This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 28 29 30 31 32 [33] 34 35 36 37 38 ... 99
641
« on: April 10, 2012, 10:15:13 PM »
ਤੁਸੀ ਸੋਚਦੇ ਹੋਵੋਗੇ ਕੀ ਇਸ ਉਮਰੇ ਤਾਂ ਮੁਹੱਬਤ ਦਾ ਗ਼ਮ ਹੀ ਹੋਣਾ ਪਰ ਨਹੀਂ ਗ਼ਮ ਹੈ ਉਨਾਂ ਸੱਧਰਾਂ ਦਾ ਜੋ ਬੰਬ ਧਮਾਕੇ ਚ ਕਤਲ ਹੋ ਗਈਆਂ, ਹਰ ਉਸ ਕੁੜੀ ਲਈ ਜੋ ਮਰ ਗਈ ਜਨਮ ਤੋਂ ਪਹਿਲਾ ਹੀ ਗ਼ਮ ਹੈ ਉਸ ਕਿਸਾਨ ਲਈ ਜਿਸਦੀ ਸੋਕੇ ਚ ਪਲੀ ਫਸਲ ਹੜ੍ਹ ਨਾਲ ਰੁੜ੍ਹ ਗਈ, ਉਨਾਂ ਲੋਕਾਂ ਲਈ ਜੋ ਅਰਬਪਤੀਆਂ ਦੇ ਦੇਸ਼ ਚ ਅੱਜ ਵੀ ਭੁੱਖੇ ਸੌਂ ਗਏ ਗ਼ਮਾਂ ਦੀ ਲਿਸਟ ਲੰਬੀ ਹੈ ਪਰ ਤੁਹਾਨੂੰ ਇਸ ਤੋਂ ਕੀ? ਤੁਸੀ ਕਿਸੇ ਨਿਊਜ਼ ਚੈਨਲ ਤੇ ਧੋਨੀ ਦਾ ਧਮਾਲ ਰਾਖੀ ਸਾਵੰਤ ਦਾ ਜਾਲ ਜਾਂ ਫੇਰ ਸੈਂਸਕਸ ਦਾ ਉਛਾਲ ਵੇਖ ਕੇ ਖੁਸ਼ ਹੋਵੋ!!! __________
642
« on: April 10, 2012, 12:30:04 AM »
ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ ਮੇਰੀਏ ਜਵਾਨ ਕਣਕੇ। ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ, ਤੂੰ ਸੋਨੇ ਦਾ ਪਟੋਲਾ ਬਣ ਕੇ। ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ ਓ ਮੇਰੇ ਬੇਜ਼ੁਬਾਨ ਢੱਗਿਆ
ਓ ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ ਤੂੜੀ ਵਿਚੋਂ ਪੁੱਤ ਜੱਗਿਆ। ______________
643
« on: April 09, 2012, 09:35:07 PM »
ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ, ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ।
