November 23, 2024, 07:42:50 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 26 27 28 29 30 [31] 32 33 34 35 36 ... 54
601
Shayari / ਅੱਖੀਆਂ
« on: July 27, 2011, 11:27:58 AM »
ਟੱਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ

ਤੇਰੇ ਨਾਲ ਕੀ ਲਾਈਆਂ ਅੱਖੀਆਂ,ਰੋ ਰੋ ਯਾਰ ਗੁਆਈਆਂ ਅੱਖੀਆਂ

ਜਦ ਉਸ ਨਾਲ ਮਿਲਾਈਆਂ ਅੱਖੀਆਂ,ਝੁਕਿਆ ਸਿਰ ਸ਼ਰਮਾਈਆਂ ਅੱਖੀਆਂ


ਲੱਖ ਵਾਰੀ ਸਮਝਾਈਆਂ ਅੱਖੀਆਂ,ਇਸ਼ਕੋਂ ਬਾਜ਼ ਨਾਂ ਆਈਆਂ ਅੱਖੀਆਂ

ਨਸ਼ਿਆਈਆਂ ਨਸ਼ਿਆਈਆਂ ਅੱਖੀਆਂ,ਦਿਲ ਦੇ ਵਿਚ ਸਮਾਈਆਂ ਅੱਖੀਆਂ

ਉਹ ਟੱਕਰੇ  ਟਕਰਾਈਆਂ ਅੱਖੀਆਂ,ਹੁਣ ਨਾਂ ਸਹਿਣ ਜੁਦਾਈਆਂ ਅੱਖੀਆਂ

ਖਬਰੇ ਕੀ ਇਹਨਾਂ ਵਿਚ ਜਾਦੂ,ਸਭ ਦੇ ਦਿਲ ਨੂੰ ਭਾਈਆਂ ਅੱਖੀਆਂ

ਤੂੰ ਆਉਣਾ ਮੈਂ ਤਾਂਘ ਤੇਰੀ ਵਿਚ,ਰਾਹਾਂ ਵਿਚ ਵਿਛਾਈਆਂ ਅੱਖੀਆਂ

ਬੇਕਦਰਾਂ ਨੂੰ ਦਿਲ ਦੇ ਕੇ ਮੈਂ,ਜ਼ਾਰੋ ਜ਼ਾਰ ਰੁਆਈਆਂ ਅੱਖੀਆਂ


ਛੁੱਪ  ਛੁੱਪ ਕਰਦੀਆਂ ਵਾਰ ਨਜ਼ਰ ਦੇ,ਘੁੰਗਟ ਹੇਠ ਛੁਪਾਈਆਂ ਅੱਖੀਆਂ

ਕਰ ਚੁੱਕੀਆਂ ਨੇ ਘਰ ਜੋ ਦਿਲ ਵਿੱਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ

ਕੋਈ ਭੁੱਲ ਕੇ ਪਿਆਰ ਕਰੇ ਨਾਂ,ਰੋ ਰੋ ਦੇਣ ਦੁਹਾਈਆਂ ਅੱਖੀਆਂ

ਬੱਦਲਾਂ ਵਾਂਗੂੰ ਛਮ ਛਮ ਬਰਸਣ,ਦੀਦ ਦੀਆਂ ਤਿਰਹਾਈਆਂ ਅੱਖੀਆਂ

ਲੋਕੋ ਕੀ ਇਤਬਾਰ ਇਹਨਾਂ ਦਾ,ਥਾਂ ਥਾਂ ਲਾਉਂਦੀਆਂ ਸਾਈਆਂ ਅੱਖੀਆਂ

602
Shayari / ਕਹਿ ਵੀ ਨਾ ਹੋਵੇ
« on: July 27, 2011, 11:20:55 AM »
ਕਹਿ ਵੀ ਨਾ ਹੋਵੇ,ਸਾਥੋ ਰਹਿ ਵੀ ਨਾ ਹੋਵੇ
ਜਦੋਂ ਪੁੱਛੇ ਕੋਈ ਤੇਰੇ ਬਾਰੇ ਬਣ ਹਮਦਮ

