November 29, 2024, 12:44:26 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 294 295 296 297 298 [299] 300 301 302 303 304 ... 669
5961
Shayari / Re: ਨਸੀਬ
« on: July 27, 2011, 01:27:31 PM »
bade rang barang likh rehe ho ki gal aj..


keep it good work.. nice likhia..

Dhannvad ji !!

5962
Shayari / ਨਸੀਬ
« on: July 27, 2011, 01:25:35 PM »
ਸ਼ਿਕਵਾ ਨੀ ਸਾੰਨੂ ਕੋਈ ਆਪਣੇ ਬੇਗਾਨਿਆ ਤੇ

ਜੇ ਹੈ ਕੋਈ ਗਿਲਾ ਤਾਂ ਖੁੰਝ ਗਏ ਨਿਸ਼ਾਨਿਆ ਤੇ

ਹਾਸਿਲ ਕਰਨ ਦੀ ਜਿਸ ਨੂੰ ਮੁੱਦਤਾਂ ਤੋਂ ਰੀਝ ਸੀ

ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ



ਕੋਹੇਨੂਰ  ਸਮਝ ਬੈਠੇ ਪੱਥਰਾਂ ਦੇ ਟੁੱਕੜਿਆ ਨੂੰ

ਰੱਬ ਵਾਂਗ ਪੂਜਦੇ ਰਹੇ ਕਾਗਜ ਦੇ ਪੁਤਲਿਆਂ ਨੂੰ

ਫੁੱਲ ਸਮਝ ਕੇ ਉਗਾ ਲਏ ਕੰਡਿਆਂ ਦੇ ਬੀਜ ਸੀ

ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ


ਕਹਿੰਦੇ ਸੀ ਜੋ ਲਿਖੇ ਹਾਂ ਮੱਥੇ ਤੇ ਲੀਕਾਂ ਵਾਂਗੂੰ

ਪੱਕੀਆਂ ਜੁਬਾਨਾਂ ਵਾਲੇ ਬਦਲੇ ਤਰੀਕਾਂ ਵਾਂਗੂੰ

ਉਹਨਾਂ ਦਾ ਇੰਝ ਬਦਲਣਾ ਲੱਗਿਆ  ਅਜੀਬ ਸੀ

ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ




ਅਸੀਂ ਹੌਂਸਲੇ ਜਿਹਨਾਂ ਦੇ ਡੂੰਘੇ ਪਾਣੀਆ ਚ ਆ ਗਏ

ਸਾਨੂੰ ਛੱਡ ਕੇ ਇਕੱਲੇ ਹੱਥਾਂ ਚੋਂ ਹੱਥ ਛੁਡਾ ਗਏ

ਮੇਰੇ ਲਈ ਜਿਹੜੇ ਇੱਕ ਦਿਨ ਬਹੁਤੇ ਅਜੀਜ ਸੀ

ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ

5963
hanji sahi keha  TUTT PAIna g

Dhannvad ji japneet ji !!

5964
ਫੁੱਲ ਨਾਲੋਂ ਚੰਗਾ ਤਾਹੀਂਓ ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ?yr likha buhet sohna per ਖ਼ਾਰ ki hunda?

Bai ji ਖ਼ਾਰ[ਵੈਰ] nu we kehnde ne ji !!

Dhannvad ji 

5965
Gup Shup / Re: Jaroori Soochna
« on: July 27, 2011, 11:36:37 AM »
215-8319

5966
Jokes Majaak / Re: President of USA!!!
« on: July 27, 2011, 11:34:44 AM »
aho aho tu ta hai karne nu

Ahoo main hi aa ik jehdi koi kadar nahi karda :sad:

5967
Shayari / ਅੱਖੀਆਂ
« on: July 27, 2011, 11:27:58 AM »
ਟੱਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ

ਤੇਰੇ ਨਾਲ ਕੀ ਲਾਈਆਂ ਅੱਖੀਆਂ,ਰੋ ਰੋ ਯਾਰ ਗੁਆਈਆਂ ਅੱਖੀਆਂ

ਜਦ ਉਸ ਨਾਲ ਮਿਲਾਈਆਂ ਅੱਖੀਆਂ,ਝੁਕਿਆ ਸਿਰ ਸ਼ਰਮਾਈਆਂ ਅੱਖੀਆਂ


ਲੱਖ ਵਾਰੀ ਸਮਝਾਈਆਂ ਅੱਖੀਆਂ,ਇਸ਼ਕੋਂ ਬਾਜ਼ ਨਾਂ ਆਈਆਂ ਅੱਖੀਆਂ

ਨਸ਼ਿਆਈਆਂ ਨਸ਼ਿਆਈਆਂ ਅੱਖੀਆਂ,ਦਿਲ ਦੇ ਵਿਚ ਸਮਾਈਆਂ ਅੱਖੀਆਂ

ਉਹ ਟੱਕਰੇ  ਟਕਰਾਈਆਂ ਅੱਖੀਆਂ,ਹੁਣ ਨਾਂ ਸਹਿਣ ਜੁਦਾਈਆਂ ਅੱਖੀਆਂ

ਖਬਰੇ ਕੀ ਇਹਨਾਂ ਵਿਚ ਜਾਦੂ,ਸਭ ਦੇ ਦਿਲ ਨੂੰ ਭਾਈਆਂ ਅੱਖੀਆਂ

ਤੂੰ ਆਉਣਾ ਮੈਂ ਤਾਂਘ ਤੇਰੀ ਵਿਚ,ਰਾਹਾਂ ਵਿਚ ਵਿਛਾਈਆਂ ਅੱਖੀਆਂ

ਬੇਕਦਰਾਂ ਨੂੰ ਦਿਲ ਦੇ ਕੇ ਮੈਂ,ਜ਼ਾਰੋ ਜ਼ਾਰ ਰੁਆਈਆਂ ਅੱਖੀਆਂ


ਛੁੱਪ  ਛੁੱਪ ਕਰਦੀਆਂ ਵਾਰ ਨਜ਼ਰ ਦੇ,ਘੁੰਗਟ ਹੇਠ ਛੁਪਾਈਆਂ ਅੱਖੀਆਂ

ਕਰ ਚੁੱਕੀਆਂ ਨੇ ਘਰ ਜੋ ਦਿਲ ਵਿੱਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ

ਕੋਈ ਭੁੱਲ ਕੇ ਪਿਆਰ ਕਰੇ ਨਾਂ,ਰੋ ਰੋ ਦੇਣ ਦੁਹਾਈਆਂ ਅੱਖੀਆਂ

ਬੱਦਲਾਂ ਵਾਂਗੂੰ ਛਮ ਛਮ ਬਰਸਣ,ਦੀਦ ਦੀਆਂ ਤਿਰਹਾਈਆਂ ਅੱਖੀਆਂ

ਲੋਕੋ ਕੀ ਇਤਬਾਰ ਇਹਨਾਂ ਦਾ,ਥਾਂ ਥਾਂ ਲਾਉਂਦੀਆਂ ਸਾਈਆਂ ਅੱਖੀਆਂ

5968
Shayari / ਕਹਿ ਵੀ ਨਾ ਹੋਵੇ
« on: July 27, 2011, 11:20:55 AM »
ਕਹਿ ਵੀ ਨਾ ਹੋਵੇ,ਸਾਥੋ ਰਹਿ ਵੀ ਨਾ ਹੋਵੇ
ਜਦੋਂ ਪੁੱਛੇ ਕੋਈ ਤੇਰੇ ਬਾਰੇ ਬਣ ਹਮਦਮ

ਰਿਸਦੇ ਨੇ ਫੱਟ ਸਾਰੇ, ਹਾਲ਼ੇ ਤੀਕ ਸੱਜਣਾ ਵੇ
ਵਕਤ ਨੇ ਲਾਏ ਭਾਵੇਂ ਬੜੇ ਮਰਹਮ

ਚੀਸ ਜਿਹੀ ਉਠਦੀ ਏ, ਧੁਰ ਅੰਦਰ ਤੱਕ
ਯਾਦਾਂ ਤੇਰੀਆਂ ਦੀ ਪੌਣ ਜਦ ਛੇੜੇ ਸਰਗਮ


ਡਿੱਗਦੇ ਨੇ ਲਹੂ ਬਣ, ਹੰਝੂ ਇਹਨਾਂ ਅੱਖੀਆਂ ਚੋਂ
ਅਸੀਂ ਲੋਕਾਂ ਤੋਂ ਛੁਪਾਕੇ ਭਾਵੇਂ ਰੱਖੇ ਹਰਦਮ


ਹਾਲੇ ਵੀ ਹੈ ਸ਼ੌਕ ਸਾਨੂੰ, ਦੁਖਾਂ ਨਾਲ਼ ਖੇਡਣੇ ਦਾ
ਕਰ ਦਿੱਤਾ ਬੇਜ਼ਾਰ ਭਾਵੇਂ ਤੇਰੇ ਹਰ ਗ਼ਮ

5969
Shayari / ਚੁਫੇਰੇ ਹਨੇਰਾ
« on: July 27, 2011, 11:13:15 AM »
ਚੁਫੇਰੇ ਹਨੇਰਾ ਜਦ ਦਿੱਸਣ ਲੱਗੇ
ਤਾਂ ਚਾਨਾਣ ਪਰਾਏ ਜਿਹੇ ਜਾਪਦੇ ਨੇ

ਤੂਫਾਨਾਂ ਵਿੱਚ ਖੜੇ ਹੋ ਹੋ ਕੇ
ਧਰਤ ਆਕਾਸ਼ ਪਰਾਏ ਜਿਹੇ ਜਾਪਦੇ


ਕਿੰਝ ਉਸ ਪਾਰ ਮੈਂ ਪਹੁੰਚਣਾ ਏ
ਕੋਈ ਰਾਹ ਨਾ ਜਦ ਨਜ਼ਰੀਂ ਪਵੇ
ਕਿੰਝ ਆਖਾਂ ਮੈਂ ਫਿਰ ਖੁਸ਼ ਹੋ ਕੇ
ਜੀਵਨ ਖੂਬਸੂਰਤ ਜਿਹਾ ਜਾਪਦਾ ਏ


ਅੱਜ ਕੀ ਹੋਇਆ ਮੇਰੇ ਚੰਚਲ ਮਨ ਨੂੰ
ਕੋਈ ਉੱਤਰ ਜਦ ਕਦੀ ਅੱਪੜੇ ਨਾ
ਸੁੰਨ ਪਿੱਛੇ ਤੂਫਾਨ ਕੋਈ
ਜੂਝਣ ਨੂੰ ਬੇਤਾਬ ਜਿਹਾ ਜਾਪਦਾ ਏ


ਕੀ ਰੋੜ ਕੇ ਇਹ ਲੈ ਜਾਵੇਗਾ
ਇਹ ਡਰ ਜਦ ਮਨ ਘਰ ਕਰਣ ਲੱਗੇ
ਕੁੱਝ ਨਵਾਂ ਅਜੀਬ ਛੱਡ ਜਾਏਗਾ
ਇਹ ਉੱਤਰ ਮਿਲਦਾ ਜਾਪਦਾ ਏ


ਇੱਕ ਲੰਮਾ ਪੈਂਡਾ ਜਦ ਨਜ਼ਰੀਂ ਪਵੇ
ਜੂਝਦੇ ਹੋਏ ਜਿਸ ਤੇ ਤੁਰਨਾ ਏ
ਕੋਈ ਸਾਥੀ ਲੱਭਦੀਆਂ ਇਨਾਂ ਨਜ਼ਰਾਂ ਨੂੰ
ਸਭ ਬੇਗਾਨਾ ਜਿਹਾ ਈ ਜਾਪਦਾ ਏ


ਅੱਖਾਂ ਬੰਦ ਕਰ ਹੋਣੀ ਵਿੱਚ ਡੁੱਬਕੇ
ਮੰਜ਼ਲ ਕੋਲੋਂ ਲੰਘਦੀ ਜਦ ਨਜ਼ਰ ਆਵੇ
ਇਹ ਜੀਵਨ ਬੇਅਰਥ ਤੇ ਬੇਮਕਸਦ
ਸੁੱਟ, ਨੱਸ ਜਾਣ ਨੂੰ ਜੀ ਕਰਦਾ ਜਾਪਦਾ ਏ