ਅੱਜ ਕਲਮ ਨਾਲ ਹੀ ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ, ਗੱਲ ਬਣੀ ਤਾਂ ਠੀਕ ਨਹੀਂ…………………
ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ, ਧਰਤੀ ਚੋਂ ਦਮੂੰਕਾਂ
ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ, ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ। ਮੈਂ ਤਾਂ ਜੀਵਾਂਗਾ ਖੁੱਲੇ ਸ਼ੇਰ ਵਾਂਗ ਨਿਡਰ ਹੋ ਕੇ 'ਤੇ ਮਰਾਂਗਾ ਅਜਿਹੀ ਸੁਨਹਿਰੀ ਮੌਤ ਕਿ ਯੁੱਗੜਿਆਂ ਤੱਕ ਮੇਰੀ ਜਿੰਦਗੀ ਦੇ ਫਲਸਫੇ ਪੜੇ ਜਾਣਗੇ।
ਅੱਜ ਤਾਂ ਇਹ ਚੁਟਕਲਾ ਹੈ ਤੁਹਾਡੇ ਹੱਸਣ ਲਈ, ਪਰ ਜਦੋਂ ਕੱਲ੍ਹ ਆਵੇਗੀ ਤਾਂ ਰੋਣੋ ਵੀ ਮੁਨਕਰ ਹੋਵੋਂਗੇ।
ਜੇ ਚਾਹੁੰਦੇ ਹੋ ਇਕ ਮਹਾਨ ਜਿੰਦਗੀ ਜੀਣਾ, ਗੁਲਾਮੀ ਦੇ ਜੂਲ਼ੇ ਨੂੰ ਲਾਹੁਣਾ, ਬੱਚਿਆਂ ਲਈ ਉੱਜਲਾ ਭਵਿੱਖ, ਢਿੱਡ ਦੀਆਂ ਸੁੱਕ ਚੁੱਕੀਆਂ ਆਂਦਰਾਂ ਲਈ, ਗਿੱਲੀ ਰੋਟੀ, ਸਿਰ ਤੇ ਬੱਠਲ ਚੁੱਕਦਿਆਂ, ਕੜ-ਕੜ ਕਰਦੀਆਂ ਹੱਡੀਆਂ ਨੂੰ ਸੁਰ ‘ਚ ਪਿਰੌਣਾ, ਸੁੱਖ ਦੇ ਵਿਯੋਗ ‘ਚ ਨਿਕਲੇ ਹੰਝੂਆਂ ਨਾਲ, ਖੇਤਾਂ ਨੂੰ ਸਿੰਜਣਾ,
ਤਾਂ ਕਰਨੇ ਪੈਣਗੇ ਉੱਚੇ ਕੰਮ ਸਿਰ ਉੱਚਾ, ਬਾਂਹ ਉੱਚੀ, ਆਵਾਜ ਉੱਚੀ, ਸੋਚ ਉੱਚੀ, ਤੇ ਹੋਣਾ ਪਵੇਗਾ ਇਕ ਝੰਡੇ ਥੱਲੇ ਇਕੱਠਾ, ਇਕ ਝੰਡੇ ਥੱਲੇ ________
644
« on: April 09, 2012, 08:27:15 PM »
sukriya,,,
645
« on: April 09, 2012, 11:03:59 AM »
ਜਨਮ ਜਿਨ੍ਹਾਂ ਦਾ ਰੇਲਵੇ ਪੁਲ ਥੱਲੇ ਫੁੱਟਪਾਥ ਤੇ ਜੀਵਨ ਗੁਜ਼ਰਨਾ ਏ ਸਵੇਰੇ ਸ਼ਾਮ ਪੇਟ ਦਾ ਫਿਕਰ ਰਹਿੰਦਾ ਅੱਗਾ ਆਪਣਾ ਕਦੋਂ ਸੰਵਰਨਾ ਏ ਕੁੱਲੀ ਕੱਖਾਂ ਦੀ ਜਿਹਨੂੰ ਨਾ ਨਸੀਬ ਹੋਈ ਸਵਰਗਾਂ ਵਿਚ ਮਹਿਲ ਕਿਸ ਬਨਾਵਣਾ ਏ ਕਿਸ ਨਰਕ ਤੋਂ ਡਰਦੇ ਓਹ ਰਾਮ ਜਪਣ ਜਿਨ੍ਹਾਂ ਇੱਥੇ ਹੀ ਨਰਕ ਭੋਗਣਾ ਏ _________________
