December 21, 2024, 10:06:11 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 31 32 33 34 35 [36] 37 38 39 40
701
Shayari / ਤਰਸੇਂਗੀਂ.....
« on: November 15, 2011, 10:10:39 PM »
ਸਾਡੀ ਸੱਧਰਾਂ ਦੀ ਸੁੱਕੀ ਏ ਫ਼ੁਲਵਾੜੀ,

ਕਦ ਮੀਂਹ ਬਣ ਕੇ ਤੂੰ ਵਰਸੇਂਗੀ....

ਅੱਜ ਤੂੰ ਗੱਲ ਕਰਨੇ ਨੂੰ ਰਾਜ਼ੀ ਨਹੀਂ,

ਮਗਰੋਂ  ਵੇਖਣ ਨੂੰ ਵੀ ਤਰਸੇਂਗੀਂ....

702
Shayari / ਕਸ਼ਮਕਸੀ........
« on: November 15, 2011, 09:56:11 PM »
ਤੰਗ ਆ ਗਏ ਕਸ਼ਮਕਸੀ, ਜ਼ਿੰਦਗੀ ਸੇ ਹਮ
ਠੁਕਰਾ ਨਾ ਦੇ ਯਹਾਂ, ਕੋ ਕਹੀ ਬੇਦਿਲੀ ਸੇ ਹਮ
ਲੋ ਆਜ ਹਮ ਨੇ ਤੋੜ ਦਿਆ ਰਿਸ਼ਤਾ-ਏ-ਉਮੀਦ,
ਲੋ ਅਬ ਕਭੀ ਕਿਸੀ ਸੇ ਗਿਲ਼ਾ ਕਰੇਂਗੇਂ ਨਾ ਹਮ
ਪਰ ਮਿਲ ਗਏ ਜ਼ਿੰਦਗੀ ਮੇਂ ਇਤਫ਼ਾਕ ਸੇ
ਤੋ ਪੁਛੇਂਗੇਂ ਅਪਣਾ ਹਾਲ਼ ਤੇਰੀ ਬੇਵਸੀ ਸੇ ਹਮ,,,,,,
____________________________


703
Shayari / ਰਿਸ਼ਤਾ......
« on: November 15, 2011, 09:37:18 PM »
ਇੱਕ ਰਿਸ਼ਤਾ ਸੀ ਅਣਜਾਣ ਜਿਹਾ ਰਾਹ ਵਿਚ ਰਹੇ ਪੈਗ਼ਾਮ ਜਿਹਾ...
ਹੋ ਕੇ ਵੀ ਗੁੰਮਨਾਮ ਜਿਹਾ ਬੁਰੇ ਹੋਏ ਅੰਜਾਮ ਜਿਹਾ...
ਢਲਦੀ ਜਾਂਦੀ ਸ਼ਾਮ ਜਿਹਾ ਸੀ ਮੇਰੇ ਲਈ ਮੁਕਾਮ ਜਿਹਾ...
ਬਿਨ ਪੀਤੇ ਇੱਕ ਜਾਮ ਜਿਹਾ ਕਬਰਾਂ ਦੀ ਸੁੰਨਸਾਨ ਜਿਹਾ...
ਕੋਈ ਬਾਗ ਜਿਵੇਂ ਵੀਰਾਨ ਜਿਹਾ ਰੂਹ ਨੂੰ ਮਿਲੇ ਆਰਾਮ ਜਿਹਾ....
ਦੱਬੇ ਹੋਏ ਅਰਮਾਨ ਜਿਹਾ ਰੱਬ ਦੇ ਸੁੱਚੇ ਨਾਮ ਜਿਹਾ....
ਪਿਆਰ ਭਰੀ ਮੁਸਕਾਨ ਜਿਹਾ ਉੱਜੜੇ ਹੋਏ ਮਕਾਨ ਜਿਹਾ..
ਦੁਰਕਾਰੀ ਗਈ ਸਲਾਮ ਜਿਹਾ ਕੋਈ ਨਾਮ ਨੀ ਇਸਨੂੰ ਦੇ ਸਕਿਆ ਇਹ ਰਹਿ ਗਿਆ ਬੱਸ ਬੇਨਾਮ ਜਿਹਾ...
______________________________________________________

