June 25, 2024, 03:16:07 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 13 14 15 16 17 [18] 19 20 21 22 23 ... 40
341
Shayari / ਖੁਦਗਰਜ਼,,,
« on: December 27, 2011, 09:22:31 PM »
ਤੂੰ ਕਹਿੰਨੀ ਹੈ
ਬੜਾ ਚੰਗਾਂ ਹਾਂ ਮੈ
ਕਿੰਨਾ ਪਿਆਰ ਕਰਦਾ ਹਾਂ
ਮੈ ਤੈਨੂੰ
ਖੁਦਗਰਜ਼ ਹਾਂ
ਤੈਨੂੰ ਪਿਆਰ ਕਰਨ ਵਿਚ
ਖੁਸੀ ਮਿਲਦੀ ਹੈ ਮੈਨੂੰ
ਜਿਉਦਾਂ ਮਹਿਸੂਸ ਕਰਦਾ ਹਾਂ
ਤੇ ਇਸ ਬਹਾਨੇ
ਦਿਲ ਧੜਕਦਾ ਰਹਿੰਦਾਂ ਹੈ ਮੇਰਾ...
_________________

342
ਤੂੰ ਦੇਖ ਰਿਹਾ ਏ ਨਾ
ਤੇਰਾ ਦਿੱਤਾ ਨਾਹਰਾ
ਇਨਕਲਾਬ ਜਿੰਦਾਂਬਾਦ ਦਾ
ਤੇਰੇ ਦੇਸ ਦੇ ਲੋਕਾਂ ਨੂੰ
ਕਿੰਨਾ ਪਿਆਰਾ ਹੈ
ਹਰ ਸਖਸ਼ ਦੀ ਜ਼ੁਬਾਨ ਤੇ ਹੈ

ਦੇਖ ਉਹ ਸਾਹਮਣੇ
ਕਾਰ ਚੌ ਉਤਰਿਆ ਡਾਕਟਰ
ਆਪਣੀ ਤਨਖਾਹ ਹਜਾਰਾਂ ਤੌ ਵਧਾ
ਲੱਖਾਂ ਚ ਕਰਵਾਉਣ ਲਈ
ਕੂਕ ਰਿਹਾ ਹੈ
ਇਨਕਲਾਬ ਜਿੰਦਾਬਾਦ

ਦੇਖ ਹੋਰ ਅੱਗੇ
ਮੱਧਵਰਗੀ ਅਧਿਆਪਕਾਂ ਦਾ ਟੋਲਾ
ਜਿੰਨਾ ਕਦੇ ਸੋਚਿਆ ਨਹੀ
ਬੇਜਾਨ ਅੱਖਾਂ ਵਾਲੇ
ਕਾਲੇ ਚਿਹਰਿਆ ਵਾਲੇ
ਬੱਚਿਆ ਨਾਲ ਹੋ ਰਹੇ ਧੋਖੇ ਬਾਰੇ
ਪੇ ਕਮਿਸ਼ਨ ਚ ਹੋਏ ਧੋਖਿਆ ਖਿਲਾਫ
ਕੰਨ ਪਾੜ ਰਹੇ ਨੇ
ਇਨਕਲਾਬ ਜਿੰਦਾਂਬਾਦ

ਦੇਖ ਇਕ ਸੜਕ ਤੇ ਨਿੱਕਲੇ ਹਨ
ਸਰਕਾਰੀ ਦਫਤਰਾਂ ਦੇ ਬਾਉ
ਲੈ ਕੇ ਲਾਲ ਝੰਡੇ
ਆਪਣੇ ਕਿਸੇ ਸਾਥੀ ਤੇ ਲੱਗੇ
ਰਿਸਵਤ ਦੇ ਦੋਸਾਂ ਨੂੰ
ਨਿਰਮੂਲ ਸਿੱਧ ਕਰਵਾਉਣ ਲਈ
ਚੀਕ ਰਹੇ ਹਨ
ਇਨਕਲਾਬ ਜਿੰਦਾਂਬਾਦ

ਦੇਖ ਆਪਣੇ ਆਸ ਪਾਸ
ਟਰਾਲੀਆ ਭਰੀਆਂ ਹੋਈਆ
ਧੋਖੇ ਦੇ ਸ਼ਿਕਾਰ ਗਰੀਬ ਕਿਸਾਨਾ ਦਿਆਂ
ਭਾਅ ਵਧਾਉਣ ਲਈ
ਸਬਸਿਡੀ ਲੈਣ ਲਈ
ਰੇਲਵੇ ਲਾਇਨਾ ਤੇ ਬੈਠਾ
ਲਗਵਾ ਰਹੇ ਹਨ ਧਨਾਢ
ਨਾਹਰਾ ਇਨਕਲਾਬ ਜਿੰਦਾਂਬਾਦ

ਦੇਖ ਜਗਾ-ਜਗਾ
ਹਾਕਮਾਂ ਅੱਗੇ ਲੇਲੜੀਆ ਕੱਢਦੀ
ਬੇਰੁਜਗਾਰ ਡਿਗਰੀਆਂ ਫੜੀ
ਨੌਜਵਾਨਾਂ ਦੀ ਫੌਜ
ਆਸਮਾਨ ਦਾ ਸੀਨਾ ਫਾੜਦੀ ਹੋਈ
ਇਨਕਲਾਬ ਜਿੰਦਾਂਬਾਦ
ਜਿਹਨਾ ਦਾ ਇਨਕਲਾਬ ਖਤਮ ਹੋ ਜਾਦਾਂ ਹੈ
5000 ਰੁਪੈ ਦੀ ਟੁੱਚੀ
ਨੌਕਰੀ ਮਿਲਣ ਤੌਂ ਬਾਅਦ

ਹੁਣ ਪਾਰਲੀਮੈਂਟ ਚ ਵੀ
ਜਿੱਥੇ ਕਦੇ ਤੂੰ ਗੂੰਜਾਇਆਂ ਸੀ
ਇਨਕਲਾਬ ਜਿੰਦਾਂਬਾਦ
ਬੰਬ ਦੇ ਧਮਾਕੇ ਨਾਲ
ਮਿਆਂਕਿਆ ਗਿਆ ਹੈ
ਨਪੁੰਸਕ ਤਾੜੀਆਂ ਦੀ ਥਪਥਪਾਹਟ ਵਿਚ
ਇਨਕਲਾਬ ਜਿੰਦਾਂਬਾਦ

ਖਾਕੀ ਕੱਛਿਆਂ ਦੀ ਸ਼ਾਖਾ ਵਿਚ
ਖਾਕੀ ਸੁੱਥਣਾ ਦੇ ਦਫਤਰਾਂ ਵਿਚ
ਨਾਟਕ ਥੀਏਟਰਾਂ ਚ
ਸਿਨੇਮਾਂ ਹਾਲਾਂ ਚ
ਰਾਜਧਾਨੀ ਦੇ ਪ੍ਰੈਸ ਕਲੱਬਾਂ ਚ
ਕਵੀ ਦਰਬਾਰਾਂ ਚ
ਗੂੰਜ ਰਿਹਾ ਏ
ਇਨਕਲਾਬ ਜਿੰਦਾਂਬਾਦ

ਆਮਿਰ ਖਾਨ
ਅਜੇ ਦੇਵਗਨ
ਸੰਨੀ ਦਿਉਲ ਵੀ ਸਮਝਾਂ ਰਹੇ ਹਨ
ਮਾਅਨੇ ਇਨਕਲਾਬ ਜਿੰਦਾਂਬਾਦ ਦੇ
ਛੇਤੀ ਹੀ ਪੂੰਜੀਪਤੀਆਂ ਦੀ ਧਾੜ ਵੀ
ਨਜਰ ਆਏਗੀ
ਮੁਸਕਰਾਹਟਾਂ ਬਿਖੇਰਦੀ ਹੋਈ
ਤੇ ਵੇਚਦੀ ਹੋਈ
ਚੀ ਗੁਵੇਰੇ ਵਾਂਗ
ਇਨਕਲਾਬ ਜਿੰਦਾਂਬਾਦ

