November 23, 2024, 07:25:23 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 21 22 23 24 25 [26] 27 28 29 30 31 ... 54
501
Jokes Majaak / ਛੋਲੇ ਪੂਰੀਆ
« on: August 08, 2011, 04:25:42 AM »
ਇਹਨਾ ਕੁੜੀਆ ਦੀ ਮੱਤ ਮਾਰੀ , ਛੱਡ ਜੱਟਾਂ ਦਿਆ ਮੁੰਡੇ ਲਾਉਣ ਬਾਹਮਣਾਂ ਨਾਲ ਯਾਰੀ

ਜੱਟਾਂ ਦੇ ਮੁੰਡੇ ਖਵਾਉਣ ਪੀਜੇ ਬਰਗਰ , ਪਰ ਇਹਨਾ ਦੀ ਮੱਤ  ਛੋਲੇ ਪੂਰੀਆ ਨੇ  ਮਾਰੀ


 :D: :D:

502
Shayari / ਜ਼ਿੰਦਗੀ..
« on: August 08, 2011, 04:21:32 AM »
ਯਾਦ ਤੇਰੀ ਆ ਗਈ ਕਿਸ ਵਾਸਤੇ ,ਵਹਿ ਤੁਰੀ ਅੱਖੀਉਂ ਨਦੀ ਕਿਸ ਵਾਸਤੇ,
ਹਉਕਿਆਂ ਤੇ ਹਾਵਿਆਂ ਨੇ ਖਾ ਲਈ,ਹੁਣ ਜਵਾਨੀ ਰਹਿ ਗਈ ਕਿਸ ਵਾਸਤੇ,
ਲੋਕ ਪੱਥਰ ਬਣ ਗਏ ਏਥੇ ਜਦੋਂ,ਹੈ ਮੇਰੀ ਇਹ ਸ਼ਾਇਰੀ ਕਿਸ ਵਾਸਤੇ,



ਜੇ ਭਲਾ ਕਰ ਕੇ ਵੀ ਮਿਲਣੀ ਹੈ ਸਜ਼ਾ,ਫਿਰ ਖੁਦਾ ਦੀ ਬੰਦਗੀ ਕਿਸ ਵਾਸਤੇ
ਇਸ਼ਕ ਦੀ ਖਾਤਿਰ ਲੁਟਾਈ ਜ਼ਿੰਦਗੀ,ਇਸ਼ਕ ਬਿੰਨ  ਹੈ ਜ਼ਿੰਦਗੀ ਕਿਸ ਵਾਸਤੇ
ਦੁਸ਼ਮਣਾਂ ਵਾਂਗੂੰ ਹੀ ਮਿਲਣਾ ਸੀ ਅਗਰ,ਤੂੰ ਸੀ ਪਾਇਆ ਪਿਆਰ ਫਿਰ ਕਿਸ ਵਾਸਤੇ
ਨਾਂ ਮਿਲੀ ਮੰਜ਼ਿਲ ਨਾਂ ਕੋਈ ਰਾਸਤਾ,ਮੈਂ ਜੀਵਾਂ ਇਹ ਜ਼ਿੰਦਗੀ ਕਿਸ ਵਾਸਤੇ

503
Shayari / ਬਦਮਾਸ਼
« on: August 08, 2011, 03:35:34 AM »
ਲੰਡੀ ਬੁੱਚੀ ਤੋਂ ਕਦੇ ਨਾ ਡਰਦੇ

ਮਾੜੇ ਉੱਤੇ ਹਵਾ ਨਾ ਕਰਦੇ

ਦੁਸ਼ਮਣ ਨਾਲ ਦੁਸ਼ਮਣੀ ਪੂਰੀ ਨਿਭਾਈਏ

ਯਾਰਾਂ ਦੀ ਯਾਰੀ ਖਾਤਿਰ ਜਿੰਦ ਵਾਰ ਦਿਖਾਈਏ

ਲੋਕੀ ਭਾਵੇਂ ਬਦਮਾਸ਼ ਕਹਿਣ ਜਾ  ਕਹਿਣ ਗੁੰਡੇ ਹਾਂ

ਅਣਖਾਂ ਖਾਤਿਰ ਲੜਨਾ ਹੀ ਪੈਂਦਾ

ਕੀ ਕਰੀਏ ਜੱਟਾਂ ਦੇ ਮੁੰਡੇ ਹਾਂ
 

504
Shayari / ਰਿਹਾ ਕੁਝ ਵੀ ਨਾ
« on: August 06, 2011, 11:36:13 AM »

 

