January 06, 2025, 06:50:55 PM

Show Posts

This section allows you to view all posts made by this member. Note that you can only see posts made in areas you currently have access to.


Messages - Manpreet-Grewal

Pages: [1] 2
1
Shayari / Re: ਮਾਡਲਾਂ ਬਣੀਆਂ
« on: May 27, 2012, 01:06:48 AM »
NIC Jogi 22 JI

2
Shayari / ਪੰਜਾਬ
« on: May 25, 2012, 05:07:52 AM »
ਗੱਲ ਸੱਚੀ ਮੈਂ ਸੁਣਾਵਾਂ

ਦੁੱਖ ਗੀਤਾਂ ਰਾਹੀਂ ਗਾਵਾਂ,

ਆ ਕੇ ਜਦ ਘੁੱਟ ਗਲਵੱਕੜੀ ਕੋਈ ਪਾਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ



ਗਿੱਝ ਗਏ ਹਾਂ ਖਾਣੇ ਡੋਸੇ, ਇਡਲੀਆਂ, ਪੂਰੀਆਂ,

ਆਉਂਦੀਆਂ ਨੇ ਚੇਤੇ ਦੇਸ਼ੀ ਘੀ ਦੀਆਂ ਚੂਰੀਆਂ,

ਕਦੇ ਕਿਤੇ ਜਿਕਰ ਜਦ ਸਾਗ ਦਾ ਆਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ..



ਮੋੜਾਂ ਉਤੇ ਨਿੱਤ ਸਾਡੀਆਂ ਜੁੜਦੀਆਂ ਤਾਣੀਆਂ

ਚੇਤੇ ਆਉਂਦੀ ਨੇ ਮੌਜਾਂ ਕਾਲਜ਼ਾਂ 'ਚ ਮਾਣੀਆਂ,

ਫੋਨ ਕਦੇ ਕਦੇ ਓਹ ਮਰਜਾਣੀ ਦਾ ਵੀ ਆਉਂਦਾ ਏ
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ



ਕਲ ਦੇ ਸੀ ਮੌਜੀ ਅੱਜ ਚੱਕਰਾਂ 'ਚ ਰੁੱਲ ਗਏ,

ਮਾਂ ਬੋਲੀ ਬੋਲਣੇ ਤੋਂ ਵੀ ਅਸੀਂ ਹੁਣ ਖੁੰਝ ਗਏ,

ਜਦ ਕੋਈ ਕਿਤੇ ਸਤਿ ਸੀ੍ ਆਕਾਲ ਬਲਾਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ



ਪੱਗ ਵਾਲਾ ਬੰਦਾ ਏਥੇ ਦਿਸੇ ਟਾਵਾਂ ਟਾਲਾ ਬਈ

ਲੱਖਾਂ ਵਿਚ ਵੀ ਦਿਸੇ ਸਰਦਾਰ ਖੜਾ ਇੱਕਲਾ ਬਈ,

"ਸਤੇ" ਨੂੰ ਜਦ ਕੋਈ ਸਰਦਾਰ ਜੀ ਕਹਿ ਬਲਾਉਂਦਾ ਏ
 ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ
[/b]

3
ਬੀਬੀ ਭਾਨੀ ਦਾ ਜਾਇਆ

ਰਾਮਦਾਸ ਦਾ ਲਾਲ ,
ਬੀਬੀ ਭਾਨੀਂ ਦਾ ਜਾਇਆ ।
ਤੱਤੀ ਤਵੀ ਉਤੇ ,
ਜਿਸ ਚੌਂਕੜਾ ਲਗਾਇਆ।

ਹੋਈ ਸੀ ਪਾਪਾਂ ਦੀ ਹੱਦ,
ਕਹਿੰਦੇ ਪਹਿਲਾਂ ਨਾਲੋਂ ਵੱਧ।
ਜ਼ਬਰ ਤੇ ਜ਼ੁਲਮ ਦਾ ਸੀ .
ਹੋਇਆ ਲੰਮਾ ਕੱਦ ।
ਰੱਬ ਦੇ ਉਪਾਸ਼ਕਾਂ ਤੇ ;
ਕਹਿਰ ਸੀ ਕਮਾਇਆ
ਤੱਤੀ ਤਵੀ ਉਤੇ,
ਵੇਖੋ ! ਚੌਂਕੜਾ ਲਗਾਇਆ ।

