May 07, 2024, 06:32:39 PM

Show Posts

This section allows you to view all posts made by this member. Note that you can only see posts made in areas you currently have access to.


Topics - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

Pages: 1 2 3 [4] 5 6
61
Shayari / maa ( salute to all mothers)
« on: June 22, 2008, 09:17:30 PM »
MAA by Amandeep Arora
Maa, Maa kehndi oh firdi hai,
nachdi tapdi, hasdi kheddi,
Maa de gird farmaishan kardi
kini kush hai zindagi
kite lag jave naa nazar
kho lave naa koi mamta di is murat nu
par eh ki dooron koi aunda nazar awye
dardi sehmadi chupave maa nu kithe
par pal vich hi badal gaya sab kuch
lag gayi nazar kise di
le gaya us mamta di murt nu
jis di chan heth milda si sukun
cha gayi udasi, gum gaya nachna tapna
labhe maa nu ghar diyan koneyan vich
Maa Maa kendi oh hun vi phire
par maa tan hai hun sirf ghar de koneyan vich!!!!!

( Salute to All Mothers)

62
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ
ਪਰ
ਇੰਞ ਨਾ ਆਵੀਂ
ਜਿਵੇਂ
ਕੁੱਲੀਆਂ ਜਾਂ ਝੁੱਗੀਆਂ ਵਿੱਚ ਝੱਖੜ ਆਉਦਾ ਏ
ਜਾਂ ਕੌਈ ਸ਼ਾਹੂਕਾਰ ਕਿਸੇ ਜੱਟ ਨੁੰ ਸਤਾਉਦਾ ਏ
ਕਿਉਂਕਿ ਇੰਨਾ ਦਾ ਆਉਣਾ ਆਵਸ਼ਗਨੀ ਹੁੰਦਾ ਏ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ .....l

ਪਰ
ਇੰਞ ਨਾ ਆਵੀਂ
ਜਿਵੇਂ
ਬੁੱਢੀ ਮਾਂ 'ਤੇ ਮੋਏ ਪੁੱਤਰਾਂ ਦਾ ਦੁੱਖ ਆਉਂਦਾ ਏ
ਜਾਂ ਵਸਦੇ ਘਰਾਂ 'ਚ ਕੌਈ ਕਲੇਸ਼ ਪਵਾਉਦਾ ਏ
ਕਿਉਂਕਿ ਇਹ ਸਭ ਗੱਲਾਂ ਚੰਗੀਆਂ ਨਹੀਂ ਹੁੰਦੀਆਂ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ .....l

ਪਰ
ਇੰਞ ਆਵੀਂ
ਕਿਸੇ ਲੰਮੇ ਪੱਤਝੜ ਪਿੱਛੌ ਬਹਾਰ ਆਉਂਦੀ ਏ
ਜਾਂ ਖੁਸ਼ੀ ਕਿਸੇ ਦੇ ਵਿਹੜੇ ਪੈਰ ਪਾਉਂਦੀ ਏ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ .....l

63
ਪਤਾ ਨਈ ਕਿਉਂ.....?
ਪਤਾ ਨਈ ਵਕਤ ਹੀ ਖਰਾਬ ਸੀ,
ਪਤਾ ਨਈ ਓਹਦੇ ਹੀ ਦਿਲ ਚ ਕੋਈ ਹੋਰ ਸੀ,
ਜਾਂ ਫੇਰ ਸਾਨੂੰ ਹੀ ਪ੍ਰੀਤ ਨਿਭਾਉਣੀ ਨਾ ਆਈ,
ਸਦਰਾਂ ਵੀ ਟੁੱਟ ਗਈਆਂ,
ਦਿਲ ਵੀ ਬਿਖਰ ਗਿਆ,
ਕਦੇ ਮੁੜਕੇ ਓਹ ਵਾਪਸ ਪ੍ਰਾਹੁਣੀ ਨਾ ਆਈ.....

ਪਤਾ ਨਈ ਅਸੀਂ ਹੀ ਬਹੁਤੇ ਨੀਵੇਂ ਸੀ,
ਪਤਾ ਨਈ ਓਹ ਹੀ ਜਿਆਦਾ ਉੱਚੀ ਸੀ,
ਜਾਂ ਫੇਰ ਸਮੇ ਦੀ ਚਾਲ ਚਲਾਉਣੀ ਨਾ ਆਈ,
ਐਨੇ ਤਾਂ ਗਰੀਬ ਨਈ ਸਾਂ ਦਿਲ ਦੇ,
ਪਰ ਦੋਲਤਮੰਦ ਅਮੀਰ ਵੀ ਤਾਂ ਨਈ ਸੀ,
ਸਾਨੂੰ ਆਪਣੀ ਕੀਮਤ ਪਵਾਉਣੀ ਨਾ ਆਈ....

ਪਤਾ ਨਈ ਸਾਡੇ ਪਿੰਡ ਦੀ ਧੁੱਪ ਹੀ ਤਿੱਖੀ ਸੀ,
ਪਤਾ ਨਈ ਓਹਦਾ ਸ਼ਹਿਰ ਹੀ ਜਿਆਦਾ ਠੰਡਾ ਸੀ,
ਜਾਂ ਫੇਰ ਠੰਡੀਆਂ ਹਵਾਵਾਂ ਚ ਬਿਠਾਉਣੀ ਨਾ ਆਈ,
ਜਖਮ ਤਾਂ ਰਿਸ ਪਏ ਸਾਡੇ,
ਪੱਟੀਆਂ ਵੀ ਖੁੱਲ ਗਈਆਂ,
ਸਾਨੂੰ ਆਪਣੀ ਇਹ ਪੀੜ ਲੁਕਾਉਣੀ ਨਾ ਆਈ.........

ਪਤਾ ਨੀ ਰਾਹੀਂ ਸਾਡੇ ਕੰਡੇ ਸੀ,
ਪਤਾ ਨਈ ਓਹਦੇ ਹੀ ਪੈਰ ਵੱਧ ਕੂਲੇ ਸੀ,
ਜਾਂ ਫੇਰ ਅੱਡੀ ਓਹਦੀ ਤਲੀ ਤੇ ਟਿਕਾਉਣੀ ਨਾ ਆਈ,
ਪਰ ਗਰੀਬੀ ਦੇ ਕੰਡੇ ਸੀ,
ਓਹਦੇ ਤਾਂ ਚੁਭਣੇ ਹੀ ਸੀ,
ਸਾਨੂੰ ਨੋਟਾਂ ਦੀ ਸੇਜ ਵਿਛਾਉਣੀ ਨਾ ਆਈ.....

64
ਮੈਂ ਬੜੇ msg ਕੀਤੇ ਸੋਹਨੇ ਸੱਜਣਾਂ ਨੂੰ,
ਅਜੇ ਤੱਕ ਨਾਂ ਕੋਈ ਜਵਾਬ ਆਇਆ,
ਜਾਂ ਫਿਰ USB ਟੁੱਟੀ ਤੇ ਜਾਂ BRODBAND ਦੀ ਲਿਂਮਟ ਮੁੱਕੀ,
ਤੇ ਜਾਂ ਸੋਹਣਿਆ ਦੇ COMPUTER ਚ' VIRUS ਆਇਆ,
ਜਾਂ ਫਿਰ punjabi janta ਦੀ ਸਾਰੀ...... ਡਾਕ ਰੁੱਲਗੀ,
ਤੇ ਜਾਂ punjabi janta ਦੇ OFFICE ਚ' ਭੁਚਾਲ ਆਇਆ,
ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ,
ਜਿਂਨਾ ਨੂਂ ਯਾਰਾਂ ਦਾ ਨਹੀ ਖਿਆਲ ਆਇਆ.......
ਜੇ ਹੁਣ ਵੀ ਨਾ ਯਾਦ ਆਵੇ ਤਾਂ ਇਹੋ ਜਿਹੇ ਯਾਰਾਂ ਦਾ ਕੀ ਕਰੀਏ...

65
ਵਿਉਂਤ
ਹੰਭ ਗਏ ਹਾਂ ਫਿਰਨੀ ਉਤੋਂ
ਸੱਜਣਾਂ ਖਾਤਰ ਤੁਰ-ਤੁਰ ਕੇ
ਉਹ ਖੌਰੇ ਕਿਸ ਖੂੰਜੇ ਬਹਿ ਗਏ,
ਸਖੀਆਂ ਦੇ ਸੰਗ ਜੁੜ-ਜੁੜ ਕੇ,
ਸਾਨੂੰ ਪੈ ਗਏ ਮਿੱਤਰ ਰਲਾਉਣੇ ਜੁਗਤਾਂ ਨਵੀਆਂ ਘੜਨੇ ਲਈ,
ਦੱਸ ਕੀ ਵਿਉਂਤ ਬਣਾਈਏ, ਉਹਦੇ ਬੂਹੇ ਅੱਗੇ ਖੜਨੇ ਲਈ,

ਆਟਾ ਪੀਹਣ ਦੇ ਲਈ ਕਰੀਏ,
ਘੇਰੇ ਵੱਡੇ ਵਾਟਾਂ ਦੇ,
ਰਾਹ ਵਿੱਚ ਨੇ ਕਿਸੇ ਰੱਖ ਦਿੱਤੇ,
ਨਘ ਸਾਇਕਲ ਦੇ ਮਗਰਾਟਾਂ ਤੇ,
ਹੁਣ ਪਰ ਨਾ ਕੋਈ ਚੈਨ਼ ਹੀ ਲੱਥੀ, ਸਾਡੇ ਹੱਥੋਂ ਚੜਨੇ ਲਈ,
ਕਿੰਝ ਸੱਜਣਾਂ ਤੱਖ ਪੁਚਾਈਏ, ਗੱਲ ਕੋਠੇ ਉੱਤੇ ਖੜਨੇ ਦੀ,

