May 08, 2024, 09:47:44 AM

Show Posts

This section allows you to view all posts made by this member. Note that you can only see posts made in areas you currently have access to.


Topics - Er. Sardar Singh

Pages: 1 2 3 [4] 5 6 7 8 9
61
Lok Virsa Pehchaan / Pagg te Chunni Da Mel Hai Awalla ....
« on: October 16, 2012, 06:19:52 AM »
♥ Pagg te Chunni Da Mel Hai Awalla
UmraanDi Sanjh Dona Di
Ek Dooje tu Bina Eh Adhoori Jaapdi
Vekh Sir te Pagg Gabroo De
te Chunni Mutiyaar De
Duniyaa naal Adab De Sardar ji
Te Sardarni Ji Hai Aakhdi ♥ *

62
Ans :

ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ ਸੀ ,, ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ,ਪਰਮਾਤਮਾ ਤੋਂ ਪਹਿਲੇ ਕੀ ਸੀ ?

ਗੁਰੂ ਨਾਨਕ ਦੇਵ ਜੀ ਨੇ ਦਸਤਗੀਰ ਨੂੰ ਕਿਹਾ,, ਕੁਝ ਮੋਤੀ ਲਿਆ , ਦਸਤਗੀਰ ਮੋਤੀ ਲੈ ਆਇਆ ,,,,,
ਹੁਣ ਨਾਨਕ ਜੀ ਕਹਿੰਦੇ ਇਹਨਾ ਮੋਤੀਆਂ ਨੂੰ ਗਿਣੋ
ਦਸਤਗੀਰ ਗਿਣਦਾ ,, ਇੱਕ,,ਦੋ,,ਤਿੰਨ,, ਚਾਰ
ਨਾਨਕ ਦੇਵ ਜੀ ਉਹਦਾ ਹੱਥ ਫੜਕੇ ਕਹਿੰਦੇ ,, ਠੀਕ ਗਿਣਤੀ ਕਰੋ ,, ਤੇ ਦੋਬਾਰਾ ਕਰੋ
ਦਸਤਗੀਰ ਫਿਰ ਗਿਣਦਾ ,,ਇੱਕ ,,ਦੋ,,ਤਿੰਨ
ਨਾਨਕ ਜੀ ਫਿਰ ਕਹਿੰਦੇ ਠੀਕ ਗਿਣੋ ,ਗਲਤ ਗਿਣ ਰਹੇ ਹੋ
ਦਸਤਗੀਰ ਕਹਿੰਦਾ ਮੈਂ ਠੀਕ ਗਿਣ ਰਿਹਾਂ ,, ਮੈਂ ਫਿਰ ਗਿਣਦਾਂ ਹਾਂ, ਤੇ ਜਿਥੇ ਮੈਂ ਗਲਤੀ ਕਰਾਂ ਉਥੇ ਮੈਨੂੰ ਰੋਕ ਦਿਉ
ਦਸਤਗੀਰ ਫਿਰ ਗਿਣਦਾ ,, ਇੱਕ ,
ਗੁਰੂ ਨਾਨਕ ਰੋਕ ਕੇ ,,ਕਹਿੰਦੇ ਤੂੰ ਇਥੇ ਹੀ ਗਲਤੀ ਕਰਦਾਂਹੈਂ
ਮੈਂ ਇਥੇ ਕੀ ਗਲਤੀ ਕਰਦਾਂ ਹਾਂ ?
ਤੂੰ ਇੱਕ ਤੋਂ ਪਹਿਲੋਂ ਗਿਣਤੀ ਸ਼ੁਰੂ ਕਰ
ਦਸਤਗੀਰ ਹੈਰਾਨ ਹੋਕੇ ,,,, ਨਾਨਕ ਜੀ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀ ਹੁੰਦਾ , ਸਾਰੀ ਗਿਣਤੀ ਤੇ ਇੱਕ ਤੋ ਸ਼ੁਰੂ ਹੁੰਦੀ ਹੈ
ਗੁਰੂ ਨਾਨਕ ਜੀ ਕਹਿੰਦੇ ,, ਉਸ ਇੱਕ ਪਰਮਾਤਮਾ ਤੋਂ ਪਹਿਲੇਵੀ ਕੁਝ ਨਹੀਂ ,, ਸਾਰਾ ਕੁਝ ਉਸੇ ਇੱਕ ਤੋਂ ਸ਼ੁਰੂ ਹੁੰਦਾ ਹੈ ,,,,ਉਹ ਪਰਮਾਤਮਾ ਤੋਂ ਪਹਿਲੇ ਕੁਝ ਵੀ ਨਹੀ ਹੈ ,,,,,

63
ਜ਼ਾਲਿਮ ਰੋਜ਼ ਜੰਮਦੇ ਫਿਰ ਮੁੱਕ ਜਾਂਦੇ,,
ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ,,

ਬੜੇ ਕੌਮ ਨੇ ਫੱਟ ਗੰਭੀਰ ਖਾਧੇ,,
ਅਗਲੇ ਭਰੀ ਜਾਂਦੇ, ਪਿਛਲੇ ਸੁੱਕਦੇ ਨਹੀਂ,,

ਲੱਗਦੇ ਸ਼ਹੀਦਾਂ ਦੀ ਯਾਦ ‘ਚ ਰੋਜ਼ ਮੇਲੇ,,
ਲੋਕ ਪਾਪੀ ਦੀ ਕਬਰ ਤੇ ਥੁੱਕਦੇ ਵੀ ਨਹੀਂ,,

ਜ਼ਾਲਮ ਗੋਲੀਆਂ ਜੇ ਗਿਣ ਕੇ ਮਾਰਦੇ ਨਹੀਂ,,
ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ……

64
Sikh Panth commemorating Shaheed Bhai Sukha and Shaheed Bhai Jinda in their native village Gadali, Punjab.

65
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ’ਤੇ ਵਿਸ਼ੇਸ਼ – ਡਾ. ਅਮਰਜੀਤ ਸਿੰਘ

‘ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ’

ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 543 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ’ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ-ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ’ਤੇ ਤੁਰਨ ਵਿਚ ਅਗਵਾਈ ਤੇ ਹੌਸਲਾ ਬਖ਼ਸ਼ਦੇ ਹਨ। ਗੁਰੂ ਕਲਗ਼ੀਧਰ ਦੇ ਵਰੋਸਾਏ ਖ਼ਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖ਼ਾਲਸਾਈ ਗਗਨ ਨੂੰ ਤਾਂ ਲਟ ਲਟ ਰੌਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਖ਼ਾਲਸਤਾਨੀ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵੀ ਹੋ ਨਿੱਬੜੇ ਹਨ। ਲੱਖਾਂ ਫ਼ੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖ਼ਤ ਸਾਹਿਬ ’ਤੇ ਹਮਲਾਵਰ ਜਨਰਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖ਼ਾਲਸਤਾਨੀ ਫ਼ੌਜਾਂ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ।

ਜੰਗ ਦੇ ਮੈਦਾਨ ਵਿਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ’ਚ ਪਾਉਣ ਤੱਕ ਦਾ ਸਫ਼ਰ ਸੰਤਤਾਈ ਦੀ ਉੱਚ ਆਤਮਿਕ ਅਵਸਥਾ ਵਿਚ ਵਿਚਰਦਿਆਂ ਤਹਿ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖ਼ਿਆਲ ਨੇ ਅਨੰਦਮਈ ਅਵਸਥਾ ਵਿਚ ਪਹੁੰਚਾ ਦਿੱਤਾ। ਦਗ ਦਗ ਭਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ’ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ।

ਜਦੋਂ ਅਸੀਂ 18ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਤੇ ਆਚਰਨ ਦਾ ਹਵਾਲਾ ਦਿੰਦੇ ਹਾਂ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਜਰਨੈਲ-ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕੀਤਾ ਜਾਂਦਾ ਹੈ। ਕਾਜ਼ੀ ਨੂਰ ਮੁਹੰਮਦ ਦਾ ਕਹਿਣਾ ਹੈ – ‘‘ਇਨ੍ਹਾਂ ਸਿੱਖਾਂ ਨੂੰ ਕੁੱਤੇ ਨਾ ਆਖੋ (ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ, ਫ਼ਾਰਸੀ ਵਿਚ ਸੱਗ ਸ਼ਬਦ ਵਰਤ ਚੁੱਕਾ ਸੀ) ਇਹ ਤਾਂ ਅਸਲੀ ਸ਼ੇਰ ਹਨ। ਜਿਹੜਾ ਜੰਗ ਦੇ ਮੈਦਾਨ ਵਿਚ ਸ਼ੇਰ ਦੀ ਭਬਕਾਰ ਨਾਲ ਜੂਝਦਾ ਹੈ, ਉਹ ਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ? ਉਹ ਤਲਵਾਰ ਦੇ ਯੋਧਿਓ, ਜੇ ਤੁਸੀਂ ਜੰਗ ਦੇ ਦਾਓ ਪੇਚ ਸਿੱਖਣੇ ਹਨ, ਤਲਵਾਰ ਵਾਹੁਣੀ ਸਿੱਖਣੀ ਹੈ ਤਾਂ ਇਨ੍ਹਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸ਼ਮਣ ਦਾ ਟਾਕਰਾ ਕਰਦੇ ਹਨ ਅਤੇ ਫੇਰ ਬੜੀ ਸਫ਼ਾਈ ਨਾਲ ਸੁਰੱਖਿਅਤ ਨਿਕਲ ਵੀ ਜਾਂਦੇ ਹਨ।’’ ਦੁਸ਼ਮਣ ਵੱਲੋਂ ਕੀਤੀ ਗਈ ਸਿਫ਼ਤ ਹੀ ਅਸਲ ਆਚਰਨ ਦੀ, ਭਰੋਸੇਯੋਗ ਜ਼ਾਮਨੀ ਹੁੰਦੀ ਹੈ।

20ਵੀਂ ਸਦੀ ਦੇ ਅੰਤ ਵਿਚ ਖ਼ਾਲਸਤਾਨੀ ਸੰਘਰਸ਼ ਲਈ ਸ਼ਹੀਦ ਡੇਢ ਲੱਖ ਤੋਂ ਜ਼ਿਆਦਾ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖ਼ੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ।

ਵੇਦ ਮਰਵਾਹਾ, ਦਿੱਲੀ ਪੁਲੀਸ ਦਾ ਮੁਖੀ (ਕਮਿਸ਼ਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ, ਦਿੱਲੀ ਪੁਲੀਸ ਨੇ ਦੋ ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ (1985 ਤੇ ਫਿਰ 1987 ਵਿਚ) ਵੇਦ ਮਰਵਾਹੇ ਨੇ, ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਹੈ – ‘ਅਨਸਿਵਲ ਵਾਰਜ਼ – ਪਥੋਲੌਜੀ ਆਫ਼ ਟੈਰਰਿਜ਼ਮ ਇਨ ਇੰਡੀਆ’।

ਇਸ ਕਿਤਾਬ ਦੇ ਸਫ਼ਾ 16 ’ਤੇ ਉਸ ਨੇ ਇੱਕ ਸਿਰਲੇਖ ਦਿੱਤਾ ਹੈ- ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ’। ਇਸ ਦੀ ਲਿਖਤ ਵਿਚਲਾ ਵੇਰਵਾ, ਕਾਜ਼ੀ ਨੂਰ ਮੁਹੰਮਦ ਦੀ 18ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ। ਭਾਰਤੀ ਰਾਸ਼ਟਰ ਭਗਤੀ ਤੇ ਫ਼ਿਰਕੂਪੁਣੇ ਨਾਲ ਭਰਿਆ, ਪੰਜਾਬੀ ਹਿੰਦੂ ਮੂਲ ਦਾ ਮਰਵਾਹਾ ਲਿਖਦਾ ਹੈ – ‘‘ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿਚ ਸਜ਼ਾ ਹੋਈ ਅਤੇ ਬਾਅਦ ਵਿਚ ਫਾਂਸੀ ’ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। … ਇਹ ਸਿਰਫ਼ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸ਼ਖ਼ਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਜ਼ਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿਚ ਐਸੇ ਅਸਾਧਾਰਨ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ।’’

ਵੇਦ ਮਰਵਾਹਾ ਅੱਗੋਂ ਛੋਟਾ ਸਿਰਲੇਖ ਦਿੰਦੇ ਹਨ – ‘ਪਹਿਲੀ ਗ੍ਰਿਫ਼ਤਾਰੀ’ ਲਿਖਤ ਅਨੁਸਾਰ -‘‘ਜਿੰਦਾ ਪਹਿਲੀ ਵਾਰ ਅਚਾਨਕ ਹੀ 1985 ਵਿਚ ਪੁਲੀਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ ਪਰ ਪੁਲੀਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਏ ਵਿਚ ਵੀ ਦਿੱਲੀ ਪੁਲੀਸ ਦੀ ਦੁਰਗਤ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸ਼ਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫ਼ਤਾਰੀ, ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ’ਤੇ ਹੋਈ, ਜਿਸ ਦਾ ਸਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਆਰ. ਕੇ. ਸ਼ਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ, ਫ਼ੋਨ ਕਰ ਕੇ ਜਿੰਦੇ ਦੀ ਗ੍ਰਿਫ਼ਤਾਰੀ ਦੀ ‘ਵੱਡੀ ਪ੍ਰਾਪਤੀ’ ਸਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲੀਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਇੱਕ ਅਚਾਨਕ ਇੱਕ ਮਾਰਕਾਖੇਜ਼ ਕੰਮ ਕੀਤਾ ਹੈ।’’

ਮਰਵਾਹੇ ਦੀ ਲਿਖਤ ਦਾ ਅਗਲਾ ਸਿਰਲੇਖ ਹੈ -‘ਪੁੱਛ ਗਿੱਛ (ਇੰਟੈਰੋਗੇਸ਼ਨ)’ ਮਰਵਾਹੇ ਅਨੁਸਾਰ -‘‘ਮੈਂ ਆਪਣੇ ਘਰੋਂ ਫ਼ੌਰਨ ਕ੍ਰਾਈਮ ਬਰਾਂਚ ਇੰਟੈਰੋਗੇਸ਼ਨ ਸੈਂਟਰ ਪਹੁੰਚਿਆ ਅਤੇ ਇਸ ਸਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ (ਇਸ ਨੂੰ ਤਸ਼ੱਦਦ ਪੜ੍ਹਿਆ ਜਾਵੇ) ਕੀਤੀ। ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖੱਲੜੀ ਵਿਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੋਂ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਅੰਦਾਜ਼ ਵਿਚ ਪੁਲੀਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜ੍ਹਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲੀਸ ਨੂੰ ਵਖਤ ਪਾਇਆ ਹੋਇਆ ਸੀ, ਇਸ ਤੱਥ ਦੀ ਵੀ ਉਹ ਨੂੰ ਬੜੀ ਖ਼ੁਸ਼ੀ ਸੀ। ਉਸ ਨੇ ਆਪਣੇ ਖ਼ਾਲਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ ਪਰ ਦਿੱਲੀ (ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜ਼ਿਦ ਕਰਦਾ ਸੀ) ਵਿਚਲੀ ਬੈਂਕ ਡਕੈਤੀਆਂ ਸਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿਣ ਤੋਂ ਵੀ ਇਹ ਹੀ ਭਾਵ ਸੀ, ਉਹ ਦਿੱਲੀ ਪੁਲੀਸ ਦਾ ਪੂਰਾ ਮਜ਼ਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਪਰ ਉਹ ਗੱਲ ਕਰਨ ਲੱਗਿਆ ‘ਉਹ’ (ਭਾਰਤ ਸਰਕਾਰ) ਤੇ ਅਸੀਂ (ਖ਼ਾਲਸਤਾਨੀ) ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ, ਇੱਕ ‘ਪੁਲੀਸ ਮੁਖੀ’ ਦੇ ਤੌਰ ’ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ ( ਨਾ ਕਿ ਮੁਜਰਮ ਦੇ ਤੌਰ ’ਤੇ) …. ਉਸ ਨੂੰ ਫੇਰ ਅਸੀਂ ਗੁਜਰਾਤ ਪੁਲੀਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿਚ ਪੇਸ਼ੀ ਲਈ ਲਿਜਾਂਦੇ ਸਮੇਂ, ਪੁਲੀਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿਚ ਲਲਿਤ ਮਾਕਨ ਐਮ. ਪੀ. ਤੇ ਅਰਜਨ ਦਾਸ ਆਦਿ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ।’’

ਵੇਦ ਮਰਵਾਹਾ ਫੇਰ, ਇੱਕ ਸਬ-ਹੈਡਿੰਗ ‘ਦੂਸਰੀ ਮੁਲਾਕਾਤ’ ਦਾ ਦਿੰਦਾ ਹੈ। ਉਸ ਅਨੁਸਾਰ – ਅਗਸਤ, 1987 ਵਿਚ ਸਿਵਲ ਲਾਈਨਜ਼ ਏਰੀਏ ਵਿਚ ਹੋਏ, ਇੱਕ ਪੁਲੀਸ ਮੁਕਾਬਲੇ ਵਿਚ ਜਿੰਦਾ ਸਖ਼ਤ ਜ਼ਖਮੀ ਹਾਲਤ ਵਿਚ, ਦਿੱਲੀ ਪੁਲੀਸ ਨੇ ਦਬੋਚ ਲਿਆ। ….. ਮੈਂ ਆਪਣੇ ਵਾਇਰਲੈੱਸ ਸੈੱਟ ’ਤੇ ਜਿੰਦੇ ਦੀ ਗ੍ਰਿਫ਼ਤਾਰੀ ਬਾਰੇ ਸੁਣਿਆ ਅਤੇ ਕੁੱਝ ਮਿੰਟਾਂ ਵਿਚ ਹੀ ਪੁਲੀਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟਰੈਚਰ ’ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ, ਜਦੋਂਕਿ ਉਸ ਨੇ ਮੈਨੂੰ ਵੇਖ ਲਿਆ। ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿਚ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਜ਼ਾਕੀਆ ਲਹਿਜ਼ੇ ਵਿਚ ਕਿਹਾ -‘ਮੁਬਾਰਕ ਹੋ, ਅਬ ਆਪ ਕੋ ਬਹੁਤ ਬੜੀ ਤਰੱਕੀ ਮਿਲੇਗੀ, ਦਿੱਲੀ ਪੁਲੀਸ ਨੇ ਮੁਝੇ ਪਕੜ ਲੀਆ ਹੈ।’ ਮੇਰੇ ਸਾਹਮਣੇ ਉਹ ਬੰਦਾ ਸੀ, ਜਿਹੜਾ ਮੌਤ ਦੇ ਮੂੰਹ ਵਿਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿਚ ਵੀ ਬੇਪ੍ਰਵਾਹ ਹੋ ਕੇ ਮਜ਼ਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਜ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲੀਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ… ਉਸ ਦਾ ਫ਼ੌਜੀ ਹਸਪਤਾਲ ਵਿਚ ਇਲਾਜ ਚੱਲਿਆ ਤੇ ਉਹ ਇੱਕ ਅਪਰੇਸ਼ਨ ਤੋਂ ਬਾਅਦ, ਕਰਾਮਾਤੀ ਤੌਰ ’ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀ. ਜੀ. ਪੀ. ਕ੍ਰਾਈਮ ਦੇ ਨਾਲ ਹਸਪਤਾਲ ਵਿਚ ਦੇਖਣ ਗਿਆ। ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ ਪਰ ਉਸ ਇਨਸਾਨ ਨੂੰ ਮਿਲਣ ਗਿਆ, ਜਿਸ ਨੇ ਮੇਰੇ ਮਨ ’ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲੀਸ ਅਫ਼ਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸਨ…..’
ਖ਼ਾਲਸਤਾਨੀ ਸੰਘਰਸ਼ ਦੇ ਇਸ ਸਿਪਾਹ ਸਿਲਾਰ ਨੂੰ, ‘ਦੁਸ਼ਮਣ’ ਵੱਲੋਂ ਦਿੱਤੀ ਗਈ, ਇਸ ਸ਼ਰਧਾਂਜਲੀ ਚੋਂ ਭਵਿੱਖ ਦੀਆਂ ਪੀੜੀਆਂ ਨੂੰ ਖ਼ਾਲਸਤਾਨੀ ਸੰਘਰਸ਼ ਦੇ ਯੋਧਿਆਂ ਦੀ ਅਸਲੀ ਤਸਵੀਰ ਨਜ਼ਰ ਆਵੇਗੀ।

9 ਅਕਤੂਬਰ ਦਾ ਦਿਨ, ਕੇਸਰੀ ਕਾਫ਼ਲੇ ਦੇ ਸਿਪਾਹ-ਸਿਲਾਰਾਂ ਲਈ ਪ੍ਰਣ ਦਿਵਸ ਹੈ। ਦੋ ਕਰੋੜ ਸਿੱਖ ਕੌਮ ਵੱਲੋਂ ਉਤਸ਼ਾਹ ਤੇ ਸਰੂਰ ਵਿਚ ਸੰਘਰਸ਼ ਵਿਚ ਸ਼ਾਮਲ ਹੋਣ ਦੀ ਲੋੜ ਹੈ ਤਾਂ ਕਿ ਸ਼ਹੀਦਾਂ ਦੇ ਅਧੂਰੇ ਸੰਕਲਪ ਨੂੰ ਪੂਰਿਆਂ ਕੀਤਾ ਜਾ ਸਕੇ। ਭਾਈ ਜਿੰਦਾ – ਸੁੱਖਾ ਨੇ ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ ਵਿਚ ਖ਼ਾਲਸਤਾਨੀ ਸੰਘਰਸ਼ ਦੀ ਠੀਕ ਤਰਜਮਾਨੀ ਕਰਦਿਆਂ ਬੜੇ ਫ਼ਖਰ ਨਾਲ ਲਿਖਿਆ ਸੀ ‘ਜਦੋਂ ਕੌਮਾਂ ਜਾਗਦੀਆਂ ਹਨ ਤਾਂ ਇਤਿਹਾਸ ਨੂੰ ਕੰਬਣੀ ਛਿੜ ਜਾਂਦੀ ਹੈ’ (When the Nations awake, History Shivers.) ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਨੇ ਸਮੁੱਚੀ ਕੌਮ ਨੂੰ ਉਸ ਦੇ ਫ਼ਰਜ਼ ਦੀ ਯਾਦ ਕਰਵਾਈ ਹੈ ਤੇ ਹੁਣ ਕੌਮ ਨੇ ਤੁਹਾਡੀ ਗ਼ੁਲਾਮੀ ਦਾ ਜੂਲ਼ਾ ਪਰ੍ਹਾਂ ਵਗਾਹ ਕੇ ਖ਼ਾਲਿਸਤਾਨ ਦੀ ਮੰਜ਼ਿਲ ਵੱਲ ਚੜ੍ਹਾਈ ਕੀਤੀ ਹੋਈ ਹੈ।

ਖ਼ਾਲਸਾ ਜੀ ! ਆਪਣੇ ਕੌਮੀ ਫ਼ਰਜ਼ ਦੀ ਪਛਾਣ ਕਰੀਏ। ਇਹਨਾਂ ਦੋ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਖ਼ਾਲਿਸਤਾਨ ਦੀ ਮੰਜ਼ਿਲ ਵੱਲ ਕਦਮ ਵਧਾ ਕੇ ਦੇਈਏ ! ਗੁੱਸੇ-ਗਿਲੇ, ਤੁਹਮਤਾਂ, ਦਿਲਗੀਰੀਆਂ ਨੂੰ ਪਰ੍ਹੇ ਵਗਾਹ ਮਾਰੀਏ। ਖ਼ਾਲਸਾਈ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਗੁਰਸਿੱਖ ਪਛਾਣ ਨੂੰ ਗੁਰੂ ਰੂਪ ਜਾਣ ਕੇ ਸੱਚੇ-ਸੁੱਚੇ ਪਿਆਰ ਦਾ ਪ੍ਰਗਟਾਵਾ ਸਾਡੀ ਨਿੱਜੀ ਅਤੇ ਕੌਮੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣੇ। ਸਾਡੀ ਸਾਂਝੀ ਤਾਕਤ ਦੇ ਸਾਹਮਣੇ ਦੁਸ਼ਮਣ ਜ਼ਿਆਦਾ ਦੇਰ ਟਿਕ ਨਹੀਂ ਸਕੇਗਾ ਤੇ ਸਤਿਗੁਰੂ ਖ਼ਾਲਸੇ ਦਾ ਘਰ ‘ਖ਼ਾਲਿਸਤਾਨ’ ਜ਼ਰੂਰ ਬਖ਼ਸ਼ਣਗੇ। ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਦਾ ਰੁਤਬਾ ਅੱਵਲ ਹੈ-

‘ਜਿਸ ਸ਼ਾਨ ਸੇ ਕੋਈ ਮੁਕਤਲ ਮੇਂ ਗਿਆ, ਵੋਹ ਸ਼ਾਨ ਸਲਾਮਤ ਰਹਤੀ ਹੈ।
ਇਸ ਜਾਨ ਕੀ ਤੋ ਕੋਈ ਬਾਤ ਨਹੀਂ, ਯੇ ਜਾਨ ਤੋ ਆਨੀ-ਜਾਨੀ ਹੈ

66
Bhai JInde te Sukhe di Kurbani nu kot kot parnam...

aaj de dinn Bhai sahib hora fansi da russa chum ke shahdat diti c...(9 October 1992)

te Bhai sahib hori Darbar sahib te hamla karn wale, Indian Army de chief Gen. Vedya da sodha layea c.

"ਕਿਧਰੇ ਭੁੱਲ ਨਾ ਜਾਈਏ, ਵੈਦਿਆ ਦਾ ਸੌਧਾ ਲਾਉਣ ਵਾਲੇ ਸੂਰਵੀਰਾਂ ਨੂੰ, "ਭਾਈ ਜਿੰਦਾ ਸੁਖਾ 2 ਦਲੇਰ, ਪਿਤਾ ਬਾਜ਼ਾਂ ਵਾਲੇ ਦੇ ਸ਼ੇਰ।

9 ਅਕਤੂਬਰ ਦਰਬਾਰ ਸਾਹਿਬ ਤੇ ਹਮਲੇ ਲਈ ਜਿੰਮੇਂਵਾਰ ਭਾਰਤੀ ਫੌਜ ਦੇ ਮੁਖੀ ਵੋਦਿਆ ਨੁੰ ਸੋਧ ਕੇ ਅੱਜ ਦੇ ਦਿਨ ਫ਼ਾਂਸੀ ਦਾ ਰੱਸਾ ਚੁੰਮਿਆਂ ਸੀ।

ਪ੍ਰਣਾਮ ਇਹਨਾਂ ਧਰਮੀ ਸੂਰਿਆਂ ਨੂੰ।

ਤੇ ਹਿੰਦੂ ਜੱਜ ਨੂੰ ਵੀ ਕਹਿਣਾ ਪਿਆ ਇਹ ਦੋਵੇ ਆਮ ਇਨਸਾਨ ਨਹੀਂ ਸਗੋਂ ਅਦਿਆਤਮਿਕਤਾ ਨਾਲ ਲਬਰੇਜ਼ ਨੇ।

67
"ਕਿਧਰੇ ਭੁੱਲ ਨਾ ਜਾਈਏ, ਵੈਦਿਆ ਦਾ ਸੌਧਾ ਲਾਉਣ ਵਾਲੇ ਸੂਰਵੀਰਾਂ ਨੂੰ, "ਭਾਈ ਜਿੰਦਾ ਸੁਖਾ 2 ਦਲੇਰ, ਪਿਤਾ ਬਾਜ਼ਾਂ ਵਾਲੇ ਦੇ ਸ਼ੇਰ।

9 ਅਕਤੂਬਰ ਦਰਬਾਰ ਸਾਹਿਬ ਤੇ ਹਮਲੇ ਲਈ ਜਿੰਮੇਂਵਾਰ ਭਾਰਤੀ ਫੌਜ ਦੇ ਮੁਖੀ ਵੋਦਿਆ ਨੁੰ ਸੋਧ ਕੇ ਅੱਜ ਦੇ ਦਿਨ ਫ਼ਾਂਸੀ ਦਾ ਰੱਸਾ ਚੁੰਮਿਆਂ ਸੀ।

ਪ੍ਰਣਾਮ ਇਹਨਾਂ ਧਰਮੀ ਸੂਰਿਆਂ ਨੂੰ।

ਤੇ ਹਿੰਦੂ ਜੱਜ ਨੂੰ ਵੀ ਕਹਿਣਾ ਪਿਆ ਇਹ ਦੋਵੇ ਆਮ ਇਨਸਾਨ ਨਹੀਂ ਸਗੋਂ ਅਦਿਆਤਮਿਕਤਾ ਨਾਲ ਲਬਰੇਜ਼ ਨੇ।

68
ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ।
ਇੰਨੇ ਚਿਰ ਨੂੰ ਇਕ ਸਾਬਤ ਸੂਰਤ Amritdhari ਸਰਦਾਰ ਜੀ ਉਸ

ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ ਸਰਦਾਰ ਜੀ ਵੱਲ ਵੇਖਿਆ ਤਾਂ ਉਸ ਵੇਲੇ ਕਿਤਾਬ ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ।
ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ, ''ਬਹਨ ਜੀ, ਮੈਂ ਯਹਾਂ ਕਾਫੀ ਦੇਰ ਸੇ ਬੈਠਾ ਥਾ, ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ ਭੀ ਪਰਦਾ ਨਹੀਂ ਕੀਆ। ਮਗਰ,ਸਰਦਾਰ ਜੀ ਕੋ ਦੇਖਤੇ ਹੀ ਪਰਦਾ ਕਿਉਂ ਕਰ ਲੀਆ?''.

ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ, ''ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ ਜਾਤਾ ਹੈ।''...

69
ਆਕਲੈਂਡ 4 ਅਕਤੂਬਰ -(ਹਰਜਿੰਦਰ ਸਿੰਘ ਬਸਿਆਲਾ)- ਕਹਿੰਦੇ ਨੇ ਪ੍ਰਮਾਤਮਾ ਕਈ ਵਾਰ ਕਿਸੀ ਨੂੰ ਆਪਣੇ ਨਾਲ ਜੋੜਨ ਲਈ ਪਹਿਲਾਂ ਉਸਨੂੰ ਧੁਰ ਅੰਦਰ ਤੱਕ ਤੋੜ ਦਿੰਦਾ ਹੈ ਤਾਂ ਕਿ ਦੁਬਾਰਾ ਹੋਣ ਵਾਲਾ ਨਿਰਮਾਣ ਪੱਕੇ ਆਧਾਰ ਦੇ ਉਤੇ ਵਿਕਸਤ ਹੋਵੇ। ਅੰਗਰੇਜ਼ੀ ਦੀ ਕਹਾਵਤ ਹੈ ‘‘Sometimes God has to break us to make us.ÓÓ ਇਕ ਅਜਿਹੀ ਹੀ ਘਟਨਾ ਕੁਝ ਮਹੀਨੇ ਪਹਿਲਾਂ ਇਥੇ ਰਿਲੀਜ਼ ਹੋਈ ਅੰਗਰੇਜ਼ੀ-ਹਿੰਦੀ ਫਿਲਮ ‘ਮਿਸਟਰ ਸਿੰਘ ਵਾਂਟਸ ਪੀ. ਆਰ.’ ਦੇ ਹੀਰੋ ਦਿਲਦਾਰ ਸਿੰਘ (ਗੁਰਵਿੰਦਰਪਾਲ ਸਿੰਘ) ਉਰਫ਼ ਸੰਨੀ ਸਹਿਗਲ ਨਾਲ ਹੋਈ ਜਿਸ ਨੇ ਉਸਨੂੰ ਅੰਮ੍ਰਿਧਾਰੀ ਹੋ ਕੇ ਜੀਵਨ ਜੀਓਣ ਦਾ ਬੱਲ ਭਰਿਆ ਹੈ। ਘਟਨਾ ਇੰਝ ਹੈ ਕਿ ਸੰਨੀ ਸਹਿਗਲ ਨੇ ਕੁਝ ਦਿਨ ਪਹਿਲਾਂ ਹੀ ਇਕ ਸਿੱਖ ਨੌਜਵਾਨ ਨੂੰ ਪੱਗ ਬੰਨਾਂ ਕੇ ਜਨਤਕ ਤੌਰ ’ਤੇ ਸਿਗਰਟ ਪੀਣ ਤੋਂ ਰੋਕਿਆ ਸੀ, ਪਰ ਉਹ ਲੁਕ-ਛਿਪ ਕੇ ਪੀਣ ਦਾ ਵਾਅਦਾ ਕਰਕੇ ਫਿਰ ਦੁਬਾਰਾ ਸ਼ੁਰੂ ਹੋ ਗਿਆ। ਫਿਰ ਪੂਰੀ ਸਿੱਖ ਕੌਮ ਦੇ ਅਕਸ ਦਾ ਵਾਸਤਾ ਪਾਂਉਂਦਿਆਂ ਫਿਰ ਸੰਨੀ ਸਿੰਘ ਨੇ ਉਸਨੂੰ ਬੇਨਤੀ ਕੀਤੀ, ਉਸਦੇ ਪੈਰ ਫੜ ਲੈਣ ਦੀ ਪੇਸ਼ਕਸ਼ ਕੀਤੀ ਤੇ ਜਨਤਕ ਤੌਰ ’ਤੇ ਸਿਗਰਟ ਪੀਣ ਤੋਂ ਰੋਕਿਆ। ਪਰ ਉਹ ਨੌਜਵਾਨ ਆਪਣੀ ਮੈਂ ਵਿਚ ਆ ਗਿਆ ਤੇ ਨਿੱਜੀ ਆਜ਼ਾਦੀ ਵਾਲੇ ਮਨੁੱਖੀ-ਹੱਕ ਉਤੇ ਆ ਗਿਆ। ਸੰਨੀ ਸਿੰਘ ਨੇ ਉਸਨੂੰ ਉਸਦੀ ਮਰਜ਼ੀ ਉਤੇ ਛੱਡ ਦਿੱਤਾ ਪਰ ਇਸ ਗੱਲ ਨੇ ਇਸ ਨੇ ਸੰਨੀ ਸਿੰਘ ਦੇ ਦਿਲ ਵਿਚ ਅਜਿਹਾ ਪਰਿਵਰਤਨ ਲਿਆਂਦਾ ਤੇ ਧੁਰ ਅੰਦਰੋਂ ਇੰਸ ਤਰਾਂ ਤੋੜਿਆ ਕਿ ਉਹ ਇਸ ਗੱਲ ਦੇ ਮੁੱਲਆਂਕਣ ਕਰਨ ਵੱਲ ਆ ਗਿਆ ਕਿ ‘ਕੀ ਕਿਸੀ ਨੂੰ ਰੋਕਣ ਵਾਲਾ ਖੁਦ ਆਪ ਪੂਰਾ ਸਿੱਖ ਹੈ? ਜਾਂ ਆਪ ਸਿੱਖੀ ਦੇ ਮੁਢਲੇ ਅਸੂਲਾਂ ’ਤੇ ਖਰਾ ਉਤਰਦਾ ਹੈ? ਜਦੋਂ ਇਸ ਨੌਜਵਾਨ ਨੇ ਆਪਣੇ ਸੁੰਦਰ ਚਿਹਰੇ ਦੀ ਛੋਟੀ-ਛੋਟੀ ਰੱਖੀ ਦਾਹੜੀ ਦਾ ਧਿਆਨ ਕੀਤਾ ਕਿ ਉਹ ਤਾਂ ਖੁਦ ਸ਼ਰਮਿੰਦਾ ਹੋਣ ਲੱਗਾ। ਸੋਚਣ ਲੱਗਾ ਕਿ ਉਹ ਕਿਸੀ ਨੂੰ ਸਿੱਖ ਹੋਣ ਦਾ ਕੀ ਵਾਸਤਾ ਪਾ ਸਕਦਾ ਹੈ? ਜਦ ਕਿ ਉਹ ਆਪ ਵੀ ਅਜੇ ਅਧੂਰਾ ਹੈ। ਉਸ ਨੇ ਮੇਰੇ ਨਾਲ ਗੱਲ ਕੀਤੀ, ਗੁਰਦੁਆਰਾ ਸਾਹਿਬ (‘ਟਾਕਾਨੀਨੀ) ਜਾ ਕੇ ਮੱਥਾ ਟੇਕਿਆ, ਗ੍ਰੰਥੀ ਸਿੰਘਾਂ ਨਾਲ ਗੱਲਬਾਤ ਕੀਤੀ ਅਤੇ ਕੁਝ ਰਾਹਤ ਮਹਿਸੂਸ ਕੀਤੀ।

ਇਸ ਦਿਲ ਚੁਭਵੀਂ ਘਟਨਾ ਨੇ ਉਸ ਅੰਦਰਲੇ ਸਿੱਖੀ ਦੇ ਅੰਕੁਰ ਨੂੰ ਹਰਿਆ-ਭਰਿਆ ਕਰਕੇ ਖੁਸ਼ਬੂ ਵੰਡਣ ਵੱਲ ਪ੍ਰੇਰਿਤ ਕੀਤਾ ਤਾਂ ਕਿ ਬਦਬੂਦਾਰ ਧੂੰਏ ਨਾਲ ਗੰਧਲੇ ਹੋਏ ਉਸਦੇ ਹਿਰਦੇ ਰੂਪੀ ਬਗੀਚੇ ਨੂੰ ਮਹਿਕ ਭਰਿਆ ਬਣਾਇਆ ਜਾ ਸਕੇ। ਸਿੱਖ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਕਿ ਹੁਣ ਸੰਨੀ ਸਿੰਘ ਬਹੁਤ ਹੀ ਜਲਦ ਅੰਮ੍ਰਿਤ ਛੱਕ ਕੇ ਇਕ ਨਵਾਂ ਜੀਵਨ ਸ਼ੁਰੂ ਕਰੇਗਾ ਕਿਉਂਕਿ ਆਮ ਕਹਾਵਤ ਹੈ ਕਿ ‘‘ਅੱਜ ਦਾ ਦਿਨ ਤੁਹਾਡੀ ਬਾਕੀ ਬਚੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ ਹੈ। ““Today is the first day of the rest of your life.” ਵਾਹਿਗੁਰੂ ਇਸ ਨੌਜਵਾਨ ਨੂੰ ਹੋਰ ਬਲ ਬਖਸ਼ੇ ਅਤੇ ਇਹ ਬਹੁਤਿਆਂ ਲਈ ਆਦਰਸ਼ ਬਣ ਉਦਾਹਰਣ ਪੇਸ਼ ਕਰੇ। ਸੰਨੀ ਸਹਿਗਲ ਦਾ ਫੋਨ ਨੰਬਰ ਹੈ: 021 029 45 924.