ਤਪਦੀ ਹੋਈ ਤਵੀ ਨੇ ਸੀ,
ਲੰਮਾ ਹੌਕਾ ਮਾਰਿਆ।
ਸੜਦੀ ਹੋਈ ਰੇਤ ਕੋਲੋਂ ,
ਗਿਆ ਨਾ ਸਹਾਰਿਆ ।
ਲਾਲ – ਸੂਹੀ ਅੱਗ ਨੇ ;
ਸੀ ਦੁੱਖੜਾ ਸੁਣਾਇਆ
ਤੱਤੀ ਤਵੀ ਉਤੇ ,
ਵੇਖੋ! ਚੌਂਕੜਾ ਲਗਾਇਆ ।

ਲਾਹੌਰ ਦੀਆਂ ਕੰਧਾਂ ਸੁਣ ,
ਥਰ - ਥਰ ਕੰਬੀਆਂ ।
ਚੰਦੂ ਦੀਆਂ ਚਾਲਾਂ ਫਿਰ,
ਹੋ ਗਈਆਂ ਨਿੱਕਮੀਆਂ ।
ਸ਼ਹਾਦਤਾਂ ਦਾ ਤਾਜ ਸੀ ;
ਅਨੋਖ਼ਾ ਗੁਰਾਂ ਪਾਇਆ
ਤੱਤੀ ਤਵੀ ਉਤੇ,
ਵੇਖੋ! ਚੌਂਕੜਾ ਲਗਾਇਆ।

ਅਸਾਂ ਭਾਣੇ ‘ਚ ਹੈ ਰਹਿਣਾ,
ਭਾਣੇ ਮੰਨੋਂ ਕਰਤਾਰ ਦੇ ।
ਤੇਰਾ ਭਾਣਾ ਮੀਠਾ ਲਾਗੇ ,
ਤੱਤੀ ਤਵੀ ਉਤੇ ,
ਵੇਖੋ! ਚੌਂਕੜਾ ਲਗਾਇਆ ।
ਰਾਮ ਦਾਸ ਦਾ ਲਾਲ,
ਬੀਬੀ ਭਾਨੀ ਦਾ ਜਾਇਆ।
[/b]

4
ਲੋਕ ਸੋਚਦੇ ਪਰਦੇਸੀ ਇਥੇ
ਬਾਹਲੇ ਸੌਖੇ ਨੇ ,
ਕਹਿਣਾ ਸੌਖਾ 1 ਤੋਂ 60
ਬਣਾਉਣੇ ਔਖੇ ਨੇ........

ਇਥੇ ਆ ਕੇ ਲੜਨਾ ਪੈਂਦਾ
ਨਾਲ ਮੁਕਦਰਾਂ ਦੇ,
ਹੰਝੂ ਡਿਗਦੇ ਕਤਲ ਹੁੰਦੀਆਂ
ਦੇਖ ਕੇ ਸਧਰਾਂ ਤੇ,
ਕੰਮ ਕਾਰ ਦੇ ਜਦ ਨਾ ਕਿਧਰੇ
ਮਿਲਦੇ ਮੌਕੇ ਨੇ,
ਕਹਿਣਾ ਸੌਖਾ 1 ਤੋਂ 60 .................

ਤੜਕੇ ਕੰਮ ਤੇ ਜਾਣਾ ਪੈਂਦਾ
ਪੀ ਕੇ ਘੁੱਟ ਕੁ ਪਾਣੀ,
ਨਾ ਚਾਹ ਬਣਾਉਦੀ ਨਜਰੀਂ ਆਵੇ
ਮਾਂ ਬਾਰੀਆਂ ਥਾਣੀ,
ਪਵੇ ਭੁਲੇਖਾ ਬੇਬੇ ਬਾਪੂ ਆਉਂਦੇ
ਮਝਾਂ ਚੋ ਕੇ ਨੇ,
ਕਹਿਣਾ ਸੌਖਾ 1 ਤੋਂ 60 ............

