June 30, 2024, 06:30:41 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 29 30 31 32 33 [34] 35 36 37 38 39 ... 99
661
Shayari / Re: ਇਸ ਜੀਵਨ ਤੋ ਰੱਜੇ,,,
« on: April 05, 2012, 09:26:18 AM »
vadiya ji tusi sunao

662
Shayari / Re: ਇਸ ਜੀਵਨ ਤੋ ਰੱਜੇ,,,
« on: April 05, 2012, 09:18:32 AM »
sukriya,,,

663
Shayari / Re: ਇਸ ਜੀਵਨ ਤੋ ਰੱਜੇ,,,
« on: April 05, 2012, 09:14:34 AM »
sukriya

sab likhta meriya ni hegiya mainu vadiya lagiya thode nal sanjhi kar lai ,,, oda mada mota hath palha aapa v mar lai da

664
Shayari / ਪਿਆਰ,,,
« on: April 05, 2012, 09:08:15 AM »
ਇਕ ਖੂਬਸੂਰਤ ਇਹਸਾਸ ਹੈ
ਦਿਲਾਂ ਦੀ ਅਪੂਰਬ ਪਿਆਸ ਹੈ
ਪਿਆਰ
ਦੋ ਰੂਹਾਂ ਦਾ ਇਕ ਮੁੱਜਸਿਮਾਂ ਹੈ
ਰੱਬ ਦੀ ਮਹਿਰ ਦਾ ਕਰਸ਼ਮਾਂ ਹੈ
ਪਿਆਰ
ਰੱਬ ਦੀ ਇਬਾਦਤ ਹੈ
ਇੰਕ ਦੀ ਜੱਨਤ ਹੈ
ਪਿਆਰ
ਹਦਾਂ, ਧਰਮਾਂ,ਤੇ ਜਾਤਾਂ ਤੋਂ ਅਡਾਦ ਹੈ
ਪਿਆਰ ਇਕ ਨਸ਼ਾ ਤੇ ਅਨੋਖਾ ਸਵਾਦ ਹੈ
ਪਿਆਰ
ਤੇ ਕਿਸੇ ਦੀ ਮਿਹਰਬਾਨੀ ਨਹੀਂ
ਪਿਆਰ ਦਾ ਕੋਈ ਸਾਨੀ ਨਹੀਂ!
ਪਿਆਰ
ਝਰਣੇ ਵਾਂਗ ਫੁੱਟਦਾ ਤੇ ਝਰਦਾ ਏ
ਜਿਵੇਂ ਮੇਘੁਲਾ ਸਾਵਨ ਚ’ ਵਰਧਾ ਏ
ਪਿਆਰ
ਚਾਹੇ ਤਾਂ ਬੰਦੇ ਨੂੰ ਖੁਦਾ ਕਰ ਦੇ
ਰਾਣੇ ਤੋਂ ਰੰਕ ਯਾ ੰਹਨੰਾਹ ਕਰ ਦੇ
ਪਿਆਰ
“ਪਿਆਰ ਵੋ ਅਤਿਸ਼ ਹੈ ਗਾਲਿਬ
ਕਿ ਲਗਾਏ ਨ ਲਗੇ ਔਰ ਬੁਝਾਏ ਨ ਬਣੇ”
ਪਿਆਰ
ਤਿਯਾਗ, ਭਰੋਸਾ ਤੇ ਕੁਰਬਾਨੀ ਦੀ ਬੇ-ਮਿਸਾਲ ਹੈ
ਪਿਆਰ ਰੋਸਨੀ ਦੀ ਇਕ ਜਲਦੀ ਮਿੰਲ ਹੈ
ਪਿਆਰ
ਪਿਆਰ ਤੇ ਸੱਚ ਦਾ ਕਰੀਬੀ ਰਿਸ਼ਤਾ ਹੈ
ਪਿਆਰ ਪਵਿਤਰ ਹੈ ਜਿਵੇਂ ਮਾਂ ਦੀ ਮੱਮਤਾ ਹੈ
ਪਿਆਰ
ਪਿਆਰ ਸਰਬੱਤ ਦੇ ਭਲੇ ਦਾ ਨਾਮ ਹੈ
ਪਿਆਰ ਹੀ ਅਲਾਹ ਪਿਆਰ ਹੀ ਰਾਮ ਹੈ
ਪਿਆਰ
ਹੀ ਰੱਬ ਤੇ ਰੱਬ ਦਾ ਦੁਜਾ ਰੂਪ ਹੈ
ਸੱਚ ਦਾ ਸਾਰ ਤੇ ਨਿਰਗੁਣ ਸਰੂਪ ਹੈ
ਪਿਆਰ –
*“ਸਾਚ ਕਹੌਂ ਸੁਣ ਲਿਹੋ ਸਭੇ ਜਨ
ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ”
_____________________