70
ਦਿੱਲੀ ਦੇ ਹਾਕਮ ਹਮੇਸ਼ਾਂ ਸਿੱਖਾਂ ਦੇ ਅੱਲ੍ਹੇ ਜ਼ਖਮਾਂ ਨੂੰ ਮਲ੍ਹਮ ਲਾਉਣ ਦੀ ਥਾਂ ਉਨ੍ਹਾਂ ’ਤੇ ਲੂਣ ਛਿੜਕਦੇ ਰਹਿੰਦੇ ਹਨ। ਭਾਵੇਂ ਦਿੱਲੀ ਦੇ ਤਖਤ ਨੇ ਹਮੇਸ਼ਾਂ ਸਿੱਖਾਂ ’ਤੇ ਜ਼ੁਲਮ ਤਸ਼ੱਦਦ ਦਾ ਦੌਰ ਚਲਾ ਕੇ ਇਸ ਨਿਆਰੀ, ਅਣਖ਼ੀਲੀ ਤੇ ਬਹਾਦਰ ਕੌਮ ਨੂੰ ਜੜੋਂ ਖ਼ਤਮ ਕਰਨ ਦਾ ਯਤਨ ਕੀਤਾ ਹੈ ਪ੍ਰੰਤੂ ਅਜ਼ਾਦ ਦੇਸ਼ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ 1984 ’ਚ ਸਿੱਖਾਂ ਦੀ ਦੇਸ਼ ’ਚ ਭਿਆਨਕ ਨਸਲਕੁਸ਼ੀ ਕੀਤੀ ਗਈ ਅਤੇ 28 ਸਾਲ ਲੰਘ ਜਾਣ ਦੇ ਬਾਵਜੂਦ ਸਿੱਖਾਂ ’ਤੇ ਹੋਏ ਇਸ ਵਹਿਸ਼ੀਆਨਾ ਕਤਲੇਆਮ ਦਾ ਇਨਸਾਫ਼ ਨਹੀਂ ਮਿਲਿਆ, ਸਿੱਖਾਂ ਦੇ ਕਾਤਲ ਅਜੇ ਤੱਕ ਦਨਦਨਾਉਂਦੇ ਫਿਰ ਰਹੇ ਹਨ। ਉਸ ਨਾਲ ਸਿੱਖਾਂ ਦਾ ਇਸ ਦੇਸ਼ ਦੀ ਸਰਕਾਰ ਨਿਆਂ ਪ੍ਰਣਾਲੀ ਤੋਂ ਭਰੋਸਾ ਉ¤ਠਣਾ ਸੁਭਾਵਿਕ ਹੈ। ਸਿੱਖ ਇਸ ਅਜ਼ਾਦ ਦੇਸ਼ ’ਚ ਆਪਣੇ ਆਪ ਨੂੰ ਦੂਜੇ ਨੰਬਰ ਦੇ ਸ਼ਹਿਰੀ ਕਿਉਂ ਮੰਨਦੇ ਹਨ? ਇਸਦਾ ਮੁੱਖ ਕਾਰਨ ਹੈ ਕਿ ਸਿੱਖਾਂ ਨੂੰ ਜਿੱਥੇ ਵਿਤਕਰੇ ਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਥੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਦੇਸ਼ ਦੀ ਅਜ਼ਾਦੀ ਲਈ 85 ਫ਼ੀਸਦੀ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਇਸ ਦੇਸ਼ ’ਚ ਜ਼ਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਗਿਆ। ਆਪਣੇ ਲਈ ਹੱਕ-ਸੱਚ ਦੀ ਮੰਗ ਕਰਨ ’ਤੇ ਵੱਖਵਾਦੀ ਅਤੇ ਅੱਤਵਾਦੀ ਗਰਦਾਨ ਦਿੱਤਾ ਗਿਆ। ਦੇਸ਼ ਦੇ ਕਾਨੂੰਨ ਤੇ ਨਿਆਂ ਪਾਲਿਕਾ ਨੇ ਵੀ ਸਿੱਖਾਂ ਨਾਲ ਵਿਤਕਰਾ ਕੀਤਾ। ਗੁਜਰਾਤ ’ਚ ਦੰਗੇ ਹੋਏ, ਦੋਸ਼ੀਆਂ ਨੂੰ ਵੱਡੀਆਂ ਸਜ਼ਾਵਾਂ ਮਿਲੀਆਂ ਪ੍ਰੰਤੂ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਪਹਿਲਾਂ ਤਾਂ ਅਦਾਲਤਾਂ ਦੇ ਕਟਹਿਰੇ ’ਚ ਹਾਲੇ ਤੱਕ ਚੰਗੀ ਤਰ੍ਹਾਂ ਖੜ੍ਹਾ ਹੀ ਨਹੀਂ ਕੀਤਾ ਗਿਆ ਅਤੇ ਜੇ ਥੋੜ੍ਹੇ ਬਹੁਤਿਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਵੀ ਗਿਆ ਹੈ ਤਾਂ 28 ਸਾਲ ਬੀਤ ਜਾਣ ’ਤੇ ਮਾਮਲੇ ਅਦਾਲਤਾਂ ’ਚ ਹੀ ਚੱਕਰ ਕੱਟੀ ਜਾਂਦੇ ਹਨ ਅਤੇ ਇੱਕ-ਅੱਧ ਕਿਸ਼ੋਰੀ ਲਾਲ ਵਰਗੇ ਦੋਸ਼ੀ ਨੂੰ ਅਦਾਲਤ ਨੇ ਸਜ਼ਾ ਸੁਣਾ ਵੀ ਦਿੱਤੀ ਤਾਂ ਸਰਕਾਰਾਂ ਉਸਦੀ ਸਜ਼ਾ ਮੁਆਫ਼ ਵੀ ਕਰੀ ਜਾ ਰਹੀਆਂ ਹਨ। ਦਿੱਲੀ ਦੇ ਇੱਕ ਜ਼ਾਲਮ ਕਸਾਈ ਨੇ 7 ਸਿੱਖਾਂ ਦਾ ਵਹਿਸ਼ੀਆਨਾ ਢੰਗ ਨਾਲ ਕਤਲੇਆਮ ਕੀਤਾ, ਪਹਿਲਾਂ ਤਾਂ ਉਸਦੀ ਫ਼ਾਂਸੀ ਉਮਰ ਕੈਦ ’ਚ ਬਦਲੀ ਗਈ ਫਿਰ ਉਸਦੀ ਉਮਰ ਕੈਦ ਨੂੰ ਵੀ ਮੁਆਫ਼ੀ ਦੇ ਕੇ ਖ਼ਤਮ ਕੀਤਾ ਜਾ ਰਿਹਾ ਹੈ। ਇਹ ਦੂਜੀ ਵਾਰ ਹੈ ਕਿ ਉਸਨੂੰ ਮੁਆਫ਼ੀ ਦਿੱਤੀ ਜਾ ਰਹੀ ਹੈ। ਆਪਣੇ ਆਪ ਨੂੰ ਪੰਜਾਬ ਦੀ ਧੀ ਦੱਸਣ ਵਾਲੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਵੀ ਇਹ ਅਹਿਸਾਸ ਨਹੀਂ, ਜਿਸ ਦੋਸ਼ੀ ਨੇ ਕਸਾਈ ਵਾਂਗ ਸਿੱਖਾਂ ਦਾ ਕਤਲੇਆਮ ਕੀਤਾ, ਅੱਜ ਉਸਨੂੰ ਮੁਆਫ਼ੀ ਦਿੱਤੀ ਜਾਂਦੀ ਹੈ ਤਾਂ ਸਿੱਖਾਂ ਦੀਆਂ ਜ਼ਖ਼ਮੀ ਭਾਵਨਾਵਾਂ ਨੂੰ ਕਿੰਨੀ ਪੀੜ ਹੋਵੇਗੀ? ਇੱਕ ਪਾਸੇ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਦੋ ਦਹਾਕਿਆਂ ਤੋਂ ਜੇਲ੍ਹ ਦੀਆਂ ਕਾਲ-ਕੋਠੜੀਆਂ ’ਚ ਬੰਦ ਹਨ ਅਤੇ ਉਸਦੀ ਸਰੀਰਕ ਹਾਲਤ ਦੀ ਪ੍ਰਵਾਹ ਤੱਕ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀ ਵਹਿਸ਼ੀ-ਦਰਿੰਦੇ ਦੀ ਸਜ਼ਾ ਮੁਆਫ਼ ਕੀਤੀ ਜਾ ਰਹੀ ਹੈ। ਅਸੀਂ ਕੇਂਦਰ ਸਰਕਾਰ ਅਤੇ ਦਿੱਲੀ ਦੀ ਮੁੱਖ ਮੰਤਰੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਉਹ ਸਿੱਖਾਂ ਨਾਲ ਦੂਹਰਾ ਮਾਪਦੰਡ ਵਰਤਣਾ ਛੱਡ ਦੇਣ ਅਤੇ ਸਿੱਖ ਭਾਵਨਾਵਾਂ ਦਾ ਖ਼ਿਆਲ ਜ਼ਰੂਰ ਕੀਤਾ ਜਾਵੇ ਨਹੀਂ ਤਾਂ ਸਿੱਖਾਂ ਦੇ ਮਨਾਂ ’ਚ ਪੈਦਾ ਹੋਈ ਬੇਗ਼ਾਨਗ਼ੀ ਦੀ ਭਾਵਨਾ ਬਿਨਾਂ ਸ਼ੱਕ ਗੂੜ੍ਹੀ ਹੋਵੇਗੀ।

71
: ਫੌਜ ਦੇ ਸਾਬਕਾ ਲੈਫਟੀਨੈਂਟ ਜਨਰਲ ਪੀ ਐਨ ਹੂਨ ਨੇ ਲੈਫਟੀਨੈਂਟ ਜਨਰਲ ਕੇ ਐਸ ਬਰਾੜ ’ਤੇ ਖਾਲਿਸਤਾਨੀ ਪੱਖੀਆਂ ਵੱਲੋਂ ਪੂਰੀ ਯੋਜਨਾ ਨਾਲ ਹਮਲਾ ਕਰਨ ਦੀਆਂ ਰਿਪੋਰਟਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਉਨ੍ਹਾ ਇਸ ਹਮਲੇ ’ਚ ਖ਼ਾਲਿਸਤਾਨੀ ਤੱਤਾਂ ਦਾ ਹੱਥ ਹੋਣ ਦੀ ਸੰਭਾਵਨਾ ਨੂੰ ਵੀ ਖ਼ਾਰਜ਼ ਕਰ ਦਿਤਾ ਹੈ ਉਨ੍ਹਾ ਦਾ ਕਹਿਣਾ ਹੈ ਕਿ ਜੇ ਇਹ ਹਮਲਾ ਖ਼ਾਲਿਸਤਾਨੀਆ ਦਾ ਹੁੰਦਾ ਤਾਂ ਉਹ ਚਾਕੂ ਨਾਲ ਨਹੀਂ ਸਗੋਂ ਪਿਸਤੌਲਾਂ ਆਦਿ ਨਾਲ ਹਮਲਾ ਕਰਦੇ। ਉਨ੍ਹਾਂ ਕਿਹਾ ਕਿ ਜੇਕਰ ਇਹ ਹਮਲਾ ਪੂਰੀ ਯੋਜਨਾ ਨਾਲ ਕੀਤਾ ਜਾਂਦਾ ਤਾਂ ਦੇਸ਼ ਨੂੰ ਮਾੜੀ ਖ਼ਬਰ ਸੁਣਨ ਨੂੰ ਮਿਲਣੀ ਸੀ। ਉਨ੍ਹਾਂ ਕਿਹਾ, ‘‘ਮੈਂ ਇਹ ਨਹੀਂ ਕਹਾਂਗਾ ਕਿ ਇਹ ਹਮਲਾ ਖਾਲਿਸਤਾਨੀਆਂ ਨੇ ਕੀਤਾ ਹੈ, ਕਿਉਂਕਿ ਹਾਲੇ ਜਾਂਚ ਚੱਲ ਰਹੀ ਹੈ।’’

72
ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ 1984 ਵਿਚ ਹੋਏ ਹਮਲੇ ਸਮੇਂ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਕੇ.ਐਸ. ਬਰਾੜ ’ਤੇ ਲੰਡਨ ’ਚ ਹੋਏ ਹਮਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਮੀਡੀਆ ਨਾਲ ਜੁੜੇ ਭਾਈਚਾਰੇ ਨੂੰ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦਾ ਨਾਂ ਨਾ ਵਰਤਿਆ ਜਾਵੇ। ਇਹ ਕਾਰਵਾਈ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਇਕ ਚੈਨਲ ’ਤੇ ਚੱਲ ਰਹੇ ਬਿਆਨ ਨੂੰ ਧਿਆਨ ਵਿਚ ਰੱਖਦਿਆਂ ਕਰਨੀ ਪਈ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਲੰਡਨ ਵਿਚ ਜਨਰਲ ਕੇ.ਐਸ. ਬਰਾੜ ’ਤੇ ਹੋਏ ਹਮਲੇ ਨਾਲ ਹੈਰਾਨੀ ਹੋਈ ਹੈ ਅਤੇ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਹਮਲੇ ਦੀ ਨਿਖੇਧੀ ਆਦਿ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾ ਕਿਹਾ ਕਿ ਅੱਜ 28 ਸਾਲ ਬਾਅਦ ਵੀ ਜੇ ਸਿੱਖ ਕੌਮ ’ਚ ਇਸ ਸਾਕੇ ਨੂੰ ਲੈ ਕੇ ਇੰਨਾ ਰੋਸ ਹੈ ਤਾਂ ਇਸਦੀ ਅਸਲ ਦੋਸ਼ੀ ਸਰਕਾਰ ਹੀ ਹੈ ਜਿਸ ਨੇ ਇਸ ਰੋਸ ਨੂੰ ਖ਼ਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ।


 ਖਾਲੜਾ ਮਿਸ਼ਨ ਆਰਗੇਨਾਈਜਸ਼ੇਨ ਨੇ ਕਿਹਾ ਹੈ ਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦਾ ਵਿਨਾਸ਼ ਕਰਨ ਲਈ ਜੂਨ 1984 ਵਿੱਚ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਜੋ ਯਤਨ ਕੀਤਾ ਗਿਆ ਸੀ ਦੇ ਉਤੱਰ ਵਿਚ ਸ਼ਨੀਵਾਰ ਨੂੰ ਇੰਗਲੈਡ ਵਿੱਚ ਨਿਸ਼ਕਾਮ ਪੰਥਕ ਜੁਝਾਰੂਆਂ ਨੇ ਜਨਰਲ ਕੁਲਦੀਪ ਸਿੰਘ ਬਰਾੜ ਕੋਲੋ ਜੋ ਬਦਲਾ ਲੈਣ ਦਾ ਉਪਰਾਲਾ ਕੀਤਾ ਹੈ ਅਸੀ ਉਨਾਂ ਵੀਰਾਂ ਤੇ ਪੰਥਕ ਜੁਝਾਰੂਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ।

 ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਡੀਆ ਇੰਚਾਰਜ਼ ਇਕਬਾਲ ਸਿੰਘ ਟਿਵਾਣਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਜਨਰਲ ਬਰਾੜ ’ਤੇ ਭਾਰਤ ਦੀਆਂ ਹਿੰਦੂਤਵੀ ਏਜੰਸੀਆ ਨੇ ਇਸ ਹਮਲੇ ਦਾ ਡਰਾਮਾ ਦੇਸ਼-ਦੁਨੀਆਂ ’ਚ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਕੀਤਾ ਹੈ

73
Knowledge / PLEASE READ THIS(Punjabi Film)
« on: October 01, 2012, 11:45:25 AM »
 :cry:asi aj sare khush hunde han ki punjabi movies taraki kar rahiyan ne,, sabayachar te maa boli da parchar ho reha hai,,, par jo ho reha hai thik nai ho reha, sikh dharam vich vandiyan pe rahiyan ne by encouraging castism__ jatts and non jatts.. har punjabi movie vich non jatt ( khatri sikh/bhappa) is the joker, mazaak banaya ja reha hai + negative role against jatts,, with printed turbans and funny punjabi ( not proper punjabi), he is beaten either by girl or jatt(lead role) in the movie,, surnames too are used ( kohli,chawla etc.), and v really feel ashamed.... watch any movie,( eg, jatt and juliet, kabadi ik mohabat, raula pai gaya, chankata etc,) v have to stop them now otherwise it would move on. after all jatts or non jatts_ all asre sikhs. sir, its my humble request please do something for this,Sikh Guru give us equal right in social life so why we are tell ,i m the best ???????

