July 05, 2024, 06:39:45 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 59 60 61 62 63 [64] 65 66 67 68 69 ... 99
1261
Shayari / ਅੱਖੀਆਂ ਚ ਅੱਖੀਆਂ ਨੂੰ ਪਾ,,,
« on: December 13, 2011, 10:41:43 AM »
ਮੰਨਿਆ ਇਹ ਅੱਖੀਆਂ ਨੇ ਟੂਣੇਹਾਰੀਆਂ
ਲੈਦੀਆਂ ਨੇ ਦਿਲ ਭਰਮਾ
ਮੰਨਿਆ ਇਹ ਅੱਖੀਆਂ ਨੇ ਰੁੱਗ ਭਰ ਲੈਦੀਆਂ
ਲੁੱਟ ਪੁੱਟ ਪੈਦੀਆਂ ਨੇ ਰਾਹ
ਮੰਨਿਆ ਇਹ ਦੀਨੋ ਕਰਨ ਬੇਦੀਨਾ
ਰੱਬ ਨੂੰ ਦੇਣ ਭੁਲਾ
ਮੰਨਿਆ ਕੇ ਦਾਰੂ ਦਾ ਪੀਣ ਨਾ ਚੰਗਾਂ
ਤੇ ਅੱਖੀਆਂ ਚ ਰਹਿੰਦਾਂ ਨਸਾ
ਫੇਰ ਵੀ ਅੱਖੀਆਂ ਚ ਅੱਖੀਆਂ ਨੂੰ ਪਾ

ਅੱਖੀਆਂ ਨੂੰ ਜੀਵੇ ਸਾਰ ਹਿਜਰ ਦੀ
ਅੱਖੀਆਂ ਦੇ ਦੁੱਖ ਅਸਗਾਹ
ਅੱਖੀਆਂ ਦੇ ਬਾਝੋਂ ਕਿਹੜਾ ਮਹਿਰਮ
ਗਮ ਦਾ ਕੋਣ ਗਵਾਹ
ਅੱਖੀਆਂ ਚ ਜੀਵੇ ਸੂਹੇ-ਸੂਹੇ ਸੁਫਨੇ
ਅੱਖੀਆਂ ਚ ਲੰਮੇ-ਲੰਮੇ ਰਾਹ
ਅੱਖੀਆਂ ਦੇ ਬਾਝੌ ਸਹਿਸ ਹਨੇਰੇ
ਨੇਰਿਆ ਦਾ ਕੋਣ ਵਸਾਹ
ਸੱਜਣ ਵੇ ਅੱਖੀਆਂ ਚ ਅੱਖੀਆਂ ਨੂੰ ਪਾ
___________________

1262
Shayari / Re: ਖ਼ਤ ਹੁਸੀਨਾ ਦੇ,,,
« on: December 13, 2011, 09:04:48 AM »
sukriya ji,,,

1263
Shayari / ਖ਼ਾਬ,,,
« on: December 13, 2011, 08:35:57 AM »
          ਕਿਉਂ ਮਧਾਣੀ ਸੜੀ, ਮੱਖਣ ਕਿਵੇਂ ਕੋਲੇ ਹੋ ਗਿਆ
          ਦੁੱਧ ਨੂੰ ਕਿਉਂ ਹੰਝੂਆਂ ਦਾ ਜਾਗ ਲਾਇਆ ਕਿਸੇ ਨੇ।
         
          ਖ਼ਾਬ ਵਿਚ ਮਹਿਬੂਬ ਯਾਰੌ ਹਾਲ ਪੁੱਛਦਾ ਰਹਿ ਗਿਆ
          ਅਫ਼ਸੋਸ ਸਾਨੂੰ ਸੁੱਤਿਆਂ ਨੂੰ ਕਿਉਂ ਜਗਾਇਆ ਕਿਸੇ ਨੇ।
          ___________________________

