2461
Lok Virsa Pehchaan / Re: ਗੁਰਦਾਸ ਮਾਨ (ਸ਼ਫਰਨਾਮਾ)
« on: August 08, 2010, 08:00:57 AM »
hoya ta kuch nhiii tuhanuuu tang kardi c :he: :he:
This section allows you to view all posts made by this member. Note that you can only see posts made in areas you currently have access to. 2461
Lok Virsa Pehchaan / Re: ਗੁਰਦਾਸ ਮਾਨ (ਸ਼ਫਰਨਾਮਾ)« on: August 08, 2010, 08:00:57 AM »
hoya ta kuch nhiii tuhanuuu tang kardi c :he: :he:
2462
Lok Virsa Pehchaan / Paintings By Artist Kanwar Singh Dhillon« on: August 08, 2010, 07:59:08 AM »
Born in Amritsar India, Kanwar Singh Dhillon has been engaged in the process of art making for as long as he can remember. He is influenced by a host of past masters such as Sobha Singh, Caravaggio and J.W Waterhouse.
Growing up in Toronto Canada, Kanwar explored several paths that would allow him to work as a professional artist including animation and book illustration. However, it wasn’t until he started to take an interest in the history of the Sikhs that his art took a definitive turn for the better. With his painting style Kanwar Singh Dhillon aspires to combine the grace and beauty of Sobha Singh’s portraits with the documentary style of Sikh history painters such as Devender Singh. Punjab’s history is rich with the exploits of heroes and sages from the time of Alexander to Maharaja Ranjit Singh. The spread of the Sikh faith and the rise of the Khalsa have featured heavily in his recent works. below is some of his work ............................... ![]() ਮਾਈ ਭਾਗੋ ਅਤੇ ਚਾਲੀ ਮੁਕਤੇ ![]() ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਿਕ ![]() ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਲਿਖਾਉਂਦੇ ਸਮੇ ![]() ਸ੍ਰੀ ਗੁਰੂ ਗਰੰਥ ਸਾਹਿਬ ਜੀ ![]() ਸਵਾ ਲਖ ਖਾਲਸਾ ਬਾਬਾ ਬੰਦਾ ਸਿੰਘ ਬਹਾਦੁਰ ![]() ਅਕਾਲ ਫੂਲਾ ਸਿੰਘ 2463
Lok Virsa Pehchaan / ਭੈੜੀ ਸੰਗਤ« on: August 08, 2010, 07:55:04 AM »
ਇਕ ਵਾਰੀ ਇਕ ਰਾਜਾ ਸ਼ਿਕਾਰ ਕਰਨ ਲਈ ਇਕ ਜੰਗਲ ਵਿੱਚ ਗਿਆ। ਉਹ ਅਪਣੇ ਨਾਲ ਬਾਜ਼ ਦੀ ਥਾਂ ਹੰਸ ਨੂੰ ਲੈ ਗਿਆ। ਹੰਸ ਨੁੰ ਉਹ ਬਹੁਤ ਪਿਆਰ ਕਰਦਾ ਸੀ, ਕਈ ਕਈ ਘੰਟੇ ਉਸ ਨਾਲ ਬੈਠ ਗਲਾਂ ਕਰਦਾ ਰਹਿੰਦਾ ਸੀ। ਹਰ ਵੇਲੇ ਉਸ ਨੂੰ ਨਾਲ ਰਖਦਾ ਸੀ। ਇਕ ਵੀ ਪਲ ਉਸ ਤੋਂ ਦੂਰ ਨਹੀਂ ਸੀ ਹੁੰਦਾ।
ਸ਼ਿਕਾਰ ਲਭਦੇ ਲਭਦੇ ਸਾਰਾ ਦਿਨ ਲੰਘ ਗਿਆ ਪਰ ਕੋਈ ਸ਼ਿਕਾਰ ਹੱਥ ਨਾ ਆਇਆ, ਉਤੋਂ ਗਰਮੀ ਦਾ ਦਿਨ ਤੇ ਸੂਰਜ ਪੂਰੇ ਜੋਬਨ ਤੇ ਆ ਚੁੱਕਾ ਸੀ। ਰਾਜਾ ਬਹੁਤ ਥਕ ਚੁਕਾ ਸੀ, ਹੋਰ ਸ਼ਿਕਾਰ ਲਭਨ ਦੀ ਜ਼ਰਾ ਵੀ ਹਿੰਮਤ ਨਾ ਰਹੀ, ਇਕ ਰੁੱਖ ਥੱਲੇ ਬੈਠ ਗਿਆ। ਉਸ ਨੇ ਹੰਸ ਨੂੰ ਕਿਹਾ, "ਮੈਂ ਬਹੁਤ ਥੱਕ ਗਿਆਂ ਹਾਂ, ਆਰਾਮ ਕਰਨਾਂ ਚਾਹੁੰਦਾ ਹਾਂ। ਤੂੰ ਵੀ ਕਿਸੇ ਰੁੱਖ ਤੇ ਜਾ ਬੈਠ ਕੇ ਆਰਾਮ ਕਰ ਲਏ।" ਹੰਸ ਉਡਕੇ ਉਸ ਟਾਹਣੀ ਤੇ ਜਾ ਬੈਠਾ ਜਿੱਸ ਥੱਲੇ ਰਾਜਾ ਆਰਾਮ ਕਰ ਰਿਹਾ ਸੀ। ਰਾਜੇ ਨੂੰ ਨੀਂਦ ਆ ਗਈ ਤੇ ਰਾਜਾ ਜ਼ਮੀਨ ਤੇ ਲੇਟ ਗਿਆ ਤੇ ਉਸੇ ਵੇਲੇ ਉਸਦੀ ਅੱਖ ਲਗ ਗਈ। ਹੰਸ ਉਸਨੂੰ ਚੰਗੀ ਤਰ੍ਹਾਂ ਵੇਖ ਸਕਦਾ ਸੀ। ਕਿਉਂਕਿ ਉਹ ਉਸਦੇ ਉਪਰ ਵਾਲੀ ਟਾਹਣੀ ਤੇ ਬੈਠਾ ਸੀ। ਇਨੇ ਨੂੰ ਇਕ ਕਾਂ ਉਡਦਾ ਉਡਦਾ ਹੰਸ ਕੋਲ ਆ ਬੈਠਾ ਤੇ ਉਸ ਨਾਲ ਗਲਾਂ ਕਰਨ ਲਗ ਪਿਆ। ਕਾਂਵਾਂ ਦੀ ਇਕ ਆਦਤ ਹੈ ਕਿ ਜਿਥੇ ਜਾ ਬੈਠਦੇ ਹਨ ਉਥੇ ਵਿਠਾਂ ਜ਼ਰੂਰ ਕਰਦੇ ਹਨ ਤੇ ਜੇ ਕੋਈ ਹਿੱਲੇ ਤਾਂ ਫੱਟ ਉੱਡ ਜਾਂਦੇ ਹਨ। ਸੋ ਇਸ ਕਾਂ ਨੇ ਵੀ ਬੈਠਦੇ ਹੀ ਵਿਠ ਕਰ ਦਿੱਤੀ। ਗਰਮ ਗਰਮ ਵਿਠ ਰਾਜੇ ਦੇ ਮੁੰਹ ਤੇ ਜਾ ਡਿਗੀ। ਰਾਜਾ ਘਬਰਾ ਕਿ ਉਠ ਬੈਠਾ, ਕਾਂ ਨੂੰ ਵੇਖ ਕੇ ਗੁੱਸੇ ਨਾਲ ਪੀਲਾ ਹੋਇਆ, ਕਮਾਨ ਚੁੱਕ ਕੇ ਤੀਰ ਕਢ੍ਹ ਮਾਰਿਆ। ਰਾਜੇ ਨੂੰ ਹਿਲਦਿਆਂ ਵੇਖਦੇ ਹੀ ਕਾਂ ਉੱਡ ਗਿਆ। ਉਹ ਤੀਰ ਹੰਸ ਨੂੰ ਜਾ ਲੱਗਾ, ਹੰਸ ਜ਼ਖਮੀ ਹਾਲਤ ਵਿੱਚ ਰਾਜੇ ਦੀ ਝੋਲੀ ਵਿੱਚ ਆ ਡਿੱਗਾ ਤੇ ਤੜਪਦੇ ਹੋਇਆਂ ਉਸ ਕਿਹਾ, " ਹੇ ਮੇਰੇ ਯਾਰ, ਹੇ ਮੇਰੇ ਮਾਲਕ, ਤੁਸੀਂ ਇਹ ਕੀ ਕੀਤਾ। ਮੈਂ ਤਾਂ ਤੁਹਾਨੂੰ ਪਿਆਰ ਕਰਦਾਂ ਹਾਂ। ਦਸੋ ਮੇਰਾ ਕਸੂਰ ਕੀ ਹੈ?" ਰਾਜੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਕੰਬਦੇ ਹੋਏ ਹੱਥਾਂ ਨਾਲ ਉਸਨੇ ਹੰਸ ਵਿਚੋਂ ਤੀਰ ਕਢ੍ਹਿਆ ਤੇ ਕਿਹਾ, "ਮੇਰੇ ਯਾਰ, ਉਹ ਮੇਰੇ ਪੁਤਰਾ, ਮੇਰੇ ਜਿਗਰ ਦੇ ਟੋਟੇ, ਤੇਰਾ ਕਸੂਰ ਬਸ ਇਤਨਾ ਹੈ ਕਿ ਤੂੰ ਇਕ ਬੁਰੇ ਦੀ ਸੰਗਤ ਕੀਤੀ ਹੈ। ਕਾਂ ਇਕ ਬਦਨਾਮ ਪੰਛੀ ਹੈ ਇਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਇਹਦਾ ਕੋਈ ਵੀ ਯਾਰ ਨਹੀਂ। ਬੁਰੇ ਦੀ ਸੰਗਤ ਕਰਨ ਨਾਲ ਬੁਰਾ ਹੀ ਹੁੰਦਾ ਹੈ। ਜੇ ਤੂੰ ਉਸਨੂੰ ਕੋਲ ਨਾ ਬੈਠਨ ਦਿੰਦਾ ਤਾਂ ਤੇਰਾ ਇਹ ਹਸ਼ਰ ਨਾ ਹੂੰਦਾ। 2464
Religion, Faith, Spirituality / ਮੇਰਾ ਕੋਈ ਧਰਮ ਨਹੀ« on: August 08, 2010, 07:51:14 AM »
ਦੰਗਿਆਂ ਨੇ ਸਾਰੇ ਸ਼ਹਿਰ ਦਾ ਵਾਤਾਵਰਣ ਗੰਧਲਾ ਕਰ ਦਿੱਤਾ । ਸ਼ਹਿਰ ਦੀ ਕੋਈ ਨਹੀ ਸੀ ਸੜਕ-ਗਲੀ ਖਾਲੀ ਜਿਥੇ ਨਾ ਪਏ ਹੋਣ ਲਹੂ ਦੇ ਧੱਬੇ। ਲੋਕ ਘਰਾਂ ‘ਚ ਚੁੱਪ ਸਨ ਸਾਧੀ ਬੈਠੇ। ਕੁਝ ਕੁ ਅਰਾਜਕਤਾ ਫੈਲਾਉਣ ਵਾਲੇ ਘੁੰਮ ਰਹੇ ਸਨ ਨੰਗੀਆਂ ਤਲਵਾਰਾਂ ਹੱਥਾਂ ‘ਚ ਫੜੀ।
ਇੱਕ ਕੁੱਤਾ ਘੁੰਮਦਾ ਚੌਂਕ ਦੇ ਵਿਚਾਲੇ ਆ ਗਿਆ। ਉਸਨੂੰ ਮਾਰਨ ਲਈ ਕਈ ਜਣੇ ਅੱਗੇ ਵਧੇ। ਮੁਸਲਮਾਨ ਟੋਲਿ ‘ਚ ਕੋਈ ਬੋਲਿਆ,”ਇਹ ਸਰਦਾਰਾਂ ਦੇ ਘਰ ਦਾ ਰਖਵਾਲਾ ਲੱਗਦਾ। ਵੱਢ ਸੁੱਟੋ ਇਹਨੂੰ।” ਸਰਦਾਰਾਂ ਦੀ ਟੋਲੀ ਬੋਲੀ,”ਨਹੀਓ! ਇਹ ਕਿਸੇ ਹਿੰਦੂ ਘਰ ਦਾ ਰਾਖਾ। ਇਹਨੂੰ ਅਸੀਂ ਵੱਢਾਂਗੇ।” ਐਨਾ ਸੁਣ ਹਿਦੂੰਆਂ ਦੀ ਟੋਲੀ ਭੜਕ ਉੱਠੀ,”ਸਾਡਾ ਨਹੀ ਇਹ। ਮੁਸਲਮਾਨ ਘਰ ਦਾ ਪਾਲਿਆ ਲੱਗਦਾ। ਅਸੀ ਮਾਰਾਂਗੇ ਇਹਨੂੰ।” ਤਿੰਨਾਂ ਟੋਲੀਆਂ ਨੇ ਕੁੱਤੇ ਨੂੰ ਵੱਢਣ ਲਈ ਤਲਵਾਰਾਂ ਕੁੱਟੇ ਤੇ ਧਰ ਦਿੱਤੀਆਂ। ਅੱਲਾ,ਵਾਹਿਗੁਰੂ,ਰਾਮ-ਰਾਮ ਕਰਦਾ ਇੱਕ ਬਜੁ਼ਰਗ ਵਿਚਕਾਰ ਆ ਬੋਲਿਆ,”ਆਪਸੀ ਫਿਰਕਿਆਂ ‘ਚ ਇਸ ਬੇਜੁ਼ਬਾਨੇ ਦਾ ਕੀ ਕਸੂਰ?” ਕੁੱਤੇ ਨੂੰ ਭੁੱਲ ਕੇ ਤਿੰਨੋਂ ਧਿਰਾਂ ਉਸ ਆਦਮੀ ਤੇ ਤਲਵਾਰਾਂ ਧਰ ਬੋਲੀਆਂ,”ਇਹਨੂੰ ਛੱਡ। ਤੂੰ ਦੱਸ ਤੇਰਾ ਕਿਹੜਾ ਧਰਮ ਐ।” ਕਿਉਂਕਿ ਉਹਨਾਂ ਨੂੰ ਉਸ ਬਜੁ਼ਰਗ ਦੇ ਪਹਿਰਾਵੇ ਅਤੇ ਦਿੱਖ ਤੋਂ ਉਸਦੀ ਪਹਿਚਾਣ ਕਰਨ ਵਿੱਚ ਮੁਸ਼ਕਿਲ ਆਈ। ਬਜੁ਼ਰਗ ਹਿੱਕ ਚੌੜੀ ਕਰ ਆਖਣ ਲੱਗਾ,” ਮੇਰਾ ਕੋਈ ਧਰਮ ਨਹੀ। ਸਿਰਫ਼ ਇੱਕ ਇਨਸਾਨ ਹਾਂ ਮੈਂ।” 2465
Lok Virsa Pehchaan / ਖੁੰਢ ਚਰਚਾ, ਐਸ ਅਸ਼ੋਕ ਭੌਰਾ« on: August 08, 2010, 07:48:40 AM »
ਵਿਆਹ ਹੋਣਾ ਸੁਭਾਵਿਕ ਤੇ ਆਮ ਜਿਹੀ ਗੱਲ ਹੈ। ਜਿਨ੍ਹਾਂ ਲਈ ਇਹ ਘਟਨਾ ਦੁਰਘਟਨਾ ਬਣ ਗਈ ਹੈ ਉਹ ਪੱਤਣਾਂ ‘ਤੇ ਬੈਠ ਕੇ ਰੋਂਦੇ ਹੀ ਹੋਣਗੇ। ਚਲੋ! ਮੈਂ ਵੀ ਆਪਣੀ ਜਿ਼ੰਦਗੀ ‘ਚੋਂ ਵਿਆਹ ਦੀ ਘਟਨਾ ਇਸ ਕਰਕੇ ਸਾਂਝੀ ਕਰਨ ਲੱਗਾ ਹਾਂ ਕਿਉਂਕਿ ਕਈ ਵਾਰ ਜੀਵਨ ਦੇ ਅਹਿਮ ਦਿਨ ਤੇ ਵੱਡੇ ਜ਼ਸ਼ਨ/ ਚਾਅ ਵੀ ਸੁੰਗੜ ਜਾਂਦੇ ਹਨ। ਜਿਨ੍ਹਾਂ ਦਿਨਾਂ ‘ਚ ਮੇਰਾ ਵਿਆਹ ਹੋਇਆ ਉਨ੍ਹਾਂ ਦਿਨਾਂ ‘ਚ ਪੰਜਾਬ ਤਪ ਹੀ ਨਹੀਂ ਰਿਹਾ ਸੀ ਭਾਂਬੜ ਮਚੇ ਹੋਏ ਸਨ। ਪਤਾ ਨਹੀਂ ਸੀ ਲੱਗਦਾ ਕਿ ਕਿਧਰੋਂ ਪੁਲਿਸ ਮੁਕਾਬਲੇ ਦੀ ਖ਼ਬਰ ਆ ਜਾਵੇ ਤੇ ਜਾਂ ਫਿਰ ਕਿਹੜਾ ਬੇਕਸੂਰ ਗੋਲੀਆਂ ਦੀ ਵਾਛੜ ਹੇਠ ਆ ਜਾਵੇ। ਏਦਾਂ ਤਾਂ ਹੋ ਸਕਦਾ ਸੀ ਕਿ ਵਿਆਹ ਨੂੰ ਅੱਗੇ ਪਾ ਲਿਆ ਜਾਂਦਾ ਪਰ ਹਾਲਾਤ ਸੁਧਰਨਗੇ ਕਦੋਂ? ਇਹ ਕੋਈ ਨਿਸਚਿਤ ਸਮਾਂ ਨਹੀਂ ਸੀ। ਗੱਲ 1989 ਦੀ ਹੈ। ਸਹੁਰਿਆਂ ਦਾ ਪਿੰਡ ਮਖਸੂਸਪੁਰ ਜਿਹੜਾ ਪਹਿਲਾਂ ਬੱਬਰਾਂ ਕਰਕੇ ਪ੍ਰਸਿੱਧ ਸੀ ਤੇ ਫਿਰ ਗੀਤਕਾਰ ਤੇ ਗਾਇਕ ਦੇਬੀ ਕਰਕੇ ਚਮਕਿਆ।
ਜੱਸੋਵਾਲ ਦੇ ਗੁਰਦੇਵ ਨਗਰ ਸਥਿਤ ਘਰ ‘ਚ ਲੁਧਿਆਣੇ ਬੈਠੇ ਸਾਂ ਕਿ ਪੰਜਾਬ ਦੇ ਸਾਬਕਾ ਗਵਰਨਰ ਐਸ.ਐਸ. ਰੇਅ ਦਾ ਦੁਭਾਸ਼ੀਆ ਰਿਹਾ ਪੰਜਾਬ ਦਾ ਨਾਮਵਰ ਸ਼ਾਇਰ ਡਾਕਟਰ ਰਣਧੀਰ ਸਿੰਘ ਚੰਦ ਉਥੇ ਆ ਗਿਆ। ਜੱਸੋਵਾਲ ਕਹਿਣ ਲੱਗਾ ‘ਲੈ ਬਈ ਨਵੀਂ ਪਿਰਤ ਪਾ ਦੇਹ’ ਅਤੇ ਚੰਦ ਵਲ ਇਸ਼ਾਰਾ ਕਰਦਿਆਂ ਕਿਹਾ ਕਿ ‘ਯਾਰ ਅਸ਼ੋਕ ਦੇ ਵਿਆਹ ਦਾ ਕਾਰਡ ਗ਼ਜ਼ਲ ਜਾਂ ਕਵਿਤਾ ‘ਚ ਲਿਖ।’ ‘ਖੈਰ’ ਚੰਦ ਮੰਨ ਤਾਂ ਗਿਆ ਪਰ ਲੁਧਿਆਣੇ ਦੀ ਜਿਸ ਪ੍ਰੈਸ ਤੋਂ ਇਹ ਕਾਰਡ ਛਪਿਆ ਉਥੋਂ ਇਹ ਗੀਤਾਂ ਵਾਂਗ ਚੋਰੀ ਬਹੁਤ ਹੋਇਆ। ਕਾਰਡ ਦੀਆਂ ਪਹਿਲੀਆਂ ਚੰਦ ਸਤਰਾਂ ਜੋ ਡਾਕਟਰ ਚੰਦ ਨੇ ਲਿਖੀਆਂ ਸਨ, ਦਾ ਜਿ਼ਕਰ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਇਹ ਪਾਸ਼ ਦੀ ਕਿਸੇ ਨਜ਼ਮ ਵਰਗੀਆਂ ਸਨ: ਮੰਨਿਆ ਕਿ ਤੁਹਾਡੇ ਰੁਝੇਵੇਂ ਬਹੁਤ ਨੇ ਪਰ ਇਹ ਵੀ ਦੱਸੋ ਕਿ ਇਥੇ ਵਿਹਲਾ ਕੌਣ ਹੈ? ਨਾਲੇ ਸਾਡੇ ਘਰ ਦੇ ਜਿਸ ਦਾਣੇ ਤੇ ਥੋਡੇ ਨਾਂ ਦੀ ਮੋਹਰ ਹੈ ਭਲਾ ਉਹ ਛਕੇਗਾ ਕੌਣ? ਰੋਟੀ-ਪਾਣੀ ਦੀ ਗਰੰਟੀ ਕੋਈ ਨਹੀਂ ਗੌਣ-ਪਾਣੀ ਦੀ ਜ਼ਰੂਰ ਹੈ ਭਾਵੇਂ ਮਾਣਕ ਸੁਣ ਲਿਓ, ਭਾਵੇਂ ਸਰਦੂਲ ਚਾਹੇ ਹੰਸ, ਨੂਰ ਤੇ ਸੁਲਿੰਦਰਾ ਸਾਡੇ ਘਰ ਦੀਆਂ ਨਹੀਂ ਭੌਰੇ ਪਿੰਡ ਦੀਆਂ ਬਰਹੂਾਂ ‘ਜੀ ਆਇਆਂ ਨੂੰ’ ਕਹਿਣਗੀਆਂ।… ਬਾਪ ਦਾ ਸਾਇਆ ਨਾ ਹੋਣ ਕਰਕੇ ਇਹ ਸੱਦਾ ਪੱਤਰ ਚੰਦ ਨੇ ਮਾਂ ਪ੍ਰਕਾਸ਼ ਕੌਰ ਵਲੋਂ ਲਿਖਿਆ ਸੀ। ਇਥੇ ਤੀਕਰ ਇਹ ਇਕ ਆਮ ਘਟਨਾ ਸੀ ਪਰ ਫਿਰ ਜੋ ਅੱਗੇ ਹੋਇਆ ਉਹ ਜੱਗੋਂ ਤੇਰਵਾਂ। ਵਿਆਹ ਤੋਂ ਹਫ਼ਤਾ ਕੁ ਪਹਿਲਾਂ ਇਕ ਖ਼ਤ ਮਿਲਿਆ। ਇਹ ਧਮਕੀ ਭਰਿਆ ਸੀ। ਪਹਿਲੇ ਸ਼ੌਂਕੀ ਮੇਲੇ ਤੋਂ ਸਵਾ ਮਹੀਨੇ ਪਿੱਛੋਂ ਮੇਰਾ ਵਿਆਹ ਤੇ ਖ਼ਤ ‘ਚ ਗੋਲੀਆਂ ਮਾਰਨ ਦਾ ਸ਼ਗਨ ਭੇਜ ਦਿੱਤਾ ਗਿਆ ਸੀ। ਡਰਦੇ ਨੇ ਇਹ ਗੱਲਾਂ ਸਿਰਫ ‘ਅਜੀਤ’ ਦੇ ਉਸ ਵੇਲੇ ਦੇ ਸਮਾਚਾਰ ਸੰਪਾਦਕ ਰਜਿੰਦਰ ਰਾਜਨ ਤੇ ਦਰਸ਼ਨ ਮੱਕੜ ਤੋਂ ਸਿਵਾ ਭਾਜੀ ਨਾਲ ਹੀ ਸਾਂਝੀਆਂ ਕੀਤੀਆਂ ਸਨ। ਚਲੋ ‘ਦਿਨ ਗਿਣਦੇ ਪੰਜ ਸੱਤ ਸਾਰੇ ਨੇ ਤੇਰੇ ਵਿਆਹ ਵਿਚ ਹਾਣਦਿਆਂ… ਵਾਂਗ’ ਸਾਹ ਸੁੱਕਦੇ ਜਾਂਦੇ ਸੀ ਨਾਲ ਦਿਨ ਲੰਘਾ ਰਿਹਾ ਸਾਂ। ਦੋ ਘਟਨਾਵਾਂ ਨਾਲ ਹੋਰ ਜੁੜ ਗਈਆਂ ਕਿ ਇਕ ਤਾਂ ਮੇਰੇ ਪਿੰਡ ‘ਚ ਹੀ ਦੋ ਮੁੰਡਿਆਂ ਨੇ ਪਿੰਡ ਦੇ ਲਾਲੇ ਨੂੰ ਪੰਜਾਹ ਹਜ਼ਾਰ ਰੁਪਏ ਦੇਣ ਦਾ ਖਤ ਲਿਖਤਾ ਸੀ ਤਾਂ ਉਹ ਲਹਿਰ ‘ਚ ਲਾਹੇ ਦੀਆਂ ਪੂਣੀਆਂ ਕੱਤਣ ਵਾਲੇ ਹੀ ਤੇ ਦੋਵੇਂ ਜਣੇ ਦਬੋਚ ਲਏ ਪੁਲਿਸ ਨੇ। ਦੂਜਾ ਇਹ ਹੋਇਆ ਕਿ ਉਨ੍ਹਾਂ ਦਿਨਾਂ ‘ਚ ਅਖਬਾਰਾਂ ‘ਚ ਬਰਾਤਾਂ ਰੋਕਣ ‘ਤੇ ਔਰਤਾਂ ਤੋਂ ਗੋਹਾ-ਕੂੜਾ ਕਰਵਾਉਣ ਤੇ ਜਾਂਞੀਆਂ ਤੋਂ ਪਿੰਡ ਦੀ ਸਫਾਈ ਕਰਵਾਉਣ ਦੀਆਂ ਖਬਰਾਂ ਆਉਣ ਲੱਗ ਪਈਆਂ। ਸੋਚਿਆ ਚਲੋ ਪੰਜ ਬੰਦੇ ਹੀ ਲੈ ਚਲਦੇ ਹਾਂ ਪਰ ਜੱਸੋਵਾਲ ਕਹੀ ਜਾਵੇ ‘ਚੱਕ ਦੇ ਘੜੇ ਤੋਂ ਕੌਲਾ ਸਾਹ ਨਾ ਖਿੱਚ।’ ਪੁਲਿਸ ਨੂੰ ਸੱਦਦੇ ਸੀ ਤਾਂ ਊਂ ਖੂਨ-ਖਰਾਬੇ ਤੋਂ ਡਰ ਲਗਦਾ ਸੀ ਕਿਉਂਕਿ ਤਤਕਾਲੀਨ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਟੱਬਰ ਨਾਲ ਭੋਗਪੁਰ ਲਾਗੇ ਜੋ ਹੋਇਆ ਸੀ ਉਹ ਵੀ ਸਾਰੇ ਜਾਣਦੇ ਸਨ। ਖੈਰ! ਮੇਰੇ ਦੋ ਮਿੱਤਰ ਜਿਨ੍ਹਾਂ ‘ਚੋਂ ਇਕ ਤਾਂ ਇਥੇ ਅਮਰੀਕਾ ਹੀ ਰਹਿੰਦਾ ਹੈ ਉਨ੍ਹਾਂ ਦੀ ਮਾੜੀ ਮੋਟੀ ਅਜਨੋਹੇ ਵਾਲੇ ਮੁੰਡਿਆਂ ਨਾਲ ਜਾਣ-ਪਛਾਣ ਸੀ। ਤੇ ਉਨ੍ਹਾਂ ਨੇ ਸਾਥ ਦਿੱਤਾ ਤੇ ਉਹ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮਖਸੂਸਪੁਰ ਦੇ ਚੌਕੀਦਾਰ ਬਣ ਗਏ। ਬਹੁਤਿਆਂ ਨੂੰ ਯਾਦ ਹੋਵੇਗਾ ਕਿ ਉਨ੍ਹੀਂ ਦਿਨੀਂ ਭਾਵੇਂ ਕਈ ਅਖਬਾਰਾਂ ਨੇ ਪਹਿਲੇ ਪੰਨੇ ‘ਤੇ ਖਬਰ ਛਾਪੀ ਸੀ ਕਿ ਵਿਆਹ ਭੌਰੇ ਦਾ ਬਰਾਤ ਕਲਾਕਾਰਾਂ ਦੀ। ਅਸਲ ਵਿਚ ਉਦੋਂ ਚੰਗੇ ਗਾਇਕਾਂ ਦੀ ਗਿਣਤੀ ਚਾਲੀ ਕੁ ਤੋਂ ਥੱਲੇ ਹੀ ਸੀ ਤੇ 22 ਜਣੇ ਮੇਰੀ ਬਰਾਤ ‘ਚ ਸ਼ਾਮਿਲ ਸਨ। ਮੈਰਿਜ ਪੈਲਿਸਾਂ ਦਾ ਉਦੋਂ ਪਖੰਡ ਨਹੀਂ ਚੱਲਿਆ ਸੀ। ਤੇ ਮਿਲਣੀਆਂ-ਗਿਲਣੀਆਂ ਦਾ ਕੰਮ ਹਫੜਾ-ਦਫੜੀ ‘ਚ ਕਾਹਲੀ-ਕਾਹਲੀ ਹੀ ਨਿਬੜੀ ਜਾਂਦਾ ਸੀ। ਕਿਉਂਕਿ ਸਹੁਰੇ ਵੀ ਚਾਹੁੰਦੇ ਸਨ ਵਿਆਹ ‘ਚ ਬੀਅ ਦਾ ਲੇਖਾ ਨਾ ਪਵੇ। ਸਰਦੂਲ, ਨੂਰੀ, ਪਰਮਿੰਦਰ, ਬੂਟਾ, ਪੰਛੀ, ਜਸਪਿੰਦਰ, ਜਸਵੰਤ ਭੰਵਰਾ ਇਹ ਵਿਆਹ ‘ਚ ਕਈ ਦਿਨ ਪਹਿਲਾਂ ਤੋਂ ਹੀ ਸ਼ਾਮਲ ਸਨ ਤੇ ‘ਕੈਂਠੇ ਵਾਲਾ ਭਾਈ ਤੇਰਾ ਕੀ ਲਗਦਾ’ ਵਾਲਾ ਮਨਜੀਤ ਰਾਹੀ ਭੱਲੇ ਹੋਰਾਂ ਵਾਲਾ ਕੰਮ ਕਰੀ ਜਾਂਦਾ ਸੀ। ਕਮਲਜੀਤ ਨੀਲੋਂ ਉਦੋਂ ਮਾਣੋ ਬਿੱਲੀ ਕਰਕੇ ਬਹੁਤ ਪ੍ਰਸਿੱਧ ਸੀ। ਲਾਵਾਂ ਪੜ੍ਹਨ ਵਾਲਾ ਭਾਈ ਵੀ ਮੇਰੇ ਘਰ ਵਾਲੀ ਦਾ ਨਾਨਾ ਹੀ ਲਗਾ ਦਿੱਤਾ ਤਾਂ ਕਿ ਕੰਮ ਨਿਬੜਦਾ ਹੀ ਚੰਗਾ ਸੀ। ਅਨੰਦ ਕਾਰਜ ਭਾਵੇਂ ਆਰੰਭ ਹੋ ਗਿਆ ਸੀ ਪਰ ਮੇਰੇ ਉਤੇ-ਥੱਲੇ ਵਾਲੇ ਸਾਹ ‘ਕੱਠੇ ਨਹੀਂ ਸਨ ਹੋ ਰਹੇ। ਤੇ ਫਿਰ ਹੋਈ ਉਹੀ ਗੱਲ, ਹਾਲੇ ਭਾਈ ਨੇ ਪਹਿਲੀ ਲਾਂਵ ਹੀ ਪੜ੍ਹੀ ਸੀ ਕਿ ‘ਆ ਗਏ ਉਏ ਆ ਗਏ ਉਏ’ ਹੋਣ ਲੱਗ ਪਈ। ਹਾਲੇ ਤਿੰਨ ਲਾਵਾਂ ਰਹਿੰਦੀਆਂ ਸਨ, ਜਾਣਾ ਕਿਥੇ ਨੂੰ ਸੀ? ਮਾੜੇ ਦਿਲ-ਗੁਰਦੇ ਵਾਲੇ ਖਿਸਕ ਗਏ। ਔਰਤਾਂ ਭੱਠੀ ਦੁਆਲੇ ਹੋ ਗਈਆਂ। ਸਾਹ ‘ਚ ਸਾਹ ਉਦੋਂ ਆਇਆ ਜਦੋਂ ਉਹ ਨਹੀਂ ਆਏ ਸਨ, ਸਗੋਂ ਮਾਣਕ ਤੇ ਜੱਸੋਵਾਲ ਨੂੰ ਆਉਂਦਿਆਂ ਵੇਖ ਕੇ ‘ਆ ਗਏ, ਆ ਗਏ’ ਦੀ ਰੌਲੀ ਪੈ ਗਈ ਸੀ। ਰਣਜੀਤ ਮਣੀ ਤੇ ਪਾਲੀ ਦੇਤਵਾਲੀਆ ਮੇਰੇ ਸਿਹਰੇ ਦੇ ਗੁਣ ਗਾਉਣ ਪਰ ਮੇਰੀਆਂ ਡਰ ਨਾਲ ‘ਕੱਠੇ ਹੋਏ ਦੀਆਂ ਲੱਤਾਂ ਕੰਬੀ ਜਾਣ। ਲਾਵਾਂ ਹੁਣ ਭਾਵੇਂ ਮੈਨੂੰ ਜ਼ੁਬਾਨੀ ਯਾਦ ਨੇ ਪਰ ਉਦੋਂ ਤਾਂ ਸਿਰਫ ਇਕੋ ਗੱਲ ਚੇਤੇ ਸੀ ਕਿ ‘ਵਿਆਹ ਹੋਇਆ ਮੇਰੇ ਬਾਬਲਾ…।’ ਸੱਚ ਇਹ ਵੀ ਸੀ ਕਿ ਭਾਵੇਂ ਦੇਬੀ ਦਾ ਉਹ ਪਿੰਡ ਸੀ ਤੇ ਉਦੋਂ ਉਹ ਸਿਰਫ ਗਾਣੇ ਹੀ ਲਿਖਦਾ ਸੀ ਪਰ ਫਿਰ ਵੀ ਪਿੰਡ ਵਾਲਿਆਂ ਨੂੰ ਪਤਾ ਸੀ ਕਿ ਮੇਰੀ ਬਰਾਤ ਨਾਲ ਵਾਹਵਾ ਢੋਲਕੀਆਂ ਵਾਜੇ ਆਉਣਗੇ। ਤੇ ਉਨ੍ਹਾਂ ਨੇ ਪੱਠੇ-ਦੱਥੇ ਦਾ ਕੰਮ ਇਕ ਦਿਨ ਪਹਿਲਾਂ ਹੀ ਨਿਬੇੜ ਲਿਆ ਸੀ। ਲਾਵਾਂ ਤੋਂ ਬਾਅਦ ਫਿਰ ਸਾਢੇ ਛੇ ਘੰਟੇ ਅਖਾੜਾ ਚੱਲਿਆ, ਉਸ ਹਿਸਾਬ ਨਾਲ ਕਿ ਰੇੜ੍ਹੀਆਂ ਦੀ ਸਟੇਜ ‘ਤੇ ਮੰਜੇ ਜੋੜ ਕੇ ਸਪੀਕਰ। ਭਾਵੇਂ ਮੇਰੇ ਵਫ਼ਾਦਾਰ ਚੌਕੀਦਾਰ ਬਣੇ ਮਿੱਤਰ ਮਨਜੀਤ ਤੇ ਤਰਲੋਚਨ ਜਿਵੇਂ ਰੋਗੀ ਦਾ ਸਫਲ ਆਪ੍ਰੇਸ਼ਨ ਹੋਣ ਤੋਂ ਬਾਅਦ ਆਖਦੇ ਨੇ ਹੁਣ ਫਿਕਰ ਵਾਲੀ ਗੱਲ ਨਹੀਂ, ਕਹੀ ਜਾਣ, ਪਰ ਚਿੱਤ ਨੂੰ ਚਿਤਮਣੀ ਲੱਗੀ ਹੀ ਰਹੀ। ਦਿਲਚਸਪ ਗੱਲ ਇਹ ਸੀ ਕਿ ਗਾਉਣ ਵਾਲਿਆਂ ਨੇ ਸ਼ਰੀਕੇਬਾਜ਼ੀ ਵੀ ਕੀਤੀ। ਮਾਣਕ ਦਫਾ ਹੋ ਜਾ ਨੀ ਅੱਖਾਂ ਤੋਂ ਓਹਲੇ… ਨਾਲ ਕਿਤੇ ਹੋਰ ਵਿਅੰਗ ਕੱਸਦਾ ਰਿਹਾ। ਸੁਚੇਤ ਬਾਲਾ ‘ਮੈਨੂੰ ਘੜਾ ਚੁਕਾ ਕੇ ਜਾਈਂ ਵੇ ਚੋਬਰਾ…’ ਨਾਲ ਤੇ ਸਰਦੂਲ-ਨੂਰੀ ‘ਨੱਚ ਸਾਲੀਏ ਨੀ ਮੇਰੇ ਵੀਰ ਦੇ ਵਿਆਹ ‘ਚ…’ ਨਾਲ। ਤੇ ਕਿਸੇ ਨੇ ਗਿੱਧਾ ਪਾਇਆ ਹੋਊ, ਕੋਈ ਨੱਚਿਆ ਹੋਊ ਪਰ ਸਾਰੇ ਦਿਨ ਦੀ ਫਿਕਰਾਂ ਖਾਧੀ ਜਿ਼ੰਦਗੀ ‘ਚ ਮੇਰੇ ਚਿਹਰੇ ‘ਤੇ ਉਦੋਂ ਰੌਣਕ ਆਈ ਸੀ ਜਦੋਂ ਵਾਜੇ ਵਾਲਿਆਂ ਨੇ ਧੁਨ ਕੱਢੀ ‘ਮੈਨੂੰ ਰੱਖ ਲੈ ਇਕ ਦਿਨ ਹੋਰ।’ ਤੇ ਇਉਂ ਵਿਆਹ ਤਾਂ ਮੁੱਕ ਗਿਆ ਸੀ ਪਰ ਅੱਜ ਚੇਤਾ ਇਸ ਕਰਕੇ ਨਹੀਂ ਭੁੱਲਦਾ ਕਿ ਇਹ ਹੁਕਮ ਚੜ੍ਹਾਉਣ ਵਾਲੇ ਕਿਹੜਾ ਤਾਲਿਬਾਨ ਤੋਂ ਘੱਟ ਕਰ ਰਹੇ ਸਨ। ਵਿਆਹ ਲੋਕਾਂ ਨੂੰ ਹੋਰ ਤਰ੍ਹਾਂ ਚੇਤੇ ਰਹਿੰਦਾ। ਪਰ ਸਥਿਤੀ ਉਹੀ ਸੀ ਜਿਵੇਂ ਥੱਕੇ ਹੋਏ ਪਤੀ-ਪਤਨੀ ਜਦੋਂ ਮਿਲਦੇ ਹਨ ਤਾਂ ਉਬਾਸੀਆਂ ਹੀ ਲੈਂਦੇ ਹਨ। ਫਿਰ ਇਕ ਹੋਰ ਗਿਲਾ ਮੇਰੇ ਸਿਰ ਨੂੰ ਚੜ੍ਹਿਆ ਰਿਹਾ ਕਿ ਜਿਸ ਨੂੰ ਮੈਂ ਮਾਂ ਮੰਨਦਾ ਰਿਹਾ, ਜਿਸ ਕੋਲ ਰੁਬੇਰਾ ਬਿਲਡਿੰਗ ਦਿੱਲੀ ‘ਚ ਕਈ ਕਈ ਦਿਨ ਗੁਜ਼ਾਰਦਾ ਰਿਹਾ ਉਹ ਸੁਰਿੰਦਰ ਕੌਰ ਕਿਉਂ ਨਹੀਂ ਆਈ, ਨਰਿੰਦਰ ਬੀਬਾ ਕਿਉਂ ਨਹੀਂ ਆਈ…, ਗੁਲਸ਼ਨ ਕੋਮਲ ਤੇ ਗੁਰਮੀਤ ਬਾਵਾ ਕਿਉਂ ਨਹੀਂ ਆਈਆਂ…? ਕਈ ਸਾਲਾਂ ਬਾਅਦ ਭੇਦ ਖੁੱਲ੍ਹਿਆ ਕਿ ਮਾਮਲਾ ਸਿਰਫ ਇਕੋ ਸੀ ਕਿ ਕਿਤੇ ਵਿਆਹ ‘ਚ ਸ਼ਾਮਲ ਹੋ ਗਈਆਂ ਤਾਂ ਪਾਥੀਆਂ ਨਾ ਪੱਥਣੀਆਂ ਪੈ ਜਾਣ। ਉਦੋਂ ਬਹੁਤੇ ਜਿਹੜੇ ਮੇਰੇ ਸੱਜੇ-ਖੱਬੇ ਰਹਿੰਦੇ ਸਨ, ਜਿਨ੍ਹਾਂ ਨੇ ਅਖ਼ਬਾਰੀ ਤੌਰ ‘ਤੇ ਜਾਂ ਦੂਰਦਰਸ਼ਨ ਤਂੋ ਕੋਈ ਕੰਮ ਲੈਣਾ ਹੁੰਦਾ ਸੀ, ਉਹ ਵੀ ਬਹਾਨਿਆਂ ਦੀ ਗੰਢ ਡਰਦੇ ਮਾਰੇ ਬੰਨ੍ਹੀ ਬੈਠੇ ਸਨ। ਮੇਰੇ ਵਿਆਹ ਨੂੰ ਦੋ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ। ਅੰਮ੍ਰਿਤਸਰ ਵਾਲੇ ਰਸੀਲੇ-ਮੋਹਣੀ ਨੇ 2005 ‘ਚ ਤਹਿ ਕੀਤਾ ਕਿ ਜਵਾਨੀ ਦਾ ਸੋਲ੍ਹਵਾਂ ਸਾਲ ਕੀਮਤੀ ਬੜਾ ਹੁੰਦਾ ਹੈ ਤੇ ਅਸੀਂ ਥੋਡੀ 16ਵੀਂ ਸਾਲਗਿਰ੍ਹਾ ਭੌਰੇ ਹੀ ਮਨਾਉਣੀ ਹੈ। ਤੇ ਫਿਰ ਦਿਨਾਂ ਦੀ ਹੇਰਾ ਫੇਰੀ ਸੀ ਕਿ ਲਾਲ ਬੱਤੀ ਵਾਲੀਆਂ ਗੱਡੀਆਂ ਬੜੀਆਂ ਆਈਆਂ। ਮਨਮੋਹਨ ਵਾਰਿਸ ਨੇ ਬਹਿ ਕੇ ਗਾਇਆ…, ਪ੍ਰਵੀਨ ਭਾਰਟਾ ਨੇ ਵੀ, ਪਰਮਿੰਦਰ ਨੇ ਵੀ, ਰਸੀਲੇ ਹੋਰੀਂ ‘ਚੱਲੀ ਏ ਬਸ਼ੀਰਾਂ ਮੁਕਲਾਵੇ…।’ ਮਾਣਕ ਦਿਨੇ ਗੇੜੀ ਦੇ ਕੇ ਚਲਾ ਗਿਆ, ਕੁਲਦੀਪ ਪਾਰਸ ਤੇ ਪਾਲੀ ਵੀ। ਬਬੀਤਾ ਪਾਲੀ ਹੋਰੀਂ ਰੱਜ ਕੇ ਨੱਚੀਆਂ। ਤੇ ਪੂਣੀਆਂ ਭਿੱਜਣ ਦੀ ਦੁਹਾਈ ਦੇਣ ਵਾਲਾ ਬਲਕਾਰ ਸਿੱਧੂ, ਚੰਗੇ ਆਂ ਜਾਂ ਮੰਦੇ… ਨਾਲ ਸ਼ੁਰੂ ਹੋ ਕੇ ਅੱਧੀ ਰਾਤ ਤੋਂ ਪਿੱਛੋਂ ਤੱਕ ਗਾਉਂਦਾ ਤੇ ਨੱਚਦਾ ਵੀ ਰਿਹਾ। ਦਿਲਚਸਪ ਗੱਲ ਇਹ ਸੀ ਕਿ ਉਹਨੇ ਜਿੰਨੇ ਪੈਗ ਪੀਤੇ ਉਨੀਆਂ ਗਿਲਾਸੀਆਂ ਤੋੜੀਆਂ, ਤਕਰੀਬਨ ਡੇਢ ਦਰਜਨ ਦੇ ਕਰੀਬ। ਦਿਲਚਸਪ ਗੱਲ ਇਹ ਸੀ ਕਿ ਜਿਹੜੇ ਗਾਇਕ ਵਿਆਹ ‘ਚ ਸ਼ਾਮਿਲ ਹੋਣ ਤੋਂ ਡਰਦੇ ਸਨ ਉਹ ਸੋਲਾਂ ਸਾਲਾਂ ਪਿੱਛੋਂ ਜਾਣ ਦਾ ਨਾਂ ਨਹੀਂ ਲੈਂਦੇ ਸਨ। ਵਿਆਹ ਵਾਲਾ ਦਿਨ ਤਾਂ 9 ਘੰਟਿਆਂ ‘ਚ ਮੁੱਕ ਗਿਆ ਸੀ ਪਰ ਸਾਲਗਿਰ੍ਹਾ ਵਾਲੀ ਸਾਰੀ ਰਾਤ ਸੰਗੀਤ ‘ਚ ਲੰਘ ਗਈ ਸੀ। ਬਹੁਤੇ ਪ੍ਰੇਮੀ ਛੇਤੀ ਸੌਣ ਦਾ ਯਤਨ ਇਸ ਕਰਕੇ ਕਰਦੇ ਹਨ ਕਿ ਉਨ੍ਹਾਂ ਦੇ ਸੁਪਨਿਆਂ ਵਿਚ ਕਿਸੇ ਨੇ ਆਉਣਾ ਹੁੰਦਾ ਹੈ ਤੇ ਬਹੁਤੇ ਪਤੀ ਇਸ ਕਰਕੇ ਛੇਤੀ ਸੌਣ ਦਾ ਬਹਾਨਾ ਕਰਦੇ ਹਨ ਕਿ ਦੋ ਭਾਂਡਿਆਂ ਦੇ ਖੜਕਣ ਦਾ ਡਰ ਖਾ ਰਿਹਾ ਹੁੰਦਾ ਹੈ। ਮੈਂ ਵੀ ਸੋਚਦਾ ਹਾਂ ਵਿਆਹ ਤਾਂ ਚੰਗਾ ਹੋ ਗਿਆ ਪਰ ਉਨ੍ਹਾਂ ਦਿਨਾਂ ਦਾ ਡਰ ਹਾਲੇ ਵੀ ਨਹੀਂ ਨਿਕਲਦਾ। ਲਾਵਾਂ ਵਾਲਾ ਅੱਧਾ-ਪੌਣਾ ਘੰਟਾ ਇਸ ਕਰਕੇ ਵੀ ਨਹੀਂ ਭੁੱਲਦਾ ਕਿਉਂਕਿ ਡਰ ਤਾਂ ਖਾਂਦਾ ਸੀ ਪਰ ਜਿਹੜਾ ਪੱਲਾ ਬਾਬਲ ਨੇ ਫੜਾ ਕੇ ਬੰਨ੍ਹ ਦਿੱਤਾ ਸੀ ਉਹ ਛੱਡਿਆ ਨਹੀਂ ਜਾ ਸਕਦਾ ਸੀ। ਵਿਆਹ ਹੁੰਦੇ ਆਏ ਨੇ, ਹੋਈ ਜਾਂਦੇ ਨੇ, ਹੋਈ ਜਾਣੇ ਨੇ ਤੇ ਕਈਆਂ ਲਈ ਵਿਆਹ ਦਾ ਦਿਨ ਸਵਰਗ ਵਰਗਾ ਸੀ, ਜਿਨ੍ਹਾਂ ਦੀ ਟੁੱਟ ਗਈ, ਤਲਾਕ ਹੋ ਗਏ, ਉਹ ਬਿਜਲੀ ਵਾਲਿਆਂ ਦੇ ਖੰਭੇ ਖਿਚਣ ਵਾਂਗ ‘ਟੁੱਟੀ ਮੰਜੀ ਬਾਣ ਪੁਰਾਣਾ’ ਆਖੀ ਜਾਂਦੇ ਨੇ। ਡਰ ‘ਚ ਹੋਇਆ ਹੋਣ ਕਰਕੇ ਮੈਨੂੰ ਮੇਰਾ ਵਿਆਹ ਖਰਬੂਜ਼ੇ ਵਰਗਾ ਹੋ ਕੇ ਵੀ ਕਰੇਲੇ ਵਰਗਾ ਹੀ ਲੱਗਦਾ ਹੈ। ਪਰ ਚੋਰ ਜਿ਼ੰਦਰੇ ਵੇਖ ਕੇ ਉਦਾਸ ਨਹੀਂ ਹੁੰਦੇ। 2466