ਰਿਹਾ ਕੁਝ ਵੀ ਨਾ ਹੁਣ ਯਾਦਾਂ ਦੇ ਸਿਵਾ
ਉਸ ਦੀਆਂ ਯਾਦਾਂ ਉਸ ਦੀਆਂ ਬਾਤਾਂ ਦੇ ਸਿਵਾ

ਹਰ ਪੱਲ ਸੀ ਇਕ ਨਵੀਂ ਸਵੇਰ ਤੇਰੇ ਨਾਲ
ਹੁਣ ਰਿਹਾ ਨਾ ਕੁਝ ਵੀ ਰਾਤਾਂ ਦੇ ਸਿਵਾ

ਬਹੁਤ ਕੁਝ ਬਦਲ ਗਿਆ ਹੈ ਤੇਰੇ ਜਾਣ ਪਿਛੋਂ
ਬੇ ਮੌਸਮ ਹੈ ਹਰ ਦੌਰ ਬਰਸਾਤਾਂ ਦੇ ਸਿਵਾ

ਦਸਤਕ ਹੈ ਅੱਜ ਵੀ ਪਿਆਰ ਦੀ ਉਸ ਦਰ ਤੇ
ਪਰ ਕੁਝ ਵੀ ਨਹੀ ਹੈ ਨਿਸ਼ਾਨਾਂ ਦੇ ਸਿਵਾ

ਕਾਸ਼ ਤੋੜ ਦਿਆਂ ਜ਼ਿਂਦਗੀ ਦਾ ਦਸਤੂਰ ਇਹ ਵੀ
ਪਰ ਬਣਦੀ ਨਹੀ ਗੱਲ ਇਥੇ ਨਾਵਾਂ ਦੇ ਸਿਵਾ

ਕੱਟ ਰਿਹਾਂ ਹਾਂ ਜਿਵੇਂ ਨਾ ਕਿਵੇਂ ਮੈਂ ਵੀ
ਪੱਲੇ ਕੁਝ ਨਹੀ ਤੇਰੀਆਂ ਦੁਆਵਾਂ ਦੇ ਸਿਵਾ

ਤੇਰੇ ਸ਼ਹਿਰ ਸੀ ਆਇਆ ਮੈਂ ਜਦ ਪਹਿਲੀ ਵਾਰ
ਤੇਰੇ ਚਿਹਰੇ ਤੇ ਕੁਝ ਨਹੀ ਸੀ ਚਾਵਾਂ ਦੇ ਸਿਵਾ

ਤੇ ਜਿਸ ਦਿਨ ਸੀ ਘੜੀ ਜਾਣ ਦੀ ਮੇਰੀ
ਵੇਖਿਆ ਨਾ ਕੁਝ ਮੈਂ ਹਾਓਂਕੇ ਹਾਵਾਂ ਦੇ ਸਿਵਾ

ਕੁਝ ਪੱਲ ਤੂ ਰੁਕੀ ਕੁਝ ਪੱਲ ਮੈਂ ਰੁਕਿਆ
ਤੁਰਿਆ ਸੀ ਜਿਵੇਂ ਮੈਂ ਸਾਹਵਾਂ ਦੇ ਸਿਵਾ

ਉਹ ਪਗਡਂਡੀਆਂ ਉਹ ਸ਼ਾਂਤ ਵਾਦੀਆਂ
ਕੁਝ ਨਹੀ ਸੀ ਜਿਥੇ ਹਵਾਵਾਂ ਦੇ ਸਿਵਾ

ਹਥ ਫੜ੍ਹ ਕੇ ਤੂ ਮੇਰਾ ਬਣ ਗਈ ਸੀ ਤਿਤਲੀ
ਪਾ ਰਹੀ ਸੀ ਤੂ ਕਿਕਲੀ ਸਾਜ਼ਾਂ ਦੇ ਸਿਵਾ

ਇਤਫਾਕ ਸੀ ਤੈਨੂ ਇਤਬਾਰ ਸੀ ਸ਼ਾਇਦ
ਜੋ ਵੇਖਿਆ ਨਾ ਤੂ ਮੇਰੀਆਂ ਵਫਾਵਾਂ ਦੇ ਸਿਵਾ



Je wich koi galti aa ji ta kall nu aa ke sahi karanga Rab rakha !!