ਕੰਮ ਕਰਦਿਆਂ ਲੱਕ ਦੁਖਦੇ ਤੇ
ਕਹੀਏ ਕਿਸਮਤ ਖੋਟੀ,
ਅਗਲੇ ਦਿਨ ਜਦ ਖਾਣੀ ਪੈਂਦੀ
ਰਾਤ ਦੀ ਲਥੀ ਰੋਟੀ,
ਰਾਤੀਂ ਚੇਤੇ ਕਰਕੇ ਪਿੰਡ ਨੂੰ
ਸੌਂਦੇ ਰੋ ਕੇ ਨੇ,
ਕਹਿਣਾ ਸੌਖਾ 1 ਤੋਂ 60 .............

ਦੇਖੋ ਦੇਖੀ ਲੋਕਾਂ ਵਾਂਗੂ
"7nam" ਵੀ ਬਹਿ ਗਿਆ ਆ ਕੇ,
ਮਿਠੀ ਜੇਲ ਦਾ ਕੈਦੀ ਹੋ ਗਿਆ
ਆਪਣਾ ਪਿੰਡ ਗਵਾ ਕੇ,
ਰਖ ਹੋਂਸਲਾ ਕੱਟੀ ਜਾਂਦੇ
ਸਭ ਕੁਝ ਖੋਹ ਕੇ ਨੇ,
ਕਹਿਣਾ ਸੌਖਾ 1 ਤੋਂ 60
ਬਣਾਉਣੇ ਔਖੇ ਨੇ.............
[/b]

5
ji veer ji .......thnxxxxxxxx

6
ਅੱਗੇ-ਅੱਗੇ ਭੱਜ ਜਾਣਾ ਤੇ
ਛੇਤੀ ਹਥ ਨਾ ਆਉਣਾ,
ਕੰਘੀ ਨਾਲ ਜਦੋਂ ਖਿਚ ਜਿਹੀ ਪੈਣੀ
ਉਚੀ ਉਚੀ ਰੋਣਾ,
ਓ ਬਚਪਨ ਦੀਆਂ ਯਾਦਾਂ
... ਹੁਣ ਵੀ ਬਹੁਤ ਰਵਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ ..................

ਚਿੱਟੇ ਰੁਮਾਲ ਦਾ ਫੁੱਲ ਬਣਾ ਕੇ
ਜੂੜੇ ਉੱਤੇ ਪਾਉਣਾ,
ਅਖਾਂ ਦੇ ਵਿਚ ਸੂਰਮਾ ਪਾ ਕੇ
ਨਜ਼ਰਾਂ ਤੋਂ ਬਚਾਉਣਾ,
ਮੇਰਾ ਸੋਹਣਾ ਜਿਹਾ ਪੁੱਤ ਕਹਿ ਕੇ
ਜਦੋਂ ਵੀ ਗਲ ਨਾਲ ਲਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ....................

ਹੁਣ ਵੀ ਅੱਗੇ ਭੱਜਣਾ ਚਾਹਵਾਂ
ਨਾ ਕੋਈ ਅਵਾਜਾਂ ਮਾਰੇ,
ਹੁਣ ਨਾ ਕੋਈ ਕਹੇ "GREWAL" ਨੂੰ
ਦੇਖ ਕਿੱਦਾਂ ਵਾਲ ਖਿਲਾਰੇ ,
ਮਾਂ ਦੀਆਂ ਅਵਾਜਾਂ ਅੱਜ ਵੀ ਕੰਨੀਂ
ਸ਼ੋਰ ਮਚਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ......
[/b]

7
Fun Time / tere nal kinna pyar a sanu te kehna v nai aunda...
« on: May 15, 2012, 05:27:10 AM »
tere nal kinna pyar a
sanu te kehna v nai aunda........... :D: :D: :D: :D:

