May 08, 2024, 07:45:59 PM

Show Posts

This section allows you to view all posts made by this member. Note that you can only see posts made in areas you currently have access to.


Topics - Er. Sardar Singh

Pages: 1 2 3 4 [5] 6 7 8 9
81
**ਕਿੰਨੀ ਦੁਖਦਾਈ ਖਬਰ, ਪਤਾ ਨਹੀ ਕਦੋਂ ਸਾਡੇ ਲੋਕਾਂ ਨੂੰ ਅਕਲ ਆਊ ਤੇ ਓਹ ਵਹਿਮਾਂ-ਭਰਮਾਂ ਦੀ ਦਲ-ਦਲ ਵਿਚੋਂ ਬਾਹਰ ਨਿਕਲਣਗੇ.ਪਰਮਾਤਮਾ ਇਸ ਬੱਚੀ ਦੀ ਆਤਮਾਂ ਨੂੰ ਸ਼ਾਂਤੀ ਬਖਸੇ. ਸਾਡੇ ਲੋਕ ਵੀ ਬੱਸ ਤਮਾਸ਼ਬੀਨ ਬਣਦੇ ਜਾ ਰਹੇ ਨੇ.***
ਪਿੰਡ ਭਿੰਡਰ ਕਲਾਂ (ਮੋਗਾ) ਵਿਖੇ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦ 'ਭੂਤ' ਕੱਢਣ ਲਈ ਅੱਜ ਸ਼ਾਮੀ ਪਿੰਡ ਦੀ ਸਰਪੰਚ ਪਾਲ ਕੌਰ ਨੇ ਲਗਭਗ 10 ਸਾਲਾ ਬੱਚੀ ਨੂੰ ਗਰਮ ਚਿਮਟਿਆਂ ਨਾਲ ਕੁੱਟ-ਕੁੱਟ ਕੇ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਅੱਜ ਬਾਵਰੀਆ ਸਿੱਖਾਂ ਦੀ ਧਰਮਸ਼ਾਲਾ ਵਿਚ ਬਾਬਾ ਗੁੱਗਾ ਜ਼ਾਹਿਰ ਪੀਰ ਦਾ ਮੇਲਾ ਮਨਾਇਆ ਜਾ ਰਿਹਾ ਸੀ ਜਿਸ ਦੌਰਾਨ ਪਿੰਡ ਦੀ ਸਰਪੰਚ ਪਾਲ ਕੌਰ ਨੇ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ ਨੇ ਆਪਣੇ ਆਪ ਨੂੰ ਜੋਗੀ ਪੀਰ ਦੱਸਦੀ ਹੋਈ ਨੇ ਬੱਚੀ ਵੀਰਪਾਲ ਕੌਰ ਵਾਸੀ ਮਨਾਵਾਂ ਨੂੰ ਵਾਲਾਂ ਤੋ ਫੜ ਕੇ ਘਸੀਟਿਆ ਤੇ ਗਰਮ ਚਿਮਟਿਆਂ ਨਾਲ ਉਸ ਨੂੰ ਕੁੱਟਣਾ ਸ਼ੂਰੂ ਕਰ ਦਿੱਤਾ। ਇਹ ਬੱਚੀ ਪਿੰਡ ਭਿੰਡਰ ਕਲਾਂ ਵਿਖੇ ਮੇਲੇ 'ਤੇ ਆਈ ਹੋਈ ਸੀ। ਅੰਧ ਵਿਸ਼ਵਾਸ ਹੋਣ ਕਾਰਨ ਕੁਝ ਲੋਕ ਇਹ ਤਮਾਸ਼ਾ ਦੇਖਦੇ ਰਹੇ ਤੇ ਕਿਸੇ ਨੇ ਪਾਣੀ-ਪਾਣੀ ਕਰਦੀ ਬੱਚੀ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅਖੀਰ ਬੱਚੀ ਨੇ ਦਮ ਤੋੜ ਦਿੱਤਾ।

82
 ਸਾਰੇ ਹਿੰਦੂ ਦੋਸਤਾਂ ਨੂੰ ਅਜ਼ਾਦੀ ਦਿਨ ਮੁਬਾਰਕ ਹੋਵੇ । ਸਾਰੇ ਪੰਜਾਬੀ ਕਾਮਰੇਡ ਦੋਸਤਾਂ ਨੂੰ ਵੀ ਅਜਾਦੀ ਦਿਨ ਮੁਬਾਰਕ ਹੋਵੇ। ਸਾਰੇ ਬੇਗੈਰਤ ਤੇ ਬੇਜ਼ਮੀਰੇ ਸਿੱਖਾਂ ਨੂੰ ਵੀ ਅਜ਼ਾਦੀ ਦਿਨ ਮੁਬਾਰਕ ਹੋਵੇ। ਕਮਅਕਲ, ਘੱਟ ਵਿਕਸਤ ਬੁੱਧੀ ਵਾਲੇ ਸਿੱਖਾਂ ਨੂੰ ਵੀ ਅਜਾਦੀ ਦਿਨ ਮੁਬਾਰਕ ਹੋਵੇ। ਸਰਕਾਰੀ ਟਾਉਟ -ਟੱਪਿਆਂ ,ਚਮਚਿਆਂ, ਫ਼ੁਕਰਿਆਂ ਤੇ ਗਦਾਰਾਂ ਨੂੰ ਵੀ ਅਜ਼ਾਦੀ ਦਿਨ ਮੁਬਾਰਕ ਹੋਵੇ। ਜਿੰਨਾਂ (ਸਿੱਖਾਂ) ਨੂੰ ੧੯੮੪ ਵਿੱਚ ਦਿੱਲੀ ਕਾਨਪੁਰ ਬਕਾਰੋ ਆਦਿ ਵਿੱਚ ਆਪਣੀਆਂ ਧੀਆਂ ਭੈਣਾਂ ਦੀ ਸਰਕਾਰੀ ਸਾਏ ਹੇਠ ਲੁੱਟੀ ਗਈ ਪੱਤ ਅਜੇ ਤੱਕ ਯਾਦ ਹੈ ,ਉਹਨਾਂ ਨਾਲ ਬਹੁਤ ਬਹੁਤ ਅਫ਼ਸੋਸ । ਜਿੰਨਾਂ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਦਰਬਾਰ ਸਾਹਿਬ ਅਤੇ ੪੦ ਹੋਰ ਗੁਰਧਾਮਾਂ ‘ਤੇ ਹੋਏ ਹਮਲੇ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਅਜੇ ਤੱਕ ਨਹੀਂ ਭੁੱਲੀ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਜਿੰਨਾਂ ਮਾਪਿਆਂ ਦੇ ਪੁੱਤ ਲਾਵਾਰਸ ਲਾਸ਼ਾਂ ਕਹਿਕੇ ਸਾੜ ਦਿੱਤੇ ਗਏ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ । ਜਿੰਨਾਂ ਮਾਪਿਆਂ ਦੇ ਪੁੱਤ ਕਿਸੇ ਸੋਚੀ ਸਮਝੀ ਸਰਕਾਰੀ ਸਾਜ਼ਸ ਦੇ ਅਧੀਨ ਨ
ਸ਼ਿਆਂ ਦੀ ਭੇਟ ਚੜ੍ਹਾ ਦਿੱਤੇ ਗਏ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਪੰਜਾਬ ਦੇ ਪਾਣੀਆਂ,ਪੰਜਾਬ ਦੀ ਬੰਜਰ ਹੋਣ ਜਾ ਰਹੀ ਜ਼ਮੀਨ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਜੋ ਹਿੰਦੂਤਵ ਰੂਪੀ ਮਗਰਮੱਛ ਦੇ ਜਬਾੜੇ ਹੇਠ ਆਈ ਸਹਿਕ ਰਹੀ ਹੈ ਉਸ ਨਾਲ ਵੀ ਬਹੁਤ ਬਹੁਤ ਅਫ਼ਸੋਸ। ਜਿਹੜੇ ਗਰੀਬ ਇਸ ਦੇਸ ਵਿੱਚ ਰੋਟੀ ਜਾਂ ਇਲਾਜ ਖੁਣੋ ਮਰ ਗਏ ਉਹਨਾਂ ਦੇ ਪਰਿਵਾਰਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਬ੍ਰਾਹਮਣੀ ਨਿਜ਼ਾਮ ਅਧੀਨ ਜੋ ਵੀ ਲੁੱਟੇ ਪੁੱਟੇ ਗਏ ਸਭ ਨਾਲ ਬਹੁਤ ਬਹੁਤ ਅਫ਼ਸੋਸ। ਕਸ਼ਮੀਰੀਆਂ ,ਨਾਗਿਆਂ, ਅਸਾਮੀਆਂ,ਬੋਡੋਆਂ ਅਤੇ ਮਾਉਵਾਦੀਆਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਗੁਜਰਾਤ ਦੇ ਮੁਸਲਮਾਨਾਂ ਤੇ ਉੜੀਸਾ ਦੇ ਇਸਾਈਆਂ ਸਮੇਤ ਸਮੂਹ ਘੱਟ ਗਿਣਤੀਆਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਜਿੰਨ੍ਹਾਂ ਅੰਦਰ ਵੀ ਕੋਈ ਅਣਖ਼ ਦੀ ਕਣੀ ਬਚੀ ਹੈ ਭਾਈ ਸਭ ਨਾਲ ਬਹੁਤ ਬਹੁਤ ਅਫ਼ਸੋਸ ਬਾਕੀ ਸਭ ਨੂੰ ਅਜ਼ਾਦੀ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

83
ਜੇ ਭਰਦੇ ਰਹੇ ਹੁੰਗਾਰਾ ਮੈਂ ਵਚਨ ਦਿੰਨਾਂ
ਮੁੱਕਣ ਦਿਆਂਗੇ ਨਹੀਂ ਸੰਘਰਸ਼ ਦੀ ਬਾਤ ਯਾਰੋ
ਇਬਾਰਤ ਖੂਨਿ-ਸ਼ਹੀਦਾਂ ਨਾਲ ਲਿਖੀ ਜਾਣੀ
ਸ਼ਾਹਦੀ ਭਰੇਗੀ ਸਾਰੀ ਕਾਇਨਾਤ ਯਾਰੋ
ਯਾਦਾਂ ਯੋਧਿਆਂ ਦੀਆਂ ਦਿਲਾਂ 'ਚੋਂ ਮਿਟਾ ਸੱਕਣ


ਉਹਨਾਂ ਝੌਲੀ-ਚੁੱਕਾਂ ਦੀ ਕੀ ਔਕਾਤ ਯਾਰੋ
ਖੱੜਾਂਗੇ
ਜਦ ਤੱਕ ਸਿੱਖ-ਰਾਜ ਦਾ ਸੂਰਜ ਨਹੀਂ ਉਦੈ ਹੁੰਦਾ
ਜੱਦ ਤੱਕ ਮੁੱਕਦੀ ਨਹੀਂ ਗ਼ੁਲਾਮੀ ਦੀ ਰਾਤ ਯਾਰੋ !!!!!!!!!!!

84

ਲੰਘੇ ਐਤਵਾਰ ਅਮਰੀਕਾ ਅੰਦਰ ਮਿਲਵਾਕੀ (ਵਿਸਕੌਂਸਨ) ਦੇ ਕਰੀਕ-ਓਕ ਗੁਰਦਵਾਰਾ ਸਾਹਿਬ ਅੰਦਰ ਇਕ ਗੋਰੇ ਵਿਅਕਤੀ ਵਲੋਂ ਅੰਧਾਧੁੰਦ ਗੋਲੀਆਂ ਚਲਾ ਕੇ ਛੇ ਸਿੱਖ ਸ਼ਰਧਾਲੂਆਂ ਨੂੰ ਕਤਲ ਕਰ ਦੇਣ ਅਤੇ ਕੁੱਝ ਹੋਰਨਾਂ ਨੂੰ ਸਖ਼ਤ ਜ਼ਖ਼ਮੀ ਕਰ ਦੇਣ ਦੀ ਵਹਿਸ਼ੀਆਨਾ ਵਾਰਦਾਤ ਨੇ ਸੰਸਾਰ ਭਰ ਦੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿਤਾ ਹੈ। ਅਮਰੀਕਾ ਅੰਦਰ ਕਿਸੇ ਗੋਰੇ ਵਲੋਂ ਸਿੱਖਾਂ ਉਤੇ ਕਾਤਲਾਨਾ ਹਮਲਾ ਕਰ ਦੇਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਜੇਕਰ ਪਿਛਲੀ ਸਦੀ ਦੇ ਸ਼ੁਰੂ ਦੇ ਦਹਾਕਿਆਂ ਅੰਦਰ, ਜਦੋਂ ਸਿੱਖਾਂ ਨੇ ਅਮਰੀਕਾ ਅੰਦਰ ਪਹਿਲੀ ਵਾਰ ਪਰਵੇਸ਼ ਕੀਤਾ ਸੀ, ਸਿੱਖਾਂ ਨੂੰ ਗੋਰੇ ਨਸਲੀ ਗਰੋਹਾਂ ਹੱਥੋਂ ਝੱਲਣੇ ਪਏ ਘਿਨਾਉਣੇ ਕਸ਼ਟਾਂ ਨੂੰ ਲਾਂਭੇ ਛੱਡ ਦੇਈਏ, ਤਾਂ ਨੇੜੇ ਦੇ ਇਤਿਹਾਸ ਅੰਦਰ ਹੀ, 9/11 ਦੀ ਘਟਨਾ ਤੋਂ ਲੈ ਕੇ ਹੁਣ ਤਕ ਸਿੱਖਾਂ ਉਤੇ ਕਈ ਥਾਵਾਂ ‘ਤੇ ਨਸਲੀ ਹਮਲੇ ਹੋ ਚੁੱਕੇ ਹਨ ਜਿਨ੍ਹਾਂ ਵਿਚ ਕਿੰਨੇ ਸਾਰੇ ਸਿੱਖਾਂ ਦੀਆਂ ਜਾਨਾਂ ਅਜਾਈਂ ਚਲੀਆਂ ਗਈਆਂ। ਪਰ ਮੌਜੂਦਾ ਵਾਰਦਾਤ ਪਹਿਲੀਆਂ ਸਾਰੀਆਂ ਵਾਰਦਾਤਾਂ ਨਾਲੋਂ ਅਹਿਮ ਰੂਪ ਵਿਚ ਵੱਖਰੀ ਹੈ। ਇਸ ਤੋਂ ਪਹਿਲਾਂ ਸਿੱਖਾਂ ਉਤੇ ਜੋ ਵੀ ਕਾਤਲਾਨਾ ਵਾਰ ਹੋਏ, ਉਹ ਆਪਣੇ ਕੰਮ-ਕਾਰ ਕਰ ਰਹੇ ਜਾਂ ਰਾਹ-ਖੈੜੇ ਜਾਂਦੇ ‘ਕੱਲੇ ਕਹਿਰੇ ਸਿੱਖ ਉਤੇ ਹੀ ਹੁੰਦੇ ਰਹੇ ਹਨ। ਸਿੱਖਾਂ ਉਤੇ ਸਮੂਹਿਕ ਰੂਪ ਵਿਚ, ਤੇ ਉਹ ਵੀ ਗੁਰਦਵਾਰਾ ਸਾਹਿਬ ਦੇ ਅੰਦਰ ਘੁਸ ਕੇ, ਕਾਤਲਾਨਾ ਹਮਲਾ ਕਰਨ ਦੀ ਇਹ ਅਜੋਕੇ ਇਤਿਹਾਸ ਅੰਦਰ ਵਾਪਰੀ ਪਹਿਲੀ ਵਾਰਦਾਤ ਹੈ। ਦੂਜਾ, ਇਸ ਤੋਂ ਪਹਿਲਾਂ ਹੋਏ ਸਾਰੇ ਹਮਲਿਆਂ ਨੂੰ ‘ਹੇਟ ਕਰਾਈਮ’ ਦੀ ਆਮ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਭਾਵ ਇਹ ਕਿ ਇਹ ਹਮਲੇ ਕਿਸੇ ਡੂੰਘੀ ਸੋਚ-ਵਿਚਾਰ ਜਾਂ ਰਣਨੀਤੀ ਦਾ ਹਿੱਸਾ ਜਾਂ ਨਤੀਜਾ ਨਹੀਂ ਸਨ। ਇਹ 9/11 ਦੀ ਘਟਨਾ ਤੋਂ ਬਾਅਦ ਅਮਰੀਕੀ ਸਮਾਜ ਅੰਦਰ ਪੈਦਾ ਹੋਈ ਇਕ ਖਾਸ ਤਰ੍ਹਾਂ ਦੀ ਮਨੋ-ਸਥਿਤੀ ਦੀ ਉਪਜ ਮੰਨੇ ਜਾ ਸਕਦੇ ਹਨ। ਅਮਰੀਕੀ ਸਮਾਜ ਦੇ ਇਕ ਵਰਗ ਦੇ ਮਨਾਂ ਅੰਦਰ ਮੁਸਲਿਮ ਭਾਈਚਾਰੇ ਦੇ ਖਿਲਾਫ ਪੈਦਾ ਹੋਈ ਅੰਨ੍ਹੀ ਨਫਰਤ ਤੇ ਨਸਲੀ ਭਾਵਨਾ ਨੇ ਕੁੱਝ ਤੱਤਾਂ ਨੂੰ ਮਾਨਸਿਕ ਤੌਰ ‘ਤੇ ਇਸ ਕਦਰ ਅਸਥਿਰ ਕਰ ਦਿਤਾ ਹੈ ਕਿ ਉਨ੍ਹਾਂ ਅੰਦਰ ਕਿਸੇ ਵੇਲੇ ਵੀ ਨਸਲੀ ਝੱਲ ਉਠ ਸਕਦਾ ਹੈ ਅਤੇ ਉਹ ਮਨੋ-ਭਾਵਾਂ ਦੇ ਵਕਤੀ ਵੇਗ ਵਿਚ ਆ ਕੇ ਕੋਈ ਵੀ ਖ਼ੂਨੀ ਕਾਰਾ ਕਰ ਸਕਦੇ ਹਨ। ਸਿੱਖਾਂ ਦੀ ਪਛਾਣ ਮੁਸਲਮਾਨਾਂ ਨਾਲ ਮਿਲਦੀ-ਜੁਲਦੀ ਹੋਣ ਕਰਕੇ ਅਮਰੀਕਾ ਅੰਦਰ ਸਿੱਖ ਅਜਿਹੀ ਅੰਨ੍ਹੀ ਨਸਲੀ ਨਫਰਤ ਦਾ ਆਮ ਹੀ ਨਿਸ਼ਾਨਾ ਬਣ ਜਾਂਦੇ ਹਨ। ਇਹ ਸਮੱਸਿਆ ਸਿੱਖਾਂ ਨੂੰ ਅਮਰੀਕਾ ਅੰਦਰ ਆਮ ਹੀ ਆਉਂਦੀ ਰਹੀ, ਤੇ ਆ ਰਹੀ ਹੈ। ਪ੍ਰੰਤੂ ਮਿਲਵਾਕੀ ਵਿਖੇ ਵਾਪਰੀ ਖ਼ੂਨੀ ਵਾਰਦਾਤ ‘ਹੇਟ ਕਰਾਈਮ’ ਦੀ ਇਸ ਆਮ ਸ਼੍ਰੇਣੀ ਵਿਚ ਨਹੀਂ ਆਉਂਦੀ। ਸਭ ਨਾਲੋਂ ਪਹਿਲੀ ਗੱਲ ਤਾਂ ਇਹ, ਕਿ ਇਹ ਖ਼ੂਨੀ ਕਾਰਾ ਕਰਨ ਵਾਲਾ ਗੋਰਾ ਕੋਈ ਮੁੰਡਾ-ਖੁੰਡਾ ਨਹੀਂ ਸੀ। ਉਹ ਚਾਲੀ ਵਰ੍ਹਿਆਂ ਦਾ ਪੱਕੀ ਉਮਰ ਦਾ ਵਿਅਕਤੀ ਸੀ। ਦੂਜੀ ਗੱਲ, ਉਸ ਨੇ ਇਹ ਕਾਰਾ ਕਿਸੇ ਵਕਤੀ ਗੁੱਸੇ ਜਾਂ ਭੜਕਾਹਟ ਦੇ ਅਸਰ ਹੇਠਾਂ ਨਹੀਂ ਕੀਤਾ। ਉਸ ਨੇ ਜੋ ਕਰਤੂਤ ਕੀਤੀ ਹੈ, ਉਹ ਇਕ ਖਾਸ ਕਿਸਮ ਦੀ ਨਸਲੀ ਵਿਚਾਰਧਾਰਾ ਤੇ ਭਾਵਨਾ ਦੇ ਪ੍ਰਭਾਵ ਹੇਠ ਕੀਤੀ ਹੈ। ਅਮਰੀਕਾ ਦੇ ਗੋਰੇ ਭਾਈਚਾਰੇ ਅੰਦਰਲਾ ਇਕ ਵਰਗ, ਜੀਹਦੀ ਗਿਣਤੀ ਭਾਵੇਂ ਨਿਗੂਣੀ ਹੀ ਹੈ, ਨਸਲੀ-ਊਚ ਨੀਚਤਾ ਦੀ ਸੌੜੀ ਵਿਚਾਰਧਾਰਾ (ਸੁਪਰੲਮਅਚਸਿਮ) ਵਿਚ ਵਿਸ਼ਵਾਸ ਰਖਦਾ ਹੈ। ਇਹ ਵਰਗ ਗੋਰੀ ਨਸਲ ਨੂੰ ਦੁਨੀਆਂ ਦੀ ਸਭ ਨਾਲੋਂ ਅੱਵਲ ਅਥਵਾ ਉਤਮ ਨਸਲ ਮੰਨ ਕੇ ਚਲਦਾ ਹੈ ਅਤੇ ਇਸ ਦੀ ਸ਼ੁੱਧਤਾ ਤੇ ਪ੍ਰਧਾਨਤਾ ਕਾਇਮ ਰੱਖਣ ਦੇ ਵਿਚਾਰ ਦਾ ਜਨੂੰਨੀ ਪੈਰੋਕਾਰ ਹੈ। ਇਸ ਵਿਚੋਂ ਇਸ ਅੰਦਰ ਹੋਰਨਾਂ ਨਸਲੀ ਭਾਈਚਾਰਿਆਂ, ਜਿਵੇਂ ਕਿ ਕਾਲਿਆਂ, ਯਹੂਦੀਆਂ, ਅਰਬਾਂ ਤੇ ਏਸ਼ੀਆਈਆਂ ਪ੍ਰਤੀ ਤਿੱਖੀ ਨਸਲੀ ਨਫਰਤ ਤੇ ਅਸਹਿਣਸ਼ੀਲਤਾ ਦੀ ਭਾਵਨਾ ਜਨਮ ਲੈਂਦੀ ਹੈ। ਇਹ ਕੱਟੜ ਜਨੂੰਨੀ ਵਰਗ ਇਨ੍ਹਾਂ ‘ਗੈਰ’ ਭਾਈਚਾਰਿਆਂ ਨੂੰ ਅਮਰੀਕਾ ਦੀ ਧਰਤੀ ਉਤੇ ਵੇਖ ਨਹੀਂ ਸੁਖਾਉਂਦਾ। ਇਹ ਇਨ੍ਹਾਂ ਨੂੰ ‘ਦੁਸ਼ਮਣ’ ਗਰਦਾਨਕੇ ਇਥੋਂ ਦਰਬਦਰ ਕਰਨ ਦੀ ਸੋਚ ਤੇ ਭਾਵਨਾ ਰਖਦਾ ਹੈ। ਇਹ ਟੀਚਾ ਹਾਸਲ ਕਰਨ ਲਈ ਇਨ੍ਹਾਂ ਭਾਈਚਾਰਿਆਂ ਨੂੰ ਨਸਲੀ ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾਉਂਦਾ ਹੈ। ਮੰਤਵ ਇਨ੍ਹਾਂ ਭਾਈਚਾਰਿਆਂ ਦੇ ਮਨਾਂ ਅੰਦਰ ਖੌਫ ਪੈਦਾ ਕਰਨਾ ਹੈ। ਮਿਲਵਾਕੀ ਦੇ ਗੁਰਦਵਾਰਾ ਸਾਹਿਬ ਅੰਦਰ ਵਾਪਰੀ ਤਾਜ਼ਾ ਘਟਨਾ ਨੂੰ ਇਸ ਵਿਚਾਰਧਾਰਕ ਸੰਦਰਭ ਤੇ ਚੌਖਟੇ ਵਿਚ ਰੱਖ ਕੇ ਵੇਖਣ ਤੇ ਸਮਝਣ ਦੀ ਲੋੜ ਹੈ, ਅਤੇ ਇਸ ਪੈਦਾ ਹੋਈ ਸਥਿਤੀ ਦਾ ਟਾਕਰਾ ਕਰਨ ਲਈ ਢੁਕਵੀਂ ਤੇ ਸੁਘੜ ਰਣਨੀਤੀ ਤੇ ਯੋਜਨਾ ਅਪਣਾ ਕੇ ਚੱਲਣ ਦੀ ਜ਼ਰੂਰਤ ਹੈ। ਇਸ ਰੋਸ਼ਨੀ ਵਿਚ ਅਮਰੀਕਾ ਅੰਦਰਲੇ ਸਿੱਖ ਭਾਈਚਾਰੇ ਨੂੰ ਸਾਰੀ ਸਥਿਤੀ ਉਤੇ ਬਹੁਤ ਹੀ ਤਹੱਮਲ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਤਾਜ਼ਾ ਹਮਲੇ ਦੀ ਪਿਛਲੇ ਹਮਲਿਆਂ ਨਾਲੋਂ ਵਿਸ਼ੇਸ਼ਤਾ ਤੇ ਵਿਲੱਖਣਤਾ ਨੂੰ ਸਮਝਣ ਦਾ ਉਚੇਚਾ ਯਤਨ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਿੱਖਾਂ ਉਤੇ ਜੋ ਨਸਲੀ ਵਾਰ ਹੋਏ, ਉਹ ਸਿੱਖਾਂ ਨੂੰ ਗਲਤੀ ਨਾਲ ਮੁਸਲਮਾਨ ਸਮਝ ਲੈਣ ਦੇ ਭੁਲੇਖੇ ਵਿਚੋਂ ਹੋਏ ਮੰਨੇ ਜਾ ਸਕਦੇ ਹਨ। ਇਸ ਕਰਕੇ ਉਨ੍ਹਾਂ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਆਪਣੀ ਮੁਸਲਮਾਨਾਂ ਨਾਲੋਂ ਵੱਖਰੀ ਪਛਾਣ ਦਰਸਾਉਣੀ ਜ਼ਰੂਰੀ ਤੇ ਵਾਜਿਬ ਬਣਦੀ ਸੀ। ਪਰ ਮੌਜੂਦਾ ਹਮਲਾ ਕਿਸੇ ਪਛਾਣ ਦੇ ਭੁਲੇਖੇ ਵਿਚੋਂ ਨਹੀਂ ਹੋਇਆ। ਇਹ ਇਕ ਅੱਤ ਦਰਜੇ ਦੀ ਸੌੜੀ ਤੇ ਨਸਲੀ ਵਿਚਾਰਧਾਰਾ ਦੀ ਉਪਜ ਹੈ। ਇਸ ਕਰਕੇ ਹੁਣ ਸਿੱਖਾਂ ਸਾਹਮਣੇ ਆਪਣੀ ਮੁਸਲਮਾਨਾਂ ਨਾਲੋਂ ਅੱਡਰੀ ਪਛਾਣ ਦਰਸਾਉਣ ਦਾ ਕਾਰਜ ਪ੍ਰਮੁੱਖ ਨਹੀਂ ਰਿਹਾ। ਹੁਣ ਅਮਰੀਕਾ ਅੰਦਰ ਸਿੱਖ ਭਾਈਚਾਰੇ ਦੇ ਸਾਹਮਣੇ, ਉਭਰਵੇਂ ਰੂਪ ਵਿਚ ਪ੍ਰਗਟ ਹੋ ਚੁੱਕੀ ਨਸਲੀ ਵਿਚਾਰਧਾਰਾ ਦਾ ਵਿਚਾਰਧਾਰਕ ਤੇ ਅਮਲੀ ਪੱਧਰ ‘ਤੇ ਟਾਕਰਾ ਕਰਨ ਦਾ ਨਵਾਂ ਕਾਰਜ ਦਰਪੇਸ਼ ਹੋ ਗਿਆ ਹੈ। ਇਸ ਕਾਰਜ ਨੂੰ ਸਫਲਤਾ ਨਾਲ ਨਿਭਾਉਣ ਲਈ ਇਸ ਸੌੜੀ ਤੇ ਜਨੂੰਨੀ ਨਸਲੀ ਵਿਚਾਰਧਾਰਾ ਦੀਆਂ ਸਿਧਾਂਤਕ ਬੁਨਿਆਦਾਂ ਦੀ ਨਿਸ਼ਾਨਦੇਹੀ ਕਰਨ, ਤੇ ਨਾਲੋ-ਨਾਲ ਇਸ ਦੇ ਇਤਿਹਾਸਕ ਪਿਛੋਕੜ ਨੂੰ ਸਮਝਣ ਦੀ ਵੀ ਭਾਰੀ ਅਹਿਮੀਅਤ ਹੈ। ਇਸ ਵਿਚਾਰਧਾਰਾ ਦੀ ਜੜ੍ਹ ਨਸਲੀ ਊਚ-ਨੀਚ (ਭੋਿ-ਰਅਚਸਿਮ) ਦੇ ਸਿਧਾਤ ਵਿਚ ਲੱਗੀ ਹੋਈ ਹੈ। ਇਸ ਸਿਧਾਂਤ ਦਾ ਜਨਮ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੀ ਧਰਤੀ ਉਤੇ ਬ੍ਰਾਹਮਣਵਾਦੀ ਫਲਸਫੇ ਦੇ ਰੂਪ ਵਿਚ ਹੋਇਆ ਸੀ। ਨਸਲੀ ਊਚ-ਨੀਚ ਦੇ ਸਿਧਾਂਤ ਆਸਰੇ ਬ੍ਰਾਹਮਣ ਵਰਗ ਨੇ ਭਾਰਤ ਅੰਦਰ ਹਜ਼ਾਰਾਂ ਸਾਲਾਂ ਤਕ ਸਮਾਜ ਅੰਦਰ ਆਪਣਾ ਉਚੇਚਾ ਦਰਜਾ ਤੇ ਗਲਬਾ ਸਲਾਮਤ ਰੱਖਿਆ। ਸਤਾਰਵੀਂ ਸਦੀ ਅੰਦਰ ਜਦੋਂ ਯੂਰਪੀ ਕੌਮਾਂ ਭਾਰਤ ਅੰਦਰ ਦਾਖਲ ਹੋਈਆਂ ਤਾਂ ਇਨ੍ਹਾਂ ਕੌਮਾਂ ਦੇ ਦਾਨਸ਼ਵਰ ਬ੍ਰਾਹਮਣਵਾਦੀ ਫਲਸਫੇ ਤੇ ਇਸ ਅਧਾਰ ‘ਤੇ ਉਸਰੇ ਪੁਖਤਾ ਸਮਾਜੀ ਪ੍ਰਬੰਧ ਨੂੰ ਵੇਖ ਕੇ ਦੰਗ ਰਹਿ ਗਏ ਸਨ। ਦੂਸਰਿਆਂ ਨੂੰ ਆਪਣੀ ਅਧੀਨਗੀ ਹੇਠ ਰੱਖਣ ਲਈ, ਉਨ੍ਹਾਂ ਨੂੰ ਨਸਲੀ ਊਚ-ਨੀਚਤਾ ਦਾ ਫਲਸਫਾ ਬਹੁਤ ਹੀ ਉਪਯੋਗੀ ਜਾਪਿਆ। ਭਾਰਤ ਦੇ ਬ੍ਰਾਹਮਣ ਵਰਗ ਦੀ ਰੀਸ ਤੇ ਪ੍ਰੇਰਨਾ ਨਾਲ ਉਨ੍ਹਾਂ ਨੇ ਆਰੀਆ ਨਸਲ ਦੀ ਉਤਮਤਾ ਦੇ ਸਿਧਾਂਤ ਦੀ ਜੈ ਜੈ ਕਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਇਸ ਅਧਾਰ ‘ਤੇ ਦੁਨੀਆਂ ਭਰ ਅੰਦਰ ਆਪਣੀ ਪ੍ਰਮੁਖਤਾ ਸਥਾਪਤ ਕਰਨ ਦੀ ਦਲੀਲ ਪੇਸ਼ ਕੀਤੀ। ਇਹ ਸਿਧਾਂਤ ਜਰਮਨੀ ਅੰਦਰ ਖਾਸ ਤੌਰ ‘ਤੇ ਬੇਹੱਦ ਮਕਬੂਲ ਹੋਇਆ ਅਤੇ ਜਰਮਨੀ ਦੇ ਵਿਦਵਾਨਾਂ ਨੇ ਬ੍ਰਾਹਮਣ ਵਰਗ ਨੂੰ ‘ਆਪਣੇ ਚਿਰਾਂ ਤੋਂ ਵਿਛੜੇ ਚਚੇਰੇ’ ਭਰਾ ਕਹਿਕੇ ਗਲੇ ਲਗਾਇਆ। ਅਠਾਰਵੀਂ ਸਦੀ ਅੰਦਰ ਸਿਰਜੇ ਗਏ ਇਸ ਸਿਧਾਂਤ ਦੀ ਕੌੜੀ ਫਸਲ, ਵੀਹਵੀਂ ਸਦੀ ਦੇ ਤੀਜੇ ਦਹਾਕੇ ਅੰਦਰ ਨਾਜ਼ੀਵਾਦ ਦੇ ਰੂਪ ਵਿਚ ਪਰਗਟ ਹੋਈ। ਉਸ ਤੋਂ ਬਾਅਦ ਇਹ ਨਸਲੀ ਵਿਚਾਰਧਾਰਾ ਅਲੱਗ ਅਲੱਗ ਥਾਵਾਂ ‘ਤੇ ਅਲੱਗ ਅਲੱਗ ਰੂਪ ਵਿਚ ਪਰਗਟ ਹੁੰਦੀ ਰਹੀ ਤੇ ਹੋ ਰਹੀ ਹੈ। ਮਿਲਵਾਕੀ ਦੇ ਗੁਰਦਵਾਰਾ ਸਾਹਿਬ ਅੰਦਰ ਖੂਨੀ ਵਰਤਾਰਾ ਵਰਤਾਉਣ ਵਾਲਾ ਹਤਿਆਰਾ ਮਾਈਕਲ ਪੇਜ, ਅਮਰੀਕਾ ਅੰਦਰ ਜੜ੍ਹਾਂ ਫੜ ਰਹੀ ਇਸੇ ਨਵ-ਨਾਜ਼ੀਵਾਦੀ ਵਿਚਾਰਧਾਰਾ ਦਾ ਹੀ ਮੁਰੀਦ ਸੀ। ਭਾਰਤੀ ਸਮਾਜ ਦੀਆਂ ਆਪਣੀਆਂ ਕੁੱਝ ਵਿਸ਼ੇਸ਼ਤਾਈਆਂ ਤੇ ਮਜ਼ਬੂਰੀਆਂ ਕਰਕੇ, ਭਾਰਤ ਅੰਦਰ ਇਹ ਵਿਚਾਰਧਾਰਾ ਜਰਮਨੀ ਵਾਂਗੂੰ ਰੁੱਖੇ ਤੇ ਕੁੱਢਰ ਰੂਪ ਵਿਚ ਪਰਗਟ ਨਹੀਂ ਸੀ ਹੋ ਸਕਦੀ। ਉਥੇ ਇਸ ਵਿਚਾਰਧਾਰਾ ਨੇ ਥੋੜ੍ਹਾ ਨਰਮ ਤੇ ਲੁਕਵਾਂ ਅੰਦਾਜ਼ ਅਪਣਾਇਆ। ਇਸ ਨੇ ‘ਧਰਮ-ਨਿਰਲੇਪ ਰਾਸ਼ਟਰਵਾਦ’ ਦਾ ਭੁਲੇਖਾ-ਪਾਊ ਲਿਵਾਸ ਪਹਿਣ ਲਿਆ। ਸਿੱਖ ਇਸ ਰਾਸ਼ਟਰਵਾਦ ਦੇ ਹੱਥੋਂ ਸਭ ਨਾਲੋਂ ਵੱਧ ਪੀੜਤ ਹੋਏ। ਉਨ੍ਹਾਂ ਨੂੰ ਆਪਣੇ ਹੀ ਘਰ ਤੇ ਵਤਨ ਦੇ ਅੰਦਰ ਘਿਨਾਉਣੀ ਨਸਲਕੁਸ਼ੀ ਦਾ ਸ਼ਿਕਾਰ ਹੋਣਾ ਪਿਆ। ਅਮਰੀਕਾ ਵਿਚ ਵਸਿਆ ਸਿੱਖ ਭਾਈਚਾਰਾ ਇਸ ਪੱਖੋਂ ਆਪਣੇ ਆਪ ਨੂੰ ਸੁਰੱਖਿਅਤ ਤੇ ਖੁਸ਼ਕਿਸਮਤ ਸਮਝ ਰਿਹਾ ਸੀ। ਪਰ ਤਾਜ਼ਾ ਘਟਨਾ-ਕ੍ਰਮ ਨੇ ਇਹ ਦਰਸਾ ਦਿਤਾ ਹੈ ਕਿ ਬ੍ਰਾਹਮਣਵਾਦੀ ਫਲਸਫੇ ਦੀ ਮਾਰ ਬਹੁਤ ਦੂਰ ਫੈਲਵੀਂ ਹੈ। ਇਹ ਬਿਪਰ-ਸੰਸਕਾਰ ਦੇ ਗੋਰੇ ਰੂਪ ਵਿਚ ਸੱਤ ਸਮੁੰਦਰ ਪਾਰ ਜਾ ਕੇ ਵੀ ਸਿੱਖ ਕੌਮ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਖੜ੍ਹਾ ਕਰ ਸਕਦਾ ਹੈ। ਸਿੱਖ ਕੌਮ ਨੂੰ ਨਸਲੀ ਊਚ-ਨੀਚ ਦੇ ਇਸ ਫਲਸਫੇ ਦੇ ਹਰ ਰੂਪ ਤੇ ਹਰਬੇ ਦੀ ਪਛਾਣ ਕਰਨ ਦੀ ਲੋੜ ਹੈ, ਅਤੇ ਇਸ ਦਾ ਬਹੁਤ ਹੀ ਸੂਝ-ਸਿਆਣਪ ਤੇ ਦੀਦਾ-ਦਲੇਰੀ ਨਾਲ ਟਾਕਰਾ ਕਰਨ ਦੀ ਜ਼ਰੂਰਤ ਹੈ। ਇਸ ਮੰਤਵ ਲਈ ਅਮਰੀਕਾ ਅੰਦਰਲੇ ਸਿੱਖ ਭਾਈਚਾਰੇ ਦੀ ਸਭ ਨਾਲੋਂ ਪਹਿਲੀ ਲੋੜ ਆਪਣੀ ਅੰਦਰੂਨੀ ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ। ਇਸ ਸਾਹਮਣੇ ਆਈ ਨਵੀਂ ਬਲਾ ਦਾ ਮੁਕਾਬਲਾ ਕਰਨ ਲਈ ਆਪਸ ਵਿਚ ਬੇਲੋੜੇ ਵਿਵਾਦਾਂ ਵਿਚ ਉਲਝਣ ਤੋਂ ਪੂਰੀ ਸਾਵਧਾਨੀ ਨਾਲ ਗੁਰੇਜ਼ ਕਰਨਾ ਚਾਹੀਦਾ ਹੈ। ਖਾਸ ਕਰਕੇ ਗੁਰਦਵਾਰਿਆਂ ਦੀਆਂ ਚੋਣਾਂ ਦੌਰਾਨ ਪੈਦਾ ਹੋਣ ਵਾਲੀ ਧੜੇਬੰਦੀ ਤੇ ਬੇਇਤਫਾਕੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਸਲੀ ਊਚ-ਨੀਚ ਦੇ ਫਲਸਫੇ ਨੂੰ ਸਿਧਾਂਤਕ ਪੱਧਰ ‘ਤੇ ਭਾਂਜ ਦੇਣ ਲਈ ਗੁਰੂ ਸਾਹਿਬਾਨ ਦੇ ਮਨੁੱਖੀ ਬਰਾਬਰੀ ਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਜ਼ੋਰਦਾਰ ਰੂਪ ਵਿਚ ਉਭਾਰਨ ਤੇ ਪ੍ਰਚਾਰਨ ਦੇ ਕਾਰਜ ਨੂੰ ਵਿਸ਼ੇਸ਼ ਅਹਿਮੀਅਤ ਦੇਣੀ ਚਾਹੀਦੀ ਹੈ।