505
Shayari / ਧਰਮਾਂ ਦੀ ਜੰਗ
« on: August 06, 2011, 11:31:35 AM »

ਧਰਮਾਂ ਦੀ ਜੰਗ ,
ਜੋ ਕਦੇ ਨਾ ਮੁੱਕਣ ਵਾਲੀ,
ਜਿੱਥੇ ਨਾ ਕੋਈ ਧਰ੍ਮ ਜਿੱਤਦਾ ਹੈ ,
ਨਾ ਕੋਈ ਹਾਰਦਾ,
ਬਸ ਬੰਦਾ ਹੀ ਬੰਦੇ ਨੂੰ ਮਾਰਦਾ,
ਇਨਸਾਨੀਅਤ ਨੂੰ ਸਾੜਦਾ,
ਲਾਸ਼ਾ ਦਾ ਅਂਬਾਰ,
ਤੇ ਖੂਨ ਦਾ ਸੈਲਾਬ,
ਗਿਰਝਾਂ ਦਾ ਝੁਰਮਟ ,
ਬੈਠਾ ਕਰ ਰਿਹਾ ਇੰਤਜ਼ਾਰ,
ਕਿਸੇ ਬਾਬਰੀ ਮਸਜਿਦ ਦੇ ਤਬਾਹ ਹੋਣ ਦਾ ,
ਜਾ ਸ੍ਰੀ ਹਰਮਂਦਿਰ ਸਾਹਿਬ ਤੇ
ਇੱਕ ਹੋਰ ਹਮਲੇ ਦਾ,
ਤਾਂ ਕਿ ਓਹ ਇਨਸਾਨੀ ਬੋਟੀਆਂ ਨਾਲ
ਆਪਣਾ ਢਿੱਡ ਭਰਨ,
ਓਹਨਾ ਨੂੰ ਕੀ ਫਰਕ ਪੈਂਦਾ
ਲਾਸ਼ ਕਿਸੇ ਹਿੰਦੂ ਦੀ ਹੋਵੇ ਜਾ ਇਸਾਈ ਦੀ
ਸਿੱਖ ਦੀ ਹੋਵੇ ਜਾ ਮੁਸਲਮਾਨ ਦੀ
ਕਿਓ ਕਿ ਮਾਸ ਤਾ ਇਨ੍ਸਾਨ ਦਾ ਹੀ ਹੁੰਦਾ ਹੈ
ਕਿਸੇ ਧਰ੍ਮ ਦਾ ਨਹੀ
ਧਰ੍ਮ ਨਾ ਜਮਦਾ ਹੈ ਨਾ ਮਰਦਾ ਹੈ
ਨਾ ਜਿੱਤਦਾ ਹੈ ਨਾ ਹਰਦਾ ਹੈ
ਬਸ ਬੰਦਾ ਹੀ ਬੰਦੇ ਹੱਥੋ ਮਰਦਾ ਹੈ,
ਧਰਮਾਂ ਦੀ ਜੰਗ
ਜੋ ਕਦੇ ਨਾ ਮੁੱਕਣ ਵਾਲੀ

506
Fun Time / New Chat Mod Gujr
« on: August 06, 2011, 11:01:03 AM »
lao bai Hun Gujr we chat mod ban geya :hehe::




Dhannvad GS bai ji :hehe: Tusi Sun lai Jannta di :won:


Mubarkan Gujra :hug:


 :blowout: :blowout: :blowout: :blowout: :blowout:

507
Shayari / ਸੋਚ ਮਾੜੀ ਆਪਣੀ
« on: August 06, 2011, 10:54:36 AM »
ਨਹੀ ਮਾੜੀ ਸਰਕਾਰ ਪਰ ਸੋਚ ਮਾੜੀ ਆਪਣੀ,ਗਲਤ ਤੇ ਸਹੀ ਦੀ ਪਹਿਚਾਣ ਆਪਾਂ ਭੁੱਲ ਗਏ

