December 22, 2024, 09:54:36 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 26 27 28 29 30 [31] 32 33 34 35 36 ... 99
601
Shayari / ਗਜ਼ਲ,,,
« on: April 24, 2012, 12:08:19 AM »
ਦੁੱਖਾਂ ਦਾ ਸਾਮਾਨ ਬੜਾ ਹੈ |
ਦਿਲ ਤਾਂਹੀ ਪਰੇਸ਼ਾਨ ਬੜਾ ਹੈ |
ਕਿੰਨਾ ਮੁਸ਼ਕਿਲ ਹੋਇਆ ਜੀਣਾ,
ਲਗਦਾ ਸੀ ਆਸਾਨ ਬੜਾ ਹੈ |
ਲੈ ਤੁਰਿਆ ਦਿਲ ਓਧਰ ਕਿਸ਼ਤੀ ,
ਜਿਸ ਪਾਸੇ ਤੂਫ਼ਾਨ ਬੜਾ ਹੈ |
ਮੈਂ ਤੇਰਾ ਸੁਫ਼ਨਾ ਬਣ ਜਾਵਾਂ ,
ਸੀਨੇ ਵਿਚ ਅਰਮਾਨ ਬੜਾ ਹੈ |
ਦਿਸਹੱਦੇ ਤੱਕ ਘੁੱਪ ਹਨੇਰਾ ,
ਰਸਤਾ ਵੀ ਵੀਰਾਨ ਬੜਾ ਹੈ |
ਚੰਨ ਤੇ ਕਬਜਾ ਕਰਨਾ ਚਾਹੇ ,
ਇਹ ਮਨ ਬੇਈਮਾਨ ਬੜਾ ਹੈ |
ਭਰਮ ਦੀ ਉਂਗਲ ਪਕੜੀ ਰੱਖੇ,
ਦਿਲ ਮੇਰਾ ਨਾਦਾਨ ਬੜਾ ਹੈ |
ਪੈਰੀਂ ਫ਼ਰਜ਼ਾਂ ਦੀ ਬੇੜੀ ,ਉਂਝ
ਉੱਡਣ ਲਈ ਅਸਮਾਨ ਬੜਾ ਹੈ |
ਮੇਰੀ ਅੱਖ ਜੇ ਨਮ ਹੈ ਇਸ ਵਿਚ ,
ਤੇਰਾ ਵੀ ਅਹਿਸਾਨ ਬੜਾ ਹੈ |

602
Shayari / Re: ਏਨੀ ਮੇਰੀ ਬਾਤ ਏ,,,
« on: April 23, 2012, 10:24:08 PM »
ਹੰਝੂਆਂ ਨੂੰ ਪੀਣ ਦਾ ਸਵਾਦ ਜਿਹਾ ਆ ਗਿਆ ,
ਜ਼ਖਮਾਂ ਨੂੰ ਸੀਣ ਦਾ ਸਵਾਦ ਜਿਹਾ ਆ ਗਿਆ ,
ਦੁੱਖ ਸਾਨੂੰ ਦਿੱਤੇ ਭਾਂਵੇ ਲੱਖ ਤੇਰੇ ਇਸ਼ਕ ਨੇ ,
ਪਰ ਯਾਰਾ ਜੀਣ ਦਾ ਸਵਾਦ ਜਿਹਾ ਆ ਗਿਆ !
__________________________

