March 02, 2024, 09:27:09 PM

Show Posts

This section allows you to view all posts made by this member. Note that you can only see posts made in areas you currently have access to.


Topics - >Kinda<

Pages: [1] 2 3 4 5 6 ... 10
1


ਗੱਲ ਕੋਈ 7-8 ਸਾਲ ਪੁਰਾਣੀ ਐ .. ਮੇਰਾ ਇੱਕ ਗੁਰਸਿੱਖ ਦੋਸਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਨ ਗਿਆ .. ਕਲਾਸ ਸ਼ੁਰੂ ਹੋਈ .. ਪ੍ਰੋਫੈਸਰ ਸਾਹਿਬ ਆਏ .. ਪਹਿਲਾ ਦਿਨ ਸੀ . . ਸੋ ਸਾਰੇ ਵਿਦਿਆਰਥੀ ਇੰਟਰੋਡਕਸ਼ਨ ਯਾਨੀ ਜਾਣ ਪਛਾਣ ਸ਼ੁਰੂ ਹੋਈ .. ਪਹਿਲੀ ਕਤਾਰ ਚ ਬੈਠੀ ਕੁੜੀ ਉੱਠੀ ਤੇ ਬੜੇ ਮਾਣ ਨਾਲ ਦੱਸਣ ਲੱਗੀ.. ਮਾਈ ਨੇਮ ਇਸ ਸ਼ਵਾਨੀ ਸ਼ਰਮਾ ਡਾਟਰ ਔਫ ਐਸ ਐਸ ਪੀ ਰਾਕੇਸ਼ ਸ਼ਰਮਾ, ਫਿਰ ਦੂਸਰੀ ਉੱਠੀ. ਕਹਿਣ ਲੱਗੀ .. ਮਾਈ ਨੇਮ ਇਜ ਸ਼ਰੁੱਤੀ ਠਾਕੁਰ ਡਾਟਰ ਔਫ ਪੀ ਸੀ ਐਸ ਔਫੀਸਰ ਵੀਰੇਂਦਰ ਠਾਕੁਰ, ਫਿਰ ਇੱਕ ਮੁੰਡਾ ਉੱਠਿਆ ਕਹਿਣ ਲੱਗਾ.. ਮਾਈ ਨੇਮ ਇਜ ਸੁਰਿੰਦਰ ਸਿੰਘ ਸਨ ਔਫ ਡੀ.ਐਸ.ਪੀ ਪਰਮਜੀਤ ਸਿੰਘ ..