665
Shayari / Re: ਇਸ ਜੀਵਨ ਤੋ ਰੱਜੇ,,,
« on: April 05, 2012, 12:51:50 AM »
sukriya,,,

666
PJ Games / Re: express ur feelings with songs.....
« on: April 04, 2012, 10:46:17 PM »
Din Baharan De - Amrinder Gill (Pardes vich chete aunde) New Song (HQ Video) May 2011

667
Shayari / ਇਸ ਜੀਵਨ ਤੋ ਰੱਜੇ,,,
« on: April 04, 2012, 08:57:48 PM »
ਰੋਜ ਦਿਹਾੜੇ ਜੀਣਾ ਮਰਨਾ
ਸਾਡੇ ਲੇਖੀ ਲਿਖਿਆ
ਵੇਲਾ ਕੇਹੜੀ ਟੋਰ ਟੁਰੀਦੈ
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ ਬੇ ਚੱਜੇ
ਸਾਈਂ
ਅਸੀ ਇਸ ਜੀਵਨ ਤੋ ਰੱਜੇ
______________

668
Shayari / ਰਾਵਣ,,,
« on: April 04, 2012, 10:49:03 AM »
ਬੜੇ ਚਿਰਾਂ ਤੋਂ ਇਹ ਧਾਰਨਾ,ਤ੍ਰੇਤਾ ਵਿੱਚ ਸੀ ਰਾਵਣ ਮਾਰਿਆ।
ਜੰਗਲ ਵਿੱਚੋਂ ਜੋ ਚੁੱਕ ਲੈ ਗਿਆ,ਸੀ ਰਾਮ ਦੀ ਸੀਤਾ ਭਾਰਿਯਾ।

ਆਇਆ ਦੁਆਪਰ ਫਿਰ ਰਾਵਣ ਜੰਮਿਆ ਨਾਮ ਓਸ ਨੇ ਕੰਸ ਧਰਾਇਆ।
ਰਾਮ ਦਾ ਰੂਪ ਫਿਰ ਕ੍ਰਿਸ਼ਨ ਬਣ ਗਿਆ,ਕੇਸੋਂ ਪਕੜ ਜੰਮਲੋਕ ਪਹੁੰਚਾਇਆ।

ਵੱਖ ਵੱਖ ਰੂਪ ਤੇ ਵੱਖ ਵੱਖ ਕਿੱਸੇ, ਵੱਖ ਵੱਖ ਜਨਮੇ ਮਾਰਣਹਾਰੇ।
ਜੋ ਜੰਮਿਆ ਉਹਨੂੰ ਕਾਲ ਖਾ ਗਿਆ, ਜਗ ਤੇ ਕੋਈ ਨਾ ਬਚੇ ਵਿਚਾਰੇ।

ਹੁਣ ਕਲਯੁੱਗ ਹੈ ਹਰ ਕੋਈ ਰਾਵਣ,ਤਾਂਡਵ ਨਾਚ ਹੈ ਚਾਰ-ਚੁਫੇਰੇ।
ਕੋਈ ਰਾਮ ਨਹੀਂ ਦਿੱਸਦਾ ਮੈਨੂੰ, ਕਾਲੀ ਰਾਤ ਜਿਹੇ ਘੁੱਪ ਹਨੇਰੇ।

