April 26, 2024, 02:35:03 AM

Show Posts

This section allows you to view all posts made by this member. Note that you can only see posts made in areas you currently have access to.

Messages - Jaachak Bai

Pages: [1]
1
     
ਸੁਰਜੀਤ ਸਿੰਘ ਹੁਣ ਦੇ ਜੀਵਣ ਵਿੱਚ ਚੜ੍ਹਦੀਕਲਾ ਮਾਣ ਰਿਹਾ ਹੈ ।ਉਸਨੂੰ ਧਨ,ਦੌਲਤ ਦੀ ਕੋਈ ਕਮੀ ਨਹੀ ਹੈ ।ਇਨ੍ਹਾਂ ਕੁੱਝ ਹੁੰਦਿਆਂ ਹੋਇਆ ਵੀ ਉਹ ਨਿਮਰਤਾ ਦੇ ਵਿੱਚ ਰਹਿ ਕੇ ਆਪਣੇ ਮਿਲਾਪੜ੍ਹੇ ਸੁਭਾਅ ਦੀ ਖ਼ੁਸ਼ਬੂ ਵੰਡ ਰਿਹਾ ਹੈ । ਇੱਕ ਦਿਨ ਮੈਨੂੰ ਉਸਦੇ ਪਿਆਰ ਦੀ ਨਿੱਘ ਮਾਨਣ ਦਾ ਮੌਕਾ ਮਿਲਿਆ । ਅਸੀ ਇਕੱਠਿਆ ਦੁੱਧ ਛਕਿਆ ਤੇ ਬਾਅਦ ਵਿੱਚ ਮੈਂ ਉਸਦੇ ਜੀਵਨ ਅੰਦਰ ਡੂੰਘੀ ਝਾਤ ਮਾਰਨੀ ਚਾਹੀ । ਆਪਣੇ ਜੀਵਣ ਦੀ ਵਿੱਥਿਆ ਸੁਣਾਉਦਿਆ ਜਿੱਥੇ ਉਸਨੇ ਆਪਣੀਆ ਅੱਖਾਂ ਨਮ ਕਰ ਲਈਆ ਉੱਥੇ ਮੇਰੇ ਦਿਲ ਦੀਆਂ ਤਰੰਗਾਂ ਵੀ ਕੰਬ ਗਈਆ ।
ਸੁਰਜੀਤ ਸਿੰਘ ਮਸਾਂ ੭-੮ ਸਾਲਾ ਦਾ ਸੀ ਜਦੋਂ ਉਸਦੇ ਮਾਤਾ-ਪਿਤਾ ਉਸਨੂੰ ਛੱਡ ਕੇ ਚਲੇ ਗਏ ਸਨ । ਉਹ ਆਪਣੇ ਚਾਚੀ-ਚਾਚੀ ਕੋਲ ਰਹਿ ਰਿਹਾ ਸੀ । ਚਾਚੀ-ਚਾਚੀ ਚਾਹੇ ਉਸਦੇ ਆਪਣੇ ਸੀ ਪਰ ਫਿਰ ਵੀ ਉਸਨੂੰ ਪਲ-ਪਲ ਆਪਣੇ ਮਾਪਿਆ ਦੇ ਪਿਆਰ ਦੀ ਘਾਟ ਰੜ੍ਹਕਦੀ ਰਹਿੰਦੀ ਸੀ । ੧੫ ਕੁ ਸਾਲ ਦੇ ਨੂੰ ਦਸਵੀ ਕਰਵਾ ਕੇ ਉਸਦੇ ਚਾਚੇ ਨੇ ਉਸਨੂੰ ਕੰਮ ਤੇ ਲਾ ਦਿੱਤਾ ਸੀ । ਸਾਰਾ ਦਿਨ ਹੀ ਕੰਮ ਕਰ ਥੱਕ ਟੁੱਟ ਜਾਂਦਾ ਸੀ । ਹੁਣ ਉਸਦੀ ਸੰਗਤ ਨਾਲ ਕੰਮ ਕਰਦੇ ਨਸ਼ੇੜੀਆਂ ਨਾਲ ਹੋ ਚੁੱਕੀ ਸੀ .ਉਹ ਦਿਨ ਆ ਚੁੱਕਾ ਸੀ ਜਿਸ ਦਿਨ ਉਸਨੇ ਵੀ ਨਸ਼ਿਆਂ ਦਾ ਸਵਾਦ ਚੱਖਣਾ ਸ਼ੁਰੂ ਕਰ ਦਿੱਤਾ ਸੀ । ਚਾਚੇ ਨੇ ਉਸਦੀ ਵਿਗੜੀ ਹਾਲਤ ਦੇਖ ਘਰੋਂ ਬਾਹਰ ਕੱਢ ਦਿੱਤਾ ਸੀ ।