December 22, 2024, 09:19:46 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 27 28 29 30 31 [32] 33 34 35 36 37 ... 99
621
Shayari / Re: ਬੰਦਾ,,,
« on: April 18, 2012, 09:33:32 PM »
nai mere hisaab nal te koi galti ni baki ho sakda koi galti ho gai hove

622
Birthdays / Re: Happy Birthday Inderpreet (GS)
« on: April 18, 2012, 11:59:20 AM »
happy birthday,,,

623
Shayari / ਬੰਦਾ,,,
« on: April 18, 2012, 11:38:02 AM »
ਘੂੰ-ਘੂੰ ਕਰਦੀ ਐਂਬੂਲੈਂਸ ਲੰਘੀ ਕੋਲ ਦੀ
ਸੋਚਿਆ
ਬੰਦਾ ਤੰਦਰੁਸਤ ਹੋਵੇ
ਪੈਸੇ ਦਾ ਕੀ ਆ

ਲਿਸ਼ਕਦੀ ਕਾਰ ਇੱਕ
ਹਵਾ ਵਾਂਗ ਕੋਲ ਦੀ ਲੰਘੀ
ਸੋਚਿਆ
ਬੰਦਾ ਤੰਦਰੁਸਤ ਹੋਵੇ
ਤੇ ਕੋਲ ਪੈਸਾ ਵੀ
__________

624
Shayari / ਰੁੱਖ ਦੀ ਮੌਤ,,,
« on: April 18, 2012, 11:12:50 AM »
ਰੁੱਖ ਨੂੰ
ਨਹੀਂ ਪਤਾ ਹੁੰਦਾ
ਕਿ ਉਹ
ਕਿਸ ਜੂਨੀ ਪੈਣੈ

ਰੁੱਖ ਫਿਰ ਵੀ
ਜਾਣਦੈ
ਪਾਣੀ ਦੀ ਕਟੌਰੀ
ਤੇ ਕੁਹਾੜੀ ਚੁੱਕਣ ਵਾਲੇ
ਬੰਦੇ ਦੇ ਦਿਲ ਦੀ ਧੜਕਣ

ਕਦੇ ਕਿਸੇ ਬੰਦੂਕ ਦਾ ਹੱਥਾ
ਬੂਹੇ ਦੀ ਚੁਗਾਠ
ਕਿਸੇ ਦਫਤਰ ਦੀ ਕੁਰਸੀ
ਜਾਂ ਕਿਸੇ ਕਿਤਾਬ ਦਾ ਵਰਕਾ

ਉਹ ਨਹੀਂ ਜਾਣਦਾ
ਕਿ
ਕਿਸ ਜੂਨੀ ਪੈਣੈ

ਉਹ ਤੇ
ਕੱਟਣ ਤੋਂ ਪਹਿਲਾਂ ਹੀ ਮਰ ਜਾਂਦੈ
ਜਦ ਸੋਚਦੈ
ਆਪਣੀ ਬੁੱਕਲ 'ਚ ਪਲ੍ਹਦੈ

ਦੋ ਬੋਟਾਂ ਬਾਰੇ
ਉਨ੍ਹਾਂ ਦੇ ਆਲਣੇ ਬਾਰੇ
ਦੂਰ ਚੋਗਾ ਚੁਗਣ ਗਏ
ਉਹਨਾਂ ਦੇ ਮਾਂ ਪੇ ਬਾਰੇ

ਉਹ ਤੇ ਪਹਿਲਾਂ ਹੀ ਮਰ ਜਾਂਦੈ
ਜਦ ਸੋਚਦੈ
ਉਸਦੀ ਸੱਜੀ ਬਾਂਹ ਤੇ ਪਾਈ
ਗੁਆਂਢੀ ਬੱਚਿਆਂ ਦੀ ਪੀਂਘ ਬਾਰੇ
ਜੋ ਸਕੂਲੋਂ ਪਰਤਣਗੇ
ਉਹ ਨਹੀਂ ਹੋਵੇਗਾ

ਉਹ ਤੇ ਪਹਿਲਾਂ ਹੀ ਮਰ ਜਾਂਦੈ
ਪਿੰਡ ਦੇ ਦੂਜੇ ਪਾਸਿਓਂ ਆਉਂਦੀ
ਬੁੱਢੀ ਬੇਬੇ ਬਾਰੇ ਸੋਚਕੇ
ਜੋ ਦਿਨ ਦਿਹਾੜੇ
ਜੜੀਂ ਪਾਣੀ ਦਿੰਦੀ
ਚਾਰ ਦਾਣੇ ਧਰਦੀ
ਪਲੋਸਦੀ
ਖਬਰੇ ਅਸੀਸ ਦਿੰਦੀ ਕਿ ਲੈਂਦੀ

ਪਾਣੀ ਨੂੰ ਦੇਖ
ਕਿੰਨੇ ਵਾਰ ਧੜਕਦੈ
ਰੁੱਖ ਦਾ ਦਿਲ
ਤੇ
ਕੁਹਾੜੀ ਨੂੰ ਦੇਖ
ਕਿੰਨੇ ਵਾਰ
ਮਰਦੈ ਰੁੱਖ।
_______