603
Shayari / ਏਨੀ ਮੇਰੀ ਬਾਤ ਏ,,,
« on: April 23, 2012, 11:15:11 AM »
ਕਰਦੀ ਸੀ ਪਿਆਰ ਜਿੰਨਾ ਓਨਾਂ ਹੀ ਸੀ ਲੜਦੀ
ਸਾੜਦੀ ਸੀ ਮੈਨੂੰ ਨਾਲੇ ਆਪ ਖ਼ੁਦ ਸੜਦੀ ,
ਰੋ ਰੋ ਕੇ ਹਾਲੋਂ ਉਹ ਬੇਹਾਲ ਹੋ ਜਾਂਦੀ ਸੀ
ਸਾਂਵਲੀ ਜੀ ਕੁੜੀ ਯਾਰੋ ਲਾਲ ਹੋ ਜਾਂਦੀ ਸੀ ,
ਹਿੱਕ ਨਾਲ ਲਾ ਕੇ ਉਹਦਾ ਮੁੱਖ ਚੁੰਮ ਲੈਂਦਾ ਸੀ
ਉਹਦਾ ਦਿੱਤਾ ਹਰ ਇੱਕ ਦੁੱਖ ਚੁੰਮ ਲੈਂਦਾ ਸੀ ,
ਪਲ ਵਿੱਚ ਰੁੱਸਦੀ ਤੇ ਪਲ ਵਿੱਚ ਮੰਨਦੀ
ਦਿਲ ਵਾਲੇ ਬੂਹੇ ਉੱਤੇ ਨਿੰਮ ਰੋਜ਼ ਬੰਨਦੀ ,
ਆਖਦੀ ਸੀ ਏਨੇ ਆਪਾਂ ਸੁਪਨੇ ਸਜਾਈਏ ਨਾ ,
ਲਗਦਾ ਏ ਡਰ ਗੁੱਗੂ ਜੁਦਾ ਹੋ ਜਾਈਏ ਨਾ...!
ਹੋਇਆ ਇਹੋ ਫੇਰ ਉਹ ਜੁਦਾ ਹੋ ਗਈ
ਨਿੱਕੀ ਜਿਹੀ ਕੁੜੀ ਹੀ ਖੁਦਾ ਹੋ ਗਈ
ਅੰਤ ਸਾਡੇ ਪਿਆਰ ਦਾ ਜੁਦਾਈ ਹੋ ਗਿਆ
ਮੈਂ ਓਸ ਦਿਨ ਤੋਂ ਸ਼ੁਦਾਈ ਹੋ ਗਿਆ
ਕੱਟੇ ਨੰਹੁ ਕੰਘੀ ਵਾਹੇ ਵਾਲ ਸਾਂਭ ਲਏ ਮੈਂ
ਉਹਦੇ ਨਾਲ ਬੀਤੇ ਹੋਏ ਸਾਲ ਸਾਂਭ ਲਏ ਮੈਂ
ਹੁਣ ਕਿੱਥੇ ਵੱਸਦੀ ਏ ਕਿਹੜੇ ਹਾਲ ਰਹਿੰਦੀ ਏ..!
ਮੈਨੂੰ ਹਰ ਚਿਹਰੇ ਵਿੱਚ ਉਹਦੀ ਭਾਲ ਰਹਿੰਦੀ ਏ
ਦਿਲ ਹੈ ਕਿ ਭਾਵੇਂ ਹੁਣ ਪੱਥਰ ਜਾ ਹੋ ਗਿਆ
ਮੈ ਸਿਰੋਂ ਪੈਰਾਂ ਤੱਕ ਸੱਥਰ ਜਾ ਹੋ ਗਿਆ..!
ਏਨੀ ਹੈ ਕਹਾਣੀ ਮੇਰੀ ਏਨੀ ਮੇਰੀ ਬਾਤ ਏ
ਜਾਗਦੇ ਹੀ ਰਹਿਣਾ ਏ ਜ਼ਿੰਦਗੀ ਦੀ ਰਾਤ ਏ...!
_________________________

604
Shayari / ਉਹ ਲੋਕ,,,
« on: April 23, 2012, 10:33:03 AM »
ਜੋ ਕਰਦੇ ਇਕ ਗਲਤੀ ਉਹ ਲੋਕ ਸਮਝਦਾਰ ਹੁੰਦੇ ਨੇ
ਜੋ ਕਰਦੇ ਦੌ ਗਲਤੀਆਂ ਉਹ ਮਾਫੀ ਦੇ ਹਕਦਾਰ ਹੂੰਦੇ ਨੇ

ਜੋ ਕਰਦੇ ਨੇ ਗਲਤੀਆਂ ਹਰ ਬਾਰ ਪਰ ਸਮਝਦੇ ਨਹੀਂ
ਉਹ ਲੋਕ ਦੁਨੀਆਂ ‘ਚ ਹਮੇਸ਼ਾ ਹੀ ਖੁਆਰ ਹੁੰਦੇ ਨੇ।
___________________________

605
sukriya,,,

606
ਮਿੱਟੀ ਨਾਲ ਮਿੱਟੀ ਹੋਣ ਵਾਲਿਓ
ਮਿਲਣਾ ਨੀ ਮਿਹਨਤਾਂ ਦਾ ਮੁੱਲ ਓੇਏ !
ਜਿਨਾਂ ਚਿਰ ਹੱਥ ਨਹੀਂਓ ਉੱਠਦੇ
ਜਿੰਨੀ ਦੇਰ ਖੁੱਲਦੇ ਨੀ ਬੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....

