ਪਰਛਾਵਿਆਂ ਵਿਚ ਉਲਝਿਆਂ,
ਉੱਠਿਆ ਖ਼ੁਦ ਨੂੰ ਇਹ ਕਹਿ ਕੇ ਚੱਲ ਭਰਾ! ਕੋਈ ਨਹੀਂ।
ਅਜਬ ਘੁੰਮਣ ਘੇਰ ਅੰਦਰ ਘਿਰ ਗਿਐਂ ਤਾਂ ਸਮਝ ਲੈ,
ਹੁਣ ਤੇਰਾ ਹਮਦਰਦ ਵੀ ਤੇਰੇ ਸਿਵਾ ਕੋਈ ਨਹੀਂ।


 ਗੁਰਭਜਨ ਗਿੱਲ
ਖੁੱਲ੍ਹੇ ਡੁੱਲ੍ਹੇ ਘਰ ਹੁੰਦੇ ਸਨ, ਬਿਨ ਖਿੜਕੋਂ ਹੀ ਦਰ ਹੁੰਦੇ ਸਨ।
ਧੁੱਦਲ ਹੁੰਦੀ ਸੀ ਰਾਹਾਂ ਵਿਚ, ਆਸੇ ਪਾਸੇ ਸਰ ਹੁੰਦੇ ਸਨ।
ਪਾਲੋ ਪਾਲ ਸਬਾਤ 'ਚ ਮੰਜੇ, ਡਾਹ ਲੈਂਦਾ ਸੀ ਸਾਰਾ ਟੱਬਰ,
ਭਰੇ ਭੜੋਲੇ ਸਨ ਮੋਹ ਤੇਹ ਦੇ, ਦਿਲ ਤੋਂ ਦਿਲ ਤੱਕ ਦਰ ਹੁੰਦੇ ਸਨ।
ਪਿੰਡ 'ਚ ਜੰਮੀ ਹਰ ਕੰਨਿਆ ਹੀ, ਸਾਰੇ ਪਿੰਡ ਦੀ ਧੀ ਹੁੰਦੀ ਸੀ,
ਮਾਣ ਕਬੀਲੇ ਦਾ ਹੁੰਦਾ ਸੀ, ਦੋਸਤ ਮਿੱਤਰ ਪਰ ਹੁੰਦੇ ਸਨ।
ਖੁੱਦੋ ਖੂੰਡੀ, ਖਾਨਾਘੋੜੀ, ਖੇਡ ਖੇਡ ਕੇ ਥਕਦੇ ਨਾ ਸੀ,
ਸਭਨਾਂ ਦੇ ਖੱਦਰ ਦੇ ਝੱਗੇ, ਨਾਲ ਪਸੀਨੇ ਤਰ ਹੁੰਦੇ ਸਨ।
ਚੁੰਘਦੇ ਸਨ ਮੱਝਾਂ ਦੇ ਡੋਕੇ, ਜਿਦ ਜਿਦ ਘਿਉ ਖਾਂਦੇ ਸਨ ਚੋਬਰ,
ਥੱਬਾ ਥੱਬਾ ਪੱਟਾਂ ਵਾਲੇ, ਮੱਲ ਤੇ ਬਾਜ਼ੀਗਰ ਹੁੰਦੇ ਸਨ।
ਕੱਕੀ ਰੇਤਾ ਉਤੇ ਲਿਖ ਲਿਖ, ਪੈਂਤੀ ਪੱਕੀ ਕਰ ਲੈਂਦੇ ਸਾਂ,
ਇੱਜ਼ਤ ਹੁੰਦੀ ਸੀ ਵੱਡਿਆਂ ਦੀ, ਉਸਤਾਦਾਂ ਦੇ ਡਰ ਹੁੰਦੇ ਸਨ।
ਪੰਜ ਸੱਤ ਕੋਹ ਤੱਕ ਪੈਦਲ ਤੁਰ ਕੇ, ਜਦ ਜਾਂਦੇ ਸਾਂ ਪੜ੍ਹਨ ਸਕੂਲੇ,
ਪੋਣੇ ਵਿਚ ਚੂਰੀ ਦੇ ਪਿੰਨੇ, ਦੇਸੀ ਘਿਓ ਵਿਚ ਤਰ ਹੁੰਦੇ ਸਨ।
ਕੇਵਲ ਇਕ ਰੁਪੱਈਆ ਲੈ ਕੇ, ਹੋ ਜਾਂਦਾ ਸੀ ਰਿਸ਼ਤਾ ਪੱਕਾ,
ਬਿਨ ਵੇਖੇ ਪਰਣਾਅ ਲੈਂਦੇ ਸਨ, ਕਿੰਨੇ ਸਾਊ ਵਰ ਹੁੰਦੇ ਸਨ।