625
ਕੀ ਕਰਾਂ ਮੈਥੋਂ ਜੀ ਨਹੀਂ ਹੁੰਦਾ
ਜ਼ਹਿਰ ਜ਼ਿੰਦਗੀ ਦਾ ਪੀ ਨਹੀਂ ਹੁੰਦਾ

ਕਿਸੇ ਦੇ ਹੰਝੂ ਦੇਖਾਂ ਬੇਵੱਸ
ਚਾਕਜਿਗਰ ਮੈਥੋਂ ਸੀ ਨਹੀਂ ਹੁੰਦਾ 

ਹਰ ਦੁੱਖ ਮਿਟਾ ਦੇਣਾ ਚਾਹਾਂ
ਪਰ ਸਾਰਾ ਗ਼ਮ ਮੈਥੋਂ ਪੀ ਨਹੀਂ ਹੁੰਦਾ

ਮੈਂ ਵੀ ਗਾਵਾਂ ਗੀਤ ਵਸਲ ਦੇ
ਮੇਰਾ ਕੋਈ ਹਮਨਸ਼ੀਂ ਨਹੀਂ ਹੁੰਦਾ

ਓਹਨਾ ਸੌ ਸਿਤਮ ਕੀਤੇ ਪਰ
ਮੁੱਖ ਤੋਂ ਮੇਰੇ ਸੀ ਨਹੀਂ ਹੁੰਦਾ

ਖਰੀਦ ਸਕੇ ਜੋ ਸਾਰੀ ਦੁਨੀਆਂ
ਕੋਈ ਏਨਾ ਵੀ ਧਨੀ ਨਹੀਂ ਹੁੰਦਾ

ਹਾਂ ਪਹਾੜ ਵੀ ਡਿੱਗਦੇ ਕਦਮਾਂ ਤੇ
ਚਾਹੋ ਤਾਂ ਫਿਰ ਕੀ ਨਹੀਂ ਹੁੰਦਾ

ਇਕ ਜੇ ਤੂੰ ਮੇਰੇ ਵੱਲ ਹੋਵੇਂ
ਫਿਰ ਦੇਖੀਂ ਮੈਥੋਂ ਕੀ ਨਹੀਂ ਹੁੰਦਾ
_________________

626
ਖਿੜੇ ਗੁਲਸ਼ਨ ਵਿੱਚ ਕਾਇਨਾਤ ਹੋਣੇ ਚਾਹੀਦੇ
ਦਿਲ ਵਿੱਚ ਮੁਹੱਬਤ ਦੇ ਜਜ਼ਬਾਤ ਹੋਣੇ ਚਾਹੀਦੇ

ਇੱਕ ਚੁੱਪ ਸੌ ਸੁੱਖ' ਸੱਚ ਸੀ ਪਹਿਲ਼ਾਂ ਕਦੇ
ਪਰ ਅੱਜਕਲ ਦੇ ਲੋਕ ਬੇਬਾਕ ਹੋਣੇ ਚਾਹੀਦੇ

ਮੇਰੇ ਦਿਲ਼ ਦੀ ਸੁਣ ਯਾਰਾ ਆਪਣੇ ਦਿਲ ਦੀ ਕਹਿ
ਹੁਣ ਸਾਡੇ ਸਾਂਝੇ ਹਰ ਖਿਆਲਾਤ ਹੋਣੇ ਚਾਹੀਦੇ
 
'ਹਰ ਬੱਚੇ ਨੂੰ ਪੜਨੇ ਦਾ ਹੱਕ ਹੈ' ਠੀਕ ਹੈ
ਪਰ ਇਸਦੇ ਲਈ ਵਾਜਿਬ ਹਾਲਾਤ ਹੋਣੇ ਚਾਹੀਦੇ

ਮੰਗਣ ਵਾਲ਼ੇ ਦਾਜ ਬੇਸ਼ੱਕ ਹੁੰਦੇ ਗੁਨਹਗਾਰ ਨੇ
ਦੇਣ ਵਾਲ਼ੇ ਵੀ ਅੰਦਰ ਹਵਾਲਾਤ ਹੋਣੇ ਚਾਹੀਦੇ

ਕਿਸੇ ਦੇ ਲੇਖ਼ਾਂ ਵਿੱਚ ਨਹੀਂ ਹੁੰਦੀਆਂ ਕੇਵਲ਼ ਖ਼ੁਸ਼ੀਆਂ
ਫੁੱਲ਼ਾਂ ਦੇ ਨਾਲ਼ ਕੰਡੇ ਵੀ ਸੌਗ਼ਾਤ ਹੋਣੇ ਚਾਹੀਦੇ
 
ਮਹਕ ਹੋਵੇ ਦਿਲ਼ਾਂ ਵਿੱਚ ਪਿਆਰਾਂ ਦੀ ਸਦਾ
ਦੂਰ ਰੋਣੇ ਧੋਣੇ ਦੁੱਖ ਸੰਤਾਪ ਹੋਣੇ ਚਾਹੀਦੇ
_____________________