ਹੁਣ ਨਾ ਉਸ ਕੋਲ ਕੋਈ ਕੰਮ ਸੀ ਤੇ ਨਾ ਕੋਈ ਰਹਿਣ ਦੇ ਲਈ ਘਰ । ਢਿੱਡ ਦੀ ਭੁੱਖ ਪੂਰੀ ਕਰਨ ਲਈ ਉਹ ਗੁਰਦੁਆਰਾ ਸਾਹਿਬ ਚਲਾ ਗਿਆ । ਉੱਥੇ ਉਸਨੂੰ ਲੰਬੇ ਦਾਹੜੇ ਸੋਹਣੀ ਦਸਤਾਰ,ਪੰਜਾਂ ਕਕਾਰਾਂ ਦੇ ਧਾਰਣੀ ਸੋਹਣੇ ਸਰੂਪ ਵਾਲੇ ਸਿੰਘ ਸਾਹਿਬ ਨਜ਼ਰੀ ਪਏ ।ਦੋਵੇਂ ਇੱਕ ਦੂਜੇ ਨੂੰ ਇੱਕ ਤੱ ਦੇਖ ਰਹੇ ਸਨ ।ਜਿਵੇ ਦੋਨਾਂ ਨੂੰ ਕੁਝ ਮਿਲ ਗਿਆ ਹੋਵੇ ।ਸੁਰਜੀਤ ਸਿੰਘ ਦੀਆਂ ਨਮ ਹੋਈਆਂ ਅੱਖਾਂ ਦੇਖ ਸਿੰਘ ਸਾਹਿਬ ਉਸਨੂੰ ਇੱਕ ਪਾਸੇ ਲੈ ਗਏ ਹੌਸਲਾ ਦੇ ਕੇ ਉਸਦੇ ਦੇ ਦਿਲ ਦੇ ਦੁੱਖ ਦੀ ਵਿੱਥਿਆ ਸੁਣੀ । ਗੁਰਮੁਖੀ ਸੋਚ ਵਾਲੇ ਤੇ ਆਪਣੀ ਕੋਈ ਉਲਾਦ ਨਾ ਹੋਣ ਕਰਕੇ ਸਿੰਘ ਸਾਹਿਬ ਸੁਰਜੀਤ ਸਿੰਘ ਨੂੰ ਆਪਣੇ ਨਾਲ ਆਪਣੇ ਪੁੱਤਰ ਦਾ ਰੁੱਤਬਾ ਦੇ ਕੇ ਲੈ ਗਏ ।ਸੁਰਜੀਤ ਇਹ ਸਭ ਦੇਖ ਹੈਰਾਨ ਸੀ ।ਸੋਚ ਰਿਹਾ ਸੀ ਪ੍ਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਸਭ ਦੇ ਦੁੱਖ ਨੂੰ ਆਪਣਾ ਹੀ ਦੁੱਖ ਸਮਝ ਲੈਂਦੇ ਨੇ । ਹੁਣ ਸੁਰਜੀਤ ਨੂੰ ਮਾਂ ਵੀ ਮਿਲ ਗਈ ਸੀ । ਸਿੰਘ ਸਾਹਿਬ ਨੇ ਉਸਨੂੰ ਸੋਹਣੇ ਕੱਪੜੇ ਅਤੇ ਰਹਿਣ ਦੇ ਲਈ ਸੋਹਣਾ ਕਮਰਾ ਵੀ ਦੇ ਦਿੱਤਾ ਸੀ । ਹੁਣ ਹਰ ਰੋਜ਼ ਉਹ ਦੋਵੇਂ ਗੁਰਦੁਆਰਾ ਸਾਹਿਬ ਜਾਂਦੇ । ਸਿੰਘ ਸਾਹਿਬ ਨੇ ਆਪਣਾ ਅੱਧਾ ਕੰਮ ਵੀ ਉਸ ਨੂੰ ਸੌਂਪ ਦਿੱਤਾ ਸੀ । ਜਿਸ ਕਾਰਣ ਸੁਰਜੀਤ ਦਾ ਗੁਰਸਿੱਖੀ ਪ੍ਰਤੀ ਤੇ ਪ੍ਰਮਾਤਮਾ ਦੇ ਪ੍ਰਤੀ ਵਿਸ਼ਵਾਸ਼ ਉੱਚਾ ਹੋ ਚੁੱਕਿਆ ਸੀ । ਸਿੰਘ ਸਾਹਿਬ ਉਸਨੂੰ ਹਮੇਸ਼ਾ ਗੁਰਬਾਣੀ ਦੇ ਨਾਲ ਜੋੜਦੇ ਰਹਿੰਦੇ । ਜਿਹੜਾ ਸੁਰਜੀਤ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਉਜਾੜ ਰਿਹਾ ਹੁਣ ਉਹੀ ਇਸ ਗੁਰਮੁਖ ਰੂਹ ਕੋਲ ਆ ਕੇ ਸਵੇਰ-ਸ਼ਾਮ ਗੁਰਬਾਣੀ ਦਾ ਪਾਠ ਕਰਨ ਲੱਗ ਗਿਆ ਸੀ । ਸਿੰਘ ਸਾਹਿਬ ਦੀ ਪ੍ਰੇਰਣਾ ਸਦਕਾ ਉਹ ਇਹ ਅਰਦਾਸ ਰੋਜ਼ਾਨਾ ਕਰਦਾ ਸੀ :-