ਟੈਂਕੀ ਵਾਲੇ ਭਾਈ ਬਣ ਕੇ,
ਚਲੋ ਵਿਹੜੇ ਅੰਦਰ ਬੜੀਏ ਜੀ,
ਖੁੱਲੇ ਮੂੰਹ ਦੀ ਨਾਲੀ ਤੇ
ਕੋਈ ਟੂਟੀ ਜਿਹੀ ਫਿੱਟ ਕਰੀਏ ਜੀ,
ਦੱਸੀਏ ਕੀਮਤ ਪਾਣੀ ਦੀ,ਕਿਉਂ ਲੋੜ ਹੈ ਟੂਟੀ ਜੜਣੇ ਦੀ,
ਨਾਲੇ ਲੜਦੇ ਲੜਦੇ ਦੱਸਜਾਂ ਗੇ, ਜੇ ਆਦਤ ਹੋਈ ਲੜਨੇ ਦੀ,

ਸਾਡਾ ਬੈਠ ਗਿਆ ਕਬੂਤਰ ਹੈ
ਸੱਜਣਾਂ ਦੇ ਅਨਟੀਣੇ ਤੇ,
ਕੋਈ ਐਸੀ ਚੋਗ ਖਿਲਾਰਾਂ ਗੇ,
ਸਾਡੇ ਜਿਗਰੀ ਸੱਜਣ ਚੀਨੇ ਤੇ,
ਫਿਰ ਗੁੜ ਦੀ ਚਾਹ ਪਿਆਵਾਂਗੇ,ਸੱਜਣਾਂ ਨੂੰ ਖੁਸ ਕਰਨੇ ਲਈ,
ਉਸ ਫਰ ਫਰ ਕਰਦੇ ਲੈ ਜਾਣੀ, ਸਾਡੇ ਚਿੱਠੀ ਹੱਥੋਂ ਪੜਨੇ ਲਈ

ਮੰਗਣ ਦੀ ਕੋਈ ਆਦਤ ਨੀਂ,
ਪਰ ਸੱਜਣਾਂ ਖਾਤਰ ਪਾ ਲਾਂ ਗੇ,
ਮੂੰਹ ਨੇਰੇ ਜਿਹੇ ਜਾ ਕੇ ਆਪਾਂ,
ਲੋਹੇ ਦਾ ਦਰ ਖੜਕਾ ਲਾਂ ਗੇ,
ਸੰਦ ਖੇਤੀ ਦਾ ਕੋਈ ਮੰਗਲਾਂ ਗੇ ,ਵੱਟਾਂ ਤੇ ਮਿੱਟੀ ਧਰਨੇ ਲਈ,
ਨਾਲੇ ਸੱਜਣਾਂ ਲਈ ਸੁਖਾਲਾ,ਪੱਬ ਨੰਗੇ ਲੈ ਕੇ ਚੜਨੇ ਲਈ,

ਲਉ ਬਣ ਗਈ ਜੀ ਗੱਲ ਮਿੱਤਰਾਂ ਦੀ,
ਟਰਾਂਸਫਾਰਮਰ ਸੜ ਗਿਆ ਹੈ,
ਤਪਦੇ ਹੋਏ ਮਹੀਨੇ ਵਿੱਚ
ਪਿੰਡ ਸਾਰਾ ਕੋਠੇ ਚੜ ਗਿਆ ਹੈ,
ਉਹਦੇ ਦੀਵਿਆਂ ਯੈਸ ਬਣਾ ਦਿੱਤੀ,‘ਹਾਂ’ ਦੀ ਸ਼ੈਨਤ ਕਰਨੇ ਲਈ,
ਲੋਕੀਂ ਐਵੇਂ ਕਾਲਿਜ਼ ਜਾਂਦੇ ,ਬਸ ਫੋਕੀ ਬੀ. ਏ ਕਰਨੇ ਲਈ,
[/b]

66
ਮੈਂ ਲਵ ਲੇਟਰ ਲਿਖਣ ਦੀ ਕੋਸ਼ਿਸ ਕੀਤੀ ਹੈ ਉਮੀਦ ਹੈ ਕੇ ਮੇਰੇ ਨਿਮਾਣੇ ਜਿਹੇ ਯਤਨ ਨੂੰ ਪੰਸਦ ਕੋਰੋਗੇ ...i think most of people dont know hws love letter look like....lol.
ਪਿਆਰੇ..........,
                 ਸਤਿ ਸੀ ਅਕਾਲ
                      ਮੈਂ ਬੜੀ ਹਿੰਮਤ ਕਰਕੇ ਅੱਜ ਤੁਹਾਡੇ ਭੇਜੇ ਖ਼ਤ ਦਾ ਜੁਆਬ ਲਿੱਖਣ ਲੱਗੀ ਆਂ ੧ ਮੈਂ ਤੂਹਾਨੂੰ ਕਈ ਵਾਰੀ ਆਪਨੇ ਦਿਲ ਦੀ ਗੱਲ ਦੱਸਣ ਸੀ ਕੋਸ਼ਿਸ ਕੀਤੀ ਪਰ ਦੱਸ ਨਾ ਸਕੀ੧
                      ਹਰ ਵਖਤ ਖੁਸ਼ ਤੂੰ ਰਹ ਸੱਜਣਾਂ ,
              ਹਰ ਖੁਸ਼ੀ ਤੇਰੇ ਤੋਂ ਵਾਰ ਦੇਵਾ,
                 ਰੱਬ ਜਨਮ ਮੈਨੂੰ ਹਾਜ਼ਰ ਦੇਵੇ,
                    ਹਰ ਜਨਮ ਤੇਰੇ ਤੋਂ ਵਾਰ ਦੇਵਾ੧
 
 ਮੈਂ  ਜੱਗ ਚੰਦਰੇ ਦੇ ਤਾਨਿਆ ਤੋਂ ਡਰਦੀ ਹਾਂ ਇਸ ਲਈ ........................
                  ਉਸ ਪਿਆਰ ਦੀ ਮੈੰਨੂ ਚਾਹ ਨਹੀਂ,
                  ਮੁੱੜ ਕੇ ਜਿੱਸ ਨੇ ਮੁੱਕ ਜਾਨਾ,
                  ਉਸ ਯਾਰ ਦੀ ਮੈੰਨੂ ਤਾੰਘ ਨਹੀਂ,
                  ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ,
                  ਚਾਹੁੰਦੀ ਹਾਂ ਅਜਿਹਾ ਹਮਸਫ਼ਰ,
                  ਮੰਜ਼ਲ ਤੱਕ ਸਾਥ ਨਿਭਾਏ ਜਿਹੜਾ,
                  ਸਾਡੇ ਪਿਆਰ ਦਿਆਂ ਲੋਕ ਮਿਸਾਲਾਂ ਦੇਣ,
                  ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....
ਮੈਂ ਨਿਮਾਣੀ ਆਪਨੀ ਇਜ਼ਤ ਤੇਰੇ ਹਵਾਲੇ ਕਰਦੀ ਹਾਂ, ਬੱਸ ਇਹਨਾ ਯਾਦ ਰੱਖਣਾ ਕਿਤੇ ਮੇਰੀ ਵ਼ਫਾ ਦਾ ਮੁੱਲ ਬੇਵਫਾਈ ਵਿੱਚ ਨਾ ਦੇ ਦੇਣਾ੧
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ... ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ... ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ... ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...!!
ਤੁਹਾਡੇ ਦੀ ਉਡੀਕ ਵਿੱਚ ...........
                                                                      ਤੁਹਾਡੀ ਜਾਨ,
                                                                      ਨਸ਼ੀਲੀ ਜੱਟੀ

67
ਕਰੀਂ ਮਾਫ ਵੇ ਰੱਬਾ
ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠੀ
ਤੇਰੀ ਦਿੱਤੀ ਇਸ ਜਿੰਦ ਨਿਮਾਣੀ ਚੋਂ
ਕਿਸੇ ਨੂੰ ਕਰਜ਼ਾ ਦੇ ਬੈਠੀ
ਅਣਭੋਲ ਉਮਰ ਚ ਕੀਤੀ ਮੈਂ ਗਲਤੀ
ਨੈਣਾ ਨਾਲ ਨੈਣ ਮਿਲਾ ਬੈਠੀ
ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ
ਮੈਂ ਯਾਰ ਨੂੰ ਰੱਬ ਬਣਾ ਬੈਠੀ ।
-ਪਾਗਲ ਨਸ਼ੀਲੀ ਜੱਟੀ
[/b]

68
ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ


ਜਦ ਕਦੇ ਛਿੜਦੀ ਏ ਪਿਆਰ ਦੀ ਗੱਲ
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ
ਝਾਂਜਰ, ਝੁਮਕੇ, ਲਾਲੀ ਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ
ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ....
[/b]

69
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,
ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ,
ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....

ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ...
[/b]

70
ਮੁੜ ਪਿਆ ਹਾਂ ਤੇਰੇ ਸ਼ਹਿਰ ਵੱਲ
ਅੱਜ ਮੁੜ ਪਿਆ ਹਾਂ ਤੇਰੇ ਸ਼ਹਿਰ ਵੱਲ,
ਕੁੱਝ ਪੁਰਾਣੀਆਂ ਯਾਦਾਂ ਦਾ ਬੁਲਾਵਾ ਆਇਆ ਏ,
ਸੱਚ-ਮੁੱਚ ਹੀ ਕਿਸੇ ਯਾਦ ਕੀਤਾ ਏ ਮੈਨੂੰ,
ਜਾਂ ਫਿਰ ਐਵੇਂ ਹੀ ਕੋਈ ਛਲਾਵਾ ਆਇਆ ਏ...