646
« on: April 09, 2012, 10:45:58 AM »
ਵੀਰ ਮੇਰਿਓ ਨਾ ਆਮ ਹੈ ਨਾ ਖ਼ਾਸ ਹੈ ਜੁਗਨੀ ਅੱਜ-ਕੱਲ੍ਹ ਬਹੁਤ ਉਦਾਸ ਹੈ ਜੁਗਨੀ ਅੱਜ-ਕੱਲ੍ਹ
ਕੋਈ ਸਾਰ ਨਈਂ ਲੈਂਦਾ ਜੁਗਨੀ ਦੀ ਹੁਣ ਦਿਨ-ਖੜ੍ਹੇ ਹੀ ਬੂਹੇ ਢੋਅ ਲੈਂਦੀ ਏ ਘਰ ਵੱਢ-ਵੱਢ ਖਾਣ ਆਉਂਦੈ ਜੁਗਨੀ ਨੂੰ
ਹਾਲੋਂ ਬੇਹਾਲ ਹੋਈ ਜਾ ਰਹੀ ਏ ਜੁਗਨੀ ਤਾਲੋਂ ਬੇਤਾਲ ਹੋਈ ਜਾ ਰਹੀ ਏ ਜੁਗਨੀ
ਕੰਧ ਦੀ ਕੀਲੀ ’ਤੇ ਟੰਗੇ ਅਲਗੋਜ਼ੇ ਜੁਗਨੀ ਨੂੰ ਬਹੁਤ ਯਾਦ ਕਰਦੇ ਨੇ ਉਹਦੇ ਨਾਲ ਬਿਤਾਏ ਸੰਦਲੀ ਦਿਨ ਯਾਦ ਕਰਕੇ ਸਰਦ ਹਉਕੇ ਭਰਦੇ ਨੇ
ਮਦਰੱਸੇ ਜਾ ਕੇ ਵੀ ਕੀ ਕਰਨੈ ਹੁਣ ਸੋਚਦੀ ਹੈ ਜੁਗਨੀ ਨਾ ਮਾਸਟਰਾਂ ਕੋਲ ਸਿੱਖਿਆ ਰਹੀ ਨਾ ਮੁੰਡਿਆਂ ਕੋਲ ਕਿਤਾਬਾਂ
ਕਦੇ ਕਦੇ ਸੋਚਦੀ ਹੈ ਜੁਗਨੀ ਦੋ ਮਹੀਨੇ ਪਾਕਿਸਤਾਨ ਹੀ ਲਾ ਆਵਾਂ ਸਜਦਾ ਕਰ ਆਵਾਂ ਆਲਮ ਲੁਹਾਰ ਦੀ ਕਬਰ ਨੂੰ ਪਰ ਹੌਸਲਾ ਨਹੀਂ ਫੜਦੀ ਨਾ ਪਾਸਪੋਰਟ, ਨਾ ਵੀਜ਼ਾ ਮਤੇ ਸਰਹੱਦ ’ਤੇ ਹੀ ਮੁਕਾਬਲੇ ’ਚ ਮਾਰੀ ਜਾਵਾਂ…
ਵੀਰ ਮੇਰਿਓ ਜੁਗਨੀ ਹੁਣ ਨਾ ਕਲਕੱਤੇ ਜਾਂਦੀ ਹੈ ਨਾ ਬੰਬਈ ਉਹ ਤਾਂ ਦਿੱਲੀ ਜਾਣ ਤੋਂ ਵੀ ਕੰਨੀ ਕਤਰਾਉਂਦੀ ਹੈ ਕੱਲੀ-ਕੱਤਰੀ ਨੂੰ ਪਤਾ ਨਈਂ ਕਿੱਥੇ ਕਦੋਂ ਘੇਰ ਲੈਣ ਗੁੰਡੇ
ਜਮਾਲੋ ਨੂੰ ਬਹੁਤ ਓਦਰ ਗਈ ਹੈ ਜੁਗਨੀ ਚਿੱਠੀਆਂ ’ਚ ਕਹਿੰਦੀ ਹੈ- ਭੈਣੇ ਵਲੈਤ ’ਚ ਹੀ ਵੱਸ ਜਾ ਵਾਪਸ ਨਾ ਆਈਂ ਪੰਜਾਬ ਐਥੇ ਹੀ ਕਿਸੇ ਹੋਟਲ ’ਚ ਭਾਂਡੇ ਮਾਂਜ ਲਈਂ ਜਾਂ ਬੇਕਰੀ ’ਤੇ ਆਟਾ ਗੁੰਨ੍ਹ ਲਈਂ ਵਾਪਸ ਨਾ ਆਈਂ ਪੰਜਾਬ