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ।।
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ।।

ਸੁਰਜੀਤ ਸਿੰਘ ਰੋ-ਰੋ ਉਸ ਰੱਬ ਪ੍ਰੇਮ ਵਿੱਚ ਰੰਗੇ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਸੀ। ਜਿਹਨਾਂ ਉਸਨੂੰ ਭੜਕੇ ਰਸਤੇ ਤੋਂ ਕੱਢ ਸਹੀ ਮਾਰਗ ਤੇ ਪਾਇਆ ਸੀ ।ਸਿੰਘ ਸਾਹਿਬ ਦਾ ਕੋਈ ਬੱਚਾ ਨਾ ਹੋਣ ਕਾਰਨ ਸੁਰਜੀਤ ਨੂੰ ਆਪਣੇ ਬੱਚਿਆ ਵਾਂਗ ਪਾਲਿਆ ਸੀ । ਜਿਸ ਕਾਰਨ ਹੁਣ ਸੁਰਜੀਤ ਸਿੰਘ ਉਹਨਾਂ ਦੇ ਰਿਸ਼ਤੇਦਾਰਾ ਦੇ ਮਿਲਵਰਤਣ ਦਾ ਵੀ ਭਾਗੀਦਾਰ ਬਣ ਚੁੱਕਿਆ ਸੀ । ਇੱਕ ਦਿਨ ਅਚਾਨਕ ਸੁਰਜੀਤ ਸਿੰਘ ਵਿੱਚ ਗੁਰਬਾਣੀ ਪ੍ਰਤੀ ਪਿਆਰ, ਦਇਆ,ਨਿਮਰਤਾ ਜਿਹੇ ਗੁਣ ਭਰਨ ਵਾਲੇ ਸਿੰਘ ਸਾਹਿਬ ਅਕਾਲ ਚਲਾਣਾ ਕਰ ਗਏ । ਸੁਰਜੀਤ ਇੱਕ ਵਾਰ ਠਠੰਬਰ ਗਿਆ ਸੀ ਪਰ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆਂ ਉਹ ਡੋਲਿਆ ਨਹੀ । ਭਾਣਾ ਮੰਨ ਕੇ ਆਪਣੇ ਆਪ ਨੂੰ ਉਸਨੇ ਸੰਭਾਲ ਲਿਆ ।ਸਾਰਾ ਕੰਮ ਕਾਰ ਹੁਣ ਉਸਦੇ ਹੱਥ ਆ ਚੁੱਕਾ ਸੀ ।ਜਿਸ ਦੇ ਮਾਂ-ਬਾਪ ਛੱਡ ਚਲੇ ਗਏ ਸੀ ਤੇ ਚਾਚੇ ਨੇ ਵੀ ਉਸਨੂੰ ਗਲੀਆਂ 'ਚ ਰੁਲਾ ਦਿੱਤਾ ਸੀ ਅੱਜ ਉਹ ਸੁਰਜੀਤ ਸਿੰਘ ਸਾਹਿਬ ਦੇ ਸਹਿਯੋਗ ਅਤੇ ਵਾਹਿਗੁਰੂ ਦੀ ਕਿਪ੍ਰਾਂ ਨਾਲ ਚੜ੍ਹਦੀਕਲਾ ਵਿੱਚ ਸੀ ਹੁਣ ਤੱਕ ਉਸਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀ ਰਹੀ ਹੈ । ਉਸਦਾ ਕਹਿਣਾ ਸੀ ਉਹ ਹੁਣ ਵੀ ਆਪਣੇ ਆਪ ਨੂੰ ਇਕੱਲਾ ਨਹੀ ਸਮਝਦਾ,ਗੁਰਬਾਣੀ ਦੀਆਂ ਇਹ ਸਤਰਾਂ ਹਮੇਸ਼ਾ ਉਸਦੇ ਦਿਲ ਅੰਦਰ ਘਰ ਕਰ ਬੈਠੀਆਂ ਹਨ :-
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ।।
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ।।
ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਉ ।।

