This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 55 56 57 58 59 [60] 61 62 63 64 65 ... 99
1181
« on: December 22, 2011, 11:03:19 AM »
ਤੇਰੇ ਨੈਣਾਂ 'ਚਿ ਅੱਜ ਉਤਰ ਜਾਣ ਨੂੰ ਦਿਲ ਕਰਦਾ, ਤੇਰੇ ਬਾਝੋਂ ਸੱਜਣਾ ਮੇਰਾ ਜੀਅ ਮਰਦਾ ਜ਼ਿੰਦਗੀ ਵਾਂਗ ਝਨਾਂ ਦੇ ਮੈਨੂੰ ਅੱਜ ਲੱਗਦੀ, ਦਿਲ ਮੇਰਾ ਤਾਂ ਡੁੱਬਦਾ, ਡੁੱਬਦਾ ਹੈ ਤਰਦਾ ਮਨ ਚਾਹੁੰਦਾ ਏ ਤੈਨੂੰ ਬੱਸ ਵੇਖੀਂ ਜਾਵਾਂ, ਤੇਰੇ ਦਿਲ ਵਿੱਚ ਬਣ ਕੇ ਪੰਛੀ ਘਰ ਪਾਵਾਂ ਇਸ ਦੁਨੀਆਂ ਤੋਂ ਦੂਰ ਕਿਤੇ ਚਲ ਜਾ ਵਸੀਏ, ਦੋ ਦਿਲਾਂ ਦਾ ਝੱਲਦੀ ਨਾ ਇਹ ਪਰਛਾਵਾਂ। ______________________
1182
« on: December 22, 2011, 10:45:51 AM »
ਤੂੰ ਮਿਲੇ ਬਹਾਂਰੇ ਖਿਲ ਜਾਏ ਜੀਨੇ ਕੇ ਸਹਾਰੇ ਮਿਲ ਜਾਏ, ਜਰਾ ਸੀ ਮੁਲਾਕਾਤ ਮੇ ਲੇਕੇ ਤੇਰਾ ਹਾਥ-ਹਾਥ ਮੇ, ਰਹੂਗਾਂ ਤੇਰੇ ਸਾਥ-ਸਾਥ ਮੈ ____________________________
1183
« on: December 22, 2011, 10:28:41 AM »
sukriya,,,
1184
« on: December 22, 2011, 10:00:23 AM »
ਸੱਜਣਾ ਪੈਸੇ ਨਾਲ਼ ਮਿਲੇ ਸਰਦਾਰੀ ਅੱਜ ਕਲ੍ਹ। ਖਾਤੇ ਰੱਜੇ ਪੁੱਜੇ ਨੀਤ ਭਿਖਾਰੀ ਅੱਜ ਕਲ੍ਹ।
ਹਰ ਰਿਸ਼ਤੇ ਦੀ ਕੀਮਤ, ਵਿਕਦੀ ਮੁੱਲ ਜਵਾਨੀ, ਰੂਹ ਦੇ ਸੌਦੇ ਕਰਦੇ ਨਿੱਤ ਵਪਾਰੀ ਅੱਜ ਕਲ੍ਹ।
ਥੋੜ੍ਹੀ ਹੋਰ ਕਮਾਈ ਜੀ ਬਸ ਥੋੜ੍ਹੀ ਹੀ ਹੋਰ, ਏਦਾਂ ਕਰਦੇ ਕਰਦੇ ਰੁੜ੍ਹ ਜਾਏ ਸਾਰੀ ਅੱਜ ਕਲ੍ਹ।
ਗ਼ੈਰ ਲਈ ਉਹ ਰੱਖਦੇ ਨੇ ਦਰਵਾਜ਼ਾ ਖੁੱਲ੍ਹਾ, ਮੈਨੂੰ ਤਕ ਕੇ ਕਰ ਲੈਂਦੇ ਬੰਦ ਬਾਰੀ ਅੱਜ ਕਲ੍ਹ।
ਖ਼ੂਨ ਜਵਾਨਾਂ ਦਾ ਨਸ਼ਿਆਂ ਨੇ ਡੀਕ ਲਿਆ ਹੈ, ਜੋਬਨ ਰੁੱਤੇ ਵੀ ਨੇ ਰੰਗ ਵਸਾਰੀ ਅੱਜ ਕਲ੍ਹ।
ਦੋ ਅੱਖਰ ਕੀ ਲਿਖ ਲਏ ਸਮਝਣ ਲੱਗ ਪਿਆ ਏਂ, ਆਪਣੇ ਆਪ ਨੂੰ ਵੱਡਾ ਲਿਖਾਰੀ ਅੱਜ ਕਲ੍ਹ। ______________________
1185
« on: December 22, 2011, 09:33:07 AM »
ਇੰਨਾ ਕਰੀਂ ਯਕੀਨ ਨਾ ਸੱਜਣਾ ਮੇਰੇ ਤੇ, ਕਿ ਸ਼ਰਮਿੰਦਾ ਹੋਵਾਂ, ਇਕ ਦਿਨ ਮੈਂ ਤੈਥੋਂ ਰੱਬ ਨਹੀਂ ਹਾਂ, ਮੈਂ ਤਾਂ ਮਿੱਤਰਾ ਬੰਦਾ ਹਾਂ, ਖੁਦਗਰਜ਼ੀ ਦਾ ਪੱਲੜਾ ਭਾਰਾ ਹੈ ਮੈਥੋਂ! ____________________
1186
« on: December 22, 2011, 09:26:33 AM »
sukriya,,,
1187
« on: December 22, 2011, 07:36:15 AM »
ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ ਐਸੇ ਵੀ ਹਾਲਾਤ ਨਹੀਂ। ਇੱਕ ਦਿਲ ਹੀ ਤਾਂ ਟੁੱਟਿਆ ਹੈ, ਕੋਈ ਐਨੀ ਵੱਡੀ ਬਾਤ ਨਹੀਂ। ਬਦਕਿਸਮਤੀ ਉਹਨਾਂ ਲੋਕਾਂ ਦੀ, ਜੋ ਚਿਹਰਿਆਂ ਉਤੇ ਅਟਕ ਗਏ, ਦਿਲ ਤਾਂ ਅਸੀਂ ਮਾੜੇ ਨਾ ਜਿਹਨਾਂ ਮਾਰ ਕੇ ਵੇਖੀ ਝਾਤ ਨਹੀਂ। ਕੋਈ ਏਦਾਂ ਦਾ ਕੋਈ ਓਦਾਂ ਦਾ ਰੰਗ ਵੱਖੋ ਵੱਖਰੇ ਲੋਕਾਂ ਦੇ, ਰੰਗਾਂ ਵਿੱਚ ਕੁੱਝ ਵੀ ਰੱਖਿਆ ਨਾ, ਤੂੰ ਸਮਝੇਂ ਤੇਰੀ ਜ਼ਾਤ ਨਹੀਂ। ਬੂਹੇ ਤੇ ਆਈ ਕਿਸਮਤ ਨੂੰ ਠੁਕਰਾਇਆ ਤਾਂ ਪਛਤਾਉਗੇ, ਛੱਤ ਪਾੜ ਪਾੜ ਕੇ ਦਿੰਦਾ ਰੱਬ ਏਦਾਂ ਰੋਜ਼ ਸੁਗਾਤ ਨਹੀਂ। ਅਸੀਂ ਤਾਂ ਬੇਸ਼ੱਕ ਸੂਰਜ ਹਾਂ, ਖੁਦ ਆਪਣਾ ਰਾਹ ਰੁਸ਼ਨਾ ਲਾਂਗੇ, ਤੇਰੀਆਂ ਧੁੰਦਲਾਈਆਂ ਨਜ਼ਰਾਂ ਤੋਂ ਸੌਖੀ ਕੱਟ ਹੋਣੀ ਰਾਤ ਨਹੀਂ। ਇਸ ਮਤਲਬਪ੍ਰਸਤੀ ਦੁਨੀਆਂ ਵਿੱਚ ਬੜੇ ਗਾਹਕ ਨੇ ਸੋਹਣੇ ਜਿਸਮਾਂ ਦੇ, ਚਾਰ ਛਿੱਲੜ ਸੁੱਟਿਆਂ ਮਿਲਦਾ ਸਦਾ, ਉਮਰਾ ਦਾ ਸੱਚਾ ਸਾਥ ਨਹੀਂ। ਤੂੰ ਸਾਡੀ ਗੱਲ ਛੱਡ ਸਾਨੂੰ ਤਾਂ ਚਾਹੁੰਦੇ ਨੇ ਲੋਕ ਹਜ਼ਾਰਾਂ ਹੀ, ਪਰ ਤੂੰ ਉਦੋਂ ਪਛਤਾਏਂਗੀ ਜਦ ਕਿਸੇ ਪੁੱਛੀ ਤੇਰੀ ਬਾਤ ਨਹੀਂ। _________________