ਹਰਮਿੰਦਰ ਸਿੰਘ

on: October 23, 2011, 02:56:36 PM 109 Life, Health, Fitness / Life Health Fitness / ਕੌੜਾ ਸੱਚ




ਹਨੇਰੀ ਰਾਤ ਸੀ। ਇਕ ਅੰਨ੍ਹਾ ਆਦਮੀ ਸੜਕ 'ਤੇ ਜਾ ਰਿਹਾ ਸੀ। ਉਸ ਦੇ ਹੱਥ ਵਿਚ ਲਾਲਟੈਨ ਸੀ ਅਤੇ ਸਿਰ ਉਤੇ ਮਿੱਟੀ ਦਾ ਇਕ ਖਾਲੀ ਘੜਾ। ਕਿਸੇ ਰਾਹਗੀਰ ਨੇ ਉਸ ਤੋਂ ਪੁੱਛਿਆ, 'ਓਏ ਮੂਰਖਾ! ਤੇਰੇ ਲਈ ਕੀ ਦਿਨ ਤੇ ਕੀ ਰਾਤ। ਤੇਰੇ ਜੀਵਨ ਵਿਚ ਤਾਂ ਹਨੇਰਾ ਹੀ ਹਨੇਰਾ ਹੈ, ਫਿਰ ਆਹ ਲਾਲਟੈਨ ਕਿਸ ਲਈ?'

ਅੰਨ੍ਹਾ ਆਦਮੀ ਇਕ ਪਲ ਲਈ ਰੁਕਿਆ ਅਤੇ ਫਿਰ ਰਤਾ ਗੰਭੀਰ ਹੋ ਕੇ ਬੋਲਿਆ, 'ਆਹ ਲਾਲਟੈਨ ਮੇਰੇ ਲਈ ਨਹੀਂ, ਤੇਰੇ ਲਈ ਜ਼ਰੂਰੀ ਹੈ ਕਿ ਕਿਧਰੇ ਰਾਤ ਦੇ ਹਨੇਰੇ ਵਿਚ ਮੇਰੇ ਨਾਲ ਟਕਰਾ ਕੇ ਮੇਰਾ ਘੜਾ ਹੀ ਨਾ ਭੰਨ ਦੇਵੇਂ।'

-ਪ੍ਰੋ: ਪਰਮਜੀਤ ਸਿੰਘ ਬਟਾਲਵੀ



ਕਿਤਨਾ ਸਬਰ ਹੈ ਸਭ ਪੰਛੀਆਂ ਵਿਚ...। ਜ਼ਰੂਰਤ ਜਿੰਨਾ ਚੋਗਾ... ਥੋੜ੍ਹਾ ਜਿਹਾ ਖਾਣਾ ਤੇ ਵੱਡਾ ਸਾਰਾ ਗਾਣਾ...ਸਾਹ-ਸਾਹ ਇਕ ਗੀਤ... ਗੀਤ ਦਾ ਸੰਗ ਤੇ ਰਜ਼ਾ ਵਿਚ

