March 28, 2024, 06:40:41 AM

Show Posts

This section allows you to view all posts made by this member. Note that you can only see posts made in areas you currently have access to.


Topics - Er. Sardar Singh

Pages: 1 2 3 4 5 [6] 7 8 9
101
ਅੱਜ ਪੰਜ-ਸੱਤ ਲੰਡੂ ਜਹੇ ਕਠੇ ਹੋਕੇ ਸਾਡੇ ਤੇ ਕਲੋਲ'ਆਂ ਕਸਦੇ ਨੇ
ਸਾਡੇ ਤੇ ਹਸਦੇ ਹਸਦੇ ਆਖਣ ਲਗਦਾ ਏਹਦੇ ਬਾਰਾਂ(12) ਵੱਜਗੇ ਨੇ
ਹਾਸੇ ਦੀ ਗਲ ਹੈ ਮਿਤਰੋ ਕੇ ਮਜਾਕ ਬਣਾਉਣ ਲਈ ਵੀ ਇਹ ਝੁੰਡ ਬਣਾਉਂਦੇ ਨੇ
ਉਂਜ ਤਾਂ ਕੱਲੇ ਸਿੰਘ ਤੇ ਇਹ ਕੱਲੇ-ਕੱਲੇ ਕਦੇ ਆਪ ਹਥ ਨਾ ਪਾਉਂਦੇ ਨੇ
ਪਤਾ ਹੈ ਇਹਨਾ ਨੂੰ ਵੀ ...ਕੇ ਜਿਸ ਹਥ ਸਾਨੂੰ ਪਾਇਆ ਓਹ ਕਦੇ ਨਾ ਬਚਦੇ ਨੇ
--->ਅੱਜ ਕੰਨ ਖੋਲਕੇ ਸੁੰਨ ਸਿੰਘਾਂ ਦੇ ਕਿਓਂ ਬਾਰਾਂ(12) ਵੱਜਦੇ ਨੇ
-----------------------------------------------------------------------------

ਅੱਜ ਆਪ ਨੂੰ ਦਲੇਰ ਦਸਦੇ ਬਣਾਕੇ ਆਵਦੀਆਂ "ਸੈਨਾ" ਤੁਸੀਂ ਰਹੰਦੇ ਓਹ ਬੁੱਕਦੇ
ਜਦ ਮੁਗਲ ਚੁੱਕ ਲੇਂਦੇ ਸੀ ਤੁਹਾਡੀ ਮਾਂ ਧੀ, ਸਾਹ ਸੀ ਤੁਹਾਡੇ ਸੁੱਕਦੇ
ਫੇਰ ਤੁਹਾਡੀਆਂ ਇੱਜ਼ਤ'ਆਂ ਬਚਾਉਣ ਲਈ ਸ਼ੇਰ ਹੀ ਤਾਂ ਗੱਜਦੇ ਸੀ
ਹਾਂ ਅਸੀਂ ਓਸ ਕੌਮ ਦੇ ਹਾਂ ਜਿਹਨਾਂ ਦੇ ਰਾਤ ਨੂੰ ਬਾਰਾਂ(12) ਵੱਜਦੇ ਸੀ

ਜਰਨੈਲ ਹਰੀ ਸਿੰਘ ਨਲੂਆ ਸ਼ੇਰ ਦਾ ਨਾਮ ਹੀ ਵੈਰੀ ਦਾ ਮੂਤ ਘਡਾ ਜਾਂਦਾ
ਦੁਸ਼ਮਨ ਨੂੰ ਪਤਾ ਵੀ ਨੀ ਸੀ ਲਗਦਾ ਜਦ ਕਰ ਹਮਲਾ ਰਾਤ 12 ਵਜੇ ਓਹਨਾ ਦਾ ਗਾਟਾ ਲਾਹ ਜਾਂਦਾ
ਸਾਡੇ ਬਾਬੇਆਂ ਦੇ ਸਿਰ ਤੇ "ਪੱਗ" ਦੇਖ ਕੇ ਵੈਰੀ ਪੂਛ ਲੱਤਾਂ ਵਿਚ ਦੇਕੇ ਭੱਜਦੇ ਸੀ,
ਸਭ ਦੀ ਰੂਹ ਕੰਬ ਜਾਂਦੀ ਸੀ ਜਦ ਸਾਡੇ ਬਾਰਾਂ(12) ਵੱਜਦੇ ਸੀ

ਤੁਸੀਂ ਮੁਢ'ਤੋਂ ਹੀ ਸਾਡੇ ਗੁਰੂ'ਆਂ ਅੱਗੇ ਆਏ ਹੋ ਹਥ ਜੋੜਦੇ
ਤੁਹਾਡੇ ਬਦਲੇ ਸਿੰਘ'ਆਂ ਨੇ ਲਏ ਨੇ ਹਰ ਵਾਰ ਵੈਰੀ ਦੇ ਸਿਰ ਮਰੋੜਕੇ
ਦੇਗ'ਚ ਉਬਲੇ,ਚਰਖੜੀਆਂ ਤੇ ਚੜੇ,ਖੋਪਰ ਲਵਾਏ ਮੁਖੋਂ "ਸੀ" ਨਾ ਕਰਦੇ ਚੇਹਰੇ ਹਸਦੇ ਸੀ
ਲੱਗੀ ਸਮਝ ਹੁਣ ਪੁਤਰ'ਆ ਸਿੰਘ'ਆਂ ਦੇ ਕਿਦਾ ਬਾਰਾਂ(12) ਵੱਜਦੇ ਸੀ

ਸਾਡੀ ਕੌਮ ਹੈ ਸ਼ੇਰ'ਆਂ ਦੀ ਜੋ ਸਰ੍ਬ੍ਹਤ ਦਾ ਭੱਲਾ ਮੰਗਦੀ
ਮਸਤ ਰਿਹੰਦੀ ਹੈ ਆਪਣੇ ਆਪ ਵਿਚ, ਲਵੇ ਸਾਡੇ ਨਾਲ ਜੋ ਪੰਗਾ ਓਹਨੁ ਟੰਗਦੀ
ਵਿਰਕ ਸਿਖੀ ਤੇ ਕੋਈ ਉਂਗਲ ਨਾ ਚੁੱਕੇ, ਚੰਡੇ ਹੋਏ ਗੰਡਾਸੇ ਫੇਰ ਵਰਾ ਦੇਆਂਗੇ
ਫੇਰ ਸਿੰਘਾਂ ਦੇ ਬਾਰਾਂ(12) ਵੱਜਣਗੇ ਤੇ ਪੂਰੀ ਦੁਨਿਆ ਨੂੰ ਭਾਝ੍ੜਾਂ ਪਾ ਦੇਆਂਗੇ

102
ਜਦੋਂ ਥਾਣਿਆਂ 'ਚ ਨਿੱਤ ਸਾਡੀ ਹੁੰਦੀ ਸੀ ਤਬਾਹੀ. ਕਿਸੇ ਵੀ ਕਚਿਹਰੀ ਨੇ ਨਾ ਸਾਡੀ ਕੀਤੀ ਸੁਣਵਾਈ.
ਸਾਡੀ ਇਜ਼ੱਤ ਦੇ ਜਦੋਂ ਹੁੰਦੇ ਸੀ ਬਲਾਤਕਾਰ.
ਸਰਕਾਰੀ ਕੁੱਤਿਆਂ ਨੇ ਸਾਡਾ ਖੇਡਿਆ ਸ਼ਿਕਾਰ .
 ਪਾ ਕੇ ਗਲਾਂ ਵਿਚ ਟਾਇਰ ਜਿਉਂਦਿਆਂ ਨੂੰ ਸਾੜ ਦਿੱਤਾ .
ਬੰਨ੍ਹ ਜੀਪਾਂ ਨਾਲ ਸਾਨੂੰ ਵਿਚਕਾਰੋਂ ਪਾੜ ਦਿੱਤਾ.
 ਬੱਚਿਆਂ ਦੀਆਂ ਵੀ ਜ਼ਾਲਮਾ ਨੇ ਵਢ ਤੀਆਂ ਬਾਹਾਂ .
 ਜਦੋਂ ਸਾਡਿਆਂ ਸਰੀਰਾਂ ਵਿਚ ਮਿਰਚਾਂ ਸੀ ਪਾਈਆਂ .
 ਬੜੇ ਸ਼ੌਕ ਨਾਲ ਸਾਡੀਆਂ ਸੀ ਕੀਤੀਆਂ ਤਬਾਹੀਆਂ.
 ਟੀ. ਵੀ ਉੱਤੇ ਸ਼ਰੇਆਮ ਆਖਦੀ ਸੀ ਸਰਕਾਰ .
 ਜਿੱਥੇ ਦਿਸੇ ਸਰਦਾਰ ਓਹਨੂੰ ਦਿਓ ਗੋਲੀ ਮਾਰ .
ਅਸੀਂ ਦੁਖੀ ਹੋ ਕੇ ਜਦੋਂ ਹਥਿਆਰ ਚੁੱਕੇ ''
ਸਾਡੇ ਗਲ਼ ਅੱਤਵਾਦੀ ਦਾ ਲੇਵਲ ਦਿੱਤਾ ਟੰਗ.
ਦਿਲ ਉੱਤੇ ਹੱਥ ਰਖ ਤੁਸੀਂ ਦਿਓ ਬਈ ਜਵਾਬ.
 ਓਸ ਵੇਲੇ ਹੋਰ ਫੇਰ ਕੀ ਕਰਦਾ ਪੰਜਾਬ.??
ਕੌਣ ਘਾਟੇ ਵਿੱਚ ਗਿਆ ਅਤੇ ਲਾਭੀ ਕੌਣ ਸੀ.??
1984 ਵਿਚ ਅੱਤਵਾਦੀ ਕੌਣ ਸੀ.....??
1984 ਵਿਚ ਅੱਤਵਾਦੀ ਕੌਣ ਸੀ...??????? ....

103
11 ਮਾਰਚ 1783 ਨੂੰ ਅੱਜ ਦੇ ਦਿਨ ਬਾਬਾ ਬਘੇਲ ਸਿੰਘ ਖ਼ਾਲਸਾ ਫ਼ੌਜਾਂ ਨਾਲ ...ਦਿੱਲੀ ਦੇ ਲਾਲ ਕਿਲੇ ਚ ਦਾਖਲ ਹੋਏ ਤੇ ਉਹਨਾਂ ਕੇਸਰੀ ਨਿਸ਼ਾਨ ਝੁਲਾਇਆ। ਸਫਲਤਾ ਨਾਲ ਦਿੱਲੀ ਫ਼ਤਿਹ ਕੀਤੀ ਤੇ ਦਿੱਲੀ ਨੂੰ ਆਪਣੇ KABBJJEY ਹੇਠ ਕਰ ਲਿਆ।
ਿਦੱਲੀ ਨਾਲ ਖਾਲਸੇ ਦੀ
ਮੁੱਢ ਤੋਂ ਖੜਕਦੀ ਆਈ ਐ
ਇਹ ਜੁਲਮ ਕਰਨੋਂ ਨਹੀ ਹਟੀ
ਅਸੀਂ ਝੁੱਕੇ ਨਹੀ
ਇਹ ਖਤਮ ਕਰਨੋਂ ਨਹੀ ਹਟੀ
ਅਸੀਂ ਮੁੱਕੇ ਨਹੀ
ਪਰ ਿਜਹੜੇ ਅਸੀਂ ਿਵੰਨੇ
ਓਹ ਕਦੇ ਉੱਕੇ ਨਹੀ *** ਬੇਪਰਵਾਹ ਪੰਜਾਬ ਦੇ ,ਮੌਤ ਨੂੰ ਕਰਨ ਮਖ਼ੌਲਾਂ ਮਰਨ ਥੀਂ ਨੀਂ ਡਰਦੇ...
ਪਿਆਰ ਨਾਲ ਇਹ ਕਰਨ ਗੁਲਾਮੀ,ਜਾਨ ਕੋਹ ਆਪਣੀ ਵਾਰ ਦਿੰਦੇ ਪਰ
ਟੈਂ ਨਾਂ ਮੰਨਣ ਕਿਸੇ ਦੀ...ਖਲੋ ਜਾਂਣ ਡਾਂਗਾਂ ਮੋਢਿਆਂ ਤੇ ਉਲਾਰ ਕੇ...
ਧੁਰੋਂ ਆਜ਼ਾਦ ਸਤਿਗੁਰ ਦੇ ਬੰਦੇ

104
 ਮੈ, ਦਰਸ਼ਨ ਸਿੰਘ ਫੇਰੂਮਾਨ, ਗੁਰੂ ਪੰਥ ਅਤੇ ਦੇਸ਼ ਵਾਸੀਆਂ ਅਤੇ ਸਭ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂ ਇਹ ਆਪਣਾ ਅੰਤਮ ਸੰਦੇਸ਼ ਦੇਣਾ ਅਤੇ ਪਹੁੰਚਾਉਣਾ ਚਾਹੁੰਦਾ ਹਾਂ !

ਇਹ ਮੇਰਾ ਸੰਦੇਸ਼ ਜਦੋਂ ਤੱਕ ਤੁਹਾਨੂ ਪੁਜੇਗਾ, ਉਸ ਸਮੇ ਮੈ ਸੰਸਾਰ ਛਡ ਚੁੱਕਾ ਹੋਵਾਂਗਾ,

ਅੱਜ ੧ ਅਗਸਤ ਸਨ ੧੯੬੯ (1969 ) ਨੂ ਮੈ 85 ਵਰਿਆਂ ਦੀ ਉਮਰ ਭੋਗ ਚੁੱਕਾ  ਹਾਂ ਬੀਤੀ ਅਧ੍ਹੀ ਸਦੀ ਵਿਚ ਮੈ ਪੰਥ ਦੀ ਚੜਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ !ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ !

ਅੱਜ ਦੇਸ਼ ਅਜਾਦ ਹੋ ਗਿਆ ਹੈ ਪਰ ਪੰਥ ਅਜੇ ਵੀ ਪ੍ਰਾਧੀਨ(ਗੁਲਾਮ)  ਹੈ ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ  ਅਤੇ ਗਿਰਾਵਟ ਵਧ ਗਈ ਹੈ ! ਪੰਥ ਦੀ ਰਾਜਨੀਤੀ ਅਤੇ ਗੁਰਧਾਮਾ ਉੱਤੇ ਦੰਭੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ ਸਿਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਹਾਸਕ ਗੌਰਵ ਪੈਰਾਂ ਹੇਠ ਰੋਲ ਦਿਤਾ ਗਿਆ ਹੈ !

ਸ੍ਰੀ ਅਕਾਲ ਤਖ਼ਤ ਦੇ ਹਜੂਰ ਮਰਨ ਵਰਤ ਅਤੇ ਜਿਓੰਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ, ਪਾਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ ,ਪੰਥ ਅਤੇ ਸਿਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੂਰਨ ਤੇ ਪੱਕਾ ਜੱਫਾ ਪਾਈ ਰਖਣ ਦੀ ਸਾਜਿਸ਼ ਵਿਚ ਕਾਮਯਾਬ ਹੋ ਰਹੇ ਹਨ !

ਇਸ ਦੰਭ ਅਤੇ ਅਧਰਮ ਨੂ ਹਿ ਸਿਖਾਂ ਦਾ ਧਰਮ ਦਰਸਾਉਣ ਲਈ, ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਕੁੰਡ ਖੜੇ ਕਰ ਦਿਤੇ ਗਏ ਹਨ , ਜਿਨਾ ਨੂ ਧੱਕੇ ਅਤੇ ਸਰਕਾਰੀ ਸ਼ਹਿ ਨਾਲ  ਕਾਇਮ ਰਖਿਆ ਜਾ ਰਿਹਾ ਹੈ !

ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ ਅੱਗੇ ਕਦੀ ਨਹੀ ਹੋਇਆ !

ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀ ਹੋਈ !ਸਿਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿਖੀ ਨੂ ਖਾਰਜ ਕਰਨ ਅਤੇ ਸਿਖਾਂ ਨੂ ਦੂਜਿਆਂ ਦੇ ਗੋਲੇ (ਗੁਲਾਮ ) ਬਣਾਉਣ ਦੀ ਸਾਜਿਸ਼ ਪੱਕੇ ਤੋਰ ਤੇ ਰਚ ਲਈ ਹੈ !

ਇਹ ਕੂੜ ਦੀ ਮਸਿਆ, ਅਤੇ ਦੰਭ ਦਾ ਜਾਲ ਬਿਨਾ ਸਿਰ ਦਿਤਿਆਂ ਹੁਣ ਦੂਰ ਨਹੀ ਹੋਣਾ !ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾ ਸੀਸ ਦਿਤਿਆਂ ਧੋਤਾ ਨਹੀ ਜਾਣਾ !

ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਸੰਤ ਫ਼ਤੇਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਪੁਕਾਰ ਪੁਕਾਰ ਕੇ ਸਿੰਘਾਂ ਕੋਲੋ ਆਹੁਤੀਆਂ ਮੰਗ ਰਹੇ ਹਨ !

ਗੁਰੂ ਅਤੇ ਅਕਾਲ ਪੁਰਖ  ਤੋਂ ਭਗੋੜਾ ਹੋ ਕੇ ਪੰਥ ਬਚ ਨਹੀ ਸਕੇਗਾ !

 

ਹੁਣ ਇਹ ਜਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ  ਸੀਸ  ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿਖਾਂ ਦੇ ਗੱਦਾਰਾਂ ਦੇ ਕੀਤੇ ਪਾਪਾਂ ਦਾ ਪਰਾਇਸ਼ਚਿਤ ਕਰੇ ਤਾਂ ਜੁ ਪੰਥ ,ਅਜਾਦ ਹਿੰਦੋਸਤਾਨ ਵਿਚ ਅਜਾਦ ਪੰਥ, ਅਥਵਾ ਸਿਖ ਹੋਮਲੈੰਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ!

ਇਸ ਨਿਸ਼ਾਨੇ ਦੀ ਪੂਰਤੀ ਲਈ ਮੈ ਆਪਣਾ ਬਲੀਦਾਨ ਦੇਣ ਲੱਗਾ ਹਾਂ!

ਸੰਗਤਾਂ ਨੂ ਮੇਰੀ ਬੇਨਤੀ ਹੈ ਕੇ ਮੇਰੇ ਪਿਛੋਂ ਓਹ ਆਪਣਾ ਫਰਜ਼ ਪਛਾਨਣ  ! ਮੇਰੇ ਮਰਨ ਤੋਂ ਪਿਛੋਂ ਮੇਰੇ ਸਰੀਰ ਨੂ ਸੰਤ ਫ਼ਤੇਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿਚ ਰਖ ਕੇ ਫੂਕ  ਦਿਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿਤੀਆਂ ਜਾਣ !ਪੰਥ ਦੇ ਮਸੰਦਾਂ ਅਤੇ ਅਤੇ ਧਰਮ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਉੱਤੇ ਬਣੇ ਹੋਏ ਦੰਭ ਅਤੇ ਪਾਖੰਡ ਦੀਆਂ ਨਿਸ਼ਾਨੀਆ ,ਅਗਨੀ ਕੁੰਡ ਢਾਹ ਦਿਤੇ ਜਾਣ , ਕਿਓਂ ਜੁ ਇਹ ਗੁਰਮਤ ਵਿਰੁਧ ਹਾਂ ਅਤੇ ਪੰਥ ਉੱਜਲੇ ਮੂਹ ਉੱਤੇ ਕਲੰਕ ਹਨ!

ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੇਰੀ ਤੁਛ ਕੁਰਬਾਨੀ ਕਬੂਲ ਕਰ ਲੈਣ ਅਤੇ ਆਪਨੇ ਪੰਥ ਦੀ ਬਹੁੜੀ ਕਰਨ !

ਸਪੂਰਨ ਪੰਜਾਬ ਜਿੰਦਾਬਾਦ !

ਸਿਖ ਹੋਮ ਲੈੰਡ ਅਮਰ ਰਹੇ !

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

ਗੁਰੂ ਸੰਗਤਾਂ ਦਾ  ਦਾਸ ਦਰਸ਼ਨ ਸਿੰਘ ਫੇਰੂਮਾਨ

105
ਦਸਵੀਂ ਦਾ ਇਮਤਿਹਾਨ ਪਾਸ ਕਰ ਅੱਗੇ ਪੜ੍ਹਨਾ ਚਾਹਿਆ ਤਾਂ ਮਾਂ ਕਹਿੰਦੀ , "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਪੜ੍ਹਦੀਆਂ ਬਹੁਤਾ ।"

ਮਾਂ ਨੇ ਘਰ ਦੇ ਕੰਮ ਤੋਂ ਲੈ ਕੱਤਣਾ-ਤੁੰਬਨਾ ਸਿਖਾਇਆ ਤੇ ਵਿਆਹ ਦੀ ਤਿਆਰੀ ਸ਼ੁਰੂ ਹੋਈ ।

"ਅਜੇ ਮਾਂ ਮੈਂ ਨੀਂ ਕਰਾਉਣਾ ਵਿਆਹ ," ਫਿਰ ਬੋਲੀ ।

"ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀਆਂ ," ਮਾਂ ਨੇ ਫਿਰ ਚੁੱਪ ਕਰਵਾ ਦਿੱਤਾ ।

"ਮਾਂ ਮੈਂ ਵੀ ਮੁੰਡਾ ਵੇਖਣਾ," ਧੀ ਨੇ ਦਿਲ ਦੀ ਗੱਲ ਕਹੀ ।

"ਚੁੱਪ ਹੋ ਜਾ । ਕੁੜੀਆਂ ਦੀ ਪਸੰਦ ਨਾ ਪਸੰਦ ਨੀਂ ਪੁੱਛੀ ਜਾਂਦੀ।"

ਇੱਕ ਧੀ ਦੇ ਜਨਮ ਤੋਂ ਬਾਅਦ ਸਕੈਨਿੰਗ ਵਿਚ ਆਈ ਦੂਜੀ ਧੀ ਵੇਖ ਸਹੁਰੇ ਘਰ ਦੀਆਂ ਚਾਲਾਂ ਸਮਝਦੀ ਬੋਲੀ , "ਮੈਂ ਧੀ ਕੁੱਖ ਵਿਚ ਨੀਂ ਮਰਾਉਣੀ ।"

ਸੱਸ ਬੋਲੀ , "ਚੁੱਪ ਹੋ ਜਾਹ । ਨਹੁੰਆਂ ਨੀਂ ਬੋਲਦੀਆਂ ।"

ਸ਼ਰਾਬੀ ਪਤੀ ਦੇ ਭੋਗ ਤੇ ਰਿਸ਼ਤੇਦਾਰਾਂ ਨੇ ਸ਼ਰੀਕੇ \'ਚ ਲੱਗਦੇ ਅਮਲੀ ਜੇਠ ਦੇ ਸਿਰ ਬਿਠਾਉਣ ਸਲਾਹ ਦਿੱਤੀ ।

ਫਿਰ ਤੜਫੀ , "ਮੈਂ ਨਹੀਓ ਅਜਿਹਾ ਕਰਨਾ ।"

ਫਿਰ ਮਾਂ ਤੇ ਸੱਸ ਬੋਲੀਆਂ , "ਚੁੱਪ ਹੋ ਜਾਹ । ਰੰਡੀਆਂ ਨੀਂ ਬੋਲਦੀਆਂ"

ਅਮਲੀ ਜੇਠ ਚਾਦਰ ਪਾਉਣ ਲੱਗਾ ਤਾਂ ਖੜ੍ਹੀ ਹੋ ਬੋਲੀ , "ਕਿੰਨਾ ਚਿਰ ਮੈਂ ਚੁੱਪ ਰਹਾਂ । ਮੈਂ ਆਪਣੇ ਤੇ ਆਪਣੀ ਧੀ ਲਈ ਚੁੱਪ ਤੋੜਾਂਗੀ । ਹੋਰ ਜ਼ੁਲਮ ਨਹੀ ਸਹਾਂਗੀ ।

ਉਹਦੀ ਤੋੜੀ ਚੁੱਪ ਨੇ ਸਾਰਿਆਂ ਨੂੰ ਸੀ ਕਰਾ ਦਿੱਤਾ ਚੁੱਪ

106
ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ੴ ਹਾੜੀ ਦੇ ਦਿਨ ਨੇ ਅੱਜ ਗਿੰਦਰ ਮਿਸਤਰੀ ਨੇ ਸਵੇਰੇ ਸਵੇਰੇ ਸਾਣ ਚਲਾ ਲਿਆ ਬੰਤਾ, ਮੱਘਰ, ਤੇ ਪਾਲਾ ਮਿਸਤਰੀ ਦੇ ਕੋਲ ਬੇਠੇ ਨੇ ਦੰਦੇ ਕਡਾਣਲਈ ਸਾਡੀ ਕੰਧ ਨਾਲ ਲਗਦੀ ਸੀ ਪੰਜ ਫੁਟ ਕੰਧ ਤੋ ਮਿਸਤਰੀ ਦੇ ਘਰ ਆਇਆ ਗਿਆ ਸਾਰਾ ਪਤਾ ਲੱਗ ਜਾਂਦਾ ਸੀ । ਗਰਮੀ ਦੇ ਦਿਨ ਕਰਕੇ ਮੈ ਵਿਹੜੇ ਚ ਈ ਸ਼ੌਦਾ ਸੀ ਜਦੋ ਗਿਦਰ ਨੇ ਆਪਣੀ ਸ਼ਾਣ ਚਲਾਉਣੀ ਮੇਰੀ ਇਕਦੱਮ ਅੱਖ ਖੁੱਲ ਜਾਦੀ । ਪਰ ਰਾਤੀ ਮੱਛਰ ਨੇ ਸਾਉਣ ਨਾ ਦਿੱਤਾ ਮੈ ਘੇਸਲ ਜੀ ਮਾਰ ਕੇ ਪਿਆ ਰਹਾ । ਮਾਂ ਨੇ ਬੜੀਆ ਅਵਾਜਾਂ ਮਾਰੀਆ ਵੇ ਉਠ ਖੜ। ਸੂਰਜ ਗੋਡੇ ਗੋਡੇ ਚੜ ਆਇਆ ਈ । ਸੁਤੇ ਪਏ ਨੂ ਜਗਾਉਣਾ ਸੋਖਾ ਏ ਪਰ ਜੋ ਜਾਣ ਬੁਝ ਕੇ ਸੁਤਾ ਉਸਨੂੰ ਉਠਾਉਣਾ ਬੜਾ ਆਉਖਾ । ਗਿੰਦਰ ਮਿਸਤ੍ਰੀ ਨੇ ਸਾਣ ਦੇ ਰੌਲੇ ਵਿਚ ਮੱਘਰ ਨੂੰ ਪੁਛਿਆ ਬਾਈ ਅੱਜ ਸਵੇਰੇ ਸਵੇਰੇ ਦਾਤੀਆਂ ਚੁੱਕ ਲਿਆਇਆ । ਮੱਘਰ ਕਹਿੰਦਾ ਕੱਲ ਹੋਕਾ ਨੀ ਸੁਣਿਆ ਦੋ ਵਾਰੀ ਬਾਬੇ ਨੇ ਬੋਲਿਆ ਸਪੀਕਰ ਚ ਕੇ ਝਿੜੀ ਵਾਲੇ ਬਾਬਿਆ ਦੀ ਹਾੜੀ ਵੱਡਣ ਲਈ ਆਪੋ ਆਪਣੀਆਂ ਦਾਤੀਆਂ ਲੈ ਕੇ ਘਰ ਦਾ ਕੱਲਾ ਕੱਲਾ ਬੰਦਾ ਸਵੇਰੇ 10ਵਜੇ ਮੱਲੇ ਵਾਲੇ ਅੱਡੇ ਤੇ ਪਹੁੰਚਜਾਵੇ ਬਾਬਿਆਂ ਦੀਆਂ ਟਰਾਲੀਆ ਸੇਵਾਦਾਰਾਂ ਨੂੰ ਲੈ ਜਾਣਗੀਆ । ਪਾਲਾ ਬੋਲਿਆ ਹਾਂ ਬਾਈ ਵੱਡੇ ਬਾਬੇ ਤਾ ਬੜੀ ਕਰਣੀ ਵਾਲੇ ਸੀ ਪਰ ਉਨ੍ਹਾਂ ਦੇ ਸਰੀਰ ਛੱਡਣ ਤੋ ਬਾਅਦ ਤਾ ਡੇਰੇ ਵਿੱਚ ਉਹ ਗੱਲ ਜੀ ਨੀ ਰਹੀ । ਬੰਤਾ ਕਹਿੰਦਾ ਨਹੀ ਪਾਲਾ ਸਿੰਉ ਐਤਕੀ ਮੱਸਿਆ ਤੇ ਗੱਦੀ ਛੋਟੇ ਬਾਬਿਆ ਨੂੰ ਦੇਤੀ । ਪਾਲਿਆ ਕਿੱਥੇ ਰੈਨਾ ਏਨਾਂ ਇਕੱਠ ਸੀ ਡੇਰੇ ਅਕਾਲ ਤਖਤ ਦਾ ਜੱਥੇਦਾਰ ਆਪ ਪੱਗ ਬਾਬਾ ਜੀ ਨੂੰ ਬੰਨ ਕੇ ਗਿਆ । ਮੈਥੌ ਰਹਾ ਨਾ ਗਿਆ ਆਪਣਾ ਖੇਸ ਜਿਹਾ ਲਾਹ ਕੇ ਕੰਧ ਟੱਪ ਕੇ ਉਨ੍ਹਾ ਕੋਲ ਚਲਿਆ ਗਿਆ । ਮਿਸਤ੍ਰੀ ਨੇ ਵੀ ਦੰਦੇ ਕੱਡ ਲਏ ਤੇ ਸਾਣ ਬੰਦ ਕਰ ਦਿੱਤੀ ਸੀ ਮੈ ਪੁਛਿਆਂ ਬਾਬਾ ਪਾਲਾ ਸਿੰਉ ਤੇਰੇ ਤੇ ਗਾਤਰਾ ਪਾਇਆ ਨਾਲੇ ਰੋਜ ਗੁਰਦੁਆਰੇ ਜਾਨਾ ਕਦੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਨੀ ਸੁਣਿਆ ਕੇ ਜਿਹੜੇ ਸੰਤ ਬਣਕੇ ਗੱਦੀਆ ਦੇਦੇ ਨੇ ਬਾਬਾ ਨਾਨਕ ਕਹਿੰਦਾ ਉਹ ਮੂਰਖ ਨੇ । ਤੇ ਲੈਣ ਵਾਲੇ ਬੇਸ਼ਰਮ ਅਸੀ ਤਾ ਫਿਰ ਝਿੜੀਆਂ ਵਾਲੇ, ਕਬਰ ਵਾਲੇ, ਤੇ ਲਾਲਾਂ ਵਾਲੇ ਨੂੰ ਮੰਨਣ ਵਾਲੇ ਮਹਾਮੂਰਖ ਹੋਏ ਜੋ ਪਠ ਵੀ ਕਰਦੇ ਹਾ ਕਥਾ ਵੀ ਸੁਣਦੇਹ ਪਰ ਮੰਨਦੇ ਅਸੀ ਆਪਣੇ ਬਾਬਿਆ ਦੀ ਬਾਬੇ ਨਾਨਕ ਦੀ ਨੀ ਬਾਬਾ ਨਾਨਕ ਤਾ ਕਹਿੰਦਾ ਈ.................................................................. ਸਲੋਕ ਮਃ ੧ ॥ ਕੁਲਹ ਦੇਂਦੇ ਬਾਵਲੇ ਲੈਂਦੇ ਵਡੇ ਿਨਲਜ ॥ ਚੂਹਾ ਖਡ ਨ ਮਾਵਈ ਿਤਕਿਲ ਬੰਨੈ ਛਜ ॥ ਦੇਿਨ ਦੁਆਈ ਸੇ ਮਰਿਹ ਿਜਨ ਕਉ ਦੇਿਨ ਿਸ ਜਾਿਹ ॥ ਨਾਨਕ ਹਕਮੁ ਨ ਜਾਪਈ ਿਕਥੈ ਜਾਇ ੁਸਮਾਿਹ ॥ ਫਸਿਲ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ ਮੈ ਮਹਦੂਦੁ ਿਲਖਾਇਆ ਖਸਮੈ ਕੈ ਦਿਰ ਜਾਇ ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਿਹ ਜਿਹ ॥ ਕੇਤੇ ਮੰਗਿਹ ਮੰਗਤੇ ਕੇਤੇ ਮੰਿਗ ਮੰਿਗ ਜਾਿਹ ॥੧॥ {ਪੰਨਾ 1286} ਅਰਥ:- ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ
ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ) (ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ ।
ਹੇ ਨਾਨਕ! (ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ, ਪਰ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ) ।
ਮੈਂ ਤਾਂ ਸਿਰਫ਼ ‘ਨਾਮ’ ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, ‘ਨਾਮ’ ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ), ਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ:- ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ) ।
ਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ; ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ ‘ਨਾਮ’-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ।1। ਮਿਸਤ੍ਰੀ ਤੇ ਪਾਲਾ ਤਾ ਮੰਨ ਗਏ ਅਸੀ ਤੇ ਕਦੀ ਏ ਸ਼ਬਦ ਸੁਣਿਆ ਈ ਨਹੀ । ਅੱਛਾ ਬਾਬਾ ਨਾਨਕ ਇਉ ਕਹਿੰਦਾ । ਪਰ ਮੱਘਰ ਕਹਿੰਦਾ ........... ਥੋਨੂੰ ਕੀ ਪਤਾ ਐਵੈ ਬਾਬਿਆ ਦੀ ਨਿੰਦਾ ਕਰੀ ਜਾਨੇ ੳ> । ਮੇਰੇ ਅੰਦਰੋ ਇਕ ਆਂਹ ਜੀ ਨਿਕਲੀ ਕੇ ਭਾਵੇ ਕਿੰਨਾ ਪ੍ਰਚਾਰ ਹੋਈ ਜਾਵੇ ਜਿਹੜੇ ਮੇਰੇ ਵਾਂਗੂੰ ਘੇਸਲ ਜੀ ਮਾਰ ਕੇ ਪਏ ਨੇ ਉਨ੍ਹਾਂ ਨੂੰ ਸਮਜਾਉਣਾ ਬੜਾ ਆਉਖਾ ਈ , ਖੈਰ ਗੁਰੂ ਮੇਹਰ ਕਰੇ ,,,,,

107
ਸੁਣਿਆਂ ਵੀਰਾ ਗੀਤ ਬੜੇ ਹੀ ਗਾਉਣ ਲੱਗ ਪਿਆ ਤੂੰ.......ਹੁਣ ਲੋਕਾਂ ਦੀਆਂ ਇਜ਼ਤਾਂ ਨੂੰ.......ਹੱਥ ਪਾਉਣ ਲੱਗ ਪਿਆਂ ਤੂੰ......!!!!
 ਆਪਣੀ ਭੈਣ ਦੀ ਵੀ ਇੱਕ ਗੱਲ....ਕੰਨ ਪਾ ਲੈ ਵੇ ਵੀਰਾ......ਅੱਜ ਮੇਰੇ ਤੇ ਵੀ ਕੋਈ.....ਗੀਤ ਬਣਾ ਲੈ ਵੇ ਵੀਰਾ.....!!!!
 .ਹੋਰਾਂ ਵਾਗੂੰ ਮੈਂ ਵੀ ਨਿੱਤ ਕਾਲਜ... ਨੂੰ ਜਾਂਦੀ ਹਾਂ....ਵਿੱਚ ਕੰਟੀਨ ਦੇ.....ਨਿੱਤ ਮੈਂ ਵੀ ਬਰਫ਼ੀਆਂ ਖਾਂਦੀ ਹਾਂ....!!
 ਮੈਂ ਵੀ ਹਾਂ ਮੁਟਿਆਰ ਤੇ ਗੁੱਤ ਮੇਰੀ ਵੀ ਬੜੀ ਲੰਬੀ ਹੈ.....ਕਿਹੜੀ ਗੱਲੋਂ ਰੁਕ ਗਈ ਏ.....ਹੁਣ ਕਲਮ ਏਹੇ ਤੇਰੀ.....ਏਸ ਕਲਮ ਨੂੰ ਮੇਰੇ ਲਈ ਘਸਾ ਲੈ ਵੇ ਵੀਰਾ......!!!
ਅੱਜ ਮੇਰੇ ਤੇ ਵੀ ਕੋਈ....ਗੀਤ ਬਣਾ ਲੈ ਵੇ ਵੀਰਾ........!!!
ਕਾਰਾਂ ਅਤੇ ਬੱਸਾਂ ਦੱਸੇਂ......ਆਖੇਂ ਨੱਢੀਆਂ ਧੀਆਂ ਨੂੰ......!!!
ਗੁੱਸੇ ਬੜੇ ਓਹ ਹੋਣੇਂ......ਜਿਨਾਂ ਦੀਆਂ ਪਰਖੇਂ ਧੀਆਂ ਤੂੰ...!!
 ਹੱਡ ਮਾਸ ਦੀਆਂ ਓਹ ਵੀ......ਮੈਂ ਵੀ ਓਹਨਾਂ ਵਰਗੀ ਹਾਂ.....!!
 ਲਿਖ਼ਦੇ ਭੈਣੇ ਤੂੰ ਵੀ.......ਬਹੁਤ ਕਲੋਲਾਂ ਕਰਦੀ ਆਂ........!!
 ਤੋਰ ਮੇਰੀ ਤੂੰ ਲਿਖ਼ਦੇ....ਨੱਚ ਲੈ.....ਗਾ ਲੈ ਵੇ ਵੀਰਾ......!!!
ਅੱਜ ਮੇਰੇ ਤੇ ਵੀ ਕੋਈ.....ਗੀਤ ਬਣਾ ਲੈ ਵੇ ਵੀਰਾ.....!!!!
ਮੰਨੀਂ ਜਾਨੈ ਸ਼ਰਮ ਤੂੰ.....ਕਿਉਂ ਲਕੋਵੇਂ ਮੁੱਖੜੇ ਨੂੰ......ਕਿਉਂ ਨੀ ਲਿਖਦਾ, ਦੁ਼ਖੀ ਧੀਆਂ ਦੇ ਦੁਖੜੇ ਤੂੰ......!!!!
ਲਿਖ ਦੁਖੜੇ, ਮਰ ਰਹੀਆਂ ਧੀਆਂ ਦੇ.....!!!
ਕਰਜ਼ੇ ਬਦਲੇ ਮਰ ਗਏ, ਜਿਹੜੇ ਉਹਨਾਂ ਜੀਆਂ ਦੇ.....!!!
 ਥੋੜੀ ਜਿਹੀ ਜੇ ਹੈਗੀ.....ਅਣਖ਼ ਜਗਾ ਲੈ ਵੇ ਵੀਰਾ.......ਅੱਜ ਮੇਰੇ ਤੇ ਵੀ ਕੋਈ, ਗੀਤ ਬਣਾ ਲੈ ਵੇ ਵੀਰਾ.....!!!

