November 21, 2024, 09:25:36 PM

Show Posts

This section allows you to view all posts made by this member. Note that you can only see posts made in areas you currently have access to.


Messages - Inder Preet (5)

Pages: 1 ... 3 4 5 6 7 [8] 9 10 11 12 13 ... 93
141
Shayari / ਪਤਝੜ ਦੀ ਇੱਕ ਸ਼ਾਮ ਸੁਨਹਿਰੀ
« on: January 29, 2012, 04:33:24 AM »
ਪਤਝੜ ਦੀ ਇੱਕ ਸ਼ਾਮ ਸੁਨਹਿਰੀ,
ਪੱਤਾ ਪੱਤਾ ਝੜਦਾ ਹੈ।
ਚੁੱਪ ਚਪੀਤੇ ਚਿਹਰਾ ਤੇਰਾ,
ਯਾਦਾਂ ਵਿੱਚ ਆ ਵੜਦਾ ਹੈ।
ਹਰ ਐਸੀ ਪਤਝੜ ਮਗਰੋਂ,
ਕੁਝ ਅੰਦਰ ਮੇਰੇ ਸੜਦਾ ਹੈ।
ਲੰਘਿਆ ਹੋਇਆ ਕੱਲ੍ਹ ਮੇਰਾ,
ਫਿਰ ਵਰਤਮਾਨ ਹੋ ਖੜ੍ਹਦਾ ਹੈ ..!!.....PREET........ !!

142
Shayari / preet mitti di deri hai
« on: January 29, 2012, 04:30:53 AM »
meri jini guzari nal tere mainu eni umar bathri hai..
baki rahndi tere naam kara fir preet mitti di deri hai
meri raakh nu hath wich leke tu kadi jhooti rasam vekhvi na.
zinda rahe ta milega lakh wari mar gye ta dilo bhulavi na..
je rabh dur tere kolo le gaya metho aya nhi jana mainu bhulavi na..
zinda rahe ta milega lakh wari mar gye ta dilo bhulavi na..PREET

143
Shayari / ਆਵੋ ਯਾਰੋ ਆਵੋ ਆਪਾਂ ਚਾਨਣ
« on: January 28, 2012, 12:18:32 PM »
ਆਵੋ ਯਾਰੋ ਆਵੋ ਆਪਾਂ ਚਾਨਣ ਦੇ ਘਰ ਚੱਲੀਏ -ਬੂਹਾ ਮੱਲੀਏ ।
ਹਨੇਰੇ ਦਾ ਤੂਫਾਨ ਵਗੇਂਦਾ ਉਸ ਨੂ ਸਿਰ ਤੇ ਝੱਲੀਏ -ਆਵੋ ਠੱਲੀਏ ।

ਵੇਲੇ ਦੀ ਮੁਟਿਆਰ ਦੇ ਸਿਰ ਤੇ ਫਿਕਰਾਂ ਦੀ ਪਂਡ ਚਾਈ- ਉਹ ਘਬਰਾਈ ।
ਉਸ ਦੀ ਖਾਤਰ ਆਪਾਂ ਕੋਈ ਸੁਖ ਸੁਨੇਹਾ ਘੱਲੀਏ -ਆਵੋ ਚੱਲੀਏ ।

ਤੂ ਮਂਦਰ ਦੇ ਬਾਹਰ ਵਿਕੇ ਤੂਂ ਦਰਵਾਜ਼ੇ ਵਿਚ ਖੜਕੇਂ- ਪਲ਼ ਪਲ਼ ਧੜਕੇਂ ।
ਮਂਦਰ ਵਿਚ ਰਬ ਕਿੱਥੇ ਵਸਦੈ ਦੱਸ ਨੀ ਭੁਜੀਏ ਛੱਲੀਏ -ਤੂਂ ਦੱਸ ਟੱਲੀਏ ।

ਵਾਢ ਧਰੀ ਤੂਂ ਐਸੀ ਕਿ ਗਈ ਫਸਲ ਸਿਰਾਂ ਦੀ ਵੱਢੀ -ਜੜ ਤੋਂ ਕੱਢੀ ।
ਕਦ ਤਕ ਤਾਂਡਵ ਨਾਚ ਤੂ ਏਥੇ ਨੱਚੇਂਗੀ ਦੱਸ ਬੱਲੀਏ -ਨੀ ਤਰਥੱਲੀਏ ।