74
-ਪਾਕਿ ਅਧਿਕਾਰੀਆਂ ਨੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਤੇ ਅੰਗਰੇਜੀ ਸ਼ਾਸਕਾਂ ਵਿਰੁੱਧ ਅੰਦੋਲਨ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਦੇ ਨਾਂਅ \'ਤੇ ਇਕ ਚੌਕ ਦਾ ਨਾਂ ਰਖਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਲਾਹੌਰ ਦੇ ਸ਼ਾਦਮੈਨ ਚੌਕ ਦਾ ਨਾਂਅ ਹੁਣ ਭਗਤ ਸਿੰਘ ਚੌਕ ਹੋਵੇਗਾ। ਅੰਗਰੇਜ਼ਾਂ ਨੇ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਲਾਹੌਰ ਦੀ ਪੁਰਾਣੀ ਜੇਲ੍ਹ \'ਚ ਫਾਂਸੀ ਦੇ ਦਿੱਤੀ ਸੀ ਜਿਥੇ ਕਿ ਬਾਅਦ ਵਿਚ ਚੌਕ ਬਣਾ ਦਿੱਤਾ ਗਿਆ ਸੀ। ਪਿਛਲੇ ਸਾਲਾਂ ਦੌਰਾਨ ਅਧਿਕਾਰੀਆਂ ਵੱਲੋਂ ਲਾਹੌਰ ਵਿਚ ਅਨੇਕਾਂ ਥਾਂਵਾਂ ਦੇ ਹਿੰਦੂ ਨਾਂਅ ਬਦਲ ਦਿੱਤੇ ਗਏ ਹਨ। ਸਥਾਨਕ ਵਾਸੀਆਂ ਨੇ ਚੌਕ ਦਾ ਨਾਂਅ ਬਦਲ ਕੇ ਭਗਤ ਸਿੰਘ ਦੇ ਨਾਂਅ \'ਤੇ ਰੱਖਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਇਕ ਖੁੱਲ੍ਹਦਿਲੀ ਵਾਲਾ ਕਦਮ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਨੂਰੁਲ ਆਮਿਨ ਮੈਂਗਲ ਨੇ ਹੁਣ ਜਿਹੇ ਹੀ ਸਥਾਨਕ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਇਕ ਹਫ਼ਤੇ \'ਚ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ \'ਤੇ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਸਥਾਨਕ ਸਰਕਾਰ ਦੇ ਅਧਿਕਾਰੀ ਨਦੀਮ ਗਿਲਾਨੀ ਇਸ ਚੌਕ ਦਾ ਨਾਂਅ ਚੌਧਰੀ ਰਹਿਮਤ ਅਲੀ ਚੌਕ ਦੇ ਨਾਂਅ \'ਤੇ ਰੱਖਣ ਬਾਰੇ ਆਈ ਇਕ ਹੋਰ ਬੇਨਤੀ \'ਤੇ ਵਿਚਾਰ ਕਰ ਰਹੇ ਸਨ। ਮੈਂਗਲ ਨੇ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ \'ਤੇ ਰੱਖਣ ਲਈ ਕਿਹਾ।

75
    ਲੇਖਕ: ਕਰਮਜੀਤ ਸਿੰਘ
    ਮੋਬਾਇਲ ਨੰ: 99150-91063

ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਖਾਲਸਾ ਪੰਥ ਦੇ ਕਾਜ਼ ਲਈ ਹੋਈਆਂ ਸ਼ਹਾਦਤਾਂ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ। ਇਸ ਸ਼ਹਾਦਤ ਦੇ ਅਣਗਿਣਤ ਸੁਨੇਹੇ ਹਨ-ਕੁਝ ਲੁਕੇ ਤੇ ਅਣਦਿਸਦੇ ਅਤੇ ਕੁਝ ਸਾਫ਼ ਤੇ ਸਪੱਸ਼ਟ। ਖਾਲਸਾ ਪੰਥ ਦੇ ਦਾਨਿਸ਼ਵਰ ਹਲਕਿਆਂ ਨੇ ਅਜੇ ਇਸ ਸ਼ਹਾਦਤ ਦੇ ਸਮੁੰਦਰਾਂ ਨਾਲੋਂ ਵੀ ਡੂੰਘੇ ਅਤੇ ਬ੍ਰਹਿਮੰਡ ਨਾਲੋਂ ਵੀ ਵਿਸ਼ਾਲ ਅਰਥਾਂ ਦੀ ਤਲਾਸ਼ ਕਰਨੀ ਹੈ। ਸਾਡੀ ਕੌਮ ਅੰਦਰ ਵੈਸੇ ਜਾਗੇ ਹੋਏ ਅਕਲਮੰਦਾਂ ਦੀ ਕਮੀ ਨਹੀਂ ਹੈ ਪਰ ਇਹ ਸਾਡੇ ਸਮਿਆਂ ਦਾ ਬਹੁਤ ਵੱਡਾ ਦੁਖਾਂਤਿਕ-ਸੱਚ ਹੈ ਕਿ ਜਾਗੇ ਹੋਏ ਇਨ੍ਹਾਂ ਵੀਰਾਂ ਵਿੱਚ ਜਗਾਉਣ ਦਾ ਹੌਂਸਲਾ ਤੇ ਹਿੰਮਤ ਨਹੀਂ। ਇਸ ਦਾ ਕਾਰਨ? ਉਹ ਕਾਰਨ ਖੁੱਦ ਚੰਗੀ ਤਰ੍ਹਾਂ ਜਾਣਦੇ ਹਨ। ਇਹ ਠੀਕ ਹੈ ਕਿ ਸਮਕਾਲੀ-ਸੱਚ ਨੂੰ ਧੁੰਦ ਦੀ ਚਾਦਰ ਨਾਲ ਢੱਕਿਆ ਹੋਇਆ ਹੈ ਅਤੇ ਬੁੱਧੀਜੀਵੀ ਧੁੰਦ ਦੀ ਇਹ ਚਾਦਰ ਵੇਖ ਵੀ ਰਹੇ ਹਨ ਪਰ ਨਿੱਕੇ ਨਿੱਕੇ ਸਵਾਰਥਾਂ ਨੇ ਉਨ੍ਹਾਂ ਦੇ ਰਾਹ ਡੱਕੇ ਹੋਏ ਹਨ ਅਤੇ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਨਿਰਮਲ ਦ੍ਰਿਸ਼ ਤੇ ਸਰੂਪ ਬਿਆਨ ਕਰਨਾ ਫ਼ਿਲਹਾਲ ਉਨ੍ਹਾਂ ਦੀ ਤਕਦੀਰ ਵਿੱਚ ਨਹੀਂ ਲਿਖਿਆ। ਇਹ ਬੁੱਧੀਜੀਵੀ ਇਸ ਕੌੜੇ ਸੱਚ ਤੋਂ ਵੀ ਵਾਕਫ ਹਨ ਕਿ ਹਾਲ ਦੀ ਘੜੀ ਉਹ ਨਾ ਤਾਂ ਨਿਰਭਉ ਹਨ ਤੇ ਨਾ ਹੀ ਨਿਰਵੈਰ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੀ ਇਨ੍ਹਾਂ ਗੁਣਾਂ ਤੇ ਬਰਕਤਾਂ ਨੂੰ ਵਸਾਉਣ ਦਾ ਹੁਕਮਨਾਮਾ ਨਨਕਾਣੇ ਦੇ ਵਾਸੀ ਨੇ 5 ਸਦੀਆਂ ਤੋਂ ਵੀ ਪਹਿਲਾਂ ਸਾਡੇ ਲਈ ਜਾਰੀ ਕਰ ਦਿੱਤਾ ਸੀ। ਸ਼ਾਇਦ ਕੁਝ ਚਿਰ ਹੋਰ ਸਾਨੂੰ ਦੁੱਖਾਂ ਦੇ ਇਸ ਦੌਰ ਵਿਚੋਂ ਲੰਘਣਾ ਪਵੇਗਾ।

ਰਾਬਰਟ ਏ. ਪੱਪੇ ਨੇ ‘ਜਿੱਤਣ ਲਈ ਮਰਨਾ’ (ਡਾਇੰਗ ਟੂ ਵਿਨ-ਰੈਡਿੰਮ ਹਾਊਸ, ਨਿਊਯਾਰਕ) ਕਿਤਾਬ ਵਿੱਚ ਆਪਣੀ ਕੌਮ ਲਈ ਕੁਰਬਾਨ ਹੋਣ ਵਾਲੇ ਮਰਜੀਵੜਿਆਂ ਦੇ ਧੁਰ ਅੰਦਰ ਲੁਕੇ ਦਰਦ ਨੂੰ ਕੁਝ ਕੁਝ ਬੁੱਝਣ ਦਾ ਯਤਨ ਕੀਤਾ ਹੈ। ਹਾਲਾਂਕਿ 9/11 ਦੀ ਘਟਨਾ ਨੂੰ ਪਿਛੋਕੜ ਵਿੱਚ ਰੱਖਦਿਆਂ ਇਹ ਕਿਤਾਬ ਲਿਖੀ ਗਈ ਹੈ ਅਤੇ ਮਰਜੀਵੜਿਆਂ ਪ੍ਰਤੀ ਉਸ ਦੀ ਵਿਸ਼ੇਸ਼ ਹਮਦਰਦੀ ਵੀ ਨਹੀਂ ਪਰ ਫ਼ਿਰ ਵੀ ਹਕੀਕਤਾਂ ਅਤੇ ਤੱਥ ਉਸ ਦੇ ਵੱਸੋਂ ਬਾਹਰੇ ਹੋ ਕੇ ਕੁਝ ਅਜਿਹਾ ਕਹਿ ਜਾਂਦੇ ਹਨ ਜਿਸ ਦਾ ਇੱਕ ਸਿਰਾ ਮਹਾਨਤਾ ਦੀਆਂ ਹੱਦਾਂ ਨੂੰ ਜਾ ਛੂੰਹਦਾ ਹੈ।

ਕੋਈ ਕਿਉਂ ਖੁਸ਼ੀ ਖੁਸ਼ੀ ਮਰਨ ਲਈ ਤਿਆਰ ਹੋ ਜਾਂਦਾ ਹੈ? ਮੌਤ ਨੂੰ ਚਾਂਈ ਚਾਂਈ ਗਲਵੱਕੜੀ ਪਾਉਣ ਵਾਲਿਆਂ ਦੇ ਕਾਲਜੇ ਵਿੱਚ ਕਿਹੋ ਜਿਹੀ ਕਰਕ ਹੁੰਦੀ ਹੈ? ਮੌਤ ਦੇ ਸਫ਼ਰ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਮਨ ਦੀ ਹਾਲਤ ਅਤੇ ਉਨ੍ਹਾਂ ਦੇ ਦਿਲ ਅੰਦਰ ਚੜ੍ਹਦੇ ਤੇ ਲਹਿੰਦੇ ਸੂਰਜਾਂ ਦੀ ਰੌਸ਼ਨੀ ਦੇ ਦਿਦਾਰ ਕਿਸ ਨੇ ਕੀਤੇ ਹਨ? ਉਨ੍ਹਾਂ ਦੀ ਮਾਲੀ ਹਾਲਤ, ਉਨ੍ਹਾਂ ਦੀ ਵਿਦਿਆਕ ਯੋਗਤਾ, ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਉਨ੍ਹਾਂ ਬਾਰੇ ਰਾਇ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਇਤਿਹਾਸਿਕ ਅਸਰ ਅਤੇ ਇਨ੍ਹਾਂ ਨਾਲ ਸਬੰਧਿਤ ਕਾਰਨਾਂ ਦਾ ਪਤਾ ਕਰਨ ਲਈ ਰਾਬਰਟ ਪੱਪੇ ਨੇ ਡੂੰਘੀ ਚੁੱਭੀ ਮਾਰਨ ਦਾ ਯਤਨ ਕੀਤਾ ਹੈ।

ਅਸੀਂ ਜਾਣਦੇ ਹਾਂ ਕਿ ਜੀਵਨ ਦੇ ਕੌੜੇ ਮਿੱਠੇ ਸਫ਼ਰ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਹਨ ਜਿਹੜੇ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਮਰਨ ਦਾ ਰਾਹ ਚੁਣਦੇ ਹਨ। ਬਹੁਤੇ ਸਰਵੇਖਣ ਇਸ ਸਬੰਧ ਵਿੱਚ ਇਹ ਦੱਸਦੇ ਹਨ ਕਿ ਜਨਤਾ ਇਸ ਵਰਤਾਰੇ ਨੂੰ ਤਨੋ ਮਨੋ ਪ੍ਰਵਾਨ ਨਹੀਂ ਕਰਦੀ। ਪਰ ਜਦੋਂ ਕਿਸੇ ਵਿਅਕਤੀ ਅੰਦਰ ਆਪਣੀ ਕੌਮ ਦਾ ਦਰਦ ਇਸ ਹੱਦ ਤੱਕ ਘਰ ਕਰ ਜਾਵੇ ਅਤੇ ਉਸ ਕੌਮ ਦੀ ਸਾਂਝੀ ਪੀੜ੍ਹ ਉਸ ਦੀ ਆਪਣੀ ਪੀੜ੍ਹ ਬਣ ਜਾਵੇ, ਉਸ ਦੀਆਂ ਨੀਦਰਾਂ ਉੱਡ-ਪੁੱਡ ਜਾਣ ਅਤੇ ਇਸ ਪੀੜ੍ਹ ਦਾ ਵੱਡਾ ਕਾਰਨ ਉਸ ਦੀ ਸੋਝੀ ਤੇ ਸਿਆਣਪ ਵਿੱਚ ਆਪਣੀ ਪੱਕੀ ਥਾਂ ਬਣਾ ਲਵੇ ਤਾਂ ਉਸ ਵਿਅਕਤੀ ਦੇ ਜਿਸਮ ਤੇ ਰੂਹ ਦੇ ਸਾਰੇ ਹਿੱਸੇ ਸਰਵਸੰਮਤੀ ਨਾਲ ‘ਕਾਰਨ’ ਨਾਲ ਦੋ ਹੱਥ ਕਰਨ ਲਈ ਤਿਆਰ ਹੋ ਜਾਂਦੇ ਹਨ। ਜੇ ਖਾਲਸਾ ਪੰਥ ਦੀ ਹਾਲਤ ਬਿਆਨ ਕਰਨੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਪੰਥ ਦੀ ਸਾਂਝੀ ਪੀੜ੍ਹ ਜਿਸ ਵਿਅਕਤੀ ਅੰਦਰ 17 ਸਾਲ ਪਹਿਲਾਂ ਵਸ ਗਈ ਸੀ, ਉਹ ਸੀ-ਭਾਈ ਦਿਲਾਵਰ ਸਿੰਘ ਤੇ ਕੌਮ ਨੂੰ ਇਹੋ ਜਿਹੀ ਪੀੜ੍ਹ ਦੇਣ ਵਾਲਾ ਜਰਵਾਣਾ ਸੀ-ਬੇਅੰਤ ਸਿੰਘ। ਫਿਰ 31 ਅਗਸਤ 1995 ਵਾਲੇ ਦਿਨ ਜੋ ਕੁਝ ਹੋਇਆ ਉਹ ਇਤਿਹਾਸ ਸੀ। ਜਾਂ ਸਾਡੇ ਇਤਿਹਾਸ ਦਾ ਸ਼ਾਨਾਮੱਤਾ ਕਾਂਡ ਸੀ। ਜਾਂ ਫ਼ਿਰ ਇਸ ਪਵਿੱਤਰ ਵਰਤਾਰੇ ਦੇ ਪਹਿਲੇ ਸਿਰਲੱਥ ਸਿਪਾਹੀਆਂ-ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਨਵਜੋਤ ਸਿੰਘ, ਭਾਈ ਨਸੀਬ ਸਿੰਘ, ਭਾਈ ਜਗਤਾਰ ਸਿੰਘ ਤਾਰਾ ਅਤੇ ਸਾਥੀਆਂ ਵੱਲੋਂ ਬੇਅੰਤ ਸਿੰਘ ਵਰਗਿਆਂ ਅਤੇ ਦੁਨੀਆਂ ਭਰ ਦੇ ਜ਼ਾਲਮਾਂ ਵਿਰੁੱਧ ਸਦੀਵੀ ਜੰਗ ਜਾਰੀ ਰੱਖਣ ਦਾ ਐਲਾਨ ਸੀ। ਜਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਘਰਸ਼ ਨੂੰ ਨਵੀਆਂ ਹਾਲਤਾਂ ਮੁਤਾਬਿਕ ਅੱਗੇ ਤੋਰਨ ਲਈ ਪ੍ਰੇਰਨਾ ਦਾ ਜੱਗਦਾ ਮੱਘਦਾ ਸੂਰਜ ਸੀ। ਜਾਂ ਦਾਰਸ਼ਨਿਕ ਤੌਰ ਤੇ ਕੌਮ ਦੇ ਅੰਦਰ ਪ੍ਰਚਾਰੇ ਜਾ ਰਹੇ ਬਿਪਰ ਸੰਸਕਾਰਾਂ ਵਿਰੁੱਧ ਸੰਘਰਸ਼ ਦਾ ਬਿੱਗਲ ਸੀ। ਜਾਂ ਇਸ ਕੁਰਬਾਨੀ ਦਾ ਮਰ ਚੁੱਕੀਆਂ ਜ਼ਮੀਰਾਂ ਉਤੇ ਬੋਝ ਪਾਉਣ ਦਾ ਅਗਾਜ਼ ਸੀ। ਇਸ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਸੁਨੇਹੇ ਹਨ ਜਿਹੜੇ ਭਾਈ ਦਿਲਾਵਰ ਸਿੰਘ ਦੀ ਪਵਿੱਤਰ ਸਾਦਗੀ ਨੇ ਅਚੇਤ ਤੇ ਸੁਚੇਤ ਰੂਪ ਵਿਚ ਖਾਲਸਾ ਪੰਥ ਨੁੂੰ ਦਿੱਤੇ।