704
Shayari / ਸਿਖ ਲੈ....
« on: November 15, 2011, 09:19:39 PM »
ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ ਤੇਰਾ.........
ਪਹਿਲਾ ਧਰਤੀ ਤੇ ਤਾਂ ਚਲਨਾ ਸਿਖ ਲੈ ਜਿਥੇ ਰੋਜ ਠੋਕਰਾ ਖਾਂਦਾ ਏ.....
_____________________________________

705
Shayari / ਖੁਸ਼ੀ .........?
« on: November 15, 2011, 11:19:37 AM »
ਖੁਸ਼ੀ ? ਕਿਹੜੀ ਖੁਸ਼ੀ ਦੀ ਗੱਲ ਕਰਦਾ ਹੈਂ ਤੂੰ,
ਹਰ ਪਾਸੇ ਆਪਣਿਆਂ ਨੂੰ ਦੁਖਾਂ ਨਾਲ ਘੁਲਦਾ ਦੇਖਣ ਦੀ ਖੁਸ਼ੀ?
ਜਿਹਨਾਂ ਜੱਟਾਂ ਦੀ ਕੌਮ ਦਾ ਹਿੱਸਾਂ ਹਾਂ,
ਓਹਨਾਂ ਨੂੰ ਤਿਲ ਤਿਲ ਮਰਦਾ ਦੇਖਣ ਦੀ ਖੁਸ਼ੀ?
ਯਾ ਫ਼ਿਰ ਖੁਸ਼ੀ ਕੁੱਖ ਵਿੱਚ ਮਰਦੀਆਂ ਧੀਆਂ ਦੀ?
ਖੁਸ਼ੀ ਅਲੋਪ ਹੁੰਦੀ ਜਾ ਰਹੀ ਸੰਗ ਸ਼ਰਮ ਦੀ?
ਯਾ ਫ਼ਿਰ ਖੁਸ਼ੀ ਅੱਧੀਆਂ ਅਧੂਰੀਆਂ ਤੀਆਂ ਦੀ?
ਕਿਸੇ ਜੱਟ ਦੀ ਜ਼ਮੀਨ ਦੀ ਕੁਰਕੀ ਦੀ ਖੁਸ਼ੀ?
ਯਾ ਫ਼ਿਰ ਕਿਸੇ ਬਾਣੀਏ ਦੀ ਘੁਰਕੀ ਦੀ ਖੁਸ਼ੀ?
ਕਿਸੇ ਹਾਈ-ਫ਼ਾਈ ਪੁੱਤ ਦੇ ਅਨਪੜ ਮਾਪਿਆਂ ਦੇ ਪਰਛਾਵੇ ਤੋਂ ਵੀ ਦੂਰ ਰਹਿਣ ਦੀ ਖੁਸ਼ੀ?
ਯਾ ਫ਼ਿਰ ਹਰ ਰੋਜ਼ ਕਿਸੇ ਅਬਲਾ ਦੇ ਹੋਲਿਕਾ ਦਹਿਨ ਦੀ ਖੁਸ਼ੀ?
ਤੈਨੂੰ ਤੇਰੀ ਹਰ ਖੁਸ਼ੀ ਰਹੇ ਮੁਬਾਰਕ ਮੇਰੇ ਦੋਸਤਾ,
ਮੈਨੂੰ ਤਾਂ ਹੋਵੇਗੀ ਬੱਸ ਮੇਰੇ  ਮਰਨ ਦੀ ਖੁਸ਼ੀ,
__________________________

706
Shayari / ਬੋਝ ........
« on: November 15, 2011, 11:15:11 AM »
ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....

ਕੁੱਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ.....
_______________________________

707
ਇਹ ਨਾ ਸਮਝਿਉ, ਕਿ ਮੈ ਪਿਆਰ 'ਚ' ਸੱਭ ਕੁਝ ਗੁਆਇਆ ਹੀ ਆ
ਇਸ ਡੂੰਗੇ ਸਾਗਰ ਦੇ ਵਹਿਣ ਚ ਵਹਿੰਦਿਆਂ
ਮੈਨੂੰ ਬਹੁਤ ਕੁਝ ਥਿਆਇਆ ਵੀ ਆ