ਰਿਸਦੇ ਨੇ ਫੱਟ ਸਾਰੇ, ਹਾਲ਼ੇ ਤੀਕ ਸੱਜਣਾ ਵੇ
ਵਕਤ ਨੇ ਲਾਏ ਭਾਵੇਂ ਬੜੇ ਮਰਹਮ

ਚੀਸ ਜਿਹੀ ਉਠਦੀ ਏ, ਧੁਰ ਅੰਦਰ ਤੱਕ
ਯਾਦਾਂ ਤੇਰੀਆਂ ਦੀ ਪੌਣ ਜਦ ਛੇੜੇ ਸਰਗਮ


ਡਿੱਗਦੇ ਨੇ ਲਹੂ ਬਣ, ਹੰਝੂ ਇਹਨਾਂ ਅੱਖੀਆਂ ਚੋਂ
ਅਸੀਂ ਲੋਕਾਂ ਤੋਂ ਛੁਪਾਕੇ ਭਾਵੇਂ ਰੱਖੇ ਹਰਦਮ


ਹਾਲੇ ਵੀ ਹੈ ਸ਼ੌਕ ਸਾਨੂੰ, ਦੁਖਾਂ ਨਾਲ਼ ਖੇਡਣੇ ਦਾ
ਕਰ ਦਿੱਤਾ ਬੇਜ਼ਾਰ ਭਾਵੇਂ ਤੇਰੇ ਹਰ ਗ਼ਮ

603
Shayari / ਚੁਫੇਰੇ ਹਨੇਰਾ
« on: July 27, 2011, 11:13:15 AM »
ਚੁਫੇਰੇ ਹਨੇਰਾ ਜਦ ਦਿੱਸਣ ਲੱਗੇ
ਤਾਂ ਚਾਨਾਣ ਪਰਾਏ ਜਿਹੇ ਜਾਪਦੇ ਨੇ

ਤੂਫਾਨਾਂ ਵਿੱਚ ਖੜੇ ਹੋ ਹੋ ਕੇ
ਧਰਤ ਆਕਾਸ਼ ਪਰਾਏ ਜਿਹੇ ਜਾਪਦੇ


ਕਿੰਝ ਉਸ ਪਾਰ ਮੈਂ ਪਹੁੰਚਣਾ ਏ
ਕੋਈ ਰਾਹ ਨਾ ਜਦ ਨਜ਼ਰੀਂ ਪਵੇ
ਕਿੰਝ ਆਖਾਂ ਮੈਂ ਫਿਰ ਖੁਸ਼ ਹੋ ਕੇ
ਜੀਵਨ ਖੂਬਸੂਰਤ ਜਿਹਾ ਜਾਪਦਾ ਏ


ਅੱਜ ਕੀ ਹੋਇਆ ਮੇਰੇ ਚੰਚਲ ਮਨ ਨੂੰ
ਕੋਈ ਉੱਤਰ ਜਦ ਕਦੀ ਅੱਪੜੇ ਨਾ
ਸੁੰਨ ਪਿੱਛੇ ਤੂਫਾਨ ਕੋਈ
ਜੂਝਣ ਨੂੰ ਬੇਤਾਬ ਜਿਹਾ ਜਾਪਦਾ ਏ


ਕੀ ਰੋੜ ਕੇ ਇਹ ਲੈ ਜਾਵੇਗਾ
ਇਹ ਡਰ ਜਦ ਮਨ ਘਰ ਕਰਣ ਲੱਗੇ
ਕੁੱਝ ਨਵਾਂ ਅਜੀਬ ਛੱਡ ਜਾਏਗਾ
ਇਹ ਉੱਤਰ ਮਿਲਦਾ ਜਾਪਦਾ ਏ


ਇੱਕ ਲੰਮਾ ਪੈਂਡਾ ਜਦ ਨਜ਼ਰੀਂ ਪਵੇ
ਜੂਝਦੇ ਹੋਏ ਜਿਸ ਤੇ ਤੁਰਨਾ ਏ
ਕੋਈ ਸਾਥੀ ਲੱਭਦੀਆਂ ਇਨਾਂ ਨਜ਼ਰਾਂ ਨੂੰ
ਸਭ ਬੇਗਾਨਾ ਜਿਹਾ ਈ ਜਾਪਦਾ ਏ