ਅੰਤਰ-ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਵੀ ਇਸ ਸ਼ਹਾਦਤ ਦਾ ਇੱਕ ਹੋਰ ਸੁਨੇਹਾ ਮਿਲਦਾ ਹੈ ਜਿਸ ਦੇ ਅਰਥ ਗਹਿਰ ਗੰਭੀਰ ਵੀ ਹਨ, ਡੂੰਘੇ ਵੀ ਹਨ ਅਤੇ ਸਿੱਖ ਪੰਥ ਤੋਂ ਡੂੰਘਾ ਉੱਤਰਨ ਦੀ ਮੰਗ ਵੀ ਕਰਦੇ ਹਨ। ਅੱਜ ਮਾਡਰਨ ਸਟੇਟ ਜ਼ੁਲਮ, ਵਿਤਕਰੇ ਤੇ ਬੇਇਨਸਾਫ਼ੀ ਦਾ ਇੱਕ ਪ੍ਰਤੀਕ ਬਣ ਚੁੱਕੀ ਹੈ। ਭਾਰਤੀ ਸਟੇਟ ਵੀ ਉਸੇ ਵਰਗ ਵਿੱਚ ਆਉਂਦੀ ਹੈ ਜਿਥੇ ਵੱਖ ਵੱਖ ਕੌਮਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਵੀ ਪੱਖ ਖਿੜ੍ਹਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾ ਨਿਵੇਕਲਾ ਸੱਭਿਆਚਾਰ, ਉਨ੍ਹਾਂ ਦੀ ਜੀਵਨ-ਜਾਚ ਅਤੇ ਉਨ੍ਹਾਂ ਦੇ ਜੀਵਨ ਦੇ ਜਰਖੇਜ਼ ਤੇ ਹਰੇ-ਕਚੂਚ ਪੱਖਾਂ ਨੂੰ ਮਲੀਆ ਮੇਟ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸਿੱਖਾਂ ਉਤੇ ਬੇਰਹਿਮੀ ਨਾਲ ਜ਼ੁਲਮ ਕੀਤਾ ਗਿਆ ਅਤੇ ਭਾਈ ਦਿਲਾਵਰ ਸਿੰਘ ਨੇ ਆਪਣੇ ਜਿਸਮ ਦਾ ਜ਼ਰਾ ਜ਼ਰਾ ਆਪਣੇ ਤਰੀਕੇ ਨਾਲ ਕੁਰਬਾਨ ਕਰਕੇ ਇਸ ਜ਼ੁਲਮ ਦਾ ਢੁੱਕਵਾਂ ਜਵਾਬ ਦਿੱਤਾ ਤੇ ਇਹ ਸੁਨੇਹਾ ਵੀ ਦਿੱਤਾ ਕਿ ਅਸੀਂ ਖੜ੍ਹੇ ਹਾਂ, ਅਸੀਂ ਕਿਤੇ ਵੀ ਨਹੀਂ ਗਏ।

ਬੇਹੱਦ ਮਹੱਤਵਪੂਰਨ ਤੇ ਸਿੱਖ ਪੰਥ ਲਈ ਯਾਦ ਰੱਖਣ ਵਾਲਾ ਇੱਕ ਹੋਰ ਸੰਦੇਸ਼ ਵੀ ਭਾਈ ਦਿਲਾਵਰ ਸਿੰਘ ਦੇ ਅਚੇਤ ਮਨ ਨੇ ਦਿੱਤਾ ਹੈ। ਇਸ ਸੁਨੇਹੇ ਦਾ ਸਿੱਧਾ ਸਬੰਧ ਗੁਰੂ ਦੀ ਮਰਜ਼ੀ, ਗੁਰੂ ਦੀ ਰਜ਼ਾ ਅਤੇ ਗੁਰੂ ਦੇ ਭਾਣੇ ਨਾਲ ਜੁੜਿਆ ਹੋਇਆ ਹੈ। ਇਸ ਦਾ ਇੱਕ ਸਬੰਧ ਬਖਸ਼ਿਸ਼ ਨਾਲ ਜੁੜਦਾ ਹੈ ਜੋ ਪਤਾ ਨਹੀਂ ਕਦੋਂ,ਕਿਵੇਂ ਅਤੇ ਕਿਸ ਉਤੇ ਆਇਦ ਹੋਣੀ ਹੁੰਦੀ ਹੈ। ਇਸ ਨੂੰ ਕਿਸੇ ਵਿਗਿਆਨ ਦੀ ਵਿਧੀ ਨਾਲ ਅਗਾਊਂ ਪਤਾ ਨਹੀਂ ਲਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਸਮਾਜ ਵਿਗਿਆਨ ਜਾਂ ਮਨੋਵਿਗਿਆਨ ਦੇ ਮਾਪਦੰਡ ਇਹੋ ਜਿਹੇ ਅਲੋਕਿਕ ਵਰਤਾਰਿਆਂ ਦਾ ਕੋਈ ਸਹੀ ਵਿਸ਼ਲੇਸ਼ਣ ਕਰ ਸਕਦੇ ਹਨ। ਇਸ ਸਬੰਧ ਵਿੱਚ ਇਤਿਹਾਸ ਦੇ ਬਾਹਰਮੁਖੀ ਨਿਯਮਾਂ ਦੇ ਵੀ ਹੱਥ ਖੜ੍ਹੇ ਹੁੰਦੇ ਹਨ। ਕਈ ਵਾਰ ਇਉਂ ਜਾਪ ਰਿਹਾ ਹੁੰਦਾ ਹੈ ਕਿ ਸਾਰੀ ਕੌਮ ਨੇ ਹਾਲਤਾਂ ਦੇ ਅੱਗੇ ਹਾਰ ਹੰਭ ਕੇ ਗੋਡੇ ਟੇਕ ਦਿੱਤੇ ਹਨ। ਪਰ ਸਿੱਖ ਕੌਮ ਦੇ ਮਾਮਲੇ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਅੱਤ ਸੰਕਟ ਦੇ ਸਮਿਆਂ ਵਿਚ ਇਸ ਕੌਮ ਅੰਦਰ ਕਿਸੇ ਵਿਅਕਤੀ ਵਿੱਚ ਕੋਈ ਅਥਾਹ ਤਾਕਤ ਕਿਸੇ ਅਗਿਆਤ ਨੁੱਕਰ ਵਿਚ ਚੁੱਪ ਚਪੀਤੇ ਸੌਂ ਰਹੀ ਹੁੰਦੀ ਹੈ। ਕੌਣ ਜਾਣਦਾ ਸੀ ਕਿ ਇਹੋ ਜਿਹੀ ਕਿਸੇ ਅਗਿਆਤ ਨੁੱਕਰ ਵਿਚੋਂ ਸੰਤ ਜਰਨੈਲ ਸਿੰਘ ਉੱਭਰ ਕੇ ਸਾਹਮਣੇ ਆ ਜਾਣਗੇ ਅਤੇ ਇਤਿਹਾਸ ਨੂੰ ਪੂਰਵ-ਜਰਨੈਲ ਸਿੰਘ ਅਤੇ ਉਤਰ-ਜਰਨੈਲ ਸਿੰਘ ਵਿੱਚ ਵੰਡ ਦੇਣਗੇ। ਕਿਸ ਨੂੰ ਪਤਾ ਸੀ ਕਿ ਕੋਈ ਛਿਪੇ ਰਹਿਣ ਦੀ ਚਾਹ ਰੱਖਣ ਵਾਲਾ ਹਵਾ ਨਾਲੋਂ ਤੇਜ਼ ਘੋੜ ਸਵਾਰ ਸਿੰਘ ਸੁਰੱਖਿਆ ਦੇ ਸਾਰੇ ਘੇਰੇ ਚੀਰਦਾ ਹੋਇਆ ਅਚਾਨਕ ਚੱਕ ਅਬਦਾਲੀ ਨੂੰ ਲੱਖੀ ਦੇ ਜੰਗਲ ਵਿੱਚ ਜਾ ਟੱਕਰੇਗਾ। ਇਸ ਗੱਲ ਦਾ ਵੀ ਕਿਸ ਨੂੰ ਪਤਾ ਸੀ ਕਿ ਸੁੱਖਾ ਸਿੰਘ, ਮਹਿਤਾਬ ਸਿੰਘ ਦੇ ਪਿਛਲੇ ਜਨਮ ਦੇ ਯਾਰ ਇਸ ਜਨਮ ਵਿੱਚ ਦੁਸ਼ਟ ਪੂਹਲੇ ਲਈ ਜੇਲ੍ਹ ਵਿੱਚ ਹੀ ਮੌਤ ਦਾ ਪੈਗ਼ਾਮ ਲੈ ਕੇ ਆ ਜਾਣਗੇ। ਇਹੋ ਜਿਹੀ ਬਖਸ਼ਿਸ਼ ਹੀ ਚੁੱਪ ਚਪੀਤੇ ਭਾਈ ਦਿਲਾਵਰ ਸਿੰਘ ਉਤੇ ਆਈ ਜੋ ਕਿਸੇ ਵੀ ਰਾਜਸੀ ਪਾਰਟੀ ਦਾ ਮੈਂਬਰ ਨਹੀਂ ਸੀ ਜਿਹੜੀਆਂ ਰਾਜਸੀ ਪਾਰਟੀਆਂ ਜਨਤਾ ਦੀ ਸੇਵਾ ਕਰਨ ਦਾ ਦਾਅਵਾ ਹਰ ਰੋਜ਼ ਕਰਦੀਆਂ ਰਹਿੰਦੀਆਂ ਹਨ।

ਸਿੰਥੀਆਂ ਮਹਿਮੂਦ ਦੀ ਕਿਤਾਬ ‘ਫਾਈਟਿੰਗ ਫ਼ਾਰ ਫੇਥ ਐਂਡ ਨੇਸ਼ਨ’ ਤੋਂ ਹੀ ਸਾਫ਼ ਨਜ਼ਰ ਆਉਂਦਾ ਹੈ ਕਿ ਜੁਝਾਰੂ ਸਿੰਘ ਆਪਣੇ ਧਾਰਮਿਕ ਵਿਸ਼ਵਾਸ਼ ਅਤੇ ਆਪਣੀ ਕੌਮ ਲਈ ਜੂਝ ਰਹੇ ਸਨ। ਇਸ ਤਰ੍ਹਾਂ ਬਾਹਰਲੇ ਦਾਨਿਸ਼ਵਰ ਜੁਝਾਰੂ ਲਹਿਰ ਦੀ ਅੰਤਿਮ ਮੰਜ਼ਿਲ ਬਾਰੇ ਕਿੰਨੀ ਡੂੰਘੀ, ਕਿੰਨੀ ਸਹੀ ਅਤੇ ਕਿੰਨੀ ਦੂਰ ਅੰਦੇਸ਼ ਸਮਝ ਰੱਖਦੇ ਹਨ ਜਦਕਿ ਆਪਣੇ ਦਾਨਿਸ਼ਵਰ ਬੌਧਿਕ ਗੁਲਾਮੀ ਦਾ ਸਰਾਪ ਹੀ ਹੰਢਾ ਰਹੇ ਹਨ। ਇਸੇ ਤਰ੍ਹਾਂ ਜਾਇਸ ਪੈਟੀਗਰਿਊ ਨੇ ਵੀ ਆਪਣੀ ਕਿਤਾਬ ਵਿੱਚ ਜੁਝਾਰੂ ਸ਼ਹੀਦਾਂ ਦੇ ਦਰਦ ਨੂੰ ਨੇੜਿਓਂ ਹੋ ਕੇ ਸਮਝਿਆ ਹੈ। ਰਾਬਰਟ ਪੱਪੇ ਵੀ ਇਹ ਸਵੀਕਾਰ ਕਰਦਾ ਹੈ ਕਿ ਖਾੜਕੂਆਂ ਵਿੱਚ ਮਨੁੱਖੀ ਬੰਬ ਦਾ ਉਭਾਰ ਕੌਮੀ ਮੁਕਤੀ ਤੇ ਸੰਘਰਸ਼ ਦਾ ਹਿੱਸਾ ਸੀ। ਇਸ ਸ਼ਹਾਦਤ ਦਾ ਇਕ ਸੁਨੇਹਾ ਇਹ ਵੀ ਹੈ ਕਿ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਧੜਿਆਂ ਤੇ ਗਰੁੱਪਾਂ ਵਿਚ ਰੱਖ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਅਤੇ ਨਾ ਹੀ ਇਸ ਉਤੇ ਸੌੜੀਆਂ ਸਿਆਸਤਾਂ ਕਰਨਾ ਸਾਨੂੰ ਸ਼ੋਭਾ ਦਿੰਦਾ ਹੈ। ਭਾਈ ਦਿਲਾਵਰ ਸਿੰਘ ਇੱਕ ਪੱਧਰ ਉਤੇ ਸਿੱਖਾਂ ਦਾ ਹੀ ਸ਼ਹੀਦ ਨਹੀਂ ਸਗੋਂ ਉਨ੍ਹਾਂ ਸਭਨਾਂ ਦੀ ਰੂਹ ਦਾ ਹਾਣੀ ਹੈ ਜੋ ਆਪਣੀ ਆਪਣੀ ਆਜ਼ਾਦੀ ਅਤੇ ਸਵੈਮਾਨ ਲਈ ਕੁਰਬਾਨ ਹੋ ਗਏ ਜਾਂ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ।

31 ਅਗਸਤ 2012 ਨੂੰ ਜਿਥੇ ਜਿਥੇ ਵੀ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਉਥੇ ਉਥੇ ਹੀ ਜਿਵੇਂ ਭਾਈ ਦਿਲਾਵਰ ਸਿੰਘ ਸਮੁੱਚੀ ਕੌਮ ਨੂੰ ਇਹ ਸਵਾਲ ਕਰ ਰਹੇ ਹੋਣਗੇ ਕਿ ਖਾਲਸਾ ਜੀ, ਜੇ ਅਸੀਂ ਅੱਜ ਜਿਉਂਦੇ ਹਾਂ ਤਾਂ ਇਹ ਇਹ ਜਿਉਣ ‘ਕਿਹੋ ਜਿਹਾ’ ਹੈ ਤੇ ‘ਕਿੰਨ੍ਹਾਂ ਲਈ’ ਹੈ।

76
ਅਕਾਲੀ ਦਲ ਪੰਚ ਪਰਧਾਨੀ ਫਿਰ ਹੋਇਆ ਕਾਲੇ ਕਾਨੂੰਨਾਂ ਦਾ ਸ਼ਿਕਾਰ:
ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਅਜਬ ਤਰੀਕੇ ਨਾਲ ਝੂਠੇ ਕੇਸਾਂ ਵਿਚ ਫਸਾਇਆ ਗਿਆ