(ਸੰਪਾਦਕੀ ਅੰਮ੍ਰਿਤਸਰ ਟਾਈਮਜ਼)

85
ਪੰਜਾਬ ਦਾ ਮਹਾਨ ਸਿਖ ਯੋਧਾ ਸ਼ਹਿਦ ਊਧਮ ਸਿੰਘ ..ਜਦੋ ਸਨਾਮ ਵਿਚ 26/12/1899 ਪੈਦਾ ਹੋਇਆ|
ਉਦੋ ਕਿਸੇ ਨੂੰ ਕੀ ਪਤਾ ਸੀ ਕੇ ਇਕ ਦਿਨ ਏ ਬਾਲਕ ਮਹਾਨ ਗਦਰ ਇਨਕਲਾਬੀ ਸਾਬਤ ਹੋਵੇਗਾ |
ਊਧਮ ਸਿੰਘ ਦਾ ਬਚਪਨ ਦਾ ਨਾਮ ਸਰਦਾਰ ਸ਼ੇਰ ਸਿੰਘ ਸੀ |
ਸੁਨਾਮ ਤੋ ਜਾ ਕੇ ਗੁਰੂਆਂ- ਪੀਰਾ ਦੀ ਪਵਿੱਤਰ ਧਰਤੀ Amritsar ਵਿਚ ਜਵਾਨ ਹੋਇਆ |
13/04/1919 ਨੂੰ ਜੋ ਕਹਿਰ ਜਨਰਲ ਡਾਇਰ ਨੇ ਨਿੱਹਥੇ ਲੋਕਾ ਦੀ ਜਾਨ ਲੈ ਕੇ ਵਰਤਾਇਆ,ਓਹ ਸਰਦਾਰ ਊਧਮ ਸਿੰਘ ਤੋ ਸਹਾਰਿਆ ਨਾ ਗਿਆ |
... ਉਦੋ ਪੰਜਾਬ ਦਾ ਗਵਰਨਰ Michael O'Dwyer ਸੀ| ਊਧਮ ਸਿੰਘ ਨੇ ਕਸਮ ਖਾਂਦੀ ਕੇ ਮੈ ਇਕ ਦਿਨ ਇਨਾ Papi ਗੋਰਿਆ ਤੋ ਬਦਲਾ ਜਰੂਰ ਲਵਾਗਾਂ |
ਊਧਮ ਸਿੰਘ ਨੇ ਲਾਹੋਰ ਜਾ ਕੇ ਪਾਸਪੋਰਟ ਬਣਾ ਕੇ ਲੰਡਨ ਚਲਾ ਗਿਆ |
13/03/1940 ਨੂੰ Caxton Hall, ਵਿਚ Michael O'Dwyer ਦੇ ਹਿੱਕ ਵਿਚ ਗੋਲੀਆਂ ਮਾਰ ਕੇ ਊਧਮ ਸਿੰਘ ਨੇ ਜਲਿਆ ਵਾਲੇ ਬਾਗ ਦਾ ਬਦਲਾ ਲਿਆ ਸੀ ..
31/07/1940 ਨੂੰ Michael O'Dwyer, ਦੇ ਕਤਲ ਤੇਸ ਵਿਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ |

86
    ਕਰਮਜੀਤ ਸਿੰਘ
    ਮੋਬਾਇਲ ਨੰ: 09915091063

ਸਿੱਖਾਂ ਪ੍ਰਤੀ ਕੁਲਦੀਪ ਨਈਅਰ ਦੇ ਢਿੱਡ ਅੰਦਰ ਲੁਕੇ ਵੈਰ ਦਾ ਪਤਾ ਲਾਉਣ ਲਈ ਸਾਨੂੰ ਰੋਮ ਦੇ ਇਤਿਹਾਸ ਦਾ ਇੱਕ ਦਿਲਚਸਪ ਪੰਨਾ ਯਾਦ ਆ ਗਿਆ ਹੈ। ਈਸਾ ਮਸੀਹ ਤੋਂ 100 ਸਾਲ ਪਹਿਲਾਂ ਦੀ ਗੱਲ ਹੈ-ਯਾਨੀ ਅੱਜ ਤੋਂ 2100 ਸਾਲ ਪਹਿਲਾਂ। ਰੋਮ ਦਾ ਮਹਾਨ ਜਰਨੈਲ ਅਤੇ ਨੀਤੀਵਾਨ ਬਾਦਸ਼ਾਹ ਜੂਲੀਅਸ ਸੀਜ਼ਰ ਪਾਰਲੀਮੈਂਟ ਵੱਲ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਬਾਹਰ ਉਸ ਉਤੇ ਅਚਾਨਕ ਇਕ ਯੋਜਨਾਬੱਧ ਹਮਲਾ ਹੋਇਆ। ਬੁਰੀ ਤਰ੍ਹਾਂ ਜ਼ਖਮੀ ਹੋਇਆ ਸ਼ੀਜਰ ਜਦੋਂ ਧਰਤੀ ਉਤੇ ਡਿੱਗਣ ਲੱਗਾ ਤਾਂ ਉਨ੍ਹਾਂ ਉਦਾਸ ਪਲਾਂ ਵਿੱਚ ਉਸ ਦੀਆਂ ਬੇਵੱਸ ਅੱਖਾਂ ਨੇ ਹੈਰਾਨੀ ਵਿੱਚ ਵੇਖਿਆ ਕਿ ਹਮਲਵਾਰਾਂ ਵਿਚੋਂ ਤਾਂ ਉਸ ਦਾ ਇੱਕ ਦੋਸਤ ਬਰੂਟਸ ਵੀ ਸ਼ਾਮਿਲ ਹੈ। ਬੱਸ, ਓੜਕਾਂ ਦੀ ਦਰਦ ਭਿੱਜੀ ਅਵਾਜ਼ ਵਿੱਚ ਮੌਤ ਦੀਆਂ ਬਾਹਾਂ ਵਿੱਚ ਜਾਣ ਤੋਂ ਪਹਿਲਾਂ ਉਹ ਸਿਰਫ਼ ਏਨਾ ਹੀ ਕਹਿ ਸਕਿਆ: ‘ਓ ਬਰੂਟਸ ਤੂੰ ਵੀ…….?’ ਇਨ੍ਹਾਂ ਸ਼ਬਦਾਂ ਵਿੱਚ ਬੇਵਫਾਈ ਤੇ ਵਿਸ਼ਵਾਸ਼ਘਾਤ ਦੀ ਝੱਲਕ ਸਪੱਸ਼ਟ ਨਜ਼ਰ ਆਉਂਦੀ ਹੈ।

ਓਪਰੋਕਤ ਸ਼ਬਦ ਅੱਜਕੱਲ੍ਹ ਉਨ੍ਹਾਂ ਲੋਕਾਂ ਲਈ ਮੁਹਾਵਰੇ ਵਜੋਂ ਇਸਤੇਮਾਲ ਕੀਤੇ ਜਾਂਦੇ ਹਨ ਜੋ ਦੋਸਤੀ ਦੇ ਭੇਸ ਵਿੱਚ ਲੁਕੇ ਦੁਸ਼ਮਣ ਹੁੰਦੇ ਹਨ। ਅੱਜ ਅਸੀਂ ਬੜੀ ਜ਼ਿੰਮੇਵਾਰੀ ਨਾਲ ਕੁਲਦੀਪ ਨਈਅਰ ਵੱਲੋਂ ਖਾਲਸਾ ਪੰਥ ਨਾਲ ਕੀਤੇ ਵਿਸ਼ਵਾਸ਼ਘਾਤ ਲਈ ਇੰਨਾਂ ਸ਼ਬਦਾਂ ਦੀ ਵਰਤੋਂ ਕਰਕੇ ਸਿੱਖਾਂ ਦੇ ਦੋਸਤ ਅਖਵਾਉਂਦੇ ਇਸ ਉਘੇ ਪੱਤਰਕਾਰ ਤੇ ਲੇਖਕ ਨਾਲ ਇਨਸਾਫ ਕਰ ਰਹੇ ਹਾਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਚੋਟੀ ਦੇ ਆਗੂ ਦੇ ਇਸ ਕਥਨ ਵਿੱਚ ਸਚਾਈ ਹੈ ਕਿ ਉਹ ਬੁੱਕਲ ਦਾ ਸੱਪ ਬਣ ਕੇ ਪੇਸ਼ ਹੋਇਆ ਹੈ।

ਕੀ ਕੁਲਦੀਪ ਨਈਅਰ ਨੇ ਸੱਚੀਮੁੱਚੀ ਮੁਆਫ਼ੀ ਮੰਗ ਲਈ ਹੈ ਜਿਵੇਂ ਕਿ ਅਸੀਂ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ। ਉਸ ਦੇ ਇਸ ਮੁਆਫ਼ੀਨਾਮੇ ਵਿੱਚ ਕਿੰਨੀ ਕੁ ਸੰਜੀਦਗੀ ਹੈ? ਕਿੰਨੀ ਕੁ ਇਮਾਨਦਾਰੀ ਹੈ? ਸਿੱਖਾਂ ਨਾਲ ਆਪਣੀ ਪੁਰਾਣੀ ਦੋਸਤੀ ਦੇ ਜੋ ਦਾਅਵੇ ਉਸ ਨੇ ਮੁਆਫ਼ੀਨਾਮੇ ਵਿੱਚ ਕੀਤੇ ਹਨ, ਉਨ੍ਹਾਂ ਦਾਅਵਿਆਂ ਪਿਛੇ ਅਸਲ ਤੱਥ ਤੇ ਹਕੀਕਤਾਂ ਸਾਨੂੰ ਕੀ ਸੁਨੇਹਾ ਦਿੰਦੀਆਂ ਹਨ? ਇਹ ਲੇਖ ਕੁਲਦੀਪ ਨਈਅਰ ਦੇ ਲੁਕੇ ਕਿਰਦਾਰ ਨੂੰ ਹੀ ਪ੍ਰਗਟ ਕਰਨ ਲਈ ਲਿਖਿਆ ਗਿਆ ਹੇੈ ਤਾਂ ਜੋ ਝੱਟਪੱਟ ਮੁਆਫ਼ੀ ਦੇਣ ਵਾਲੇ ਖਾਲਸਾ ਪੰਥ ਨੂੰ ਇਹ ਅਹਿਸਾਸ ਕਰਾਇਆ ਜਾ ਸਕੇ ਕਿ ਕਾਲੇ ਦਿਲਾਂ ਵਾਲਿਆਂ ਨੇ ਅੱਜਕੱਲ੍ਹ ਚਿੱਟੀਆਂ ਕਮੀਜ਼ਾਂ ਪਹਿਨ ਰੱਖੀਆਂ ਹਨ। ਕੁਲਦੀਪ ਨਈਅਰ ਨੇ ਇਸ ਭੁਲੇਖੇ ਨੂੰ ਆਪਣਾ ਹਮਸਫ਼ਰ ਬਣਾ ਲਿਆ ਹੈ ਕਿ ਸੁੱਤੇ ਪਏ ਖਾਲਸਾ ਪੰਥ ਨੂੰ ਅੱਜਕੱਲ੍ਹ ਕੁਝ ਵੀ ਕਿਹਾ ਜਾ ਸਕਦਾ ਹੈ। ਪਰ ਇਸ ਪੱਤਰਕਾਰ ਲੇਖਕ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬੰਦ ਅੱਖਾਂ ਵਾਲੇ ਸੁੱਤੇ ਪਏ ਹੀ ਹੁੰਦੇ ਹਨ। ਜੇ ਉਹ ਇਹ ਸਮਝਦਾ ਹੈ ਕਿ ਉਹ ਰੇਤ ਉਤੇ ਪੱਕੇ ਘਰ ਬਣਾ ਲਵੇਗਾ ਤਾਂ ਇਹ ਉਸ ਦੀ ਖੁਸ਼ਫਹਿਮੀ ਹੀ ਹੋਵੇਗੀ। ਕੁਲਦੀਪ ਨਈਅਰ ਨੂੰ ਜਾਪਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਟੁੱਟੇ ਖਾਲਸਾ ਪੰਥ ਨੇ ਅੱਜ ਕੱਲ੍ਹ ‘ਸ਼ਾਂਤ ਪਾਣੀਆਂ’ ਵਿੱਚ ਆਪਣਾ ਘਰ ਬਣਾ ਲਿਆ ਹੈ ਅਤੇ ਇਸ ਵਿੱਚ ਕਿਸੇ ਵੀ ਸਮੇਂ ਇੱਟੇ-ਵੱਟੇ ਸੁੱਟੇ ਜਾ ਸਕਦੇ ਹਨ। ਪਰ ਜੇ ਪਾਣੀਆਂ ਵਿੱਚ ਹਿੱਲਜੁੱਲ ਨਾ ਵੀ ਹੁੰਦੀ ਹੋਵੇ ਤਾਂ ਮਲੇਸ਼ੀਆ ਦੇ ਸਿਆਣਿਆਂ ਦੀ ਚਿਤਾਵਨੀ ਹੈ ਕਿ ਜੇ ਪਾਣੀ ਸ਼ਾਂਤ ਹੈ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਦਰਿਆ ਵਿੱਚ ਮਗਰਮੱਛ ਨਹੀਂ ਹਨ। ਖਾਲਸਾ ਪੰਥ ਦੇ ਦਰਿਆ ਵਿੱਚ ‘ਸਿਧਾਤਿਕ ਮੱਗਰਮੱਛ’ ਅਜੇ ਵੀ ਮੌਜੂਦ ਹਨ ਜੋ ਕੁਲਦੀਪ ਨਈਅਰ ਨੂੰ ਜਵਾਬ ਦੇਣ ਦੇ ਸਮਰੱਥ ਹਨ। ਅਸੀਂ ਇਸ ਸਿਚਾਈ ਤੋਂ ਵੀ ਜਾਣੂ ਹਾਂ ਕਿ ਅਨੇਕ ਧੜ੍ਹਿਆਂ ਵਿੱਚ ਵੰਡੀ ਹੀਰਿਆਂ ਵਾਲੀ ਕੌਮ ਦਾ ਵੱਡਾ ਹਿੱਸਾ ਅੱਜ ਕੱਲ੍ਹ ਘੋਗਿਆਂ ਨਾਲ ਦਿਲ ਪ੍ਰਚਾ ਰਿਹਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕੂੁਲਦੀਪ ਨਈਅਰ ਨੂੰ ਉਨ੍ਹਾਂ ਲੋਕਾਂ ਦਾ ਸਰਗਮਰ ਸਾਥ ਹਾਸਲ ਹੈ। ਇਸ ਲਈ ਉਹ ਸਮਝਦੇ ਹਨ ਕਿ ਹਨੇਰਿਆਂ ਵਿੱਚ ਦਿਨ ਕੱਟੀ ਕਰ ਰਹੀ ਭੋਲੀ ਭਾਲੀ ਕੌਮ ਨੂੰ ਸਿੱਧੜ ਜਿਹੀ ਮੁਆਫ਼ੀ ਨਾਲ ਚੁੱਪ ਕਰਾਇਆ ਜਾ ਸਕਦਾ ਹੈ। ਪਰ ਚੋਰ ਤੇ ਹਨੇਰੇ ਦੀ ਦੋਸਤੀ ਦੀ ਉਮਰ ਬਹੁਤੀ ਲੰਮੀ ਨਹੀਂ ਹੋਇਆ ਕਰਦੀ ਕਿਉਂਕਿ ਗੁਰ-ਸ਼ਬਦ ਦੇ ਰੂਹਾਨੀ ਚਾਨਣ ਨੇ ਇਹ ਭੇਤ ਖੋਲ੍ਹਿਆ ਹੈ ਕਿ ਕੁਲਦੀਪ ਨਈਅਰ ਇੱਕ ਲੰਮੇ ਅਰਸੇ ਤੋਂ ਸਿੱਖਾਂ ਪ੍ਰਤੀ ਹਮਦਰਦੀ ਦੇ ਭੇਸ ਵਿੱਚ ਅਸਲ ਵਿੱਚ ਸਿੱਖਾਂ ਦੀਆਂ ਜੜ੍ਹਾਂ ਕੱਟਣ ਲੱਗਾ ਹੋਇਆ ਸੀ।

ਅਸੀਂ ਖੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ ਵੱਲੋਂ ਸਾਂਝੇ ਤੌਰ ਤੇ ਲਿਖੀ ਕਿਤਾਬ ‘ਟਰੈਜਡੀ ਆਫ਼ ਪੰਜਾਬ’ ਵਿੱਚ ਨਈਅਰ ਦੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਕਰਕੇ ਦੱਸਾਂਗੇ ਕਿ ਇਸ ਦੀਆਂ ਬਰੀਕ ਪਰਤਾਂ ਵਿੱਚ ਕਿਵੇਂ ਇੱਕ ਵਿਅਕਤੀ ਦੀ ਸਿੱਖੀ ਪ੍ਰਤੀ ਦੁਸ਼ਮਣੀ ਲੁਕੀ ਪਈ ਹੈ। ਦਿਲਚਸਪ ਗੱਲ ਇਹ ਹੈ ਕਿ ਖੁਸ਼ਵੰਤ ਸਿੰਘ ਸਰਕਾਰ ਦੀ ਨੁਕਤਾਚੀਨੀ ਕਰਦਾ ਹੈ ਪਰ ਸਿੱਖਾਂ ਦਾ ਇਹ ‘ਹਮਦਰਦ’ ਕਿਵੇਂ ਬੌਧਿਕ ਸ਼ਬਦਾਵਲੀ ਰਾਹੀਂ ਆਪਣੇ ਹੀ ਅੰਦਾਜ਼ ਵਿੱਚ ਸਿੱਖਾਂ ਦਾ ਵਿਰੋਧ ਕਰਦਾ ਹੈ। ਉਸ ਦਾ ਮੁਆਫ਼ੀਨਾਮਾ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੀ ਨਿੰਦਾ ਕੀਤੀ ਅਤੇ ਦਿੱਲੀ ਤੇ ਹੋਰਨਾਂ ਥਾਂਵਾਂ ਤੇ ਸਿੱਖਾਂ ਦੇ ਕਤਲੇਆਮ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ। ਪਰ ਜਿਉਂਦੀ ਜਾਗਦੀ ਸਚਾਈ ਇਹ ਹੈ ਕਿ ਉਸ ਦੀ ‘ਗੋਲਮੋਲ ਨਿੰਦਾ’ ਵਾਲੇ ਸ਼ਬਦਾਂ ਦੀ ਹੇਠਲੀ ਪਰਤ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਦੀ ਹੈ। ਇਸ ਹੈਰਾਨਕੁੰਨ ਸਚਾਈ ਤੋਂ ਵੀ ਅਸੀਂ ਪਰਦਾ ਚੁੱਕਣਾ ਚਾਹੁੰਦੇ ਹਾਂ ਕਿ ਨਈਅਰ ਨੇ ‘ਅਪ੍ਰੇਸ਼ਨ ਵੁੱਡਰੋਜ਼’ ਦੀ ਵੀ ਹਮਾਇਤ ਕੀਤੀ ਸੀ ਜਿਸ ਵਿੱਚ ਦਰਬਾਰ ਸਾਹਿਬ ਦੇ ਘੱਲੂਘਾਰੇ ਪਿਛੋਂ ਸਿੱਖਾਂ ਦੀ ਜਵਾਨੀ ਨੂੰ ਖਤਮ ਕਰਨ ਦੀ ਫੌਜੀ ਮੁਹਿੰਮ ਚਲਾਈ ਗਈ ਸੀ।

