This section allows you to view all posts made by this member. Note that you can only see posts made in areas you currently have access to.
Topics - ਰਾਜ ਔਲਖ
Pages: 1 ... 14 15 16 17 18 [19] 20 21 22 23 24 ... 40
361
« on: December 23, 2011, 09:20:12 AM »
ਇਮਾਨਦਾਰ ਮੁਰਦਾਬਾਦ ਭਿ੍ਸ਼ਟਾਚਾਰ ਜ਼ਿੰਦਾਬਾਦ
ਖਾ ਲਓ ਪੰਜਾਬ ਨੂੰ ਲੀਡਰੋ ਹੋਰ, ਹਰ ਪਾਸੇ ਹਨ ਚੋਰ ਹੀ ਚੋਰ।
ਸਾਡੇ ਦੇਸ਼ ਦਾ ਇਹੋ ਰਿਵਾਜ ਕੁਰਸੀ ਸਾਡੇ ਪਿਓ ਦਾ ਮਾਲ
ਲੋਕ ਤਾਂ ਮੂਰਖ ਨੇ, ਲੋਕਾਂ ਦਾ ਕੀ ਏ? ਲੀਡਰ ਤਾਂ ਜੋਕਾਂ ਨੇ, ਜੋਕਾਂ ਦਾ ਕੀ ਏ? ____________________
362
« on: December 23, 2011, 08:55:05 AM »
ਪੰਜ ਦਰਿਆਵਾਂ ਦੇ ਪਾਣੀ ਦੀ, ਮਹਿਕ ਪੰਜਾਬੀ ਹੈ ਬੋਲੀ ਇਉਂ ਲੱਗਦਾ ਪੰਜਾਬ ਤੇ ਰੱਬ ਨੇ, ਸ਼ਹਿਦ ਜਿਉਂ ਹੈ ਡੋਲ੍ਹੀ
ਇਸ ਦੇ ਸਿਰ ਤੇ ਹੱਥ ਨਾਨਕ ਦਾ, ਸੂਫ਼ੀ ਸੰਤਾਂ ਦਾ ਥਾਪਾ ਇਸ ਦੇ ਵਿੱਚੋਂ ਸਾਨੂੰ ਦਿਸਦਾ, ਸਾਡੀ ਦੁਨੀਆਂ ਦਾ ਆਪਾ
ਹਰ ਪਾਸੇ ਅੱਜ ਇਹਦੀ ਚਰਚਾ, ਡਗੇ ਢੋਲ ਤੇ ਵੱਜਦੇ ਨੇ ਇਸ ਦੇ ਪੁੱਤ ਪੰਜਾਬੀ ਗੱਭਰੂ, ਸ਼ੇਰਾਂ ਵਾਂਗੂੰ ਗੱਜਦੇ ਨੇ
ਭਾਵੇਂ ਕੁਝ ਪੁੱਤ ਮਾਂ ਨੂੰ ਮਾਂ ਵੀ, ਕਹਿਣੋ ਹੁਣ ਕਤਰਾਉਂਦੇ ਨੇ ਪਰ ਲੱਗਦਾ ਕਈ ਵਾਰੀ ਮੈਨੂੰ, ਵਿੱਚੋ ਵਿੱਚ ਪਛਤਾਉਂਦੇ ਨੇ
ਅਕਸ ਵਿਗਾੜੋ ਨਾ ਵੇ ਮੇਰਾ, ਪੁੱਤਰੋ ਮਾਂ ਕੁਰਲਾਉਂਦੀ ਏ ਕਈ ਵਾਰੀ ਸੁਫਨੇ’ਚੇ ਆ ਕੇ, ਮੈਨੂੰ ਆਖ ਸੁਣਾਉਂਦੀ ਏ
ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਅਰਦਾਸ ਕਰੇ _____________________________
363
« on: December 23, 2011, 07:21:24 AM »
ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ ਵਹਿਣਗੀਆਂ, ਹਾਕਮ ਕੁਰਸੀ ਥੱਲੇ ਵੜਿਆ, ਘਰ ਘਰ ਚੀਕਾਂ ਪੈਣਗੀਆਂ। ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ....