ਉਹਦੇ ਸੂਹੇ ਬੁੱਲਾਂ ਚੋਂ ਕੀਤੇ ਇਜ਼ਹਾਰ ਦਾ ਨਿੱਘ
ਮੇਰੇ ਕੰਨ ਅੱਜ ਮਾਣਦੇ ਨੇ
ਉਹਦੀ ਵੀਣੀ 'ਚ' ਸੋਂਹਦੀਆਂ ਵੰਗਾਂ ਦੀ ਖਣ ਖਣ
ਪਹੁ ਪੁਟਾਲੇ, ਚਹਿਕਦੀਆਂ ਚਿੜੀਆਂ ਵਾਂਗ ਜਾਪਦੀ ਆ
ਉਹਦੀਆਂ ਪੰਜੇਬਾਂ 'ਚ' ਪਰੋਇਆ ਕੱਲਾ ਕੱਲਾ ਬੋਰ
ਮੈਨੂੰ ਸੁਪਨਿਆ ਤੋਂ ਪਰਤਣ ਲਈ ਅੱਜ ਵੀ ਮਜ਼ਬੂਰ ਕਰ ਦਿੰਦਾ ਹੈ
ਕੁੱਝ ਤਾਂ ਹੈ
ਜੋ ਮੈਨੂੰ ਪਉਣ ਦੀ ਬੁੱਕਲ 'ਚ' ਲਪੇਟੀ ਅਸਮਾਨ ਦਿਖਾਉਂਦਾ ਹੈ
ਉਸ ਅਸਮਾਨ 'ਚ', ਬੱਦਲਾਂ ਦੇ ਉਹਲੇ,
ਹੱਸਦੀ, ਖੇਡਦੀ, ਸ਼ਰਮਾਉਂਦੀ,
ਕਿਸੇ ਪਰੀ ਦਾ ਸੁਹੱਪਣ ਨਜ਼ਰ ਆਉਂਦਾ ਹੈ
ਇਹ ਪਰੀ ਕੋਈ ਹੋਰ ਨਹੀਂ, ਇਹ ਉਹੀ ਪਰੀ ਆ
ਰੱਬ ਦਿਸਿਆ ਸੀ ਜੀਹਦੇ ਦੀਦਾਰ ਵਿਚੋਂ
ਲੋਕਾਂ ਭਾਣੇ ਅੱਜ ਕੰਗਾਲ ਹਾਂ ਮੈ
ਪਰ, ਇਹ ਅਣਛੋਹੀਆਂ ਯਾਦਾਂ ਹੀ ਖੱਟੀਆਂ ਨੇ, ਇਸ਼ਕ ਵਪਾਰ ਵਿਚੋਂ
ਉਹ ਇਕ ਵਾਰ ਤਾਂ ਕਹੇ, ਕਿ ਤੈਨੂੰ ਦੇਖਣ ਨੂੰ ਰੂਹ ਨਹੀਂ ਮੰਨਦੀ,
ਸੱਚ ਜਾਣੀ, ਮੈ ਖੁੱਦ ਨੂੰ ਮਿਟਾਦੂਗਾ ਇਸ ਜਹਾਨ ਵਿਚੋਂ..
_____________________________

708
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥

ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ।
ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥

ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ।
ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥

ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ।
ਚੁਣ ਚੁਣ ਰਂਗਲੇ ਲਫਜ਼ਾ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ॥

ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ ।
ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥

ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ
ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥
______________________________

709
Shayari / ਸੋਹ ਰਾਬ ਦੀ.......
« on: November 15, 2011, 10:38:39 AM »
ਅੱਸੀ ਮੁਸਕਾਨ ਦੇ ਥਲੇ ਬਹੁਤ ਗਮ ਲਾਕੋੰਦੇ ਰਹੇ
ਇਕਲੇ ਬੈਠ ਕੇ ਰੋੰਏ ਪਰ ਸਾਰੀਆ ਨੂ ਹਸਾਂਦੇ ਰਹੇ
ਜਿਸ ਦੇ ਨਾਲ ਵ ਦੋ ਪਾਲ ਦਿਲ ਦੀ ਸਾੰਜ ਪਾਈ
ਓਹੇ ਚੇਹਰੇ ਰਾਵਾਂਦੇ ਰਹੇ .........
______________________

...
ਅੱਸੀ ਮੁਸਕਾਨ ਦੇ ਥਲੇ ਬਹੁਤ ਗਮ ਲਾਕੋੰਦੇ ਰਹੇ
ਇਕਲੇ ਬੈਠ ਕੇ ਰੋੰਏ ਪਰ ਸਾਰੀਆ ਨੂ ਹਸਾਂਦੇ ਰਹੇ
ਜਿਸ ਦੇ ਨਾਲ ਵ ਦੋ ਪਾਲ ਦਿਲ ਦੀ ਸਾੰਜ ਪਾਈ
ਓਹੇ ਚੇਹਰੇ ਰਾਵਾਂਦੇ ਰਹੇ .........
______________________

