May 12, 2024, 11:50:38 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 26 27 28 29 30 [31] 32 33 34 35 36 ... 40
601
Shayari / ਪੰਜਾਬ ਕਿੱਥੇ,,,
« on: November 28, 2011, 08:05:40 AM »
ਪਾਤਰ! ਦੱਸ ਮੇਰਾ ਪੰਜਾਬ ਕਿੱਥੇ ਹੈ?
ਦੁਨੀਆਂ ਦਾ ਨਵਾਬ ਕਿੱਥੇ ਹੈ?
 
ਛੱਡ ਕੇ ਗਿਆ ਮੈਂ ਤੇਰੇ ਵਿਹੜੇ
ਸੁਰਾ ਲੱਦਿਆ ਉਹ ਸਾਜ ਕਿੱਥੇ ਹੈ?
 
ਰੰਗ ਬਿਰੰਗੀਆਂ ਪੱਤੀਆਂ ਵਾਲਾ
ਸੂਹਾ ਜੇਹਾ ਗੁਲਾਬ ਕਿੱਥੇ ਹੈ?
 
ਰੱਖ ਕੇ ਗਿਆ ਸੈਲਫ਼ ਤੇਰੀ ਤੇ
ਵਾਰਿਸਸ਼ਾਹ ਕਿਤਾਬ ਕਿੱਥੇ ਹੈ
 
ਸ਼ਾਮ ਦੁਪਹਿਰੇ ਸਰਘੀ ਵੰਡਦੀ
ਨਾਨਕ ਵਾਲੀ ਰਬਾਬ ਕਿੱਥੇ ਹੈ ?
 
ਖੇਤਾਂ ਰਾਹਾਂ ਦੀ ਹਿੱਕ ਤੇ ਖੇਡਦਾ
ਧਰਤ ਪੱਟਦਾ ਸ਼ਬਾਬ ਕਿੱਥੇ ਹੈ?
 
ਮਿਰਜ਼ਾ ਹੀਰ ਸਰੂਰ ਬਣ ਚੜ੍ਹਦੀ
ਸਮਿਆਂ ਪੁਰਾਣੀ ਸ਼ਰਾਬ ਕਿੱਥੇ ਹੈ?
 
ਨਾਲ ਤਰੰਗਾਂ ਰਾਤ ਦਿਨ ਗਾਉਂਦਾ
ਨੀਲਾ ਜੇਹਾ ਚਨਾਬ ਕਿੱਥੇ ਹੈ ?
 
ਹਰ ਸੀਨੇ ਵਿਚ ਨਿੱਤ ਸੀ ਵਸਦਾ
ਨਾਨਕ ਸੁੱਚਾ ਰਾਗ ਕਿੱਥੇ ਹੈ
______________

602
Shayari / ਬਾਬਲ ਵੇ,,,
« on: November 26, 2011, 09:54:27 PM »
ਬਾਬਲ  ਵੇ  ਤੂ  ਬਾ-ਬਲ  ਕਿਓ ,ਅਬਲਾ  ਕਿਓ  ਹੈ  ਮਾਤ ।
ਰੱਬ   ਸੱਚੇ  ਨੇ  ਸਿਰਜ \'ਤੀ,ਇੱਕ   ਹੀ  ਮਾਨ੍ਸਜਾਤ
ਇੱਕ  ਸੀ  ਮਾਨਸ -ਜਾਤ ,ਪਏ  ਹੁਣ  ਭਰਮ -ਭੁਲੇਖੇ ।
ਰੰਗ ,ਵਰਨ  ਤੇ  ਲਿੰਗ ,ਹਰ  ਕੋਯੀ  ਭੇਦ  ਕੇ  ਵੇਖੇ
ਵੇਖੇ  ਅਜਕਲ  ਕੌਣ ।।ਜ਼ਹਨ  ਕਿਸਦਾ  ਹੈ  ਕ਼ਾਬਲ ।
ਲਾਠੀ ,ਵੋਟ ਤੇ  ਨੋਟ ,ਜੋ  ਰਖੇ ਓਹ  ਅੱਜ  ਬਾ -ਬਲ
_____________________________