ਬਦੀ ਹੈ ਭਾਰੂ ਅੱਜ ਨੇਕੀ ਤੇ ਚਹੁੰ ਕੰਨੀਓਂ ਉਹ ਢਾਈ ਜਾਵੇ।
ਗਰਕ ਰਹੀ ਮਨੁੱਖਤਾ ਦੀ ਬੇੜੀ ਹਊਮੈ ਸਭ ਨੂੰ ਖਾਈ ਜਾਵੇ।

ਨੇਕੀ ਬਦੀ ਦੀ ਅਸਲ ਲੜਾਈ ਯੁੱਗਾਂ ਯੁੱਗਾਂ ਤੋਂ ਚੱਲਦੀ ਆਈ।
ਨੇਕੀ ਨਾਮ ਧਰਾਇਆ ਰਾਮ ਦਾ ਬਦੀ ਹੈ ਸਭ ਨੂੰ ਛਲਦੀ ਆਈ।

ਹਰ ਯੁੱਗ ਵਿੱਚ ਹੈ ਰਾਵਣ ਜਿੰਦਾ ਨੇਕੀ ਵਾਲੇ ਬਹੁਤ ਲੜੇ ਨੇ।
ਤੀਰ ਮੇਰੇ ਨੇ ਮੁੱਕ ਗਏ ਸਾਰੇ ਰਾਵਣ ਤਾਂ ਸਭ ਉਵੇਂ ਖੜ੍ਹੇ ਨੇ।
ਰਾਵਣ ਤਾਂ ਸਭ ਉਵੇਂ ਖੜ੍ਹੇ ਨੇ।
________________

669
Request / Re: Request Video Of The Day
« on: April 04, 2012, 02:03:18 AM »
Bindrakhia Shinda



SKIPED-ur last video played 16 april

670
Shayari / ਹਾਲ,,,
« on: April 04, 2012, 12:18:18 AM »
ਕਿਸੇ ਪੱਥਰ ਤੇ ਸੀਸੇ ਨੂੰ ਗਿਰਾ ਕੇ ਆਪ ਹੀ ਤੱਕ ਲੈ
ਹੈ ਦਿਲ ਦਾ ਹਾਲ ਕੀ ਸੱਜਣਾ ਬਤਾਉਣਾ ਨਹੀ ਜਾਣਦਾ ਮੈ
_______________________________

671
PJ Games / Re: express ur feelings with songs.....
« on: April 03, 2012, 11:52:49 AM »
Din Baharan De - Amrinder Gill (Pardes vich chete aunde) New Song (HQ Video) May 2011

672
PJ Games / Re: express ur feelings with songs.....
« on: April 03, 2012, 11:14:20 AM »
Jane Meriye Raj Brar - Official Video My Lost Love HQ 2011 (Part-2)

673
Request / Re: Request Video Of The Day
« on: April 03, 2012, 10:51:22 AM »
punjab land and people



PLAYED

674
Lok Virsa Pehchaan / ਪਿੱਠੂ ਗਰਮ,,,
« on: April 03, 2012, 10:29:12 AM »
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
 
ਸਰਤਾਜ ਤੇ ਤਾਰੀ ਤੇਰੇ ਬੰਨੇ,
ਜਸ਼ਨ ਤੇ ਜੋਬਨ ਮੇਰੇ ਕੰਨੇ,
ਤੇ ਸਾਂਝਾ ਖੇਡੂਗਾ ਇਹ ਪਰਮ।
 
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
 
ਸੱਤ ਠੀਕਰਾਂ ਲੈ ਕੇ ਆਈਏ,
ਇੱਕ, ਦੂਜੀ ਦੇ ਉਂਤੇ ਟਿਕਾਈਏ,
ਤੇ ਇੱਕ ਗੇਂਦ ਲਿਆਈਏ ਨਰਮ।
 
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
 
ਪੁੱਗਣਗੇ ਪਹਿਲਾਂ ਜਸ਼ਨ ਤੇ ਤਾਰੀ,
ਜਿਹੜਾ ਪੁੱਗ ਗਿਆ ਉਸਦੀ ਵਾਰੀ,
ਔਹ ਵੇਖੋ! ਨਾਲੇ ਆ ਗਿਆ ਧਰਮ।
 
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
_______________

675
Shayari / ਤੇਰੀ ਸੋਚ ਸੀ,,,
« on: April 02, 2012, 09:51:02 AM »
ਤੇਰੀ ਸੋਚ ਸੀ ਭਗਤ ਸਿਆਂ ਸੋਚ ਮਨੁੱਖਤਾ ਦੀ
ਹਾ ਸਮਝਣ ਲਈ ਮਨੁੱਖ ਵੀ ਤਾਂ ਹੋਣੇ ਚਾਹੀਦੇ ਨੇ