ਹੁਣ ਤੂੰ ਦੇਖ ਰਿਹਾ ਏ ਨਾ
ਤੇਰਾ ਦਿੱਤਾ ਨਾਹਰਾ
ਇਨਕਲਾਬ ਜਿੰਦਾਂਬਾਦ ਦਾ
ਤੇਰੇ ਦੇਸ ਦੇ ਲੋਕਾਂ ਨੂੰ
ਕਿੰਨਾਂ ਪਿਆਰਾ ਹੈ
ਹਰ ਸ਼ਖਸ ਦੀ ਜੁਬਾਨ ਤੇ ਹੈ...
_______________

343
Lok Virsa Pehchaan / ਕਿਸਾਨੀ,,,
« on: December 27, 2011, 09:26:53 AM »
ਲਾ ਅੰਗੂਠਾ ਬਾਪੂ ਵੇਚੀ ਜਮੀਨ ਮੁੰਡਾ ਗਿਣੇ ਪੈਸੇ
_________________________

344
Lok Virsa Pehchaan / ਮਾਂ ਬੋਲੀ,,,
« on: December 27, 2011, 06:56:59 AM »
ਮਾਂ
ਤੂੰ ਦਿਨੋ ਦਿਨ
ਰਹਿੰਦੀ ਜਾਨੀ ਏ
ਸੁੱਕਦੀ ਹੀ ਜਾਨੀ ਏ
ਕਿਨੀ ਸੇਵਾ ਕਰਦੇ ਹਾਂ
ਤੇਰੀ ਅਸੀ
ਬਾਵਜੂਦ ਇਸ ਦੇ
ਸੁੰਗੜਦੀ ਹੀ ਜਾਨੀ ਏ

ਕਿਨੀ ਸੇਵਾ ਕਰਦੇ ਹਾਂ
ਤੇਰੀ ਅਸੀ
ਤੇਰੇ ਗੁਆਚ ਗਏ
ਦੋ-ਦੋ ਸਦੀਆਂ ਪੁਰਾਣੇ
ਸ਼ਬਦਾਂ ਨੂੰ ਲੱਭ ਕਵਿਤਾ ਲਿਖਦੇ ਹਾਂ
ਦੱਸਦੇ ਹਾਂ ਲੋਕਾਂ ਨੂੰ
ਇਹ ਹਨ ਪੰਜਾਬੀ ਦੇ ਅਸਲੀ ਸ਼ਬਦ
ਮਿਹਨਤ ਕਰਦੇ ਹਾਂ
ਫੈਂਟਾ ਚਾੜਦੇ ਹਾਂ
ਅਰਥੀ ਆਰਜੂ ਦਾ
ਸਾਧਦੇ ਹਾਂ
ਅੱਥਰੇ ਘੋੜਿਆਂ ਜਿਹੇ
ਤੇਰੇ ਸ਼ਬਦਾਂ ਨੂੰ
ਭਾਲ ਕੇ ਫਾਰਸੀ ਦੇ ਲਫਜ਼
ਅਮੀਰ ਬਣਾਉਦੇ ਹਾਂ
ਤੇਰਾ ਸ਼ਬਦ ਭੰਡਾਰ
ਤੇ ਬਹੁਤ ਸਮਝਾਉਦੇ ਹਾਂ, ਵਰਜਦੇ ਹਾਂ
ਲੋਕਾਂ ਨੂੰ, ਬੱਚਿਆਂ ਨੂੰ
ਅੰਗਰੇਜੀ ਦੇ ਸ਼ਬਦਾਂ ਨੂੰ
ਬੋਲਚਾਲ ਚ ਲੈ ਕੇ ਆਉਣ ਤੋ

ਲੋਕ ਹਨ ਕੀ
ਭੱਜਦੇ ਰਹਿੰਦੇ ਹਨ
ਰੋਟੀ ਦੇ ਗੋਲ਼ ਚੱਕਰ ਦੇ ਇਰਦ-ਗਿਰਦ
ਖੇਤਾਂ ਵਿਚ
ਫੈਕਟਰੀਆਂ ਵਿਚ
ਇਮਾਰਤਾਂ ਦੀ ਉਸਾਰੀ ਵਿਚ
ਦਫ਼ਤਰਾਂ ਦੀਆਂ ਕੈਬਿਨਾਂ ਵਿਚ
ਕੱਢਦੇ ਨਹੀ ਘੜੀ ਬਿੰਦ ਪਲ਼
ਕਰ ਦਿੰਦੇ ਹਨ ਇਨਕਾਰ
ਸ਼ਬਦ-ਕੋਸ਼ ਖਰੀਦਣ ਤੋਂ
ਵੇਖਣ ਲਈ
ਜਾਚਣ ਲਈ
ਸ਼ਾਬਾਸੀ ਦੇਣ ਲਈ
ਤੈਨੂੰ ਜਿੰਦਾਂ ਰੱਖਣ ਦਿਆਂ
ਹਾਕਮ ਮਹਿਕੂਮ ਦੀ
ਸਾਂਝੀ ਮਾਂ ਬਣਾਉਣ ਦਿਆਂ
ਸਾਡੀਆਂ ਕੋਸਿਸਾਂ ਨੂੰ
ਸਮਝਦੇ ਹੀ ਨਹੀ
ਲੱਖ ਸਮਝਾਉਣ ਤੇ ਵੀ
ਰੋਟੀ ਤਾਂ ਫਿਰ ਵੀ ਮਿਲ ਜਾਏਗੀ
ਮਾਂ ਬੋਲੀ ਨਹੀ ਮਿਲਣੀ
ਫਿਰ ਕਿਵੇ ਬੋਲੋਗੇ
ਗੂੰਗੇ ਹੋ ਜਾਉਗੇ
ਫਿਰ ਬਹੁਤ ਪਛਤਾਂਉਗੇ...
____________

345
ਠਾਣ ਲਈ ਏ ਸਾਰੇ ਅਸੀ ਪਾਪ ਮਿਟਾਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ

ਸਾਂਝ ਨਹੀ ਹੁੰਦੀ ਸਿਰੀ ਬੰਨੀ ਪੱਗ ਦੀ
ਸਾਂਝ ਹੁੰਦੀ ਦਿਲਾਂ ਵਿਚ ਲੱਗੀ ਅੱਗ ਦੀ
ਧਰਮਾਂ ਨੂੰ ਛੱਡ ਕੇ ਜਮਾਤੀ ਸਾਂਝ ਪਾਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ

ਤੂੰ ਹਿੰਦੂ ਇਹ ਸਿੱਖ ਉਹ ਮੁਸਲਮਾਨ ਹੈ
ਕਿਰਤੀ ਨੂੰ ਵੰਡ ਚੱਲੇ ਲੁੱਟ ਦੀ ਦੁਕਾਨ ਹੈ
ਦਿਲਾਂ ਨਾਲ ਦਿਲਾਂ ਦੀ ਸੁਰ ਨੂੰ ਮਿਲਾਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ

ਲੋਟੂਆਂ ਦੀ ਅਸੀ ਹੁਣ ਸਮਝਾਂਗੇ ਚਾਲ ਨੂੰ
ਚਿੜੀਆਂ ਦੇ ਵਾਂਗ ਜਾਣਾ ਉੱਡ ਲੈਕੇ ਜਾਲ ਨੂੰ
ਕਬੂਤਰਾਂ ਦੀ ਖੋਲ ਅੱਖ ਦੁਨੀਆਂ ਦਿਖਾਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ

ਇਹ ਜੋ ਕਾਜ਼ੀ ਪੁਜਾਰੀ ਮੋਦੀ ਠਾਕਰੇ ਖੜੇ
ਸਾਡੀ ਫੁੱਟ ਦੇਖ ਫਿਰਦੇ ਨੇ ਆਕੜੇ ਬੜੇ
ਨਾਜੀ ਥੈਲੀ ਰਿਸਤਾ ਇਹ ਨੰਗਾਂ ਕਰ ਜਾਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ

ਸਾਂਝੀਵਾਲਤਾ ਦੀ ਰੱਟ ਸਭ ਗਲਤ ਬਿਆਨੀ ਏ
ਅੱਟਣਾ ਦੇ ਭਰੇ ਹੱਥ ਦੋਸਤੋ ਨਿਸਾਨੀ ਏ
ਆਪਣੇ ਪਰਾਏ ਵਿਚ ਧੋਖਾ ਨਹੀਉ ਖਾਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ

ਧਰਮਾਂ ਨੂੰ ਛੱਡ ਕੇ ਜਮਾਤੀ ਸਾਂਝ ਪਾਵਾਂਗੇ
ਦਿਲਾਂ ਨਾਲ ਦਿਲਾਂ ਦੀ ਸੁਰ ਨੂੰ ਮਿਲਾਵਾਂਗੇ
ਠਾਣ ਲਈ ਏ ਸਾਰੇ ਅਸੀ ਪਾਪ ਮਿਟਾਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ
ਧਰਤੀ ਤੇ ਨਵਾਂ ਯਾਰੋ ਸਵੇਰਾ ਲੈਕੇ ਆਵਾਂਗੇ....
______________________

346
ਵਿਹਲੜਾਂ ਦੀ ਝੋਲੀ ਗੱਫੇ
ਮਿਹਨਤਾ ਦੇ ਪੱਲੇ ਧੱਫੇ
ਨੀਲੇ ਚਿੱਟੇ ਭਗਵਾਂਧਰੀ
ਮਾਲਿਕਾ ਲਈ ਸਭ ਕੱਠੇ
ਮੰਨੀਏ ਕਿਉ ਅਸੀ ਫਿਰ ਇਹਨਾ ਦੇ ਅਸੂਲ ਤਾਈ
ਮੰਨੀਏ ਕਿਉ ਅਸੀ ਫਿਰ ਇਹਨਾ ਦੇ ਅਸੂਲ ਤਾਈ...

ਬਿਸਕੁਟ ਖਾਣ ਕੁੱਤੇ
ਬੱਚੇ ਭੁੱਖੇ ਪੇਟ ਸੁੱਤੇ
ਢਿੱਡ ਕੋਈ ਮੰਗੇ ਰੋਟੀ
ਮਿਲਦੇ ਨੇ ਫੋਜੀ ਜੁੱਤੇ
ਝੱਲੀਏ ਕਿਉ ਅਸੀ ਫਿਰ ਇਹੋ ਜਿਹੇ ਕਾਨੂੰਨ ਤਾਈ
ਝੱਲੀਏ ਕਿਉ ਅਸੀ ਫਿਰ ਇਹੋ ਜਿਹੇ ਕਾਨੂੰਨ ਤਾਈ...

ਪਸੂਆ ਨੂੰ ਟੇਕ ਮੱਥੇ
ਬੰਦਿਆ ਨੂੰ ਦੇਣ ਧੱਕੇ
ਗਾਵਾਂ ਲਈ ਗਉਸਾਲਾ
ਲੋਕਾਂ ਦੇ ਨੇ ਘਰ ਕਿੱਥੇ
ਰੱਖੀਏ ਕਿਉ ਦਿਲ ਵਿਚ ਇਹੋ ਜਿਹੇ ਜਨੂੰਨ ਤਾਈ
ਰੱਖੀਏ ਕਿਉ ਦਿਲ ਵਿਚ ਇਹੋ ਜਿਹੇ ਜਨੂੰਨ ਤਾਈ...

ਬੋਲੇ ਬਿਨਾ ਹੁਣ ਸਰੂ
ਪਾਪੀ ਘੜਾ ਖੁਦ ਭਰੂ
ਹੱਥ ਜੋੜ ਮੰਗ ਛੱਡ
ਰੱਬ ਆਪੇ ਭਲੀ ਕਰੂ
ਦਈਏ ਕੱਢ ਮੰਨ ਵਿਚੋ ਵਹਿਮ ਇਹ ਫਜੂਲ ਤਾਈ
ਦਈਏ ਕੱਢ ਮੰਨ ਵਿਚੋ ਵਹਿਮ ਇਹ ਫਜੂਲ ਤਾਈ...

ਕਿਰਤੀ ਦਾ ਰਾਜ ਹੋਉ
ਮਜਦੂਰ ਸਿਰ ਤਾਜ ਹੋਉ
ਸਾਰੇ ਸਾਡੇ ਦੁੱਖਾਂ ਦਾ
ਉਦੌ ਹੀ ਇਲਾਜ ਹੋਉ
ਲੱਭੀਏ ਕਿਉ ਨਾ ਫਿਰ ਇਹੋ ਜਿਹੇ ਸਕੂਨ ਤਾਈ
ਲੱਭੀਏ ਕਿਉ ਨਾ ਫਿਰ ਇਹੋ ਜਿਹੇ ਸਕੂਨ ਤਾਈ...
__________________________

347
Shayari / ਗਜ਼ਲ,,,
« on: December 26, 2011, 10:17:20 PM »
ਤੈਨੂੰ ਮਿਲਣੇ ਦਾ ਆਇਆ ਖਿਆਲ ਦਿਲ ਵਿਚ॥
ਫਿਰ ਰੀਝਾਂ ਨੇ ਉਡਾਇਆ ਗੁਲਾਲ ਦਿਲ ਵਿਚ॥

ਜਿਸ ਦਿਨ ਦਾ ਤੂੰ ਆਇਆ ਜਿੰਦਗੀ ਚ ਮੇਰੀ,
ਖਤਮ ਸੌਚ ਦਾ ਹੋ ਗਿਆ ਅਕਾਲ ਦਿਲ ਵਿਚ॥

ਤੇਰੀ ਗਲਵੱਕੜੀ ਚ ਆਇਆ ਹੰਝੂ ਵਹਿ ਤੁਰੇ,
ਗਿਆ ਪਿਘਲ ਜੋ ਫੈਲਿਆ ਸਿਆਲ ਦਿਲ ਵਿਚ॥

ਸੰਭਾਲੇ ਮੁਸਕਿਲ ਬੜੀ ਜਿੰਦਗੀ ਦਾ ਬਾਦਵਾਨ,
ਤੇਰੀ ਯਾਦ ਵਾਲਾ ਆਇਆ ਤੁਫਾਨ ਦਿਲ ਵਿਚ॥

ਥੰਮ ਗਈ ਧੜਕਣ ਤੇ ਸਾਹ ਵੀ ਉੱਖੜੇ-ਉੱਖੜੇ,
ਜਦ ਵਿਛੋੜੇ ਦਾ ਉੱਠਿਆ ਸਵਾਲ ਦਿਲ ਵਿਚ॥

ਅੱਜ ਫੇਰ ਕੁੱਝ ਹਰਫ ਨੇ ਕਾਗਜਾਂ ਤੇ ਵਾਹੇ ਜੋ,
ਤੇਰੇ ਪਿਆਰ ਦਾ ਆਇਆ ਉਬਾਲ ਦਿਲ ਵਿਚ॥

ਅਸਾਂ ਤਾ ਰੰਗਾਂ ਲਿਆ ਏ ਲਾਲ ਰੰਗ ਉਸਨੂੰ,
ਤੂੰ ਪਿਆਰ ਦਾ ਜੋ ਭੁੱਲਿਆ ਰੁਮਾਲ ਦਿਲ ਵਿਚ॥
________________________

348
Pics / ਖਾਬ,,,
« on: December 26, 2011, 09:39:23 AM »
ਨਿੱਕੀ ਓੁਮਰ ਵੱਡਾ ਬਸਤਾ ਮਾਂ ਬਾਪ ਦੇ ਖਾਬ,,,
_________________________

