501
Shayari / Re: ਮੰਜਿਲ,,,
« on: June 03, 2012, 11:16:49 PM »
sukriya,,,
This section allows you to view all posts made by this member. Note that you can only see posts made in areas you currently have access to. 503
Lok Virsa Pehchaan / ਸੱਭਿਆਚਾਰ,,,« on: June 02, 2012, 09:56:14 PM »
ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ,
ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ, ਮਾਣ ਦੇਸ਼ ਦਾ ਸਮਝੀ ਜਾਂਦੀ ਝਾਂਸੀ ਦੀ ਰਾਣੀ ਸੀ ਕੋਈ, ਵਿੱਚ ਕਲੱਬਾਂ ਬੀਅਰ ਪੀਂਦੀ ਅੱਜ ਦੀ ਇਹ ਮੁਟਿਆਰ ਦਿਖਾਵਾਂ । ਚੁੰਨੀਂ ਲੈਣੀ ਕਦੋਂ ਦੀ ਛੱਡ ਗਈ, ਹੁਣ ਪੰਜਾਬੀ ਸੂਟ ਵੀ ਭੁੱਲੀ, ਗਿੱਧਾ, ਕਿੱਕਲੀ, ਸੰਮੀਂ ਛੱਡ ਕੇ ਡਿਸਕੋ ਦੀ ਬਿਮਾਰ ਦਿਖਾਵਾਂ। ਡੋਰੀਏ ਦੀ ਇਹਨੂੰ ਸਮਝ ਨਾ ਆਵੇ, ਸੱਗੀ ਫੁੱਲ ਦਾ ਨਾਂ ਵੀ ਭੁੱਲੀ, ਦੇਸ਼ ਮੇਰੇ ਦੀ ਧਰਤ ਤੇ ਭਾਰੂ ਪੱਛਮੀ ਸੱਭਿਆਚਾਰ ਦਿਖਾਵਾਂ। ਚਰਖੇ ਤੋਂ ਇਹਨੂੰ ਡਰ ਲਗਦਾ ਏ, ਫੁਲਕਾਰੀ ਨਾ ਕੱਢਣੀ ਆਵੇ, ਤਿੰ੍ਰਝਣਾਂ ਦੀ ਰੌਣਕ ਸੀ ਜਿਹੜੀ, ਪੱਬਾਂ ਦੇ ਵਿਚਕਾਰ ਦਿਖਾਵਾਂ। ਭੁੱਲ ਗੇ ਗੱਭਰੂ ਸਿਹਤ ਬਣਾਉਣੀ, ਮੱਖਣ ਖਾਣੇ ਲੱਸੀ ਪੀਣੀ, ਨਸ਼ਿਆਂ ਵਾਲਿਆਂ ਦਾ ਜੋ ਚੱਲਿਆ, ਚੰਗਾ ਕਾਰੋਬਾਰ ਦਿਖਾਵਾਂ। ਘਰੋਂ ਭੇਜਿਆ ਕਾਲਿਜ ਪੜ੍ਹਨੇ, ਕਰਜ਼ਾ ਚੱਕ ਕੇ ਫੀਸਾਂ ਭਰੀਆਂ, ਗੱਭਰੂ ਪੁੱਤ ਪੰਜਾਬ ਦਾ ਡਿਗਿਆ, ਗਲੀਆਂ ਦੇ ਵਿਚਕਾਰ ਦਿਖਾਵਾਂ। ਫੋਕ ਸ਼ਬਦ ਦਾ ਅਰਥ ਹੀ ਭੁੱਲ ਗਏ, ਊਲ ਜਲੂਲ ਨੇ ਗਾਈ ਜਾਂਦੇ, ਨੀ ਤੇ ਵੇ ਵਿੱਚ ਫਰਕ ਨਾ ਸਮਝੇ, ਅੱਜ ਦਾ ਪੌਪ ਸਟਾਰ ਦਿਖਾਵਾਂ। ਮੁੰਡਿਆਂ ਦੇ ਹੁਣ ਕੰਨੀ ਨੱਤੀਆਂ, ਗਿੱਚੀ ਪਿੱਛੇ ਗੁੱਤਾਂ ਲਮਕਣ, ਕੁੜੀਆਂ ਨੇ ਹੁਣ ਜੀਨਾਂ ਪਾਈਆਂ, ਮੁੰਡਿਆਂ ਦੇ ਸਲਵਾਰ ਦਿਖਾਵਾਂ। ਕੌਣ ਕਹੂ ਪੰਜਾਬੀ ਸਾਨੂੰ, ਕੌਣ ਸਾਨੂੰ ਸਰਦਾਰ ਕਹੂਗਾ, ਤਲੀਆਂ ਵਰਗੇ ਚਿਹਰੇ ਕੱਢੀ ਮੁੰਡਿਆਂ ਦੀ ਕਤਾਰ ਦਿਖਾਵਾਂ। ਐ ਮੇਰੇ ਪੰਜਾਬੀ ਵੀਰੋ, ਥੋਡੇ ਅੱਗੇ ਮਿੰਨਤ ਮੈਂ ਕਰਦਾ, ਹੱਸੋ, ਗਾਓ ਨੱਚੋ ਟੱਪੋ, ਪਰ ਆਪਣੀ ਔਕਾਤ ਨਾ ਭੁੱਲੋ, ਸੋਂਹਦੀਆਂ ਰਹਿਣ ਸਿਰਾਂ ਤੇ ਚੁੰਨੀਆਂ, ਜਚਦੇ ਰਹਿਣ ਗਲਾਂ ਵਿੱਚ ਕੈਂਠੇ, ਮੈਨੂੰ ਤਾਂ ਸਮਝ ਨਾ ਆਵੇ, ਕਿੰਝ ਆਪਣਾਂ ਪਰਿਵਾਰ ਬਚਾਵਾਂ॥ ________________________________ 504
ਅੱਜ ਕੱਲ ਕਾਂ ਨੀ ਬਨੇਰੇ ਕੋਈ ਬੋਲਦਾ
ਉੱਝ ਕਾਂਵਾਂ ਰੌਲੀ ਪਈ ਏ ਬਥੇਰੀ ਸੱਜਣਾਂ ਲੋੜ ਵੇਲੇ ਕਿਸੇ ਕੋਲੌਂ ਧੇਲੀ ਨਹੀ ਲੱਭੇ ਉੱਝ ਨੋਟਾਂ ਵਾਲੀ ਸਭ ਕੋਲੇ ਢੇਰੀ ਸੱਜਣਾਂ ਕਈ ਵਾਰ ਹਵਾ ਨਾਲ ਪੱਤਾ ਵੀ ਨਾ ਹੱਲੇ ਕਦੇ ਚੱਤੋ ਪੈਂਰ ਚੱਲਦੀ ਹੈ ਹਨੇਰੀ ਸੱਜਣਾਂ ਦੁਜਿਆਂ ਦਾ ਲਿਖਿਆ ਨੀ ਚੰਗਾ ਮੈਨੂੰ ਲੱਗਦਾ ਰਵੇ ਚਰਚਾ 'ਚ ਕਵਿਤਾ ਹੀ ਮੇਰੀ ਸੱਜਣਾਂ ਪਹਿਲਾਂ ਪਹੁੰਚ ਜਾਂਵਾਂ ਕੋਈ ਪੁਛਦਾ ਨੀ ਮੈਨੂੰ ਗੁਸਾ ਨੇ ਮਨੌਦੇ ਜੇ ਹੋਜੇ ਦੇਰੀ ਸੱਜਣਾਂ ਪੀਰਾਂ ਦਰ ਲਈ ਜਿਨਾਂ ਰੱਖਦੀ ਹੈ ਮੁੱਲ ਗਲੀ ਮਿੱਤਰਾਂ ਦੀ ਲਾਈ ਇੱਕ ਫੇਰੀ ਸੱਜਣਾਂ ਫੇਰ ਭਾਂਵੇ ਜਿੰਦ ਸਾਡੀ ਨਾਲੇ ਲੈ ਜਾਈਂ ਤੂੰ ਸਾਨੂੰ ਗਲ ਨਾਲ ਲਾ ਇਕ ਵੇਰੀ ਸੱਜਣਾਂ ਮੈਂ ਜਿੰਦਗੀ ਦਾ ਪੂਰਾ ਮੁੱਲ ਇਕੋ ਸਾਹੇ ਲੈਲਾਂ ਜੇ ਤੂੰ ਇੱਕ ਵਾਰੀ ਕਹਿੰਦੇ ਮੈਂ ਹਾਂ ਤੇਰੀ ਸੱਜਣਾਂ ________________________ 506
ਕੀਤਾ ਨਿਲਾਮ ਹਾਰ ਕੇ ਉਸ ਨੇ ਜ਼ਮੀਰ ਨੂੰ ।
ਦੁਨੀਆਂ ਨੂੰ ਰਾਸ ਆ ਗਿਆ ਉਹ ਵੀ ਅਖੀਰ ਨੂੰ । ਮੰਗੇ ਦੁਆ ਜੋ ਸਾਰਿਆਂ ਦੀ ਖ਼ੈਰ ਦੇ ਲਈ , ਇਹ ਸ਼ਹਿਰ ਢੂੰਡਦਾ ਹੈ ਇਕ ਐਸੇ ਫ਼ਕੀਰ ਨੂੰ । ਮੈਂ ਨਾਮ ਤੇਰਾ ਦੇਖਿਆ ਜਿਸ ਦੀ ਵੀ ਨੋਕ ਤੇ, ਸੀਨੇ ਦੇ ਵਿਚ ਲੁਕੋ ਲਿਆ ਓਸੇ ਹੀ ਤੀਰ ਨੂੰ । ਅੰਦਰ ਹੀ ਅੰਦਰ ਖੋਰਦਾ ਰਹਿੰਦਾ ਹੈ ਇਹ ਸਦਾ, ਵਿਰਲਾ ਹੀ ਕੋਈ ਸਾਂਭਦੈ ਅੱਖਾਂ ਚ ਨੀਰ ਨੂੰ । ਸੌਖੇ ਬੜੇ ਨੇ ਮੇਟਣੇ ਰਾਹਾਂ ਦੇ ਫ਼ਾਸਲੇ, ਔਖਾ ਬੜਾ ਹੈ ਦਿਲ ਤੋਂ ਮਿਟਾਉਣਾ ਲਕੀਰ ਨੂੰ । ਤੂੰ ਦਰਦ ਸਾਰਾ ਅਪਣੀਆਂ ਗ਼ਜ਼ਲਾਂ ਨੂੰ ਸੌਂਪ ਦੇ, ਵਾਰਿਸ ਮਿਲੇਗਾ ਹੋਰ ਕਿਹੜਾ ਇਸ ਜਗੀਰ ਨੂੰ । _________________________ 514
