November 23, 2024, 08:57:13 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 22 23 24 25 26 [27] 28 29 30 31 32 ... 54
521
Shayari / ਇਸ਼ਕੇ ਦਾ ਬੜਾ ਰੋਗ
« on: August 06, 2011, 09:58:13 AM »
ਇਹ ਚੰਦਰਾ ਸਾਵਣ ਜੱਦ  ਪਿਆ ਵਰਦਾ ਮੇਰੇ ਸੀਨੇ ਅੱਗ ਲਾਵੇ

ਯਾਦ ਉਹਦੀ ਵਿੱਚ ਵਿਲਕਣ ਅੱਖੀਆ ਦਿਲ ਪਿਆ ਸੋਕ ਮਨਾਵੇ

ਇਸ਼ਕੇ  ਦਾ ਬੜਾ ਰੋਗ ਬੁਰਾ ਰੱਬ ਕਦੇ ਦੁਸ਼ਮਣ ਨੂੰ ਵੀ ਨਾ ਲਾਵੇ

522
Shayari / ਨਦੀ ਚ ਡਿੱਗੇ
« on: August 06, 2011, 09:56:06 AM »
ਜਿਂਦਗੀ ਤਾਂ ਇੱਕ ਨਦੀ ਚ ਡਿੱਗੇ ਪੱਤੇ ਦੀ ਤਰਾ ਹੋ ਗਈ ਏ
ਨਾ ਰੁੱਖ ਨਸੀਬ ਹੋਏ ਤੇ ਨਾ ਹੀ ਜ਼ਮੀਨ

523
Shayari / ਠੋਕਰਾਂ
« on: August 06, 2011, 09:55:22 AM »
ਮਾਵਾਂ ਆਪਣੀਆਂ ਧੀਆਂ ਤੇ ਮਾਣ ਕਰਦੀਆਂ,ਓਹ ਧੀਆਂ ਅਮੜੀ ਦੀ ਉਚੀ ਸ਼ਾਨ ਕਰਦੀਆਂ

ਜੋ ਮਾਂ-ਬਾਪ ਜਮਨ ਤੋ ਪਹਿਲਾਂ ਧੀਆਂ ਮਾਰ ਜਾਂਦੇ ਨੇ ,ਓਹ ਆਖਿਰ ਪੁਤਰਾਂ ਤੋ ਵੀ ਠੋਕਰਾਂ ਖਾਂਦੇ ਨੇ

524
Shayari / ਸੋਚਾਂ..
« on: August 06, 2011, 09:53:42 AM »
ਕਈ ਸੋਚਾਂ ਮਿਲ ਗਈਆਂ ,ਹੁਣ ਕਈ ਫਿਕਰ ਵੀ ਮਿਲ ਗਏ ਨੇ
ਗਹਿਰਾਈ ਮਿਲੀ ਪੀੜਾਂ ਦੀ ,ਗਮਾਂ ਦੇ ਸਿਖਰ ਵੀ ਮਿਲ ਗਏ ਨੇ

ਜੋ ਕੁਝ ਵੀ ਪਾਉਣਾਂ ਚਾਹਿਆਂ ਉਹ ਕਦੇ ਵੀ ਨਹੀ ਮਿਲਿਆਂ
ਆਸ ਮੁਹੱਬਤਾਂ ਵਾਲਾਂ ਫੁੱਲ ਸੱਚੀ ਕਦੇ ਵੀ ਨਹੀ ਖਿਲਿਆਂ

ਇਸ ਲਈ ਹੁਣ ਮੈ ਇੱਛਾਵਾਂ ਦਾ ਗਲ਼ ਘੁੱਟਦਾਂ ਰਹਿੰਦਾਂ ਹਾਂ
ਕਿਸੇ ਕੱਚ ਦੀ ਬਣੀ ਹੋਈ ਚੀਜ ਵਾਂਗ ਮੈ ਟੁੱਟਦਾਂ ਰਹਿੰਦਾਂ ਹਾਂ

