November 23, 2024, 11:20:10 PM

Show Posts

This section allows you to view all posts made by this member. Note that you can only see posts made in areas you currently have access to.


Messages - deepsandhu28

Pages: [1]
1
Introductions / New Friends / ਬਚਪਨ
« on: February 04, 2016, 02:13:09 AM »
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂਕੱਠੇ ਲੁਕਨ-ਮਚਿਈ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
 
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
 
ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
 
ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ____

Pages: [1]