ਬਾਬੇ ਨਾਨਕ ਦੀ ਤੱਕੜੀ ਸਮਝ ਵੋਟਾਂ ਪਾ ਦਿੰਦੇ,ਕੁਝ ਜਮੀਰ ਮਾਰ ਸ਼ਰਾਬ ਪਿੱਛੇ ਡੁੱਲ ਗਏ

ਹੱਥ ਜੋੜ ਵੋਟਾਂ ਵੇਲੇ ਪੈਰੀ ਹੱਥ ਲਾਉਦੇ ਸੀ ਜੋ,ਪੰਜ ਸਾਲ ਲੋਕਾਂ ਨੂੰ ਜਦ ਦਿੰਦੇ ਭਾਈ ਦਿਖਾਈ ਨਾ

ਆਪਣੇ ਅੱਥੀ ਚੁਣ ਆਪ ਹੀ ਕੱਢਣ ਗਾਲਾਂ ਮੈਨੂੰ ਤਾਂ ਸਮਝ ਇੰਨ੍ਹਾਂ ਲੋਕਾਂ ਦੀ ਭਾਈ ਆਈ ਨਾ


ਸੇਵਾ ਦਾ ਨੇ ਕਰਦੇ ਵਾਅਦਾ ਪੰਜ ਸਾਲ ਸੇਵਾ ਕਰਨ ਇਹ ਗੱਲ ਹੋਰ ਕਿ ਤਰੀਕਾ ਵੱਖਰਾ

ਪੈਰਾਂ 'ਚੋ ਉੱਠ ਸਿੱਧਾ ਹੱਥ ਗਲ ਪਾਉਦੇ, ਨਹੀੳ ਮਾਣ ਹੁੰਦਾ ਲੰਡੂ ਜੇ ਮੈਬਰ ਦਾ ਨੱਖਰਾ

ਜਿਹਦੀ ਸਰਕਾਰ ਬਸ ਕੰਮ ਹੁੰਦੇ ਉਸ ਦੇ..ਚੁੱਪ ਕਰ ਦੇਖਣ 'ਚ ਜਨਤਾਂ ਦੀ ਭਲਾਈ ਆ

ਆਪਣੇ ਅੱਥੀ ਚੁਣ ਆਪ ਹੀ ਕੱਢਣ ਗਾਲਾਂ ਮੈਨੂੰ ਤਾਂ ਸਮਝ ਇੰਨ੍ਹਾਂ ਲੋਕਾਂ ਦੀ ਭਾਈ ਆਈ ਨਾ


ਲੋਕਾਂ ਕੋਲ ਪਾਵਰ ਲੋਕ ਹੀ ਨਾ ਵਰਤ ਜੇ ਜੁੱਤੀਆਂ ਦੇ ਵਾਲਾ ਕੰਮ ਲੱਗਦਾ ਫੇਰ ਠੀਕ ਆ

ਤਖਤਾ ਨੀ ਪਲਟ ਹੁੰਦਾ ਹੋ ਗਏ ਨਕੰਮੇ ਸਭ ਲੱਗਦਾ ਚੱਲ ਪਈ ਪੱਕੀ ਏ ਰੀਤ ਆ

ਛੱਡ ਪਰੇ ਮੱਲੇ ਨਾ ਦੇ ਤੂੰ ਸਲਾਹਾਂ ਐਵੇ ਬੇ-ਗੈਰਤਾਂ ਦੇ ਅੱਗੇ ਪਾਈ ਤੂੰ ਦੁਹਾਈ ਨਾ

ਆਪਣੇ ਅੱਥੀ ਚੁਣ ਆਪ ਹੀ ਕੱਢਣ ਗਾਲਾਂ ਮੈਨੂੰ ਤਾਂ ਸਮਝ ਇੰਨ੍ਹਾਂ ਲੋਕਾਂ ਦੀ ਭਾਈ ਆਈ ਨਾ

508
Shayari / ਬੱਚਪਨ ਦੇ ...
« on: August 06, 2011, 10:46:54 AM »

ਬੱਚਪਨ ਦੇ ਉਹ ਦਿਨ 
ਜਦ

ਛੋਟੇ ਹੁੰਦਿਆ ਕਦੇ ਤਿਤਲ਼ੀ ਫੜਨਾ ,ਕਦੇ ਜੂਗਨੂੰ ਫੜਨਾ

ਕਦੇ ਛੋਟੀ ਛੋਟੀ ਗਲ ਤੇ ,ਮਾਂ ਨਾਲ ਲੜਣਾ

ਨਾਨੀ ਦੀਆਂ ਕਹਾਣੀਆ,ਕਦੇ ਨਵੀਆਂ ਕਦੇ ਪੁਰਾਣੀਆਂ ਰੀਝ ਨਾਲ ਸੁਣਨੀਆਂ

ਕਿੰਨੇ ਪਿਆਰੇ ਸਨ ਉਹ ਦਿਨ,ਦੌੜ ਦੌੜ ਨਾ ਥੱਕਣਾ

ਅਪਣੇ ਵਿੱਚ ਮਸਤ ਨਾ ਅੱਕਣਾ

ਅੱਜ ਲਗਦਾ ਹੈ ਕਾਸ਼ ਉਦੋਂ ਉਹ ਦਿਨ ਕਿਸੇ ਬੈਂਕ ਵਿੱਚ ਜਮਾ ਕਰਾਏ ਹੁੰਦੇ

ਤਾਂ ਅੱਜ ਐਫ਼ ਡੀ ਵਾਂਗ ਦੁਗਨੇ-ਚੌਗੁਨੇ ਹੋ ਮਿਲਨੇ ਸਨ