ਭੈਣੇ, ਪੰਜਾਬ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਦਿਨੋ-ਦਿਨ ਹੋਰ ਵਿਗੜ ਰਿਹੈ ਪੰਜਾਬ ਇਹਦੇ ਵਿਗਾੜ ਲਈ ਭੈਣੇ, ਬਹੁਤ ਨੇ ਜ਼ਿੰਮੇਵਾਰ ਲੱਚਰ ਕਲਾਕਾਰ ਭ੍ਰਿਸ਼ਟ ਪੱਤਰਕਾਰ ਚਾਲੂ ਫ਼ਿਲਮਕਾਰ ਗੱਲਾਂ ਦੀ ਜੁਗਾਲੀ ਕਰਦੇ ਬੁੱਧੀਜੀਵੀ ਮਾਨਸਿਕ ਬੀਮਾਰ ਅਫ਼ਸਰਸ਼ਾਹੀ ਪੱਥਰ ਦਿਲ ਸਰਕਾਰ ਕੀ ਕੀ ਦੱਸਾਂ ਭੈਣੇ, ਕੌਣ ਕੌਣ ਨੇ ਜ਼ਿੰਮੇਵਾਰ
ਮੰਜੇ ਉੱਤੇ ਸੌਂਦੀ ਹੈ ਤਾਂ ਡਰੇ ਹੋਏ ਬਾਲ ਵਾਂਗ ਅੱਭੜਵਾਹੇ ਉੱਠਦੀ ਹੈ ਜੁਗਨੀ ਨੂੰ ਖ਼ਦਸ਼ਾ ਹੈ ਕਿ ਉਸਦੀ ਹੁਣ ਕਦੇ ਨਹੀਂ ਚੜ੍ਹਨੀ ਟੁੱਟੀ ਹੋਈ ਪੱਸਲੀ ਉਹ ਨੱਚ ਨਹੀਂ ਸਕਦੀ ਉਹ ਟੱਪ ਨਹੀਂ ਸਕਦੀ ਤੇ ਲੁਕ-ਛਿਪ ਕੇ ਦਿਨ-ਕਟੀਆਂ ਕਰਦੀ ਹੈ ਜੁਗਨੀ ਵੀਰ ਮੇਰਿਓ…। _________
647
« on: April 09, 2012, 10:36:36 AM »
sukriya,,,
648
« on: April 09, 2012, 01:39:11 AM »
ਸੱਚੀ ਗੱਲ ਹੈ ਪੰਜਾਬ ‘ਚ ਦਾਰੂ ਸ਼ਸਤੀ ਤੇ ਮਹਿੰਗਾ ਆਟਾ ਇਕ ਬੰਦਾ ਕਮਾਉਣ ਵਾਲਾ ਤੇ ਸਾਰੇ ਟੱਬਰ ਦਾ ਮੁੰਹ ਪਾਟਾ
ਪੰਜਾਬੀ ਕਿਤਾਬਾ ਵਾਲੀ ਦੁਕਾਨ ਸ਼ਹਿਰ ‘ਚ ਇਕ ਦੋ ਤੇ ਮਾ ਬੋਲੀ ਦੇ ‘ਰਾਖੇ’ ਗਾਇਕ ਕਈ ਸੋ
ਜੈਜੀ,ਮਿਕਾ,ਪੂਜਾ ਸੁਨਣ ਵਾਲੇ ਬਹੁਤ ਨੇ ਪਾਸ਼, ਉਦਾਸੀ ਨੂੰ ਜਾਨਦਾ ਕੋਈ ਨਹੀ।
ਰਵੀਦਾਸੀ,ਜੱਟ ,ਮਹਜਬੀ,ਪੰਡਤ ਨਾਲ ਭਰਿਆ ਪੰਜਾਬ ਪਿਆ ਏਕ ਨੂਰ ਚੋ ਉਪਜੇ ਕੁਦਰਤ ਦੇ ਬੰਦੇ ਦੇਖੇ ਕਦੇ ਨਹੀ ।। ___________________________
649
« on: April 08, 2012, 11:56:44 PM »
ਬਿਲਕੁਲ ਹੀ ਬੇਸਮਝੀ ਵਿਚ, ਸ਼ਰਮਾਂ ਦਾ ਵਰਕਾ ਪਾੜੋ ਨਾ। ਬਣਕੇ ਵਿਚਰੋ ਅਕਲਾਂ ਵਾਲੇ, ਅੱਗ 'ਚ ਕਲੀਆਂ ਸਾੜੋ ਨਾ। ਚੰਦ ਛਿੱਲੜਾਂ ਦੇ ਲਾਲਚ ਵੱਸ, ਪੈਰੀਂ ਤਹਿਜ਼ੀਬ ਲਿਤਾੜੋ ਨਾ। ਕਲਮਾਂ ਵਾਲਿਓ ਹੋਸ਼ ਕਰੋ, ਗੀਤਾਂ ਦੇ ਅਕਸ ਵਿਗਾੜੋ ਨਾ। ________________
650
« on: April 08, 2012, 10:26:41 PM »