ਟੁੱਟਣਾਂ ਤਾਂ ਮੈ ਸਿੱਖ ਗਿਆ ਪਰ ਜੁੜਨਾ ਆਉਂਦਾ ਨਹੀ
ਚੁਣ ਲਏ ਠੋਕਰਾਂ ਭਰੇ ਮੈ ਰਾਹ ਹੁਣ ਮੁੜਨਾ ਆਉਂਦਾ ਨਹੀ

525
Shayari / ਮੁਰਦੇ
« on: August 06, 2011, 09:48:47 AM »
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ


ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ

526
Shayari / ਇੱਕ ਇਨਸਾਨ
« on: August 06, 2011, 06:42:47 AM »

ਇੱਕ  ਦਿਨ ਬੈਠੇ ਹੋਏ ਪੁੱਛ ਲਿਆ ਮੈਂ ਆਪਣੇ ਆਪ ਤੋਂ ਯਾਰੋ
ਕਿਉਂ ਫ਼ਰਕ ਹੈ ਰੰਗਾਂ ਦਾ ਦੁਨੀਆਂ ਤੇ ਯਾਰੋ, ਕਿਉਂ ਮਜ਼ਹਬ ਨੂੰ ਹੈ ਦੁਸ਼ਮਣੀ ਮਜ਼ਹਬ ਤੋਂ ਯਾਰੋ

ਕੱਦ ਮਿਟੇਗਾ ਮਸਲਾ ਇਸ ਰੰਗ ਦਾ ਯਾਰੋ, ਨਾ ਰਹੇਗਾ ਫ਼ਰਕ ਗ਼ਰੀਬ ਤੇ ਅਮੀਰ ਵਿੱਚ ਯਾਰੋ
ਨਨਕਾਣਾ ਸਾਹਿਬ ਵੇਖਣ ਦਾ ਬੜਾ ਚਾਅ ਰਹਿੰਦਾ, ਕੱਦ ਮਿਟੇਗਾ ਮਸਲਾ ਸਰਹੱਦਾਂ ਦਾ ਯਾਰੋ

ਕਿਉਂ ਜਾਤਾਂ ਪਾਤਾਂ ਵਿੱਚ ਲੋਕੀਂ ਘੁੰਮੀਂ ਜਾਂਦੇ, ਉਸ ਰੱਬ ਨੇ ਤਾਂ ਬਣਾਇਆ ਸੀ ਇੱਕ ਇਨਸਾਨ ਯਾਰੋ
ਹਿੰਦੂ, ਮੁਸਲਿਮ, ਸਿੱਖ, ਇਸਾਈ - ਕਦ ਬੈਠਣਗੇ ਮਿੱਲਕੇ , ਦੁਸ਼ਮਣੀ  ਨਹੀਂ, ਵਧਾਓ ਪਿਆਰ ਯਾਰੋ

:)

527
Shayari / ਸਾਦਗੀ
« on: August 06, 2011, 06:35:45 AM »
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ

ਚੋਲਾ  ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ

528
Shayari / ਬੇਵਫਾ ਸੀ
« on: August 06, 2011, 06:31:01 AM »
ਮੁਹੱਬਤ ਦਾ ਅਜੀਬ ਕਾਰੋਬਾਰ ਮੈਂ ਕੀਤਾ, ਉਹ ਬੇਵਫਾ ਸੀ ਪਰ ਪਿਆਰ ਮੈਂ ਕੀਤਾ


ਉਹ ਛੱਡ ਗਏ ਤਾਂ ਨਾ ਕਹੋ ਬੁਰਾ ਉਸ ਨੂੰ ਕਸੂਰ ਉਹਦਾ ਨਹੀਂ, ਇੱਤਬਾਰ  ਮੈਂ ਕੀਤਾ

529
Shayari / ਜਿੰਦਗੀ ਵਾਂਗ
« on: August 06, 2011, 06:22:19 AM »
ਇਹ ਜਿੰਦਗੀ ਵਾਂਗ ਕਬੂਤਰਾਂ ਦੇ, ਲੋਕ ਹੱਥਾਂ ਤੇ ਚੋਗ ਚੁਗਾਉਂਦੇ ਨੇ
ਪਹਿਲਾਂ ਅਪਣਾ ਬਣਾ ਕੇ ਰੱਖਦੇ ਨੇ,ਫਿਰ ਤਾੜੀਆਂ ਮਾਰ ਕੇ ਉਡਾਉਂਦੇ ਨੇ