ਇਸੇ ਤਰਾਂ ਸਭ ਨੇ ਆਪਣੀ ਜਾਣ ਪਛਾਣ ਆਪਣੇ ਪਿਤਾ ਦੇ ਅਹੁਦੇ ਨੂੰ ਖਾਸ ਅੰਦਾਜ਼ ਵਿੱਚ ਦੱਸ ਕੇ ਮਾਣ ਮਹਿਸੂਸ ਕੀਤਾ .. ਤੇ ਪ੍ਰੋਫੈਸਰ ਨੇ ਵੀ ਸਿਰ ਹਾਂ ਵਿੱਚ ਹਿਲਾ ਕੇ ਮੁਸਕਰਾ ਕੇ ਜਵਾਬ ਦਿੱਤਾ.. ਮੇਰਾ ਦੋਸਤ ਬੈਠਾ ਸੋਚ ਰਿਹਾ ਸੀ ਕਿ ਉਹ ਕੀ ਦੱਸੇ? ਉਸਦਾ ਬਾਪੂ ਤਾਂ ਖੇਤੀ ਕਰਦਾ ਸੀ ...... ਪਰ ਜਦ ਉਸ ਦੀ ਵਾਰੀ ਆਈ ਤਾਂ ਉਹ ਖੜ੍ਹਾ ਹੋਇਆ ਤੇ ਹੱਥ ਜੋੜ ਕੇ ਪੰਜਾਬੀ ਵਿੱਚ ਬੜੇ ਮਾਣ ਨਾਲ ਬੋਲਿਆ ... ਸਰ ਮੇਰਾ ਨਾਮ ਸ. ਹਰਵਿੰਦਰ ਸਿੰਘ ਪਿਤਾ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ-ਏ-ਦੋ ਜਹਾਨ... ਸਾਰੀ ਕਲਾਸ ਇੱਕਦਮ ਹੈਰਾਨ ਹੋ ਗਈ ਤੇ ਉਸਦੇ ਮੂੰਹ ਵੱਲ ਤੱਕਣ ਲੱਗੀ.. ਪ੍ਰੋਫੈਸਰ ਖੁਸ਼ ਹੋ ਕੇ ਆਪ ਚੱਲ ਕੇ ਉਸ ਕੋਲ ਆਇਆ ਤੇ ਜੱਫੀ ਪਾ ਕੇ ਥਾਪੜਾ ਦਿੱਤਾ .. ਕਹਿਣ ਲੱਗਾ .. ਵਾਹ ਉਏ ਗੁਰੂ ਦਿਆ ਪੁੱਤਾ.... ਸਦਕੇ ਜਾਵਾਂ... ਡੀ.ਐਸ.ਪੀ ਜਾਂ ਐਸ.ਐਸ.ਪੀ ਦਾ ਤਾਂ ਮੁਲਕ ਦੇ ਕਿਸੇ ਲਿਮਟਿਡ ਏਰੀਏ ਵਿੱਚ ਹੁਕਮ ਚੱਲਦਾ ਹੋਵੇਗਾ.. ਪਰ ਤੇਰੇ ਬਾਪੂ ਦਾ ਤਾਂ ਦੋਹਾਂ ਜਹਾਂਨਾਂ ਉੱਤੇ ਹੁਕਮ ਚੱਲਦਾ ਹੈ.. ਤੈਨੂੰ ਤੇ ਤੇਰੇ ਬਾਪੂ ਨੂੰ ਸਲਾਮ.... ਜਦੋਂ ਮੇਰੇ ਗੁਰਸਿੱਖ ਦੋਸਤ ਨੇ ਮੈਨੂੰਇਹ ਗੱਲ ਸੁਣਾਈ ਤਾਂ ਮੇਰੀਆਂ ਅੱਖਾਂ ਚ ਪਾਣੀ ਆ ਗਿਆ ਮੈਂ ਆਪਣੇ ਦੋਸਤ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਵੈਰਾਗ ਨਾਲ ਅੰਦਰੋਂ ਬਾਹਰੋਂ ਭਰ ਗਿਆ____,,