ਸੁਣੀਆਂ ਸੁਣਾਈਆਂ ਗੱਲਾਂ ਉਤੇ ਝੱਟਪੱਟ ਯਕੀਨ ਕਰਨਾ ਅਤੇ ਉਨ੍ਹਾਂ ਨੂੰ ਤੱਥਾਂ ਦੇ ਰੂਪ ਵਿੱਚ ਪੇਸ਼ ਕਰਨਾ ਪੱਤਰਕਾਰੀ ਦੀ ਸਦਾਚਾਰਕ ਮਰਿਆਦਾ ਦੀ ਉਲੰਘਣਾ ਹੈ। ਪਰ ਕੁਲਦੀਪ ਨਈਅਰ ਦਾ ਸਭ ਤੋਂ ਵੱਡਾ ਸ਼ੌਕ ਅਕਸਰ ਹੀ ਇਸ ਮਰਿਆਦਾ ਦੀ ਉਲੰਘਣਾ ਕਰਨਾ ਹੈ। ਇਸ ਤੋਂ ਇਲਾਵਾ ‘ਨਾਵਲੀ ਜੁਗਤਾਂ’ ਰਾਹੀਂ ਗੱਲ ਨੂੰ ਮਸਾਲੇਦਾਰ ਬਣਾਉਣ ਵਿੱਚ ਵੀ ਉਸ ਦਾ ਕੋਈ ਸਾਨੀ ਨਹੀਂ। ਤੱਥਾਂ ਦੀ ਪੜਤਾਲ ਕਰਨਾ ਕਿਸੇ ਵੀ ਗੰਭੀਰ ਲੇਖਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਂਿੲਸ ਪਹਿਲੂ ਤੋਂ ਵੀ ਕੁਲਦੀਪ ਨਈਅਰ ਦੀ ਜਗਿਆਸਾ ਤੇ ਪਿਆਸ ਉਤੇ ਸੋਕੇ ਤੇ ਗਰੀਬੀ ਦੇ ਪ੍ਰਛਾਵੇਂ ਨਜ਼ਰ ਆਉਂਦੇ ਹਨ। ਮਿਸਾਲ ਦੇ ਤੌਰ ਤੇ ਉਹ 1978 ਦੀ ਵੈਸਾਖੀ ਮੌਕੇ ਨਿਰੰਕਾਰੀਆਂ ਵੱਲੋਂ ਮਾਰੇ ਗਏ ਸਿੰਘਾਂ ਦੀ ਗਿਣਤੀ 16 ਦੱਸਦਾ ਹੈ ਜਦ ਕਿ ਖੁਦ ਟਕਸਾਲ ਤੇ ਅਖੰਡਕੀਰਤਨੀ ਜਥੇ ਮੁਤਾਬਿਕ ਇਹ ਗਿਣਤੀ 13 ਬਣਦੀ ਹੈ।

ਸਭ ਤੋਂ ਵੱਡਾ ਪਾਪ ਕੁਲਦੀਪ ਨਈਅਰ ਨੇ ਉਦੋਂ ਕਮਾਇਆ ਜਦੋਂ ਉਸ ਨੇ ਆਪਣੀ ਕਿਤਾਬ ਵਿੱਚ ਸਿੱਖ ਪੰਥ ਦੇ ਦੋ ਅਨਮੋਲ ਹੀਰਿਆਂ-ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਨੁੂੰ ਬਿਨ੍ਹਾਂ ਕਿਸੇ ਠੋਸ ਸਬੂਤਾਂ ਤੋਂ ਕਰਮਵਾਰ ਕਾਂਗਰਸ ਤੇ ਆਈ.ਬੀ. ਦੇ ਏਜੰਟ ਕਰਾਰ ਦੇ ਦਿੱਤਾ। ਅਸੀਂ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਸਿੱਖਾਂ ਦੇ ਹੱਕਾਂ ਬਾਰੇ ਸਮੇਂ ਸਮੇਂ ਲੰਮੀਆਂ ਚੌੜੀਆਂ ਗੱਲਾਂ ਤੇ ਗਪੌੜ ਛੱਡਣ ਵਾਲੇ ਅਤੇ ਸਿੱਖ ਲੀਡਰਾਂ ਦੇ ਅੰਦਰਲੇ ਭੇਤ ਬੁੱਝਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਏਨਾ ਵੀ ਪਤਾ ਨਾ ਹੋਵੇ ਕਿ ਸਿੱਖ ਕੌਮ ਦੀ ਸਰਵਉਚ ਸੰਸਥਾ ਅਕਾਲ ਤੱਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਉਸ ਦੇ ਗਿਆਨ ਵਿਚ ਸ਼ਾਮਲ ਹੋਵੇਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਪੰਥ ਦੀਆਂ ਉੱਘੀਆਂ ਸੰਸਥਾਵਾਂ ਨੇ ਸੰਤ ਜਰਨੈਲ ਸਿੰਘ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਕਰਾਰ ਦਿੱਤਾ ਸੀ। ਪਰ ਜਾਂ ਤਾਂ ਸਿੱਖਾਂ ਦੇ ਇਸ ‘ਹਮਦਰਦ’ ਦੀਆਂ ਨਜ਼ਰਾਂ ਵਿੱਚ ਅਕਾਲ ਤਖ਼ਤ ਦੀ ਕੋਈ ਅਹਿਮੀਅਤ ਨਹੀਂ ਅਤੇ ਉਹ ਬਿਨ੍ਹਾਂ ਕਿਸੇ ਡਰ ਭੈਅ ਤੋਂ ਇਸ ਮਹਾਨ ਸੰਸਥਾ ਦਾ ਅਪਮਾਨ ਕਰ ਸਕਦਾ ਹੈ ਅਤੇ ਜਾਂ ਫਿਰ ਇਸ ਨੇ ਸੰਤ ਜਰਨੈਲ ਸਿੰਘ ਦੀ ਹਸਤੀ ਬਾਰੇ ਆਪਣੇ ਧੁਰ ਅੰਦਰ ਕੋਈ ਡੂੰਘੀ ਖੁਣਸ ਪਾਲ ਰੱਖੀ ਹੈ। ਇਸ ਦਾ ਸਬੂਤ ਵੀ ਉਦੋਂ ਪਤਾ ਲੱਗ ਜਾਂਦਾ ਹੈ ਜਦੋਂ ਇਹ ਵਿਅਕਤੀ ਹਰਚੰਦ ਸਿੰਘ ਲੌਗੋਂਵਾਲ ਨੂੰ ਤਾਂ ‘ਸੰਤ’ ਦੀ ਪਦਵੀ ਨਾਲ ਸੰਬੋਧਨ ਹੁੰਦਾ ਹੈ ਜਦ ਕਿ ਸਿੱਖ ਪੰਥ ਦੇ ਮਹਾਨ ਸ਼ਹੀਦ ਨੂੰ ਸਿਰਫ਼ ‘ਜਰਨੈਲ ਸਿੰਘ ਭਿੰਡਰਾਂਵਾਲਾ’ ਸ਼ਬਦਾਂ ਨਾਲ ਹੀ ਮੁਖਾਤਿਬ ਹੁੰਦਾ ਹੈ। ਉਸ ਨੂੰ ਇਸ ਮਹਾਨ ਗੁਰਸਿੱਖ ਵਿਚੋਂ ‘ਸੰਤ’ ਦੇ ਗੁਣ ਤੇ ਸਿਫ਼ਤਾਂ ਨਜ਼ਰ ਹੀ ਨਹੀਂ ਆਉਂਦੀਆਂ। ਕਿਉਂ ਨਜ਼ਰ ਨਹੀਂ ਆਉਂਦੀਆਂ? ਇਸ ਲਈ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਕੁਲਦੀਪ ਨਈਅਰ ਉਸ ‘ਵਿਚਾਰਧਾਰਾ’ ਦੀ ਪ੍ਰੰਪਰਾ ਦਾ ਵਾਰਿਸ ਬਣਿਆ ਰਹਿਣਾ ਚਾਹੁੰਦਾ ਹੈ ਜਿਸ ਪ੍ਰੰਪਰਾ ਨੂੰ ਦਸ਼ਮੇਸ਼ ਪਿਤਾ ਦਾਰਸ਼ਨਿਕ ਅੰਦਾਜ਼ ਵਿੱਚ ‘ਬਿਪਰਨ ਕੀ ਰੀਤ’ ਆਖਦੇ ਹਨ। ਕੀ ਹੁਣ ਇਹ ਫੈਸਲਾ ਕਰਨਾ ਉਚਿਤ ਨਹੀਂ ਕਿ ਕੁਲਦੀਪ ਨਈਅਰ ਕਿਸੇ ਹੋਰ ਵਿਚਾਰਧਾਰਾ (ਥਾਟ ਪ੍ਰਾਸੈਸ) ਦੀ ਸ਼ਾਖ਼ ਬਣ ਰਹੇ ਹਨ ਤੇ ਸਿੱਖਾਂ ਨੂੰ ਵੀ ਉਸੇ ਸਾਖ਼ ਨਾਲ ਜੋੜਨਾ ਚਾਹੁੰਦੇ ਹਨ।

ਚੰਗਾ ਹੁੰਦਾ ਜੇ ਉਹ ਸੰਤ ਜਰਨੈਲ ਸਿੰਘ ਦੀ ਧਾਰਮਿਕ, ਸਦਾਚਾਰਕ ਤੇ ਰਾਜਨੀਤਿਕ ਹਸਤੀ ਬਾਰੇ ਉਨ੍ਹਾਂ ਦੀ ਨੀਤੀ ਤੇ ਰਣਨੀਤੀ ਦਾ ਖਾਲਸਾ ਪੰਥ ਦੇ ਦ੍ਰਿਸ਼ਟੀਕੋਨ ਤੋਂ ਵਿਸ਼ਲੇਸ਼ਣ ਪੇਸ਼ ਕਰਦੇ, ਪਰ ਉਹ ਤਾਂ ਇਸ ਪਾਸੇ ਵੱਲ ਗਏ ਹੀ ਨਹੀਂ ਕਿਉਂਕਿ ਉਹ ਪਾਸਾ ਤਾਂ ਗੰਭੀਰ ਖੋਜੀਆਂ ਲਈ ਰਾਖਵਾਂ ਹੁੰਦਾ ਹੈ ਜੋ ਸਿੱਖਾਂ ਦੇ ਇਤਿਹਾਸ ਨੂੰ ਨਿਰਪੱਖਤਾ ਦੇ ਨਜ਼ਰੀਏ ਤੋਂ ਵੇਖਦੇ ਹਨ। ਇਸ ਲਈ ਉਨ੍ਹਾਂ ਦੀ ਮੁਆਫ਼ੀ ਦੇ ਸ਼ਬਦ ਕੁਝ ਇਸ ਤਰ੍ਹਾਂ ਦੇ ਲੱਗਦੇ ਹਨ ਜਿਵੇਂ ਉਹ ਮਖੌਲ ਵਿੱਚ ਖਾਲਸਾ ਪੰਥ ਨੂੰ ਹੀ ਮੁਆਫ਼ ਕਰ ਰਹੇ ਹੋਣ। ਦੱਖਣੀ ਅਮਰੀਕਾ ਦੇ ਇੱਕ ਮੁਲਕ ਬ੍ਰਾਜ਼ੀਲ ਦੇ ਤਜਰਬੇਕਾਰ ਬਜ਼ੁਰਗਾਂ ਨੇ ਕਿੰਨਾ ਸੋਹਣਾ ਫੈਸਲਾ ਦਿੱਤਾ ਹੈ ਕਿ ਜਿਥੇ ਖੂਨ ਡੁੱਲ੍ਹਿਆ ਹੋਵੇ ਉਥੇ ਇਹੋ ਜਿਹੀ ਮੁਆਫ਼ੀ ਦਾ ਬੂਟਾ ਉੱਗ ਨਹੀਂ ਸਕਦਾ। ਜਿਨ੍ਹਾਂ ਲੋਕਾਂ ਨੂੰ ਸਿੱਖ ਇਤਿਹਾਸ ਦੇ ਸੁਖਸ਼ਮ ਰਹੱਸ ਤੇ ਰਾਜ਼ ਸਮਝ ਆਉਂਦੇ ਹਨ, ਕੇਵਲ ਉਨ੍ਹਾਂ ਨੂੰ ਹੀ ਪਤਾ ਲੱਗਾ ਸਕਦਾ ਹੈ ਕਿ ਨਈਅਰ ਸਾਹਿਬ ਦੇ ਮੁਆਫ਼ੀਨਾਮੇ ਵਿੱਚ ‘ਦਿਖਾਵੇ ਭਰੀ ਹਲੀਮੀ’ ਤੇ ‘ਸ਼ਰਾਰਤ ਭਰੀ ਚੁਸਤੀ’ ਦੇ ਦਰਸ਼ਨ ਕੀਤੇ ਜਾ ਸਕਦੇ ਹਨ।

ਅਸੀਂ ਕੁਲਦੀਪ ਨਈਅਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਆਈ.ਬੀ. ਦੇ ਕਿਸ ਅਧਿਕਾਰੀ ਨੇ ਉਨ੍ਹਾਂ ਨੂੰ ਇਹ ਖਬਰ ਦਿੱਤੀ ਕਿ ਭਾਈ ਅਮਰੀਕ ਸਿੰਘ ਆਈ.ਬੀ. ਦੇ ਏਜੰਟ ਸਨ? ਉਸ ਅਧਿਕਾਰੀ ਦਾ ਰੁਤਬਾ ਕੀ ਹੈ? ਕੀ ਆਈ.ਬੀ. ਨੇ ਖ਼ਬਰ ਪਲਾਂਟ ਕਰਨ ਲਈ ਕੁਲਦੀਪ ਨਈਅਰ ਦੇ ਮੋਢੇ ਨੂੰ ਵਰਤਿਆ ਜਾਂ ਕੁਲਦੀਪ ਨਈਅਰ ਆਪਣਾ ਮੋਢਾ ਦੇਣ ਲਈ ਖੁਦ ਹੀ ਪੇਸ਼ਕਸ਼ ਕਰ ਰਹੇ ਸਨ? ਕੀ ਉਸ ਨੂੰ ਏਨਾ ਵੀ ਪਤਾ ਨਹੀਂ ਕਿ ਖੁਫ਼ੀਆ ਏਜੰਸੀਆਂ ਸਿੱਖ ਕੌਮ ਦੇ ਹੀਰਿਆਂ ਨੂੰ ਸਿੱਖਾਂ ਵਿੱਚ ਬਦਨਾਮ ਕਰਨ ਲਈ ਅਤੇ ਆਪਣੀ ਖ਼ਬਰ ਨੂੰ ਸਿੱਖ ਮਨਾਂ ਵਿੱਚ ਸਥਾਪਿਤ ਕਰਨ ਲਈ ਅਤੇ ਉਸ ਖ਼ਬਰ ਦੀ ਪ੍ਰਮਾਣਿਕਤਾ ਨੂੰ ਮੰਨਣਯੋਗ ਬਣਾਉਣ ਲਈ ਇਹੋ ਜਿਹੇ ਪੱਤਰਕਾਰਾਂ ਦੀ ਅਕਸਰ ਹੀ ਵਰਤੋਂ ਕਰਦੀਆਂ ਹਨ ਜਿਨ੍ਹਾਂ ਉਤੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਾਂ ਦੇ ਹਮਦਰਦ ਹੋਣ ਦਾ ਠੱਪਾ ਲੱਗਾ ਹੋਇਆ ਹੁੰਦਾ ਹੈ। ਖੁਫ਼ੀਆ ਏਜੰਸੀਆਂ ਸਦਾ ਹੀ ਇਹੋ ਜਿਹੇ ਵਿਅਕਤੀਆਂ ਦੀ ਤਲਾਸ਼ ਵਿੱਚ ਸਰਗਮਰ ਰਹਿੰਦੀਆਂ ਹਨ ਜੋ ਇਕੋ ਸਮੇਂ ਦੋਵਾਂ ਧਿਰਾਂ ਦੀ ਸੇਵਾ ਕਰਨ ਦੇ ਮਾਹਿਰ ਹੁੰਦੇ ਹਨ-ਇੱਕ ਧਿਰ ਦੀ ਅੰਦਰ-ਖਾਤੇ ਤੋਂ ਅਤੇ ਦੂਜੀ ਧਿਰ ਦੀ ਖੁੱਲ੍ਹੇਆਮ। ਹੁਣ ਵੇਖਣਾ ਇਹ ਹੈ ਕਿ ਨਈਅਰ ਸਾਹਿਬ ‘ਦੀਵਾਨ ਕੌੜਾ ਮੱਲ’ ਸਾਬਿਤ ਹੋਏ ਹਨ ਜਾਂ ‘ਸੁੱਚਾ ਨੰਦ’?

ਵੈਸੇ ਵੀ ਇਹ ਨਿਆਣਿਆਂ ਵਾਲੀ ਸਮਝ ਹੀ ਹੈ ਜਦੋਂ ਇੱਕ ਸੁਲਝਿਆ ਹੋਇਆ ਅਖਵਾਉਣ ਵਾਲਾ ਪੱਤਰਕਾਰ ਆਈ.ਬੀ. ਦੀ ਖਬਰ ਨੂੰ ਤਾਂ ਪ੍ਰਮਾਣਿਕ ਮੰਨਦਾ ਹੈ ਜਦ ਕਿ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਦੀ ਪ੍ਰਮਾਣਿਕਤਾ ਤੋਂ ਅੱਖਾਂ ਮੀਟਦਾ ਹੈ। ਸਿੱਖਾ ਦੇ ਇਸ ‘ਹਮਦਰਦ’ ਨੂੰ ਏਨੀ ਤਾਂ ਸੂਝ ਹੋਣੀ ਚਾਹੀਦੀ ਹੈ ਕਿ ‘ਏਜੰਟ’ ਸ਼ਹਾਦਤ ਦਾ ਜਾਮ ਨਹੀਂ ਪੀਆ ਕਰਦੇ ਸਗੋਂ ਮੌਕੇ ਦੀ ਤਲਾਸ਼ ਵਿੱਚ ਮੈਦਾਨ ਤੋਂ ਭੱਜਣ ਦਾ ਰਾਹ ਲੱਭਦੇ ਹਨ ਅਤੇ ਲੱਭ ਵੀ ਲੈਂਦੇ ਹਨ। ਇਤਿਹਾਸ ਇਹੋ ਜਿਹੀਆਂ ਗਦਾਰੀਆਂ ਨਾਲ ਭਰਿਆ ਪਿਆ ਹੈ। ਪਰ ਦੁਨੀਆਂ ਜਾਣਦੀ ਹੈ ਕਿ ਭਾਈ ਅਮਰੀਕ ਸਿੰਘ ਮੈਦਾਨ-ਏ-ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਹਨ। ਇਹ ਕੈਸਾ ਹਮਦਰਦ ਹੈ ਜਿਸ ਨੂੰ ਸ਼ਹਾਦਤ ਤੇ ਏਜੰਟੀ ਵਿੱਚ ਫ਼ਰਕ ਹੀ ਨਜ਼ਰ ਨਹੀਂ ਆਉਂਦਾ। ਹੁਣ ਇਸ ਨੇ ਮੁਆਫ਼ੀਨਾਮੇ ਵਿੱਚ ਲਿਖਿਆ ਹੈ ਕਿ ਉਹ ਇਤਰਾਜ਼ਯੋਗ ਸ਼ਬਦ ਆਪਣੀ ਕਿਤਾਬ ਦੀ ਅਗਲੀ ਐਡੀਸ਼ਨ ਵਿਚੋਂ ਕੱਢ ਦੇਣਗੇ ਪਰ ਸਿੱਖ ਕੌਮ ਏਨੀ ਵੀ ਮੂਰਖ ਨਹੀਂ ਕਿ ਉਹ ਇਸ ਹਕੀਕਤ ਨੂੰ ਸਮਝ ਨਾ ਸਕੇ ਕਿ ਇਹ ਕਿਤਾਬ ਲਾਇਬ੍ਰੇਰੀਆਂ ਵਿੱਚ ਚਲੀ ਗਈ ਹੈ ਅਤੇ ਕੌਣ ਜਾਣਦਾ ਹੈ ਕਿ ਇਸ ਦੀ ਅਗਲੀ ਐਡੀਸ਼ਨ ਕਦੇ ਛਪੇਗੀ ਵੀ ਜਾਂ ਨਹੀਂ। ਓਨਾ ਚਿਰ ਤੱਕ ਇਹੋ ਜਿਹੇ ਝੂਠ ਦਾ ਪ੍ਰਾਪੇਗੰਡਾ ਕਰਨ ਵਾਲਾ ਆਪਣੀ ਮੁਆਫ਼ੀ ਰਾਹੀਂ ਆਪਣੀ ਗੈਰ-ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵੇਗਾ? ਕੁਲਦੀਪ ਨਈਅਰ ਕੋਲ ਇਸ ਦਾ ਕੀ ਜਵਾਬ ਹੈ? ਏਸੇ ਤਰ੍ਹਾਂ ਕੁਲਦੀਪ ਨਈਅਰ ਜਦੋਂ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਦਾ ਬੰਦਾ ਕਹਿੰਦੇ ਹਨ ਅਤੇ ਇਸ ਨੂੰ ਤੱਥ ਬਣਾਉਣ ਲਈ ਕਿਸੇ ਕਮਲਨਾਥ ਦਾ ਸਹਾਰਾ ਲੈਂਦੇ ਹਨ ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸੰਤ ਜੀ ਬਾਰੇ ਆਪਣੀ ਮਨਭਾਉਂਦੀ ਨਫ਼ਰਤ ਦਾ ਪ੍ਰਗਟਾਵਾ ਕਰਨ ਲਈ ਸੁਣੀਆਂ ਸੁਣਾਈਆਂ ਗੱਲਾਂ ਦਾ ਮੋਢਾ ਲੱਭਦੇ ਫਿਰਦੇ ਹਨ। ਜਦੋਂ ਤੱਥਾਂ ਸਮੇਤ ਉਨ੍ਹਾਂ ਦੀ ਕਿਸੇ ਗੱਲ ਨੂੰ ਕੱਟਿਆ ਜਾਂਦਾ ਹੈ ਤਾਂ ਉਹ ਝੱਟਪੱਟ ਆਪਣਾ ਪੈਂਤੜਾ ਬਦਲ ਲੈਂਦੇ ਹਨ।ਇਹੋ ਜਿਹੀ ਪੈਂਤੜੇਬਾਜ਼ੀ ਹਾਲ ਵਿੱਚ ਹੀ ਇੰਡੀਅਨ ਐੈਕਸਪ੍ਰੈਸ ਵਿੱਚ ਉਨ੍ਹਾਂ ਦੀ ਇੱਕ ਇੰਟਰਵਿਊ ਵਿੱਚੋਂ ਲੱਭਣੀ ਮੁਸ਼ਕਲ ਨਹੀਂ। ਉਹ ਵਿਰੋਧਤਾਈਆਂ ਦਾ ਇੱਕ ਭਰਪੂਰ ਮੇਲਾ ਲਾਉਂਦੇ ਹਨ। ਇਹੋ ਜਿਹੀ ਗੱਲ ਉਨ੍ਹਾਂ ਨੇ ਦਲ ਖਾਲਸਾ ਜਥੇਬੰਦੀ ਬਾਰੇ ਵੀ ਕੀਤੀ ਹੈ ਜਿਥੇ ਉਨ੍ਹਾਂ ਨੇ ਕਿਹਾ ਕਿ ਅਰੋਮਾ ਹੋਟਲ ਵਿੱਚ ਦਲ ਖਾਲਸਾ ਜਥੇਬੰਦੀ ਦੀ ਇੱਕ ਮੀਟਿੰਗ ਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਅਦਾ ਕੀਤਾ ਸੀ। ਪਰ ਹੁਣ ਕਿਉਂਕਿ ਗਿਆਨੀ ਜ਼ੇੈਲ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ ਅਤੇ ਉਹ ਆਪਣੇ ਪੱਖ ਵਿੱਚ ਸਫ਼ਾਈ ਨਹੀਂ ਪੇਸ਼ ਕਰ ਸਕਦੇ, ਇਸ ਲਈ ਕੁਲਦੀਪ ਨਈਅਰ ਨੂੰ ਖੁੱਲ ਖੇਡਣ ਦਾ ਪੂਰਾ ਮੌਕਾ ਮਿਲਦਾ ਹੈ।ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈਸ ਵਿੱਚ ਉਹ ਇਹ ਕਹਿੰਦੇ ਹਨ ਕਿ ਫਲਾਣੀ ਗੱਲ ਸੰਜੈ ਗਾਂਧੀ ਨੇ ਉਨ੍ਹਾਂ ਨੂੰ ਗੁਪਤ ਰੱਖਣ ਦੀ ਸ਼ਰਤ ਤੇ ਦੱਸੀ ਸੀ। ਇਹ ਗੁਪਤ ਗੱਲ ਹੁਣ ਉਹ ਪ੍ਰਗਟ ਕਰ ਰਹੇ ਹਨ ਜਦੋਂ ਕਿ ਸੰਜੈ ਗਾਂਧੀ ਇਸ ਦੁਨੀਆਂ ਵਿੱਚ ਨਹੀਂ ਹਨ। ਇਹੋ ਜਿਹੀਆਂ ਹੋਰ ਕਈ ਊਟ-ਪਟਾਂਗ ਗੱਲਾਂ ਦੀ ਝੱਲਕ ਵੀ ਉਨ੍ਹਾਂ ਦੀਆਂ ਕਿਤਾਬਾਂ ਵਿਚੋਂ ਨਜ਼ਰ ਆ ਜਾਂਦੀ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਾਜੀ ਦਾ ਕਹਿਣਾ ਹੈ ਕਿ ਉਹ 1978 ਤੋਂ ਲੈ ਕੇ 1992 ਤੱਕ ਇਸ ਪੱਤਰਕਾਰ ਲੇਖਕ ਦੀਆਂ ਰਚਨਾਵਾਂ ਦਾ ਗੰਭੀਰ ਮੁਤਾਲਿਆ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਦਾਅਵਾ ਵੀ ਹੈ ਕਿ ਇਨ੍ਹਾਂ ਲਿਖਤਾਂ ਵਿੱਚ ਸਿੱਖਾਂ ਦੇ ਵਿਰੋਧ ਵਾਲੀ ਰੁਚੀ ਲੱਭਣੀ ਏਨੀ ਔਖੀ ਵੀ ਨਹੀਂ ਹੈ। ਇਸੇ ਤਰ੍ਹਾਂ ਇਸ ਵਿਅਕਤੀ ਨੂੰ ਜਦੋਂ ਬਰਤਾਨੀਆਂ ਦਾ ਹਾਈ ਕਮਿਸ਼ਨਰ ਬਣਾ ਕੇ ਭੇਜਿਆ ਗਿਆ ਤਾਂ ਉਸ ਵਕਤ ਹਲਾਤ ਕਿਹੋ ਜਿਹੇ ਸਨ, ਇਨ੍ਹਾਂ ਹਾਲਤਾ ਦਾ ਵਿਸ਼ਲੇਸ਼ਣ ਕਰਨਾ ਵੀ ਗੰਭੀਰ ਖੋਜੀਆਂ ਦੇ ਹਿੱਸੇ ਆਵੇਗਾ। ਦਰਬਾਰ ਸਾਹਿਬ ਦੇ ਸਾਕੇ ਪਿਛੋਂ ਭਾਰਤ ਸਰਕਾਰ ਨੂੰ ਇਹੋ ਜਿਹੇ ਬੰਦੇ ਦੀ ਜ਼ਬਰਦਸਤ ਭਾਲ ਸੀ ਜੋ ਸਿੱਖਾਂ ਵਿੱਚ ਮਕਬੂਲ ਵੀ ਹੋਵੇ ਤੇ ਸਰਕਾਰ ਨੂੰ ਇਹ ਖ਼ਬਰ ਵੀ ਦੇ ਸਕੇ ਕਿ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਕਾਰਨ ਬਰਤਾਨੀਆਂ ਵਿੱਚ ਰਹਿੰਦੇ ਸਿੱਖਾਂ ਦੇ ਗੁੱਸੇ ਦਾ ਪਾਰਾ ਕਿੰਨਾ ਕੁ ਹੈ ਅਤੇ ਕੌਣ ਹਨ ਉਹ ਲੋਕ ਜਿਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਅਤੇ ਕੌਣ ਹਨ ਉਹ ਲੋਕ ਜੋ ਬਾਗੀ ਬਣੇ ਰਹਿਣਗੇ। ਜੇ ਵਿੱਕੀ ਲੀਕਸ ਵਾਂਗ ਇਸ ਵਿਅਕਤੀ ਵੱਲੋਂ ਭਾਰਤ ਸਰਕਾਰ ਨੂੰ ਭੇਜੇ ਡੋਜ਼ੀਅਰਜ਼ ਰਾਹੀਂ ਕੋਈ ਗੁਪਤ ਭੇਤ ਜ਼ਾਹਰ ਹੋਏ ਤਾਂ ਉਸ ਸਮੇਂ ਦੋਰਾਨ ਹੀ ਇਹ ਪਤਾ ਲੱਗੇਗਾ ਕਿ ਉਹ ਸਿੱਖਾਂ ਦਾ ਕਿੱਡਾ ਕੁ ਵੱਡਾ ਹਮਦਰਦ ਹੈ ਅਤੇ ਉਨ੍ਹਾਂ ਦੇ ਦੁੱਖ ਦਰਦਾਂ ਨਾਲ ਉਸ ਦੀ ਸਾਂਝ ਕਿੰਨੀ ਕੁ ਡੁੂੰਘੀ ਹੈ। ਅਸੀਂ ਉਸ ਦਿਨ ਦਾ ਇੰਤਜ਼ਾਰ ਕਰਦੇ ਰਹਾਂਗੇ।