108
ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਆਪਣੀ ਧੀ-ਭੈਣ ਦੇ ਸੰਬੰਧ ਵਿੱਚ ‘ਅਧੀਏ ਦਾ ਨਸ਼ਾ ਚੜ੍ਹ ਗਿਆ ਦਰਸ਼ਨ ਤੇਰੇ ਕਰਕੇ ਨੀ...” ਸੁਣਨਾ ਪਸੰਦ ਕਰੇਗਾ...? ... ...

• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਆਪਣੀ ਧੀ-ਭੈਣ ਦੀ ਤਾਰੀਫ ‘ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ...’ ਵਰਗੇ ... ... ਬੋਲਾਂ ਨਾਲ ਸੁਣਨਾ ਜਾਂ ਕਰਨਾ ਪਸੰਦ ਕਰੇਗਾ...?


• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ...ਹੈ ਜੋ ਆਪਣੇ ਗੁਆਂਢੀ ਚਾਚੇ-ਤਾਏ ਦੀ ਧੀ ਨਾਲ ਇਸ਼ਕ ਕਰਨਾ ਚਾਹੁੰਦਾ ਹੋਵੇ...?
 • ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਜਿਸਦੇ ਮਾਂ- ਬਾਪ ਸ਼ਰਾਬੀ ਪੁੱਤਰ ਨੂੰ ਦੇਖ-ਦੇਖ ਕੇ ਖੁਸ਼ ਹੁੰਦੇ ਹਨ ਅਤੇ ਮਾਣ ਨਾਲ ਦੱਸਦੇ ਹਨ ਕਿ ‘ਸਾਡਾ ਪੁੱਤਰ ਬਹੁਤ ਪੀਂਦਾ ਹੈ’...?

• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਆਪਣੀ ਧੀ-ਭੈਣ ਦੇ ਸੰਬੰਧ ਵਿੱਚ ਕਹੀ ਗੱਲ ‘ਚੰਡੀਗੜ੍ਹ ਝੀਲ ਦੀ ਕਰਾ ਦਊਂ ਸੈਰ ਆ ਜਾਈਂ ਬਿੱਲੋ ਟਾਇਮ ਕੱਢ ਕੇ..’ ਸੁਣ ਕੇ ਖਿੜ੍ਹੇ-ਮੱਥੇ ਪ੍ਰਵਾਨ ਕਰੇਗਾ...? • ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜਿੰਨ੍ਹਾਂ ਦੇ ਘਰ ਧੀਆਂ-ਭੈਣਾਂ ਸ਼ੀਸ਼ੇ ਨੂੰ ਗਲੀ ਦੇ ਮੁੰਡਿਆਂ ਦੇ ਸੱਚੇ-ਝੂਠੇ ਹੋਣ ਦੀ ਗੱਲ ਪੁੱਛਦੀਆਂ ਹਨ...?
• ਕਿਸ ਗਾਇਕ ਜਾਂ ਲਿਖਾਰੀ ਦੇ ਘਰ ਕਿਸੇ ਨੂੰ ਮਿਲਣ ਜਾਣ ਲਈ ‘ਸੈਰ ਦਾ ਬਹਾਨਾ’ ਲਗਾਇਆ ਜਾਂਦਾ ਹੈ...? ਹੋਰ ਵੀ ਬਹੁਤ ਸਾਰੇ ਇਸ ਪ੍ਰਕਾਰ ਦੇ ਸਵਾਲ ਹਨ ਜਿੰਨ੍ਹਾਂ ਦਾ ਜਵਾਬ ਯਕੀਨਨ ਨਹੀਂ ਵਿੱਚ ਹੋਵੇਗਾ ਫਿਰ ਕਿਉਂ ਦੂਸਰੇ ਦੀਆਂ ਧੀਆਂ-ਭੈਣਾਂ ਨੂੰ ਨੀਵਾਂ ਦਿਖਾਉਣ ਦੀ ਕੋਝੀ ਹਰਕਤ ਅੱਜ ਦੇ ਲੱਚਰ ਲੇਖਕਾਂ ਅਤੇ ਗਾਉਣ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ...? ਸਿੱਖ ਧਰਮ ਦੀ ਜੜ੍ਹ ਲਗਾਉਣ ਵਾਲੇ ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਔਰਤ ਦੇ ਮਾਣ- ਸਤਿਕਾਰ ਨੂੰ ਮਹੱਤਵ ਦੇਣ ਲਈ ਪ੍ਰੇਰਨਾ ਦਿੰਦੇ ਹੋਏ “ਦੇਖ ਪਰਾਈਆਂ ਚੰਗੀਆਂ ਮਾਵਾਂ,ਭੈਣਾਂ ਧੀਆਂ ਜਾਣੈ” ਦਾ ਹੋਕਾ ਦਿੱਤਾ ਸੀ ਪਰ ਅੱਜ ਦੇ ਗਾਉਣ ਵਾਲੇ ਸ਼ਰੇਆਮ ਨੰਗੇਜ਼ ਨੂੰ ਪ੍ਰਚਾਰ ਰਹੇ ਹਨ। 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ...

109
ਸ਼੍ਰੀ ਅਨੰਦਪੁਰ ਸਾਹਿਬ/ਸ਼੍ਰੀ ਅੰਮ੍ਰਿਤਸਰ, ਪੰਜਾਬ (ਸਿੱਖ ਸਿਆਸਤ – 4 ਅਪ੍ਰੈਲ, 2012): ਬੀਤੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਇਕ ਅਹਿਮ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੇਂਦਰੀ ਕਮੇਟੀ ਨੇ ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫੌਜੀ ਹਮਲੇ ਦੀ ਯਾਦਗਾਰ ਉਸਾਰਣ ਦਾ ਫੈਸਲਾ ਲਿਆ ਹੈ। ਉਂਝ ਅਜਿਹਾ ਫੈਸਲਾ ਬੀਬੀ ਜਗੀਰ ਕੌਰ ਦੇ ਪ੍ਰਧਾਨਗੀ ਕਾਲ ਸਮੇਂ ਵੀ ਲਿਆ ਗਿਆ ਸੀ ਪਰ ਬਾਅਦ ਵਿਚ ਉਸ ਉੱਤੇ ਅਮਲੀ ਕਾਰਵਾਈ ਨਹੀਂ ਸੀ ਹੋ ਸਕੀ।

ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਸਹਿ-ਕਮੇਟੀ ਦੀ ਰਿਪੋਰਟ ਦੇ ਅਧਾਰ ਉੱਤੇ ਯਾਦਗਾਰ ਉਸਾਰਨ ਦਾ ਕੰਮ ਦਮਦਮੀ ਟਕਸਾਲ (ਚੌਂਕ ਮਹਿਤਾ ਧੜਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੌਂਪਿਆ ਗਿਆ ਹੈ।

ਅਖਬਾਰ ਸੂਤਰਾਂ ਅਨੁਸਾਰ 20 ਮਈ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਕਰਕੇ ਇਸ ਕਾਰਜ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਇਸ ਯਾਦਗਾਰ ਦੀ ਉਸਾਰੀ ਰਾਹੀਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਲੰਮੇ ਸਮੇਂ ਬਾਅਦ ਰੂਪਮਾਨ ਕੀਤਾ ਜਾ ਰਿਹਾ ਹੈ।


ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਇਸ ਇਤਿਹਾਸਕ ਤੇ ਦਰਦਨਾਕ ਸਾਕੇ ਦੀ ਯਾਦ ਸੰਭਾਲਣ ਲਈ ਵੱਡਾ ਉਪਰਾਲਾ ਹੋ ਸਕਦੀ ਹੈ ਤੇ ਇਸ ਰਾਹੀਂ ਅਗਲੀਆਂ ਪੀੜੀਆਂ ਨੂੰ ਇਤਿਹਾਸ ਤੇ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲੇ ਦੀ ਮੌਜੂਦਾ ਸਮੇਂ ਦੇ ਹਾਲਤਾਂ ਮੁਤਾਬਕ ਪੜਚੋਲ ਕਰਨ ਉੱਤੇ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਜੂਨ 1984 ਦੀ ਪਹਿਲਾਂ ਤੋਂ ਮੌਜੂਦ ਯਾਦਗਾਰ ਨੂੰ ਸੰਭਾਲਣ ਦੀ ਬਜਾਏ ਨਵੀਂ ਯਾਦਗਾਰ ਉਸਾਰਨ ਪਹਿਲ ਦਿੱਤੀ ਹੈ ਜਿਸ ਨਾਲ ਬੀਤੇ 27 ਸਾਲਾਂ ਤੋਂ ਅਣਗੌਲੀ ਪਈ ਜੂਨ 1984 ਦੇ ਘੱਲੂਘਾਰ ਦੀ ਕੁਦਰਤੀ ਤੇ ਆਖਰੀ ਯਾਦਗਾਰ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਦੀ ਖੱਬੀ ਬਾਹੀ ਵੱਲ ਸਥਿਤ ਬੁੰਗਾ ਮਹਾਰਾਜਾ ਸ਼ੇਰ ਸਿੰਘ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਆਖਰੀ ਬਚੀ ਨਿਸ਼ਾਨੀ ਹੈ। ਬੁੰਗੇ ਦੀ ਇਮਾਰਤ ਇੱਟਾਂ ਦੀ ਬਣੀ ਹੋਈ ਹੈ ਜਿਸ ਉੱਤੇ ਪਲਸਤਰ ਜਾਂ ਰੰਗ-ਰੋਗਨ ਆਦਿ ਨਹੀਂ ਹੋਇਆ। ਭਾਰਤੀ ਫੌਜਾਂ ਵੱਲੋਂ ਹਮਲੇ ਦੌਰਾਨ ਕੀਤੀ ਗਈ ਗੋਲੀ ਬਾਰੀ ਦੇ ਭਾਰੀ ਨਿਸ਼ਾਨ ਇਸ ਇਮਾਰਤ ਉੱਤੇ ਅੱਜ ਵੀ ਵੇਖੇ ਜਾ ਸਕਦੇ ਹਨ।

ਬੁੰਗੇ ਦੇ ਉੱਪਰ ਜਾਣ ਲਈ ਕੁਝ ਕੁ ਭੀੜੀਆਂ ਪੌੜੀਆਂ ਮੌਜੂਦ ਹਨ ਤੇ ਇਸ ਦੀ ਛੱਤ ਉੱਤੇ ਇਹ ਇੱਟਾਂ ਨਾਲ ਉਸਾਰਿਆਂ ਪਾਲਕੀਨੁਮਾ ਦਰਵਾਜਾ ਹੈ। ਭਾਰੀ ਗੋਲੀਬਾਰੀ ਦੀ ਮਾਰ ਹੇਠ ਆਈ ਇਹ ਪਾਲਕੀ ਦਰਬਾਰ ਸਾਹਿਬ ਉੱਤੇ ਹਮਲੇ ਸਮੇਂ ਹੋਈ ਤਬਾਹੀ ਦੀ ਮੂਹੋਂ-ਬੋਲਦੀ ਤਸਵੀਰ ਪੇਸ਼ ਕਰਦੀ ਹੈ।

ਭਾਵੇਂ ਕਿ ਜੂਨ 1984 ਦੀ ਕਾਰਸੇਵਾ ਸਮੇਂ ਹੀ ਇਸ ਇਮਾਰਤ ਨੂੰ ਇੰਨ-ਬਿੰਨ ਸਾਂਭਣ ਦਾ ਫੈਸਲਾ ਹੋਇਆ ਸੀ ਪਰ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਇਕ ਯਾਦਗਾਰ ਵੱਜੋਂ ਨਹੀਂ ਸਾਂਭਿਆ ਗਿਆ। ਇਸ ਬੁੰਗੇ ਵਿਚ ਕੁਝ ਕਮਰੇ ਵੀ ਮੌਜੂਦ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਮੁਲਾਜਮਾਂ ਨੂੰ ਰਿਹਾਇਸ਼ ਲਈ ਦਿੱਤੇ ਗਏ ਹਨ, ਜਿਸ ਕਾਰਨ ਬਹੁਤੀ ਵਾਰ ਸਿੱਖ ਸੰਗਤਾਂ ਨੂੰ ਬੁੰਗੇ ਦੀ ਛੱਤ ਉੱਤੇ ਜਾਣ ਤੇ ਉੱਪਰ ਸਥਿਤ ਪਾਲਕੀ ਤੇ ਹੋਰ ਨਿਸ਼ਾਨੀਆਂ ਦੇਖਣ ਨਹੀਂ ਦਿੱਤੀਆਂ ਜਾਂਦੀਆਂ। ਸਿੱਖ ਸੰਗਤਾਂ ਨੂੰ ਇਹ ਯਾਦਗਾਰ ਦੇਖਣ ਤੋਂ ਰੋਕਣ ਲਈ ਮੁਲਾਜਮਾਂ ਦੀ ਨਿੱਜੀ ਰਿਹਾਇਸ਼ ਵਿਚ ਜਾਣ ਦੀ ਮਨਾਹੀ ਅਤੇ ਸੁਰੱਖਿਆ ਕਾਰਨਾ ਦਾ ਹਵਾਲਾ ਦਿੱਤਾ ਜਾਂਦਾ ਹੈ।

ਬੀਤੇ ਸਮੇਂ ਦੌਰਾਨ ਇਸ ਬੁੰਗੇ ਦੀ ਖੱਬੀ ਬਾਹੀ ਉੱਤੇ ਪਲਸਤਰ ਕਰ ਦਿੱਤਾ ਗਿਆ ਜਿਸ ਕਾਰਨ ਉਸ ਪਾਸੇ ਲੱਗੇ ਗੋਲੀਆਂ ਦੇ ਨਿਸ਼ਾਨ ਮਿਟ ਚੁੱਕੇ ਹਨ।

ਬੀਤੇ ਦਿਨੀਂ ਪੰਥਕ ਜਥੇਬੰਦੀਆਂ ਵੱਲੋਂ ਘੱਲੂਘਾਰੇ ਦੀ ਯਾਦਗਾਰ ਬਾਰੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਸੀ ਜਿਸ ਵਿਚ ਮਹਾਂਰਾਜਾ ਸ਼ੇਰ ਸਿੰਘ ਦੇ ਇਸ ਬੁੰਗੇ ਨੂੰ ਘੱਲੂਘਾਰੇ ਦੀ ਯਾਦਗਾਰ ਵੱਲੋਂ ਸਾਂਭਣ ਤੇ ਜੂਨ 1984 ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਸਾਰੀ ਗਈ ਸ਼ਹੀਦ ਗੈਲਰੀ ਖੋਲ੍ਹਣ ਦਾ ਸੁਝਾਅ ਦਿੱਤਾ ਗਿਆ ਹੈ।

ਪਰ ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਯਾਦਗਾਰਾਂ ਨੂੰ ਸੰਭਾਲਣ ਦੀ ਜਗ੍ਹਾ ਨਵੀਂ ਯਾਦਗਾਰ ਉਸਾਰਨ ਦਾ ਫੈਸਲਾ ਲਿਆ ਹੈ ਤਾਂ ਘੱਲੂਘਾਰੇ ਦੇ ਦੂਸਰੇ ਨਿਸ਼ਾਨਾਂ ਵਾਙ ਮਹਾਂਰਾਜਾ ਸ਼ੇਰ ਸਿੰਘ ਦੇ ਬੁੰਗੇ ਦੀ ਭਵਿੱਖ ਵਿਚ ਮੁਰੰਮਤ ਹੋ ਜਾਣ ਕਾਰਨ ਘੱਲੂਘਾਰੇ ਦੀਆਂ ਆਖਰੀ ਨਿਸ਼ਾਨੀਆਂ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

110
ਕਈ ਕਹਿੰਦੇ ਹਨ ਕਿ ਖ਼ਾਲਿਸਤਾਨ ਆਕਾਰ ਵਿੱਚ ਇਹ ਨਿੱਕਾ ਜਿਹਾ ਮੁਲਕ ਹੋਵੇਗਾ....।

ਪਰ

ਦੁਨੀਆ ਦੇ 165 ਮੁਲਕਾਂ ਵਿੱਚ ਅੱਜ ਵੀ 64 ਮੁਲਕ ਇਹੋ ਜਿਹੇ ਹਨ ਜਿਨ੍ਹਾਂ ਦਾ ਅਕਾਰ ਮੌਜੂਦਾ ਪੰਜਾਬ ਨਾਲ਼ੋਂ ਵੀ ਘੱਟ ਹੈ। ਜੇ ਬਹਿਰੀਨ, ਬੈਲਜ਼ੀਅਮ, ਭੂਟਾਨ, ਫਿਜ਼ੀ, ਲੈਬਨਾਨ, ਕੁਵੈਤ, ਸਿੰਗਾਪੁਰ, ਡੈਨਮਾਰਕ, ਨੀਦਰਲੈਂਡ, ਪੁਰਤਗਾਲ, ਸੀਰੀਆ, ਸਵਿਟਜ਼ਰਲੈਂਡ ਵਰਗੇ ਮੁਲਕ ਪੰਜਾਬ ਨਾਲ਼ੋਂ ਵੀ ਛੋਟੇ ਹੋਣ ਦੇ ਬਾਵਜੂਦ ਆਪਣੀ ਹੋਂਦ ਰੱਖ ਸਕਦੇ ਹਨ ਤਾਂ ਖ਼ਾਲਿਸਤਾਨ ਕਿਉਂ ਨਹੀਂ?