710
Shayari / ਪੁਕਾਰ .......
« on: November 15, 2011, 09:48:37 AM »
ਕਦੇ ਸੁਣੇਗਾ ਪੁਕਾਰ ਮੇਰਾ ਵਾਹਿਗੂਰੁ ◄ ੴ ► ਪਪੀਹੇ ਵਾਂਗੂ ਕੂਕੀ ਚੱਲੀਏ
_______________________________________________

711
Shayari / ਤਕਦੀਰ .....
« on: November 15, 2011, 09:40:44 AM »
ਅਮਲਾਂ ਬਾਝੋਂ , ਕਰਮਾਂ ਬਾਝੋਂ, ਬੰਦੇ ਹੱਥ ਤਕਦੀਰ ਨਾ ਆਉਂਦੀ , ਐਨਟੀਨੇ ਤੇ ਬੈਠੇ ਕਾਂ ਦੀ , TV ਤੇ ਤਸਵੀਰ ਨਾ ਆਉਂਦੀ...
__________________________________________________________________

712
ਦਸ ਕਿਵੇਂ ਰੋਕਾਂ ਉਹਨਾਂ ਸਾਹਾਂ ਨੂੰ..

ਮੁੱਕੀ ਨਹੀ ਉਡੀਕ ਤੇਰੇ ਆਵਣ ਦੀ,,

ਕਿਵੇਂ ਤੱਕਣੋ ਹੱਟ ਜਾ ਰਾਹਾਂ ਨੂੰ..

ਰੋਕਾਂ ਬਥੇਰਾ ਪਰ ਨਹੀ ਰੁਕਦੇ ਹੰਝੂ ਹਾਵਾਂ ਨੂੰ..

ਪਤਾ ਨਹੀ ਕਿਹੜੀ ਨਜਰ ਲੱਗੀ ਮੇਰੇ ਸੱਜਰੇ ਚਾਵਾਂ ਨੂੰ..

ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,,

ਫਿਰ ਸਹਿ ਲਉ ਸਭ ਸਜਾਵਾਂ ਨੂੰ.
_________________

713
Shayari / ਉਹ ਨਿੱਕੀ ਕੁੜੀ.....
« on: November 15, 2011, 08:51:55 AM »
ਖਿੱਲਰੇ ਖਿੱਲਰੇ ਵਾਲਾਂ ਵਾਲੀ ,
ਚੁੰਨੀ ਲੀਰੋ ਲੀਰ ਸੰਭਾਲੀ ,
ਮੋਢੇ ਉੱਤੇ ਬਸਤਾ ਪਾਇਆ ,
ਛੋਟੇ ਨੂੰ ਜਿਸ ਉਂਗਲੀ ਲਾਇਆ ,
ਤੁਰਦੀ ਜਾਂਦੀ ਕੋਈ ਕੁੜੀ ,
ਹੁਣੇ ਗਲੀ ਦਾ ਮੋੜ ਮੁੜੀ |
ਉਹ ਕੁੜੀ ਜਿਸ ਦੀ ਮਾਂ ਆਪਣੇ
ਨਿੱਕੇ ਚਾਰ ਜਵਾਕ ਭੁਲਾ ਕੇ
ਪਤਾ ਨਹੀਂ ਕਿਸ ਕੂਟ ਚੜ੍ਹੀ |

ਓਸ ਕੁੜੀ ਦੀ ਹਿੰਮਤ ਅੱਗੇ
ਹਰ ਔਕੜ ਹੀ ਲਿਫਦੀ ਲੱਗੇ
ਤਿੰਨ ਛੋਟੇ ਬਾਲਾਂ ਨੂੰ ਪਾਲੇ
ਘਰ ਦਾ ਸਾਰਾ ਕੰਮ ਸੰਭਾਲੇ
ਚੌੰਕਾ ਸਾਂਭੇ ,ਪਾਣੀ ਢੋਵੇ
ਨਿੱਕੜਿਆਂ ਦੇ ਕੱਪੜੇ ਧੋਵੇ
ਹੋਵੇ ਜੀਕਣ ਕੋਈ ਸਵਾਣੀ
ਸਿਰ ਤੇ ਚੁੰਨੀ ਅਧੋਰਾਣੀ
ਘਸਮੈਲੀ ਜਿਹੀ ਬੂਟੀਆਂ ਵਾਲੀ
ਰੁੱਖੇ ਵਾਲਾਂ ਸੰਗ ਸੰਭਾਲੀ
ਲਗਦੀ ਹੈ ਕੋਈ ਅਕਲ ਪੁੜੀ ,
ਸਿਧੀ ਤੇ ਅਨਭੋਲ ਕੁੜੀ |