1188
« on: December 22, 2011, 02:45:15 AM »
ਆ ਸੱਜਣਾ, ਰੰਗਾਂ ਨੂੰ ਮਿਲ਼ੀਏ, ਬੇਰੰਗ ਕੱਢੀਏ ਜ਼ਿੰਦਗੀ 'ਚੋਂ ਕੱਠੇ ਬੈਠ ਇਬਾਦਤ ਕਰੀਏ, ਪਾ ਲਈਏ ਕੁਝ ਬੰਦਗੀ 'ਚੋਂ! _______________
1189
« on: December 22, 2011, 02:08:07 AM »
ਜਦ ਦਿਲ ਤੇ ਸੱਟ ਕੋਈ ਲੱਗਦੀ ਏ, ਪਹਿਲੋਂ ਮਨ ਤੇ ਜਾ ਕੇ ਵੱਜਦੀ ਏ ਪਤਾ ਜਿਸਮ ਤਾਂਈ ਉਦੋਂ ਲੱਗਦਾ ਏ, ਜਦੋਂ ਰੂਹ ਵੀ ਜਿਸਮੋਂ ਭੱਜਦੀ ਏ!! __________________
1190
« on: December 22, 2011, 01:00:07 AM »
sukriya,,,
1191
« on: December 22, 2011, 12:41:36 AM »
ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ, ਇਸ ਲਈ ਬੇਗਾਨਾ ਕਹਿਨੀ ਏ ਮੈਂ ਸੁਣਿਐਂ! ਲੋਕਾਂ ਕੋਲ਼ ਅਜੇ, ਤੂੰ ਮੇਰੀ ਬਣੀ ਰਹਿਨੀ ਏਂ! ______________
... ਮੈਂ ਵੇਖ ਲਿਆ ਏਸ ਇਸ਼ਕੇ ਨੂੰ, ਮੈਨੂੰ ਹੌਲ਼ੀ ਹੌਲ਼ੀ ਖਾਰ ਰਿਹੈ! ਤੇਰਾ ਹਿਜਰ ਸੋਹਣਿਆ ਯਾਰਾ ਵੇ, ਮੈਨੂੰ ਹੌਲ਼ੀ ਹੌਲ਼ੀ ਮਾਰ ਰਿਹੈ!! ________________
1192
« on: December 22, 2011, 12:34:59 AM »
ਆ ਦਿਲ ਤੇ ਲੱਗੀਆਂ ਚੋਟਾਂ ਕਿਹਨੂੰ ਦਿਸਦੀਆਂ ਵੇ ਸੱਜਣਾ,,, _______________________________
1193
« on: December 22, 2011, 12:23:08 AM »