ਅਜੇ ਇਸ ਹਕੀਕਤ ਤੋਂ ਵੀ ਪਰਦਾ ਚੁੱਕਣ ਲਈ ਗੰਭੀਰ ਪੱਤਰਕਾਰਾਂ ਤੇ ਇਤਿਹਾਸਕਰਾਂ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਇਹ ਦੱਸ ਸਕਣਗੇ ਕਿ ਰਾਜੀਵ-ਲੌਗੋਂਵਾਲ ਸਮਝੌਤੇ ਨੂੰ ਵਿਸ਼ਾਲ ਪ੍ਰਾਪੇਗੰਡੇ ਦੀ ਸ਼ਕਲ ਦੇਣ ਲਈ ਇਸ ਵਿਅਕਤੀ ਨੇ ਕੀ ਕੀ ਰੋਲ ਅਦਾ ਕੀਤਾ? ਸਾਡੀ ਜਾਣਕਾਰੀ ਵਿੱਚ ਇਹ ਤੱਥ ਸ਼ਾਮਿਲ ਹੈ ਕਿ ਇਸ ਵਿਅਕਤੀ ਨੇ ਸੰਤ ਹਰਚੰਦ ਸਿੰਘ ਲੌਗੋਂਵਾਲ ਅਤੇ ਸੁਰਜੀਤ ਸਿੰਘ ਬਰਨਾਲੇ ਨੂੰ ਸਥਾਪਿਤ ਕਰਨ ਲਈ ਇੱਕ ਵੱਡੇ ਅਖ਼ਬਾਰ ਸਮੂਹ ਦੀ ਵਰਤੋਂ ਕੀਤੀ ਅਤੇ ਲੰਮੀਆਂ ਚੌੜੀਆਂ ਮੁਲਕਾਤਾਂ ਦਾ ਇੱਕ ਜਾਲ ਪੰਜਾਬ ਵਿੱਚ ਵਿਛਾਇਆ ਗਿਆ। ਹੁਣ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਵਿਅਕਤੀਆਂ ਦੇ ਰੋਲ ਦਾ ਵੀ ਪਤਾ ਲੱਗੇਗਾ ਜੋ ਉਨ੍ਹਾਂ ਦਿਨਾਂ ਵਿੱਚ ਉਸ ਦੇ ਸਾਥੀ ਸੰਗੀ ਸਨ।

87
ਸਿੱਖ ਧਰਮ ਵਿੱਚ ਤੰਬਾਕੂ ਦੀ ਵਰਤੋਂ ਕਰਨ'ਤੇ ਮੁਕੰਮਲ ਤੌਰ'ਤੇ ਪਾਬੰਦੀ ਹੈ ਪਰ ਪਾਨ-ਮਸਾਲੇ ਵਰਗੀਆਂ ਕੁੱਝ ਗੁਟਖਾ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਸਿੱਖ ਧਰਮ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਦੀ ਉਸ ਵੇਲੇ ਹੱਦ ਹੀ ਮੁਕਾ ਦਿੱਤੀ ਜਦੋਂ ਗੁਟਖੇ ਦੀਆਂ ਪੂੜੀਆਂ'ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੀ ਛਾਪ ਦਿੱਤੀ। ਹੋਰ ਤਾਂ ਹੋਰ ਇਸ ਕੰਪਨੀ ਨੇ ਆਪਣੀ ਢੀਠਤਾ ਦੀ ਹੱਦ ਮੁਕਾਉਂਦਿਆਂ ਇਸ ਗੁਟਖੇ ਦਾ ਨਾਂ ਵੀ'ਗਿਆਨੀ ਪਾਨ ਸਮਗਰੀ'ਰੱਖਿਆ ਹੈ।
ਜਗਬਾਣੀ ਦੇ ਸੀਨੀਅਰ ਫੋਟੋਗਰਾਫਰ ਨੇ ਆਪਣੀ ਕਾਨਪੁਰ ਤੇ ਅਲਾਹਾਬਾਦ ਫੇਰੀ ਦੌਰਾਨ ਗੁਟਖਾ ਕੰਪਨੀਆਂ ਦੀ ਇਸ ਘਿਨਾਉਣੀ ਹਰਕਤ ਦਾ ਪਰਦਾ ਫਾਸ਼ ਕੀਤਾ ਹੈ। ਇਹ ਗੁਟਖਾ ਰਾਜਾਪੁਰ ਚਿਤਰਕੂਟ ਦੀ ਕੁਮਾਰ ਐਂਟਰਪ੍ਰਾਈਜਿਜ਼ ਨਾਂ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗਿਆਨੀ ਪਾਨ ਸਮੱਗਰੀ ਦੇ ਪਾਊਚ ਸਾਰੀ ਯੂ.ਪੀ. ਵਿੱਚ ਧੜੱਲੇ ਨਾਲ ਵਿਕ ਰਹੇ ਹਨ। ਅਲਾਹਾਬਾਦ ਤੇ ਕਾਨਪੁਰ ਤੋਂ ਇਲਾਵਾ ਮਨੌਰੀ ਜ਼ਿਲ੍ਹਾ ਵਿੱਓ ਵੀ ਇਹ ਪਾਨ ਮਸਾਲਾ ਜ਼ਿਆਦਾ ਵੇਚਿਆ ਜਾ ਰਿਹਾ ਹੈ। ਸਭ ਤੋਂ ਵੱਧ ਦੁਖ ਦੀ ਗੱਲ ਇਹ ਹੈ ਕਿ ਇੱਕ ਤਾਂ ਇਸ ਦਾ ਨਾਂ'ਗਿਆਨੀ'ਰੱਖਿਆ ਗਿਆ ਹੈ ਤੇ ਦੂਜਾ ਇਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੱਕ ਵੀ ਛਾਪੀ ਹੋਈ ਹੈ। ਕੰਪਨੀ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਇਨ੍ਹਾਂ ਪਾਊਚਾਂ ਤੇ ਇਹ ਵਿਧਾਨਿਕ ਚਿਤਾਵਨੀ ਵੀ ਲਿਖੀ ਹੈ ਕਿ ਤੰਬਾਕੂ ਜਾਨਲੇਵਾ ਹੈ ਅਤੇ ਪਾਨ ਸਮਗਰੀ ਚਬਾਉਣੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਪਰ ਇਸ ਦੇ ਬਾਵਜੂਦ ਜਾਣਦੇ ਹੋਏ ਵੀ ਇਹ ਘਿਨਾਉਣਾ ਅਪਰਾਧ ਕੀਤਾ ਹੈ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਕਾਨੂੰਨੀ ਅਪਰਾਧ ਹੈ। ਇਸ ਕੰਪਨੀ ਵੱਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਕਦੋਂ ਮਿਲੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਜਦੋਂ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਿਸੇ ਵੱਲੋਂ ਸਚਮੁੱਚ ਕੀਤਾ ਗਿਆ ਹੈ ਤਾਂ ਇਸ ਬਾਰੇ ਸਾਰੇ ਪਹਿਲੂ ਵਿਚਾਰ ਕੇ ਜਲਦੀ ਤੋਂ ਜਲਦੀ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।
 (http://sanumaanpunjabihonda.blogspot.com.es/2012/06/blog-post_28.html) see on link

88
ਅੱਜ (29 ਜੂਨ ਨੂੰ) ਦੁਨੀਆ ਭਰ ਵਿੱਚ ਬੈਠੀ 28 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ’ਤੇ ਆਪਣਾ ਅਖੀਰਲਾ ਸਾਹ ਲਿਆ ਸੀ। 1799 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ, ਲਗਭਗ 18 ਸਾਲ ਦੀ ਉਮਰ ਵਿੱਚ ਤਖਤ-ਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ ਸਿੰਘ ਨੇ, ਪੂਰੇ 40 ਵਰ੍ਹੇ ਪੰਜਾਂ ਦਰਿਆਵਾਂ ਦੀ ਧਰਤੀ ’ਤੇ ‘ਸਰਕਾਰ-ਏ-ਖਾਲਸਾ ਜੀਓ’ ਦੀ ਅਗਵਾਈ ਕੀਤੀ। ਅਨੇਕ ਮਨੁੱਖੀ ਕਮਜ਼ੋਰੀਆਂ ਦੇ ਬਾਵਜੂਦ, ਮਹਾਰਾਜਾ ਰਣਜੀਤ ਸਿੰਘ ਇੱਕ ਮਜ਼ਬੂਤ ‘ਨਿਆਂਕਾਰੀ, ਉਦਾਰ ਦਿਲ, ਭੇਦਭਾਵ ਅਤੇ ਫਿਰਕੂ ਵਿਤਕਰੇ ਤੋਂ ਰਹਿਤ ਸ਼ਾਸ਼ਕ’ ਵਜੋਂ ਗੈਰ-ਸਿੱਖਾਂ ਵਿੱਚ ਵੀ ਹਰਮਨਪਿਆਰਤਾ ਹਾਸਲ ਕਰ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਲਿਖੇ ਗਏ ਸ਼ਾਹ ਮੁਹੰਮਦ ਦੇ ਜੰਗਨਾਮੇ – ‘ਜੰਗ ਹਿੰਦ-ਪੰਜਾਬ’ ਦੇ ਇਹ ਬੋਲ ਮਹਾਰਾਜੇ ਦੀ ਸ਼ਖਸੀਅਤ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਦੇ ਹਨ -

‘‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ।’’

89
ਬਾਬਾ ਬੰਦਾ ਸਿੰਘ ਜੀ ਬਹਾਦਰ

ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਹੈ। ਇਥੋਂ ਦੇ ਲੋਕਾਂ ਨੂੰ ਰੋਜ਼-ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਧਾੜਵੀਆਂ ਦੇ ਹੱਥੋਂ ਅਪਮਾਨਿਤ ਹੋਣਾ ਪੈਂਦਾ ਸੀ। ਗੁਰੂ ਸਾਹਿਬਾਨ ਇਥੋਂ ਦੀ ਦੱਬੀ-ਕੁਚਲੀ, ਸਾਹਸਤਹੀਣ
ਤੇ ਨਿਰਾਸ਼ਤਾ ਵਿਚ ਘਿਰੀ ਲੋਕਾਈ ਲਈ ਅਧਿਆਤਮਕ ਗਿਆਨ, ਉੱਦਮ, ਸੂਰਬੀਰਤਾ, ਆਤਮ-ਸਨਮਾਨ, ਆਤਮਵਿਸ਼ਵਾਸ, ਜੂਝਣ, ਫਤਿਹ ਅਤੇ ਚੜ੍ਹਦੀ ਕਲਾ ਵਾਲੇ ਜੀਵਨ ਦਾ ਸੁਨੇਹਾ ਲੈ ਕੇ ਆਏ ਸਨ। ਉਨ੍ਹਾਂ ਨੇ ਆਪਣੇ ਮਹਾਨ ਅਗੰਮੀ ਜੀਵਨ, ਸੱਚੀ-ਸੁੱਚੀ ਕਹਿਣੀ ਤੇ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਪੰਜਾਬ ਦੇ ਲੋਕਾਂ ਵਿਚ ਇਕ ਨਵੇਂ ਜੀਵਨ ਦਾ ਸੰਚਾਰ ਕਰ ਦਿੱਤਾ ਸੀ। ਗੁਰਮਤਿ ਦੇ ਆਦਰਸ਼ਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਦੇ ਧਾਰਨੀ, ਸੰਤ-ਸਿਪਾਹੀ ਤਥਾ ਇਕ ਸੁਤੰਤਰ ਤੇ ਸੰਪੂਰਨ ਮਨੁੱਖ ਖਾਲਸਾ ਦੀ ਸਾਜਨਾ ਕੀਤੀ। ਖਾਲਸਾ ਪੰਥ ਦੀ ਸਾਜਨਾ ਨਾਲ ਪੰਜਾਬ ਦੇ ਦ੍ਰੜੇ ਹੋਏ ਲੋਕਾਂ ਦੇ ਚਿਹਰੇ ’ਤੇ ਇਕ ਜਲਾਲ ਚਮਕਣ ਲੱਗਾ। ਇਕ-ਇਕ ਸਿੰਘ ਆਪਣੇ ਆਪ ਨੂੰ ਸਵਾ ਲੱਖ ਦੇ ਬਰਾਬਰ ਸਮਝਦਾ ਸੀ। ਮੁਗ਼ਲ ਹਕੂਮਤ ਅਤੇ ਸਥਾਨਕ ਰਜਵਾੜਿਆਂ ਨੇ ਇਸ ਨਵੀਂ ਪੈਦਾ ਹੋਈ ਰੌਸ਼ਨੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ। ਇਸ ਸੰਘਰਸ਼ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕਾਂ ਸਿੰਘ-ਸਿੰਘਣੀਆਂ ਅਤੇ ਭੁਚੰਗੀ ਸ਼ਹੀਦ ਹੋ ਗਏ। ਥੋੜ੍ਹੀ ਗਿਣਤੀ ਵਿਚ ਹੋਣ ’ਤੇ ਵੀ ਚਮਕੌਰ ਦੀ ਗੜ੍ਹੀ ਅਤੇ ਮੁਕਤਸਰ ਦੇ ਸਥਾਨ ’ਤੇ ਸਿੰਘਾਂ ਨੇ ਸ਼ਾਹੀ ਫੌਜ ਦਾ ਮੂੰਹ ਮੋੜ ਦਿੱਤਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਿੰਘ ਸਜਾਇਆ ਅਤੇ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਹਿੱਤ ਪੰਜਾਬ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਵਿਚ ਖਾਲਸੇ ਨੇ ਪੰਜਾਬ ਵਿਚ ਇਕ ਅਜਿਹਾ ਸਿੰਘ ਨਾਦ ਪੈਦਾ ਕੀਤਾ ਕਿ ਜ਼ੁਲਮੀ ਮੁਗ਼ਲ ਰਾਜ ਦੇ ਮਹਿਲ ਢਹਿ-ਢੇਰੀ ਹੋਣ ਲੱਗੇ। ਡਰਾਉਣੇ ਅਤੇ ਜ਼ਾਲਮ ਸੂਬੇਦਾਰ ਅਤੇ ਵੱਡੇਵੱ ਡੇ ਫੌਜ਼ਦਾਰ ਖ਼ੁਦ ਡਰ ਨਾਲ ਕੰਬਣ ਲੱਗ ਪਏ। ਖ਼ਾਲਸੇ ਨੇ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਦੇ ਰਾਜ, ਸਮਾਜ ਅਤੇ ਅਰਥ-ਵਿਵਸਥਾ ਨੂੰ ਪਲਟ ਕੇ ਰੱਖ ਦਿੱਤਾ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 16 ਅਕਤੂਬਰ, 1670 ਈ. ਨੂੰ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਚ ਹੋਇਆ। ਉਸ ਦੇ ਪਿਤਾ ਦਾਨਾਂ ਰਾਮਦੇਵ ਸੀ, ਜੋ ਇਕ ਸਾਧਾਰਨ ਕਿਸਾਨ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾ ਨਾਮ ਲਛਮਣ ਦੇਵ ਸੀ। ਉਸ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇਕ ਦਿਨ ਉਸ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ। ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਉਸ ਨੇ ਅੱਗੋਂ ਕਦੇ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸ ਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉਠੀ। ਉਹ ਸਾਧੂਆਂ ਦੇ ਇਕ ਟੋਲੇ ਨਾਲ ਮਿਲ ਕੇ ਭਾਰਤ ਵਿਚ ਤੀਰਥਾਂ ’ਤੇ ਘੁੰਮਣ ਫਿਰਨ ਲੱਗਾ। ਕੁਝ ਚਿਰ ਬਾਅਦ ਨਾਸਿਕ ਵਿਖੇ ਪਹੁੰਚਣ ’ਤੇ ਉਸ ਦਾ ਮੇਲ ਇਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ, ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦੇਵ ਉਸ ਦਾ ਚੇਲਾ ਬਣ ਗਿਆ ਅਤੇ ਉਸ ਕੋਲ ਹੀ ਰਹਿਣ ਲੱਗਾ। ਉਸ ਨੇ ਔਘੜ ਨਾਥ ਦੀ ਤਨੋ-ਮਨੋ ਸੇਵਾ ਕੀਤੀ। ਔਘੜ ਨਾਥ ਨੇ ਆਪਣਾ ਗ੍ਰੰਥ ‘ਸਿਧ ਅਨੂਨੀਆ’ ਵੀ ਲਛਮਣ ਦੇਵ ਦੇ ਹਵਾਲੇ ਕਰ ਦਿੱਤਾ ਸੀ। ਲਛਮਣ ਦੇਵ ਨੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ ’ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿਚ ਉਸ ਦੀ ਬੜੀ ਪ੍ਰਸਿੱਧੀ ਹੋ ਗਈ ਸੀ। ਲਛਮਣ ਦੇਵ ਦਾ ਨਾਂ ਸਾਧੂਆਂ ਵਿਚ ਮਾਧੋਦਾਸ ਬੈਰਾਗੀ ਵੀ ਪ੍ਰਸਿੱਧ ਸੀ।
ਆਪਣੀ ਦੱਖਣ ਦੀ ਯਾਤਰਾ ਸਮੇਂ ਦਸਮੇਸ਼ ਗੁਰੂ ਜੀ 1708 ਈ. ਵਿਚ ਨਾਂਦੇੜ ਪਹੁੰਚੇ। ਗੁਰੂ ਜੀ ਨੂੰ ਮਾਧੋਦਾਸ ਦੀ ਪ੍ਰਸਿੱਧੀ ਦੀ ਜਾਣਕਾਰੀ ਮਿਲ ਚੁੱਕੀ ਸੀ। ਇਕ ਦਿਨ ਉਹ ਸਿੰਘਾਂ ਸਮੇਤ ਮਾਧੋ ਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋ ਦਾਸ ਸਤਿਗੁਰਾਂ ਨੂੰ ਆਪਣੇ ਆਸਣ ਉੱਤੇ ਬਿਰਾਜਮਾਨ ਵੇਖ ਕੇ ਅਤਿ ਕ੍ਰੋਧਵਾਨ ਹੋਇਆ। ਪਰੰਤੂ ਉਸ ਦੇ ਸਾਰੇ ਜੰਤਰ-ਮੰਤਰ ਫੇਲ੍ਹ ਹੋ ਗਏ। ਮਾਧੋ ਦਾਸ ਗੁਰੂ ਜੀ ਦੀ ਅਗੰਮੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਨ ਵਿਚ ਪੂਰਨ ਬ੍ਰਹਮਗਿਆਨ ਦੀ ਅਭਿਲਾਖਾ ਸੀ। ਇਸ ਦੀ ਪੂਰਤੀ ਲਈ ਉਹ ਗੁਰੂ ਜੀ ਦਾ ਬੰਦਾ ਉਨ੍ਹਾਂ ਦਾ ਸੇਵਕ ਬਣ ਗਿਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਸ ਦਾ ਨਵਾਂ ਨਾਮ ਗੁਰਬਖ਼ਸ਼ ਸਿੰਘ ਤਥਾ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਬੰਦਾ ਸਿੰਘ ਇਕ ਤਪੱਸਵੀ ਸੀ, ਉਸ ਦਾ ਹਿਰਦਾ ਸ਼ੁੱਧ ਸੀ। ਗੁਰੂ ਜੀ ਦਾ ਪ੍ਰਤੱਖ ਰੂਪ ਵਿਚ ਆਸ਼ੀਰਵਾਦ ਅਤੇ ਛੋਹ ਪ੍ਰਾਪਤ ਕਰਕੇ ਉਸ ਨੇ ਥੋੜ੍ਹੇ ਦਿਨਾਂ ਵਿਚ ਹੀ ਗੁਰਮਤਿ ਦਾ ਗਿਆਨ ਤੇ ਖਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਉਸ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਸੀ। ਉਹ ਇਸ ਤਰ੍ਹਾਂ ਪੂਰਨ ਗੁਰਸਿੱਖ ਤੇ ਗੁਰੂਘਰ ਦਾ ਪੱਕਾ ਸੇਵਕ ਬਣ ਚੁੱਕਾ ਸੀ। ਗੁਰੂ ਜੀ ਨੇ ਉਸ ਦਾ ਨਿਸ਼ਚਾ, ਦ੍ਰਿੜ੍ਹਤਾ ਅਤੇ ਯੋਗਤਾ ਵੇਖ ਕੇ ਹੀ ਉਸ ਨੂੰ ਖਾਲਸੇ ਦਾ ਆਗੂ ਥਾਪਿਆ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇਕ ਉੱਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿਚ ਜੋ ਇਨਕਲਾਬ ਲਿਆਂਦਾ, ਉਹ ਇਕ ਹੈਰਾਨੀਕੁੰਨ ਇਤਿਹਾਸਕ ਹਕੀਕਤ ਹੈ। ਬਾਬਾ ਬੰਦਾ ਸਿੰਘ ਬਹਾਦਰ ਜਦ 1708 ਈ: ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈਣ ਉਪਰੰਤ ਪੰਜਾਬ ਨੂੰ ਤੁਰਿਆ ਤਾਂ ਉਨ੍ਹਾਂ ਦੇ ਸਾਹਮਣੇ ਮੁੱਖ ਉਦੇਸ਼ ਜ਼ੁਲਮ ਅਤੇ ਜ਼ਾਲਮਾਂ ਦੀ ਸਮਾਪਤੀ ਤੇ ਪੰਜਾਬ ਦੀ ਉਸ ਸੁਤੰਤਰਤਾ ਨੂੰ ਬਹਾਲ ਕਰਨਾ ਸੀ, ਜੋ ਸੱਤ ਸੌ ਸਾਲ ਪਹਿਲਾਂ ਗਜ਼ਨੀ ਦੇ ਤੁਰਕਾਂ ਨੇ ਮਹਿਮੂਦ ਗਜ਼ਨਵੀ ਦੇ ਅਧੀਨ ਪੰਜਾਬ ਦੇ ਲੋਕਾਂ ਤੋਂ ਖੋਹੀ ਅਤੇ ਆਪਣੇ ਘੋੜਿਆਂ ਦੇ ਸੁੰਮਾਂ ਹੇਠ ਦਰੜੀ ਸੀ। ਕੁਰਬਾਨੀ ਉਹ ਮਹਾਨ ਹੁੰਦੀ ਹੈ ਜਿਸ ਦੇ ਪਿੱਛੇ ਉਦੇਸ਼ ਮਹਾਨ ਹੋਵੇ, ਸੰਘਰਸ਼ ਉਹ ਮਹਾਨ ਹੁੰਦਾ ਹੈ ਜੋ ਕਿਸੇ ਉਦੇਸ਼ ਦੀ ਪੂਰਤੀ ਲਈ ਹੋਵੇ। ਨਿਆਂਸ਼ੀਲ ਹੋਣਾ ਗੁਰੂ ਦੇ ਸਿੱਖ ਦਾ ਮੂਲ ਆਸ਼ਾ ਹੈ, ਇਸ ਲਈ ਜਿੱਥੇ ਕਿਤੇ ਵੀ ਉਹ ਜਬਰ, ਜ਼ੁਲਮ, ਅੱਤਿਆਚਾਰ ਜਾਂ ਧੱਕੇਸ਼ਾਹੀ ਹੁੰਦੀ ਦੇਖਦਾ ਹੈ, ਉਸ ਦਾ ਵਿਰੋਧ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਹੈ। ਨਤੀਜੇ ਵਜੋਂ ਸ਼ਹੀਦੀ ਵੀ ਦੇਣੀ ਪੈ ਸਕਦੀ ਹੈ। ਸਿੱਖ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਜਦ ਬਾਬਾ ਜੀ ਪੰਜਾਬ ਆਏ ਤਾਂ ਉਨ੍ਹਾਂ ਕੋਲ ਗੁਰੂ ਜੀ ਵੱਲੋਂ ਮਿਲੇ ਪੰਜ ਤੀਰ, ਖੰਡਾ ਤੇ ਨਗਾਰਾ ਸੀ। 'ਪੰਥ ਪ੍ਰਕਾਸ਼' ਅਨੁਸਾਰ:-

ਬੰਦੇ ਗੁਰ ਖੰਡਾ ਦਯੋ, ਲਯੋ ਉਨੇਂ ਗਲ ਪਾਇ। ਖਾਲਸੋ ਦੇਖ ਸੁ ਵਿਟਰਿਓ ਤਿਨ ਖੰਡੋ ਲਯੋ ਛਿਨਾਇ॥11॥
ਸਲਾਹ-ਮਸ਼ਵਰਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਸੰਭਾਵੀ ਸੰਘਰਸ਼ ਵਿਚ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਲਈ ਨਾਲ ਤੋਰੇ। ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ, ਸਿੱਖ ਸੰਗਤਾਂ ਵਿਚ ਅਜੇ ਤਾਜ਼ਾ ਸਨ। ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਕੇਸਰੀ-ਖਾਲਸਾਈ ਝੰਡੇ ਥੱਲੇ ਇਕੱਠੇ ਹੋ ਗਏ, ਉਨ੍ਹਾਂ ਨੇ ਰਣ-ਭੂਮੀ ਵਿਚ ਆਪਣਾ ਨਾਹਰਾ 'ਰਾਜ ਕਰੇਗਾ ਖਾਲਸਾ' ਨਿਸ਼ਚਿਤ ਕਰ ਦਿੱਤਾ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰੇ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਕੋਈ ਫੌਜ ਨਹੀਂ ਸੀ। ਕੋਈ ਜੰਗੀ ਸਾਜੋ-ਸਾਮਾਨ, ਗੋਲੀ, ਬਾਰੂਦ ਆਦਿ ਨਹੀਂ ਸੀ। ਕੋਈ ਸਿਖਿਅਤ ਫੌਜ ਨਹੀਂ ਸੀ। ਮੁਸਲਮਾਨ ਲਿਖਾਰੀ ਖਾਫ਼ੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ-ਸਵਾਰ ਤੇ 7800 ਸਿਪਾਹੀ ਪੈਦਲ ਉਸ ਨਾਲ ਆ ਰਲ਼ੇ। ਮਸ਼ਹੂਰ ਇਤਿਹਾਸਕਾਰ ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਤੇ ਵਧਦੀ ਹੋਈ ਅੰਤ 40,000 ਤਕ ਪਹੁੰਚ ਗਈ। ਮਹਾਨ ਜਰਨੈਲਾਂ ਸਿਕੰਦਰ ਮਹਾਨ, ਨੈਪੋਲੀਅਨ ਬੋਨਾਪਾਰਟ, ਹਿਟਲਰ ਜਾਂ ਚਰਚਿਲ ਦੀ ਮਹਾਨਤਾ ਦੁਨੀਆਂ ਵਿਚ ਮੰਨੀ ਜਾਂਦੀ ਹੈ। ਪਰੰਤੂ ਇਨ੍ਹਾਂ ਯਤਨਾਂ ਦੇ ਪਿੱਛੇ ਉਨ੍ਹਾਂ ਦੇ ਮੁਲਕਾਂ ਦੀ ਮੁਕੰਮਲ ਜਨ-ਸ਼ਕਤੀ ਤੇ ਰਾਜ-ਸ਼ਕਤੀ ਸੀ। ਵੱਡੀ ਜੰਗਜੂ ਅਤੇ ਯੁੱਧ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਫੌਜ ਸੀ ਅਤੇ ਉਹ ਉਨ੍ਹਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਿਕ ਨੇਤਾ ਵੀ ਸਨ। ਪਰੰਤੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਦੀ ਕਿਰਪਾ ਦੁਆਰਾ ਉਨ੍ਹਾਂ ਨੇ ਸਭ ਕੁਝ ਨਾਲੋਂਨਾਲ ਕੀਤਾ। ਫੌਜ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋਂ-ਨਾਲ ਚਲਦੀਆਂ ਰਹੀਆਂ। ਬਾਬਾ ਬੰਦਾ ਸਿੰਘ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ, ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗ਼ਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਤੁਰਾਕ, ਕਾਬਲ, ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਾਲ ਆ ਰਲ਼ੇ। ਉਦਾਸੀ ਸੰਪਰਦਾ ਦੇ ਲੋਕ ਵੀ ਪ੍ਰਵੇਸ਼ ਕਰ ਚੁਕੇ ਸਨ। ਪੰਜਾਬ ਵਿਚ ਆ ਕੇ ਇਹ ਅੰਮ੍ਰਿਤ ਛਕ ਕੇ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ ਬਾਬਾ ਜੀ ਨੇ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛਕਣ ਦੇ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰ ਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਸਲਮਾਨ ਲੇਖਕ ਮੁਹੰਮਦ ਕਾਸਮ ਲਾਹੌਰੀ ਦੀ ਲਿਖਤ 'ਇਬਰਤਨਾਮਾ' (ਰਚਿਤ 1722 ਈ:) ਅਨੁਸਾਰ “ਸਿੱਖਾਂ ਤੇ ਮੁਗ਼ਲਾਂ ਵਿਚਕਾਰ ਘੋਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਉਪਰੰਤ ਸ਼ੁਰੂ ਹੋਇਆ ਤੇ ਇਸ ਨੂੰ ਸ਼ੁਰੂ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਸੀ।" ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਸਰਗਰਮ ਧਮਾਕਾ ਛੱਡਿਆ। ਇਸ ਧਮਾਕੇ ਨੂੰ 'ਅਜਬ ਬਲਾ' ਕਹਿਣ ਵਾਲੇ ਸਰਕਾਰੀ ਮੁਸਲਮਾਨ ਲੇਖਕ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਪੰਜਾਬ ਦੀ ਸਿਆਸਤ ਵਿਚ ਬਾਬਾ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗ਼ਲਾਂ ਨੂੰ ਵਿਸ਼ਵਾਸ ਨਹੀਂ ਆ ਸਕਦਾ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਸੱਚਮੁਚ ਹੀ ਇਹ ਇਕ ਅਣਹੋਣੀ ਸੀ। ਖਰਚਾ ਚਲਾਉਣ ਅਤੇ ਧਨ ਦੀ ਪੂਰਤੀ ਲਈ ਉਸ ਨੇ ਉੱਘੇ ਵਪਾਰੀਆਂ ਨੂੰ ਵੰਗਾਰਿਆ। ਸਭ ਨੇ ਖੁੱਲ੍ਹ ਕੇ ਮਦਦ ਕੀਤੀ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ 'ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਵੰਬਰ 11, 1709 ਈ: ਨੂੰ ਸਮਾਣਾ 'ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਂਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਹਨੀਂ ਦਿਨੀਂ ਇਹ ਸ਼ਹਿਰ ਮੁਗ਼ਲ ਰਾਜ ਦੇ ਗੜ੍ਹ ਮੰਨੇ ਜਾਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ, ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ 'ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ।

ਆਖਰ ਉਹ ਘੜੀ ਆ ਗਈ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ (ਚੱਪੜਚਿੜੀ, ਸਰਹਿੰਦ ਤੋਂ 12 ਕੋਹ ਦੀ ਵਿੱਥ 'ਤੇ ਖਰੜਲਾਂਡਰਾ ਸੜਕ 'ਤੇ ਸਥਿਤ ਹੈ) ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ 'ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹੰਦ ਫਤਹਿ ਹੋ ਗਈ।