ਜਾਵਾਂਗਾ ਹਰ ਓਸ ਥਾਂ ਤੇ ਜਿੱਥੇ ਆਪਾਂ ਮਿਲੇ ਸੀ,
ਛੂਹਵਾਂਗਾ ਹਰ ਓਸ ਫੁੱਲ ਨੂੰ ਜੋ ਜੋਬਨ ਰੁੱਤੇ ਖਿਲੇ ਸੀ,
ਓਹਨਾ ਪੱਤਿਆਂ ਚੋਂ ਲੱਭਾਂਗਾ ਤੇਰੀ ਖੁਸ਼ਬੂ ਨੂੰ,
ਜੋ ਤੇਰੀ ਮਹਿਕ ਦੇ ਝੋਕਿਆਂ ਨਾਲ ਹਿੱਲੇ ਸੀ....

ਓਸ ਮਜਾਰ ਤੇ ਦੁਆ ਕਰਨੀ ਏ ਅੱਜ ਫੇਰ ਇੱਕ ਵਾਰੀ,
ਜਿੱਥੇ ਕੱਠਿਆਂ ਨੇ ਰੱਬ ਕੋਲੋਂ ਬੜਾ ਕੁੱਝ ਮੰਗਿਆ ਸੀ,
ਓਸ ਦਰਿਆ ਕਿਨਾਰੇ ਪਿਆਸ ਬੁਝਾਉਣੀ ਏ ਦਿਲ ਦੀ,
ਜਿਹੜਾ ਕਦੇ ਤੇਰੇ ਪੈਰਾਂ ਨੂੰ ਛੂੰਹਦੇ ਅੱਗੇ ਲੰਘਿਆ ਸੀ....

ਤੇਰੀ ਬਾਤ ਪੁੱਛਾਂਗਾ ਓਹਨਾਂ ਚਿੜੀਆਂ ਪੰਛੀਆਂ ਤੋਂ,
ਜੋ ਅੱਜ ਵੀ ਤੇਰੇ ਬੋਲ ਸੁਣਨ ਨੂੰ ਤਰਸਦੇ ਨੇ,
ਬਚਪਨ ਦਾ ਅਹਿਸਾਸ ਹੋਵੇਗਾ ਗੁੱਡੀਆਂ ਪਟੋਲਿਆਂ ਨੂੰ ਛੂਹ ਕੇ,
ਜੋ ਅੱਜ ਵੀ ਤੇਰੇ ਪੁਰਾਣੇ ਘਰ ਦੀ ਕੰਧ ਤੇ ਲਟਕਦੇ ਨੇ....

ਇਹਨਾਂ ਸਿਆਸਤਦਾਨਾਂ ਹੱਥੋਂ ਮਜਬੂਰ ਦਿਲਾਂ ਨੂੰ,
ਇੱਕ ਸਾਂਝੀ ਧਰਤੀ ਤੇ ਕਦੇ ਤਾਂ ਰੈਣ ਵਸੇਰਾ ਮਿਲੇਗਾ,
ਓਸ ਕਹਿਰ ਦੀ ਅੱਗ ਵਿੱਚ ਸੜ ਚੁੱਕੇ ਬੂਟਿਆਂ ਚੋਂ,
ਮੈਨੂੰ ਆਸ ਏ ਕਿ ਕੋਈ ਪਿਆਰ ਦਾ ਫੁੱਲ ਜਰੂਰ ਖਿਲੇਗਾ....

ਵੰਡ ਮੁਲਕ ਦੀ ਨਈਂ ਪਿਆਰ ਕਰਨ ਵਾਲਿਆਂ ਦੀ ਹੋਈ ਸੀ,
ਜਿਹੜੀ ਬਹੁਤ ਸਾਰੇ ਸਿਰਨਾਵੇਂ ਮਿਟਾ ਕੇ ਤੁਰ ਗਈ ਸੀ,
ਕਿਸੇ ਦੱਸਿਆ ਮੈਨੂੰ ਤੇਰੇ ਸ਼ਹਿਰ ਵਿੱਚੋਂ ਸੋਹਣੀਏ ਨੀ,
ਤੂੰ ਵੀ ਮੈਨੂੰ ਉਡੀਕ-ਉਡੀਕ ਕੇ ਮੁੜ ਗਈ ਸੀ....

ਇੱਕ ਦੂਜੇ ਨਾਲ ਆਪਣਾ ਨਾਮ ਹਮੇਸ਼ਾ ਬੋਲੇਗਾ,
ਇਹ ਰੂਹਾਂ ਦਾ ਰਿਸ਼ਤਾ ਹਰ ਜਨਮ ਚ ਜੁੜਿਆ ਰਹੇਗਾ,
“ ਕਾਲਾ “ ਤਾਂ ਮੁੜ ਚੱਲਿਆ ਤੈਨੂੰ ਲੱਭ-ਲੱਭ ਕੇ ਸੋਹਣੀਏ,
ਪਰ ਹਰ ਰੋਜ ਕੋਈ ਆਪਣੀ ਮਹਿਬੂਬ ਦੇ ਸ਼ਹਿਰ ਵੱਲ ਤੁਰਿਆ ਰਹੇਗਾ.....

71
ਸੋਚੋ ਕੁਝ ਵਿਚਾਰੋ ਲੋਕੋ
ਨਾ ਕੁੱਖਾਂ ’ਚ ਧੀਆਂ ਮਾਰੋ ਲੋਕੋ।
ਹਾਅ ਏਨ੍ਹਾਂ ਦੀ ਲਗਜੂ ਥੋਨੂੰ,
ਨਰਕਾਂ ਦਾ ਰਾਹ ਦਿਖਾਉਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ,
ਨੂੰਹਾਂ ਕਿਥੋਂ ਆਉਣਗੀਆਂ।

ਬੱਚੇ ਨੂੰ ਤੁਸੀਂ ਬੱਚਾ ਸਮਝੋ,
ਮੁੰਡਾ-ਕੁੜੀ ਨਾ ਜਾਣੋ।
ਦੋਵਾਂ ਦੀ ਕਰੋ ਪਰਿਵਰਸ਼ ਬਰਾਬਰ,
ਆਪਣਾ ਫ਼ਰਜ਼ ਪਛਾਣੋ।
ਕਿਸੇ ਹਾਲਤ ਵਿਚ ਹੋਵਣ ਧੀਆਂ,
ਤੁਹਾਡੀ ਖ਼ੈਰ ਮਨਾਉਣਗੀਆਂ।

ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ.......

ਵਿਚ ਬੁਢਾਪੇ ਪੁੱਤਰ-ਨੂੰਹਾਂ,
ਜਦ ਹੋ ਜਾਵਣ ਲਾਂਭੇ।
ਪੇਕੇ ਘਰ ਫਿਰ ਧੀ ਹੀ ਆ ਕੇ,
‘ਬਾਪੂ’ ਤਾਈਂ ਸਾਂਭੇ।
ਜੋ ਖਾਣ ਦੀ ਇੱਛਾ ਓਹਦੀ,
ਉਹੀਓ ਚੀਜ਼ ਖੁਆਉਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ......

ਮਾਦਾ ਭਰੂਣ ਹੱਤਿਆਵਾਂ ਦਾ ਹੜ੍ਹ,
ਅਲਟਰਾਸਾਊਂਡ ਲੈ ਆਈ।
ਘਟ ਕਰਤੀ ਕੁੜੀਆਂ ਦੀ ਗਿਣਤੀ,
ਮੁੰਡਿਆਂ ਦੀ ਹੋਂਦ ਵਧਾਈ।
ਮੁੰਡਿਆਂ ਨੂੰ ਵਿਆਹੁਣ ਦੀਆਂ ਵੀ,
ਹੁਣ ਚਿੰਤਾਵਾਂ ਖਾਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ.........

ਭਰੂਣ ਹੱਤਿਆਵਾਂ ਦਾ ਇਹ ਜੇਕਰ,
ਜਾਰੀ ਰਿਹਾ ਵਰਤਾਰਾ।
ਕਈ ਰਿਸ਼ਤਿਆਂ ਦੀ ਹੋਂਦ ਹੀ ਮਿਟਜੂ,
ਸੰਤੁਲਨ ਵਿਗੜਜੂ ਸਾਰਾ।
ਫੇਰ ਨਾਨਾ-ਨਾਨੀ ਕਹਿਣ ਵਾਲੀਆਂ,
ਲੱਭੀਆਂ ਵੀ ਨਾ ਥਿਆਉਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ.......

This TOPIC is copyrighted ® 2008 ALL RIGHTS ARE RESERVED By NASHILI JATTI.Inc
THE REPRODUCTION OF THIS TOPIC BY ANY MEAN IS STRICTLY PROHIBITED.Permission should be obtained from Nashili Jatti prior to any prohibited reproduction.

72
तकरार भी दोस्तो से है,
प्यार भी दोस्तो से है,

रुठना भी दोस्तो से है,
मनाना भी दोस्तो से है,

बात भी दोस्तो से है,
मिसाल भी दोस्तो से है,

नशा भी दोस्तो से है,
शाम भी दोस्तो से है,

जिन्दगी की शुरुआत भी दोस्तो से है,
जिन्दगी मे मुलाकात भी दोस्तो से है,

मौहब्बत भी दोस्तो से है,
इनायत भी दोस्तो से है,

काम भी दोस्तो से है,
नाम भी दोस्तो से है,

ख्याल भी दोस्तो से है,
अरमान भी दोस्तो से है,

ख्वाब भी दोस्तो से है,
माहौल भी दोस्तो से है,

यादे भी दोस्तो से है,
मुलाकाते भी दोस्तो से है,

सपने भी दोस्तो से है,
अपने भी दोस्तो से है,

या यूं कहो यारो,
अपनी तो दुनिया ही दोस्तो se .....

This TOPIC is copyrighted ® ALL RIGHTS ARE RESERVED BU NASHILI JATTI.CO
THE REPRODUCTION OF THIS TOPIC BY ANY MEAN IS STRICTLY PROHIBITED.