PJ Games / Re: Punjabi Geetan Di Larhi« on: June 01, 2012, 11:55:59 PM »
ਚੜਦੀ ਜਵਾਨੀ ਚੰਡੀਗੜ ਖਾ ਗਆ
ਮੁੜਕੇ ਨੀ ਜਾਦਾਂ, ਹਾਏ ਮੁੜਕੇ ਨੀ ਜਾਦਾਂ ਜੇਹੜਾ ਕੇਰਾਂ ਇਥੇ ਆ ਗਿਆ _______________ ਅਗਲਾ ਸ਼ਬਦ : ਚੜਦੀ ਜਵਾਨੀ 515
PJ Games / Re: where u wanna live« on: June 01, 2012, 11:06:02 PM »
ਉਹਨਾਂ ਨੇ ਕਿਹਾ
ਪਹਿਲਾਂ ਘਰ ਬਣਾ ਲੈ ਮੈ ਕਿਹਾ ਪਹਿਲਾਂ ਘਰ ਬਣਾਉਣ ਲਾਇਕ ਦਨੀਆ ਬਣਾ ਲਈਏ ਉਹ ਦੁਨੀਆ ਨੂੰ ਭੁੱਲ ਘਰ ਬਣਾਉਣ ਲੱਗੇ ਤੇ ਮੈ ਦੁਨੀਆ ਬਣਾਉਣ ਲਈ ਘਰ ਨੂੰ ਛੱਡ ਆਇਆ ਹੁਣ ਉਹਨਾ ਦੀ ਦੁਨੀਆਂ ਘਰ ਹੈ ਮੇਰਾ ਘਰ ਪੂਰੀ ਦੁਨੀਆ ________ 516
ਇਹ ਜੋ ਅਖਬਾਰ ਹੈ
ਇਸ ਦੇ ਅੱਖਰ ਤਾਂ ਕਾਲੇ ਹਨ ਪਰ ਮੈਨੂੰ ਇੰਝ ਜਾਪਦਾ ਜਿਵੇਂ ਇਹ ਖੂਨ ਨਾਲ ਲਿਖੇ ਹੋਣ ਇਸ ਦੇ ਵਿਚ ਹੈ ਕਿਸੇ ਪੁੱਤਰ ਦਾ ਖੂਨ ਜੋ ਟਰੱਕਾਂ ਦੀ ਭੇੜ ਵਿਚ ਸੀ ਹਲਾਕ ਹੋ ਗਿਆ ਇਸ ਦੇ ਵਿਚ ਹੈ ਕਿਸੇ ਧੀ ਦੀ ਲਾਸ਼ ਜੋ ਰਸੋਈ ਦੀ ਅੱਗ ਨਾਲ ਸੀ ਝੁਲਸ ਗਈ ਇਸ ਦੇ ਵਿਚ ਹੈ ਕਿਸੇ ਵਲੈਤੀ ਦਾ ਨਾਮ ਜੋ ਕਿਸੇ ਦੀ ਰੋਂਦੀ ਧੀ ਨੂੰ ਛੱਡ ਕੇ ਸੀ ਜਹਾਜ਼ੇ ਚੜ੍ਹ ਗਿਆ ____________ 519
PJ Games / Re: express ur feelings with songs.....« on: June 01, 2012, 06:28:52 PM »
ਪੱਥਰ ਨਾਲ ਪੱਥਰ ਟਕਰਾ ਕੇ,
ਜੇ ਅੱਗ ਦੀ ਖੋਜ ਨਾ ਹੁੰਦੀ। ਤਾਂ ਸਾਡੇ ਘਰਾਂ 'ਚ ਹੁਣ ਪੱਕਦੀ ਰੋਟੀ ਹਰ ਰੋਜ਼ ਨਾ ਹੁੰਦੀ। ਕਿੰਨੀ ਸ਼ਰਮਿੰਦਗੀ ਹੋਣੀ ਸੀ, ਆਪਾਂ ਸਹਿ ਕਿੱਦਾਂ ਸਕਣੀ ਸੀ, ਮਨੁੱਖ ਜੇ ਕੱਪੜਾ ਨਾ ਬੁਣਦਾ, ਤਾਂ ਇੱਜ਼ਤਾਂ ਕਿੱਦਾਂ ਢਕਣੀ ਸੀ। ________________ |