ਅਗਲੇ ਦਿਨ ਸਿੱਖ ਫੌਜਾਂ 13 ਮਈ, 1710 ਈ. ਨੂੰ ਸਰਹਿੰਦ ਵਿਚ ਦਾਖਲ ਹੋਈਆਂ। ਦੇਖਦੇ-ਦੇਖਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਇੱਟਾਂ ਦੇ ਢੇਰ ਵਿਚ ਬਦਲ ਦਿੱਤਾ। ਵੱਸਦਾ-ਰੱਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਤੋਂ ਧਨ ਵਸੂਲਿਆ ਗਿਆ ਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਂ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਅਗਲੇ ਦਿਨ 14 ਮਈ 1710 ਨੂੰ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਬਾਬਾ ਆਲੀ ਸਿੰਘ ਸਲੌਦੀ ਨੂੰ ਡਿਪਟੀ ਗਵਰਨਰ ਥਾਪਿਆ ਗਿਆ। ਸਮਾਣੇ ਦਾ ਗਵਰਨਰ ਸ. ਫਤਹਿ ਸਿੰਘ ਨੂੰ ਨਿਯੁਕਤ ਕੀਤਾ ਗਿਆ।

ਸਰਹਿੰਦ 'ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਾਲੇਰਕੋਟਲੇ ਵੱਲ ਵਧਿਆ। ਨਵਾਬ ਦੇ ਬਾਬਾ ਜੀ ਦਾ ਮੁਕਾਬਲਾ ਨਾ ਕਰਨ ਕਾਰਨ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਜੀ ਨੇ ਅਨੂਪ ਕੌਰ ਦੀ ਲਾਸ਼ ਬਰਾਮਦ ਕਰਕੇ ਸਿੱਖ ਮਰਯਾਦਾ ਅਨੁਸਾਰ ਆਪਣੇ ਹੱਥੀਂ ਸਸਕਾਰ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਆਪਣੀਆਂ ਅਗਲੀਆਂ ਮੁਹਿੰਮਾਂ ਦਾ ਅਧਾਰ ਕੇਂਦਰ ਬਣਾਇਆ। ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਇਹ ਬੜੀ ਟੁੱਟੀ-ਭੱਜੀ ਹਾਲਤ ਵਿਚ ਸੀ, ਛੇਤੀ ਹੀ ਇਸ ਦੀ ਮੁਰੰਮਤ ਕੀਤੀ ਤੇ ਇਸ ਦਾ ਨਾਂ ‘ਲੋਹਗੜ੍ਹ’ ਰੱਖਿਆ ਗਿਆ। ਸਰਹਿੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿਚ ਪ੍ਰਾਪਤ ਹੋਇਆ ਮਾਲ-ਅਸਬਾਬ ਤੇ ਜੰਗੀ ਸਾਮਾਨ ਅਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇਥੇ ਇਕੱਠੇ ਕੀਤੇ ਗਏ। ਅਸਲੀ ਅਰਥਾਂ ਵਿਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ। ਫੌਜੀ ਨਜ਼ਰੀਏ ਤੋਂ ਇਸ ਜਗ੍ਹਾ ਦੀ ਚੋਣ ਕਾਫ਼ੀ ਬੁੱਧੀਮਾਨੀ ਵਾਲੀ ਸੀ, ਕਿਉਂਕਿ ਸੁਰੱਖਿਆ ਪੱਖੋਂ ਇਹ ਮੁੱਖ ਮਾਰਗ ਤੋਂ ਹਟ ਕੇ ਨੀਮ ਪਹਾੜੀ ਇਲਾਕੇ ਨਾਲ ਲੱਗਣ ਕਰਕੇ ਕਾਫ਼ੀ ਸੁਰੱਖਿਅਤ ਸੀ। ਬਾਬਾ ਬੰਦਾ ਸਿੰਘ ਬਹਾਦਰ ਹੁਣ ਇਕ ਬੇਤਾਜ਼ ਬਾਦਸ਼ਾਹ ਬਣ ਗਿਆ ਸੀ। ਉਸ ਦੇ ਕੋਲ ਸ਼ਰਧਾਲੂ ਸਿੰਘਾਂ ਦੀ ਫੌਜ ਭੀ ਹੋ ਗਈ ਸੀ। ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਭੀ।

ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ 'ਤੇ ਫ਼ਾਰਸੀ ਦੇ ਹੇਠ ਲਿਖੇ ਸ਼ਬਦ ਉੱਕਰੇ ਹੋਏ ਸਨ: 'ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ' ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ' ਜਿਸ ਦਾ ਅਰਥ ਹੈ: ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ। ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ: ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ। ਅਰਥਾਤ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼, ਸਨਦਾਂ, ਪ੍ਰਵਾਨਿਆਂ ਆਦਿ ਲਈ ਮੋਹਰ ਬਣਵਾਈ, ਜਿੱਥੇ-ਕਿੱਥੇ ਮੋਹਰ ਲੱਗੀ, ਮੋਹਰ ਦੇ ਸ਼ਬਦ ਇਹ ਸਨ:-

ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਅਰਥਾਤ- ਦੇਗ ਤੇਗ ਜਿੱਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।

ਮੁਗ਼ਲ ਬਾਦਸ਼ਾਹਾਂ ਦੇ ਸੰਨਿ-ਜਲੂਸ ਦੀ ਅਰਥਾਤ ਰਾਜ-ਸੰਮਤ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਭੀ ਸਰਹਿੰਦ ਦੀ ਫ਼ਤਹਿ ਤੋਂ ਇਕ ਨਵਾਂ ਸੰਮਤ ਨਾਨਕਸ਼ਾਹੀ ਅਰੰਭ ਕੀਤਾ ਜੋ ਉਸ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ। ਉਸ ਨੇ ਇਹ ਸਭ ਕੁਝ ਮੁਗ਼ਲ ਬਾਦਸ਼ਾਹ ਦੀ ਨਕਲ ਦੇ ਤੌਰ 'ਤੇ ਇਸ ਲਈ ਕੀਤਾ ਕਿ ਸਿੰਘਾਂ ਵਿਚ ਮੁਗ਼ਲਾਂ ਦੀ ਬਰਾਬਰੀ ਦੀ ਸਪਿਰਟ ਪੈਦਾ ਹੋ ਜਾਵੇ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਫ਼ਰਕ ਇੰਨਾ ਹੈ ਕਿ ਮੁਗ਼ਲ ਬਾਦਸ਼ਾਹ ਦੇ ਸਿੱਕੇ, ਰਾਜਧਾਨੀ, ਮੋਹਰਾਂ ਬਾਦਸ਼ਾਹ ਦੇ ਨਾਂ 'ਤੇ ਚੱਲਦੇ ਸਨ ਪਰ ਖਾਲਸੇ ਦਾ ਰਾਜ ਨੇਤਾ ਬਾਬਾ ਬੰਦਾ ਸਿੰਘ ਆਪਣੇ ਨਿੱਜੀ ਨਾਂ 'ਤੇ ਕੁਝ ਨਹੀਂ ਕਰਦਾ ਸੀ। ਉਹ ਰਾਜ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਮੰਨਦਾ ਹੈ ਤੇ ਆਪ ਦੇਗ ਤੇ ਤੇਗ਼ ਰਾਹੀਂ ਕੇਵਲ ਸੇਵਾਦਾਰ ਹੈ। ਉਸ ਲਈ ਬਖਸ਼ਿਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਫਤਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਪਾਤਸ਼ਾਹੀ ਅਕਾਲ ਪੁਰਖ ਦੀ ਹੈ।

(ਪੁਸਤਕ 'ਬੰਦਾ ਸਿੰਘ ਬਹਾਦਰ' ਰਚਨਾ ਡਾ. ਗੰਡਾ ਸਿੰਘ, ਪੰਨਾ 39-41) ਇਹੋ ਨਾਨਕਸ਼ਾਹੀ ਕੈਲੰਡਰ ਲੇਖਕ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਮੁੜ ਚਾਲੂ ਕਰਾਇਆ, ਜੋ ਹੁਣ ਪ੍ਰਚੱਲਤ ਹੈ।) ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਾਈ 1710 ਵਿਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ। ਅਕਤੂਬਰ 1710 ਤਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਭੀ ਸਿੱਖ ਫੌਜਾਂ ਦੇ ਕਬਜ਼ੇ ਵਿਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲਾ ਗਿਆ। ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਜਾ ਸੋਧਿਆ।

18 ਫਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ। ਦਿੱਲੀ ਦਾ ਬਾਦਸ਼ਾਹ ਫ਼ਰੁੱਖਸੀਅਰ ਇਕ ਕਮਜ਼ੋਰ ਬਾਦਸ਼ਾਹ ਸੀ, ਇਸ ਮੌਕੇ ਦਾ ਲਾਭ ਉਠਾਇਆ ਤੇ ਬਾਬਾ ਬੰਦਾ ਸਿੰਘ ਨੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ। 1712 ਈ: ਨੂੰ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤ ਕੇ ਸਮਸ਼ ਖਾਨ ਨੂੰ ਮਾਰ ਮੁਕਾਇਆ ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿਪਾਹੀ ਭੁੱਖ ਤੇ ਪਿਆਸ ਨਾਲ ਮਰਨ ਲੱਗੇ। ਉਂਞ ਤਾਂ ਸਾਰਾ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ। ਬੰਦਾ ਸਿੰਘ ਬਹਾਦਰ ਨੂੰ ਲੱਗਭਗ 737 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ 5 ਮਾਰਚ, 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ, ਸਿੱਖ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜੇ ਚਿਹਰੇ ਨਾਲ ਸ਼ਹੀਦ ਹੁੰਦੇ ਰਹੇ।

ਤਕਰੀਬਨ ਤਿੰਨ ਮਹੀਨੇ ਤਕ ਅੰਤਾਂ ਦਾ ਜਬਰ, ਜ਼ੁਲਮ, ਤਸ਼ੱਦਦ ਅਤੇ ਤਸੀਹੇ ਦੇਣ ਤੋਂ ਬਾਅਦ 9 ਜੂਨ, 1716 ਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਅਨੁਸਾਰ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਇਸ ਤਰ੍ਹਾਂ ਹੋਈ: ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਉਸ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ ਸ਼ਹੀਦ ਹੋ ਗਿਆ। ਇਹ ਸ਼ਹੀਦੀ ਆਪਣੇ-ਆਪ ਵਿਚ ਅਦੁੱਤੀ ਤੇ ਲਾਸਾਨੀ ਸੀ। ਇਹ ਗੌਰਵ, ਮਾਣ ਪਰ ਅਸਰਚਜਤਾ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਸਾਰੇ ਜ਼ੁਲਮ-ਸਿਤਮ ਦੌਰਾਨ ਪੂਰੀ ਤਰ੍ਹਾਂ ਅਹਿੱਲ ਅਤੇ ਅਡੋਲ ਰਹੇ। ਇਸ ਤਰ੍ਹਾਂ ਉਨ੍ਹਾਂ ਸਿੱਖ ਸ਼ਹੀਦੀ ਵਿਰਾਸਤ ਉੱਤੇ ਪੂਰਾ ਪਹਿਰਾ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਖਾਸ ਕਰ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ। ਕੁਝ ਖੇਤਰਾਂ ਵਿਚ ਉਸ ਦੇ ਪਾਏ ਹੋਏ ਪੂਰਨੇ ਅੱਜ ਤਕ ਅਪਣਾਏ ਜਾ ਰਹੇ ਹਨ। ਬਾਬਾ ਜੀ ਦਾ ਪਹਿਲਾ ਕੰਮ ਸਿਰਲੱਥ ਖਾਲਸਾ ਨੂੰ ਦਰਪੇਸ਼ ਹਾਲਾਤ ਦੇ ਮੱਦੇ-ਨਜ਼ਰ ਹੋਰ ਚੰਗੀ ਤਰ੍ਹਾਂ ਸੰਗਠਿਤ ਕਰਨਾ ਸੀ। ਫੌਜੀ ਜਰਨੈਲ ਦੇ ਤੌਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਵੀ ਟਾਕਰਾ ਨਹੀਂ ਸੀ। ਮੈਗਰੇਗਰ ਲਿਖਦਾ ਹੈ, "ਬੰਦਾ ਸਿੰਘ ਬਹਾਦਰ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ ਉਸ ਦਾ ਨਾਮ ਪੰਜਾਬ ਤੇ ਪੰਜਾਬੋਂ ਬਾਹਰ ਮੁਗਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।" ਗੋਕਲ ਚੰਦ ਨਾਰੰਗ ਅਨੁਸਾਰ, "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ 'ਤੇ ਮਾਰ ਮੁਕਾਇਆ।" ਉਨ੍ਹਾਂ ਨੇ ਪੰਜਾਬ ਦੇ ਵਾਹੀਕਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾ ਦਿੱਤਾ। ਉਨ੍ਹਾਂ ਤੋਂ ਪਿੱਛੋਂ ਵੀ ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤਕ ਇਵੇਂ ਹੀ ਚੱਲਦਾ ਰਿਹਾ। ਉਨ੍ਹਾਂ ਨੇ ਪੰਜਾਬ ਵਿਚ ਰਾਜਨੀਤਕ ਜਾਗ੍ਰਿਤੀ ਲਿਆਉਣ ਦੇ ਨਾਲ-ਨਾਲ ਆਰਥਿਕ ਖੁਸ਼ਹਾਲੀ ਦਾ ਮੁੱਢ ਵੀ ਬੰਨ੍ਹ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਵਿਚ ਇਕ ਵੱਡੀ ਕ੍ਰਾਂਤੀ ਲਿਆਂਦੀ ਸੀ। ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇਜ਼ਮੀਨੇ ਮੁਜਾਰੇ ਤੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਤੇ ਸਿੱਖ ਸਰਦਾਰ ਬਣਾ ਦਿੱਤਾ ਸੀ। ਇਸ ਪੱਖੋਂ ਵੀ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੀ ਲੰਮੀ ਦ੍ਰਿਸ਼ਟੀ ਤੇ ਡੂੰਘੀ ਸੋਚ ਨਾਲ ਦਿੱਤੀ ਉਨ੍ਹਾਂ ਦੀ ਦੇਣ ਦਾ ਸਦਾ ਰਿਣੀ ਰਹੇਗਾ।

ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ। ਹਰ ਇਲਾਕੇ ਦਾ ਪ੍ਰਬੰਧਕ ਨਿਯੁਕਤ ਕੀਤਾ। ਉਹ ਪ੍ਰਬੰਧਕ ਬਹੁਤ ਦੱਬੇ-ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ। ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਲਈ ਚਾਨਣਮੁਨਾਰੇ ਦਾ ਕੰਮ ਕੀਤਾ ਤੇ ਹਮੇਸ਼ਾਂ ਲਈ ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ। 1716 ਵਿਚ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿਚ ਸਿੱਖ ਰਾਜ ਦੀ ਬੁਨਿਆਦ ਡੂੰਘੀ ਕਾਇਮ ਕਰ ਗਏ ਸਨ। ਇਸ ਬੁਨਿਆਦ ਉੱਤੇ ਹੀ 1799 ਨੂੰ ਲਾਹੌਰ ਫਤਹਿ ਕਰਨ ਉਪਰੰਤ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਇਕ ਵਿਸ਼ਾਲ ਸਿੱਖ ਹਲੇਮੀ ਰਾਜ ਕਾਇਮ ਕੀਤਾ। 1717 ਤੋਂ ਬਾਅਦ ਕਈ ਦਹਾਕੇ ਸਿੰਘਾਂ ਨੂੰ ਖ਼ਤਮ ਕਰਨ ਲਈ ਮੁਗ਼ਲ ਸਰਕਾਰ ਵੱਲੋਂ ਬੇਹੱਦ ਜ਼ੁਲਮ ਕੀਤੇ ਗਏ, ਪਰ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ। 1748 ਵਿਚ ਸਿੰਘਾਂ ਦੇ 12 ਜਥੇ ਬਣਾਏ ਗਏ ਅਤੇ ਬਾਅਦ ਵਿਚ ਇਨ੍ਹਾਂ ਤੋਂ ਬਾਰ੍ਹਾਂ ਮਿਸਲਾਂ ਹੋਂਦ ਵਿਚ ਆਈਆਂ। ਇਨ੍ਹਾਂ ਵਿੱਚੋਂ ਇਕ ਸੀ ਸ਼ੁਕਰਚੱਕੀਆ ਮਿਸਲ। ਇਸ ਮਿਸਲ ਦੇ ਮੁਖੀ ਸਨ ਮਹਾਰਾਜਾ ਰਣਜੀਤ ਸਿੰਘ। ਮਹੱਤਵਪੂਰਨ ਗੱਲ ਇਹ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਤਹਿਤ ਆਏ ਇਸ ਵਿਸ਼ਾਲ ਰਾਜ ਵਿਚ ਉਨ੍ਹਾਂ ਦੇ ਸਮੇਂ ਵਿਚ ਨਾ ਤਾਂ ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਮੰਦਰ ਜਾਂ ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਾ ਹੀ ਇਸ ਸਮੇਂ ਕਿਸੇ ਹਿੰਦੂ ਦਾ ਤਿਲਕ ਜਾਂ ਜੰਞੂ ਵੀ ਨਹੀਂ ਛੇੜਿਆ ਗਿਆ। ਸਗੋਂ ਇਹ ਚਿੰਨ੍ਹ ਮੁਕੰਮਲ ਰੂਪ ਵਿਚ ਸੁਰੱਖਿਅਤ ਰੱਖੇ ਗਏ।

ਦੇਸ਼ ਆਜ਼ਾਦ ਹੋਏ ਨੂੰ ਭਾਵੇਂ ਛੇ ਦਹਾਕੇ ਬੀਤ ਚੁਕੇ ਹਨ ਪਰ ਅੱਜ ਵੀ ਲੋਕ ਜਬਰ, ਜ਼ੁਲਮ, ਧੱਕੇਸ਼ਾਹੀ, ਆਰਥਿਕ ਸ਼ੋਸ਼ਣ ਤੇ ਬੇਇਨਸਾਫ਼ੀ ਕਾਰਨ ਦੁਖੀ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਖਾਲਸੇ ਨੇ ਲੰਮਾ ਸੰਘਰਸ਼ ਕਰ ਕੇ ਤੇ ਸ਼ਹੀਦੀਆਂ ਦੇ ਕੇ ਮੁਗ਼ਲ ਰਾਜ ਦਾ ਖ਼ਾਤਮਾ ਕਰ ਦਿੱਤਾ ਸੀ, ਪਰੰਤੂ ਮੁਗ਼ਲਾਂ ਦੀ ਰੂਹ ਅਜੇ ਵੀ ਸਾਡੇ ਰਾਸ਼ਟਰੀ ਹੁਕਮਰਾਨਾਂ ਅਤੇ ਪੂੰਜੀਪਤੀਆਂ ਵਿਚ ਮੌਜੂਦ ਹੈ। ਜਿਸ ਕਰਕੇ ਲੋਕਾਂ ਦਾ ਜੀਵਨ ਨਰਕ ਬਣ ਰਿਹਾ ਹੈ। ਅੱਜ ਦੇਸ਼ ਅੰਦਰ 50 ਕਰੋੜ ਤੋਂ ਵੱਧ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਬੜੀ ਭਾਰੀ ਗਿਣਤੀ ਵਿਚ ਲੋਕਾਂ ਪਾਸ ਕੁੱਲੀ, ਗੁੱਲੀ ਅਤੇ ਜੁੱਲੀ ਨਹੀਂ ਹੈ। ਬਹੁਤੇ ਤਾਂ ਆਪਣੀਆਂ ਰਾਤਾਂ ਸੜਕਾਂ ਦੇ ਫੁਟਪਾਥਾਂ ਉੱਤੇ ਨੀਲੇ ਅਸਮਾਨ ਹੇਠ ਗੁਜ਼ਾਰਨ ਲਈ ਮਜਬੂਰ ਹਨ। ਸੂਬਿਆਂ ਦੀਆਂ ਸਰਕਾਰਾਂ ਅਧਿਕਾਰ ਰਹਿਤ ਹਨ। ਸੂਬਿਆਂ ਦੀਆਂ ਸਰਕਾਰਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਕੇਂਦਰ ਅੱਗੇ ਨਮੋਸ਼ੀ ਨਾਲ ਹੱਥ ਅੱਡਣੇ ਪੈਂਦੇ ਹਨ। ਇਨ੍ਹਾਂ ਦੀ ਹਾਲਤ ਨਗਰ ਪਾਲਿਕਾਵਾਂ ਤੋਂ ਬਿਹਤਰ ਨਹੀਂ ਹੈ। ਰਾਜਨੀਤਿਕ ਸ਼ਕਤੀ ਦਾ ਮੁਕੰਮਲ ਕੇਂਦਰੀਕਰਨ ਕਰ ਕੇ ਕੇਂਦਰੀ ਸਰਕਾਰ ਪੂਰੀ ਤਰ੍ਹਾਂ ਕਾਬਜ਼ ਹੈ। ਕੇਂਦਰ ਸਰਕਾਰ ਪਾਸ ਹੀ ਏਕਾਧਿਕਾਰ ਹੈ। ਮੁਲਕ ਦੀ ਸਾਰੀ ਯੋਜਨਾਕਾਰੀ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਨਾਲ ਅਮੀਰ ਹੋਰ ਅਮੀਰ ਹੋਵੇ ਅਤੇ ਗਰੀਬ ਹੋਰ ਗਰੀਬ ਤਥਾ ਰਾਜ ਘਰਾਣਿਆਂ ਦਾ ਗ਼ੁਲਾਮ ਹੀ ਬਣਿਆ ਰਹੇ। ਦੇਸ਼ ਦੀ ਸਿੱਖਿਆ ਨੀਤੀ ਵੀ ਅਜਿਹੀ ਹੀ ਹੈ ਕਿ ਗਰੀਬਾਂ ਦੇ ਬੱਚੇ ਅੱਧ ਪੜ੍ਹੇ ਜਾਂ ਅਨਪੜ੍ਹ ਹੀ ਹਨ। ਉਨ੍ਹਾਂ ਨੂੰ ਜੋ ਸਿੱਖਿਆ ਦਿੱਤੀ ਵੀ ਜਾ ਰਹੀ ਹੈ ਉਹ ਮਿਆਰੀ ਨਹੀਂ ਹੈ। ਆਜ਼ਾਦੀ ਤੋਂ ਬਾਅਦ ਲੰਮਾਂ ਸਮਾਂ ਦੇਸ਼ ਰੂਸ ਦੀ ਅਨਐਲਾਨੀ ਗ਼ੁਲਾਮੀ ਹੇਠ ਵਿਚਰਦਾ ਰਿਹਾ ਹੁਣ ਬੜੀ ਤੇਜ਼ੀ ਨਾਲ ਅਮਰੀਕਾ ਦੀ ਗ਼ੁਲਾਮੀ ਦੇ ਜੂਲੇ ਥੱਲੇ ਧੱਕਿਆ ਜਾ ਰਿਹੈ। ਦੇਸ਼ ਨੂੰ ਸਹੀ ਅਰਥਾਂ ਵਿਚ ਆਜ਼ਾਦ ਕਰਾਉਣ, ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਬਰਾਬਰੀ ਲਿਆਉਣ ਲਈ ਮੁਲਕ ਨੂੰ ਦੇਰ ਸਵੇਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੀ ਅਪਨਾਉਣਾ ਪਵੇਗਾ। ਅਜੋਕੇ ਰਾਜ ਪ੍ਰਬੰਧ ਹੇਠ ਲੋਕ ਬੇਰੁਜ਼ਗਾਰੀ, ਨਸ਼ਿਆਂ ਦਾ ਸੇਵਨ, ਕਰਜ਼ਿਆਂ ਦਾ ਭਾਰ ਅਤੇ ਲੱਚਰਪੁਣੇ ਵਿਚ ਘਿਰ ਕੇ ਆਪਣਾ ਜੀਵਨ ਨਸ਼ਟ ਕਰ ਰਹੇ ਹਨ। ਅੱਜ ਫਿਰ ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ ਜੋ ਮੁਲਕ ਵਿਚ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ, ਆਰਥਿਕ ਖੁਸ਼ਹਾਲੀ ਤੇ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇ।