2
Pics / troll pictures
« on: January 18, 2013, 11:53:07 PM »
. :laugh: :laugh: :laugh: :D: :D:

3
Religion, Faith, Spirituality / ਕੁੜੀ
« on: January 10, 2013, 07:38:30 PM »
ਕੁੜੀ ਇੱਕ ਵਧੀਆ ਦੋਸਤ ਵੀ ਹੁੰਦੀ ਹੈ,ਇੱਕ ਭੈਣ ਵੀ ਹੁੰਦੀ ਹੈ_,
ਜੇ ਤੁਸੀਂ ਕਿਸੇ ਬੇਗਾਨੀ ਕੁੜੀ ਨੂੰ ਭੈਣ ਨਹੀ ਮੰਨਦੇ
ਤਾਂ ਘੱਟੋ ਘੱਟ ਦੋਸਤ ਮੰਨ ਕੇ ਤਾਂ ਉਸਦੀ ਇੱਜਤ ਕਰੋ_

4
News Khabran / shoni hoon di saza
« on: January 05, 2013, 09:11:02 PM »
Debrahlee Lorenzanahas lost her job at a Citibank because the men who worked there couldn’t handle her. Citibank was complaining that she was distracting other employees with her hot looks.

ਸਿਟੀ ਬੈਂਕ ਵਿੱਚ ਕੰਮ ਕਰਨ ਵਾਲੀ Debrahlee Lorenzanahas ਨਾਮ ਦੀ ਔਰਤ ਨੂੰ ਬਹੁਤ ਸੋਹਣੀ ਹੋਣ ਕਾਰਣ ਨੋਕਰੀ ਤੋਂ ਬੇਦਖਲ ਕਰ ਦਿੱਤਾ ਗਿਆ । ਇਸ ਔਰਤ ਨੂੰ ਦੇਖ ਕੇ ਨਾਲ ਕੰਮ ਕਰਨ ਵਾਲੇ ਮੁੰਡਿਆਂ ਦਾ ਬੁਰਾ ਹਾਲ ਹੋ ਜਾਂਦਾ ਸੀ । ਸਿਟੀ ਬੈਂਕ ਨੇ ਸ਼ਿਕਾਇਤ ਕੀਤੀ ਕਿ ਇਹ ਔਰਤ ਆਪਣੇ ਗੁੰਦਵੇਂ ਸਰੀਰ ਨਾਲ ਦੁਸਰੇ ਕਰਮਚਾਰੀਆਂ ਦਾ ਧਿਆਨ ਭੰਗ ਕਰਦੀ ਹੈ

5
Knowledge / read
« on: December 15, 2012, 09:56:21 PM »
ਅਮਰੀਕਾ ਦੇ ਟੈਨਸੀ ਸੂਬੇ ਵਿੱਚ Josephene Myrtle Corbin ਦਾ ਜਨੰਮ 1868 ਵਿੱਚ ਹੋਇਆ । ਇਸ ਕੁੜੀ ਦੀ ਚਾਰ ਲੱਤਾਂ ਅਤੇ ਦੋ ਗੁਪੱਤ ਅੰਗ ਸਨ । ਵਾਧੂ ਦੋ ਲੱਤਾਂ ਹਿਲਦੀਆਂ ਸਨ ਪਰ ਕਮਜੋਰ ਹੋਣ ਕਾਰਣ ਉਹਨਾਂ ਨਾਲ ਹਰ ਵੇਲੇ ਤੁਰਿਆ ਨਹੀਂ ਜਾਂਦਾ ਸੀ । ਉਨੀ ਸਾਲ ਦੀ ਉਮਰ ਵਿੱਚ ਇਸ ਕੁੜੀ ਨੇ Clinton Bicknell ਨਾਲ ਵਿਆਹ ਕਰ ਲਿਆ ਅਤੇ ਇਹਨਾਂ ਦੇ ਪੰਜ ਬੱਚੇ ਹੋਏ

6
Birthdays / happy birthday sahib veer ji
« on: December 13, 2012, 10:03:36 PM »
sat sri akal sahib veer ,,  :blowout: :blowout: :blowout: :blowout: :blowout:

waheguru tere te aida e mehar bharya hath tere sir te rakhe ,, 
:rabb: :rabb: :rabb: :rabb: :rabb:

rabb  tenu din dogni te raat chugni tarki bakhse
  :rabb: :rabb: :rabb:

Khushi Se Beeta Har Din, Har Suhani Raat Ho,
Jis Taraf Apke Qadam Parre, Wahan Phoolon Ki Barsaat Ho,


7
Discussions / apne apne vichar devo
« on: December 04, 2012, 09:08:15 AM »
ਮੈ ਬਹੁਤ ਦੇਖਿਆ ਕਈ ਮੁੰਡੇ-ਕੁੜੀਆ ਵਿਆਹ ਤੋ ਬਆਦ ਵੀ ਆਪਣੇ ਪੁਰਾਣੇ ਪ੍ਰੇਮੀ/ਪ੍ਰੇਮਿਕਾ ਨਾਲ ਫੋਨ ਤੇ ਗੱਲ ਕਰਦੇ ਨੇ,
ਆਪਣੀ ਜੀਵਨ ਸਾਥੀ ਤੋ ਚੋਰੀ ਤੇ ਮਿਲਦੇ ਵੀ ਨੇ।


ਤੁਹਾਨੂੰ ਕੀ ਲੱਗਦਾ ਏ ਸਹੀ ਹੈ ਜਾਂ ਗੱਲਤ ਆਪਣੇ ਵਿਚਾਰ ਕੂਮੈਟ ਲਿਖ ਕੇ ਦੱਸੋ ??