 ਰਾਜ਼ੀ...ਡਾਰਾਂ ਦੀਆਂ ਡਾਰਾਂ ਬੰਨ੍ਹ ਕੇ ਸਭ ਦਿਸ਼ਾਵਾਂ ਵਿਚ ਉੱਡਦੇ... ਕਿਧਰੇ ਆਉਂਦੇ ਤੇ ਕਿਧਰੇ ਜਾਂਦੇ...। ਜਿਸ ਡਾਲੀ ਤੇ ਬੈਠਣ ਨੂੰ ਜੀਅ ਕਰੇ, ਬੈਠ ਕੇ ਝੂਠੇ ਮਾਟੇ ਕਰ

 ਲੈਂਦੀਆਂ... ਡਾਰਾਂ ਜਿਸ ਕੂਲ-ਚੁਬੱਚੇ, ਚਸ਼ਮੇ, ਖਾਲ ਜਾਂ ਕੱਸੀ ਵਿਚੋਂ ਪਾਣੀ ਪੀਣ ਨੂੰ ਜੀਅ ਕਰੇ, ਚੁੰਜ ਭਰ ਲੈਂਦੇ... ਪਿਆਸ ਬੁੱਝੀ ਤੇ ਤ੍ਰਿਪਤ ਹੋ ਜਾਂਦੀਆਂ ਡਾਰਾਂ ਤੇ ਫਿਰ ਉਡਾਰੀ

 ਫੇਰ ਗੀਤ... ਕਿੰਨੀ ਸਹਿਜਤਾ, ਇਕਸਾਰਤਾ...ਇਕਸੁਰਤਾ...

ਖਾਣਾ ਕੇਵਲ ਮੌਸਮੀ ਤੇ ਕੁਦਰਤੀ... ਜਿੰਨੀ ਕੁ ਲੋੜ ਹੈ ਧਰਤੀ ਦੀ ਕੁੱਖ ਦੇ ਰਹੀ ਹੈ ਆਪਣੇ ਇਸ ਵੱਡੇ ਸੰਗੀਤ ਨੂੰ...

ਫ਼ਰਜ਼ਾਂ ਦੇ ਪੱਕੇ... ਆਲ੍ਹਣੇ ਦੇ ਆਂਡੇ ਤੋਂ ਬੋਟਾਂ ਦੀ ਵਾਰੀ-ਵਾਰੀ ਰਖਵਾਲੀ ਕਰਦੇ ਪੰਛੀ ਜੋੜੇ... ਬਸ ਰਤਾ ਕੁ ਉਡਾਰ ਹੋਏ ਬੱਚੇ... ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਖ਼ਤਮ ਆਪੋ-ਆਪਣੀ ਉਡਾਰੀ... ਆਪੋ-ਆਪਣੇ ਖੰਭ...

ਕਾਸ਼ ਅਸੀਂ ਵੀ ਸਿੱਖੀਏ ਕੁਦਰਤ ਦੇ ਇਸ ਵੱਡੇ ਸੰਗੀਤ ਤੋਂ... ਨਿਯਮਾਂਵਲੀ ਕੋਈ ਸਾਡੇ ਵੀ ਬਣੇ ਇਨ੍ਹਾਂ ਪੰਛੀਆਂ ਜੇਹੀ... ਜਿਸ ਤੋਂ ਕਿਤੇ ਤਾਂ ਤਾਲ-ਮੇਲ ਬਣੇ ਤੇ ਆਵਾਜ਼ਾ ਆਵੇ... 'ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼...।'
great !!  bohat vadiya  , ithe ve gurdware ch jado ardaas hunde ardaas ch ve jad 10 guru sehbaan na naa leya jaanda te naal ohna deya pic ve dekhonde ,10paatshaiya de jagdi jot sri guru garnth sahib ji da dhyaan dhar k bolna je wheguru ,jad ardaas ch aunda te garnth sahib ji dekhaye jaande  ,ithe de nave peehre nu ve pata chal janda pehle paatshai kehre duje kehre ,oda te ghar ch kehra inna sekhonda na kise da time hunda , ghato ghat sunday de sunday kuch na kuch te dekh k sikhde e aa ,rahe kharche de gal , wadu kharche hunde har passe  ahh te vadiya gal aa k kuch vadiya keta gurughar lae  dekhan nu jo sohna lagda oh alag , je gurughar ch banda sarfa karn lae sochan lag pave phir te rumale ve vaaro vaari dho k pae jaan garanthi  ,satikaar te pyaar aa guru ghar da jehre loke sochde nava kuch gurughar bare karn lae  :happy:

