May 10, 2024, 07:28:37 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 28 29 30 31 32 [33] 34 35 36 37 38 ... 40
641
Lok Virsa Pehchaan / ਮੇਰਾ ਪਿੰਡ......
« on: November 23, 2011, 12:46:45 AM »
ਏਦਰ ਸੱਭਿਆਚਾਰ ਖੜਾ ਏ ਦੂਜੇ ਬੰਨੇ ਵਪਾਰ ਖੜਾ ਏ
ਦੋਨਾਂ ਦੇ ਵਿਚਕਾਰ ਖੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ

ਪਿੰਡ ਮੇਰੇ ਨੂੰ ਖਾ ਚੱਲੇਆ ਏ ਏਹਨਾ ਬਦ ਗਿਆ ਸਹਿਰ ਵੇ ਰੱਬਾ ਖੈਰ,,, ਵੇ ਰੱਬਾ ਖੈਰ
ਮੇਰੇ ਖੇਤਾਂ ਨਾਲ ਉਹਨਾ ਦਾ ਕੇਹੜੀ ਗੱਲ ਦਾ ਵੈਰ ਵੇ ਰੱਬਾ ਖੈਰ,,,,, ਵੇ ਰੱਬਾ ਖੈਰ......

ਮੇਰਾ ਪਿੰਡ ਤੇ ਭੋਲਾ ਭਾਲਾ ਸੀ ਕਿਸੇ ਰਿਸੀ ਦੇ ਗਲ ਦੀ ਮਾਲਾ ਸੀ
ਜਦ ਗੱਲ ਅਣਖਾ ਤੇ ਆਉਦੀ ਸੀ ਤਲਵਾਰਾਂ ਚੁਕੱਣ ਵਾਲਾ ਸੀ
ਤੇ ਉਹ ਕਹਿੰਦੇ ਖੂੰਖਾਰ ਬੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ,

ਹਾਏ ਕੀ ਟਾਟੇ ਅੰਬਾਨੀ ਪਿੰਡ ਦੇ ਚੁਲਿਆ ਤੀਕਰ ਆ ਗਏ
ਲੋਕੋ ਬਚ ਕੇ ਰਿਹੋ ਵਪਾਰੀ ਪਿੰਡ ਖਰੀਦਣ ਆ ਗਏ
ਆਪਣੇ ਘਰ ਦੇ ਵਿਚ ਪੰਜਾਬੀ ਬਣਕੇ ਰਹਿ ਗਏ ਗੈਰ ਵੇ ਰੱਬਾ ਖੈਰ ,,,,,, ਵੇ ਰੱਬਾ ਖੈਰ......

ਮੇਰੇ ਬਾਪੂ ਦੀ ਸਰਦਾਰੀ ਦਾ ਮੇਰੇ ਬਚਪਨ ਦੀ ਕਿਲਕਾਰੀ ਦਾ
ਹੁਣ ਵੇਖੋ ਕੀ ਮੁੱਲ ਪੈਦਾਂ ਏ ਮੇਰੇ ਘਰ ਦੀ ਚਾਰ-ਦਿਵਾਰੀ ਦਾ
ਹੋ ਬੇਵੱਸ ਤੇ ਲਾਚਾਰ ਖੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ,

ਖੇਤ ਮੇਰੇ ਹੁਣ ਮਾਲ ਬਣਨ ਗੇ ਛੱਪੜ ਸਵੀਮਗਂ ਪੂਲ ਬਣਨਗੇ
ਹੋਟਲ ਪੱਬ ਕਲੱਬ ਬਣਨਗੇ ਇਗਲਿਸ ਦੇ ਸਕੂਲ ਬਣਨਗੇ
ਬਿਨਾ ਗੋਲੀਉ ਮਾਰ ਦੇਣਗੇ ਅੱਜ ਕੱਲ ਦੇ ਅਡਵੈਰ ਵੇ ਰੱਬਾ ਖੈਰ,,, ਵੇ ਰੱਬਾ ਖੈਰ....

ਆਲਣਾ ਟੁਟੇ ਪੰਛੀ ਰੌਦਾਂ ਘਰ ਟੁੱਟਣ ਦਾ ਦਰਦ ਤੇ ਹੁੰਦਾ
ਸਾਰੀ ਜਿੰਦੀ ਕਿੰਨਾ ਨਿੱਕ ਸੁਕ ਬੰਦਾਂ ਆਪਣੇ ਮੋਢੇ ਢੋਹਦਾਂ
ਹੁਣ ਆਪਣੀ ਜੂਹ ਤੋ ਬਾਹਰ ਖੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ

ਸੁਣ ਲੈ ਉਏ ਪੁੱਤ ''ਰਾਜ ਕਾਕੜੇ' ਮੈ ਬੋਲਾ ਪੰਜਾਬ
ਵੈਰੀ ਨੇ ਅੱਗ ਉਤੇ ਰੱਖਤਾ ਖਿੜੀਆ ਸੁਰਖ ਗੁਲਾਬ
ਹੁਣ ਤੇ ਸਾਡੇ ਲਹੂ ਚ ਰਚ ਗਿਆ ਏਹ ਨਸੇਆ ਦਾ ਜਹਿਰ ਵੇ ਰੱਬਾ ਖੈਰ ,,,,,,,

ਵੇ ਰੱਬਾ ਖੇਰ ,,,,,,, ਵੇ ਰੱਬਾ ਖੈਰ,,,,,,,,,, ਵੇ ਰੱਬਾ ਖੈਰ,,,,,,,,,,
______________________________________


642
Shayari / ਅੱਜ ਦੇ ਲੋਕ......
« on: November 22, 2011, 11:09:15 PM »
ਝੂਠ ਨੂੰ ਪਾਉਣ ਖਾਤਰ ਸੱਚ ਨੂੰ ਕਤਲ ਕਰਦੇ ਨੇ ਲੋਕੀਂ।

ਆਪਣੀਆਂ ਹੀ ਨਜ਼ਰਾਂ ਵਿਚ ਕਿੰਨਾ ਗਿਰਗੇ ਨੇ ਅੱਜ ਦੇ ਲੋਕੀਂ।
________________________________