ਇਹ ਸਭ ਸੁਣ ਮੇਰਾ ਰੋਮ-ਰੋਮ ਅਸ਼ ਅਸ਼ ਕਰ ਚੁਕਿਆ ਸੀ । ਸੁਰਜੀਤ ਸਿੰਘ ਨੇ ਵਾਹਿਗੁਰੂ ਪ੍ਰਤੀ ਮੇਰਾ ਭਰੋਸਾ ਹੋਰ ਬਲਵਾਨ ਕਰ ਦਿੱਤਾ ਸੀ । ਸੁਰਜੀਤ ਸਿੰਘ ਦੇ ਜੀਵਣ ਦੀ ਡੂੰਘੀ ਝਾਤ ਨੇ ਮੇਰੇ ਅੰਦਰ ਇਹ ਅਰਦਾਸ ਜਗਾ ਦਿੱਤੀ ਸੀ । ਵਾਹਿਗੁਰੂ ਕਿਪ੍ਰਾਂ ਕਰਨ ਆਪਾ ਸਾਰੇ ਜਾਣੇ ਪ੍ਰਮਾਤਮਾ ਤੇ ਆਪਣਾ ਯਕੀਨ ਪੱਕਾ ਕਰੀਏ ।ਵਾਹਿਗੁਰੂ ਨੂੰ ਪਲ-ਪਲ ਯਾਦਾ ਕਰੀਏ । ਮਾੜੇ ਕੰਮਾ ਤੋਂ ਲਾNਭੇ ਹੋ ਕੇ ਇਹੋ ਅਰਦਾਸਾ ਕਰੀਏ :-.....

ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤਿ ਹੈ ਦਾਤਾ ।।
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕਉ ਸਦਾ ਰਹਉ ਰੰਗਿ ਰਾਤਾ ।।
---------------------------------------------
ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸਚਾ ਸਾਂਈ ।।
ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ।।

ਆਪਣੇ ਆਪ ਨੂੰ ਨਾਚੀਜ਼ ਸਮਝਦਿਆਂ ਕਿਸੇ ਵੀ ਗੱਲ ਦਾ ਮਾਣ,ਹੰਕਾਰ ਨਾ ਕਰੀਏ ਤੇ ਵਾਹਿਗੁਰੂ ਦੀ ਇਸ ਮਹਿਮਾ ਨੂੰ ਉੱਚਾ ਰੱਖੀਏ :-

ਜੀਅ ਜੰਤ ਤੇਰੇ ਧਾਰੇ ।।
ਪ੍ਰਭ ਡੋਰੀ ਹਾਥ ਤੁਮਾਰੇ ।।

suirMdr isMG iebwdqI

...
     
2
Lok Virsa Pehchaan / ਇਮਾਨਦਾਰੀ
« on: April 13, 2014, 05:02:22 AM »

ਇਨਸਾਨ ਦੀ ਜ਼ਿੰਦਗੀ ਵਿੱਚ ਇਮਾਨਦਾਰੀ ਇੱਕ ਅਹਿਮ ਰੋਲ ਅਦਾ ਕਰਦੀ ਹੈ । ਇਨਸਾਨ ਦਾ ਵਡੱਪਣ ਉਸਦੀ ਅਮੀਰੀ ਨਹੀ ਬਲਕਿ ਉਸਦੀ ਇਮਾਨਦਾਰੀ ਜਾਂ ਇਮਾਨਦਾਰੀ ਭਰਿਆ ਕਿਰਦਾਰ ਹੈ । ਇਮਾਨ ਇਨਸਾਨ ਦਾ ਧਰਮ ਹੈ । ਇਨਸਾਨ ਦਾ ਸਿੱਧਾ ਸੰਬੰਧ ਸੱਚਾਈ ਨਾਲ ਹੈ ਜਾਂ ਇਮਾਨ ਦਾ ਆਪਣਾ ਅਰਥ ਸੱਚਾਈ ਹੈ । ਜਿਸ ਇਨਸਾਨ ਦੀਆ ਦਿਲ ਦੀਆਂ ਗਹਿਰਾਈਆਂ ਵਿੱਚ ਇਮਾਨਦਾਰੀ ਦਾ ਜ਼ਜ਼ਬਾ ਭਰਿਆ ਹੋਇਆ ਉਸਦਾ ਰੁੱਤਬਾ,ਉਸਦਾ ਕਿਰਦਾਰ ਸਭ ਨਾਲੋ ਉੱਚਾ ਹੈ । ਇੱਕ ਪਾਸੇ ਅਸੀ ਦੇਖ ਦੇ ਹਾਂ ਕਿ ਬੇਈਮਾਨੀ ਭਾਵ ਕੇ ਝੂਠ ਦਾ ਸਹਾਰਾ ਲੈਣ ਵਾਲਾ ਬੰਦਾ ਹਮੇਸ਼ਾ ਦੁਨੀਆਂ ਦੀਆ ਫਿਟਕਾਰਾਂ ਦੀ ਹੀ ਕੱਠਪੁੱਤਲੀ ਹੁੰਦਾ ਹੈ । ਦੂਜੇ ਪਾਸੇ ਇਮਾਨਦਾਰ ਇਨਸਾਨ ਦੁਨੀਆਂ ਦੀਆਂ ਅੱਖਾਂ ਦਾ ਚਮਕਦਾ ਤਾਰਾ ਹੁੰਦਾ । ਜਿੱਥੇ ਉਹ ਇਮਾਨਦਾਰੀ ਭਰੇ ਜ਼ਜ਼ਬੇ ਨਾਲ ਦੁਨੀਆਂ ਦੇ ਦਿਲ ਵਿੱਚ ਜਗ੍ਹਾ ਲੈਂਦਾ ਉੱਥੇ ਹੀ ਪ੍ਰਮਾਤਮਾ ਦੇ ਪਿਆਰਿਆ ਦਾ ਸੁਨਹਿਰੀ ਹਿੱਸਾ ਹੁੰਦਾ ਹੈ । ਸੋ ਆਪਾ ਸਭ ਨੂੰ ਬੇਈਮਾਨੀ,ਝੂਠ,ਧੋਖੇ ਤੋ ਕੋਹਾਂ ਹੀ ਦੂਰ ਰਹਿ ਕਿ ਹਮੇਸ਼ਾ ਇਮਾਨਦਾਰੀ ਤੇ ਸੱਚ ਦਾ ਪੱਲਾ ਫੜ੍ਹਨਾ ਚਾਹੀਦਾ ਹੈ ।