90
ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਇਨ੍ਹਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਅਤੇ ਬਾਹਰ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਾਰੇ ਅਤੇ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਬਾਰੇ ਕਾਫੀ ਚਰਚਾ ਛੇੜ ਦਿੱਤੀ ਹੈ। ਭਾਰਤੀ ਮੀਡੀਆ ਨੇ ਇਸ ਯਾਦਗਾਰ ਨੂੰ ਆਪਣੇ ਜਾਣੇ-ਪਛਾਣ ਇਕਪਾਸੜ ਤੇ ਦਲੀਲ ਰਹਿਤ ਅੰਦਾਜ਼ ਵਿਚ ਭਾਰਤ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਲਈ ਖਤਰਾ ਦੱਸਦਿਆ ਸਾਰੇ ਹੀ ਮਸਲੇ ਨੂੰ ਸਿਰੇ ਦੇ ਨਾਕਾਰਾਤਮਕ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਗਲਿਆਰਿਆ, ਸਾਬਕਾ ਫੌਜੀ ਹਲਕਿਆ, ਕਾਂਗਰਸ ਅਤੇ ਭਾਜਪਾ ਆਦਿ ਸਿਆਸੀ ਪਾਰਟੀਆਂ ਤੇ ਪੰਜਾਬ ਦੇ ਖੱਬੇ-ਪੱਖੀਆਂ ਨੇ ਵੀ ਵਧ-ਚੜ੍ਹ ਕੇ ਯਾਦਗਾਰ ਦਾ ਵਿਰੋਧ ਕੀਤਾ ਹੈ।
ਸਿਰਫ ਇੰਨਾ ਹੀ ਨਹੀਂ ਸਿੱਖ ਪੰਥ ਅੰਦਰਲੇ ਕਈ ਵਰਗਾਂ, ਜਿਨ੍ਹਾਂ ਵਿਚੋਂ ਕਈਆਂ ਦਾ ਸੰਬੰਧ ਸਿੱਖ ਸੰਘਰਸ਼ ਤੇ ਸਿਆਸਤ ਨਾਲ ਰਿਹਾ ਹੈ ਜਾਂ ਅੱਜ ਵੀ ਹੈ, ਵੱਲੋਂ ਵੀ ਆਪਣੇ-ਆਪਣੇ ਨਜ਼ਰੀਏ ਤੋਂ ਇਸ ਯਾਦਗਾਰ ਜਾਂ ਯਾਦਗਾਰ ਦੀ ਰੂਪ-ਰੇਖਾ, ਉਸਾਰੀ ਕਰਨ ਵਾਲੀ ਧਿਰ ਜਾਂ ਹੋਰ ਜੁੜਵੇਂ ਮਾਮਲਿਆਂ ਬਾਰੇ ਇਤਰਾਜ਼ ਜਾਂ ਵਿਰੋਧ ਦਰਜ਼ ਕਰਵਾਏ ਗਏ ਹਨ।
ਇਨ੍ਹਾਂ ਹਾਲਾਤਾਂ ਵਿਚ ਸਾਕਾ ਦਰਬਾਰ ਸਾਹਿਬ ਬਾਰੇ ਸਿੱਖ ਨੁਕਤਾ-ਨਜ਼ਰ ਲੱਭਣ ਦੇ ਯਤਨਾਂ ਤਹਿਤ "ਸਿੱਖ ਸਿਆਸਤ ਮਲਟੀਮੀਡੀਆ" ਵੱਲੋਂ ਸਿੱਖ ਚਿੰਤਕਾਂ ਨਾਲ ਵਿਸ਼ੇਸ਼ ਗੱਲ-ਬਾਤ ਕੀਤੀ ਗਈ ਹੈ। ਇਸ ਵਿਚਾਰ-ਚਰਚਾ ਦਾ ਸੰਚਾਲਨ ਸ੍ਰ. ਬਲਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਇਸ ਵਿਚ ਉੱਘੇ ਸਿੱਖ ਚਿੰਤਕ ਤੇ ਲੇਖਕ ਸ੍ਰ: ਅਜਮੇਰ ਸਿੰਘ, ਸਮਾਜਕ ਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ: ਜਗਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ ਨੇ ਹਿੱਸਾ ਲਿਆ।
ਇਸ ਵਿਚਾਰ-ਚਰਚਾ ਲਈ ਗੱਲਬਾਤ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਗੱਲਬਾਤ ਦੇ ਪਹਿਲੇ ਦੌਰ ਵਿਚ ਯਾਦਗਾਰ ਨਾਲ ਸੰਬੰਧਤ ਅੰਦਰੂਨੀ ਮਸਲਿਆਂ ਬਾਰੇ ਵਿਚਾਰ ਕੀਤੀ ਗਈ ਹੈ ਤੇ ਦੂਜੇ ਦੌਰ ਦੌਰਾਨ ਯਾਦਗਾਰ ਦੀ ਵਿਰੋਧਤਾ ਦੀ ਰਾਜਨੀਤੀ ਅਤੇ ਮੀਡੀਆ ਦੇ ਰੋਲ ਬਾਰੇ ਵਿਚਾਰ ਕੀਤੀ ਗਈ ਹੈ।
ਯਾਦਗਾਰ ਲਈ ਯਤਨ ਹਮਲੇ ਤੋਂ ਬਾਅਦ ਹੀ ਸ਼ੁਰੂ ਹੋ ਗਏ ਸਨ: ਸ੍ਰ: ਅਜਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਸੰਭਾਲਣ/ਉਸਾਰਣ ਲਈ ਯਤਨ ਹਮਲੇ ਤੋਂ ਬਾਅਦ ਹੀ ਸ਼ੁਰੂ ਹੋ ਗਏ ਸਨ। ਸ਼ੁਰੂ ਵਿਚ ਸਿੱਖਾਂ ਦੇ ਕਈ ਹਲਕਿਆਂ ਵੱਲੋਂ ਇਹ ਵਿਚਾਰ ਵੀ ਆਏ ਸਨ ਕਿ ਹਮਲੇ ਵਿਚ ਨੁਕਸਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਹੋਰਨਾਂ ਨਿਸ਼ਾਨੀਆਂ ਨੂੰ ਇੰਨ-ਬਿੰਨ ਸਾਂਭਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਰਕਾਰੀ ਜਬਰ ਬਾਰੇ ਜਾਣ ਸਕਣ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਸਮੇਂ ਬਾਅਦ ਹੀ ਬੀ. ਬੀ. ਸੀ. ਨਾਲ ਆਪਣੀ ਇਕ ਮੁਲਾਕਾਤ ਵਿਚ ਇੰਦਰਾ ਗਾਂਧੀ ਨੇ ਇਸ ਗੱਲ ਬਾਰੇ ਭਾਰੀ ਚਿੰਤਾ ਜਾਹਰ ਕੀਤੀ ਸੀ ਕਿ ਸਰਕਾਰ ਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਸਿੱਖ ਦਰਬਾਰ ਸਾਹਿਬ ਦੇ ਹਮਲੇ ਦੀਆਂ ਨਿਸ਼ਾਨੀਆਂ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਨਿਸ਼ਾਨੀਆਂ ਮਿਟਾਈਆਂ: ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰ ਵੱਲੋਂ ਕਰਵਾਈ ਗਈ ਮੁਰੰਮਤ ਨੇ ਹਮਲੇ ਦੀ ਭੀਸ਼ਣਤਾ ਨੂੰ ਦਰਸਾਉਂਦੀ ਮੁੱਖ ਨਿਸ਼ਾਨੀ ਮਿਟਾ ਦਿੱਤਾ। ਸ੍ਰ: ਅਜਮੇਰ ਸਿੰਘ ਨੇ ਦੱਸਿਆ ਕਿ ਸਿਧਾਰਥ ਸ਼ੰਕਰ ਰੇਅ ਦੇ ਨਜ਼ਦੀਕੀ ਮੰਨੇ ਜਾਂਦੇ ਮਨਜੀਤ ਸਿੰਘ ਕਲਕੱਤਾ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਰਕਾਰੀ ਨੁਮਾਇੰਦਿਆਂ ਨਾਲ ਮੁਲਾਕਾਤ ਕਰਵਾਈ ਜਿਸ ਵਿਚ ਹਮਲੇ ਦੀਆਂ ਨਿਸ਼ਾਨੀਆਂ ਮੇਟ ਦੇਣਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਵਾਣ ਕਰ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾ ਇਹ ਮਤਾ ਪਾਸ ਕੀਤਾ ਸੀ ਕਿ ਹਮਲੇ ਦੀਆਂ ਨਿਸ਼ਾਨੀਆਂ ਨੂੰ ਯਾਦਗਾਰ ਵੱਜੋਂ ਸਾਂਭਿਆ ਜਾਵੇਗਾ ਪਰ ਬਾਅਦ ਵਿਚ ਕਮੇਟੀ ਵੱਲੋਂ ਹੀ ਇਹ ਨਿਸ਼ਾਨੀਆਂ ਮਿਟਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਯਾਦਗਾਰ ਦਾ ਮਸਲਾ ਕੋਈ ਹੁਣ ਅਚਾਨਕ ਉੱਠਿਆ ਮਸਲਾ ਨਹੀਂ ਹੈ ਬਲਕਿ ਇਹ ਮਸਲਾ ਹਮਲੇ ਦੇ ਸਮੇਂ ਤੋਂ ਹੀ ਲਗਾਤਾਰ ਚੱਲਦਾ ਰਿਹਾ ਹੈ ਤੇ ਯਾਦਗਾਰ ਰੋਕਣ ਲਈ ਭਾਰੀ ਦਬਾਅ ਕੰਮ ਕਰਦਾ ਰਿਹਾ ਹੈ ਤੇ ਇਹ ਦਬਾਅ ਸਿਰਫ ਬਾਹਰੀ ਹੀ ਨਹੀਂ ਸੀ ਬਲਕਿ ਅੰਦਰੂਨੀ ਤੌਰ ਤੇ ਵੀ ਯਾਦਗਾਰ ਦੀ ਉਸਾਰੀ ਰੋਕਣ ਦੇ ਯਤਨ ਹੁੰਦੇ ਰਹੇ ਹਨ।
ਇਸ ਮੌਕੇ ਇਸ ਗੱਲ ਦਾ ਵੀ ਵਿਸ਼ੇਸ਼ ਜ਼ਿਕਰ ਹੋਇਆ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਇਤਿਹਾਸ ਵਿਚ ਵਾਪਰੇ ਕਈ ਸਾਕਿਆਂ ਦੀਆਂ ਯਾਦਗਾਰਾਂ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹੀ ਸਥਾਪਤ ਕੀਤੀਆਂ ਗਈਆਂ ਹਨ ਤੇ ਸ੍ਰ: ਅਜਮੇਰ ਸਿੰਘ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਸਾਕਾ ਦਰਬਾਰ ਸਾਹਿਬ (ਜੂਨ 1984) ਦੀ ਯਾਦਗਾਰ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬਣ ਰਹੀ ਹੈ।
ਸ਼ਹੀਦ ਗੈਲਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਯਾਦਗਾਰ ਉਸਾਰਨ ਦਾ ਹੀ ਯਤਨ ਸੀ: ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ, ਜੋ 1982 ਤੋਂ 1987 ਤੱਕ ਸ਼੍ਰੀ ਅੰਮ੍ਰਿਤਸਰ ਤੋਂ ਇਕ ਪ੍ਰਮੁੱਖ ਖਬਰ ਏਜੰਸੀ ਲਈ ਕੰਮ ਕਰਦੇ ਰਹੇ ਅਤੇ ਜਿਨ੍ਹਾਂ ਨੇ ਧਰਮ ਯੁਧ ਮੋਰਚਾ, ਦਰਬਾਰ ਸਾਹਿਬ ਦਾ ਹਮਲਾ ਤੇ ਇਸ ਤੋਂ ਬਾਅਦ ਦੇ ਹਾਲਾਤ ਨੇੜਿਓ ਦੇਖੇ ਹਨ, ਨੇ ਸਿੱਖ ਸਿਆਸਤ ਦੇ ਮੰਚ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰੀ ਮੁਰੰਮਤਸ਼ੁਦਾ ਇਮਾਰਤ ਦੀ ਮੁੜ ਕਾਰਸੇਵਾ ਕਰਨ ਦਾ ਫੈਸਲਾ ਲਿਆ ਗਿਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਕਾ ਦਰਬਾਰ ਸਾਹਿਬ ਦੀ ਸ਼ਹੀਦੀ ਯਾਦਗਾਰ ਵੱਜੋਂ “ਸ਼ਹੀਦ ਗੈਲਰੀ” ਸਥਾਪਤ ਕੀਤੀ ਗਈ ਸੀ ਪਰ ਇਹ ਯਾਦਗਾਰ ਅੱਜ ਤੱਕ ਵੀ ਕੌਮ ਨੂੰ ਸਮਰਪਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਦਮਦਮੀ ਟਕਸਾਲ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਨਾ ਮੰਨਣ ਕਾਰਨ ਸ਼ਹੀਦ ਗੈਲਰੀ ਨੂੰ ਖੋਲ੍ਹਣ ਦਾ ਮਸਲਾ ਅਣਗੌਲਾ ਹੀ ਰਹਿ ਗਿਆ ਤੇ ਬਾਅਦ ਵਿਚ ਵੀ ਇਸ ਬਾਰੇ ਅੰਦਰੂਨੀ ਤੇ ਬਾਹਰੀ ਦਬਾਅ ਕੰਮ ਕਰਦੇ ਰਹੇ ਹਨ ਜਿਸ ਕਰਕੇ ਸ਼ਹੀਦ ਗੈਲਰੀ ਅਜੇ ਤੱਕ ਬੰਦ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਯਾਦਗਾਰ ਸੰਬੰਧੀ ਗੱਲਬਾਤ ਬੀਤੇ ਸਮੇਂ ਦੌਰਾਨ ਬਹੁਤੀ ਬਾਹਰ ਨਹੀਂ ਸੀ ਆ ਸਕੀ ਪਰ ਇਸ ਬਾਰੇ ਯਤਨ ਲਗਾਤਾਰ ਹੁੰਦੇ ਰਹੇ ਹਨ।
ਸਾਕਾ ਦਰਬਾਰ ਸਾਹਿਬ ਯਾਦਗਾਰ ਕਮੇਟੀ ਦੀ ਰਿਪੋਰਟ: ਪ੍ਰੋ: ਜਗਮੋਹਣ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਯਾਦਗਾਰ ਕਮੇਟੀ ਇਸ ਮਸਲੇ ਬਾਰੇ ਸੰਜ਼ੀਦਗੀ ਨਾਲ ਕੰਮ ਨਹੀਂ ਸੀ ਕਰ ਰਹੀ ਜਿਸ ਕਾਰਨ ਚਾਰ ਪੰਥਕ ਜਥੇਬੰਦੀਆਂ – ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਪੰਥਕ ਸੇਵਾ ਲਹਿਰ ਅਤੇ ਖਾਲਸਾ ਐਕਸ਼ਨ ਕਮੇਟੀ, ਵੱਲੋਂ ਸਾਕਾ ਦਰਬਾਰ ਸਾਹਿਬ ਯਾਦਗਾਰ ਕਮੇਟੀ ਬਣਾਈ ਗਈ ਜਿਸ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰ ਉਨ੍ਹਾਂ ਕੋਲ ਸੀ। ਇਸ ਕਮੇਟੀ ਵਿਚ ਉਨ੍ਹਾਂ ਤੋਂ ਇਲਾਵਾ ਸ਼੍ਰ: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ), ਸ੍ਰ: ਅਜਮੇਰ ਸਿੰਘ ਅਤੇ ਸ੍ਰੀ ਏ. ਆਰ. ਦਰਸ਼ੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕਮੇਟੀ ਨੇ ਦਰਬਾਰ ਸਾਹਿਬ ਭਵਨ ਸਮੂਹ ਦਾ ਦੌਰਾ ਕਰਕੇ ਹਮਲੇ ਦੀਆਂ ਬਚੀਆਂ ਨਿਸ਼ਾਨੀਆਂ ਦੇਖੀਆਂ ਤੇ ਯਾਦਗਾਰ ਲਈ ਢੁਕਵੀਂ ਜਗ੍ਹਾ ਦੀ ਸ਼ਨਾਖਤ ਕੀਤੀ। ਕਮੇਟੀ ਨੇ ਦਸੰਬਰ 2011 ਵਿਚ ਚਾਲੀ ਸਫਿਆਂ ਦੀ ਇਕ ਰਿਪੋਰਟ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸੌਂਪੀ ਜਿਸ ਵਿਚ ਇਤਿਹਾਸਕ ਪਿਛੋਕੜ, ਯਾਦਗਾਰਾਂ ਦੀ ਮਹੱਤਤਾ, ਸਾਕਾ ਦਰਬਾਰ ਸਾਹਿਬ ਦੀ ਦੀ ਯਾਦਗਾਰ ਰੂਪਰੇਖਾ ਤੇ ਜਗ੍ਹਾ ਬਾਰੇ ਵਿਸਤਾਰ ਵਿਚ ਚਰਚਾ ਕੀਤੀ ਗਈ ਹੈ। (ਇਹ ਰਿਪੋਰਟ ਸਿੱਖ ਸਿਆਸਤ ਉੱਤੇ ਪੜ੍ਹੀ ਜਾ ਸਕਦੀ ਹੈ)।
ਯਾਦਗਾਰ ਕਿਸ ਦੀ ਯਾਦ ਵਿਚ ਹੈ?:
ਪ੍ਰੋ: ਜਗਮੋਹਨ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਧਾਰਮਕ-ਰਾਜਸੀ ਮਹੱਤਵ ਨੂੰ ਸਮਝਣ ਵਿਚ ਦੁਨੀਆ ਹੋਰ ਲੋਕ, ਤੇ ਸਿੱਖ ਵੀ, ਉੱਕ ਜਾਂਦੇ ਰਹੇ ਹਨ ਜਿਸ ਕਰਕੇ ਕਈ ਤਰ੍ਹਾਂ ਦੇ ਫਿਜੂਲ ਸਵਾਲ ਸਾਕਾ ਦਰਬਾਰ ਸਾਹਿਬ ਤੇ ਇਸ ਦੀ ਯਾਦਗਾਰ ਬਾਰੇ ਉਠ ਰਹੇ ਹਨ।
ਉਨ੍ਹਾਂ ਕਿਹਾ ਕਿ ਯਾਦਗਾਰ ਉਸਾਰਨ ਦਾ ਮਸਲਾ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਤੇ ਇਹ ਯਾਦਗਾਰ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਮੌਕੇ ਫੌਜ ਦਾ ਟਾਕਰਾ ਕਰਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ, ਅਤੇ ਫੌਜ ਵੱਲੋਂ ਸ਼ਹੀਦ ਕੀਤੇ ਗਏ ਨਿਦੋਸ਼ ਸ਼ਰਧਾਲੂਆਂ, ਦੀ ਯਾਦ ਨੂੰ ਰੂਪਮਾਨ ਕਰੇਗੀ।
ਯਾਦਗਾਰ ਦੀ ਵਿਰੋਧ ਦੀ ਰਾਜਨੀਤੀ - ਭਾਰਤੀ ਰਾਸ਼ਟਰ ਉਸਾਰੀ ਦੇ ਪ੍ਰੋਜੈਕਟ ਨੂੰ ਚੁਣੌਤੀ ਦਾ ਮਸਲਾ:
ਗੱਲਬਾਤ ਦੇ ਦੂਜੇ ਦੌਰ ਵਿਚ ਇਹ ਗੱਲ ਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਕਿ ਕਾਂਗਰਸ, ਬੀ. ਜੇ. ਪੀ ਜਾਂ ਕੁਝ ਹੋਰ ਸਿਆਸੀ ਧਿਰਾਂ ਵੱਲੋਂ ਸਾਕਾ ਦਰਬਾਰ ਸਾਹਿਬ ਦੀ ਜੋ ਵਿਰੋਧਤਾ ਕੀਤੀ ਜਾ ਰਹੀ ਹੈ ਉਹ ਅਸਲ ਵਿਚ ਭਾਰਤੀ ਸਟੇਟ ਦਾ ਨਜ਼ਰੀਆ ਹੈ ਤੇ ਪੰਜਾਬ ਦੇ ਖੱਬੇ-ਪੱਖੀਆਂ ਸਮੇਤ ਇਹ ਸਾਰੀਆਂ ਧਿਰਾਂ ਭਾਰਤੀ ਸਟੇਟ ਦੇ ਇਸ ਨਜ਼ਰੀਆਂ ਨੂੰ ਅੱਖਾਂ ਬੰਦ ਕਰਕੇ ਪ੍ਰਵਾਣ ਕਰ ਰਹੇ ਹਨ।
ਸ੍ਰ: ਜਸਪਾਲ ਸਿੰਘ ਸਿੱਧੂ ਨੇ ਇਸ ਮਸਲੇ ਦੇ ਪਿਛੋਕੜ ਨੂੰ ਫੋਲਦਿਆਂ ਕਿਹਾ ਕਿ ਭਾਰਤ ਨੂੰ ਇਕ ਇਕਹਿਰੀ ਪਛਾਣ ਦੇਣ ਤੇ ਭਾਰਤੀ ਕੌਮ ਉਸਾਰੀ ਦਾ ਜੋ ਅਮਲ ਨਹਿਰੂ ਗਾਂਧੀ ਨੇ ਰਾਜਸੀ ਤੌਰ ਤੇ ਚਿਤਵਿਆ ਸੀ ਉਸ ਅਮਲ ਵਿਚੋਂ ਹੀ ਯਾਦਗਾਰ ਦਾ ਵਿਰੋਧ ਉਪਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੀ ਸਟੇਟ ਦੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਹੀ ਅਪਣਾਅ ਰਿਹਾ ਹੈ।
ਸ੍ਰ: ਅਜਮੇਰ ਸਿੰਘ ਨੇ ਕਿਹਾ ਕਿ ਮੀਡੀਆ ਵੱਲੋਂ ਮਨਘੜੰਤ ਤੱਥ ਘੜਨਾ ਤੌਖਲਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਵਰਤਾਰਾ ਕੋਈ ਖਲਾਅ ਵਿਚੋਂ ਪੈਦਾ ਹੋਈ ਸ਼ੈਅ ਨਹੀਂ ਹੈ ਬਲਕਿ ਇਸ ਪਿੱਛੇ ਭਾਰਤੀ ਸਟੇਟ ਦੀ ਬਕਾਇਦਾ ਨੀਤੀ ਕੰਮ ਕਰਦੀ ਹੈ।
ਗੱਲਬਾਤ ਦੇ ਇਸ ਹਿਸੇ ਵੀ “ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਦੇ ਵਿਰੋਧ ਦੀ ਰਾਜਨੀਤੀ” ਨਾਲ ਜੁੜ ਹੋਰਨਾਂ ਪਹਿਲੂਆਂ ਬਾਰੇ ਵੀ ਵਿਸਤਾਰ ਵਿਚ ਚਰਚਾ ਹੋਈ।
ਤੁਸੀਂ ਇਹ ਸਮੁੱਚੀ ਗੱਲਬਾਤ http://sikhsiyasat.com ਅਤੇ http://youtube.com/sikhsiyasat ਉੱਤੇ ਦੇਖ/ਸੁਣ ਸਕਦੇ।

91
 ਸੰਤ ਜਰਨੈਲ ਸਿੰਘ ਬੀਤੀ ਸਦੀ ਦਾ ਮਹਾਂਨ ਵਰਤਾਰਾ ਸੀ ਓਸਨੇ ਸੰਤ ਸਿਪਾਹੀ ਦਾ ਰੂਪ ਪ੍ਰਤਖ ਕੀਤਾ ਸੀ ਤੇ ਸੰਤ ਦੀ ਖਾਲਸਾਈ ਪਰਿਭਾਸ਼ਾ ਦੇ ਝੰਡੇ ਪੰਜਾਬ ਦੀ ਸਰਜਮੀਂ ਤੇ ਗੱਡੇ ਓਸ ਨੇ ਭਾਰਤੀ ਹਕੂਮਤ ਨੂ ਇਹ ਏਹਸਾਸ ਕਰ ਦਿਤਾ ਕੀ ਸਿਖ ਬਾਗੀ ਹੈ, ਬੇਚੈਨ ਹੈ, ਓਹ ਆਪਣੇ ਹਕ਼ਾ ਲੈ ਲੜ੍ਹੇਗਾ ਬਾਰ ਬਾਰ ਲੜ੍ਹੇਗਾ ਤੇ ਆਖਰੀ ਸਾਹ ਤਕ ਲੜ੍ਹੇਗਾ ਓਸ ਵਿਚ ਕਹਨੀ ਤੇ ਕਰਨੀ ਦਾ ਸੁਮੇਲ ਸੀ ਸੰਤ ਜਰਨੈਲ ਸਿੰਘ ਨੇ ਇਹ ਸਾਬਿਤ ਕਰ ਵਿਖਾਇਆ ਕੀ ਜੇਕਰ ਬੰਦੇ ਦੇ ਪੱਲੇ ਸਚ ਹੋਵੇ ਤਾ ਤਾ ਓਹ ਵੱਡੀ ਤੋ ਵੱਡੀ ਤਾਕਤ ਨਾਲ ਟਕਰਾ ਲੈਣ ਦੀ ਯੋਗਤਾ ਰਖਦਾ ਹੈ ਸੰਤ ਜਰਨੈਲ ਸਿੰਘ ਨੇ ਦਰਬਾਰ ਸਾਹਿਬ ਓਪਰ ਹਮਲੇ ਦੋਰਾਨ ਏਕ ਲਖ ਫੋਜਾ ਨਾਲ ਟਕਰ ਲੈ ਤੇ ਸਹੀਦੀ ਪਾਈ

92
ਓਹ ਕਾਲਾ ਦਿਨ ਜੂਨ 84 ਦਾ ਮੈਥੋਂ ਭੁਲਾਇਆ ਨਾ ਜਾਵੇ,
ਜਦੋਂ ਮੱਥੇ ਮੇਰੀ ਕੋਮ ਦੇ ਉੱਤੇ ਫੱਟ ਸਰਕਾਰ ਨੇ ਲਾਇਆ ਸੀ|
ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਜੁਲਮ ਦੀ ਹੱਦ ਮੁਕਾ ਦਿੱਤੀ,
ਸ਼ੇਰਾਂ ਵਰਗੇ ਸੂਰਮਿਆਂ ਨੂ ਇਕ ਇਕ ਕਰ ਕੇ ਮਾਰ ਮੁਕਾਇਆ ਸੀ|
ਇਕ ਪਾਸੇ ਗਿਣਤੀ ਦੇ ਸਿੰਘ ਤੇ ਦੁਜੇ ਪਾਸੇ ਹਿੰਦੋਸਤਾਨੀ ਫੋਜ ਦੇ ਟੈੰਕ,
ਫਿਰ ਵੀ ਇਹਨਾ ਸਿੰਘਾਂ ਸੂਰਮਿਆਂ ਨੇ ਤਿਨ ਦਿਨ ਤੱਕ ਵੱਖਤ ਫੋਜ਼ ਨੂ ਪਾਇਆ ਸੀ|
ਇਹ ਕਿਹੜਾ ਪਹਲੀ ਵਾਰ ਸੀ ਜਦੋਂ ਦਰਬਾਰ ਸਾਹਿਬ ਨੂ ਢੇਰੀ ਕੀਤਾ ਗਿਆ,
ਇਹ ਕਹਰ ਤਾਂ ਪਹਲਾਂ ਵੀ ਅਬਦਾਲੀ ਵਰਗਿਆਂ ਕਈਆਂ ਕਮਾਇਆ ਸੀ|
ਪਰ ਨਾ ਅਬਦਾਲੀ, ਨਾ ਰੰਗੜ, ਨਾ ਵੈਦਿਆ, ਤੇ ਨਾ ਹੀ ਇੰਦਰਾ ਬਚੀ,
ਸਿੰਘਾਂ ਨੇ ਇਹਨਾ ਸਾਰਿਆਂ ਨੂ ਸਮੇ ਸਿਰ ਆਪਣੀ ਕਰਨੀ ਦਾ ਮਜ਼ਾ ਚਖਾਇਆ ਸੀ|
ਅਕਾਲ ਤਖ਼ਤ ਨੂ ਤਾਂ ਸਿਖਾਂ ਨੇ ਦੋਬਾਰਾ ਬਣਾ ਹੀ ਲਿਆ,
ਪਰ ਜਿਹੜਾ ਜ਼ਖਮ ਸਾਡੇ ਦਿਲ ਤੇ ਲਗਾ ਉਸ ਨੇ ਬੜਾ ਸਤਾਇਆ ਸੀ|
ਭਿੰਡਰਾਂਵਾਲੇ, ਅਮਰੀਕ ਸਿੰਘ, ਅਤੇ ਸੁਬੇਗ ਸਿੰਘ ਵਰਗੇ ਜਾਣ ਦੀ ਬਾਜੀ ਲਾ ਗਏ,
ਸਿੰਘਾਂ ਨੇ ਸ਼ਹੀਦੀਆਂ ਪਾ ਕੇ ਇਤਹਾਸ ਇਕ ਨਵਾਂ ਬਣਾਇਆ ਸੀ|
ਇਹ ਕੋਮ ਦੀ ਨਸਲਕੁਸ਼ੀ ਦੀ ਤਾਂ ਬਹੁਤ ਲੋਕ ਕੋਸ਼ਿਸ਼ ਕਰਦੇ ਰਹੇ,
ਜਕਰੀਆ ਖਾਨ, ਮੀਰ ਮਨੂ, ਅਤੇ ਅਬਦਾਲੀ ਨੇ ਵੀ ਏਹੀ ਸਿਲਸਲਾ ਚਲਾਇਆ ਸੀ|
ਇਹ ਮਾਰਨ ਨਾਲ ਨਾ ਮੁੱਕੇ ਹਨ ਤੇ ਨਾ ਕਦੇ ਮੁੱਕ ਸਕਦੇ ਹਨ,
ਵੱਡੇ ਵੱਡੇ ਜਾਲਮਾ ਨੇ ਵੀ ਅੰਤ ਵਿਚ ਇਹਨਾ ਸਾਹਮਣੇ ਆਪਣਾ ਸੀਸ ਝੁਕਾਇਆ ਸੀ|
“ਗੋਲਡੀ” ਆਜੋ ਇਕ ਵਾਰ ਫਿਰ ਇਕਠੇ ਹੋ ਕੇ ਓਸੇ ਰਾਹ ਤੇ ਫਿਰ ਤੁਰ ਪੈਂਦੇ ਹਾਂ|
ਜਿਸ ਰਾਹ ਉਤੇ ਤੁਰਨ ਦਾ ਗੁਰੂ ਗੋਬਿੰਦ ਸਿੰਘ ਨੇ ਸਬਕ ਸਾਨੂ ਸਖਾਇਆ ਸੀ|

93
ਲੁਧਿਆਣਾ, ਪੰਜਾਬ (28 ਮਈ, 2012): ਭਾਰਤ ਦੀ ਸੰਸਦ ਵੱਲੋਂ ਪ੍ਰਵਾਣ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ, 1909 ਵਿਚ ਵਿਆਹ ਰਜਿਸਟ੍ਰੇਸ਼ਨ ਦੀ ਮੱਦ ਸ਼ਾਮਲ ਕੀਤੇ ਜਾਣ ਨੂੰ ਜਿਥੇ ਇਕ ਪਾਸੇ ਸਿੱਖਾਂ ਲਈ ਵੱਡੀ ਪ੍ਰਾਪਤੀ ਪ੍ਰਚਾਰਿਆ ਜਾ ਰਿਹਾ ਹੈ ਓਥੇ ਦੂਸਰੇ ਪਾਸੇ ਕਾਨੂੰਨੀ ਮਾਹਿਰਾਂ, ਸਿੱਖ ਚਿੰਤਕਾਂ ਤੇ ਵਿਦਵਾਨਾਂ ਨੇ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿੱਤਾ ਹੈ।

27 ਮਈ, 2012 ਨੂੰ “ਸਿੱਖ ਸਿਆਸਤ” ਵੱਲੋਂ ਕਰਵਾਈ ਗਈ ਇਕ ਖਾਸ ਵਿਚਾਰ ਚਰਚਾ ਵਿਚ ਇਹ ਵਿਚਾਰ ਉਭਰ ਕੇ ਸਾਹਮਣੇ ਆਏ ਹਨ ਕਿ ਹਾਲ ਵਿਚ ਕੀਤੀ ਗਈ ਸੋਧ ਵਿਚ ਸਿੱਖ ਪਛਾਣ ਨੂੰ ਮੁੜ ਸਥਾਪਤ ਕਰਨ ਜਾਂ ਵੱਡੀ ਪ੍ਰਾਪਤੀ ਵਰਗੀ ਕੋਈ ਗੱਲ ਨਹੀਂ ਹੈ ਬਲਕਿ ਇਸ ਸੋਧ ਰਾਹੀਂ ਸਿੱਖ ਪਛਾਣ ਨੂੰ ਕਾਨੂੰਨੀ ਤੌਰ ਉੱਤੇ ਹੋਰ ਵੀ ਧੁੰਦਲਾ ਕਰ ਦਿੱਤਾ ਗਿਆ ਹੈ।

“ਆਨੰਦ ਮੈਰਿਜ ਐਕਟ, ਸਿੱਖ ਨਿੱਜੀ ਕਾਨੂੰਨ ਤੇ ਸਿੱਖ ਪਛਾਣ” ਦੇ ਮਸਲੇ ਉੱਤੇ ਕਰਵਾਈ ਗਈ ਇਸ ਵਿਚਾਰ ਚਰਚਾ, ਜਿਸ ਦਾ ਸੰਚਾਲਨ ਨੌਜਵਾਨ ਪੱਤਰਕਾਰ ਰਸ਼ਪਾਲ ਸਿੰਘ ਸੋਸਣ ਵੱਲੋਂ ਕੀਤਾ ਗਿਆ, ਵਿਚ ਸਾਬਕਾ ਆਈ. ਏ. ਐਸ. ਅਧਿਕਾਰੀ ਅਤੇ ਸਿੱਖ ਲੇਖਕ ਤੇ ਵਿਦਵਾਨ ਸਿਰਦਾਰ ਗੁਰਤੇਜ ਸਿੰਘ; ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਕਾਨੂੰਨੀ ਮਾਹਰਡਾ. ਦਲਜੀਤ ਸਿੰਘ; ਮਨੁੱਖੀ ਅਧਿਕਾਰਾਂ ਅਤੇ ਅਣਗੌਲੇ ਸਿੱਖਾਂ ਦੀ ਵਿਦਿਆ ਤੇ ਸਮਜਾਕ ਸਮੱਸਿਆਂ ਬਾਰੇ ਵਿਸ਼ੇਸ਼ ਉੱਦਮ ਕਰਨ ਵਾਲੇ ਪ੍ਰੋ: ਜਗਮੋਹਣ ਸਿੰਘ ਅਤੇ ਨੌਜਵਾਨ ਸਿੱਖ ਆਗੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਹਿੱਸਾ ਲਿਆ।

ਇਸ ਵਿਚਾਰ ਚਰਚਾ ਦੌਰਾਨ ਡਾ. ਦਲਜੀਤ ਸਿੰਘ ਸਪਸ਼ਟ ਕੀਤਾ ਕਿ ਕਿਸੇ ਵੀ ਵਿਆਹ ਕਾਨੂੰਨ ਦੇ ਜੋ ਬਨਿਆਦੀ ਤੱਤ ਹੁੰਦੇ ਹਨ ਉਹਨਾਂ ਵਿਚੋਂ ਕੋਈ ਵੀ ਮੌਜੂਦਾ ਆਨੰਦ ਮੈਰਿਜ ਐਕਟ ਵਿਚ ਦਰਜ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਮੌਜੂਦਾ ਸੋਧ ਰਾਹੀਂ ਇਸ 1909 ਦੇ ਇਸ ਕਾਨੂੰਨ ਉੱਪਰ ਹੁਣ ਹਿੰਦੂ ਮੈਰਿਜ ਐਕਟ ਥੋਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 1909 ਤੋਂ ਲੈ ਕੇ ਹੁਣ ਤੱਕ ਆਨੰਦ ਮੈਰਿਜ ਐਕਟ ਵਿਚ ਕਿਸੇ ਹੋਰ ਧਰਮ ਜਾਂ ਉਸ ਦੇ ਕਾਨੂੰਨ ਦਾ ਜ਼ਿਕਰ ਨਹੀਂ ਸੀ ਪਰ ਹੁਣ ਇਸ ਵਿਚ ਇਹ ਲਿਖ ਦਿੱਤਾ ਗਿਆ ਹੈ ਕਿ ਆਨੰਦ ਮੈਰਿਜ ਐਕਟ ਦੀ ਕੋਈ ਵੀ ਮਦ ਹਿੰਦੂ ਮੈਰਿਜ ਐਕਟ ਦੇ ਉਲਟ ਨਹੀਂ ਹੋ ਸਕਦੀ।