ਕਿਨਾਰੇ ਤੋਂ ਹੀ ਨਾ ਕਿਤੇ, ਤੂੰ ਪਰਤ ਆਈਂ ਦੋਸਤਾ। ਥਾਹ ਸਮੁੰਦਰ ਦੀ ਜੇ ਪਾਉਣੀ, ਤਾਂ ਡੁੱਬਕੀ ਲਾਈਂ ਦੋਸਤਾ।
ਖ਼ਾਨ, ਧੋਨੀ, ਸੈਫ, ਸਚਿਨ, ਇਨ੍ਹਾਂ ਦਾ ਖਿਆਲ ਛੱਡ, ਭਗਤ, ਸਰਾਭੇ, ਊਧਮ ਨੂੰ, ਆਦਰਸ਼ ਬਣਾਈਂ ਦੋਸਤਾ।
ਦਿਸ਼ਾਹੀਣ ਕਰਨਾ ਚਾਹੁੰਦੈ, ਇਹ ਹਾਕਮ ਤੇਰੀ ਸੋਚ ਨੂੰ, ਜਾਲ ਵਿਛੇ ਨੇ ਪੈਰ-ਪੈਰ, ਫਸ ਨਾ ਤੂੰ ਜਾਈਂ ਦੋਸਤਾ।
ਦੋਅਰਥੀ ਲੱਚਰ ਗਾਇਕੀ, ਫ਼ਿਲਮਾਂ ਤੇ ਟੀਵੀ ਚੈਨਲ, ਰਾਤ ਦਿਨ ਫੈਲਾਉਂਦੇ ਗੰਦਗੀ, ਦਾਮਨ ਤੂੰ ਬਚਾਈਂ ਦੋਸਤਾ।
ਵਾਹ ਪਿਆਂ ਪਤਾ ਲੱਗਦੈ, ਕਿੰਨੀ ਹੈ ਦੁਸ਼ਵਾਰ ਜ਼ਿੰਦਗੀ, ਬਦੇਸ਼ੀ ਚਕਾਚੌਂਧ 'ਤੇ ਨਾ, ਐਵੇਂ ਡੁੱਲ ਜਾਈਂ ਦੋਸਤਾ।
ਕਿੱਥੇ ਅਤੇ ਕਿਵੇਂ ਲੜਨੈਂ, ਕਿਸ ਦੇ ਪੱਖ ਵਿੱਚ ਖੜਨੈਂ, ਇਹ ਗੱਲਾਂ ਵਿਚਾਰੇ ਬਿਨਾਂ, ਕਦਮ ਨਾ ਉਠਾਈਂ ਦੋਸਤਾ।
ਸ਼ਹੀਦਾਂ ਦੇ ਸੁਪਨੇ ਅਧੂਰੇ, ਅਜੇ ਤਾਂ ਨੇ ਕਰਨੇ ਪੂਰੇ, ਲੰਗੜੀ ਆਜ਼ਾਦੀ ਸੰਗ ਨਾ, ਪਰਚ ਐਵੇਂ ਜਾਈਂ ਦੋਸਤਾ। _____________________________
651
« on: April 08, 2012, 10:11:34 PM »
janam din mubaark
652
« on: April 08, 2012, 09:14:45 PM »
sukriya,,,
653
« on: April 08, 2012, 08:42:36 PM »
ਖੁਦ ਨਾਲ ਅੱਖ ਮਿਲਾਉਣ ਦਾ ਹੁਣ ਜੀ ਨਹੀਂ ਕਰਦਾ। ਦਿਲ ਨੂੰ ਬਾਤ ਸੁਨਾਉਣ ਦਾ ਹੁਣ ਜੀ ਨਹੀਂ ਕਰਦਾ।
ਦੋ ਪੁੜਾਂ ਵਿਚ ਪਿਸ ਰਿਹਾ ਮੈਂ ਖੁਦ ਨੂੰ ਕਿਉਂ ਨਹੀਂ ਦਿਸ ਰਿਹਾ ਮੈਂ ਖੁਦ ਨੂੰ ਹੀ ਬਚਾਉਣ ਦਾ ਹੁਣ ਜੀ ਨਹੀਂ ਕਰਦਾ…
ਜੀਵਨ ਦੇ ਵਿਚ ਬਹੁਤ ਹੀ ਰੰਗੀਨ ਸੀ ਮੈਂ ਦਿਨ ਨੂੰ ਦਿਨ ਮਨਾਉਣ ਦਾ ਸ਼ੌਕੀਨ ਸੀ ਮੈਂ ਕੋਈ ਵੀ ਦਿਨ ਮਨਾਉਣ ਦਾ ਹੁਣ ਜੀ ਨਹੀਂ ਕਰਦਾ…