ਪਰ ਲਗਦਾ ਹੈ ਉਹ ਦਿਨ ਤਾਂ ਕਿਸੇ ਸ਼ਾਹ ਕੋਲੋ ਉਧਾਰੇ ਲਏ ਸਨ

ਤੇ

ਉਹਨਾਂ ਦਾ ਵਿਆਜ ਅੱਜ ਤੱਕ ਦੇ ਰਹੇ ਹਾਂ

ਤੇ ਇੰਝ ਲੱਗਦਾ ਹੈ ਤਾ-ਉਮਰ ਦਿੰਦੇ ਰਹਾਂਗੇ
 

509
Shayari / ਨਸ਼ਿਆਂ ਵਿੱਚ
« on: August 06, 2011, 10:45:26 AM »

ਘੜਿਆ ਹੋਇਆ ਭਾਂਡਾ ਤੋੜਣਾ ਬਹੁਤ ਹੀ ਸੌਖਾ,ਇਹ ਬਣਦਾ ਕਿੰਨਾ ਔਖਾ ਪੁੱਛੋ ਘੁਮਿਅਰ ਕੋਲੋਂ

ਆਮ ਬੰਦਾ ਜਾਣਦਾ ,ਕੀ ਮੁੱਲ ਮੋਤੀਆਂ ਦਾ,ਕੀਮਤ ਹੀਰੇ ਦੀ ਪੈਂਦੀ ਸੁਨਿਆਰ ਕੋਲੋਂ

ਅੱਗ ਪੇਟ ਦੀ ਬੁਝਾਓਨੀ ਕਿੰਨੀ ਔਖੀ, ਜਾ ਕੇ ਪੁੱਛ ਗਰੀਬੀ ਦੀ ਕਤਾਰ ਕੋਲੋਂ

ਨਸ਼ਿਆਂ ਵਿੱਚ ਨਾ ਰੋਲੋ ਅਨਮੋਲ ਜਵਾਨੀ,ਇਹ ਮਿਲਣੀ ਨੀ ਦੁਬਾਰਾ ਕਿਸੇ ਦੁਕਾਨਦਾਰ ਕੋਲੋਂ

510
Shayari / ਵਫਾ ਦੇ ਬੂੱਟੇ
« on: August 06, 2011, 10:32:52 AM »
ਜਦੋ ਵਫਾ ਦੇ ਬੂੱਟੇ  ਓਪਰ ਫੁੱਲ  ਲੱਗੇ,ਓਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ

ਉੱਸਦੀ ਯਾਦ ਸੀ ਮਿੱਠੀ ਪਾਣੀ ਵਰਗੀ,ਓਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ

ਸੂਰਤ ਉੱਸਦੀ ਸੀ ਪਰੀ ਵਰਗੀ,ਅੱਜ ਓਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ

ਰੁੱਲ ਜਾਵੇ ਕਿਤੇ ਮਿੱਟੀ ਵਿੱਚ ,ਓਹ ਰੱਬ ਅੱਗੇ ਅੱਜ ਫਰਿਆਦ ਕਰ ਗਈ

511
Shayari / ਫ਼ਕੀਰਾਂ ਦਾ
« on: August 06, 2011, 10:26:50 AM »
ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ,ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ ,ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ,ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ,ਨਾ ਫ਼ੁੱਲ ਕਿਸੇ ਨੇ ਧਰਨਾ ਏ