ਅੱਖਾਂ ਬੰਦ ਕਰ ਹੋਣੀ ਵਿੱਚ ਡੁੱਬਕੇ
ਮੰਜ਼ਲ ਕੋਲੋਂ ਲੰਘਦੀ ਜਦ ਨਜ਼ਰ ਆਵੇ
ਇਹ ਜੀਵਨ ਬੇਅਰਥ ਤੇ ਬੇਮਕਸਦ
ਸੁੱਟ, ਨੱਸ ਜਾਣ ਨੂੰ ਜੀ ਕਰਦਾ ਜਾਪਦਾ ਏ

604
Shayari / ਕੱਲਯੁਗ
« on: July 27, 2011, 11:08:00 AM »
ਕਿਸੇ ਦਾ ਦੁੱਖ ਸੁਣ ਕਿਸੇ ਦੀ ਅੱਖ ਵਿੱਚ
ਹੁਣ ਨਾ ਹੰਜੂ ਆਏ

ਹਰ ਬੰਦਾ ਜਹਿਰੀਲਾ ਖੰਜ਼ਰ
ਵਿਨ੍ ਵਿਨ੍ ਸਭ ਨੂੰ ਜਾਏ

ਦਸਾਂ ਨੋਹਾਂ ਦੀ ਕਿਰਤ ਨੂੰ ਭੁੱਲ ਕੇ
ਖੋਹ ਖੋਹ ਧੰਨ ਪਿਆ ਖਾਏ

ਗਲੀਆਂ ਦੇ ਵਿੱਚ ਮੋਤ ਪਈ ਨੱਚਦੀ
ਡਰ ਪਿਆ ਭੰਗੜਾ ਪਾਏ

ਕੱਲਯੁਗ ਤੱਪਦਾ  ਫਿਰ ਇੱਕ ਵਾਰੀਂ
ਫਿਰ ਕੋਈ ਨਾਨਕ ਆਏ

ਠੱਲ ਪਾਵੇ ਲਾ ਜੁਲਮਾਂ ਨੂੰ ਪੰਜੇ
ਠੱਡੀ ਸੀਤ ਗੁਰਬਾਣੀ ਗਾਏ

605
Shayari / ਭੁੱਲ ਜਾਂਦੀਆਂ ਸਮੇਂ ਨਾਲ
« on: July 27, 2011, 11:02:42 AM »
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ

ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ

ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ

ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ

ਸੁਣਿਆ ਕਦੇ ਨਾ ਮਿਲਦੀ ਪੱਤਣ

ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ

ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ

ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ

ਵੇਚਕੇ ਖਾ ਜਾਣਾ ਸੀ ਮੱਤਲਬੀ ਲੋਕਾਂ

ਜੇ ਰੱਬ ਵੀ ਕਿਧਰੇ ਸਾਡੇ ਵਿੱਚਕਾਰ ਹੁੰਦਾ

606
Fun Time / ਮਿਤੱਰਾਂ ਦਾ ਪੰਪ
« on: July 27, 2011, 10:42:01 AM »
ਜਿਨੇ ਸਾਲ ਤੇਰੇ ਪਿੱਛੇ ਗਾਲ ਦਿੱਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ

ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ

ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ dc ਲੱਗ ਜਾਣਾ ਸੀ

ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ

ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ

607
Shayari / ਔਖੇ ਵੇਲੇ
« on: July 27, 2011, 10:34:11 AM »
ਔਖੇ ਵੇਲੇ ਜਦੋ ਸਾਨੂੰ ਯਾਰਾ ਦੀ ਲੋੜ ਪਈ,
ਜਿੰਨਾ-੨ ਦਿੱਤੇ ਨੇ ਸਹਾਰੇ ਯਾਦ ਰਹਿਣਗੇ