ਖੁਸ਼ ਰਹੋ ਜੀ ।

3
Lyrics / J mile OH KUDI
« on: April 10, 2014, 03:52:22 AM »
Koi tn Email bheje,
Kde mnu msg likhe,
Kinj lagda ae mere bina facebook chlona usnu,
J Mile OH KUDI tn kehna Usnu...!!

m tn ohdi id da password change kr dinda c,
kar kar msg ohda inbox bhar dinda c,
fer kite kise cmnt ohdi photo te mere vaangu,
J Mile Oh Kudi ...!!

ohda status dekh k m like kar dinda c,
apni v wall te ohio update kar dinda c,
hun aa geya k nhi Page bnona usnu,
J mile OH KUDI..!!

Ohdi ID wala password v hun ohde mahi di id wala ae,
hun v ki ohde status Dharmik Vichara wale hunde ne,
Sad Shyari tn nhi krni paindi Update usnu,
J mile Oh Kudi tn kehna usnu
J Mile Oh Kudi...
J mile Oh Kuddiiiii....!!!

4
Lok Virsa Pehchaan / Mobile Internet, Media da Bura Parbhaav
« on: April 10, 2014, 03:44:49 AM »
ਅੱਜ ਜਿੱਥੇ ਸਾਡੇ ਸਮਾਜ ਨੂੰ ਮੀਡੀਆਂ ਬਹੁਤ ਅੱਗੇ ਤੱਕ ਲੈ ਕੇ ਜਾ ਰਿਹਾ ਹੈ,ਉੱਥੇ ਹੀ ਅੱਜ ਦੀ ਨੇਜਵਾਨ ਪੀੜ੍ਹੀ ਇਸ ਦੀ ਦੁਰਵਰਤੋਂ ਥੱਲੇ ਪੂਰੀ ਤਰ੍ਹਾਂ ਕੁਚਲੀ ਗਈ ਹੈ । ਨੌਜਵਾਨ ਪੀੜ੍ਹੀ ਦਾ ਇਹ ਵਿਗਾੜ ਲੱਚਰ ਫਿਲਮਾਂ ਤੋਂ ਸ਼ੁਰੂ ਹੋ ਕੇ ਮੋਬਾਇਲ ਇੰਟਰਨੈੱਟ ਦੀਆਂ ਸ਼ੋਸ਼ਲ ਸਾਇਟਾਂ ਤੱਕ ਪਹੁੰਚ ਕਰ ਚੁਕਿੱਆ ਹੈ । ਨੌਜਵਾਨੀ ਇਹਨਾਂ ਵਿੱਚ ਗ੍ਰਸਤ ਹੋ ਕੇ ਜਿੱਥੇ ਆਪਣਾ ਆਪਾ ਭੁੱਲ ਚੁੱਕੀ ਹੈ,ਉੱਥੇ ਹੀ ਆਪਣੇ ਧਰਮ ਤੋਂ ਕੋਹਾਂ ਹੀ ਦੂਰ ਜਾ ਰਹੀ ਹੈ । ਜਿਵੇ ਹੀ ਲੱਚਰ ਫਿਲਮਾਂ ਆਪਣੇ-ਆਪਣੇ ਨਵੇਂ ਰੰਗ ਬਖੇਰਦੀਆਂ ਹਨ ਠੀਕ ਉਸੇ ਤਰ੍ਰਾਂ ਨੌਜਵਾਨੀ ਉਨ੍ਹਾ ਰੰਗਾਂ ਦੇ ਛਿੱਟੇ ਆਪਣੇ ਉੱਪਰ ਪਾ ਰਹੀ ਹੈ । ਜਿਹੜੀ ਆਸ਼ਕੀ ਗਰਮ-ਜੋਸ਼ ਪੁਰਾਣੇ ਨੌਜਵਾਨ ਧਰਮ ਦੀ ਕੁਰਬਾਨੀ ਲਈ ਕਰਿਆ ਕਰਦੇ ਸਨ,ਅੱਜ ਜਵਾਨ ਹੋਏ ਗਰਮ-ਸੁਭਾਹੀ ਮੁੰਡੇ-ਕੁੜੀਆਂ ਆਪਣੇ ਆਪ ਨੂੰ ਹੀਰ-ਰਾਝੇਂ ਬਣਾ ਕੇ ਪਿਆਰ ਦੇ ਨਾਂ ਤੇ ਆਪਣੀ ਕਾਮ ਪੂਰਤੀ ਕਰ ਰਹੇ ਹਨ । ਇਹ ਵੱਡਾ ਸੰਤਾਪ 'ਪੰਜਾਬ' (ਜੋ ਕੇ ਗੁਰੂਆਂ-ਪੀਰਾ,ਯੋਧਿਆਂ-ਬਹਾਦਰਾਂ,ਸ਼ਹੀਦਾਂ ਦੀ ਧਰਤੀ ਹੈ) ਉੱਤੇ ਕਾਲਾ ਵੱਡਕਾਰ ਧੱਬਾ ਬਣ ਕਰ ਲੱਗ ਗਿਆ ਹੈ । ਅੱਜ ਦੇ ਮੁੰਡੇ-ਕੁੜੀਆਂ ਧਰਮ ਤੋਂ ਇੰਨੇ ਅਣਜਾਣ,ਬੇਸੁਰਤੇ ਹੋ ਚੁੱਕੇ ਹਨ ਕੇ ਉਨ੍ਹਾਂ ਨੂੰ ਧਾਰਮਿਕ ਗਤੀਵਿਧੀਆਂ ਘੱਟ ਪਰ ਪੱਬਾਂ,ਕਲੱਬਾਂ,ਸਿਨਮਿਆਂ,ਗੰਦੇ ਲੱਚਰ ਗੀਤਾਂ,ਅੱਧਨੰਗੇ ਪਹਿਰਾਵਿਆਂ,ਜੈੱਲਾਂ,ਹੇਅਰ ਸਟਾਇਲਾਂ,ਕੈਪਰੀਆਂ,ਟੋਪਾਂ,ਜ਼ੀਨਾ,ਮੋਬਾਇਲ ਫੋਨਾਂ ਦੇ ਰਿਚਾਰਜ ਕੂਪਨਾਂ ਤੇ ਸਕੀਮਾਂ ਦਾ ਪੂਰਾ-ਪੂਰਾ ਗਿਆਨ ਹੈ । ਧਰਮ ਦੇ ਰਾਹ ਉੁੱਤੇ ਚੱਲਣ ਵਾਲੇ ਵੀਰ-ਭੈਣ ਉਨ੍ਹਾਂ ਦੇ ਲਈ ਇੱਕ ਮਜ਼ਾਕ ਦਾ ਪਾਤਰ ਹਨ । ਧਰਮ ਇਨ੍ਹਾਂ ਦੇ ਦਿਲਾਂ ਵਿੱਚ ਪਾਇਆ ਹੋਇਆ ਸੁਣਿਆ ਜਾਂਦਾ ਹੈ । ਸਾਰਾ ਸਾਰਾ ਦਿਨ ਕੰਨਾਂ ਤੇ ਫੋਨ ,ਜਾਂ ਮੋਬਾਇਲ ਸਕਰੀਨਾਂ ਤੇ ਉਗਲਾਂ ਮਾਰ ਮਾਰ ਟੋਏ ਜਿਹੇ ਪੁੱਟਦੇ ਰਹਿਣਾ ਨੌਜਵਾਨੀ ਦੀ ਸਮਝਦਾਰੀ ਉੱਤੇ ਤਰਪਾਲ ਪਾ ਰਹੇ ਹਨ ।