ਸਾਡੇ ਕੋਲ ਕੁੱਝ ਨੀ ਗਵਾਉਣ ਵਾਸਤੇ
ਪਿਆ ਸਾਰਾ ਜੱਗ ਅਪਨਾਉਣ ਵਾਸਤੇ
ਹਰ ਕਣ ਧਰਤੀ ਦਾ ਸਾਡਾ ਏ
ਜਿੱਥੇ ਇਹ ਪਸੀਨਾ ਗਿਆ ਡੁੱਲ੍ਹ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....

ਸਾਡੇ ਵਿੱਚ ਪਾਉਂਦੇ ਜਿਹੜੇ ਰੋਜ਼ ਵੰਡੀਆਂ
ਤੋਲਦੇ ਜੋ ਸੌਦਾ ਮਾਰਦੇ ਨੇ ਡੰਡੀਆਂ
ਉਨਾਂ ਸ਼ਾਹਾਂ ਦੇ ਮਹਿਲਾਂ ਉੱਤੇ ਰਾਜਿਓ
ਬਣ ਕੇ ਹਨੇਰੀ ਜਾਣਾ ਝੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....

ਏਹ ਜ਼ਾਤਾਂ ਨੀ ਜਮਾਤਾਂ ਦੇ ਹੀ ਪਾੜੇ ਨੇ
ਸਾਰੇ ਖਾਬ ਸਾਡੇ ਜਿੰਨਾਂ ਸੂਲੀ ਚਾੜੇ ਨੇ
ਬੱਸ ਐਨੀਂ ਗੱਲ ਯਾਦ ਰੱਖੋ ਸਾਥੀਓ
ਬਾਕੀ ਵੱਜੀਆਂ ਜੋ ਲੀਕਾਂ ਜਾਓ ਭੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....

ਵਕਤ ਬਦਲੇ ਹਾਲਾਤ ਨਹੀਂ ਬਦਲਦੇ
ਕਿਉਂ ਸਾਡੇ ਦਿਨ ਰਾਤ ਨਹੀਂ ਬਦਲਦੇ
ਕਿਉਂ ਸਾਡੇ ਪੈਰਾਂ ਹੇਠ ਉੱਗੇ ਭੱਖੜਾ
ਅਸੀਂ ਹੋਰਾਂ ਲਈ ਬੀਜਦੇ ਆਂ ਫੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....

ਹੱਕ ਮਿਲਣੇ ਨੀ ਹੱਕ ਖੋਹਣੇ ਪੈਣਗੇ
ਹੱਥ ਉੱਠੇ ਜਿਹੜੇ ਓਹੀ ਹੱਕ ਲੈਣਗੇ
ਉਹੀ ਜਿਉਂਦੇ ਏਥੇ ਸਿਰ ਉੱਚਾ ਕਰ ਕੇ
ਜਿਹੜੇ 'ਤਾਰਦੇ ਨੇ ਇਹਦੇ ਲਈ ਮੁੱਲ ਓਏ !
______________________

607
Shayari / ਕੁਝ ਸੱਚ,,,
« on: April 20, 2012, 04:33:55 PM »
ਮਲਾਹਾਂ ਬਾਜ ਨਾ ਬੇੜੀ ਕਦੇ ਬੱਨੇ ਲੱਗਦੀ,
ਪਰਾਂ ਬਾਜ ਨਾ ਲੱਗਣ ਉਡਾਰੀਆਂ ਬਈ,