603
Shayari / ਆਲਮ,,,
« on: November 26, 2011, 09:39:51 PM »
ਸੜ੍ਹਦੇ ਆਲ੍ਹਣਿਆਂ ਦੀ ਚਿੰਤਾ,ਬੋਟਾਂ ਦਾ ਮਾਤਮ ਲਿਖਦਾ ਹਾਂ,
ਅਜਕਲ੍ਹ ਗ਼ਜ਼ਲਾਂ ਵਿੱਚ ਮੈਂ ਅਪਣੇ,ਸ਼ਹਿਰ ਦਾ ਜਦ ਆਲਮ ਲਿਖਦਾ ਹਾਂ!
ਟੁਕੜੇ-ਟੁਕੜੇ ਹੋ ਜਾਂਦੇ ਨੇ,ਨਕਸ਼ ਮੇਰੇ ਨਿੱਤ ਸ਼ੀਸ਼ੇ ਮੂਹਰੇ,
ਫਿਰ ਵੀ ਅਪਣੀ ਹੋਂਦ ਨੂੰ ਅਕਸਰ,ਸਫ਼ਾ-ਸਫ਼ਾ ਸਾਲਮ ਲਿਖਦਾ ਹਾਂ!
ਮੁੱਠੀ ਭਰ ਮਿੱਟੀ ਵਿੱਚ ਤਾਂ ਉਸ,ਬੋੜ੍ਹ ਦਾ ਹੋਣਾ ਨਾ-ਮੁਮਕਿਨ ਸੀ,
ਪਰ ਮੈਂ ਰੋਜ਼ ਮੁਖ਼ਾਤਿਬ ਹੋ ਕੇ,ਗ਼ਮਲੇ ਨੂੰ ਮੁਜਰਮ ਲਿਖਦਾ ਹਾਂ!
ਕਿੰਨੇ ਹੀ ਅਣਦਿਸਦੇ ਕਾਰਣ,ਸਾਜ਼ਿਸ਼ ਹੇਠ ਲੁਕੇ ਮਿਲਦੇ ਨੇ,
ਜਦ ਰਾਹਾਂ ਦੇ ਹਾਦਸਿਆਂ ‘ਤੇ,ਮੈਂ ਕੋਈ ਕਾਲਮ ਲਿਖਦਾ ਹਾਂ!
ਅਜ ਕਲ੍ਹ ਸ਼ਹਿਰ ਦੇ ਅੰਬਰ ਉੱਤੇ,ਐਨਾ ਗ਼ਰਦ-ਗੁਬਾਰ ਹੈ ਚੜ੍ਹਿਆ,
ਭਾਵੇਂ ਅੱਧਾ ਚੰਨ ਦਿਸੇ ਪਰ,ਮੈਂ ਪੂਰੀ ਪੂਨਮ ਲਿਖਦਾ ਹਾਂ!
ਸ਼ੋਰ ਭਰੀ ਮਹਿਫ਼ਿਲ ਨੇ ਮੈਨੂੰ,ਇਸ ਕਰਕੇ ਖ਼ਾਰਿਜ਼ ਕਰ ਦਿੱਤਾ,
ਮੈਂ ਸਾਜ਼ਿੰਦਾ,ਕਿਉਂ ਸਾਜ਼ਾਂ ਦੇ,ਲੇਖਾਂ ਵਿਚ ਸਰਗਮ ਲਿਖਦਾ ਹਾਂ!
ਤਾਂ ਕਿ ਰਾਹਗੀਰਾਂ ਨੂੰ ਬਹੁਤਾ,ਪੀੜਾਂ ਦਾ ਅਹਿਸਾਸ ਨਾ ਹੋਵੇ,
ਜ਼ਖ਼ਮੀ-ਜ਼ਖ਼ਮੀ ਪੈਰਾਂ ਤੇ ਵੀ,ਦਰਦ ਜ਼ਰਾ ਮੱਧਮ ਲਿਖਦਾ ਹਾਂ!
ਹਾਦਸਿਆਂ ਨੂੰ ਤੁਸੀਂ ਵੀ ਲੋਕੋ,ਜੀਵਨ ਚੋਂ ਮਨਫ਼ੀ ਨਾ ਕੀਤਾ ,
ਮੇਰੇ ਸਿਰ ਫਿਰ ਦੋਸ਼ ਕਿਉਂ ਜੇ,ਅੱਖ ਨਗਰ ਦੀ ਨਮ ਲਿਖਦਾ ਹਾਂ!

604
Shayari / ਰੰਗ ਬਰੰਗੀ ਦੁਨੀਆਂ,,,,
« on: November 26, 2011, 09:10:21 PM »
ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ
ਕਾਹਤੋਂ ਕੰਡਿਆਂ ਵਾਂਗੂੰ ਹੋ ਕੇ ਸਭ ਦਾ ਦਿਲ ਦੁਖਾਉਣਾ ਏ
ਹੱਸ ਖੇਡ ਤੇ ਮਾਣ ਲੈ ਮੌਜਾਂ ਕੀ ਲੈ ਜਾਣਾ ਦੁਨੀਆਂ ਤੋਂ
ਭੁੱਲ ਕੇ ਸਾਰਾ ਵੈਰ ਵਿਰੋਧ ਰਲ ਮਿਲਕੇ ਕਦੀ ਬਹਿ ਸੱਜਣਾਂ
ਚੜ੍ਹਦੀ ਜਦ ਅਸਮਾਨੀ ਗੁੱਡੀ ਝੁੱਕ ਝੁੱਕ ਸਾਰੇ ਬਹਿੰਦੇ ਨੇ
ਅੱਧ ਵਿਚਕਾਰੇ ਟੁੱਟ ਜਾਂਦੀ ਜਦ ਛਿੱਤਰ ਪਤਾਨ ਪਏ ਹੁੰਦੇ ਨੇ
ਛੱਡ ਕੇ ਮੈਂ ਮੈਂ ਇੱਕ ਪਾਸੇ ਦਿਲ ਦੀ ਗੱਲ ਸੁਣਾ ਸੱਜਣਾਂ
ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ
ਵੰਡੀ ਜਾ ਹਾਸੇ ਤੇ ਖੁਸ਼ੀਆਂ, ਗਮ ਵੰਡਾਂ ਲੈ ਦੁਨੀਆਂ ਦੇ
ਤੇਰੇ ਨਾਲ ਤਾਂ ਕੁਝ ਵੀ ਜਾਣਾ ਨਹੀਂ ਦਰਦ ਹੰਡਾਂ ਲੈ ਦੁਨੀਆਂ
ਖੁਸ਼ੀਆਂ ਨਾਲ ਵੀ ਕੀ ਜੀਣਾ ਕਦੀੇ ਗਮ ਵੰਡਾਂ ਆ ਸੱਜਣਾਂ
ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ
ਕੀ ਲੈਣਾ ਬੱਲੇ ਬੱਲੇ ਤੋਂ ਥੱਲੇ ਵੀ ਦੁਨੀਆਂ ਵੱਸਦੀ ਏ
ਉੱਪਰ ਵਾਲੇ ਇਨ੍ਹਾਂ ਤੇ ਹੱਸਦੇ ਇਹ ਉੱਨ੍ਹਾਂ ਦੇ ਉੱਤੇ ਹੱਸਦੀ ਏ
ਫ਼ਰਕ ਮਿਟਾ ਥੱਲੇ ਤੇ ਬੱਲੇ ਦਾ ਸੱਜਣਾ ਕੋਲ ਵੀ ਬਹਿ ਸੱਜਣਾਂ
ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ
ਕਦੀ ਨਾਨਕ ਦਾ ਉਪਦੇਸ਼ ਬਣ, ਬਣ ਜਾ ਫ਼ਰੀਦ ਦੀ ਬੋਲੀ ਤੂੰ
ਕਦੇ ਪੀਰ, ਫ਼ਕੀਰਾਂ ਤੇ ਸੂਫ਼ੀਆਂ ਦੇ ਦਰਾਂ ਤੋਂ ਭਰ ਲੈ ਝੋਲੀ ਤੂੰ
ਕਦੀ ਬੁਲ੍ਹੇ ਵਾਂਗੂੰ ਬੰਨ ਘੁੰਗਰੂ ਸੱਜਣਾਂ ਨਾਲ ਤਾਲ ਮਿਲਾ ਸੱਜਣਾਂ
ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ
_____________________________