530
Shayari / ਕੋਰੇ ਕਾਗਜ਼
« on: August 06, 2011, 06:05:11 AM »
ਕਾਲੀ ਰਾਤ ਦੀ ਸਿਆਹੀ ਉੱਤੇ, ਚੰਦ ਦੀ ਗਵਾਹੀ ਉੱਤੇ

ਸੱਚ ਦੇ ਕੋਰੇ ਕਾਗਜ਼ ਤੇ, ਇੱਕ ਅੱਖਰ ਮੈਂ ਬਣ ਜਾਵਾਂ

ਤੂੰ ਭੁੱਲੇ ਤਾਂ ਤੇਰੀ ਮਰਜ਼ੀ, ਮੈਂ ਭੁੱਲਾਂ ਤੇ ਮਰ ਜਾਵਾਂ

531
Shayari / ਰਿਸ਼ਤੇ
« on: August 06, 2011, 06:01:44 AM »

ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ

ਨਖ਼ਰੇ ਨਾ ਲੱਭਦੇ ਮਾਸ਼ੂਕ ਵਰਗੇ

ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ

ਯਾਰ ਹੁੰਦੇ ਮੋਢੇ ਟੰਗੀ ਬੰਦੂਕ ਵਰਗੇ

532
Shayari / ਮੱਤਲਬ .......
« on: August 06, 2011, 05:56:42 AM »
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ

ਵਾਕਫ਼ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ, ਮੱਤਲਬ  ਨਿੱਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ

533
Shayari / ਖੁਆਬ
« on: August 06, 2011, 05:54:40 AM »
ਮੇਰੀਆਂ ਅੱਖਾਂ ਵੀ ਮੈਨੂੰ ਇੱਕ ਦਿਨ ਇਹ ਕਹਿ ਦੇਣਗੀਆਂ

ਖੁਆਬ 'ਉਸਦੇ' ਨਾ ਦੇਖਿਆ ਕਰ, ਸਾਥੋਂ ਹੁਣ ਰੋਇਆ ਨਹੀਂ ਜਾਂਦਾ

534
Shayari / ਸਾਹਾਂ ਵਾਲੀ ਡੋਰ
« on: August 06, 2011, 05:52:37 AM »

ਤਕਦੀਰ ਦਿੰਦੀ ਜੇ ਸਾਥ ਸਾਡਾ,ਤਾਂ ਰਹਿਣਾ ਸੀ ਹੁੰਦਾ  ਮਿਲਾਪ ਸਾਡਾ

ਹੁੰਦਾ ਜੇ ਮਿਲਾਪ ਤੇਰਾ ਮੇਰਾ,ਸਾਹਾਂ ਵਾਲੀ ਡੋਰ ਕਾਹਨੂੰ ਕਮਜ਼ੋਰ ਹੋਣੀ ਸੀ

ਮੰਨਿਆ ਬਗੈਰ ਤੇਰੇ ਜਿੰਦਗੀ ਗੁਜ਼ਰ ਜਾਉ,ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ

535
Shayari / ਸੋਚਾਂ ਦੇ ਮੋੜ
« on: August 06, 2011, 05:45:57 AM »
ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ, ਲੁੱਟ ਗਿਆ ਏ ਚੈਨ ਕਰਾਰ ਮੇਰਾ

ਇੱਕ ਪਾਸੇ ਤੇ ਘਰ ਹੈ ਸੱਜਣਾ ਦਾ, ਦੂਜੇ ਪਾਸੇ ਪਰਵਰਦਿਗਾਰ ਮੇਰਾ

ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ, ਓਧਰ ਰੱਬ ਤੇ ਏਧਰ ਦਿਲਦਾਰ ਮੇਰਾ