ਵਿਛੜੇ ਬਾਜ ਨਾ ਹੋਇਆਂ ਦਾ ਮੁਲ ਪੈਂਦਾ,
ਸੱਜਣਾਂ ਬਾਜ ਨਾ ਰੁੱਤਾਂ ਪਿਆਰੀਆਂ ਬਈ,

ਮੁਰਸ਼ਦਾਂ ਬਾਜ ਨਾ ਰਾਹ ਕਦੇ ਹੱਥ ਆਉਂਦੇ,
ਸਿਰਾਂ ਬਾਜ ਨਾ ਮਿਲਣ ਸਰਦਾਰੀਆਂ ਬਈ,

ਬਿਨਾ ਜੁੱਗਤ ਤੋਂ ਜੰਗ ਨਾ ਜਾਏ ਜਿੱਤੀ,
ਭਾਵੇਂ ਲੱਖਾਂ ਦੀਆਂ ਜਾਨਾਂ ਜਾਣ ਵਾਰੀਆਂ ਬਈ,

ਰਾਜੇ ਮਹਾਰਜੇ ਕਦੇ ਘਰ ਨਾ ਰੱਖ ਸਕੇ,
ਧੀਆਂ ਹੋਣ ਭਾਂਵੇ ਲੱਖ ਦੁਲਾਰੀਆਂ ਬਈ,

ਬਾਜ ਫੁੱਲਾਂ ਕਲੀਆਂ ਦੇ ਨਾ ਸੋਹੰਦੀਆਂ ਨੇ,
ਵਿੱਚ ਬਾਗੀ ਰੰਗਲੀਆਂ ਕਿਆਰੀਆਂ ਬਈ,

ਰਹੇ ਚੁਗਦੇ ਅਤੇ ਪੈਣੀਆਂ ਚੁਗਣੀਆਂ ਨੇ,
ਚੋਗਾਂ ਰੱਬ ਨੇ ਜਿਥੇ ਵੀ ਖਿਲਾਰੀਆਂ ਬਈ,

ਬਿਨਾ ਮਹਿਕ ਤੋਂ ਫੁੱਲ ਦੀ ਕੀ ਜਿੰਦਗੀ,
ਬਿਨ ਪੱਤੀਆਂ ਕੀ ਟਾਹਣੀਆਂ ਵਿਚਾਰੀਆਂ ਬਈ,

ਤੁਰ ਜਾਣ ਪਿਛੋਂ ਕੂੰਵਰ ਕਿਸੇ ਨਾ ਯਾਦ ਕਰਨਾ,
ਗੱਲਾਂ ਜਿਹਣਾ ਨੂੰ ਲੱਗਣ ਅੱਜ ਪਿਆਰੀਆਂ ਬਈ।
__________________________

608
Shayari / Re: ਹੰਝੂ,,,
« on: April 20, 2012, 01:03:43 PM »
sukriya,,,

609
Shayari / ਹੰਝੂ,,,
« on: April 20, 2012, 10:50:57 AM »
ਕਦੇ ਆ ਜਾਂਦੇ , ਕਦੇ ਮੁੜ ਜਾਂਦੇ
ਕਦੇ ਰੁਕ ਜਾਦੇ , ਕਦੇ ਰੁੜ ਜਾਂਦੇ
ਦਰਦਾਂ ਦੀ ਬਾਤ ਲਈ ਆਪੇ ਹੀ ਹੁੰਗਾਰਾ ਨੇ !
ਹੁਣ ਮੇਰੇ ਨੈਣਾਂ ਵਿੱਚ ਹੰਝੂ ਵੀ ਆਵਾਰਾ ਨੇ !
ਹੁਣ ਮੇਰੇ..........................​...........
ਨੀਂਦ ਦੀਆਂ ਗਲੀਆਂ 'ਚ ਖਾਬਾਂ ਦੇ ਨੇ ਘਰ ਲੱਖਾਂ
ਘਰਾਂ ਵਿੱਚ ਕੋਈ ਨਹੀਂਓ ਵੱਸਦਾ !
ਏਹੋ ਜਿਹੇ ਸਹਿਰ ਵਿੱਚ ਰਹਿਣਾ ਏ ਪ੍ਰੇਤਾਂ ਵਾਂਗੂ
ਹੌਕਿਆਂ ਦੀ ਹਿੱਕ ਵਿੱਚ ਜਿਵੇਂ ਕੋਈ ਹੱਸਦਾ !
ਕਦੇ ਸੁੱਕ ਜਾਂਦੇ , ਕਦੇ ਮੁੱਕ ਜਾਂਦੇ
ਥਲਾਂ ਦੀ ਪਿਆਸ ਨੂੰ ਪਾਣੀਆਂ ਦਾ ਲਾਰਾ ਨੇ !
ਹੁਣ ਮੇਰੇ..........................​...........
ਰੋਹੀ ਬੀਆਬਾਨ ਵਿੱਚ , ਦੂਰ ਅਸਮਾਨ ਵਿੱਚ
ਇੱਕ ਫੁੱਲ ਮੇਰਾ ਇੱਕ ਤਾਰਾ ਸੀ !
ਸੱਪਣੀ ਦੀ ਕੁੰਜ ਵਿੱਚ , ਸ਼ਿਕਰੇ ਦੀ ਚੁੰਝ ਵਿੱਚ
ਮੇਰਾ ਇੱਕ ਸੁਪਨਾ ਕੁਆਰਾ ਸੀ !
ਕਦੇ ਰਹਿ ਜਾਂਦੇ , ਕਦੇ ਵਹਿ ਜਾਂਦੇ
ਬੂੰਦ ਬੂੰਦ ਲਹੂ ਵਿੱਚ ਘੁਲਿਆ ਜੋ ਪਾਰਾ ਨੇ !
ਹੁਣ ਮੇਰੇ ..............................​..........
ਮਹਿੰਦੀ ਵਾਲੇ ਬੂਟੇ ਉੱਤੇ ਕੋਇਲ ਤਾਂ ਬੈਠ ਜਾਵੇ
ਤਿੱਤਲੀ ਕਿਉਂ ਸਮਝੇ ਫੁੱਲ ਅੰਗਿਆਰਾਂ ਨੂੰ !
ਝਾਂਜਰਾਂ ਘੜਾ ਕੇ ਭੇਜੇ , ਗਾਨੀਆਂ ਬਣਾ ਕੇ ਭੇਜੇ
ਕੌਣ ਭਲਾ ਅੰਬਰੀਂ ਕੂੰਜਾਂ ਦੀਆਂ ਡਾਰਾਂ ਨੂੰ !
ਕਦੇ ਡਰ ਜਾਂਦੇ , ਕਦੇ ਵਰ ਜਾਂਦੇ
ਮੇਰਿਆਂ ਗਮਾਂ ਦਾ ਇੱਕੋ ਹੀ ਸਹਾਰਾ ਨੇ !
ਹੁਣ ਮੇਰੇ..........................​..............!
________________________