ਜੱਗ ਤੇ ਆਬਾਦੀ ਚਾਹੇ ਅਰਬਾਂ ਖ਼ਰਬਾਂ ਦੀ ਏ
ਪਰ ਵਿਰਲੇ ਵਿਰਲੇ ਹੀ ਲੱਭਣ ਮਨੁੱਖ ਏਥੇ।

ਲਿਆ ਬਹੁਤ ਫ਼ਾਇਦਾ ਲੋਕਾਂ ਨਾਮ ਤੇਰੇ ਦਾ
ਖ਼ੁਦਗਰਜ਼ੀ ਲਈ ਤੇਰੇ ਬੁੱਤ ਵੀ ਬਣਾ ਛੱਡੇ

ਜਿੰਨਾ ਗੱਲਾਂ ਦੇ ਵਰ ਖ਼ਿਲਾਫ਼ ਤੂੰ ਸੀ ਹੁੰਦਾ
ਲੋਕਾਂ ਨੇ ਤੇਰੇ ਬੁੱਤਾਂ ਤੇ ਵੀ ਹਾਰ ਚੜ੍ਹਾ ਛੱਡੇ।

ਕੋਈ ਆਖਦਾ ਤੂੰ ਸਿਰਫ਼ ਪੰਜਾਬੀਆਂ ਦਾ
ਕੋਈ ਆਖੇ ਤੂੰ ਸਾਰੇ ਹਿੰਦੋਸਤਾਨ ਦਾ ਸੀ

ਕੋਈ ਆਖੇ ਭਗਤ ਸਿਓਂ ਸੀ ਸਿੱਖ ਪੂਰਾ
ਮੇਰੇ ਲਈ ਤਾਂ ਤੂੰ ਪੁੱਤ ਇਨਸਾਨ ਦਾ ਸੀ।

ਤੂੰ ਆਪਣੇ ਹਿੱਤ ਲਈ ਨਹੀਂ ਸੀ ਲੜ੍ਹਿਆ
ਹਾਂ ਤੈਨੂੰ ਫ਼ਿਕਰ ਤਾਂ ਸਾਰੇ ਜਹਾਨ ਦਾ ਸੀ

ਤਾਹੀਂ ਸੋਚ ਤੇਰੀ ਸੀ ਉੱਚੀ ਉੱਚਿਆਂ ਤੋਂ
ਖ਼ਬਰੇ ਮਨੁੱਖਤਾ ਦੇ ਭੇਤ ਨੂੰ ਤੂੰ ਜਾਣਦਾ ਸੀ।

ਓਦੋਂ ਤਾਂ ਨਾਲ ਤੇਰੇ ਗੁਰੁ ਸੁਖਦੇਵ ਰਲ੍ਹ ਗਏ
ਜੇ ਤੂੰ ਹੁਣ ਆਇਓਂ ਤੈਨੂੰ ਕੋਈ ਲੱਭਣਾ ਨਹੀਂ

ਓਦੋਂ ਦੂ…ਰ ਵਾਲਿਆਂ ਸੀ ਤੇਰੀ ਜਾਨ ਕੱਢੀ
ਹੁਣ ਤੇ ਘਰ ਵਾਲਿਆਂ ਵੀ ਤੈਨੂੰ ਛੱਡਣਾ ਨਹੀਂ।

ਨਾਅਰੇ ਇਨ ਕਲਾਬ ਦੇ ਤੂੰ ਸੀ ਜੋ ਲਾਉਂਦਾ
ਅੱਜ ਨਾਅਰਿਆਂ ਦਾ ਮਤਲਬ ਹੀ ਹੋਰ ਹੋਇਆ

ਦੇਸ਼ ਭਗਤੀ ਦੀ ਤਖ਼ਤੀ ਨੂੰ ਗਲ੍ਹ ਵਿੱਚ ਪਾ ਕੇ
ਦੇਸ਼ ਦਾ ਹਰ ਲੀਡਰ ਹੀ ਮਹਾਂ ਚੋਰ ਹੋਇਆ।

ਦਿਲ ਤਾਂ ਕਰੇ ਮੈਂ ਲਿਖਾਂ ਕਵਿਤਾ ਬਹੁਤ ਲੰਬੀ
ਪਰ ਕਿਸੇ ਪੜ੍ਹਨੀ ਸੁਣਨੀ ਨਹੀਂ ਧਿਆਨ ਦੇ ਕੇ

ਅੱਜ ਮੈਨੂੰ ਤਾਂ ਲੱਗਦਾ ਹੈ ਏਦਾਂ ਹੀ ਭਗਤ ਸਿਆਂ
ਤੂੰ ਹਾਰਿਓਂ ਬਾਜ਼ੀ ਖ਼ੁਦਗਰਜ਼ਾਂ ਲਈ ਜਾਨ ਦੇ ਕੇ।