ਆਏ ਨਿੱਤ ਦਿਨ ਬੰਬ ਧਮਾਕਾ, ਵੈਣ ਉਠਾ ਕੇ ਸਿਰ ਤੇ ਆਵੇ, ਦਹਿਸ਼ਤ ਦੇ ਨਾਲ਼ ਰਲ਼ ਕੇ ਬੰਦਾ, ਆਫ਼ਤ ਆਪਣੇ ਆਪ ਲਿਆਵੇ ਕਦ ਤੱਕ ਦੱਸੋ ਬੇਦੋਸ਼ਿਆਂ ਦੀਆਂ, ਜਾਨਾਂ ਸਾਥੋਂ ਲੈਣਗੀਆਂ? ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ....
ਕਿੰਨੇ ਚਿਰ ਲਈ ਨਾਚ ਇਹ ਤਾਂਡਵ, ਤੁਸੀਂ ਵੀ ਦੱਸੋ ਨੱਚਣਾ ਏਂ? ਨਿਰਦੋਸ਼ਾਂ ਨੂੰ ਮਾਰ ਮਾਰ ਕੇ, ਆਪ ਵੀ ਨਾਲ਼ੇ ਮੱਚਣਾ ਏਂ? ਬੱਸ ਕਰੋ ਹੁਣ, ਬੱਸ ਕਰੋ ਵੇ, ਲਾਟਾਂ ਅੱਗ ਦੀਆਂ ਕਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ....
ਅੱਜ ਇਹ ਦਿੱਲੀ, ਕੱਲ੍ਹ ਸਨ ਬੰਬੇ, ਕੱਲ੍ਹ ਕਿਤੇ ਹੋਊ ਹੋਰ ਕੋਈ ਕਾਰਾ, ਦੇਸ਼ ਦਾ ਹਰ ਇਕ ਜੀਅ ਹੈ ਰੋਂਦਾ, ਕਰੋ ਸਹੀ ਕੋਈ ਰਲ਼ ਕੇ ਚਾਰਾ ਵੋਟਾਂ ਖਾਤਿਰ ਦੇਸ਼ ਮੇਰੇ ਦੀਆਂ, ਗਲ਼ੀਆਂ ਸੁੰਨੀਆਂ ਰਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ....
ਰੱਬ ਇਹ ਤੱਕ ਕੇ ਕਦ ਖੁਸ਼ ਹੋਣੈਂ?, 'ਥੋਨੂੰ' ਗ਼ਲਤ ਇਹ ਫਹਿਮੀ ਹੈ, ਧਰਮ ਦੇ ਨਾਂ ਤੇ ਜਾਨ ਹੈ ਲੈਣੀ, ਦੁਨੀਆਂ ਸਹਿਮੀ ਸਹਿਮੀ ਹੈ ਹੋਰ ਕਹਾਂ ਕੀ ਵੱਧ ਹੁਣ ਇਸ ਤੋਂ, ਸੋਚਾਂ ਜੱਗ ਨਾਲ਼ ਖਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ॥ ___________
364
« on: December 23, 2011, 05:02:48 AM »
ਨਿੱਕੇ-ਨਿੱਕੇ ਹੱਥਾਂ ਵਿਚ, ਬਾਤਾਂ ਨੂੰ ਪਲੋਸਦਿਆਂ, ਤੋਤਲੇ ਬੋਲਾਂ ਦੀ ਕੰਧਾਡ਼ੀ ਚਡ਼੍ਹ, ਤਾਰੀਆਂ ਲਾਂਦਿਆਂ, ਦਰਿਆ ਨੂੰ ਗਲਵਕਡ਼ੀ ਪਾ, ਅਸਮਾਨ ਨੂੰ ਕਲਾਵੇ ਚ ਭਰ, ਦੌਡ਼ਦਾ, ਮਾਂ ਵਰਗੀ ਧਰਤੀ ਤੇ, ਮਾਂ-ਬੋਲੀ ਦੀਆਂ ਸਿਆਡ਼ਾਂ ਵਿਚ, ਪਛਾਣਦਾ ਆਪਣਾ ਆਪ - ਉਦੋਂ ਮੇਰੀ ਮਾਂ ਬਹੁਤ ਸੁਹਣੀ ਸੀ, ਦੁਨੀਆ ਦੀ ਹਰ ਔਰਤ ਤੋਂ ਸੁਹਣੀ, ਤੇ ਮੇਰੀ ਬੋਲੀ ਵਿਚੋਂ ਖਣਕਦਾ ਸੀ, ਮੇਰਾ ਮਾਣ।