ਜਂਗਲ ਦੇ ਵਿਚ ਬਿਰਖਾਂ ਦੀ ਖਾਮੋਸ਼ੀ ਖਾਣ ਨੂ ਆਵੇ -ਬੜੀ ਡਰਾਵੇ ।
ਇਸ ਖਾਮੋਸ਼ੀ ਚੋਂ ਕੀ ਭਾਲੇਂ ਜਿਂਦੇ ਕੱਲ-ਮੁਕੱਲੀਏ -ਚੱਲ ਤੁਰ ਚੱਲੀਏ ..Preet

144
ਕਿਂਵੇ ਸਮਝਾਇਅੇ ਅਸੀ ਇਸ ਦਿੱਲ ਨੀਮਾਣੇ ਨੂੰ
ਅਖਿਆਂ 'ਚੌਂ ਵਗਦੇ ਇਸ ਖ਼ਾਰੇ ਪਾਣੀ ਨੂੰ
ਪਿਆਰ' ਚ ਉਹਦੇ ਅਸੀ ਜੌਗੀ ਬਨ ਗਏ
ਦੂਰੌਂ ਸਲਾਮਾਂ ਕਿਤਿਆਂ ਅਸੀ ਮਅਖ਼ਾਨਿਆਂ ਨੂੰ
ਨਿੱਤ ਯਾਰ ਦੇ ਦਰ ਤੇ ਅਸੀ ਸਜ਼ਦਾ ਕਰਦੇ
ਖ਼ੂਦਾ ਨੂੰ ਭੂੱਲ ਗਏ ਭੂੱਲੇ ਨਾ ਉਸ ਮਰਜ਼ਾਣੀ ਨੂੰ
ਮੌਸਮ ਬਦਲੇ ਰੂਤਾਂ ਲੰਘਿਆਂ ਟੂਰ ਗਏ ਦਿਲਜਾਨੀ
ਪਰ ਅਸੀ ਭੂੱਲ ਨਾ ਸਕੇ ਉਸ ਪੇ੍ਮ ਕਹਾਣੀ ਨੂੰ
ਤੂੰ ਹੀ ਦੱਸ ਦਿਲਾ ਕਸੂਰ ਅਸੀ ਕੀ ਕੀਤਾ
ਕਿਉਂ ਤੜਪਾਦਾਂ ਹੈ ਤੂੰ ਇਸ ਜਿੰਦ ਨੀਮਾਣੀ ਨੂੰ..PREET

145
ਰਾਤ ਦੇ ਸੰਨਾਟੇ ਵਿਚ ਬੀਂਡੇ ਦੀ ਕੂਕ ਹੁਣ ਸੁਣਦੀ ਨਹੀ,
ਕੋਈ ਚਿੜੀ ਰੁੱਖਾਂ ਤੇ ਆਲਣਾ ਹੁਣ ਬੁਣਦੀ ਨਹੀ,
ਨਾ ਹੀ ਕੋਈ ਚਕੋਰ ਚੰਨ ਨੂੰ ਹੁਣ ਚਾਹੁਦੀ ਹੈ,
ਨਾ ਹੀ ਕੋਈ ਕੋਇਲ ਹੁਣ ਮਿੱਠੇ ਗੀਤ ਸੁਣਾਉਦੀ ਹੈ,
ਨਾ ਹੀ ਕੇਈ ਮੋਰ ਹੁਣ ਬਾਗੀ ਪੈਲਾਂ ਪਾਉਦਾ ਹੈ,
ਨਾ ਹੀ ਕੇਈ ਸੱਪ ਹੁਣ ਕਿਸੇ ਨੂੰ ਡਰਾਉਦਾ ਹੈ,
ਨਾ ਹੀ ਕਿਧਰੇ ਫੁੱਲ ਹੁਣ ਖੁਸ਼ਬੂ ਬਿਖਰਾਉਦੇ ਨੇ,
ਨਾ ਹੀ ਕਿਸੇ ਪਾਸੇ ਹੁਣ ਖੇਤ ਲਹਿਰਾਉਦੇ ਨੇ,
ਕੂਜ਼ਾ ਵੀ ਅੱਜਕੱਲ ਹਰੀਕੇ ਨਹੀ ਆਉਦੀਆਂ ਨੇ,
ਗਿਦਾਂ ਨਹੀ ਦਿਸਦੀਆਂ ਖਬਰੇ ਕੀ ਚਾਹੁਦੀਆਂ ਨੇ,
ਕਦੇ ੫-੫ ਵਗਦੇ ਸੀ ਅੱਜ ਕੋਈ ਦਰਿਆ ਨਹੀ ਵਗਦਾ ਏ,
ਗੁਰਦੁਆਰੇ ਵਾਲਾ ਸਰੋਵਰ ਵੀ ਹੁਣ ਮੈਨੂੰ ਸੁਕਿਆ ਲਗਦਾ ਏ,
ਕੀ ਬਣਨ ਤੁਰੇ ਸੀ ਮਨਵੀਰ ਕੀ ਬਣ ਕਿ ਬਹਿ ਗਏ ਆਂ,
ਵਧੀਆ ਜਿੰਦਗੀ ਲਭਦੇ-੨ ਸਭ ਕੁਝ ਗੁਆ ਕਿ ਬਹਿ ਗਏ ਆਂ,
ਸਭ ਕੁਝ ਗੁਆ ਕਿ ਬਹਿ ਗਏ ਆਂ,
ਸਭ ਕੁਝ ਗੁਆ ਕਿ ਬਹਿ ਗਏ ਆਂ............. PREET