ਸਾਲ ਬੀਤੇ ਨੇ ਸਾਰੇ ਅੱਸੀ ਤੇ ਇੱਕ ਹਾਲੇ
ਤੇਰੀ ਸੋਚ ਨੂੰ ਕਿਸੇ ਨੇ ਵੀ ਧਾਰਿਆ ਨਹੀਂ

ਤਾਹੀਂ ਤਾਂ ਜਿਊਣ ਲੋਕੀ ਮਰਿਆਂ ਵਾਂਗ ਏਥੇ
ਕਿਸੇ ਗੈਰਾਂ ਨੇ ਤਾਂ ਇਹਨਾ ਨੂੰ ਮਾਰਿਆ ਨਹੀਂ।
________________________

676
Shayari / ਬੜੀ ਮਾੜੀ ਚੀਜ਼ ਹੈ,,,
« on: April 02, 2012, 12:41:45 AM »
ਬੜੀ ਮਾੜੀ ਚੀਜ਼ ਹੈ ਸ਼ਰਾਬ ਮੇਰੇ ਦੋਸਤੋ
ਬਹੁਤਿਆਂ ਨੂੰ ਕਰਦੀ ਖ਼ਰਾਬ ਮੇਰੇ ਦੋਸਤੋ

ਕਈ ਕਈ ਬੰਦੇ ਪੀ ਕੇ ਖਰੀ ਕਰਦੇ
ਠੇਕਿਆਂ ਤੇ ਠਾਣਿਆਂ ਦੇ ਡਿੱਢ ਭਰਦੇ
ਪਿੱਛੋਂ ਮਾਫੀ ਮੰਗਦੇ ਜਨਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ....................

ਕਈਆਂ ਦੇ ਘਰਾਂ ‘ਚ ਹੈ ਨੀ ਦਾਣੇ ਖਾਣ ਨੂੰ
ਫੇਰ ਵੀ ਉਹ ਠੇਕਿਆਂ ਤੇ ਜਾਣ ਸ਼ਾਮ ਨੂੰ
ਪੀ ਕੇ ਬਣ ਬਹਿੰਦੇ ਨੇ ਨਵਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ...........................

ਆੜ੍ਹਤ ਤੋ ਪੈਸੇ ਲੈ ਕੇ ਲਿਆ ਅਧੀਆ
ਕਹਿੰਦੇ ਯਾਰੋ ਚੀਜ਼ ਹੈ ਸ਼ਰਾਬ ਵਧੀਆ
ਰੋਂਦੇ ਜਦੋਂ ਕਰਦੇ ਹਿਸਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ....................

ਚੰਗੇ ਭਲੇ ਬੰਦੇ ਨੂੰ ਕੀ ਮਾਰ ਵਗਦੀ
ਪੀ ਕੇ ਨਹੀਂ ਰੱਖਦੇ ਖ਼ਬਰ ਜੱਗ ਦੀ
ਮੰਜੇ ਉੱਤੇ ਕਰਦੇ ਪਿਸ਼ਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ.....................