ਮੋਤ ਭਰੇ ਰਾਹ ਤੇ ਇਕੱਲੇ ਸੀ ਤੁਰਦੇ,
ਜਿੰਨਾ-੨ ਦਿੱਤੇ ਜਿਉਣ ਦੇ ਇਸ਼ਾਰੇ ਯਾਦ ਰਹਿਣਗੇ

ਸੱਜਣਾ ਨੇ ਐਖੇ ਵੇਲੇ ਮਿਹਣੇ ਮਾਰੇ,
ਚੱਲ ਉਹਣਾ ਦੇ ਵੀ ਦਿੱਤੇ ਇਹ ਨਜਾਰੇ ਯਾਦ ਰਹਿਣਗੇ

ਸਾਡੀ ਹੀ ਜਾਨ ਬਣ ਜਾਨ ਜਿੰਨਾ ਕੱਢ ਲਈ,
ਸਾਨੂੰ ਉਹ ਜਾਨ ਤੋ ਪਿਆਰੇ ਯਾਦ ਰਹਿਣਗੇ

608
Shayari / ਹਸੀਨ
« on: July 27, 2011, 10:28:19 AM »
ਉਹ ਕੁੜੀ ਵੀ ਹਸੀਨ ਤੇ ਮੈਂ ਵੀ ਜਵਾਨ ਸੀ
ਸਾਡੇ ਬੁਲ੍ਹਾਂ ਉਤੇ ਦੋਹਾਂ ਦੇ ਨਿੰਮੀ ਮੁਸਕਾਨ ਸੀ


ਹਨੇਰਾ ਵੀ ਘੁੱਪ ਨੇੜੇ ਬੰਦਾ ਨਾ ਕੋਈ ਜਾਤ ਸੀ
ਚੁੱਪ ਦਾ ਦੌਰ ਚਾਰੇ ਪਾਸੇ ਸੁੰਨਸਾਨ ਸੀ


ਏਨਾਂ ਕੁ ਹੀ ਫਾਸਲਾ ਦੋਹਾਂ ਵਿਚਕਾਰ ਸੀ
ਇੱਕ ਦੂਸਰੇ ਨੂੰ ਸੁਣਦੀ ਸਾਡੇ ਸਾਹਾਂ ਦੀ ਆਵਾਜ਼ ਸੀ


ਉਹਦੇ ਸਾਹਾਂ ਦੀ ਸੀ ਗਰਮੀ ਜੋ ਅੱਗ ਲਾਉਂਦੀ ਕਾਲਜੇ ਨੂੰ
ਜਾਪੇ ਇੰਝ ਸ਼ਮਾ ਕੋਈ ਛੱਡ ਆਈ ਸ਼ਮਾਦਾਨ ਸੀ


ਇੱਕ ਮੁੱਖ ਉਹਦਾ ਦੁਧੋਂ ਚਿੱਟਾ, ਮਾਤ ਪਾਉਂਦਾ ਚੰਨ ਨੂੰ ਸੀ
ਦੂਜਾ ਤਿਰਛਿਆਂ ਨੈਣਾਂ ਦੇ ਚਲਾਉਂਦੀ ਉਹ ਬਾਣ ਸੀ


ਪਰੀਆਂ ਦੀ ਭੈਣ ਆਖਾਂ ਜਾਂ ਰਾਣੀ ਆਖਾਂ ਹੁਸਨਾਂ ਦੀ
ਹੱਥ ਲਾਇਆਂ ਮੈਲੀ ਹੋਵੇ ਉਹ ਐਸੀ ਰਕਾਨ ਸੀ


ਖਹਿ ਗਿਆ ਸੀ ਹੱਥ ਮੇਰਾ ਜਦੋਂ ਉਹਦੇ ਹੱਥ ਨਾਲ
ਸੋਚਿਆ ਸੀ ਮੈਂ ਮਨਾਂ ਅੱਜ ਰੱਬ  ਮਿਹਰਬਾਨ ਹੈ


ਦਿਲ ‘ਚ ਉਸਾਰੀ ਬੈਠਾ ਲੱਖਾਂ ਹੀ ਮਹੱਲ ਸੀ
ਖੁੱਲ ਗਈ ਅੱਖ ਜਦੋਂ ਮੈਂ  ਬੜਾ ਪਰੇਸ਼ਾਨ ਸੀ

609
Shayari / ਗਵਾਹ
« on: July 27, 2011, 10:09:04 AM »
ਅਸੀ ਤੁਰਦੇ ਰਹੇ ਬਿੰਨਾ ਮੰਜਲਾ ਤੋ
ਮੰਜਲ ਖੜੀ ਸੀ ਲੰਬੀ ਰਾਹ ਬਣਕੇ
ਜਿੰਨ੍ਹਾ ਰਾਂਹਾ ਨਾਲ ਜੁੜੀਆ ਨੇ ਯਾਂਦਾ