ਲੁਧਿਆਣਾ, ੨੧ ਸਤੰਬਰ (ਪੰਚ ਪਰਧਾਨੀ)- ਅਕਾਲੀ ਦਲ ਪੰਚ ਪਰਧਾਨੀ ਉੱਤੇ ਬਾਦਲ ਸਰਕਾਰ ਵਲੋਂ ਅਗਸਤ ੨੦੦੯ ਵਿਚ ਟਾਡਾ-ਪੋਟਾ ਦੇ ਨਵੇਂ ਅਵਤਾਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਸੀ ਜਿਸ ਤਹਿਤ ਅਕਾਲੀ ਦਲ ਪੰਚ ਪਰਧਾਨੀ ਦੇ ਤਤਕਾਲੀ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ ਸੀ ਤੇ ਜ਼ਮਾਨਤ 'ਤੇ ਬਾਹਰ ਆਉਂਦਿਆਂ ਦੀ ਪਾਰਟੀ ਦੀਆਂ ਗੰਭੀਰ ਮੀਟਿੰਗਾਂ ਤੋਂ ਬਾਅਦ ਪਿਛਲੇ ਦਿਨੀ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਦਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਸੀ ਤੇ ਉਹਨਾਂ ਦੀ ਅਗਵਾਈ ਵਿਚ ਜਿੱਥੇ ਦਲ ਨੂੰ ਦੁਬਾਰਾ ਜਥੇਬੰਦ ਕਰਨ ਦੀਆਂ ਕਵਾਇਦਾਂ ਚੱਲ ਰਹੀਆਂ ਸਨ ਉੱਥੇ ਸਬਦ ਗੁਰੂ ਦੇ ਸਤਿਕਾਰ ਲਈ ਤੇ ਦੇਹਧਾਰੀ ਪਖੰਡੀਆਂ ਦੇ ਵਿਰੋਧ ਵਿਚ ਦਲ ਵਲੋਂ ਵੱਦ-ਚੜ੍ਹ ਕੇ ਸਰਗਰਮੀਆਂ ਕੀਤੀਆ ਜਾ ਰਹੀਆਂ ਸਨ ਪਰ ਸਰਕਾਰ ਨੂੰ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਫਿਕਰ ਹੈ ਅਤੇ ਨਾ ਹੀ ਸਿੱਖੀ ਸਿਧਾਂਤਾ ਦਾ ਉਹਨਾਂ ਦਾ ਇਕ ਨੁਕਾਤੀ ਪ੍ਰੋਗਰਾਮ ਸੱਤਾ ਵਿਚ ਟਿਕੇ ਰਹਿ ਕੇ ਆਪਣੇ ਲੋਭਾਂ ਦੀ ਪੂਰਤੀ ਹੈ।
ਪੰਥਕ ਹਲਕਿਆਂ ਵਿਚ ਕੱਲ੍ਹ ੨੦ ਸਤੰਬਰ ੨੦੧੨ ਨੂੰ ਹੈਰਾਨੀ ਹੋਈ ਕਿ ਅਕਾਲੀ ਦਲ ਪੰਚ ਪਰਧਾਨੀ ਦੇ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਨੂੰ ਭਾਰਤੀ ਫੋਜਦਾਰੀ ਦੀ ਧਾਰਾ ੧੦੭/੧੫੧ ਅਧੀਨ ਗ੍ਰਿਫਤਾਰ ਕੀਤਾ ਗਿਆ ਤੇ ਕਾਰਨ ਦੱਸਿਆ ਗਿਆ ਕਿ ਭਾਰਤ ਬੰਦ ਦੇ ਸੱਦੇ ਕਾਰਨ ਇਹ ਗ੍ਰਿਫਤਾਰੀਆਂ ਕੀਤੀਆ ਗਈਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਪੰਚ ਪਰਧਾਨੀ ਵਲੋਂ ਭਾਰਤ ਬੰਦ ਸੱਦੇ ਨੂੰ ਸਫਲ ਕਰਨ ਲਈ ਕੋਈ ਬਿਆਨ ਦਿੱਤਾ ਗਿਆ ਤੇ ਨਾ ਹੀ ਅਸਫਲ ਕਰਨ ਲਈ ਤਾਂ ਇਸ ਸਬੰਧੀ ਕੱਲ੍ਹ ਤੋਂ ਹੀ ਸੂਝਵਾਨ ਹਲਕਿਆਂ ਵਿਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ਇਸ ਪਿੱਛੇ ਸਰਕਾਰ ਦੀ ਕੋਈ ਹੋਰ ਚਾਲ ਹੈ ਜੋ ਕਿ ਅੱਜ ਉਸ ਸਮੇਂ ਨੰਗੀ ਹੋ ਗਈ ਜਦੋਂ ਅੱਜ ਸਵੇਰੇ ਭਾਈ ਕੁਲਵੀਰ ਸਿੰਘ ਬੜਾਪਿੰਡ ਤੇ ਭਾਈ ਦਲਜੀਤ ਸਿੰਘ ਬਿੱਟੂ ਦੇ ਘਰਾਂ ਵਿਚ ਪੁਲਸ ਦੀਆਂ ਧਾੜਾਂ ਨੇ ਬਿਨਾਂ ਤਲਾਸ਼ੀ ਵਾਰੰਟ ਦੇ ਕਈ ਘੰਟੇ ਤਲਾਸ਼ੀ ਲਈ ਤੇ ਉਹਨਾਂ ਦੇ ਘਰਾਂ ਵਿਚੋਂ ਕੰਪਿਊਟਰ, ਲੈਪਟਾਪ, ਕਿਤਾਬਾਂ ਤੇ ਹੋਰ ਕਾਗਜ਼ਾਤ ਕਬਜੇ ਵਿਚ ਲਏ। ਅਕਾਲੀ ਦਲ ਪੰਚ ਪਰਧਾਨੀ ਦੇ ਲੁਧਿਆਣਾ ਸਥਿਤ ਦਫਤਰ ਨੂੰ ਵੀ ਪੁਲਸ ਨੇ ਆਪਣੇ ਤਾਲੇ ਲਾ ਕੇ ਬੰਦ ਕਰ ਦਿੱਤਾ।
ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਅੱਜ ਲੁਧਿਆਣਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟਾਂ 'ਤੇ ਲਿਆ ਕੇ ਜੁਡੀਸ਼ਲ ਮੈਜਿਸਟ੍ਰੇਟ ਜਤਿੰਦਰਪਾਲ ਸਿੰਘ ਦੀ ਅਦਾਲਤ ਫਿਲੌਰ ਵਿਖੇ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਉੱਤੇ ਮੁਕੱਦਮਾ ਨੰਬਰ ੧੩੭/੨੦੧੨, ਅਧੀਨ ਧਾਰਾ ੧੨੧, ੧੨੧-ਏ, ੧੨੦-ਬੀ, ੫੦੬ ਆਈ.ਪੀ.ਸੀ, ੩, ੪, ੫ ਐਕਸਪਲੋਸਿਵ ਐੈਕਟ, ੨੫/੫੪/੫੯ ਅਸਲਾ ਐਕਟ, ੧੭, ੧੮, ੧੮-ਬੀ, ੨੨, ੨੩, ੩੮, ੪੦ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਥਾਣਾ ਗੁਰਾਇਆ ਅਧੀਨ ਗ੍ਰਿਫਤਾਰੀ ਪਾ ਕੇ ੧੦ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਤੇ ਜੱਜ ਨੇ ਸਫਾਈ ਧਿਰ ਦੇ ਵਕੀਲ ਸ. ਕਸ਼ਮੀਰ ਸਿੰਘ ਮੱਲੀ੍ਹ ਦੀਆਂ ਠੋਸ ਦਲੀਲਾਂ ਦੇ ਬਾਵਜੂਦ ੨੫ ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਸ. ਮੱਲ੍ਹੀ ਨੇ ਦੱਸਿਆ ਕਿ ਪੁਲਿਸ ਨੇ ਬਿਨਾਂ ਤਲਾਸ਼ੀ ਵਾਰੰਟਾਂ ਦੇ ਘਰ ਦੀ ਤਲਾਸ਼ੀ ਲਈ ਤੇ ਇਕ ਪਿਸਤੌਲ, ਦੋ ਬੁਲੇਟ ਪਰੂਫ ਜੈਕਟਾਂ ਤੇ ਇਕ ਏਅਰ ਗੰਨ ਦੀ ਬਰਾਮਦਗੀ ਪਾਈ ਗਈ ਜਦ ਕਿ ਇਸ ਸਬੰਧੀ ਪਿੰਡੇ ਦੇ ਕਿਸੇ ਮੋਹਤਬਾਰ ਵਿਅਕਤੀ ਨੂੰ ਵੀ ਸ਼ਾਮਲ ਤਫਤੀਸ ਨਹੀਂ ਕੀਤਾ ਗਿਆ ਸਗੋਂ ਭਾਈ ਕੁਲਵੀਰ ਸਿੰਘ ਬੜਾਪਿੰਡ ਦੀ ਧਰਮ ਸੁਪਤਨੀ ਨੂੰ ਡਰਾ-ਧਮਕਾ ਕੇ ਸਾਰੇ ਘਰ ਦੀ ਫਰੋਲਾ-ਫਰਾਲੀ ਕੀਤੀ ਗਈ ਸੀ।
ਇਸੇ ਤਰ੍ਹਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਲੁਧਿਆਣਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟਾਂ ਉੱਤੇ ਲਿਆ ਕੇ ਮੁਕੱਦਮਾ ਨੰਬਰ ੧੮੩/੨੦੧੨, ਅਧੀਨ ਧਾਰਾ ੧੨੧, ੧੨੧-ਏ, ੧੨੦-ਬੀ, ੫੦੬ ਆਈ.ਪੀ.ਸੀ, ੩, ੪, ੫ ਐਕਸਪਲੋਸਿਵ ਐੈਕਟ, ੨੫/੫੪/੫੯ ਅਸਲਾ ਐਕਟ, ੧੭, ੧੮, ੧੮-ਬੀ, ੨੨, ੨੩, ੩੮, ੪੦ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਥਾਣਾ ਡਵੀਜ਼ਨ ਨੰਬਰ ੫ ਲੁਧਿਆਣਾ ਦਰਜ਼ ਕੀਤਾ ਗਿਆ ਹੈ। ਅੱਜ ਉਹਨਾਂ ਨੂੰ ਸ਼ਾਮ ਕਰੀਬ ੪ ਵਜੇ ਜੁਡੀਸ਼ਲ ਮੈਜਿਸਟਰੇਟ ਅਸ਼ੀਸ਼ ਠਟਈ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਸਫਾਈ ਪੱਖ ਤੋਂ ਐਡਵੋਕੇਟ ਗੁਰਮੀਤ ਸਿੰਘ ਰੱਤੂ, ਜਸਪਾਲ ਸਿੰਘ ਮੰਝਪੁਰ, ਹਰਪਾਲ ਸਿੰਘ ਚੀਮਾ ਤੇ ਵਿਕਰਮ ਸਿੰਘ ਟਿੱਕਾ ਪੇਸ਼ ਹੋਏ। ਸਰਕਾਰੀ ਵਕੀਲ ਵਲੋਂ ਝੂਠੀਆਂ ਦਲੀਲਾਂ ਦਿਦਿਆਂ ਕਿਹਾ ਗਿਆ ਕਿ ਦਲਜੀਤ ਸਿੰਘ ਬਿੱਟੂ ਉੱਤੇ ਵੱਡੇ-ਵੱਡੇ ਕੇਸ ਦਰਜ਼ ਹਨ ਜਿਹਨਾਂ ਵਿਚ ਸ਼ਿੰਗਾਰ ਬੰਬ ਕਾਂਡ ਮੁੱਖ ਕੇਸ ਹੈ ਅਤੇ ਇਹਨਾਂ ਦੇ ਪਾਕਿਸਤਾਨ ਵਿਚ ਸਬੰਧ ਹਨ ਤੇ ਇਹਨਾਂ ਕੋਲ ਵਿਦੇਸ਼ਾਂ ਵਿਚੋਂ ਖਾੜਕੁਵਾਦ ਨੂੰ ਮੁੜ ਖੜਾ ਕਰਨ ਲਈ ਪੈਸੇ, ਹਥਿਆਰ ਆਦਿਕ ਆਉਂਦੇ ਹਨ।ਸਫਾਈ ਪੱਖ ਨੇ ਕਿਹਾ ਕਿ ਨਾ ਤਾਂ ਦਲਜੀਤ ਸਿੰਘ ਬਿੱਟੂ ਉੱਤੇ ਸ਼ਿੰਗਾਰ ਬੰਬ ਕਾਂਡ ਦਾ ਕੇਸ ਚੱਲ ਰਿਹਾ ਹੈ ਅਤੇ ਨਾ ਹੀ ਅੱਜ ਤੱਕ ਕਿਸੇ ਕੇਸ ਵਿਚ ਸਜ਼ਾ ਹੋਈ ਹੈ ਹੁਣ ਤੱਕ ਦਰਜ਼ ਦਰਜਨਾਂ ਕੇਸਾਂ ਵਿਚੋਂ ਉਹ ਬਰੀ ਹੋਏ ਹਨ ਅਤੇ ਇਕ ਵਿਅਕਤੀ ਜਿਸਨੂੰ ੧੦੭/੧੫੧ ਵਿਚ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਦੂਜੇ ਦਿਨ ਜੇਲ੍ਹ ਵਿਚੋਂ ਲਿਆ ਕੇ ਅਜਿਹੇ ਝੂਠੇ ਕੇਸ ਦਰਜ਼ ਕੀਤੇ ਜਾਂਦੇ ਹਨ ਜਿਹਨਾਂ ਵਿਚ ਬਿਨਾਂ ਕਿਸੇ ਕਿਸਮ ਦੀ ਬਰਾਮਦਗੀ ਤੋਂ ਅਸਲਾ ਤੇ ਐਕਸਪਲੋਸਿਵ ਐਕਟ ਲਗਾ ਦਿੱਤਾ ਜਾਂਦਾ ਹੈ। ਪਰ ਜਿਵੇ ਕਿ ਆਮ ਹੁੰਦਾ ਹੈ ਕਿ ਜੱਜ ਅਜਿਹੇ ਕੇਸਾਂ ਵਿਚ ਸਫਾਈ ਧਿਰ ਨਾਲ ਸਹਿਮਤ ਹੁੰਦਿਆਂ ਵੀ ਉੱਪਤੋਂ ਆਏ ਸੁਨੇਹੇ ਨੂੰ ਟਾਲ ਨਹੀਂ ਸਕਦਾ ਤੇ ਜੱਜ ਅਸ਼ੀਸ਼ ਠਠਈ ਨੇ ਭਾਈ ਬਿੱਟੂ ਨੂੰ ਭਾਈ ਬੜਾਪਿੰਡ ਵਾਂਗ ੨੫ ਸਤੰਬਰ ੨੦੧੨ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।

(http://www.sikhsiyasat.net/2012/09/21/bhai-daljit-singh-charged-under-uapa-sent-on-5-days-police-remand-panch-pardhani-office-sealed/?utm_source=rss&utm_medium=rss&utm_campaign=bhai-daljit-singh-charged-under-uapa-sent-on-5-days-police-remand-panch-pardhani-office-sealed )

77
Religion, Faith, Spirituality / "Dhan Dhan Shri Guru Granth Sahib Ji"
« on: September 15, 2012, 10:53:18 AM »
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਜਦੋਂ ਗੁਰੂ ਸਾਹਿਬ ਜੀ ਦੇ ਰਸੋਈਏ ਗੰਗੂ ਬ੍ਰਾਹਮਣ ਦੀ ਅਕ੍ਰਿਤਘਣਤਾ ਨਾਲ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਹੋਏ ਤਾਂ ਵਜ਼ੀਰ ਖ਼ਾਨ ਨੇ ਉਹਨਾਂ ਨੂੰ ਆਪਣੇ ਧਰਮ ਤੋਂ ਪਤਿਤ ਕਰਣ ਲਈ ਲਾਲਚ, ਡਰ ਅਤੇ ਭਰਮ ਭੁਲੇਖੇ ਸਭ ਵਰਤ ਕੇ ਵੀ ਉਹਨਾਂ ਦੇ ਸਿਦਕ ਨੂੰ ਨਾ ਡੁਲਾ ਸੱਕਿਆ। ਉਹ ਭੁਲ ਗਿਆ ਕਿ ਇਹ ਮਾਸੂਮ ਸਾਬਿਜ਼ਾਦੇ ਉਸ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦੁਰ
ਜੀ ਦੇ ਪੋਤਰੇ ਹਨ, ਜਿਹਨਾਂ ਨੇ ਦੂਸਰਿਆਂ ਦੇ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਤੇ ਕੀ ਅੱਜ ਇਹ ਆਪਣੇ ਧਰਮ ਦੀ ਰਾਖੀ ਨਹੀਂ ਕਰ ਸਕਣਗੇ? ਆਖਿਰ ਵਜ਼ੀਰ ਖ਼ਾਨ ਨੇ ਇਹਨਾਂ ਦੋਨੋਂ ਗੁਰੂ ਕਿਆਂ ਲਾਲਾਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰ ਦੇਣ ਦਾ ਹੁਕਮ ਸੁਣਾ ਦਿੱਤਾ। ਇਸ ਤੇ ਕਚਿਹਰੀ ਵਿਚ ਮੌਜੂਦ ਮਲੇਰ ਕੋਟਲੇ ਦੇ ਨਵਾਬ ਸ਼ੇਰ ਮਹੁਮੰਦ ਸਾਹਿਬ ਨੇ ‘ਹਾਅ ਦਾ ਨਾਅਰਾ’ ਮਾਰਿਆ ਅਤੇ ਕਿਹਾ ਕਿ ਇਹ ਹਰਕਤ ਇਸਲਾਮ ਅਤੇ ਇਨਸਾਨੀਅਤ ਤੇ ਇੱਕ ਵੱਡਾ ਕਲੰਕ ਹੈ। ਇਹ ਇਕ ਨਿੰਦਣ ਯੋਗ ਕਾਰਵਾਈ ਹੈ ਅਤੇ ਕਿਸੇ ਵੀ ਤਰ੍ਹਾਂ ਇਸ ਦੀ ਹਿਮਾਇਤ ਨਹੀਂ ਕੀਤੀ ਜਾ ਸਕਦੀ। ਸ਼ੇਰ ਖ਼ਾਨ ਸਾਹਿਬ ਵਲੋਂ ਪਈਆਂ ਲਾਅਨਤਾਂ ਦੀ ਵਜ੍ਹਾ ਕਰਕੇ ਵਜ਼ੀਰ ਖ਼ਾਨ ਦੀ ਆਤਮਾ ਵੀ ਕੰਬ ਉਠੀ ਅਤੇ ਉਸਨੇ ਸਾਹਿਬਜ਼ਾਦਿਆ ਨੂੰ ਛੱਡਣ ਦਾ ਮੰਨ ਬਣਾ ਲਿਆ ਪਰ ਉਸੇ ਕਚਿਹਰੀ ਵਿਚ ਮੌਜੂਦ ਦੀਵਾਨ ਸੁੱਚਾ ਨਂਦ ਨੇ ਸਲਾਹ ਦਿੱਤੀ ਕਿ ਸੱਪ ਦੇ ਬੱਚੇ ਵੀ ਸੱਪ ਹੀ ਹੁੰਦੇ ਹਨ ਅਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਛਡਣਾ ਸਿਆਣਪ ਨਹੀਂ ਹੋਵੇਗੀ। ਦੋਚਿੱਤੀ ਵਿੱਚ ਪਏ ਵਜ਼ੀਰ ਖ਼ਾਨ ਦੇ ਉੱਤੇ ਆਖਿਰ ਸ਼ੈਤਾਨ ਹਾਵੀ ਹੋ ਗਿਆ ਅਤੇ ਉਸਨੇ ਨਿੱਕੇ ਨਿੱਕੇ ਸਾਹਿਬਜ਼ਾਦਿਆ ਨੂੰ ਜਿੰਦਾ ਦਿਵਾਰ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ।
ਕਲਗੀਧਰ ਪਿਤਾ ਨੂੰ ਇਸ ਖੂਨੀ ਸਾਕੇ ਦੀ ਜਦੋਂ ਖਬਰ ਮਿਲੀ ਅਤੇ ਸ਼ੇਰ ਖ਼ਾਨ ਸਾਹਿਬ ਵਲੋਂ ਮਾਨਵਤਾ ਅਤੇ ਇਨਸਾਨੀਅਤ ਦੇ ਹੱਕ ਵਿਚ ‘ਹਾਅ ਦੇ ਨਾਆਰੇ’ ਦੀ ਖਬਰ ਸੁਣਕੇ ਕਲਗੀਧਰ ਪਿਤਾ ਦੀਆਂ ਅੱਖਾਂ ਵੀ ਨਮ ਹੋ ਗਈਆਂ ਅਤੇ ਆਪ ਨੇ ਕਿਹਾ ਕਿ ਹੰਝੂ ਖੁਸ਼ੀ ਦੇ ਹਨ, ਮੈਨੂੰ ਖੁਸ਼ੀ ਹੈ ਕਿ ਜਿਸ ਧਰਮ ਹੇਤ ਗੁਰੂ ਤੇਗ਼ ਬਹਾਦੁਰ ਜੀ ਨੇ ਸਾਕਾ ਕੀਤਾ ਸੀ, ਅੱਜ ਧਰਮ ਬਚ ਗਿਆ ਹੈ। ਪ੍ਰਕਾਸ਼ ਸ਼ਿਮਲਵੀ ਨੇ ਇਸ ਮਹਾਨ ਸਾਕੇ ਬਾਰੇ ਲਿਖਿਆ:
ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ।
ਦੋਵੇਂ ਸ਼ਹੀਦ ਹੋ ਗਏ ਨੌਨਿਹਾਲ ਟੁਰ ਗਏ।
ਸੂਬੇ ਨੇ ਕੰਦ ਅੰਦਰ ਦੋਵੇਂ ਨਪ੍ਹੀੜ ਦਿੱਤੇ।
ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ।
ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉਠਿਆ।
ਉਸ ਬਾਦਸ਼ਾਹ ਦੇ ਨੂਰੇ ਕੋਲ ਆ ਕੇ ਪੁੱਛਿਆ।
ਤੂੰ ਰੂ-ਬਰੂਸੈਂ ਉਥੇ, ਕੋਈ ਗੱਲ ਨਾ ਲੁਕਾਈਂ।
ਤੇ ਸਾਫ਼ ਸਾਫ਼ ਦਸੀਂ ਕੋਈ ਕਹਿਰ ਨਾ ਕਮਾਈਂ।
ਕੋਈ ਹਿੰਝ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ।
ਲਾਲਾਂ ਨੇ ਕਿਧਰੇ, ਉਚੀ ਸਾਹ ਤੇ ਨਹੀਂ ਕੱਢੀ।
ਤੇਸੀ ਦੇ ਨਾਲ ਲੱਗੀ, ਜਦ ਸੱਟ ਸੀ ਕਰਾਰੀ।
ਮੇਰੇ ਫ਼ਤਹਿ ਨੇ ਉਚੀ, ਕੋਈ ਚੀਖ ਤੇ ਨਾ ਮਾਰੀ।
ਇਹ ਕਹਿਣ ਦਾ ਅੰਦਾਜ਼ ਵੀ ਵੱਖਰਾ ਸੀ।
ਜੋ ਉਸਨੇ ਵਜਾਇਆ ਉਹ ਸਾਜ਼ ਵਖਰਾ ਸੀ।
ਬਖਸ਼ਿਸ਼ ਦੇ ਘਰ ਵਿਚ ਆਏ ਉਸ ਗੁਰੂ ਪਿਤਾ ਨੇ ਨਵਾਬ ਸ਼ੇਰ ਖ਼ਾਨ ਸਾਹਿਬ ਨੂੰ ਇਕ ਸ੍ਰੀ ਸਾਹਿਬ, ਹੁਕਮਨਾਮੇ ਅਤੇ ਹੋਰ ਬਖਸ਼ਿਸ਼ਾ ਨਾਲ ਨਿਵਾਜਿਆ। ਇਹ ਵਸਤਾਂ ਮਲੇਰ ਕੋਟਲਾ ਖ਼ਾਨਦਾਨ ਨੇ ਗੁਰੂ ਦੀ ਅਪਾਰ ਰਹਿਮਤ ਜਾਣਕੇ ਆਪਣੀ ਹਿੱਕ ਨਾਲ ਸਾਂਭ ਕੇ ਰੱਖੀਆਂ ਹਨ। ਇਹ ਗੁਰੂ ਦੀਆਂ ਰਹਿਮਤਾਂ ਦਾ ਹੀ ਸਦਕਾ ਸੀ ਕਿ 1947 ਵਿਚ ਜਦੋਂ ਸਾਰਾ ਪੰਜਾਬ ਸੜ ਰਿਹਾ ਸੀ ਤਾਂ ਇਹ ਪ੍ਰਤੱਖ ਕਰਾਮਾਤ ਅਤੇ ਗੁਰੂ ਦੀ ਸ਼ਕਤੀ ਹੀ ਸੀ ਕਿ ਮਲੇਰ ਕੋਟਲਾ ਰਿਆਸਤ ਵਿਚ ਇਕ ਵੀ ਵਾਰਦਾਤ ਨਹੀਂ ਹੋਈ। ਇਸ ਗੱਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਧਰਮ ਅਤੇ ਇਖਲਾਕ ਦੀ ਤਾਕਤ ਰਾਜ ਸ਼ਕਤੀ ਨਾਲੋਂ ਕਿਧਰੇ ਵੱਧ ਕਾਰਗਾਰ ਹੋ ਸਕਦੀ ਹੈ।