ਗਲ਼ ਰੀਝਾਂ ਦਾ ਘੁਟ ਚੁੱਕਾ ਹਾਂ ਮੈਂ ਕਈ ਹਿਸਿਆਂ 'ਚ ਟੁੱਟ ਚੁੱਕਾ ਹਾਂ ਮੈਂ ਮੁੜਕੇ ਫਿਰ ਜੁੜ ਜਾਣ ਦਾ ਹੁਣ ਜੀ ਨਹੀਂ ਕਰਦਾ…
ਸਭ ਨੂੰ ਕਰਦਾ ਰਿਹਾ ਪਿਆਰ ਮੈਂ ਬਣ ਗਿਆ ਤਾਹੀਉਂ ਗੁਨਾਹਗਾਰ ਮੈਂ ਪਿਆਰ ਮੇਰਾ ਬਸ ਪਾਉਣ ਦਾ ਹੁਣ ਜੀ ਨਹੀਂ ਕਰਦਾ…
ਨਿਤ ਮਹਿਫਲੀਂ ਜਾਂਦਾ ਸੀ ਮੈਂ ਆਪਣਾ ਲਿਖਿਆ ਗਾਂਦਾ ਸੀ ਮੈਂ ਲਿਖਿਆ ਹੋਇਆ ਗਾਉਣ ਦਾ ਹੁਣ ਜੀ ਨਹੀਂ ਕਰਦਾ… ____________________________
654
« on: April 08, 2012, 10:51:00 AM »
ਕਿਸੇ ਦਿਆਂ ਔਗਣਾਂ ਨੂੰ ਫੋਲਿਆ ਨਾ ਕਰ,
ਚੁੱਪ ਹੈ ਸੁਨਹਿਰੀ ਬਹੁਤਾ ਬੋਲਿਆ ਨਾ ਕਰ।
ਰੱਬ ਤੇਰੇ ਦਿਲ ਵਿੱਚ ਵਸਦਾ ਏ ਮੂਰਖਾ,
ਮੰਦਰਾਂ ਦੇ ਵਿੱਚ ਇਹਨੂੰ ਟੋਲਿਆ ਨਾ ਕਰ।
ਗ਼ਮਾਂ ਵੇਲੇ ਇਨ੍ਹਾਂ ਦੀ ਹੈ ਬਹੁਤ ਲੋੜ ਪੈਂਦੀ,
ਹੰਝੂਆਂ ਨੂੰ ਐਂਵੇ ਬਹੁਤਾ ਡੋਲ੍ਹਿਆ ਨਾ ਕਰ।
ਦਿਲਾਂ ਦੀ ਸਾਰ ਤਾਂ ਦਿਲਾਂ ਵਾਲੇ ਹੀ ਨੇ ਜਾਣਦੇ,
ਬੇਦਿਲਾਂ ਦੇ ਕੋਲ ਦਿਲ ਫੋਲਿਆ ਨਾ ਕਰ। ______________________
655
« on: April 07, 2012, 02:20:27 PM »
ਦੁਨੀਆ ਆਪਣੀਆਂ ਹੀ ਅੱਖਾਂ ਦੇ ਸਾਹਮਣੇ ਆਪ ਹੀ ਗੁਬਾਰੇ ਵਾਂਗ ਫੁਲਾਉਣੀ ਪੈਂਦੀ ਹੈ , ਫਿਰ ਆਪ ਹੀ ਇਸ ਗੁਬਾਰੇ ਨੂੰ ਉਡਾ ਉਡਾ ਕੇ ਖੁਸ਼ ਹੋਣਾ ਪੈਂਦਾ ਹੈ ! ਉਂਝ ਜੀਅ ਕਿੱਥੇ ਲਗਦਾ ਹੈ ਤੇਰੀ ਦੁਨੀਆ \'ਚ ਹੁਣ ! ਬੱਸ।।।ਆਪਣੇ ਅੰਦਰ ਇੱਕ ਬੱਚਾ ਤਾਂ ਹੀ ਤਾਂ ਪਾਲ ਰੱਖਿਆ ਹੈ ਮੈਂ ! _________________
656
« on: April 07, 2012, 12:25:30 PM »
ਧਰਤੀ ਨੂੰ ਖਾ ਲਵਾਂਗਾ ਸਭ ਕੁਝ ਪਚਾ ਲਵਾਂਗਾ ਆਪਣਾ ਆਪਾ ਮਿਟਾ ਲਵਾਂਗਾ ਕਿਉਂਕਿ ਮੈਂ ਮਨੁੱਖ ਹਾਂ ਨਿਰੰਤਰ ਵਧਦੀ ਭੁੱਖ ਹਾਂ _____________
657
« on: April 07, 2012, 12:03:46 PM »
