March 29, 2024, 08:25:24 AM

Show Posts

This section allows you to view all posts made by this member. Note that you can only see posts made in areas you currently have access to.


Topics - §@ċĦlℯℯñ

Pages: [1]
1
Shayari / ਯਾਦ ਆਉਣਗੇ ਨਜ਼ਾਰੇ
« on: December 06, 2009, 01:54:56 AM »
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ,
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ,
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ,
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ,
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ-ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ,
ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ....

2
Shayari / Pyar
« on: December 06, 2009, 01:50:00 AM »
Pyar tan Roohan da Mel hai,

Zabrdsti pauna Pyar nahi hunda!

Yaar hunda jo Dukh Sukh ch kum aaye,

Kam vele Dhokha de jave oh Yaar nahi hunda!

Deedar oh hunda jo Mann vich khushi paave,

Akh naal Akh milana didar nahi hunda!

Ikrar oh hai jo Kise nu Apna bana lave,

Bus Shabdan nu Bolna Ikrar nahi hunda!

Intzar oh hai k Sajna di Udeek karde Muk jave,

Do Char pal Udeek k Thak jana Intzar nahi hunda!

3
Shayari / ਰੱਬ
« on: December 06, 2009, 01:47:02 AM »
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....
[/size]

4
Shayari / ਅਣਖ ਨਾਲ....
« on: December 06, 2009, 01:45:12 AM »
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ,

ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ,

ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ,

ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ...

5
Shayari / ਅਸੀਂ ਸੱਜਣ ਹੋਰ ਬਣਾ ਲਏ ਨੇ
« on: December 06, 2009, 01:43:49 AM »
ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,
ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ...
[/size][/b][/glow]

6
Shayari / [move]canteen [/move]
« on: December 04, 2009, 07:30:51 AM »
yaar beli door hoye badle haalat.
aje v a yad aaundi college di baat.
chete aaundi a var-2 rutt oh rangeen.
kise mele vargi lagdi c mere college di canteen....

pehla lecture hai kaahda.
mauke te bania bunk da irada.
chak fridge vicho coke,
paise khaate vich thokk.
bda fit c udhaar wala scene.
kise mele vargi.....

kite chaldi debate,
kite hunda celebrate.
jehda banda c smarty,
onu deni paindi party.
lagdiyaan c shartaa vekh kudi koi haseen.
kise mele......

khabre ki c jadoo us surgaa jehi tha vich.
jive aaunda hai nzaara kise kudi di haan vich.
pair college ch pauunde
bas khiche turre aaunde.
jive khich liaundihai been.
kise mele....

ethe hundia ldaaiyaan,
ethe dil v c jud de.
khaan peen picho
kyi vari paise v c thud de.
"ਸ਼ਰੀਫ" ta budget vekh k mangaunda,
pr jdo koi teeza aa janda.
odo hunda c masla sangeen.
kise mele vargi lagdi c mere college di canteen..
[/size]

7
Shayari / dnt wrry
« on: December 04, 2009, 07:25:48 AM »
hauli-hauli zindgi samaj aavegi,aiwen mushkilaa vekh ghabraaiyaa na kar.
dukh sukh ne do rukh isde,aasaan de chiraag bhujaiya na kar.

eh hanju te haunsla hathiyaar ne tere,par aapne e dosta te ajmaaiyaa na kar.
bdi mushkil nal mildi a eh zindgi,zindgi den wale nu bhulaia na kar.

ki pta kuj hor kehndi hove tere hath di lakeer,aiwe tha-tha te hath vekhaia na kar.
j laai a yaari vekh kar k yakeen,"deep" aiwe pair -2 utte sanu ajmaaia na kar...
[/size][/size][/color][/font]

8
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
ਇਸੇ ਲਈ "ਸ਼ਰੀਫ" ਤੋਂ ਮਰਿਆ ਨਾਂ ਗਿਆ....