643
Shayari / ਸਫ਼ਰ ......
« on: November 22, 2011, 10:22:08 PM »
ਬਹੁਤ ਲੰਬਾ ਸਫ਼ਰ ਤੈਅ ਕਰਨਾ ਏ ਮੈਂ
ਤੇਰੀਆਂ ਯਾਦਾ ਤੋਂ ਆਪਣੇ ਵਜੂਦ ਤੱਕ
ਤੇਰੀਆ ਯਾਦਾ,ਤੇਰਿਆ ਖਿਆਲਾ,ਤੇਰੀਆ ਨਿਸ਼ਾਨੀਆ ਨੂੰ ਸੀਨੇ ਨਾਲ ਲਾ ਕੇ
ਘੁੰਮਦਾ ਰਹਿੰਦਾ ਮੈਂ ਪਾਗਲਾ ਵਾਗੂੰ ਦੱਸ ਕਦ ਤੱਕ
ਮੈਂ ਹੀ ਪਾਗਲ ਸਾਂ ਜੋ ਇਹ ਸਮਝ ਨਾ ਸਕਿਆ
ਕਿ ਪਿਆਰ ਤਾਂ ਜਰੂਰੀ ਏ ਪਰ ਉਹ ਵੀ ਕਿਸੇ ਹੱਦ ਤੱਕ
ਰਹਾਗਾਂ ਜਲਦਾ ਮੈਂ ਆਪਣੀ ਹੀ ਬਿਰਹਾ ਦੀ ਅਗਨ ਵਿਚ
ਇਹ ਚੰਦਰਾ ਸਾਹਾਂ ਦਾ ਸੂਰਜ ਨਹੀ ਹੁੰਦਾ ਅਸਤ ਜਦ ਤੱਕ
ਮੈਨੂੰ ਵਰਿਆ ਦਾ ਲਗਨਾ ਏ ਸਮਾਂ ਆਪਣਾ ਆਪ ਲੱਭਣ ਲਈ
ਬੜੀ ਲੰਬੀ ਵਾਟ ਹੋ ਜਾਂਦੀ ਏ ਮੇਰੇ ਲਈ ਇਕ ਦਮ ਤੋਂ ਦੂਜੇ ਦਮ ਤੱਕ
ਇਕ ਨਵੀ ਕਵਿਤਾ ਸਿਰਜੀ ਜਾਵੇਗੀ ਜੇ ਕਦੇ ਮੈ ਲਿਖਣ ਬੈਠ ਗਿਆ
ਇਹ ਸਫ਼ਰ ਹਮ ਤੋਂ ਲੈ ਕੇ ਤੁਮ ਤੱਕ
___________________

644
Shayari / ਸੋਹਣੀ ........
« on: November 22, 2011, 10:54:20 AM »
ਪਾਣੀ ਚੜ ਆਇਆ ਉਪਰ ਕੰਢਿਆਂ ਦੇ,
ਉਸ ਰਾਤ ਸੀ ਐਡ ਤੂਫਾਨ ਮੀਆਂ।
ਸੋਹਣੀ ਵਿਚ ਦਰਿਆ ਦੇ ਜਾ ਵੜੀ,
ਕੰਬ ਗਏ ਜਮੀਨ ਅਸਮਾਨ ਮੀਆਂ।
ਫਜਲ ਮੁੱਖ ਨਾ ਮੋੜਿਆ ਯਾਰ ਤਾਈਂ,
ਹੋਈ ਯਾਰ ਦੇ ਵੱਲ ਰਵਾਨ ਮੀਆਂ।
____________________

645
ਮੇਰੇ ਗ਼ਮਾਂ ਦੀ ਕਾਲੀ ਰਾਤ ਅੰਦਰ,
ਆਜਾ ਸੋਹਨਿਆਂ ਤੂੰ ਮਹਤਾਬ ਬਣਕੇ।
ਉਦਾਸ ਦਿਲ ਦੀ ਸੁੰਨੀ ਸ਼ਾਖ ਉਤੇ,
ਆਕੇ ਖਿੱੜ ਜਾ ਤੂੰ ਗੁਲਾਬ ਬਣਕੇ।
_________________

646
ਉਮਰਾਂ ਦਾ ਸਾਥੀ ਸਾਨੂ ਕਹਿਣ
ਵਾਲੜੇ ........ ♥ -
ਗੇਰਾਂ ਦੀਆਂ ਮੇਹ੍ਫਿਲਾਂ ਸਜਾਉਣ ਲਗ ਪਏ, -
ਜਿੰਦਗੀ ਚ ਇਡਾ ਵਡਾ ਕੇਹਰ ਹੋ ਗਿਆ,-
ਸਜਨ ਬਣਾਉਣ ਵਾਲਾ ਵੈਰ ਹੋ ਗਿਆ ..! -
________________________