146
ਜੌ ਪੱਤੇ ਟਾਣੀਆ ਤੌ ਟੁੱਟ ਜਾਂਦੇ ਨੇ
ਫੇਰ ਕੱਦ ਉਹ ਟਾਹਣੀ ਨੂੰ ਮਿਲ ਪਾਉਂਦੇ ਨੇ
ਨਾ ਚਹੁੰਦੇ ਹੌਏ ਵੀ ਹਵਾ ਦੇ ਨਾਲ ਨਾਲ
ਦੂਰ ਕਿਤੇ ਦੂਰ ਉਡਦੇ ਚਲੇ ਜਾਂਦੇ ਨੇ
ਕੱਦ ਕੌਈ ਚਹੁੰਦਾ ਹੈ ਅੱਖਾਂ ਦੇ ਵਿਚ ਹੰਙੂ
ਹੰਙੂ ਤਾਂ ਹੰਙੂ ਨੇ ਆਪੇ ਹੀ ਚਲੇ ਆਉਦੇ ਨੇ
ਨਾਜੁਕ ਹੁਂਦੇ ਨੇ ਦਿਲ ਸ਼ਿਸ਼ੇ ਦੀ ਤਰਾਂ
ਕੱਦ ਜੁੜਦੇ ਨੇ ਜੌ ਟੁੱਟ ਜਾਂਦੇ ਨੇ
ਜੌ ਲੰਘ ਜਾਂਦੇ ਨੇ ਐਵੈ ਹੀ ਅਣਜਾਣੈ ਵਿਚ
ਉਹ ਪੱਲ ਤੇ ਊਹ ਵੇਲੇ ਕੱਦ ਮੁੜ ਕੇ ਆਉਦੇ ਨੇ
ਰਿਹ ਜਾਂਦੀਆਂ ਨੇ ਯਾਦਾਂ ਸਿਰਫ ਯਾਦਾਂ
ਜਿਥੇ ਇਹ ਪਲ ਤੇ ਵੇਲੇ ਯਾਦਾਂ ਬਣ ਕੇ ਰਹਿ ਜਾਂਦੇ ਨੇ..PREET

147
ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ
ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ
ਮੈਂ ਲਫ਼ਜਾਂ ' ਚ ਮਹਿਕ ਘੌਲਦਾ ਰਵਾਂਗਾਂ
ਅਹਸਾਸਾਂ ਤੇਰੇ ਨੂੰ ਜ਼ਹਿਨ ' ਚ ਵਸਾ ਕੇ
ਮੈਂ ਨਜ਼ਮ ਪਿਆਰ ਦੀ ਸੌਚਦਾ ਰਵਾਂਗਾ
ਤੇਰੇ ਡਿਗਦੇ ਹੰਝੂਆਂ ' ਚ ਕਲਮ ਡਬੌ ਕੇ
ਦਰਦ ਇਸਕੌ ੳ ਮੌਹਬਤ ਦੇ ਲਿਖਦਾ ਰਵਾਂਗਾ ।PREET!