9
ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸ਼ਿਕਵੇ ਕਰਾ ਕਦੇ ਦਿਲ ਦੇ ਨਾਲ ਰੁੱਸੀ ਜਾਵਾਂ,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾਂ,
ਜਵਾਬ ਕੋਈ ਮਿਲਿਆ ਨਾ ਚੁੱਪ ਹੈ ਛਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਜੀਹਦੀ ਵਜਹ ਨਾਲ ਅੱਜ ਨੈਣਾਂ ਚ" ਨਮੀ ਏ,
ਉਹਨੂੰ ਕੋਈ ਥੋੜ ਨਹੀ, ਮੈਨੂੰ ਕਿਉ ਕਮੀ ਏ,
ਪੂਰੀ ਕਦੇ ਹੋਣੀ ਨਹੀ ਘਾਟ ਜੋ ਉਹ ਪਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸੋਚਾਂ ਤੇ ਖਿਆਲਾ ਵਿੱਚ ਦਿਨ ਲੰਘ ਚੱਲਿਆ,
ਜਾਣ ਲੱਗੇ ਉਸ ਨੇ ਸਲਾਮ ਵੀ ਨਾ ਘੱਲਿਆ,
ਮੁੱਕਣੀ ਨਾ ਕਦੇ ਵੀ ਉਡੀਕ ਜੋ ਉਹ ਲਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ

10
Shayari / "ਸੁਣਾ ਦਿੰਦਾਂ ਹਾਂ.."
« on: December 01, 2009, 10:14:50 PM »
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ,
ਕੋਈ ਲੇਖਕ, ਨਾ ਕਵੀ ਤੇ ਨਾ ਹੀ ਸ਼ਾਇਰ ਹਾਂ ਮੈਂ,
ਖਿਆਲ ਦਿਲ ਵਿੱਚ ਆਉਣ ਤਾਂ ਸੁਣਾ ਦਿੰਦਾਂ ਹਾਂ l

ਧੁੱਪ ਸੋਹਣੀ ਜਦੋਂ ਵੀ ਦਿਲ ਨੂੰ ਮੋਹਵੇ,
ਠੰਡੀ-ਠੰਡੀ ਹਵਾ ਜਦ ਦਿਲ ਨੂੰ ਛੋਹਵੇ,
ਫੇਰ ਦਿਲ ਲੱਗੇ ਗਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l

ਅੰਬਰਾਂ ਤੇ ਤਾਰਿਆਂ ਦੀ ਬਾਰਾਤ ਹੋਵੇ,
ਦਿਲ ਦੀ ਦਿਲ ਨਾਲ ਮੁਲਾਕਾਤ ਹੋਵੇ,
ਉਹਦੇ ਖਿਆਲ ਭਰਮਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l

ਭੌਰੇ ਫੁੱਲਾਂ ਉੱਤੇ ਜਦ ਮੰਡਰਾਉਦੇਂ ਨੇ,
ਅੰਬਰਾ ਚ ਪੰਛੀ ਚਹਿਚਹਾਉਦੇਂ ਨੇ,
ਰੰਗਲੀਆਂ ਰੁੱਤਾਂ ਛਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l

ਚਾਹ ਦਿਲ ਵਿੱਚ ਉਹ ਦਬਾਕੇ,

"reet" ਤੋਂ ਬੈਠੇ ਨਜ਼ਰਾਂ ਝੁੱਕਾਕੇ,
ਜਦ ਨਜ਼ਰਾਂ ਉਹ ਮਿਲਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l

11
Shayari / ਖਤ਼ ਲਿਖਿਆ ਆਪਣੇ ਸੱਜਣ ਨੂੰ
« on: December 01, 2009, 10:07:56 PM »
ਖਤ਼ ਲਿਖਿਆ ਆਪਣੇ ਸੱਜਣ ਨੂੰ
,ਦਿਲ ਦਾ ਟੁਕੜਾ ਕਾਗਜ ਬਣਾ ਲਿੱਤਾ.
ਉੰਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹੱਥੀ ਚਲਾ ਦਿੱਤਾ.
ਖੂਨ ਜਿਗਰ ਆਪਣੇ ਦਾ ਕੱਡ ਕੇ
,ਅਸੀ ਵਿਚ ਸਿਆਹੀ ਦੇ ਵਿਚ ਮਿਲਾ ਦਿੱਤਾ.
ਲਿਖਦੇ ਲਿਖਦੇ ਖੂਨ ਖਤਮ ਹੋ ਗਿਆ,
ਅਸੀ ਹੰਜੂਆ ਦਾ ਤੁਪਕਾ ਵਿਚ ਰਲ਼ਾ ਦਿੱਤਾ.
ਤੂੰ ਬੇਸ਼ੱਕ ਸਾਨੂੰ ਭੁੱਲ ਗਈ,
ਪਰ ਤੇਰੀ ਯਾਦ ਨੇ "ਸ਼ਰੀਫ" ਨੂੰ
ਮਿੱਟੀ ਵਿੱਚ ਮਿਲਾ ਦਿੱਤਾ