1264
Pics / Re: Picture of Day
« on: December 13, 2011, 08:01:10 AM »
.

1265
sukriya,,,

1266
Lok Virsa Pehchaan / ਮਿਰਜ਼ਾ-ਸਾਹਿਬਾਂ,,,
« on: December 13, 2011, 07:23:45 AM »
ਸਾਹਿਬਾਂ         ਇੱਕ ਪਾਸੇ ਮਿਰਜ਼ਾ ਯਾਰ ਹੈ
                          ਇੱਕ ਪਾਸੇ ਵੀਰ ਸਿਆਲ।
                          ਵੇ ਮੈਂ ਦੋਂਹ ਪੁੜਾਂ ਵਿਚ ਪਿਸ ਗਈ
                          ਮੇਰਾ ਮਿਰਜ਼ਿਆ ਮੰਦੜਾ ਹਾਲ।

         


ਮਿਰਜ਼ਾ          ਨੀ ਮੈਂ ਮਿਰਜ਼ਾ ਸਾਫ਼ ਜ਼ਮੀਰ ਦਾ
                          ਤੂੰ ਖੇਖਨ ਹੱਥੀਂ ਰੰਡ।
                          ਤੂੰ ਭਾਈਆਂ ਵੱਲ ਦੀ ਹੋ ਗਈ
                          ਇੱਕ ਯਾਰ ਦੀ ਲਾ ਕੇ ਕੰਡ।
                          ਮੇਰਾ ਤਰਕਸ਼ ਭੰਨਿਆ ਵੈਰਨੇ
                          ਰਹੇ ਪੰਛੀ ਪਾਉਂਦੇ ਡੰਡ।
                          ਕਿਸ ਦਗ਼ਾਬਾਜ਼ 'ਨਾ ਲਾ ਲਈਆਂ
                          ਮੈਨੂੰ ਤਾਅਨੇ ਦੇਂਦਾ ਜੰਡ।

                                _____________

1267
Shayari / ਖ਼ਤ ਹੁਸੀਨਾ ਦੇ,,,
« on: December 13, 2011, 05:58:35 AM »
          ਹੱਥ ਮਹਿੰਦੀ ਰੰਗਲੇ ਕੋਈ ਫੁੱਲ ਤੋੜਨ ਜਾ ਰਿਹਾ
          ਪੋਟਿਆਂ ਵਿਚ ਅੱਗ ਹੈ, ਨਾ ਫੂਕ ਦੇਵੇ ਗੁਲਜ਼ਾਰ ਨੂੰ।
         
          ਖ਼ਤ ਹੁਸੀਨਾ ਦੇ ਹੀ ਮੇਰੀ ਲਾਸ਼ ਉੱਤੇ ਪਾ ਦਿਓ
          ਕੌਣ ਕਫ਼ਨ ਲੈਣ ਸਾਡਾ ਜਾਏਗਾ ਬਾਜ਼ਾਰ ਨੂੰ।
          _______________________

1268
                                            ਅਸੰਖ ਮੂਰਖ ਅੰਧ ਘੋਰ।।
                                   
                                    ਅਸੰਖ ਚੋਰ ਹਰਾਮਖੋਰ।।
                                   
                                    ਅਸੰਖ ਮਲੇਛ ਮਲੁ ਭਖਿ ਖਾਹਿ।।




ਗੁਰੂ ਨਾਨਕ ਦੇਵ ਜੀ ਨੇ 'ਜਪੁਜੀ ਸਾਹਿਬ' ਵਿੱਚ ਕਿੰਨਾ ਸੋਹਣਾ ਲਿਖਿਆ ਹੈ ਅਸੀਂ ਹਰ ਰੋਜ਼ ਪਾਠ ਕਰਦੇ ਹਾਂ ਪਰ ਫਿਰ ਵੀ ਬੇਈਮਾਨੀ, ਚੋਰ ਬਾਜ਼ਾਰੀ ਅਤੇ ਹੇਰਾ ਫੇਰੀ ਕਰਦੇ ਡਰਦੇ ਨਹੀਂ।
_________________________________________________________________________________________________