647
Shayari / ਪੰਜਾਬੀ ....
« on: November 18, 2011, 11:58:25 PM »
ਘਮੰਡ ਇਹ ਵੈਰੀਆ ਦਾ ਤੋੜ ਦੇ਼ਦੇ ਨੇ,

ਸਿਰ ਚੜੀ ਭਾਜੀ ਵੀ ਏ ਮੌੜ ਦੇ਼ਦੇ ਨੇ,

ਅੱਖਾ ਵਿੱਚੋ ਰੰਗ ਡੁਲੇ ਇਨਾ ਦੇ ਗੁਲਾਬੀ,

ਸ਼ੇਰ ਪੰਜਾਬੀ ਹੁੰਦੇ ਸ਼ੇਰ ਪੰਜਾਬੀ।

ਭਗਤ ਸਰਾਭਾ ਹੱਸ ਜਾਨ ਵਾਰਦੇ,

ਵੈਰੀਆ ਦੇ ਵਿੱਚ ਵੈਰੀ ਨੂੰ ਵੰਗਾਰਦੇ,

ਉਧਮ ਸਿੰਘ ਵਾਗੂੰ ਹੁੰਦੇ ਹਿਸਾਬੀ,

ਸ਼ੇਰ ਪੰਜਾਬੀ ਹੁੰਦੇ ਸ਼ੇਰ ਪੰਜਾਬੀ।

ਮਰਨ ਤੋ ਇਹ ਨਾ ਭੋਰਾ ਡਰਦੇ,

ਕੀਤਾ ਜਿਹੜਾ ਵਾਦਾ ਪੂਰਾ ਕਰਦੇ,

ਵੱਖਰੇ ਹੀ ਸ਼ੌਕ ਦਿਲਾ ਦੇ ਨਵਾਬੀ,

ਸ਼ੇਰ ਪੰਜਾਬੀ ਹੁੰਦੇ ਸ਼ੇਰ ਪੰਜਾਬੀ।

ਸਾਡੇ ਉਤੇ ਆਉਦੀ ਜਵਾਨੀ ਅੱਥਰੀ,

ਹੁੰਦੀ ਯਾਰੋ ਸਾਡੀ ਟੋਹਰ ਵੱਖਰੀ,

ਫੱਟੀ ਪੋਚ ਦੇ਼ਦੇ ਜਿਹੜੇ ਕਰਦੇ ਖਰਾਬੀ,

ਸ਼ੇਰ ਪੰਜਾਬੀ ਹੁੰਦੇ ਸ਼ੇਰ ਪੰਜਾਬੀ।
_________________

648
Shayari / ਆਪਣੇ ਬਜੁਰਗਾਂ ਦੀ.....
« on: November 18, 2011, 10:52:42 PM »
ਨੀ ਮੈਂ ਮੰਨਦਾ ਹਾਂ ਕਿ ਤੂੰ ਹੈ ਬੜੀ ਭਲਵਾਨ ਨੀ
ਤੇਰੇ ਖੂਨ ਵਿੱਚ ਗਰਮੀਂ ਤੇ ਹੱਡਾਂ ਵਿੱਚ ਜਾਨ ਨੀ
ਪਰ ਸੋਚ ਮੇਰੀ ਗੱਲ ਤੂੰ ਕੀਤੀ ਲਾਂਭ ਜਾਂ ਹਾਨੀਏ
ਆਪਣੇ ਬਜੁਰਗਾਂ ਦੀ ਪੱਤ ਨਾ ਰੋਲ ਨੀ ਜਵਾਨੀਏ

ਮੈਨੂੰ ਪਤਾ ਤੈਨੂੰ ਬੜਾ ਚਾਓ ਆਵੇ ਤੇਰੀ ਅੱਖ ਮਸਤਾਨੀ ਦਾ
ਹਰ ਵੇਲੇ ਰੱਖੇਂ ਤੂੰ ਖਿਆਲ ਨਵੇਂ ਤੋਂ ਨਵੇਂ ਦਿਲਜਾਨੀ ਦਾ
ਹੁਣ ਆਜਾ ਸਿੱਧੇ ਕਿਉਂ ਕੁਰਾਹੇ ਵੱਲ ਤੁਰੀ ਜਾਨੀਏ
ਆਪਣੇ ਬਜੁਰਗਾਂ ਦੀ ਪੱਤ ਨਾ ਰੋਲ ਨੀ ਜਵਾਨੀਏ

ਤੂੰ ਭੁੱਲੀਂ ਫਿਰੇਂ ਹੋਸ਼ ਹਵਾਸਾਂ ਜਵਾਨੀ ਦੇ ਸਰੂਰ ਵਿੱਚ ਆ ਨੀ
ਬੁੱਢੇ ਬਾਰੇ ਇਹਨਾਂ ਗੱਲਾਂ ਪਾਉਣੀ ਤੇਰੇ ਸਿਰ ਚੋ ਸੁਆਹ ਨੀ
ਬੀਤੇ ਵੇਲੇ ਤੋਂ ਸਮਝੇਗੀ ਅੱਜ ਜੋ ਖਾਕ ਤੂੰ ਪਈ ਉਡਾਨੀਏ
ਆਪਣੇ ਬਜੁਰਗਾਂ ਦੀ ਪੱਤ ਨਾ ਰੋਲ ਨੀ ਜਵਾਨੀਏ

ਕੀ ਧਰਮ ਅਸਥਾਨ ਅਤੇ ਸਕੂਲਾਂ ਕਾਲਜ਼ਾ ਤੂੰ ਕਰੇ ਬਖਾਨ ਨੀ
ਅਕਲ ਨੂੰ ਹੱਥ ਮਾਰ ਕਮਜਾਤੇ ਕਿਉਂ ਲੱਗੀ ਏ ਗੰਦ ਪਾਣ ਨੀ
ਢਲੀ ਉਮਰੇ ਕੱਢਣਗੇ ਰੜਕਾਂ ਜੋ ਗੰਦ ਪਿਲ ਖਾਨੀਏ
ਆਪਣੇ ਬਜੁਰਗਾਂ ਦੀ ਪੱਤ ਨਾ ਰੋਲ ਨੀ ਜਵਾਨੀਏ

ਜਿੰਨਾਂ ਤੈਨੂੰ ਦਿੱਤਾ ਜਨਮ ਕੁਝ ਤੂੰ ਉਹਨਾਂ ਬਾਰੇ ਜਰਾ ਸੋਚ ਨੀ
ਤੇਰੇ ਦੇਖ ਦੇਖ ਪੁੱਠੇ ਕੰਮ ਉਹ ਮਰਦੇ ਨੇ ਨਿੱਤ ਨਵੀਂ ਮੌਤ ਨੀ
ਅੱਗੇ ਨੇ ਹੋਏ ਅੱਧ ਮੋਏ ਉਹਨਾਂ ਨੂੰ ਕਿਉਂ ਤੜਫਾਨੀਏ
ਆਪਣੇ ਬਜੁਰਗਾਂ ਦੀ ਪੱਤ ਨਾ ਰੋਲ ਨੀ ਜਵਾਨੀਏ

ਸੋ ਹੱਥ ਰੱਸਾ ਹੁੰਦੀ ਸਿਰੇ ਤੇ ਗੰਡ ਨੀ ਸਮਝ ਲਫਜ ਮੇਰੇ ਚੰਦ ਨੀ
ਲੀਡਰਾਂ ਵਾਂਗ ਕਿਉਂ ਬਨਦੀ ਹੈ ਝੂਠਾਂ ਦੀ ਤੂੰ ਹਾਏ ਪੰਡ ਨੀ
ਰੋਵੇਂਗੀ ਭੁੱਬਾਂ ਮਾਰ ਬੇਈਮਾਨ ਵਾਂਗ ਕਰ ਨਾ ਬੇਈਮਾਨੀਏ
ਆਪਣੇ ਬਜੁਰਗਾਂ ਦੀ ਪੱਤ ਨਾ ਰੋਲ ਨੀ ਜਵਾਨੀਏ
__________________________

649
Shayari / ਫੱਕਰਾਂ ਦੇ ਝੱਲ......
« on: November 18, 2011, 10:26:40 PM »
ਝੱਲ ਫੱਕਰਾਂ ਦੇ ਰਾਂਗਲੇ, ਵਸਇੇ ਜਾ ਉਜਾੜ,

ਇੰਝ ਪੁਰਵਾਈਆਂ ਮਾਣੀਏ, ਲਾਹ ਮਨਾਂ ਦੇ ਭਾਰ।

ਜ਼ਖਮੀ ਪੈਰ ਕੰਕਰੀਂ ਨੱਚੇ, ਕਰਕੇ ਵਲੀ ਵਲੀ,

ਅਸਾਂ ਫਕੀਰਾਂ ਮਾਣ ਲਈ ਕੁਝ ਪਲ ਰੰਗ ਰਲ਼ੀ।
_________________________

650
Shayari / ਬੁੱਲੇਹ ਸ਼ਾਹ.....
« on: November 18, 2011, 12:44:18 PM »
ਰਾਤੀ ਜਾਗੇ ਕਰੇ ਇਬਾਦਤ ਰਾਤ ਨੂ ਜਾਗਨ ਕੁੱਤੇ ਤੇਥੋ ਉੱਤੇ
ਭੋੰਕਨ ਬੰਦ ਮੂਲ ਨਾ ਹੁੰਦੇ ,ਜਾ ਰੂੜੀ ਤੇ ਸੁੱਤੇ ਤੇਥੋ ਉੱਤੇ
ਖ਼ਸਮ ਆਪਣੇ ਦਾ ਦਰ ਨਾ ਛਾਡਦੇ ,ਭਾਵੇ ਮਾਰੇ ਸੋ ਸੋ ਜੁੱਤੇ ਤੇਥੋ ਉੱਤੇ
ਬੁੱਲੇਹ ਸ਼ਾਹ ਉਠ ਯਾਰ ਮਨਾ ਲੈ ,ਨਾਈ ਤਾ ਬਾਜੀ ਲੈ ਗਏ ਕੁੱਤੇ ਤੇਥੋ ਉੱਤੇ
______________________________________

651
Shayari / ਰੰਗਲਾ ਪੰਜਾਬ.....
« on: November 18, 2011, 10:37:17 AM »
ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ ‘ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥
* ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ ‘ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………॥
* ਘਰ ਘਰ ਵਿੱਚ ਪੈਰ ਸਿਆਸਤ ਪਸਾਰ ਚੱਲੀ,
ਲੀਡਰਾਂ ਦੀ ਪਾਈ ਫੁੱਟ ਰਿਸ਼ਤੇ ਵਿਗਾੜ ਚੱਲੀ ,
ਜਣਾ ਖਣਾ ਏਥੇ , ਨੇਤਾ ਸਾਹਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ……………………….॥
* ਬੇ-ਰੁਜ਼ਗਾਰੀ ਲੱਕ ਪਾਹੜੂਆਂ ਦਾ ਤੋੜ ਦਿੱਤਾ ,
ਪੰਜਾਬ ਦੀ ਜਵਾਨੀ ਤਾਈਂ ਨਸ਼ਿਆਂ ‘ਚ ਰੋਹੜ ਦਿੱਤਾ ,
ਮਹਿਕ ਵਿਹੂਣਾ , ਕਿਉਂ ਗੁਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………………॥
* ਸ਼ਾਹਾ ਦਾ ਕਰਜ਼ ਕਿਰਸਾਨੀ ਤਾਈਂ ਖਾ ਗਿਆ ,
ਡੂੰਘੇ ਬੋਰ ਲਾਉਣ ਦਾ ਖਰਚ ਖੁੱਡੇ ਲਾ ਗਿਆ ,
ਖਾਦ , ਤੇਲ ਲੰਬਾ ਹੀ ਹਿਸਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥
* ਫੋਕੀ ਸ਼ੋਹਰਤ ਨੇ ਕੀਤੇ ਵਿਆਹਾਂ ਦੇ ਖਰਚ ਵੱਡੇ ,
ਵੱਡਿਆਂ ਘਰਾਂ ਨੂੰ ਵੇਖ਼ , ਛੋਟਿਆਂ ਨੇ ਪੈਰ ਛੱਡੇ ,
ਸਾਰਿਆਂ ਦਾ ਹਾਜ਼ਮਾਂ ,ਖਰਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥
* ਮੋਬਾਇਲ ਫੋਨ ਆਇਆ , ਨਾਲ ਇਸ਼ਕ ਕਰਾਂਤੀ ਲਿਆਇਆ
ਪਿੰਡ ਪਿੰਡ ਹੀਰਾਂ ਅਤੇ ਰਾਂਝਿਆਂ ਦਾ ਹੜ੍ਹ ਆਇਆ ,
ਇੱਜ਼ਤਾਂ ਦਾ ਘਾਣ , ਬੇ-ਹਿਸਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ…………………..॥
*ਵੋਟਾਂ ਵਾਲੀ ਰਾਜਨੀਤੀ ਨੇਤਾ ਸਾਡੇ ਕਰੀਂ ਜਾਂਦੇ ,
ਦੋਵੇਂ ਧਿਰਾਂ ਇੱਕੋ ,ਦੋਸ਼ ਆਪਸ ‘ਚ ਮੜੀ੍ਹ ਜਾਂਦੇ ,
ਜਨਤਾ ਨਾ ਬੁੱਝੇ , ਕੀਹਨੂੰ ਲਾਭ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥
* ਲੋਕ ਹਿੱਤਾਂ ਦੇ ਹਿਤੈਸ਼ੀ ਵਿੱਕ ਜਾਣ ਪਲਾਂ ਵਿੱਚ ,
ਭਟਕਦੇ ਛੱਡ ਜਾਣ , ਲੋਕਾਂ ਤਾਈਂ ਥਲਾਂ ਵਿੱਚ ,
ਦੂਰ ਲੋੜਾਂ ਪੂਰਦਾ , ਝਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………….॥
* ਚਾਰੇ ਪਾਸੇ ਛਾ ਗਿਆ ਹਨ੍ਹੇਰ , ਨ੍ਹੇਰ ਘੁੱਪ ਹੁਣ ,
ਹਰ ਮੁੱਦੇ ਉੱਤੇ ਭਲੀ , ਭਲੇ ਲੋਕਾ ਚੁੱਪ ਹੁਣ ,
ਘਾਲਾ ਮਾਲਾ ਬਹੁਤ ਹੀ , ਜਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ………………………….॥
* ਵਿਦਵਾਨੋ , ਸਾਇੰਸਦਾਨੋ , ਜ਼ਰਾ ਨੇਤਾ ਜੀ ਵਿਚਾਰ ਕਰੋ ,
ਕੀ ਐ ਭਵਿੱਖ ਸਾਡਾ , ਸੋਚ ਲਗਾਤਾਰ ਕਰੋ ,
 ਸਾਥੋ‘ ਦੇਣਾ ਔਖਾ , ਏਹ ਜਵਾਬ ਹੋਈਂ ਜਾਂਦਾ ਏ ।
ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ ‘ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥
___________________________


