2381
Gup Shup / Re: PJ relationships
« on: August 09, 2010, 02:10:07 PM »Because YOu are mode ....je mode hi offtopic jao baki janta ne te jana hi aa.ok i m sry...
This section allows you to view all posts made by this member. Note that you can only see posts made in areas you currently have access to. 2381
Gup Shup / Re: PJ relationships« on: August 09, 2010, 02:10:07 PM »Because YOu are mode ....je mode hi offtopic jao baki janta ne te jana hi aa.ok i m sry... 2382
PJ Games / Re: Competition - Gana Gao Apni Awaz Wich« on: August 09, 2010, 02:05:12 PM »
billu g karo add tusie vi
2383
Introductions / New Friends / Re: welcome to preeto...« on: August 09, 2010, 02:00:05 PM »
kamlo sade vi nhi kita kisne sanu sab kehde aa dor ja... so jis din app bye bye karu gaye fir bas ne khushi da topic bana hun bas dukhi aa... aho tu tan koi kamm kar ni sakdi...tera fyada tan hai ni koi puutri marji acha mai koi kam nhi karda java.... preeto aap kithey aa ou ta nazer nai aa rai hun oh nini kardi aa savera nu aiwe gayi india vich nite hoyi aa dats y 2384
Gup Shup / Re: PJ relationships« on: August 09, 2010, 01:55:09 PM »
sab karde mainu alone kyu keha :
vasia vi aa topic gup shup vich bana.... we can take fun shun here... may be i m rite 2385
Introductions / New Friends / Re: welcome to preeto...« on: August 09, 2010, 01:42:29 PM »welcum ji welcum..dhannbhaag sade jo sanu darshan hoye tuhade ithe...aho preetoo sukhoo to puch lyi... esi di 24 hour service aa :laugh: 2386
Funny Videos / Re: Jhanda Amli locked out of Shopping Center« on: August 09, 2010, 01:37:23 PM »
:laugh: so funny
2387