349
Shayari / ਅਰਮਾਨ,,,
« on: December 25, 2011, 11:06:22 PM »
ਬਹੂਤ ਕੀਰਨੇ ਤੂੰ ਪਾਂਵੇ
ਟੀਕੇ ਬਹਿਰਾਂ ਦੇ ਲਗਾਂਵੇ
ਬੈਠ ਸਿਵਿਆਂ ਚ ਗਾਂਵੇ
ਕਿ ਮਾਂ ਪਹੂੰਚ ਗਈ ਏ ਕਬਰਿਸਤਾਨ ਦੋਸਤੋ
ਚੜੇ ਲੋਕਾਂ ਦੇ ਜੋ ਮੂੰਹੀ
ਜਿੰਦਾਂ ਰਹਿੰਦੀ ਉਹੀ ਜੱਗ ਤੇ ਜੁਬਾਨ ਦੋਸਤੋ

ਗੱਲ ਲੋਕਾਂ ਦੀ ਨਾ ਕਰੇ
ਦਮ ਜਾਲਮਾਂ ਦਾ ਭਰੇ
ਭੱਜ ਮਹਿਫਲਾਂ ਚ ਵੜੇ
ਪਰ ਸੱਥਾਂ ਵਿਚ ਹੋ ਜੇ ਪਰੇਸਾਨ ਦੋਸਤੋ
ਬਸ ਇਹੋ ਜਿਹੀ ਕਵਿਤਾ
ਬਣੇ ਚੂਹਿਆਾਂ ਦਾ ਭੋਜਨ ਸਮਾਨ ਦੋਸਤੋ

ਨਾ ਕਿਤਾਬਾਂ ਵਿਚ ਛਪੇ
ਨਾ ਕੋਈ ਮਾਲ਼ਾ ਫੜ ਜਪੇ
ਨਾ ਮਿਲੇ ਕੋਈ ਇਨਾਮ
ਨਾ ਦਰਬਾਰਾਂ ਚ ਹੀ ਬਣੇ ਪਹਿਚਾਣ ਦੋਸਤੋ
ਗੀਤ ਮੇਰਾ ਗਾਏ ਮਜਦੂਰ
ਬਸ ਮੇਰਾ ਇਹੋ ਹੋ ਜੇ ਪੂਰਾ ਅਰਮਾਨ ਦੋਸਤੋ
_______________________

350
ਲੋਕ ਸੋਚਦੇ ਨੇ ਕਿ ਮੇਰੇ ਨਾਂ,
ਕੁਛ ਨਾ ਕੁਛ ਤਾਂ ਜ਼ਰੂਰ ਹੋਣਾਂ ਚਾਹੀਦੈ,
ਕੋਠੀ, ਕਾਰ, ਜ਼ਮੀਨ, ਪੈਸਾ!
ਪਰ ਮੈਂ ਪੁੱਛਦਾ ਹਾਂ,
ਪਸ਼ੂ ਤਾਂ ਕਿਸੇ ਨਾ ਕਿਸੇ ਦੀ ਮਲਕੀਅਤ ਹੁੰਦੇ ਨੇ,
ਪਰ ਖੁੱਲ੍ਹੇ ਅਸਮਾਨ ਵਿਚ ਉਡਦੇ ਪੰਛੀਆਂ ਦੇ ਨਾਂ,