148
kyu 22 ji words kyu nhi hai???

149
Shayari / Re: ਮਨਿਆ ਤੂੰ ਸੂਰਜਾਂ
« on: January 28, 2012, 12:02:46 PM »
thik h kaha ji tusi

150
Shayari / Re: ਕੀ ਸੱਚਮੁਚ ਸੱਬ
« on: January 28, 2012, 12:01:55 PM »
thnx ji

151
thnx 22 ji

152
Shayari / ਦਿਲ ਟੁੱਟ ਵੀ ਜਾਂਦੇ ਨੇ
« on: January 28, 2012, 07:08:54 AM »
ਦਿਲ ਟੁੱਟ ਵੀ ਜਾਂਦੇ ਨੇ ਸੌਚੀ ਦਿਲ ਲਗਉਣ ਤੌ ਪਹਿਲਾਂ,
ਅੱਖ ਰੌ ਵੀ ਸਕਦੀ ਹੈ ਸੌਚੀ ਮੁਸਕੁਰਾਉਣ ਤੌ ਪਹਿਲਾਂ,
ਕਿਸ਼ਤੀਆਂ ਫੱਸ ਜਾਂਦੀਆਂ ਨੇ ਇਸ਼ਕ ਦੇ ਸਮੁੰਦਰ ਵਿਚ,
ਤੇ ਅਕਸਰ ਡੁੱਬ ਜਾਂਦੀਆਂ ਨੇ ਕਿਨਾਰੇ ਆਉਣ ਤੇ ਪਹਿਲਾਂ,
ਇਸ ਇਸ਼ਕ ਵਿਚ ਖੁਸ਼ੀ ਹੈ ਤਾਂ ਹੰਝੂ ਵੀ ਬਹੁਤ ਨੇ,
ਅੱਖ ਰੌ ਸਕਦੀ ਹੈ ਸੌਚੀ ਮਿਲਉਣ ਤੇ ਪਹਿਲਾਂ,
ਇਸ਼ਕ ਹੌ ਜਾਵੇ ਤਾਂ ਸੁਪਨੇ ਵੀ ਸੱਜ ਜਾਂਦੇ ਨੇ,
ਸੁਪਨੇ ਟੁੱਟ ਵੀ ਜਾਂਦੇ ਨੇ ਸੌਚੀ ਸੱਜਉਣ ਤੇ ਪਹਿਲਾਂ,
ਦੀਵੇ ਬੁਝੇ ਨੇ ਸਦਾ ਇਸ਼ਕ ਦੇ ਏਸ ਜਹਾਨ ਅੰਦਰ,
ਇਸ਼ਕ ਸਦਾ ਰੌਇਆ ਸੌਚੀ ਕੌਈ ਦੀਵਾ ਜੱਲਉਣ ਤੌ ਪਹਿਲਾਂ,
"preet" ਤਾਂ ਸਿਰ ਝੁਕਾਵੇਗਾ ਤੇਰੇ ਇਕ ਇਸ਼ਾਰੇ ਤੇ ,
ਹੱਕ ਕੁਝ ਤੇਰਾ ਵੀ ਹੈ ਸੌਚੀ ਬੁਲਾਉਣ ਤੌ ਪਹਿਲਾਂ