8

35000 ton vad bekasoor Sikh 1984 vich badi hi nirdayi tarike naal maar dite gaye. Kise nu tyre gal vich pa k saadiya giya,, mavan dheeyan diya ijjata lutiya gayiya,, mainu bada dukh hunda jado koi kehnda hai 'yaar puraniya gallan bhul jao'.. kyo bhul jayiye .. rona aunda jado kise maa de akh vich athru dekhde aa.. SANU INSAAF CHIHDA ... Ashi 1-2-3 November nu hi eh sab yaad nahi karde .. eh dard sade dilan vich har ghadi har pal mehsoos hunda aa.. main request karda sare punjabiya nu k kuch na kuch hissa jaroor pao insaaf divaun vich.. Chahe ghat ton ghat ee karo.. par ohna vaste kuch na kuch jaroor karo,, Har ik bande di jaan di keemat ik barabaar hundi aa chahe oh CM aa chahe PM chahe Aam Insaan..

9
ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਗੁਰਬਖਸ਼ ਸਿੰਘ ਜੀ (ਬਾਬਾ ਬੰਦਾ ਸਿੰਘ ਜੀ ਬਹਾਦਰ) ਦੇ ਜਨਮ ਦਿਨ ਦੀ ਸਰਬੱਤ ਨੂੰ ਬਹੁਤ -ਬਹੁਤ ਵਧਾਈ ਹੋਵੇ ਜੀ
                     
                             j kise kol time haiga te agge vi padyo
 
ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ਵਿਚ ਉੱਭਰ ਆਉਂਦਾ ਹੈ। ਸਰਹਿੰਦ ਦੀ 'ਖੂਨੀ ਦੀਵਾਰ' ਸਾਡੀ ਚੇਤਨਾ ਦਾ ਵਿਹੜਾ ਮਲ ਖਲੋਂਦੀ ਹੈ-ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵਲੋਂ ਜ਼ਿੰਦਾ ਦੀਵਾਰ ਵਿਚ ਚਿਣਵਾਏ ਜਾਣ ਦਾ ਦ੍ਰਿਸ਼ ਇਕਦਮ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈÎ। ਸਿਰ ਸਿਜਦੇ ਵਿਚ ਝੁਕ ਜਾਂਦਾ ਹੈ।

ਗੱਲ ਕੀ, ਬੰਦਾ ਬਹਾਦਰ ਵਲੋਂ ਸਰਹਿੰਦ ਦੀ 'ਇੱਟ ਨਾਲ ਇੱਟ ਖੜਕਾਉਣ' ਦੀ ਘਟਨਾ ਅਤੇ ਸਾਕਾ ਸਰਹਿੰਦ ਦਾ ਆਪਸ ਵਿਚ ਬੜਾ ਨੇੜਲਾ ਤੇ ਅਟੁੱਟ ਰਿਸ਼ਤਾ ਹੈ ਕਿਉਂਕਿ ਸਾਕਾ ਸਰਹਿੰਦ ਦੇ ਪ੍ਰਤੀਕਰਮ ਵਜੋਂ ਹੀ ਬੰਦਾ ਬਹਾਦਰ, ਸੂਬਾ ਸਰਹਿੰਦ ਨੂੰ ਲੋਹੇ ਦਾ ਸੁਹਾਗਾ ਬਣ ਕੇ ਟਕਰਿਆ ਅਤੇ ਉਸ ਨੂੰ ਭੋਇੰ ਵਿਚ ਮਿਲਾ ਦਿੱਤਾ। ਕਿਸੇ ਕਵੀਸ਼ਰ ਨੇ ਖੂਬ ਕਿਹਾ ਹੈ :

''ਬੰਦਾ ਲੋਹੇ ਦਾ ਸੁਹਾਗਾ ਸੂਬਿਆ, ਤੇਰੀ ਦੇਵੇਗਾ ਓਇ ਅਲਖ ਮੁਕਾ।''