652
Shayari / ਮੇਰੇ ਹੱਥ .....
« on: November 18, 2011, 02:04:34 AM »
ਜਿੰਦਗੀ ਦਿਆ ਗੁਲਝਣਾ ਖੋਲਣ ਚ ਹਾਂ ਰੁੱਝੇ ਹੋਏ,

ਮੇਰੇ ਹੱਥ ਅੱਜ ਕੱਲ ਦੁਆ ਲਈ ਵੀ ਖਾਲੀ ਨਹੀ.॥
___________________________

653
Shayari / ਪੱਗ ......
« on: November 18, 2011, 01:46:51 AM »
ਪੱਗ ਹੈ ਸਾਡੇ ਸਿਰ ਦਾ ਤਾਜ਼
ਇਸਦਾ ਫਿਰ ਲੈ ਆਓ ਰਿਵਾਜ਼
ਗੁਰੂਆਂ ਨੇ ਬਖ਼ਸ਼ੀ ਸਰਦਾਰੀ ਕਾਹਤੋਂ ਜਾਂਦੇ ਤੁਸੀਂ ਵਿਸਾਰੀ
ਇਹ ਤਾਂ ਜਾਨੋਂ ਵੱਧਕੇ ਪਿਆਰੀ
ਸਾਨੂੰ ਇਸ ਉ ੱਤੇ ਹੈ ਨਾਜ਼
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼
ਇਸਨੂੰ ਜਿਸਨੇ ਰੋਲ਼ਣਾ ਚਾਹਿਆ
ਜਾਨੋਂ ਉਹੋ ਮਾਰ ਮੁਕਾਇਆ
ਨਾਲੇ ਹੋਰਾਂ ਨੂੰ ਸਮਝਾਇਆ
ਇਸਨੂੰ ਰੋਲ਼ਣੋ ਆਜੋ ਬਾਜ
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼
ਪੁੱਤਰਾਂ ਦੇ ਹੁਣ ਮੁੱਲ ਨੇ ਪੈਂਦੇ
ਇਸਨੂੰ ਲੋਕੀਂ ਦਾਜ਼ ਨੇ ਕਹਿੰਦੇ
ਸਮਝਣ ਵਾਲ਼ੇ ਸਮਝ ਹੀ ਲੈਂਦੇ
ਧੀਅ ਤੋਂ ਵੱਧਕੇ ਨਹੀਂ ਕੋਈ ਦਾਜ਼
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼
ਲੋੜਵੰਦ ਦੇ ਕੰਮ ਹੈ ਆਉਣਾ
ਸੋਹਣਾ ਜੀਵਣ ਫਿਰ ਨਹੀਂ ਥਿਆਉਣਾ
ਨਸਿ਼ਆਂ ਦੇ ਵਿੱਚ ਨਹੀਂ ਗਵਾਉਣਾ
‘ਔਲਖ’ ਪੱਗ ਦੀ ਰੱਖ਼ਲੋ ਲਾਜ
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼
________________________________

654
Shayari / ਇਹ ਮਿੱਟੀ ......
« on: November 18, 2011, 01:01:43 AM »
ਇਹ ਮਿੱਟੀ ਦਾ ਹੈ ਕਲਬੂਤ ਤੇਰਾ ਆਖਿਰ ਇਸਨੇ ਹੋ ਜਾਣਾ ਮਿੱਤਰਾ ਮਿੱਟੀ
ਜਦ ਮੁੱਕੀ ਖੇਡ ਦਮ ਦੀ ਉਏ ਤੂੰ ਸਦਾ ਦੀ ਨੀਦਰ ਸੋਣਾ ਲੈਕੇ ਚਾਦਰ ਚਿੱਟੀ
ਇਹ ਮਿੱਟੀ ਦਾ ਹੈ ਕਲਬੂਤ ਤੇਰਾ ………………..
ਇਹ ਧੀਆਂ ਪੁੱਤਰ ਤੇਰੇ ਇੱਥੇ ਰੋਂਦੇ ਵਿਲਕਦੇ ਨੇ ਰਹਿਜਾਣੇ
ਦੋ ਦਿਨ ਰੋ ਧੋ ਕੇ ਮਿੱਤਰਾ ਫਿਰ ਰਾਹ ਆਪਣੇ ਨੇ ਪੈ ਜਾਣੇ
ਕੋਈ ਮਰੇ ਬੁਢਾਪੇ ਜਾਂ ਜਵਾਨੀ ਚੋ ਕੋਈ ਮਰੇ ਉਮਰ ਵਿੱਚ ਨਿੱਕੀ
ਇਹ ਮਿੱਟੀ ਦਾ ਹੈ ਕਲਬੂਤ ਤੇਰਾ ………………..
ਗੁਰੂ ਪੀਰ ਨੇ ਕਹਿਗਏ ਮਿੱਤਰਾ ਇੱਥੋ ਕੁਝ ਵੀ ਨਾਲ ਨਾ ਜਾਣਾ
ਮਹਿੰਗੇ ਬਾਣੇ ਪਾਵੇ ਤੂੰ ਤੈਨੂੰ ਖੱਫਨ ਅੱਧ ਸੀਤ੍ਹਾ ਹੋਇਆ ਪਾਣਾ
ਮਹਿਲ ਮੁਨਾਰੇ ਦੋਲਤਾਂ ਨੇ ਇੱਥੇ ਹੀ ਰਹਿਣਾ ਗੱਲ ਯਾਦ ਤੂੰ ਰੱਖੀ
ਇਹ ਮਿੱਟੀ ਦਾ ਹੈ ਕਲਬੂਤ ਤੇਰਾ ………………..
ਮਾੜੇ ਕਮਰ ਤਾਂ ਜਿੰਦਗੀ ਭਰ ਨੇ ਕੀਤੇ ਕੁਝ ਚੰਗੇ ਕਰਮ ਕਮਾਲੈ
ਸਭਨਾਂ ਨਾਲ ਰੱਖ ਪਿਆਰ ਤੂੰ ਮਿੱਤਰਾਂ ਜੀਵਨ ਸੁਵਰਗ ਬਨਾਲੈ
ਮਨ ਜੀਤੇ ਜੱਗ ਜੀਤ ਸੋਹਣਿਆ ਗੱਲ ਗੁਰਾਂ ਨੇ ਹੈ ਆਖੀ ਸੱਚੀ
ਇਹ ਮਿੱਟੀ ਦਾ ਹੈ ਕਲਬੂਤ ਤੇਰਾ ………………..
ਇਹ ਦੁਨੀਆਂ ਯਾਰ ਕਹਾਵੇ ਪਰ ਸੱਚ ਵਰਗਾ ਸੱਚਾ ਯਾਰ ਨਾ ਕੋਈ
ਉਸਦ ਜੀਵਣਾ ਮਰਿਆ ਵਰਗਾ ਜੋ ਝੂਠ ਦੀ ਜਾਂਦਾ ਹੈ ਮਾਲਾ ਪਰੋਈ
ਸੱਚ ਝੂਠ ਪਛਾਣ ਉਏ ਮਿੱਤਰਾ ਜਿਵੇਂ ਖਤ ਤੇ ਬਰੰਗ ਕੋਈ ਚਿੱਠੀ
ਇਹ ਮਿੱਟੀ ਦਾ ਹੈ ਕਲਬੂਤ ਤੇਰਾ ………………..
ਆਪਣੇ ਲਈ ਤਾਂ ਹਰ ਕੋਈ ਜੀਵੇ ਕੋਈ ਦੂਜਿਆਂ ਲਈ ਜੀਵੇ ਤਾਂ ਜਾਣੇ
ਇਕੱਲੇ ਖਾਵੋ ਤਾਂ ਮਿੱਟੀ ਬਣਦੀ ਵੰਡਕੇ ਮਿਲਕੇ ਖਾਵੋ ਤਾਂ ਬਣਨ ਮਖਾਣੇ
ਤੂੰ ਵੀ ਸਮਝ ਗੱਲ ਸਾਰੀ ਮਿੱਤਰਾ ਸਮਝਾ ਹੁਣ ਤੈਨੂੰ ਅਸਾਂ ਨੇ ਦਿੱਤੀ
ਇਹ ਮਿੱਟੀ ਦਾ ਹੈ ਕਲਬੂਤ ਤੇਰਾ ………………..
_________________________

