1441
Shayari / Re: ਬੱਦਲ਼ ਤੇ ਮੈਂ,,,
« on: December 05, 2011, 03:03:27 AM »
sukriya veer ji,,
This section allows you to view all posts made by this member. Note that you can only see posts made in areas you currently have access to. 1442
Lok Virsa Pehchaan / ਗੋਰਾ ਪੰਜਾਬੀ ਬੋਲੀ ਬਾਰੇ ਪੰਜਾਬੀ ਵਿਚ ਬੋਲਦਿਆਂ ਸੁਣੋ,,,,« on: December 05, 2011, 12:47:03 AM »1443
Lok Virsa Pehchaan / ਬੱਚਿਆਂ ਵਾਲੀਆਂ ਆਦਤਾਂ,,,,« on: December 05, 2011, 12:30:21 AM »
ਕੱਲ੍ਹ ਇੱਕ
ਸਿਆਣਾ ਆਦਮੀ ਬੁੱਧੀਜੀਵੀ, ਬੁੱਧੀਮਾਨ ਕਹਿ ਰਿਹਾ ਸੀ ਸਾਨੂੰ ਬੱਚਿਆਂ ਵਾਲੇ ਨਿੱਕੇ ਨਿੱਕੇ ਵਿਤਕਰੇ ਇੱਕ ਪਾਸੇ ਰੱਖ ਕੇ ਇੱਕ ਦੂਜੇ ਵੱਲ ਮਿੱਤਰਤਾ ਦਾ ਹੱਥ ਵਧਾਉਣਾ ਚਾਹੀਦਾ ਹੈ ਪਰ ਮੈਂ ਸੋਚਦਾ ਹਾਂ ਬੱਚੇ ਤਾਂ ਕਦੀ ਕਿਸੇ ਨਾਲ ਰੰਗ ਦਾ ਵਿਤਕਰਾ ਨਹੀਂ ਕਰਦੇ ਨਾ ਹੀ ਉਨ੍ਹਾਂ ਨੇ ਕਦੀ ਇੱਕ ਦੂਜੇ ਤੋਂ ਉਸ ਦਾ ਧਰਮ ਪੁੱਛਿਆ ਹੈ ਉਹ ਕਦੀ ਕਿਸੇ ਦੀ ਜਾਤ ਜਾਂ ਅਮੀਰੀ ਗਰੀਬੀ ਵੇਖ ਕੇ ਮਿੱਤਰਤਾ ਨਹੀਂ ਕਰਦੇ ਅਗਰ ਇੱਕ ਪਲ ਇੱਕ ਦੂਜੇ ਨਾਲ ਨਾਰਾਜ਼ ਹਨ ਦੂਜੇ ਹੀ ਪਲ ਫਿਰ ਦੋਸਤ ਬਣ ਜਾਂਦੇ ਹਨ __________ 1444
Shayari / ਜ਼ਿੰਦਗੀ ਤੋਂ ਹਾਰ ਕੇ ਨੱਸਣਾ ਕਿਆਮਤ ਹੈ,,,« on: December 04, 2011, 11:40:13 PM »
ਜ਼ਿੰਦਗੀ ਦਾ ਸਫ਼ਰ ਹੈ, ਰੁਕਣਾ ਕਿਆਮਤ ਹੈ।
ਕਠਿਨ ਹੈ ਰਸਤਾ ਮਗਰ, ਥਕਣਾ ਕਿਆਮਤ ਹੈ। ਔਕੜਾਂ ਨੇ ਮਿਲਦੀਆਂ ਹਰ ਮੋੜ ਤੇ ਇੱਥੇ, ਔਕੜਾਂ ਨੂੰ ਵੇਖ ਕੇ ਲੁਕਣਾ ਕਿਆਮਤ ਹੈ। ਆਖਦੇ ਨੇ ਜ਼ਿੰਦਗੀ ਡਿਗ ਕੇ ਸੰਭਲਨੇ ਨੂੰ, ਆਪ ਆਪਣੀ ਨਜ਼ਰ ਤੋਂ ਡਿਗਣਾ ਕਿਆਮਤ ਹੈ। ਲੋੜ ਵੇਲੇ ਵਿਕ ਜਾਏ ਘਰ ਬਾਰ ਤਾਂ ਵੀ ਕੀ, ਪਰ ਤੇਰੀ ਜ਼ਮੀਰ ਦਾ, ਵਿਕਣਾ ਕਿਆਮਤ ਹੈ। ਹੌਸਲੇ ਦੇ ਨਾਲ ਲੜ, ਹਰ ਇਕ ਲੜਾਈ ਤੂੰ। ਜ਼ੁਲਮ ਅੱਗੇ ਦੋਸਤਾ ਝੁਕਣਾ ਕਿਆਮਤ ਹੈ। ਲੁੱਟ ਨਜ਼ਾਰੇ ਜ਼ਿੰਦਗੀ ਦੇ ਹਰ ਸਮੇਂ ਭਾਵੇਂ, ਹਰ ਸਮੇਂ ਮਧਹੋਸ਼ ਵੀ ਰਹਿਣਾ ਕਿਆਮਤ ਹੈ। ਪਰਖ ਲਈ ਮੈਂ ਜ਼ਿੰਦਗੀ ਹੈ ‘ਪਾਲ’ ਕੁਝ ਐਦਾਂ, ਜ਼ਿੰਦਗੀ ਤੋਂ ਹਾਰ ਕੇ ਨੱਸਣਾ ਕਿਆਮਤ ਹੈ। ______________________ 1445
Shayari / ਬੱਦਲ਼ ਤੇ ਮੈਂ,,,« on: December 04, 2011, 10:35:07 PM »
ਇਹਨਾਂ ਅਸਮਾਨੀ ਕਾਲੇ ਬੱਦਲਾਂ ਦੇ ਨਾਲ
ਸਾਂਝ ਹੈ ਗੂੜ੍ਹੀ ਮੇਰੀ, ਰੋਜ ਮਰਦੇ ਰੋਜ ਜੰਮਦੇ ਪਾਉਂਦੇ ਰਹਿੰਦੇ ਫੇਰੀ। ਆਪਣੀ ਜ਼ਮੀਨ ਤੋਂ ਉੱਠ ਕੇ ਸੀਤ ਅਸਮਾਨੀ ਚੜ੍ਹਨਾ, ਸੱਤ ਸਮੁੰਦਰ ਟੱਪ ਕੇ ਦੇਸ਼ ਬਿਗਾਨੇ ਵਰ੍ਹਨਾ। ਮੈਂ ਵੀ ਆਇਆ ਸੀਤ ਰੁੱਤ ਵਿੱਚ ਬੁੱਕਲ ਮਾਰ ਵਿਛੋੜੇ ਦੀ ਖੇਸੀ, ਇਹ ਬੱਦਲ਼ ਵੀ ਜਲਾਵਤਨ ਨੇ ਮੇਰੀ ਤਰ੍ਹਾਂ ਪਰਦੇਸੀ। ਕੁਝ ਮਜਬੂਰੀਆਂ ਹੁੰਦੀਆਂ ਨੇ ਵਰਨਾ ਕੌਣ ਪਰਦੇਸੀ ਹੋਵੇ, ਇੱਥੇ ਹਰ ਬੱਦਲ਼ ਬਿਰਹਾ ਵਿੱਚ ਹੋਂਦ ਆਪਣੀ ਨੂੰ ਰੋਵੇ। ਪ੍ਰਵਾਸ ਦੇ ਝੱਖੜ ਬੁਰੇ ਤੇ ਡਰਾਵਣੇ ਬਿਜਲੀਆਂ ਦੇ ਚਿਹਰੇ। ਜੀ ਕਰਦਾ ਉੱਡ ਜਾਵਾਂ ਬਿਗਾਨੇ ਦੇਸ਼ ’ਚੋਂ ਜਾ ਬਰਸਾਂ ਅੰਮੜੀ ਦੇ ਵਿਹੜੇ। ਬਰਸਾਂ ਟਿੱਬਿਆਂ ਵਾਲੇ ਖੇਤ ਵਿੱਚ ਫਿਰ ਪਿੰਡ ਦੀ ਜੂਹ ਤੇ, ਸਾਧਾਂ ਦੀਆਂ ਸਮਾਧਾਂ ਤੇ ਪਿੱਪਲਾਂ ਵਾਲੇ ਖੂਹ ਤੇ। ਰੱਜ ਕੇ ਬਰਸਾਂ ਗਲੀਆਂ ਦੇ ਵਿੱਚ ਚੱਪਾ ਚੱਪਾ ਭਿਗੋਵਾਂ, ਰਚ ਜਾਵਾਂ ਵਿੱਚ ਮਿੱਟੀ ਦੇ ਫਿਰ ਮੁੜ ਨਾ ਬੱਦਲ਼ ਹੋਵਾਂ। ਮੁੜ ਜਾਵਾਂ ਹੁਣ ਧਰਤ ਆਪਣੀ ਨੂੰ ਬੱਦਲ਼ ਦੀ ਜੂਨ ਹੰਢਾਈ ਬਥੇਰੀ, ਇਹਨਾਂ ਅਸਮਾਨੀ ਕਾਲੇ ਬੱਦਲ਼ਾਂ ਦੇ ਨਾਲ ਸਾਂਝ ਹੈ ਗੂੜ੍ਹੀ ਮੇਰੀ। ___________ 1446
Religion, Faith, Spirituality / ਇਨਕਲਾਬ ਦੀਆਂ ਲਾਟਾਂ,,,« on: December 04, 2011, 10:24:18 PM »
ਹਾਏ ਏਨੇ ਵੈਣ! ਸ਼ਾਇਦ ਕੋਈ ਮਰ ਗਿਆ!