73
Shayari / hw many kids??
« on: June 09, 2008, 05:06:23 PM »
hhow many kids u expect after marriage????????????? lost:) Pagel:)
ahhha soacho te answer karoo
2 votes per person :;) :;)

74
Gup Shup / tusi kidda di marriage pasand karde ho??
« on: June 09, 2008, 05:02:51 PM »
tusi kidda di marriage karwo gyeee
plzzzzzzzzzzz vote??????????

sare janne 2 votes pa sakde han

75
Kuj Sanu Ishque Di Lai Maar Gayi,
Kuj Sanu Sohneya Di Judai Maar Gayi,
Chaar Saah Sukh De Reh Gaye Si Mere,
Oh Vi Yaaro B.A. Di Padhai Maar Gayi


Teri Boothi Local Bus Wargi,
Mera Ticket Katuan Nu Jee Karda,
Teri Taur Ni Sohniye Majh Wargi,
Mera Sangal Paun Nu Jee Karda....

 
Woh Chham Chham Karke Aayi,
Aur Chham Chham Karke Chali Gayi,
Main Sindoor Lekar Khada Raha,
Woh Rakhi Bandh Ke Chali Gayi....


Asi Bhejde Rahe Message,
Tusi Padh-Padh Ke Muskurande Rahe,
Tusi Kade Rupaiya Vi Na Kharacheya,
Asi Bapu De Kharche Wadhande Rahe....


Jihda baapu sahukaar hove,
usda putt kerda kharach hazar hove,
kuri ne kyun kharachana ek rupayia ve,
Jado munde ne liya 39 Rs ch package sms da 2 hazar hove"


Bandar ne apni MAA se kaha,,
MAA main kitna badsoorat...???
MAA ne kaha tu to fir bhi theek hai,,
Usse dekh jo ise parh raha hai..


ludhiana de munde di sad............pardi o dheyan naal...

oh waves waves kardi rahi..asin orient te ade rahe....
oh kfc kfc kardi rahi asin punjab dhabe utte khade rahe....
oh safari wale naal beh ke chali gayi.............asin motor cycle laike khade rahe..
oh chali gayi najare laike...asin chownk ch khade chalan bharde rahe....


Teri Akhaan Di Ki Tareef Kara,
Kawantal K Gidd Bharri Hoyi Ae,
Teri Shakal Wekh Ke Inj Lagda,
Jiwe Parso Di Kutti Marri Hoyi Ae....


tainu vekheya pichon main jandi nu.....
mera tainu ched javan nu jee kareya...
jadon vekehya sahmneyo jake ni...
tere chaped maran nu vi ni jee kareya..


rafal dunali je mirje kol hundi oh sehban de bhayian nu mod dinda
sohni duban ton pehlan je phone kardi tan mahiwal ik kishti rod dinda
akal hundi je ,vech ke dudh RANJHA court marriage joge paise jod lainda..
khabar hundi je blochan de aun di punnu rett chadd kulu manali wal daud lainda


ni kudiye tainu sas mile enni kapati,
fere jehdi roj tere jutti,
tun karen ghar da sara kamm,
te sas teri rahe sara din sutti


jise dil diya wo delhi chali gayi
jise pyar kiya wo itly chali gayi
jmane se tang akar socha k khudkushi karlu
jalim bijli ko haath lgaya to bijli chali gayi
[/b][/color][/size]

plz dont mind..kise te koi persenol attack nahi kitta gaya...

76
ਅਮਨ ਜੀ ਸੌਰੀ, ਤੁਸੀ ਕੀ ਮੇਰੇ ਨਾਲ ਹੁਨ ਵੀ ਗੁਸੇ ਹੋ ਼ ਏ ਤੁਹਾਡੇ ਲਈ...........
ਕੋਈ ਕਮੀ ਮੇਰੇ ਵਿੱਚ ਹੋਵੇਗੀ......?
ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ,
ਜਿਨਾਂ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ,
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ......

ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ,
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ,
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ......

ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ,
ਮੂੰਹ ਸੋਹਣੇ ਕਿੰਨੇ ਹੋਟ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ,
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ....

ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ,
ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨੀ ਵੇਖਦੀਆ,
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ....

ਇੱਕ ਤਗਮਾ ਜੋ ਮਸ਼ਹੂਰੀ ਦਾ ਯਾਰਾ ਦਓ ਹਿੱਕ ਤੇ ਪੱਕਾ ਏ,
ਇੱਕ ਇਸ਼ਤਹਾਰ ਜੋ ਨਿੰਦਿਆ ਦਾ ਮੇਰੀ ਪਿੱਠ ਤੋ ਨਹੀ ਜੇ ਲੱਥਾਂ ਏ,
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ.....

ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ
ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਪਿੱਛੇ ਰਹਿ ਗਿਆ ਮੈਂ
ਕੋਈ ਕਮੀ ਮੇਰੇ ਵਿੱਚ ਹੋਵੇਗੀ, ਕੋਈ ਕਮੀ ਮੇਰੇ ਵਿੱਚ ਹੋਵੇਗੀ.....

ਜੇ ਖਤ ਵੀ ਲੋਕੀ ਘੱਟ ਪਉਦੇ ਜੇ ਮਿਲਣ ਵੀ ਲੋਕੀ ਘੱਟ ਅਉਦੇ,
ਜੀਭਾਂ ਨਾਲ "ਦੇਬੀ" ਡੰਗਦੇ ਨੇ ਦਿਨ ਔਖੇ ਜੇਕਰ ਲੰਘਦੇ ਨੇ,
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ......

ਮੈਨੂੰ ਮੁਆਫ਼ ਕਰਨਾ ਜਾਂ ਨਾਂ ਕਰਨਾ ਹੱਥ ਤੁਹਾਡੇ ਆਂ !
                  ਪਿਆਰੀ ਨਸ਼ੀਲੀ ਜੱਟੀ![/size
]                             

77
aakhri deedaar baaki e...

AAKHRI DEEDAAR.........

pata nahi ki reh gaya, tere mere vichkaar baaki e
marr chukke rishte di kabar te, ik aakhri deedaar baaki e

saahan diyan tandda'n naal buni c mein zindagi di taan'i ve
banaya c mein kade tennu haye, umraan daa haann'i ve
turr gayyion chhadd meinu raahaan ch kalli kaarii
ajey vee tera meinu intezaar baaki e

pata nahi ki reh gaya, tere mere vichkaar baaki e...

kadar na paayi tu kade mere sache suche piyar di
chehkdi rahi bulbul parr naa aayi kade rutt bahaar di
tere piyar nu udeekdi meri rooh te, aaoni aje o bahaar baaki e

pata nahi ki reh gaya, tere mere vichkaar baaki e...

baksh lawiin rabba meinu tu aapni dargaah vich
raza ch ho gayi haan mein razi, teri hi raza de vich
zameen te reh gaya e zism sirf gunahgaar baaki e

pata nahi ki reh gaya, tere mere vichkaar baaki e...

hun te bass reh gaya aakhri tera ik deedaar baki e
aa ke mil jawein meri kabar te bass ik aakhri qarar baaki e
marr chukke rishte di laash da aakhri deedaar baki e....

pata nahi hor ki reh gaya, tere mere vichkaar baaki e


Alwida...... Alwida .....Alwida........

 bye:) bye:) bye:) bye:)

78
ਤੈਥੋਂ ਵੱਖ ਹੋਣ ਦੀ ਤਰੀਕ
ਤੁਹਾਨੂੰ ਯਾਦ ਹੋਣੈ ਕਮਲ ਹੀਰ ਦਾ ਇੱਕ ਗੀਤ ਆਇਆ ਸੀ ਕੁੱਝ ਚਿਰ ਪਹਿਲਾਂ “ ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ, ਆਖਰੀ ਸਲਾਮ ਹਾਲੇ ਤੀਕ ਮੈਨੂੰ ਯਾਦ ਏ ” ਇਹ ਦੇਬੀ ਨੇ ਲਿਖਿਆ ਸੀ... ਮੈ ਏਹਦਾ ਜਵਾਬ ਲਿਖਣ ਦੀ ਕੋਸ਼ਿਸ ਕੀਤੀ ਏ..... ਦੇਬੀ ਦੀ ਕਲਮ ਦਾ ਕੋਈ ਜਵਾਬ ਨਈਂ, ਦੇਬੀ ਦੇ ਹਾਣ ਦਾ ਕੁੱਝ ਲਿਖਣਾ ਮੇਰੇ ਵੱਸ ਦੀ ਗੱਲ ਤਾਂ ਨਈ ਪਰ ਉਮੀਦ ਏ ਤੁਸੀ ਮੇਰੀ ਏਹ ਨਿੱਕੀ ਜੇਹੀ ਕੋਸਿਸ ਪਸੰਦ ਕਰੋਗੇ......
......................................


ਤੈਥੋਂ ਵੱਖ ਹੋਣ ਦੀ ਤਰੀਕ ਯਾਦ ਮੈਨੂੰ ਵੀ ਏ,
ਯਾਦ ਨੇ ਓਹ ਗੱਲਾਂ ਕੱਠੇ ਬੈਠ ਕੇ ਜੋ ਕੀਤੀਆਂ,
ਟੁੱਟ ਗਿਆ ਯਾਰਾ ਜੇ ਤੂੰ ਕੱਚ ਦੇ ਸਮਾਨ ਵਾਂਗੂੰ,
ਮੇਰੇ ਦਿਲ ਉੱਤੇ ਵੀ ਤਾਂ ਘੱਟ ਨਈਓ ਬੀਤੀਆਂ,
ਸਾਰੇ ਇਲਜਾਮ ਮੇਰੇ ਸਿਰ ਮੜੀ ਜਾਵੇਂ ਤੂੰ ਤਾਂ,
ਕੱਲੀ ਦਾ ਕਸੂਰ ਨਈਓ ਦੋਵੇਂ ਜਿੰਮੇਵਾਰ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....