on: October 21, 2011, 07:43:45 PM 112 Fun Shun Junction / Shayari / ਗਾਇਕੀ

ਹੰਸ ਰੀਸ ਅੱਜ ਕਾਵਾਂ ਦੀ ਕਰਨ ਲੱਗੇ,

ਪੱਛਮੀ ਹੋ ਗਿਆ ਪੰਜਾਬੀ ਸੱਭਿਆਚਾਰ ਅੱਜਕਲ੍ਹ।

ਜ਼ਮੀਨਾਂ ਵੇਚ ਕੇ ਮਸ਼ੀਨਾਂ ਨਾਲ ਗਾਉਣ ਵਾਲੇ,

ਦਿਸਦੇ ਚੈਨਲਾਂ 'ਤੇ ਲੋਕੋ ਬੇਸ਼ੁਮਾਰ ਅੱਜਕਲ੍ਹ।

ਮਿਆਰੀ ਗੀਤਕਾਰੀ ਗਾਇਕੀ ਤੋਂ ਵਿਛੜੀ,

ਅਸਲੀ ਗਾਇਕ ਹੋਏ ਬੈਠੇ ਨੇ ਬੇਕਾਰ ਅੱਜਕਲ੍ਹ।

ਵੰਨਗੀ ਦਿਸੇ ਨਾ ਗੀਤਾਂ 'ਚ ਪੰਜਾਬੀਅਤ ਦੀ,

ਲੱਭਦਾ ਨੰਗਪੁਣਾ, ਖੂਨ, ਹਥਿਆਰ ਅੱਜਕਲ੍ਹ।

ਕੁਝ ਵੀ ਗਾਓ, ਦਿਖਾਓ ਅਜ਼ਾਦੀਆਂ ਨੇ,

ਸਿੱਖ ਗਈ ਚੁੱਪ ਰਹਿਣਾ ਸਾਡੀ ਸਰਕਾਰ ਅੱਜਕਲ੍ਹ॥

ਕੁਲਦੀਪ ਸਿੰਘ ਦੁੱਗਲ
umar naal banda kidda siyana ho sakda ...does age makes difference
ho jaanda ji siyaana , kuri ne jad viyah keta magni kete odo ohnu kehna chaheda se ,bf blah blah,  odo te ohne canada de laalach naal viyah karva leya ,te aapde nanaan nu keha k mae  sare parivaar nu dhokhe ch nai rakhna chonde ,jad ke dhokha te ohde dil ch india to e se jad de magni hoi se ,,apne walo te ohne chalaaki kete bahar aun lae ,but eh naadani hai ida deyaan waadh ch akhaan ch ghsun lee lee k rondiyan hundiyan ,mae te kehnde eh kuri nu bhejan india ,19 saal de umar chh e wadu akal aa jao , menu te munde de family te tars aa reha ohna te ke beete hau jehna ne sara kuch pata lagan to wadh ve `jinass` nu samjaun de inne try kete

on: October 18, 2011, 12:05:46 PM 114 Fun Shun Junction / Shayari / Re: Dilla chad de

Dilla chad de  tu v khyaal ohda,

tere nall te kitti uhne gall v

nahin.
Vaada kar k jehra nahi aaya,

aana jhaliya ohne kal v

nahin.
Uhna todd nibhani ki

yaari,jehre kol khalonde pal v nahin. :sad:
very nice

on: October 18, 2011, 09:06:25 AM 115 Fun Shun Junction / Shayari / ਪਲ ਪਲ

ਧਰਮ ਆਖਦੇ ਹੱਕ ਦੀ ਗੱਲ ਮੰਨੋ,

ਰਾਹ ਰੋਕਦਾ ਰਹੇ ਸ਼ੈਤਾਨ ਪਲ ਪਲ।

ਬਖ਼ਸ਼ਣਹਾਰ ਤਾਂ ਬਖ਼ਸ਼ਦਾ ਰਹੇ ਮੁੜ ਮੁੜ,

ਖਾਵੇ ਠੋਕਰਾਂ ਮੂੜ੍ਹ ਇਨਸਾਨ ਪਲ ਪਲ।

'ਏਸ ਦੇਹੀ ਨੂੰ ਦੇਵਤੇ ਤਰਸਦੇ ਨੇ',

ਇਹ ਜੋ ਬਣੇ ਉਜੱਡ ਹੈਵਾਨ ਪਲ ਪਲ।

ਸਾਨੂੰ ਪਰਖਦਾ, ਵਰਜਦਾ, ਟੋਕਦਾ ਰਹੇ,

ਪਰਮ ਆਤਮਾ ਰੂਪ ਭਗਵਾਨ ਪਲ ਪਲ।


ਨਵਰਾਹੀ
ਸੁਰਤ ਦਾ ਪ੍ਰਭੂ ਤੋਂ ਵਿਛੜ ਕੇ ਦੁਨੀਆ ਵਿਚ ਖਚਿਤ ਹੋ ਜਾਣਾ ਨਰਕ ਹੈ। ਸੁਰਤ ਦਾ ਪ੍ਰਭੂ ਵਿਚ ਲੀਨ ਹੋਣਾ ਹੀ ਸਵਰਗ ਹੈ। ਨਰਕ ਅਤੇ ਸਵਰਗ ਇਸ ਸੰਸਾਰ ਵਿਚ ਹੀ ਹੈ। ਇਕ ਬੱਚਾ ਫੁੱਟਪਾਥ ਉਤੇ ਜਨਮ ਲੈਂਦਾ ਹੈ, ਉਥੇ ਹੀ ਵੱਡਾ ਹੁੰਦਾ ਹੈ। ਕੁਝ ਸਮਾਂ ਪਾ ਕੇ ਉਸ ਨੂੰ ਕੋਈ ਦੁੱਖ ਆ ਜਾਂਦਾ ਹੈ ਜਾਂ ਮੌਤ ਹੋ ਜਾਂਦੀ ਹੈ। ਇਹ ਨਰਕ ਹੈ। ਕਈ ਲੋਕਾਂ ਨੂੰ ਪ੍ਰਮਾਤਮਾ ਨੇ ਏਨੇ ਸੁੱਖ ਦਿੱਤੇ ਹਨ ਪਰ ਉਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠਣਾ ਜਾਂ ਇੰਜ ਕਹਿ ਦਈਏ ਕਿ ਉਨ੍ਹਾਂ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਇਕ ਉਹ ਹਨ ਜਿਹੜੇ ਨਰਕ ਵਿਚ ਹਨ, ਫਿਰ ਵੀ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਨ, ਗੁਰਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ। ਉਹ ਨਰਕ ਵਿਚ ਰਹਿੰਦੇ ਹੋਏ ਵੀ ਸਵਰਗ ਨੂੰ ਮਾਣਦੇ ਹਨ। ਭਗਤ ਕਬੀਰ ਜੀ ਕਹਿੰਦੇ ਹਨ ਮੈਂ ਤੇਰੇ ਕੋਲੋਂ ਸੁਖ ਨਹੀਂ ਮੰਗਦਾ। ਜੇ ਸੁਖ ਮੰਗਦਾ ਹਾਂ ਤਾਂ ਦੁੱਖ ਵੀ ਮਿਲਣਗੇ, ਕਿਉਂਕਿ ਸਤਿਗੁਰੂ ਨੇ ਇਕ ਚੀਜ਼ ਨਹੀਂ ਬਣਾਈ, ਦੋ ਚੀਜ਼ਾਂ ਇਕੱਠੀਆਂ ਬਣਾਈਆਂ ਹਨ। ਜੇ ਸੁਖ ਦਿੱਤੇ ਹਨ ਤਾਂ ਨਾਲ ਦੁੱਖ ਵੀ ਦਿੱਤੇ ਹਨ। ਜੇ ਦਿਨ ਬਣਾਏ ਹਨ ਤਾਂ ਰਾਤ ਵੀ ਬਣਾਈ ਹੈ। ਜੇ ਖੁਸ਼ੀ ਦਿੱਤੀ ਹੈ ਤਾਂ ਨਾਲ ਗ਼ਮੀ ਵੀ ਦਿੱਤੀ ਹੈ। ਇਸੇ ਤਰ੍ਹਾਂ ਜੇ ਸਰਦੀ ਹੈ ਤਾਂ ਗਰਮੀ ਵੀ ਹੈ। ਜੇ ਹਾਸਾ ਹੈ ਤਾਂ ਨਾਲ ਰੋਣਾ ਵੀ ਹੈ। ਭਗਤ ਨਾਮਦੇਵ ਕਹਿੰਦੇ ਹਨ, ਜੇ ਤੂੰ ਮੈਨੂੰ ਰਾਜਾ ਬਣਾ ਦੇਵੇਂ ਤਾਂ ਵੀ ਮੈਂ ਖੁਸ਼ ਹਾਂ ਪਰ ਜੇ ਤੂੰ ਭਿਖਾਰੀ ਬਣਾ ਦੇਵੇਂ ਤਾਂ ਵੀ ਮਨਜ਼ੂਰ ਹੈ। ਭਗਤ ਜੀ ਨੂੰ ਦੋਵੇਂ ਚੀਜ਼ਾਂ ਪ੍ਰਵਾਨ ਹਨ।