610
Shayari / Re: ਬਾਬਾ ਰਾਵਣ,,,
« on: April 20, 2012, 12:52:00 AM »
sukriya,,,

611
Shayari / Re: ਵੇ ਸਾਈਆਂ ਰੋਕ ਲਵੀਂ,,,
« on: April 19, 2012, 10:13:48 PM »
sukriya,,,

612
Shayari / Re: ਵੇ ਸਾਈਆਂ ਰੋਕ ਲਵੀਂ,,,
« on: April 19, 2012, 10:09:21 PM »
ਮੈ "ਮੈ" ਗਵਾਕੇ ਓਨੁ ਪਾ ਲਿਆ   

ਮੈ ਯਾਰ ਆਬਦੇ ਵਿਚ, ਖੁਦਾ ਨੂੰ ਪਾ ਲਿਆ 
_________________________

613
Shayari / ਬਾਬਾ ਰਾਵਣ,,,
« on: April 19, 2012, 09:08:14 PM »
ਰਾਵਣ
ਪਿੰਡ ਬਿਸਰਾਖ ਵਿਚ ਜਮਿਆ
ਸ਼ਿਵ ਭਗਤ
ਬਹੁਤ ਵੱਡੀ ਸ਼ਕਤੀ
ਰਿਧੀ ਸਿਧੀ ਦਾ ਮਾਲਿਕ
ਹਿੰਦੁਆਂ ਦੇ ਇਤਹਾਸ ਵਿਚ
ਇਕ ਬਹੁਤ ਵਡਾ ਵਿਦਵਾਨ
ਥੋੜਾ ਠਰਕੀ ਜਨਾਨੀਆਂ  ਦਾ ਸ਼ੌਕੀਨ
ਭਾਵੇਂ ਬ੍ਰਾਹ੍ਮਿਨ ਪਰ ਜਾਣੇ ਸਾਰੇ ਦਾਅ ਪੇਚ
ਖਤਰੀਆਂ ਵਾਲੇ ਵੀ
ਆਪਣੀ ਭੈਣ ਦੀ ਬੇਇਜਤੀ
ਨਾ ਸਹਾਰ ਸਕਿਆ
ਨਕ ਵਡਣ ਦਾ ਲਿਆ ਬਦਲਾ
ਤੇ ਚੁਕ ਲਿਆਇਆ ਸੀਤਾ ਨੂੰ
ਹਾਲਾਂਕਿ ਟਪੀ ਸੀ ਲਕਸ਼ਮਨ ਰੇਖਾ ਉਸ ਵੀ
ਰਖਿਆ ਭਾਵੇਂ ਸਾਲ ਪਰ ਹਥ ਤਕ ਨਾ ਲਾਇਆ
ਤੇ ਓਹ ਸ਼ਿਵ ਭਗਤ
ਆਸਮਾਨ ਬੈਠੇ ਦੇਵਤਿਆਂ ਦੀ ਸਿਆਸਤ ਦਾ ਹੋਇਆ ਸ਼ਿਕਾਰ
ਤੇ ਮਾਰਿਆ ਗਿਆ 
ਹਾਲੇ ਤਕ ਸਾੜ ਰਹੇ ਹਾਂ ਇਸ ਸ਼ਿਵ ਦੇ ਭਗਤ ਨੂੰ
 ਪੁੱਜ ਕੇ ਬ੍ਰਾਮ੍ਹਗਿਆਨੀ ਨੂੰ
ਕਿਓਂ ਭਲਾ
ਹਾਲੇ ਤਕ ਯਕੀਨ ਨਹੀਂ
ਹਿੰਦੁਸਤਾਨ ਦੀ ਸਭ ਤੋਂ ਵੱਡੀ ਕੌਮ ਨੂੰ
ਕਿ ਓਹ ਮਰਿਆ ਵੀ ਹੈ ਕਿ ਨਹੀਂ
ਡਰ ਹੈ ਮਨ ਵਿਚ
ਕਿ ਕਿਤੇ ਜਿਉਂਦਾ ਹੀ ਨਾ ਹੋਵੇ
ਤੇ ਹਰ ਸਾਲ ਸਾੜ ਕੇ ਉਸ ਨੂੰ
ਤੱਸਲੀ ਕਰਦੇ ਨੇ ਓਹ
ਕੇ ਮਰ ਗਿਆ ਹੈ
 ਬਜਾਉਂਦੇ ਨੇ ਪਟਾਕੇ
ਮਾਰ ਕੇ ਇਕ ਬ੍ਰਾਮ੍ਹ ਗਿਆਨੀ ਨੂੰ
ਅਜੋਕਾ ਯੁਗ
ਥਾਂ ਥਾਂ ਫਿਰਦੇ
ਕੁੜੀਆਂ ਚਿੜੀਆਂ ਨੂੰ ਖੁਆਰ  ਕਰਨ ਵਾਲੇ ਦੈਂਤ
ਚੁਕ ਲੈਣ ਉਨ੍ਹਾਂ ਨੂੰ ਲਕਸ਼ਮਨ ਰੇਖਾ ਦੇ ਅੰਦਰੋਂ ਵੀ
ਮਾਨਵਤਾ ਦਾ ਕਰਕੇ ਘਾਣ
ਫਿਰਨ ਆਜ਼ਾਦ
ਕਿਓਂ ਕੋਈ ਨਹੀਂ ਫੂਕਦਾ ਉਨ੍ਹਾਂ ਨੂੰ
ਰਾਵਣ ਦੇ ਬੁਤ ਦੀ ਜਗਹ
ਸਾੜੀਏ ਏਹੋ ਜੇਹੇ ਕਲ੍ਯੁਗੀਆਂ ਨੂੰ
ਨਿਕਲੀਏ  ਦਲਦਲ ਵਿਚੋਂ ਬਹਾਰ
ਪੂਜਾ ਕਰੀਏ ਰਾਵਣ ਦੀ
ਓਵੇਂ ਹੀ
ਜਿਵੇਂ ਪੂਜੇ ਜਾਂਦੇ ਨੇ
ਬਾਕੀ ਦੇਵੀ ਦੇਵਤੇ
__________