512
Shayari / _ਬੇਵਫਾਈ
« on: August 06, 2011, 10:23:41 AM »
ਸੁਣ ਨੀ ਬੇਵਫਾਈ ਤੂ ਵਫਾ ਮਾਣੇ

ਕਿਸੇ ਦੀ ਖੁਸ਼ੀ ਤੇ ਮੇਰੀ ਸਜਾ ਮਾਣੇ

ਮਾਪਿਆ ਦੀ ਜਿੱਤ  ਮੇਰੀ ਹਾਰ ਮਾਣੇ

ਆਪਣਾ ਹੁਕਮ ਤੇ ਮੇਰਾ ਸਬਰ ਮਾਣੇ

ਬਹਾਰ ਦੀ ਰੁਤੇ ਸ਼ੋਹਰ ਦਾ ਨੀਘ ਮਾਣੇ

ਪੱਤਝੜ ਦੀ ਹਵਾਏ ਮੇਰੀ ਪਹਿਲੀ ਛੋਹ ਮਾਣੇ

ਆਪਣੇ ਕੱਦ ਤੇ ਹੁਸਨ ਜਿਨੀ ਪੁਤਰਾ ਦੀ ਦਾਤ ਮਾਣੇ

ਬਿਰਹੋ ਦੀ ਸਜਾ ਤੇ ਤੂ ਵਫਾ ਮਾਣੇ

513
Shayari / ਕੁੱਝ ਅਧੂਰੇ ਖੁਆਬ
« on: August 06, 2011, 10:21:24 AM »
ਕੁੱਝ  ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ

ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ

ਯਾਦ ਹੈ ਉਹਦੀ ਜੁਦਾਈ ਦਾ ਸਮਾਂ ਜਦੋਂ ਭੀੜ ਚੋਂ,ਉਹ ਮੇਰਾ ਹੱਥ ਹੌਲੀ ਜਿਹੀ ਦਬਾ ਕੇ ਚਲੀ ਗਈ

514
Shayari / .ਲੋਕ
« on: August 06, 2011, 10:19:23 AM »
ਜਿਸ  ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ,ਯਾਦ ਉਸਦੀ ਹੀ ਦਵਾਉਂਦੇ ਨੇ ਲੋਕ

ਇੱਕ  ਤਾਂ ਕਹਿੰਦੇ ਨੇ ਮੁਸਕੁਰਾਉਂਦੇ ਰਹੋ,ਫਿਰ ਗੱਲ ਉਸਦੀ ਛੇੜ ਕੇ ਰਵਾਉਂਦੇ ਨੇ ਲੋਕ

515
Shayari / ਫੁੱਲਾ ਦੀ ਸੁਗੰਧ
« on: August 06, 2011, 10:17:34 AM »
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ

ਬਾਹਰੋਂ ਦਿੱਸਦੇ ਜਿਊਂਦੇ ਪਰ ਮਰੇ ਹੁੰਦੇ ਨੇ

ਫੁੱਲਾ  ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ

516
Shayari / ਕੀ ਲੈਣਾ
« on: August 06, 2011, 10:15:18 AM »
ਜਿਹੜੇ ਪੱਤਝੜ ਦੀ ਆਦਤ ਪਾ ਚੁੱਕੇ  ਹੋਣ,ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ

ਜਿੰਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ ,ਓਨਾ ਨੇ ਕੋਓਲ  ਕਰਾਰਾ ਤੋ ਕੀ ਲੈਣਾ

ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿੰਨਾ ਚ ,ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ

ਜਿੰਨਾ ਨੂੰ ਅਸੀ ਸੀ ਚਾਹਿਆ

ਓਨਾ ਨੇ ਕੀਤੀ ਖਿੜਕੀ ਬੰਦ,ਅਸੀ ਹੋਰਨਾ ਦੇ ਖੁੱਲੇ ਦਰਾਂ ਤੋ ਕੀ ਲੈਣਾ

517
Shayari / ਵਕਤ
« on: August 06, 2011, 10:11:48 AM »
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ

ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,ਉਥੇ ਖੜੇ ਨੇ ਰੁੱਖ ਗਵਾਹ ਬਣਕੇ

ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ

518
Shayari / ਕਫ਼ਨ
« on: August 06, 2011, 10:10:33 AM »
ਜਦੋ ਉੱਠੇਗਾ ਜਨਾਜ਼ਾ ਮੇਰਾ,ਦੋ ਫੁੱਲ ਬਰਸਾ ਦੇਣਾ

ਆਪਣੀ ਮੁਸਕਾਨ ਛੁਪਾਕੇ, ਦੋ ਹੰਝੂ ਸਾਡੇ ਲਈ ਵਹਾ ਦੇਣਾ

ਮਾਂ ਮੇਰੀ ਜੇ ਗਲ ਲੱਗ ਰੋਵੇ,ਝੂੱਠਾ-ਮੂੱਠਾ ਹੀ ਚੁੱਪ ਕਰਾ ਦੇਣਾ

ਜੇ ਮੈਨੂੰ ਮਿਲਣ ਦਾ ਦਿਲ ਕਰੇ, ਥੋੜਾ ਜਿਹਾ ਕਫ਼ਨ ਉਠਾ ਦੇਣਾ

519
Shayari / ਸੌਚਣਾ
« on: August 06, 2011, 10:07:54 AM »
ਹੁਣ ਸੌਚਣਾ ਨਹੀਂ ਪੈਂਦਾ ਇੰਨਾ,ਕਿਸੇ ਦਾ ਦਿਲ ਦੁਖਾਉਣ ਲੱਗਿਆ

ਉ ਜਿੰਨਾ ਸੌਚਣਾ ਪੈਂਦਾ ਹੈ,ਕਿਸੇ ਦੇ ਜ਼ਖਮਾਂ ' ਤੇ ਮਰਹਮ ਲਾਉਣ ਲੱਗਿਆਂ

ਹੁਣ ਸੌਚਣਾ ਨਹੀ ਪੈਂਦਾ ਇੰਨਾ,ਕਿਸੇ ਨੂੰ ਰੁਲਾਉਣ ਲੱਗਿਆਂ

ਜਿੰਨਾ ਸੌਚਣਾ ਪੈਂਦਾ ਸੀ,ਕਿਸੇ ਰੌਂਦੇ ਨੂੰ ਚੁੱਪ ਕਰਾਉਣ ਲੱਗਿਆਂ

520
Shayari / ਭੋਲੀਆਂ ਉਸਦੀਆਂ ...
« on: August 06, 2011, 10:04:13 AM »
ਭੋਲੀਆਂ ਉਸਦੀਆਂ ਅੱਖ਼ਾ ਸੀ,ਭੋਲਾ ਉਸਦਾ ਚਿਹਰਾ ਸੀ
ਮਿੱਠੀ ਉਸਦੀ ਜੁਬਾਨ ਸੀ,ਮਿੱਠਾ ਜਿਹਾ ਉਸਦਾ ਨਾਮ ਸੀ
ਜਦੋਂ ਲੈਂਦਾ ਸੀ ਨਾਮ ਉਸਦਾ ਆਪਣੀ ਜੁਬਾਨ ਚੋਂ,ਮੈਂ ਵੀ ਆਪਣੇ-ਆਪ ਨੂੰ ਰਾਜਾ ਸਮਝਦਾ ਸੀ
ਅੱਜ ਉਸੇ ਕੁੜੀ ਦੇ ਬਦਲਣ ਤੇ,ਉਸਦੀਆਂ ਅੱਖ਼ਾ ਵਿੱਚ ਮੇਰੇ ਲਈ ਨਫ਼ਰਤ ਏ
ਉਸਦੇ ਚਿਹਰੇ ਤੋਂ ਸ਼ਰਾਫ਼ਤ ਦਾ ਨਕਾਬ ਵੀ ਲਹਿ ਚੁੱਕਿਆ ਏ
ਉਸਦਾ ਨਾਮ ਹੁਣ ਜਦ ਜ਼ੁਬਾਨ ਤੇ ਆਉਂਦਾ ਏ,ਨੈਣਾ ਵਿੱਚ ਹੰਝੂ ਵੀ ਆਉਂਦੇ ਨੇ
ਅੱਜ ਮੈਨੂੰ ਇਦਾਂ ਲੱਗਦਾ ਏ,ਕਿ ਮੇਰੇ ਕੋਲ ਕੁਝ ਵੀ ਨਹੀ

Pages: 1 ... 21 22 23 24 25 [26] 27 28 29 30 31 ... 54