ਪ੍ਰਸਿੱਧ ਉਰਦੂ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਵੀ ਸਰਹਿੰਦ ਦੀ ਜਿੱਤ ਨੂੰ ਸਾਕਾ ਸਰਹਿੰਦ ਦਾ ਹੀ ਸਿੱਧਾ ਪ੍ਰਤੀਕਰਮ ਦੱਸਦਾ ਹੈ। ਸ਼ਿਅਰ ਹੈ :

'ਜੋਗੀ ਜੀ' ਇਸ (ਸਾਕਾ ਸਰਹਿੰਦ) ਕੇ ਬਾਅਦ ਹੂਈ ਥੋੜ੍ਹੀ ਦੇਰ ਥੀ।
ਬਸਤੀ ਸਰਹਿੰਦ ਸ਼ਹਿਰ ਕੀ, ਈਂਟੋਂ ਕਾ ਢੇਰ ਥੀ।

ਦਰਅਸਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ 'ਤੇ ਡੂੰਘਾ ਪੱਛ ਮਾਰਿਆ। ਬੇਸ਼ੱਕ ਗੁਰੂ ਗੋਬਿੰਦ ਸਿੰਘ ਅਡੋਲ ਰਹੇ ਪਰ ਉਨ੍ਹਾਂ ਨੇ ਦੋਸ਼ੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ ਸੀ। ਉਧਰ, ਸਿੱਖਾਂ ਦੇ ਮਨਾਂ ਅੰਦਰ ਵੀ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫਰਤ ਦੀ ਅੱਗ ਭੜਕ ਉੱਠੀ ਸੀ।
ਮੌਕਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ 3 ਸਤੰਬਰ 1708 ਨੂੰ ਨੰਦੇੜ ਵਿਖੇ ਬੜੇ ਨਾਟਕੀ ਢੰਗ ਨਾਲ ਬੰਦਾ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਬੰਦਾ ਬਹਾਦਰ (ਉਦੋਂ ਮਾਧੋਦਾਸ) ਨੂੰ ਅੰਮ੍ਰਿਤ ਛਕਾ ਕੇ 'ਬਹਾਦੁਰ' ਦਾ ਖਿਤਾਬ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵਲ ਕੂਚ ਕਰਨ ਦਾ ਹੁਕਮ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ।

ਬੰਦਾ ਬਹਾਦਰ ਦਾ ਸਿਦਕ, ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਹ ਜਿਧਰ ਨੂੰ ਵੀ ਹੋ ਤੁਰਿਆ, ਰਸਤਾ ਬਣਦਾ ਗਿਆ। ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਬਨੂੜ ਨੂੰ ਫਤਹਿ ਕਰਨ ਉਪਰੰਤ ਸਿੱਖ ਆਪਣੇ ਮੁੱਖ ਨਿਸ਼ਾਨੇ-ਸਰਹਿੰਦ 'ਤੇ ²ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਖਰੜ ਤੇ ਬਨੂੜ ਵਿਚਕਾਰ ਸਿੱਖਾਂ ਦਾ ਇਕ ਸ਼ਕਤੀਸ਼ਾਲੀ ਜਥਾ, ਜੋ ਕੀਰਤਪੁਰ ਵਲੋਂ ਜਿੱਤਾਂ ਪ੍ਰਾਪਤ ਕਰਦਾ ਆ ਰਿਹਾ ਸੀ, ਬੰਦਾ ਬਹਾਦਰ ਦੇ ਦਲ ਨਾਲ ਆ ਰਲਿਆ। ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਅਤੇ ਸੂਬਾ ਸਰਹਿੰਦ ਨਾਲ ਉਚੇਚੇ ਤੌਰ 'ਤੇ ਸਿੱਝਣ ਲਈ ਉਨ੍ਹਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ ਪਰ ਬੰਦਾ ਬਹਾਦਰ ਲਈ ਇਹ ਇਕ ਇਮਤਿਹਾਨ ਦੀ ਘੜੀ ਸੀ। ਹੁਣ ਉਹ ਇਕ ਸ਼ਕਤੀਸ਼ਾਲੀ ਫੌਜ ਨਾਲ ਸਾਹਮਣਿਓਂ ਟੱਕਰ ਲੈ ਰਿਹਾ ਸੀ, ਜਿਸ ਦੀ ਕਮਾਂਡ ਇਕ ਸੁਲਝਿਆ ਹੋਇਆ ਪਠਾਣ ਜਰਨੈਲ ਸੂਬੇਦਾਰ ਵਜ਼ੀਰ ਖਾਂ ਕਰ ਰਿਹਾ ਸੀ। ਸੂਬੇਦਾਰ ਵਜ਼ੀਰ ਖਾਂ ਲਗਭਗ 20 ਹਜ਼ਾਰ ਪੈਦਲ/ਘੋੜ-ਸਵਾਰ ਸੈਨਿਕਾਂ, ਵੱਡੀ ਗਿਣਤੀ ਵਿਚ ਤੋਪਾਂ ਤੇ ਹਾਥੀ ਲੈ ਕੇ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧਿਆ। ਗੌਰਤਲਬ ਹੈ ਕਿ ਬੰਦਾ ਬਹਾਦਰ ਕੋਲ ਨਾ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ ਸਨ, ਇਥੋਂ ਤਕ ਕਿ ਚੰਗੇ ਘੋੜੇ ਵੀ ਕਾਫੀ ਗਿਣਤੀ ਵਿਚ ਨਹੀਂ ਸਨ। ਸਿੰਘਾਂ ਕੋਲ ਕੇਵਲ ਲੰਬੇ ਨੇਜ਼ੇ, ਤੀਰ ਅਤੇ ਤਲਵਾਰਾਂ ਹੀ ਸਨ ਪਰ ਸਿਦਕ ਉਨ੍ਹਾਂ ਦੇ ਹੱਡੀਂ ਰਚਿਆ ਹੋਇਆ ਸੀ।