605
Shayari / ਦਰਦ,,,
« on: November 26, 2011, 08:55:46 PM »
ਖੰਜਰ ਚਲੇ ਕਿਸੀ ਪੇ
ਤੜਪਤੇ ਹੈਂ ਹਮ
ਸਾਰੇ ਜਹਾਂ ਕਾ ਦਰਦ ਹਮਾਰੇ ਸੀਨੇ ਮੇਂ ਹੈ!
______________________

606
Shayari / ਤਾਂਡਵ ਨਾਚ,,,,
« on: November 26, 2011, 08:44:40 PM »
ਤਾਂਡਵ ਨਾਚ ਝੂਠ ਦਾ ਹੋਈ ਜਾਂਦਾ ਹੈ।
ਸੱਚ , ਲੱਗੇ ਬੱਕਲ ‘ਚ ਲਕੋਈ ਜਾਂਦਾ ਹੈ।
ਗੁੱਡੀ ਸੱਤ ਅਸ਼ਮਾਨੀ ਚੜ੍ਹੀ ਉਸਦੀ ਏ,
ਚੈਨ ਸਾਡੇ ਨੂੰ ਜਿਹੜਾ ਖੋਈ ਜਾਂਦਾ ਹੈ।
ਦਰ ਕਿਸ ਤੇ ਜਾ ਕਰੀੲੈ ਫਰਿਆਦ ਅਸੀ,
ਧਰਤੀ ਵਿਰਸ਼ਾ ਸਭ ਮੋਈ ਜਾਂਦਾ ਹੈ।
ਵੇਖ ਵੇਖ ਕਿ ਲੱਗਦਾ ਨਾ ਜੀ ਪਾਵਾਂਗਾ,
ਚੁੱਪ ਕਰਾਵਾਂ ਦਿਲ ਝੱਲਾ ਰੋਈ ਜਾਂਦਾ ਹੈ।
ਬੁਣਦਾ ਜ਼ਾਲ ਉਹ ਅਪਣੀ ਮਰਜ਼ੀ ਦਾ,
ਚਾਹੇ ਜਿੱਦਾਂ ਤੰਦ ਪਰੋਈ ਜਾਂਦਾ ਹੈ ।
___________________

607
Shayari / ਤਾਲ,,,
« on: November 26, 2011, 11:31:34 AM »
ਗਾਣੇ ਉਸਦੇ ਵਿਚ ਸੁਰ ਨਾ ਹੀ ਤਾਲ ਸੀ ,
ਟੋਲੀ  ਵਾਲੇ ਕਹਿ ਗਏ ਬਾ -ਕਮਾਲ ਸੀ ।
ਅੱਖਾਂ ਭਰ  ਵਗ ਤੁਰੀਆਂ ਉਸ ਵਕਤ,
ਟੁਰ ਗਏ ਦਾ ਆਇਆ ਜਦ ਖਿਆਲ ਸੀ ।
ਅੱਖਾਂ ਵਿਚੋਂ ਹੋ ਕੇ ਦਿਲ ਚ’ਗੁੰਮ ਗਿਆ,
ਲੱਭਦਾਂ ਕਿੰਝ ਜੋ ਬਣਿਆ ਰਿਹਾ ਸਵਾਲ ਸੀ,
ਕੱਟ ਕੇ ਪਰ ਕਹਿੰਦੇ  ਤੂੰ ਉੱਡ  ਕੇ ਦਿਖਾ ,
ਉੱਡਣਾ  ਪੰਛੀ  ਜਦ ਪਰਾਂ ਦੇ ਨਾਲ ਸੀ
ਫਿ਼ਕਰ  ਖਾਹ ਮਖਾਹ ਦਾ ਸੀ ਖਾ ਗਿਆ,
ਵੱਖ ਉਸਤੋਂ ਹੋਇਆ ਉਹ ਤਾਂ  ਬੱਸ ਕਾਲ ਸੀ ।
ਰਿਸ਼ਤਿਆਂ ਦੀ ਕੰਧ ਵੇਖਦਿਆਂ   ਢਹਿ ਗਈ,
ਕੇਹਾ ਮਨਾਂ ਦੇ  ਵਿਚ ਆਇਆ  ਭੁਚਾਲ ਸੀ ।
ਝੜ੍ਹ  ਰਹੇ ਨੇ  ਫੁੱਲ ਤਾਂ ਫਿਰ ਕੀ ਹੋਇਆ ,
ਜੜ੍ਹ ਸਲਾਮਤ,  ਸੁੱਕ  ਗਈ ਭਾਵੇਂ  ਡਾਲ ਸੀ ।
ਸ਼ਹਿਰ ‘ਚ ਜਦ ਤੋਂ ਬਣੇ  ਫਲਾਈ ੳਅਰ,
ਫਿਰੇ ਲੱਭਦਾਂ ਝੋਪੜੀਆਂ ਜੋ  ਨਾਲ ਸੀ ।