614
Shayari / Re: ਵੇ ਸਾਈਆਂ ਰੋਕ ਲਵੀਂ,,,
« on: April 19, 2012, 11:08:59 AM »
ਗਮ ਹੋਤਾ ਹੈ ਜਹਾਂ ਜ਼ਹਾਨਤ ਹੋਤੀ ਹੈ

ਦੁਨੀਆਂ ਮੇਂ ਹਰ ਸ਼ੈਅ ਕੀ ਕੀਮਤ ਹੋਤੀ ਹੈ !
______________________

615
Shayari / Re: ਬਦਲ ਗਿਆ ਇਨਸਾਨ ਦੋਸਤੋ,,,
« on: April 19, 2012, 11:06:55 AM »
sukriya,,,


ਨਾ ਮੰਦੀ ਨਾ ਚੰਗੀ ਏ ।
ਦੁਨੀਆਂ ਰੰਗ ਬਰੰਗੀ ਏ ।
ਦਿਲ ਰਹਿੰਦਾ ਉਦਾਸ ਜਿਹਾ ,
ਘਰ ਵਿਚ ਨਾ ਕੋਈ ਤੰਗੀ ਏ ।
________________

616
Shayari / Re: ਵੇ ਸਾਈਆਂ ਰੋਕ ਲਵੀਂ,,,
« on: April 19, 2012, 11:03:05 AM »
ਕਦੇ ਸੁੱਖ ਵਿਚ ਰੋਦਾਂ ਏ, ਕਦੇ ਗਮ ਵਿਚ ਹੱਸਦਾ ਏ
ਮੇਰੀ ਰੂਹ ਦੇ ਵਿਚ ਯਾਰੋ, ਇਕ ਜੋਗੀ ਵਸਦਾ ਏ ॥
___________________________