78

ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ। ਹਰ ਸਿੱਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲਮੰਤਰ ਅਤੇ ਉਸ ਦੀ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਉਸ ਸੰਦਰਭ ਵਿਚ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰੱਖੇ। ਉਹ ਚੇਤੇ ਰੱਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫਰ ਵਿਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁਝ ਪ੍ਰਾਪਤ ਹੁੰਦਾ ਹੈ ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਕੇਵਲ ਅੰਗ ਹੀ ਬਣ ਕੇ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤੱਤਪਰ ਵੀ ਰਹਿਣਾ ਹੈ। ਸਰਬੱਤ ਦਾ ਭਲਾ ਜਾਂ ‘ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ’ ਦੇ ਮਾਰਗ ‘ਤੇ ਚੱਲਦਾ ਹੋਇਆ ਵਿਅਕਤੀ ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ ਆਪਣੇ ਨਿੱਜ ਨੂੰ ਛੱਡ ਕੇ ਕੇਵਲ ਤੇ ਕੇਵਲ ਸੱਚ ਨੂੰ ਸਮਰਪਿਤ ਹੋ ਜਾਵੇ ਤਾਂ ਉਹ ਖਾਲਸਾ ਹੋ ਨਿਬੜਦਾ ਹੈ।

ਉਹ ਭਾਗਾਂ ਵਾਲੇ ਮਨੁੱਖ ਕਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣੀ ਚੇਤਨਾ ਸੋਝੀ ਅਧੀਨ ਸਿੱਖੀ ਦਾ ਮਾਰਗ ਚੁਣਨ ਦਾ ਅਵਸਰ ਮਿਲਿਆ। ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿੱਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ‘ਗੁਰਪ੍ਰਸਾਦਿ’ ਦਾ ਸੁਭਾਗ ਪ੍ਰਾਪਤ ਹੋਇਆ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨੇ ਖਿਚਿਆ, ਹੱਥ ਵਿੱਚ ਥੈਲਾ ਫੜ ਧੂੜ ਭਰੇ ਰਾਹਾਂ ਤੇ ਪਿੰਡਾਂ ਦੇ ਚੱਕਰ ਕੱਢੇ। ਗ਼ੀਰਬਾਂ ਦੇ ਹੌਕਿਆਂ ਵਿਚ ਸਾਹ ਮਿਲਾਇਆ, ਕਿਧਰੇ-ਕਿਧਰੇ ਦੁੱਖ ਤਕਲੀਫਾਂ ਸਾਂਝੀਆਂ ਕੀਤੀਆਂ। ਪਰ ਮਾਰਕਸਵਾਦ ਦੇ ਠੇਕੇਦਾਰਾਂ ਨੇ ਉਸ ਦੇ ਭਟਕਣ ਨੂੰ ਕਿਸੇ ਉਸਾਰੂ ਰੂਪ ਵਿਚ ਵਿਚਰਨ ਨਾ ਦਿੱਤਾ। ਕੌਮਾਂਤਰੀ ਪੱਧਰ ਤੇ 1917 ਵਿਚ ਹੋਏ ਰੂਸੀ ਇਨਕਲਾਬ ਪਿਛੋਂ ਬਣੇ ਰਾਜਪ੍ਰਬੰਧ ਨੂੰ ਖੋਰਾ ਲੱਗਾ। ਕੱਚੇ ਵਿਸ਼ਵਾਸ ਤਿੜਕੇ ਅਤੇ ਸ.ਖਾਲੜਾ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ ਅੱਗੇ ਚੱਲ ਕੇ ਉਸ ਲਹਿਰ ਦੇ ਵੀ ਕਈ ਟੋਟੇ ਹੋਏ। 1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਰਤਾਰਾ ਇਕ ਤੇਜ਼ ਝੱਖੜ ਵਾਂਗੇ ਪੰਜਾਬ ਤੇ ਸਿੱਖ ਭਾਈਚਾਰੇ ਉੱਪਰ ਛਾ ਗਿਆ।

ਸ.ਖਾਲੜਾ ਨੇ ਵੀ ਆਪਣੇ ਇਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚੱਕਰ ਕੱਢਣੇ ਆਰੰਭ ਕੀਤੇ, ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰੱਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ, ਚੰਡੀਗ਼ੜ੍ਹ, ਦਿੱਲੀ ਅਤੇ ਹੋਰ ਅਨੇਕਾਂ ਥਾਈਂ ਜਾਂਦੇ, ਮਿੱਤਰਾਂ ਨਾਲ ਵਿਚਾਰ ਸਾਂਝੇ ਕਰਦੇ। ਪੁਰਾਣਿਆਂ ਨਾਲੋਂ ਸੰਬੰਧ ਤੋੜੇ ਤੇ ਨਵੇਂ ਸੰਬੰਧ ਜੋੜੇ। ਇਹ ਸਭ ਕੁਝ ਕਿਉਂ ਵਾਪਰਿਆ? ਗੁਰਪ੍ਰਸਾਦਿ ਸਦਕਾ ਇਕ ਟਿਟਿਮਾਉਂਦੀ ਰੋਸ਼ਨੀ ਉਨ੍ਹਾਂ ਨੂੰ ਖਿੱਚ ਪਾਉਂਦੀ ਸੀ ਅਤੇ ਉਸ ਰੌਸ਼ਨੀ ਦੀ ਭਾਲ ਉਨ੍ਹਾਂ ਕਰ ਲਈ। ਉਹ ਗਰੁਬਾਣੀ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਬਣ ਗਏ। ਹੁਣ ਮਜ਼ਦੂਰਾਂ, ਕਿਸਾਨਾਂ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਵਿਚੋਂ ਦਿਸਣ ਲੱਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ। ਗੁਰਬਾਣੀ ਵਿਚ ਅਟੁੱਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਲੱਗ ਪਈ। ਇਹ ਉਹ ਸਮਾਂ ਜਦ ਇਕ ਦੁਸ਼ਟ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ।

ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵੱਡੀ ਪੱਧਰ ੱਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲਣ ਲਈ ਅਤੇ ਉਨ੍ਹਾਂ ਨੂੰ ਹੀਣ-ਭਾਨਵਾ ਵਿਚ ਪ੍ਰਵੇਸ਼ ਕਰਵਾਉਣ ਲਈ ਪੰਜਾਬ ਪੁਲੀਸ ਦੇ ਬੁੱਚੜ ਮੁਖੀ ਕੇ ਪੀ ਐੱਸ ਗਿੱਲ ਨੇ ਡਿਊਟੀ ਸੰਭਾਲ ਲਈ। ਸ਼ਰਾਬੀ ਕਬਾਬੀ ਤੇ ਅਯਾਸ਼ ਲੋਕ ਇਹੋ ਜਿਹੇ ਸਮਿਆਂ ਵਿਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਹਨ। ਮੱਸਾ ਰੰਘੜ ਹੋਵੇ ਜਾਂ ਫਿਰ ਕੋਈ ਹੋਰ। ਇਹ ਇਕ ਅਜਿਹੀ ਪ੍ਰੰਪਰਾ ਹੈ, ਜਿਥੇ ਮਨੁੱਖੀ ਜਾਮੇ ਵਿਚ ਵਿਅਕਤੀ ਵਹਿਸ਼ੀ ਹੋ ਨਿਬੜਦਾ ਹੈ। ਇਜ਼ਹਾਰ ਆਲਮ, ਗੋਬਿੰਦ ਰਾਮ, ਜਸਮਿੰਦਰ ਸਿੰਘ, ਹਰਿੰਦਰ ਸਿੰਘ ਚਾਹਲ, ਨਰਿੰਦਰ ਸਿੰਘ, ਸਧ ਸੈਣੀ, ਸ਼ਿਵ ਕੁਮਾਰ ਜਾਂ ਰਾਜਨੀਤਕ ਖੇਤਰ ਵਿਚਲੇ ਐੱਚ ਕੇ ਐੱਲ ਭਗਤ, ਸੁਰਿੰਦਰਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਰਾਜੀਵ ਗਾਂਧੀ ਇਹ ਸਾਰੇ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।

ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ੱਤੇ ਇਹ ਦੁੱਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂੱ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ ੱਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ।

ਸਮਾਂ ਬਹੁਤ ਕਲਯੁੱਗੀ ਸੀ। ਕੇ ਪੀ ਐੱਸ ਗਿੱਲ ਦੇ ਜ਼ੁਲਮ ਵੀ ਕਿਸੇ ਮੀਰ ਮਨੂੰ ਨਾਲੋਂ ਘੱਟ ਨਹੀਂ ਸਨ। ਬੇਅੰਤ ਸਿੰਘ ਦੇ ਜ਼ੁਲਮੀ ਰਾਜ ਵਿਚ ਉਸ ਨੇ ਪੁਲਸੀ ਦਰਿੰਦਿਆਂ ਦੀ ਅਗਵਾਈ ਕੀਤੀ। ਜਿਹੜੇ ਗ੍ਰੋਹ ਇਸ ਲਈ ਸਿਰਜੇ ਹੋਏ ਸਨ, ਉਨ੍ਹਾਂ ਵਿਚੋਂ ਇਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹੱਥ ਸੀ। 6 ਨਵੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਤੇ ਪਲੋ ਪਲੀ ਦਿਨ ਵੇਲੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿੱਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਕਾਰਣ? ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ” ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਮ੍ਰਿਤਕਾਂ ਦੀ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।

ਸਮਾਜੀ ਜੀਵਨ ਵਿਚ ਕਈ ਅਵਸਰ ਅਜਿਹੇ ਆਉਂਦੇ ਹਨ ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਆਪਣੇ ਆਪ ਨੂੰ ਖਤਰੇ ਵਿਚ ਘਿਰਿਆ ਦੇਖ ਕੇ ਲੋਕ ਲਾਜ ਨੂੰ ਮੁੱਖ ਰੱਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਹਨ। ਗਿੱਲ ਤੇ ਸੰਧੂ, ਸ. ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸ. ਖਾਲੜੇ ਦੀ ਇਸ ਪੈਂਤੜੇ ਤੇ ਆ ਕੇ ਪਰਖ ਦੀ ਘੜੀ ਆ ਗਈ। ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂੱ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ ਪੀ ਐੱਸ ਗਿੱਲ ਦੇ ਪੇਸ਼ ਕੀਤਾ ਸ. ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਵਕਤ ਅੱਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਦਿਆਂ, ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿਚ ਸਿਰਜਿਆ ਹੈ।

ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਇਕ ਗੋਲੀ ਦੀ ਆਵਾਜ਼ ਸੁਣਾਈ ਦਿੱਤੀ, ਲਾਸ਼ ਲਹੂ ਨਾਲ ਭਿੱਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿਚ ਸੁੱਟੀ ਤੇ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈੱਸਟ ਹਾਊਸ ਵਿਚ ਰੱਜ ਕੇ ਸ਼ਰਾਬ ਪੀਤੀ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਪਿੱਛੋਂ ਆਰੰਭ ਹੁੰਦੀ ਹੈ, ਜੋ ਮੁੱਕਦੀ ਨਹੀਂ, ਲੰਮੇ ਸਮੇਂ ਤੱਕ ਲੋਕਾਈ ਵਿਚ ਕੂਕਦੀ ਰਹਿੰਦੀ ਹੈ। ਉਸੇ ਕੂਕ ਵੱਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿਤਾ ਤੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇਕ ਸੰਤ ਬਾਬੇ ਨੂੰ ਦੋ ਜੀਪਾਂ ਨਾਲ ਇਕ-ਇਕ ਲੱਤ ਬੰਨ੍ਹ ਕੇ ਇਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ… ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ।।

79
31 ਅਗਸਤ 2012 ਸਾਹਨੇਵਾਲ ਲੁਧਿਆਣਾ, ਪੰਜਾਬ : ਕੱਲ੍ਹ ਰਾਤ 30ਅਗਸਤ 2012 ਸਾਹਨੇਵਾਲ ਪਿੰਡ ਦੇ ਬਿਲਕੁਲ ਲਾਗ ਪਿੰਡ ਮਜਾਰੇ ਦੇ ਗੁਰੂ ਘਰ ਅਖੰਡ ਪਾਠ ਸਾਹਿਬ ਅਰੰਭ ਸਨ । ਰਾਤ ਦੇ ਤਕਰੀਬਨ 12 ਵਜੇ 6-7 ਬਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਤੇ ਹਮਲਾ ਬੋਲ ਦਿਤਾ ।
ਜਿਸ ਨਾਲ਼ ਪਾਠੀ ਸਿੰਘ ਜਖਮੀ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਪੀਹੜਾ ਸਾਹਿਬ ਉਲਟ ਗਿਆ ਜਿਸ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ । ਸੇਵਾ ਤੇ ਬੈਠੇ ਸਿੰਘਾਂ ਨੇ ਦੋ ਬਈਆਂ ਨੂੰ ਮੌਕੇ ਤੇ ਫੜ ਲਿਆ । ਉਹਨਾਂ ਬਈਆਂ ਨੂੰ ਤੁਰੰਤ ਸਾਹਨੇਵਾਲ ਠਾਣੇ ਪਹੁੰਚਾ ਦਿਤਾ । ਅੱਜ 31-08-2012 ਸਵੇਰੇ 9 ਵਜੇ ਪਤਵੰਤੇ ਸੱਜਣ ਠਾਣੇ ਪਹੁੰਚੇ ਅਤੇ ਉਹਨਾਂ ਸਖਤ ਕਾਰਵਾਈ ਕਰਨ ਲਈ ਪੁਲਿਸ ਤੇ ਦਬਾਅ ਬਣਾਇਆ । ਪੁਲਿਸ ਨੇ ਕਾਰਵਾਈ ਕਰਦੇ ਟਿੱਕੂ ਦੀ ਫੈਕਟਰੀ ਜਿਥੇ ਕਿ 50-60 ਬਈਏ ਰਹਿਦੇ ਹਨ ੳੇੁਹਨਾਂ ਨੂੰ ਠਾਣੇ ਸੱਦ ਪੁੱਛਗਿੱਛ ਕੀਤੀ ।
ਏਥੇ ਇੱਕ ਹੋਰ ਵੀ ਗੱਲ ਜਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਕੁੱਝ ਦਿਨ ਪਹਿਲਾਂ ਸਰਸੇ ਵਾਲੇ ਨਾਮ ਚਰਚਾ ਕਰਵਾਉਣ ਜਾ ਰਹੇ ਸਨ ਪਰ ਇਲਾਕਾ ਨਿਵਾਸੀਆਂ ਦੇ ਵਿਰੋਧ ਕਾਰਨ ਉਹ ਨਾਮ ਚਰਚਾ ਨਹੀਂ ਕਰਵਾ ਸਕੇ ਸਨ । ਇਹ ਬਈਏ ਵੀ ਲੱਗਦਾ ਜਾਂ ਤਾ ਸਰਸੇ ਵਾਲੇ ਦੇ ਹੀ ਚੇਲੇ ਸਨ ਜਾਂ ਉਹਨਾਂ ਨੂੰ ਸਰਸੇ ਵਾਲਿਆਂ ਮੋਹਰੇ ਬਣਾ ਵਰਤਿਆ ਸੀ ਇਹ ਗੱਲ ਅਜੇ ਸਾਫ ਨਹੀਂ ਹੋ ਸਕੀ ।
ਅੱਜ ਦਿਨੇ 31 ਅਗਸਤ 2012 ਨੂੰ ਸ਼ਾਮੀ ਤਕਰੀਬਨ 4 ਵਜੇ ਦੋ ਸਿੰਘ ਸਾਹਨੇਵਾਲ ਠਾਣੇ ਪਹੁੰਚੇ ।ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਭੈਰੋਮੁੱਨੇ ਦਾ ਸੀ ਦੂਜਾ ਬਰਵਾਲੇ ਦਾ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇੱਕ ਸਿੰਘ ਇਟਲੀ ਤੋਂ ਹੁਣੇ ਹੀ ਪਿੰਡ ਛੁੱਟੀ ਕੱਟਣ ਆਇਆ ਸੀ । ਉਹਨਾਂ ਨੇ ਪੁਲਿਸ ਵਾਲਿਆਂ ਤੋਂ ਉਹਨਾਂ ਬਈਆਂ ਬਾਰੇ ਪੁੱਛਿਆ । ਪੁਲਿਸ ਵਾਲਿਆਂ ਸੋਚਿਆ ਪੱਤਰਕਾਰ ਹੋਣਗੇ ਖਬਰ ਬਣਾ ਚਲੇ ਜਾਣਗੇ , ਪੁਲਿਸ ਵਾਲਿਆਂ ਉਹਨਾਂ ਬਈਆਂ ਨੂੰ ਦਿਖਾ ਦਿਤਾ । ਦੇਖਦੇ ਹੀ ਇੱਕ ਸਿੰਘ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ਼ ਇੱਕ ਬਈਏ ਦੇ ਕੰਨਪਟੀ ਤੇ ਲਗਾ ਘੋੜਾ ਦਬਾ ਦਿਤਾ ਦੂਸਰੇ ਨੇ ਆਪਣੀ ਸਿਰੀ ਸਾਹਿਬ ਕੱਢੀ ਅਤੇ ਦੂਸਰੇ ਬਈਏ ਦੇ ਕਈ ਵਾਰ ਖੋਭ ਦਿਤੀ । ਇੱਕ ਤਾਂ ਥਾਏ ਹੀ ਮਰ ਗਿਆ, ਦੂਸਰਾ ਬੜੀ ਸੀਰੀਅਸ ਹਾਲਤ ਵਿੱਚ ਅਪੋਲੋ ਹਸਪਤਾਲ ਲੁਧਿਆਣੇ ਦਾਖਿਲ ਹੈ ।
ਦੋਵੇ ਸਿੰਘ ਬੜੇ ਸ਼ਾਂਤ ਚਿੱਤ ਪੁਲਿਸ ਵਾਲਿਆਂ ਨੂੰ ਕਹਿਣ ਲੱਗੇ ਅਸੀਂ ਤਾਂ ਆਪਣਾ ਕੰਮ ਕਰ ਦਿਤਾ ਹੁਣ ਤੁਸੀਂ ਆਪਣਾ ਕਰ ਲਵੋ ।ਪੁਲਿਸ ਨੂੰ ਪਤੀੜਾਂ ਪੈ ਗਈਆਂ । ਹੋਲ਼ੀ-ਹੌਲੀ ਸਿੰਘ ਜੁੜਨੇ ਸ਼ੁਰੂ ਹੋ ਗਏ । ਕਈ ਜਿਲਿਆਂ ਦੀ ਪੁਲਿਸ ਮੰਗਵਾ ਲਈ ਗਈ ਹੈ ।ਪੁਲਿਸ ਨੇ ਸਾਰਾ ਇਲਾਕਾ (ਸਾਹਨੇਵਾਲ) ਜਾਮ ਕਰ ਦਿਤਾ ਹੈ । ਲੋਕਾਂ ਵਿੱਚ ਭਾਰੀ ਰੋਸ ਹੈ , ਲੋਕਾਂ ਦਾ ਕਹਿਣਾ ਹੈ ਕਿ ਬੇਅਦਬੀ ਕਰਨ ਵਾਲਿਆਂ ਦਾ ਏਹੋ ਹਸ਼ਰ ਹੋਣਾ ਚਾਹੀਦਾ ਹੈ । ਪਿੰਡਾਂ ਵਿੱਚ ਅਨਾਉਸਮੈਂਟਾ ਹੋ ਰਹੀਆਂ ਹਨ । ਕੱਲ ਸਾਰੇ ਸਲਾਹ ਕਰਕੇ ਦੇਖਦੇ ਹਾਂ ਕਿ ਅਗਲਾ ਐਕਸਨ ਕੀ ਕਰਨਾ ਹੈ ।