ਚੰਗੇ ਬੰਦੇ ਕਹਿੰਦੇ ਬਹੁਤੀ ਪੀਆ ਨਾ ਕਰੋ
ਆਸਰੇ ਸ਼ਰਾਬ ਦੇ ਹੀ ਜੀਆ ਨਾ ਕਰੋ
ਇਹਦੇ ਨਾਲੋਂ ਚੰਗੀ ਹੈ ਕਿਤਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ .......................
______________________

677
Lok Virsa Pehchaan / ਹਿਸਾਬ,,,
« on: April 02, 2012, 12:17:04 AM »
ਤੈਥੋਂ ਤੇਰੇ ਪੁਰਖਿਆਂ ਮੰਗਣਾ ਜਦੋਂ ਹਿਸਾਬ
ਬਿਟਰ ਬਿਟਰ ਤੂੰ ਦੇਖਣਾ ਲੱਭਣਾ ਨਹੀਂ ਜਵਾਬ

ਕਿਰਤ ਕਰ ਵੰਡ ਛਕਣ ਦਾ ਦਿੱਤਾ ਸੀ ਉਪਦੇਸ਼
ਪਰ ਤੂੰ ਮਾਨਣ ਲੱਗਿਆ,ਸ਼ਰਾਬ,ਕਬਾਬ,ਸ਼ਬਾਬ

ਜਿਸ ਧਰਤੀ ਨੂੰ ਸਿੰਜਿਆ ਲਹੂ ਪਸੀਨੇ ਨਾਲ
ਕਿੱਥੇ ਨੇ ਓਹ ਖੇਤ ਹੁਣ,ਕਿਧਰ ਗਿਆ ਪੰਜਾਬ

ਸਿੱਖਿਆ ਗਾਉਣਾ ਪੌਪ ਤੇ ਡਾਨਸ ਨਵੇਂ ਨਕੋਰ
ਭੁੱਲਿਆ ਬਾਣੀ ਸੱਚ ਦੀ ਭੁੱਲਿਆ ਗੀਤ ਰਬਾਬ

ਮਾੜੇ ਅਤੇ ਗਰੀਬ ਦੀ ਹੁਣ ਤੂੰ ਲਵੇਂ ਨਾ ਸਾਰ
ਤਕੜੇ ਪਿੱਛੇ ਘੁੰਮਦਾ ਤੇ ਆਖੇਂ ਜੀ ਜਨਾਬ

ਕੁਦਰਤ ਨੇ ਸੀ ਬਖਸ਼ਿਆ ਤੈਨੂੰ ਇਕ ਦਿਮਾਗ
ਬੁੱਧੀ ਭ੍ਰਿਸ਼ਟ ਹੋ ਗਈ ਖਾਨਾ ਹੋਇਆ ਖਰਾਬ
________________________