ਮੇਰਾ ਮਾਣ, ਜੋ ਪਰਚਦਾ ਸੀ, ਨਿੱਕੀਆਂ-ਨਿੱਕੀਆਂ ਬੋਲੀਆਂ ਨਾਲ, ਸੁਆਦ ਤੋਂ ਵੱਧ ਸਰੂਰ ਸੀ, ਹੀਰ, ਮਾਹੀਏ ਤੇ ਟੱਪਿਆਂ ਵਿਚ, ਓਪਰਾ ਲਗਦਾ ਏ ਹੁਣ, ਸ਼ਾਇਦ ਹੁਣ ਮੈਂ ਵੱਡਾ ਹੋ ਗਿਆਂ, ਮਾਂ-ਬੋਲੀ ਤੋਂ ਵੱਡਾ, ਮੇਰੇ ਮਾਣ ਦਾ ਪਰਛਾਵਾਂ, ਬਹੁਤ ਬੌਣਾ ਹੋ ਗਿਆ ਏ।
ਮਾਂ ਹਾਲੀਂ ਵੀ ਪੁੱਤ ਦੇ ਲਾਡ-ਲਡਾਉਂਦੀ ਏ, ਉਸਨੂੰ ਚੂਰੀ ਤੇ ਘਿਓ ਖੁਆਉਂਦੀ ਏ, ਪਰ ਵੱਡਾ ਹੋ ਗਿਆ ਮੈਂ, ਪ੍ਰੇਮਕਾ ਬਣੀ ਅੰਗ੍ਰੇਜ਼ੀ, ਸਾਥਣ ਬਣੀ ਤਿਆਰ ਖਡ਼੍ਹੀ ਹਿੰਦੀ, ਨਭਾਉਣ ਨਹੀਂ ਦਿੰਦੀ ਜ਼ਿੰਮੇਵਾਰੀ, ਆਪਣੇ ਹੀ ਘਰ ਵਿਚ, ਆਪਣੀ ਹੀ ਮਾਂ ਦੀ, ਜਾਂ ਸ਼ਾਇਦ ਮੈਂ ਹੀ ਸੱਚਾ ਨਹੀਂ ਰਿਹਾ ਹੁਣ। ______________________
365
« on: December 22, 2011, 10:16:01 PM »
ਨਾ ਆਦਤ ਹੀ ਜਾਂਦੀ, ਨਾ ਮਨ ਹੀ ਹੈ ਭਰਦਾ। ਹੈ ਕਹਿਣੀ ਤੇ ਕਰਨੀ ’ਚ, ਇੱਕ ਮੇਰੇ ਪਰਦਾ।
ਮੈਂ ਕਹਿੰਦਾ ਤਾਂ ਰਹਿੰਨਾ, ਕਿ ਸੱਚ ਦਾ ਹਾਂ ਸਾਥੀ, ਇਹ ਦੱਸਿਆ ਕਦੇ ਨਹੀਂ, ਕਿ ‘ਅੰਦਰ’ ਹੈ ਡਰਦਾ।
ਮੈਂ ਇਨਸਾਨ ਬਣਕੇ ਵਿਖਾਇਆ ਕਦੇ ਨਾ, ਕਰਾਂ ਸਿੱਖ, ਹਿੰਦੂ ਜਾਂ ਮੁਸਲਿਮ ਦਾ ਪਰਦਾ।
ਰਹਾਂ ਸਭ ਤੋਂ ਅੱਗੇ ਇਹ ਖਾਹਿਸ਼ ਨਾ ਜਾਵੇ, ਸਦਾ ਕਤਲ ਇਸ ਲਈ ਮੈਂ ਸੱਚ ਦਾ ਹਾਂ ਕਰਦਾ।
ਮੈਂ ਆਪੇ ਦੀ ਦਲਦਲ ’ਚਿ, ਸਿਰ ਤੀਕ ਡੁੱਬਿਆ, ਐਪਰ ਆਕਾਸ਼ਾਂ ’ਤੇ, ਕਬਜ਼ਾ ਹਾਂ ਕਰਦਾ।
ਅਜਬ ਨੇ ਮੇਰੇ ਦਿਲ ਦੇ ਹਾਲਾਤ ਯਾਰੋ, ਇਹ ਖਾਰਾਂ ਦਾ ਸਾਥੀ ਹੈ ਫੁੱਲਾਂ ਤੋਂ ਡਰਦਾ।