8
ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ, ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ, ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ, ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ ਐਂਵੇ ਲੋਕ ""ਗਾਂਧੀ"" ਨੂੰ ਬਾਪੂ ਬਣਾਈ ਫ਼ਿਰਦੇ ...
[/b]

9
Thank You

10
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ
ਅੱਗੇ ਪਿਆ ਕਚ ਲਗਦਾ,
ਕੰਡੇ ਆਪਣੇ ਵਿਛਾਉਂਦੇ ਰਾਹਾਂ ਵਿਚ ਨੇ
ਕਿਸੇ ਦਾ ਕਿਹਾ ਸਚ ਲਗਦਾ,
ਪੱਬ ਬੋਚ ਕੇ ਟਿਕਾਵੀ………..

ਜ਼ਿੰਦਗੀ ਦੇ ਰਾਹਾਂ ਉੱਤੇ
ਦੇਖ ਕੇ ਤੂੰ ਚੱਲ ਓਏ,
ਆਪਣੇ ਹੀ ਬੈਠੇ ਹੁੰਦੇ
ਰਾਹ ਸਾਰੇ ਮੱਲ ਓਏ,
ਸੱਟ ਦਿਲ ਉੱਤੇ ਲਾਉਂਦੇ ਬੜੀ ਗਹਿਰੀ
ਦੇਖ ਗਿਆ ਬਚ ਲਗਦਾ,
ਪੱਬ ਬੋਚ ਕੇ ਟਿਕਾਵੀ………..

ਸਾਹਵਾਂ ਉੱਤੇ ਜ਼ੋਰ ਭਾਵੇਂ
ਚਲਦਾ ਏ ਰੱਬ ਦਾ,
ਪਰ ਬੰਦਾ ਫਿਰੇ ਮਾਰਨ ਲਈ
ਬੰਦੇ ਨੂੰ ਹੀ ਲਭਦਾ,
ਜ਼ਰਦਾ ਨਾ ਕੋਈ ਦੇਖ ਕਿਸੇ ਨੂੰ
ਜ਼ਮਾਨਾ ਜਾਂਦਾ ਮਚ ਲਗਦਾ,
ਪੱਬ ਬੋਚ ਕੇ ਟਿਕਾਵੀ……..

ਕਿਸੇ ਉੱਤੇ “ਰਾਏ” ਬਹੁਤਾ
ਕਰ ਇਤਬਾਰ ਨਾ,
ਕਹਿੰਦੇ ਆਪਣੇ ਜੋ ਤੇਨੂੰ
ਓਹਨਾਂ ਪਿਠ ਛੁਰਾ ਮਾਰਨਾ,
ਲਹੂ ਹੁੰਦਾ ਸੀ ਜੋ ਕਦੇ ਲਾਲ ਗੂਹੜਾ
ਹੁਣ ਪਾਣੀ ਗਿਆ ਰਚ ਲਗਦਾ,
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ
ਅੱਗੇ ਪਿਆ ਕਚ ਲਗਦਾ …..

ਰਾਏ
[/b]

11
Lok Virsa Pehchaan / Re: ਸੁੱਖ ਨਹੀ
« on: December 18, 2011, 01:00:55 AM »
nice ji =D>

12
Shayari / ਸਿਰ ਤੇ ਪਰਨਾ ਬੰਨਦਾ ਹਾਂ ਮੈਂ
« on: December 16, 2011, 10:26:13 AM »
ਸਿਰ ਤੇ ਪਰਨਾ ਬੰਨਦਾ ਹਾਂ ਮੈਂ,
ਸਿੱਖ ਧਰਮ ਨੂੰ ਮੰਨਦਾਂ ਹਾਂ ਮੈਂ,
ਸਿੱਧੇ-ਸਾਧੇ ਜੱਟ ਨੂੰ ਕਰਦੇ ਟਿੱਚਰਾਂ ਤੂੰ,
ਲਿਆ ਤੇਰੀ ਅੰਗਰੇਜ਼ੀ ਦਾ ਸਿਰ ਪਾੜਾਂ ਨੀਂ,
ਪੁੱਛ ਇੰਗਲਿਸ਼ ਵਿੱਚ ਕੀ ਤੂੰ ਪੁੱਛਣਾ ਚਾਹੁਨੀ ਏ,
ਇਸ ਦੇਸੀ ਜੱਟ ਦੀਆਂ ਨਿਊ ਯੌਰਕ ਤੱਕ ਮਾਰਾਂ ਨੇ......  :won:!!!
[/b]