ਕਈ ਕਹਿੰਦੇ ਹਨ ਕਿ ਜੀ ਖ਼ਾਲਿਸਤਾਨ ਨੂੰ ਕਿਸੇ ਪਾਸਿਓਂ ਸਮੁੰਦਰ ਨਹੀਂ ਲੱਗਣਾ....।


ਪਰ

ਜੇ ਅਫ਼ਗਾਨਿਸਤਾਨ, ਨੇਪਾਲ, ਭੂਟਾਨ, ਤਿੱਬਤ, ਮੰਗੋਲੀਆ, ਚੈਕਸਲੋਵਾਕੀਆ, ਆਸਟਰੀਆ, ਸਵਿਟਜ਼ਰਲੈਂਡ, ਜਿੰਬਾਵੇ, ਬੋਲੀਵੀਆ ਵਰਗੇ ੧੯ ਮੁਲਕ ਬਿਨਾਂ ਸਮੁੰਦਰੀ ਤਟ ਤੋਂ ਇਸ ਸੰਸਾਰ ਵਿੱਚ ਰਹਿ ਸਕਦੇ ਹਨ ਤਾਂ ਫਿਰ ਖ਼ਾਲਿਸਤਾਨ ਕਿਉਂ ਨਹੀਂ?


ਕਈ ਕਹਿੰਦੇ ਹਨ ਕਿ ਖ਼ਾਲਿਸਤਾਨ ਘੱਟ ਖੇਤਰਫਲ ਵਾਲ਼ਾ ਮੁਲਕ ਕਰ ਕੇ ਇੱਥੇ ਘੱਟ ਲੋਕ ਰਹਿ ਸਕਣਗੇ....।


ਜਦ ਕਿ


ਅੱਜ ਵੀ ਪੰਜਾਬ ਨਾਲ਼ੋਂ ੧੨੯ ਮੁਲਕਾਂ ਦੀ ਵਸੋਂ ਘੱਟ ਹੈ। ਆਸਟਰੀਆ, ਆਸਟਰੇਲੀਆ, ਬੈਲਜ਼ੀਅਮ, ਬਲਗਾਰੀਆ, ਚਿੱਲੀ, ਕਿਊਬਾ, ਡੈਨਮਾਰਕ, ਗਰੀਸ, ਹੰਗਰੀ, ਇਰਾਕ, ਆਇਰਲੈਂਡ, ਇਸਰਾਈਲ, ਕਵੈਤ, ਲਿਬੀਆ, ਨਿਪਾਲ, ਪੁਰਤਗਾਲ, ਸਿੰਗਾਪੁਰ, ਸਾਊਦੀ ਅਰਬ ਆਦਿਕ ਮੁਲਕਾਂ ਦੀ ਵੱਸੋਂ ਪੰਜਾਬ ਨਾਲ਼ੋਂ ਘੱਟ ਹੈ।


ਕਈ ਕਹਿੰਦੇ ਹਨ ਕਿ ਖ਼ਾਲਿਸਤਾਨ ਦਾ ਆਰਥਿਕ ਵਿਕਾਸ ਕਿਵੇਂ ਹੋਵੇਗਾ।


ਅਸੀਂ ਦੂਜੇ ਮੁਲਕਾਂ ਨਾਲ਼ ਸਹਿਯੋਗ ਕਰਕੇ ਇੱਥੇ ਸੰਪੂਰਨ ਆਰਥਿਕ ਵਿਕਾਸ ਕਰਾਂਗੇ। ਉਂਝ ਵੀ ਜਿਹੜੇ ਸਿੱਖ ਅੱਜ ਦੂਜੇ ਮੁਲਕਾਂ ਵਿੱਚ ਜਾ ਕੇ ਕਾਮਯਾਬ ਹੋ ਰਹੇ ਹਨ ਉਹ ਆਪਣੇ ਮੁਲਕ ਵਿੱਚ ਕਿਉਂ ਕਾਮਯਾਬ ਨਹੀਂ ਹੋਣਗੇ?


ਢੁੱਚਰਾਂ ਡਾਹੁਣ ਵਾਲ਼ਿਆਂ ਤੇ ਮੁਸ਼ਕਲਾਂ ਖੜ੍ਹੀਆਂ ਕਰਨ ਵਾਲ਼ਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਅਸੀਂ ਹਰ ਪਲ ਇੱਕੋ ਗੱਲ ਯਾਦ ਰੱਖੀਏ- """'Never Forget 1947_1984""'

111
   ਰਜਿੰਦਰ ਸਿੰਘ ਰਾਹੀ ਦੀਆਂ ਕਿਤਾਬਾਂ ਨੇ ਖੱਬੇ ਪੱਖੀ ਨਜ਼ਰੀਏ ਦੇ ਪੈਰ ਉਖੇੜੇ

                                                                                            ਕਰਮਜੀਤ ਸਿੰਘ*

ਅਗਲੇ ਕੁਝ ਦਿਨਾਂ ਵਿੱਚ ਗਦਰ ਪਾਰਟੀ ਲਹਿਰ ਬਾਰੇ ਰਲਿਜ਼ ਹੋ ਰਹੀਆਂ ਦੋ ਪੁਸਤਕਾਂ ਜਿਥੇ ਖੱਬੇ-ਪੱਖੀ ਧਾਰਨਾਵਾਂ ਨਾਲ ਗੁੰਮਰਾਹ ਕੀਤੇ ਲੋਕਾਂ ਦੀ ਹਿੱਕ ਤੇ ‘ਸਿਧਾਂਤਿਕ ਬੰਬ’ ਡਿੱਗਣ ਵਾਂਗ ਸਾਬਤ ਹੋਣਗੀਆਂ, ਉਥੇ ਅਜਿਹੇ ਪੰਜਾਬੀ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਨ ਵੀ ਕਰਨਗੀਆਂ ਜੋ ਜੂਨ 1984 ਦੇ ਦਰਬਾਰ ਸਾਹਿਬ ਦੇ ਦਰਦਨਾਕ ਸਾਕੇ ਮਗਰੋਂ ਆਪਣੇ ਮਹਾਨ ਵਿਰਸੇ ਦੇ ਨਿਆਰੇਪਣ ਨੂੰ ਦੁਨੀਆਂ ਦੇ ਵਰਤਮਾਨ ਰੁਝਾਨਾਂ, ਹਾਲਤਾਂ ਤੇ ਤੱਥਾਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਅਤੇ ਸਥਾਪਿਤ ਕਰਨ ਲਈ ਹਰ ਮੁਹਾਜ਼ ਉਤੇ ਵਿਚਾਰਧਾਰਕ ਜੰਗ ਲੜ ਰਹੇ ਹਨ।

‘ਗਦਰ ਪਾਰਟੀ ਲਹਿਰ ਦੀ ਅਸਲ ਗਾਥਾ’ ਦੇ ਟਾਇਟਲ ਹੇਠਾਂ ਆ ਰਹੀਆਂ ਇਹ ਦੋ ਪੁਸਤਕਾਂ ਇਸ ਮਹਾਨ ਲਹਿਰ ਬਾਰੇ ਚਾਰ ਪੁਸਤਕਾਂ ਦੀ ਲੜੀ ਦਾ ਪਹਿਲਾ ਹਿੱਸਾ ਹਨ ਜਦੋਂ ਕਿ ਬਾਕੀ ਦੋ ਪੁਸਤਕਾਂ ਵੀ 2013 ਤੱਕ ਪਾਠਕਾਂ ਤੱਕ ਪੁੱਜ ਜਾਣਗੀਆਂ, ਜਦੋਂ ਵਿਦੇਸ਼ਾਂ ਵਿੱਚ ਜਨਮੀ ਇਸ ਇਤਿਹਾਸਿਕ ਲਹਿਰ ਦਾ ਸੌ ਸਾਲਾਂ ਜਸ਼ਨ ਸਾਰੀ ਦੁਨੀਆਂ ਵਿੱਚ ਜਾਗਦੇ ਹੋਏ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ। ਤੀਜੀ ਪੁਸਤਕ ਦਾ ਵੱਡਾ ਹਿੱਸਾ ਕੈਲੇਫੋਰਨੀਆਂ ਤੋਂ ਛਪਦੇ ਉੱਘੇ ਅਖਬਾਰ ‘ਅੰਮ੍ਰਿਤਸਰ ਟਾਈਮਜ਼’ ਵਿੱਚ ਛੱਤੀ ਕਿਸ਼ਤਾਂ ਦੇ ਰੂਪ ਵਿੱਚ ਪਹਿਲਾਂ ਹੀ ਛਪ ਚੁੱਕਾ ਹੈ। ਦਿਲਚਸਪ ਹਕੀਕਤ ਇਹ ਹੈ ਕਿ ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਛਾਪੀਆਂ ਜਾ ਰਹੀਆਂ ਇਹਨਾਂ ਪੁਸਤਕਾਂ ਦੇ ਦਲਿਤ ਲੇਖਕ ਰਜਿੰਦਰ ਸਿੰਘ ਰਾਹੀ (ਹੁਣ ਰਾਜਵਿੰਦਰ ਸਿੰਘ ਰਾਹੀ) ਖੁਦ ਕਿਸੇ ਸਮੇਂ ਨਕਸਲੀ ਲਹਿਰ ਨਾਲ ਜੁੜੇ ਰਹੇ ਸਨ, ਪਰ ਦਰਬਾਰ ਸਾਹਿਬ ਦੇ ਘੱਲੂਘਾਰੇ ਨੇ ਉਹਨਾਂ ਨੂੰ ਹਰ ਪਹਿਲੂ ਤੋਂ ਬਦਲ ਕੇ ਰੱਖ ਦਿੱਤਾ ਸੀ ਅਤੇ ਉਹਨਾਂ ਦੇ ਧੁਰ ਅੰਦਰ ਆਪਣੇ ਅਮੀਰ ਵਿਰਸੇ ਨਾਲ ਜੁੜਨ ਤੇ ਉਸ ਨੂੰ ਯਾਦ ਕਰਨ ਦੀ ਨਵੀਂ ਪ੍ਰਭਾਤ ਦਾ ਜਨਮ ਹੋਇਆ ਸੀ। ਇਹ ਤੱਥ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਰਜਿੰਦਰ ਸਿੰਘ ਰਾਹੀ ਨੂੰ ਉਸ ਵਕਤ ਨਕਸਲੀ ਹਲਕਿਆਂ ਨੇ ਤਿੱਖੇ ਵਾਦ ਵਿਵਾਦ ਦਾ ਕੇਂਦਰ ਬਣਾ ਦਿੱਤਾ ਸੀ ਜਦੋਂ ਉਹਨਾਂ ਨੇ ਸੰਤ ਰਾਮ ਉਦਾਸੀ ਬਾਰੇ ਲਿਖੀ ਇੱਕ ਪੁਸਤਕ ਦੇ ¦ਮੇ, ਹਰਮਨ ਪਿਆਰੇ ਤੇ ਚਰਚਿਤ ਮੁੱਖ ਬੰਦ ਵਿੱਚ ਇਹ ਸਿੱਧ ਕਰ ਦਿੱਤਾ ਕਿ ਇਹ ਮਹਾਨ ਇਨਕਲਾਬੀ ਲੋਕ ਸ਼ਾਇਰ ਤੇ ਗੀਤਕਾਰ ਅਸਲ ਵਿੱਚ ਸਿੱਖੀ ਦੇ ਇਨਕਲਾਬੀ ਵਿਰਸੇ ਨਾਲ ਪੂਰੀ ਤਰ੍ਹਾਂ ਰੰਗਿਆ ਹੋਇਆ ਸੀ। ਉਦਾਸੀਆਂ ਕਵਿਤਾਵਾਂ ਦੇ ਕੁਝ ਬੰਦ ਜੁਝਾਰੂ ਲਹਿਰ ਦੌਰਾਨ ਇਨਕਲਾਬੀ ਨੌਜਵਾਨਾਂ ਦੇ ਬੁੱਲ੍ਹਾਂ ਤੇ ਚੜ੍ਹੇ ਹੋਏ ਸਨ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਖੱਬੇ ਪੱਖੀ ਹਲਕਿਆਂ ਨੇ ਨੀਵੀਂ ਕਿਸਮ ਦੀ ਸ਼ਬਦਾਵਲੀ ਅਤੇ ਧਮਕੀ ਭਰੇ ਲਹਿਜੇ ਵਿੱਚ ਰਜਿੰਦਰ ਸਿੰਘ ਰਾਹੀ ਦੀ ਉਸ ਸਮੇਂ ਚੌਤਰਫ਼ੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਸਿੱਖੀ ਵਿਰਸੇ ਤੋਂ ਨਿੱਖੜੇ ਤੇ ਉੱਖੜੇ ਕਵੀ ਪਾਸ਼ ਬਾਰੇ ਲਿਖੇ ਨਾਵਲ ‘ਜਿਥੇ ਪਾਸ਼ ਰਹਿੰਦਾ ਹੈ’ ਵਿੱਚ ਪਾਸ਼ ਦੀ ਸ਼ਖਸ਼ੀਅਤ ਅਤੇ ਉਸ ਦੀ ਕਵਿਤਾ ਬਾਰੇ ਫੈਲਾਏ ਗਏ ਭਰਮ ਜਾਲ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਇਸ ਸਬੰਧੀ ਉਸ ਦੀ ਲੰਮੀ ਇੰਟਰਵਿਉੂ ਉਸ ਦੀ ਬੌਧਿਕ ਪ੍ਰਤਿਭਾ ਦਾ ਪ੍ਰਤੱਖ ਸਬੂਤ ਹੈ।

ਲਹਿਰ ਬਾਰੇ ਨਵਾਂ ਨਜ਼ਰੀਆ

ਪੰਜਾਬ ਦੀਆਂ ਲਹਿਰਾਂ ਵਿੱਚ ਸਿੱਖਾਂ ਦੇ ਰੋਲ ਨੂੰ ਬਹੁਤ ਨੇੜਿਓ ਬਾਜ਼ ਅੱਖ ਨਾਲ ਦੇਖਣ ਵਾਲੇ ਅਤੇ ਇਹਨਾਂ ਲਹਿਰਾਂ ਦੀ ਅਸਲੀਅਤ ਨੂੰ ਰੋਲਣ ਦਾ ਕੰਮ ਕਰਨ ਵਾਲੇ ਲੇਖਕਾਂ ਦੀ ਪਹਿਚਾਨ ਕਰਨ ਵਾਲੇ ਵਿਦਵਾਨ ਹਲਕਿਆਂ ਦਾ ਕਹਿਣਾ ਹੈ ਕਿ ਰਜਿੰਦਰ ਸਿੰਘ ਰਾਹੀ ਦੀਆਂ ਪੁਸਤਕਾਂ ਗਦਰ ਪਾਰਟੀ ਲਹਿਰ ਨੂੰ ਜਿਥੇ ਇੱਕ ਨਵੇਂ ਨਜ਼ਰੀਏ ਤੋਂ ਦੇਖਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨਗੀਆਂ, ਉਥੇ ਅਜਿਹੇ ਇਤਿਹਾਸਕਾਰਾਂ ਨੂੰ ਵੀ ਆਪਣੇ ਪੈਂਤੜੇ ਤੇ ਧਾਰਨਾਵਾਂ ਉਤੇ ਨਵੇਂ ਸਿਰਿਓਂ ਵਿਚਾਰ ਕਰਨੀ ਪਵੇਗੀ ਜਿਨ੍ਹਾਂ ਨੇ ਇਸ ਮਹਾਨ ਲਹਿਰ ਦਾ ਇੱਕ ਪਾਸੜ ਤੇ ਅਧੂਰਾ ਵਿਸ਼ਲੇਸ਼ਣ ਕਰਕੇ ਇਤਿਹਾਸ ਦੀ ਪਵਿੱਤਰ ਮਰਿਆਦਾ ਨੂੰ ਸ਼ਰਮਸਾਰ ਕੀਤਾ ਅਤੇ ਦੂਜੇ ਪਾਸੇ ਲਹਿਰ ਦੇ ਮੁੱਖ ਖਾਸੇ ਨੂੰ ਕੌਮੀ ਖਾਤੇ ਵਿੱਚ ਸੁੱਟ ਕੇ ਸਿੱਖਾਂ ਦੇ ਵਿਸ਼ੇਸ਼, ਪ੍ਰਮੁੱਖ ਤੇ ਯਾਦਗਾਰੀ ਰੋਲ ਦੀ ਮਹਾਨਤਾ ਤੇ ਮਹੱਤਤਾ ਨੂੰ ਉੱਕਾ ਹੀ ਨਜ਼ਰ ਅੰਦਾਜ਼ ਕਰ ਦਿੱਤਾ। ਰਜਿੰਦਰ ਸਿੰਘ ਰਾਹੀ ਮੁਤਾਬਿਕ ਸਚਿੰਦਰਨਾਥ ਸਾਨਿਆਲ ਹੀ ਉਹ ਮਹਾਨ ਲੇਖਕ ਹਨ ਜਿਨ੍ਹਾਂ ਨੇ ਇਸ ਇਤਿਹਾਸਕ ਲਹਿਰ ਵਿੱਚ ਸਿੱਖਾਂ ਦੀ ਕੁਰਬਾਨੀ ਦੀ ਭਰਪੂਰ ਮਹਿਮਾਂ ਕੀਤੀ।

ਲਹਿਰ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਵੀਰ

ਰਜਿੰਦਰ ਸਿੰਘ ਰਾਹੀ ਆਪਣੀਆਂ ਪੁਸਤਕਾਂ ਵਿੱਚ ਕੁਝ ਵੱਡੇ ਸਵਾਲ ਉਠਾਉਂਦੇ ਹਨ ਅਤੇ ਲੋੜ ਅਨੁਸਾਰ ਉਹਨਾਂ ਦੇ ਢੁੱਕਵੇਂ ਜਵਾਬ ਵੀ ਦਿੰਦੇ ਹਨ। ਇਹ ਸਵਾਲ ਜਿਥੇ ਪੰਜਾਬ ਦੀ ਜਰਖੇਜ਼ ਮਿੱਟੀ ਨਾਲ ਜੁੜੇ ਜਗਿਆਸੂ ਨੌਜਵਾਨ ਮੁੰਡੇ ਕੁੜੀਆਂ ਵਿੱਚ ਇਤਿਹਾਸਿਕ ਲਹਿਰਾਂ ਬਾਰੇ ਜਾਣਨ ਤੇ ਸਮਝਣ ਲਈ ਵਿਸ਼ੇਸ਼ ਪ੍ਰੇਰਨਾ ਤੇ ਉਤਸ਼ਾਹ ਦਾ ਮਾਹੌਲ ਪੈਦਾ ਕਰਨਗੇ ਅਤੇ ਨਾਲ ਹੀ ਗਦਰ ਪਾਰਟੀ ਬਾਰੇ ਬਹਿਸ ਨੂੰ ਨਵੀਆਂ ਤੇ ਮੌਲਿਕ ਸੇਧਾਂ ਦੇਣ ਵਿੱਚ ਮੱਦਦਗਾਰ ਬਣਨਗੇ, ਉਥੇ ਆਪਣੀ ਮਿੱਟੀ ਨਾਲ ਵਿਸ਼ਵਾਸ਼ਘਾਤ ਕਰਨ ਦੇ ਰਾਹ ਤੇ ਪਏ ਵੀਰਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਵੀ ਝੰਜੋੜਨਗੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਗਦਰੀ ਬਾਬਿਆਂ ਦਾ ਮੇਲਾ ਲਾ ਕੇ ਇਸ ਇਤਿਹਾਸਿਕ ਲਹਿਰ ਨੂੰ ਆਪਣੀ ਮਨਮਰਜ਼ੀ ਦੀ ਦਿਸ਼ਾ ਦੇਣ ਦਾ ਗੈਰਸਿਧਾਂਤਿਕ ਤੇ ਇਖਲਾਕੀ ਗੁਨਾਹ ਕਰ ਰਹੇ ਹਨ। ਇਹ ਵੀਰ ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਜ¦ਧਰ ਵਿੱਚ ਪਾ ਰਹੇ ਆਪਣੇ ਰੌਲੇ ਰੱਪੇ ਵਿੱਚ ਅਜੇ ਤੱਕ ਇਸ ਹਕੀਕਤ ਤੋਂ ਪਰਦਾ ਨਹੀਂ ਚੁੱਕ ਸਕੇ ਕਿ ਗਦਰ ਪਾਰਟੀ ਵਿਚ ਸ਼ਾਮਿਲ 99.1 ਫੀਸਦੀ ਸਿੱਖਾਂ ਦੀ ਦਰਦ ਕਹਾਣੀ ਦਾ ਰਾਜਨੀਤਿਕ ਸਰੂਪ ਕੀ ਸੀ? ਸੱਚ ਤਾਂ ਇਹ ਹੈ ਕਿ ਉਹ ਆਪਣੀ ਬਹਿਸ ਵਿੱਚ ਇਸ ਸੱਚੀ ਸਾਖੀ ਉਤੇ ਵਿਚਾਰ ਕਰਨ ਤੋਂ ਹੀ ਟਾਲਾ ਵੱਟਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਕਦੇ ਵੀ ਬਹਿਸ ਤੁਰੀ, ਇਹ ਬਹਿਸ ਉਹਨਾਂ ਦੇ ਹੱਥਾਂ ਵਿੱਚੋਂ ਖਿਸਕ ਕੇ ਕਿਸੇ ਹੋਰ ਪਾਸੇ ਵੱਲ ਚਲੀ ਜਾਵੇਗੀ-ਇੱਕ ਅਜਿਹੇ ਮੋੜ ਵੱਲ ਜਿਥੇ ਉਹਨਾਂ ਦੇ ਉਸਰੇ ਰੇਤ ਦੇ ਮਹੱਲ ਯਕਲੱਖਤ ਡਿੱਗ ਪੈਣਗੇ। ਇਸ ਲਈ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦੇ ਪਵਿੱਤਰ ਸਿਧਾਂਤ ਨੂੰ ਉਹਨਾਂ ਨੇ ਚਿਰੋਕਣਾ ਵਿਸਾਰ ਦਿੱਤਾ ਹੋਇਆ ਹੈ। ਇੰਝ ਉਹ ਸੱਚ ਦੀ ਕਹਾਣੀ ਨੂੰ ਲਗਾਤਾਰ ਲਮਕਾਈ ਜਾਂਦੇ ਹਨ। ਰਜਿੰਦਰ ਸਿੰਘ ਰਾਹੀ ਇੱਕ ਮਿਸਾਲ ਦਿੰਦੇ ਹੋਏ ਕਹਿ ਰਹੇ ਹਨ ਕਿ ਜਦੋਂ ਚਾਰ ਕੁ ਸਾਲ ਪਹਿਲਾਂ ਭੁਪਿੰਦਰ ਸਿੰਘ ਮੱਲ੍ਹੀ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਈ ਗਈ ਤਾਂ ਉਸ ਵਿੱਚ ਕਾਨਫਰੰਸ ਵਿੱਚ ਪੰਜਾਬੀ ਕੌਮ ਦੀ ਬਣਤਰ ਬਾਰੇ ਕੁਝ ਨੁਕਤੇ ਉਠਾਏ ਗਏ। ਪਰ ਬਾਬਾ ਬਿਲਗਾ ਸਿੰਘ ਦੀ ਇਸ ਟਿੱਪਣੀ ਨੇ ਹੈਰਾਨ ਕਰ ਦਿੱਤਾ ਕਿ ਪੰਜਾਬੀ ਕੌਮ ਦੀ ਗੱਲ ਕਰਨਾ ਹੀ ਦੇਸ਼ ਧਰੋਹੀ ਹੈ। ਇਹ ਗੱਲ ਹੀ ਆਪਣੇ ਆਪ ਵਿੱਚ ਫਿਰਕੂ ਤੇ ਫੁੱਟ ਪਾਉਣ ਵਾਲੀ ਹੈ। ਉਸ ਨੇ ਤਾਂ ਇਥੋਂ ਤੱਕ ਇਤਰਾਜ਼ ਕੀਤਾ ਕਿ ਇਸ ਕਾਨਫਰੰਸ ਲਈ ਦੇਸ਼ ਭਗਤ ਯਾਦਗਾਰ ਹਾਲ ਕਿਉਂ ਦਿੱਤਾ ਗਿਆ? ਕਿਹਾ ਜਾਂਦਾ ਹੈ ਕਿ ਕੁਝ ਪ੍ਰਬੰਧਕਾਂ ਨੇ ਬਿਲਗਾ ਸਿੰਘ ਦੀ ਟਿੱਪਣੀ ਤੇ ਰੋਸ ਪ੍ਰਗਟ ਕਰਦਿਆਂ ਅਸਤੀਫੇ ਵੀ ਦਿੱਤੇ ਸਨ।

ਪੁਸਤਕਾਂ ਵਿੱਚ ਉਠਾਏ ਅਹਿਮ ਸਵਾਲ

ਰਜਿੰਦਰ ਸਿੰਘ ਰਾਹੀ ਨੇ ਜਿਨ੍ਹਾਂ ਸਵਾਲਾਂ ਉਤੇ ਨਿੱਠ ਕੇ ਵਿਚਾਰ ਕੀਤੀ ਹੈ ਉਨ੍ਹਾਂ ਵਿਚੋਂ ਕੁਝ ਅਹਿਮ ਸਵਾਲ ਇਹ ਹਨ:

1 ਗਦਰ ਪਾਰਟੀ ਲਹਿਰ ਵਿੱਚ ਸ਼ਾਮਿਲ ਸਿੱਖਾਂ ਦੀ ਵੱਡੀ ਭਾਰੀ ਸ਼ਮੂਲੀਅਤ ਕਿਸ ਹਕੀਕਤ ਵੱਲ ਸੰਕੇਤ ਹੈ?

2 ਇਸ ਲਹਿਰ ਵਿੱਚ ਹਿੰਦੂਆਂ ਦੀ ਸ਼ਮੂਲੀਅਤ ਆਟੇ ਵਿਚ ਲੂਣ ਦੇ ਬਰਾਬਰ ਹੋਣ ਦੇ ਅਸਲ ਕਾਰਣ ਕੀ ਹਨ? ਲਹਿਰ ਦੀ ਵਿਆਖਿਆ ਕਰਨ ਵਾਲੇ ਖੱਬੇ ਪੱਖੀ ਵੀਰ ਇਸ ਅਹਿਮ ਨੁਕਤੇ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰਦੇ ਹਨ ਜਾਂ ਅਣਜਾਣੇ ਵਿੱਚ ਹੀ ਅਣਗੌਲਿਆਂ ਕਰਦੇ ਹਨ?

3 ਖੱਬੇ ਪੱਖੀ ਲੇਖਕਾਂ ਵੱਲੋਂ ਇਸ ਲਹਿਰ ਨੂੰ ਭਾਰਤ ਦੇ ਕੌਮੀ ਖਾਤੇ ਵਿੱਚ ਪਾਉਣ ਜਾਂ ਉਸ ਦੇ ਅਧੀਨ ਕਰਨ ਪਿਛੇ ਲੁਕੀ ਸਾਜ਼ਿਸ਼ ਨੂੰ ਕੀ ਨਾਂ ਦਿੱਤਾ ਜਾਏ?

4 ਸਰਬੱਤ ਦੇ ਭਲੇ ਦੇ ਖਾਲਸਾਈ ਮਨੋਰਥ ਨੂੰ ਲੈ ਕੇ ਸਿੱਖਾਂ ਦੀ, ਸਿੱਖਾਂ ਵੱਲੋਂ ਅਤੇ ਸਿੱਖਾਂ ਲਈ ਸ਼ੁਰੂ ਕੀਤੀ ਇਹ ਲਹਿਰ ਸਿੱਖਾਂ ਦੇ ਵਿਰੋਧੀਆਂ ਤੇ ਦੁਸ਼ਮਣਾਂ ਦੇ ਹੱਥਾਂ ਵਿਚ ਕਦੋਂ, ਕਿਵੇਂ ਤੇ ਕਿਉਂ ਚਲੀ ਗਈ? ਕੌਣ ਹਨ ਇਸ ਦੇ ਅਚੇਤ ਤੇ ਸੁਚੇਤ ਵਿਰੋਧੀ?

5 ਸਿੱਖ ਵਿਦਵਾਨ ਉਪਰੋਕਤ ਰੁਝਾਨਾਂ ਦਾ ਸਿਧਾਂਤਕ ਟਾਕਰਾ ਕਰਨ ਵਿਚ ਅਵੇਸਲੇ ਕਿਉਂ ਰਹੇ ਹਨ? ਅੱਜ ਉਹ ਕਿਥੇ ਖੜ੍ਹੇ ਹਨ?

ਵੱਡੀਆਂ ਤੇ ਹੈਰਾਨਕੁੰਨ ਸਚਾਈਆਂ

ਕੁਝ ਤੱਥ ਤੇ ਵੱਡੀਆਂ ਅਤੇ ਹੈਰਾਨਕੁੰਨ ਸਚਾਈਆਂ ਸਿੱਖ ਕੌਮ ਦੇ ਸੁਚੇਤ ਵਿਰੋਧੀਆਂ ਦੇ ਮੂੰਹ ਉਤੇ ਚਪੇੜ ਹਨ, ਪਰ ਪੰਜਾਬ ਦੇ ਹੱਕਾਂ ਲਈ ਲੜ ਰਹੇ ਇਨਕਲਾਬੀ ਨੌਜਵਾਨਾਂ ਦੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ‘ਸ਼ਾਸਤਰ’ ਨਾਲ ਲੈਸ ਕਰਨ ਦੀ ਭਰਪੂਰ ਸਮਗਰੀ ਬਣ ਸਕਦੇ ਹਨ। ਲਾਡਰਡ ਹਾਰਡਿੰਗ ਦੀ ਕਿਤਾਬ ‘ਭਾਰਤ ਵਿਚਲੇ ਮੇਰੇ ਸਾਲ’ ਸਾਨੂੰ ਦੱਸਦੀ ਹੈ ਕਿ 1914 ਤੇ 1915 ਵਿਚਕਾਰ ਬਾਹਰਲੇ ਮੁਲਕਾਂ ਤੋਂ ਸੱਤ ਤੋਂ ਅੱਠ ਹਜ਼ਾਰ ਸਿੱਖ ਬਗਾਵਤ ਕਰਨ ਲਈ ਪੰਜਾਬ ਵਿੱਚ ਦਾਖਲ ਹੋਏ। ਜਨਰਲ ਡਾਇਰ ਦੀ ਪੁਸਤਕ ‘ਭਾਰਤ-ਜਿਵੇਂ ਮੈਂ ਇਸ ਨੂੰ ਜਾਣਿਆਂ’ ਇਹ ਤੱਥ ਪੇਸ਼ ਕਰਦੀ ਹੈ ਕਿ ਇਹ ਗਿਣਤੀ ਸੱਤ ਹਜ਼ਾਰ ਦੇ ਕਰੀਬ ਸੀ। ਦੂਜੇ ਪਾਸੇ ਹਿੰਦੂ ਤੇ ਮੁਸਲਮਾਨ ਭਰਾਵਾਂ ਦੀ ਗਿਣਤੀ ਪੰਜਾਹ ਤੋਂ ਉਪਰ ਨਹੀਂ ਟੱਪਦੀ। ਪੰਡਿਤ ਕਾਂਸ਼ੀ ਰਾਮ ਤੇ ਸੋਹਣ ਲਾਲ ਪਾਠਕ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹ ਅਸਲ ਵਿਚ ਸਿੱਖੀ ਰੰਗ ਵਿੱਚ ਹੀ ਰੰਗੇ ਹੋਏ ਸਨ। ਕੁਝ ਹੋਰ ਅਹਿਮ ਹਕੀਕਤਾਂ ਨੂੰ ਧਿਆਨ ਵਿਚ ਰੱਖਣ ਤੋਂ ਪਤਾ ਲੱਗਦਾ ਹੈ ਕਿ 1911 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ 36 ਫੀਸਦੀ ਸੀ ਜਦ ਕਿ ਮੁਸਲਮਾਨਾਂ ਦੀ ਗਿਣਤੀ 52 ਫੀਸਦੀ ਦੇ ਕਰੀਬ ਸੀ। ਸਿੱਖ ਕੇਵਲ 12 ਫੀਸਦੀ ਹੀ ਸਨ। ਇਹ ਸੁਣ ਕੇ ਕਿਸ ਦੀਆਂ ਅੱਖਾਂ ਵਿਚ ਦਰਦ ਭਰੇ ਹੰਝੂ ਨਹੀਂ ਆਉਣਗੇ ਕਿ ਇਸ ਕੌਮ ਦੀਆਂ ਕੁਰਬਾਨੀਆਂ ਇਸ ਲਹਿਰ ਵਿਚ 99.1 ਫੀਸਦੀ ਬਣਦੀਆਂ ਹਨ ਜਦ ਕਿ ਹਿੰਦੂਆਂ ਦੀ ਕੁਰਬਾਨੀ 0.98 ਫੀਸਦ ਹੈ ਯਾਨੀ 1 ਫੀਸਦੀ ਤੋਂ ਵੀ ਘੱਟ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨੰਗੇ ਚਿੱਟੇ ਤੱਥਾਂ ਦੀ ਸੰਜੀਦਾ, ਸੁਹਿਰਦ, ਨਿਰਪੱਖ ਤੇ ਬੇਲਾਗ ਵਿਆਖਿਆ ਕਰਨ ਤੋਂ ਲੇਖਕ ਭੱਜਦੇ ਕਿਉਂ ਰਹੇ? ਰਾਹੀ ਇਹੋ ਜਿਹੇ ਸਵਾਲਾਂ ਨਾਲ ਹੀ ਜੂਝਦਾ ਹੋਇਆ ਸਿੱਖਾਂ ਦੀ ਰਾਜਨੀਤਿਕ ਚੇਤਨਾ ਨੂੰ ਪ੍ਰਚੰਡ ਕਰਦਾ ਹੈ ਤੇ ਉਹਨਾਂ ਨੂੰ ਨਵੇਂ ਰਾਹਾਂ ਦੀ ਤਲਾਸ਼ ਕਰਨ ਲਈ ਸੋਚਣ ਤੇ ਕੁਝ ਕਰਨ ਲਈ ਮਜਬੂਰ ਕਰਦਾ ਹੈ। ਉਸ ਨੂੰ ਇਹ ਪੱਕੀ ਉਮੀਦ ਹੈ ਕਿ ਜਿਹੜੇ ਅੱਠ ਹਜ਼ਾਰ ਸਿੱਖ ਬਗਾਵਤ ਕਰਨ ਲਈ ਪੰਜਾਬ ਦੀ ਧਰਤੀ ਤੇ ਉਤਰੇ ਸਨ, ਉਹਨਾਂ ਦੇ ਪੋਤਰੇ ਪੋਤਰੀਆਂ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿ ਉਹ ਹੁਣ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਕੁਰਬਾਨੀਆਂ ਵਿੱਚ ਲੁਕੇ ਰਾਜਨੀਤਿਕ ਦਰਦ ਨੂੰ ਨਵੇਂ ਅਰਥ ਦੇਣ ਲਈ ਅੱਗੇ ਆਉਣਗੇ।

ਗਦਰੀ ਬਾਬੇ ਭੋਲੇ ਭਾਲੇ ਸਿੱਖ ਨਹੀਂ ਸਨ

ਰਜਿੰਦਰ ਸਿੰਘ ਰਾਹੀ ਮੁਤਾਬਿਕ ਇਹ ਗਦਰੀ ਸਿੱਖ ਅੰਮ੍ਰਿਤ ਵੇਲੇ ਉਠਦੇ, ਇਸ਼ਨਾਨ ਕਰਦੇ ਤੇ ਫਿਰ ਗੁਰਬਾਣੀ ਸਿਮਰਨ ਨਾਲ ਜੁੜ ਜਾਂਦੇ। ਇਹ ਕਹਿਣਾ ਕਿ ਉਹ ਸਿੱਧੇ ਸਾਦੇ ਤੇ ਭੋਲੇ ਸਿੱਖ ਸਨ, ਉਹਨਾਂ ਦੀ ਬੌਧਿਕ ਸਮਰੱਥਾ ਅਤੇ ਇਤਿਹਾਸਿਕ ਜਾਣਕਾਰੀ ਦਾ ਮਜ਼ਾਕ ਉਡਾਉਣਾ ਹੈ। ਲੇਖਕ ਮੁਤਾਬਿਕ ਪਾਰਟੀ ਦੇ ਜਨਰਲ ਸਕੱਤਰ ਭਾਈ ਸੰਤੋਖ ਸਿੰਘ ਨੇ ਬਕਾਇਦਾ ਆਜ਼ਾਦੀ ਦਾ ਇੱਕ ਰੋਡ ਮੈਪ ਤਿਆਰ ਕੀਤਾ ਜਿਸ ਵਿਚ ਉਹਨਾਂ ਨੇ ਅਮਰੀਕਾ ਵਰਗੀ ਰੀਪਬਲਿਕ ਵਿਵਸਥਾ ਦਾ ਸੁਪਨਾ ਲਿਆ ਸੀ ਜਾਂ ਦੂਜੇ ਸ਼ਬਦਾਂ ਵਿਚ ਉਹ ਭਾਰਤ ਨੂੰ ਬਹੁਪੱਖੀ ਸੱਭਿਆਚਾਰਾਂ ਦਾ ਇੱਕ ਦੇਸ਼ ਬਣਾਉਣਾ ਚਾਹੁੰਦੇ ਸਨ। ਪਰ ਅੱਜ ਖੱਬੇ ਪੱਖੀ ਜਿਸ ਰਾਜਨੀਤਿਕ ਢਾਂਚੇ ਦੀ ਗੁਲਾਮੀ ਭੋਗ ਰਹੇ ਹਨ, ਉਹ ਕਦੇ ਵੀ ਗਦਰੀ ਬਾਬਿਆਂ ਦਾ ਸੁਪਨਾ ਨਹੀਂ ਸੀ। ਹਰੀਸ਼ਪੁਰੀ ਜਦੋਂ ਆਪਣੀ ਪੁਸਤਕ ਵਿੱਚ ਇਹ ਟਿੱਪਣੀ ਕਰਦੇ ਹਨ ਕਿ ਗਦਰੀ ਸਿੱਖ, ਸਿੱਖ ਹੀ ਨਹੀਂ ਸਨ ਰਹੇ ਅਤੇ ਉਹ ਸਿੱਖੀ ਛੱਡ ਗਏ ਸਨ ਜਾਂ ਉਹਨਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਨੂੰ ਤਿਲਾਂਜਲੀ ਦੇ ਦਿੱਤੀ ਸੀ, ਇਹ ਲਹਿਰ ਦੇ ਤੱਥਾਂ ਨਾਲ ਕਿੱਡਾ ਵੱਡਾ ਵਿਸ਼ਵਾਸ਼ਘਾਤ ਹੈ। ਇਹਨਾਂ ਧਾਰਨਾਂਵਾਂ ਦੇ ਖਿਲਾਫ ਹੀ ਸਿੱਖਾਂ ਨੂੰ ਅੱਗੇ ਆਉਣ ਦੀ ਲੋੜ ਹੈ। ਜਦੋਂ ਗੁਰਚਰਨ ਸਿੰਘ ਸਹਿੰਸਰਾ ਇਹ ਕਹਿੰਦੇ ਹਨ ਕਿ ਗੁਰਦੁਆਰੇ ਮਿਲ ਬੈਠਣ ਦਾ ਕੇਂਦਰ ਸਨ ਤਾਂ ਉਹ ਵੀ ਹਕੀਕਤ ਤੋਂ ਅੱਖਾਂ ਮੀਟ ਰਹੇ ਹਨ। ਗੁਰਦੁਆਰੇ ਸਿੱਖਾਂ ਲਈ ਕੋਈ ਕਲੱਬ ਨਹੀਂ ਸਨ ਸਗੋਂ ਉਥੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ’ਚ ਬਕਾਇਦਾ ਦੀਵਾਨ ਸਜਦੇ ਸਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਵਿਚ ਆਜ਼ਾਦੀ ਦਾ ਜਜ਼ਬਾ ਪੈਦਾ ਕੀਤਾ ਜਾਂਦਾ ਸੀ।