627
Shayari / Re: ਕੁੜੀਆਂ,,,
« on: April 16, 2012, 10:07:51 AM »
sukriya,,,

628
Shayari / ਕੁੜੀਆਂ,,,
« on: April 16, 2012, 01:53:10 AM »
ਜੇ ਇਸ ਜਗ ਤੇ ਹੋਣ ਨਾ ਕੁੜੀਆਂ
ਖਾਲ਼ੀ ਖਾਲ਼ੀ  ਹੋਵੇ  ਪਈ ਦੁਨੀਆਂ

ਖੇਡਣ    ਗੁੱਡੀਆਂ  ਅਤੇ   ਪਟੋਲੇ
ਕਦੇ ਦਾਦੀ ਮਾਂ ਬਣ ਜਾਵਣ ਕੁੜੀਆਂ

ਪੁੱਤਰ    ਧੀ    ਨਾ    ਬਣ   ਪਾਵੇ
ਪਰ ਪੁੱਤਰ ਬਣ ਜਾਵਣ ਕੁੜੀਆਂ

ਚਿੜੀਆਂ   ਵਾਂਗੂੰ   ਰੌਣਕ  ਲਾ  ਕੇ
ਵਕਤ ਆਏ ਉੱਡ ਜਾਵਣ ਕੁੜੀਆਂ

ਮਾਂ ਪਿਓ ਦਾ ਦੁੱਖ ਸੁੱਖ ਵੰਡਾ ਕੇ
ਮਨ ਹੌਲ਼ਾ ਕਰ ਜਾਵਣ ਕੁੜੀਆਂ

ਔਖੇ     ਵੇਲੇ   ਬਨਣ   ਸਹਾਰਾ
ਇਹ ਨੇ ਸੁੱਘੜ ਸਿਆਣੀਆਂ ਕੁੜੀਆਂ

ਕਿਓਂ ਜੱਗ ਬਣਿਆਂ ਇਨਾਂ ਦਾ ਵੈਰੀ
ਇਹ ਤਾਂ ਪਵਿੱਤਰ ਪਾਵਣ ਕੁੜੀਆਂ

ਜਿਸ  ਕੁੱਖ  ਵਿੱਚੋਂ   ਜਗ   ਉੱਪਜਿਆ
ਕਿਓਂ ਓਸੇ ਕੁੱਖ ਮਰ ਜਾਵਣ ਕੁੜੀਆਂ?
____________________

629
Shayari / ਹੱਥੀਂ ਅੱਟਣ, ਟੋਸਟ-ਮੱਖਣ,,,
« on: April 14, 2012, 02:01:34 AM »
ਭੁੱਖੇ ਢਿੱਡ ਤੇ ਠੰਡੀਆਂ ਰਾਤਾਂ.
ਕਾਹਦੇ ਧਰਮ ਤੇ ਕਿਹੜੀਆਂ ਜਾਤਾਂ.

ਹੱਥੀਂ ਅੱਟਣ, ਟੋਸਟ-ਮੱਖਣ,
ਦੋ ਹੀ ਦੁਨੀਆ ਵਿੱਚ ਜਮਾਤਾਂ.

ਬਲ੍ਦੇ ਸਿਵੇ ਤੇ ਠਰਦੇ ਚੁੱਲੇ,
ਲਾਪਰਵਾਹੀ ਦੀਆਂ ਸੌਗਾਤਾਂ.

ਰੰਗ ਲਹੂ ਦਾ ਮੰਗਣ ਸਾਥੋਂ,
ਫਿੱਕੀਆਂ-ਫਿੱਕੀਆਂ ਇਹ ਪ੍ਰਭਾਤਾਂ.

ਸੁਪਨੇ ਨੂੰ ਆਕਾਰ ਬਖ਼ਸ਼ਣਾ,
ਸੀਨੇ ਚੋਂ ਪਿਘਲਾ ਕੇ ਧਾਤਾਂ.

ਜੇ ਨਾਂ ਕਲਮੋਂ ਜੀਵਨ ਉਪਜੇ,
ਡੁੱਬ ਕੇ ਮਰੀਏ ਵਿੱਚ ਦਵਾਤਾਂ.
________________

630
Request / Re: Request Video Of The Day
« on: April 14, 2012, 12:28:58 AM »
Gurdas Mann sarbans daniya ve



PLAYED

631
sukriya,,,

632
Shayari / ਐਵੇਂ ਨਾ ਦੁੱਖ ਜਰਦੇ ਲੋਕ,,,
« on: April 13, 2012, 10:27:39 AM »
ਐਵੇਂ ਨਾ ਦੁੱਖ ਜਰਦੇ ਲੋਕ
ਅਪਨੀ ਕੀਤੀ ਭਰਦੇ ਲੋਕ

ਮਾੜੇ ਨੂੰ ਇਹ ਮਾਰਨ ਹੋਰ ,
ਡਾਢੇ ਤੋਂ ਹੀ ਡਰਦੇ ਲੋਕ

ਔਖਾ ਫੜਨਾ ਮਨ ਦਾ ਚੋਰ ,
ਕੁਝ ਕਹਿੰਦੇ ਕੁਝ ਕਰਦੇ ਲੋਕ

ਗੈਰਾਂ ਤੇ ਕੀ ਕਰਨਾ ਰੋਸ ,
ਦਿੱਦੇ ਧੋਖਾ ਘਰ ਦੇ ਲੋਕ

ਰਿਸ਼ਤੇ ਨਾਤੇ ਕਿਸ ਨੂੰ ਯਾਦ ,
ਦੌਲਤ ਉੱਪਰ ਮਰਦੇ ਲੋਕ

ਦਿੰਦੇ ਨੂੰ ਕਿਸਮਤ ਨੂੰ ਦੋਸ਼ ,
ਖ਼ੁਦ ਹੀ ਬਾਜ਼ੀ ਹਰਦੇ ਲੋਕ

ਸਿਫ਼ਤਾਂ ਸੁਣ ਕੇ ਫੁੱਲਦੇ ਦੇਖ ,
ਸੱਚੀ ਸੁਣ ਕੇ ਠਰਦੇ ਲੋਕ

ਜੀਵਨ ਡੂੰਘਾ ਸਾਗਰ ਯਾਰ ,
ਜਿਸ ਵਿੱਚ ਡੁੱਬਦੇ ਤਰਦੇ ਲੋਕ

ਡੇਰੇ ਜਾ ਬਖਸ਼ਾਉਂਦੇ ਰੋਜ਼ ,
ਯਾਰੋ ਭੁੱਲਾਂ ਕਰਦੇ ਲੋਕ
_____________

633
Shayari / ਵਗਦੀਆਂ ਦੇਖ ਕੇ,,,
« on: April 12, 2012, 11:44:07 PM »
ਵਗਦੀਆਂ ਦੇਖ ਕੇ ਪਿੰਡੀਂ ਸ਼ਹਿਰੀਂ ਤੱਤੀਆਂ ਤੇਜ਼ ਹਵਾਵਾਂ
ਅਪਨੇ ਆਪ ਨੂੰ ਪੁੱਛਦੈ ਬੰਦਾ ਕਿੱਧਰ ਨੂੰ ਤੁਰ ਜਾਵਾਂ

ਬਾਹਰੋਂ ਡਰ ਕੇ ਘਰ ਨੂੰ ਆ ਜਾਊ , ਘਰ ਤੋਂ ਜਾਊ ਕਿੱਥੇ ,
ਜਿਸ ਨੂੰ ਸਦਾ ਡਰਾਉਂਦਾ ਰਹਿੰਦਾ ਆਪਣਾ ਹੀ ਪਰਛਾਵਾਂ

ਹੱਤਿਆਵਾਂ , ਖ਼ੁਦਕਸ਼ੀਆਂ , ਚੋਰੀਆਂ ,ਡਾਕੇ , ਬੰਬ ਧਮਾਕੇ ,
ਕਿੱਧਰੋਂ ਆ ਕੇ ਚਿੰਬੜ ਗਈਆਂ ਸਾਨੂੰ ਕਈ ਬਲਾਵਾਂ

ਬੇਰੁਜ਼ਗਾਰੀ, ਚੋਰ -ਬਜ਼ਾਰੀ, ਰਿਸ਼ਵਤਖੋਰੀ ਵਧ ਗਈ ,
ਸਰਕਾਰਾਂ ਦੇ ਜਲਵੇ ਨੇ , ਕੀ ਸਿਫ਼ਤਾਂ ਹੋਰ ਸੁਣਾਵਾਂ

ਪੋਸਤ, ਭੁੱਕੀ, 'ਫੀਮ, ਸ਼ਰਾਬਾਂ, ਨਿਕ-ਸੁਕ ਵੋਟਾਂ ਵੇਲੇ ,
ਲੋਕਾਂ ਦੇ ਘਰ ਜਾ ਜਾ ਵੰਡਿਆ ਹੱਥੀਂ ਆਪ ਨੇਤਾਵਾਂ

ਘਰ ਦਾ ਵਿਹੜਾ, ਸੜਕਾਂ , ਰਸਤੇ, ਰੁੱਖਾਂ ਬਿਨ ਸੱਖਣੇ ਨੇ ,
ਲੋੜ ਪਈ ਜੇ ਲੱਭਣ ਤੁਰੀਏ ਦਿਸਦਾ ਟਾਵਾਂ ਟਾਵਾਂ

ਵੀਰਾਂ ਦੀ ਬਾਂਹ ਹੁੰਦੇ ਵੀਰੇ , ਇਹ ਗੱਲ ਦਿਲ ਨਹੀਂ ਮੰਨਦਾ,
ਦੌਲਤ ਖਾਤਿਰ ਮਾਰ ਦਿੱਤਾ ਹੈ ਕੱਲ ਇੱਕ ਵੀਰ, ਭਰਾਵਾਂ

ਸ਼ੇਰਾਂ ਵਰਗੇ ਪੁੱਤਰਾਂ ਨੂੰ ਜਦ ਘੁਣ ਨਸ਼ਿਆਂ ਦਾ ਲੱਗੇ ,
ਢਿੱਡ ਵਿੱਚ ਮੁੱਕੀਆਂ ਮਾਰਨ, ਵਿਲਕਣ , ਤੜਫਣ, ਝੂਰਨ ਮਾਵਾਂ

ਮਾਰ ਦਿੱਤੀ ਹੈ ਜਨਮ ਤੋਂ ਪਹਿਲਾਂ ਕੁੱਖ ਵਿੱਚ ਧੀ ਅੱਜ ਜਿਸਨੇ ,
ਪੁੱਤਰ ਲਈ ਕੱਲ ਪੁੱਛਣਾ ਉਸ ਨੇ ਕੁੜੀਆਂ ਦਾ ਸਿਰਨਾਵਾਂ