80
ਜਸਪਾਲ ਸਿੰਘ ਹੇਰਾਂ

Editor:dailypehredar

ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ’ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆਂ, ਇੱਕ ਕੁਰਬਾਨੀ ਦਾ ਸਿਖ਼ਰ ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ ’ਚ ਜੁਆਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ੀਆਨਾ ਕਤਲੇਆਮ, ਥਾਣਿਆਂ ’ਚ ਸਿੱਖਾਂ ਦੀਆਂ ਬਹੂ-ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ, ਸਿੱਖ ਕੌਮ ਦੇ ਸਵੈਮਾਣ ਦੀ ਰਾਖ਼ੀ ਲਈ ਜੂਝਦਿਆਂ , ਇੱਕ ਕਾਲੇ ਦੌਰ ਨੂੰ ਆਪਣੇ ਖੂਨ ਨਾਲ ਬਰੇਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ। ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਸਿੱਖੀ ਸਿਧਾਤਾਂ ਦੀ ਰੌਸ਼ਨੀਂ ’ਚ ਜ਼ੁਲਮ ਦੀ ਇੰਤਹਾਂ ਨੂੰ ਨੱਥ ਪਾਉਣ ਲਈ ਹੋਈ ਅਤੇ ਅੱਜ ਜਦੋਂ ਅਸੀਂ ਉਸ ਮਹਾਨ ਸ਼ਹੀਦ ਦੀ 17 ਵੀਂ ਬਰਸੀ ਮਨਾ ਰਹੇ ਹਾਂ ਤਾਂ ਉਸ ਸ਼ਹੀਦੀ ਦੇ ਕਾਰਣਾਂ ਤੇ ਪ੍ਰਭਾਵਾਂ ਬਾਰੇ ਵੀ ਆਤਮ- ਚਿੰਤਨ ਕਰਨਾ ਜ਼ਰੂਰੀ ਹੈ। ਸਿੱਖੀ ਦੀ ਨੀਂਹ, ਮਨੁੱਖਤਾ ’ਚ ਬਰਾਬਰੀ, ਸਰਬੱਤ ਦੇ ਭਲੇ ਅਤੇ ਦੁਨੀਆਂ ’ਤੇ ਹੁੰਦੇ ਹਰ ਤਰ੍ਹਾਂ ਦੇ ਜ਼ੋਰ-ਜ਼ਬਰ ਤੇ ਜ਼ੁਲਮ ਦੇ ਖ਼ਾਤਮੇ ਲਈ ਹੋਈ, ਇਸ ਸਿਰਲੱਥ ਕੌਮ ਨੇ ਆਪਣੇ ਕੌਮੀ ਸਿਧਾਤਾਂ ਅਨੁਸਾਰ ਹਰ ਜ਼ਾਬਰ ਧਿਰ ਹਮੇਸ਼ਾਂ ਸਿੱਖਾਂ ਦੇ ਦੁਸ਼ਮਣਾਂ ਦੀ ਕਤਾਰ ’ਚ ਖੜ੍ਹੀ ਅਤੇ ਸਿੱਖਾਂ ਤੇ ਹਮੇਸ਼ਾਂ ਜ਼ੁਲਮ ਤਸ਼ੱਦਦ ਦਾ ਦੌਰ ਚੱਲਦਾ ਰਿਹਾ। ਚਾਹੇ ਉਹ ਮੀਰ ਮੰਨੂ ਦਾ ਸਮਾਂ ਸੀ ਜਾਂ ਫਿਰ ਬੇਅੰਤ ਸਿੰਘ ਦਾ। ਸਿੱਖਾਂ ਨੇ ਕੁਰਬਾਨੀਆਂ ਦਾ ਲੰਮਾਂ ਇਤਿਹਾਸ ਸਿਰਜ ਕੇ ਹਰ ਜ਼ਾਬਰ ਦਾ ਮੂੰਹ ਤੋੜਣ ਦਾ ਖਾੜਕੂ ਯਤਨ ਕੀਤਾ ਅਤੇ ਦੁਨੀਆਂ ਨੂੰ ਦੱਸਿਆ ਕਿ ਕਿਸੇ ਜ਼ਾਬਰ ਦਾ ਜ਼ੁਲਮ ਤਸ਼ੱਦਦ, ਸਿੱਖ ਕੌਮ ਨੂੰ ਆਪਣੇ ਮਹਾਨ ਸਿਧਾਤਾਂ ਤੇ ਅਡੋਲ ਤੁਰਨ ਤੋਂ ਡੁਲਾ ਨਹੀਂ ਸਕਦਾ। ਅੱਜ ਭਾਵੇਂ ਕੌਮ ’ਚ ਅਣਖੀ ਜ਼ਜਬੇ ਅਤੇ ਜਿਊਂਦੀ ਜ਼ਮੀਰ ਦੀ ਘਾਟ ਰੜ੍ਹਕਣ ਲੱਗ ਪਈ ਹੈ, ਜਿਸ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮ ਨੇ ਹਰ ਜ਼ਾਬਰ ਵਿਰੁੱਧ ਟੱਕਰ ਲਈ ਸੀ, ਉਸ ਕੌਮੀ ਨਿਸ਼ਾਨੇ ਤੋਂ ਕੌਮ ਥਿੜ੍ਹਕ ਗਈ ਹੈ। ਉਹ ਕੁਰਬਾਨੀ, ਤਿਆਗ ਤੇ ਦ੍ਰਿੜ੍ਹਤਾ ਦੀ ਥਾਂ ਬੁਜ਼ਦਿਲੀ, ਲਾਲਸਾ ਤੇ ਚਾਪਲੂਸੀ ਦਾ ਸ਼ਿਕਾਰ ਹੋ ਗਈ ਹੈ, ਕੌਮੀ ਜ਼ਜਬੇ ਤੇ ਸਵੈਮਾਣ ਦੀ ਰਾਖੀ ਲਈ ਕੁਰਬਾਨੀ ਦੀ ਥਾਂ ਸੌਦੇਬਾਜ਼ੀ ਅੱਗੇ ਹੋ ਗਈ ਹੈ, ਨਿੱਜੀ ਲਾਲਸਾ ਨੇ ‘ਮੈਂ ਮਰਾਂ ਪੰਥ ਜੀਵੇ ਦੀ ਧਾਰਨਾ ਖ਼ਤਮ ਕਰ ਦਿੱਤੀ ਹੈ, ਸ਼ਹੀਦੀਆਂ ਦਾ ਮੁੱਲ ਵੱਟਣ ਵਾਲੇ ਕੌਮ ਦੇ ਆਗੂਆਂ ਦੀ ਕਤਾਰ ’ਚ ਆ ਖੜ੍ਹੇ ਹੋਏ ਹਨ। ਉਸ ਸਮੇਂ ਸਿੱਖੀ ਜ਼ਜ਼ਬੇ ਦੀ ਜਿਸ ਜਜ਼ਬੇ ਨਾਲ ਉਤਪੋਤ ਹੋ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੇ ਜ਼ੁਲਮ ਤੋਂ ਜ਼ਾਲਮ ਦੇ ਖ਼ਾਤਮੇ ਲਈ ਖੁਸ਼ੀ-ਖੁਸ਼ੀ ਫੀਤਾ-ਫੀਤਾ ਹੋਣਾ ਪ੍ਰਵਾਨ ਕਰ ਲਿਆ ਸੀ, ਉਸ ਜ਼ਜ਼ਬੇ ਨੂੰ ਜਗਾਉਣ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ, ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਅਸੀਂ 17 ਵਰ੍ਹੇ ਇਸ ਮਹਾਨ ਸ਼ਹੀਦੀ ਦੀ ਮਸ਼ਾਲ ਦੀ ਰੌਸ਼ਨੀ ਨੂੰ ਆਪਣੇ ਜਜ਼ਬਿਆਂ ਦੇ ਤੇਲ ਨਾਲ ਹੋਰ ਰੁਸ਼ਨਾਉਣ ਦੀ ਥਾਂ ਭੁੱਲ ਵਿਸਰ ਜਾਣ ਨੂੰ ਹੀ ਤਰਜੀਹ ਦਿੱਤੀ। ਸਿਆਸੀ ਧਿਰਾਂ ਲਈ ਤਾਂ ਹਰ ਮੁੱਦਾ ਹਰ ਘਟਨਾ ਹਰ ਭਾਵਨਾ ਸਿਆਸੀ ਰੋਟੀਆਂ ਸੇਕਣ ਵਾਲੀ ਹੁੰਦੀ ਹੈ, ਪ੍ਰੰਤੂ ਜਿੰਨ੍ਹਾਂ ਦੇ ਹਿਰਦੇ ’ਚ ਸੱਚੀ-ਸੁੱਚੀ ਭਾਵਨਾ ਹੁੰਦੀ ਹੈ, ਉਨ੍ਹਾਂ ਨੂੰ ਜ਼ਰੂਰ ਅਜਿਹੀਆਂ ਸ਼ਹੀਦੀਆਂ, ਉਸ ਸਮੇਂ ਜ਼ਰੂਰ ਝੰਜੋੜਦੀਆਂ ਹਨ, ਜਦੋਂ ਉਨ੍ਹਾਂ ਦੇ ਕੰਨ੍ਹਾਂ ’ਚ ਸਾਡੀ ਸੋਚ ਨੂੰ ਬਚਾਇਓ ਦੇ ਸ਼ਬਦ ਗੂੰਝਦੇ ਹਨ। ਅੱਜ ਅਸੀਂ ਕਿਹੜੀ ਸੋਚ ਨੂੰ ਬਚਾਉਣ ਦਾ ਦਾਅਵਾ ਕਰ ਸਕਦੇ ਹਾਂ? ਇਹ ਸੁਆਲ ਸਮੁੱਚੀ ਕੌਮ ਅੱਗੇ ਹੀ ਖੜ੍ਹਾ ਹੈ। ਰੂਹਾਂ ਦੇ ਜ਼ੋਰ ਨਾਲ ਜਿਊਣ ਵਾਲੀ ਕੌਮ ਜੇ ਰੂਹ ਤੋਂ ਹੀ ਹਾਰ ਜਾਵੇ, ਫਿਰ ਉਸਦੀ ਰੂਹ ’ਚ ਜਾਨ ਫੂਕਣ ਲਈ ਦਿਲਾਵਰ ਸਿੰਘ ਵਰਗੀਆਂ ਸ਼ਹੀਦੀਆਂ ਤੋਂ ਵੱਧ ਸ਼ਾਇਦ ਹੋਰ ਕੋਈ ਹਲੂਣਾ ਨਹੀਂ ਹੋ ਸਕਦਾ। ਭਾਈ ਦਿਲਾਵਰ ਸਿੰਘ ਨੇ ਪੰਜਾਬ ਨੂੰ ਦਿਨ ਦਿਹਾੜੇ ਬੁੱਚੜਖਾਨਾ ਬਣਾ ਦੇਣ ਵਿਰੁੱਧ ਸ਼ਹਾਦਤ ਦੇਣ ਵਰਗਾ ਕਦਮ ਚੁੱਕਿਆ, ਪ੍ਰੰਤੂ ਉਸ ਦੌਰ ’ਚ ਕਿੰਨ੍ਹੇ ਮਾਵਾਂ ਦੇ ਪੁੱਤ ਉਸ ਬੁੱਚੜਖਾਨੇ ਦਾ ਸ਼ਿਕਾਰ ਹੋਏ, ਅਸੀਂ ਅੱਜ ਤੱਕ ਹਿਸਾਬ ਨਹੀਂ ਲੈ ਸਕੇ। ਝੂਠੇ ਪੁਲਿਸ ਮੁਕਾਬਲਿਆਂ, ਲਵਾਰਿਸ ਲਾਸ਼ਾਂ, ਜੇਲ੍ਹਾਂ ’ਚ ਉਸ ਸਮੇਂ ਤੋਂ ਸੜਦੇ ਸਿੱਖਾਂ ਦੀ ਕਹਾਣੀ ਅੱਜ ਤੱਕ ਅਧੂਰੀ ਹੈ, ਕੋਈ ਵੀ ਇਸ ਕਹਾਣੀ ਨੂੰ ਪੂਰਾ ਕਰਨ ਲਈ ਆਵਾਜ਼ ਬੁਲੰਦ ਕਰਦਾ ਨਜ਼ਰ ਨਹੀਂ ਆਉਂਦਾ। ਆਪਣਿਆਂ ਦੀ ਪੱਗ ਲਾਹੁਣ ਲਈ ਅਸੀਂ ਹਰ ਸਮੇਂ ਤੱਤਪਰ ਹਾਂ, ਪ੍ਰੰਤੂ ਸਿੱਖ ਮੁੱਦਿਆਂ ’ਤੇ ਜ਼ੁਬਾਨ ਖੋਲ੍ਹਣ ਲਈ ਤਿਆਰ ਨਹੀਂ ਹਾਂ। ਕੌਮ ਤੇ ਹਰ ਪਾਸੇ ਤੋਂ ਹਮਲਾ ਹੋ ਰਿਹਾ ਹੈ, ਪ੍ਰੰਤੂ ਸਿੱਖ ਤੇ ਸਿੱਖੀ ਨੂੰ ਬਚਾਉਣ ਲਈ ਕਿਧਰੋਂ ਵੀ ਕੋਈ ਲਹਿਰ ਉ¤ਠਦੀ ਨਜ਼ਰ ਨਹੀਂ ਆਉਂਦੀ। ਸ਼ਹੀਦਾਂ ਦੀਆਂ ਸ਼ਹੀਦੀਆਂ ਕੌਮ ’ਚ ਜੂਝਣ ਦਾ ਚਾਓ ਭਰਨ ਲਈ ਹੁੰਦੀਆਂ ਹਨ ਅਤੇ ਸ਼ਹੀਦਾਂ ਦਾ ਡੁੱਲ੍ਹਦਾ ਖੂਨ ਕੌਮਾਂ ਦੀ ਤਕਦੀਰ ਬਦਲਦਾ ਰਿਹਾ ਹੈ, ਪ੍ਰੰਤੂ ਅੱਜ ਕੌਮ ਪੂਰੀ ਤਰ੍ਹਾਂ ਮੰਝਧਾਰ ’ਚ ਹੈ। ਪਦਾਰਥ ਦੀ ਦੌੜ ’ਚ ਸਭ ਕੁਝ ਭੁੱਲ ਚੁੱਕੀ ਹੈ। ਇਸ ਲਈ ਜ਼ਰੂਰੀ ਹੈ ਕਿ 31 ਅਗਸਤ ਦੀ ਲਹੂ ਭਿੱਜੀ ਘਟਨਾ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕਰਦਿਆਂ, ਸ਼ਹੀਦਾਂ ਦੇ ਜਜ਼ਬਿਆਂ ਤੋਂ ਸੱਖਣੀ ਕੌਮ ਕਿੰਨ੍ਹਾਂ ਕੁ ਸਮਾਂ ਜਿਊਂਦੀ ਵਾਰ ਰਹਿ ਸਕਦੀ ਹੈ। ਇਸਦਾ ਲੇਖਾ-ਜੋਖਾ ਜ਼ਰੂਰ ਇੱਕ ਵਾਰ ਆਪਣੇ ਮਨ ’ਚ ਕਰਕੇ ਵੇਖ ਲਈਏ।

(http://www.punjabspectrum.com/2012/08/3890)

Pages: 1 2 3 [4] 5 6 7 8 9