617
Shayari / ਬਦਲ ਗਿਆ ਇਨਸਾਨ ਦੋਸਤੋ,,,
« on: April 19, 2012, 10:57:50 AM »
             ਇਹ ਸਮਿੰਟ ਦੀਆਂ ਫੈਕਟਰੀਆਂ ਬੰਦ ਕਰ ਦਿਉ,               
             ਜੋ ਬਣਾਉਂਦੀਆਂ ਪੱਕੇ ਮਕਾਨ ਦੋਸਤੋ,               
             ਜਦੋਂ ਤੋਂ ਪੱਕੇ ਮਕਾਨਾਂ ਚ ਰਹਿਣ ਲੱਗ ਪਿਆ,               
             ਬਦਲ ਗਿਆ ਇਨਸਾਨ ਦੋਸਤੋ,
 
             ਗੱਲ ਪਿਆਰ ਮੁਹੱਬਤ ਦੀ ਨਹੀ ਰਹੀ             
             ਤੇ ਨਾਹੀ ਰਹੀ ਭਾਈਚਾਰੇ ਦੀ,             
             ਅੱਜ ਵੀ ਗੁਰਦੁਆਰਿਆਂ ਚ ਸਪੀਕਰ ਰੋਜ਼ ਬੋਲਦਾ,             
             ਗੱਲ ਸੁਣ ਲਊ ਉਸ ਵੀਚਾਰੇ ਦੀ,             
             ਵਾਰ ਵਾਰ ਇਹੋ ਕਹਿੰਦਾ ਹੈ ਜਪ ਲਊ ਗੁਰਾਂ ਦਾ ਨਾਮ ਦੋਸਤੋ,           
             ਇਹ ਸਮਿੰਟ ਦੀਆਂ ਫੈਕਟਰੀਆਂ ਬੰਦ ਕਰ ਦਿਉ,             
             ਜੋ ਬਣਾਉਂਦੀਆਂ ਪੱਕੇ ਮਕਾਨ ਦੋਸਤੋ,           
             ਜਦੋਂ ਤੋਂ ਪੱਕੇ ਮਕਾਨਾਂ ਚ ਰਹਿਣ ਲੱਗ ਪਿਆ,           
             ਬਦਲ ਗਿਆ ਇਨਸਾਨ ਦੋਸਤੋ,
 
             ਹੁਣ ਪਹਿਲਾਂ ਵਾਂਗ ਕੋਈ ਲੱਸੀ ਦੇ ਗਿਲਾਸ ਭਰ-ਭਰ ਪਿਲਾਊਂਦਾ ਨਹੀਂ,             
             ਬਾਗੀ ਡੰਡੇ ਲੈ ਕੇ ਬੈਠੇ ਨੇ ਕੋਈ ਆਪਣੇ ਅੰਬ ਤੁੜਵਾਉਂਦਾ ਨਹੀਂ,             
             ਦਿਲ ਛੋਟੇ ਹੋਗੇ ਲੋਕਾਂ ਦੇ ਤੇ ਮਰ ਗਿਆ ਹੈ ਇਮਾਨ ਦੋਸਤੋ,             
             ਇਹ ਸਮਿੰਟ ਦੀਆਂ ਫੈਕਟਰੀਆਂ ਬੰਦ ਕਰ ਦਿਉ,             
             ਜੋ ਬਣਾਉਂਦੀਆਂ ਪੱਕੇ ਮਕਾਨ ਦੋਸਤੋ,             
             ਜਦੋਂ ਤੋਂ ਪੱਕੇ ਮਕਾਨਾਂ ਚ ਰਹਿਣ ਲੱਗ ਪਿਆ,             
             ਬਦਲ ਗਿਆ ਇਨਸਾਨ ਦੋਸਤੋ,
 
             ਤੁਸੀ ਜੇਕਰ ਖੁਸ਼ਹਾਲੀ ਚਾਹੂੰਦੇ ਹੋ,           
             ਫਿਰ ਕਿਉਂ ਦੂਜੇ ਦੇ ਧਰਮ ਗ੍ਰੰਥਾਂ ਨੂੰ ਅੱਗ ਲਾਉਂਦੇ ਹੋ,             
             ਸਤਿਕਾਰ ਕਰੋ ਸਭ ਧਰਮਾਂ ਦਾ ਤੇ ਇਨਸਾਨ ਨੂੰ ਸਮ੍ਝੋ ਇਨਸਾਨ ਦੋਸਤੋ,             
             ਇਹ ਸਮਿੰਟ ਦੀਆਂ ਫੈਕਟਰੀਆਂ ਬੰਦ ਕਰ ਦਿਉ,             
             ਜੋ ਬਣਾਉਂਦੀਆਂ ਪੱਕੇ ਮਕਾਨ ਦੋਸਤੋ,             
             ਜਦੋਂ ਤੋਂ ਪੱਕੇ ਮਕਾਨਾਂ ਚ ਰਹਿਣ ਲੱਗ ਪਿਆ,             
             ਬਦਲ ਗਿਆ ਇਨਸਾਨ ਦੋਸਤੋ,
 