ਜਿੱਥੇ ਕੀਤੇ ਵੀ ਦੇਖੋ ਚਾਹੇ ਉਹ ਬਾਜ਼ਾਰ ਹੈ,ਚਾਹੇ ਬੱਸ ਹੈ, ਤੇ ਚਾਹੇ ਕਾਲਜ ਯੂਨੀਵਰਸਿਟੀਆਂ ਹਨ,ਹਰ ਪਾਸੇ ਮੋਬਾਇਲ ਤੇ ਗਾਨੇ ਲਾ ਕੇ ਕੰਨਾਂ ਵਿੱਚ ਬੂਬਨੇ ਜਿਹੇ ਪਾ ਕੇ ਸਾਰੇ ਹੀ ਨਖ਼ਰੇ ਤੇ ਆਕੜਾਂ ਭਰੇ ਫਿਰ ਰਹੇ ਹੁੰਦੇ ਹਨ । ਐਸੀ ਗਲਤਾਨ ਨੌਜਵਾਨੀ ਜਿੱਥੇ ਸਿਨਮਿਆਂ,ਪੱਬਾਂ ਆਦਿ ਵਿੱਚ ਦੁਰਗੰਧ ਫੈਲਾ ਰਹੀ ਹੈ,ਉੱਥੇ ਇਸ ਨੇ ਗੁਰਦੁਆਰੇ ਅਤੇ ਮੰਦਰ-ਮਸਜਿਦ ਵੀ ਨਹੀ ਬਖ਼ਸ਼ੇ । ਜੇ ਕਿਧਰੇ ਧਾਰਮਿਕ ਸਮਾਗਮਾਂ ਦਾ ਹਾਲ ਦੇਖਣਾ ਹੋਵੇ ਤਾ ਇਹ ਮੁੰਡੇ-ਕੁੜੀਆਂ ਵੱਧ-ਚੜ੍ਹ ਕੇ ਸੱਜ-ਧੱਜ ਕੇ ਜਾਂਦੇ ਹਨ,ਉੱਥੇ ਕੋਈ ਧਾਰਮਿਕ ਵਿਚਾਰ ਪਤਾ ਨਹੀ ਕੰਨੀਂ ਪਾਉਦੇ ਨੇ ਜਾ ਨਹੀ ਐਪਰ ਤੇਰੇ ਵਾਲਾ ਆ ਗਿਆ ਜਾਂ ਆ ਗਈ,ਲਾਲ ਸੂਟ ਵਾਲਾ ਪਟੋਲਾ ਦੇਖ ਕਿੰਨਾ ਘੈਂਟ ਹੈ ; ਇਹੋ ਜਿਹੇ ਬੇਮਤਲਬੀ ਕਮਲਘੋਟੇ ਬੋਲ ਕੋਲੇ ਲੰਘਦੇ ਇਨ੍ਹਾਂ ਕੋਲੋ ਸੁਣੇ ਜਾ ਸਕਦੇ ਹਨ ।
ਸਭ ਤੋਂ ਵੱਧ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੇ ਮਾਪੇ ਬੇਖ਼ਬਰ ਜਿਹੇ ਹੋ ਕੇ ਲਾਡਪੁਣੇ ਦੀ ਨੀਂਦ ਵਿੱਚ ਕਿਉਂ ਸੁੱਤੇ ਪਏ ਹਨ । ਨਵੀ ਸਵੇਰ ਨੂੰ ਸ਼ੁੱਧ ਕਰਨ ਦੇ ਲਈ ਜਾਗਦੇ ਕਿਉਂ ਨਹੀ ??? ਜੇ ਇਹੋ ਹਾਲ ਰਿਹਾ ਤਾਂ ਆਗਾਂਹ ਆਉਣ ਵਾਲੀ ਪੀੜ੍ਹੀ ਇਨ੍ਹਾ ਦੀਆਂ ਹੀ ਕਰਤੂਤਾਂ ਦੇ ਪ੍ਰਭਾਵ ਹੇਠ ਆ ਜਾਵੇਗੀ ।
ਮੈਂ ਬੇਸਮਝ,ਨਾਦਾਨ ਜਿਹਾ ਇਨਸਾਨ ਦੋਵੇਂ ਹੱਥ ਜੋੜ ਇਹ ਬੇਸੁਰਤ ਨੌਜਵਾਨੀ ਦੇ ਪੈਰਾਂ ਵਿੱਚ ਸਿਰ ਧਰ ਕੇ ਕਹਿੰਦਾ ਹਾਂ ਕਿ ਮੇਰੇ ਵੀਰੋ ਤੇ ਭੈਣੋਂ ਇਸ ਆਪਹੁਦਰੀ ਬਦਸੋਚ ਨੂੰ ਛੱਡੋ ਆਪਣੇ ਜੀਵਣ ਨੂੰ ਕੁਰਾਹੇ ਪੈਣ ਤੋਂ ਬਚਾਓ । ਮੇਰੀ ਦੁਹਾਈ ਹੈ ਆਪਣੇ ਧਰਮ ਨੂੰ ਪਹਿਚਾਣੋ । ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਮੁੱਲ ਪਾਓ । ਇਸ ਪਾਕ-ਪਵਿੱਤਰ ਪੰਜਾਬ ਦੀ ਧਰਤੀ ਨੂੰ ਗੰਦਲਾ ਹੋਣ ਤੋ ਬਚਾਓ ।