ਨਾ ਸੇਜ ਵਿਛਾ ਤੂੰ ਫੁੱਲਾਂ ਦੀ, ਇਹ ਫੁੱਲ ਛੇਤੀਂ ਮੁਰਝਾਅ ਜਾਂਦੇ ਨਾ ਸੁਫਨੇ ਸਿਰਜੀਂ ਪਰੀਆਂ ਦੇ, ਇਹ ਝੂਠੇ ਜ਼ਿੰਦ ਮੁਕਾ ਜਾਂਦੇ! _______________
1194
« on: December 21, 2011, 10:42:33 PM »
ਇਕ ਮੈਂ ਗ਼ਰੀਬ, ਦੂਜਾ ਰੰਗ ਕਾਲਾ, ਤੀਜੀ ਜਾਤ ਵੀ ਨੀਵੀ ਪਾਈ ਏ, ਮੈਂ ਪਿਆਰ ਕਿਦਾਂ ਕਰ ਸਕਦਾ ਹਾਂ, ਸਾਡੇ ਲੇਖਾਂ ’ਚ ਰਬ ਨੇ ਏ ਲਕੀਰ ਈ ਮਿਟਾਈ ਏ। ਇਕ ਤੂੰ ਸੋਹਣੀ, ਦੂਜਾ ਰੰਗ ਗੋਰਾ, ਤੀਜੀ ਜਾਤ ਵੀ ਉਚੀ ਆ, ਤੂੰ ਪਿਆਰ ਕਰੇ ਸ਼ਹਿਜਾਦਿਆਂ ਨੂੰ, ਸਾਡੇ ਵਰਗੇ ਤੇ ਤੇਰੇ ਪੈਰ ਦੀ ਜੁਤੀ ਆ। ਇਕ ਮੈਂ ਪੈਂਦਲ ਰਾਹੀਂ, ਦੂਜਾ ਇਕਲਾ, ਤੀਜਾ ਕਪੜੇ ਵੀ ਪਾਟੇ ਨੇ, ਬਣਾਇਆਂ ਜੋ ਪੈਸਾ ਰਬ ਨੇ, ਸਭ ਏਦੇ ਈ ਸਿਆਪੇ ਨੇ। ਇਕ ਤੇਰੇ ਕੋਲ ਗਡੀ, ਦੂਜਾ ਸਾਰੇ ਤੇਰੇ ਨਾਲ, ਤੀਜਾ ਕਪੜੇ ਵੀ ਕਹਿਰਵਾਨ ਆ, ਜਿੰਨੇ ਮਰਜ਼ੀ ਲੁਟਾਈ ਜਾ ਪੈਸੇ, ਰਬ ਤੇਰੇ ਤੇ ਮਿਹਰਬਾਨ ਆ। ________________
1195
« on: December 21, 2011, 02:00:26 AM »
ਪੂਛਾ ਉਨਹੋਂ ਨੇਂ ਜੋ ਹਾਲੇ-ਦਿਲ, ਕੁਛ ਕਹਿ ਨ ਸਕੇ ਕੁਛ ਕਹਿ ਭੀ ਗਏ
ਰੋਕੇ ਤੋ ਥੇ ਆਂਸੂ ਬਹੁਤ ਲੇਕਿਨ ਕੁਛ ਰੁਕ ਭੀ ਗਏ ਕੁਛ ਬਹਿ ਭੀ ਗਏ। ____________________________________
1196
« on: December 21, 2011, 01:38:14 AM »
ਇਹ ਪੈਸਿਆਂ ਦਾ ਸ਼ਹਿਰ ਹੈ, ਹਰ ਚੀਜ਼ ਏਥੇ ਵਿੱਕ ਰਹੀ
ਫਿਰ ਪਿਆਰ ਕੀ ਇਕਰਾਰ ਕੀ, ਇਜ਼ਹਾਰ ਕੀ ਇਨਕਾਰ ਕੀ। ________________________________
1197
« on: December 21, 2011, 01:28:50 AM »
ਨਿੱਤ ਢਲਦਾ ਹੋਇਆ ਸੂਰਜ ਇਕ ਗੱਲ ਅਕਸਰ ਕਹਿ ਜਾਦਾਂ, ਅੱਜ ਤੈਨੂੰ ਮੈਥੌ ਵਿਛੜਿਆਂ ਇਕ ਦਿਨ ਹੋਰ ਹੋ ਗਿਆ ਏ _____________________________________________________________