ਅੱਧ ਪਚੱਧੇ ਆਹਰ ਮੁਕਾ ਕੇ
ਤੁਰਦੀ ਬਸਤਾ ਫੱਟੀ ਚਾ ਕੇ
ਜਿੰਦਰਾ ਲਾ ਕੇ ਘਰ ਦੀ ਚਾਬੀ
ਚੁੰਨੀ ਦੇ ਲੜ ਬੰਨ੍ਹ ਸ਼ਤਾਬੀ
ਛੋਟੇ ਭੈਣ ਭਰਾਵਾਂ ਨਾਲ
ਆਵੇ ਤੁਰੀ ਅਦਾਵਾਂ ਨਾਲ
ਮਲਕ ਜਿਹੇ ਦਰਵਾਜ਼ਾ ਲੰਘੇ
ਲੇਟ ਹੋਵੇ ਤਾਂ ਸੌਰੀ ਮੰਗੇ
ਵਿੱਚ ਕਿਤਾਬਾਂ ਖੋ ਜਾਂਦੀ ਹੈ
ਆਪ ਕਿਤਾਬਾਂ ਹੋ ਜਾਂਦੀ ਹੈ
ਹੋਰਾਂ ਤੋਂ ਲੰਘ ਜਾਵੇ ਅੱਗੇ
ਤਦ ਉਹ ਬੜੀ ਪਿਆਰੀ ਲੱਗੇ
ਝਟਪਟ ਸਾਰਾ ਕੰਮ ਮੁਕਾ ਕੇ
ਨਿੱਕੀਆਂ ਅੱਖਾਂ ਚੋਂ ਮੁਸਕਾ ਕੇ
ਮੰਗਦੀ ਹੈ ਮੈਥੋਂ ਸ਼ਾਬਾਸ਼ੀ
ਢਕਣੇ ਖਾਤਰ ਘੋਰ ਉਦਾਸੀ
ਖੁਸ਼ੀਆਂ ਵਲੋਂ ਥੁੜੀ ਥੁੜੀ
ਸਾਦੀ ਤੇ ਅਨਭੋਲ ਕੁੜੀ |

ਉਹ ਨਾ ਉਚੀ ਉਚੀ ਹੱਸੇ
ਆਪਣੀ ਹੀ ਦੁਨੀਆਂ ਵਿੱਚ ਵੱਸੇ
ਜਾਪਣ ਉਹਦੀਆਂ ਪਲਕਾਂ ਥੱਲੇ
ਤਰਦੇ ਕਈ ਸਵਾਲ ਅਵੱਲੇ
ਸਾਊ ਜਿਹੇ ਚਿਹਰੇ ਦੇ ਉੱਤੇ
ਚਾਅ ਉਹਦੇ ਰਹਿੰਦੇ ਨੇ ਸੁੱਤੇ
ਖੌਰੇ ਉਹਦੇ ਮਨ ਦਾ ਬਾਲ
ਤੋਟਾਂ ਦਾ ਨਾ ਕਰੇ ਖਿਆਲ
ਬੋਲਾਂ ਵਿੱਚ ਸਿਆਣਪ ਜਗਦੀ
ਕਦੇ ਕਦੇ ਉਹ ਮੈਨੂੰ ਲਗਦੀ
ਉਮਰਾ ਖਾਧੀ ਕੋਈ ਬੁੜ੍ਹੀ
ਉਹ ਸਿਧੀ ਅਨਭੋਲ ਕੁੜੀ |