ਇਸ ਤੋਂ ਇਲਾਵਾ ਇਸ ਸੋਧ ਰਾਹੀਂ ਸਿੱਖਾਂ ਦੀ ਆਨੰਦ ਕਾਰਜ ਦੀ ਮਰਿਆਦਾ ਨੂੰ ਮਹਿਜ਼ ਰਿਵਾਜ਼ ਤੱਕ ਸੀਮਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰਿਆਦਾ ਜਾਂ ਸੰਸਕਾਰ ਵਿਸ਼ਵਾਸ਼ ਦਾ ਮਾਮਲਾ ਹੈ ਜਿਸ ਨੂੰ ਕਾਨੂੰਨੀ ਤੌਰ ਉੱਤੇ ਚਣੌਤੀ ਨਹੀਂ ਦਿਤੀ ਜਾ ਸਕਦੀ ਪਰ ਰਿਵਾਜ਼ ਨੂੰ ਚਿਣੌਤੀ ਦੇਣੀ ਜਾਂ ਰੱਦ ਕਰ ਦੇਣ ਕਾਨੂੰਨੀ ਤੌਰ ਉੱਤੇ ਸੰਭਵ ਹੁੰਦਾ ਹੈ। ਇਸ ਲਈ ਇਸ ਸੋਧ ਨੇ ਨਫਾ ਕਰਨ ਦੀ ਬਜ਼ਾਏ ਉਲਟਾ ਨੁਕਸਾਨ ਕੀਤਾ ਹੈ।

ਸ੍ਰ: ਗੁਰਤੇਜ ਸਿੰਘ ਨੇ ਕਿਹਾ ਕਿ ਇਸ ਸੋਧ ਵਿਚ ਨਾ ਤਾਂ ਕਿਤੇ ਆਨੰਦ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਿੱਖਾਂ ਨਾਲ ਕੋਈ ਸੰਬੰਧ ਦਿਖਾਇਆ ਗਿਆ ਹੈ ਤੇ ਨਾ ਹੀ ਇਸ ਵਿਚ “ਸਿੱਖ” ਲਫਜ਼ ਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਇਸ ਨਾਲ ਸਪਸ਼ਟਤਾ ਆਉਣ ਦੀ ਬਜ਼ਾਏ ਦੁਬਿਧਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਹਿੰਦੂ ਮੈਰਿਜ ਐਕਟ ਵਿਚ “ਹਿੰਦੂ ਮੈਰਿਜ” ਅਤੇ “ਹਿੰਦੂ ਮੈਰਿਜ ਰਜਿਸਟਰ” ਦਾ ਜ਼ਿਕਰ ਹੈ ਪਰ ਇਸ ਆਨੰਦ ਮੈਰਿਜ ਐਕਟ ਵਿਚ ਸਿਰਫ “ਮੈਰਿਜ” ਅਤੇ “ਮੈਰਿਜ ਰਜਿਸਟਰ” ਦਾ ਹੀ ਜ਼ਿਕਰ ਕੀਤਾ ਗਿਆ ਹੈ ਅਤੇ ਸਿੱਖ ਲਫਜ਼ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਠੇਠ ਲਹਿਜੇ ਵਿਚ ਕਿਹਾ ਕਿ “ਇਹ ਘੋੜਾ ਚੁੱਕਣ ਨੂੰ ਮਿਲਿਆ ਹੈ, ਸਵਾਰੀ ਕਰਨ ਨੂੰ ਨਹੀਂ”।

ਪ੍ਰੋ: ਜਗਮੋਹਣ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੇ ਇਕ ਵਾਰ ਫਿਰ ਉਜਾਗਰ ਕੀਤਾ ਹੈ ਕਿ ਸਿੱਖ ਪੰਥ ਵਿਚ ਵਿਚਾਰ ਦਾ ਮਾਹੌਲ ਨਹੀਂ ਹੈ ਜਿਸ ਕਾਰਨ ਹਰ ਵਾਰ ਮੌਕਾ ਬੀਤ ਜਾਣ ਤੋਂ ਬਾਅਦ ਕੌਮ ਸੋਚਣਾ ਸ਼ੁਰੂ ਕਰਦੀ ਹੈ ਕਿ ਇਹ ਸਾਡੇ ਨਾਲ ਕੀ ਹੋ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਜਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਨੂੰ ਵਿਚਾਰ ਚਰਚਾ ਲਈ ਇਕ ਸੰਸਾਰ ਪੱਧਰੀ ਮੰਚ ਉਸਾਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਕੌਮ ਵਿਚ ਵਿਚਾਰ ਦਾ ਮਾਹੌਲ ਬਣਾ ਸਕੀਏ ਤੇ ਮਸਲਿਆਂ ਦੇ ਹੱਲ ਵੱਲ ਵਧ ਸਕੀਏ।

ਭਾਈ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਇਸ ਸਾਰੇ ਵਰਤਾਰੇ ਨੇ ਇਕ ਵਾਰ ਮੁੜ ਸਿੱਖਾਂ ਪ੍ਰਤੀ ਭਾਰਤੀ ਸਟੇਟ ਦੇ ਰਵੱਈਏ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਟੇਟ ਸਿੱਖ ਪਛਾਣ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਹਮਲਾਵਰ ਰੁਖ ਅਖਤਿਆਰ ਕਰਕੇ ਚੱਲ ਰਹੀ ਹੈ ਤੇ ਸਿੱਖ ਪਛਾਣ ਨੂੰ ਧੁੰਦਲਾ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਿੱਖਾਂ ਦਾ ਆਪਣਾ ਰਾਜ ਖੁੱਸਾ ਹੈ ਉਦੋਂ ਤੋਂ ਸਿੱਖ ਰਾਜਸੀ ਤੌਰ ਉੱਤੇ ਅਜ਼ਾਦ ਕੌਮ ਵਾਙ ਨਹੀਂ ਵਿਚਾਰ ਰਹੇ ਅਤੇ ਆਪਣੀ ਕੌਮ ਦੇ ਮੁਨਿਆਦੀ ਮਾਮਲਿਆਂ ਦਾ ਹੱਲ ਵੀ ਆਪਣੀਆਂ ਸੰਸਥਾਵਾਂ ਰਾਹੀਂ ਕਰਨ ਦੀ ਬਜਾਏ ਭਾਰਤੀ ਢਾਂਚੇ ਵਿਚੋਂ ਭਾਲਣ ਦਾ ਯਤਨ ਕਰ ਰਹੇ ਹਨ ਜਿਸ ਕਾਰਨ ਸਿੱਖਾਂ ਦੀ ਹਾਲਾਤ ਹੋਰ ਨਿਮਾਣੀ/ਨਿਤਾਣੀ ਹੁੰਦੀ ਹਾ ਰਹੀ ਹੈ।

ਇਸ ਵਿਚਾਰ ਚਰਚਾ ਦੌਰਾਨ ਪਾਕਿਸਤਾਨ ਵਿਚ ਬਣੇ ਸਿੱਖ ਮੈਰਿਜ ਐਕਟ, ਆਨੰਦ ਮੈਰਿਜ ਐਕਟ ਵਿਚ ਕੀਤੀ ਗਈ ਸੋਧ, ਅਖਬਾਰੀ ਬਿਆਨਾਂ ਰਾਹੀਂ ਹੋ ਰਹੇ ਗੁਲਾਮ ਮਾਨਸਿਕਤਾ ਦੇ ਪ੍ਰਗਟਾਵੇ ਅਤੇ ਧਾਰਾ 25 ਦੇ ਮਸਲਿਆ ਉੱਤੇ ਵੀ ਵਿਚਾਰਾਂ ਹੋਈਆਂ।
((http://youtube.com/SikhSiyasat))

94
ਸਰਤਾਜ਼ ਸ਼ਹੀਦਾ ਦੇ ਪੰਜਵੇ ਸਤਿਗੁਰ ਰੀਤ ਚਲਾਈ,
ਨੌਵੇਂ ਗੁਰ ਸਤਿਗੁਰ ਜੀ ਹਿੰਦੂਆ ਲਈ ਸ਼ਹੀਦੀ ਪਾਈ,
ਦਸਵੇਂ ਗੁਰ ਖੰਡੇ ਤੋਂ ਸਾਜੀ ਕੌਮ ਹੈ ਪਰਉਪਕਾਰੀ,
ਪ੍ਰਣਾਮ ਸ਼ਹੀਦਾ ਨੂੰ,ਜਿੰਨਾ ਜਾਨ ਧਰਮ ਤੋਂ ਵਾਰੀ।
ਪ੍ਰਣਾਮ ਸ਼ਹੀਦਾ ਨੂੰ,ਜਿੰਨਾ ਜਾਨ ਧਰਮ ਤੋਂ ਵਾਰੀ।....

ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਜੀ...
ਗੁਰੂ ਸਾਹਿਬ ਦੀ ਸ਼ਹਾਦਤ.......
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰੇ ਭਾਣੇ ਵਿਚ ਅੰਮ੍ਰਿਤ ਵਸੇ’ ਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿਚ ਹੈ-
ਉਮਦਤ ਤਵਾਰੀਕ ਦਾ ਲਿਖਾਰੀ ਲਿਖਦਾ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ।

95
ਕੋਣ ਕਹਿੰਦਾ ਕੁੜੀਆਂ ਨੂੰ ਸਮਝਣਾ ਬਹੁਤ ਔਖਾ?

ਕੌਣ ਕਹਿੰਦਾ ਕੁੜੀਆਂ ਬੇਵਫ਼ਾ ਹੁੰਦੀਆਂ ?

ਕੋਣ ਕਹਿੰਦਾ ਕੁੜੀਆਂ ਕਦਰ ਨੀ ਕਰਦੀਆਂ ?

ਕਿੰਨਾ ਕੁ ਜਾਣਦੇ ਹੋ ਤੁਸੀਂ ਕੁੜੀਆਂ ਨੂੰ ?

ਮੈਂ ਦੱਸਦੀ ਹਾਂ ਕੁੜੀਆਂ ਕੀ ਹੁੰਦੀਆਂ ....

... ਜਿਸ ਕੁੱਖ 'ਚੋ ਤੁਸੀਂ ਜਨਮ ਲਿਆ ਓਹ ਵੀ ਪਹਿਲਾਂ ਇਕ ਕੁੜੀ ਹੈ,ਬਾਅਦ 'ਚ ਤੁਹਾਡੀ ਮਾਂ ..

ਜਿਸ ਭੈਣ ਨਾਲ ਤੁਸੀਂ ਬਚਪਨ ਤੋਂ ਖੇਡੇ,ਹਰ ਗੱਲ ਸਾਂਝੀ ਕੀਤੀ,ਓਹ ਵੀ ਇਕ ਕੁੜੀ ਆ

ਜਵਾਨੀ ਦੀ ਦਹਿਲੀਜ ਤੇ ਪੈਰ ਰਖਿਆ ਜਿਹਨੇ ਤੁਹਾਨੂੰ ਹਮਰਾਜ ਬਣਾਇਆ ,ਦਿਲ ਵਟਾਇਆ ...

ਓਹ ਮਹਿਬੂਬ ਵੀ ਇਕ ਕੁੜੀ ਏ ..

ਤੇ ਇਕ ਓਹ ਜਿਹੜੀ ਸਾਰੀ ਉਮਰ ਤੁਹਾਡੇ ਨਾਲ ਕੱਟਦੀ ਆ ,ਤੁਹਾਡੀ ਪਤਨੀ ਓਹ ਵੀ ਇਕ ਕੁੜੀ ਆ ..

ਗੱਲ ਮਹਿਬੂਬ ਦੀ ਕਰਾਂ ਤਾਂ ਤੁਸੀਂ ਕਿਸ ਮੁਹ ਨਾਲ ਕਹਿ ਦਿੰਦੇ ਹੋ ਕਿ ਓਹ ਬੇਵਫ਼ਾ ਏ ?

ਮੈਂ ਖੁਦ ਵੀ ਕੁੜੀ ਹਾਂ ਤੇ ਕੁੜੀਆਂ ਨੂੰ ਬਹੁਤ ਚੰਗੀ ਤਰਾਂ ਸਮਝਦੀ ਹਾਂ ..

ਤੇ ਮੈਨੂੰ ਅੱਜ ਤੱਕ ਕੋਈ ਕੁੜੀ ਗਲਤ ਨੀ ਲੱਗੀ ..

ਕੋਈ ਜੰਮਦੀ ਹੀ ਹੀਰ ਨੀ ਬਣ ਜਾਂਦੀ ..

ਓਹਨੁ ਹੀਰ ਬਣਾਉਣ ਵਾਲਾ ਵੀ ਤੂੰ ਏ ਤੇ ਦੁਨਿਆ ਸਾਹਮਣੇ ਉਸ ਸੱਚੇ ਦਿਲ ਨੂੰ ਬਦਨਾਮ ਕਰਨ ਵਾਲਾ ਵੀ..

ਤੂੰ ਕਿਵੇ ਕਹਿ ਸਕਦਾ ਕਿ ਓਹਨੇ ਤੇਰੇ ਪਿਆਰ ਦਾ ਮੁੱਲ ਨੀ ਪਾਇਆ ?

ਕੀ ਤੂੰ ਕਦੇ ਓਹਦੀਆਂ ਅੱਖਾਂ ਵੇਖੀਆਂ ..ਕਿੰਨਾ ਪਿਆਰ ਕਰਦੀ ਆ ਤੈਨੂੰ ?

ਕੀ ਤੂੰ ਕਦੇ ਇਕਾਂਤ 'ਚ ਓਹਦਾ ਹੱਥ ਫੜ ਕੇ ਕਿਹਾ ਕਿ ਮੈਂ ਤੇਰੇ ਹਰ ਦੁਖ ਸੁਖ 'ਚ ਤੇਰੇ ਨਾਲ ਹਾਂ ?

ਕੀ ਤੂੰ ਪੂਰੀ ਤਰਾਂ ਵਫ਼ਾਦਾਰ ਹੈਂ ਉਸ ਲਈ ਜੋ ਤੇਰੇ ਤੇ ਅੱਖਾਂ ਬੰਦ ਕਰ ਕੇ ਯਕੀਂਨ ਕਰਦੀ ਏ ?

ਕੀ ਤੂੰ ਕਦੇ ਓਹਨੂ ਦੂਰੋ ਨਿਹਾਰਿਆ ?

ਕੀ ਤੂੰ ਕਦੇ ਕਿਹਾ ਕਿ ਤੂੰ ਬਹੁਤ ਸੋਹਣੀ ਏ ..?

ਓਹ ਸਿਰਫ ਤੇਰੀਆਂ ਨਜ਼ਰਾਂ 'ਚ ਸੋਹਣੀ ਬਣਨਾ ਚਾਹੁੰਦੀ ਆ,ਤੇ ਤੂੰ ਏਨਾ ਖੁਦਗਰਜ਼ ਏ ਕਿ ਓਹਦੀ ਤਰੀਫ ਨੀ ਕਰ ਸਕਦਾ ...

ਓਹ ਤੇਰੇ ਨਾਲ ਹਰ ਗੱਲ ਕਰਨਾ ਚਾਹੁੰਦੀ ਆ ..ਕੀ ਤੂੰ ਕਦੇ ਓਹਦੀਆਂ ਗੱਲਾਂ 'ਚ ਦਿਲਚਸਪੀ ਲਈ ?

.

ਕਦੇ ਸੁਣ ਤਾਂ ਸਹੀ ਇਕ ਕੁੜੀ ਨੂੰ ...ਅਣਛੋਇਆ ਇਤਿਹਾਸ ਲਿਖਿਆ ਜਾ ਸਕਦਾ..

ਜਿਸ ਕੁੜੀ ਲਈ ਅੱਜ ਤੱਕ ਤੂੰ ਇਕ ਸ਼ਬਦ ਨੀ ਲਿਖ ਸਕਿਆ ..

ਅਥਾਹ ਸ਼ਬਦ ਨੇ ਓਹਦੇ ਕੋਲ ਤੇਰੀ ਸਿਫ਼ਤ ਚ ...

ਓਹ ਅਰਦਾਸ ਕਰਦੀ ਏ ਤਾਂ ਪਹਿਲਾਂ ਤੇਰੀ ਖੈਰ ਮੰਗਦੀ ...ਸੁਪਨੇ ਵੇਖਦੀ ਏ ਤਾਂ ਤੇਰੇ ਸੰਗ ..

ਅਸਲ ਚ ਸਮਝ ਤੂੰ ਨੀ ਸਕਿਆ ਤੇ ਤੱਤ ਇਹ ਕੱਢ ਦਿੱਤਾ ਕਿ ਕੁੜੀਆ ਨੂੰ ਸਮਝਣਾ ਬਹੁਤ ਔਖਾ ..

ਕਦੇ ਓਹਦੀਆਂ ਅੱਖਾਂ 'ਚ ਵੇਖ ਕਦੇ ਓਹਦੇ ਲਈ ਦੋ ਸ਼ਬਦ ਬੋਲ ..

ਕਦੇ ਕੋਸ਼ਿਸ਼ ਤਾਂ ਕਰ ਓਹਦੇ ਦਿਲ ਦੀਆਂ ਰਮਜਾਂ ਨੂੰ ਸਮਝਣ ਦੀ...

ਤੇਰਾ ਦਿਲ ਕਰਦਾ ਤੂੰ ਗੱਲ ਕਰ ਲੈਂਦਾ ,ਓਹਦਾ ਕਰਦਾ ਤਾਂ ਤੂੰ ਆਖਦਾ ਟੈਮ ਬਰਬਾਦ ਨਾ ਕਰ ..

ਤੂੰ ਓਹਨੂੰ ਰੋਕਦਾ ਤਾਂ ਤੇਰਾ ਹੱਕ ਹੈ,ਓਹ ਰੋਕੇ ਤਾਂ ਦਖ਼ਅੰਦਾਜੀ ...ਵਾਹ ਕਿੰਨਾ ਸਿਆਣਾ ਏਂ ਤੂੰ .....

ਕੋਈ ਕੁੜੀ ਮਾੜੀ ਨੀ ਹੁੰਦੀ ...ਓਹਨੂ ਠੋਕਰ ਲਗਦੀ ਆ ..ਫੇਰ ਸੰਭਾਲ ਜਾਂਦੀ ਆ,,,,ਜਦ ਇਹੀ ਸਬ 2-3 ਵਾਰ ਹੁੰਦਾ

ਤਾਂ ਓਹਦਾ ਪਿਆਰ ਤੋਂ ਵਿਸ਼ਵਾਸ ਉਠ ਜਾਂਦਾ

ਓਹਦਾ ਜਿਮੇਵਾਰ ਵੀ ਤੂੰ ਹੀ ਏਂ..

ਕਦੇ ਓਹਦੇ ਜਿਸਮ ਤੋਂ ਪਾਰ ਓਹਦੀ ਰੂਹ ਤੱਕ ਇਕ ਵਾਰ ਝਾਕ ਤਾਂ ਸਹੀ

ਮੈਂ ਦਾਅਵਾ ਕਰਦੀ ਆ ਓਹ ਤੈਨੂੰ ਧੋਖਾ ਨੀ ਦੇ ਸਕਦੀ ...

ਭਾਵਨਾਵਾਂ ਦਾ ਹੜ ਹੈ ਓਹ..

ਕਦੇ ਉਸ ਵੇਗ ਚ ਓਹਦੇ ਸੰਗ ਵਹਿ ਕੇ ਤਾਂ ਵੇਖ ..

ਜਿਸ ਦਿਨ ਤੂੰ ਸਮਝ ਗਿਆ ਉਸ ਦਿਨ ਤੈਨੂੰ ਕਾਇਨਾਤ ਦੀ ਸਬਤੋਂ ਸੋਹਣੀ ਸ਼ੈਅ ਦੇ ਪਾਕ ਦੀਦਾਰ ਹੋ ਜਾਣਗੇ ....

96

ਨਿੱਤ ਕੁੜੀਆਂ ਨੂੰ ਮਿਹਣੇ ਮਾਰੇਜੰਤਾ
ਅਖੇ ਤੁਸੀਂ ਭੁੱਲ ਗੀਆਂ ਤੀਆਂ ਤ੍ਰਿੰਝਣ ਨੂੰ
ਥੋਨੂੰ ਚਰਖਾ ਕੱਤਣਾ ਆਉਦਾਂ ਨੀਂ

ਤੁਸੀਂ ਜੀਨ ਟੌਪ ਤੇ ਡੁੱਲ੍ਹ ਗਈਆਂ
ਸੂਟ ਸਲਵਾਰਾਂ ਭੁੱਲ ਗਈਆਂ
ਪਾ ਬੋਲੀ ਗਿੱਧੇ 'ਚ ਨੱਚਣਾ ਆਉਦਾਂ ਨੀ

ਮਾੜਾ ਜਾ ਪੁੱਛੀਏ ਇਹਨ੍ਹਾਂ ਭਲਵਾਨਾ ਨੂੰ
ਕਾਨਿਆਂ

ਅਰਗੀਆਂ ਲੱਤਾਂ ਆਲਿਆਂ
ਗੱਭਰੂ ਛੈਲ ਜਵਾਨਾਂ ਨੂੰ
ਇਹ ਕਿਹੜੇ ਸੱਭਿਆਚਾਰ ਦੇ ਪਹਿਰੇਦਾਰ ਬਣੇ

ਗੁਰੂ ਘਰ ਨੂੰ ਮੂੰਹ ਨੀਂ ਕਰਦੇ ਲੁੱਚੀ ਲੰਡੀ ਮੰਡੀਰ ਦੇ ਯਾਰ ਬਣੇ

ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ
ਪ੍ਰਧਾਨ ਆਪਾਂ ਕਿਹੜਾ ਚਾਦਰਾ ਲਾਉਣੇਂ ਆਂ

ਸਿਰ ਤੇ ਗਜ਼ਨੀ ਕੱਟ ਪਵਾਈਏ
ਓਂ ਨਾਂ ਪਿੱਛੇ "ਸਿੰਘ"ਲਾਉਣੇਂ ਆਂ
ਪਊਆ ਪੀਕੇ

ਸੁਰਤ ਨੀਂ ਰਹਿੰਦੀ
ਊਂ ਬਾਹਲੇ ਵੈਲੀਆਂ ਦੇ ਪ੍ਰਧਾਨ ਬਣਦੇ
ਕਦੇ ਕੁੱਤੇ ਨੂੰ ਸੋਟੀ ਮਾਰੀ ਨੀਂ
ਗੱਲੀਬਾਤੀ ਵੱਡੇ ਸਾਨ੍ਹ ਬਣਦੇ
ਹੱਸ ਖੇਡ ਕੇ ਦਿਨ ਟਪਾਲੋ
ਚਾਰ ਹੈਗੇ

ਜਿਹੜੇ ਸੁਖਦੇ ਨੇ
ਸੱਭਿਆਚਾਰ ਦੇ ਵਾਰਸਾਂ ਦੇ ਪੱਗ ਬੰਨ੍ਹੇ ਤੋਂ ਕੰਨ ਦੁਖਦੇ ਨੇ........

97


ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 18.5.2012, ਸ਼ੁਕਰਵਾਰ , ੫ ਜੇਠ (ਸੰਮਤ ੫੪੪ ਨਾਨਕਸ਼ਾਹੀ)

ਸੋਰਠਿ ਮਹਲਾ ੩ ॥
ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥
ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥
ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥
ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥
(ਅੰਗ ੬੦੦)

ਪੰਜਾਬੀ ਵਿਚ ਵਿਆਖਿਆ :-

(ਹੇ ਭਾਈ! ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ। ਹਰਿ-ਨਾਮ-ਧਨ ਕਦੇ ਮੁੱਕਣ ਵਾਲਾ ਨਹੀਂ, ਇਹ ਧਨ ਕਦੇ ਨਹੀਂ ਮੁੱਕਦਾ, ਕਿਸੇ ਪਾਸੋਂ ਇਸ ਦਾ ਮੁੱਲ ਭੀ ਨਹੀਂ ਪਾਇਆ ਜਾ ਸਕਦਾ (ਭਾਵ, ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖ਼ਰੀਦ ਭੀ ਨਹੀਂ ਸਕਦਾ)। ਜਿਨ੍ਹਾਂ ਨੇ ਇਹ ਸਦਾ-ਥਿਰ ਹਰਿ-ਧਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਇਸ ਨਾਮ-ਧਨ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।੧।
ਹੇ ਮੇਰੇ ਮਨ! (ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ। ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਭਟਕਦਾ ਫਿਰਦਾ ਹੈ, (ਅਗਾਂਹ ਪਰਲੋਕ ਵਿਚ) ਪ੍ਰਭੂ ਦੀ ਦਰਗਾਹ ਵਿਚ ਦੰਡ ਸਹਿੰਦਾ ਹੈ।ਰਹਾਉ।
ਹੇ ਭਾਈ! ਇਸ ਸਰੀਰ ਵਿਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਚੋਰ ਵੱਸਦੇ ਹਨ, (ਇਹ ਮਨੁੱਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁੱਟਦੇ ਰਹਿੰਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। (ਜਦੋਂ ਸਭ ਕੁਝ ਲੁਟਾ ਕੇ ਉਹ ਦੁੱਖੀ ਹੁੰਦੇ ਹਨ, ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ)। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜਗਤ ਅੰਨਿ੍ਹਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ।੨।
'ਮੈਂ ਵੱਡਾ ਹਾਂ', 'ਇਹ ਧਨ ਪਦਾਰਥ ਮੇਰਾ ਹੈ'-ਇਹ ਆਖ ਆਖ ਕੇ (ਮਾਇਆ-ਵੇੜ੍ਹੇ ਮਨੁੱਖ) ਖ਼ੁਆਰ ਹੁੰਦੇ ਰਹਿੰਦੇ ਹਨ, ਪਰ ਜਗਤ ਤੋਂ ਤੁਰਨ ਵੇਲੇ ਕੋਈ ਚੀਜ਼ ਭੀ ਕਿਸੇ ਦੇ ਨਾਲ ਨਹੀਂ ਤੁਰਦੀ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾ ਕੇ ਨਾਮ ਸਿਮਰਦਾ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਰਹਿੰਦਾ ਹੈ।੩।
ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਬਖ਼ਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦਾ ਹੁਕਮ (ਦੁਨੀਆ ਦੇ) ਬਾਦਸ਼ਾਹਾਂ ਦੇ ਸਿਰ ਉਤੇ (ਭੀ) ਚੱਲਦਾ ਹੈ, ਉਹ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਉਹ ਹਰਿ-ਨਾਮ ਦਾ ਲਾਭ ਖੱਟਦੇ ਹਨ ਜੋ ਸਦਾ ਕਾਇਮ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਸੰਸਾਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਪਰਮਾਤਮਾ ਉਹਨਾਂ ਦੇ ਨੇੜੇ ਵੱਸਦਾ ਹੈ।੪।੨।

98
ਕੁੜੀਆਂ ਲੋਕੀ
ਕੁਝ ਦਾਜ ਪੱਖੋਂ ਮਾਰਦੇ ਨੇ
ਕੁਝ ਲਾਜ ਪਖੋਂ ਮਾਰਦੇ ਨੇ

ਲੋਕੀ ਸਾਰੇ ਇਹ
ਤੱਕੜੀ ਇੱਕੋ ਦੀਆਂ ... ..... ....
ਚੱਟੇ-ਚੱਟੀਆਂ ਤੇ ਵੱਟੇ-ਵੱਟੀਆਂ ਨੇ !