678
Shayari / ਗਜ਼ਲ,,,
« on: April 01, 2012, 11:51:19 PM »
ਗੁੱਸਾ,ਡਰ,ਪਛਤਾਵਾ ਤੇ ਪ੍ਰੇਸ਼ਾਨੀਆਂ
ਕੋਹਾਂ ਤੀਕਰ ਦਿੱਸਦੀਆਂ ਵੀਰਾਨੀਆਂ

ਸੂਲਾਂ ਵਾਂਗੂੰ ਚੁਭ ਰਹੀ ਵਗਦੀ ਹਵਾ
ਮੌਸਮਾਂ ਵਿਚ ਅਜ਼ਬ ਨੇ ਸ਼ੈਤਾਨੀਆਂ

ਫੁੱਲ ਵਿਛਾਏ ਅਸੀਂ ਤੁਹਾਡੇ ਵਾਸਤੇ
ਸਾਡੇ ਹਿੱਸੇ ਕੰਡੇ ਕਿਉਂ ਹੈਰਾਨੀਆਂ

ਗੈਰਾਂ ਦੇ ਵਾਂਗੂੰ ਜੋ ਸਾਨੂੰ ਤੱਕਦੀਆਂ
ਜੂੰਹਾਂ ਤੇਰੇ ਪਿੰਡ ਦੀਆਂ ਬੇਗਾਨੀਆਂ

ਬਿਨ ਕਸੂਰੋਂ ਦੋਸ਼ ਸਾਡੇ ਸਿਰ ਮੜ੍ਹੇ
ਅਸੀਂ ਸਜ਼ਾਵਾਂ ਫੇਰ ਵੀ ਪ੍ਰਵਾਨੀਆਂ
___________________

679
ਹੁਕਮ ਸ਼ੇਰ ਨੂੰ ਫਾਂਸੀ ਦਾ ਜਦੋਂ ਸੁਣਿਆਂ,
ਸਿੱਖ ਜਗਤ ਅੰਦਰ ਹਾਹਾਕਾਰ ਹੋ ਗਈ ।
ਜਿਹੜੇ ਦੇਸ਼ ਲਈ ਫਾਂਸੀਆਂ ਰਹੇ ਚੜਦੇ,
ਦੇਖੋ ਉਹਨਾਂ ਦੀ ਦੁਸ਼ਮਣ ਸਰਕਾਰ ਹੋ ਗਈ ।
ਹੱਕ ਸੱਚ ਨੂੰ ਫਾਂਸੀ ਤੇ ਚਾੜਨੇ ਲਈ,
ਬਹੁ ਗਿਣਤੀ ਕਿਓਂ ਅੱਜ ਤਿਆਰ ਹੋ ਗਈ ।
ਸਿੱਖਾਂ ਵਾਸਤੇ ਸਾਂਝੇ ਕਾਨੂੰਨ ਹੀ ਨਹੀਂ,
ਰਾਜਨੀਤੀ ਹੀ ਅੱਜ ਬਦਕਾਰ ਹੋ ਗਈ ।

ਕੋਈ ਆਖਕੇ ਓਸਨੂੰ ਦੇਸ਼ ਧ੍ਰੋਹੀ,
ਉਹਨੂੰ ਫਾਂਸੀ ਚੜ੍ਹਾਉਣ ਦੀ ਗੱਲ ਕਰਦਾ ।
ਕੋਈ ਅਣਖ ਦਾ ਉਸਨੂੰ ਪ੍ਰਤੀਕ ਕਹਿਕੇ,
ਉੱਚੀ ਨਾਅਰੇ ਲਗਾਉਣ ਦੀ ਗੱਲ ਕਰਦਾ ।
ਕੋਈ ਸੰਗਤ ਦੇ ਭਾਰੀ ਦਬਾਅ  ਥੱਲੇ,
ਉਸਦੀ ਫਾਂਸੀ ਰੁਕਵਾਉਣ ਦੀ ਗੱਲ ਕਰਦਾ ।
ਕੋਈ ਸੂਰਮੇ ਸਿੰਘ ਦੇ ਨਾਮ ਉੱਤੇ,
ਆਪਣੀ ਨੀਤੀ ਚਮਕਾਉਣ ਦੀ ਗੱਲ ਕਰਦਾ ।

ਸ਼ੇਰ ਹੱਸ ਕੇ ਆਖਿਆ ਵੀਰਨੋ ਉਏ,
ਫਾਂਸੀ ਜਾਣ ਨਾਂ ਐਵੈਂ ਘਬਰਾ ਜਾਣਾ ।
ਮੌਤ ਨਾਲ ਸ਼ਹੀਦ ਦਾ ਜਨਮ ਹੁੰਦਾ,
ਖੁਸੀ ਜਨਮ ਦੀ ਤੁਸਾਂ ਮਨ੍ਹਾ ਜਾਣਾ ।
ਜਿਸ ਦਿਨ ਵੀ ਸਿੰਘ ਨੂੰ ਲੱਗੇ ਫਾਂਸੀ,
ਝੰਡੇ ਕੇਸਰੀ ਘਰੇ ਲਹਿਰਾਅ ਜਾਣਾ ।
ਅੰਗ-ਅੰਗ ਸ਼ਰੀਰ ‘ਚੋਂ ਕੱਢ ਮੇਰਾ,
ਲੋੜਵੰਦਾਂ ਦੇ ਤਾਂਈਂ ਪਹੁੰਚਾ ਜਾਣਾ ।।