ਰਜਿੰਦਰ ਸਿੰਘ ਰਾਹੀ ਨੇ ਗਦਰ ਪਾਰਟੀ ਲਹਿਰ ਬਾਰੇ ਲਿਖੀਆਂ ਲਗਭਗ ਸਾਰੀਆਂ ਪੁਸਤਕਾਂ ਦਾ ਮੁਤਾਲਿਆ ਕੀਤਾ ਹੈ ਅਤੇ ਬਹੁਤ ਸਾਰੀਆਂ ਲਿਖਤਾਂ ਤੇ ਦਸਤਾਵੇਜ਼ਾਂ ਨੂੰ ਵੀ ਘੋਖਿਆ ਹੈ। ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਉਹਨਾਂ ਦੱਸਿਆ ਕਿ ਮੈਂ ਉਹਨਾਂ ਦਸਤਾਵੇਜ਼ਾਂ ਨੂੰ ਹੀ ਪ੍ਰਮੁੱਖ ਥਾਂ ਦਿੱਤੀ ਹੈ ਜਿਹੜੀਆਂ ਬਾਬਿਆਂ ਵੱਲੋਂ ਇੱਕ ਦੂਜੇ ਨੂੰ ਲਿਖੀਆਂ ਗਈਆਂ ਸਨ। ਉਹਨਾਂ ਨੇ ਲਾਲਾ ਹਰਦਿਆਲ ਦੇ ਰੋਲ ਨੂੰ ਵੀ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ।

ਇਟਲੀ ਦੇ ਇਕ ਮਹਾਨ ਫਿਲਾਸਫਰ, ਇਤਿਹਾਸਕਾਰ ਤੇ ਸਿਅਸਤਦਾਨ ਮੁਤਾਬਿਕ ਜੇ ਇਤਿਹਾਸ ‘ਵਿਚਾਰਾਂ ਦਾ ਇਤਿਹਾਸ’ ਹੈ ਤਾਂ ਰਜਿੰਦਰ ਸਿੰਘ ਰਾਹੀ ਆਪਣੀਆਂ ਚਾਰ ਕਿਤਾਬਾਂ ਦੇ ਮੁਕੰਮਲ ਹੋਣ ਪਿਛੋਂ ਟਾਲਸਟਾਏ ਰਚਿਤ ਮਹਾਨ ਨਾਵਲ ‘ਜੰਗ ਤੇ ਅਮਨ’ ਦੇ ਪੈਟਰਨ ਉਤੇ ਇੱਕ ਵੱਡਾ ਨਾਵਲ ਲਿਖਣ ਦਾ ਪ੍ਰੋਗਰਾਮ ਬਣਾ ਰਹੇ ਹਨ ਜਿਸ ਵਿੱਚ ਸਿੱਖ ਪਾਤਰ ਇਤਿਹਾਸ ਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਮੇਂ ਦੀਆਂ ਤਾਕਤਾਂ ਨਾਲ ਭਿੜਦੇ ਤੇ ਖਹਿੰਦੇ ਆਪਣੇ ਅਗਲੇ ਰਾਹਾਂ ਦੀ ਤਲਾਸ਼ ਕਰਦੇ ਨਜ਼ਰ ਆਉਣਗੇ ਅਤੇ ਨਵੇਂ ਵਿਚਾਰਾਂ ਨੂੰ ਧਰਤੀ ਉਤੇ ਉਤਾਰਨਗੇ।

    * ਸ੍ਰ: ਕਰਮਜੀਤ ਸਿੰਘ (ਚੰਡੀਗੜ੍ਹ) ਸੀਨੀਅਰ ਪੱਤਰਕਾਰ ਤੇ ਲੇਖਕ ਹਨ, ਉਨ੍ਹਾਂ ਨਾਲ 09915091063 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

112
ਦੁਨੀਆਂ ਦੀ ਪੰਜਵੀਂ ਐਟਮੀ ਪਾਵਰ ਇਕ ਸੌ ਤੀਹ ਕਰੋੜ ਲੋਕਾਂ ਦਾ ਦੇਸ਼ ਜਿਸ ਦੀ ਰਾਜਧਾਨੀ ਵਿਚ ਹਜਾਰਾਂ ਸਿਖਾਂ ਦਾ ਸਰੇਆਮ ਕਤਲ ਹੋਇਆ ਉਸ ਦੇਸ਼ ਦੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਸੀ ਬੀ ਆਈ 28 ਸਾਲ ਬਾਅਦ ਸਿਰਫ ਇੰਨਾ ਹੀ ਕਹਿੋ ਸਕੀ ਹੈ ਕਿ ਲੱਗਦੈ ਇਸ ਕਤਲੇਆਮ ਚ ਸਜਣ ਕੁਮਾਰ ਦਾ ਪੁਲਿਸ ਦਾ ਜਾਂ ਹੁਕਮਰਾਨ ਪਾਰਟੀ ਦਾ ਹੱਥ ਹੈ..ਤੇ ਸਾਰੇ ਸੰਸਾਰ ਦੇ ਇਨਸਾਫ ਪਸੰਦ ਲੋਕ ਜਾਂ ਸਿਖ ਖਾਸ ਕਰ ਇਹ ਨੋਟ ਕਰਨ ਕਿ ਅੱਗੋਂ ਕਿੰਨੇ ਸਾਲ ਲੱਗਣਗੇ ਤੇ ਉਹਨਾਂ ਸਾਰਿਆ ਨੂੰ ਸਜਾ ਦਿਵਾਉਣ ਜਾ ਪਰੂਫ ਕਰਨ ਚ ਕਿ ਕਿਸ ਦਾ ਿਕਸ ਦਾ ਇਸ ਕਤਲੇਆਮ ਚ ਕਿੰਨਾਂ ਹੱਥ ਸੀ ਜਿਹੜੇ ਲੋਕਾ ਨੂੰ ਨਿਆਂ 10 ਦਿਨਾਂ ਬਾਅਦ ਚਾਹੀਦਾ ਸੀ ਜਿੰਨਾ ਦੇ ਘਰ ਦੇ ਬੱਚੇ ,ਬੁਢੇ , ਧੀਆਂ ਜਾਂ ਪਤੀ ਕਤਲ ਹੋ ਗਏ ਸਨ ਸੀ ਬੀ ਆਈ ਸਾਨੂੰ ਦੱਸ ਦੇਵੇ ਕਿ ਇੰਨਸਾਫ ਲਈ ਅਸੀਂ ਕਿੰਨੇ ਸੌ ਸਾਲ ਹੋਰ ਇੰਤਜ਼ਾਰ ਕਰੀਏ...?

113
ਚੰਡੀਗੜ੍ਹ (25 ਅਪ੍ਰੈਲ, 2012): ਸਿੱਖ ਸਿਆਸਤ ਕੋਲ ਮੌਜੂਦ ਜਾਣਕਾਰੀ ਅਨੁਸਾਰ ਖਾੜਕੂ ਸਿੱਖ ਲਹਿਰ ਨਾਲ ਸਬੰਧਿਤ ਅਹਿਮ ਦਸਤਾਵੇਜ਼ਾਂ ਦੀ ਪੁਸਤਕ ਦਾ ਪਹਿਲਾ ਭਾਗ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਰਿਹਾ ਹੈ। ‘ਪੰਥਕ ਦਸਤਾਵੇਜ਼’ ਦੇ ਨਾਂ ਹੇਠ 600 ਤੋਂ ਉਪਰ ਪੰਨਿਆਂ ਵਿੱਚ ਛਪੀ ਇਹ ਵੱਡ ਅਕਾਰੀ ਪੁਸਤਕ ਅਸਲ ਵਿੱਚ ਪੰਜ ਪੁਸਤਕਾਂ ਦਾ ਪਹਿਲਾ ਭਾਗ ਹੈ ਜੋ ਗੁਰਮਤਿ ਪੁਸਤਕ ਭੰਡਾਰ, ਘੰਟਾ ਘਰ ਅੰਮ੍ਰਿਤਸਰ ਵੱਲੋਂ ਛਾਪਿਆ ਜਾ ਰਿਹਾ ਹੈ।

"ਪੰਥਕ ਦਸਤਾਵੇਜ਼" ਪੁਸਤਕ ਦਾ ਸਰਵਰਕ

ਪੰਜਾਬ ਟ੍ਰਿਬਿਊਨ ਦੇ ਸਾਬਕਾ ਸਹਾਇਕ ਸੰਪਾਦਕ ਤੇ ਪ੍ਰਸਿੱਧ ਪੱਤਰਕਾਰ ਸ੍ਰ: ਕਰਮਜੀਤ ਸਿੰਘ ਅਤੇ ਜੁਝਾਰੂ ਲਹਿਰ ਨਾਲ ਸੰਬੰਧਤ ਲੇਖਕ ਸ੍ਰ: ਨਾਰਾਇਣ ਸਿੰਘ ਵੱਲੋਂ ਸੰਪਾਦਤ ਕੀਤੀ ਇਸ ਪੁਸਤਕ ਵਿੱਚ 1973 ਤੋਂ ਲੈ ਕੇ 1995 ਤੱਕ ਜਾਰੀ ਮਹੱਤਵਪੂਰਨ ਦਸਤਾਂਵੇਜ਼ਾਂ ਸ਼ਾਮਿਲ ਹਨ ਜਿਨ੍ਹਾਂ ਵਿਚ ਆਨੰਦਪੁਰ ਸਾਹਿਬ ਦੇ ਮਤੇ ਅਤੇ ਦਰਬਾਰ ਸਾਹਿਬ ਦੇ 1984 ਦੇ ਸਾਕੇ ਤੋਂ ਪਿਛੋਂ ਭਾਰਤ ਸਰਕਾਰ ਵੱਲੋਂ ਜਾਰੀ ਵਾਈਟ ਪੇਪਰ ਵੀ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਦੱਸਿਆ ਕਿ ਇਹ ਕਿਤਾਬ ਜੁਝਾਰੂ ਲਹਿਰ ਨਾਲ ਦਸਤਾਵੇਜ਼ਾਂ ਦੇ ਰੂਪ ਵਿੱਚ ਜਾਣ ਪਛਾਣ ਕਰਾਉਣ ਵਾਲੀ ਪਹਿਲੀ ਪੁਸਤਕ ਹੈ ਅਤੇ ਜੁਝਾਰੂ ਲਹਿਰ ਦੀ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਲਹਿਰ ਵਿੱਚ ਦਿਲਸਚਪੀ ਰੱਖਣ ਵਾਲੇ ਵਿਦਵਾਨਾਂ ਅਤੇ ਅਲੋਚਕਾਂ ਨੂੰ ਆਪਣੇ ਵਿਸ਼ਲੇਸ਼ਣ ਕਰਨ ਵਿੱਚ ਵਿਸ਼ੇਸ਼ ਤੌਰ ਤੇ ਸਹਾਈ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੁਝਾਰੂ ਲਹਿਰ ਖਾਲਸਾ ਪੰਥ ਦੇ ਇਤਿਹਾਸ ਦਾ ਇੱਕ ਸੁਨਹਿਰੀ ਤੇ ਮਾਨਮੱਤਾ ਯੁੱਗ ਸੀ ਜਿਸ ਵਿਚ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਨੁੂੰ ਨਵੇਂ ਅੰਦਾਜ਼ ਵਿੱਚ ਪੰਜਾਬ ਦੀ ਸਰਜ਼ਮੀਨ ਉਤੇ ਇੱਕ ਵਾਰ ਮੁੜ ਦੁਹਰਾਇਆ ਗਿਆ। ਉਹਨਾਂ ਸਵੀਕਾਰ ਕੀਤਾ ਕਿ ਯਕੀਨਨ ਲਹਿਰ ਵਿੱਚ ਵੱਡੀਆਂ ਕਮਜ਼ੋਰੀਆਂ ਤੇ ਕਮੀਆਂ ਸਨ ਪਰ ਇਹਨਾਂ ਕਮਜ਼ੋਰੀਆਂ ਦੇ ਮੁਕਾਬਲੇ ਪ੍ਰਾਪਤੀਆਂ ਬਹੁਤ ਵੱਡੀਆਂ ਸਨ, ਇਤਿਹਾਸਿਕ ਮਹਾਨਤਾ ਦੇ ਨੇੜੇ ਹੀ ਪਹੁੰਚ ਗਈਆਂ ਸਨ ਅਤੇ ਸਾਡੀਆਂ ਯਾਦਾਂ ਨੂੰ ਹਰ ਦੌਰ ਵਿੱਚ ਤਰੋਤਾਜ਼ਾ ਵੀ ਰੱਖਣਗੀਆਂ। ਉਹਨਾਂ ਕਿਹਾ ਕਿ ਜੁਝਾਰੂ ਲਹਿਰ ਦੇ ਵੱਡੇ ਐਕਸ਼ਨਾਂ ਦੀ ਮਹਾਨਤਾ ਦੇ ਨਕਸ਼ ਅਜੇ ਕੁਝ ਚਿਰ ਹੋਰ ਅਣਦਿਸਦੇ ਰਹਿ ਸਕਦੇ ਹਨ। ਉਹਨਾਂ ਕਿਹਾ ਕਿ ਲਹਿਰ ਦੀਆਂ ਕਮਜ਼ੋਰੀਆਂ ਨੂੰ ਮੀਡੀਆ ਰਾਹੀਂ ਵਧਾਅ ਚੜ੍ਹਾਅ ਕੇ ਤੁਫ਼ਾਨੀ ਪ੍ਰਾਪੇਗੰਡੇ ਦੇ ਰੂਪ ਵਿੱਚ ਵਰਤਣਾ ਵਿਉਂਤਬੱਧ ਸਾਜ਼ਿਸ਼ਾਂ ਦਾ ਹਿੱਸਾ ਸਨ। ਇਸੇ ਲਈ ਇਹ ਦਸਤਾਵੇਜ਼ਾਂ ਜੁਝਾਰੂ ਲਹਿਰ ਦੀ ਅਸਲ ਤਸਵੀਰ ਪੇਸ਼ ਕਰਨ ਵਿੱਚ ਸਹਾਈ ਹੋਣਗੀਆਂ।

ਸੀਨੀਅਰ ਪੱਤਰਕਾਰ ਨੇ ਦਾਅਵਾ ਕੀਤਾ ਕਿ ਜੁਝਾਰੂ ਲਹਿਰ ਖਾਲਸਾ-ਅਨੁਭਵ ਦਾ ਅਣਖੀਲਾ ਪੱਖ ਸੀ ਅਤੇ ਇਹ ਕੋਈ ਗੈਰ-ਕੁਦਰਤੀ ਵਰਤਾਰਾ ਨਹੀਂ ਸੀ। ਇਸ ਇਨਕਲਾਬੀ ਹਿੰਸਾ ਦੀ ਮੁੱਖ ਧਾਰਾ ਅਜੇ ਸਿਧਾਂਤਿਕ ਬਾਰੀਕੀਆਂ ਵਿਚ ਪੇਸ਼ ਨਹੀਂ ਹੋ ਸਕੀ। ਇਸ ਦਾ ਵੱਡਾ ਕਾਰਨ ਸਿੱਖ-ਮਨ ਦੀ ਸਮਕਾਲੀ ਬੌਧਿਕ ਹਾਲਤ ਨਾ ਤਾਂ ਏਨੀ ਬਲਵਾਨ ਹੈ ਅਤੇ ਨਾ ਹੀ ਸੁਤੰਤਰ ਹੈ ਕਿ ਉਹ ਇਸ ਮਹਾਨ ਵਰਤਾਰੇ ਦਾ ਡੂੰਘਾ ਵਿਸ਼ਲੇਸ਼ਣ ਕਰ ਸਕੇ। ਉਹਨਾਂ ਅਫ਼ਸੋਸ ਪਗਟ ਕੀਤਾ ਕਿ ਬਹੁਤੇ ਲੇਖਕ ਅਜੇ ਵੀ ਅਖ਼ਬਾਰੀ ਵਿਸ਼ਲੇਸ਼ਣਾਂ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕੇ। ਉਹ ਲਹਿਰ ਦੀਆਂ ਬਰੀਕ ਤੰਦਾਂ ਫੜਣ ਵਿੱਚ ਕਾਮਯਾਬ ਨਹੀਂ ਹੋਏ ਅਤੇ ਉਹਨਾਂ ਨੇ ਸਥਾਪਿਤ ਕੀਤੇ ਜਾ ਰਹੇ ਦ੍ਰਿਸ਼ਟੀਕੋਨਾਂ ਤੋਂ ਵੱਖਰਾ ਤੇ ਮੌਲਿਕ ਦ੍ਰਿਸ਼ਟੀਕੋਨ ਬਣਾਉਣ ਵਿੱਚ ਸੰਜੀਦਾ ਅਤੇ ਇਮਾਨਦਾਰੀ ਨਹੀਂ ਦਿਖਾਈ। ਉਹਨਾਂ ਕਿਹਾ ਕਿ ਜੁਝਾਰੂ ਲਹਿਰ ਦਾ ਵਿਸ਼ਲੇਸ਼ਣ ਕਰਨ ਲੱਗਿਆਂ ਬਹੁਤੇ ਲੇਖਕ ਤਾਂ ਇੱਕ ਤਰ੍ਹਾਂ ਨਾਲ ਸਰਕਾਰਾਂ ਦੇ ‘ਰਾਜਨੀਤਿਕ ਆੜ੍ਹਤੀਏ’ ਹੀ ਬਣ ਕੇ ਰਹਿ ਗਏ ਹਨ।