655
ਟੋਪ ਆਉਣ ਦੀ ਕੋਈ ਨਾ ਸਾਨੂੰ ਆਸ ਬਾਬਾ ਜੀ
ਕਰ ਦਿਉ ਬਸ ਸਾਨੂੰ ਪਾਸ ਬਾਬਾ ਜੀ

ਏਸ ਪੜਾਈ ਨੇ ਜਵਾਨੀ ਖਾ ਲਈ
ਐਵੇ ਰੱਬਾ ਅਸੀ ਪੜਾਈ ਗਲ ਪਾ ਲਈ

ਹਰ ਸਬਜੈਕਟ ਜਿਵੇ ਨਸਾ ਭੰਗ ਦਾ
ਸਲੇਬਸ ਰੱਬਾ ਸਾਡੇ ਸਿਰ ਉਤੌ ਦੀ ਲੰਗ ਦਾ

ਸਾਨੂੰ ਤੁਹਾਡੇ ਉਤੇ ਪੂਰਾ ਵਿਸਵਾਸ ਬਾਬਾ ਜੀ
ਕਰ ਦਿਉ ਸਾਨੂੰ ਬਸ ਪਾਸ ਬਾਬਾ ਜੀ..॥
______________________

656
Shayari / ਸਭਿਆਚਾਰ ......
« on: November 17, 2011, 11:41:29 PM »
ਭੁਲ ਗਈਆ ਪੀਘ ਚੜਾਉਣੀ ਪਿੱਪਲੀ,
ਵਿੱਚ ਤੀਆ ਦੇ ਯਾਰੋ ਪਾਉਣੀ ਕਿੱਕਲੀ,
ਮੰਨ ਆਈ ਕਰਦੇ ਨੇ ਛੱਡ ਤਾ ਵਿਚਾਰ ਨੂੰ,
ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ।

ਚਰਖੇ ਦਾ ਯਾਰੋ ਹੁਣ ਪੱਤਾ ਕੱਟ ਤਾ,
ਤਾਹੀ ਤਾ ਹਮੇਸ਼ਾ ਏ ਬਲੈਡ ਘੱਟ ਦਾ,
ਪਾਉਡਰ ਸੁਰਖੀ ਨੇ ਮਾਰ ਲਿਆ ਕਰਤਾਰ ਨੂੰ,
ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ।

ਕੁੜੀਆ ਪੰਜਾਬਣਾ ਤਾ ਹੋਇਆ ਨੇ ਸ਼ੌਕੀਨ,
ਕੀਤਾ ਘੱਗਰਾ ਅਲੋਪ ਤੇ ਪਾਉਦੀਆ ਨੇ ਜੀਨ,
ਹੈਲੋ ਮਾਰ ਗਈ ਸਾਡੀ ਸਤਿ ਸ੍ਰੀ ਅਕਾਲ ਨੂੰ,
ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ।

ਤੂੰ ਵੀ ਯਾਰਾ ਕਾਦਾ ਕਰਦਾ ਏ ਮਾਨ,
ਧਰਤੀ ਤੇ ਆਉਣਾ ਭਾਵੇ ਉਡੇ ਅਸਮਾਨ,
ਅਖੀਰ ਖਾਕ ਚੋ ਮਿਲਣਾ ਭੁਲੇ ਉਦੇ ਸਤਿਕਾਰ ਨੂੰ,
ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ।
_____________________

657
Shayari / ਹਮ ਵੀ ਅਗਰ .......
« on: November 17, 2011, 11:10:20 PM »
ਹਮ ਵੀ ਅਗਰ ਬੱਚੇ ਹੋਤੇ ਨਾਮ ਹਮਾਰਾ ਹੋਤਾ ਗਬਲੂ-ਬਬਲੂ ਖਾਨੇ ਕੋ ਮਿਲਤੇ ਲੱਡੂ ___ ਔਰ ਦੁਨੀਆ ਕਹਿਤੀ ਹੈਪੀ ਬਰਥ-ਡੇ ਟੂ ਯੂ...  :here:
_______________________________________________________________________