ਅੰਗ ਦਾਨ ਦੀ ਜਿਹੜਾ ਵਸੀਅਤ ਕਰਦਾ,
ਕਾਹਤੋਂ ਉਸੇ ਨੂੰ ਫਾਂਸੀ ਦੀ ਲੋੜ ਜਾਪੇ ।
ਲੋਕਾਂ ਦਾ ਜੋ ਮਰਕੇ ਵੀ ਭਲਾ ਚਾਹਵੇ,
ਉਹਦੇ ਇਸ਼ਕ ਦਾ ਮੌਤ ਕਿਓਂ ਤੋੜ ਜਾਪੇ ।
ਜਿੱਥੇ ਹੱਕ-ਇਨਸਾਫ਼ ਨੂੰ ਮਿਲੇ ਫਾਂਸੀ,
ਲੋਕ ਤੰਤਰ ਨੂੰ ਹੋ ਗਿਆ ਕ੍ਹੋੜ ਜਾਪੇ ।
ਜੁਲਮ ਰੋਕਣ ਦੇ ਲਈ ਘੱਟ ਗਿਣਤੀਆਂ ਤੇ,
ਅੰਤਰ-ਦੇਸੀ ਕਾਨੂੰਨ ਦੀ ਥੋੜ ਜਾਪੇ ।।

ਰਹਿਮ ਵਾਲੀ ਅਪੀਲ ਜੋ ਨਹੀਂ ਕਰਦਾ,
ਲੋਕੋ ਓਸਦਾ ਸੋਚ ਆਧਾਰ ਦੇਖੋ ।
ਰੱਦ ਕਰ ਰਿਹਾ ਥੋਥੇ ਕਾਨੂੰਨ ਨੂੰ ਜੋ,
ਮਾਨਵ ਧਰਮ ਲਈ ਓਸਦਾ ਪਿਆਰ ਦੇਖੋ ।
ਦਮ ਤੋੜਨ ਇਨਸਾਫ ਦੀ ਝਾਕ ਅੰਦਰ,
ਲੱਖਾਂ ਲੋਕ ਅੱਜ ਬਣੇ ਲਾਚਾਰ ਦੇਖੋ ।
ਘੱਟ ਗਿਣਤੀ ਨੂੰ ਕਿੰਝ ਹੜੱਪ ਕਰਦਾ,
ਬਹੁ-ਗਿਣਤੀ ਦਾ ਘਾਤਕ ਹਥਿਆਰ ਦੇਖੋ ।।

ਆਓ ਸਿੰਘ ਬਲਵੰਤ ਤੋਂ ਸੇਧ ਲੈਕੇ,
ਰਸਤੇ ਆਪਣੇ ਅੱਜ ਰੁਸ਼ਨਾਅ ਲਈਏ ।
ਕੰਮ ਆਈਏ ਜਿਓਂਦੇ ਮਨੁੱਖਤਾ ਦੇ,
ਮਰਨੋ ਬਾਅਦ ਵੀ ਸੇਵਾ ਨਿਭਾਅ ਲਈਏ ।
ਜੇਕਰ ਜੀਵੀਏ, ਅਣਖ ਦੇ ਨਾਲ ਕੇਵਲ,
ਸਿੰਘਾ ਵਾਲੀ ਜ਼ਮੀਰ ਜਗਾਅ ਲਈਏ ।
ਹੱਕ,ਸੱਚ,ਇਨਸਾਫ ਲਈ ਜੂਝ ਮਰਨਾ,
ਏਹੋ ਜੀਵਨ ਆਦਰਸ਼ ਬਣਾਅ ਲਈਏ ।।
_____________________

680
Shayari / Re: ਕਿਸ ਤਰਾਂ ਦਾ ਰਾਜ ਤੇਰਾ,,,
« on: April 01, 2012, 12:13:31 PM »
sukriya,,,

Pages: 1 ... 29 30 31 32 33 [34] 35 36 37 38 39 ... 99