153
Shayari / Re: ਕੀ ਸੱਚਮੁਚ ਸੱਬ
« on: January 28, 2012, 07:05:23 AM »
bhut bhut dhanwad 22 ji

154
thnx 22 honey

155
Shayari / Re: ਕੀ ਸੱਚਮੁਚ ਸੱਬ
« on: January 28, 2012, 06:59:00 AM »
thnx brar ji

156
Shayari / ਮੇਰੀ ਯਾਦ ਜਰੂਰ ਆਈ ਹੌਵੇਗੀ
« on: January 28, 2012, 06:46:32 AM »
ਕਦੇ ਤਾਂ ਤੈਨੂੰ ਮੇਰੀ ਯਾਦ ਆਈ ਹੌਵੇਗੀ
ਯਾਦ ਕਰਕੇ ਮੈਨੂੰ ਅੱਖ ਭਰ ਆਈ ਹੌਵੇਗੀ,
ਜਦੌ ਕਦੇ ਵੀ ਬਹਾਰਾਂ ਵਿੱਚ ਫੁੱਲਾਂ ਨੂੰ ਦੇਖਿਆ ਹੌਵੇਗਾ,
ਤੇ ਜਦੌ ਕੌਈ ਕਲੀ ਸ਼ਰਮਾਈ ਹੌਵੇਗੀ,
ਤੈਨੂੰ ਮੇਰੀ ਯਾਦ ਤਾਂ ਜੱਰੂਰ ਆਈ ਹੌਵੇਗੀ,
ਜੱਦ ਹਵਾ ਨੇ ਗੀਤ ਪਿਆਰ ਦੇ ਛੇੜੇ ਹੌਣਗੇ,
ਗੀਤਾਂ ਚੌਂ ਸਾਡੇ ਪਿਆਰ ਦੀ ਮਹਕ ਆਈ ਹੌਵੇਗੀ,
ਤੈਨੂੰ ਮੇਰੀ ਯਾਦ ਤਾਂ ਜੱਰੂਰ ਆਈ ਹੌਵੇਗੀ,
ਜੱਦ ਚੱੜਦਾ ਹੌਵੇਗਾ ਚੰਨ ਪੁਨਿਆ ਦੀ ਰਾਤ ਦਾ,
ਤੇ ਚੰਨ ਦੀ ਚਾਨਣੀ ਤੇਰੀ ਅੱਖਾਂ ਚ ਸਮਾਈ ਹੌਵੇਗੀ,
ਤੈਨੂੰ ਮੇਰੀ ਯਾਦ ਤਾਂ ਜਰੂਰ ਆਈ ਹੌਵੇਗੀ,
ਰੰਗ ਬਦਲਿਆ ਜੱਦ ਕਦੇ ਵੀ ਮੌਸਮ ਨੇ,
ਤੇ ਆਸਮਾਨ ਵਿਚ ਕੌਈ ਕਾਲੀ ਘਟਾ ਛਾਈ ਹੌਵੇਗੀ,
ਤੈਨੂੰ ਮੇਰੀ ਯਾਦ ਤਾਂ ਜਰੂਰ ਆਈ ਹੌਵੇਗੀ,
ਜੇ ਤੇਨੂੰ ਮੇਰੀ ਯਾਦ ਕਦੇ ਵੀ ਨਹੀ ਆਈ .
ਤਾਂ ਇਹ ਤੇਰਾ ਪਿਆਰ ਨਹੀ ਬੇਬਫਾਈ ਹੌਵੇਗੀ,
ਪਰ ਮੇਨੂੰ ਪਤਾ ਤੈਨੂੰ ਮੇਰੀ ਯਾਦ ਜਰੂਰ ਆਈ ਹੌਵੇਗੀ,,,PREET

157
Shayari / ਮਨਿਆ ਤੂੰ ਸੂਰਜਾਂ
« on: January 28, 2012, 06:45:29 AM »
ਮਨਿਆ ਤੂੰ ਸੂਰਜਾਂ ਦੇ ਸਹਾਵੇ ਖਲੌ ਲਵੇਂਗੀ
ਪਰ ਮੱਨ ਦੇ ਹਨੇਰੇ ਕਿਥੇ ਲੱਕੌ ਲਵੇਂਗੀ,
ਦੱਰਪਨ ਹੈ ਤੇਰਾ ਚਿਹਰਾ ਜੌ ਦਿਲ ਦੇ ਹਾਲ ਦੱਸਦਾ ,
ਕੀਨਿਆ ਕੁ ਪੀੜਾਂ ਇਸ ਦੇ ਆੰਦਰ ਲੱਕੌ ਲਵੈਂਗੀ
ਹੈ ਅੱਗ ਚੱ ਰੌਸ਼ਨੀ ਵੀ ਪਰ ਸੇਕ ਵੀ ਬੜਾ ਹੈ
ਤੂੰ ਇਸ ਦੇ ਹੌਰ ਨੇੜੇ ਕਿਨਾ ਕੁ ਹੌ ਲਵੇਂਗੀ/....