Lok Virsa Pehchaan / ਸੁਰਜੀਤ ਬਿੰਦਰਖੀਆ« on: August 08, 2010, 07:47:21 AM »
ਆਪਣੇ ਗੀਤਾਂ ਰਾਹੀਂ ਲੋਕ ਗਾਇਕ ਦਾ ਦਰਜਾ ਹਾਸਲ ਕਰਨ ਵਾਲੇ ਪੰਜਾਬ ਦੇ ਸਿਰਮੌਰ ਗਾਇਕਾਂ ਵਿੱਚੋਂ ਇੱਕ ਸੁਰਜੀਤ ਬਿੰਦਰਖੀਆ ਆਪਣੀ ਗਾਇਣ ਸ਼ੈਲੀ ਦੇ ਨਾਲ-ਨਾਲ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸਨ।
ਸੁਰਜੀਤ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜਿਲ੍ਹਾ ਰੋਪੜ (ਰੂਪਨਗਰ) ਦੇ ਇੱਕ ਪਿੰਡ ਬਿੰਦਰਖ ਵਿੱਚ ਹੋਇਆ ਸੀ। ਸੁਰਜੀਤ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਤਾ ਜੀ, ਪਤਨੀ ਪ੍ਰੀਤ ਅਤੇ ਦੋ ਬੱਚੇ ਮੁਹਾਲੀ ਵਿੱਚ ਰਹਿ ਰਹੇ ਹਨ। ਇਹਨਾਂ ਦੇ ਪਿਤਾ ਜੀ ਸ੍ਰ. ਸੁੱਚਾ ਸਿੰਘ ਪਹਿਲਵਾਨ ਇਲਾਕੇ ਦੇ ਇੱਕ ਮਸ਼ਹੂਰ ਪਹਿਲਵਾਨ ਮੰਨੇ ਜਾਂਦੇ ਸਨ, ਅਤੇ ਸੁਰਜੀਤ ਨੇ ਵੀ ਬਚਪਨ ਵਿੱਚ ਪਹਿਲਵਾਨੀ ਅਤੇ ਕਬੱਡੀ ਦਾ ਰੱਜ ਕੇ ਆਨੰਦ ਮਾਣਿਆ। ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫਰ ਵਿੱਚ ਲਗਭਗ 32 ਸੋਲੋ ਆਡਿਉ ਕੈਸਿਟਾਂ ਆਪਣੀ ਆਵਾਜ਼ ਵਿੱਚ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ। ਇਹਨਾਂ ਦੀ ਅਸਲੀ ਪਛਾਣ ਗੀਤ 'ਦੁੱਪਟਾ ਤੇਰਾ ਸੱਤ ਰੰਗ ਦਾ' ਤੋਂ ਹੋਈ ਜੋ ਕਿ 1994 ਵਿੱਚ ਬੀਬੀਸੀ ਦੇ ਟੌਪ ਦਸ ਗਾਣਿਆਂ ਵਿੱਚ ਪਹੁੰਚਿਆ। ਇਸ ਗਾਣੇ ਤੋਂ ਬਾਅਦ 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਗਾਣੇ ਨਾਲ ਸੁਰਜੀਤ ਦੀ ਪ੍ਰਸਿੱਧੀ ਪੰਜਾਬ ਤਾਂ ਕੀ ਪੂਰੇ ਸੰਸਾਰ ਵਿੱਚ ਫੈਲ ਗਈ। ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀ ਨੇ ਸੁਰਜੀਤ ਦੇ ਗੀਤਾਂ ਨੂੰ ਪਸੰਦ ਕੀਤਾ। ਸੰਗੀਤਕਾਰ ਅਤੁਲ ਸ਼ਰਮਾ ਦਾ ਸੰਗੀਤ, ਸ਼ਮਸ਼ੇਰ ਸੰਧੂ ਦੇ ਗੀਤ ਅਤੇ ਸੁਰਜੀਤ ਬਿੰਦਰਖੀਆ ਦੀ ਆਵਾਜ਼ ਇਹ ਤਿੰਨੋ ਮਿਲ ਕੇ ਤਾਂ ਗਾਣੇ ਨੂੰ ਅੰਬਰੀਂ ਝੂਮਣ ਲਗਾ ਦਿੰਦੇ ਸਨ। ਸੁਰਜੀਤ ਦੇ ਸਾਰੇ ਭੰਗੜਾ ਗੀਤਾਂ ਦੀ ਤਰਜ ਸੁਣ ਕੇ ਹੀ ਸਰੋਤਿਆਂ ਦਾ ਦਿਲ ਨੱਚਣ ਲੱਗ ਜਾਂਦਾ ਸੀ। ਸੁਰਜੀਤ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਪੌਪ ਦੇ ਵਿਚਕਾਰ ਹਮੇਸ਼ਾ ਇੱਕ ਸੰਤੁਲਨ ਬਣਾ ਕੇ ਰੱਖਿਆ। ਸੁਰਜੀਤ ਬਿੰਦਰਖੀਆ ਦੇ 'ਦੁੱਪਟਾ ਤੇਰਾ ਸੱਤ ਰੰਗ ਦਾ', 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ', 'ਜੱਟ ਦੀ ਪਸੰਦ', 'ਕੀ ਦੁਖਦਾ ਭਰਜਾਈਏ', 'ਛਮਕ ਜਿਹੀ ਮੁਟਿਆਰ', 'ਮੁਖੜਾ ਦੇਖ ਕੇ', 'ਵੰਗ ਵਰਗੀ ਕੁੜੀ', 'ਤੇਰਾ ਵਿਕਦਾ ਜੈ ਕੁਰੇ ਪਾਣੀ', 'ਕੱਚੇ ਤੰਦਾਂ ਜਿਹੀਆਂ ਯਾਰੀਆਂ', 'ਢੋਲ ਵੱਜਦਾ', 'ਬਿੱਲੀਆਂ ਅੱਖੀਆਂ', 'ਫੁੱਲ ਕੱਢਦਾ ਫੁਲਕਾਰੀ', 'ਲੱਭ ਕਿਤੋ ਭਾਬੀਏ', 'ਚੀਰੇ ਵਾਲਿਆ ਗੱਭਰੂਆ', 'ਲੱਕ ਟੁਨੂ ਟੁਨੂ' ਆਦਿ ਅਜਿਹੇ ਬਹੁਤ ਸਾਰੇ ਗੀਤ ਹਨ, ਜਿਹਨਾਂ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਨੱਚੇ ਬਿਨਾ ਨਹੀਂ ਰਹਿ ਸਕਦੇ। ਇਹਨਾਂ ਗੀਤਾਂ ਤੋਂ ਬਿਨਾ ਸੁਰਜੀਤ ਨੇ ਉਦਾਸ ਗੀਤਾਂ ਨੂੰ ਵੀ ਬਹੁਤ ਹੀ ਸੋਹਣੀ ਤਰ੍ਹਾਂ ਗਾਇਆ, ਜਿਹਨਾਂ ਵਿੱਚੋਂ 'ਜਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤੱਕ ਨਹੀਂ ਰਹਿਣਾ' ਇਹਨਾਂ ਦਾ ਆਖਰੀ ਉਦਾਸ ਗੀਤ ਸੀ, ਜਿਸ ਵਿੱਚ ਉਹ ਸ਼ਾਇਦ ਆਪਣੇ ਭਵਿੱਖ ਦਾ ਸੱਚ ਹੀ ਦੱਸ ਗਏ। ਅੱਜ ਭਾਵੇਂ ਕਿੰਨੇ ਵੀ ਨਵੇਂ ਗਾਇਕ ਆ ਜਾਣ, ਪੰਜਾਬੀ ਪੌਪ ਸੰਗੀਤ ਕਿਸੇ ਵੀ ਉਚਾਈ ਤੇ ਪਹੁੰਚ ਜਾਵੇ, ਪਰ ਹਰ ਪੰਜਾਬੀ ਦੇ ਦਿਲ ਵਿੱਚ ਸੁਰਜੀਤ ਦੇ ਗੀਤਾਂ ਦੀ ਯਾਦ ਹਮੇਸ਼ਾ ਤਾਜਾ ਰਹੇਗੀ। ਹਰ ਵੇਲੇ ਖੁਸ਼ ਰਹਿਣ ਵਾਲਾ ਇਹ ਗਾਇਕ 17 ਨਵੰਬਰ, 2003 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁਹਾਲੀ ਦੇ ਆਪਣੇ ਗ੍ਰਹਿ ਵਿਖੇ ਸਦਾ ਲਈ ਵਿਛੋੜਾ ਦੇ ਗਿਆ। ਭਾਵੇਂ ਪੰਜਾਬ ਨੇ ਇਸ ਮਹਾਨ ਗਾਇਕ ਨੂੰ ਗਵਾ ਲਿਆ, ਪਰ ਅੱਜ ਵੀ ਉਹਨਾਂ ਨੂੰ ਗੀਤਾਂ ਰਾਹੀਂ ਹਰ ਥਾਂ ਯਾਦ ਕੀਤਾ ਜਾਂਦਾ ਹੈ। ਸੁਰਜੀਤ ਬਿੰਦਰਖੀਆ ਦੇ ਬੇਟੇ ਗੀਤਾਜ ਬਿੰਦਰਖੀਆ ਨੇ ਵੀ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਹ ਵੀ ਸੁਰਜੀਤ ਦੀ ਤਰ੍ਹਾਂ ਬੁਲੰਦ ਆਵਾਜ਼ ਦੇ ਮਾਲਕ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਨਕਸ਼ੇ ਕਦਮੇ ਉੱਤੇ ਚੱਲ ਕੇ ਹਰ ਪੰਜਾਬੀ ਦੇ ਦਿਲ ਤੇ ਰਾਜ ਕਰਨਗੇ। 2467