12 ਮਈ 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ 'ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫੈਸਲਾਕੁੰਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ਵਿਚ ਸ਼ਾਹੀ ਫੌਜਾਂ ਦਾ ਪੱਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਵੇਖ ਕੇ ਨਿਰਲੱਗ ਬੈਠਾ ਬੰਦਾ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿਚ ਆ ਗਿਆ। ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਅਨੁਸਾਰ ''ਤਦ ਬੰਦਾ ਬਹਾਦਰ ਉੱਠਿਆ, ਜਿਵੇਂ ਭੁੱਖਾ ਸ਼ੇਰ ਆਪਣੀ ਗੁਫਾ 'ਚੋਂ ਨਿਕਲਿਆ ਹੋਵੇ ਤੇ ਬਿਜਲੀ ਵਾਂਗ ਵੈਰੀ ਦੀ ਸੈਨਾ 'ਤੇ ਟੁੱਟ ਪਿਆ।'' ਖੂਨ ਡੋਲ੍ਹਵੀਂ ਲੜਾਈ ਵਿਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ।

14 ਮਈ 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖਲ ਹੋਏ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਅਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਨੂੰ ਸਦਾ ਯਾਦ ਰਹੇਗਾ।


ਸਰਹਿੰਦ 'ਤੇ ਕਾਬਜ਼ ਹੋਣ ਉਪਰੰਤ ਬੰਦਾ ਬਹਾਦਰ ਨੇ ਆਪਣੇ ਇਕ ਪ੍ਰਮੁੱਖ ਜਰਨੈਲ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਭਾਈ ਆਲੀ ਸਿੰਘ ਨੂੰ ਉਸ ਦਾ ਡਿਪਟੀ ਥਾਪਿਆ। ਬੰਦਾ ਬਹਾਦਰ ਨੇ ਸਢੌਰਾ ਤੇ ਨਾਹਨ ਵਿਚਕਾਰ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ 'ਲੋਹਗੜ੍ਹ' ਦਾ ਨਾਂ ਦਿੱਤਾ। ਇਸੇ ਚੜ੍ਹਤ ਦੌਰਾਨ ਉਸ ਨੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸਿੱਕਾ ਜਾਰੀ ਕਰਕੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ।

ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ। ਇਸ ਤਵਾਰੀਖੀ ਸੱਚਾਈ 'ਤੇ ਅੱਲਾ ਯਾਰ ਖਾਂ ਜੋਗੀ ਆਪਣੀ ਮੋਹਰ ਇਉਂ ਲਗਾਉਂਦਾ ਹੈ :

'ਜੋਗੀ ਜੀ ਕਹੋ ਪੰਥ ਸੇ, ਅਬ ਫਤਹਿ ਪੁਕਾਰੇ।''

10
Birthdays / happy birthday "Ustaad Nusrat Fateh ali Khan" saab
« on: October 13, 2012, 10:44:25 AM »
Happy b'day to the legend "Ustaad Nusrat Fateh ali Khan" saab
(October 13, 1948 – August 16, 1997)

wish karo jo jo like krda va ehna nu :blowout:

11
Birthdays / Happy Birthday Rekha Ji
« on: October 10, 2012, 01:47:59 AM »
ਮਸ਼ਹੂਰ ਅਦਾਕਾਰਾ ਰੇਖਾ ਦਾ ਅੱਜ ਜਨਮ ਦਿਨ ਹੈ।  :blowout: :blowout: :blowout: :blowout: :blowout: :blowout: :blowout:

12
ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ||
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ||
{ ਸ੍ਰੀ ਗੁਰੂ ਗਰੰਥ ਸਾਹਿਬ ਜੀ }

---------------------------
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ { ਜਨਮ ਦਿਵਸ } ਦੀਆਂ ਸਭ ਨੂੰ ਕਰੋੜ - ਕਰੋੜ ਮੁਬਾਰਕਾਂ ------
ਆਓ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨੀਏ ਤੇ ਬਾਨੀ ਨੂੰ ਪੜ ਕੇ , ਸੁਨ ਕੇ , ਆਪਨੇ ਜੀਵਨ ਚ ਵਸਾ ਕੇ ਪਾਤਸ਼ਾਹ ਦੇ ਘਰੋਂ ਖੁਸੀਆਂ ਪ੍ਰਾਪਤ ਕਰੀਏ ਤੇ " ਸਰਬੱਤ ਦੇ ਭਲੇ " ਵਾਲਾ ਜੀਵਨ ਬਤੀਤ ਕਰੀਏ !!

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..
  :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb:

13
ਦੋ ਨੰਬਰ ਦੀ ਗੱਡੀ ਤੋਂ, ਇੱਕ ਨੰਬਰ ਦਾ ਸਾਇਕਲ ਚੰਗਾ
ਇੱਕ ਨੰਬਰ ਵਿੱਚ ਵਾਲੇ ਨੂੰ, ਦੁਨੀਆਂ ਨੀ ਮੰਨਦੀ ਬੰਦਾ
ਸੱਚੇ ਨੂੰ ਕੀ ਡਰ, ਕਹੇ ਜੋ ਵੀ ਕੋਈ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।


ਰਿਸ਼ਵਤ ਧੋਖੇ ਦਾ ਧੰਨ ਕਿਸੇ ਵੀ ਕੰਮ ਨਾਂ ਆਉਂਦਾ ਏ
ਠੇਕੇ ਥਾਣੇ ਜਾ ਡਾਕਟਰ ਦੇ ਚੱਕਰ ਲਵਾਉਂਦਾ ਏ
ਛੱਡਦੋ ਮਨ ਦੀ ਸੁਣਨੀ ਕਰਲੋ ਦਿਲ ਜੋ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।


ਦਗਾ ਕਿਸੇ ਨਾਲ ਕਰਕੇ ਉੱਪਰੋਂ ਹੱਸੀਏ ਪਰ ਰੂਹ ਰੋਵੇ
ਅਜ਼ਬ ਜਿਹਾ ਡਰ ਖਾਵੇ, ਦਿਲ ਇੱਕ ਉਦਾਸੀ ਦੇ ਵਿੱਚ ਖੋਵੇ
ਮੇਰੇ ਨਾਲ ਨਾ ਕਰਜੇ ਕੋਈ, ਇਹ ਭੈਅ ਜਿਹਾ ਰਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।

14
PJ Games / devo phr ans is da
« on: October 04, 2012, 01:51:54 AM »
Test ur IQ : If

38+20=1858
5 + 3 = 28
9 + 1 = 810
8 + 6 = 214
5 + 4 = 19

then, 7 + 3 = ?