608
Shayari / ਰਾਹ,,,
« on: November 26, 2011, 11:08:23 AM »
ਆਓ ਬਣਾਈੲੈ ਰਾਹ ਨਵੀਂ ਤੋਰ ਨਾਲ ।
ਆਪ ਤੁਰੀਏ ਤੇ ਤੋਰੀਏ ਕੁਝ ਹੋਰ ਨਾਲ ।
ਕਮਜ਼ੋਰਾਂ ਨੂੰ ਇੱਥੇ ਕਿਹੜਾ ਪੁਛਦਾ ਹੈ ?
ਬਦਲਦਾ ਹੈ ਰਾਜ ਤਾਂ ਬਦਲੇ ਜ਼ੋਰ ਨਾਲ ।
ਮਟਕ ਨਾਲ ਤੁਰ ਜਵਾਨੀ ਜਦ ਤਕ ਹੈ ਤੂੰ ,
ਸਾਥ ਤੂੰ ਵੀ ਛੱਡ ਜਾਣਾ ,ਸਮੇਂ ਦੀ ਟੋਰ ਨਾਲ ।
ਦਰਦ ਪਰੁੱਚੀ ਰਾਤ ਹੁਣ ਲੰਘਦੀ ਰੀਂਘ ਕੇ,
ਲੰਘ ਜਾਂਦੀ ਸੀ ਜਿਹੜੀ ਅੱਖ ਦੇ ਫੋਰ ਨਾਲ ।
ਹਰ ਕਿਸੇ ਕੋਲ ਹੁੰਦੀ ਹੈ ਕੋਈ ਖ਼ਾਸ ਗੱਲ ,
ਪੈਲ ਕਦੇ ਨਾ ਮਿਲਦੀ ਕਿਸੇ ਦੀ ਮੋਰ ਨਾਲ ।
______________________

609
Shayari / ਤਿੱਤਲੀਆਂ ,,,
« on: November 26, 2011, 10:42:40 AM »
ਸੁਪਨਿਆਂ ਦੀਆਂ ਤਿੱਤਲੀਆਂ ਨੂੰ ਸਾਥੋਂ ਫੜ੍ਹ ਨਾ ਹੋਇਆ ।
ਰੀਝਾਂ  ਦੇ ਮੋਤੀਆਂ   ਨੂੰ  ਸ਼ਿਅਰੀ  ਜੜ੍ਹ  ਨਾ ਹੋਇਆ ।

ਵਕਤ ਕਿਉਂ ਕਿਰ ਜਾਵੇ ਹੱਥੋਂ ਕੱਕੀ ਰੇਤ ਵਾਂਗਰ ,
ਲੱਖ ਨਜੂਮੀਆਂ ਤੋਂ ਭੇਤ ਇਸ ਦਾ ਪੜ੍ਹ ਨਾ ਹੋਇਆ ।

ਸਾਡੇ ਝੂਠ ਰਹੇ ਬਚਪਨ ਦੇ ਮਾਸੂਮ ਝੂਠ ਵਾਂਗ,
‌\'ਸਿਆਣਿਆਂ \' ਦੇ ਝੂਠ ਸਾਹਵੇਂ ਇਹਨਾਂ ਤੋਂ ਖੜ੍ਹ ਨਾ ਹੋਇਆ ।

ਮੰਝਧਾਰ \'ਚ ਆ ਕੇ ਗੁੱਸਾ ਆਇਆ ਖੁਦ ਤੇ ਬਹੁਤ,
ਦੋਸ਼ ਜਿਸਦਾ ਸੀ, ਉਸਦੇ ਸਿਰ ਮੜ੍ਹ ਨਾ  ਹੋਇਆ ।

ਝੂਠਾ  ਦਿਲਾਸਾ  ਹੀ  ਸੀ  ਮੰਜ਼ਲ ਨੇੜੇ   ਹੋਣ ਦਾ,
ਸਾਥੌ ਹੀ ਉਸਦੀ ਅੱਖ \'ਚੋਂ ਪੜ੍ਹ ਨਾ ਹੋਇਆ ।
________________________

610
Shayari / ਖ਼ਾਬ,,,,
« on: November 26, 2011, 10:28:45 AM »
ਉਮਰ ਦੇ ਕਿੰਨੇ ਸਾਲ ਜੋ ਮੇਰੇ ਕਾਲ ਦੀ ਝੋਲੀ ਪੈ ਗਏ ਨੇ।
ਸੋਚ ਰਿਹਾ ਹਾਂ \'ਕੱਲਾ ਬਹਿ ਕੇ,ਬਾਕੀ ਕਿੰਨੇ ਰਹਿ ਗਏ ਨੇ ।