Gup Shup / Re: PJ relationships« on: August 09, 2010, 01:35:50 PM »
haha kamlo ta tusi di cha vadiya....
mai ta mera sweet pets :laugh: 2388
Introductions / New Friends / welcome to preeto...« on: August 09, 2010, 01:02:47 PM »
welcome to pj... she is new here... app sab ne esi da welcome karna... mainu bahut khushi hoyi tuhanu pj ta dekhke....
preetoo 2389
PJ Games / Re: Competition - Gana Gao Apni Awaz Wich« on: August 09, 2010, 12:43:57 PM »
mai ik song recordin di try mara hone tym tak :laugh: nhi ta mainu jugde bandoo esi varii
2390
Funny Videos / Re: Pendu trying to record himself....« on: August 09, 2010, 12:40:14 PM »
:Laugh: pendu di koi vi gal asi raj nhi rahen dani :
2391
Maan-Sanmaan/Respect+ / Re: PJ Promotions: Jatt In Style (Param) & Mr. Brar« on: August 09, 2010, 12:38:15 PM »
wow... congz mitroo dowe nu desioo valo...
aho billu mai vi dekhya aa koi khabar nhi chade jehri vi hova bas... pj ta add hehe.... keep it up mitro.... they deserved it... hun karoo fun shun tusie tuhade family vich enter hoya bahut vadiya laga.... aiwe he pyar karde raho pj nu.... n topics bande raho... n kp 2392
Fun Time / Re: above person u saw, u r in rain & call u at midnight« on: August 09, 2010, 08:23:17 AM »:he: okie bro.. Hor suna ki kri jana fir:spam: :spam: tenu viii game vich sirf game di gal karniii aa 2393
Fun Time / Re: above person u saw, u r in rain & call u at midnight« on: August 09, 2010, 08:22:21 AM »
:laugh: :laugh: esnu spam du gayiii fiirrrrrrrr us naal bach jauuu rain to :laugh: :laugh:
2394
Gup Shup / Re: Nawa Record« on: August 09, 2010, 08:20:46 AM »