5970
Shayari / ਕੱਲਯੁਗ
« on: July 27, 2011, 11:08:00 AM »
ਕਿਸੇ ਦਾ ਦੁੱਖ ਸੁਣ ਕਿਸੇ ਦੀ ਅੱਖ ਵਿੱਚ
ਹੁਣ ਨਾ ਹੰਜੂ ਆਏ

ਹਰ ਬੰਦਾ ਜਹਿਰੀਲਾ ਖੰਜ਼ਰ
ਵਿਨ੍ ਵਿਨ੍ ਸਭ ਨੂੰ ਜਾਏ

ਦਸਾਂ ਨੋਹਾਂ ਦੀ ਕਿਰਤ ਨੂੰ ਭੁੱਲ ਕੇ
ਖੋਹ ਖੋਹ ਧੰਨ ਪਿਆ ਖਾਏ

ਗਲੀਆਂ ਦੇ ਵਿੱਚ ਮੋਤ ਪਈ ਨੱਚਦੀ
ਡਰ ਪਿਆ ਭੰਗੜਾ ਪਾਏ

ਕੱਲਯੁਗ ਤੱਪਦਾ  ਫਿਰ ਇੱਕ ਵਾਰੀਂ
ਫਿਰ ਕੋਈ ਨਾਨਕ ਆਏ

ਠੱਲ ਪਾਵੇ ਲਾ ਜੁਲਮਾਂ ਨੂੰ ਪੰਜੇ
ਠੱਡੀ ਸੀਤ ਗੁਰਬਾਣੀ ਗਾਏ

5971
Shayari / ਭੁੱਲ ਜਾਂਦੀਆਂ ਸਮੇਂ ਨਾਲ
« on: July 27, 2011, 11:02:42 AM »
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ

ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ

ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ

ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ

ਸੁਣਿਆ ਕਦੇ ਨਾ ਮਿਲਦੀ ਪੱਤਣ

ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ

ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ

ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ

ਵੇਚਕੇ ਖਾ ਜਾਣਾ ਸੀ ਮੱਤਲਬੀ ਲੋਕਾਂ

ਜੇ ਰੱਬ ਵੀ ਕਿਧਰੇ ਸਾਡੇ ਵਿੱਚਕਾਰ ਹੁੰਦਾ

5972
Shayari / Re: ਪਾਓ ਭੰਗੜੇ
« on: July 27, 2011, 10:45:47 AM »
ki gal ho gyi daaj wadh ,mangya gya apne kolo ,,ja pher vkise ne bhani maar diti  :waitin: :waitin: :waitin: :waitin:

Daaj te aapan ne leena nahi sii veere

rabb da dita sab kujh hega :sad:

Mainu lagda bhani maar ti kise ne :sad:

5973
Fun Time / ਮਿਤੱਰਾਂ ਦਾ ਪੰਪ
« on: July 27, 2011, 10:42:01 AM »
ਜਿਨੇ ਸਾਲ ਤੇਰੇ ਪਿੱਛੇ ਗਾਲ ਦਿੱਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ

ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ

ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ dc ਲੱਗ ਜਾਣਾ ਸੀ

ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ

ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ

5974
Shayari / ਔਖੇ ਵੇਲੇ
« on: July 27, 2011, 10:34:11 AM »
ਔਖੇ ਵੇਲੇ ਜਦੋ ਸਾਨੂੰ ਯਾਰਾ ਦੀ ਲੋੜ ਪਈ,
ਜਿੰਨਾ-੨ ਦਿੱਤੇ ਨੇ ਸਹਾਰੇ ਯਾਦ ਰਹਿਣਗੇ

ਮੋਤ ਭਰੇ ਰਾਹ ਤੇ ਇਕੱਲੇ ਸੀ ਤੁਰਦੇ,
ਜਿੰਨਾ-੨ ਦਿੱਤੇ ਜਿਉਣ ਦੇ ਇਸ਼ਾਰੇ ਯਾਦ ਰਹਿਣਗੇ

ਸੱਜਣਾ ਨੇ ਐਖੇ ਵੇਲੇ ਮਿਹਣੇ ਮਾਰੇ,
ਚੱਲ ਉਹਣਾ ਦੇ ਵੀ ਦਿੱਤੇ ਇਹ ਨਜਾਰੇ ਯਾਦ ਰਹਿਣਗੇ

ਸਾਡੀ ਹੀ ਜਾਨ ਬਣ ਜਾਨ ਜਿੰਨਾ ਕੱਢ ਲਈ,
ਸਾਨੂੰ ਉਹ ਜਾਨ ਤੋ ਪਿਆਰੇ ਯਾਦ ਰਹਿਣਗੇ

5975
Lok Virsa Pehchaan / Re: Doordarshan 80s and 90s - purani yaadei
« on: July 27, 2011, 10:31:08 AM »
Flop Show - Tv serial part 3


Serial banane wale, kya tere man mein samaie, kahe ko comedy banaiye  :D:


:D: :D: :D: ahh vadia aa :D: :D:

5976
Shayari / ਹਸੀਨ
« on: July 27, 2011, 10:28:19 AM »
ਉਹ ਕੁੜੀ ਵੀ ਹਸੀਨ ਤੇ ਮੈਂ ਵੀ ਜਵਾਨ ਸੀ
ਸਾਡੇ ਬੁਲ੍ਹਾਂ ਉਤੇ ਦੋਹਾਂ ਦੇ ਨਿੰਮੀ ਮੁਸਕਾਨ ਸੀ