ਕੁੱਲੀ, ਗੁੱਲੀ , ਜੁੱਲੀ ਦਾ ਸਰਕਾਰ ਕਰੇ ਹੱਲ , ਨਹੀਂ ਤਾਂ ,
ਆ ਰਹੇ ਵਕਤ ਨੇ ਘੱਟ ਨਈਂ ਕਰਨੀ ਦੇਣੀਆਂ ਸਖ਼ਤ ਸਜ਼ਾਵਾਂ

ਹਰ ਥਾਂ ਬੂਟੇ ਲਾਵੋ  ਯਾਰੋ ਤਾਂ ਹੀ ਮਾਣ ਸਕਾਂਗੇ ,
ਫਲ , ਫੁੱਲ , ਮਹਿਕਾਂ , ਪਿੱਪਲੀਂ ਪੀਂਘਾਂ ਤੇ ਤੂਤਾਂ ਦੀਆਂ ਛਾਵਾਂ
________________________________

634
Shayari / ਅੱਖੀਆਂ,,,
« on: April 12, 2012, 10:53:56 PM »
ਜਦ ਵੀ ਯਾਰ ਮਿਲਾਈਆਂ ਅੱਖੀਆਂ ,
ਹੱਸੀਆਂ ਤੇ ਮੁਸਕਾਈਆਂ ਅੱਖੀਆਂ

ਚਾਹਤ ਚਾਹਤ ਦੇ ਗਲ਼ ਲੱਗੀ ,
ਦਿੰਦੀਆਂ ਫਿਰਨ ਵਧਾਈਆਂ ਅੱਖੀਆਂ

ਅੱਖੀਆਂ ਅੱਖੀਆਂ ਕਰਦੀਆਂ ਗੱਲਾਂ ,
ਅੱਖੀਆਂ ਤੋਂ ਸ਼ਰਮਾਈਆਂ ਅੱਖੀਆਂ

ਦਿਲ ਨੂੰ ਹੱਥੋਂ ਅਸੀਂ ਗੁਆਇਆ ,
ਜਦ ਵੀ ਹਨ ਟਕਰਾਈਆਂ ਅੱਖੀਆਂ

ਉਹਨਾਂ ਨਾਲ ਮਿਲਾਈਆਂ ਜਦ ਵੀ ,
ਉਲਟਾ ਉਨਾਂ ਦਿਖਾਈਆਂ ਅੱਖੀਆਂ

ਕੱਲ ਤੱਕ ਅੱਖੀਆਂ ਮਟਕਾਉਂਦਾ ਸੀ,
ਹੁਣ ਕਿਉਂ ਯਾਰ ਚੁਰਾਈਆਂ ਅੱਖੀਆਂ

ਲੱਗੀ ਸੱਟ ਕਲੇਜੇ ਡਾਹਡੀ ,
ਰੋਈਆਂ ਤੇ ਕੁਰਲਾਈਆਂ ਅੱਖੀਆਂ

ਹੁਣ ਤਾਂ ਕੋਈ ਗੱਲ ਨਾ ਅਹੁੜੇ ,
ਤਾਂ ਹੀ ਨੀਵੀਆਂ ਪਾਈਆਂ ਅੱਖੀਆਂ

ਦੱਸ ਕੀ ਦੱਸਾਂ ਦੁਨੀਆਂ ਨੂੰ ਮੈਂ ,
ਰੋ ਰੋ ਕਿਵੇਂ ਸੁਜਾਈਆਂ ਅੱਖੀਆਂ

ਕੌਣ ਇਨਾਂ ਦਾ ਦਰਦ ਵੰਡਾਵੇ ,
ਸੱਜਣਾ ਪਾਉਣ ਦੁਹਾਈਆਂ ਅੱਖੀਆਂ

ਦਿਲ ਨੂੰ ਤਾਂ ਸਮਝਾ ਲੈਨਾਂ , ਪਰ ,
ਜਾਂਦੀਆਂ ਨਾ ਸਮਝਾਈਆਂ ਅੱਖੀਆਂ

ਦਰਦ ਕਹਾਣੀ ਸੁਣ ਕੇ ਮੇਰੀ ,
ਤੇਰੀਆਂ ਕਿਉਂ ਭਰ ਆਈਆਂ ਅੱਖੀਆਂ

ਆ ਕੇ ਆਪ ਵਰਾ ਲਊ, ਹੁਣ ਨਾ,
ਮੈਥੋਂ ਜਾਣ ਵਰਾਈਆਂ ਅੱਖੀਆਂ

ਯਾਰ  ਉਦੇ ਦੀਦਾਰ ਬਿਨਾਂ ਨੇ,
ਪਥਰਾਈਆਂ ਪਥਰਾਈਆਂ ਅੱਖੀਆਂ
__________________

635
Birthdays / Re: HaPPy B'Day To PaRaM (ਛੱਲਾ) ,.,.
« on: April 12, 2012, 10:22:53 PM »
happy birthday,,,

636
ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ
ਬੜਾ ਕੁਝ ਦਿਲ 'ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ

ਚਮਕ ਚਿਹਰੇ 'ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ ,
ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ

ਸਮਾਂ ਤਾਂ ਕੱਟ ਲੈਂਦਾ ਆਦਮੀ ਸਬ ਨਾਲ ਪਰ ਫਿਰ ਵੀ ,
ਉਹ ਸਾਥੀ ਭਾਲਦਾ ਰਹਿੰਦੈ ਸਦਾ ਹੀ ਆਪਣੇ ਵਰਗਾ

ਤੁਰਾਂਗੇ ਸਾਥ ਰਲ ਮਿਲ ਕੇ , ਕਸਮ ਉਹ ਖਾਣਗੇ, ਲੇਕਿਨ ,
ਉਨ੍ਹਾਂ ਦੇ ਦਿਲ 'ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ

ਨਾ ਐਸਾ ਮਸ਼ਵਰਾ ਦੇਵੋ ਜੋ ਦਿਲ ਨੂੰ ਤੋੜ ਹੀ ਦੇਵੇ ,
ਅਜੇਹਾ ਮਸ਼ਵਰਾ ਦੇਵੋ , ਜੋ ਹੋਵੇ ਹੌਸਲੇ ਵਰਗਾ

ਉਨ੍ਹਾਂ ਦੀ ਪਹੁੰਚ ਤੋਂ ਮੰਜ਼ਿਲ ਕਦੇ ਵੀ ਦੂਰ ਨਹੀਂ ਰਹਿੰਦੀ ,
ਜਿਨ੍ਹਾਂ ਦਾ ਜੋਸ਼ ਹੋਵੇ ਢੋਲ 'ਤੇ ਲੱਗੇ ਡਗੇ ਵਰਗਾ

ਕੁਰਾਹੇ ਪੈ ਗਿਆ ਜੋ , ਹੁਣ ਇਸ਼ਾਰਾ ਕੀ ਭਲਾ ਸਮਝੂ ,
ਨਸੀਹਤ ਵਾਸਤੇ ਵੀ ਉਹ ਤਾਂ ਹੈ ਚਿਕਨੇ ਘੜੇ ਵਰਗਾ

ਜਿਦ੍ਹੇ 'ਤੇ ਮਾਣ ਹੈ , ਹੱਕ ਹੈ, ਮੁਹੱਬਤ ਹੈ , ਮੁਨਾਸਿਬ ਹੈ ,
ਕਦੇ ਮੈਂ ਬੋਲ ਵੀ ਬੋਲਾਂ ਉਨੂੰ ਗੁੱਸੇ ਗਿਲੇ ਵਰਗਾ

ਕਿਵੇਂ ਉਪਕਾਰ ਕਰ ਸਕਦੈ , ਦੁਬਾਰਾ ਉਸ ਜਗਹ ਕੋਈ,
ਜਰੂਰਤ ਪੈਣ 'ਤੇ ਜਿੱਥੋਂ , ਜਵਾਬ ਆਵੇ ਟਕੇ ਵਰਗਾ

ਕਰੀਂ ਉਸਦਾ ਭਲਾ ਰੱਬਾ , ਮੇਰੇ ਦਿਲ 'ਚੋਂ ਦੁਆ ਨਿਕਲੀ,
ਉਹ ਕਰਦਾ ਹੈ ਬੁਰਾ ਬੇਸ਼ੱਕ , ਬੁਰਾ ਕਰਦੈ ਭਲੇ ਵਰਗਾ

ਪੁਜਾਰੀ ਪਿਆਰ ਦਾ ਬਣਕੇ , ਮੁਨਾਫ਼ਾ ਭਾਲਦੈ ਇਸ 'ਚੋਂ ,
ਨਹੀਂ ਇਹ ਮਾਮਲਾ ਉਸਦਾ , ਦਿਲਾਂ ਦੇ ਮਾਮਲੇ ਵਰਗਾ

ਕਿਸੇ ਨੂੰ ਖੂਨ ਦਾ ਰਿਸ਼ਤਾ ਵੀ ਕਦ ਤਕ ਜੋੜ ਕੇ ਰੱਖੂ ,
ਹਮੇਸ਼ਾ ਹੀ ਰਹੇ ਜਿਸਦਾ , ਵਤੀਰਾ ਓਪਰੇ ਵਰਗਾ

ਛੁਪਾ ਕੇ ਗ਼ਮ, ਖ਼ੁਸ਼ੀ ਵੰਡੇ , ਖ਼ਤਾ ਬਦਲੇ ਵਫ਼ਾ ਪਾਲੇ ,
ਮਿਲੇ ਜਦ ਵੀ, ਮੇਰਾ ਮਹਿਰਮ , ਮਿਲੇ ' ਤੇਰੇ ਵਰਗਾ
____________________________

637
Shayari / ਤਾਂਘ,,,
« on: April 12, 2012, 09:22:54 AM »
ਤਾਂਘ ਓਸਦੀ ਦਿਲ ਮੇਰੇ ‘ਚੋਂ ਮਰਦੀ ਨਹੀਂ,
ਜਿਹਨੂੰ ਮੇਰੇ ਨਾਲ ਕੋਈ ਹਮਦਰਦੀ ਨਹੀਂ,