ਅੱਜ ਵੀ ਜਦ ਉਹ ਚੇਤੇ ਆਵੇ
ਸੋਚਾਂ ਵਿੱਚ ਸੂਈ ਚੁਭ ਜਾਵੇ |
ਚੁੰਨੀ ਦਾ ਲੜ ਚਾਬੀ ਵਾਲਾ
ਗਾਹੁੰਦਾ ਮੇਰਾ ਆਲ ਦੁਆਲਾ |
ਵਰ੍ਹਿਆਂ ਮਗਰੋਂ ਵੀ ਲਗਦੀ ਹੈ
ਜੀਕਣ ਮੋਹ ਦੀ ਨੈਂ ਵਗਦੀ ਹੈ
ਰੂਹ ਮੇਰੀ ਨਾਲ ਜੁੜੀ ਜੁੜੀ
ਉਹ ਸਾਦੀ ਅਨਭੋਲ ਕੁੜੀ ,
ਉਹ ਕੁੜੀ ਜਿਸਦੀ ਮਾਂ ਆਪਣੇ
ਨਿੱਕੇ ਚਾਰ ਜਵਾਕ ਭੁਲਾ ਕੇ
ਖਬਰੇ ਕਿਹੜੀ ਕੂਟ ਚੜ੍ਹੀ |
_______________

714
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰੋ ਤਾਂ ਅਪਨੇ ਦਿਲ ਵਿੱਚ ਇੱਕ ਕਬਰਿਸਤਾਨ ਬਣਾ ਲਓ, ਜਿੱਥੇ ਤੁਸੀਂ ਉਸਦੀਆਂ ਗਲਤੀਆਂ ਨੂੰ ਦਫਨਾ ਸਕੋ
_____________________________________________________________________

715
Shayari / ਪੋਟਾ-ਪੋਟਾ ਦਰਦ....
« on: November 15, 2011, 08:27:19 AM »
ਜਦੋਂ ਵੀ ਮਿਲ਼ੇ
ਤੂੰ ਸੂਰਜ ਤੋਂ
ਆਪਣੇ ਚਿਹਰੇ ‘ਤੇ
ਛਪੇ ਦਿਨ
ਤੇ
ਮੇਰੇ ਚਿਹਰੇ ‘ਤੇ
ਛਪੀਆਂ ਰਾਤਾਂ ਦਾ
ਹਿਸਾਬ ਮੰਗੀਂ
ਤੇ ਮੈਂ
ਸਲੀਬ ‘ਤੇ ਟੰਗੇ
ਸੱਚ ਨੂੰ
ਪੁੱਛੂੰਗਾ ਕਿ
ਮੇਰੀਆਂ ਪੀੜਾਂ ਨੂੰ
ਗਿਣਦਾ ਗਿਣਦਾ
ਹਾਰ ਕੇ
ਕਿਉਂ ਦੇ ਗਿਆ ਗਵਾਹੀ
ਆਵਦੇ ਹੀ ਖ਼ਿਲਾਫ਼…?
_______________

716
Gup Shup / ਤੂੰ ਕਿਆਰੀ ਫੁੱਲਾਂ ਦੀ...
« on: November 15, 2011, 07:18:28 AM »
ਤੂੰ ਕਿਆਰੀ ਫੁੱਲਾਂ ਦੀ ਤੇ ਮੈਂ ਮਰੱਬਾ ਬਾਗ ਦਾ____________

ਤੂੰ ਪਲੇਟ ਨੀ ਮੈਗੀ ਦੀ ਤੇ ਮੈਂ ਪਤੀਲਾ ਸਾਗ ਦਾ___________
____________________________________