ਨਾ ਕੇਵਲ ਮਨ ਦੀ ਗੱਲ ਹੀ ਮੰਨਿਆ ਕਰੋ ਕਦੇ-ਕਦੇ ਆਤਮਾ ਦੀ ਗੱਲ ਵੀ ਸੁਣਿਆ ਕਰੋ _______________________
658
« on: April 07, 2012, 11:33:14 AM »
sukriya,,,
659
« on: April 07, 2012, 11:20:39 AM »
ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ ਨਿਰਾ ਵਸਲ ਨਹੀਂ ਹੋਵੇ, ਕੁਝ ਪਿਆਰ ਵੇ ਲਿਖਾਰੀਓ ਲਫਜ਼ਾਂ ਦੇ ਨਾਲ ਨੰਗੇ ਨਾ ਕਰੋ ਸਰੀਰਾਂ ਨੂੰ ਰੱਖ ਦਿਓ ਲਾਂਭੇ ਇਹਨਾਂ ਕਾਮ ਵਾਲੇ ਤੀਰਾਂ ਨੂੰ ਐਵੇਂ ਕਰੋ ਨਾ ਸਮਾਜ ਨੂੰ ਬੀਮਾਰ ਵੇ ਲਿਖਾਰੀਓ ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ !! ____________________________
660
« on: April 07, 2012, 11:03:38 AM »
ਲਿਖ ਕਲਮੇਂ ਕੁਝ ਨਵਾਂ ਜਿਹਾ ਤੂੰ ਕਿਉਂ ਲਿਖਦੀ ਓਹੀ ਘਿਸੇ ਪਿਟੇ ਪਿਆਰ ਦੇ ਕਿੱਸੇ ਕਿਥੇ ਹੈ ਹੀਰ, ਸੋਹਣੀ ਤੇ ਸੱਸੀ ਵਾਲਾ ਪਿਆਰ ! ਕਿਥੇ ਹੈ ਰਾਂਝਾ ਮਹੀਵਾਲ ਤੇ ਪੁਨੂੰ ? ਲਿਖ ਕਲਮੇਂ, ਕੈਨੇਡਾ ਦੇ ਕਲੱਬਾਂ 'ਚ ਝੂੰਮਦੇ ਜੋੜੇ ਬਾਰੇ ਲਿਖ, ਯੁਵਕਾਂ ਬਾਰੇ ਜੋ ਪੈਸਿਫਿਕ-ਸਮੁੰਦਰ ਕੰਢੇ, ਖੇਡਦੇ ਵਰਜਿਤ-ਖੇਡਾਂ ਉਨ੍ਹਾਂ ਬਾਰੇ ਲਿਖ਼ ਪੁਲਾੜ ਯੁੱਗ ਵਿਚ ਵਿਚਰ ਤੂੰ ਵੀ ਮਸ਼ੀਨ ਬਣੇ ਕਾਮੇ ਦਾ ਗੀਤ ਲਿਖ ਕੈਨੇਡਾ ਦੇ ਫਾਰਮਾਂ 'ਚ ਬੇਰੀ ਤੋੜਦੇ ਸੱਤਰ ਸਾਲਾ ਬਜ਼ੁਰਗ ਬਾਰੇ ਲਿਖ ਬੀਮਾਰੀ ਵਿੱਚ ਤੜਪਦੇ ਮਰੀਜ਼ ਦੀ ਕਥਾ ਲਿਖ ਹਸਪਤਾਲਾਂ 'ਚ ਅਧ ਖਿੜੇ ਮੁਰਝਾਏ ਚੇਹਰਿਆਂ ਬਾਰੇ ਲਿਖ ਜਾਬ ਲੱਬਦੇ ਨੌਜਵਾਨ ਦੀ ਕਥਾ ਲਿਖ ਬਹੁਤ ਕੁਝ ਅਣਲਿਖਿਆ ਪਿਐ ________________
Pages: 1 ... 28 29 30 31 32 [33] 34 35 36 37 38 ... 99
|