ਨੈਨੀਤਾਲ ਮਿਲੇ ਸੀ ਤੂੰ ਆਇਆ ਸੀ ਵਿਦਾਈ ਲੈਣ,
ਪੈਸਿਆਂ ਦੇ ਪਿੱਛੇ ਵੇ ਤੂੰ ਜਾਣ ਪਰਦੇਸ ਨੂੰ,
ਐਨੀ ਗੱਲ ਪਿੱਛੇ ਐਵੇਂ ਅੱਗ ਵਾਗੂੰ ਮੱਚਿਆ ਸੀ,
ਪੁੱਛਿਆ ਸੀ ਜਦੋਂ ਕਦੋਂ ਆਵੇਂਗਾ ਤੂੰ ਦੇਸ ਨੂੰ,
ਮੈਥੋਂ ਵੀ ਨਾ ਝੱਲ ਹੋਇਆ ਰੁੱਖਾ ਜਿਹਾ ਵਿਹਾਰ ਤੇਰਾ,
ਗੁੱਸੇ ਵਿੱਚ ਆ ਕੇ ਮੈ ਵੀ ਫੋਟੋ ਦਿੱਤੀ ਪਾੜ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....

ਧੁੰਦਲਾ ਏ ਚੇਤਾ ਤੈਨੂੰ ਪਹਿਲੀ ਮੁਲਾਕਾਤ ਵਾਲਾ,
ਪਰ ਮੈਨੂੰ ਇੱਕ-ਇੱਕ ਪਲ ਵਾਲੀ ਸੋਝ ਏ,
ਸੰਗਦੀ ਸਗਾਉਂਦੀ ਤੇਰੇ ਮੋਢੇ ਸਿਰ ਰੱਖ ਬੈਠੀ,
ਹੁਣ ਓਹੀਓ ਸਿਰ ਤੈਨੂੰ ਲੱਗਦਾ ਕਿਉਂ ਬੋਝ ਏ,
ਹੁਣ ਤੱਕ ਸਾਭਿਆ ਕਿਤਾਬਾਂ ਚ ਗੁਲਾਬ ਤੇਰਾ,
ਜੀਹਦੇ ਨਾਲ ਪਹਿਲੀ ਵਾਰੀ ਕੀਤਾ ਇਜਹਾਰ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....


15 ਜੁਲਾਈ ਵਾਲੇ ਦਿਨ ਤੈਨੂੰ ਯਾਦ ਹੋਣੈ,
ਮੈਨੂੰ ਛੱਡ ਕੱਲੀ ਮਾਰ ਗਿਆ ਸੀ ਉਡਾਰੀ ਤੂੰ,
ਆਸਰਾ ਸੀ ਕੀਹਦਾ ਜੇਹੜੀ ਤੇਰੇ ਬਿਨਾ ਜੀਅ ਲੈਂਦੀ,
ਹੱਸਦੀ ਹੋਈ ਜਾਨ ਚੰਨਾ ਪਲਾਂ ਚ ਉਜਾੜੀ ਤੂੰ,
ਐਸੀ ਖਿੱਚੀ ਲੀਕ “ ਕਾਲੇ “ ਦੋਹਾਂ ਵਿਚਕਾਰ ਤੂੰ ਵੇ,
ਗਈ ਨਾ ਮਿਟਾਈ ਕੀਤੀ ਕੋਸ਼ਿਸ਼ ਹਜਾਰ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....

79
                                                                            sass di lor]
sadi pardi likhi anphar kuri punjabain_kurhi umar 20 sal, kad 5'8" liyi sass di lor hai.oh hi family contact kare jo sadi shanno da v rishta karwa sakde hon. daj dehej aman pannu ji walo detta jawe ga. more more infromation contact sardar aman  singh pannu after 5 pm at punjabi janata chatroom.

3 june,2008
punjabi janata newspaper


                                                                     ladki di lor

  jatt sikh umar 22 sal, kad 6'1" li uneducated badnaam ladki di lor hai. sada munda sardar aman pannu bohat hi mehenti kam kar wala hai. oh hi families contact karn jo ladke de dost akal inder umar 21 sal, kad 5'10" +2 fail da rishta kamli( USA de pagal khane di most wanted pagal kuri) naal karwa sakde hon. please contact sardar grenade singh at 4119119111 or email him at www.punjabijanata.com
3 june,2008
punjabijanta newspaper

  naddeem sohil umar 25 barsh( years), kad 6' k kareeb k liye vadeshi ladki ki zarror hai.hamare pyare nadeem ji jo ki bohat hi achaa insaan hai hor punjabi janata per bohat time spend karte hai so bascially berojjgar(unempolyed) hai. per woh vadesh ki mang karte hai. plz contact NashiLi_jatti at soul mate marriage beureo.

4june,2008
punjabi janta newspaper

 sade pyare ishq ch hare ginzy ji umar 24 sal, kad 6'2" li sharati lakhi di lor hai. ajj kal ginzy ji india vich neh so tusi india di pagal khane vicho koi v kuri dekh deo.more info contact Aman singh pannu at www.punjabijanta.com/chatroom.

4 june,2008
punjabi janta newspaper

                          appni ads denn li ajj hi contact karo punjabijanta newspaper office


note*- assi rishte karwon di 49% warranty dende a per naa nibhen di 101% di warranty lende a.

80
Shayari / ਤਲਾਕ ( STORY)........NashiLi_Jatti XOxOX
« on: June 03, 2008, 11:12:38 PM »
ਰੁਖਸਾਨਾ ਡੂੰਘੀਆਂ ਸੋਚਾਂ ਵਿੱਚ ਲੱਗਦੀ ਸੀ ਅਤੇ ਟਿਕ ਕੇ ਆਪਣੀ ਕੁਰਸੀ ਤੇ ਹੀ ਬੈਠੀ ਰਹੀ। ਜੱਜ ਪਹਿਲਾਂ ਹੀ ਜਾ ਚੁੱਕਾ ਸੀ ਅਤੇ ਕੋਰਟ-ਰੂਮ ਜਲਦੀ ਹੀ ਖ਼ਾਲੀ ਹੋ ਰਿਹਾ ਸੀ। ਉਸ ਦੇ ਵਕੀਲ ਨੇ ਉਸ ਦਾ ਹੱਥ ਫੜ ਕੇ ਹਲਕਾ ਜਿਹਾ ਹਲੂਣਾ ਦਿੱਤਾ, ਅਤੇ ਕਹਿਣ ਲੱਗਾ, “ਤੁਹਾਨੂੰ ਵਧਾਈ ਹੋਵੇ…”।

“ਵਧਾਈ?”, ਉਹ ਜਿਵੇਂ ਲੰਮੀ ਨੀਂਦ ‘ਚੋਂ ਜਾਗੀ ਹੋਵੇ, ਫਿਰ ਆਪਣਾ ਸਿਰ ਹਿਲਾਉਂਦਿਆਂ ਬੋਲੀ, “ਓ…ਜੀ..ਜੀ..ਥੈਂਕ ਯੂ ਵੈਰੀ ਮੱਚ”।


“ਮੈਨੂੰ ਤਾਂ ਹੁਣ ਜਾਣਾ ਪਏਗਾ, ਮੇਰੇ ਆਫ਼ਿਸ ਵਿੱਚ ਇੱਕ ਬਹੁਤ ਜ਼ਰੂਰੀ ਮੀਟਿੰਗ ਹੈ ਅਤੇ ਮੈਂ ਪਹਿਲਾਂ ਹੀ ਲੇਟ ਹੋ ਗਿਆ ਹਾਂ”, ਕਹਿ ਉਸ ਨੇ ਆਪਣਾ ਬੈਗ਼ ਉਠਾਇਆ ਅਤੇ ਕਮਰਿਓਂ ਬਾਹਰ ਹੋ ਗਿਆ।

ਉਹ ਬੜੀ ਹੌਲੀ ਹੌਲੀ ਉੱਠੀ, ਅਤੇ ਬੜੇ ਹੀ ਸੁਸਤ ਕਦਮਾਂ ਨਾਲ ਦਰਵਾਜ਼ੇ ਵੱਲ ਤੁਰ ਪਈ।

ਕਾਜ਼ੀ ਰਸੂਲ ਮੁਹੰਮਦ ਜੋ ਮਸਜਿਦ ਦਾ ਹੈੱਡ ਮੁੱਲਾਂ ਸੀ, ਉਸ ਵੱਲ ਹੈਰਾਨਕੁੰਨ ਵੇਖ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਰੁਖ਼ਸਾਨਾ ਇੰਨੀ ਮਾਯੂਸ ਕਿਉਂ ਨਜ਼ਰ ਆ ਰਹੀ ਹੈ। ਉਹ ਉਸ ਦੇ ਪਿੱਛੇ ਪਿੱਛੇ ਹੀ ਬਿਲਡਿੰਗ ਵਿੱਚੋਂ ਬਾਹਰ ਆ ਗਿਆ, ਕਹਿਣ ਲੱਗਾ, “ਬੇਟੀ, ਹੁਣ ਤਾਂ ਤੈਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ, ਤੂੰ ਕੇਸ ਜਿੱਤ ਗਈ ਹੈਂ ”।


“ਮੈਂ ਜਿੱਤ ਗਈ ਆਂ? ਓ..ਹਾਂ..ਹਾਂ.. ਮੈਂ ਜਿੱਤ ਗਈ ਹਾਂ…ਆਈ ਐਮ ਸੌਰੀ, ਮੈਂ ਆਪੇ ਵਿੱਚ ਨਹੀਂ ਸਾਂ। ਮੇਰਾ ਮਨ ਕਿੱਧਰੇ ਹੋਰ ਵਿਚਰ ਰਿਹਾ ਸੀ”, ਉਸ ਨੇ ਜਵਾਬ ਦਿੱਤਾ।