ਮੇਰੇ ਨੈਣੋਂ ਛਮ ਛਮ ਹੰਝੂ ਵਗਦੇ ਨੇ,
ਅੱਖ ਉਸਦੀ ਦੇਖੀ ਮੈਂ ਕਦੇ ਭਰਦੀ ਨਹੀਂ,

ਮੰਨਿਆ ਕਿਸ਼ਤੀ ਡੁੱਬਦੀ ਕਾਰਨ ਪਾਣੀ ਦੇ,
ਪਰ ਪਾਣੀ ਬਿਨ ਦੇਖੀ ਕਿਸ਼ਤੀ ਤਰਦੀ ਨਹੀਂ,

ਹੱਕ ਕਿਸੇ ਦਾ ਖੋਹਕੇ ਜਦ ਕੋਈ ਖਾਂਦਾ ਹੈ,
ਉਸ ਨੂੰ ਲਗਦੈ ਇਹ ਕੋਈ ਗੁੰਡਾਗਰਦੀ ਨਹੀਂ,

ਜਿਹੜੀ ਗੱਲ ਜ਼ੁਬਾਨ ਆਖਣੋਂ ਡਰਦੀ ਹੈ ,
ਓਸੇ ਗੱਲ ਨੂੰ ਕਲਮ ਲਿਖਣ ਤੋਂ ਡਰਦੀ ਨਹੀਂ,

ਉਹ ਕਹਿੰਦਾ ਗੱਲ ਕੋਰਟ ਕਚਹਿਰੀ ਜਾਵੇਗੀ,
ਹੁਣ ਤਾਂ ਇਹ ਗੱਲ ਰਹੀ ਆਪਣੇ ਘਰਦੀ ਨਹੀਂ,

ਹਾਰ ਗਿਆ ਮੈਂ ਪੂਰੀ ਤਰਾਂ ਹਾਲਾਤਾਂ ਤੋਂ,
ਪਰ ਜੂਝਣ ਦੀ ਹਿੰਮਤ ਟਾਲਾ ਕਰਦੀ ਨਹੀਂ।
________________________

638
Shayari / ਚੰਗਾ ਸੀ,,,
« on: April 11, 2012, 09:15:25 PM »
ਇਹ ਹੰਝੂ ਛੁਪ ਛੁਪਾ ਕੇ ਹੀ ਵਹਾ ਲੈਂਦੈ ਤਾਂ ਚੰਗਾ ਸੀ।
ਜੇ ਰੁਸਵਾਈ ਤੋਂ ਸੋਹਣੇ ਨੂੰ ਬਚਾ ਲੈਂਦੇ ਤਾਂ ਚੰਗਾ ਸੀ।

ਗ਼ਜ਼ਬ ਕੀਤਾ ਜੋ ਤੇਰੇ ਹਿਜਰ ਵਿਚ ਜਿਉਂਦੈ ਰਹੇ ਹੁਣ ਤੱਕ
ਅਜਿਹੇ ਜੀਣ ਨਾਲੋਂ ਜ਼ਹਿਰ ਖਾ ਲੈਂਦੇ ਤਾਂ ਚੰਗਾ ਸੀ

ਅਸੀਂ ਤੁਰ ਜਾਣ ਵਾਲੇ ਹਾਂ ਪਰਾਹੁਣੇ ਹਾਂ ਘੜੀ ਪਲ ਦੇ
ਤੁਸਾਂ ਜੋ ਕੌਲ ਕੀਤਾ ਸੀ ਨਿਭਾ ਲੈਂਦੇ ਤਾਂ ਚੰਗਾ ਸੀ

ਗੁਆਇਆ ਨੂ੍ਰ ਅੱਖੀਆਂ ਦਾ ਕਿਸੇ ਦੀ ਯਾਦ ਵਿਚ ਰੋ ਰੋ
ਮੁਸੀਬਤ ਦੀ ਘੜੀ ਵਿਚ ਮੁਸਕਰਾ ਲੈਂਦੇ ਤਾਂ ਚੰਗਾ ਸੀ

ਅਸੀਂ ਵੀ ਵੇਖਦੇ ਉਠਦੀ ਚਿਣਗ ਇਸ ਚੋਂ ਮੁਹੱਬਤ ਦੀ
ਨਜ਼ਰ ਦਾ ਤੀਰ ਪੱਥਰ ਦਿਲ 'ਤੇ ਖਾ ਲੈਂਦੇ ਤਾਂ ਚੰਗਾ ਸੀ

ਇਰਾਦਾ ਕਤਲ ਕਰਨੇ ਦਾ ਤੁਸਾਂ ਦਾ ਹੈ ਜੇ ਮੈਨੂੰ
ਦੋ ਬੂੰਦਾਂ ਮਸਤ ਨੈਂਣਾਂ ਚੋਂ ਪਿਲਾ ਲੈਂਦੇ ਤਾਂ ਚੰਗਾ ਸੀ ।
___________________________

639
Shayari / ਅਸੀਂ 21ਵੀਂ ਸਦੀ ਦੇ ਬੱਚੇ,,,
« on: April 11, 2012, 09:23:09 AM »
ਕੰਧ ਸਰਹੰਦ ਅਸਾਂਨੂੰ
ਪੁੱਛੇ ਇੱਕ ਸਵਾਲ
ਉਮਰ ਜਿਨ੍ਹਾਂ ਦੀ ਹੈ
ਅੱਜ 5-7 ਸਾਲ..