13
Shayari / ਦਿਲ ਤੇ ਅੱਖ
« on: November 19, 2011, 10:08:19 AM »
ਦਿਲ ਤੇ ਅੱਖ ਦੀ ਕਦੇ ਬਣੇ ਨਾ....ਦੋਵੇ ਕਰਦੇ ਕੰਮ ਖਰਾਬ ਆਏ ਨੇ
ਦਿਲ ਕਹੇ ਮੈਂ ਅਜੇ ਸੋਣਾ ਨੀ.......ਮੇਰੀ ਧੜਕਣ ਵਿਚ ਅੱਜ ਮੇਰੇ ਜਨਾਬ ਆਏ ਨੇ
ਅੱਖ ਕਹੇ ਅਜੇ ਮੇਨੂੰ ਵੀ ਲੱਗ ਜਾਣ ਦੇ.....ਓਹ ਨੀਂਦ ਵਿਚ ਬਣ ਕੇ ਖਵਾਬ ਏ ਨੇ

14
Shayari / ਬਚਪਨ
« on: November 16, 2011, 09:54:55 AM »
ਕਰਾਂ ਮੈਂ ਮਿਨਤਾਂ ਹਥ ਜੋੜ੍ਹ ਕੇ
ਦਿਲ ਨਾ ਤੋੜ੍ਹ ਦਿਓ,
ਸਬ ਕੁਝ ਲੈ ਲੋ ਮੇਰੇ ਕੋਲੋਂ
ਮੇਰਾ ਬਚਪਨ ਮੋਢ ਦਿਓ...

ਜਦੋਂ ਸੀ ਹੁੰਦਾ ਸ਼ੋਟਾ
ਬੜਾ ਬੇਪਰਵਾਹ ਹੁੰਦਾ ਸੀ,
ਸਾਰਾ ਦਿਨ ਬਸ ਇਕੋ
ਖੇਡਣ ਦਾ ਹੀ ਚਾ ਹੁੰਦਾ ਸੀ,
ਨਿੱਕੇ ਨਿੱਕੇ ਕਦਮੀਂ
ਉਂਗਲੀ ਫੜ੍ਹ ਤੋਰ ਦਿਓ,
ਸਬ ਕੁਝ ਲੈ ਲੋ ਮੇਰੇ ਕੋਲੋਂ
ਮੇਰਾ ਬਚਪਨ...........

ਪਿਥੁ-ਗਰਮ ਤੇ ਗੁੱਲੀ ਡੰਡਾ
ਕਦੇ ਬਾਂਟੇ ਖੇਡੀ ਜਾਣਾ,
ਊਈ ਊਈ ਕਰਕੇ ਇਕ ਦੂਜੇ ਨੂੰ
ਗਲੀ ਚ ਰੌਲਾ ਪਾਣਾ,
ਹੱਟੀ ਜਾ ਕੇ ਰੂੰਗਾ(ਝੂੰਗਾ)ਮੰਗਣਾ
ਕਹਣਾ ਹੋਰ ਦਿਓ,
ਸਬ ਕੁਝ ਲੈ ਜੋ ਮੇਰੇ ਕੋਲੋਂ
ਮੇਰਾ ਬਚਪਨ.......

ਅੱਡੀ-ਟੱਪਾ,ਸੂਹਣ-ਮੀਚੀ
ਕਦੇ ਲਭਣ ਲਈ ਲੁਕਣਾ,
ਸਾਡਾ ਕਾਕਾ ਕਿਹ ਕੇ ਮੇਨੂ
ਸਬ ਨੇ ਵਾਰੀ-ਵਾਰੀ ਚੁਕਣਾ,
ਢਹੇ ਗਿਆ ਮੇਰਾ ਘਰ ਰੇਤਾ ਦਾ
ਏਹਨੂ ਜੋੜ੍ਹ ਦਿਓ,
ਸਬ ਕੁਝ ਲੈ ਜੋ ਮੇਰੇ ਕੋਲੋਂ
ਮੇਰਾ ਬਚਪਨ ..........