:laugh: :laugh: kal di gal nhi
kal nhi sooo aj kar aj nhi soo abb... :laugh: :laugh: 2395
Gup Shup / Re: Nawa Record« on: August 09, 2010, 08:17:37 AM »
:rockon: :rockon: aj vichar aya nhi bahuttt 2 mins aunda bas... :laugh: :laugh:
2396
Gup Shup / Re: PJ relationships« on: August 09, 2010, 08:15:46 AM »haan haan koi chaz da kam ta kitta ee ni dimag kha leya vadu da. . . . .hun institute kisse nu koi salah dava ta kehande tu chup krke passe beh ja jdo kam poora ho jau pher aayi ehdar, na ehthe ijjat na ohthe. . .jalil kara ta mainu. . :laugh: deso aa lo gift :thaa::laugh: :laugh: dont take panga cuz panga iz not changa :hihpanga: :hihpanga: 2397
Religion, Faith, Spirituality / Re: hs phoolka ate tytler aamne samne« on: August 09, 2010, 07:43:59 AM »
sry dev link chalde nhi c esi layii edit karna paya
2398
Lok Virsa Pehchaan / ਪੰਜਾਬੀ ਖੇਡਾਂ ------->> ਬੰਟੇ« on: August 09, 2010, 07:29:39 AM »ਟੋਲੀ ਦੀ ਗਿਣਤੀ: ਘੱਟੋ-ਘੱਟ 2 ਨਿਯਮ: (1)ਬੰਟੇ ਸੁੱਟਣ ਵਾਲੀ ਲਕੀਰ ਤੋਂ ਅੱਗੇ ਨਹੀਂ ਆਉਣ ਦਿੱਤਾ ਜਾਂਦਾ (2)ਜੇ ਚੋਟ ਗਲਤ ਬੰਟੇ ਤੇ ਲੱਗ ਜਾਵੇ ਤਾਂ ਜੁਰਮਾਨਾ ਲੱਗੇਗਾ ਖੇਡਣ ਦੀ ਵਿੱਧੀ: ਕੰਚੇ ਜਾਂ ਬੰਟੇ, ਸੱਭ ਤੋਂ ਪਹਿਲਾਂ ਧਰਤੀ ਤੇ ਇੱਕ ਗੁੱਤੀ ਪੱਟੀ ਜਾਂਦੀ ਹੈ ਤੇ ਉਸ ਗੁੱਤੀ ਤੋਂ ਥੋੜੀ ਦੂਰੀ ਉਤੇ ਇੱਕ ਲਕੀਰ ਖਿੱਚ ਕੇ ਬੰਟੇ ਸੁੱਟਣ ਦੀ ਦੂਰੀ ਤਹਿ ਕੀਤੀ ਜਾਂਦੀ ਹੈ। ਸੱਭ ਤੋਂ ਪਹਿਲਾਂ ਇਛੇਆ (ਪੁਗਾਟਾ ਕੀਤਾ) ਜਾਂਦਾ ਹੈ ਅਤੇ ਬੰਟੇ ਸੁੱਟਣ ਦੀ ਵਾਰੀ ਨਿਰਧਾਰਤ ਕੀਤੀ ਜਾਂਦੀ ਹੈ। ਜਿੱਤਣ ਵਾਲਾ ਸੱਭ ਤੋਂ ਪਹਿਲਾਂ ਬੰਟੇ ਸੁੱਟੇਗਾ ਅਤੇ ਜੋ ਬੰਟੇ ਗੁੱਤੀ ਵਿੱਚ ਪੈ ਗਏ ਉਹ ਸੁੱਟਣ ਵਾਲੇ ਦੇ ਬਣ ਗਏ। ਬਾਕੀ ਬੰਟੇਆਂ ਚੋਂ ਇਕ ਦੇ ਨਿਸ਼ਾਨਾ (ਚੋਟ) ਲਗਾਈ ਜਾਂਦੀ ਹੈ, ਜੇ ਚੋਟ ਸਹੀ ਲੱਗ ਗਈ ਤਾਂ ਸਾਰੇ ਬੰਟੇ ਸੁੱਟਣ ਵਾਲੇ ਦੇ, ਜੇ ਗਲਤ ਲੱਗ ਗਈ ਤਾਂ ਜੁਰਮਾਨਾ ਲੱਗੇਗਾ। ਇਸ ਤਰ੍ਹਾਂ ਵਾਰੀ ਅੱਗੇ ਅੱਗੇ ਚਲਦੀ ਹੋਈ ਘੁਮਦੀ ਰਹਿੰਦੀ ਹੈ। 2399