1269
Shayari / ਗ਼ਜਲ,,,
« on: December 13, 2011, 05:04:27 AM »
ਇਹ ਗੱਲ ਜਿਹੜੀ ਮੈਂ ਕਹਿੰਦਾ ਹਾਂ, ਇਹ ਗੱਲ ਕੋਈ ਆਮ ਨਹੀਂ ਏ।
ਝੂਠ ਨਾ ਬੋਲੋ ਮੇਰੇ ਯਾਰੋ, ਇਸ਼ਕ ਮੇਰਾ ਨਾਕਾਮ ਨਹੀਂ ਏ।

ਮੈਨੂੰ ਕੱਲੇ ਨੂੰ ਕਿਉਂ ਆਖੋਂ, ਬਾਕੀ ਵੀ ਦਰ ਜਾ ਕੇ ਦੇਖੋ
ਕਿਹੜਾ ਜੇਸ ਗੁਨਾਹ ਨਹੀਂ ਕੀਤਾ, ਕਿਹੜਾ ਜੋ ਬਦਨਾਮ ਨਹੀਂ ਏ।

ਮਿਹਨਤ ਦੇ ਨਾਲ ਹਰ ਥਾਂ ਪਹੁੰਚੂੰ ਜਿੱਥੇ ਵੀ ਮੈਂ ਜਾ ਸਕਦਾ ਹਾਂ
ਮੇਰੀ ਮੰਜ਼ਿਲ ਇਕ ਨਹੀਂ ਏ, ਮੇਰਾ ਇਕ ਮੁਕਾਮ ਨਹੀਂ ਏ।

ਕੀ ਹੋਇਆ ਜੇ ਹੋਰ ਕੋਈ ਤੂੰ ਦੋਸ਼ ਮੇਰੇ 'ਤੇ ਲਾ ਦਿੱਤਾ ਹੈ
ਕਿਹੜਾ ਮੌਕਾ ਜਦ ਮੇਰੇ 'ਤੇ ਲਾਇਆ ਤੂੰ ਇਲਜ਼ਾਮ ਨਹੀਂ ਏ।

ਵੱਢ ਵੱਢ ਖਾਂਦੇ ਮੇਰੇ ਮਨ ਨੂੰ ਆਪਣੇ ਘਰ ਦੇ ਫ਼ਿਕਰ ਬੜੇ ਨੇ
ਮੇਰੇ ਯਾਰਾ ਮੇਰੀ ਤਾਂ ਇਹ ਤੇਰੇ ਵਰਗੀ ਸ਼ਾਮ ਨਹੀਂ ਏ।
____________________________

1270
Members Pics / Re: Post your Baby pic
« on: December 13, 2011, 02:44:08 AM »
sukriya ji,,,

1271
Shayari / ਗ਼ਜਲ,,,
« on: December 13, 2011, 02:22:22 AM »
ਇਹ ਮਾਰੂਥਲ ਹੀ ਏ ਹਾਲੇ, ਅਜੇ ਆਏ ਕਿਨਾਰੇ ਨਹੀਂ।
ਜਿਹੜੀ ਥਾਂ ਪਹੁੰਚ ਗਏ ਆਪਾਂ, ਇਹੇ ਆਪਣੇ ਦੁਆਰੇ ਨਹੀਂ।

ਅਜੇ ਮੰਜ਼ਲ 'ਤੇ ਜਾਣਾ ਹੈ, ਅਜੇ ਆਸ਼ਾ ਨੂੰ ਪਾਣਾ ਹੈ
ਅਜੇ ਨਹੀਂ ਹੌਸਲਾ ਮਰਿਆ, ਅਜੇ ਤਾਂ ਪੈਰ ਹਾਰੇ ਨਹੀਂ।

ਤਲੀ 'ਤੇ ਸੀਸ ਧਰਿਆ ਹੈ, ਤੁਹਾਡੇ ਨਾਲ ਹਾਂ ਮੈਂ ਵੀ
ਇਹੇ ਇਕਰਾਰ ਹੈ ਮੇਰਾ, ਕੋਈ ਝੂਠੇ ਤਾਂ ਲਾਰੇ ਨਹੀਂ।