ਕਿਹੜੀ ਜੰਗੀਰ ਲੱਗੀ ਹੁੰਦੀ ਹੈ...?
ਜੰਗਲ-ਬੇਲਿਆਂ ਵਿਚ ਵਿਚਰਦੇ ਅੱਲਾ ਦੇ ਬੇਲੀ,
ਦਰਵੇਸ਼ਾਂ ਕੋਲ਼ ਰੱਬ ਦੇ ਨਾਂ ਤੋਂ ਬਿਨਾਂ,
ਹੋਰ ਕਿਹੜਾ ਸਰਮਾਇਆ ਹੁੰਦੈ...?
ਜਰਮਨ ਦੇ ਡਿਕਟੇਟਰ ਆਡੋਲਫ਼ ਹਿਟਲਰ ਨੇ,
ਕਦੇ ਭੂਸਰ ਕੇ ਕਿਹਾ ਸੀ ਆਪਣੀ ਖ਼ਲਕਤ ਨੂੰ;
ਦਿਖਾਇਆ ਸੀ ਇਕ ਸਬਜ਼ਬਾਗ,
"ਅਸੀਂ ਐਨੇ ਲੜਾਕੇ ਜਹਾਜ ਬਣਾਵਾਂਗੇ,
ਐਨੇ ਲੜਾਕੇ ਜਹਾਜ ਬਣਾਵਾਂਗੇ,
ਕਿ ਪੰਛੀਆਂ ਨੂੰ ਉਡਣ ਲਈ,
ਅਸਮਾਨ ਵਿਚ ਜਗਾਹ ਨਹੀਂ ਮਿਲੇਗੀ,
ਫ਼ੇਰ ਉਹ ਤੁਰ ਕੇ ਜਾਇਆ ਕਰਨਗੇ..!"
ਉਹੀ ਪੰਛੀ ਹਨ, ਤੇ ਉਹੀ ਵਿਸ਼ਾਲ ਅਸਮਾਨ,
ਪਰ ਖ਼ੁਦਕਸ਼ੀ ਦੀ ਭੇਂਟ ਚੜ੍ਹਿਆ,
ਭੂਤਰਿਆ ਹਿਟਲਰ ਅੱਜ ਕਿੱਥੇ ਐ...?
ਸਾਦਾ ਬੰਦਾ ਤਾਂ ਦੋ ਰੋਟੀਆਂ ਦਾ ਭਾਈਵਾਲ਼ ਹੁੰਦੈ!
ਕਿਸੇ ਫ਼ਕੀਰ ਨੇ ਸੱਚ ਹੀ ਕਿਹੈ,
ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼!
ਕਦੇ ਕਿਸੇ ਨੇ ਪੰਛੀਆਂ ਦੇ ਆਲ੍ਹਣੇਂ ਵਿਚ
ਅਨਾਜ ਸੰਭਾਲਿ਼ਆ ਦੇਖਿਐ?
ਦੇਖੇ ਹਨ ਕਿਸੇ ਨੇ ਦਰਵੇਸ਼ਾਂ ਦੀ,
ਕੱਖਾਂ ਦੀ ਕੁੱਲੀ ਵਿਚ ਕਣਕ ਦੇ ਬੋਹਲ਼ ਲੱਗੇ?
ਜਦ ਪੰਛੀ ਸਵੇਰੇ ਉਡਦੇ ਨੇ ਆਲ੍ਹਣੇਂ 'ਚੋਂ
ਦਾਣੇ ਦੀ ਭਾਲ਼ ਵਿਚ, ਰੱਬ ਆਸਰੇ,
ਤਾਂ ਆਪਣੇ ਆਲ੍ਹਣੇਂ ਵਿਚ,
ਕਦੇ ਭੁੱਖੇ ਨਹੀਂ ਮੁੜਦੇ!
ਕਦੇ ਸੁਣਿਐਂ...? ਕਿ ਫ਼ਲਾਨੀ ਥਾਂ,
ਕੋਈ ਪੰਛੀ ਭੁੱਖਾ ਮਰ ਗਿਆ?
ਪਰ ਚੁਰਾਸੀ ਲੱਖ ਜੂਨੀ ਦਾ ਸਰਦਾਰ,
ਲਾਲਚ ਅਤੇ ਸਰਮਾਏਦਾਰੀ ਦਾ ਪੁਜਾਰੀ,
ਥਾਂ ਥਾਂ ਵੰਡੀਆਂ ਪਾਉਣ
ਅਤੇ ਠੱਗੀਆਂ ਠੋਰੀਆਂ ਮਾਰਨ ਵਾਲ਼ੇ,
ਮਾਨੁੱਖ ਬਾਰੇ ਅਸੀਂ ਨਿੱਤ ਹੀ ਸੁਣਦੇ ਹਾਂ,
ਫ਼ਲਾਨੇ ਥਾਂ ਦਸ ਜਣੇਂ ਭੁੱਖਮਰੀ ਨਾਲ਼ ਮਰੇ!
ਫਿ਼ਰ ਦੱਸੋ ਪੰਛੀ ਆਦਮ ਜ਼ਾਤ ਨਾਲ਼ੋਂ,
ਲੱਖ ਦਰਜ਼ੇ ਚੰਗੇ ਨਹੀਂ...?
ਕਦੇ ਕਿਤੇ ਸੁਣਿਐਂ ਕਿ ਕਿਤੇ ਕੋਈ
ਫ਼ੱਕਰ, ਫ਼ਕੀਰ, ਜੋਗੀ, ਦਰਵੇਸ਼,
ਸੜਕ 'ਤੇ ਭੁੱਖਾ ਮਰਿਆ ਪਿਆ ਚੁੱਕਿਆ?
ਨਹੀਂ ਨ੍ਹਾਂ...? ਤੇ ਫ਼ੇਰ ਕਾਹਦੇ ਦਾਅਵੇ?
ਕਾਹਦੀਆਂ ਸਰਮਾਏਦਾਰੀਆਂ?
ਕਾਹਦੀਆਂ ਸਰਦਾਰੀਆਂ?
ਦਰਵੇਸ਼ਾਂ ਨੂੰ ਤਾਂ,
ਰੁੱਖਾਂ ਦੀ ਜ਼ੀਰਾਂਦ ਹੀ ਲੋੜੀਦੀ ਹੈ ਕਮਲ਼ੀਏ!
ਜਿਸ ਦਿਨ ਤੁਰਨੈਂ ਆਪਣੇ 'ਨਿੱਜ' ਘਰ ਨੂੰ
ਉਸ ਦਿਨ ਪਤਾ ਨਹੀਂ ਕੱਫ਼ਣ ਨਸੀਬ ਹੋਣੈਂ,
ਜਾਂ ਨਹੀਂ...? ਕੋਈ ਦਾਅਵਾ ਨਹੀਂ!
ਹਾਂ ਸਾਢੇ ਤਿੰਨ ਹੱਥ ਧਰਤੀ ਨੂੰ,
ਜ਼ਰੂਰ ਜੱਫ਼ਾ ਮਾਰਦਾ ਹੈ ਬੰਦਾ,
ਦਫ਼ਨ ਹੋਣ ਵਾਲਿ਼ਆਂ ਲਈ ਤਾਂ,
ਇਹ ਗੱਲ ਢੁਕਵੀਂ ਹੈ, ਮੰਨਦੇ ਹਾਂ,
ਪਰ ਸਸਕਾਰ ਹੋਣ ਵਾਲਿ਼ਆਂ ਦੇ ਹਿੱਸੇ,
ਕੀ ਸੱਚ ਹੀ ਸਾਢੇ ਤਿੰਨ ਹੱਥ ਧਰਤੀ ਆਉਂਦੀ ਹੈ?
ਬੰਦਾ ਜੱਗ 'ਤੇ ਆਉਂਦੈ, ਨਗਨ ਅਵਸਥਾ ਵਿਚ,
ਕੀ ਨਾਲ਼ ਲੈ ਕੇ ਆਉਂਦੈ? ਕੁਝ ਨਹੀਂ ਨ੍ਹਾਂ...?
ਤੇ ਫ਼ੇਰ ਨਾਲ਼ ਕੀ ਲੈ ਕੇ ਜਾਂਦੈ?
ਕੁਝ ਵੀ ਨਹੀਂ ਨ੍ਹਾਂ...?
ਸਿਕੰਦਰ ਸਾਰਾ ਜਹਾਨ ਜਿੱਤ ਕੇ ਵੀ,
ਨੰਗ-ਮਲੰਗ ਖ਼ਾਲੀ ਹੱਥ ਗਿਆ ਸੀ...!
ਪਰ ਪੋਰਸ ਹਾਰ ਕੇ ਵੀ ਜਿੱਤ ਗਿਆ ਸੀ!
ਮੈਂ ਜੱਗ ਜਿੱਤਣ ਵਾਲ਼ੇ ਅਖੌਤੀ ਜੇਤੂ ਸਿਕੰਦਰ ਦਾ ਨਹੀਂ,
ਹਾਰ ਕੇ ਵੀ ਜਿੱਤੇ ਪੋਰਸ ਦਾ ਹਮਾਇਤੀ ਹਾਂ!
ਉਹ ਸੈਲ ਪੱਥਰ ਮਹਿ ਜੰਤ ਉਪਾਉਂਦੈ,
ਤਾਂ ਕਾ ਰਿਜਕ ਆਗੈ ਕਰ ਧਰਦੈ!
ਪਰ ਇਕ ਗੱਲ ਤੈਨੂੰ ਦੱਸ ਦੇਵਾਂ,
ਭੁਲੇਖਾ ਨਾ ਰਹੇ ਤੈਨੂੰ,
ਮੇਰੀ ਜਿ਼ੰਦਗੀ ਦੇ ਫ਼ੈਸਲੇ
ਹਮੇਸ਼ਾ ਮੈਂ ਨਹੀਂ ਕਮਲ਼ੀਏ,
ਮੇਰੀ ਤਕਦੀਰ ਨੇ ਕੀਤੇ ਐ,
ਪਰ ਤੂੰ ਝੋਰਾ ਨਾ ਕਰ,
ਖੁੱਲ੍ਹਾ ਡੁੱਲ੍ਹਾ ਅਸਮਾਨ
ਅਤੇ ਵਿਸ਼ਾਲ ਪ੍ਰਿਥਵੀ, ਮੇਰੇ ਨੇ!
ਮੈਂ ਅਖੌਤੀ ਜੇਤੂੰ ਸਿਕੰਦਰ ਨਹੀਂ,
ਹਾਰ ਕੇ ਵੀ ਜਿੱਤਿਆ,
ਪੋਰਸਨੁਮਾਂ ਪੰਛੀ ਹਾਂ!
___________