Lok Virsa Pehchaan / ਮਾਂ ਦੇ ਨਾਲ ਬਚਪਨ ਦੀਆਂ ਕੁਝ ਅਭੁੱਲ ਯਾਦਾਂ« on: August 09, 2010, 07:22:52 AM »
ਸੋਹਣ ਸਿੰਘ
ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਜਾਣਾਂ ਹੁੰਦਾ ਸੀ ਤਾਂ ਮੇਰੀ ਮਾਂ ਜਿਸਨੂੰ ਅਸੀਂ ਸਾਰੇ ਭੈਣਾਂ ਭਰਾ ਭਾਬੀ ਕਹਿਕੇ ਪੁਕਾਰਦੇ ਸੀ, ਮੇਰੇ ਸਿਰ ਦਾ ਜੂੜਾ ਕਰਨ ਤੋਂ ਪਿਛੋਂ ਨਿਕੀ ਜਿਹੀ ਪਗੜੀ ਮੇਰੇ ਸਿਰ ਉਪਰ ਬੰਨਦੀ। ਮੈਂ ਮੰਜੇ ਉਪਰ ਜਾਂ ਕਦੇ ਕਦੇ ਪੀੜ੍ਹੀ ਉਪਰ ਚੁਪ ਚਾਪ ਬੈਠਾ ਪਗੜੀ ਬਨ੍ਹਾਉਂਦਾ। ਮੈਨੂੰ ਅੱਜ ਵੀ ਉਹ ਵਕਤ ਯਾਦ ਆਉਂਦਾ ਹੈ ਕਿ ਕਿੰਨੇ ਚੰਗੇ ਸਨ ਉਹ ਦਿਨ, ਕੋਈ ਫਿਕਰ ਨਹੀਂ ਸੀ ਹੁੰਦਾ, ਕੋਈ ਜਿੰਮੇਵਾਰੀ ਨਹੀਂ ਹੁੰਦੀ ਸੀ ਤੇ ਕੋਈ ਘਰ ਦੇ ਬਿਲਾਂ ਦਾ ਬੋਝ ਵੀ ਨਹੀਂ ਸੀ ਹੁੰਦਾ। ਮੈਂ ਸ਼ਰਾਰਤੀ ਬਹੁਤ ਹੁੰਦਾ ਸੀ, ਮਾਂ ਨੇ ਕਦੀ ਕਦਾਈਂ ਗੁਸੇ ਵਿਚ ਆਕੇ ਮੇਰੇ ਚਪੇੜ ਵੀ ਮਾਰਨ ਦੀ ਕੋਸ਼ਿਸ਼ ਕਰਨੀ ਲੇਕਿਨ ਉਸ ਨੇ ਚਪੇੜ ਕਦੇ ਵੀ ਨਹੀਂ ਸੀ ਮਾਰੀ ਸਗੋਂ ਆਪਣੇ ਆਪ ਵਿਚ ਸਾਰੇ ਦਾ ਸਾਰਾ ਗੁਸਾ ਸਮੇਟ ਜਾਂਦੀ। ਮੈਨੂੰ ਹੁਣ ਯਾਦ ਆਉਂਦਾ ਹੈ ਕਿ ਮਾਂ ਸਿਰਫ ਮੈਨੂੰ ਡਰਾਉਣ ਲਈ ਦਿਖਾਵਾ ਕਰਦੀ ਸੀ। ਸ਼ਾਇਦ ਚਪੇੜ ਮਾਰਨ ਲੱਗਿਆਂ ਮਾਂ ਦੀ ਮੰਮਤਾ ਮੂਹਰੇ ਆ ਜਾਂਦੀ ਹੋਵੇਗੀ। ਮਾਂ ਤਾਂ ਵੈਸੇ ਸਾਰਿਆਂ ਬੱਚਿਆਂ ਲਈ ਇਕੋ ਜਹੀ ਹੀ ਹੁੰਦੀ ਹੈ ਲੇਕਿਨ ਮੇਰੀ ਮਾਂ ਦਾ ਦਿਲ ਬਹੁਤ ਨਰਮ ਸੀ। ਉਹਨਾਂ ਵੇਲਿਆਂ ਨੂੰ ਜਦੋਂ ਮੈਂ ਯਾਦ ਕਰਦਾ ਹਾਂ ਤਾਂ ਮੇਰੇ ਸਾਹਮਣੇ ਇਕ ਫਿਲਮ ਦੀ ਤਰਾਂ ਹਰ ਯਾਦ ਮੇਰੇ ਮੂਹਰਿਉਂ ਦੀ ਲੰਘ ਜਾਂਦੀ ਹੈ ਜਿਸ ਦਾ ਹਿਸਾਬ ਮੈਂ ਆਪਣੇ ਖਿਆਲਾਂ ਵਿਚ ਹੀ ਲਗਾ ਸਕਦਾ ਹਾਂ। ਬਾਕੀ ਦੇ ਮੇਰੇ ਭੈਣ ਭਰਾ ਉਮਰ ਵਿਚ ਮੈਥੋਂ ਵੱਡੇ ਸਨ ਤੇ ਛੋਟੇ ਹੋਣ ਦਾ ਅਹਿਸਾਸ ਹਮੇਸ਼ਾਂ ਹੀ ਮੇਰੇ ਮੰਨ ਵਿਚ ਰਹਿੰਦਾ। ਸਾਰੇ ਹੀ ਭੈਣਾ-ਭਰਾ ਆਪਣਾ ਆਪਣਾ ਪਿਆਰ ਮੈਨੂੰ ਅਕਸਰ ਜਤਾਉਂਦੇ ਰਹਿੰਦੇ ਲੇਕਿਨ ਦਿਲ ਵਿਚ ਅਹਿਸਾਸ ਰਹਿੰਦਾ ਕਿ ਉਹ ਹਮੇਸ਼ਾਂ ਹੀ ਮੈਨੂੰ ਪਿਆਰ ਜਤਾਉਂਦੇ ਰਹਿਣ । ਸਵੇਰੇ ਸਵੇਰੇ ਛੁਟੀ ਵਾਲੇ ਦਿਨ ਮਾਂ ਨੇ ਕਣਕ ਦੇ ਦਾਣੇ ਚੱਕੀ ਕੋਲ ਰੱਖ ਲੈਣੇ ਤੇ ਚੱਕੀ ਨਾਲ ਆਟਾ ਪੀਹਕੇ ਸਾਰੇ ਪ੍ਰੀਵਾਰ ਦੀ ਰੋਟੀ ਬਣਾਉਣੀ ਹੁੰਦੀ ਸੀ। ਮਾਂ ਨੇ ਜਿਉਂ ਹੀ ਚੱਕੀ ਚਲਾਉਣੀ ਤਿਉਂ ਹੀ ਚੱਕੀ ਦੀ ਮਿਠੀ ਮਿਠੀ ਤੇ ਮੱਧਮ ਆਵਾਜ਼ ਵਿਚ ਮੈਨੂੰ ਬਹੁਤ ਹੀ ਗ੍ਹੂੜੀ ਨੀਂਦ ਆ ਜਾਂਦੀ ਸੀ। ਦਿਲ ਕਰਦਾ ਹੁੰਦਾ ਸੀ ਕਿ ਚੱਕੀ ਚਲਦੀ ਰਹਵੇ ਤੇ ਮੈਂ ਗੂਹੜੀ ਨੀਂਦ ਸੁਤਾ ਰਹਵਾਂ। ਕਦੀ ਕਦਾਈ ਮਾਂ ਨੂੰ ਚੱਕੀ ਪੀਂਹਦਿਆਂ ਦੇਖਕੇ ਦਿਲ ਕਰਦਾ ਸੀ ਕਿ ਮੈਂ ਵੀ ਕੁਝ ਮਾਂ ਦੀ ਮਦਦ ਕਰਾਂ, ਵਿਚਾਰੀ ਇਕੱਲੀ ਹੀ ਆਟਾ ਪੀਹਣ ਲੱਗੀ ਹੋਈ ਹੈ। ਉਦੋਂ ਇਹ ਬਿਲਕੁਲ ਪਤਾ ਨਹੀਂ ਸੀ ਹੁੰਦਾ ਕਿ ਦਾਣੇ ਪੀਹਣ ਵਾਲੀ ਚੱਕੀ ਤੇ ਜ਼ੋਰ ਵੀ ਲਗਦਾ ਹੈ। ਜਦੋਂ ਕਿਸੇ ਦਿਨ ਮੈਂ ਮਦਦ ਕਰਵਾਉਂਦਾ ਮੈਂ ਚੱਕੀ ਜ਼ੋਰ ਨਾਲ ਘੁਮਾ ਦੇਂਦਾ ਤੇ ਫਿਰ ਹੌਲੀ ਕਰ ਦੇਂਦਾ। ਮਾਂ ਨੇ ਬਥੇਰੀ ਦੁਹਾਈ ਪਾਉਣੀ “ਕਾਕਾ ਚੱਕੀ ਹੌਲੀ ਚਲਾ” ਪਰ ਮੈਨੂੰ ਇਤਨੀ ਸਮਝ ਨਹੀਂ ਸੀ ਕਿ ਮਾਂ ਕਿਉਂ ਕਹਿੰਦੀ ਹੈ ਤੇ ਮੈਂ ਏਸੇ ਤਰਾਂ ਹੀ ਸ਼ਰਾਰਤਾਂ ਕਰਦਾ ਰਹਿੰਦਾ। ਕਦੀ ਕਦਾਈ ਮੈਂ ਥੱਕਕੇ ਮਾਂ ਵਲ ਤੱਕਦਾ ਰਹਿੰਦਾ। ਫਿਰ ਛੇਤੀ ਹੀ ਮੈਨੂੰ ਨੀਂਦ ਆ ਜਾਂਦੀ ਤੇ ਮੈਂ ਸੌਂ ਜਾਂਦਾ। ਮਾਂ ਤੜਕੇ ਉਠਕੇ ਹਵੇਲੀ ਨੂੰ ਮੱਝਾਂ ਦਾ ਦੁਧ ਚੋਣ ਜਾਂਦੀ, ਹੱਥ ਵਿਚ ਲਾਲਟੈਣ ਹੁੰਦੀ ਸੀ ਜਿਸ ਦੀ ਲੋਅ ਨਾਲ ਸਿਰਫ ਚਾਰ ਜਾਂ ਪੰਜ ਫੁਟ ਤੱਕ ਹੀ ਦਿਖਾਈ ਦੇਂਦਾ ਸੀ। ਹਵੇਲੀ ਨੂੰ ਜਾਂਦਿਆਂ ਅਗਰ ਕੋਈ ਰਸਤੇ ‘ਚ, ਮਿਲ ਪੈਂਦਾ ਤਾਂ ਪਛਾਨਣਾਂ ਮੁਸਕਲ ਹੋ ਜਾਂਦਾ ਸੀ। ਮਾਂ ਦੇ ਮਨ੍ਹਾਂ ਕਰਨ ਦੇ ਬਾਬਜੂਦ ਵੀ ਮੈਂ ਕਦੀ ਕਦਾਈਂ ਜ਼ਿੱਦ ਪੈ ਜਾਂਦਾ ਤੇ ਹਵੇਲੀ ਨੂੰ ਨਾਲ ਚਲਿਆ ਜਾਂਦਾ। ਉਸ ਸਮੇਂ ਬਿਸਤਰੇ ਤੋਂ ਉਠਣਾਂ ਬਹੁਤ ਮੁਸ਼ਕਲ ਲਗਦਾ ਸੀ ਬੇਸ਼ੱਕ ਮੈਂ ਛੋਟਾ ਸੀ ਲੇਕਿਨ ਮੈਨੂੰ ਮਾਂ ਦਾ ਇਕੱਲਿਆਂ ਹਵੇਲੀ ਨੂੰ ਜਾਣ ਤੋਂ ਡਰ ਲਗਦਾ ਹੁੰਦਾ ਸੀ ਕਿ ਮਾਂ ਨੂੰ ਰਸਤੇ ਵਿਚ ਕੋਈ ਮੁਸੀਬਤ ਨਾਂ ਆ ਪਵੇ। ਹਾਲਾਂ ਕਿ ਹਵੇਲੀ ਘਰ ਤੋਂ ਬਹੁਤੀ ਦੂਰੀ ਤੇ ਨਹੀਂ ਸੀ, ਜਾਣ ਨੂੰ ਕੋਈ ਦੋ ਜ਼ਾਂ ਤਿੰਨ ਮਿੰਟ ਹੀ ਲਗਦੇ ਹੋਣਗੇ। ਵੈਸੇ ਤਾਂ ਪਿੰਡਾਂ ਵਿਚ ਸਾਰੇ ਹੀ ਇਕ ਦੂਜੇ ਨੂੰ ਬੜੀ ਚੰਗੀ ਤਰਾਂ ਜਾਣਦੇ ਸਨ ਤੇ ਡਰ ਘਟ ਹੀ ਹੁੰਦਾ ਸੀ। ਮੈਂ ਘਰੋਂ ਉਠਕੇ ਮਾਂ ਦੇ ਨਾਲ ਹਵੇਲੀ ਚਲਿਆ ਜਾਂਦਾ ਤੇ ਹਵੇਲੀ ਜਾਕੇ ਸੌਂ ਜਾਂਦਾ। ਮਾਂ ਨੇ ਕਿਹੜੇ ਵੇਲੇ ਗੋਹਾ ਕੂੜਾ ਕੀਤਾ, ਕੀ ਕੀ ਕੰਮ ਕੀਤਾ, ਕਿਹੜੇ ਵੇਲੇ ਧਾਰ ਕੱਢੀ ਮੈਨੂੰ ਕੁਛ ਯਾਦ ਨਹੀਂ ਸੀ ਹੁੰਦਾ। ਕਈ ਵਾਰੀ ਘਰ ਨੂੰ ਵਾਪਸ ਆਉਂਦਿਆ ਮਾਂ ਨੇ ਇਕ ਹੱਥ ਵਿਚ ਦੁਧ ਦੀ ਬਾਲਟੀ ਫੜੀ ਹੋਈ ਹੁੰਦੀ ਸੀ ਤੇ ਦੂਸਰੇ ਪਾਸੇ ਮੈਨੂੰ ਕੁਛੜ ਚੁਕਿਆ ਹੋਇਆ ਹੁੰਦਾ ਸੀ। ਮੈਂ ਘਰ ਆਕੇ ਫਿਰ ਘੰਟਿਆਂ ਬੱਧੀ ਸੁਤਾ ਰਹਿੰਦਾ ਤੇ ਉਸੇ ਦੌਰਾਨ ਮਾਂ ਆਪਣਾਂ ਕੰਮ ਕਾਰ ਕਰਦੀ ਰਹਿੰਦੀ। ਕਿਸੇ ਕਿਸੇ ਦਿਨ ਮਾਂ ਨੇ ਜਦੋਂ ਦੁਧ ਰਿੜਕਣ ਦੀ ਤਿਆਰੀ ਕਰਨੀ ਮੈਂ ਵੀ ਉਠ ਕੇ ਕੋਲ ਬਹਿ ਜਾਂਦਾ ਤੇ ਉਸ ਮੌਕੇ ਦੀ ਉਡੀਕ ਕਰਦਾ ਕਿ ਮਾਂ ਕਦੋਂ ਦੁਧ ਰਿੜਕਣ ਲੱਗੇ, ਚਾਟੀ ਵਿਚ ਮਧਾਣੀ ਫਿਰੇ ਤੇ ਮਾਂ ਤਾਜਾ ਤਾਜਾ ਮੱਖਣ ਮੈਨੂੰ ਜੁਆਰ ਦੀ ਰੋਟੀ ਤੇ ਧਰਕੇ ਦਵੇ ਤੇ ਮੈਂ ਖਾਵਾਂ। ਹਮੇਸਾਂ ਇਹੀ ਦਿਲ ਕਰਦਾ ਹੁੰਦਾ ਸੀ ਕਿ ਮਾਂ ਬੈਠੀ ਦੁਧ ਰਿੜਕੀ ਜਾਵੇ ਤੇ ਮੈਂ ਕੋਲ ਬੈਠਾ, ਬੇਹੀ ਰੋਟੀ ਤੇ ਮੱਖਣ ਧਰ ਕੇ ਖਾਂਦਾ ਜਾਵਾਂ। ਸਵੇਰ ਦੀ ਲੋਅ ਲਗਦਿਆ ਸਾਰ ਹੀ ਮਾਂ ਨੇ ਮੇਰੇ ਬਾਕੀ ਦੇ ਭੈਣਾਂ ਭਰਾਵਾਂ ਨੂੰ ਉਚੀ ਉਚੀ ਆਵਾਜ਼ਾਂ ਮਾਰਕੇ ਜਗਾਉਣ ਦੀ ਕੋਸ਼ਿਸ਼ ਕਰਨੀ ਤਾਂ ਜੁ ਉਹ ਸਾਰੇ ਸਮੇ ਸਿਰ ਉਠਕੇ ਸਕੂਲ ਚਲੇ ਜਾਣ। ਬੇਸ਼ੱਕ ਮਾਂ ਪੜ੍ਹੀ ਲਿਖੀ ਨਹੀਂ ਸੀ ਤਾਂ ਵੀ ਉਹ ਸਾਡੀ ਸਾਰਿਆਂ ਦੀ ਬੜੀ ਦੇਖ-ਰੇਖ ਕਰਦੀ। ਕਈ ਵਾਰੀ ਮਾਂ ਸਾਨੂੰ ਸਾਰਿਆਂ ਨੂੰ ਇਸ ਗਲ ਤੇ ਜ਼ੋਰ ਪਾਉਂਦੀ ਕਿ ਸਵੇਰੇ ਸਵੇਰੇ ਉਠਕੇ ਪੜ੍ਹਾਈ ਕਰਿਆ ਕਰੋ ਦਿਮਾਗ ਬਿਲਕੁਲ ਤਾਜਾ ਹੁੰਦਾ ਹੈ। ਅਸੀਂ ਸਾਰਿਆਂ ਨੇ ਬੜੀ ਕੋਸ਼ਿਸ਼ ਕਰਨੀ ਉਠ ਕੇ ਪੜ੍ਹਨ ਦੀ ਪਰ ਵੀਹਾਂ ਕੁ ਮਿੰਟਾਂ ਬਾਅਦ ਨੀਂਦ ਆ ਜਾਣੀ ਤੇ ਫਿਰ ਸੌਂ ਜਾਣਾਂ। ਮਾਂ ਦਾ ਸੁਭਾ ਬਹੁਤ ਹੀ ਨਰਮ ਸੀ। ਮਾਂ ਦੇ ਨਰਮ ਸੁਭਾ ਦਾ ਨਾਜਾਇਜ਼ ਫਾਇਦਾ ਹਰ ਬੱਚਾ ਉਠਾਉਂਦਾ ਹੈ ਜਿਸ ਵਿਚ ਮੈਂ ਵੀ ਸ਼ਾਮਲ ਸਾਂ। ਕਦੀ ਕਦਾਈਂ ਛੁਟੀ ਵਾਲੇ ਦਿਨ ਮੇਰੀ ਤੇ ਮੇਰੇ ਵੱਡੇ ਭਰਾ ਦੀ ਡਿਉਟੀ ਹੁੰਦੀ ਸੀ ਕਿ ਦੁਪਹਿਰ ਵੇਲੇ ਮੱਝ ਨੂੰ ਖੂਹੀ ਤੋਂ ਪਾਣੀ ਪਿਲਾਕੇ ਦਰਖਤ ਦੇ ਥੱਲੇ ਜਾਂ ਬਰਾਂਡੇ ਵਿਚ ਜਰੂਰ ਕੀਤਾ ਜਾਵੇ ਤਾਂ ਕਿ ਮੱਝ ਧੁਪ ਤੋਂ ਬਚੀ ਰਹਵੇ। ਕਈ ਵਾਰੀ ਰਸਤੇ ਵਿਚ ਯਾਰਾਂ ਮਿਤਰਾਂ ਨਾਲ ਬੰਟੇ ਖੇਡਦਿਆਂ ਖੇਡਦਿਆਂ ਯਾਦ ਹੀ ਭੁਲ ਜਾਂਦਾ ਸੀ ਕਿ ਮਾਂ ਨੇ ਸਾਨੂੰ ਕਿਹੜੇ ਕੰਮ ਭੇਜਿਆ ਸੀ। ਬਹੁਤ ਵਾਰੀ ਮਾਂ ਸਾਡੇ ਉਪਰ ਗੁਸੇ ਹੁੰਦੀ ਤੇ ਉਸ ਦਾ ਗੁਸਾ ਵਾਜਿਬ ਵੀ ਹੁੰਦਾ ਸੀ ਤੇ ਅਸੀ ਦੋਵੇਂ ਸ਼ਰਮ ਦੇ ਮਾਰੇ ਸਿਰ ਝੁਕਾਈ ਖੜੇ ਮਾਂ ਦੀਆਂ ਝਿੜਕਾਂ ਸੁਣਦੇ ਰਹਿੰਦੇ ਤੇ ਮਾਂ ਦੇ ਨਾਲ ਘਰ ਨੂੰ ਪਰਤ ਆਉਂਦੇ। ਸ਼ਾਮ ਦੇ ਵੇਲੇ ਮੈਂ ਅਕਸਰ ਪਿੰਡ ਦੀ ਇਕ ਛੋਟੀ ਜਿਹੀ ਗਰਾਉਂਡ ਵਿਚ ਫੁਟਬਾਲ ਖੇਡਣ ਚਲੇ ਜਾਂਦਾ ਸੀ ਜਿਥੇ ਸਾਰੇ ਹੀ ਪਿੰਡ ਦੇ ਮੁੰਡੇ ਇਕੱਠੇ ਹੋਕੇ ਘੰਟਿਆਂ ਬੱਧੀ ਖੇਡਦੇ ਰਹਿੰਦੇ। ਮਾਂ ਹਮੇਸ਼ਾਂ ਹੀ ਮੇਰਾ ਇੰਤਜ਼ਾਰ ਕਰਦੀ ਰਹਿੰਦੀ ਕਿ ਮੈਂ ਕਦ ਘਰ ਆਵਾਂ ਤੇ ਰੋਟੀ ਖਾਵਾਂ ਲੇਕਿਨ ਮੈਨੂੰ ਕੋਈ ਯਾਦ ਨਹੀਂ ਸੀ ਹੁੰਦਾ ਕਿ ਮਾਂ ਨੇ ਸਵੇਰੇ ਉਠਕੇ ਹੋਰ ਵੀ ਕਈ ਕੰਮ ਕਰਨੇ ਹਨ। ਮੈਂ ਗਰਾਊਂਡ ਵਿਚੋਂ ਆਪਣੀ ਮਰਜ਼ੀ ਨਾਲ ਹੀ ਆਉਂਦਾ ਸੀ ਕਿਉਂਕੇ ਉਸ ਵੇਲੇ ਮੈਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਸੀ ਹੁੰਦਾ । ਕਈ ਵਾਰੀ ਮਾਂ ਨੇ ਮੈਨੂੰ ਪਿੰਡ ਦੀ ਹੱਟੀ ਤੋ ਕੁਝ ਖਰਦਿਣ ਲਈ ਭੇਜਣਾਂ ਮੈਂ ਘੰਟਿਆ ਬੱਧੀ ਘਰ ਵਾਪਿਸ ਨਹੀਂ ਸੀ ਆਉਂਦਾ। ਜੇ ਰਸਤੇ ਵਿਚ ਕੁਝ ਦੋਸਤ ਮਿਲ ਪਏ, ਬੰਟੇ ਖੇਲਣੇ ਸ਼ੁਰੂ ਕਰ ਦਿਤੇ। ਕੁਝ ਇਕ ਬੰਟੇ ਹਮੇਸ਼ਾਂ ਹੀ ਮੇਰੀ ਜੇਬ ਵਿਚ ਹੁੰਦੇ ਸਨ, ਯਾਦ ਹੀ ਨਹੀਂ ਰਹਿੰਦਾ ਸੀ ਕਿ ਘਰ ਵਿਚ ਮਾਂ ਤਾਂ ਮੇਰਾ ਇੰਤਜ਼ਾਰ ਕਰ ਰਹੀ ਹੈ। ਕਦੇ ਕਦੇ ਮਾਂ ਦਾ ਹੱਥ ਇਕ ਚਪੇੜ ਦੀ ਸ਼ਕਲ ਵਿਚ ਉਠਦਾ ਜ਼ਰੂਰ ਲੇਕਿਨ ਮੈਂ ਹਮੇਸ਼ਾਂ ਹੀ ਬਚ ਜਾਂਦਾ ਸੀ। ਮੇਰਾ ਵੱਡਾ ਭਰਾ ਮੈਨੂੰ ਹਮੇਸ਼ਾਂ ਹੀ ਪੜ੍ਹਨ ਲਈ ਜ਼ੋਰ ਪਾਉਂਦਾ ਲੇਕਿਨ ਪੜ੍ਹਨ ਵਿਚ ਮੈਂ ਬਹੁਤ ਹੁਸਿ਼ਆਰ ਤਾਂ ਨਹੀਂ ਸੀ ਲੇਕਿਨ ਆਲੇ ਦੁਆਲੇ ਦੇ ਚੌਗਿਰਦੇ ਦਾ ਮੇਰੇ ਤੇ ਬਹੁਤ ਅਸਰ ਹੋਇਆ ਤੇ ਮੇਰਾ ਰੁਝਾਨ ਪੜਾਈ ਵਲ ਲੱਗ ਗਿਆ, ਮੇਰੇ ਸਾਰੇ ਭੈਣਾਂ ਭਰਾ ਪੜੇ-ਲਿਖੇ ਸਨ। ਮੇਰੀ ਇਕ ਭੈਣ ਜੋ ਉਮਰ ਵਿਚ ਮੈਥੋਂ ਵੱਡੀ ਸੀ ਮੇਰਾ ਉਸ ਨਾਲ ਬਹੁਤ ਪਿਆਰ ਹੁੰਦਾ ਸੀ। ਇਸ ਦੇ ਨਾਲ ਨਾਲ ਮੈਂ ਸ਼ਰਾਰਤੀ ਬਹੁਤ ਹੁੰਦਾ ਸੀ। ਜਦੋਂ ਮੇਰੀ ਕੋਈ ਸ਼ਰਾਰਤ ਉਸ ਨੂੰ ਨਾਂ ਪਸੰਦ ਆਉਦੀ ਤੇ ਉਹ ਮੈਨੂੰ ਕੁਟਦੀ ਵੀ ਹੁੰਦੀ ਸੀ। ਅੱਜ ਭੈਣ ਦੇ ਗੁਸੇ ਤੇ ਪਿਆਰ ਦੀਆਂ ਚਪੇੜਾਂ ਦੀ ਯਾਦ ਆਉਂਦੀ ਹੈ ਹਮੇਸਾਂ ਦਿਲ ਹੀ ਦਿਲ ਵਿਚ ਕਹਿੰਦਾ ਹਾਂ ਕਿ ਕਾਸ਼ ਅਸੀਂ ਕਦੀ ਵੱਡੇ ਨਾ ਹੁੰਦੇ, ਭੈਣ ਕੁਟਦੀ ਰਹਿੰਦੀ ਤੇ ਮੈ ਕੁਟ ਮਾਰ ਸਹਿੰਦਾ ਰਹਿੰਦਾ। ਉਸ ਕੁਟ ਮਾਰ, ਚਪੇੜਾਂ ਵਿਚ ਵੀ ਇਕ ਅਥਾਹ ਦਿਲੀ ਪਿਆਰ ਸੀ ਜੋ ਅੱਜ ਮੈਨੂੰ ਕਿਤੋਂ ਵੀ ਮਿਲ ਨਹੀਂ ਸਕਦਾ ਤੇ ਮੈ ਹਮੇਸਾਂ ਹੀ ਉਸ ਵੇਲੇ ਨੂੰ ਯਾਦ ਕਰ ਕਰ ਕੇ ਅੱਖਾਂ ਚੋਂ ਦੋ ਹੰਝੂ ਕੇਰ ਲੈਂਦਾ ਹਾਂ। ਜਦੋਂ ਮਾਂ ਵਿਹੜੇ ਵਿਚ ਚਰਖਾ ਡਾਹ ਕੇ ਕੱਤਣ ਲਗਦੀ ਤਾਂ ਮੈ ਉਸ ਦੇ ਆਲੇ ਦੁਆਲੇ ਆਪਣੇ ਖੇਡਣ ਦਾ ਪ੍ਰਬੰਧ ਕਰਨ ਲਗ ਪੈਂਦਾ। ਮਾਂ ਮੈਨੂੰ ਹਮੇਸ਼ਾਂ ਕਹਿੰਦੀ ਰਹਿੰਦੀ ਕਿ ਚਰਖੇ ਤੋਂ ਦੂਰ ਰਿਹਾ ਕਰ। ਮੈਂ ਕਈ ਵਾਰੀ ਮਾਂ ਦੇ ਕੋਲ ਬੈਠ ਕੇ ਚਰਖਾ ਗੇੜਨ ਲਗ ਪੈਂਦਾ ਤੇ ਜੋਰ ਜੋਰ ਦੀ ਖਾਲੀ ਘੁਮਾਈ ਜਾਂਦਾ। ਮਾਂ ਦੇ ਚਰਖਾ ਕੱਤਣ ਦੇ ਕੰਮ ਵਿਚ ਰੁਕਾਵਟ ਜ਼ਰੂਰ ਪੈਂਦੀ ਲੇਕਿਨ ਮਾਂ ਗੁਸੇ ਕਦੇ ਨਹੀਂ ਸੀ ਹੁੰਦੀ ਸਗੋਂ ਪਿਆਰ ਨਾਲ ਪੁਤ ਬੱਚਾ ਕਹਿਕੇ ਪਰੇ ਕਰ ਦਿੰਦੀ ਸੀ ਤੇ ਮੈਨੂੰ ਪਤਾ ਵੀ ਨਹੀਂ ਸੀ ਲਗਦਾ ਹੁੰਦਾ। ਕਿਡਾ ਵੱਡਾ ਮਾਂ ਦਾ ਜੇਰਾ ਸੀ। ਮਾਂ ਕਦੇ ਕਦੇ ਸਾਗ ਜਾਂ ਸਬਜ਼ੀ ਵਿਚ ਕੜਛੀ ਫੇਰਨ ਦੇ ਬਹਾਨੇ ਉਠ ਕੇ ਜਾਂਦੀ ਤੇ ਮੈਂ ਝੱਟ ਦੇਣੀਂ ਉਸ ਦੀ ਪੀਹੜੀ ਤੇ ਬੈਠਦਾ ਤੇ ਚਰਖਾ ਜ਼ੋਰ ਜ਼ੋਰ ਦੀ ਘੁਮਾਉਣ ਲਗ ਪੈਂਦਾ ਜਿਸਦੀ ਘੂਕਰ ਦੂਰ ਦੂਰ ਤਕ ਸੁਣਦੀ ਸੀ। ਜਦੋਂ ਮਾਂ ਮੁੜ ਕੇ ਆਉਂਦੀ ਤਾਂ ਉਸ ਦੇ ਚਿਹਰੇ ਦਾ ਗੁਸਾ ਦੇਖ ਮੈਂ ਦੌੜ ਕੇ ਦੂਰ ਜਾ ਕੇ ਖੜਾ ਹੋ ਜਾਂਦਾ। ਫਿਰ ਮਾਂ ਨੇ ਸੁਭਾ ਸ਼ਾਂਤ ਕਰਕੇ ਹੌਲੀ ਜਿਹਾ ਕਹਿਣਾਂ ਆਜਾ ਹੁਣ ਬਹਿ ਜਾ ਕੋਲ ਆ ਕੇ। ਅੱਗੋਂ ਤੋਂ ਚਰਖੇ ਨੂੰ ਹੁਥ ਨਾਂ ਲਾਈਂ, ਮੈ ਹੂੰ ਕਹਿ ਦੇਂਦਾ ਸੀ। ਦੁਪਹਿਰ ਢੱਲਣ ਤੋਂ ਬਾਅਦ ਮਾਂ ਖੇਤਾਂ ਵਲ ਮੱਝ ਲਈ ਪੱਠੇ ਲੈਣ ਜਾਂਦੀ ਤੇ ਮੈਂ ਵੀ ਉਸ ਨਾਲ ਚਲਾ ਜਾਂਦਾ। ਖੇਤਾਂ ਵਿਚ ਜਾ ਕੇ ਵੀ ਮੈ ਅਕਸਰ ਖੇਡਦਾ ਹੀ ਰਹਿੰਦਾ ਸੀ ਤੇ ਮਾਂ ਹਮੇਸ਼ਾਂ ਉਚੀ ਉਚੀ ਆਵਾਜ਼ ਮਾਰ ਕੇ ਮੈਨੂੰ ਬੁਲਾਉਂਦੀ ਤੇ ਅਸੀਂ ਦੋਵੇਂ ਖੁਸ਼ੀ ਖੁਸ਼ੀ ਹਵੇਲੀ ਵਾਪਸ ਆ ਜਾਂਦੇ। ਦਿਨ ਬੀਤਦੇ ਜਾਂਦੇ ਨੇ ਲੇਕਿਨ ਮਾਂ ਦੇ ਨਾਲ ਬਚਪਨ ਦੀਆਂ ਅਭੁਲ ਯਾਦਾਂ ਅਜੇ ਵੀ ਮੇਰਾ ਖਹਿੜਾ ਨਹੀਂ ਛੱਡਦੀਆ ਜਿਹਨਾਂ ਨੂੰ ਮੈ ਆਪਣੇ ਉਪਰ ਹੰਡਾਇਆ ਸੀ। ਬਹੁਤ ਵਾਰੀ ਉਹ ਯਾਦਾਂ ਅਜੇ ਵੀ ਦਿਲ ਨੂੰ ਆ ਟੁੰਬਦੀਆਂ ਨੇ ਤੇ ਮੈਂ ਅਕਸਰ ਉਹਨਾਂ ਯਾਦਾਂ ਵਿਚ ਗੁਆਚ ਜਾਂਦਾ ਹਾਂ। ਕਾਸ਼! ਕਦੇ ਉਹ ਦਿਨ ਫਿਰ ਮੁੜ ਆਵਣ। ਕਾਸ਼! 2400
Lok Virsa Pehchaan / "ਬਚਪਨ"« on: August 09, 2010, 07:19:11 AM »
ਉੱਠ ਡਿਗਦਾ ਸੀ ਤੁਰਦਾ ਸੀ ਫਿਰ ਡਿਗ ਪੈਂਦਾ ਸੀ,,ਸੱਟ ਲੱਗੀ ਤੇ ਵੀ ਕਦੇ ਟਿਕ ਕੇ ਨਾ ਬਹਿੰਦਾ ਸੀ..ਰੋਂਦੇ ਹੱਲਾ-ਸ਼ੇਰੀ ਦਿੰਦਾ ਉਹੋ ਮਾਂ ਦਾ ਸਹਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ..
ਸਾਰਾ ਦਿਨ ਖੇਡਦੇ ਸੀ ਬੰਟੇ ਥੜੇ ਛੋਟੇ ਤੇ,,ਮੁੱਠੀ ਭਰ ਸ਼ਰਤ ਲਗਾਉਂਦੇ ਕਲੀ-ਜੋਟੇ ਤੇ..ਜਿੱਤ ਕਲੀ-ਜੋਟੇ ਵਿੱਚ ਬੰਟੇ ਭਰਿਆ ਚੁਬਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ.. ਖੇਡਦੇ ਸੀ ਹਾਕੀ ਤੋੜ ਲੱਕੜ ਉਹ ਤੂਤ ਦੀ,,ਕੋਲੋਂ ਫੇਰ ਲੰਘਦੀ ਸੀ ਕਾਲੀ ਗੇਂਦ ਸ਼ੂਕਦੀ..ਕਿਸੇ ਘਰ ਡਿਗ ਜਾਂਦੀ ਸੀ ਨਾ ਮਿਲਦੀ ਦੁਬਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ.. ਤੜਕੇ ਹੀ ਕੱਠੀ ਕਰ ਮੁੰਡਿਆਂ ਦੀ ਟੋਲੀ,,ਗਲੀਆਂ-ਮੁਹੱਲਿਆਂ 'ਚ ਖੇਡਦੇ ਸੀ ਹੋਲੀ..ਘੋਲ ਬਾਲਟੀ 'ਚ ਰੰਗ ਸਿਗੇ ਭਰਦੇ ਗੁਬਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ.. ਹੁਣ ਦੁੱਖਾਂ ਵਾਲਾ ਜ਼ਿੰਦਗੀ ਤੇ ਰੰਗ ਚੜਿਆ,,ਨਿੱਤ ਕੱਲਾ ਬੈਠ "ਜੱਸ" ਹੰਝੂਆਂ 'ਚ ਹੜਿਆ,,ਸਮਾ "ਬਚਪਨ" ਦੇ ਰੁੱਖ ਉੱਤੇ ਫੇਰ ਗਿਆ ਆਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ.. |