ਸ੍ਰ: ਕਰਮਜੀਤ ਸਿੰਘ ਨੇ ਇਸ ਧਾਰਨਾਂ ਨੂੰ ਵੀ ਰੱਦ ਕਰ ਦਿੱਤਾ ਕਿ ਜੁਝਾਰੂ ਲਹਿਰ ਜਜ਼ਬਾਤੀ ਨੌਜਵਾਨਾਂ ਦੀ ਆਪ ਮੁਹਾਰੇ ਉੱਠੀ ਲਹਿਰ ਸੀ। ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਕੱਚੇ ਜਜ਼ਬਿਆਂ ਦਾ ਇੱਕ ਉਲਾਰ ਪ੍ਰਵਾਹ ਲਹਿਰ ਦੀਆਂ ਕਮਜ਼ੋਰ ਪਰਤਾਂ ਵਿਚ ਮੌਜੂਦ ਸੀ ਪਰ ਇਸ ਦੇ ਬਾਵਜੂਦ ਉਚੀ ਪੱਧਰ ਦੇ ਵਿਵੇਕ ਵਿਚਾਰ ਇਸ ਲਹਿਰ ਦਾ ਅਨਮੋਲ ਹਿੱਸਾ ਸਨ। ਉਹਨਾਂ ਕਿਹਾ ਕਿ ਇਹਨਾਂ ਦਸਤਾਵੇਜ਼ਾਂ ਨੁੂੰ ਘੋਖਣ ਤੋਂ ਪਤਾ ਲੱਗਦਾ ਹੈ ਕਿ ਲਹਿਰ ਦੀ ਮੁੱਖ ਧਾਰਾ ਵਿਚ ਉਚੇ ਤੇ ਵਿਵੇਕ ਵਿਚਾਰਾਂ ਦਾ ਇੱਕ ਜਥੇਬੰਧਕ ਮਾਹੌਲ ਮੌਜੂਦ ਸੀ। ਉਹਨਾਂ ਕਿਹਾ ਕਿ ਕੁਝ ਦਸਤਾਵੇਜ਼ਾਂ ਦਾ ਮਿਆਰ ਅੰਤਰ ਰਾਸ਼ਟਰੀ ਪੱਧਰ ਤੇ ਰੱਖਿਆ ਜਾ ਸਕਦਾ ਹੈ।

ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਹਨਾਂ ਦਸਤਾਵੇਜ਼ਾਂ ਦਾ ਗੰਭੀਰ ਮੁਤਾਲਿਆ ਜੁਝਾਰੂ ਲਹਿਰ ਨੂੰ ਨਵੇਂ ਤੇ ਮੌਲਿਕ ਦ੍ਰਿਸ਼ਟੀਕੋਨਾਂ ਤੋਂ ਸਮਝਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਇਸ ਪੁਸਤਕ ਦਾ ਵਰਣਨਯੋਗ ਪਹਿਲੂ ਇਹ ਹੈ ਕਿ ਹਰ ਦਸਤਾਵੇਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਪਾਦਕਾਂ ਨੇ ਸਬੰਧਿਤ ਦਸਤਾਵੇਜ਼ ਬਾਰੇ ਸੰਖੇਪ ਟੀਕਾ ਟਿੱਪਣੀ ਵੀ ਕੀਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਆਰੰਭ ਵਿੱਚ ਜੁਝਾਰੂ ਲਹਿਰ ਬਾਰੇ ਖਾਸ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ ਜੋ ਕਰੀਬ 30 ਪੰਨਿਆਂ ਵਿੱਚ ਫੈਲਿਆ ਹੋਇਆ ਹੈ।

ਇਤਿਹਾਸਿਕ ਦਸਤਾਵੇਜ਼ਾਂ ਦੀ ਲੋੜ, ਮਹੱਤਤਾ ਅਤੇ ਮਹਾਨਤਾ ਬਾਰੇ ਟਿੱਪਣੀ ਕਰਦਿਆਂ ਕਰਮਜੀਤ ਸਿੰਘ ਨੇ ਕਿਹਾ ਕਿ ਦਸਤਾਵੇਜ਼ਾਂ ਨੂੰ ਸੰਭਾਲਣ ਅਤੇ ਪੇਸ਼ ਕਰਨ ਵਿੱਚ ਸਿੱਖ ਕੌਮ ਨੇ ਕੋਈ ਬਲਵਾਨ ਪ੍ਰੰਪਰਾ ਕਾਇਮ ਨਹੀਂ ਕੀਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਪਾਸੇ ਸਿੱਖ ਲੀਡਰਸ਼ਿਪ ਨੂੰ ਸੱਤਾ ਦੇ ਲਾਲਚ ਵਿਚ ਮਨਆਈਆਂ ਕਰਨ ਦੇ ਮੌਕੇ ਮਿਲਦੇ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਕੌਮ ਖੁਦ ਵੀ ਉਹਨਾਂ ਨੂੰ ਤੱਥਾਂ ਦੀ ਕਚਹਿਰੀ ਵਿੱਚ ਜਵਾਬਦੇਹ ਬਣਾਉਣ ਲਈ ਜਥੇਬੰਧਕ ਯੋਗਤਾ ਤੇ ਨੈਤਿਕ ਡਰ ਦਾ ਮਾਹੌਲ ਪੈਦਾ ਨਹੀਂ ਕਰ ਸਕੀ। ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਐਲਾਨਨਾਮੇ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਕਾਇਦਾ ਦਸਤਖਤ ਹਨ ਪਰ ਅੱਜ ਉਹ ਇਸ ਐਲਾਨਨਾਮੇ ਨੂੰ ਕਿੰਨੀ ਕੁ ਮਾਨਤਾ ਦਿੰਦੇ ਹਨ, ਇਸ ਸਬੰਧ ਵਿੱਚ ਹਰ ਕੋਈ ਜਾਣਦਾ ਹੈ। ਉਹਨਾਂ ਨੂੰ ਜਵਾਬਦੇਹ ਨਾ ਬਣਾਉਣ ਲਈ ਕਸੂਰਵਾਰ ਕੌਣ ਹਨ? ਇਸੇ ਤਰ੍ਹਾਂ ਸ: ਪ੍ਰਕਾਸ਼ ਸਿੰਘ ਬਾਦਲ ਯੂ. ਐਨ. ਓ. ਦੇ ਤੱਤਕਾਲੀਨ ਸਕੱਤਰ ਜਨਰਲ ਬੁੱਤਰਸ ਘਾਲੀ ਅੱਗੇ ਸਿੱਖ ਕੌਮ ਲਈ ਆਤਮ ਨਿਰਣੇ ਦੀ ਮੰਗ ਕਰਨ ਵਾਲਿਆਂ ਵਿੱਚੋਂ ਇੱਕ ਸਨ। ਪਰ ਅੱਜ ਸ਼ਾਇਦ ਉਹ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਤੋਂ ਵੀ ਸੰਗ ਮਹਿਸੂਸ ਕਰਦੇ ਹਨ। ਉਹਨਾਂ ਨੂੰ ਨੈਤਿਕ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਨਾ ਹੀ ਪੰਥ ਵਿੱਚ ਵੱਡੀਆਂ ਤੇ ਮਾਇਆਨਾਜ਼ ਹਸਤੀਆਂ ਮੌਜੂਦ ਹਨ ਅਤੇ ਨਾ ਹੀ ਨੈਤਿਕ ਸੰਸਥਾਵਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਦਾ ਉਹ ਰਤਾ ਮਾਸਾ ਵੀ ਡਰ ਭਉ ਮਹਿਸੂਸ ਕਰ ਸਕਦੇ ਹੋਣ। ਉਹਨਾਂ ਨੇ ਇਹੋ ਜਿਹੇ ਹੱਕ ਹਾਸਿਲ ਕਰ ਲਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹੋ ਜਿਹੇ ਹੱਕ ਨੂੰ ਚੁਣੌਤੀ ਦੇਣ ਦੀ ਜੁਅੱਰਤ ਅੱਜ ਕਿਸੇ ਵਿਚ ਵੀ ਨਹੀਂ ਹੈ। ਸੋ ਇੱਕ ਹਿਸਾਬ ਨਾਲ ਇਹ ਪੰਥਕ ਦਸਤਾਵੇਜ਼ਾਂ ਜਿਥੇ ਉਹਨਾਂ ਨੂੰ ਆਪਣੀ ਜ਼ਮੀਰ ਦੇ ਸਨਮੁੱਖ ਲਿਆਉਣਗੀਆਂ ਉਥੇ ਜੁਝਾਰੂ ਲਹਿਰ ਦੀ ਲੀਡਰਸ਼ਿਪ ਅੱਗੇ ਵੀ ਕੁਝ ਸਵਾਲ ਖੜ੍ਹੇ ਹੋਣਗੇ ਕਿ ਉਹਨਾਂ ਦੇ ਅਮਲ ਇਹਨਾਂ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਕਿੱਥੇ ਖਲੋਤੇ ਹਨ।

ਸ੍ਰ: ਕਰਮਜੀਤ ਸਿੰਘ ਨੇ ਸਿੱਖ ਪੰਥ ਨੂੰ ਇਹ ਅਪੀਲ ਵੀ ਕੀਤੀ ਕਿ ਜੁਝਾਰੂ ਲਹਿਰ ਬਾਰੇ ਜਿਹੜੀ ਵੀ ਕੋਈ ਦਸਤਾਵੇਜ਼ ਉਹਨਾਂ ਕੋਲ ਮੌਜੂਦ ਹੈ ਉਹ ਇਸ ਈਮੇਲ ਪਤੇ karamjitsinghchandigarh@gmail.com ਉਤੇ ਭੇਜਣ ਤਾਂ ਜੋ ਖਾਲਸਾ ਪੰਥ ਦੀ ਇਸ ਇਤਿਹਾਸਿਕ ਅਮਾਨਤ ਨੂੰ ਸਾਂਭਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਦਾ ਰਾਹ ਪੱਧਰਾ ਹੋ ਸਕੇ।

(http://www.sikhsiyasat.info/2012/04/archives-of-sikh-militant-movement/)

114
(Sikh ਔਰਤਾਂ Never Forget 84)

ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੀ ਜਾਂਚ 1978 ਤੋਂ 1995 ਤੱਕ ਕਰਵਾਈ ਜਾਵੇ: ਮਨੁੱਖੀ ਅਧਿਕਾਰ ਜਥੇਬੰਦੀਆਂ,,


(http://www.sikhsiyasat.info/2012/04/enforced-disappearances-and-fake-encounters-punjab/)

115
ਬੀਤੇ ਦਿਨੀਂ ਖਬਰ ਆਈ ਸੀ ਭਾਰਤ ਸਰਕਾਰ ਕਿ ਭਾਰਤੀ ਮੰਤਰੀ ਮੰਡਲ ਨੇ ਆਨੰਦ ਵਿਆਹ ਕਾਨੂੰਨ, 1909 ਵਿਚ ਵਿਆਹ ਰਜਿਸਟਰ ਕਰਨ ਦੀ ਧਾਰਾ ਸ਼ਾਮਲ ਕਰਨ ਲਈ ਲੋੜੀਂਦੀ ਸੋਧ ਦੀ ਤਜਵੀਜ਼ ਨੂੰ ਪ੍ਰਵਾਣਗੀ ਦੇ ਦਿੱਤੀ ਹੈ। ਹਾਲਾਕਿ ਇਹ ਸੋਧ ਬਿੱਲ ਅਜੇ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਣਾ ਹੈ ਪਰ ਦੁਨੀਆ ਭਰ ਦੇ ਸਿੱਖ ਆਗੂ ਇਸ ਪ੍ਰਸਤਾਵਤ ਸੋਧ ਨੂੰ ਆਨੰਦ ਮੈਰਿਜ ਐਕਟ ਤੇ ਸਿੱਖ ਪਛਾਣ ਦੇ ਮਸਲੇ ਦਾ ਵੱਡਾ ਹੱਲ ਮੰਨ ਰਹੇ ਹਨ। ਕੁਝ ਅਖਬਾਰਾਂ ਵਿਚ ਛਪੇ ਲੇਖਾਂ ਵਿਚ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕਦਾ ਆ ਰਿਹਾ ਮਸਲਾ ਹੱਲ ਹੋ ਗਿਆ ਹੈ। ਹਾਲਾਕਿ ਸਿੱਖ ਸਿਆਸਤ ਨੇ ਜਿੰਨੇ ਵੀ ਕਾਨੂੰਨੀ ਮਾਹਰਾਂ ਤੇ ਬੁੱਧੀਜੀਵੀਆਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਸਾਰਿਆਂ ਦਾ ਹੀ ਮੰਨਣਾ ਹੈ ਕਿ ਇਸ ਫੈਸਲੇ ਨਾਲ ਮਿਲਣ ਵਾਲੀ ਰਾਹਤ “ਬਹੁਤ ਦੇਰ ਬਾਅਦ ਮਿਲੀ ਬਹੁਤ ਥੋੜੀ ਰਾਹਤ” ਹੈ। ਇਸ ਨਾਲ ਭਾਰਤ ਵਿਚ ਸਿੱਖ ਪਛਾਣ ਦਾ ਮਸਲਾ ਹੱਲ ਨਹੀਂ ਹੋਵੇਗਾ ਤੇ ਕੁਝ ਸਾਲ ਪਹਿਲਾਂ ਭਾਰਤੀ ਸੁਪਰੀਮ ਕੋਰਟ ਵੱਲੋਂ ਵਿਆਹ ਦੀ ਰਜਿਸਟ੍ਰੇਸ਼ਨ ਲਾਜਮੀ ਕਰ ਦੇਣ ਕਾਰਨ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਕਰਨ ਦਾ ਭਖਿਆ ਮਸਲਾ ਜਰੂਰ ਕੁਝ ਠੰਡਾ ਹੋ ਜਾਵੇਗਾ।

ਬੀਤੇ ਦਿਨ ਇਕ ਨਿਜੀ ਟੀ. ਵੀ. ਚੈਨਲ “ਡੇਅ ਐਂਡ ਨਾਈਟ ਨਿਊਜ਼” ਉੱਤੇ ਆਨੰਦ ਮੈਰਿਜ ਐਕਟ ਦੇ ਮਸਲੇ ਉੱਤੇ ਹੋਈ ਵਿਚਾਰ-ਚਰਚਾ ਵਿਚ ਸਿੱਖ ਬੁੱਧੀਜੀਵੀ ਸਿਰਦਾਰ ਗੁਰਤੇਜ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਪ੍ਰਵਾਣ ਕੀਤੇ ਗਏ “ਸਿੱਖ ਮੈਰਿਜ ਐਕਟ” ਦੀ ਤਰਜ਼ ਉੱਤੇ ਬਣਨ ਵਾਲਾ ਕਾਨੂੰਨ ਹੀ ਸਿੱਖਾਂ ਦੀਆਂ ਭਾਵਨਾਵਾਂ ਦੀ ਮੁਕੰਮਲ ਤਰਜ਼ਮਾਨੀ ਕਰ ਸਕਦਾ ਹੈ ਤੇ ਮੌਜੂਦਾ ਪ੍ਰਸਤਾਵਤ ਸੋਧ ਨਾਲ ਸਿੱਖਾਂ ਉੱਤੇ ਹਿੰਦੂ ਕਾਨੂੰਨ ਲਾਗੂ ਕੀਤੇ ਜਾਣ ਦਾ ਮਸਲਾ ਹੱਲ ਨਹੀਂ ਹੁੰਦਾ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਦੌਰਾਨ ਪਾਕਿਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਲਈ ਆਪਣਾ ਵੱਖਰਾ ਵਿਆਹ ਕਾਨੂੰਨ ਬਣਾ ਦਿੱਤਾ ਗਿਆ ਸੀ ਜਿਸ ਦਾ ਖਰੜਾ ਤਿਆਰ ਕਰਨ ਦੇ ਅਮਲ ਵਿਚ ਸ੍ਰ. ਗੁਰਤੇਜ ਸਿੰਘ ਵੀ ਸ਼ਾਮਲ ਸਨ।

ਇਸ ਤੋਂ ਇਲਾਵਾ ਸਮਾਜਕ ਸੰਪਰਕ ਮੰਚਾਂ, ਜਿਵੇਂ ਕਿ ਫੇਸਬੁੱਕ, ਟਵਿਟਰ ਆਦਿ, ਉੱਤੇ ਵੀ ਲੋਕ ਹੁਣ ਇਸ ਗੱਲ ਉੱਤੇ ਚਰਚਾ ਕਰ ਰਹੇ ਹਨ ਕਿ ਭਾਰਤ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਸੋਧ ਰਾਹੀਂ ਮਿਲਣ ਜਾ ਰਹੀ ਰਾਹਤ ਨਾਲ ਵਿਆਹ ਦੇ ਪ੍ਰਮਾਣ-ਪੱਤਰ ਦਾ ਮਸਲਾ ਤਾਂ ਭਾਵੇਂ ਹੱਲ ਹੋ ਜਾਵੇਗਾ ਪਰ ਇਹ ਰਾਹਤ ਨਾਕਾਫੀ ਹੈ ਕਿਉਂਕਿ ਇਸ ਤੋਂ ਬਾਅਦ ਵੀ ਸਿੱਖਾਂ ਉੱਤੇ ਹਿੰਦੂ ਕਾਨੂੰਨ ਪਹਿਲਾਂ ਵਾਙ ਹੀ ਲਾਗੂ ਰਹੇਗਾ। ਇੰਝ ਭਾਸਦਾ ਹੈ ਕਿ ਇਕ-ਦੋ ਦਿਨਾਂ ਦੇ ਵਕਤੀ ਉਤਸ਼ਾਹ ਤੋਂ ਬਾਅਦ ਹੁਣ ਵਿਚਾਰ-ਚਰਚਾ ਦਾ ਰੁਖ ਇਸ ਮਸਲੇ ਦੇ ਅਸਲ ਤੇ ਗੰਭੀਰ ਪੱਖਾਂ ਵੱਲ ਮੁੜ ਰਿਹਾ ਹੈ।