...
try & rply ...

its challange for u. Dekhte hain kaun ans deta h?

15
News Khabran / Dasso hun Asli gareeb kon hai ??
« on: September 28, 2012, 11:18:57 PM »
Eh greeb sara din loka di boot polish free karda riha c bhagat singh ji de 101 ve janam din te...

Dasso hun Asli gareeb kon hai ??

16
Punjabi Stars / janamdin mubarak saheed bhagat singh
« on: September 27, 2012, 10:51:38 PM »
ਛੋਟੀ ਉਮਰੇ ਿਜਹੜਾ ਦੂਰ ਉਡਾਰੀ ਮਾਰ ਗਿਆ
ਭਰੀ ਜਵਾਨੀ ਿਜਹੜਾ ਦੇਸ਼ ਦੀ ਖਾਤਰ ਵਾਰ ਗਿਆ
statusਵੱਚ ਪਰਣਾਮ ਨਾ ਿਲਖਇਉ ਵਕਤ ਪੂਰਨੇ ਨੂੰ
ਵਿੱਚ ਦਿਲਾਂ ਦੇ ਜਿਉਂਦਾ ਰੱਖਿਉ ਉਸ ਸੂਰਮੇ ਨੂੰ ਸ਼ਹੀਦ ਏ ਆਜ਼ਮ
ਭਗਤ ਸਿੰਘ ਨੰੂ ਉਹਨਾਂ ਦੇ ਜਨਮ ਦਿਹਾੜੇ ਤੇ
ਯਾਦ ਕਰਦਿਆਂ ਕੋਟਿ ਕੋਟਿ ਪਰਣਾਮ...!!

 
Kyun chete
aundi naa..
Jo diti 'BHAGAT SINGH' kurbani..

Bus chete reh gaye ne..
'Tommy dea shirtan Ainak Armani'......!!

17
Introductions / New Friends / Happy birthday saheed bhagat singh
« on: September 27, 2012, 03:49:08 PM »
Ajo sare mil k congrats kahiye saheed bhagat singh nu :blowout:
 Sachi dsso kine k nu yaad c bhagat singh da janam din ?

18
Knowledge / The letters A, B, C and D,
« on: September 26, 2012, 10:12:50 PM »
The letters A, B, C and D,
do not appear in the spellings of 1 TO 99.
The D appears 1st time in HUNDRED.
'A' appears
1st time in THOUSAND.
'B' appears
1st time in BILLION.
'C' appears
1st time in CRORE.

19
Pics / O.K , means all is good
« on: September 26, 2012, 02:43:46 AM »
During historic civil wars, when troops returned without any casualties, a writing was put up so all can see, which read ‘0 Killed’. From here we get the expression O.K., which means all is good.

ਇਤਿਹਾਸਿਕ ਲੜਾਈਆਂ ਵਿੱਚ ਜਦੋਂ ਫੌਜੀ ਬਿਨਾਂ ਕਿਸੇ ਨੁਕਸਾਨ ਤੋਂ ਵਾਪਿਸ ਆਉਂਦੇ ਸਨ ਤਾਂ ਬੋਰਡ ਤੇ ‘0 Killed’ ਲਿਖਿਆ ਜਾਂਦਾ ਸੀ ਤਾਂ ਜੋ ਸਾਰੇ ਦੇਖ ਸਕਣ । ਇਥੋਂ ਹੀ ਸ਼ਬਦ O.K. ਦੀ ਸ਼ੁਰੂਆਤ ਹੋਈ, ਜਿਸਦਾ ਮਤਲਬ ਹੁੰਦਾ ਹੈ 'ਸਭ ਠੀਕ ਹੈ ।'

20
Pics / for girls
« on: September 21, 2012, 08:12:03 AM »
which one is best  :wait: :wait: :wait:

Pages: [1] 2 3 4 5 6 ... 10