ਗੱਲ ਉਨ੍ਹਾਂ ਦੀ ਹੋਰ ਹੁੰਦੀ ਹੈ,ਘਰ ਪਰਿਵਾਰ ਹੈ ਜਿਹਨਾਂ ਦਾ,
ਸੜਕ ਕਿਨਾਰੇ ਰਹਿੰਦੇ ਕਿੰਨੇ ਧੁੱਪ ਤੇ ਕੋਰਾ ਸਹਿ ਗਏ ਨੇ।

ਪੀਂਘ ਸਤਰੰਗੀ  ਪਰ  ਪਲ ਦੋ  ਪਲ  ਦੀ  ਹੁੰਦੀ  ਹੈ ,
ਸਾਡਾ ਰੰਗ ਤਾਂ ਇੱਕੋ ਇਕ ਹੈ,ਬਾਕੀ ਸਾਰੇ ਲਹਿ ਗਏ ਨੇ ।

ਐਸਾ ਖ਼ਾਬ ਵਿਖਾਓ ਅਖੀਓ ਜਿਹੜਾ ਪੂਰਾ ਹੋ ਜਾਵੇ ,
ਖ਼ਾਬ ਵਿਖਾਏ ਬਹੁਤ ਤੁਸਾਂ ਪਰ ਖ਼ਾਬ ਦੇ ਖ਼ਾਬ ਹੀ ਰਹਿ ਗਏ ਨੇ ।

ਜੁਰਮ ਦੀ ਸਜ਼ਾ ਕਿਤਾਬ ਵਿਚ ਅੰਕਿਤ ਭਾਵੇਂ ਹੋ ਗਈ,
ਪਰ ਇਨਸਾਫ਼ ਦੀ ਨਦੀ ਤਰਦਿਆਂ ਅਧ \'ਚ ਕਿੰਨੇ ਰਹਿ ਗਏ ਨੇ ।
__________________________________