ਹਨੇਰਾ ਵੀ ਘੁੱਪ ਨੇੜੇ ਬੰਦਾ ਨਾ ਕੋਈ ਜਾਤ ਸੀ
ਚੁੱਪ ਦਾ ਦੌਰ ਚਾਰੇ ਪਾਸੇ ਸੁੰਨਸਾਨ ਸੀ


ਏਨਾਂ ਕੁ ਹੀ ਫਾਸਲਾ ਦੋਹਾਂ ਵਿਚਕਾਰ ਸੀ
ਇੱਕ ਦੂਸਰੇ ਨੂੰ ਸੁਣਦੀ ਸਾਡੇ ਸਾਹਾਂ ਦੀ ਆਵਾਜ਼ ਸੀ


ਉਹਦੇ ਸਾਹਾਂ ਦੀ ਸੀ ਗਰਮੀ ਜੋ ਅੱਗ ਲਾਉਂਦੀ ਕਾਲਜੇ ਨੂੰ
ਜਾਪੇ ਇੰਝ ਸ਼ਮਾ ਕੋਈ ਛੱਡ ਆਈ ਸ਼ਮਾਦਾਨ ਸੀ


ਇੱਕ ਮੁੱਖ ਉਹਦਾ ਦੁਧੋਂ ਚਿੱਟਾ, ਮਾਤ ਪਾਉਂਦਾ ਚੰਨ ਨੂੰ ਸੀ
ਦੂਜਾ ਤਿਰਛਿਆਂ ਨੈਣਾਂ ਦੇ ਚਲਾਉਂਦੀ ਉਹ ਬਾਣ ਸੀ


ਪਰੀਆਂ ਦੀ ਭੈਣ ਆਖਾਂ ਜਾਂ ਰਾਣੀ ਆਖਾਂ ਹੁਸਨਾਂ ਦੀ
ਹੱਥ ਲਾਇਆਂ ਮੈਲੀ ਹੋਵੇ ਉਹ ਐਸੀ ਰਕਾਨ ਸੀ


ਖਹਿ ਗਿਆ ਸੀ ਹੱਥ ਮੇਰਾ ਜਦੋਂ ਉਹਦੇ ਹੱਥ ਨਾਲ
ਸੋਚਿਆ ਸੀ ਮੈਂ ਮਨਾਂ ਅੱਜ ਰੱਬ  ਮਿਹਰਬਾਨ ਹੈ


ਦਿਲ ‘ਚ ਉਸਾਰੀ ਬੈਠਾ ਲੱਖਾਂ ਹੀ ਮਹੱਲ ਸੀ
ਖੁੱਲ ਗਈ ਅੱਖ ਜਦੋਂ ਮੈਂ  ਬੜਾ ਪਰੇਸ਼ਾਨ ਸੀ

5977
Pj de patole te satho hi ohle :hehe: :D: :D:

5978
PJ Games / Re: Aapde Pind di Film Banawo Competition
« on: July 27, 2011, 10:19:47 AM »
Meri vote ta apne sarpanch bai ji de vall hi rahugi


Sarpanch veera rocksssssssss :superhappy:

5979
Shayari / Re: Mera Pyaar C Reit Warga
« on: July 27, 2011, 10:11:19 AM »
ayi e samajh bai ji don del

karam Bai ji nu aa gayi :won:


Hun sanu we samjha dewo ji :hehe:

5980
Shayari / ਗਵਾਹ
« on: July 27, 2011, 10:09:04 AM »
ਅਸੀ ਤੁਰਦੇ ਰਹੇ ਬਿੰਨਾ ਮੰਜਲਾ ਤੋ
ਮੰਜਲ ਖੜੀ ਸੀ ਲੰਬੀ ਰਾਹ ਬਣਕੇ
ਜਿੰਨ੍ਹਾ ਰਾਂਹਾ ਨਾਲ ਜੁੜੀਆ ਨੇ ਯਾਂਦਾ

ਰੁੱਖ ਖੱੜੇ ਨੇ ਉੱਥੇ ਗਵਾਹ ਬਣਕੇ
ਜਦੋਂ ਉਹਨਾ ਨੂੰ ਯਾਦ ਆਵੇਗੀ ਸਾਡੀ

ਉੱਦੋ ਅਸੀ ਪਏ ਹੋਵਾਗੇ ਕਿੱਤੇ ''ਸਵਾਹ'' ਬਣਕੇ

Pages: 1 ... 294 295 296 297 298 [299] 300 301 302 303 304 ... 669