158
Shayari / ਕੀ ਸੱਚਮੁਚ ਸੱਬ
« on: January 28, 2012, 06:44:33 AM »
ਕੀ ਸੱਚਮੁਚ ਸੱਬ ਏਦਾਂ ਹੀ ਛੱਡ ਕੇ ਤੁਰ ਜਾਂਦੇ ਨੇ,
ਜੱਦ ਕਿਸ਼ਤੀ ਕਿਸੇ ਦੀ ਕਿਸੇ ਭੱਵਰ ਵਿਚ ਆਉਂਦੀ ਹੈ,
ਕੀ ਸੱਚਮੁਚ ਦਿਲ ਏਦਾਂ ਹੀ ਉਦਾਸ ਹੌ ਜਾਂਦੇ ਨੇ,
ਜੱਦ ਕੌਈ ਹੀਰ ਕਿਸੇ ਰਾਂਝੇ ਨੂੰ ਠੁਕਰਾਂਉਦੀ ਹੈ,
ਕੀ ਸੱਚਮੁਚ ਖਾਬ ਏਦਾਂ ਹੀ ਟੁੱਟ ਜਾਂਦੇ ਨੇ ,
ਜੱਦ ਸੁਪਨੇ ਦੀ ਲਹਿਰ ਹਕੀਕਤ ਨਾਲ ਟਕਰਾਂਉਦੀ ਹੈ,
ਕੀ ਸੱਚਮੁਚ ਦਿਲ ਏਦਾਂ ਹੀ ਮਾਯੂਸ ਹੌ ਜਾਂਦੇ ਨੇ,
ਜੱਦ ਟੁੱਟੇ ਦਿਲ ਦਾ ਦੁਨੀਆਂ ਮਜਾਕ ਉਡਾਂਉਦੀ ਹੈ,
ਕੀ ਸੱਚਮੁਚ ਏਦਾਂ ਹੀ ਨੈਣਾਂ ਵਿਚ ਹੰਝੂ ਆਉਦੇ ਨੇ,
ਜੱਦ ਕਿਸੇ ਦੀ ਯਾਦ ਦਿਲ ਨੂੰ ਤੜਫਾਉਦੀ ਹੈ,
ਕੀ ਸੱਚਮੁਚ ਕਿਸੇ ਨੂੰ ਰੱਬ ਕਹਿਣਾ ਕੌਈ ਗੁਨਾਹ ਹੈ,
ਜਦ ਕੀ ਉਸ ਦੀ ਗਿਣਤੀ ਇਨਸਾਨਾ ਵਿਚ ਆਉਂਦੀ ਹੈ....PREET

159
ਇਕ ਹਨੇਰੇ ਵਿਚ ਉਹ ਕੱਲੀ ਬੈਠੀ ਸੀ ਹਾਏ ਕਬਰ ਦੇ ਉਤੇ ,
ਜਿਸਮ ਸੀ ਸੜਿਆ ਰੂਹ ਸੀ ਬਾਕੀ ਦਰਦ ਅਜੇ ਵੀ ਸੰਹਿਦੀ ਸੀ,
ਵਜੂਦ ਨਾ ਕੌਈ ਬਾਕੀ ਸੀ ਤੇ ਨਾ ਕੌਈ ਪਰਛਾਵਾਂ ਸੀ,
ਕਬਰਾਂ ਦੇ ਵਿਚ ਫਿਰ ਵੀ ਹਰਦਮ ਹੱਲਚਲ ਹੁੰਦੀ ਰੰਹਦੀ ਸੀ,
ਪੱਤਿਆਂ ਦੀ ਖੱੜ- ਖੱੜ ਸੀ ਤੇ ਬਾਕੀ ਆਲਮ ਸੀ ਖਾਮੌਸ਼ੀ ਦਾ,
ਜਿਸਮ ਤੌ ਸੱਖਣੀ ਰੂਹ ਦੇ ਵਿਚ ਉਮੀਦ ਅਜੇ ਵੀ ਰੰਹਦੀ ਸੀ,
ਦੁਨੀਆਂ ਦੀ ਇਹ ਰੀਤ ਰਹੀ ਹਰ ਜਿਸਮ ਨੇ ਏਥੇ ਆਉਣਾ ਹੈ,
ਉਹ ਵੀ ਇ ਕ ਦਿਨ ਆਵਣਗੇ ਉਹ ਖੁਦ ਨੂੰ ਕੇਹੰਦੀ ਰੰਹਦੀ ਸੀ,
ਤੜਫ ਰਹੀ ਉਸ ਰੂਹ ਦੇ ਅੰਦਰ ਇਸ਼ਕ ਅਜੇ ਵੀ ਬਾਕੀ ਸੀ,
ਇਸ਼ਕੇ ਦੀ ਅੱਗ ਅੰਦਰ ਉਹ ਤਾਂ ਹਰਦਮ ਸੜਦੀ ਰੰਹਦੀ ਸੀ,
ਰਾਹਾਂ ਦੇ ਵਿਚ ਧੂੜ ਜੌ ਉਡਦੀ ਖੌਲ ਕੇ ਅੱਖਾਂ ਤੱਕਦੀ ਸੀ,
ਆਹਟ ਸੁਣ ਕੇ ਤੜਫੀ ਰੂਹ ਕਦੇ ਉਠਦੀ ਤੇ ਕਦੇ ਬੈਂਹਦੀ ਸੀ,
ਤੱਕਣਾ ਸੀ ਇਕ ਪਲ ਦੀ ਖਾਤਰ ਫੇਰ ਕਿਤੇ ਉਡ ਜਾਣਾ ਸੀ,
ਨੈਣਾਂ ਦੇ ਵਿਚ ਉਸਦੇ ਹਰਦਮ ਅਸ਼ਕ ਹਨੇਰੀ ਵਹੰਦੀ ਸੀ,..PREET