“ਤੇਰੇ ਬੇਟੇ ਦੀ ਪੂਰੀ ਕਸਟਡੀ ਹੁਣ ਤੈਨੂੰ ਮਿਲ ਗਈ ਹੈ। ਜਿਵੇਂ ਜੱਜ ਨੇ ਹੁਕਮ ਦਿੱਤਾ ਹੈ, ਸਮੀਰ ਦੀ ਪੜ੍ਹਾਈ ਲਈ ਹੁਣ ਤੂੰ ਇਕੱਲੀ ਹੀ ਜ਼ਿੰਮੇਵਾਰ ਐਂ। ਇਸੇ ਕਾਰਨ ਤਾਂ ਜੱਜ ਨੇ ਤੇਰੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ”।

“ਕਾਜ਼ੀ ਸਾਹਿਬ, ਇਹ ਸਭ ਤੁਹਾਡੀ ਹੀ ਅਣਥੱਕ ਮਿਹਨਤ ਕਾਰਨ ਹੋ ਸਕਿਆ ਹੈ। ਮੈਂ ਤਹਿ ਦਿਲੋਂ ਤੁਹਾਡੀ ਇਸ ਮਿਹਰਬਾਨੀ ਲਈ ਸ਼ੁਕਰਗ਼ੁਜ਼ਾਰ ਹਾਂ”, ਬਹੁਤ ਹੀ ਜੋਸ਼ੀਲੇ ਅੰਦਾਜ਼ ਵਿੱਚ ਉਸ ਦੇ ਮੂੰਹੋਂ ਬੋਲ ਨਿਕਲ ਰਹੇ ਸਨ।


“ਅੱਲਾ ਕਾਰ-ਸਾਜ਼ ਐ…..ਹੁਣ ਸਾਨੂੰ ਚੱਲਣਾ ਚਾਹੀਦੈ। ਪਹਿਲਾਂ ਹੀ ਕਾਫ਼ੀ ਦੇਰ ਹੋ ਗਈ ਹੈ…..ਅਸੀਂ ਤੈਨੂੰ ਘਰ ਛੱਡ ਦੇਈਏ?”, ਕਾਜ਼ੀ ਨੇ ਪੁੱਛਿਆ।


“ਨਹੀਂ ਕਾਜ਼ੀ ਸਾਹਿਬ, ਮੈਂ ਘਰ ਨਹੀਂ ਜਾ ਰਹੀ। ਮੈਂ ਸਮੀਰ ਲਈ ਕੁਝ ਕਪੜੇ ਖਰੀਦਣੇ ਹਨ। ਮੈਂ ਬਰੌਡਵੇਅ ਸ਼ੌਪਿੰਗ ਸੈਂਟਰ ਜਾ ਰਹੀ ਹਾਂ”, ਰੁਖਸਾਨਾ ਨੇ ਜਵਾਬ ਦਿੱਤਾ।

“ਚੰਗਾ ਜਿਸ ਤਰ੍ਹਾਂ ਤੇਰੀ ਮਰਜ਼ੀ…ਚੰਗਾ ਫਿਰ ਖ਼ੁਦਾ ਹਾਫ਼ਿਜ਼”, ਅਤੇ ਕਾਜ਼ੀ ਮੇਨ ਗੇਟ ਦੇ ਸਾਹਮਣੇ ਸੜਕ ਤੇ ਖੜੀ ਸ਼ਿਵਰਲੈੱਟ (ਵੀ.ਡਬਲਿਊ.ਕੈਰਵੈਨੈੱਟ) ਵੱਲ ਤੁਰ ਪਏ। ਜਿਉਂ ਹੀ ਉਹ ਪਸੈਂਜਰ ਸੀਟ ਤੇ ਬੈਠੇ, ਉਨ੍ਹਾਂ ਵੇਖਿਆ ਕਿ ਬੈਜਨਾਥ ਪੰਡਿਤ ਜੀ ਨੂੰ ਨਮਸਕਾਰ ਕਰ ਉਨ੍ਹਾਂ ਤੋਂ ਵਿਦਾ ਲੈ ਰੁਖ਼ਸਾਨਾ ਵੱਲ ਨੂੰ ਆ ਰਿਹਾ ਸੀ।
“ਝਗੜੇ ਦੀ ਕੋਈ ਲੋੜ ਨਹੀਂ…ਜੇ ਤੂੰ ਚਾਹੇਂ, ਮੈਂ ਕਾਰ ਦੀਆਂ ਚਾਬੀਆਂ ਤੈਨੂੰ ਹੁਣੇ ਹੀ ਦੇ ਦਿਆਂ, ਪਰ ਤੈਨੂੰ ਥੋੜ੍ਹੀ ਦੇਰ ਇੰਤਜ਼ਾਰ ਕਰਨੀ ਪਏਗੀ। ਮੈਂ ਡਿੱਕੀ ‘ਚੋਂ ਆਪਣਾ ਸਮਾਨ ਕੱਢ ਲਵਾਂ”, ਅਤੇ ਬੈਜਨਾਥ ਰੁਖ਼ਸਾਨਾ ਨੂੰ ਚਾਬੀਆਂ ਫੜਾਉਣ ਲੱਗਾ।

ਫ਼ੈਸਲੇ ਮੁਤਾਬਿਕ ਕਾਰ ਰੁਖ਼ਸਾਨਾ ਨੂੰ ਮਿਲੀ ਸੀ ਤਾਂ ਜੋ ਉਹ ਆਪਣੇ ਬੇਟੇ ਨੂੰ ਸਕੂਲ ਅਤੇ ਖੇਡਣ ਲਈ ਲਿਜਾ ਸਕੇ। ਬੈਜਨਾਥ ਨੂੰ ਬਦਲੇ ਵਿੱਚ ਫਰਨੀਚਰ ਅਤੇ ਸਭ ਇਲੈਕਟਰੌਨਿਕਸ ਵਾਲਾ ਸਮਾਨ ਮਿਲਿਆ ਸੀ। ਰੁਖ਼ਸਾਨਾ ਹਾਲੇ ਵੀ ਕਿਤੇ ਖੋਈ ਹੋਈ ਲੱਗਦੀ ਸੀ, ਕਹਿਣ ਲੱਗੀ, “ਬੈਜੂ”।
‘ਬੈਜੂ?’
ਬੈਜਨਾਥ ਨੂੰ ਇਹ ਬੋਲ ਸੁਣ ਕੇ ਬਹੁਤ ਹੈਰਾਨੀ ਹੋਈ, ਇਸ ਤਰ੍ਹਾਂ ਤਾਂ ਰੁਖ਼ਸਾਨਾ ਉਸ ਨੂੰ ਪਿਆਰ ਨਾਲ ਹੀ ਬੁਲਾਉਂਦੀ ਸੀ। ਪਿਛਲੇ ਦੋ ਸਾਲ ਤੋਂ, ਜਦ ਤੋਂ ਉਨ੍ਹਾਂ ਦੀ ਪਹਿਲੀ ਵਾਰ ਤਕਰਾਰ ਹੋਈ ਸੀ, ਉਹ ‘ਲਾਲਾ ਬੈਜ ਨਾਥ ਜੀ’ ਕਹਿ ਕੇ ਬੁਲਾਉਂਦੀ ਸੀ; ਉਹ ਵੀ ‘ਲਾਲਾ’ ਸ਼ਬਦ ਤੇ ਜ਼ਰਾ ਜ਼ਿਆਦਾ ਹੀ ਜ਼ੋਰ ਦਿੰਦੀ ਜਿਵੇਂ ਉਸ ਦੇ ਹਿੰਦੂ ਹੋਣ ਤੇ ਉਸ ਨੂੰ ਚਿੜਾਉਂਦੀ ਹੋਵੇ।



“ਬੈਜੂ…ਮੈਂ ਬਹੁਤ ਥੱਕ ਗਈ ਹਾਂ। ਕਾਰ ਤੂੰ ਚਲਾ, ਮੈਂ ਤੇਰੇ ਨਾਲ ਬੈਠਾਂਗੀ”।

ਬੈਜਨਾਥ ਨੇ ਆਪਣੇ ਮੋਢੇ ਝਟਕੇ, ਕਦਮ ਕਾਰ ਵੱਲ ਵਧਾਏ ਅਤੇ ਰੁਖ਼ਸਾਨਾ ਲਈ ਦੂਸਰੇ ਪਾਸੇ ਦਾ ਦਰਵਾਜ਼ਾ ਖੋਲ੍ਹਿਆ। ਉਸ ਵੇਖਿਆ ਵੀ ਨਹੀਂ ਕਿ ਕਾਜ਼ੀ ਦੀ ਨਜ਼ਰ ਉਨ੍ਹਾਂ ਤੇ ਹੀ ਸੀ, ਅਤੇ ਝੱਟ ਕਾਰ ਵਿੱਚ ਜਾ ਬੈਠੀ। ਬੈਜਨਾਥ ਨੇ ਕਾਰ ਸਟਾਰਟ ਕੀਤੀ। ਕਾਰ ਚਲਾਉਣ ਲੱਗਿਆਂ ਉਸ ਨੇ ਸ਼ੀਸ਼ੇ ਵਿੱਚੋਂ ਵੇਖਿਆ, ਕਾਜ਼ੀ ਜਿਵੇਂ ਗੁੱਸੇ ਵਿੱਚਕੁਝ ਬੁੜਬੁੜ ਕਰ ਰਿਹਾ ਸੀ।
ਦੁਪਹਿਰ ਦੇ ਚਾਰ ਵੱਜੇ ਹੋਣਗੇ। ਰੋਜ਼ ਵਾਂਗ ਲੰਡਨ ਦੀਆਂ ਸੜਕਾਂ ਤੇ ਕਾਰਾਂ ਹੀ ਕਾਰਾਂ ਦਿਸ ਰਹੀਆਂ ਸਨ। ‘ਈਲਿੰਗ ਕਾਊਂਟੀ ਕੋਰਟ’ ਤੋਂ ਉਨ੍ਹਾਂ ਦੇ ਘਰ ‘ਓਲਡ ਸਾਊਥਆਲ’ ਤੱਕ ਦੇ ਚਾਰ ਮੀਲ ਸ਼ਾਇਦ ਚਾਰ ਹਜ਼ਾਰ ਮੀਲ ਵਾਂਗ ਲੱਗੇ, ਅਤੇ ਉਹ ਆਪਣੇ ਅਤੀਤ ਵਿੱਚ ਖੋ ਗਏ।



ਬੈਜਨਾਥ ਨੇ ਘਰ ਦੇ ਸਾਹਮਣੇ ਬਰੇਕ ਲਗਾ ਕਾਰ ਰੋਕ ਦਿੱਤੀ ਅਤੇ ਬੋਲਿਆ, “ਰੁਖਸਾਨਾ, ਆਪਾਂ ਘਰ ਪਹੁੰਚ ਗਏ ਹਾਂ”।

“ਘਰ?… ਘਰ ਪਹੁੰਚ ਵੀ ਗਏ?”