ਅਸਰ ਇਸ ਤੇ ਕੋਈ ਵੀ ਹੁੰਦਾ ਨਹੀਂ ਹੈ, ਇਹ ਮਨ ਹੈ ਕਿ ਪੱਥਰ ਨਾ ਭੁਰਦਾ ਨਾ ਖਰਦਾ।
ਜੋ ਸੱਚ ਦੇ ਨੇ ਸਾਥੀ ਭੁਲਾ ਕੇ ਹਾਂ ਬੈਠਾ, ਅਜੇ ਝੂਠ ਨਾ' ਮੇਰਾ ਰਹਿੰਦਾ ਹੈ ਸਰਦਾ।
ਤੇਰਾ ਨਾਂ ਹੈ ਸੂਲੀ ਤੇ ਯਾਰਾ ਸੋਚ ਨਾ ਹੁਣ, ਕਿਸੇ ਦੀ ਜਗ੍ਹਾ ਇੱਥੇ ਕੋਈ ਨੀ ਮਰਦਾ। ____________________
366
« on: December 22, 2011, 11:03:19 AM »
ਤੇਰੇ ਨੈਣਾਂ 'ਚਿ ਅੱਜ ਉਤਰ ਜਾਣ ਨੂੰ ਦਿਲ ਕਰਦਾ, ਤੇਰੇ ਬਾਝੋਂ ਸੱਜਣਾ ਮੇਰਾ ਜੀਅ ਮਰਦਾ ਜ਼ਿੰਦਗੀ ਵਾਂਗ ਝਨਾਂ ਦੇ ਮੈਨੂੰ ਅੱਜ ਲੱਗਦੀ, ਦਿਲ ਮੇਰਾ ਤਾਂ ਡੁੱਬਦਾ, ਡੁੱਬਦਾ ਹੈ ਤਰਦਾ ਮਨ ਚਾਹੁੰਦਾ ਏ ਤੈਨੂੰ ਬੱਸ ਵੇਖੀਂ ਜਾਵਾਂ, ਤੇਰੇ ਦਿਲ ਵਿੱਚ ਬਣ ਕੇ ਪੰਛੀ ਘਰ ਪਾਵਾਂ ਇਸ ਦੁਨੀਆਂ ਤੋਂ ਦੂਰ ਕਿਤੇ ਚਲ ਜਾ ਵਸੀਏ, ਦੋ ਦਿਲਾਂ ਦਾ ਝੱਲਦੀ ਨਾ ਇਹ ਪਰਛਾਵਾਂ। ______________________
367
« on: December 22, 2011, 10:00:23 AM »
ਸੱਜਣਾ ਪੈਸੇ ਨਾਲ਼ ਮਿਲੇ ਸਰਦਾਰੀ ਅੱਜ ਕਲ੍ਹ। ਖਾਤੇ ਰੱਜੇ ਪੁੱਜੇ ਨੀਤ ਭਿਖਾਰੀ ਅੱਜ ਕਲ੍ਹ।
ਹਰ ਰਿਸ਼ਤੇ ਦੀ ਕੀਮਤ, ਵਿਕਦੀ ਮੁੱਲ ਜਵਾਨੀ, ਰੂਹ ਦੇ ਸੌਦੇ ਕਰਦੇ ਨਿੱਤ ਵਪਾਰੀ ਅੱਜ ਕਲ੍ਹ।
ਥੋੜ੍ਹੀ ਹੋਰ ਕਮਾਈ ਜੀ ਬਸ ਥੋੜ੍ਹੀ ਹੀ ਹੋਰ, ਏਦਾਂ ਕਰਦੇ ਕਰਦੇ ਰੁੜ੍ਹ ਜਾਏ ਸਾਰੀ ਅੱਜ ਕਲ੍ਹ।
ਗ਼ੈਰ ਲਈ ਉਹ ਰੱਖਦੇ ਨੇ ਦਰਵਾਜ਼ਾ ਖੁੱਲ੍ਹਾ, ਮੈਨੂੰ ਤਕ ਕੇ ਕਰ ਲੈਂਦੇ ਬੰਦ ਬਾਰੀ ਅੱਜ ਕਲ੍ਹ।
ਖ਼ੂਨ ਜਵਾਨਾਂ ਦਾ ਨਸ਼ਿਆਂ ਨੇ ਡੀਕ ਲਿਆ ਹੈ, ਜੋਬਨ ਰੁੱਤੇ ਵੀ ਨੇ ਰੰਗ ਵਸਾਰੀ ਅੱਜ ਕਲ੍ਹ।