ਕਿਉਂ ਜ਼ਾਲਮ ਭਲਾ ਸਾਨੂੰ ਐਵੇਂ ਨਿਰਮੂਲ ਹੀ ਮੰਨੇਂ
ਅਸੀਂ ਤਾਂ ਭਖਦੇ ਸੂਰਜ ਹਾਂ, ਕੋਈ ਬੁਝਦੇ ਅੰਗਾਰੇ ਨਹੀਂ।

ਜਿਨ੍ਹਾਂ ਦੇ ਪੇਟ ਭੁੱਖੇ ਨੇ, ਜਿਨ੍ਹਾਂ ਨੇ ਪਹਿਨੀਆਂ ਲੀਰਾਂ
ਇਹੇ ਲੋਕਾਂ ਦੇ ਮਾਰੇ ਨੇ, ਇਹੇ ਕਿਸਮਤ ਦੇ ਮਾਰੇ ਨਹੀਂ।
___________________________

1272
Shayari / Re: ਗ਼ਜਲ,,,
« on: December 13, 2011, 02:15:15 AM »
sukriya ji,,,

1273
Introductions / New Friends / Re: introduction
« on: December 13, 2011, 02:10:23 AM »
asi v vadiya,,,

1274
Introductions / New Friends / Re: introduction
« on: December 13, 2011, 01:56:56 AM »
hiiiiiii welcome to pj

1275
Shayari / ਗ਼ਜਲ,,,
« on: December 12, 2011, 11:56:39 PM »
                                 
ਤੇਰੇ ਨਾਲ ਹੀ ਰਾਤ ਪਿਆਰੀ ਲਗਦੀ ਹੈ।
ਤੂੰ ਹੋਵੇਂ, ਬਰਸਾਤ ਪਿਆਰੀ ਲਗਦੀ ਹੈ।

ਜਿਸ ਦਿਨ ਤੈਨੂੰ ਮਿਲਣੇ ਦਾ ਇਕਰਾਰ ਹੋਵੇ
ਉਸ ਦਿਨ ਦੀ ਪ੍ਰਭਾਤ ਪਿਆਰੀ ਲਗਦੀ ਹੈ।

ਪਿਆਰ 'ਚ ਬੋਲੇਂ ਜਾਂ ਤੂੰ ਬੋਲੇਂ ਰੰਜਸ਼ ਵਿੱਚ
ਤੇਰੀ ਹਰ ਇਕ ਬਾਤ ਪਿਆਰੀ ਲਗਦੀ ਹੈ।

ਕੀ ਹੋਇਆ ਜੇ ਤੈਥੋਂ ਮਿਲੀਆਂ ਪੀੜਾਂ ਹੀ
ਤੇਰੀ ਹਰ ਸੌਗਾਤ ਪਿਆਰੀ ਲਗਦੀ ਹੈ।

ਮੈਨੂੰ ਤਾਂ ਇਨਸਾਨ ਪਿਆਰੇ ਲਗਦੇ ਨੇ
ਕੁਝ ਲੋਕਾਂ ਨੂੰ ਜ਼ਾਤ ਪਿਆਰੀ ਲਗਦੀ ਹੈ।
_____________________