“ਰੁਖਸਾਨਾ, ਕੀ ਗੱਲ ਹੈ? ਅੱਜ ਸਵੇਰ ਤੱਕ ਤੂੰ ਮੇਰੇ ਨਾਲ ਖ਼ੂਬ ਲੜਦੀ ਰਹੀ ਏਂ…ਅਤੇ ਹੁਣ…..ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ…”

“ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਸਭ ਇਸ ਤਰ੍ਹਾਂ ਹੀ ਖ਼ਤਮ ਹੋਣਾ ਸੀ”।

“ਫਿਰ?”

“ਫਿਰ?” ਉਸ ਨੇ ਆਪਣੇ ਸਰੀਰ ਨੂੰ ਸਿੱਧਿਆਂ ਕੀਤਾ, ਆਪਣਾ ਸਿਰ ਬੜੀ ਸ਼ਾਨ ਨਾਲ ਉੱਪਰ ਕੀਤਾ, ਕਹਿਣ ਲੱਗੀ, “ਫਿਰ ਕੀ?…ਮੇਰੇ ਧੀਰਜ ਨੂੰ ਗ਼ਲਤ ਨਾ ਸਮਝ। ਅੱਲਾਹ ਮੁਆਫ਼ ਕਰੇ, ਮੇਰਾ ਆਪਣੇ ਸਟੈਂਡ ਤੋਂ ਪਰ੍ਹੇ ਹਟਣ ਦਾ ਕੋਈ ਮੂਡ ਨਹੀਂ ਹੈ”।

ਬੈਜਨਾਥ ਝੱਟ ਕਾਰ ‘ਚੋਂ ਕਾਰ ਬਾਹਰ ਨਿਕਲਿਆ ਅਤੇ ਕਾਰ ਦਾ ਦਰਵਾਜ਼ਾ ਬੜੇ ਜ਼ੋਰ ਨਾਲ ਬੰਦ ਕੀਤਾ। ਜਦ ਉਸ ਨੇ ਘਰ ਦਾ ਤਾਲਾ ਖੋਲ੍ਹਿਆ, ਫ਼ੋਨ ਦੀ ਘੰਟੀ ਵੱਜਣ ਲੱਗੀ।

ਉਸ ਫ਼ੋਨ ਚੁੱਕਿਆ, “ਹੈਲੋ”।

ਇਹ ਸਰ ਮੋਰਿਸ ਦੇ ਸੈਕਟਰੀ ਦਾ ਫ਼ੋਨ ਸੀ, “ਕਿੱਥੇ ਸੀ ਤੁਸੀਂ? ਅਸੀਂ ਸਵੇਰ ਦੇ ਫ਼ੋਨ ਤੇ ਫ਼ੋਨ ਕਰੀ ਜਾਂਦੇ ਹਾਂ। ਤੁਹਾਡੇ ਦਫ਼ਤਰਾਂ ਵਿੱਚੋਂ ਪਤਾ ਲੱਗਾ ਕਿ ਦੋਵਾਂ ਨੇ ਅੱਜ ਦੀ ਛੁੱਟੀ ਲਈ ਹੈ”।

ਬੈਜਨਾਥ ਨੇ ਸਵਾਲ ਕੀਤਾ, “ਕੀ ਜ਼ਰੂਰੀ ਕੰਮ ਆ ਗਿਆ ਸੀ?”

“ਸਰ ਮੋਰਿਸ ਨੂੰ ਬਹੁਤ ਵੱਡਾ ਦੌਰਾ ਪਿਆ ਹੈ। ਉਹ ਇਸ ਵੇਲੇ ਇੰਨਟੈਂਸਿਵ ਕੇਅਰ ਵਿੱਚ ਨੇ। ਤੁਹਾਡੇ ਦੋਵਾਂ ਬਾਰੇ ਕਈ ਵਾਰ ਪੁੱਛ ਚੁੱਕੇ ਨੇ, ਅਤੇ ਸਮੀਰ….ਤੁਸੀਂ ਫਟਾਫਟ ਐਬਰਡੀਨ ਲਈ ਫਲਾਈਟ ਫੜ ਕੇ ਆ ਜਾਵੋ….ਏਅਰਪੋਰਟ ਤੇ ਤੁਹਾਨੂੰ ਲੈਣ ਲਈ ਕਾਰ ਖੜੀ ਰਹੇਗੀ”।
ਰੁਖਸਾਨਾ ਨੂੰ ਇਹ ਦੱਸਦਿਆਂ ਬੈਜਨਾਥ ਨੇ ਕਿਹਾ, “ਤੂੰ ਅੱਜ ਮੇਰੇ ਘਰ ਛੱਡਣ ਬਾਰੇ ਭੁੱਲ ਜਾ। ਮੈਂ ਵਾਪਸ ਆ ਕੇ ਖਾਲੀ ਕਰ ਦਿਆਂਗਾ। ਮੋਰਿਸ ਨੂੰ ਇਸ ਵਾਰ ਬਹੁਤ ਸੀਰੀਅਸ ਅਟੈਕ ਹੋਇਆ ਹੈ। ਰੱਬ ਅੱਗੇ ਅਰਦਾਸ ਕਰੀਏ ਕਿ ਉਹ ਠੀਕ ਹੋ ਜਾਵੇ”।

“ਠੀਕ ਹੈ, ਮੈਂ ਪਲੇਅ-ਸਕੂਲ ਤੋਂ ਸਮੀਰ ਨੂੰ ਲੈ ਕੇ ਆਉਂਦੀ ਹਾਂ, ਤੂੰ ਏਅਰ-ਲਾਈਨ ਵਾਲਿਆਂ ਨਾਲ ਗੱਲ-ਬਾਤ ਕਰ”, ਅਤੇ ਰੁਖਸਾਨਾ ਘਰੋਂ ਬਾਹਰ ਹੋ ਗਈ।
ਸਰ ਮੋਰਿਸ ਦੀਆਂ ਅੱਖਾਂ ਵੀ ਨਹੀਂ ਖੁਲ੍ਹ ਰਹੀਆਂ ਸਨ, ਅਤੇ ਉਨ੍ਹਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਹਲਕਾ ਜਿਹਾ ਮੁਸਕਰਾ ਕੇ ਉਨ੍ਹਾਂ ਸਮੀਰ ਵੱਲ ਵੇਖਿਆ, ਅਤੇ ਬੜੀ ਹੀ ਮੁਸ਼ਕਿਲ ਨਾਲ ਰੁਖਸਾਨਾ ਅਤੇ ਬੈਜਨਾਥ ਵੱਲ ਨਜ਼ਰ ਮਾਰੀ। ਉਨ੍ਹਾਂ ਕੁਝ ਪਲਾਂ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਅੱਖਾਂ ਜਿਸ ਪਾਸੇ ਮਕਿੰਨਤੋਸ਼ ਐਂਡ ਮਕਿੰਨਤੋਸ਼ ਕੰਪਨੀ ਵੱਲੋਂ ਉਨ੍ਹਾਂ ਦਾ ਵਕੀਲ ਖੜਾ ਸੀ, ਉੱਧਰ ਘੁਮਾਈਆਂ। ਬੜੇ ਹੀ ਧਿਆਨ ਨਾਲ ਕੁਝ ਪਲ ਵੇਖਿਆ ਅਤੇ ਫਿਰ ਸਦਾ ਲਈ ਉਨ੍ਹਾਂ ਦੀਆਂ ਅੱਖਾਂ ਬੰਦ ਹੋ ਗਈਆਂ।
ਮਕਲਿਸਟਨ ਫ਼ੈਮਿਲੀ ਦੀ ਸਾਰੀ ਜਾਇਦਾਦ ਦਾ ਵਾਰਿਸ ਸਮੀਰ ਨੂੰ ਬਣਾ ਦਿੱਤਾ ਸੀ ਅਤੇ ਜਦ ਤੱਕ ਉਹ ਅਠਾਰਾਂ ਸਾਲਾਂ ਦਾ ਨਾ ਹੋ ਜਾਵੇ, ਰੁਖਸਾਨਾ ਅਤੇ ਬੈਜਨਾਥ ਦੋਹਾਂ ਨੂੰ ਅਤੇ ਮਕਿੰਨਤੋਸ਼ ਐਂਡ ਮਕਿੰਨਤੋਸ਼ ਕੰਪਨੀ ਦੇ ਇੱਕ ਸੀਨੀਅਰ ਅਫ਼ਸਰ ਨੂੰ ਸਰਪ੍ਰਸਤ ਥਾਪ ਦਿੱਤਾ ਗਿਆ ਸੀ। ਅਠਾਰਾਂ ਸਾਲ ਦਾ ਹੋਣ ਤੱਕ ਸਮੀਰ ਨੂੰ ਉਸੇ ਕਿਲ੍ਹੇ ਵਿੱਚ ਹੀ ਆਪਣੇ ਮਾਂ-ਪਿਓ ਨਾਲ ਰਹਿਣਾ ਹੋਵੇਗਾ, ਉਸ ਤੋਂ ਬਾਅਦ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਉਹੀ ਸੰਭਾਲੇਗਾ। ਪਰ ਜਦ ਤੱਕ ਉਹ ਪੰਝੀ ਸਾਲ ਦਾ ਨਾ ਹੋ ਜਾਵੇ, ਉਹ ਲਿਖਤੀ ਰੂਪ ਵਿੱਚ ਰੁਖਸਾਨਾ, ਬੈਜਨਾਥ, ਅਤੇ ਵਕੀਲ ਤੋਂ ਇਜਾਜ਼ਤ ਲਏ ਬਗ਼ੈਰ ਨਾ ਜਾਇਦਾਦ ਦੇ ਕਿਸੇ ਵੀ ਹਿੱਸੇ ਨੂੰ ਵੇਚ ਸਕੇਗਾ, ਨਾ ਖ਼ਰੀਦ ਸਕੇਗਾ ਅਤੇ ਨਾ ਹੀ ਉਸ ਵਿੱਚ ਹੋਰ ਕੋਈ ਤਬਦੀਲੀ ਕਰ ਸਕੇਗਾ।


ਸਰ ਮੋਰਿਸ ਦੇ ਸੈਕਟਰੀ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਕਿਲ੍ਹੇ ਦੀ ਅਤੇ ਸਾਰੀ ਜਾਇਦਾਦ ਦੀ ਦੇਖ-ਭਾਲ ਇਕੱਲਾ ਨਹੀਂ ਕਰ ਸਕਦਾ। ਉਸ ਨੇ ਰੁਖਸਾਨਾ ਅਤੇ ਬੈਜਨਾਥ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਨੌਕਰੀਆਂ ਛੱਡ ਕੇ ਅਕਲਿਸਟਨ ਰਹਿਣ ਲੱਗ ਜਾਣ, ਕਿਉਂਕਿ ਵਸੀਅਤ ਮੁਤਾਬਿਕ ਉਨ੍ਹਾਂ ਨੂੰ ਕਿਲ੍ਹੇ ਵਿੱਚ ਸਮੀਰ ਨਾਲ ਹੀ ਰਹਿਣਾ ਪੈਣਾ ਹੈ।


ਉਹ ਪਹਿਲਾਂ ਹੀ ਕਈ ਮਸਲਿਆਂ ਵਿੱਚ ਉਲਝੇ ਹੋਏ ਸਨ, ਅਤੇ ਨਹੀਂ ਚਾਹੁੰਦੇ ਸਨ ਕਿ ਹੋਰ ਕੋਈ ਨਵਾਂ ਝਗੜਾ ਸ਼ੁਰੂ ਕਰਨ। ਦੋਵਾਂ ਨੇ ਆਪਸ ਵਿੱਚ ਜ਼ਿਆਦਾ ਗੱਲ-ਬਾਤ ਕਰੇ ਬਿਨਾਂ ਹੀ, ਚੁੱਪ-ਚਾਪ ਘਰ ਵਿੱਚ ਆਪਣੇ ਆਪਣੇ ਕੁਆਟਰ ਠੀਕ ਠਾਕ ਕਰ ਲਏ, ਅਤੇ ਸਾਊਥਆਲ ਵਿੱਚ ਆਪਣਾ ਸਾਰਾ ਕੁਝ ਸੰਭਾਲਣ ਲਈ ਜਹਾਜ਼ ਤੇ ਰਵਾਨਾ ਹੋ ਗਏ। ਉਨ੍ਹਾਂ ਫ਼ੈਸਲਾ ਕੀਤਾ ਕਿ ਸਾਊਥਆਲ ਵਾਲੀ ਜਾਇਦਾਦ ਨੂੰ ਕਿਸੇ ਰੀਅਲ ਐਸਟੇਟ ਦੇ ਏਜੰਟ ਨੂੰ ਕਿਰਾਏ ਤੇ ਦੇਣ ਲਈ ਕਹਿ ਆਉਣਗੇ।


ਸਾਊਥਆਲ ਵਿੱਚ, ਦੋਵਾਂ ਨੇ ਆਪਣਾ ਆਪਣਾ ਸਮਾਨ ਤਕਰੀਬਨ ਬੰਨ੍ਹ ਹੀ ਲਿਆ ਸੀ ਬੈਜਨਾਥ ਨੇ ਆਪਣੀਆਂ ਸਾਰੀਆਂ ਕਿਤਾਬਾਂ ਇੱਕ ਗੱਤੇ ਦੇ ਡੱਬੇ ਵਿੱਚ ਰੱਖ ਦਿੱਤੀਆਂ। ਕੁਝ ਮਿੰਟਾਂ ਲਈ ਉਹ ਬੜੀ ਡੂੰਘੀ ਸੋਚ ਵਿੱਚ ਬੈਠਾ ਰਿਹਾ। ਫਿਰ ਉਸ ਨੇ ਡੱਬੇ ਨੂੰ ਉਲਟਾ ਕੇ ਸਾਰੀਆਂ ਕਿਤਾਬਾਂ ਹੇਠਾਂ ਫਰਸ਼ ਤੇ ਸੁੱਟ ਦਿੱਤੀਆਂ, ਅਤੇ ਦੋ ਢੇਰੀਆਂ ਵਿੱਚ ਵੰਡਣ ਲੱਗਾ। ਰੁਖਸਾਨਾ ਆਪਣਾ ਕੰਮ ਛੱਡ ਕੇ ਉਸ ਵੱਲ ਬੜੇ ਹੀ ਧਿਆਨ ਨਾਲ ਵੇਖਣ ਲੱਗੀ, ਬੈਜਨਾਥ ਨੇ ਇੱਕ ਕਾਲੇ ਰੰਗ ਦਾ ਬੈਗ ਕੱਢਿਆ ਅਤੇ ਇੱਕ ਢੇਰੀ ਦੀਆਂ ਸਾਰੀਆਂ ਕਿਤਾਬਾਂ ਉਸ ਬੈਗ ਵਿੱਚ ਪਾ ਦਿੱਤੀਆਂ। ਬੈਗ ਨੂੰ ਆਪਣੇ ਮੋਢੇ ਤੇ ਚੁੱਕ ਉਹ ਦਰਵਾਜ਼ੇ ਵੱਲ ਤੁਰ ਪਿਆ।


ਰੁਖਸਾਨਾ ਨੇ ਆਵਾਜ਼ ਦਿੱਤੀ, “ਤੂੰ ਕਿਤੇ ਜਾ ਰਿਹਾ ਏਂ?”

“ਹਾਂ, ਮੈਂ ਲਾਇਬ੍ਰੇਰੀ ਨੂੰ ਇਹ ਕਿਤਾਬਾਂ ਦੇਣ ਲਈ ਜਾ ਰਿਹਾ ਵਾਂ”।

“ਪਰ ਇਹ ਕਿਤਾਬਾਂ ਲਾਇਬ੍ਰੇਰੀ ਦੀਆਂ ਨਹੀਂ, ਤੇਰੀਆਂ ਆਪਣੀਆਂ ਹਨ”।


ਇਹ ਸਭ ਧਾਰਮਿਕ ਕਿਤਾਬਾਂ ਨੇ। ਮੈਨੂੰ ਇਨ੍ਹਾਂ ਦੀ ਕੋਈ ਲੋੜ ਨਹੀਂ ਪੈਣ ਲੱਗੀ। ਇਸ ਲਈ ਮੈਂ ਇਹ ਲਾਇਬ੍ਰੇਰੀ ਲਈ ਦੇਣ ਲਈ ਜਾ ਰਿਹਾ ਹਾਂ। ਸਾਰੀ ਸਭਿਅਤਾ ਦੇ ਲੋਕ ਪੜ੍ਹ ਸਕਣਗੇ”, ਅਤੇ ਬਾਹਰ ਚਲਾ ਗਿਆ।


ਰੁਖਸਾਨਾ ਵੀ ਕੁਝ ਦੇਰ ਸੋਚਾਂ ਵਿੱਚ ਪੈ ਗਈ। ਉਸ ਦੇ ਮਨ ਵਿੱਚ ਵੀ ਕੁਝ ਫ਼ੁਰਿਆ। ਉਹ ਵੀ ਬਾਹਰ ਨੂੰ ਦੌੜ ਗਈ। ਬੈਜਨਾਥ ਹਾਲੇ ਕਿਤਾਬਾਂ ਵਾਲਾ ਬੈਗ ਕਾਰ ਦੀ ਡਿੱਕੀ ਵਿੱਚ ਰੱਖ ਰਿਹਾ ਸੀ।

“ਜ਼ਰਾ ਠਹਿਰੀਂ, ਇੱਕ ਮਿੰਟ ਰੁਕਣਾ”, ਉਹ ਬੜੀ ਜ਼ੋਰ ਦੀ ਬੋਲੀ, “ਬੈਗ ਜ਼ਰਾ ਵਾਪਸ ਲਿਆਉਣਾ, ਮੇਰੇ ਕੋਲ ਵੀ ਕੁਝ ਕਿਤਾਬਾਂ ਹੈਗੀਆਂ ਨੇ ਦੇਣ ਲਈ”।


ਉਹ ਬੜੀ ਤੇਜ਼ੀ ਨਾਲ ਆਪਣੇ ਕਮਰੇ ਵਿੱਚ ਗਈ ਅਤੇ ਕਿਤਾਬਾਂ ਦੇ ਦੋ ਢੇਰ ਬਣਾਉਣ ਲੱਗੀ।

Pages: 1 2 3 [4] 5 6