ਦੋ ਅੱਖਰ ਕੀ ਲਿਖ ਲਏ ਸਮਝਣ ਲੱਗ ਪਿਆ ਏਂ, ਆਪਣੇ ਆਪ ਨੂੰ ਵੱਡਾ ਲਿਖਾਰੀ ਅੱਜ ਕਲ੍ਹ। ______________________
368
« on: December 22, 2011, 09:33:07 AM »
ਇੰਨਾ ਕਰੀਂ ਯਕੀਨ ਨਾ ਸੱਜਣਾ ਮੇਰੇ ਤੇ, ਕਿ ਸ਼ਰਮਿੰਦਾ ਹੋਵਾਂ, ਇਕ ਦਿਨ ਮੈਂ ਤੈਥੋਂ ਰੱਬ ਨਹੀਂ ਹਾਂ, ਮੈਂ ਤਾਂ ਮਿੱਤਰਾ ਬੰਦਾ ਹਾਂ, ਖੁਦਗਰਜ਼ੀ ਦਾ ਪੱਲੜਾ ਭਾਰਾ ਹੈ ਮੈਥੋਂ! ____________________
369
« on: December 22, 2011, 07:36:15 AM »
ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ ਐਸੇ ਵੀ ਹਾਲਾਤ ਨਹੀਂ। ਇੱਕ ਦਿਲ ਹੀ ਤਾਂ ਟੁੱਟਿਆ ਹੈ, ਕੋਈ ਐਨੀ ਵੱਡੀ ਬਾਤ ਨਹੀਂ। ਬਦਕਿਸਮਤੀ ਉਹਨਾਂ ਲੋਕਾਂ ਦੀ, ਜੋ ਚਿਹਰਿਆਂ ਉਤੇ ਅਟਕ ਗਏ, ਦਿਲ ਤਾਂ ਅਸੀਂ ਮਾੜੇ ਨਾ ਜਿਹਨਾਂ ਮਾਰ ਕੇ ਵੇਖੀ ਝਾਤ ਨਹੀਂ। ਕੋਈ ਏਦਾਂ ਦਾ ਕੋਈ ਓਦਾਂ ਦਾ ਰੰਗ ਵੱਖੋ ਵੱਖਰੇ ਲੋਕਾਂ ਦੇ, ਰੰਗਾਂ ਵਿੱਚ ਕੁੱਝ ਵੀ ਰੱਖਿਆ ਨਾ, ਤੂੰ ਸਮਝੇਂ ਤੇਰੀ ਜ਼ਾਤ ਨਹੀਂ। ਬੂਹੇ ਤੇ ਆਈ ਕਿਸਮਤ ਨੂੰ ਠੁਕਰਾਇਆ ਤਾਂ ਪਛਤਾਉਗੇ, ਛੱਤ ਪਾੜ ਪਾੜ ਕੇ ਦਿੰਦਾ ਰੱਬ ਏਦਾਂ ਰੋਜ਼ ਸੁਗਾਤ ਨਹੀਂ। ਅਸੀਂ ਤਾਂ ਬੇਸ਼ੱਕ ਸੂਰਜ ਹਾਂ, ਖੁਦ ਆਪਣਾ ਰਾਹ ਰੁਸ਼ਨਾ ਲਾਂਗੇ, ਤੇਰੀਆਂ ਧੁੰਦਲਾਈਆਂ ਨਜ਼ਰਾਂ ਤੋਂ ਸੌਖੀ ਕੱਟ ਹੋਣੀ ਰਾਤ ਨਹੀਂ। ਇਸ ਮਤਲਬਪ੍ਰਸਤੀ ਦੁਨੀਆਂ ਵਿੱਚ ਬੜੇ ਗਾਹਕ ਨੇ ਸੋਹਣੇ ਜਿਸਮਾਂ ਦੇ, ਚਾਰ ਛਿੱਲੜ ਸੁੱਟਿਆਂ ਮਿਲਦਾ ਸਦਾ, ਉਮਰਾ ਦਾ ਸੱਚਾ ਸਾਥ ਨਹੀਂ। ਤੂੰ ਸਾਡੀ ਗੱਲ ਛੱਡ ਸਾਨੂੰ ਤਾਂ ਚਾਹੁੰਦੇ ਨੇ ਲੋਕ ਹਜ਼ਾਰਾਂ ਹੀ, ਪਰ ਤੂੰ ਉਦੋਂ ਪਛਤਾਏਂਗੀ ਜਦ ਕਿਸੇ ਪੁੱਛੀ ਤੇਰੀ ਬਾਤ ਨਹੀਂ। _________________