ਰੁੱਖ ਖੱੜੇ ਨੇ ਉੱਥੇ ਗਵਾਹ ਬਣਕੇ
ਜਦੋਂ ਉਹਨਾ ਨੂੰ ਯਾਦ ਆਵੇਗੀ ਸਾਡੀ

ਉੱਦੋ ਅਸੀ ਪਏ ਹੋਵਾਗੇ ਕਿੱਤੇ ''ਸਵਾਹ'' ਬਣਕੇ

610
Shayari / ਯਾਰ
« on: July 27, 2011, 10:05:47 AM »
ਬਿਨਾ ਸੂਰਜ  ਦੇ  ਕਦੇ  ਸਵੇਰਾ  ਨਹੀ  ਹੁੰਦਾ
ਜਿਂਵੇ  ਰਾਤ   ਦੇ  ਬਿਨਾ ਹਨੇਰਾ  ਨਹੀ  ਹੁੰਦਾ
ਨਿਭਾਉਣ  ਪੈਂਦਾ  ਆ  ਰਿਸ਼ਤਿਆ  ਨੂੰ

ਸਿਰਫ  ਯਾਰ  ਨੂੰ  ਯਾਰ  ਕਹਿ   ਦੇਣਾ  ਹੀ  ਬਥੇਰਾ  ਨਹੀ  ਹੁੰਦਾ

611
Shayari / ਪਿੰਡ
« on: July 27, 2011, 09:54:26 AM »
ਤੂੰ ਤਾਂ ਪਰਦੇਸਾਂ ਦੀ ਰੌਸ਼ਨੀ ਵਿੱਚ ਖੋਈ ਹੋਵੇਂਗੀ
___ ਕੋਈ ਉਦਾਸ ਜਿਹਾ ਰਹਿੰਦਾ ਹੈ___
ਪਿੰਡ ਵਿੱਚ ਤੇਰੇ ਤੋਂ ਬਿਨਾਂ
___ ਇਹ ਭੁੱਲ ਵੀ ਗਈ ਹੋਵੇਂਗੀ___

612
Shayari / ਰੌਸ਼ਨੀ
« on: July 27, 2011, 09:53:16 AM »
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ
ਪਰ ਦਿਲੋਂ ਬਣਦਾ ਕੋਈ ਕੋਈ

ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ

ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ

ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ

613
Shayari / ਕਿਵੇਂ ਭੁੱਲ ਜਾਵਾਂ
« on: July 27, 2011, 09:50:52 AM »
ਸਾਡੀ ਮਾੜੀ ਤਕਦੀਰ ਕਰ ਕੁਝ ਵੀ ਨਾ ਹੋਇਆ,
ਅਸੀਂ ਜਿਹੜਾ ਕੁਝ ਚਾਹਿਆ ਸਾਥੋਂ ਸਭ ਨੇ ਹੈ ਖੋਇਆ,
ਤੈਨੂੰ ਕਿਵੇਂ ਭੁੱਲ ਜਾਵਾਂ ਜਰਾ ਦੱਸ ਕੇ ਤਾ ਜਾਣਾ ਸੀ,
ਤੂੰ ਤਾ ਉਹ ਕਰ ਗਈ ਜਿਹੜਾ ਕਦੇ ਨੀ ਸੀ ਹੋਇਆ,
ਤੂੰ ਤਾ ਉਹਨੂੰ ਗਈ ਰਵਾ ਕੇ ਜਿਹੜਾ ਕਦੇ ਨੀ ਸੀ ਰੋਇਆ