12
ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,
ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,
ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,
ਪਰ ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,
''ਸ਼ਰੀਫ" ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ.||

13
Shayari / ਤਰਕਾਲਾਂ
« on: December 01, 2009, 04:05:54 AM »
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥

ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ।
ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥

ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ।
ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥


ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ ।
ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥

ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ |
ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥

14
Shayari / ਰੋਟੀਆਂ ਲਾਹੁੰਦੇ....
« on: December 01, 2009, 04:01:06 AM »
ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਪੌੜੀਆਂ ਚੜ੍ਹ ਚੜ੍ਹ ਬੁਰੇ ਹਾਲ ਹੋ ਗਏ
ਟੁੱਟਦੇ ਨਾ ਸੰਤਰੇ, ਮੰਦੇ ਹਾਲ ਹੋ ਗਏ
ਭੋਰਾ ਗ਼ਲਤੀ ਤੋਂ ਜਦ ਗੋਰਾ, ਗਲ ਨੂੰ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹੱਥੀਂ ਕੰਡੇ ਭਰੇ ਨੇ, ਦੁੱਖ ਬੜੇ ਜਰੇ ਨੇ
ਕੰਮ ਲੱਗੇ ਔਖਾ ਤਾਂ, ਡਾਲਰ ਕਿੱਥੇ ਧਰੇ ਨੇ
ਫ਼ੀਸ ਦੇਣ ਟਾਈਮ ਸਿਰ ਤੇ, ਚੜਿਆ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹੁਣ ਤਾਂ ਮਾਏ ਦੁੱਖ ਵਿਛੋੜੇ ਦਾ, ਸਹਿਣਾ ਪੈਣਾ ਏ
ਕਰਜੇ਼ ਦੀ ਪੰਡ ਸਿਰ ਤੇ, ਕਿੱਥੋਂ ਲਹਿਣਾ ਏ
‘ਸ਼ਰੀਫ’ ਕਹੇ ਮੁੜ ਜਾ ਇੰਡੀਆ, ਬੜਾ ਬਹਿਕਾਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

15
Shayari / ik kudi....
« on: December 01, 2009, 03:55:43 AM »
ik kudi meri zindgi ch aayi.
chahundi c oh maitho haq ch gwaahi.
par kuj v nai ohde lyi mere kolo hoia.
ohnu v rwaiya nale aap bda roiya.

oh khiji-2 rehndi c,khud to udaas.
oh c khushiyaan udeekdi,ik zindgi be-aas.
de k dilaase ohnu.main aap piche hoia.
ohnu v rwaiya nale aap bda roiya...

sochda haan main,k oh sochdi ki hou.
haal jdo mera eh hai,halat osdi ki hou.
oh v hou taare gindi,janda mere to v nai jdo soiya.
ohnu v rwaiya,nale aap bda roiya..

akheer hath jod aakh dita,ohnu zindgi cho jaan lyi.
bs yaad ohdi rakh lyi,geet j bnaun lyi.
pad'di ta hou mainu oh,krke chit admoya.
ohnu v rwaiya nale aap bda roiya...

chup reh hun tu kuj kehn joga nai.
khushi v na bhaal,j tu khushi den joga nai.
meri majboori ne,jion da hi maksad maitho khoia.
ohnu v rwaiya nale aap bda roia...

16
ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ...
ਨਾ ਕੌਈ ਮੇਰੀ ਖਵਾਇਸ਼ ਏ
ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ...
ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ...
ਝੂਠ ਦੀ ਇਸ ਬਸਤੀ ਵਿਚ..
ਸੱਚੀਆ ਗਲਾਂ ਕਹਿੰਦਾ ਹਾਂ...
ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ
ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ..
ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ
ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ...
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ...
ਵਕਤ ਨੇ ਦੁਨਿਆ ਘੁਮਾ ਛੱਡੀ..
ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ..
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ..
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ

Pages: [1]