658
Shayari / ਰੱਬ ਅੱਜ ਬੰਦੇ ਨੇ.....
« on: November 17, 2011, 10:56:54 PM »
ਗੁੱਡੀ ਅਸਮਾਨਾਂ ਵਿੱਚ ਫਿਰਦਾ ਚੜਾਈ ਏ
ਮੈਂ ਵਾਲੀ ਰੱਟ ਲੋਕੋ ਬੰਦੇ ਨੇ ਲਗਾਈ ਏ
ਸੁੱਖ ਦੇ ਭਲੇਖੇ ਦੁੱਖ ਝੋਲੀ ਪਾ ਲਿਆ
ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ

ਗੁਰੂ ਸਤਿਕਾਰ, ਵਿਚ ਚੌਧਰਾਂ ਦੇ ਭੁੱਲ ਗਏ
ਬੰਦੇ ਬਦ ਫੈਲੀਆਂ ਕਰਨ ਉੱਤੇ ਤੁੱਲ ਗਏ
ਗੁੰਢਿਆਂ ਦਾ ਅੱਡਾ ਗੁਰੂ ਘਰ ਨੂੰ ਬਣਾ ਲਿਆ
ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ

ਸੇਵਾ ਭਾਵਣਾ ਦੀ ਰੀਤ ਬੰਦੇ ਨੇ ਹੈ ਛੱਡ ਤੀ
ਨੀਵਾਂ ਹੋਣ ਵਾਲੀ ਡੋਰ ਸਿਰੇ ਤੋਂ ਹੀ ਵੱਡ ਤੀ
ਆਕੜਾਂ ਚ ਆਕੇ ਸਿਰ ਤਾਰਾਂ ਚ ਫਸਾ ਲਿਆ
ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ
ਦੇਖ ਕਰਤੂਤਾਂ ਤੈ ਕੀ ਕਰਦਾ ਓਏ ਬੰਦਿਆ
ਚੰਗੇ ਕੰਮ ਕਰ ਕਾਹਨੂੰ ਮਰਦਾ ਓਏ ਬੰਦਿਆ
ਜੀਵਨ ਤੂੰ ਹੀਰੇ ਜਿਹਾ ਮਿੱਟੀ ਚ ਮਲਾ ਲਿਆ
ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ
________________________

659
Shayari / ਗੀਤ ਲਿਖੋ ਨਾ........
« on: November 17, 2011, 10:11:39 PM »
ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਸੱਭਿਆਚਾਰ ਨੂੰ ਪੱਛਮ ਦੀ ਪੁੱਠ ਚ੍ਹਾੜੀ ਜਾਂਦੇ ਨੇ,
ਦੁਨੀਆਂ ਵਿੱਚ ਪੰਜਾਬ ਦੀ ਦਿੱਖ ਵਿਗਾੜੀ ਜਾਂਦੇ ਨੇ,
ਕਿਹੜੇ ਕੰਮੀ ਲਾ ਦਿੱਤੇ ਨੇ ਪੁੱਤ ਸਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਰਫਲਾਂ ਤੇ ਪਿਸਤੌਲਾਂ ਨੇ ਕਦ ਭਲੀ ਗੁਜ਼ਾਰੀ ਏ,
ਇਹਨਾਂ ਕਰਕੇ ਕਈਆਂ ਪੱਲੇ ਪਈ ਖੁਆਰੀ ਏ,
ਦੁਖੜੇ ਸੁਣਕੇ ਦੇਖੋ ਉਹਨਾ ਦੇ ਪਰਿਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਕੁਲ ਦੁਨੀਆਂ ਦੇ ਉੱਚੇ ਰੁਤਬੇ ਅੰਦਰ ਵਿੱਦਿਆ ਦੇ,
ਇਸ਼ਕ-ਮੁਸ਼ਕ ਦੀ ਚੀਜ਼ ਬਣਾ ਤੇ ਮੰਦਰ ਵਿੱਦਿਆ ਦੇ,
ਫਿਕਰ ਕਿਸੇ ਨੂੰ ਹੈ ਨਹੀਂ ਬੱਚਿਆਂ ਦੇ ਕਿਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਮਸਲੇ ਕਈ ਗੰਭੀਰ ਲਿਖਣ ਲਈ ਅੱਜ ਜ਼ਮਾਨੇ ਤੇ,
ਕਾਲਜ ਪੜ੍ਹਦੀਆਂ ਕੁੜੀਆਂ ਥੋਡੇ ਰਹਿਣ ਨਿਸ਼ਾਨੇ ਤੇ,
ਮਾਪੇ ਸੋਚੀਂ ਪੈ ਗਏ ਨੇ ਧੀਆਂ ਮੁਟਿਆਰਾਂ ਦੇ.
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਚਿੜੀਆਂ ਵਾਲੇ ਚੰਬੇ ਪਿੱਛੇ ਕਲਮਾਂ ਪੈ ਗਈਆਂ,
ਸ਼ਰਮ ਹਯਾ ਦੀਆਂ ਗੱਲਾਂ ਤਾਂ ਹੁਣ ਕਿਥੇ ਰਹਿ ਗਈਆਂ,
ਹੁਣ ਗੀਤਾਂ ਵਿੱਚ ਰੜਕਣ ਘਾਟੇ ਨੇਕ ਵਿਚਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਮਾਨ ਮਰਾੜਾਂ ਵਾਲਾ ਲਿਖਦਾ ਗੀਤ ਸਲੀਕੇ ਦੇ,
ਕਲੀਆਂ ਕਿੱਸੇ ਕੌਣ ਭੁਲਾਊ ਦੇਵ ਥਰੀਕੇ ਦੇ,
ਸਦਕੇ ਯਾਰੋ ਮਾਂ-ਬੋਲੀ ਦੇ ਅਸਲ ਸ਼ਿੰਗਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
_________________________

660
Shayari / ਬਚਪਨ......
« on: November 17, 2011, 09:53:36 PM »
ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ।
ਬਚਪਨ  ਦੇ   ਖੇਡ-ਖਿਡੌਣੇ   ਨਹੀਂ   ਭੁੱਲਦੇ।