614
Shayari / ਲੇਖ
« on: July 27, 2011, 09:48:44 AM »
ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ ,
ਲਿਖ ਐਸਾ ਮੈਂ ਕੋਈ ਲੇਖ ਲਵਾਂ ..
ਮੇਰੀ ਮੁੱਠੀ ਵਿੱਚ ਤੂੰ ਬੰਦ ਹੋਵੇਂ ,
ਜੱਦ ਦਿਲ ਕਰੇ ਖੋਲ ਕੇ ਤੈਨੂੰ ਦੇਖ ਲਵਾਂ

615
Shayari / ਮਿਹਰਬਾਨੀ
« on: July 27, 2011, 09:46:50 AM »
ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ
ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ
ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ
ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ
ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ
ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ
ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ
ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ
ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ
ਬੜੀ ਮਿਹਰਬਾਨੀ ਉਹਨਾਂ ਮਘੇ-ਅੰਗਿਆਰਾਂ ਦੀ
ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ
ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ
ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ
ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ
ਇਹੋ ਲੇਕ ਮੰਗਲਾਂ ਪੰਚਾਵਦੇਂ ਨੇ ਮੰਜ਼ਲਾ ਤੇ
ਇਹੋ ਲੋਕ ਦੱਸਦੇ ਨੇ ਜਾਂਚ ਜਿੱਤਾਂ ਹਾਰਾਂ ਦੀ

616
Shayari / ਵੇਖੀ ਸੀ
« on: July 27, 2011, 09:39:42 AM »
ਵੇਖੀ ਸੀ ਝਲਕ ਤੇਰੀ ਕਦੇ ਮੈਂ ਖਾਬ  ਵਿੱਚ
ਲਭ ਲਿਆ ਤੇਨੂੰ ਅੱਜ ਮੈਂ ਸ਼ਰਾਬ ਵਿੱਚ

ਪੁਛਿਆ ਜਦੋਂ ਮੈਂ ਕਿਸੇ ਨੂੰ ਰਾਹ ਤੇਰੇ ਘਰਦਾ
ਦੀਵਾਨਾ ਕਹਿਣ ਲਗੀਆਂ ਕਰਕੇ ਮੈਥੋਂ ਪਰਦਾ
ਤੁਰ ਪਿਆ ਫੇਰ ਮੈਂ ਤੇਰੀ ਤਲਾਸ਼  ਵਿੱਚ

ਪੀਰਾਂ ਫ੍ਕ਼ੀਰਾ ਦੇ ਵੀ ਮੈਂ ਦਰ ਜਾ ਵਸਿਆ
ਉਨਾ ਨੇ ਵੀ ਨਾ ਰਾਹ ਮੈਨੂੰ ਕੋਈ ਦਸਿਆ
ਆਸ਼ਿਕਾਂ ਦੇ ਹੁੰਦੇ ਕਹਿੰਦੇ ਮੇਲ ਚਨਾਬ  ਵਿੱਚ

ਮਿਲਿਆ ਮੈਂ ਕਵੀਆਂ ਤੇ ਪਹੁੰਚੇ ਹੋਏ ਸ਼ਾਇਰਾ ਨੂੰ
ਗਮਾ ਦੇ ਖੁਲਾਸੇ ਹੋਏ ਰਾਤਾਂ ਦੇ ਪੇਹਰਾਂ ਨੂੰ
ਲਭਿਆ ਨਾ ਨਾਂ ਤੇਰਾ ਮੈਨੂੰ ਕਿਸੇ ਵੀ ਕਿਤਾਬ  ਵਿੱਚ

ਵੇਖੇ ਜੱਦ ਯਾਰ ਮੈਂ ਮੈਖਾਨੇ ਵਲ ਜਾਂਦੇ ਹੋਏ
ਪੀੜ੍ਹਾਂ ਭਰੇ ਦਿਲਾਂ ਨੂੰ ਨਸ਼ਿਆਂ ਚ ਭੁਲਾਂਦੇ ਹੋਏ
ਲੈ ਡੁਬਿਆ ਗਮ ਤੇਰਾ ਬਲਬੀਰ ਨੂੰ ਵੀ ਤਲਾਬ  ਵਿੱਚ
ਲਭ ਲਿਆ ਤੇਨੂੰ ਅੱਜ ਮੈਂ ਸ਼ਰਾਬ  ਵਿੱਚ