1276
Members Pics / Re: Post your Baby pic
« on: December 12, 2011, 09:38:40 PM »
sukriya ji,,,

1277
Shayari / Re: ਮੇਰੀ ਹੋਂਦ, ਤੇਰਾ ਵਜੂਦ,,,
« on: December 12, 2011, 09:35:01 PM »
sukriya ji,,,

1278
Shayari / ਮੇਰੀ ਹੋਂਦ, ਤੇਰਾ ਵਜੂਦ,,,
« on: December 12, 2011, 09:27:55 PM »
ਮੇਰੀ ''ਹੋਂਦ" ਤੇ ਤੇਰੇ ''ਵਜੂਦ" ਵਿੱਚ
ਇਕ ਦੂਰੀ ਜਿਹੀ ਸੀ
ਜੋ ਅੱਜ ਮੁੱਕ ਗਈ ਏ
ਹੁਣ ਮਨ ਦੇ ਹਨੇਰੇ ਵਿੱਚ
ਉਹ ਨੂਰੀ ''ਜੋਤ"
ਜਜ਼ਬਾਤ, ਭਾਵਨਾਵਾਂ
ਤੇਰੇ ਦੁੱਖ, ਮੇਰੇ ਦੁੱਖ
ਹਾਸੇ, ਹਉਕੇ
ਸੱਧਰਾਂ ਤੇ ਚਾਅ
ਸਾਂਝੇ ਜਿਹੇ ਜਾਪਦੇ ਨੇ....
ਤੇਰਾ ਮਿਲਣਾ
ਇਕ ਇਤਫ਼ਾਕ ਤਾਂ ਨਹੀਂ ਹੋ ਸਕਦਾ
ਕਿਉਂਕਿ
ਦਿਲ ਵਿੱਚ ਘਰ ਕਰ ਜਾਣ ਵਾਲੀ
ਤੇਰੀ ਅਦਾ
ਜਾਣੀ ਪਹਿਚਾਣੀ ਜਿਹੀ ਲਗਦੀ ਏ
ਮੇਰੀ ਹੋਂਦ
ਤੇਰੇ ਵਜੂਦ ਦਾ
ਹਿੱਸਾ ਬਣ ਗਈ ਏ
ਸ਼ਾਇਦ....
ਸਾਨੂੰ ਦੋਹਾਂ ਨੂੰ
ਇਸ ਮੌਕੇ ਦੀ ਤਲਾਸ਼ ਸੀ....
ਜਦੋਂ ਦਿਲ ਦਾ ਦਰਦ
ਇਕ ਨਾਸੂਰ ਬਣ ਕੇ ਰਿਸਦਾ ਏ
ਤਾਂ....
ਕਿਸੇ ਆਪਣੇ ਦਾ ਇੰਤਜ਼ਾਰ ਹੁੰਦਾ ਹੈ
ਜਿਹੜਾ ਇਨ੍ਹਾਂ ਜ਼ਖਮਾਂ ਤੇ
ਮਰਹਮ ਲਾ ਸਕੇ....
ਕੀ ਤੇਰੇ ਮੇਰੇ ਵਿਚਲੀ ਸਾਂਝ ਦਾ ਕਾਰਨ
ਇਹ ਦਰਦ ਏ???
ਕੁਝ ਬੋਲ ਨੇ??
ਜਾਂ ਫਿਰ ਉਹ ਅਹਿਸਾਸ ਏ
ਜਿਸਨੂੰ....
ਪਿਆਰ ਕਹਿੰਦੇ ਨੇ....???
______________

1279
Shayari / Re: ਸੱਪ ਤੇ ਮੋਰ,,,
« on: December 12, 2011, 09:14:47 PM »
ਜਿੰਦਗੀ ਦਿਆਂ ਮੁਸੀਬਤਾਂ ਤੋ ਇਕ ਵਾਰੀ ਤਾਂ ਡਰ ਗਏ ਸੀ ਪਰ ਹੁਣ ਇਹਨਾ ਨੂੰ ਜਿੰਦਗੀ ਦਾ ਹਿਸਾ ਸਮਜ ਕੇ ਜਿਉਣਾ ਸਿਖ ਲਿਆ

1280
Shayari / ਸੱਪ ਤੇ ਮੋਰ,,,
« on: December 12, 2011, 08:51:03 PM »
ਕੁਝ ਚਿਰ ਆਇਆ ਸੀ
ਉਹਨਾਂ ਦੇ ਫੁੰਕਾਰਿਆਂ 'ਤੇ ਰੋਸ ਜਿਹਾ
ਫੇਰ ਮਨ ਦੇ ਮੋਰ ਨੇ
ਸੱਪਾਂ ਦੇ ਸਿਰਾਂ 'ਤੇ ਨੱਚਣਾ ਸਿੱਖ ਲਿਆ
____________________

Pages: 1 ... 59 60 61 62 63 [64] 65 66 67 68 69 ... 99