ਪਰ ਕਿੱਥੇ ਹੈ ਲਾਸ਼? ਇਹ ਕੀ ਚਲਾਕੀ ਹੈ? ਮਰ ਗਈ ਹੈ ਜ਼ਮੀਰ ਇਨਸਾਨ ਦੀ, ਬਸ ਲਾਸ਼ ਹੀ ਅਜੇ ਬਾਕੀ ਹੈ। ਹਾਏ ਏਨਾ ਚੀਕ-ਚਿਹਾੜਾ! ਸ਼ਾਇਦ, ਬੰਬ ਫਟਿਆ! ਪਰ ਮੰਦਿਰ ਮਸਜਿਦ ਵਿਚ? ਇਹ ਕੀ ਹੋਇਆ ਕਾਰਾ? ਕੁਝ ਰੱਬ ਦੇ ਹੀ ਬੰਦਿਆਂ ਨੇ ਰੱਬ ਦੀ ਖਾਤਿਰ ਮਾਰ ਦਿੱਤੇ, ਹੁਣ ਰੱਬ ਵੀ ਦੁਖੀ ਤੇ ਲਾਚਾਰ ਹੈ ਬੇਚਾਰਾ। ਹਾਏ ਏਨਾ ਗ਼ਮ! ਸ਼ਾਇਦ ਕਿਸੇ ਆਸ਼ਿਕ ਦਾ ਦਿਲ ਟੁੱਟਾ ਹੈ! ਪਰ ਅਵਾਜ ਤਾਂ ਕੋਈ ਨਹੀਂ? ਕੀ ਇਹ ਕਿੱਸਾ ਕੋਈ ਹੋਰ ਹੈ? ਬਿਰਹਾ ਦੇ ਤੀਰਾਂ ਨੇ ਕੀਤਾ ਸੀਨਾ ਉਸਦਾ ਛਲਣੀ, ਤੇ ਅੱਖਾਂ ਵਿਚ ਖਾਰੇ ਪਾਣੀ ਦਾ ਸ਼ੋਰ ਹੈ। ਹਾਏ ਏਨੇ ਵਾਅਦੇ! ਸ਼ਾਇਦ ਕੋਈ ਸਿਆਸੀ ਰੈਲੀ ਹੈ! ਪਰ ਕਦੇ ਪੂਰਾ ਵੀ ਹੋਇਆ ਕੋਈ ਵਾਅਦਾ? ਕੀ ਹੁਣ ਚੰਗੇ ਦਿਨ ਆਉਣਗੇ? ਪੰਜ ਸਾਲਾਂ ਲਈ ਤਾਬੂਤ ਵਿਚ ਦਫ਼ਨ ਕੀਤੇ ਜਾਣਗੇ ਗਰੀਬ, ਫਿਰ ਉਹ ਕਿੱਲਾਂ ਵੀ ਆਪਣੇ ਹੱਥੀਂ ਲਾਉਣਗੇ। ਹਾਏ ਏਨਾ ਸੇਕ! ਸ਼ਾਇਦ ਕਿਤੇ ਅੱਗ ਲੱਗੀ ਹੈ! ਪਰ ਧੂੰਆਂ ਤਾਂ ਕੋਈ ਨਹੀਂ? ਫਿਰ ਕੀ ਬੇਇਨਸਾਫੀ ਹੈ? ਸਾਡੇ ਅੰਦਰ ਬਲ਼ ਰਹੀਆਂ ਨੇ ਇਨਕਲਾਬ ਦੀਆਂ ਲਾਟਾਂ ਦੋਸਤੋ, ਬਸ ਇਕ ਚਿਣਗ ਹੀ ਤਾਨਾਸ਼ਾਹਾਂ ਦੀ ਲੰਕਾ ਸਾੜਨ ਵਾਸਤੇ ਕਾਫੀ ਹੈ। ____________________________________ 1447
Religion, Faith, Spirituality / Re: ਵੱਡਾ ਘੱਲੂਘਾਰਾ ........« on: December 04, 2011, 10:22:22 PM »