Lok Virsa Pehchaan / ਸ਼ੇਅਰਾਂ ਦਾ ਨਹੀਂ, ਵਿਵਾਦਾਂ ਦਾ ਸਰਤਾਜ« on: August 08, 2010, 07:46:33 AM »
ਜਿੱਥੇ ਮੁੰਡੇ ਖੁੰਡੇ ਇਕੱਠੇ ਹੋਣ ਉੱਥੇ ਗੀਤ ਸੰਗੀਤ ਨਾ ਹੋਵੇ, ਅਜਿਹਾ ਹੋਣਾ ਮੁਸ਼ਕਲ ਹੈ। ਪਿਛਲੀ ਵਾਰ ਜਿੱਥੇ ਬਈ ਬਾਬੂ ਮਾਨ ਦੇ ਗੀਤ 'ਬਾਬੇ ਨਾਨਕ' ਦੀ ਗੱਲ ਨੇ ਜ਼ੋਰ ਫੜ੍ਹਿਆ ਹੋਇਆ ਸੀ, ਉੱਥੇ ਹੀ ਇਸ ਵਾਰ ਦੇ ਗੇੜੇ ਉੱਤੇ ਇੱਕ ਨਵੇਂ ਗਾਇਕ ਸਤਿੰਦਰ ਸਰਤਾਜ ਦਾ ਨਾਂਅ ਮੁੜ੍ਹ ਮੁੜ੍ਹ ਮੇਰੇ ਕੰਨੀਂ ਪੈ ਰਿਹਾ ਸੀ, ਸੱਚਮੁਚ ਹਰ ਇੱਕ ਦੇ ਬੁੱਲ੍ਹਾਂ ਉੱਤੇ ਸਤਿੰਦਰ ਸਰਤਾਜ ਬੈਠਾ ਹੋਇਆ ਸੀ।
ਮੈਂ ਪੰਜਾਬੀ ਸੰਗੀਤ ਪ੍ਰੇਮੀ ਹਾਂ, ਮੈਂ ਜਿਸ ਕੋਲ ਜਾਵਾਂ ਇੱਕ ਗੱਲ ਸੁਣਾਂ ਬਈ ਸਰਤਾਜ ਨੂੰ ਸੁਣਿਆ, ਮੇਰਾ ਜੁਆਬ ਨਾ ਵਿੱਚ ਹੁੰਦਾ। ਕਿਸੇ ਨੇ ਕਿਹਾ ਕਿ ਉਹ ਬਈ ਦੇਬੀ ਨੂੰ ਵੀ ਪਿੱਛੇ ਛੱਡ ਗਿਆ। ਐਨੀ ਗੱਲ ਸੁਣਦਿਆਂ ਮੇਰੇ ਮੂੰਹੋਂ ਨਿਕਲ ਗਿਆ ਕਿ ਦੇਬੀ ਮਖਸੂਸਪੁਰੀ ਨੇ ਪੰਜਾਬੀ ਸੰਗੀਤ ਨੂੰ ਬਹੁਤ ਕੁੱਝ ਦਿੱਤਾ ਹੈ, ਬਈ ਸਤਿੰਦਰ ਦੀ ਤਾਂ ਪਹਿਲੀ ਕੈਸਿਟ ਹੈ, ਦੇਬੀ ਨੇ ਤਾਂ ਦਰਜਨਾਂ ਕੈਸਿਟਾਂ ਬਾਜਾਰ 'ਚ ਉਤਾਰ ਦਿੱਤੀਆਂ, ਕਿਸੇ ਵਿੱਚ ਵੀ ਰਿਪੀਟਿਸ਼ਨ ਨਹੀਂ, ਅਜਿਹੇ ਵਿੱਚ ਸਤਿੰਦਰ ਨੂੰ ਦੇਬੀ ਮਖਸੂਸਪੁਰੀ ਤੋਂ ਅੱਗੇ ਖੜ੍ਹਾ ਕਰਨਾ ਬਹੁਤ ਵੱਡੀ ਭੁੱਲ ਹੈ। ਗੱਲ ਨੂੰ ਖ਼ਤਮ ਕਰਨ ਦੇ ਲਈ ਮੈਂ ਆਖਿਆ, ਆਪਾਂ ਫੇਰ ਗੱਲ ਕਰਾਂਗੇ, ਜਦੋਂ ਸਤਿੰਦਰ ਕੁੱਝ ਸਾਲ ਪੁਰਾਣਾ ਹੋ ਗਿਆ, ਹਾਲੇ ਇਸ ਬਾਰੇ ਕੋਈ ਗੱਲ ਕਹਿਣਾ ਸ਼ਾਇਦ ਜਲਦਬਾਜੀ ਹੋਵੇਗੀ। ਦੇਬੀ ਦਾ ਮੁਕਾਬਲਾ ਕਰਨ ਲਈ ਬਹੁਤ ਸਮਾਂ ਲੱਗੇਗਾ। ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ 'ਚ ਸ਼ਾਇਰ ਤਰਲੋਕ ਸਿੰਘ ਜੱਜ ਨੇ ਗਾਇਕ ਸਰਤਾਜ ਨੂੰ ਮੁਆਫ਼ੀ ਮੰਗਣ ਦੇ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਇਹ ਮੁਆਫ਼ੀ ਇਸ ਗੱਲ ਵਾਸਤੇ ਨਹੀਂ ਕਿ ਸਤਿੰਦਰ ਨੇ ਤਰਲੋਕ ਸਿੰਘ ਨਾਲ ਬੁਰਾ ਵਰਤਾਓ ਕੀਤਾ, ਬਲਕਿ ਇਹ ਮੁਆਫ਼ੀ ਉਹਨਾਂ ਚੋਰੀ ਦੇ ਸ਼ੇਅਰਾਂ ਵਾਸਤੇ ਹੈ, ਜਿਨ੍ਹਾਂ ਦੇ ਦਮ ਉੱਤੇ ਸਰਤਾਜ ਪੰਜਾਬੀ ਸੰਗੀਤ ਦਾ ਸਰਤਾਜ ਬਣਨ ਨੂੰ ਉਤਾਵਲਾ ਹੋਇਆ ਜਾ ਰਿਹਾ ਹੈ। ਤਰਲੋਕ ਸਿੰਘ ਨੇ ਦਾਅਵਾ ਕੀਤਾ ਹੈ ਕਿ ਜੋ ਚਾਰ ਸ਼ੇਅਰ ਸਰਤਾਜ ਲਾਈਵ ਦੇ ਵਿੱਚ ਸਰਤਾਜ ਨੇ ਗਾਏ ਹਨ, ਉਹ ਅੱਜ ਤੋਂ 32 ਸਾਲ ਪਹਿਲਾਂ ਇੱਕ ਪੰਜਾਬੀ ਮਾਸਿਕ ਪੱਤ੍ਰਿਕਾ ਵਿੱਚ ਤਰਲੋਕ ਸਿੰਘ ਦੇ ਨਾਂਅ ਹੇਠ ਦਰਜ ਹਨ। ਉਧਰ, ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਸਰਤਾਜ ਮੁਆਫ਼ੀ ਮੰਗ ਲਵੇਗਾ, ਜਦਕਿ ਕੁੱਝ ਲੋਕ ਦੱਸ ਰਹੇ ਹਨ ਕਿ ਸਰਤਾਜ ਦੇ ਕਰੀਬੀ ਮੁਆਫ਼ੀ ਮੰਗਵਾਉਣ ਵਾਲੇ ਸ਼ਾਇਰ ਨੂੰ ਕਥਿਰ ਤੌਰ 'ਤੇ ਧਮਕੀਆਂ ਦੇ ਰਹੇ ਹਨ। ਹੁਣ ਇਸ ਮਾਮਲੇ ਵਿੱਚ ਕੁੱਝ ਹੋ ਜਾਵੇ, ਭਾਵੇਂ ਅੰਦਰ ਖਾਤੇ ਸਮਝੌਤਾ ਭਾਵੇਂ ਮੁਆਫ਼ੀਨਾਮਾ, ਪ੍ਰੰਤੂ ਗੱਲ ਤਾਂ ਇਹ ਹੈ ਕਿ ਚੋਰੀ ਦੇ ਗੀਤਾਂ ਉੱਤੇ ਹਿੱਕ ਠੋਕਣ ਵਾਲਾ ਸਰਤਾਜ ਪੰਜਾਬੀ ਮਾਂ ਬੋਲੀ ਦਾ ਸਰਤਾਜ ਬਣਨ ਦਾ ਹੱਕਦਾਰ ਬਣ ਜਾਵੇਗਾ। ਸੁਰਮਾ ਤਾਂ ਹਰ ਕੋਈ ਪਾਵੇ, ਪਰ ਮਟਕਾਉਣ ਜਾਣਦਾ ਕੋਈ ਕੋਈ..ਗੁਰਦਾਸ ਮਾਨ ਨੇ ਇਸ ਗੀਤ ਵਿੱਚ ਬਹੁਤ ਵੱਡੀ ਗੱਲ ਕਹਿ ਛੱਡੀ ਹੈ। ਗੁਰਦਾਸ ਨੂੰ ਪੂਰੇ ਪੰਜਾਬ ਦੇ ਕਲਾਕਾਰ ਆਪਣਾ ਆਦਰਸ਼ ਮੰਨਦੇ ਹਨ, ਪ੍ਰੰਤੂ ਕਿੰਨੇ ਗਾਇਕ ਹਨ ਜੋ ਗੁਰਦਾਸ ਮਾਨ ਦੇ ਬਣਾਏ ਹੋਏ ਰਾਹ ਉੱਤੇ ਚੱਲੇ ਹਨ। ਗੁਰਦਾਸ ਨੇ ਇੱਕ ਗੀਤ ਵਿੱਚ ਲਿਖਿਆ ਹੈ ਕਿ ਇਸ਼ਕ ਨਾ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰਜਾਣਾ ਕਿਧਰੇ ਮੁਨਸ਼ੀ ਹੋਣਾ ਸੀ, ਦੁੱਧ ਵਰਗਾ ਚਿੱਟਾ ਸੱਚ ਹੈ ਜਿੰਨਾ ਚਿਰ ਇਸ਼ਕ ਰਹਿਮਤ ਨਹੀਂ ਕਰਦਾ, ਉਹਨਾਂ ਚਿਰ ਤੁਸੀਂ ਆਸ਼ਿਕ ਹੋ ਜਾਵੋ, ਮੁਸ਼ਕਲ ਹੀ ਨਹੀਂ ਅਸੰਭਵ ਹੈ। ਗੁਰਦਾਸ ਮਾਨ ਦਾ ਇੱਕ ਹੋਰ ਗੀਤ "ਫੇਲ੍ਹ ਕਹਾਂ ਜਾਂ ਪਾਸ ਹੁਣ ਤੈਨੂੰ ਕੀ ਆਖਾਂ" ਸ਼ਾਇਦ ਅੱਜਕੱਲ੍ਹ ਸੂਫ਼ੀ ਗਾਇਕ ਦਾ ਰੁਤਬਾ ਹਾਸਿਲ ਕਰਨ ਦੀ ਝਾਕ 'ਚ ਬੈਠੇ ਸਰਤਾਜ ਉੱਤੇ ਬੇਹੱਦ ਵਧੀਆ ਤਰੀਕੇ ਨਾਲ ਢੁੱਕਦਾ ਹੈ। ਗੁਰਦਾਸ ਮਾਨ ਸੂਫ਼ੀ ਗਾਇਕ ਨਹੀਂ ਅਤੇ ਨਾਹੀਂ ਹੋਣ ਦਾ ਦਾਅਵਾ ਕਰਦਾ ਹੈ, ਪ੍ਰੰਤੂ ਉਸਦੇ ਗੀਤਾਂ ਦੇ ਅਲਫ਼ਾਜ ਅਤੇ ਵਿਸ਼ੇ ਹਮੇਸ਼ਾ ਹੀ ਸੂਫ਼ੀਅਤ ਦੇ ਰੰਗ ਵਿੱਚ ਰੰਗੇ ਹੋਏ ਮਿਲੇ ਹਨ। 2468