160
Shayari / ਕੀ ਏ ਸਾਡੀ ਜਿੰਦਗੀ ਗੀਤ
« on: January 28, 2012, 06:42:30 AM »
ਕੀ ਏ ਸਾਡੀ ਜਿੰਦਗੀ ਗੀਤ ਗਮਾਂ ਦੇ ਗਾਉਂਦੇ ਰਹੇ ,
ਪੁਰੇ ਨਹੀ ਸੀ ਹੌਣੇ ਕਦੇ ਉਹ ਸੁਪਨੇ ਸਜਾਉਂਦੇ ਰਹੇ ,
ਕਿਸਮਤ ਵਿਚ ਨਹੀ ਸੀ ਕੁੱਝ ਵੀ ਏਨਾ ਤੁਫਾਨਾ ਤੌ ਬਿਨਾ ,
ਤੇ ਦੇਖੌ ਅੱਸੀਂ ਫੇਰ ਵੀ ਘੱਰ ਰੇਤ ਦੇ ਬਣਉਂਦੇ ਰਹੇ ,
ਜੌ ਦਰਦ ਸੀ ਜਿੰਦਗੀ ਚ ਹਰ ਕਿਸੇ ਦੀ ਨੱਜਰ ਸੀ .
ਤੇ ਅੱਸੀ ਉਸ ਦਰਦ ਨੂੰ ਹਰ ਕਿਸੇ ਤੌਂ ਛੁਪਉਂਦੇ ਰਹੇ,
ਖੁੱਸ਼ੀਆ ਨੇ ਕੀ ਹੁੰਦੀਆ ਇਹ ਕਿਸ ਨੂੰ ਪਤਾ ਹੈ,
ਅੱਸੀ ਤਾਂ ਹੁਣ ਤੱਕ ਇਹ ਦਰਦ ਹੀ ਹੰਢਉਦੇ ਰਹੇ,
ਏਨਾ ਹੰਝੂਆਂ ਦੇ ਚੰਦ ਲਫਜਾਂ ਨੂੰ ਕਾਗਜ ਤੇ ਝਰੀਟ ਕੇ,
ਦਰਦਾਂ ਵਿਚ ਡੁਬੀਆਂ ਚੰਦ ਗਜਲਾਂ ਸਜਾਉਦੇ ਰਹੇ ,
ਅੱਜ ਮੌਤ ਨੂੰ ਮਿਲੇ ਤਾਂ ਇਹ ਅਹਸਾਸ ਹੌਇਆ ,
ਕਿਸ ਵਾਸਤੇ ਬੇ-ਮੱਤਲਵ ਜਿੰਦਗੀ ਜਿਉਦੇ ਰਹੇ,
'PREET' ਨੇ ਲਿਖੇ ਉਹ ਹਰਫ ਇਸ ਗਜਲ ਵਿਚ ,
ਦਰਦਾਂ ਨਾਲ ਭਿਜ ਕੇ ਜੌ ਵੀ ਦਿਲ ਵਿਚ ਆਉਂਦੇ ਰਹੇ,

Pages: 1 ... 3 4 5 6 7 [8] 9 10 11 12 13 ... 93