617
Shayari / ਰਾਤ
« on: July 27, 2011, 09:19:08 AM »
ਮਿੱਟਦੀ ਰਾਤ ਦੇ ਦੀਵੇ ਵਾਂਗੂ
ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ

ਤਿੜਕੇ ਘੜੇ ਦੇ ਪਾਣੀ ਵਾਂਗੂ
ਬੁੰਦ ਬੁੰਦ ਕਰਕੇ ਸੁੱਕ ਜਾਣਾ

ਕੁਝ ਕਹਿ ਜਾਣੇ ਰਾਜ ਦਿਲਾਂ ਦੇ
ਕੁਝ ਨਾਲ ਵੀ ਲੈਕੇ ਤੁਰ ਜਾਣਾ

ਖੁਸ਼ ਹੋਣਾ ਕਇਆਂ ਨੇ
ਸ਼ਾਇਦ ਰੋਣ ਗਈਆਂ ਕੁਝ ਅੱਖੀਆਂ ਵੀ
ਪਰ ਨਾਂ ਚਾਹੰਦੇ ਉਨ੍ਹਾਂ ਅੱਖੀਆਂ ਨੂੰ
ਤੋਫਾ਼ ਹੰਝੂਆਂ ਦਾ ਦੇਕੇ ਤੁੱਰ ਜਾਣਾ

ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ
ਸੋਚਣਾ ਕਦੇ ਲੈਣਾ ਸ਼ਾਇਦ ਨਾਂ ਮੇਰਾ
ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ
ਆਖਿਰ ਮਾਰ ਓਡਾਰੀ ਫ਼ੁਰ ਜਾਣਾ

618
Fun Time / ਚੜੀ ਜਵਾਨੀ
« on: July 27, 2011, 09:17:18 AM »
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ ਮਾਰਦੀ
16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ
ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ
ਕੁੜੀਆਂ ਨੂੰ ਲੱਗਦਾ ਅਮੀਰ ਹੁਣਾ ਫੁਕਰਾ ਜਿਹਾ
T shirt ਪਾਈ Armaani ਮਾਰਦੀ
ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ
ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ
ਸਰਦਾਰਾਂ ਦੇ ਬੀਬੇ ਮੁੰਡੇ ਜੇ COLLEGE ਪੜਨ ਆ ਜਾਵਣ
ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ :D: :D: :D: :D: :D:

619
Shayari / ਸੂਲ
« on: July 21, 2011, 01:57:43 PM »
ਓਧਰ ਸੱਜਰੇ ਸੱਜਣ ਹਾਂਕਾਂ ਮਾਰਨ  ਮੈਨੂੰ ਗਲ ਨਾਲ ਲਾਵਣ ਨੂੰ


ਏਧਰ ਮੈਥੋ ਸੂਲ ਨਾਂ ਨਿਕਲੇ  ਤੇਰੀਆਂ ਪਿਛਲੀਆ ਯਾਦਾਂ ਦੀ

620
Shayari / ਇਸ਼ਕ਼
« on: July 21, 2011, 01:41:39 PM »
ਮਰ ਮੈਂ ਜਾਣਾ ਤੇ ਜੀਅ ਤੈਥੋ ਵੀ ਨਹੀ ਹੋਣਾ

ਦਿਲ ਮੇਰਾ ਟੁੱਟਣਾ ਤੇ ਅੱਖਾਂ ਤੇਰੀਆ ਨੇ ਵੀ ਰੋਣਾ

ਨੀਂਦ ਤੇਰੀ ਉੱਡਣੀ ਤੇ ਰਾਤਾਂ ਨੂੰ ਤੂ ਵੀ ਨਹੀ ਸੌਣਾ

ਇਸ਼ਕ਼ ਮੈਂ ਕੀਤਾ ਤੇ ਵੇਖੀ ਪਾਗਲ ਤੂ ਵੀ ਹੋਣਾ

Pages: 1 ... 26 27 28 29 30 [31] 32 33 34 35 36 ... 54