717
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ

ਕੋਈ  ਤਾਂ  ਅਸਲ  ਪਹਿਚਾਣ  ਰਹਿਣ  ਦਿਓ
ਜਿੱਥੇ ਵੇਖੋ ਉਂਥੇ ਅੱਜ ਕਾਰ ਸੇਵਾ ਚੱਲੇ
ਕਰੀ ਜਾਂਦੇ ਜੋ ਨੇ ਸਭ ਪੱਥਰਾਂ ਦੇ ਥੱਲੇ
ਸਿੱਖੀ ਦੀ ਕੋਈ ਤਾਂ ਦਾਸਤਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਨਾ ਬੁਰਜ਼ ਉਹ ਠੰਡਾ,ਨਾ ਗੜ੍ਹੀ ਚਮਕੌਰ
ਨਾ ਕੰਧ ਸਰਹੰਦ ਹੋਇਆ ਸਭ ਕੁਝ ਹੋਰ
ਉਹ  ਕੋਈ  ਤਾਂ  ਅਸਲ ਸਥਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਰਹਿਣ ਦਿਓ ਸੱਚੀ-ਸੁੱਚੀ ਗੁਰੂਆਂ ਦੀ ਬਾਣੀ
ਨਾ  ਆਪਣੀ ਮਿਲਾਓ ਵਿੱਚ  ਰਾਮ-ਕਹਾਣੀ
ਉਹੀ  ਗੁਰੂਆਂ ਦੀ  ਪਾਕ ਜ਼ੁਬਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਲੰਗਰਾਂ ‘ਚ ਪੱਕਦੇ ਨੇ ਹੁਣ ਮਾਹਲ ਪੂੜੇ
ਕੀ  ਪੂੜੀ-ਛੋਲੇ, ਕੀ ਜਲੇਬ, ਕੀ ਪਕੌੜੇ
ਉਹ ਲਾਲੋ  ਦਾ ਸਾਦਾ ਪਕਵਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਬਾਗ਼ ਜ਼ਿਲਿਆਂ ਵਾਲੇ ਦਾ ਨਾ ਰੂਪ ਬਦਲਾਓ
ਨਵੇਂ ਰੰਗ-ਰੂਪ ਨਾਲ ਨਾ ਇਤਿਹਾਸ ਮਿਟਾਓ
ਉਹ ਕੋਈ  ਤਾਂ  ਯਾਦ  ਮਹਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਰਹੇ ਵੱਸਦਾ ਪੰਜਾਬ, ਰਹੇ ਵੱਸਦੀ ਪੰਜਾਬੀ
ਇਹਨੂੰ ਭੁੱਲ ਜਾਣ ਵਾਲੀ ਲੋਕੋ ਕਰੋ ਨਾ ਖ਼ਰਾਬੀ
ਉਹ ਪੰਜਾਬੀਆਂ ਦੀ ਵੱਖਰੀ ਹੀ ਸ਼ਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ
ਕੋਈ  ਤਾਂ  ਅਸਲ  ਪਹਿਚਾਣ  ਰਹਿਣ  ਦਿਓ
________________________

718
Shayari / ਸੁਣ ਲਓ ਸੁਣਾਵਾਂ .....
« on: November 15, 2011, 01:22:44 AM »
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ,
ਗੁਰੂਆਂ ਦੀ ਬਾਣੀ ਹੁਣ  ਕੈਸਟਾਂ ‘ਚ ਵੱਜਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਧਰਤੀ ਪੰਜਾਬ ਦੀ ਨੂੰ ਡੇਰਿਆਂ ਨੇ ਖਾ ਲਿਆ,
ਭੋਲੇ-ਭਾਲੇ ਲੋਕਾਂ ਤਾਈਂ ਜਿਨ੍ਹਾਂ ਪਿੱਛੇ ਲਾ ਲਿਆ,
ਨੌ ਸੌ ਚੂਹੇ ਖਾ ਕੇ ਜੋ ਗੱਲ ਕਰਦੇ ਨੇ ਹੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਵਿਰਸਾ ਪੰਜਾਬੀ ਹੁਣ ਰਹਿ ਗਿਆ ਕਿਤਾਬਾਂ ਵਿੱਚ,
ਪੰਜਾਬ ਦੀ ਜਵਾਨੀ ਰੁਲੀ ਨਸ਼ਿਆਂ-ਸ਼ਰਾਬਾਂ ਵਿੱਚ,
ਤੇ ਰਹੀ ਨਾ ਸ਼ਰਮ ਕੋਈ ਹੁਣ ਲੋਕ-ਲੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਧਰਮਾਂ ਦੇ ਚੱਕਰਾਂ ‘ਚ ਖੂਨ ਪਿਆ ਡੁੱਲਦਾ,
ਰਹਿ ਗਿਆ ਨਾ ਬੰਦਾ ਅੱਜ ਕੌਡੀ ਦੇ ਵੀ ਮੁੱਲ ਦਾ,
ਪੈਂਦੀ ਹੈ ਕਦਰ ਪਰ ਸੂਰ, ਗਾਂ ਦੇ ਹੱਡ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਕਰਜ਼ੇ ‘ਚ ਡੋਬਿਆ ਪੰਜਾਬ ਸਰਕਾਰਾਂ ਨੇ,
ਬੇਰੁਜ਼ਗਾਰ ਹੋਏ ਕਈ ਲੱਖਾਂ ਤੇ ਹਜ਼ਾਰਾਂ ਨੇ,
ਤਾਂ ਹੀ ਤਾਂ ਜਵਾਨੀ ਅਂਜ ਜਾਵੇ ਬਾਹਰ ਭਂਜਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਕੌਮ ਦੇ ਜਵਾਨੋਂ ਸਾਂਭੋ ਆਪਣਾ ਪੰਜਾਬ ਉਏ!
ਕਿਉਂ ਕਰਦੇ ਹੋ ਇਹਦਾ ਆਪੇ ਮਹੌਲ ਖਰਾਬ ਉਏ!
ਆਪਾਂ  ਨੇ ਤਾਂ ਕਹਿ ਦਿੱਤੀ ਜੋ ਸੀ ਗੱਲ ਚੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ……
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ……
____________________________