116
ਨਵੀਂ ਦਿੱਲੀ-ਇਹ ਸਭ ਜਾਣਦੇ ਹਨ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ. ਆਰ.ਸੀ.) ਨੇ ਪੰਜਾਬ ਵਿਚ ਜੂਨ 1984 ਤੋਂ ਦਸੰਬਰ 1994 ਤਕ 2097 ਲੋਕਾਂ ਦੇ ਕਤਲਾਂ ਅਤੇ ਸਮੂਹਿਕ ਤੌਰ ’ਤੇ ਲਾਸ਼ਾਂ ਸਾੜਨ ਦੇ ਮਾਮਲੇ ਦੀ ਪੜਤਾਲ ਸੁਪਰੀਮ ਕੋਰਟ ਦੇ ਕਹਿਣ ’ਤੇ ਕੀਤੀ ਸੀ। ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਇਸ ਮਾਮਲੇ ’ਤੇ ਕਾਰਵਾਈ ਨੂੰ ਰੋਕਣ ਲਈ ਕਿਵੇਂ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ। ਇਹ ਦੋਵੇਂ ਸੁਪਰੀਮ ਕੋਰਟ ਦੇ 12 ਦਸੰਬਰ 1996 ਦੇ ਉਸ ਫੈਸਲੇ ਨੂੰ ਚੁਣੌਤੀ ਦੇਣ ਤਕ ਚਲੀਆਂ ਗਈਆਂ ਸਨ ਜਿਸ ਵਿਚ ਅਦਾਲਤ ਨੇ ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੁਰਦ ਕੀਤਾ ਸੀ।
ਇਨ੍ਹਾਂ ਨੇ 1997 ਵਿਚ ਕਮਿਸ਼ਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਬਹੁਤ ਸਾਰੇ ਇਤਰਾਜ਼ ਕੀਤੇ ਸਨ। ਕੇਂਦਰ ਅਤੇ ਪੰਜਾਬ ਨੇ ਕਿਹਾ ਸੀ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਪੜਤਾਲ ’ਤੇ ਕੋਈ ਅਧਿਕਾਰ ਖੇਤਰ ਨਹੀਂ ਅਤੇ ਸੁਪਰੀਮ ਕੋਰਟ ਵੱਲੋਂ ਇਹ ਕੇਸ ਕਮਿਸ਼ਨ ਨੂੰ ਸੌਂਪਣਾ ਕਾਨੂੰਨ ਦੇ ਉਲਟ ਹੈ।
ਕਮਿਸ਼ਨ ਦੀ ਕਾਰਵਾਈ ’ਤੇ ਝਾਤ ਮਾਰਿਆਂ ਪਤਾ ਚੱਲਦਾ ਹੈ ਕਿ ਐਨ. ਐਚ.ਆਰ.ਸੀ. ਦੇ ਵਕੀਲ ਆਰ. ਵੈਂਕਟਰਤਮਨੀ ਨੂੰ ਇਨ੍ਹਾਂ ਨੁਕਤਿਆਂ ਨੂੰ ਨਕਾਰਨ ਲਈ ਕਿੰਨਾ ਜ਼ੋਰ ਲਾਉਣਾ  ਪਿਆ ਸੀ।
ਮੁੱਖ ਇਤਰਾਜ਼ ਕਮਿਸ਼ਨ ਦੇ ਅਧਿਕਾਰ ਖੇਤਰ ’ਤੇ ਕੀਤਾ ਗਿਆ ਸੀ ਕਿ ਇਹ ਸਿਫਾਰਸ਼ ਕਰਨ ਵਾਲੀ ਸੰਸਥਾ ਹੈ ਅਤੇ ਰਾਜ ’ਤੇ ਬੰਧੇਜਕਾਰੀ ਮੁਆਵਜ਼ੇ ਦਾ ਅਵਾਰਡ ਨਹੀਂ ਦੇ ਸਕਦੀ। ਦੋਵੇਂ ਸਰਕਾਰਾਂ ਨੇ ਸੁਪਰੀਮ ਕੋਰਟ ਵੱਲੋਂ ਆਪਣੀ ਜੁਡੀਸ਼ਲ ਅਥਾਰਟੀ ਐਨ.ਐਚ. ਆਰ.ਸੀ. ਨੂੰ ਤਬਦੀਲ ਕਰਨ ’ਤੇ ਵੀ ਉਜ਼ਰ ਕੀਤਾ ਸੀ। ਇਨ੍ਹਾਂ ਇਹ ਨੁਕਤਾ ਵੀ ਉਠਾਇਆ ਸੀ ਕਿ ਇਹ ਮਾਮਲਾ ਇੰਨਾ ਪੁਰਾਣਾ ਹੈ ਕਿ ਉਦੋਂ ਐਨ.ਐਚ. ਆਰ.ਸੀ. ਪੈਦਾ ਵੀ ਨਹੀਂ ਹੋਇਆ ਸੀ। ਲਿਹਾਜ਼ਾ ਇਹ ਇਸ ਕੇਸ ਦੀ ਪੜਤਾਲ ਨਹੀਂ ਕਰ ਸਕਦਾ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਹੱਕਾਂ ਦੀ ਰਾਖੀ ਲਈ ਕਾਨੂੰਨ 1993 ਤਹਿਤ ਹੋਂਦ ਵਿਚ ਆਇਆ ਸੀ।
ਕੇਸ ਦੇ ਰਿਕਾਰਡ ਤੋਂ ਖੁਲਾਸਾ ਹੋਇਆ ਕਿ ਪੜਤਾਲ ਦੇ ਖਿਲਾਫ ਕਈ ਹੋਰ ਦਲੀਲਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਆਖਿਆ, ‘‘ਸੁਪਰੀਮ ਕੋਰਟ ਨੇ ਮਨੁੱਖੀ ਹੱਕਾਂ ਦੀ ਸੁਰੱਖਿਆ ਕਾਨੂੰਨ 1993 ਦਾ ਜ਼ਿਕਰ ਕੀਤਾ ਸੀ ਅਤੇ ਮੁਆਵਜ਼ੇ ਦਾ ਮਾਮਲਾ ਐਨ.ਐਚ.ਆਰ. ਸੀ. ਨੂੰ ਸੌਂਪ ਦਿੱਤਾ ਸੀ। ਇਵੇਂ ਐਨ.ਐਚ.ਆਰ.ਸੀ. ਨੂੰ 1993 ਦੇ ਕਾਨੂੰਨ ਤਹਿਤ ਟ੍ਰਿਬਿਊਨਲ ਸੰਸਥਾ ਦੇ ਤੌਰ ’ਤੇ ਇਹ ਮਾਮਲਾ ਸੌਂਪਿਆ ਗਿਆ ਜਿਸ ਦੀ ਧਾਰਾ 36 ਕੁਝ ਮਾਮਲੇ ਇਸ ਦੇ ਅਧਿਕਾਰ ਖੇਤਰ ’ਚੋਂ ਬਾਹਰ ਰੱਖਣ ਦੀ ਵਿਵਸਥਾ ਕਰਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਅਜਿਹੇ ਕਿਸੇ ਮਾਮਲੇ ਦੀ ਪੜਤਾਲ ਨਹੀਂ ਕਰ ਸਕੇਗਾ ਜੋ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਤੋਂ ਇਕ ਸਾਲ ਤੋਂ ਵੱਧ ਪੁਰਾਣਾ ਹੋਵੇ। ਇਸ ਮਾਮਲੇ ’ਚ ਇਹ ਉਲੰਘਣਾ ਹੋਈ ਨੂੰ ਬਹੁਤ ਸਾਲ ਬੀਤ ਚੁੱਕੇ ਸਨ।  1993 ਦੇ ਕਾਨੂੰਨ ਤਹਿਤ ਟ੍ਰਿਬਿਊਨਲ ਅਦਾਰੇ ਦੇ ਤੌਰ ’ਤੇ ਕਾਰਜਸ਼ੀਲ ਇਸ ਸੰਸਥਾ ਨੂੰ ਬੇਨਤੀ ਕੀਤੀ ਗਈ ਕਿ ਅਧਿਕਾਰ ਖੇਤਰ ਤੋਂ ਬਾਹਰ ਦੀ ਦਲੀਲ ਲਾਂਭੇ ਕਰ ਦਿੱਤੀ ਜਾਵੇ।
ਇਕ ਹੋਰ ਥਾਵੇਂ ਰਾਜਕੀ ਏਜੰਸੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਆਪਣੇ ਤੌਰ ’ਤੇ ਕਾਨੂੰਨ ਨਹੀਂ ਬਣ ਸਕਦੀ ਅਤੇ ਇਹ ਕਾਨੂੰਨ ਤੋਂ ਬਾਹਰ ਕੋਈ ਨਵਾਂ ਅਧਿਕਾਰ ਖੇਤਰ ਨਹੀਂ ਬਣਾ ਸਕਦੀ। ਇਥੇ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਜ਼ਿਕਰ ਕਰ ਰਹੇ ਸਨ ਜਿਨ੍ਹਾਂ ਵਿਚ ਐਨ.ਐਚ.ਆਰ.ਸੀ. ਵੱਲੋਂ ਮੁਆਵਜ਼ੇ ਦੇ ਐਵਾਰਡ ਨੂੰ ਬੰਧੇਜਕਾਰੀ ਕਰਾਰ ਦਿੱਤਾ ਗਿਆ ਸੀ।
ਕੇਂਦਰ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਇਸ ਦੇ ਫੈਸਲੇ ਦੀ ਵਜਾਹਤ ਮੰਗੀ ਸੀ। ਇਸ ’ਤੇ ਸੁਪਰੀਮ ਕੋਰਟ ਨੇ ਸਾਰੇ ਭੁਲੇਖੇ ਦੂਰ ਕਰਦਿਆਂ ਐਨ.ਐਚ.ਆਰ. ਸੀ. ਦੀ ਪੜਤਾਲ ਦੀ ਪੂਰੀ ਪ੍ਰੋੜਤਾ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ, ‘‘ਐਨ.ਐਚ.ਆਰ.ਸੀ. ਇਸ ਅਦਾਲਤ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਕੰਮ ਕਰੇਗਾ, ਨਾ ਕਿ ਆਪਣੇ ਗਠਨ ਦੇ ਕਾਨੂੰਨ ਮੁਤਾਬਕ। ਐਨ.ਐਚ. ਆਰ.ਸੀ. ਨੂੰ ਕੰਮ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ ਅਤੇ ਇਸ ’ਤੇ ਕਿਸੇ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਹੋਵੇਗੀ। ਅਜਿਹੇ ਮਾਮਲਿਆਂ ’ਚ ਐਨ.ਐਚ. ਆਰ.ਸੀ. ਦਾ ਅਧਿਕਾਰ ਵਿਸ਼ੇਸ਼ ਕਿਸਮ ਦਾ ਹੁੰਦਾ ਹੈ ਜੋ ਜ਼ਰੂਰੀ ਨਹੀਂ ਕਿ ਕਿਸੇ ਕਾਨੂੰਨ ਤਹਿਤ ਸਿਰਜਿਆ ਹੋਵੇ।


(http://www.punjabspectrum.com/2012/04/844)

117
ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪਾਣੀਆਂ ਦੀ ਕੁੱਲ ਜੰਮੇ ਹਾਂ
ਨਾ ਥੰਮਣਾ ਏ ਨਾ ਥੰਮੇ ਹਾਂ
ਤੇ ਪੈਂਡਾ ਬੜਾ ਅਥਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪੌਣਾ ਦੇ ਸੰਗ ਮੁਲਾਕਾਤ ਹੋਈ
ਤਾਰਿਆਂ ਦੇ ਸੰਗ ਝਾਤ ਹੋਈ
ਚੜ੍ਹਿਆ ਸਵੇਰ ਨੂੰ ਪਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਅੰਬਰ ਸਾਡੇ ਵਿਹੜੇ ਦਾ ਟੋਟਾ ਹੈ
ਉਂਝ ਸਾਡੇ ਰਹਿਣ ਲਈ ਛੋਟਾ ਹੈ
ਸੱਚਾ ਸਿਦਕ ਕਰੇ ਨਿਬਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਂਝ ਸਿਰਾਂ ਤੋਂ ਤੁਰਦੀ ਹੈ
ਬਖ਼ਸਿ਼ਸ਼ ਕੋਈ ਧੁਰ ਦੀ ਹੈ
ਕਿ ਟੁੱਟਦਾ ਨਹੀਂ ਵਿਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਡੇ ਕਦਮਾਂ ਦੇ ਵੱਿਚ ਤਾਲ ਕੋਈ
ਜੇ ਪਲ ਵੀ ਰਲਿਆ ਨਾਲ ਕੋਈ
ਉਹਦੇ ਸਾਹੀਂ ਘੁਲਿਆ ਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਮਾਂ ਤੱਕਦਾ ਸਾਡੀ ਨੁਹਾਰ ਕੋਈ
ਪੋਂਹਦੀ ਨਹੀਂ ਜਿੱਤ ਹਾਰ ਕੋਈ
ਮਨ ਮੂਲੋਂ ਈ ਬੇ-ਪਰਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

- ਸੇਵਕ ਸਿੰਘ

118
Shayari / ਦਿੱਲੀਏ ਦਿਆਲਾ ਦੇਖ . .
« on: April 03, 2012, 07:41:06 AM »
ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨ ਮੱਤੀਆਂ ਕਰੇ।

ਲੋਕਾਂ ਦੀਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਗ਼ ਦੀ।
ਅਸੀਂ ਤਾਂ ਆ ਮੌਤ ਦੇ ਚਬੂਤਰੇ ’ਤੇ ਆਣ ਖੜ੍ਹੇ।
ਇਹ ਤਾਂ ਭਾਵੇਂ ਖੜ੍ਹੇ ਨਾ ਖੜ੍ਹੇ।

ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨੀ।
ਤਿਲਾਂ ਦੀ ਤਾਂ ਪੂਲੀ ਵਾਂਗੂੰ ਝਾੜ ਲੈਂਦੇ ਖੇਤ ਨੀ।
ਸੌਂਦੇ ਨੇ ਘਰੋੜ ਤੇ ਰੜੇ।

ਲਾਲ ਕਿਲੇ ਵਿੱਚ ਲਹੂਲੋਕਾਂ ਦਾ ਜੋ ਕੈਦ ਹੈ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ।

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ।
ਇਕ ਦਾ ਤੂੰ ਮੁੱਲ ਭਾਵੇਂ ਰੱਖਦੀਂ ਕਰੋੜ ਨੀ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਗੂੰ,
ਸਿੰਘ ਤੈਥੋਂ ਜਾਣੇ ਨਾ ਫੜੇ।

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ।
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ।
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ,
ਲੈ ਕੇ ਫ਼ੌਜੀ ਖ਼ਾਲਸੇ ਖੜ੍ਹੇ

ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨ ਮ¤ਤੀਆਂ ਕਰੇ।

ਕਵੀ: ਸੰਤ ਰਾਮ ਉਦਾਸੀ

119
ਭਾਈ ਰਾਜੋਆਣਾ ਮਾਮਲਾ: ਸੁਪਰੀਮ ਕੋਰਟ ਨੇ ਸਟੇਅ ਦਰਖਾਸਤ ਸੁਣਨ ਤੋਂ ਮਨ੍ਹਾਂ ਕੀਤਾ; ਸਰਕਾਰ ਦਾ ਸਟੇਅ ਅਜੇ ਵੀ ਲਾਗੂ ਹੈ

ਲੁਧਿਆਣਾ, ਪੰਜਾਬ (30 ਮਾਰਚ, 2012): ਇਕ ਵਕੀਲ ਵੱਲੋਂ ਲੋਕ ਹਿਤ ਵਿਚ ਪਾਈ ਜਾ ਰਹੀ ਅਰਜੀ ਜਿਸ ਰਾਹੀਂ ਉਸ ਨੇ ਭਾਰਤ ਦੀ ਸੁਪਰੀਮ ਕੋਰਟ ਕੋਲੋਂ ਭਾਈ ਰਾਜੋਆਣਾ ਦੇ ਮਾਮਲੇ ਵਿਚ ਫਾਂਸੀ ਦੀ ਸਜਾ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਉੱਤੇ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸਾਡੇ ਕਾਨੂੰਨੀ ਮਾਹਰਾਂ ਅਨੁਸਾਰ ਇਸ ਨਾਲ ਭਾਰਤ ਸਰਕਾਰ ਵੱਲੋਂ ਫਾਂਸੀ ਉੱਤੇ ਲਈ ਗਈ ਰੋਕ ਉੱਤੇ ਕੋਈ ਅਸਰ ਨਹੀਂ ਪਵੇਗਾ।

(http://www.sikhsiyasat.net/2012/03/30/rajoana-hanging-sci-refuses-to-entertain-stay-plea-goi-stay-still-valid/)

120
ਲੁਧਿਆਣਾ, ਪੰਜਾਬ (28 ਮਾਰਚ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਸਮੇਤ ਕਈ ਸਿੱਖ ਆਗੂਆਂ ਨੂੰ ਅੱਜ ਬਾਦਲ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਗ੍ਰਿਫਤਾਰ ਕਰ ਲਿਆ। ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਪੰਚ ਪ੍ਰਧਾਨੀ ਦੇ ਸਕੱਤਰ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਫਤਹਿਗੜ੍ਹ ਸਾਹਿਬ ਅਤੇ ਜਥੇਬੰਦਕ ਸਕੱਤਰ ਭਾਈ ਜਸਵੀਰ ਸਿੰਘ ਖੰਡੂਰ ਨੂੰ ਉਨ੍ਹਾਂ ਦੇ ਲੁਧਿਆਣਾ ਨੇੜੇ ਸਥਿਤ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਤੇ ਪੁਲਿਸ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਰਹੇ ਹਨ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਇਨ੍ਹਾਂ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈ ਗ੍ਰਿਫਤਾਰੀ ਗੈਰਵਾਜਬ ਹਨ ਤੇ ਪੰਜਾਬ ਸਰਕਾਰ ਵੱਲੋਂ ਸਿਆਸੀ ਕਾਰਨਾਂ ਕਰਕੇ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਹਾਲ ਵਿਚ ਹੀ ਢਾਈ ਸਾਲ ਦੀ ਸਿਆਸੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਹੋਏ ਹਨ।
ਖਰਬ ਹੈ ਕਿ ਹੋਰਨਾਂ ਸਿੱਖ ਆਗੂਆਂ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਸਵੇਰ ਤੱਕ ਹੋਰ ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀ ਹੈ।

(http://www.sikhsiyasat.info/2012/03/badal-govt-arrested/)

Pages: 1 2 3 4 5 [6] 7 8 9