ਓਸ ਗਲੀ ਵਿੱਚ ਰੱਬ ਦਾ ਘਰ ਸਾਦਿਕ਼, ਜਿਸ ਗਲੀ ਵਿਚ ਵਸਦਾ ਯਾਰ ਮੇਰਾ
 
ਕਿਹੜੇ ਘਰ ਜਾਵਾਂ ਏਹੋ ਖੜਾ ਮੈਂ ਵਿੱਚਾਰਦਾ, ਇੱਕ  ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ


536
Jokes Majaak / ਸਿਰ ਤਿਜੋਰੀ ਵਿਚ
« on: August 06, 2011, 05:38:09 AM »
ਰਾਮ (ਮੋਹਨ ਨੂੰ): ਕੀ ਤੁਹਾਡੇ ਪਾਪਾ ਸੱਚਮੁੱਚ ਬਹੁਤ ਪੈਸੇ ਵਾਲੇ ਹਨ


ਮੋਹਨ: ਬੱਸ ਪੁੱਛੋ ਨਾ... ਓਹਨਾਂ ਦਾ ਇਕ ਦੰਦ ਸੋਨੇ ਦਾ ਹੈ 



ਰਾਮ: ਫੇਰ ਤਾਂ ਰਾਤ ਨੂੰ ਉਹ ਆਪਣਾ ਸਿਰ ਤਿਜੋਰੀ ਵਿਚ ਰੱਖ ਕੇ ਸੌਂਦੇ ਹੋਣਗੇ

 :D: :D: :D: :D:

537
Jokes Majaak / ਹੀਰੇ ਦੀ ਮੁੰਦਰੀ
« on: August 06, 2011, 05:35:48 AM »
ਕੁੜੀ: ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ। ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ


ਮੁੰਡਾ: ਤੂੰ ਇਹ ਸੋਚ ਕੇ ਯਾਦ ਕਰੀਂ ਕਿ ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ



 :D: :D: :D: :D: :D:

538
Fun Time / ਅਧਿਆਪਕ
« on: August 06, 2011, 05:33:06 AM »
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ
ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ
ਅਧਿਆਪਕ: ਪੰਜ ਰੁਪਈਏ 
ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪਏ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪਏ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ


 :D: :D: :D: :D: :D:

539
Shayari / ਦੇਸੀ
« on: August 06, 2011, 05:08:06 AM »
ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲਿਆਂ ਨੂੰ

 ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ

540
Shayari / ਕਾਗਜ਼ ਦੇ ਫੁੱਲ
« on: August 06, 2011, 04:55:39 AM »

ਬੱਦਲਾਂ ਦੇ ਬਿੰਨਾ ਕਣੀਆਂ ਨਾ ਆਉਂਦੀਆਂ,ਸੱਜਣਾਂ ਦੇ ਬਿੰਨਾ ਮਹਿਫਲਾਂ ਨਾ ਭਾਉਂਦੀਆਂ

ਹਵਾ ਵਿੱਚ ਕਦੀ ਨਹੀਂ ਚਿਰਾਗ ਜਗਦੇ ,ਜੱਚਦੇ ਨਹੀਓਂ ਸਰਦਾਰ ਬਿੰਨਾ  ਪੱਗ ਦੇ

ਕਾਗਜ਼ ਦੇ ਫੁੱਲ ਕਦੀ ਨਹੀਂ ਮਹਿਕਦੇ,ਆਟੇ ਦੇ ਬਣਾਏ ਬੁੱਤ ਨਹੀਓਂ ਚਹਿਕਦੇ

ਇਜ਼ੱਤਾਂ ਨੂੰ ਲੱਗੇ ਦਾਗ ਧੋਏ ਨਹੀਂ ਜਾਂਦੇ,ਐਰੇ-ਗੈਰੇ ਕੋਲ ਦੁੱਖ ਰੋਏ ਨਹੀਂ ਜਾਂਦੇ

ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ,ਦੁਨੀਆ ਵਿਚ ਕੋਈ ਦੁੱਖ ਨਹੀਂ ਜੁਦਾਈ ਵਰਗਾ

Pages: 1 ... 22 23 24 25 26 [27] 28 29 30 31 32 ... 54