Lok Virsa Pehchaan / Re: ਗੁਰਦਾਸ ਮਾਨ (ਸ਼ਫਰਨਾਮਾ)« on: August 08, 2010, 07:45:48 AM »
:laugh: :laugh: :laugh: maiii pehla pa ta
2469
Lok Virsa Pehchaan / ਗੁਰਦਾਸ ਮਾਨ (ਸ਼ਫਰਨਾਮਾ)« on: August 08, 2010, 07:41:04 AM »
ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਫਰੀਦਕੋਟ ਵਿੱਚ ਪੈਂਦੇ ਪਿੰਡ ਗਿੱਦੜਬਾਹਾ (ਹੁਣ ਜਿਲ੍ਹਾ ਮੁਕਤਸਰ) ਵਿੱਚ ਮਾਤਾ ਤੇਜ ਕੌਰ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ। ਗੁਰਦਾਸ ਮਾਨ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਹਨ। ਉਹਨਾਂ ਨੇ ਆਪਣੀ ਪੜਾਈ ਮਲੋਟ, ਫਰੀਦਕੋਟ, ਬਠਿੰਡਾ ਵਿੱਚ ਪੂਰੀ ਕੀਤੀ। ਉਹ ਆਪਣੀ ਅੱਗੇ ਦੀ ਪੜਾਈ ਪੂਰੀ ਕਰਨ ਲਈ ਪਟਿਆਲੇ ਪੜਨ ਲੱਗ ਪਏ ਉਹਨਾਂ ਨੇ ਫਿਜ਼ਿਕਲ ਦੇ ਵਿੱਚ ਮਾਸਟਰ ਡਿਗਰੀ ਵੀ ਲਈ ਅਤੇ ਉਚੇਰੀ ਵਿੱਦਿਆ ਹਾਸਲ ਕੀਤੀ। ਯੂਨੀਵਰਸਿਟੀ ਦੀ ਪੜਾਈ ਦੇ ਨਾਲ ਉਹ ਚੰਗਾ ਲਿਖਣ ਤੇ ਗਾਉਣ ਕਰਕੇ ਅਧਿਆਪਕਾਂ ਦੇ ਹਰਮਨ ਪਿਆਰੇ ਵਿਦਿਆਰਥੀ ਸਨ ਇਸਦੇ ਨਾਲ ਗੁਰਦਾਸ ਮਾਨ ਜੀ ਜੂਡੋ, ਕਰਾਟੇ ਦੇ ਖਿਡਾਰੀ ਵੀ ਰਹਿ ਚੁੱਕੇ ਹਨ ਉਹਨਾਂ ਜੂਡੋ ਖੇਡਦੇ ਸਮੇਂ ਬਲੈਕ ਬੇਲਿਟ ਵੀ ਜਿੱਤੀ।
ਜਿਸ ਤਰ੍ਹਾਂ ਕੇ ਗੁਰਦਾਸ ਮਾਨ ਯੂਨੀਵਰਸਿਟੀ ਸਮੇਂ ਤੋਂ ਹੀ ਚੰਗਾ ਰੰਗ ਰੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈਦੇ ਰਹੇ ਅਤੇ ਆਪਣੀ ਗਾਇਕੀ, ਅਦਾਕਾਰੀ, ਕਲਮ, ਲਿਖਤਾਂ ਕਰਕੇ ਅਨੇਕਾ ਮਾਨ ਮਹਿਸੂਸ ਕਰਨ ਵਾਲੇ ਤਗਮੇਂ ਅਤੇ ਐਵਾਰਡ ਵੀ ਜਿੱਤੇ। ਪੜਾਈ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਰੰਗਾਂ ਰੰਗ ਪ੍ਰੋਗਰਾਮ ਦੇ ਸਟੇਜ ਤੇ ਜਾਕੇ ਆਪਣੀ ਕਲਮ ਨਾਲ ਲਿਖਿਆ ਗੀਤ ਜਦ ਗਾਇਆ ਤਾਂ ਸਾਰੇ ਪਾਸੇ ਇੱਕ ਅਜੀਬ ਜਿਹੀ ਲਹਿਰ ਦੌੜ ਗਈ ਲੋਕ ਗੀਤ ਸੁਣ ਰਹੇ ਸਨ ਅਤੇ ਆਨੰਦ ਮਾਣ ਰਹੇ ਸਨ। ਉਸ ਸਟੇਂ ਤੋਂ ਗੁਰਦਾਸ ਮਾਨ ਨੇ ਕਾਮਯਾਬੀ ਦੀ ਪਹਿਲੀ ਪੋੜੀ ਤੇ ਪੈਰ ਰੱਖਿਆ ਤੇ ਆਪਣੇ ਆਪ ਨੂੰ ਮਾਂ ਬੋਲੀ ਪੰਜਾਬੀ ਦੇ ਚਰਨਾਂ ਵਿੱਚ ਫੁੱਲ ਦੇ ਵਾਗ ਭੇਟ ਕਰ ਦਿੱਤਾ। 31 ਦਸੰਬਰ 1980 ਵਿੱਚ ਜਲੰਧਰ ਦੂਰਦਰਸ਼ਨ ਕੇਂਦਰ ਤੇ ਉਹਨਾਂ ਦਾ ਪਹਿਲਾਂ ਗੀਤ (ਦਿਲ ਦਾ ਮਾਮਲਾ ਹੈਂ ਰਿਕਾਰਡ ਹੋਇਆ। ਸੰਨ 1981 ਨੂੰ ਉਹਨਾਂ ਦੀ ਪਹਿਲੀ ਕੈਸਿਟ ਐਚ.ਐਮ.ਵੀ ਕੈਸਿਟ ਕੰਪਨੀ ਹੇਠ ਰਿਕਾਰਡ ਹੋਈ ਜਿਸ ਨਾਲ ਗੁਰਦਾਸ ਮਾਨ ਨੇ ਸੋਲੋ ਗੀਤਾਂ ਦਾ ਜਮਾਨਾਂ ਚਲਾ ਦਿੱਤਾ । ਉਹਨਾਂ ਦੇ ਅਣਗਣਿਤ ਟੀ ਼ਵੀ ਅਤੇ ਸਟੇਜ ਪ੍ਰੋਗਰਾਮ ਹੋਣੇ ਸ਼ੁਰੂ ਹੋਏ ਪਰ ਉਸ ਸਮੇਂ ਦੁਗਾਣਾ ਗਾਇਕੀ ਦਾ ਜ਼ੋਰ ਸੀ ਜਿਸ ਕਰਕੇ ਸੋਲੋ ਗਾਇਕ ਦੀ ਮਾਰਕੀਟ ਬਹੁਤ ਘੱਟ ਸੀ। ਗੁਰਦਾਸ ਮਾਨ ਨੇ ਆਪਣੀ ਅਵਾਜ ਤੇ ਕਲਮ ਦੀ ਚੋਟ ਤੇ ਸੋਲੋ ਗਾਇਕੀ ਦਾ ਸਿੱਕਾ ਚਲਾ ਦਿੱਤਾ। ਗੁਰਦਾਸ ਮਾਨ ਨੂੰ (ਆਪਣਾ ਪੰਜਾਬ) ਗੀਤ ਲਈ ਵਿਸ਼ਵ ਪੱਧਰ ਤੇ ਸਨਮਾਨਿਤ ਕੀਤਾ ਗਿਆ। ਗਾਇਕੀ ਦੇ ਨਾਲ ਨਾਲ ਗੁਰਦਾਸ ਮਾਨ ਆਪਣੇ ਚੰਗੇ ਅਭਿਨੇਤਾਂ ਹੋਣ ਦਾ ਵੀ ਸਬੂਤ ਦਿੱਤਾ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ (ਮਾਮਲਾ ਗੜਬੜ ਹੈ) ਤੋਂ ਬਾਅਦ ਉਹ ਪੰਜਾਬੀ ਫਿਲਮ ਜਗਤ ਦੀਆਂ ਸਿੱਖਰਾਂ ਤੱਕ ਪਹੁੰਚਦੇ ਗਏ। ਗੁਰਦਾਸ ਮਾਨ ਨੇ ਪੰਜਾਬੀ, ਤਾਮਿਲ, ਬੰਗਾਲੀ, ਹਰਿਆਣਵੀ, ਰਾਜਸਥਾਨੀ, ਭਾਸ਼ਾ ਵਿੱਚ ਗੀਤ ਗਏ। ਬਾਲੀਵੁੱਡ ਦੀਆਂ ਕਈ ਫਿਲਮਾਂ ਚੋਂ ਗੀਤ ਗਏ ਜਿਵੇਂ ਕਿ ਸਿਰਫ ਤੁਮ, ਮੈਦਾਨੇ ਜੰਗ, ਵੀਰ ਜਾਰਾ ਅਤੇ ਹੋਰ ਅਨੇਕਾਂ ਹਿੰਦੀ ਫਿਲਮਾਂ 'ਚ ਗੀਤ ਗਏ। ਗੁਰਦਾਸ ਮਾਨ ਨੇ ਬਾਲੀਵੁੱਡ ਦੀ ਫਿਲਮ (ਜਿੰਦਗੀ ਖੂਬਸੂਰਤ ਹੈ) ਵਿੱਚ ਪਹਿਲੀ ਵਾਰ ਕੰਮ ਕੀਤਾ। ਗੁਰਦਾਸ ਮਾਨ ਦੀ ਅਦਾਕਾਰੀ ਨੂੰ (ਸਹੀਦੇ ਮੁਹੱਬਤ, ਦੇਸ਼ ਹੋਇਆਂ ਪ੍ਰਦੇਸ਼, ਵਾਰਿਸ਼ ਸ਼ਾਹ) ਤੋਂ ਵਧੇਰੇ ਪ੍ਰਸਿੱਧੀ ਮਿਲੀ। ਗੁਰਦਾਸ ਮਾਨ ਨੇ ਪ੍ਰਸਿੱਧ ਸੰਗੀਤਕਾਰਾਂ ਨਾਲ ਕੰਮ ਕੀਤਾ ਜਿਵੇਂ ਕਿ ਲਕਸ਼ਮੀਕਾਂਤ ਪਿਆਰੇ ਲਾਲ, ਭੱਪੀ ਲਹਿਰੀ, ਅਨੁ ਮਲਿਕ, ਨਦੀਮ ਸ਼ਰਵਨ ਆਦਿ ਨਾਲ ਕੰਮ ਕੀਤਾ। ਉਹਨਾਂ ਦੀਆਂ ਹੁਣ ਤੱਕ 30 ਆਡੀਓ ਕੈਸਿਟਾਂ ਅਤੇ 300 ਗੀਤ ਰਿਕਾਰਡ ਹੋ ਚੁੱਕੇ ਹਨ। ਕੈਸਿਟਾਂ ਬੂਟ ਪਾਲਿਸਾਂ, ਕਲੈਬੋਰੇਸਿਨ, ਵਲੈਤਨ, ਹੀਰ, ਪੰਜੀਰੀ, ਪਿਆਰ ਕਰਲੈ, ਇਸ਼ਕ ਨਾ ਦੇਖੇ ਜਾਤ, ਪੀੜ ਤੇਰੇ ਜਾਣ ਦੀ, ਦਿਲ ਦਾ ਬਾਦਸ਼ਾਹ, ਚੱਕਲੋ ਚੱਕਲੋ, ਵਾਹ ਨੀ ਜਵਾਨੀਏ, ਇਸ਼ਕ ਦਾ ਗਿੱੜਦਾ, ਆਜਾ ਸੱਜਣਾ, ਮੁਹੱਬਤ ਜਿੰਦਾਬਾਦ, ਜਾਦੂਗਰੀਆਂ, ਦਿਲ ਹੋਣਾ ਚਾਹੀਦਾ ਜਵਾਨ, ਕੁੜੀਆਂ ਨੇ ਜੁਡੋ ਸਿੱਖ ਲਏ, ਯਾਰ ਮੇਰਾ ਪਿਆਰ, ਖੇਡਣ ਦੇ ਦਿਨ ਚਾਰ, ਘਰ ਭੁੱਲਗਈ ਮੋੜ ਤੇ ਆਕੇ, ਨੱਚੋ ਬਾਬਿਓ, ਠੱਨ ਠੱਨ ਗੋਪਾਲ, ਆਕੜ ਆ ਹੀ ਜਾਂਦੀ ਹੈ, ਪੀੜ ਪ੍ਰਾਹੁਣੀ, ਮੱਸ਼ਤੀ, ਦਿਲ ਸਾਫ ਹੋਣਾ ਚਾਹੀਦਾ, ਅੱਖੀਆਂ ਉਡੀਕ ਦੀਆਂ, ਤੂੰ ਦਾਤੀ ਅਸੀ ਮੰਗਤੇ ਤੇਰੇ, ਕਿਰਪਾ ਦਾਤੀ ਦੀ, ਗਲ ਪਾਕੇ ਮਈਆ ਦੀਆਂ ਚੁੰਨੀਆਂ। ਫਿਲਮਾਂ ਵਾਰਿਸ਼ ਸ਼ਾਹ, ਮਾਮਲਾ ਗੜਬੜ ਹੈ, ਲੋਂਗ ਦਾ ਲਿਸ਼ਕਾਰਾ, ਛੋਰ੍ਹਾ ਹਰਿਆਣੇ ਦਾ, ਕੀ ਬਣੁ ਦੁਨੀਆਂ ਦਾ, ਕੁਰਬਾਨੀ ਜੱਟ ਦੀ, ਉਚਾ ਦਰ ਬਾਬੇ ਨਾਨਕ ਦਾ, ਕਚਿਹਰੀ, ਪ੍ਰਤਿੱਗਿਆ, ਗੁਰਦਾਸ ਮਾਨ ਵਾਨਟਿੱਡ, ਦੁਸ਼ਮਣੀ ਦੀ ਅੱਗ, ਗੱਭਰੂ ਪੰਜਾਬ ਦਾ, ਬਗਾਵਤ, ਸੂਬੇਦਾਰ, ਜ਼ਿੰਦਗੀ ਖੂਬਸੂਰਤ ਹੈ, ਸ਼ਹੀਦ ਊਧਮ ਸਿੰਘ, ਸ਼ਹੀਦੇ ਮੁਹੱਬਤ (ਬੂਟਾ ਸਿੰਘ), ਦੇਸ਼ ਹੋਇਆ ਪ੍ਰਦੇਸ਼, ਯਾਰੀਆਂ। 2470
Fun Time / Re: apni information dooo sab« on: August 08, 2010, 07:37:32 AM »
awwwwwwww..... wowwwwwwwwwwww maiii vi aiweeeeeeeeeeeee
2471
PJ Games / Re: Competition - Gana Gao Apni Awaz Wich« on: August 08, 2010, 07:16:06 AM »
kohinoor i think singin comp 4 din hor chalee may be hor viii recordin aa jana plz sisooo
2472
PJ Games / Re: Competition - Gana Gao Apni Awaz Wich« on: August 08, 2010, 07:13:01 AM »no its nyc reali :rockon: :rockon: :rockon: :laugh: :laugh: mera has nhi stop hunda ![]() =D> =D> =D> =D> =D> nice voice, sweet like patasa kyu nhi lah das ajo ajooo tusie viiiiii most welcome jaskaran bahut vadiyaaaaaaaaaa voice aa.... penduuu hun tuhadi varii aa.... n may be ajjjj kohinoor di viii recordin entry ho janiiiiiiii 2473
PJ Games / Re: Competition - Gana Gao Apni Awaz Wich« on: August 08, 2010, 06:50:28 AM »nycc songg simmo gud job =D> =D> =D> sweeet voice ![]() ![]() bhaut sohni awaz ah ![]() ![]() 2474
PJ Games / Re: Competition - Gana Gao Apni Awaz Wich« on: August 08, 2010, 06:42:24 AM »
laooo mainuuu vi sunlaooo really mainu singin nhi kardi aundi cuz mai nhi kiti kade vii.... its just fun X_X je koi hasya ta dekhooo kutna aa mai ta washroom singer vi nhi aa :cry: :cry:
http://punjabijanta.com/tpmod/?dl=item3871 2475
Funny Videos / Re: hahaha jattan de kutte sheharan de kutte haha lol« on: August 07, 2010, 11:51:36 PM »
:laugh: aa bahut hai
2476
Shayari / Re: Aashiqa di Punjab di Sarkar nu arzi« on: August 07, 2010, 11:23:35 PM »
:laugh: vadiya vadiya sukho
2477
News Khabran / Re: Ji da vi lag geya number, Ji Bangeya GF wala« on: August 07, 2010, 11:22:02 PM »
i think pdp full life chalu :Laugh:
2478
Introductions / New Friends / Re: Apna Pura Name Daso« on: August 07, 2010, 11:18:47 PM »:laugh: pp da matlav punjab police hunda..lah das aiwe nhi hunda kuch vi pp matlab (parampreet) n oh india vich chalda hona ethe nhi... pdp rahka.... hehe 2479
Introductions / New Friends / Re: HAPPY BIRTHDAY KUDRAT GREWAL« on: August 07, 2010, 11:14:38 PM »Leh dus meri sweeetieeeeeeeeeee Bhen rauna nai.. :nthg: :nthg: ah loji tuhada Parshad.. Sara tusi hi finish karna ok... :hug: :hug: pehla baba g de age adras karni fir, sara hun dana.. fir mai khana happy0045 2480
Introductions / New Friends / Re: Apna Pura Name Daso« on: August 07, 2010, 10:52:00 PM »:love: parampreet singh bhandohal ... Munde preet kehnde a nick name..mai tenu pp kehna ![]() |