1198
« on: December 21, 2011, 01:05:03 AM »
ਸੁਪਨਾ ਆਇਆ ਸੱਜਣਾ ਦਾ, ਉਹ ਦਿੱਸੇ ਨੇ ਗ਼ਮਗੀਨ ਬੜੇ
ਕੱਲ੍ਹ ਦੀ ਗੱਲ ਹੈ, ਕਲੀਆਂ ਵਰਗੇ, ਹੁੰਦੇ ਸਨ ਹੁਸੀਨ ਬੜੇ।
ਬੁੱਤਾਂ ਦੀ ਨਗਰੀ ਵਿੱਚ ਰਹਿੰਦੇ, ਉਹ ਵੀ ਪੱਥਰ ਹੋ ਗਏ
ਹੱਸਦੀ ਗਾਉਂਦੀ ਦੁਨੀਆ ਵਿੱਚ ਪਰ ਹੁੰਦੇ ਸਨ ਰੰਗੀਨ ਬੜੇ। _______________________________
1199
« on: December 20, 2011, 11:46:14 PM »
ਕਰਾਂ ਅਰਜ਼ ਗੁਜਾਰ, ਤੱਕੋ ਅਪਣੀ ਨੁਹਾਰ
ਕੀਤਾ ਅਪਣਾ ਕਿੳਂ ਮੰਦੜਾ ਏਹ ਹਾਲ ਵੀਰਿਓ।
ਜ਼ਿੰਦਗਾਨੀ ਦਿਨ ਚਾਰ, ਨਹੀਂੳਂ ਲੱਭਣੀ ਦੁਬਾਰ
ਕਰੋ ਨਸ਼ਿਆਂ ਤੋਂ ਇਸਦੀ ਸੰਭਾਲ ਵੀਰਿਓ। ________________________
1200
« on: December 20, 2011, 11:09:37 PM »
ਰੰਗ ਜ਼ਮਾਨੇ ਬਦਲਿਆ ਬਦਲ ਗਈ ਹੈ ਚਾਲ ਫੋਕੀ ਚੌਧਰ ਵਾਸਤੇ ਕਰਦੇ ਲੋਕ ਪਲਾਲ
ਧੀਆਂ ਸਹੁਰੇ ਤੋਰੀਆਂ ਤੋਰ ਵਿਦੇਸ਼ੀਂ ਪੁੱਤ ਵਿਚ ਬੁਢਾਪੇ ਝੂਰਦਾ ਕੋਈ ਨਾ ਪੁੱਛਦਾ ਹਾਲ
ਪੈਲਿਸ ਦੇ ਵਿਚ ਸ਼ਾਦੀਆਂ ਬਦਲੇ ਸਾਰੇ ਢੰਗ ਧੀ ਜਵਾਈ ਪਿਉ ਪੁੱਤ ਨੱਚਦੇ ਨਾਲੋ ਨਾਲ
ਚਰਖਾ ਦਾਦੀ ਮਾਂ ਦਾ ਸੁੱਟਿਆ ਵਿਚ ਸਟੋਰ ਤਿੰਨੇ ਪੁਰਜ਼ੇ ਗੁੰਮ ਨੇ ਤੱਕਲਾ,ਚਰਖੀ,ਮਾਹਲ
ਕਰਜੇ਼ ਹੇਠ ਕਿਸਾਨ ਨੂੰ ਨਾ ਲੱਭਿਆ ਕੋਈ ਹੱਲ ਅੰਦਰ ਵੜ ਕੇ ਲੈ ਲਿਆ ਫਾਹਾ ਪੱਖੇ ਨਾਲ
ਅੰਦਰੋ ਅੰਦਰੀ ਰੱਖ ਲੈ ਆਪਣੇ ਦਿਲ ਦਾ ਰਾਜ਼ ਕੋਈ ਨਾ ਪਰਦੇ ਢੱਕਦਾ ਦਿੰਦੇ ਗੱਲ ਉਛਾਲ ______________________
Pages: 1 ... 55 56 57 58 59 [60] 61 62 63 64 65 ... 99
|