370
« on: December 22, 2011, 02:45:15 AM »
ਆ ਸੱਜਣਾ, ਰੰਗਾਂ ਨੂੰ ਮਿਲ਼ੀਏ, ਬੇਰੰਗ ਕੱਢੀਏ ਜ਼ਿੰਦਗੀ 'ਚੋਂ ਕੱਠੇ ਬੈਠ ਇਬਾਦਤ ਕਰੀਏ, ਪਾ ਲਈਏ ਕੁਝ ਬੰਦਗੀ 'ਚੋਂ! _______________
371
« on: December 22, 2011, 02:08:07 AM »
ਜਦ ਦਿਲ ਤੇ ਸੱਟ ਕੋਈ ਲੱਗਦੀ ਏ, ਪਹਿਲੋਂ ਮਨ ਤੇ ਜਾ ਕੇ ਵੱਜਦੀ ਏ ਪਤਾ ਜਿਸਮ ਤਾਂਈ ਉਦੋਂ ਲੱਗਦਾ ਏ, ਜਦੋਂ ਰੂਹ ਵੀ ਜਿਸਮੋਂ ਭੱਜਦੀ ਏ!! __________________
372
« on: December 22, 2011, 12:41:36 AM »
ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ, ਇਸ ਲਈ ਬੇਗਾਨਾ ਕਹਿਨੀ ਏ ਮੈਂ ਸੁਣਿਐਂ! ਲੋਕਾਂ ਕੋਲ਼ ਅਜੇ, ਤੂੰ ਮੇਰੀ ਬਣੀ ਰਹਿਨੀ ਏਂ! ______________
... ਮੈਂ ਵੇਖ ਲਿਆ ਏਸ ਇਸ਼ਕੇ ਨੂੰ, ਮੈਨੂੰ ਹੌਲ਼ੀ ਹੌਲ਼ੀ ਖਾਰ ਰਿਹੈ! ਤੇਰਾ ਹਿਜਰ ਸੋਹਣਿਆ ਯਾਰਾ ਵੇ, ਮੈਨੂੰ ਹੌਲ਼ੀ ਹੌਲ਼ੀ ਮਾਰ ਰਿਹੈ!! ________________
373
« on: December 22, 2011, 12:23:08 AM »
ਨਾ ਸੇਜ ਵਿਛਾ ਤੂੰ ਫੁੱਲਾਂ ਦੀ, ਇਹ ਫੁੱਲ ਛੇਤੀਂ ਮੁਰਝਾਅ ਜਾਂਦੇ ਨਾ ਸੁਫਨੇ ਸਿਰਜੀਂ ਪਰੀਆਂ ਦੇ, ਇਹ ਝੂਠੇ ਜ਼ਿੰਦ ਮੁਕਾ ਜਾਂਦੇ! _______________
374
« on: December 21, 2011, 10:42:33 PM »
ਇਕ ਮੈਂ ਗ਼ਰੀਬ, ਦੂਜਾ ਰੰਗ ਕਾਲਾ, ਤੀਜੀ ਜਾਤ ਵੀ ਨੀਵੀ ਪਾਈ ਏ, ਮੈਂ ਪਿਆਰ ਕਿਦਾਂ ਕਰ ਸਕਦਾ ਹਾਂ, ਸਾਡੇ ਲੇਖਾਂ ’ਚ ਰਬ ਨੇ ਏ ਲਕੀਰ ਈ ਮਿਟਾਈ ਏ। ਇਕ ਤੂੰ ਸੋਹਣੀ, ਦੂਜਾ ਰੰਗ ਗੋਰਾ, ਤੀਜੀ ਜਾਤ ਵੀ ਉਚੀ ਆ, ਤੂੰ ਪਿਆਰ ਕਰੇ ਸ਼ਹਿਜਾਦਿਆਂ ਨੂੰ, ਸਾਡੇ ਵਰਗੇ ਤੇ ਤੇਰੇ ਪੈਰ ਦੀ ਜੁਤੀ ਆ। ਇਕ ਮੈਂ ਪੈਂਦਲ ਰਾਹੀਂ, ਦੂਜਾ ਇਕਲਾ, ਤੀਜਾ ਕਪੜੇ ਵੀ ਪਾਟੇ ਨੇ, ਬਣਾਇਆਂ ਜੋ ਪੈਸਾ ਰਬ ਨੇ, ਸਭ ਏਦੇ ਈ ਸਿਆਪੇ ਨੇ। ਇਕ ਤੇਰੇ ਕੋਲ ਗਡੀ, ਦੂਜਾ ਸਾਰੇ ਤੇਰੇ ਨਾਲ, ਤੀਜਾ ਕਪੜੇ ਵੀ ਕਹਿਰਵਾਨ ਆ, ਜਿੰਨੇ ਮਰਜ਼ੀ ਲੁਟਾਈ ਜਾ ਪੈਸੇ, ਰਬ ਤੇਰੇ ਤੇ ਮਿਹਰਬਾਨ ਆ। ________________
375
« on: December 21, 2011, 02:00:26 AM »
ਪੂਛਾ ਉਨਹੋਂ ਨੇਂ ਜੋ ਹਾਲੇ-ਦਿਲ, ਕੁਛ ਕਹਿ ਨ ਸਕੇ ਕੁਛ ਕਹਿ ਭੀ ਗਏ
ਰੋਕੇ ਤੋ ਥੇ ਆਂਸੂ ਬਹੁਤ ਲੇਕਿਨ ਕੁਛ ਰੁਕ ਭੀ ਗਏ ਕੁਛ ਬਹਿ ਭੀ ਗਏ। ____________________________________
376
« on: December 21, 2011, 01:38:14 AM »
ਇਹ ਪੈਸਿਆਂ ਦਾ ਸ਼ਹਿਰ ਹੈ, ਹਰ ਚੀਜ਼ ਏਥੇ ਵਿੱਕ ਰਹੀ
ਫਿਰ ਪਿਆਰ ਕੀ ਇਕਰਾਰ ਕੀ, ਇਜ਼ਹਾਰ ਕੀ ਇਨਕਾਰ ਕੀ। ________________________________
377
« on: December 21, 2011, 01:05:03 AM »
ਸੁਪਨਾ ਆਇਆ ਸੱਜਣਾ ਦਾ, ਉਹ ਦਿੱਸੇ ਨੇ ਗ਼ਮਗੀਨ ਬੜੇ
ਕੱਲ੍ਹ ਦੀ ਗੱਲ ਹੈ, ਕਲੀਆਂ ਵਰਗੇ, ਹੁੰਦੇ ਸਨ ਹੁਸੀਨ ਬੜੇ।
ਬੁੱਤਾਂ ਦੀ ਨਗਰੀ ਵਿੱਚ ਰਹਿੰਦੇ, ਉਹ ਵੀ ਪੱਥਰ ਹੋ ਗਏ
ਹੱਸਦੀ ਗਾਉਂਦੀ ਦੁਨੀਆ ਵਿੱਚ ਪਰ ਹੁੰਦੇ ਸਨ ਰੰਗੀਨ ਬੜੇ। _______________________________
378
« on: December 20, 2011, 11:46:14 PM »
ਕਰਾਂ ਅਰਜ਼ ਗੁਜਾਰ, ਤੱਕੋ ਅਪਣੀ ਨੁਹਾਰ
ਕੀਤਾ ਅਪਣਾ ਕਿੳਂ ਮੰਦੜਾ ਏਹ ਹਾਲ ਵੀਰਿਓ।