ਸਤਿਗੁਰੂ ਜੀ ਕਿਰਪਾ ਕਰੇ, ਸਾਨੂੰ ਉਸ ਨਾਲ ਜੁੜਨ ਦੀ ਜਾਂਚ ਆ ਜਾਵੇ। ਜਿਹੜੇ ਇਨਸਾਨ ਉਸ ਦੇ ਹੁਕਮ ਨੂੰ ਮਾਣਦੇ ਹਨ, ਉਨ੍ਹਾਂ ਨੂੰ ਦੁੱਖ ਆ ਜਾਵੇ ਤਾਂ ਧਾਹਾਂ ਨਹੀਂ ਮਾਰਦੇ, ਉੱਚੀ-ਉੱਚੀ ਰੋਂਦੇ ਨਹੀਂ, ਕੁਰਲਾਉਂਦੇ ਨਹੀਂ, ਜੇ ਸੁਖ ਆ ਜਾਵੇ ਤਾਂ ਛਾਲਾਂ ਵੀ ਨਹੀਂ ਮਾਰਦੇ। ਜਦੋਂ ਗੁਰੂ ਤੇਗ ਬਹਾਦਰ ਜੀ ਆਏ ਤਾਂ ਪ੍ਰਿਥੀ ਚੰਦ ਨੇ ਕਿਵਾੜ ਬੰਦ ਕਰ ਦਿੱਤੇ ਤਾਂ ਸਤਿਗੁਰੂ ਹਰਿਮੰਦਰ ਸਾਹਿਬ ਦੇ ਥੜ੍ਹੇ 'ਤੇ ਬੈਠ ਕੇ ਬਾਣੀ ਪੜ੍ਹਦੇ ਰਹੇ। ਗੁਰੂ ਰਾਮਦਾਸ ਜੀ ਦੇ ਦਰ 'ਤੇ ਜਦ ਲੋਕ ਧੱਕੇ ਮਾਰਨ, ਅੰਦਰ ਨਾ ਜਾਣ ਦੇਣ, ਝਗੜਾ ਨਾ ਕਰੀਂ, ਉਸ ਸੱਚੇ ਪ੍ਰੀਤਮ ਨੂੰ ਨਾ ਭੁੱਲੀਂ। ਜਿਸ ਤਰ੍ਹਾਂ ਅੱਗ ਨੂੰ ਬੁਝਾਉਣ ਲਈ ਪਾਣੀ ਚਾਹੀਦਾ ਹੈ, ਬਾਹਰ ਦੀ ਅੱਗ ਤੋਂ ਬਚਣ ਲਈ ਨਦੀ ਦੇ ਕੋਲ ਜਾਂਦੇ ਹਾਂ। ਜੇ ਨਦੀ ਵਿਚ ਅੱਗ ਲੱਗ ਜਾਵੇ ਤਾਂ ਕਿਥੇ ਜਾਵੇਗਾ? ਘਰ ਵਿਚ ਪਤੀ-ਪਤਨੀ ਦੇ ਵਿਚਾਰ ਆਪਸ ਵਿਚ ਨਾ ਮਿਲਣ ਤਾਂ ਨਰਕ ਹੈ। ਘਰ ਵਿਚ ਕਲੇਸ਼ ਹੈ ਤਾਂ ਉਹ ਘਰ ਵੀ ਨਰਕ ਬਣ ਜਾਂਦਾ ਹੈ ਪਰ ਜਿਸ ਘਰ ਵਿਚ ਪਤੀ-ਪਤਨੀ ਵਿਚ ਪਿਆਰ ਹੈ, ਸਬਰ-ਸੰਤੋਖ ਹੈ, ਉਥੇ ਸਵਰਗ ਹੈ। ਘਰ ਵਿਚ ਕਲੇਸ਼ ਹੋਵੇ ਜਾਂ ਦੁੱਖ ਆ ਜਾਵੇ ਤਾਂ ਬਾਣੀ ਪੜ੍ਹ, ਕੀਰਤਨ ਸੁਣ, ਅੰਦਰ ਸੁਖ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਸਵਰਗ ਵਿਚ ਰਹਿ ਰਹੇ ਹਾਂ। ਅੰਦਰ ਖੇੜਾ ਬਣ ਜਾਂਦਾ ਹੈ।