351
Lok Virsa Pehchaan / ਮੈਂ ਜਨਮੀ ਤਾਂ,,,
« on: December 25, 2011, 09:48:17 AM »
ਮੈਂ ਜਨਮੀ ਤਾਂ ਸੋਗ ਪੈ ਗਿਆ,               
        ਸਭ ਨੇ ਮੂੰਹ ਲਮਕਾਇਆ।
        ‘ਚੰਗੀ ਚੀਜ’ ਨਾ ਦਿੱਤੀ ਰੱਬ ਨੇ,   
        ਹਉਕਾ ਲੈ ਕੇ ਰੋਸ ਦਿਖਾਇਆ।
                      ਸ਼ਰੀਂਹ ਤੇ ਨਿੰਮ ਕਿਸੇ ਨਾ ਬੰਨ੍ਹੇ,
                      ਲੈਣ ਵਧਾਈ ਕੋਈ ਨਾ ਆਇਆ।
                      ਨਾ ਕਿਸੇ ਨੇ ਲੱਡੂ ਵੰਡੇ,
                      ਨਜ਼ਰ ਦਾ ਟਿੱਕਾ ਕਿਸੇ ਨਾ ਲਾਇਆ।
        ਤਿਓਰ ਤੇ ਛੂਛਕ ਭੁੱਲ ਗਏ ਸਾਰੇ,
        ਭੇਲੀ ਦਾ ਨੀ ਚੇਤਾ ਆਇਆ।
        ‘ਗੁੜ੍ਹਤੀ ਦੀ ਥਾਂ ਜ਼ਹਿਰ ਦੇ ਦਿਉ’
        ਕਿਸੇ ਨੇ ਵਿਚੋਂ ਆਖ ਸੁਣਾਇਆ।
                       ਹੱਥ ਲਾਇਆਂ ਮੈਂ ਮੈਲੀ ਹੋਵਾਂ,
                       ਕਲ-ਮੂੰਹੀਂ ਕਹਿ ਰੌਲਾ ਪਾਇਆ।
                       ਫੁੱਲਾਂ ਤੋਂ ਵੀ ਕੋਮਲ ਸਾਂ ਮੈਂ,
                       ਆਖਣ ਸਾਰੇ ਪੱਥਰ ਆਇਆ।
        ਹਰ ਕੋਈ ਆਖੇ ਕਰਮ ਫੁੱਟ ਗਏ,
        ਚੰਦਰਾ ਹੈ ਸੀ ਲੇਖ ਲਿਖਾਇਆ ।
       ‘ਕੱਲੀ ਪਈ ਮੈਂ ਛੱਤ ਵੱਲ ਝਾਕਾਂ,
        ਲਾਡ ਨਾਲ ਨਾ ਕਿਸੇ ਨੇ ਚਾਇਆ।
                         ਮਾਂ ਵੱਲ ਸਾਰੇ ਕੌੜੇ ਝਾਕਣ,
                         ਬੇਦੋਸ਼ੀ ਤੇ ਦੋਸ਼ ਲਗਾਇਆ।
                         ਆਪਣੀ ਆਪਣੀ ਸਭ ਨੂੰ ਪੈ ਗਈ,
                         ਕਿਸੇ ਨਾ ਉਹਦਾ ਦਰਦ ਵੰਡਾਇਆ।
        ਮੂੰਹ ਨੂੰ ਘੁੱਟ ਕਿਸੇ ਨਾ ਲਾਈ,
        ਨਾ ਚਾਚਾ  ਨਾ ਤਾਇਆ।
        ਅੱਧੀ ਗਾਲ਼ ਕਿਸੇ ਨਾ ਕੱਢੀ,
        ਨਾ ਕਿਸੇ ਨੇ ਖੌਰੂ ਪਾਇਆ।
                         ਬੈਠੇ ਸਾਰੇ ਸੋਗ ‘ਚ ਡੁੱਬੇ,
                        ‘ਸਿਅਾਣੇ’ ਆ ਕੇ ਰੋਹਬ ਜਮਾਇਆ।
                         ਆਖੇ, ਥੋਨੂੰ ਅਕਲ ਨਾ ਭੋਰਾ,
                         ਪਹਿਲਾਂ ਕਿਉਂ ਨਾ ਟੈਸਟ ਕਰਾਇਆ?
        ਛੇਵੇਂ ਦਿਨ ਦੀ ਛਟੀ ਨਾ ਕੀਤੀ,
        ਤੇਰ੍ਹਵੇਂ ਨੂੰ ਨਹੀਂ ਬਾਹਰ ਵਧਾਇਆ।
        ਨਾਮ- ਕਰਨ ਦੀ ਗੱਲ ਛਿੜੀ ਨਾ,
        ਨਹੀਂ ਕਿਸੇ ਨੇ ਵਾਕ ਕਢਾਇਆ।
                          ਦਾਦਾ ਦਾਦੀ ਪੈ ਗਏ ਸੋਚੀਂ,
                          ਪਾਪਾ ਦਾ ਵੀ ਮੂੰਹ ਕੁਮਲਾਇਆ।
                          ਮਾਂ ਮੇਰੀ ਦੀ ਮਮਤਾ ਨੇ ਪਰ,
                          ਚੁੱਕ ਕੇ ਹਿੱਕ ਦੇ ਨਾਲ ਲਗਾਇਆ।
        ਸੁਣ,ਦੇਖ ਬੇਕਦਰੀ ਆਪਣੀ,
        ਖਿੜਦਾ ਖਿੜਦਾ ਮਨ ਮੁਰਝਾਇਆ।
        ਕੀ ਲੈਣਾ ਸੀ ਜੱਗ ਤੇ ਆ ਕੇ,
        ਇੱਕ ਵਾਰੀ ਤਾਂ ਮਨ ਪਛਤਾਇਆ।         
                          ਗੁਰੂ ਨਾਨਕ ਨੂੰ ਮੱਥੇ ਟੇਕਣ,
                          ਵੱਡਾ ਫੋਟੋ ਘਰ ਵਿੱਚ ਲਾਇਆ।
                          ‘ਸੋ ਕਿਊਂ ਮੰਦਾ ਆਖੀਐ’
                          ਬੱਸ, ‘ਆਖਣ ਦੀ ਗੱਲ’ ਬਣਾਇਆ
                          __________________

352
ਸ਼ਾਹਿਬਜਾਦਿਉ ਤੁਹਾਡੀ ਕੁਰਬਾਨੀ ਨੂੰ ਕਿਵੇ ਮੈਂ ਪਰਣਾਮ ਕਰਾਂ
ਢੌਂਗੀ ਦੁਨੀਆ ਦੇ ਬੁਣੇ ਮਾਇਆ ਜਾਲ ਵਿਚੌਂ ਕਿਵੇਂ ਆ ਕੇ ਮੈਂ ਬਾਹਰ ਕਰਾਂ
ਇੰਟਰਨੈਟ ਤੇ ਚਾਰ ਲਾਈਨਾਂ ਲਿਖ ਕੇ, ਤੁਹਾਡੀ ਕੁਰਬਾਨੀ ਦੇ ਮੁੱਲ ਗਿਣਾ ਦਿੱਤੇ
ਨਾਲ ਹੀ \" ਮੈਰੀ ਕਰਿਸਮਿਸ \" ਦੇ ਸ਼ਬਦ ਲੌਕਾਂ ਦੀ ਫੇਸਬੁੱਕ ਵਿਚ ਸਜਾ ਦਿੱਤੇ
ਅਫਸੌਸ ਹੈ ਬਾਬਾ ਸ਼ਿੰਦਾ ਤੜਥੱਲੀ ਨੂੰ ਇੰਝ ਕਰਣ ਦਾ ਗੁਰੂ ਦੇ ਸਿਤਾਰਿਉ
ਲੌਕਾਂ ਨਾਸਮਝ ਨਾਂ ਸਮਝਣ ਤੁਹਾਡੀ ਕੁਰਬਾਨੀ ਮਾਂ ਗੁਜਰੀ ਜੀ ਦੇ ਦੁਲਾਰਿਉ
ਲੌਟੂ ਟੌਲੇ ਲਾਉਣ ਪਿੱਛੇ, ਗਾ ਕੇ ਮਨਘੜਤ ਕਹਾਣੀਆਂ
ਕੌਣ ਜਾਣੇ ਕਿੰਝ ਤੁਸੀਂ ਠੰਡ ਵਿਚ ਗਰਮੀ ਨੂੰ ਮਾਣਿਆ
ਕੰਧਾਂ ਵਿਚ ਚਿਣਨ ਲੱਗੇ ਤੁਸੀਂ ਹੌਂਸਲਾ ਨਾ ਹਾਰਿਆ
ਬੌਲੇ ਸੌ ਨਿਹਾਲ ਦੇ ਜੈਕਾਰਿਆਂ ਦੇ ਨਾਲ ਕੰਧਾਂ ਨੂੰ ਵੀ ਪਾੜਿਆ
ਵਿਹਲੜ ਬਾਬੇ ਤੁਹਾਡੇ ਨਾਮ ਤੇ ਲੌਕਾਂ ਦੇ ਘਰ ਜਾ ਵਿਛਾਉਣ ਪੱਲੀ
ਮੇਰੇ ਵਰਗੇ ਨਾਰੇ ਲਾਉਂਦੇ ਜੈ ਬਾਬਾ ਸ਼ਿੰਦਾ ਤੜਥੱਲੀ
ਇਤਿਹਾਸ ਦੀ ਥਾਂ ਮਨਘੜਤ ਸੁਣਾ ਕੇ ਦੌਵੇਂ ਹੱਥਾਂ ਨਾਲ ਗਿਣਦੇ ਨੌਟ
ਤੁਹਾਡੇ ਜੌੜ ਮੇਲੇ ਤੇ ਆ ਕੇ, ਲੀਡਰ ਤੁਹਾਡੇ ਨਾਮ ਤੇ ਮੰਗਦੇ ਵੌਟ
ਬਖਸ਼ਣ ਵਾਲਾ ਪਤਾ ਨਹੀਂ ਕਿੰਝ ਬਖਸ਼ੇਗਾ ਸਾਡੇ ਬੁਰੇ ਕਰਮਾਂ ਨੂੰ
ਮੈਂ ਤਾਂ ਸੀਸ ਝੁਕਾ ਕੇ ਪਰਣਾਮ ਕਰਦਾ ਤੁਹਾਡੇ ਚਰਨਾਂ ਨੂੰ
_____________________________

353
Shayari / ਰੁੱਤ ਵੋਟਾਂ ਦੀ ਆਈ,,,
« on: December 24, 2011, 11:44:46 AM »
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ
ਝੂਠੇ ਵਾਅਦੇ, ਕੋਰੇ ਭਾਸ਼ਣ,
ਆਪਣੇ ਨਾਲ ਲਿਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਹਾਥੀ ਦੇ ਦੰਦ ਖਾਣ ਦੇ ਹੋਰ ਤੇ, ਹੁੰਦੇ ਹੋਰ ਦਿਖਾਉਣੇ ਲਈ
ਪਾਉਣੀ ਕੁੰਡੀ, ਸਿੱਟਣੀ ਬੋਟੀ, ਵੋਟਰ ਨੂੰ ਫੁਸਲਾਉਣੇ ਲਈ
ਝੁਕ ਝੁਕ ਹੋਣੀਆਂ ਅਜੇ ਸਲਾਮਾਂ,
ਖੜਕਣਗੇ ਜਾਮ ਪਈਆਂ ਸ਼ਾਮਾਂ
ਕਰਕੇ ਹੋਸ਼, ਦਿਮਾਗ ਵਰਤਕੇ, ਕਰ ਲਈਂ ਕੋਈ ਚਤੁਰਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਸੁਣ ਸੁਣ ਨਾਹਰੇ ਘਸੇ ਪੁਰਾਣੇ, ਕੰਨ ਤੇਰੇ ਭਾਂ ਭਾਂ ਕਰਨੇ
ਤੇਰੇ ਦਿੱਤੇ, ਟੈਕਸ ’ਚੋਂ ਸੱਜਣਾ, ਕਿਸੇ ਹੋਰ ਆ ਬੁੱਕ ਭਰਨੇ
ਹਰ ਪਾਸੇ ਹੁਣ ਚੱਲਣੇ ਚਰਚੇ,
ਸ਼ਰਾਬ ਸ਼ਬਾਬ ਤੇ ਹੋਣੇ ਖਰਚੇ
ਇੱਕ ਹੱਥ ਦੇਣਾ, ਇੱਕ ਹੱਥ ਲੈਣਾ, ਕੇਹੀ ਰੀਤ ਚਲਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਹਰ ਪਾਸੇ ਹੀ ਚਮਚੇ ਫਿਰਦੇ, ਲੋਕਾਂ ਦਾ ਅੱਜ ਆਇਆ ਚੇਤਾ
ਦੇਖੋ ਲੋਕੋ, ਆ ਕੇ ਦੇਖੋ, ਸਾਡੇ ਪਿੰਡ ਅੱਜ ਆਇਆ ਨੇਤਾ
ਲੱਗਦਾ ਇਸ ਨੂੰ ਰਸਤਾ ਭੁੱਲਿਆ,
ਦੇਖੋ ਕਿਵੇਂ ਪਸੀਨਾ ਡੁੱਲ੍ਹਿਆ
ਏ ਸੀ ਕਾਰ ਤੇ, ਕੱਚੀਆਂ ਸੜਕਾਂ, ਕਾਰ ਫਿਰੇ ਬੁੰਦਲ਼ਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਕਿਤੇ ਹੈ ਨੀਲਾ ਕਿਤੇ ਹੈ ਚਿੱਟਾ, ਉੱਡਦਾ ਏ ਕਿਤੇ ਭਗਵਾਂ ਰੰਗ
ਸਾਰੇ ਕਰਦੇ ਕੋਸ਼ਿਸ਼ ਨੇ ਕਿ, ਲੋਕ ਤਾਂ ਆਪਾਂ ਕਰਨੇ ਨੰਗ
ਇਸ ਵਾਰੀ ਆਊ ਸਾਡੀ ਵਾਰੀ,
ਵੇਖੋ ਬਣ ਗਈ ਖੇਡ ਨਿਆਰੀ
ਕਿਸ ਨੇ ਜਿੱਤਣਾ, ਕਿਹੜਾ ਹਾਰੂ, ਕਿਸਦੀ ਸ਼ਾਮਤ ਆਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਧਰਮਾਂ ਨੂੰ ਇਹ ਕਹਿਣਾ ਬਣਦਾ, ਲੀਡਰਾਂ ਤੋਂ ਜਰਾ ਦੂਰ ਰਿਹੋ
ਭੁੱਲ ਕੇ ਵੀ ਕਿਸੇ ਮਾਤੜ ਤਾਈਂ, ਕਰ ਨਾ ਯਾਰੋ ਚੂਰ ਦਿਓ
ਖੂਨ ਦਾ ਰੰਗ ਹਰ ਪਾਸੇ ਲਾਲ,
ਰੱਖਣਾ ਹਾੜੇ ਜਰਾ ਸੰਭਾਲ
ਮਿਲੀ ਜੋ ਜ਼ਿੰਦਗੀ, ਸਾਨੂੰ ਸਭ ਨੂੰ, ਮੁੱਕ ਨਾ ਜਾਏ ਅਜਾਈਂ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਮੈ ਤਾਂ ਰਹਿਣਾ ਕਰਜ਼ੇ ਥੱਲੇ, ਭਾਰ ਕੋਈ ਸਿਰ ਤੋਂ ਲਹਿਣਾ ਨਹੀਂ
ਓਹ ਕੁਝ ਹੋਣਾ, ਜੋ ਪਹਿਲਾਂ ਸੀ, ਫਰਕ ਕੋਈ ਐਡਾ ਪੈਣਾ ਨਹੀਂ
ਪਰ ਭੁੱਲੀਂ ਨਾ ਫ਼ਰਜ਼ ਨਿਭਾਉਣਾ,
ਝੂਠ ਦੇ ਗਲ਼ ’ਚੇ, ਰੱਸਾ ਪਾਉਣਾ
ਆਪਣਾ ਤੂੰ ਹੀ, ਫ਼ਰਜ਼ ਜਾਣ ਕੇ, ਕਰ ਲੈ ਨੇਕ ਕਮਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ॥
____________________________

354
Shayari / ਜਾਗੋ,,,
« on: December 24, 2011, 09:51:28 AM »
ਸੌਂਦੇ ਹਾਂ ਰੋਜ਼
ਉੱਠਦੇ ਹਾਂ ਰੋਜ਼
ਤੇ ਇੰਝ ਹੀ
ਰੋਜ਼-ਰੋਜ਼
ਥੌੜਾ-ਥੋੜਾ
ਸੌਂਦੇ ਜਾਂਦੇ ਹਾਂ
ਉੱਠਦੇ ਜਾਂਦੇ ਹਾਂ
ਫਿਰ ਇਕ ਦਿਨ
ਸੌਂ ਹੀ ਜਾਂਦੇ ਹਾਂ
ਉੱਠ ਹੀ ਜਾਂਦੇ ਹਾਂ
ਲੇਟ ਜਾਂਦੇ ਹਾਂ
ਕਬਰ ਵਿੱਚ

ਜਿੰਦਗੀ ਨੂੰ
ਜਿਉਣ ਲਈ
ਮਾਣਨ ਲਈ
ਮਤਲਬ ਦੇਣ ਲਈ
ਜਾਗਣਾ ਪੈਦਾਂ ਹੈ
ਐ ਮੇਰੇ ਦੋਸਤੋ
ਉੱਠੋ ਨਹੀ
ਜਾਗੋ ॥
____

355
Shayari / ਮਖੋਟਾ,,,
« on: December 24, 2011, 09:25:13 AM »
ਕੱਲ ਐਵੇ ਹਾਤੇ ਦੀ ਮਹਿਫਲ ਜਾ ਬਹਿ ਗਿਆ॥
ਨਸੇ ਵਿੱਚ ਸੱਚ ਵਾਜ ਉੱਚੀ ਵਿਚ ਕਹਿ ਗਿਆ॥