ਨਈ ਚਾਹੀਦੀ ਮੇਨੂੰ ਇਹ ਜਵਾਨੀ
ਨਾ ਚੰਗਾ ਲੱਗੇ ਬੁਢਾਪਾ,
ਸੁਣ ਅਰਦਾਸ "ਗਰੇਵਾਲ" ਦੀ ਰੱਬਾ
ਬਣਾ ਦੇ ਫਿਰ ਮੇਨੂੰ ਕਾਕਾ,
ਸੁੱਤਾ ਰਹਾਂ ਮੈਂ ਮਾਂ ਦੀ ਗੋਦ੍ਹੀ
ਨਾ ਕੋਈ ਵਿਸ਼ੋੜ ਦਿਓ,
ਸਬ ਕੁਝ ਲੈ ਜੋ ਮੇਰੇ ਕੋਲੋਂ
ਮੇਰਾ ਬਚਪਨ ਮੋਢ ਦਿਓ......

15
ਟੁੱਟ ਪੇਣੇ ਨੇ ਜਲੇਬੀ ਮਾਰੀ
ਅਖ ਵਿਚ ਤੇਲ ਪੈ ਗਿਆ ....

ਕਿਸ ਕਿਸ ਨੂ ਪਸੰਦ ਨੇ ਗਰਮਾ ਗਰਮ ਜਲੇਬੀਆਂ.... :5:
[/b]

16
Shayari / ਲੱਕ ਲੱਕ ਹੋਇਆ ਬਾਜਰਾ
« on: November 11, 2011, 05:53:58 AM »
ਲੱਕ ਲੱਕ ਹੋਇਆ ਬਾਜਰਾ
ਉੱਤੇ ਬੇਠੀ ਤੋਤੇਆਂ ਦੀ ਡਾਰ,
ਗਭਰੂ ਨਸ਼ੇਆਂ ਵਿਚ ਰੁਲ ਗਏ
ਓਏ ਹੁਣ ਕੋਈ ਨਈ ਲੇਂਦਾ ਸਾਰ,

ਬਾਪੁ ਮੰਜੇ ਤੇ ਰੌਲਾ ਪਾ ਰਿਹਾ
ਪੁਤਰਾ ਖੇਤੀਂ ਝਾਤੀ ਮਾਰ,
ਜੇ ਨਾ ਬੇਠਾ ਰਾਖੀ ਤੂੰ Grewal,
ਕਰਜੇ ਵਿਚ ਡੁੱਬ ਜਾਵਾਂਗੇ ਯਾਰ,

ਕਦੇ ਡੋਬਾ ਸੋਕਾ ਮਾਰਦਾ
ਕਦੇ ਮਾਰ ਜਾਂਦੀ ਸਰਕਾਰ,
ਕੋਈ ਨਾ ਕਹਣਾ ਮਨਦਾ
ਬਾਪੁ ਕਹ ਕਹ ਗਿਆ ਹਾਰ,

ਓਏ ਲੱਕ ਲੱਕ ਹੋਇਆ ਬਾਜਰਾ
ਉੱਤੇ ਬੇਠੀ ਤੋਤੇਆਂ ਦੀ ਡਾਰ.......
[/b]

17
nice =D>

18
Shayari / Re: ਅਕਲ ਬਿਨਾਂ ਨਕਲ
« on: November 06, 2011, 08:53:44 PM »
NICE ਦਿਲਰਾਜ ਕੋਰ JI

19
Shayari / Re: ਯਾਦਾਂ ਨਨਕਾਣੇ ਦੀਆਂ
« on: November 06, 2011, 08:35:36 PM »
NICE JI  =D> =D>

Pages: [1] 2