ਭੁੱਲਦਾ ਨਾ ਮਿੱਟੀ ਦਿਆਂ ਘਰਾਂ ਨੂੰ  ਬਣਾਉਣਾ,
ਛੋਟੀ-ਛੋਟੀ  ਚੀਜ਼  ਨਾਲ ਉਨ੍ਹਾਂ ਨੂੰ  ਸਜਾਉਣਾ,
ਫਿਰ ਬਣਨਾ ਜੋ ਆਪ ਹੀ ਪ੍ਰਾਹੁਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਭੁੱਲਦੀ  ਨਾ  ਖੇਡ ਮੈਨੂੰ ਛੂਹਣ-ਛਪਾਈ ਵਾਲੀ,
ਕੋਟਲਾ-ਛਪਾਕੀ  ਅਤੇ ਲੁਕਣ-ਮਚਾਈ  ਵਾਲੀ,
ਤੇ  ਊਚ-ਨੀਚ ਥਾਵਾਂ ‘ਤੇ ਖਲੋਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਭੁੱਲਦਾ ਨਾ ਗੁੱਲੀ-ਡੰਡਾ ਭੁੱਲਦੀ ਨਾ ਬਾਰ੍ਹਾਂਟਾਹਣੀ,
ਵਾਰ-ਵਾਰ ਸੁਣਨੀ ਜੋ ਰਾਜੇ-ਰਾਣੀ ਦੀ ਕਹਾਣੀ,
ਤੇ ਬੰਟੇ ਵੀ ਪਿਲ  ਵਿੱਚ ਪਾਉਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਭੁੱਲਦਾ ਨਾ ਮੀਂਹ ਦੇ ਵਿੱਚ ਨੰਗੇ ਹੋ ਨਹਾਉਣਾ,
ਉਂਚੀ-ਉਂਚੀ  ਰੌਲਾ ਪਾ ਕੇ ਨੱਚਣਾ ਤੇ ਗਾਉਣਾ,
ਤੇ ਕਾਗਜ਼ਾਂ ਦੇ ਬੇੜੇ ਵੀ ਤੈਰਾਉਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…।

ਭੁੱਲਦਾ  ਨਾ  ਜਾਮਣਾ  ਦੇ  ਰੁੱਖਾਂ ਉਂਤੇ ਚੜ੍ਹਣਾ,
ਤੋੜ-ਤੋੜ  ਜਾਮਣਾ ਨੂੰ  ਤੇ  ਜੇਬਾਂ  ਤਾਈਂ ਭਰਨਾ,
ਤੇ ਟਰਾਲੀਆਂ ਦੇ ਪਿੱਛੋਂ ਗੰਨੇ ਲਾਹੁਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਭੁੱਲਦਾ  ਨਾ  ਕੈਂਦੇਆਂ  ਤੋਂ  ੳ  ਅ ਪੜ੍ਹਨਾ,
ਭੱਜ-ਭੱਜ  ਛਾਲਾਂ ਮਾਰ  ਤਿੱਤਲੀਆਂ  ਫੜਨਾ,
ਤੇ ਹੱਥਾਂ ਵਿੱਚ ਜੁਗਨੂੰ ਜਗਾਉਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਉਹ ਭੁੱਲਦੀ ਸਕੂਲ ਦੀ ਨਾ ਅੱਧੀ ਛੁੱਟੀ ਯਾਰਾ,
ਹੱਸਦੇ ਸੀ, ਖੇਡਦੇ ਸੀ, ਕੀ ਹੁੰਦਾ ਸੀ ਨਜ਼ਾਰਾ,
ਤੇ ਕਾਗਜ਼ਾਂ ਦੇ ਜਹਾਜ਼ ਵੀ ਉਡਾਉਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…।

ਉਹ ਭੁੱਲਦਾ ਨਾ ਝੂਠੀ-ਮੂਠੀ ਮਾਸਟਰ ਬਣਨਾ,
ਝੂਠੀ-ਮੂਠੀ ਲਿਖਣਾ ਤੇ ਝੂਠੀ-ਮੂਠੀ ਪੜ੍ਹਣਾ,
ਤੇ ਝੂਠੀ-ਮੂਠੀ ਹੱਥੀਂ ਡੰਡੇ ਲਾਉਣੇ ਨਹੀਂ ਭੁੱਲਦੇ।
     ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਭੁੱਲਦਾ ਨਾ ਲੋਕਾਂ ਦੇ ਉਹ ਬੂਹੇ ਖੜਕਾਉਣਾ,
ਵਾਰ-ਵਾਰ ਉਹਨਾਂ ਤਾਈਂ ਅਸੀਂ ਜੋ ਸਤਾਉਣਾ,
ਤੇ ਸਾਇਕਲਾਂ ਦੇ ਟਾਇਰ ਵੀ ਭਜਾਉਣੇ ਨਹੀਂ ਭੁੱਲਦੇ…
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਉਹ ਲੋਹੜੀ ਤੇ ਬਸੰਤ ਉਂਤੇ ਗੁੱਡੀਆਂ ਉਡਾਉਣਾ,
ਉਹ ਦੀਵਾਲੀ ਤੇ ਪਟਾਕੇ-ਫੁਲਝੜੀਆਂ ਚਲਾਉਣਾ,
ਤੇ ਇੱਕ-ਦੂਜੇ ਉਂਤੇ ਰੰਗ ਪਾਉਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਜਦੋਂ ਕਦੇ ਮਾਪਿਆਂ ਦੇ ਕਹਿਣੇ  ਨੂੰ ਨਾ ਮੰਨਣਾ,
ਪਹਿਲਾਂ ਸਮਝਾਉਣਾ ਉਹਨਾਂ ਫਿਰ ਸਾਨੂੰ ਭੰਨਣਾ,
ਉਹ ਪੈਣੀਆਂ ਚਪੇੜਾਂ ਤੇ ਉਹ ਰੋਣੇ ਨਹੀਂ ਭੁੱਲਦੇ।
      ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ…

ਲੰਘ ਚੁੱਕੇ ਦਿਨ ਬਸ ਯਾਦਾਂ ਵਿੱਚ ਰਹਿੰਦੇ  ਨੇ,
ਹੱਸਦੇ ਹਾਂ ਯਾਦ ਕਰ ਤੇ ਕਦੇ ਹੰਝੂ ਵਹਿੰਦੇ ਨੇ,
ਯਾਰੋ ਬੀਤੇ ਪਲ ਕਿਤੋਂ ਮਿਲਦੇ ਨਾ ਮੁੱਲ ਦੇ।
ਬਚਪਨ  ਦੇ  ਦਿਨ ਬੜੇ ਸੋਹਣੇ ਨਹੀਂ  ਭੁੱਲਦੇ।
________________________

Pages: 1 ... 28 29 30 31 32 [33] 34 35 36 37 38 ... 40