             ਜਤਿੰਦਰ ਕਹਿੰਦਾ ਸਾਡਾ ਉਹ ਕੋਟਲੀ ਵਾਲਾ ਕੱਚਾ ਘਰ ਹੀ ਚੰਗਾ ਸੀ,             
             ਜਿੱਥੇ ਬਿੱਲੀਆਂ,ਚੂਹੇ ਤੇ ਨਿੱਕੇ ਬੱਚੇ ਰੋਜ਼ ਹੀ ਕਰਦੇ ਪੰਗਾ ਸੀ,             
             ਪੰਛੀ ਰੋਜ਼ ਗੀਤਾਂ ਦਾ ਜਿੱਥੇ ਕਰਦੇ ਸੀ ਗੁਣਗਾਨ ਦੋਸਤੋ,             
             ਇਹ ਸਮਿੰਟ ਦੀਆਂ ਫੈਕਟਰੀਆਂ ਬੰਦ ਕਰ ਦਿਉ,           
             ਜੋ ਬਣਾਉਂਦੀਆਂ ਪੱਕੇ ਮਕਾਨ ਦੋਸਤੋ,           
             ਜਦੋਂ ਤੋਂ ਪੱਕੇ ਮਕਾਨਾਂ ਚ ਰਹਿਣ ਲੱਗ ਪਿਆ,             
             ਬਦਲ ਗਿਆ ਇਨਸਾਨ ਦੋਸਤੋ
             _________________

618
Shayari / Re: ਵੇ ਸਾਈਆਂ ਰੋਕ ਲਵੀਂ,,,
« on: April 19, 2012, 10:46:56 AM »
sukriya,,,

619
Shayari / ਵੇ ਸਾਈਆਂ ਰੋਕ ਲਵੀਂ,,,
« on: April 18, 2012, 11:31:04 PM »
ਦਿਲ ਵਿੱਚ ਜਿੰਨੇ ਭਾਂਬੜ ਮੱਚਦੇ
ਜੇ ਬੁੱਲਾਂ ਤੇ ਆਵਣ ਸਾਈਆਂ ਰੋਕ ਲਵੀਂ !
ਉਹ ਹੌਂਕੇ ਜੋ ਹਿੱਕ ਵਿੱਚ ਨੱਚਦੇ
ਜੱਗ ਵਿੱਚ ਭੜਥੂ ਪਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ.....
ਮੈਂ ਕਿਸੇ ਨੂੰ ਦੋਸ਼ ਨੀ ਦੇਣਾ
ਨਾ ਇਲਜ਼ਾਮ ਲਗਾਉਣਾ !
ਜੋ ਹੁੰਦਾ ਹੈ ਹੱਥੀਂ ਬੁਣਿਆ
ਉਹੀ ਪਵੇ ਹੰਢਾਉਣਾ !
ਜੇ ਉਂਗਲੀ ਹੱਥ ਉਠਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ.....
ਜਿਸ ਦੇ ਕੋਲੇ ਬੀਅ ਸੀ ਜਿਹੜਾ
ਉਹੀ ਬੀਜ ਕੇ ਤੁਰਿਆ !
ਜੋ ਪੱਕਾ ਉਹ ਪਾਰ ਹੈ ਲੱਗਿਆ
ਜੋ ਕੱਚਾ ਉਹ ਖੁਰਿਆ !
ਜੇ ਹੰਝੂ ਨੈਣ ਵਹਾਵਣ ਸਾਈਆਂ ਰੋਕ ਲਵੀਂ !
ਮੇਰੇ ਕੋਲੋਂ ਵਕਾਲਤ ਮੇਰੀ
ਨਾ ਤੂੰ ਕਦੇ ਕਰਾਵੀਂ !
ਜੇ ਮੈਂ ਕਦੇ ਕਟਹਿਰੇ ਖੜਿਆ
ਤੂੰ ਇਨਸਾਫ ਸੁਣਾਵੀਂ !
ਜੇ ਝੂਠੇ ਬਰੀ ਕਰਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ....
______________

620
Shayari / Re: ਬੰਦਾ,,,
« on: April 18, 2012, 09:39:00 PM »
sukriya,,,

Pages: 1 ... 26 27 28 29 30 [31] 32 33 34 35 36 ... 99