bhout khoob ,,,,
1448
ਹਰ ਕਿਸੇ ਦਾ ਖ਼ਾਬ ਹੁੰਦੈ, ਪਿਆਰ ਪੀਘਾਂ ਪਾਉਣ ਦਾ ।
ਮੈਂ ਕਿਵੇਂ ਨਾ ਸੋਚਦਾ ਫਿਰ, ਦਿਲ ਕਿਸੇ ਸੰਗ ਲਾਉਣ ਦਾ । ਫੈਸਲਾ ਹੀ ਕਰ ਲਿਆ , ਤੈਨੂੰ ਜਦੋਂ ਅਪਨਾਉਣ ਦਾ । ਹੱਕ ਹੈ ਤੈਨੂੰ ਹਰ ਤਰ੍ਹਾਂ , ਮੇਰੀ ਵਫ਼ਾ ਅਜ਼ਮਾਉਣ ਦਾ । ਇਸ ਜ਼ਮਾਨੇ ਦਾ ਪਤਾ ਨਈਂ, ਇਸ਼ਕ ਸੰਗ ਕੀ ਵੈਰ ਹੈ, ਹਰ ਕਦਮ ਤੇ ਜ਼ੋਰ ਲਾਉਂਦੈ, ਹਰ ਖੁਸ਼ੀ ਝਟਕਾਉਣ ਦਾ । ਰੁਖ ਹਵਾ ਦਾ ਮੋਡ਼ ਸਕਦੈ ਹਾਂ ਅਗਰ ਤੂੰ ਮੇਰੇ ਨਾਲ ਏਂ, ਸ਼ੌਕ ਮੈਨੂੰ ਹੈ ਬਡ਼ਾ ਗਲ਼ ਨੇਰ੍ਹੀਆਂ ਨੂੰ ਲਾਉਣ ਦਾ । ਜ਼ਿੰਦਗੀ ਵਿਚ ਆ ਹੀ ਜਾਂਦੇ ਨੇ ਅਜਿਹੇ ਮੋਡ਼ ਵੀ, ਵਕਤ ਮਿਲਦੈ ਆਪਣੇ ਹਰ ਜ਼ੁਰਮ ਤੇ ਪਛਤਾਉਣ ਦਾ । ਐ ਜ਼ਮਾਨੇ 1 ਇਹ ਨਹੀਂ ਰੁਕਦੇ ਕਿਸੇ ਦੇ ਰੋਕਿਆਂ, ਆਸ਼ਕਾਂ ਨੂੰ ਕਰ ਨਾ ਐਵੇਂ, ਤੂੰ ਯਤਨ ਸਮਝਾਉਣ ਦਾ । ਵਕਤ ਕਰਦਾ ਜੇ ਵਫ਼ਾ, ਤਾਂ ਪਾਂਦੀਆਂ ਨਾ ਦੂਰੀਆਂ , ਦੋਸਤਾ 1 ਕੁਝ ਨਈਂ ਪਤਾ ਲਗਦਾ ਬੁਰੇ ਦਿਨ ਆਉਣ ਦਾ । ਸਭ ਗਿਲੇ ਸ਼ਿਕਵੇ ਭੁਲਾ ਕੇ , ਭੇਜਦਾ ਤੂੰ ਖ਼ਤ ਅਗਰ , ਮੈਂ ਵੀ ਹੀਲਾ ਕਰ ਹੀ ਲੈਣਾ ਸੀ ਤੇਰੇ ਤਕ ਆਉਣ ਦਾ । ਬੈਠ ਮੇਰੇ ਕੋਲ, ਗੱਲਾਂ ਕਰ ਜ਼ਰਾ ਦਿਲ ਖੋਲ੍ਹ ਕੇ, ਵਕਤ ਨੇ ਦਿੱਤੈ ਅਸਾਨੂੰ ਫਿਰ ਸਮਾਂ ਮੁਸਕਾਉਣ ਦਾ । ਨਾਮ ਤੇਰੇ ਮੈਂ ਹੈ ਕੀਤੀ ਇਹ ਗ਼ਜ਼ਲ , ਮਨਜ਼ੂਰ ਕਰ , ਸ਼ੁਕਰੀਆ 1 ਤੇਰਾ ਮੇਰੇ ਤੋਂ ਕੁਝ ਨਾ ਕੁਝ ਲਿਖਵਾਉਣ ਦਾ । ਕਰ ਲਿਆ ਕਰ ਦਿਲ-ਲਗੀ ਬੇਸ਼ੱਕ ਤੂੰ ਮਹਿਰਮ ਨਾਲ ਵੀ, ਸ਼ੌਕ ਹੈ ਤੈਨੂੰ ਜੇ ਉਸਨੂੰ ਬੇਵਜ੍ਹਾ ਤਡ਼ਫਾਉਣ ਦਾ । ______________________________ 1449
ਮੈ ਜਿਨ੍ਹਾ ਲਈ ਨੀਰ ਹੋ ਗਿਆ ਸਾਂ,
ਉਹਨਾ ਮੇਰੇ ਪਥਰਾ ਚੁੱਕੇ ਵਹਿਣਾ ਨੁੰ ਅਪਨਾ ਲਿਆ। ਮੈ ਜਿਨ੍ਹਾ ਲਈ ਜਜਬਾਤ ਬਣਿਆਂ ਸਾਂ, ਉਹਨਾ ਮੈਨੂੰ ਓਪਰਾ ਜਿਹਾ ਖਿਆਲ ਸਮਝ ਲਿਆ। ਮੈ ਜਿਨ੍ਹਾ ਲਈ ਪਿਆਰ ਹੋ ਗਿਆ ਸਾਂ, ਉਹਨਾਂ ਮੈਨੂੰ ਦੋ-ਚਿਤੀ ਵਿਚ ਗਵਾ ਲਿਆ। ਤੇ ਮੈ, ਜਿਨ੍ਹਾ ਲਈ ਕੁਝ ਵੀ ਨਾ ਬਣ ਸਕਿਆ, ਉਹਨਾ ਦੇ ਦਿਲ ਦਰਗਾਹ ਅੰਦਰ, ਇਕ ਚਿਰਾਗ ਮੇਰੇ ਲਈ ਬਲਦਾ ਏ। ਕਿਨਾ ਅਜੀਬ ਲਗਦਾ ਏ, ਕਿਸੇ ਲਈ ਸਭ ਕੁਝ ਬਣ ਜਾਂਣਾਂ ਤੇ, ਇਕੱਲੇ ਰਹਿ ਜਾਣਾ, ਕਿਸੇ ਲਈ ਕੁਝ ਵੀ ਨਾ ਬਣ ਸਕਣਾ ਤੇ, ਸਜੇ ਰਹਿਣਾ ਫੁੱਲਾਂ ਵਾਂਗੂੰ ਉਸ ਦੇ ਬਗੀਚੇ ਵਿੱਚ। ਕਾਸ਼ ! ਕੇ ਮੈ ਉਹ ਚਿਰਾਗ ਬਣ ਜਾਂਦਾ, ਜੋ ਮੇਰੇ ਚਾਹੁਣ ਵਾਲਿਆਂ ਦੇ ਦਿਲਾਂ ਦੀ ਦਹਿਲੀਜ ਤੇ ਬਲਦੈ, ਜਿਨ੍ਹਾਂ ਲਈ ਮੈ ਕੁਝ ਵੀ ਨਾ ਬਣ ਸਕਿਆ _____________________ 1450
ਕਿਸ ਪਥ ਤੇ ਪਿਆਰ ਹੈ ਬੇ-ਟੋਕ ਚਲ ਪਿਆ
ਰਸਤੇ ਚ ਕੋਈ ਹੋਰ ਹੈ, ਬਾਹਾਂ ਚ ਕੋਈ ਹੋਰ । ਅੱਜ ਕੱਲ ਤਾਂ ਕੁਝ ਇੰਝ ਹੀ ਖੁਸ਼ੀਆਂ ਨੇ ਦੋਸਤੋ ਹਾਸੇ ਨੇ ਕਿਸੇ ਹੋਰ ਦੇ ਚਿਹਰੇ ਨੇ ਕੋਈ ਹੋਰ । ਕਾਂਵਾਂ ਨੇ ਲੱਖ ਵਾਰ ਸੀ ਟੁਰ ਟੁਰ ਕੇ ਵੇਖਿਆ ਕਿਸੇ ਦੀ ਨਹੀ ਸੀ ਪਰ ਮੋਰਾਂ ਜਿਹੀ ਟੋਰ । ਰਿਸਤੇ ਵੀ ਬਣਦੇ ਨੇ ਹੁਣ ਧੋਖਿਆਂ ਵਰਗੇ ਦਿਲ ਚ ਕੁਝ ਹੋਰ ਤੇ ਨਜ਼ਰਾਂ ਚ ਕੋਈ ਹੋਰ ਉਨ੍ਹਾਂ ਦਾ ਭੇਦ ਉਨ੍ਹਾਂ ਦੀਆਂ ਪੈੜਾਂ ਨੇ ਖੋਲਤਾ ਟੁਰੇ ਸੀ ਜਿਹੜੇ ਰਾਖਿਆਂ ਦੇ ਨਾਲ ਮਿਲਕੇ ਚੋਰ ਅਹਿਸਾਸ ਆਪਣੀ ਥਾਂ ਹੈ ਜ਼ਜਬਾਤ ਆਪਣੀ ਥਾਂ ਮਾਯੂਸੀਆਂ ਦੀ ਜਿੰਦਗੀ ਬੇਟੁਕ ਰਈ ਏ ਦੋੜ ਕੀ ਖੱਟਣੈ ਅਸੀ ਮਹਿਖਾਨਿਆਂ ਚ ਜਾ ਕੇ ਸਾਨੂੰ ਤਾਂ ਚੜੀ ਰਹਿੰਦੀ ਨੈਣਾ ਤੇਰਿਆਂ ਦੀ ਲੋਰ ________________________ 1451
Shayari / ਉਹ ਸੱਜਣ ਜੋ ਪਿਆਰ ਜਿਹੇ ਸੀ,,,« on: December 04, 2011, 10:04:48 AM »
ਉਹਦੇ ਬੋਲ ਜੋ ਟੁਨਕਾਰ ਜਿਹੇ ਸੀ,
ਉਹਦੇ ਹਰਫ ਜੋ ਛਨਕਾਰ ਜਿਹੇ ਸੀ, ਅੱਜ ਫਿਰ ਖਾਅਬ ਚ ਮਿਲੇ ਮੈਨੂੰ, ਉਹ ਸੱਜਣ ਜੋ ਪਿਆਰ ਜਿਹੇ ਸੀ। ਹਾਸਾ ਸੀ ਜਿਵੇਂ ਫੁੱਲ ਕੋਈ ਖਿੜਦੈ, ਅਵਾਜ ਸੀ ਜਿਵੇਂ ਸਾਜ ਕੋਈ ਛਿੜਦੈ, ਪੱਤਝੜ ਚ ਨਿਕਲੇ ਸੀ ਜਿਹੜੇ ਪੱਤੇ ਉਹ ਬਿਲਕੁਲ ਉਹਦੀ ਨੁਹਾਰ ਜਿਹੇ ਸੀ। ਉਹ ਪਲ ਹੀ ਨਾ ਆਏ ਕਲਾਵੇ ਚ, ਉਡ ਗਏ ਇਕੋ ਹੀ ਬਸ ਛਲਾਵੇ ਚ, ਨਿਖਰੇ ਨਿਖਰੇ ਜਿਹੇ ਖਿਆਲ ਉਸਦੇ, ਵਿਰਾਨੇ ਚ ਖਿਲੀ ਬਹਾਰ ਜਿਹੇ ਸੀ। ਪੋਲੇ ਜਿਹੇ ਛੁਪ-ਛੁਪ ਪੱਬ ਧਰਕੇ, ਹੱਥ ਚ ਸੂਹਾ ਗੁਲਾਬ ਇਕ ਫੜਕੇ ਵਿਹੜੇ ਚ ਸਾਡੇ ਉਸਦੇ ਉਹ ਕਦਮ, ਪਿਆਰ ਦੇ ਪਹਿਲੇ ਇਜਹਾਰ ਜਿਹੇ ਸੀ। ਮੱਥੇ ਤੇ ਲਟ ਇਕ ਦਿਲ ਚ ਉਲਝਣ, ਕਿਝ ਇਹ ਦੋਵੇਂ ਚੀਜਾਂ ਹੁਣ ਸੁਲਝਣ, ਤੇਰੇ ਵੀ ਮੰਨ ਚ ਉਠਦੇ ਸੀ ਜਿਹੜੇ ਉਹ ਵਿਚਾਰ ਵੀ ਮੇਰੇ ਵਿਚਾਰ ਜਿਹੇ ਸੀ ਅੱਜ ਫਿਰ ਖਾਅਬ ਚ ਮਿਲੇ ਮੈਨੂੰ, ਉਹ ਸੱਜਣ ਜੋ ਪਿਆਰ ਜਿਹੇ ਸੀ। __________________ 1452
Shayari / ਕਰੂੰਬਲਾਂ ਤੇ ਹਸਰਤਾਂ,,,« on: December 04, 2011, 09:47:56 AM »
ਫੁੱਟ ਰਹੀਆਂ ਕਰੂੰਬਲਾਂ ਨਵੀਆਂ ਨਵੀਆਂ
ਜਾਗ ਰਹੀਆਂ ਹਸਰਤਾਂ ਨਵੀਆਂ ਨਵੀਆਂ ਚੁੰਝਾਂ ਨਾਲ ਚੁੰਝਾਂ ਲੜਾ ਰਹੇ ਦੇਖੋ ਪਰਿੰਦੇ ਪਾਈਆਂ ਜਿਹਨਾਂ ਮੁਹੱਬਤਾਂ ਨਵੀਆਂ ਨਵੀਆਂ ਮਹਿਫਿਲ ਪਹਿਲਾਂ ਕਿੰਨੀ ਰੰਗੀਨ ਹੋਵੇਗੀ ਅਸਾਂ ਕੀਤੀਆਂ ਸ਼ਿਰਕਤਾਂ ਨਵੀਆਂ ਨਵੀਆਂ ਕਿਹਨਾਂ ਉਚਾਈਆਂ ਤੱਕ ਬੰਦੇ ਨੂੰ ਲੈ ਜਾਵੇ ਦੋਸਤੀ ਵਿਚ ਬਰਕਤਾਂ ਨਵੀਆਂ ਨਵੀਆਂ ਚੰਨ ਤਾਰਿਆਂ ਤੀਕਰ ਵੀ ਪਹੁੰਚ ਜਾਵਾਂਗੇ ਅਜੇ ਸਾਡੀਆਂ ਮਿਹਨਤਾਂ ਨਵੀਆਂ ਨਵੀਆਂ ਸ਼ਾਇਦ ਨੇੜੇ ਆ ਰਿਹਾ ਇਲੈਕਸ਼ਨ ਕੋਈ ਲੀਡਰ ਕਰਦੇ ਹਰਕਤਾਂ ਨਵੀਆਂ ਨਵੀਆਂ ਜਿਸ ਦਿਨ ਵਾਂਗ ਬਰੂਦ ਫਟੇ ਤਾਂ ਦੇਖੋਗੇ ਅਜੇ ਸਾਡੀਆਂ ਕਰਵਟਾਂ ਨਵੀਆਂ ਨਵੀਆਂ _____________________ 1453
Shayari / ਢੰਗ ਜਾਂ ਡੰਗ?« on: December 04, 2011, 05:09:19 AM »
ਹੁਣ ਮੈਨੂੰ ਮਜ਼ਾਕ ਨਹੀਂ,