ਚਲੋ ਫਾਇਦਾ ਹੀ ਹੋਇਆ, ਭਾਵੇ ਦਿਲ ਟੁੱਟਿਆ,
ਕਈ ਭਰਮ ਲੱਥੇ, ਕਈਆ ਦਾ ਮਖੋਟਾ ਲਹਿ ਗਿਆ॥

ਦੋਸਤ ਹਾਂ ਜੀ, ਆਪਣੀ ਪਛਾਣ ਦੱਸੀ ਜਿਸ ਨੇ,
ਸਖਸ ਉਹੀ ਗੈਰਾਂ ਦੀ ਢਾਣੀ ਜਾ ਕੇ ਬਹਿ ਗਿਆ॥

ਗਜ਼ਲ ਗਾਉਣ ਦਾ ਕਦੇ ਕਰਦਾ ਸੀ ਰਿਆਜ ਉਹ,
ਸਰੇਆਮ ਪਾੱਪ ਦਾ ਆਖਾੜਾ ਲਾ ਕੇ ਬਹਿ ਗਿਆ॥

ਲਹਿਰ ਚਲਾਈਏ ਪਹਿਲਾਂ ਕੋਈ ਧਰਮ ਸੁਧਾਰ ਦੀ,
ਫਿਰ ਦੇਖਾਂਗੇ ਇਨਕਲਾਬ ਕਿੱਥੇ ਪਿਆ ਰਹਿ ਗਿਆ॥

ਪਾ ਦਿਉ ਜੁਲਮ ਨੂੰ ਸੰਗਲੀ ਉਹ ਪੈਗਾਮ ਦਿੰਦਾਂ ਸੀ,
ਅਗਵਾ ਕਰਕੇ ਵਿਚਾਰੇ ਨੂੰ ਕੋਈ ਪ੍ਰੇਤ ਲੈ ਗਿਆ॥
_________________________

356
Shayari / ਗਤੀ,,,
« on: December 24, 2011, 06:01:58 AM »
ਪੱਤੇ
ਟੁੱਟਦੇ ਰਹਿੰਦੇ ਹਨ
ਕਰੂੰਬਲਾਂ
ਫੁੱਟਦੀਆਂ ਰਹਿੰਦੀਆ ਹਨ
ਰੁੱਖ
ਉੱਚਾ ਹੂੰਦਾ ਰਹਿੰਦਾ ਹੈ

ਰੁੱਖ
ਡਿੱਗਦੇ  ਰਹਿੰਦੇ ਹਨ
ਬੀਜ ਪੂੰਗਰਦੇ ਰਹਿੰਦੇ ਹਨ
ਜੀਵਨ
ਚੱਲਦਾ ਰਹਿੰਦਾ ਹੈ॥
____________

357
Lok Virsa Pehchaan / ਸਿੱਖ ਲੈ ਪੰਜਾਬੀ,,,
« on: December 23, 2011, 09:54:09 PM »
ਸਿੱਖ ਲੈ ਪੰਜਾਬੀ ਪੁੱਤਾ ਦੋਵੇਂ ਹੱਥ ਜੋੜਦੀ
ਸੋਹਣਿਆ ਵੇ ਤੈਂਨੂੰ ਤਾਂ ਮੈਂ ਚੰਗੇ ਪਾਸੇ ਮੋੜਦੀ

ਮਾਂ ਬੋਲੀ ਬਿਨਾਂ ਸਾਡੇ ਮਾਰੇ ਜਾਂਦੇ ’ਸਾਣ ਵੇ
ਸੁੱਧ ਬੁੱਧ ਅਕਲਾਂ ਦਾ ਹੋ ਜਾਂਦਾ ਘਾਣ ਵੇ

ਸਿੱਖ ਲੈ ਪੰਜਾਬੀ ਚੰਨਾ ਦੋਵੇਂ ਹੱਥ ਜੋੜਦੀ
ਬੱਚਿਆ ਵੇ ਤੈਂਨੂੰ ਤਾਂ ਮੈਂ ਚੰਗੇ ਪਾਸੇ ਮੋੜਦੀ
ਸਿੱਖ ਮਾਂ ਬੋਲੀ ਚੰਨਾ ...

ਉੱਤੋਂ ਦਿਸੇ ਭੋਲੀ ਭਾਲੀ ਵਿੱਚੋਂ ਬੜੀ ਮਿੱਠੀ ਵੇ
ਇਹਦੇ ਜਹੀ ਹੀਰਿਆ ਨਾ ਹੋਰ ਕੋਈ ਡਿੱਠੀ ਵੇ
ਸੱਚੀ ਕਰ ਜਾਣ ਗੱਲ ਲੱਖ ਤੇ ਕਰੋੜ ਦੀ
ਸਿੱਖ ਲੈ ਪੰਜਾਬੀ ...

ਉਰਦੂ, ਹਿੰਦੀ, ਚੀਨੀ, ਜਾਂ ਜਪਾਨੀ ਭਾਵੇਂ ਸਿੱਖ ਵੇ
ਕੰਪਿਊਟਰ ਵੀ ਸਿੱਖੀ ਚੱਲ, ਜੀਹਦੇ ’ਚ ਭਵਿੱਖ ਵੇ
ਸੋਹਣਿਆ ਮੈਂ ਤੈਂਨੂੰ ਅੰਗਰੇਜ਼ੀ ਤੋਂ ਨੀ ਮੋੜਦੀ
ਸਿੱਖ ਲੈ ਪੰਜਾਬੀ ਚੰਨਾ ਦੋਵੇਂ ਹੱਥ ਜੋੜਦੀ
ਸਿੱਖ ਮਾਂ ਬੋਲੀ ਚੰਨਾ ...
____________

358
Shayari / ਧੀ ਬਨਾਮ ਕਰੂੰਬਲ,,,
« on: December 23, 2011, 08:52:39 PM »
ਮੇਰੀ ਕਰੂੰਬਲ ਪੱਤਾ ਬਣ ਜਾਏ,
ਹਰ ਰੁੱਖ ਹੀ ਇਹ ਚਾਹੁੰਦਾ ਏ
ਧੀ ਦੇ ਕਾਤਲ ਤਾਂਈ ਖ਼ਬਰੇ,
ਇਹ ਕਿਉਂ ਸਮਝ ਨਈਂ ਆਉਂਦਾ ਏ?
__________________

359
Shayari / ਸੂਰਜ,,,
« on: December 23, 2011, 12:12:27 PM »
ਮੋਤੀ ਬਣਿਆਂ ਸੂਰਜ ਮੈ ਫੜਿਆ ਉਂਗਲਾਂ ‘ਚ
________________________

360
Shayari / ਨੈਣ,,,
« on: December 23, 2011, 10:33:17 AM »
ਨੈਣ ਨਸ਼ੀਲੇ,
ਰੰਗ-ਰੰਗੀਲੇ
ਜਾਪਣ ਖ਼ੂਨੀ,
ਪਰ ਸ਼ਰਮੀਲੇ
ਜ਼ੁਲਫ਼ਾਂ ਨਾਗਣ,
ਵਾਂਗ ਫੁੰਕਾਰਨ
ਚੁਣ ਕੇ ਚੋਬਰ,
ਗੱਭਰੂ ਮਾਰਨ
ਹੋਂਠ ਗੁਲਾਬੀ,
ਰੰਗ ਬਿਖ਼ੇਰਨ
ਬੋਲਾਂ ਵਿੱਚੋਂ,
ਹਾਸੇ ਕੇਰਨ
ਮੁਖੜਾ ਜਾਪੇ,
ਸੁਰਖ਼ ਗੁਲਾਬ
ਸੂਹੇ ਰੰਗ ਤੋਂ,
ਵਰ੍ਹੇ ਸ਼ਬਾਬ
ਯਾਰ ਮੇਰਾ ਏ,
ਮੇਰੀ ਆਬ
ਨੈਣਾਂ ਵਿੱਚੋਂ,
ਕਰੇ ਅਦਾਬ
ਹੁਸਨਾਂ ਲੱਦੀ,
ਨਿਰੀ ਸ਼ਰਾਬ
_______

Pages: 1 ... 13 14 15 16 17 [18] 19 20 21 22 23 ... 40