611
Religion, Faith, Spirituality / ਬਾਣੀ ਦੇ ਲੱਗ,,,
« on: November 26, 2011, 10:18:16 AM »
ਸਾਂਧਾਂ ਅੱਗੇ ਨੱਕ ਘਸਾਕੇ ।

ਫੋਟੋਆਂ ਥੱਲੇ ਧੂਫ ਧੁਖਾਕੇ ।

ਛੱਡ ਦਿਓ ਲੋਕੋ ਭੇਖ ਬਣਾਕੇ ।

ਬੱਧਾ – ਚੱਟੀ ਭਰਨੀ ਜੀ ।

ਕਰਮ-ਕਾਂਢ ਨੂੰ  ਛੱਡਕੇ ,

ਬਾਣੀ ਦੇ ਲੱਗ  ਜੋ ਚਰਨੀ ਜੀ ।।

ਗੁਰਬਾਣੀ ਹੈ ਸਿੱਖਿਆ ਸਾਂਝੀ ।

ਰਹਿ ਨਾ ਜਾਵੇ ਦੁਨੀਆਂ ਵਾਂਝੀ ।

ਮਾਨਵਤਾ ਦੀ ਕਿਸ਼ਤੀ  ਵਾਲਾ ,

ਏਸੇ ਨੇ ਬਣਨਾ ਹੈ ਮਾਂਝੀ ।

ਗੁਰਬਾਣੀ ਦੇ ਚੱਪੂਆਂ ਦੇ ਨਾਲ ,

ਜੀਵਨ ਕਿਸ਼ਤੀ  ਤਰਨੀ ਜੀ ।।

ਬਾਣੀ ਨਾ ਵਿਓਪਾਰ ਬਣਾਓ ।

ਮੁੱਲ ਪਾ ਕੇ ਨਾ ਪੜ੍ਹੋ-ਪੜ੍ਹਾਓ ।

ਬਾਣੀ ਗੁਰੂ ,ਗੁਰੂ ਹੈ ਬਾਣੀ ,

ਇਹ ਰਿਸ਼ਤਾ ਸਮਝੋ-ਸਮਝਾਓ ।

ਹੁਕਮ ਗੁਰੂ ਦਾ ਸਮਝਣ ਖਾਤਿਰ ,

ਸਿੱਖੋ ਆਪੇ ਪੜ੍ਹਨੀ ਜੀ ।।

ਬਾਣੀ ਦੱਸੇ ਸੱਚ  ਤੁਹਾਨੂੰ ।

ਜੀਵਨ ਲਈ ਇਹ ਸਿੱਖਿਆ ਸਾਨੂੰ ।

ਪੜ੍ਹ-ਪੜ੍ਹ ਲੋਕੀਂ  ਗੱਡਾਂ ਲੱਦਦੇ ,

ਫਿਰ ਵੀ ਕਹਿੰਦੇ ਮੈ ਨਾ ਮਾਨੂੰ ।

ਜੇ ਜੀਵਨ ਨੂੰ  ਸਫਲ ਬਣਾਉਣਾ ,

ਗੁਰਮਤਿ ਧਾਰਨ ਕਰਨੀ ਜੀ ।।

ਤੋਤੇ ਵਾਂਗੂ  ਛੱਡੋ ਰਟਣਾਂ ।

ਅਮਲਾਂ ਤੋਂ ਜੇ ਪਿੱਛੇ ਹਟਣਾਂ ।

ਪੜ੍ਹ ,ਸਿੱਖ ਬਾਣੀ ਧਾਰਨ ਕਰਕੇ ,

ਜੀਵਨ ਦੇ ਵਿੱਚ ਪੈਣਾ ਡਟਣਾਂ ।

ਲਾਜ ਉਸੇ ਦੀ ਰੱਖਦੀ  ਬਾਣੀ ,

ਜੋ ਆ ਜਾਂਦਾ  ਸ਼ਰਨੀ ਜੀ ।।

 ਕਰਮ-ਕਾਂਢ ਨੂੰ  ਛੱਡਕੇ ,

ਬਾਣੀ ਦੇ ਲੱਗ  ਜੋ ਚਰਨੀ ਜੀ ।।
__________________

612
Shayari / ਪਲਕਾਂ,,,,
« on: November 26, 2011, 06:50:42 AM »
ਟੰਗੇ ਪਲਕਾਂ ਤੇ ਅਥਰੂ ਉਹ ਚੋਣਗੇ ਇਕ ਦਿਨ
ਮੇਰੇ ਦੀਪਕ ਬੁਝਾ ਕੇ ਉਹ ਰੋਣਗੇ ਇਕ ਦਿਨ
 
ਟੁਰ ਗਿਆ ਕਿਤੇ ਗੁੰਮ ਗਿਆ ਹੋਣਾ ਬੱਦਲੀਂ
ਨੈਣ ਦੋ ਪਲ ਹੰਝੂਆਂ ਚ ਡਬੋਣਗੇ ਇਕ ਦਿਨ
 
ਏਨੇ ਸਹਿਮ ਗਏ ਹਨ ਰੁੱਖ ਨਹੀਂ ਗੱਲ ਕਰਦੇ
ਤੂਫ਼ਾਨਾਂ ਅੱਗੇ ਉਹ ਵੀ ਖੜੋਣਗੇ ਇਕ ਦਿਨ
 
ਮੇਰੀ ਨਜ਼ਮ ਨੇ ਜੇ ਕੀਤੀ ਨਾ ਖ਼ੁਦਕੁਸ਼ੀ
ਜ਼ਿਕਰ ਹੋਂਟਾਂ ਤੇ ਗੀਤਾਂ ਦੇ ਹੋਣਗੇ ਇਕ ਦਿਨ
 
ਜਂਜੀਰ ਪਹਿਨੀ ਹੈ ਪੈਰਾਂ ਚ ਪੰਜੇਬਾਂ ਦਾ ਚਾਅ
ਇਹਦੇ ਬੋਰ ਸਲੀਬ ਛਣਕੌਣਗੇ ਇਕ ਦਿਨ
 
ਇਹ ਜੋ ਹੱਸਦੇ ਨੇ ਯਾਰ ਹੋ 2 ਓਹਲੇ
ਮਰਨ ਬਾਦ ਉਦਾਸ ਹੋਣਗੇ ਇਕ ਦਿਨ
____________________

613
Shayari / ਸਿ਼ਵ ਨਾ,,,
« on: November 26, 2011, 02:43:25 AM »
ਸਿ਼ਵ ਨਾ ਆਖੋਂ ਮੈਨੂੰ
ਸਿ਼ਵ ਨਾ ਆਖੋਂ ਮੈਨੂੰ ਯਾਰੋਂ,
ਉਹਦੇ ਦੁਖ ਦਾ ਇਕ ਕਤਰ੍ਹਾਂ ਹਾਂ ਮੈਂ।
ਬੜਾ ਵਡਾ ਸੀ ਰੁਖ ਉਹ ਦੀ ਸੋਚ ਵਾਲਾ,
ਉਸ ਰੁਖ ਦਾ ਇਕ ਪਤਰ੍ਹਾਂ ਹਾਂ ਮੈਂ।
ਦੁਖਾਂ ਦਾ ਸਾਗਰ ਸੀ ਸਿ਼ਵ,
ਉਸ ਸਾਗਰ ਦਾ ਇਕ ਕਤਰ੍ਹਾਂ ਹਾਂ ਮੈਂ।
ਜਿਹੜੇ ਦੁਖਾਂ ਦਾ ਗੀਤ ਸੀ ਸਿ਼ਵ,
ਉਸ ਗੀਤ ਦੀ ਅਧੂਰੀ ਸਤਰ ਹਾਂ ਮੈਂ।
ਸੋਚਦਾ ਸੀ ਸਿ਼ਵ ਉਥੋਂ, ਜਿਥੋਂ ਲੋਕੀਂ ਸੋਚਣਾ ਬੰਦ ਕਰਦੇ,
ਉਹਨਾਂ ਸੋਚਾਂ ਤੋਂ ਅਜੇ ਨਾਵਾਕਫ਼ ਹਾਂ ਮੈਂ।
____________________