ਕੀਰਨੇ ਸੁਝਦੇ ਨੇ! ਕਦੇ ‘ਮੁਹੱਬਤ-ਜਿ਼ੰਦਾਬਾਦ’ ਦੇ ਮਾਰਦਾ ਸੀ ਨਾਹਰੇ!! ਤੇ ਅੱਜ?? ਆਪਣੀ ਉਦਾਸੀ ਦਾ ਕੱਫ਼ਣ ਪਾ, ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ ਸੇਕ ਰਿਹਾ ਹਾਂ ਮੁਰਝਾਏ ਅਰਮਾਨਾਂ ਦੇ ਹੱਥ! ਜਦ ‘ਝਾਂਜਰਾਂ ਵਾਲ਼ੀ’ ਦਾ ਆਉਂਦਾ ਸੀ ਜਿ਼ਕਰ ਮੇਰੇ ਖਿ਼ਆਲਾਂ ਵਿਚ ਤਾਂ ਅਜੀਬ ਸਕੂਨ ਮਿਲ਼ਦਾ ਸੀ ਤੇ ਨਿਕਲ਼ਦੀ ਸੀ ਕੁਤਕੁਤੀ ਧੁਰ ਰੂਹ ਵਿਚ ਤੇ ਹੋ ਜਾਂਦਾ ਸੀ ਨਦਰ-ਨਿਹਾਲ!! ..ਤੇ ਅੱਜ?? ਜਦ ‘ਉਸ’ ਦਾ ਜਿ਼ਕਰ ਆਉਂਦਾ ਹੈ ਤਾਂ ਸੋਚੀਂ ਪੈ ਜਾਂਦਾ ਹਾਂ ਕਿ ਮੇਰੀਆਂ ਸਧਰਾਂ ਨੂੰ ‘ਪੀਸਣ’ ਵਾਲ਼ੀ ਤਾਂ ‘ਓਹੀ’ ਸੀ! ਓਸ ਦੇ ਪਿਆਰ ਦਾ ‘ਢੰਗ’ ਕਿਸੇ ‘ਡੰਗ’ ਵਰਗਾ ਹੀ ਸੀ!! ________________ 1460
ਪੱਤਝੜਾਂ ਵਿਚ ਤਿਨਕੇ ਲੱਭਣੇ ਮੁਸ਼ਕਿਲ ਨਹੀਂ ਹੁੰਦੇ
ਸਿਖਰ ਧੁੱਪਾਂ ਦੇ ਰਾਹੀ ਕਦੇ ਕਮਦਿਲ ਨਹੀਂ ਹੁੰਦੇ ਬਹੁਤੀ ਵਾਰੀ ਕਈ ਹੋਰ ਸਿਤਮ ਵੀ ਮਾਰ ਜਾਂਦੇ ਨੇ ਚਾਕੂ,ਛੁਰੀ,ਬੰਦੂਕ ਸਿਰਫ ਕਾਤਿਲ ਨਹੀਂ ਹੁੰਦੇ ਆਦਮੀ ਤੋਂ ਬਣਨਾ ਪੈਂਦਾ ਗੌਤਮ ਰਿਸ਼ੀ ਮੁਨੀਂ ਬਜ਼ਾਰਾਂ ਵਿਚ ਸਕੂਨ ਜਦੋਂ ਹਾਸਿਲ ਨਹੀਂ ਹੁੰਦੇ ਚੰਗੇ ਲੱਗਣ ਸਾਨੂੰ ਬ੍ਰਿਖ ਪਰਿੰਦੇ ਫੇਰ ਵੀ ਭਾਵੇਂ ਸਾਡੇ ਦੁੱਖਾਂ ਵਿਚ ਇਹ ਸ਼ਾਮਿਲ ਨਹੀਂ ਹੁੰਦੇ ਸਿਰਫ ਬਹਾਰਾਂ ਮਾਣਨਾ ਹੈ ਆਰਜ਼ੂ ਜਿਸ ਦੀ ਚੋਟ ਸਹਿਣ ਦੇ ਉਹ ਕਦੇ ਕਾਬਿਲ ਨਹੀਂ ਹੁੰਦੇ ਸਿਰਫ ਪੈਡਿਆਂ ਖਾਤਿਰ ਤੁਰਨਾ ਪੈ ਜਾਂਦਾ ਰਸਤੇ ਤਾਂ ਰਸਤੇ ਹੁੰਦੇ ਮੰਜ਼ਿਲ ਨਹੀਂ ਹੁੰਦੇ _____________________ |