5
Religion, Faith, Spirituality / ਹਿੰਮਤ ਨਾ ਹਾਰੋ
« on: April 10, 2014, 03:39:34 AM »
ਹਿੰਮਤ ਨਾ ਹਾਰੋ ਕਦੇ ਰੱਬ ਦੇ ਪਿਆਰਿਓ,ਹਮੇਸ਼ਾ ਜ਼ਜ਼ਬਾ ਰੱਖੋ ਆਪਣੇ ਅੰਦਰ ਮੰਜ਼ਿਲ ਤੇ ਪਹੁੰਚਣ ਦਾ ਤੇ ਹੌਸਲਾ ਰੱਖੋ ਰੱਬ ਦੀ ਰਜ਼ਾ 'ਚ ਰਹਿਣ ਦਾ । ਜੋ ਹੈ ਤੁਹਾਡੇ ਕੋਲ ਉਸ ਸਭ ਨੂੰ ਖ੍ਹਿੜੇ-ਮੱਥੇ ਸਵੀਕਾਰ ਕਰੀ ਰੱਖੋ । ਮੇਰੇ ਕੋਲ ਆ ਨਹੀ,ਆ ਹੋਣਾ ਚਾਹੀਦਾ ਸੀ......ਇਸ ਤਰ੍ਹਾ ਕਰਨ ਨਾਲ ਫਿਰ ਆਪਾ ਆਪਣੇ ਆਪ ਨੂੰ ਦੁਖੀ ਕਰਦੇ ਆ ।ਜੋ ਲੇਖ ਲਿਖ ਕੇ ਰੱਬ ਨੇ ਭੇਜੇ ਨੇ ਉਹਨਾਂ ਦੇ ਸਦਕਾ ਜੋ ਵੀ ਚੀਜ਼ ਤੁਹਾਡੇ ਹਿੱਸੇ ਆਈ ਆ ਤੁਹਾਨੂੰ ਮਿਲ ਜਾਣੀ ਹੈ । ਮੈ ਇਹੋ ਕਹਿਣਾ ਚਾਹੁੰਦਾ ਵੀ ਤੁਸੀ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਣਾ ਹਰ ਹਾਲ ਵਿੱਚ ਜੋ-ਜੋ ਵੀ ਤੁਹਾਡੇ ਕੋਲ ਆ ਪ੍ਰਮਾਤਮਾ ਨੇ ਤੁਹਾਡੇ ਅਨੁਸਾਰ ਦਿੱਤਾ ਹੈ । ਬਸ ਜੋ ਵੀ ਕੰਮ ਕਰਨਾ ਖ਼ੁਸ਼ ਹੋ ਕੇ ,ਮਿਹਨਤ ਤੇ ਇਮਾਨਦਾਰੀ ਨਾਲ ਕਰਨਾ ।ਮਾੜੇ ਕੰਮਾਂ ਤੋਂ ਕੋਹਾਂ ਹੀ ਦੂਰ ਰਹਿਣਾ,ਨਸ਼ਿਆ ਪੱਤਿਆ ਦਾ ਤਾਂ ਨਾਮ ਹੀ ਨਹੀ ਲੈਣਾ, ਲੜਾਈ ਝਗੜੇ ਕਰ ਕੇ ਮਿਲਣਾ ਨਹੀ ਕੁਝ । ਸੋ ਪਿਆਰਿਓ ਸਭ ਨਾਲ ਮਿਲ ਜੁਲ ਕੇ ਰਹੋ ਦੁੱਖ-ਸੁੱਖ ਦੇ ਸਹਾਈ ਹੋਵੋ । ਇੱਜ਼ਤ ਕਰੋ ਇੱਜ਼ਤ ਪਾਓ । ਖ਼ੁਸ਼ ਰਹੋ ਤੇ ਸਭ ਨੂੰ ਖ਼ੁਸ਼ ਰੱਖੋ । ਲੋੜਵੰਦ ਮਜ਼ਲੂਮਾਂ ਦੀ ਸਹਾਇਤਾ ਕਰੋ । ਇਸੇ ਤਰ੍ਹਾਂ ਜ਼ਿੰਦਗੀ ਸਫਲ ਹੋਣੀ ਆ ਆਪਣੀ ਸਭ ਦੀ ।

ਖ਼ੁਸ਼ ਰਹੋ ਜੀ ਖ਼ੁਸ਼ ਰਹੋ ।

Pages: [1]