614
Shayari / ਸ਼ਿੱਦਤ,,,,
« on: November 26, 2011, 02:33:00 AM »
ਮਾਰੂਥਲ ਤੇ ਰਹਿਮ ਜਦ ਖਾਵੇ ਨਦੀ

ਸੁਕਦੀ ਸੁਕਦੀ ਆਪ ਸੁੱਕ ਜਾਵੇ ਨਦੀ

ਗੀਤ ਗਮ ਦਾ ਜਦ ਕਦੇ ਗਾਵੇ ਨਦੀ

ਹੰਝੂ ਹੰਝੂ ਹੋ ਕੇ ਖਿੰਡ ਜਾਵੇ ਨਦੀ

ਪਿਆਸ ਤੇਰੀ ਵਿਚ ਹੀ ਜਦ ਸ਼ਿੱਦਤ ਨਹੀਂ

ਤੇਰੇ ਦਰ ਤੇ ਕਿਸ ਤਰ੍ਹਾਂ ਆਵੇ ਨਦੀ
__________________

615
Shayari / ਪਿਆਸ ,,,,
« on: November 26, 2011, 12:27:31 AM »
ਲੰਘਦਾ ਸੀ ਰੋਜ਼ ਇਕ ਦਰਿਆ ਦਰਾਂ ਦੇ ਨਾਲ਼ ਦੀ

ਕਦ ਕੁ ਤੀਕਰ ਦੋਸਤੋ ਉਹ ਪਿਆਸ ਆਪਣੀ ਟਾਲ਼ਦੀ
___________________________

616
Shayari / ਮੋੜ ਦੇ,,,,
« on: November 25, 2011, 11:59:48 PM »
ਤਿਣਕਾ ਤਿਣਕਾ ਆਸ਼ੀਆਨਾ ਮੋੜ ਦੇ

ਮੋੜ ਦੇ ਮੇਰਾ ਵੀਰਾਨਾ ਮੋੜ ਦੇ

ਸਾਂਭ ਲੈ ਤੂੰ ਆਪਣੀ ਸੰਜੀਦਗੀ

ਮੈਨੂੰ ਮੇਰਾ ਦਿਲ ਦੀਵਾਨਾ ਮੋੜ ਦੇ

ਸ਼ਾਇਰਰਾਨਾ , ਆਸ਼ਕਾਨਾ , ਸਾਫ਼ਦਿਲ

ਐ ਖ਼ੁਦਾ! ਉਹੀ ਜ਼ਮਾਨਾ ਮੋੜ ਦੇ
_________________

617
Shayari / ਫਾਸਿਲਾ ,,,,,,,
« on: November 25, 2011, 10:41:08 PM »
ਨਹੀਂ ਜੇ ਸ਼ੌਂਕ ਮੱਚਣ ਦਾ ਤਾਂ ਅੱਗ ਤੋਂ ਫਾਸਿਲਾ ਰੱਖੀਂ

ਨਾ ਬਲਦੇ ਸੂਰਜਾਂ ਦੇ ਨਾਲ਼ ਆਪਣਾ ਰਾਬਤਾ ਰੱਖੀਂ

ਕਿਤੇ ਨਾ ਆਂਦਰਾਂ ਦੇ ਵਿਚ ਲਹੂ ਦੀ ਬਰਫ ਜੰਮ ਜਾਵੇ

ਕੋਈ ਕੋਸਾ ਜਿਹਾ ਹਉਕਾਂ ਤੂੰ ਸੀਨੇ ਨਾਲ਼ ਲਾ ਰੱਖੀਂ
__________________________

618
Shayari / ਦਰਿਆ,,,,
« on: November 25, 2011, 10:48:42 AM »
ਚੇਤਨਾ ਦਾ ਦਰਿਆ ਜਦ ਬਸਤੀ ਨੂੰ ਹੋਵੇਗਾ
ਹੱਕ ਸਚ ਦਾ ਝੰਡਾ ਨਾ ਤਦ ਕੋਈ ਖੋਵੇਗਾ
ਲੋਕ ਭਰਨਗੇ ਚੁਣ ਭਾਵੇਂ ਚੰਗੇਰ ਮੋਤੀਆਂ ਦੀ,
ਪਾਰਖੂ ਅੱਖ ਵਾਲਾ,ਸੁਚੇ ਮਾਲਾ ‘ਚ ਪਰੋਵੇਗਾ
ਗੱਲ ਸਚੀ ਜਾਂ ਝੂਠੀ ਸੀ ,ਹੁਣ ਮਿੱਟੀ ਪਾਈਏ
ਮੰਜਲ ਨਵੀਂ ਰਾਹੀ ਗੀਤ ਨਵਾਂ ਕੋਈ ਛੋਵੇਗਾ
ਬੁੱਤ ਨਾ ਸਮਝੋ ਇਸ ‘ਚ ਅਜੇ ਹੈ ਜਾਨ ਬਾਕੀ
ਕਿ ਰੋਂਦਾ ਦੇਖ ਬੱਚਾ ,ਨਾ ਸਾਡਾ ਦਿਲ ਰੋਵੇਗਾ
ਕੰਢੇ ਉੱਗੇ ਉਸਦੀਆਂ ਨਿਆਮਤਾਂ ਖਾਤਰ,
ਨਾ ਸੋਚਿਆ ,ਮਿੱਟੀ ਸਾਡੀ ਨੂੰ ਸਾਥੋ ਖੋਵੇਗਾ
______________________