ਪ੍ਰਭ ਕੀ ਆਗਿਆ ਆਤਮ ਹਿਤਾਵੈ।

ਜੀਵਨ ਮੁਕਤਿ ਸੋਊ ਕਹਾਵੈ॥ (ਅੰਗ 275)

ਜਿਸ ਦਾ ਦੇਹ ਅਭਿਮਾਨ (ਹਉਮੈ) ਮਰ ਗਿਆ ਅਤੇ ਪ੍ਰਭੂ ਵਿਚ ਲੀਨ ਹੋ ਗਿਆ, ਉਹ ਬਿਦੇਹ ਮੁਕਤ ਹੈ। ਇਸ ਨੂੰ ਜੀਵਨ-ਮੁਕਤ ਵੀ ਕਿਹਾ ਜਾਂਦਾ ਹੈ।

-ਰਾਜਬੀਰ ਕੌਰ,

on: October 10, 2011, 01:24:54 PM 119 Fun Shun Junction / Shayari / ਬੰਦੇ ਦਾ ਪੁੱਤ

ਫਲ ਬੇਰੁੱਤੀਂ ਪ੍ਰੋਟੀਨਾਂ ਤੋਂ ਹੋਏ ਸੱਖਣਾ,

ਮੇਵਾ ਖਾਣਾ ਚਾਹੀਦਾ ਸਦਾ ਹੀ ਰੁੱਤ ਵਾਲਾ।

ਬੁਆਏ ਕੱਟ ਨਾ ਕੁੜੀਆਂ ਸੋਂਹਦੀਆਂ ਨੇ

ਮੁੰਡਾ ਚੰਗਾ ਨੀ ਲੱਗਦਾ ਗੁੱਤ ਵਾਲਾ।

ਕੇਂਦਰ ਸੰਘਰਸ਼ਾਂ ਦਾ ਅਕਸਰ ਰਹੇ ਬਣਿਆ,

ਚੌਂਕ ਹੁੰਦਾ ਜੋ ਸ਼ਹਿਰ ਵਿਚ ਬੁੱਤ ਵਾਲਾ।

ਕਹਿਣਾ ਪ੍ਰੇਮਿਕਾ ਦੋਸਤ ਦੀ ਭੈਣ ਤਾਈਂ

'ਨਿੱਝਰ' ਕੰਮ ਨੀ ਬੰਦੇ ਦੇ ਪੁੱਤ ਵਾਲਾ।


 ਰਵਿੰਦਰ ਸਿੰਘ ਨਿੱਝਰ

on: October 06, 2011, 09:48:15 PM 120 Entertainment / Lyrics / Re: ਮੇਰੇ ਗੀਤ


ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
ਮੋਹ ਦੀਆ ਤੰਦਾ ਹੱਥੀ ਆਪੇ ਵੱਢ ਕੇ
ਚਾਂਦੀ ਦਿਆ ਛਿਲੜਾ ਨੇ ਕੈਸਾ ਭਰਮਾਇਆ
ਮਾਰ ਗਏ ਉਡਾਰੀ ਪਿਆਰ ਦਿਲੋ ਕੱਢ ਕੇ
ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

ਨੈਣਾ ਵਿਚ ਸੁਪਨੇ ਰੰਗੀਲੇ ਭਰ ਕੇ
ਸੱਚੀਆਂ ਮੁਹੱਬਤਾ ਨੂੰ ਪਾਸੇ ਕਰ ਕੇ
ਤੋੜ ਗਏ ਸੀ ਮੋਹ ਜੋ ਬੇਗਾਨਿਆ ਦੇ ਵਾਂਗ
ਮੰਗਦੇ ਦੁਆਵਾ ਹੱਥ ਅੱਡ ਅੱਡ ਕੇ
ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

ਰੁੱਸੇ ਚੂਰੀਆਂ ਦੇ ਛੰਨੇ ਸੁੰਨੇ ਪਏ ਖੇਤ ਬੰਨੇ
ਰੋਂਦੇ ਛੱਲੀਆਂ ਦੇ ਖੇਤ ਤੇ ਉਦਾਸੇ ਪਏ ਗੰਨੇ
ਪੱਲੇ ਬੰਨ ਮਾਂ ਦਾ ਪਿਆਰ ,ਕੁਝ ਰੱਖੜੀ ਦੇ ਵਾਅਦੇ
ਤੁਰ ਗਏ ਸੱਜੀ ਬਾਂਹ ਜਿਹੇ ਭਾਈ ਨੂੰ ਛੱਡ ਕੇ
ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

ਮਿੱਤਰਾਂ ਦੇ ਵਾਅਦੇ ਕੁਝ ਸੱਥ ਦੀਆਂ ਗੱਲਾਂ
ਯਾਦ ਕਰ ਕਰ ਚੇਤਿਆਂ ਚ ਉਠਦੀਆਂ ਛੱਲਾਂ
ਇਕ ਧੁੰਦਲਾ ਜਿਹਾ ਚਿਹਰਾ ਓਸ ਕੁੜੀ ਦਾ ਵੀ ਦਿਸੇ
ਜਿਹਤੋਂ ਮੰਗਿਆ ਸੀ ਛੱਲਾ ਕਦੇ ਹੱਥ ਅੱਡ ਕੇ 
ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

  very very nice  =D>
Pages: 1 2 3 4 5 [6] 7 8 9