ਰਾਤ ਨੂੰ ਖੜਕਾ ਹੋਵੇ
ਅਸੀਂ ਡਰ ਜਾਂਦੇ ਹਾਂ
ਬਿਜਲੀ ਚਲੀ ਜਾਵੇ
ਅਸੀਂ ਠਰ ਜਾਂਦੇ ਹਾਂ

ਕੀ ਲੜ ਸਕਦੇ ਹਾਂ
ਚਮਕੌਰ ਦੀ ਜੰਗ
ਕੀ ਪਹਿਨ ਸਕਦੇ ਹਾਂ
ਕੁਰਬਾਨੀ ਦੇ ਰੰਗ?

ਹੈ ਹਿੰਮਤ,
ਨੀਹਾਂ ਵਿਚ ਖੜਨ ਦੀ
ਹੈ ਹਿੰਮਤ,
ਜ਼ੁਲਮ ਮੂਹਰੇ ਅੜਨ ਦੀ

ਕਿਹੋ ਜਿਹਾ ਹੋਵੇਗਾ
ਉਹ ਹਿੰਦ ਦਾ ਰਾਖਾ
ਸਾਡੀ ਸਮਝ ਤੋਂ ਦੂਰ ਹੈ
ਸਰਹੰਦ ਦਾ ਸਾਕਾ

ਖੇਡੀ ਮੌਤ ਦੀ ਖੇਡ
ਸੀ ਉਹ ਖੇਡ ਬੇਮਿਸਾਲ
ਕੰਧ ਸਰਹੰਦ ਅਸਾਂਨੂੰ
ਪੁੱਛੇ ਇੱਕ ਸਵਾਲ
ਉਮਰ ਜਿਨ੍ਹਾਂ ਦੀ ਹੈ
ਅੱਜ 5-7 ਸਾਲ
_________

640
Lok Virsa Pehchaan / ਕਣਕਾਂ ਪੱਕੀਆਂ ਨੇ,,,
« on: April 10, 2012, 11:09:12 PM »
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਤੂੰ ਕੀ ਜਾਣੇ ਮੁੱਲ ਵੇ ਸੋਨੇ ਰੰਗੇ ਸਿੱਟਿਆਂ ਦਾ
ਇੱਕ ਇੱਕ ਦਾਣੇ ਉੱਤੇ ਕਿੰਨੀਆਂ ਆਸਾਂ ਰੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,,

ਏਸ ਵਾਰੀ ਤਾਂ ਧੀਅ ਦੇ ਹੱਥ ਵੀ ਪੀਲੇ ਕਰਨੇ ਨੇ ,
ਕਿਸ਼ਤ ਬੈਂਕ ਦੀ ਆਈ ਏ ਉਹ ਪੈਸੇ ਭਰਨੇ ਨੇ ,
ਹੁਣ ਤਾਂ ਏਸੇ ਹਾੜੀ ਉੱਤੇ ਸਾਡੀਆਂ ਅੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਪੁੱਤ ਕਹੇ ਪ੍ਰਦੇਸੀਂ ਜਾਣਾ ਰੋਕਿਆਂ ਰੁੱਕਦਾ ਨਈਂ ,
ਬਾਪੂ ਡਰਦਾ ਮਾਰਾ ਹੋਰ ਕਰਜ਼ਾ ਚੁੱਕਦਾ ਨਈਂ ,
ਸੁਪਨੇ ਹੰਭੇ ਹਾਰੇ ਨਾਲੇ ਰੀਝਾਂ ਥੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਸਿਰ ਢੱਕਣ ਲਈ ਐਤਕੀਂ ਪੱਕਾ ਕੋਠਾ ਛੱਤ ਲਈਏ ,
ਕੋਈ ਸ਼ੌਂਕ ਦੀ ਪੂਣੀ ਵੈਰੀਆ ਅਸੀਂ ਵੀ ਕੱਤ ਲਈਏ ,
ਸਾਡੇ ਕੋਲ ਬੱਸ ਝੋਨੇ , ਕਣਕਾਂ , ਨਰਮੇ , ਮੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਅੰਨ-ਦਾਤੇ ਭਾਵੇਂ ਕਹਾਂਉਦੇ ਹਾਂ ਪਰ ਹਾਲਤ ਮਾੜੀ ਏ ,
ਸੱਪਾਂ , ਸੇਠਾਂ , ਜ਼ਹਿਰਾਂ ਦੇ ਨਾਲ ਸਾਡੀ ਆੜੀ ਏ ,
ਅਸੀਂ ਤਾਂ ਹੁਣ ਤੱਕ ਆਪਣੀਆਂ ਹੀ ਸੰਘੀਆਂ ਨੱਪੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਸਾਡੇ ਸਿਰ ਤੇ ਜੋ ਵੋਟਾਂ ਦੀ ਫਸਲ ਉਗਾਉਂਦੇ ਨੇ ,
ਉਡੀਕ ਸਾਡੀ ਦੇ ਬੂਟੇ ਨੂੰ ਜੋ ਲਾਰੇ ਲਾਉਂਦੇ ਨੇ ,
ਉਨਾਂ ਲਈ   ਹੱਥਾਂ ਦੇ ਵਿੱਚ ਦਾਤੀਆਂ ਚੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,
_______

Pages: 1 ... 27 28 29 30 31 [32] 33 34 35 36 37 ... 99