619
Shayari / ਧਰਮ ਕਰਮ,,,,
« on: November 25, 2011, 02:13:15 AM »
ਸੋਚੇ ਸੋਚ ਨਾ ਹੋਏ,ਜੇ ਸੋਚੇ ਲੱਖ ਵਾਰ,

   ਫਿਰ ਵੀ ਸੋਚ ਦੇ ਪੰਛੀ ਨੂੰ ਕੋਈ ਪਿੰਜਰੇ ਨਹੀ ਪਾਉਂਦਾ।

‘ਤੇਰਾ ਭਾਣਾ ਮੀਠਾ ਲਾਗੇ’ ਪੜ੍ਹ ਤੇ ਸੁਣ ਲਿਆ,

    ਔਖੀ ਘੜੀ ‘ਚ ਇਹ ਵਾਕ ਵੀ ਚਿੱਤ ਨਹੀਂ ਪਰਚਾਉਂਦਾ।।

ਧਰਮ ਪ੍ਰਚਾਰ ਕਹਿ ਕੇ ਲੋਕ ਲਾ ਲਏ ਪਿੱਛੇ,

    ਰਾਹ ਰੱਬ ਦੇ ਘਰ ਦਾ ਕੋਈ ਬਾਬਾ ਨਹੀਂ ਦਿਖਾਉਦਾ।

ਡੇਰਿਆ ਲਈ ਚੜ੍ਹਾਵੇ, ਬਾਬੇ ਲਈ ਏ.ਸੀ. ਕਾਰਾ ਨੇ,

     ਗਰੀਬ ਦੀ ਟੁੱਟੀ ਛੱਤ ਨੂੰ ਕੋਈ ਇੱਟ ਨਹੀਂ ਲਾਉਂਦਾ।।

ਸੇਵਾ ਲਈ ਨਿਤਨੇਮ ਉਹ ਗੁਰੂ ਘਰ ਜਾਂਦਾ ਹੈ,

      ਘਰੇ ਪਿਆਸੇ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਉਦਾ।

ਅੱਗੇ ਵਹਿ ਉਹ ਗੋਲਕ ਤੇ ਚੌਧਰ ਲਈ ਲੜ੍ਹਦੇ ਨੇ,

      ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਇਹ ਨਹੀਂ ਸਿਖਾੳਂੁਦਾ।।

ਉਹ ਕੋਈ ਧਰਮੀ ਨਹੀਂ , ਸਿਆਸੀ ਸ਼ੈਤਾਨ ਹੋਣੈ,

     ਰੱਬ ਦਾ ਬੰਦਾ ਕਦੇ ਦੂਜਿਆ ਦੇ ਘਰ ਨਹੀਂ ਜਲਾਉਦਾ।

ਕਿੰਨੇ ਘਰ ਉਜੜੇ ਮਜਹਬਾ ਦੇ ਦੰਗਿਆ ਵਿੱਚ,

      ਉਹਨਾਂ ਵਿਚਾਰਿਆ ਦਾ ਕਦੇ ਕੋਈ ਹਿਸਾਬ ਨਹੀਂ ਲਾਉਦਾ।।

ਅਗਿਆਨ ਹਨੇਰੇ ‘ਚ ਗੁਜਾਰਨ ਜੂਨ੍ਹ ਅੰਨ੍ਹੀ,

      ਪਰ ਕੋਈ ਮਨ ‘ਚ ਗਿਆਨ ਦਾ ਦੀਵਾ ਨਹੀਂ ਜਗਾਉਦਾ।

ਰੱਬ ਦੇ ਰਾਹ ਤੇ ਸਬਰ ਸੰਤੋਖ ਜਰੂਰੀ ਹੈ,

      ਮੱਥੇ ਗੋਡੇ ਰਗੜ ਕੇ ਮਨ ਨੂੰ ਸਕੂਨ ਨਹੀਂ ਆਉਦਾ।।

ਸਾਰੇ ਔਗੁਣ ਤਾਂ ਖੁਦ ਤੇਰੇ ’ਚ ਹਨ ,

      ਐਵੇਂ ਉਮਰ ਭਰ ਦੂਜਿਆ ਨੂੰ ਐਬ ਰਿਹਾ ਗਿਣਾਉਂਦਾ।

ਧਰਮ ਕਰਮ ਦੀ ਤਾਂ ਇੱਕ ਹੀ ਮਿਸਾਲ ਦਸਵੇਂ ਗੁਰੂ,

     ਹੁਣ ਤਾਂ ਬਾਬੇ ਲੁਟਦੇ ਨੇ ਕੋਈ ਆਪਣਾ ਸਰਬੰਸ ਨਹੀਂ ਲੁਟਾਉਦਾ
     _________________________________

620
Shayari / ਮਾਪੇ ,,,,,,
« on: November 25, 2011, 01:36:03 AM »
ਮਾਪੇ ਕੁਮਾਪੇ ਕਦੇ ਨਹੀਂ ਹੁੰਦੇ,ਧੀਆਂ ਪੁੱਤੋ ਸੰਸਾਰ ਦਿਉ ।
ਜੋਸ਼ ਜਵਾਨੀ ਦੇ ਵਿੱਚ ਆਕੇ,ਮਾਪੇ ਨਾ ਕਿਤੇ ਵਿਸਾਰ ਦਿਉ। 
ਬੱਚੇ ਨੂੰ ਸੰਸਾਰ ਦਿਖਾਵਣ ਖਾਤਿਰ,ਮਾਂ ਦੀ ਆਂਦਰ ਕੱਟਦੀ।
ਆਪਣਾ ਆਪ ਗੁਆਕੇ ਪਹਿਲਾਂ,ਫਿਰ ਸ਼ਕਲ ਬੱਚੇ ਦੀ ਤੱਕਦੀ।
ਬਦਲੇ ਦੇ ਵਿੱਚ ਕੁਝ ਨਾ ਮੰਗਦੀ,ਉੱਚਾ ਸੁੱਚਾ ਕਿਰਦਾਰ ਦਿਉ।
ਜ਼ੋਸ਼ ਜਵਾਨੀ ਦੇ ਵਿੱਚ ਆਕੇ,ਮਾਪੇ ਨਾ ਕਿਤੇ ਵਿਸਾਰ ਦਿਉ।
____________________________________

Pages: 1 ... 26 27 28 29 30 [31] 32 33 34 35 36 ... 40