ਜ਼ਿੰਦਗਾਨੀ ਦਿਨ ਚਾਰ, ਨਹੀਂੳਂ ਲੱਭਣੀ ਦੁਬਾਰ
ਕਰੋ ਨਸ਼ਿਆਂ ਤੋਂ ਇਸਦੀ ਸੰਭਾਲ ਵੀਰਿਓ। ________________________
379
« on: December 20, 2011, 11:09:37 PM »
ਰੰਗ ਜ਼ਮਾਨੇ ਬਦਲਿਆ ਬਦਲ ਗਈ ਹੈ ਚਾਲ ਫੋਕੀ ਚੌਧਰ ਵਾਸਤੇ ਕਰਦੇ ਲੋਕ ਪਲਾਲ
ਧੀਆਂ ਸਹੁਰੇ ਤੋਰੀਆਂ ਤੋਰ ਵਿਦੇਸ਼ੀਂ ਪੁੱਤ ਵਿਚ ਬੁਢਾਪੇ ਝੂਰਦਾ ਕੋਈ ਨਾ ਪੁੱਛਦਾ ਹਾਲ
ਪੈਲਿਸ ਦੇ ਵਿਚ ਸ਼ਾਦੀਆਂ ਬਦਲੇ ਸਾਰੇ ਢੰਗ ਧੀ ਜਵਾਈ ਪਿਉ ਪੁੱਤ ਨੱਚਦੇ ਨਾਲੋ ਨਾਲ
ਚਰਖਾ ਦਾਦੀ ਮਾਂ ਦਾ ਸੁੱਟਿਆ ਵਿਚ ਸਟੋਰ ਤਿੰਨੇ ਪੁਰਜ਼ੇ ਗੁੰਮ ਨੇ ਤੱਕਲਾ,ਚਰਖੀ,ਮਾਹਲ
ਕਰਜੇ਼ ਹੇਠ ਕਿਸਾਨ ਨੂੰ ਨਾ ਲੱਭਿਆ ਕੋਈ ਹੱਲ ਅੰਦਰ ਵੜ ਕੇ ਲੈ ਲਿਆ ਫਾਹਾ ਪੱਖੇ ਨਾਲ
ਅੰਦਰੋ ਅੰਦਰੀ ਰੱਖ ਲੈ ਆਪਣੇ ਦਿਲ ਦਾ ਰਾਜ਼ ਕੋਈ ਨਾ ਪਰਦੇ ਢੱਕਦਾ ਦਿੰਦੇ ਗੱਲ ਉਛਾਲ ______________________
380
« on: December 20, 2011, 12:36:56 PM »
ਤੇਰਾ ਸੂਰਜ ਹਾਲੇ ਦਗ਼ਦਾ ਏ, ਸਾਡਾ ਡੁੱਬ ਗਿਆ ਤਾਂ ਕੀ ਹੋਇਆ? ਜੋ ਜਿਊਂਦਾ ਏ, ਉਸ ਮਰ ਜਾਣਾ, ਕੁਝ ਨਵਾਂ ਤਾਂ ਯਾਰਾ ਨਹੀਂ ਹੋਇਆ! __________________
... ਮੇਰੇ ਜਾਣ ਬਾਅਦ ਤੂੰ ਸੱਜਣਾ ਵੇ, ਮੈਨੂੰ ਪਤਾ ਹੈ ਜਸ਼ਨ ਮਨਾਉਣੇ ਨੇ ਮੇਰੀ ਬਰਬਾਦੀ ਦੇ ਮੰਜਰ ਤੇ, ਤੂੰ ਲੁਕ ਲੁਕ ਭੰਗੜੇ ਪਾਉਣੇ ਨੇ ਪਰ ਇਕ ਗੱਲ ਚੇਤੇ ਰੱਖੀਂ ਤੂੰ, ਤੈਨੂੰ ਯਾਦ ਸਦਾ ਮੈਂ ਆਵਾਂਗਾ ਦਿਲ ਤੇਰੇ ਦੇ ਵਿੱਚ ਮੈਂ ਯਾਰਾ, ਤੈਨੂੰ ਰਹਿ ਰਹਿ ਕੇ ਤੜਫਾਵਾਂਗਾ! _________________
Pages: 1 ... 14 15 16 17 18 [19] 20 21 22 23 24 ... 40
|