ਐ ਮੇਰੇ ਦੋਸਤ
ਖੜ੍ਹਾ ਤੈਨੂੰ ਵੀ ........
ਇਨ੍ਹਾਂ ਦੀ ਸਫਾਂ ਵਿੱਚ ਜਦੋਂ ਦੇਖਿਆ ਮੈਂ
ਮਾਰ ਭੁੱਬਾਂ ਕੂਕੀ , ਰੂਹ ਮੇਰੀ ,
ਤੇ, ਹੁੰਝੂ ਲਹੂ ਦੇ ਰੋ ਰੋ ਮੈਂ.. .. ਆਂਦਰਾਂ ਪੱਛੀਆਂ ਨੇ

ਮਾਸੂਮ ਨੂੰ ਮੁਜਲਮ ਕੈਹ ਕੇ ਕੋਹਣ ਵਾਲਿਓ
ਲੋਕੀ ਪੱਥਰ ਵੀ ਮਾਰਨ ...ਨਾਂ ਕੋਈ ਪੀੜ ਹੋਵੇ
ਯਾਰ ਫੁੱਲ ਵੀ ਮਾਰਨ .....ਤਾਂ ਅੰਬਰ ਚੀਰ ਜਾਵੇ
ਟੁੱਟ ਜਾਵੇ ..ਧਰਤ ਫਟ ਜਾਵੇ.. ਲੀਰੋ ਲੀਰ ਹੋਵੇ

99
ਜਦੋਂ ਹੁਣ ਸਿੱਖਾਂ ਦੀ ਚਿਰੋਕਣੀ ਮੰਗ ‘ਅਨੰਦ ਮੈਰਿਜ ਐਕਟ’ ਨੂੰ ਪਾਰਲੀਮੈਂਟ ਵਿਚ ਸੋਧ ਲਈ ਪੇਸ਼ ਕਰਨ ਦੀ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਤੇ ਇਹ ਬਿੱਲ ਹੁਣ ਰਾਜ ਸਭਾ ਵਿਚ ਪੇਸ਼ ਵੀ ਹੋ ਚੁੱਕਿਆ ਹੈ ਤਾਂ ਖਾਸ ਤੌਰ ‘ਤੇ ਇਸ ਐਕਟ ਵਿਚ ‘ਤਲਾਕ’ ਦੀ ਮਦ ਨੂੰ ਲੈ ਕੇ ਕਾਨੂੰਨੀ ਅਤੇ ਸਿੱਖ ਸਿਧਾਂਤਾਂ/ਪਰੰਪਰਾਵਾਂ ਦੇ ਪੱਖਾਂ ਤੋਂ ਇਕ ਬਹਿਸ ਛਿੜ ਪਈ ਹੈ। ਮਸਲਾ ਇਹ ਹੈ ਕਿ ‘ਅਨੰਦ ਮੈਰਿਜ ਐਕਟ 1909′ ਵਿਚ ਵਿਆਹ ਲਈ ਉਮਰ, ਰਿਸ਼ਤੇ, ਰਜਿਸਟਰੇਸ਼ਨ, ਤਲਾਕ ਆਦਿ ਦੀਆਂ ਧਾਰਾਵਾਂ ਨਹੀਂ ਸਨ। ਅਜੋਕੇ ਦੌਰ ਵਿਚ ਇਸ ਕਾਨੂੰਨ ਨੂੰ ਮੁਕੰਮਲ ਕਾਨੂੰਨ ਤਾਂ ਹੀ ਮੰਨਿਆ ਜਾ ਸਕਦਾ ਹੈ ਜੇ ਐਕਟ ਵਿਚ ਅਜਿਹੀਆਂ ਧਾਰਾਵਾਂ ਮੌਜੂਦ ਹੋਣ। ਅਸਲ ਵਿਚ ਜਿਹੜਾ ਬਿੱਲ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਹੈ, ਉਸ ਦਾ ਇਨ੍ਹਾਂ ਧਾਰਾਵਾਂ ਵਿਚੋਂ ਕੇਵਲ ਰਜਿਸਟਰੇਸ਼ਨ ਦੀ ਧਾਰਾ ਨਾਲ ਹੀ ਸੰਬੰਧ ਹੈ ਅਤੇ ਇਸ ਐਕਟ ਦਾ ਸੋਧਿਆ ਰੂਪ ਅਨੰਦ ਵਿਆਹਾਂ ਨੂੰ ‘ਅਨੰਦ ਮੈਰਿਜ ਐਕਟ’ ਤਹਿਤ ਦਰਜ ਕਰਨ ਦੀ ਪ੍ਰਵਾਨਗੀ ਦੇਵੇਗਾ। ਇਹ ਆਸ ਕਰਨੀ ਚਾਹੀਦੀ ਹੈ ਕਿ ਇਸ ਤੋਂ ਅੱਗੇ, ਰਹਿੰਦੀਆਂ ਧਾਰਾਵਾਂ ਵੀ ਇਸ ਵਿਚ ਸ਼ਾਮਿਲ ਹੋਣ, ਤਾਂ ਜੋ ਸਿੱਖ ਉਮੰਗਾਂ ਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਮੁਕੰਮਲ ‘ਅਨੰਦ ਮੈਰਿਜ ਐਕਟ’ ਹੋਂਦ ਵਿਚ ਆਵੇ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਸਿੱਖ ਸਿਧਾਂਤਾਂ ਅਤੇ ਰਹਿਤ ਮਰਯਾਦਾ ਵਿਚ ਤਲਾਕ ਦੀ ਕੋਈ ਥਾਂ ਨਹੀਂ, ਇਸ ਕਰਕੇ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਗ਼ੈਰ-ਪ੍ਰਾਸੰਗਿਕ ਹੈ ਅਤੇ ਇਹ ਐਕਟ ਪਾਸ ਹੋਣ ਉਪਰੰਤ ਸਿੱਖ ਤਲਾਕ ਨਹੀਂ ਲੈ ਸਕਣਗੇ। ਸੋ, ਤਲਾਕ ਦੀ ਮਦ ‘ਅਨੰਦ ਮੈਰਿਜ ਐਕਟ’ ਵਿਚ ਸ਼ਾਮਿਲ ਨਹੀਂ ਹੋਣੀ ਚਾਹੀਦੀ।

‘ਤਲਾਕ’ ਪਦ ਪੱਛਮ ਵਿਚੋਂ ਪ੍ਰਚਲਤ ਹੋਇਆ ਹੈ। ਇਸ ਦਾ ਪ੍ਰਚੱਲਿਤ ਭਾਵ-ਅਰਥ ਪਤੀ-ਪਤਨੀ ਦੀ ਆਪਸੀ ਜੁਦਾਈ ਨੂੰ ਕਾਨੂੰਨੀ ਅਤੇ ਸਮਾਜਿਕ ਮਾਨਤਾ ਹੈ। ਤਲਾਕ ਦੀ ਵਿਵਸਥਾ ਅਨੁਸਾਰ ਬਹੁ-ਪਤਨੀ ਵਿਆਹ ਕਾਨੂੰਨੀ ਹੈ, ਪਰ ਬਹੁਪਤੀ ਵਿਆਹ ਜਾਂ ਪ੍ਰਥਾ ਨਹੀਂ। ਤਲਾਕ ਇਸਤਰੀ ਦੇ ਮੁੜ ਵਿਆਹ ਦੀ ਕਾਨੂੰਨੀ ਪ੍ਰਵਾਨਗੀ ਦਿੰਦਾ ਹੈ। ਇਹ ਵੀ ਧਿਆਨਯੋਗ ਹੈ ਕਿ ਤਲਾਕ ਕੇਵਲ ਪਤੀ-ਪਤਨੀ ਦੀ ਜੁਦਾਈ ਤੱਕ ਹੀ ਸੀਮਿਤ ਨਹੀਂ। ਤਲਾਕ ਦੀ ਕਾਨੂੰਨੀ ਪ੍ਰਕਿਰਿਆ ਅਧੀਨ ਬੱਚਾ ਸਪੁਰਦਗੀ, ਬੱਚੇ ਦਾ ਪਾਲਣ-ਪੋਸ਼ਣ, ਜਾਇਦਾਦ ਦੀ ਵੰਡ ਅਤੇ ਕਰਜ਼ਾ ਜਾਂ ਦੇਣਦਾਰੀ ਦੀ ਵੰਡ ਦੇ ਮਸਲੇ ਵੀ ਸ਼ਾਮਿਲ ਹਨ। ਭਾਰਤੀ ਧਰਮਾਂ ਵਿਚ ਤਲਾਕ ਦੀ ਪ੍ਰਵਾਨਗੀ ਨਹੀਂ ਹੈ। ਸਮਾਜਿਕ ਤੌਰ ‘ਤੇ ਵੀ ਤਲਾਕ ਦਾ ਰੁਝਾਨ ਅਤੇ ਸਿੱਟੇ ਮਾੜੇ ਹਨ। ਪੱਛਮ ਦੇ ਸਮਾਜ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਨੇ ਇਕ ਅਧਿਐਨ ਦੁਆਰਾ ਤਲਾਕ ਉਪਰੰਤ ਪੈਣ ਵਾਲੇ ਅਕਾਦਮਿਕ, ਵਿਹਾਰਕ ਅਤੇ ਮਨੋਵਿਗਿਆਨਕ ਨਾਂਹ-ਪੱਖੀ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ ਕਿ ਤਲਾਕਸ਼ੁਦਾ ਪਰਿਵਾਰਾਂ ਦੇ ਬੱਚਿਆਂ ਵਿਚ ਗ਼ੈਰ-ਤਲਾਕਸ਼ੁਦਾ ਪਰਿਵਾਰਾਂ ਦੇ ਬੱਚਿਆਂ ਨਾਲੋਂ ਵੱਧ ਵਿਹਾਰਕ ਜਾਂ ਵਤੀਰਾਮੁਖੀ ਸਮੱਸਿਆਵਾਂ ਦੇ ਲੱਛਣ ਪ੍ਰਗਟ ਹੁੰਦੇ ਹਨ ਅਤੇ ਇਨ੍ਹਾਂ ਬੱਚਿਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਵੀ ਥੋੜ੍ਹੀਆਂ ਹੁੰਦੀਆਂ ਹਨ। ਭਾਵੇਂ ਬਹੁਤਾ ਕੁਝ ਤਲਾਕ ਵੇਲੇ ਬੱਚੇ ਦੀ ਉਮਰ ‘ਤੇ ਨਿਰਭਰ ਕਰਦਾ ਹੈ, ਫਿਰ ਵੀ ਤਲਾਕ ਦੇ ਕਾਰਨ ਆਮ ਵਰਤਾਰੇ ਦੇ ਨਾ ਹੋ ਕੇ ਇਕ ਖਾਸ ਦਸ਼ਾ (ਦੁਰਦਸ਼ਾ) ਵਿਚੋਂ ਨਿਕਲਦੇ ਹਨ। ਪਤੀ-ਪਤਨੀ ਦੇ ਆਪਸੀ ਅਣਸੁਖਾਵੇਂ ਸਬੰਧਾਂ ਤੋਂ ਪੈਦਾ ਹੋਣ ਵਾਲੇ ਘਾਤਕ ਝਗੜਿਆਂ ਦਾ ਹੱਲ ਆਪਸੀ ਜੁਦਾਈ ਨੂੰ ਹੀ ਸਮਝਿਆ ਜਾਂਦਾ ਹੈ, ਜੋ ਤਲਾਕ ਰਾਹੀਂ ਹੀ ਸੰਭਵ ਹੈ। ਇਸ ਤਰ੍ਹਾਂ ਤਲਾਕ ਇਕ ਦੁਖਾਂਤ ਹੀ ਹੈ। ਤਲਾਕ ਦਾ ਇਕ ਹੋਰ ਸੁਚੇਤ ਕਾਰਨ ਵੀ ਹੈ। ਇਹ ਖਾਸ ਤੌਰ ‘ਤੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਵਿਦੇਸ਼ਾਂ ਵਿਚ ਪਹੁੰਚਾਉਣ ਅਤੇ ਵਸਾਉਣ ਲਈ ਕੀਤਾ ਜਾਂਦਾ ਹੈ। ਇਸ ਨੂੰ ਵਿਦੇਸ਼ਾਂ ਵਿਚ ਪਹੁੰਚਣ ਤੇ ਪਨਾਹ ਲਈ ਇਕ ‘ਸਾਧਨ’ ਵਜੋਂ ਵੀ ਵਰਤਿਆ ਜਾਂਦਾ ਹੈ। ਇਹ ਪ੍ਰਵਿਰਤੀ ਸੱਚਮੁਚ ਹੀ ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਉਲਟ ਹੈ। ਅਜਿਹੇ ਵਿਆਹਾਂ ਅਤੇ ਤਲਾਕਾਂ ਦੀ ਬਿਲਕੁਲ ਪ੍ਰਵਾਨਗੀ ਨਹੀਂ ਹੋਣੀ ਚਾਹੀਦੀ।

ਬਿਨਾਂ ਸ਼ੱਕ ਸਿੱਖ ਸਿਧਾਂਤਾਂ ਤੇ ਰਹਿਤ ਮਰਯਾਦਾ ਵਿਚ ਤਲਾਕ ਦੀ ਕੋਈ ਵਿਵਸਥਾ ਨਹੀਂ ਅਤੇ ਪੁਨਰ-ਵਿਆਹ ਦੀ ਆਗਿਆ ਪਤੀ ਜਾਂ ਪਤਨੀ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਹਾਲਤ ਵਿਚ ਹੈ। ਪਰ ਜ਼ਮੀਨੀ ਹਕੀਕਤਾਂ ਵਿਚ ਬਹੁਤ ਕੁਝ ਸਿੱਖ ਰਹਿਤ ਮਰਯਾਦਾ ਦੇ ਉਲਟ ਹੋ ਰਿਹਾ ਹੈ। ਕਹਿਣ ਦਾ ਭਾਵ ਭਾਵੇਂ ‘ਹਿੰਦੂ ਮੈਰਿਜ ਐਕਟ’ ਅਨੁਸਾਰ ਹੀ ਸਹੀ, ਸਿੱਖਾਂ ਵਿਚ ਤਲਾਕ ਬੇਰੋਕ ਹੋ ਰਹੇ ਹਨ ਅਤੇ ਇਸੇ ਐਕਟ ਤਹਿਤ ਅੱਗੇ ਤੋਂ ਵੀ ਹੁੰਦੇ ਰਹਿਣੇ ਹਨ ਭਾਵੇਂ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਸ਼ਾਮਿਲ ਨਾ ਵੀ ਹੋਵੇ। ਇਸ ਦੇ ਨਾਲ ਹੀ ਕੁਝ ਸਵਾਲ ਪੈਦਾ ਹੁੰਦੇ ਹਨ ਕਿ ਜੇ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਸ਼ਾਮਿਲ ਨਹੀਂ ਹੋਵੇਗੀ ਤਾਂ ਇਹ ਮੁਕੰਮਲ ਕਾਨੂੰਨ ਦਾ ਦਰਜਾ ਕਿਵੇਂ ਹਾਸਿਲ ਕਰੇਗਾ? ਜੇ ਤਲਾਕ ਦੀ ਵਿਵਸਥਾ ‘ਹਿੰਦੂ ਮੈਰਿਜ ਐਕਟ’ ਤਹਿਤ ਹੀ ਜਾਰੀ ਰੱਖੀ ਜਾਵੇਗੀ ਤਾਂ ਸੰਵਿਧਾਨ ਦੀ ਧਾਰਾ 25 (ਬੀ) ਵਿਚ ਤਰਮੀਮ ਕਰਵਾਉਣ ਦੀ ਸਿੱਖਾਂ ਦੀ ਚਿਰੋਕਣੀ ਮੰਗ ਵਧੇਰੇ ਤਰਕਸੰਗਤ ਕਿਵੇਂ ਹੋਵੇਗੀ? ਅਤੇ ਕੀ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਤੇ ਹੋਂਦ ਬਾਰੇ ਕਾਨੂੰਨੀ ਅੜਚਣ ਬਰਕਰਾਰ ਨਹੀਂ ਰਹੇਗੀ? ਸੋ ‘ਅਨੰਦ ਮੈਰਿਜ ਐਕਟ’ ਵਿਚ ਤਰਮੀਮ ਨੂੰ ਲੈ ਕੇ ਸਾਨੂੰ ਉਕਤ ਸਵਾਲਾਂ ਦੇ ਉਸਾਰੂ ਅਤੇ ਸਾਰਥਕ ਜਵਾਬ ਲੱਭਣੇ ਪੈਣਗੇ।

ਜਿਥੋਂ ਤੱਕ ਗੁਰੂ-ਹਜ਼ੂਰੀ ਵਿਚ ਅਨੰਦ ਕਾਰਜਾਂ ਦੀ ਰਸਮ ਹੋਣ ਅਤੇ ਇਸ ਰਸਮ ਤਹਿਤ ਹੋਏ ਵਿਆਹ ਨੂੰ ਅੰਤ ਤੱਕ ਨਿਭਾਉਣ ਦੀ ਗੱਲ ਹੈ, ਇਸ ਪਿਛੇ ‘ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ’ ਦੇ ਗੁਰ-ਵਾਕ ਦੀ ਭਾਵਨਾ ਦਰਸਾਈ ਜਾਂਦੀ ਹੈ। ਇਸ ਅਨੁਸਾਰ ਗੁਰਮਤਿ ਵਿਚ ਵਿਆਹ ਪਤੀ-ਪਤਨੀ ਦਾ ਕੇਵਲ ਵਿਵਹਾਰ ਸਿਧੀ, ਸੰਤਾਨ ਉਤਪਤੀ ਅਤੇ ਸਰੀਰਿਕ ਸੰਯੋਗ ਲਈ ਹੀ ਨਹੀਂ ਹੈ। ਇਸ ਤੋਂ ਅੱਗੇ ਆਪਸੀ ਪ੍ਰੇਮ ਦੁਆਰਾ ਇਕ ਜੋਤ ਹੋ ਕੇ ਆਪਣੇ ਸਾਂਝੇ ਭਰਤਾ (ਅਕਾਲ ਪੁਰਖ) ਨਾਲ ਮਿਲਣਾ ਹੈ। ਇਸ ਤਰ੍ਹਾਂ ਪਤੀ-ਪਤਨੀ ਦੇ ਆਪਸੀ ਸੰਯੋਗ ਜਾਂ ਮਿਲਾਪ ਨੂੰ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦੇ ਪਰਮਾਰਥਕ ਅਰਥਾਂ ਵਜੋਂ ਲਿਆ ਗਿਆ ਹੈ। ਗੁਰਬਾਣੀ ਵਿਚ ‘ਧਨ ਅਤੇ ਪਿਰ’ ਸ਼ਬਦ ‘ਸਰੀਰ ਅਤੇ ਆਤਮਾ’ ਦੇ ਪ੍ਰਮਾਣ ਵਜੋਂ ਵੀ ਵਰਤੇ ਗਏ ਹਨ। ਸਿੱਖ ਰਹਿਤ ਮਰਯਾਦਾ, ਜਿਸ ਦਾ ਆਧਾਰ ਗੁਰਬਾਣੀ ਹੈ, ਵਿਚ ਸੰਸਕਾਰਾਂ ਅਤੇ ਮਰਯਾਦਾ ਜਾਂ ਰਹੁ-ਰੀਤਾਂ ਦਾ ਜ਼ਿਕਰ ਹੈ। ਮਸਲਨ ‘ਵਿਆਹ’ ਇਕ ਸੰਸਕਾਰ ਹੈ ਤੇ ਇਸ ਦੇ ਤਰੀਕੇ ਨੂੰ ਮਰਯਾਦਾ ਜਾਂ ਰਹੁ-ਰੀਤ ਆਖਦੇ ਹਨ। ਜਦ ਕੋਈ ਧਾਰਮਿਕ ਰਹਿਤ ਮਰਯਾਦਾ (code of conduct) ਬਣਾਈ ਜਾਂਦੀ ਹੈ ਤਾਂ ਜ਼ਰੂਰੀ ਨਹੀਂ ਕਿ ਉਸ ਵਿਚ ਹਰ ਸੰਸਕਾਰ ਦੇ ਸਾਰੇ ਵਿਸਤ੍ਰਿਤ ਪੱਖਾਂ ਦੀ ਗੱਲ ਕੀਤੀ ਗਈ ਹੋਵੇ। ਸਮੇਂ ਤੇ ਸਥਾਨ ਦੇ ਕਾਰਨ ਕਈ ਚਲੰਤ ਮਸਲੇ ਇਸ ਦੇ ਦਾਇਰੇ ਤੋਂ ਬਾਹਰ ਰਹਿ ਜਾਂਦੇ ਹਨ, ਜਿਨ੍ਹਾਂ ‘ਤੇ ਸਮੇਂ ਅਨੁਸਾਰ ਵਿਚਾਰ ਕਰਨ ਦੀ ਗੁੰਜਾਇਸ਼ ਹੁੰਦੀ ਹੈ। ਸਿੱਖ ਰਹਿਤ ਮਰਯਾਦਾ ਸਿੱਖ ਪੰਥ ਦੇ ਧੁਰੰਧਰ ਵਿਦਵਾਨਾਂ ਦੁਆਰਾ ਰਿਵਾਇਤੀ ਮਰਯਾਦਾ (ਜੋ ਗੁਰੂ ਸਾਹਿਬਾਨ ਤੋਂ ਚਲੀ ਆ ਰਹੀ ਸੀ) ਨੂੰ ਮੁੱਖ ਰਖ ਕੇ ਬਣਾਈ ਗਈ ਹੈ। ਇਸ ਤੋਂ ਪਹਿਲਾਂ ਚੀਫ਼ ਖਾਲਸਾ ਦੀਵਾਨ ਵਲੋਂ ‘ਸਿੱਖ ਸੰਸਕਾਰ ਵਿਧੀ’ ਦੇ ਰੂਪ ਵਿਚ ਇਸ ਤਰ੍ਹਾਂ ਦਾ ਇਕ ਖਰੜਾ ਤਿਆਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਵਿਚ ਇਕੋ ਸ਼ਬਦਾਂ ਨਾਲ ਪੁਨਰ-ਵਿਆਹ (ਕਰੇਵਾ) ਦੀ ਪ੍ਰਵਾਨਗੀ ਦਾ ਜ਼ਿਕਰ ਹੈ। ਮਰਯਾਦਾ ਦੇ ਵਿਧੀ-ਵਿਧਾਨ ਵਿਚ ਆਮ ਤੌਰ ‘ਤੇ ਧਾਰਮਿਕ ਤੇ ਭਾਈਚਾਰਕ ਕਾਰਜਾਂ ਜਾਂ ਸੰਸਕਾਰਾਂ ਦੇ ਖਾਸ-ਖਾਸ ਨਿਯਮ ਅੰਕਿਤ ਕੀਤੇ ਗਏ ਹੁੰਦੇ ਹਨ ਅਤੇ ਇਨ੍ਹਾਂ ਸੰਸਕਾਰਾਂ ਦਾ ਮੰਤਵ ਉਸ ਧਰਮ ਦੇ ਪੈਰੋਕਾਰਾਂ ਵਿਚ ਇਕਸਾਰਤਾ ਕਾਇਮ ਕਰਦਿਆਂ ਉਨ੍ਹਾਂ ਨੂੰ ਨਿਸ਼ਚਿਤ ਮੰਜ਼ਿਲ ‘ਤੇ ਪਹੁੰਚਾਉਣਾ ਹੁੰਦਾ ਹੈ। ਕਿੰਤੂ ‘ਤਲਾਕ’ ਪਤੀ-ਪਤਨੀ ਦੇ ਰਿਸ਼ਤੇ (ਵਿਆਹ) ਦੇ ਅਧੂਰੇਪਣ ਵਿਚੋਂ ਨਿਕਲਿਆ ਹੈ। ਇਸ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਿੱਖ ਸਮਾਜ ਵਿਚ ਵੀ ਪਤੀ ਦੇ ਸਵਰਗ ਸਿਧਾਰ ਜਾਣ ਤੋਂ ਬਾਅਦ ਘਰ ਵਿਚ ਹੀ ਪਤੀ ਦੇ ਭਰਾ ਜਾਂ ਨੇੜਲੇ ਸਬੰਧੀ ਨੂੰ ਉਸ ਦੀ ਪੱਗ ਦੇਣ ਜਾਂ ਪਤਨੀ ਨੂੰ ਉਸ ਦੇ ਲੜ ਲਾਉਣ ਦੀ ਸਾਦੀ ਜਿਹੀ ਰਸਮ ਕਰਕੇ ਪੁਨਰ-ਵਿਆਹ ਕੀਤਾ ਜਾਂਦਾ ਹੈ। ਕਿੰਤੂ ਸਿੱਖ ਰਹਿਤ ਮਰਯਾਦਾ ਵਿਚ ਪੁਨਰ-ਵਿਆਹ ਵੇਲੇ ਵੀ ਅਨੰਦ ਵਿਧੀ ਲਾਗੂ ਹੋਣ ਦੀ ਹਦਾਇਤ ਹੈ। ਜੇ ਤਲਾਕ ਤੋਂ ਬਾਅਦ ਵੀ ਵਿਆਹ ਗੁਰੂ ਦੀ ਹਜ਼ੂਰੀ ਵਿਚ ਹੀ ਹੋਣਾ ਹੈ ਤਾਂ ਇਤਰਾਜ਼ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਮੌਜੂਦਾ ਪ੍ਰਸਥਿਤੀਆਂ ਵਿਚ ਤਲਾਕ ਨੂੰ ਬਿਲਕੁਲ ਹੀ ਵਰਜਿਤ ਨਹੀਂ ਠਹਿਰਾਉਣਾ ਚਾਹੀਦਾ ਅਤੇ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਸ਼ਾਮਿਲ ਨਾ ਕਰਕੇ ਤਲਾਕ ਦਾ ਰੁਝਾਨ ਖਤਮ ਹੋਣ ਦੀ ਆਸ ਨਹੀਂ ਕਰਨੀ ਚਾਹੀਦੀ। ਸਗੋਂ ਸਿੱਖਾਂ ਵਿਚ ‘ਅਨੰਦ ਵਿਧੀ’ ਨੂੰ ਸ਼ੁੱਧ ਰੂਪ ਵਿਚ ਲਾਗੂ ਕਰਨ, ਆਪਣੇ ਧਾਰਮਿਕ ਵਿਸ਼ਵਾਸਾਂ ਅਤੇ ਸਿੱਖ ਰਹਿਤ ਮਰਯਾਦਾ ਦਾ ਅਨੁਸਰਨ ਕਰਨ ਅਤੇ ਗੁਰੂ ਮਹਾਰਾਜ ਪ੍ਰਤਿ ਸੁਦ੍ਰਿੜ ਸਮਰਪਣ ਤੇ ਭਰੋਸਾ ਪੈਦਾ ਹੋਣ ਦੇ ਯਤਨਾਂ ਨਾਲ ਹੀ ਸਿੱਖ ਮਾਨਸਿਕਤਾ ਵਿਚੋਂ ਤਲਾਕ ਜਿਹੀ ਅਣਚਾਹੀ ਬਲਾ ਖ਼ਤਮ ਕੀਤੀ ਜਾ ਸਕਦੀ। ਕਿਹੜੀਆਂ ਖਾਸ ਹਾਲਤਾਂ ਵਿਚ ਤਲਾਕ ਹੋਣਾ ਚਾਹੀਦਾ ਹੈ? ਪੰਥਕ ਤੌਰ ‘ਤੇ ਹੁਣ ਅਜਿਹੇ ਮਾਪਦੰਡ ਨਿਰਧਾਰਤ ਕਰਨ ਦੀ ਲੋੜ ਹੈ ਅਤੇ ਕਿਸੇ ਵੀ ਬਾਹਰੀ ਤਬਦੀਲੀ ਦੀ ਆਸ ਕਰਨ ਤੋਂ ਪਹਿਲਾਂ ਪੰਥ ਦਾ ਇਸ ਮਸਲੇ ਬਾਰੇ ਆਪ ਇਕਮਤ ਹੋਣਾ ਜ਼ਰੂਰੀ ਹੈ।

    ਲੇਖਕ ਨਾਲ ਈ-ਮੇਲ ਪਤੇ gsthikriwal@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

100
Religion, Faith, Spirituality / Bhumia chor nu sidhe raahe pauna ~~
« on: May 16, 2012, 12:25:18 PM »
DHAN DHAN SAHIB SHRI GURU NANAK DEV JI maharaj ji jad asaam vikhe ek pind ch pahunche ta othe ja ek bhale purakh ghar de baahr khade ho gae , guru ji nu dekh os purakh de mann nu shanti hui ...chit kre ke es sohne roop rang wale sant nu ghar raat thehrava par es soch de naal osnu bhumie da darr a gea te guru ji nu ken lgga ao jio aea nu ...baitho aram kro sewa dso ,eh ap ji da ghr hai ,par hey hans rup ji ,sanu apne gira dE chaudri da dar hai jo vda jimidar te pdarth wla hai ,us da hukm hai tuhade ghar koi v sant ae ta usnu mere ghr le k ao mei usdi sewa kraga te jisne mera hukm bhnea mei usda ghr bhnn dwaga ,so sant rupi malk jio mei ap ji nu usde ghr le jana a ,o guru ji nu apne nal le k tur pea ,te jd guru ji nu bhumie ghr le gea ..
Bhumie nu jd apne ghr rabi roop sant ae da pta lgga ta ,o ghr aea te bhumie nu v guru ji de darshan kr ke mann nu shanti mili ..darshan krn mgro bhumia guru ji nu kehn lgga k ao sant ji bhojan tyaar hai ao chl k bhojan shko ..
Guru ji kehn lgge bhalea pela a ds k tu kirat ki krda hai? ..
Eh sun bhumia sochan lg pea k kida dssa k mei chori krda aa ,par j na dsea ta v glt huo ..
Sochn toh baad guru ji nu kehn lgga k maharaj ji meri kirat ta maadhi hai par mei apni kmai change paase e lana aa ...gareeba di ,santa di sewa krda a ,
eh sun guru ji kehn lgge jina naal eda krda e o ronde ne ,ohna nu dukh hunda hai fir kirat ta teri maadhi hui ,asi tere ghar bhojan nai shk skde ..
Bhumia ne jd e sunea ta usde paap usde agge a gae te o guru ji pairi digg pea te kehn lgga k kirpa karo maharaj ..Guru ji kehn lgge e kirat krni chd de , aggo bhumia ken lgga maharaj mei e kirat nai chd skda e khandaani hai ,mera peo v ai krda c te dada v ...aap hi kirpa kro ..ta Guru ji ne usnu 3 updesh ditte -

gareeb maar nahi krni ,
jhooth nahi bolna ,
kise da namak kha k madha nahi krna ..

Thode din magro jd bhumia chori krn jaan lgga ta usnu guru ji pela updesh cheta aea k gareeb maar nai krni ...eh vichar k oh pind de raaje de ghr chla gea ,jd othe pahunchea ta mehal bahr khade sewadar ne usnu puchea tu kon hai ,ta usnu guru ji da duja bchn yaad aea k jhuth nai bolna ..te a vichar k ken lgga mei chor aa ,sewadar hs pea te sochn lgga k koi chor kiwe keh skda k mei chor a ,ene sohne kapde pae ne jrur e raje nu miln aea hona te e soch sewadar ne usnu andar jaan nu kehta ..jad bhumia andar gea paise jewraat naal gathri bn li te usnu plate ch pea bhojan njr aea te usne o kha lea ,bhojan khaan toh baad khyal aea k guru ji da teeja updesh c k kise da namak kha k osda madha nai krna ,hun mei es ghr kiwe chori ghr skda a ,o smaan di gathri bn ke unj e othe chd chla gea ,
swere jd raje ne uth dekhea ta usne apne sewadar nu puchea te sewadar ne kea maharaj rat ek manukh aea te c te kenda apne ap nu chor dsda c ,par mei nai mnea te usnu andar janta ..
Chor da pta laan li Raje ne pind de loka nu bula marna kutna shuru krta ,jad e gl bhumie nu pta lggi k mere kr k garibmaar ho rai te o bhjja bhjja gea te ja k ken lgga k mei chor a,mei e rat aea c jo sja deni chao de dwo ,saare eh sun hairan ho gae ...raje ne bhumie nu puchea k tu apna chor hona kyu kabul kr rea hai ..bhumie ne raje nu sari vartalap dssi (guru ji de updesh) ta eh sun raje de man ch v satgura de darshna di taang paida hui te ,bhumie nu ken lgga mei teri daleri toh prasn a tenu sja nai inaam dwaga ..

waheguru ji kirpa karn asi v bhai bhumie vang guru ji de updesha nu apne jeewan ch dhaal skie ta jo saadi v kirat changi te nek ho ske te apna jeewan te aea safla kr skie ...

bhul chuk maafi ji...

waheguru ji ka khalsa waheguru ji ki fateh ji ..._/\_

Pages: 1 2 3 4 [5] 6 7 8 9