719
Shayari / ਥੱਪੜ....
« on: November 15, 2011, 01:07:07 AM »
ਬੰਨ੍ਹੇ ਸ਼ੇਰ  ਉੱਤੇ ਹਮਲਾ ਕਰਨ ਵਾਲੇ,
ਕਾਂ,ਕੁੱਤੇ ਨਾਂ  ਕਦੇ ਦਲੇਰ ਹੁੰਦੇ ।
ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ,
ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ ।
ਦਿਲ ਗਿੱਦੜਾਂ  ਦੇ ,ਚਾਲ ਲੂੰਬੜਾਂ ਦੀ,
ਵਿੱਚੋਂ ਝੂਠ ਮਕਾਰੀ ਨਾਲ ਭਰੇ ਨੇ ਇਹ ;
ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ,
ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ ।।
_______________________

720
Shayari / ਸੋਹਣੀ ਝਾਤ ....
« on: November 15, 2011, 12:55:49 AM »
ਹੰਝੂਆਂ ਦੀ ਬਰਸਾਤ ਦੇ ਗਿਆ ਕੋਈ
ਪੀੜਾਂ  ਦੀ  ਸੌਗਾਤ ਦੇ ਗਿਆ ਕੋਈ
ਦੋ ਘੜੀਆਂ ਹਸਾ ਕੇ ਲੁੱਟ ਲੈ ਗਿਆ ਹਾਸੇ
ਗ਼ਮਾਂ  ਦੀ  ਰਾਤ  ਦੇ ਗਿਆ ਕੋਈ
ਦਿਨ  ਚੜ੍ਹਦੇ  ਉਡੀਕਾਂ ਹਰ  ਰੋਜ਼  ਉਸਨੂੰ
ਆਸਾਂ  ਦੀ ਪ੍ਰਭਾਤ ਦੇ ਗਿਆ ਕੋਈ
ਜਿਸ ਪਾਈ ਬਾਤ ਦਾ ਹੁੰਗਾਰਾ ਨਹੀਂ ਮਿਲਦਾ
ਐਸੀ  ਇੱਕ ਬਾਤ ਦੇ ਗਿਆ ਕੋਈ
ਸਦਾ ਉਹਦੀ ਯਾਦ ‘ਚ ਰਹਿਣ ਜੋ ਵਿਲਕਦੇ
ਸਿਸਕਦੇ ਜ਼ਜ਼ਬਾਤ ਦੇ ਗਿਆ ਕੋਈ
ਰੋਜ਼ ਮੇਰੇ ਸੀਨੇ ‘ਚੋਂ ਜੋ ਆਰ-ਪਾਰ ਲੰਘਦੀ ਏ
ਯਾਦਾਂ ਦੀ ਬਾਰਾਤ ਦੇ ਗਿਆ ਕੋਈ
ਦਿਨ ਲੰਘੇ ਯਾਦਾਂ ‘ਚ ਤੇ ਰਾਤ ਲੰਘੇ ਖਾਬਾਂ ‘ਚ
ਐਸੇ ਖਿਆਲਾਤ ਦੇ ਗਿਆ ਕੋਈ
ਆਰ ਦੇ ਰਹੇ ਨਾ ਅਸੀਂ ਹੁਣ  ਪਾਰ ਦੇ ਰਹੇ
ਸਾਨੂੰ ਐਸੀ ਮਾਤ ਦੇ ਗਿਆ ਕੋਈ
ਭੁੱਲਣਾ ਜੇ ਚਾਹਵਾਂ ਤਾਂ ਭੁੱਲੇ ਨਾ ਮੈਨੂੰ
ਐਸੀ ਸੋਹਣੀ ਝਾਤ ਦੇ ਗਿਆ ਕੋਈ
 ____________________

Pages: 1 ... 31 32 33 34 35 [36] 37 38 39 40